Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

अनदिनु सदा रहै रंगि राता करि किरपा भगति कराइदा ॥६॥
An▫ḏin saḏā rahai rang rāṯā kar kirpā bẖagaṯ karā▫iḏā. ||6||
One who remains forever imbued with His Love, night and day - in His Mercy, the Lord inspires him to perform devotional worship service. ||6||
ਜੋ ਸਦੀਵ ਹੀ ਰੈਣ ਤੇ ਦਿਹੁੰ ਪ੍ਰਭੂ ਦੇ ਪਿਆਰ ਨਾਲ ਰੰਗਿਆ ਰਹਿੰਦਾ ਹੈ, ਆਪਣੀ ਮਿਹਰ ਧਾਰ ਕੇ ਸੁਆਮੀ ਉਸ ਨੂੰ ਆਪਣੀ ਪ੍ਰੇਮਮਈ ਸੇਵਾ ਵਿੱਚ ਜੋੜ ਲੈਂਦਾ ਹੈ।
ਅਨਦਿਨੁ = {अनुदिनां} ਹਰ ਰੋਜ਼, ਹਰ ਵੇਲੇ। ਰੰਗਿ = ਪ੍ਰੇਮ-ਰੰਗ ਵਿਚ। ਰਾਤਾ = ਰੰਗਿਆ ਹੋਇਆ ॥੬॥(ਇਸ ਭਗਤੀ ਦੀ ਰਾਹੀਂ) ਮਨੁੱਖ ਹਰ ਵੇਲੇ ਸਦਾ ਹੀ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗਿਆ ਰਹਿ ਸਕਦਾ ਹੈ। (ਪਰ ਇਹ ਉਸ ਦੀ ਮਿਹਰ ਹੀ ਹੈ) ਪਰਮਾਤਮਾ ਕਿਰਪਾ ਕਰ ਕੇ (ਆਪ ਹੀ ਜੀਵ ਪਾਸੋਂ ਆਪਣੀ) ਭਗਤੀ ਕਰਾਂਦਾ ਹੈ ॥੬॥
 
इसु मन मंदर महि मनूआ धावै ॥
Is man manḏar mėh manū▫ā ḏẖāvai.
In this temple of the mind, the mind wanders around.
ਆਤਮਾ ਦੇ ਇਸ ਮਹਿਲ ਅੰਦਰ ਮਨ ਭਟਕਦਾ ਫਿਰਦਾ ਹੈ।
ਮਨ ਮੰਦਰ ਮਹਿ = ਮਨ ਦੇ ਮੰਦਰ ਵਿਚ, ਸਰੀਰ ਵਿਚ। ਧਾਵੈ = ਭਟਕਦਾ ਫਿਰਦਾ ਹੈ।(ਮਨੁੱਖ ਦੇ) ਇਸ ਸਰੀਰ ਵਿਚ (ਰਹਿਣ ਵਾਲਾ) ਚੰਚਲ ਮਨ (ਹਰ ਵੇਲੇ) ਭਟਕਦਾ ਫਿਰਦਾ ਹੈ,
 
सुखु पलरि तिआगि महा दुखु पावै ॥
Sukẖ palar ṯi▫āg mahā ḏukẖ pāvai.
Discarding joy like straw, it suffers in terrible pain.
ਫੂਸ ਦੀ ਤਰ੍ਹਾਂ ਆਰਾਮ ਨੂੰ ਛੱਡ ਕੇ ਇਹ ਪਰਮ ਕਸ਼ਟ ਉਠਾਉਂਦਾ ਹੈ।
ਸੁਖੁ = ਆਤਮਕ ਆਨੰਦ। ਪਲਰਿ = ਪਰਾਲੀ ਦੇ ਵੱਟੇ। ਤਿਆਗਿ = ਤਿਆਗ ਕੇ।(ਵਿਕਾਰਾਂ ਦੀ) ਪਰਾਲੀ ਦੀ ਖ਼ਾਤਰ ਆਤਮਕ ਆਨੰਦ ਨੂੰ ਤਿਆਗ ਕੇ ਬੜਾ ਦੁੱਖ ਪਾਂਦਾ ਹੈ।
 
बिनु सतिगुर भेटे ठउर न पावै आपे खेलु कराइदा ॥७॥
Bin saṯgur bẖete ṯẖa▫ur na pāvai āpe kẖel karā▫iḏā. ||7||
Without meeting the True Guru, it finds no place of rest; He Himself has staged this play. ||7||
ਸੱਚੇ ਗੁਰਾਂ ਨਾਲ ਮਿਲਣ ਦੇ ਬਗ਼ੈਰ ਇਸ ਨੂੰ ਕੋਈ ਪਨਾਹ ਨਹੀਂ ਮਿਲਦੀ। ਸੁਆਮੀ ਨੇ ਖ਼ੁਦ ਹੀ ਇਹ ਖੇਡ ਰਚੀ ਹੈ।
ਬਿਨੁ ਭੇਟੇ = ਮਿਲਣ ਤੋਂ ਬਿਨਾ। ਠਉਰ = ਟਿਕਾਣਾ, ਸ਼ਾਂਤੀ ॥੭॥ਗੁਰੂ ਨੂੰ ਮਿਲਣ ਤੋਂ ਬਿਨਾ ਇਸ ਨੂੰ ਸ਼ਾਂਤੀ ਵਾਲਾ ਥਾਂ ਨਹੀਂ ਲੱਭਦਾ; (ਪਰ ਜੀਵ ਦੇ ਕੀਹ ਵੱਸ? ਉਸ ਪਾਸੋਂ ਇਹ) ਖੇਡ ਪਰਮਾਤਮਾ ਆਪ ਹੀ ਕਰਾਂਦਾ ਹੈ ॥੭॥
 
आपि अपर्मपरु आपि वीचारी ॥
Āp aprampar āp vīcẖārī.
He Himself is infinite; He contemplates Himself.
ਬੇਅੰਤ ਹੈ ਪ੍ਰਭੂ। ਖ਼ੁਦ ਹੀ ਉਹ ਆਪਣੇ ਆਪ ਦਾ ਚਿੰਤਨ ਕਰਦਾ ਹੈ।
ਅਪਰੰਪਰੁ = ਪਰੇ ਤੋਂ ਪਰੇ ਪਰਮਾਤਮਾ, ਬੇਅੰਤ ਪ੍ਰਭੂ। ਵੀਚਾਰੀ = ਆਤਮਕ ਜੀਵਨ ਦੀ ਵਿਚਾਰ ਬਖ਼ਸ਼ਣ ਵਾਲਾ।ਬੇਅੰਤ ਪਰਮਾਤਮਾ ਆਪ ਹੀ ਆਤਮਕ ਜੀਵਨ ਦੀ ਵਿਚਾਰ ਬਖ਼ਸ਼ਣ ਵਾਲਾ ਹੈ,
 
आपे मेले करणी सारी ॥
Āpe mele karṇī sārī.
He Himself bestows Union through actions of excellence.
ਉਹ ਖ਼ੁਦ ਹੀ ਸ਼੍ਰੇਸ਼ਟ ਅਮਲ ਕਮਾਉਣ ਦਾ ਮੌਕਾ ਬਖ਼ਸ਼ਦਾ ਹੈ।
ਸਾਰੀ = ਸ੍ਰੇਸ਼ਟ। ਕਰਣੀ = ਕਰਨ-ਯੋਗ ਕੰਮ।(ਨਾਮ ਜਪਣ ਦੀ) ਸ੍ਰੇਸ਼ਟ ਕਰਣੀ ਦੇ ਕੇ ਆਪ ਹੀ (ਜੀਵ ਨੂੰ ਆਪਣੇ ਨਾਲ) ਮਿਲਾਂਦਾ ਹੈ।
 
किआ को कार करे वेचारा आपे बखसि मिलाइदा ॥८॥
Ki▫ā ko kār kare vecẖārā āpe bakẖas milā▫iḏā. ||8||
What can the poor creatures do? Granting forgiveness, He unites them with Himself. ||8||
ਗਰੀਬਾ, ਜੀਵ ਕੀ ਘਾਲ ਕਮਾ ਸਕਦਾ ਹੈ?ਮੁਆਫ਼ੀ ਬਖ਼ਸ਼ ਕੇ ਸਾਈਂ ਬੰਦੇ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
ਕੋ = ਕੋਈ ਜੀਵ। ਕਿਆ ਕਾਰ ਕਰੇ = ਕਿਹੜੀ ਕਾਰ ਕਰ ਸਕਦਾ ਹੈ? ਬਖਸਿ = ਮਿਹਰ ਕਰ ਕੇ ॥੮॥ਜੀਵ ਵਿਚਾਰਾ ਆਪਣੇ ਆਪ ਕੋਈ (ਚੰਗਾ ਮੰਦਾ) ਕੰਮ ਨਹੀਂ ਕਰ ਸਕਦਾ। ਪਰਮਾਤਮਾ ਆਪ ਹੀ ਬਖ਼ਸ਼ਸ਼ ਕਰ ਕੇ (ਆਪਣੇ ਚਰਨਾਂ ਵਿਚ ਜੀਵ ਨੂੰ) ਜੋੜਦਾ ਹੈ ॥੮॥
 
आपे सतिगुरु मेले पूरा ॥
Āpe saṯgur mele pūrā.
The Perfect Lord Himself unites them with the True Guru.
ਪੂਰਨ ਪੁਰਖ ਆਪ ਹੀ ਇਨਸਾਨ ਨੂੰ ਸੱਚੇ ਗੁਰਾਂ ਨਾਲ ਮਿਲਾਉਂਦਾ ਹੈ,
xxx(ਪਰਮਾਤਮਾ) ਆਪ ਹੀ (ਮਨੁੱਖ ਨੂੰ) ਪੂਰਾ ਗੁਰੂ ਮਿਲਾਂਦਾ ਹੈ,
 
सचै सबदि महाबल सूरा ॥
Sacẖai sabaḏ mahābal sūrā.
Through the True Word of the Shabad, he makes them brave spiritual heroes.
ਅਤੇ ਆਪਣੇ ਸੱਚੇ ਉਪਦੇਸ਼ ਦੁਆਰਾ ਉਹ ਉਸ ਨੂੰ ਪਰਮ ਬਲਵਾਨ ਯੋਧਾ ਬਣਾ ਦਿੰਦੇ ਹਨ।
ਸਚੈ ਸਬਦਿ = ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ। ਮਹਾ ਬਲ = ਬੜੇ (ਆਤਮਕ) ਬਲ ਵਾਲਾ। ਸੂਰਾ = ਸੂਰਮਾ, ਵਿਕਾਰਾਂ ਦਾ ਟਾਕਰਾ ਕਰਨ ਦੇ ਸਮਰੱਥ।ਤੇ, ਸਿਫ਼ਤ-ਸਾਲਾਹ ਵਾਲੇ ਸ਼ਬਦ ਵਿਚ ਜੋੜ ਕੇ (ਵਿਕਾਰਾਂ ਦੇ ਟਾਕਰੇ ਤੇ) ਆਤਮਕ ਬਲ ਵਾਲਾ ਸੂਰਮਾ ਬਣਾ ਦੇਂਦਾ ਹੈ।
 
आपे मेले दे वडिआई सचे सिउ चितु लाइदा ॥९॥
Āpe mele ḏe vadi▫ā▫ī sacẖe si▫o cẖiṯ lā▫iḏā. ||9||
Uniting them with Himself, He bestows glorious greatness; He inspires them to focus their consciousness on the True Lord. ||9||
ਗੁਰੂ ਜੀ ਬੰਦੇ ਦ ਮਨ ਨੂੰ ਸੱਚੇ ਸੁਆਮੀ ਨਾਲ ਜੋੜ ਦਿੰਦੇ ਹਨ, ਜੇ ਉਸ ਨੂੰ ਮਾਨਪ੍ਰਤਿਸ਼ਟਾ ਖ਼ਖਸ਼ ਕੇ ਆਪਣੇ ਨਾਲ ਮਿਲਾ ਲੈਂਦਾ ਹੈ।
ਦੇ = ਦੇਂਦਾ ਹੈ। ਸਾਚੇ ਸਿਉ = ਸਦਾ-ਥਿਰ ਪਰਮਾਤਮਾ ਨਾਲ ॥੯॥ਪ੍ਰਭੂ ਆਪ ਹੀ (ਜੀਵ ਨੂੰ ਆਪਣੇ ਨਾਲ) ਮਿਲਾਂਦਾ ਹੈ, (ਉਸ ਨੂੰ ਲੋਕ ਪਰਲੋਕ ਦੀ) ਇੱਜ਼ਤ ਦੇਂਦਾ ਹੈ। (ਜਿਸ ਨੂੰ ਆਪਣੇ ਨਾਲ ਮਿਲਾਂਦਾ ਹੈ, ਉਹ ਮਨੁੱਖ) ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨਾਲ (ਆਪਣਾ) ਚਿੱਤ ਜੋੜੀ ਰੱਖਦਾ ਹੈ ॥੯॥
 
घर ही अंदरि साचा सोई ॥
Gẖar hī anḏar sācẖā so▫ī.
The True Lord is deep within the heart.
ਸਾਡੇ ਆਪਣੇ ਗ੍ਰਹਿ ਅੰਦਰ ਹੀ ਉਹ ਸੱਚਾ ਸੁਆਮੀ ਹੈ।
ਸਾਚਾ = ਸਦਾ ਕਾਇਮ ਰਹਿਣ ਵਾਲਾ ਪਰਮਾਤਮਾ।ਸਦਾ ਕਾਇਮ ਰਹਿਣ ਵਾਲਾ ਪਰਮਾਤਮਾ (ਹਰੇਕ ਮਨੁੱਖ ਦੇ) ਹਿਰਦੇ ਘਰ ਵਿਚ ਹੀ ਵੱਸਦਾ ਹੈ,
 
गुरमुखि विरला बूझै कोई ॥
Gurmukẖ virlā būjẖai ko▫ī.
How rare are those who, as Gurmukh, realize this.
ਕੋਈ ਇਕ ਅੱਧਾ ਜਣਾ ਹੀ ਗੁਰਾਂ ਦੀ ਦਇਆ ਦੁਆਰਾ ਇਸ ਨੂੰ ਅਨੁਭਵ ਕਰਦਾ ਹੈ।
ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ।ਪਰ ਗੁਰੂ ਦੇ ਸਨਮੁਖ ਰਹਿਣ ਵਾਲਾ ਕੋਈ ਵਿਰਲਾ ਮਨੁੱਖ (ਇਹ ਭੇਤ) ਸਮਝਦਾ ਹੈ।
 
नामु निधानु वसिआ घट अंतरि रसना नामु धिआइदा ॥१०॥
Nām niḏẖān vasi▫ā gẖat anṯar rasnā nām ḏẖi▫ā▫iḏā. ||10||
The treasure of the Naam abides deep within their hearts; they meditate on the Naam with their tongues. ||10||
ਜਿਸ ਦੇ ਹਿਰਦੇ ਅੰਦਰ ਨਾਮ ਦਾ ਖ਼ਜਾਨਾ ਵਸਦਾ ਹੈ, ਉਸ ਆਪਣੀ ਜੀਭ੍ਹਾ ਨਾਲ ਨਾਮ ਦਾ ਉਚਾਰਨ ਕਰਦਾ ਹੈ।
ਨਿਧਾਨੁ = (ਸਭ ਸੁਖਾਂ ਦਾ) ਖ਼ਜ਼ਾਨਾ। ਰਸਨਾ = ਜੀਭ ਨਾਲ ॥੧੦॥(ਜਿਹੜਾ ਇਹ ਭੇਤ ਸਮਝ ਲੈਂਦਾ ਹੈ) ਉਸ ਦੇ ਹਿਰਦੇ ਵਿਚ (ਸਾਰੇ ਸੁਖਾਂ ਦਾ) ਖ਼ਜ਼ਾਨਾ ਹਰਿ-ਨਾਮ ਟਿਕਿਆ ਰਹਿੰਦਾ ਹੈ, ਉਹ ਮਨੁੱਖ ਆਪਣੀ ਜੀਭ ਨਾਲ ਹਰਿ-ਨਾਮ ਜਪਦਾ ਰਹਿੰਦਾ ਹੈ ॥੧੦॥
 
दिसंतरु भवै अंतरु नही भाले ॥
Disanṯar bẖavai anṯar nahī bẖāle.
He wanders through foreign lands, but does not look within himself.
ਇਨਸਾਨ ਪਰਦੇਸ਼ਾਂ ਵਿੱਚ ਭਟਕਦਾ ਫਿਰਦਾ ਹੈ; ਪ੍ਰੰਤੂ, ਆਪਣੇ ਅੰਦਰਵਾਰ ਦੀ ਖੋਜ਼ ਭਾਲ ਨਹੀਂ ਕਰਦਾ।
ਦਿਸੰਤਰੁ = {ਦੇਸ-ਅੰਤਰੁ} ਹੋਰ ਹੋਰ ਦੇਸ। ਭਵੈ = ਭੌਂਦਾ ਫਿਰਦਾ ਹੈ। ਅੰਤਰੁ = ਅੰਦਰਲਾ, ਹਿਰਦਾ।(ਜਿਹੜਾ ਮਨੁੱਖ ਤਿਆਗ ਆਦਿਕ ਵਾਲਾ ਭੇਖ ਧਾਰ ਕੇ ਤੀਰਥ ਆਦਿਕ) ਹੋਰ ਹੋਰ ਥਾਂ ਭੌਂਦਾ ਫਿਰਦਾ ਹੈ,
 
माइआ मोहि बधा जमकाले ॥
Mā▫i▫ā mohi baḏẖā jamkāle.
Attached to Maya, he is bound and gagged by the Messenger of Death.
ਉਸ, ਸੰਸਾਰੀ ਪਦਾਰਥਾਂ ਦੇ ਮੋਹਿਤ ਕੀਤੇ ਹੋਏ ਨੂੰ, ਮੌਤ ਦਾ ਫ਼ਰੇਸ਼ਤਾ ਬੰਨ੍ਹ ਲੈਂਦਾ ਏ।
ਮੋਹਿ = ਮੋਹ ਵਿਚ। ਬਧਾ = ਬੱਧਾ, ਬੱਝਾ ਹੋਇਆ। ਜਮਕਾਲੇ = ਜਮ ਕਾਲਿ, ਆਤਮਕ ਮੌਤ ਵਿਚ।ਪਰ ਆਪਣੇ ਹਿਰਦੇ ਨੂੰ ਨਹੀਂ ਖੋਜਦਾ, ਉਹ ਮਨੁੱਖ ਮਾਇਆ ਦੇ ਮੋਹ ਵਿਚ ਬੱਝਾ ਰਹਿੰਦਾ ਹੈ, ਉਹ ਮਨੁੱਖ ਆਤਮਕ ਮੌਤ ਦੇ ਕਾਬੂ ਆਇਆ ਰਹਿੰਦਾ ਹੈ।
 
जम की फासी कबहू न तूटै दूजै भाइ भरमाइदा ॥११॥
Jam kī fāsī kabhū na ṯūtai ḏūjai bẖā▫e bẖarmā▫iḏā. ||11||
The noose of death around his neck will never be untied; in the love of duality, he wanders in reincarnation. ||11||
ਉਸ ਦੀ ਮੌਤ ਦੀ ਫਾਹੀ ਕਦੇ ਭੀ ਨਹੀਂ ਕੱਟੀ ਜਾਂਦੀ ਅਤੇ ਦਵੈਤ-ਭਾਵ ਰਾਹੀਂ ਉਹ ਜੂਨੀਆਂ ਭਟਕਦਾ ਹੈ।
ਜਮ = ਮੌਤ, ਜਮਦੂਤ। ਜਮ ਕੀ ਫਾਸੀ = ਜਮਦੂਤਾਂ ਦੀ ਫਾਹੀ, ਜਨਮ ਮਰਨ ਦੇ ਗੇੜ। ਦੂਜੈ ਭਾਇ = ਮਾਇਆ ਦੇ ਮੋਹ ਵਿਚ (ਪੈ ਕੇ) ॥੧੧॥ਉਸ ਦਾ ਜਨਮ ਮਰਨ ਦਾ ਗੇੜ ਕਦੇ ਨਹੀਂ ਮੁੱਕਦਾ, ਉਹ ਮਨੁੱਖ ਹੋਰ ਹੋਰ ਪਿਆਰ ਵਿਚ ਫਸ ਕੇ ਭਟਕਦਾ ਫਿਰਦਾ ਹੈ ॥੧੧॥
 
जपु तपु संजमु होरु कोई नाही ॥
Jap ṯap sanjam hor ko▫ī nāhī.
There is no real chanting, meditation, penance or self-control,
ਜਦ ਤਾਈਂ ਅਦਾਮੀ ਗੁਰਾਂ ਦੇ ਉਪਦੇਸ਼ ਦੀ ਕਮਾਈ ਨਹੀਂ ਕਰਦਾ,
xxxਕੋਈ ਜਪ ਕੋਈ ਤਪ ਕੋਈ ਸੰਜਮ (ਇਸ ਜੀਵਨ-ਸਫ਼ਰ ਵਿਚ) ਹੋਰ ਕੋਈ ਭੀ ਉੱਦਮ ਉਹਨਾਂ ਦੀ ਸਹਾਇਤਾ ਨਹੀਂ ਕਰਦਾ,
 
जब लगु गुर का सबदु न कमाही ॥
Jab lag gur kā sabaḏ na kamāhī.
as long as one does not live to the Word of the Guru's Shabad.
ਕੋਈ ਸੱਚੀ ਉਪਾਸ਼ਨਾ, ਤਪੱਸਿਆ ਅਤੇ ਸਵੈ-ਜ਼ਬਤ ਨਹੀਂ ਹੋ ਸਕਦਾ।
ਜਬ ਲਗੁ = ਜਦੋਂ ਤਕ। ਨ ਕਮਾਹੀ = ਨ ਕਮਾਹਿ, ਨਹੀਂ ਕਮਾਂਦੇ। ਸਬਦੁ ਨ ਕਮਾਹੀ = ਸ਼ਬਦ ਅਨੁਸਾਰ ਆਪਣਾ ਜੀਵਨ ਨਹੀਂ ਬਣਾਂਦੇ।ਜਦੋਂ ਤਕ ਮਨੁੱਖ ਗੁਰੂ ਦੇ ਸ਼ਬਦ ਦੇ (ਹਿਰਦੇ ਵਿਚ ਵਸਾਣ ਦੀ) ਕਮਾਈ ਨਹੀਂ ਕਰਦੇ।
 
गुर कै सबदि मिलिआ सचु पाइआ सचे सचि समाइदा ॥१२॥
Gur kai sabaḏ mili▫ā sacẖ pā▫i▫ā sacẖe sacẖ samā▫iḏā. ||12||
Accepting the Word of the Guru's Shabad, one obtains Truth; through Truth, one merges in the True Lord. ||12||
ਗੁਰਾਂ ਦੇ ਉਪਦੇਸ਼ ਨੂੰ ਪ੍ਰਾਪਤ ਹੋ, ਬੰਦਾ ਸੱਚ ਨੂੰ ਪਾ ਲੈਂਦਾ ਹੈ ਅਤੇ ਸੱਚ ਦੇ ਰਾਹੀਂ ਸੱਚੇ ਸਾਈਂ ਅੰਦਰ ਲੀਨ ਹੋ ਜਾਂਦਾ ਹੈ।
ਸਬਦਿ = ਸ਼ਬਦ ਵਿਚ। ਸਚੁ = ਸਦਾ ਕਾਇਮ ਰਹਿਣ ਵਾਲਾ ਪਰਮਾਤਮਾ। ਸਚਿ = ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ॥੧੨॥ਜਿਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜਦਾ ਹੈ, ਉਹ ਮਨੁੱਖ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਮਿਲਾਪ ਹਾਸਲ ਕਰ ਲੈਂਦਾ ਹੈ, ਉਹ ਹਰ ਵੇਲੇ ਸਦਾ ਕਾਇਮ ਰਹਿਣ ਵਾਲੇ ਹਰਿ-ਨਾਮ ਵਿਚ ਲੀਨ ਰਹਿੰਦਾ ਹੈ ॥੧੨॥
 
काम करोधु सबल संसारा ॥
Kām karoḏẖ sabal sansārā.
Sexual desire and anger are very powerful in the world.
ਬਹੁਤ ਬਲਵਾਨ ਹਨ ਵਿਸ਼ੇ ਭੋਗ ਅਤੇ ਗੁੱਸਾ ਇਸ ਜਹਾਨ ਅੰਦਰ।
ਸਬਲ = ਸ-ਬਲ, ਬਲ ਵਾਲੇ। ਸੰਸਾਰਾ = ਸੰਸਾਰਿ, ਸੰਸਾਰ ਵਿਚ।ਕਾਮ ਅਤੇ ਕ੍ਰੋਧ ਜਗਤ ਵਿਚ ਬੜੇ ਬਲੀ ਹਨ,
 
बहु करम कमावहि सभु दुख का पसारा ॥
Baho karam kamāvėh sabẖ ḏukẖ kā pasārā.
They lead to all sorts of actions, but these only add to all the pain.
ਉਨ੍ਹਾਂ ਦੇ ਰਾਹੀਂ ਪ੍ਰਾਣੀ ਘਣੇਰੇ ਕੰਮ ਕਰਦਾ ਹੈ ਅਤੇ ਉਹ ਸਾਰੇ ਉਸ ਦੀਆਂ ਮੁਸੀਬਤਾਂ ਨੂੰ ਵਧੇਰਾ ਕਰਦੇ ਹਨ।
ਕਰਮ = (ਮਿਥੇ ਹੋਏ ਧਾਰਮਿਕ) ਕੰਮ। ਸਭੁ = ਸਾਰਾ (ਉੱਦਮ)। ਪਸਾਰਾ = ਖਿਲਾਰਾ।(ਜੀਵ ਇਹਨਾਂ ਦੇ ਪ੍ਰਭਾਵ ਵਿਚ ਫਸੇ ਰਹਿੰਦੇ ਹਨ, ਪਰ ਦੁਨੀਆ ਨੂੰ ਪਤਿਆਉਣ ਦੀ ਖ਼ਾਤਰ ਤੀਰਥ-ਜਾਤ੍ਰਾ ਆਦਿਕ ਧਾਰਮਿਕ ਮਿਥੇ ਹੋਏ) ਅਨੇਕਾਂ ਕਰਮ (ਭੀ) ਕਰਦੇ ਹਨ। ਇਹ ਸਾਰਾ ਦੁੱਖਾਂ ਦਾ ਹੀ ਖਿਲਾਰਾ (ਬਣਿਆ ਰਹਿੰਦਾ) ਹੈ।
 
सतिगुर सेवहि से सुखु पावहि सचै सबदि मिलाइदा ॥१३॥
Saṯgur sevėh se sukẖ pāvahi sacẖai sabaḏ milā▫iḏā. ||13||
Those who serve the True Guru find peace; they are united with the True Shabad. ||13||
ਜੋ ਸੱਚੇ ਗੁਰਾਂ ਦੀ ਟਹਿਲ ਕਮਾਉਂਦੇ ਹਨ ਉਹ ਆਰਾਮ ਪਾਉਂਦੇ ਹਨ ਤੇ ਸੱਚੇ ਗੁਰੂ ਜੀ ਉਨ੍ਹਾਂ ਨੂੰ ਸੱਚੇ ਸੁਆਮੀ ਨਾਲ ਮਿਲਾ ਦੇਂਦੇ ਹਨ।
ਸੇਵਹਿ = ਸਰਨ ਪੈਂਦੇ ਹਨ {ਬਹੁ-ਵਚਨ}। ਸੁਖੁ = ਆਤਮਕ ਆਨੰਦ। ਸਚੈ ਸਬਦਿ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ॥੧੩॥ਜਿਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ, ਉਹ ਆਤਮਕ ਆਨੰਦ ਮਾਣਦੇ ਹਨ, (ਗੁਰੂ ਉਹਨਾਂ ਨੂੰ) ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਜੋੜਦਾ ਹੈ ॥੧੩॥
 
पउणु पाणी है बैसंतरु ॥
Pa▫uṇ pāṇī hai baisanṯar.
Air, water and fire make up the body.
ਹਵਾ, ਜਲ ਅਤੇ ਅੱਗ ਦੇਹ ਨੂੰ ਬਣਾਉਂਦੇ ਹਨ।
ਬੈਸੰਤਰੁ = ਅੱਗ। ਪਉਣੁ = ਹਵਾ।(ਉਂਞ ਤਾਂ ਇਸ ਸਰੀਰ ਦੇ) ਹਵਾ, ਪਾਣੀ, ਅੱਗ (ਆਦਿਕ ਸਾਦਾ ਜਿਹੇ ਹੀ ਤੱਤ ਹਨ, ਪਰ)
 
माइआ मोहु वरतै सभ अंतरि ॥
Mā▫i▫ā moh varṯai sabẖ anṯar.
Emotional attachment to Maya rules deep within all.
ਧਨ-ਦੌਲਤ ਦਾ ਪਿਆਰ, ਸਾਰੀਆਂ ਦੇਹਾਂ ਵਿੱਚ ਰਮ ਰਿਹਾ ਹੈ।
ਵਰਤੈ = ਪ੍ਰਭਾਵ ਪਾ ਰਿਹਾ ਹੈ।ਸਭ ਜੀਵਾਂ ਦੇ ਅੰਦਰ ਮਾਇਆ ਦਾ ਮੋਹ (ਆਪਣਾ) ਜ਼ੋਰ ਬਣਾਈ ਰੱਖਦਾ ਹੈ।
 
जिनि कीते जा तिसै पछाणहि माइआ मोहु चुकाइदा ॥१४॥
Jin kīṯe jā ṯisai pacẖẖāṇėh mā▫i▫ā moh cẖukā▫iḏā. ||14||
When one realizes the One who created him, emotional attachment to Maya is dispelled. ||14||
ਜਦ ਬੰਦੇ ਉਸ ਨੂੰ ਜਾਣ ਲੈਂਦੇ ਹਨ, ਜਿਸ ਨੇ ਉਨ੍ਹਾਂ ਨੂੰ ਰਚਿਆ ਹੈ ਤਦ ਉਹ ਧਨ-ਦੌਲਤ ਦੇ ਪਿਆਰ ਤੋਂ ਖ਼ਲਾਸੀ ਪਾ ਜਾਂਦੇ ਹਨ।
ਜਿਨਿ = ਜਿਸ ਪਰਮਾਤਮਾ ਨੇ। ਜਾ = ਜਦੋਂ। ਚੁਕਾਇਦਾ = ਦੂਰ ਕਰਦਾ ਹੈ ॥੧੪॥ਜਦੋਂ (ਕੋਈ ਵਡ-ਭਾਗੀ) ਉਸ ਪਰਮਾਤਮਾ ਨਾਲ ਸਾਂਝ ਪਾਂਦੇ ਹਨ ਜਿਸ ਨੇ (ਉਹਨਾਂ ਨੂੰ) ਪੈਦਾ ਕੀਤਾ ਹੈ, ਤਾਂ (ਉਹ ਪਰਮਾਤਮਾ ਉਹਨਾਂ ਦੇ ਅੰਦਰੋਂ) ਮਾਇਆ ਦਾ ਮੋਹ ਦੂਰ ਕਰ ਦੇਂਦਾ ਹੈ ॥੧੪॥
 
इकि माइआ मोहि गरबि विआपे ॥
Ik mā▫i▫ā mohi garab vi▫āpe.
Some are engrossed in emotional attachment to Maya and pride.
ਕਈ ਧਨ-ਦੋਲਤ ਦਾ ਪਿਆਰ ਅਤੇ ਸਵੈ-ਹੰਗਤਾ ਅੰਦਰ ਗ਼ਲਤਾਨ ਹੋਏ ਹੋਏ ਹਨ।
ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ} ਕਈ। ਮੋਹਿ = ਮੋਹ ਵਿਚ। ਗਰਬਿ = ਅਹੰਕਾਰ ਵਿਚ। ਵਿਆਪੇ = ਫਸੇ ਹੋਏ।ਕਈ (ਜੀਵ ਐਸੇ ਹਨ ਜੋ ਹਰ ਵੇਲੇ) ਮਾਇਆ ਦੇ ਮੋਹ ਵਿਚ ਅਹੰਕਾਰ ਵਿਚ ਗ੍ਰਸੇ ਰਹਿੰਦੇ ਹਨ,
 
हउमै होइ रहे है आपे ॥
Ha▫umai ho▫e rahe hai āpe.
They are self-conceited and egotistical.
ਹੰਕਾਰ ਦੇ ਰਾਹੀਂ ਆਪਣੇ ਆਪ ਨੂੰ ਹੀ ਉਹ ਸਾਰਾ ਕੁੱਛ ਸਮਝਦੇ ਹਲ।
ਹੈ = ਹੈਂ। ਆਪੇ = ਆਪ ਹੀ। ਹਉਮੈ...ਹੈ = ਹਉਮੈ ਦਾ ਸਰੂਪ ਬਣੇ ਹੋਏ ਹਨ।ਹਉਮੈ ਦਾ ਪੁਤਲਾ ਹੀ ਬਣੇ ਰਹਿੰਦੇ ਹਨ।
 
जमकालै की खबरि न पाई अंति गइआ पछुताइदा ॥१५॥
Jamkālai kī kẖabar na pā▫ī anṯ ga▫i▫ā pacẖẖuṯā▫iḏā. ||15||
They never think about the Messenger of Death; in the end, they leave, regretting and repenting. ||15||
ਉਹ ਮੌਤ ਦੇ ਦੂਤ ਦਾ ਖ਼ਿਆਲ ਹੀ ਨਹੀਂ ਕਰਦੇ ਅਤ ਅਖੀਰ ਨੂੰ ਝੂਰਦੇ ਹੋਏ ਦੁਨੀਆਂ ਨੂੰ ਛੱਡ ਜਾਂਦੇ ਹਨ।
ਜਮ ਕਾਲ = ਮੌਤ, ਆਤਮਕ ਮੌਤ। ਅੰਤਿ = ਅਖ਼ੀਰ ਵੇਲੇ ॥੧੫॥(ਪਰ ਜਿਸ ਭੀ ਅਜਿਹੇ ਮਨੁੱਖ ਨੂੰ ਇਸ) ਆਤਮਕ ਮੌਤ ਦੀ ਸਮਝ ਨਹੀਂ ਪੈਂਦੀ, ਉਹ ਅੰਤ ਵੇਲੇ ਇੱਥੋਂ ਹੱਥ ਮਲਦਾ ਹੀ ਜਾਂਦਾ ਹੈ ॥੧੫॥
 
जिनि उपाए सो बिधि जाणै ॥
Jin upā▫e so biḏẖ jāṇai.
He alone knows the Way, who created it.
ਕੇਵਲ ਉਹ ਹੀ ਜੁਗਤੀ ਨੂੰ ਜਾਣਦਾ ਹੈ, ਜਿਸ ਨੇ ਜੀਵ ਪੈਂਦਾ ਕੀਤੇ ਹਨ।
ਜਿਨਿ = ਜਿਸ (ਪਰਮਾਤਮਾ) ਨੇ। ਬਿਧਿ = (ਆਤਮਕ ਮੌਤ ਤੋਂ ਬਚਾਣ ਦਾ) ਢੰਗ।ਪਰ, (ਜੀਵਾਂ ਦੇ ਭੀ ਕੀਹ ਵੱਸ?) ਜਿਸ ਪਰਮਾਤਮਾ ਨੇ (ਜੀਵ) ਪੈਦਾ ਕੀਤੇ ਹਨ ਉਹ ਹੀ (ਇਸ ਆਤਮਕ ਮੌਤ ਤੋਂ ਬਚਾਣ ਦਾ) ਢੰਗ ਜਾਣਦਾ ਹੈ।
 
गुरमुखि देवै सबदु पछाणै ॥
Gurmukẖ ḏevai sabaḏ pacẖẖāṇai.
The Gurmukh, who is blessed with the Shabad, realizes Him.
ਜਿਸ ਨੂੰ ਮੁਖੀ ਗੁਰੂ, ਪ੍ਰਭੂ ਦਾ ਨਾਮ ਬਖਸ਼ਦੇ ਹਨ, ਉਹ ਉਸ ਨੂੰ ਅਨੰਭਵ ਕਰ ਲੈਂਦਾ ਹੈ।
ਗੁਰਮੁਖਿ = ਗੁਰੂ ਦੀ ਰਾਹੀਂ, ਗੁਰੂ ਦੀ ਸਰਨ ਪਾ ਕੇ। ਦੇਵੈ = ('ਬਿਧਿ') ਦੇਂਦਾ ਹੈ। ਸਬਦੁ ਪਛਾਣੈ = (ਉਹ ਮਨੁੱਖ) ਗੁਰ-ਸ਼ਬਦ ਨੂੰ ਪਛਾਣਦਾ ਹੈ।(ਉਹ ਇਹ ਸੂਝ ਜਿਸ ਜੀਵ ਨੂੰ) ਗੁਰੂ ਦੀ ਸਰਨ ਪਾ ਕੇ ਦੇਂਦਾ ਹੈ, ਉਹ ਗੁਰੂ ਦੇ ਸ਼ਬਦ ਨਾਲ ਸਾਂਝ ਪਾ ਲੈਂਦਾ ਹੈ।
 
नानक दासु कहै बेनंती सचि नामि चितु लाइदा ॥१६॥२॥१६॥
Nānak ḏās kahai benanṯī sacẖ nām cẖiṯ lā▫iḏā. ||16||2||16||
Slave Nanak offers this prayer; O Lord, let my consciousness be attached to the True Name. ||16||2||16||
ਗੋਲਾ ਨਾਨਕ ਪ੍ਰਾਰਥਨਾ ਕਰਦਾ ਹੈ, ਅਤੇ ਆਪਣੇ ਮਨ ਨੂੰ ਸੁਆਮੀ ਦੇ ਸੱਚੇ ਨਾਮ ਨਾਲ ਜੋੜ ਲੈਂਦਾ ਹੇ।
ਸਚਿ ਨਾਮਿ = ਸਦਾ-ਥਿਰ ਹਰਿ-ਨਾਮ ਵਿਚ ॥੧੬॥੨॥੧੬॥ਨਾਨਕ ਦਾਸ ਬੇਨਤੀ ਕਰਦਾ ਹੈ-ਉਹ ਮਨੁੱਖ ਆਪਣਾ ਚਿੱਤ ਸਦਾ ਕਾਇਮ ਰਹਿਣ ਵਾਲੇ ਹਰਿ-ਨਾਮ ਵਿਚ ਜੋੜੀ ਰੱਖਦਾ ਹੈ ॥੧੬॥੨॥੧੬॥
 
मारू महला ३ ॥
Mārū mėhlā 3.
Maaroo, Third Mehl:
ਮਾਰੂ ਤੀਜੀ ਪਾਤਿਸ਼ਾਹੀ।
xxxxxx
 
आदि जुगादि दइआपति दाता ॥
Āḏ jugāḏ ḏa▫i▫āpaṯ ḏāṯā.
From the very beginning of time, and throughout the ages, the Merciful Lord has been the Great Giver.
ਐਨ ਆਰੰਭ ਅਤੇ ਯੁੱਗਾਂ ਦੇ ਆਰੰਭ ਤੋਂ ਰਹਿਮਤ ਦਾ ਸੁਆਮੀ ਜੀਵਾਂ ਦਾ ਦਾਤਾਰ ਹੈ।
ਆਦਿ = (ਜਗਤ ਦੇ) ਸ਼ੁਰੂ ਤੋਂ। ਜੁਗਾਦਿ = ਜੁਗਾਂ ਦੇ ਸ਼ੁਰੂ ਤੋਂ।ਹੇ ਪ੍ਰਭੂ! ਤੂੰ (ਜਗਤ ਦੇ) ਸ਼ੁਰੂ ਤੋਂ, ਜੁਗਾਂ ਦੇ ਸ਼ੁਰੂ ਤੋਂ ਦਇਆ ਦਾ ਮਾਲਕ ਹੈਂ (ਸਾਰੇ ਸੁਖ ਪਦਾਰਥ) ਦੇਣ ਵਾਲਾ ਹੈਂ।
 
पूरे गुर कै सबदि पछाता ॥
Pūre gur kai sabaḏ pacẖẖāṯā.
Through the Shabad, the Word of the Perfect Guru, He is realized.
ਉਹ ਪੂਰਨ ਗੁਰਾਂ ਦੀ ਬਾਣੀ ਰਾਹੀਂ ਅਨੁਭਵ ਕੀਤਾ ਜਾਂਦਾ ਹੈ।
ਗੁਰ ਕੈ ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ।ਪੂਰੇ ਗੁਰੂ ਦੇ ਸ਼ਬਦ ਦੀ ਰਾਹੀਂ ਤੇਰੇ ਨਾਲ ਜਾਣ-ਪਛਾਣ ਬਣ ਸਕਦੀ ਹੈ।
 
तुधुनो सेवहि से तुझहि समावहि तू आपे मेलि मिलाइदा ॥१॥
Ŧuḏẖuno sevėh se ṯujẖėh samāvėh ṯū āpe mel milā▫iḏā. ||1||
Those who serve You are immersed in You. You unite them in Union with Yourself. ||1||
ਜੋ ਤੇਰੀ ਘਾਲ ਕਮਾਉਂਦੇ ਹਨ, ਉਹ ਤੇਰੇ ਵਿੱਚ ਲੀਨ ਹੋ ਜਾਂਦੇ ਹਨ, ਹੇ ਸਾਈਂ! ਤੂੰ ਆਪ ਹੀ ਆਪਣੇ ਮਿਲਾਪ ਵਿੱਚ ਮਿਲਾਉਂਦਾ ਹੈਂ।
ਸੇਵਹਿ = ਸੇਵਾ-ਭਗਤੀ ਕਰਦੇ ਹਨ। ਸੇ = ਉਹ {ਬਹੁ-ਵਚਨ}। ਤੁਝਹਿ = ਤੇਰੇ ਵਿਚ। ਆਪੇ = ਆਪ ਹੀ। ਮੇਲਿ = ਮਿਲ ਕੇ ॥੧॥ਜਿਹੜੇ ਮਨੁੱਖ ਤੇਰੀ ਸੇਵਾ-ਭਗਤੀ ਕਰਦੇ ਹਨ, ਉਹ ਤੇਰੇ (ਚਰਨਾਂ) ਵਿਚ ਲੀਨ ਰਹਿੰਦੇ ਹਨ। ਤੂੰ ਆਪ ਹੀ (ਉਹਨਾਂ ਨੂੰ ਗੁਰੂ ਨਾਲ) ਮਿਲਾ ਕੇ (ਆਪਣੇ ਨਾਲ) ਮਿਲਾਂਦਾ ਹੈਂ ॥੧॥
 
अगम अगोचरु कीमति नही पाई ॥
Agam agocẖar kīmaṯ nahī pā▫ī.
You are inaccessible and unfathomable; Your limits cannot be found.
ਹੇ ਮੇਰੀ ਪਹੁੰਚ ਤੋਂ ਪਰੇ ਅਤੇ ਸੋਚ ਸਮਝ ਤੋਂ ਉਚੇਰੇ ਸੁਆਮੀ! ਤੇਰੇ ਮੁਲ ਪਾਇਆ ਨਹੀਂ ਜਾ ਸਕਦਾ।
ਅਗਮ = ਅਪਹੁੰਚ। ਅਗੋਚਰੁ = {ਅ-ਗੋ-ਚਰੁ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ।ਹੇ ਪ੍ਰਭੂ! ਤੂੰ ਅਪਹੁੰਚ ਹੈਂ, ਗਿਆਨ ਇੰਦ੍ਰਿਆਂ ਦੀ ਰਾਹੀਂ ਤੇਰੀ ਸੂਝ ਨਹੀਂ ਪੈ ਸਕਦੀ, ਤੇਰਾ ਮੁੱਲ ਨਹੀਂ ਪਾਇਆ ਜਾ ਸਕਦਾ (ਕਿਸੇ ਦੁਨੀਆਵੀ ਪਦਾਰਥ ਦੇ ਵੱਟੇ ਤੇਰੀ ਪ੍ਰਾਪਤੀ ਨਹੀਂ ਹੋ ਸਕਦੀ)।
 
जीअ जंत तेरी सरणाई ॥
Jī▫a janṯ ṯerī sarṇā▫ī.
All beings and creatures seek Your Sanctuary.
ਸਮੂਹ ਜੀਵ ਤੇਰੀ ਪਨਾਹ ਲੋੜਦੇ ਹਨ।
ਜੀਅ = {ਲਫ਼ਜ਼ 'ਜੀਵ' ਤੋਂ ਬਹੁ-ਵਚਨ}।ਸਾਰੇ ਜੀਅ ਜੰਤ ਤੇਰੇ ਹੀ ਆਸਰੇ ਹਨ।
 
जिउ तुधु भावै तिवै चलावहि तू आपे मारगि पाइदा ॥२॥
Ji▫o ṯuḏẖ bẖāvai ṯivai cẖalāvėh ṯū āpe mārag pā▫iḏā. ||2||
As is pleases Your Will, You guide us along; You Yourself place us on the Path. ||2||
ਜਿਸ ਤਰ੍ਹਾਂ ਤੂੰ ਚਾਹੁੰਦਾ ਹੈ, ਉਸੇ ਤਰ੍ਹਾਂ ਹੀ ਤੂੰ ਉਨ੍ਹਾਂ ਨੂੰ ਟੋਰਦਾ ਹੈਂ। ਤੂੰ ਖ਼ੁਦ ਹੀ ਉਨ੍ਹਾਂ ਨੂੰ ਆਪਣੇ ਰਾਹੇ ਪਾਉਂਦਾ ਹੈਂ।
ਭਾਵੈ = ਚੰਗਾ ਲੱਗਦਾ ਹੈ। ਮਾਰਗਿ = (ਸਹੀ ਜੀਵਨ-) ਰਸਤੇ ਉੱਤੇ ॥੨॥ਜਿਵੇਂ ਤੈਨੂੰ ਚੰਗਾ ਲੱਗਦਾ ਹੈ, ਤੂੰ ਜੀਵਾਂ ਨੂੰ ਕਾਰੇ ਲਾਂਦਾ ਹੈਂ, ਤੂੰ ਆਪ ਹੀ (ਜੀਵਾਂ ਨੂੰ) ਸਹੀ ਜੀਵਨ-ਰਾਹ ਉਤੇ ਤੋਰਦਾ ਹੈਂ ॥੨॥
 
है भी साचा होसी सोई ॥
Hai bẖī sācẖā hosī so▫ī.
The True Lord is, and shall always be.
ਸੱਚਾ ਸੁਆਮੀ ਹੈ ਅਤੇ ਉਹ ਹੋਵੇਗਾ ਭੀ।
ਸਾਚਾ = ਸਦਾ ਕਾਇਮ ਰਹਿਣ ਵਾਲਾ ਪਰਮਾਤਮਾ। ਹੋਸੀ = ਕਾਇਮ ਰਹੇਗਾ।ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਇਸ ਵੇਲੇ ਭੀ ਮੌਜੂਦ ਹੈ, ਉਹ ਸਦਾ ਕਾਇਮ ਰਹੇਗਾ।
 
आपे साजे अवरु न कोई ॥
Āpe sāje avar na ko▫ī.
He Himself creates - there is no other at all.
ਉਹ ਆਪ ਹੀ ਰਚਦਾ ਹੈ। ਹੋਰ ਕੋਈ ਹੈ ਹੀ ਨਹੀਂ।
ਸਾਜੇ = ਪੈਦਾ ਕਰਦਾ ਹੈ। ਅਵਰੁ = ਹੋਰ।ਉਹ ਆਪ ਹੀ (ਸ੍ਰਿਸ਼ਟੀ) ਪੈਦਾ ਕਰਦਾ ਹੈ, (ਉਸ ਤੋਂ ਬਿਨਾ ਪੈਦਾ ਕਰਨ ਵਾਲਾ) ਕੋਈ ਹੋਰ ਨਹੀਂ ਹੈ।
 
सभना सार करे सुखदाता आपे रिजकु पहुचाइदा ॥३॥
Sabẖnā sār kare sukẖ▫ḏāṯa āpe rijak pahucẖā▫iḏā. ||3||
The Giver of peace takes care of all; He Himself sustains them. ||3||
ਆਰਾਮ-ਬਖਸ਼ਣਹਾਰ ਸੁਆਮੀ ਸਾਰਿਆਂ ਦੀ ਸੰਭਾਲ ਕਰਦਾ ਹੈ ਅਤੇ ਖ਼ੁਦ ਹੀ ਉਨ੍ਹਾਂ ਨੂੰ ਰੋਜ਼ੀ ਪੁਚਾਉਂਦਾ ਹੈ।
ਸਾਰ = ਸੰਭਾਲ। ਪਹੁਚਾਇਦਾ = ਅਪੜਾਂਦਾ ਹੈ ॥੩॥ਉਹ ਸਾਰੇ ਸੁਖ ਦੇਣ ਵਾਲਾ ਪਰਮਾਤਮਾ ਆਪ ਹੀ ਸਭ ਜੀਵਾਂ ਦੀ ਸੰਭਾਲ ਕਰਦਾ ਹੈ, ਉਹ ਆਪ ਹੀ ਸਭ ਨੂੰ ਰਿਜ਼ਕ ਅਪੜਾਂਦਾ ਹੈ ॥੩॥
 
अगम अगोचरु अलख अपारा ॥
Agam agocẖar alakẖ apārā.
You are inaccessible, unfathomable, invisible and infinite;
ਹੇ ਅਥਾਹ, ਨਾਂ ਜਾਣੇ ਜਾਣ ਵਾਲੇ, ਅਦ੍ਰਿਸ਼ਟ ਅਤੇ ਬੇਅੰਤ ਸੁਆਮੀ!
ਅਲਖ = ਜਿਸ ਦਾ ਸਹੀ ਸਰੂਪ ਬਿਆਨ ਨ ਕੀਤਾ ਜਾ ਸਕੇ।ਹੇ ਪ੍ਰਭੂ! ਤੂੰ ਅਪਹੁੰਚ ਹੈਂ, ਤੂੰ ਅਗੋਚਰ ਹੈਂ, ਤੂੰ ਅਲੱਖ ਹੈਂ, ਤੂੰ ਬੇਅੰਤ ਹੈਂ।
 
कोइ न जाणै तेरा परवारा ॥
Ko▫e na jāṇai ṯerā parvārā.
no one knows Your extent.
ਕੋਈ ਭੀ ਤੇਰੇ ਹਦਬੰਨੇ ਨੂੰ ਨਹੀਂ ਜਾਣਦਾ।
ਪਰਵਾਰਾ = ਪੈਦਾ ਕੀਤੇ ਹੋਏ ਜੀਅ ਜੰਤ।ਕੋਈ ਭੀ ਜਾਣ ਨਹੀਂ ਸਕਦਾ ਕਿ ਤੇਰਾ ਕੇਡਾ ਵੱਡਾ ਪਰਵਾਰ ਹੈ।
 
आपणा आपु पछाणहि आपे गुरमती आपि बुझाइदा ॥४॥
Āpṇā āp pacẖẖāṇėh āpe gurmaṯī āp bujẖā▫iḏā. ||4||
You Yourself realize Yourself. Through the Guru's Teachings, You reveal Yourself. ||4||
ਆਪਣੇ ਆਪ ਨੂੰ ਤੂੰ ਆਪ ਹੀ ਜਾਣਦਾ ਹੈਂ ਗੁਰਾਂ ਦੀ ਸਿਖਮਤ ਰਾਹੀਂ ਤੂੰ ਆਪਣੇ ਆਪ ਨੂੰ ਦਰਸਾਉਂਦਾ ਹੈ।
ਆਪੁ = {ਕਰਮ ਕਾਰਕ, ਇਕ-ਵਚਨ}। ਬੁਝਾਇਦਾ = ਸੂਝ ਦੇਂਦਾ ਹੈਂ ॥੪॥ਆਪਣੇ ਆਪ ਨੂੰ (ਆਪਣੀ ਬਜ਼ੁਰਗੀ ਨੂੰ) ਤੂੰ ਆਪ ਹੀ ਸਮਝਦਾ ਹੈਂ, ਗੁਰੂ ਦੀ ਮੱਤ ਦੇ ਕੇ ਤੂੰ ਆਪ ਹੀ (ਜੀਵਾਂ ਨੂੰ ਸਹੀ ਜੀਵਨ-ਰਸਤਾ) ਸਮਝਾਂਦਾ ਹੈਂ ॥੪॥
 
पाताल पुरीआ लोअ आकारा ॥
Pāṯāl purī▫ā lo▫a ākārā.
In the nether worlds, realms and worlds of form,
ਪਾਤਾਲਾਂ, ਆਲਮਾਂ, ਮੁਲਕਾਂ ਅਤੇ ਸਰੂਪਾਂ ਰਾਹੀਂ,
ਲੋਅ = {ਲਫ਼ਜ਼ 'ਲੋਕੁ' ਤੋਂ ਬਹੁ-ਵਚਨ ਅਤੇ ਪ੍ਰਾਕ੍ਰਿਤ ਰੂਪ} ਅਨੇਕਾਂ ਮੰਡਲ। ਆਕਾਰਾ = ਇਹ ਸਾਰਾ ਦਿੱਸਦਾ ਜਗਤ।(ਅਨੇਕਾਂ) ਪਾਤਾਲ, (ਅਨੇਕਾਂ) ਪੁਰੀਆਂ, (ਅਨੇਕਾਂ) ਮੰਡਲ-ਇਹ ਸਾਰਾ ਦਿੱਸਦਾ ਜਗਤ (ਪਰਮਾਤਮਾ ਦਾ ਪੈਦਾ ਕੀਤਾ ਹੋਇਆ ਹੈ),