Sri Guru Granth Sahib Ji

Ang: / 1430

Your last visited Ang:

माझ महला ५ ॥
Mājẖ mėhlā 5.
Maajh, Fifth Mehl:
ਮਾਝ ਪੰਜਵੀਂ ਪਾਤਸ਼ਾਹੀ।
xxxxxx
 
कीनी दइआ गोपाल गुसाई ॥
Kīnī ḏa▫i▫ā gopāl gusā▫ī.
The Life of the World, the Sustainer of the Earth, has showered His Mercy;
ਜਹਾਨ ਦੇ ਪਾਲਣਹਾਰ ਤੇ ਆਲਮ ਦੇ ਸੁਆਮੀ ਨੇ ਮਿਹਰ ਧਾਰੀ ਹੈ,
xxxਸ੍ਰਿਸ਼ਟੀ ਦੇ ਪਾਲਣਹਾਰ, ਸ੍ਰਿਸ਼ਟੀ ਦੇ ਖਸਮ-ਪ੍ਰਭੂ ਨੇ (ਜਿਸ ਮਨੁੱਖ ਉਤੇ) ਮਿਹਰ ਕੀਤੀ,
 
गुर के चरण वसे मन माही ॥
Gur ke cẖaraṇ vase man māhī.
the Guru's Feet have come to dwell within my mind.
ਅਤੇ ਮੈਂ ਗੁਰਾਂ ਦੇ ਪੈਰ ਆਪਣੇ ਚਿੱਤ ਵਿੱਚ ਟਿਕਾ ਲਏ ਹਨ।
ਮਾਹੀ = ਵਿਚ।ਉਸ ਦੇ ਮਨ ਵਿਚ ਗੁਰੂ ਦੇ ਚਰਣ ਵੱਸ ਪਏ।
 
अंगीकारु कीआ तिनि करतै दुख का डेरा ढाहिआ जीउ ॥१॥
Angīkār kī▫ā ṯin karṯai ḏukẖ kā derā dẖāhi▫ā jī▫o. ||1||
The Creator has made me His Own. He has destroyed the city of sorrow. ||1||
ਉਸ ਸਿਰਜਣਹਾਰ ਨੇ ਮੇਰਾ ਪੱਖ ਲਿਆ ਹੈ ਅਤੇ ਮੁਸੀਬਤ ਦਾ ਅੱਡਾ ਪੁਟ ਸੁਟਿਆ ਹੈ।
ਅੰਗੀਕਾਰੁ ਕੀਆ = {अंगी कृ to accept} ਪਰਵਾਨ ਕਰ ਲਿਆ ਹੈ। ਤਿਨਿ = ਉਸ ਨੇ। ਤਿਨਿ ਕਰਤੈ = ਉਸ ਕਰਤਾਰ ਨੇ। ਢਾਹਿਆ = ਢਾਹ ਦਿੱਤਾ ॥੧॥(ਉਸ ਨੂੰ) ਉਸ ਕਰਤਾਰ ਨੇ ਪਰਵਾਨ ਕਰ ਲਿਆ (ਆਪਣਾ ਬਣਾ ਲਿਆ, ਤੇ ਉਸ ਦੇ ਅੰਦਰੋਂ ਕਰਤਾਰ ਨੇ) ਦੁੱਖ ਦਾ ਅੱਡਾ ਹੀ ਚੁਕਾ ਦਿੱਤਾ ॥੧॥
 
मनि तनि वसिआ सचा सोई ॥
Man ṯan vasi▫ā sacẖā so▫ī.
The True One abides within my mind and body;
ਮੇਰੇ ਚਿੱਤ ਤੇ ਦੇਹਿ ਅੰਦਰ ਉਹ ਸੱਚਾ ਸਾਈਂ ਵਸਦਾ ਹੈ,
ਮਨਿ = ਮਨ ਵਿਚ। ਸਚਾ = ਸਦਾ-ਥਿਰ ਰਹਿਣ ਵਾਲਾ।ਜਿਸ ਮਨੁੱਖ ਦੇ ਮਨ ਵਿਚ ਸਰੀਰ ਵਿਚ ਉਹ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਵੱਸ ਪਏ,
 
बिखड़ा थानु न दिसै कोई ॥
Bikẖ▫ṛā thān na ḏisai ko▫ī.
no place seems difficult to me now.
ਮੇਰੇ ਚਿੱਤ ਤੇ ਦੇਹਿ ਅੰਦਰ ਉਹ ਸੱਚਾ ਸਾਈਂ ਵਸਦਾ ਹੈ ਅਤੇ ਮੇਰੇ ਲਈ ਕੋਈ ਜਗ੍ਹਾ ਦੁਖਦਾਈ ਨਹੀਂ ਭਾਸਦੀ।
ਬਿਖੜਾ = ਔਖਾ।ਉਸ ਨੂੰ (ਜੀਵਨ-ਸਫ਼ਰ ਵਿਚ) ਕੋਈ ਥਾਂ ਔਖਾ ਨਹੀਂ ਦਿੱਸਦਾ।
 
दूत दुसमण सभि सजण होए एको सुआमी आहिआ जीउ ॥२॥
Ḏūṯ ḏusmaṇ sabẖ sajaṇ ho▫e eko su▫āmī āhi▫ā jī▫o. ||2||
All the evil-doers and enemies have now become my friends. I long only for my Lord and Master. ||2||
ਸਾਰੇ ਕੁਕਰਮੀ ਤੇ ਵੈਰੀ ਮਿਤ੍ਰ ਹੋ ਗਹੇ ਹਨ, ਕਿਉਂ ਜੋ ਮੈਨੂੰ ਕੇਵਲ ਇਕੋ ਸਾਹਿਬ ਦੀ ਹੀ ਸੱਧਰ ਹੈ।
ਦੂਤ = ਦੋਖੀ। ਸਭਿ = ਸਾਰੇ। ਆਹਿਆ = ਪਿਆਰਾ ਲੱਗਾ ॥੨॥ਜਿਸ ਦਾ ਪਿਆਰ ਮਾਲਕ ਪ੍ਰਭੂ ਨਾਲ ਹੀ ਬਣ ਜਾਏ, ਸਾਰੇ ਦੋਖੀ ਦੁਸ਼ਮਨ ਉਸ ਦੇ ਸੱਜਣ ਮਿੱਤ੍ਰ ਬਣ ਜਾਂਦੇ ਹਨ (ਕਾਮਾਦਿਕ ਵੈਰੀ ਉਸ ਦੇ ਅਧੀਨ ਹੋ ਜਾਂਦੇ ਹਨ) ॥੨॥
 
जो किछु करे सु आपे आपै ॥
Jo kicẖẖ kare so āpe āpai.
Whatever He does, He does all by Himself.
ਜਿਹੜਾ ਕੁਝ ਉਹ ਕਰਦਾ ਹੈ, ਉਹਨੂੰ ਉਹ ਖੁਦ-ਬ-ਖੁਦ ਹੀ ਕਰਦਾ ਹੈ।
ਆਪੇ = ਆਪ ਹੀ। ਆਪੇ = ਆਪੇ ਤੋਂ।(ਉਸ ਨੂੰ ਇਹ ਨਿਸਚਾ ਹੋ ਜਾਂਦਾ ਹੈ ਕਿ) ਜੋ ਕੁਝ ਪ੍ਰਭੂ ਕਰਦਾ ਹੈ ਆਪ ਹੀ ਆਪਣੇ ਆਪ ਤੋਂ ਕਰਦਾ ਹੈ।
 
बुधि सिआणप किछू न जापै ॥
Buḏẖ si▫āṇap kicẖẖū na jāpai.
No one can know His Ways.
ਅਕਲ ਤੇ ਦਾਨਾਈ ਦੁਆਰਾ ਇਨਸਾਨ ਉਸ ਦੇ ਕਰਤਬਾਂ ਨੂੰ ਜਾਂਚ ਨਹੀਂ ਸਕਦਾ।
ਜਾਪੈ = ਦਿੱਸਦੀ।(ਉਸ ਦੇ ਕੰਮਾਂ ਵਿਚ ਕਿਸੇ ਹੋਰ ਦੀ) ਅਕਲ ਜਾਂ ਚਤੁਰਾਈ (ਕੰਮ ਕਰਦੀ) ਨਹੀਂ ਦਿੱਸਦੀ।
 
आपणिआ संता नो आपि सहाई प्रभि भरम भुलावा लाहिआ जीउ ॥३॥
Āpṇi▫ā sanṯā no āp sahā▫ī parabẖ bẖaram bẖulāvā lāhi▫ā jī▫o. ||3||
He Himself is the Helper and Support of His Saints. God has cast out my doubts and delusions. ||3||
ਆਪਣੇ ਸਾਧੂਆਂ ਦਾ ਠਾਕੁਰ ਆਪੇ ਹੀ ਮਦਦਗਾਰ ਹੈ ਉਸਨੇ ਮੇਰਾ ਵਹਿਮ ਤੇ ਭੁਲੇਖਾ ਦੁਰ ਕਰ ਦਿਤਾ ਹੈ।
ਨੋ = ਨੂੰ। ਪ੍ਰਭਿ = ਪ੍ਰਭੂ ਨੇ। ਭੁਲਾਵਾ = ਭੁਲੇਖਾ ॥੩॥ਆਪਣੇ ਸੰਤਾਂ ਵਾਸਤੇ ਪ੍ਰਭੂ ਆਪ ਸਹਾਈ ਬਣਦਾ ਹੈ ਤੇ ਉਸ ਮਨੁੱਖ ਦੇ ਮਨ ਵਿਚੋਂ ਪ੍ਰਭੂ ਨੇ ਭਟਕਣਾ ਤੇ ਭੁਲੇਖਾ ਦੂਰ ਕਰ ਦਿੱਤਾ ॥੩॥
 
चरण कमल जन का आधारो ॥
Cẖaraṇ kamal jan kā āḏẖāro.
His Lotus Feet are the Support of His humble servants.
ਸਾਈਂ ਦੇ ਕੰਵਲ ਪੈਰ ਉਸ ਦੇ ਨਫਰ ਦਾ ਆਸਰਾ ਹਨ।
ਆਧਾਰੋ = ਆਧਾਰੁ, ਆਸਰਾ।ਪ੍ਰਭੂ ਦੇ ਸੋਹਣੇ ਚਰਨ ਪ੍ਰਭੂ ਦੇ ਸੇਵਕਾਂ ਦੀ ਜ਼ਿੰਦਗੀ ਦਾ ਆਸਰਾ ਬਣ ਜਾਂਦੇ ਹਨ।
 
आठ पहर राम नामु वापारो ॥
Āṯẖ pahar rām nām vāpāro.
Twenty-four hours a day, they deal in the Name of the Lord.
ਦਿਹੂੰ ਰੈਣ ਉਹ ਵਿਆਪਕ ਵਾਹਿਗੁਰੂ ਦੇ ਨਾਮ ਦਾ ਵਣਜ ਕਰਦਾ ਹੈ।
ਵਾਪਾਰੋ = ਵਾਪਾਰੁ, ਵਣਜ।ਸੇਵਕ ਅੱਠੇ ਪਹਰ ਪਰਮਾਤਮਾ ਦਾ ਨਾਮ ਵਣਜਦੇ ਹਨ।
 
सहज अनंद गावहि गुण गोविंद प्रभ नानक सरब समाहिआ जीउ ॥४॥३६॥४३॥
Sahj anand gāvahi guṇ govinḏ parabẖ Nānak sarab samāhi▫ā jī▫o. ||4||36||43||
In peace and pleasure, they sing the Glorious Praises of the Lord of the Universe. O Nanak, God is permeating everywhere. ||4||36||43||
ਆਰਾਮ ਤੇ ਖੁਸ਼ੀ ਵਿੱਚ ਉਹ ਸ੍ਰਿਸ਼ਟੀ ਦੇ ਸੁਆਮੀ ਦਾ ਜੱਸ ਗਾਹਿਨ ਕਰਦਾ ਹੈ। ਸਾਰਿਆਂ ਅੰਦਰ ਮਾਲਕ ਰਮਿਆ ਹੋਇਆ ਹੈ, ਹੇ ਨਾਨਕ!
ਗਾਵਹਿ = ਗਾਂਦੇ ਹਨ। ਸਮਾਹਿਆ = ਵਿਆਪਕ ਹੈ ॥੪॥ਸੇਵਕ ਆਤਮਕ ਅਡੋਲਤਾ ਦੇ ਆਨੰਦ (ਮਾਣਦੇ ਹੋਏ ਸਦਾ) ਹੇ ਨਾਨਕ! ਉਸ ਗੋਬਿੰਦ ਪ੍ਰਭੂ ਦੇ ਗੁਣ ਗਾਂਦੇ ਹਨ ਜੋ ਸਭ ਜੀਵਾਂ ਵਿਚ ਵਿਆਪਕ ਹੈ ॥੪॥੩੬॥੪੩॥
 
माझ महला ५ ॥
Mājẖ mėhlā 5.
Maajh, Fifth Mehl:
ਮਾਝ, ਪੰਜਵੀਂ ਪਾਤਸ਼ਾਹੀ।
xxxxxx
 
सो सचु मंदरु जितु सचु धिआईऐ ॥
So sacẖ manḏar jiṯ sacẖ ḏẖi▫ā▫ī▫ai.
True is that temple, within which one meditates on the True Lord.
ਸੰਚਾ ਹੈ ਉਹ ਮਹਿਲ ਜਿਸ ਵਿੱਚ ਸੱਚਾ ਸਾਈਂ ਯਾਦ ਕੀਤਾ ਜਾਂਦਾ ਹੈ।
ਸਚੁ = ਸਦਾ-ਥਿਰ, ਅਟੱਲ। ਮੰਦਰੁ = ਦੇਵ ਅਸਥਾਨ। ਜਿਤੁ = ਜਿਸ ਵਿਚ।ਜਿਸ ਥਾਂ ਵਿਚ ਸਦਾ-ਥਿਰ ਪਰਮਾਤਮਾ ਦਾ ਸਿਮਰਨ ਕੀਤਾ ਜਾਂਦਾ ਹੈ, ਉਹ ਸਦਾ ਕਾਇਮ ਰਹਿਣ ਵਾਲਾ ਮੰਦਰ ਹੈ।
 
सो रिदा सुहेला जितु हरि गुण गाईऐ ॥
So riḏā suhelā jiṯ har guṇ gā▫ī▫ai.
Blessed is that heart, within which the Lord's Glorious Praises are sung.
ਸੁਭਾਇਮਾਨ ਹੈ ਉਹ ਜਿੰਦੜੀ, ਜਿਹੜੀ ਵਾਹਿਗੁਰੂ ਦੇ ਗੁਣਾਵਾਦ ਗਾਇਨ ਕਰਦੀ ਹੈ।
ਰਿਦਾ = ਹਿਰਦਾ। ਸੁਹੇਲਾ = ਸੁਖੀ। ਗਾਈਐ = ਗਾਵੀਏ।ਉਹ ਹਿਰਦਾ (ਸਦਾ) ਸੁਖੀ ਹੈ ਜਿਸ ਦੀ ਰਾਹੀਂ ਪਰਮਾਤਮਾ ਦੇ ਗੁਣ ਗਾਏ ਜਾਣ।
 
सा धरति सुहावी जितु वसहि हरि जन सचे नाम विटहु कुरबाणो जीउ ॥१॥
Sā ḏẖaraṯ suhāvī jiṯ vasėh har jan sacẖe nām vitahu kurbāṇo jī▫o. ||1||
Beautiful is that land, where the Lord's humble servants dwell. I am a sacrifice to the True Name. ||1||
ਸੁੰਦਰ ਹੈ ਉਹ ਜ਼ਿਮੀ ਜਿਥੇ ਰੱਬ ਦੇ ਗੋਲੇ ਰਹਿੰਦੇ ਹਨ। ਮੈਂ ਸਤਿਨਾਮ ਉਤੋਂ ਬਲਿਹਾਰਨੇ ਜਾਂਦਾ ਹਾਂ।
ਸਾ = {'ਸਾ' ਇਸਤ੍ਰੀ ਲਿੰਗ ਹੈ, ਤੇ 'ਸੋ' ਪੁਲਿੰਗ ਹੈ} ਉਹ। ਸੁਹਾਵੀ = ਸੁਖ ਦੇਣ ਵਾਲੀ, ਸੋਹਣੀ। ਵਿਟਹੁ = ਤੋਂ। ਕੁਰਬਾਣੋ = ਕੁਰਬਾਣੁ ॥੧॥ਉਹ ਧਰਤੀ ਸੁੰਦਰ ਬਣ ਜਾਂਦੀ ਹੈ ਜਿਸ ਵਿਚ ਪਰਮਾਤਮਾ ਦੇ ਭਗਤ ਵੱਸਦੇ ਹਨ ਤੇ ਪਰਮਾਤਮਾ ਦੇ ਨਾਮ ਤੋਂ ਸਦਕੇ ਜਾਂਦੇ ਹਨ ॥੧॥
 
सचु वडाई कीम न पाई ॥
Sacẖ vadā▫ī kīm na pā▫ī.
The extent of the True Lord's Greatness cannot be known.
ਸੱਚੇ ਸਾਈਂ ਦੀ ਵਿਸ਼ਾਲਤਾ ਦਾ ਮੁਲ ਜਾਣਿਆ ਨਹੀਂ ਜਾ ਸਕਦਾ।
ਕੀਮ = ਕੀਮਤ।ਤੂੰ ਸਦਾ-ਥਿਰ ਰਹਿਣ ਵਾਲਾ ਹੈਂ, ਤੇਰੀ ਬਜ਼ੁਰਗੀ ਦਾ ਕੋਈ ਜੀਵ ਮੁੱਲ ਨਹੀਂ ਪਾ ਸਕਦਾ (ਭਾਵ, ਤੇਰੇ ਜੇਡਾ ਵੱਡਾ ਹੋਰ ਕੋਈ ਨਹੀਂ ਹੈ)।
 
कुदरति करमु न कहणा जाई ॥
Kuḏraṯ karam na kahṇā jā▫ī.
His Creative Power and His Bounties cannot be described.
ਸਾਈਂ ਦੀ ਸ਼ਕਤੀ ਤੇ ਬਖਸ਼ਸ਼ ਬਿਆਨ ਨਹੀਂ ਕੀਤੇ ਜਾ ਸਕਦੇ।
ਕਰਮੁ = ਬਖ਼ਸ਼ਸ਼।ਤੇਰੀ ਕੁਦਰਤਿ ਬਿਆਨ ਨਹੀਂ ਕੀਤੀ ਜਾ ਸਕਦੀ, ਤੇਰੀ ਬਖ਼ਸ਼ਸ਼ ਬਿਆਨ ਨਹੀਂ ਕੀਤੀ ਜਾ ਸਕਦੀ।
 
धिआइ धिआइ जीवहि जन तेरे सचु सबदु मनि माणो जीउ ॥२॥
Ḏẖi▫ā▫e ḏẖi▫ā▫e jīvėh jan ṯere sacẖ sabaḏ man māṇo jī▫o. ||2||
Your humble servants live by meditating, meditating on You. Their minds treasure the True Word of the Shabad. ||2||
ਤੇਰੇ ਗੋਲੇ, ਹੇ ਮਾਲਕ! ਤੈਨੂੰ ਸਦਾ ਸਿਮਰਦੇ ਜੀਊਦੇ ਹਨ। ਸੱਚੀ ਗੁਰਬਾਣੀ ਦਾ ਉਨ੍ਹਾਂ ਦੀ ਆਤਮਾ ਅਨੰਦ ਲੈਂਦੀ ਹੈ।
ਜੀਵਹਿ = ਜੀਊਂਦੇ ਹਨ, ਆਤਮਕ ਜੀਵਨ ਹਾਸਲ ਕਰਦੇ ਹਨ। ਮਨਿ = ਮਨ ਵਿਚ। ਮਾਣੋ = ਮਾਣੁ, ਆਸਰਾ ॥੨॥ਤੇਰੇ ਭਗਤ ਤੇਰਾ ਨਾਮ ਸਿਮਰ ਸਿਮਰ ਕੇ ਆਤਮਕ ਜੀਵਨ ਪ੍ਰਾਪਤ ਕਰਦੇ ਹਨ, ਉਹਨਾਂ ਦੇ ਮਨ ਵਿਚ ਤੇਰਾ ਸਦਾ-ਥਿਰ (ਸਿਫ਼ਤ-ਸਾਲਾਹ ਦਾ) ਸ਼ਬਦ ਹੀ ਆਸਰਾ ਹੈ ॥੨॥
 
सचु सालाहणु वडभागी पाईऐ ॥
Sacẖ sālāhaṇ vadbẖāgī pā▫ī▫ai.
The Praises of the True One are obtained by great good fortune.
ਸਤਿਪੁਰਖ ਦੀ ਸਿਫ਼ਤ ਸ਼ਲਾਘਾ ਕਰਨੀ ਪਰਮ ਚੰਗੇ ਨਸੀਬਾਂ ਦੁਆਰਾ ਪਰਾਪਤ ਹੁੰਦੀ ਹੈ।
xxx(ਹੇ ਪ੍ਰਭੂ!) ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਤੇਰੀ ਸਿਫ਼ਤ-ਸਾਲਾਹ ਵੱਡੇ ਭਾਗਾਂ ਨਾਲ ਮਿਲਦੀ ਹੈ।
 
गुर परसादी हरि गुण गाईऐ ॥
Gur parsādī har guṇ gā▫ī▫ai.
By Guru's Grace, the Glorious Praises of the Lord are sung.
ਗੁਰਾਂ ਦੀ ਦਇਆਲਤਾ ਰਾਹੀਂ ਵਾਹਿਗੁਰੂ ਦੀਆਂ ਉਸਤਤੀਆਂ ਗਾਇਨ ਕੀਤੀਆਂ ਜਾਂਦੀਆਂ ਹਨ।
xxxਹੇ ਹਰੀ! ਤੇਰੇ ਗੁਣ ਗੁਰੂ ਦੀ ਕਿਰਪਾ ਨਾਲ ਗਾਏ ਜਾ ਸਕਦੇ ਹਨ।
 
रंगि रते तेरै तुधु भावहि सचु नामु नीसाणो जीउ ॥३॥
Rang raṯe ṯerai ṯuḏẖ bẖāvėh sacẖ nām nīsāṇo jī▫o. ||3||
Those who are imbued with Your Love are pleasing to You. The True Name is their Banner and Insignia. ||3||
ਜੋ ਤੇਰੀ ਪ੍ਰੀਤ ਨਾਲ ਰੰਗੀਜੇ ਹਨ, ਉਹ ਤੈਨੂੰ ਚੰਗੇ ਲਗਦੇ ਹਨ, ਹੇ ਸੁਆਮੀ! ਸਤਿਨਾਮ ਉਨ੍ਹਾਂ ਦਾ ਪਛਾਣੂ ਚਿੰਨ੍ਹ ਹੈ।
ਰੰਗਿ = ਪ੍ਰੇਮ ਵਿਚ। ਤੇਰੈ ਰੰਗਿ = ਤੇਰੇ ਪ੍ਰੇਮ ਵਿਚ। ਤੁਧੁ = ਮੈਨੂੰ। ਨੀਸਾਣੋ = ਨੀਸਾਣੁ, ਪਰਵਾਨਾ ॥੩॥ਹੇ ਪ੍ਰਭੂ! ਤੈਨੂੰ ਉਹ ਸੇਵਕ ਪਿਆਰੇ ਲੱਗਦੇ ਹਨ ਜੇਹੜੇ ਤੇਰੇ ਪ੍ਰੇਮ ਰੰਗ ਵਿਚ ਰੰਗੇ ਰਹਿੰਦੇ ਹਨ, ਉਹਨਾਂ ਦੇ ਪਾਸ ਤੇਰਾ ਸਦਾ-ਥਿਰ ਰਹਿਣ ਵਾਲਾ ਨਾਮ (ਜੀਵਨ-ਸਫ਼ਰ ਵਿਚ) ਰਾਹਦਾਰੀ ਹੈ ॥੩॥
 
सचे अंतु न जाणै कोई ॥
Sacẖe anṯ na jāṇai ko▫ī.
No one knows the limits of the True Lord.
ਸੱਚੇ ਸਾਹਿਬ ਦਾ ਓੜਕ ਕੋਈ ਜਣਾ ਨਹੀਂ ਜਾਣਦਾ।
ਸਚੇ ਅੰਤੁ = ਸਦਾ-ਥਿਰ ਪ੍ਰਭੂ ਦਾ ਅੰਤ।ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਗੁਣਾਂ ਦਾ ਕੋਈ ਮਨੁੱਖ ਅੰਤ ਨਹੀਂ ਜਾਣ ਸਕਦਾ।
 
थानि थनंतरि सचा सोई ॥
Thān thananṯar sacẖā so▫ī.
In all places and interspaces, the True One is pervading.
ਸਾਰੀਆਂ ਥਾਵਾਂ ਅਤੇ ਥਾਵਾਂ ਦੀਆਂ ਵਿੱਥਾਂ ਵਿੱਚ ਉਹ ਸਤਿਪੁਰਖ ਰਮਿਆ ਹੋਇਆ ਹੈ।
ਥਾਨਿ ਥਨੰਤਰਿ = ਥਾਨਿ ਥਾਨ ਅੰਤਰਿ, ਹਰੇਕ ਥਾਂ ਵਿਚ।ਉਹ ਸਦਾ-ਥਿਰ ਰਹਿਣ ਵਾਲਾ ਪ੍ਰਭੂ ਹਰੇਕ ਥਾਂ ਵਿਚ ਵੱਸ ਰਿਹਾ ਹੈ।
 
नानक सचु धिआईऐ सद ही अंतरजामी जाणो जीउ ॥४॥३७॥४४॥
Nānak sacẖ ḏẖi▫ā▫ī▫ai saḏ hī anṯarjāmī jāṇo jī▫o. ||4||37||44||
O Nanak, meditate forever on the True One, the Searcher of hearts, the Knower of all. ||4||37||44||
ਨਾਨਕ ਸਦੀਵ ਹੀ ਸਤਿਪੁਰਖ ਦਾ ਚਿੰਤਨ ਕਰ ਜੋ ਦਿਲਾਂ ਦਾ ਜਾਣੂ ਤੇ ਸਭ ਕਿਛ ਜਾਨਣਹਾਰ ਹੈ।
ਜਾਣੋ = ਜਾਣੁ, ਸੁਜਾਨ ॥੪॥ਹੇ ਨਾਨਕ! ਉਸ ਸਦਾ-ਥਿਰ ਪ੍ਰਭੂ ਨੂੰ ਸਦਾ ਹੀ ਸਿਮਰਨਾ ਚਾਹੀਦਾ ਹੈ, ਉਹ ਸੁਜਾਨ ਹੈ ਤੇ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ ॥੪॥੩੭॥੪੪॥
 
माझ महला ५ ॥
Mājẖ mėhlā 5.
Maajh, Fifth Mehl:
ਮਾਝ, ਪੰਜਵੀਂ ਪਾਤਸ਼ਾਹੀ।
xxxxxx
 
रैणि सुहावड़ी दिनसु सुहेला ॥
Raiṇ suhāvaṛī ḏinas suhelā.
Beautiful is the night, and beautiful is the day,
ਉਹ ਰਾਤ੍ਰੀ ਅਤੇ ਸੁਭਾਇਮਾਨ ਦਿਹਾੜਾ ਸੁੰਦਰ ਹੈ,
ਸੁਹਾਵੜੀ = ਸੁਖ ਦੇਣ ਵਾਲੀ, ਸੋਹਣੀ। ਸੁਹੇਲਾ = ਸੱਖਾ।ਰਾਤ ਸੁਹਾਵਣੀ ਬੀਤਦੀ ਹੈ, ਦਿਨ ਭੀ ਸੌਖਾ ਗੁਜ਼ਾਰਦਾ ਹੈ,
 
जपि अम्रित नामु संतसंगि मेला ॥
Jap amriṯ nām saṯsang melā.
when one joins the Society of the Saints and chants the Ambrosial Naam.
ਜਦ ਬੰਦਾ ਅੰਮ੍ਰਿਤ ਨਾਮ ਦਾ ਉਚਾਰਨ ਕਰਦਾ ਤੇ ਸਤਿਸੰਗਤ ਨਾਲ ਮਿਲਦਾ ਹੈ।
ਜਪਿ = ਜਪ ਕੇ। ਅੰਮ੍ਰਿਤ = ਆਤਮਕ ਮੌਤ ਤੋਂ ਬਚਾਣ ਵਾਲਾ। ਸੰਗਿ = ਸੰਗ ਵਿਚ।(ਜੇ) ਸੰਤਾਂ ਦੀ ਸੰਗਤ ਵਿਚ ਮੇਲ (ਹੋ ਜਾਏ। ਉਥੇ) ਆਤਮਕ ਮੌਤ ਤੋਂ ਬਚਾਣ ਵਾਲਾ ਹਰਿ-ਨਾਮ ਜਪ ਕੇ -
 
घड़ी मूरत सिमरत पल वंञहि जीवणु सफलु तिथाई जीउ ॥१॥
Gẖaṛī mūraṯ simraṯ pal vañahi jīvaṇ safal ṯithā▫ī jī▫o. ||1||
If you remember the Lord in meditation for a moment, even for an instant, then your life will become fruitful and prosperous. ||1||
ਫਲਦਾਇਕ ਹੈ ਪ੍ਰਾਣੀ ਦੀ ਜਿੰਦਗੀ ਉਥੇ ਜਿਥੇ ਉਸ ਦਾ ਹਿਕ ਛਿਨ, ਲੰਮ੍ਹਾ ਤੇ ਮੁਹਤ ਸਾਹਿਬ ਦੀ ਬੰਦਗੀ ਵਿੱਚ ਗੁਜਾਰਦਾ ਹੈ।
ਮੂਰਤ = ਮੁਹੂਰਤ, ਦੋ ਘੜੀਆਂ। ਵੰਞਹਿ = ਬੀਤਣ। ਤਿਥਾਈ = ਉਥੇ ਹੀ ॥੧॥ਉਮਰ ਦੀਆਂ ਘੜੀਆਂ ਦੋ ਘੜੀਆਂ ਪਲ ਪਰਮਾਤਮਾ ਦਾ ਨਾਮ ਸਿਮਰਦਿਆਂ ਬੀਤਣ, ਉਥੇ ਹੀ ਜੀਵਨ (ਦਾ ਸਮਾਂ) ਸਫਲ ਹੁੰਦਾ ਹੈ ॥੧॥
 
सिमरत नामु दोख सभि लाथे ॥
Simraṯ nām ḏokẖ sabẖ lāthe.
Remembering the Naam, the Name of the Lord, all sinful mistakes are erased.
ਨਾਮ ਦਾ ਅਰਾਧਨ ਕਰਨ ਨਾਲ ਸਾਰੇ ਪਾਪ ਮਿਟ ਜਾਂਦੇ ਹਨ,
ਦੋਖ = ਪਾਪ। ਸਭਿ = ਸਾਰੇ।ਪਰਮਾਤਮਾ ਦਾ ਨਾਮ ਸਿਮਰਦਿਆਂ ਸਾਰੇ ਪਾਪ ਲਹਿ ਜਾਂਦੇ ਹਨ।
 
अंतरि बाहरि हरि प्रभु साथे ॥
Anṯar bāhar har parabẖ sāthe.
Inwardly and outwardly, the Lord God is always with us.
ਅਤੇ ਅੰਦਰ ਬਾਹਰ ਵਾਹਿਗੁਰੂ ਸੁਆਮੀ ਬੰਦੇ ਦੇ ਨਾਲ ਰਹਿੰਦਾ ਹੈ।
xxxਜੀਵ ਦੇ ਹਿਰਦੇ ਵਿਚ ਤੇ ਬਾਹਰ ਜਗਤ ਵਿਚ ਪਰਮਾਤਮਾ (ਹਰ ਵੇਲੇ) ਨਾਲ (ਵੱਸਦਾ ਪ੍ਰਤੀਤ) ਹੁੰਦਾ ਹੈ।
 
भै भउ भरमु खोइआ गुरि पूरै देखा सभनी जाई जीउ ॥२॥
Bẖai bẖa▫o bẖaram kẖo▫i▫ā gur pūrai ḏekẖā sabẖnī jā▫ī jī▫o. ||2||
Fear, dread and doubt have been dispelled by the Perfect Guru; now, I see God everywhere. ||2||
ਡਰ, ਤ੍ਰਾਹ ਤੇ ਵਹਿਮ ਪੂਰਨ ਗੁਰਾਂ ਨੇ ਮੇਰੇ ਅੰਦਰੋ ਦੁਰ ਕਰ ਦਿਤੇ ਹਨ ਅਤੇ ਮੈਂ ਹੁਣ ਵਾਹਿਗੁਰੂ ਨੂੰ ਸਾਰੀਆਂ ਥਾਵਾਂ ਵਿੱਚ ਵੇਖਦਾ ਹਾਂ।
ਭੈ = ਪ੍ਰਭੂ ਦਾ ਡਰ ਦਿਲ ਵਿਚ ਰੱਖਣ ਨਾਲ, ਭਉ ਦੇ ਕਾਰਨ। ਭਰਮੁ = ਭਟਕਣਾ। ਗੁਰਿ ਪੂਰੈ = ਪੂਰੇ ਗੁਰੂ ਦੀ ਰਾਹੀਂ। ਦੇਖਾ = ਦੇਖਾਂ, ਮੈਂ ਵੇਖਦਾ ਹਾਂ। ਜਾਈ = ਜਾਈਂ ॥੨॥ਪਰਮਾਤਮਾ ਦਾ ਡਰ ਅਦਬ ਹਿਰਦੇ ਵਿਚ ਰੱਖਣ ਦੇ ਕਾਰਨ ਪੂਰੇ ਗੁਰੂ ਨੇ ਮੇਰਾ ਦੁਨੀਆ ਵਾਲਾ ਡਰ ਮੁਕਾ ਦਿੱਤਾ ਹੈ, ਹੁਣ ਮੈਂ ਪਰਮਾਤਮਾ ਨੂੰ ਸਭ ਥਾਵਾਂ ਵਿਚ ਵੇਖਦਾ ਹਾਂ ॥੨॥
 
प्रभु समरथु वड ऊच अपारा ॥
Parabẖ samrath vad ūcẖ apārā.
God is All-powerful, Vast, Lofty and Infinite.
ਸੁਆਮੀ ਸਰਬ-ਸ਼ਕਤੀਵਾਨ, ਵਿਸ਼ਾਲ ਬੁਲੰਦ ਅਤੇ ਅਨੰਤ ਹੈ।
xxxਪ੍ਰਭੂ ਸਭ ਤਾਕਤਾਂ ਵਾਲਾ ਹੈ, ਸਭ ਤੋਂ ਵੱਡਾ ਉੱਚਾ ਹੈ ਤੇ ਬੇਅੰਤ ਹੈ।
 
नउ निधि नामु भरे भंडारा ॥
Na▫o niḏẖ nām bẖare bẖandārā.
The Naam is overflowing with the nine treasures.
ਨੌ ਖ਼ਜ਼ਾਨੇ ਤੇ ਕੋਸ਼ ਉਸ ਦੇ ਨਾਮ ਨਾਲ ਲਬਾਲਬ ਹਨ।
ਨਉ ਨਿਧਿ = ਨੌ ਖ਼ਜ਼ਾਨੇ।ਉਸ ਦਾ ਨਾਮ (ਮਾਨੋ, ਜਗਤ ਦੇ) ਨੌ ਹੀ ਖ਼ਜ਼ਾਨੇ ਹੈ, (ਨਾਮ ਧਨ ਨਾਲ ਉਸ ਪ੍ਰਭੂ ਦੇ) ਖ਼ਜ਼ਾਨੇ ਭਰੇ ਪਏ ਹਨ।
 
आदि अंति मधि प्रभु सोई दूजा लवै न लाई जीउ ॥३॥
Āḏ anṯ maḏẖ parabẖ so▫ī ḏūjā lavai na lā▫ī jī▫o. ||3||
In the beginning, in the middle, and in the end, there is God. Nothing else even comes close to Him. ||3||
ਆਰੰਭ, ਅਖੀਰ ਅਤੇ ਵਿਚਕਾਰ, ਉਹ ਸੁਆਮੀ ਹੈ। ਕਿਸੇ ਹੋਰਸ ਨੂੰ ਮੈਂ ਆਪਣੇ ਲਾਗੇ ਨਹੀਂ ਲਾਉਂਦਾ।
ਆਦਿ = ਸ਼ੁਰੂ ਵਿਚ। ਅੰਤਿ = ਅਖ਼ੀਰ ਵਿਚ। ਮਧਿ = ਵਿਚਕਾਰ। ਨ ਲਾਈ = ਨ ਲਾਈਂ, ਮੈਂ ਨਹੀਂ ਲਾਂਦਾ। ਲਵੈ = ਬਰਾਬਰ। ਲਵੈ ਨ ਲਾਈ = ਮੈਂ ਬਰਾਬਰ ਦਾ ਨਹੀਂ ਸਮਝਦਾ ॥੩॥(ਸੰਸਾਰ ਰਚਨਾ ਦੇ) ਸ਼ੁਰੂ ਵਿਚ ਪ੍ਰਭੂ ਆਪ ਹੀ ਆਪ ਸੀ (ਦੁਨੀਆ ਦੇ) ਅੰਤ ਵਿਚ ਪ੍ਰਭੂ ਆਪ ਹੀ ਆਪ ਹੋਵੇਗਾ (ਹੁਣ ਸੰਸਾਰ ਰਚਨਾ ਦੇ) ਮੱਧ ਵਿਚ ਪ੍ਰਭੂ ਆਪ ਹੀ ਆਪ ਹੈ। ਮੈਂ ਕਿਸੇ ਹੋਰ ਨੂੰ ਬਰਾਬਰ ਦਾ ਨਹੀਂ ਸਮਝ ਸਕਦਾ ॥੩॥
 
करि किरपा मेरे दीन दइआला ॥
Kar kirpā mere ḏīn ḏa▫i▫ālā.
Take pity on me, O my Lord, Merciful to the meek.
ਮੇਰੇ ਤੇ ਤਰਸ ਕਰ, ਹੇ ਗਰੀਬਾਂ ਤੇ ਮਿਹਰਬਾਨ!
xxxਹੇ ਦੀਨਾਂ ਉਤੇ ਦਇਆ ਕਰਨ ਵਾਲੇ ਮੇਰੇ ਪ੍ਰਭੂ! (ਮੇਰੇ ਉਤੇ) ਕਿਰਪਾ ਕਰ।
 
जाचिकु जाचै साध रवाला ॥
Jācẖik jācẖai sāḏẖ ravālā.
I am a beggar, begging for the dust of the feet of the Holy.
ਮੰਗਤਾ ਸੰਤਾਂ ਦੇ ਪੈਰਾਂ ਦੀ ਧੂੜ ਮੰਗਦਾ ਹੈ।
ਜਾਚਿਕੁ = ਮੰਗਤਾ। ਜਾਚੈ = ਮੰਗਦਾ ਹੈ। ਰਵਾਲਾ = ਚਰਨ ਧੂੜ। ਸਾਧ = ਗੁਰੂ।(ਤੇਰਾ ਇਹ) ਮੰਗਤਾ (ਤੇਰੇ ਪਾਸੋਂ) ਗੁਰੂ ਦੇ ਚਰਨਾਂ ਦੀ ਧੂੜ ਮੰਗਦਾ ਹੈ।
 
देहि दानु नानकु जनु मागै सदा सदा हरि धिआई जीउ ॥४॥३८॥४५॥
Ḏėh ḏān Nānak jan māgai saḏā saḏā har ḏẖi▫ā▫ī jī▫o. ||4||38||45||
Servant Nanak begs for this gift: let me meditate on the Lord, forever and ever. ||4||38||45||
ਨਫਰ ਨਾਨਕ, ਹੇ ਸਾਈਂ! ਤੈਨੂੰ ਇਹ ਦਾਤ ਦੇਣ ਲਈ ਬੇਨਤੀ ਕਰਦਾ ਹੈ, ਸਦੀਵ ਤੇ ਹਮੇਸ਼ਾਂ ਲਈ ਉਹ ਤੇਰਾ ਸਿਮਰਨ ਕਰਦਾ ਰਹੇ।
ਜਨੁ = ਦਾਸ। ਨਾਨਕੁ ਮਾਗੈ = ਨਾਨਕ ਮੰਗਦਾ ਹੈ। ਧਿਆਈ = ਧਿਆਈਂ, ਮੈਂ ਧਿਆਵਾਂ ॥੪॥(ਤੇਰਾ) ਦਾਸ ਨਾਨਕ (ਤੈਥੋਂ) ਮੰਗਦਾ ਹੈ (ਇਹ) ਦਾਨ ਦੇਹਿ ਕਿ ਮੈਂ, ਹੇ ਹਰੀ! ਸਦਾ ਹੀ ਸਦਾ ਹੀ (ਤੈਨੂੰ) ਸਿਮਰਦਾ ਰਹਾਂ ॥੪॥੩੮॥੪੫॥
 
माझ महला ५ ॥
Mājẖ mėhlā 5.
Maajh, Fifth Mehl:
ਮਾਝ, ਪੰਜਵੀਂ ਪਾਤਸ਼ਾਹੀ।
xxxxxx
 
ऐथै तूंहै आगै आपे ॥
Aithai ṯūʼnhai āgai āpe.
You are here, and You are hereafter.
ੲੈਥੇ ਤੂੰ ਹੈ ਅਤੇ ਏਦੂੰ ਮਗਰੋਂ ਤੂੰ ਆਪ ਹੀ ਹੋਵੇਗਾ।
ਐਥੈ = ਇਸ ਲੋਕ ਵਿਚ। ਆਗੈ = ਪਰਲੋਕ ਵਿਚ। ਆਪੇ = (ਤੂੰ) ਆਪ ਹੀ।ਹੇ ਕਰਤਾਰ! ਇਸ ਲੋਕ ਵਿਚ ਮੇਰਾ ਤੂੰ ਹੀ ਸਹਾਰਾ ਹੈਂ, ਤੇ ਪਰਲੋਕ ਵਿਚ ਭੀ ਮੇਰਾ ਤੂੰ ਆਪ ਹੀ ਆਸਰਾ ਹੈਂ।
 
जीअ जंत्र सभि तेरे थापे ॥
Jī▫a janṯar sabẖ ṯere thāpe.
All beings and creatures were created by You.
ਸਾਰੇ ਇਨਸਾਨ ਅਤੇ ਹੋਰ ਪਸ਼ੂ ਪੰਛੀ ਤੇਰੇ ਅਸਥਾਪਨ ਕੀਤੇ ਹੋਏ ਹਨ।
ਸਭਿ = ਸਾਰੇ। ਥਾਪੇ = ਪੈਦਾ ਕੀਤੇ ਹੋਏ।ਸਾਰੇ ਜੀਅ ਜੰਤ ਤੇਰੇ ਹੀ ਸਹਾਰੇ ਹਨ।
 
तुधु बिनु अवरु न कोई करते मै धर ओट तुमारी जीउ ॥१॥
Ŧuḏẖ bin avar na ko▫ī karṯe mai ḏẖar ot ṯumārī jī▫o. ||1||
Without You, there is no other, O Creator. You are my Support and my Protection. ||1||
ਤੇਰੇ ਬਾਝੋਂ, ਹੋਰ ਕੋਈ ਨਹੀਂ, ਹੇ ਸਿਰਜਣਹਾਰ ਤੂੰ ਹੀ ਮੇਰਾ ਆਸਰਾ ਅਤੇ ਪਨਾਹ ਹੈਂ।
ਕਰਤੇ = ਹੇ ਕਰਤਾਰ! ਧਰ = ਆਸਰਾ। ਓਟ = ਸਹਾਰਾ ॥੧॥ਹੇ ਕਰਤਾਰ! ਤੈਥੋਂ ਬਿਨਾ ਮੈਨੂੰ ਕੋਈ ਹੋਰ (ਸਹਾਈ) ਨਹੀਂ (ਦਿੱਸਦਾ), ਮੈਨੂੰ ਤੇਰੀ ਹੀ ਓਟ ਹੈ ਤੇਰਾ ਹੀ ਆਸਰਾ ਹੈ ॥੧॥
 
रसना जपि जपि जीवै सुआमी ॥
Rasnā jap jap jīvai su▫āmī.
The tongue lives by chanting and meditating on the Lord's Name.
ਸਾਈਂ ਦੇ ਨਾਮ ਦਾ ਸਦਾ ਉਚਾਰਣ ਕਰਕੇ ਜੀਭਾ ਜੀਊਦੀ ਹੈ।
ਰਸਨਾ = ਜੀਭ (ਨਾਲ)। ਜਪਿ ਜਪਿ = ਮੁੜ ਮੁੜ ਜਪ ਕੇ। ਜੀਵੈ = (ਮਨੁੱਖ) ਆਤਮਕ ਜੀਵਨ ਹਾਸਲ ਕਰਦਾ ਹੈ।(ਤੇਰਾ ਸੇਵਕ ਤੇਰਾ ਨਾਮ ਆਪਣੀ) ਜੀਭ ਨਾਲ ਜਪ ਜਪ ਕੇ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ।
 
पारब्रहम प्रभ अंतरजामी ॥
Pārbarahm parabẖ anṯarjāmī.
The Supreme Lord God is the Inner-knower, the Searcher of hearts.
ਸ਼੍ਰੋਮਣੀ ਸਾਹਿਬ ਮਾਲਕ ਦਿਲਾਂ ਦੀਆਂ ਜਾਨਣਹਾਰ ਹੈ।
ਪ੍ਰਭੁ = ਹੇ ਪ੍ਰਭੂ! ਅੰਤਰਜਾਮੀ = ਹੇ ਸਭ ਦੇ ਦਿਲ ਦੀ ਜਾਣਨ ਵਾਲੇ!ਹੇ ਸੁਆਮੀ! ਹੇ ਪਾਰਬ੍ਰਹਮ! ਹੇ ਅੰਤਰਜਾਮੀ ਪ੍ਰਭੂ!
 
जिनि सेविआ तिन ही सुखु पाइआ सो जनमु न जूऐ हारी जीउ ॥२॥
Jin sevi▫ā ṯin hī sukẖ pā▫i▫ā so janam na jū▫ai hārī jī▫o. ||2||
Those who serve the Lord find peace; they do not lose their lives in the gamble. ||2||
ਜੋ ਸਾਹਿਬ ਦੀ ਸੇਵਾ ਟਹਿਲ ਕਮਾਉਂਦਾ ਹੈ, ਉਹ ਆਰਾਮ ਪਾ ਲੈਂਦਾ ਹੈ। ਉਹ ਆਪਣਾ ਮਨੁੱਖੀ ਜੀਵਨ ਜੂਏ ਦੀ ਖੇਡ ਅੰਦਰ ਨਹੀਂ ਹਾਰਦਾ।
ਜਿਨਿ = ਜਿਸ (ਮਨੁੱਖ) ਨੇ। ਤਿਨ ਹੀ = ਤਿਨਿ ਹੀ, ਉਸ ਨੇ ਹੀ। {ਨੋਟ: ਲਫ਼ਜ਼ 'ਤਿਨ' ਦੀ 'ਿ ' ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਈ ਹੈ}। ਜੂਐ = ਜੂਏ ਦੀ ਖੇਡ ਵਿਚ। ਹਾਰੀ = ਹਾਰੈ, ਹਾਰਦਾ ॥੨॥ਜਿਸ ਮਨੁੱਖ ਨੇ ਤੇਰੀ ਸੇਵਾ-ਭਗਤੀ ਕੀਤੀ ਉੇਸੇ ਨੇ ਹੀ ਆਤਮਕ ਆਨੰਦ ਮਾਣਿਆ, ਉਹ ਮਨੁੱਖ ਆਪਣਾ ਮਨੁੱਖਾ ਜਨਮ ਅਜਾਈਂ ਨਹੀਂ ਗਵਾਂਦਾ (ਜਿਵੇਂ ਕਿ ਜੁਆਰੀਆ ਜੂਏ ਵਿਚ ਸਭ ਕੁਝ ਹਾਰ ਜਾਂਦਾ ਹੈ) ॥੨॥
 
नामु अवखधु जिनि जन तेरै पाइआ ॥
Nām avkẖaḏẖ jin jan ṯerai pā▫i▫ā.
Your humble servant, who obtains the Medicine of the Naam,
ਤੇਰੇ ਉਪਾਸ਼ਕ ਜਿਸ ਨੂੰ ਤੇਰੇ ਨਾਮ ਦੀ ਦਵਾਈ ਪਰਾਪਤ ਹੋਈ ਹੈ,
ਅਵਖਧੁ = ਦਵਾਈ। ਜਿਨਿ = ਜਿਸ ਨੇ। ਜਨਿ = ਜਨ ਨੇ। ਜਿਨਿ ਜਨਿ ਤੇਰੈ = ਤੇਰੇ ਜਿਸ ਦਾਸ ਨੇ।(ਹੇ ਪ੍ਰਭੂ!) ਤੇਰੇ ਜਿਸ ਸੇਵਕ ਨੇ ਤੇਰਾ ਨਾਮ (-ਰੂਪ) ਦਵਾਈ ਲੱਭ ਲਈ,