Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

थान थनंतरि अंतरजामी ॥
Thān thananṯar anṯarjāmī.
The Inner-knower, the Searcher of hearts, is in all places and interspaces.
ਉਹ ਦਿਲਾਂ ਦੀਆਂ ਜਾਣਨਹਾਰ ਹੈ ਅਤੇ ਸਾਰੀਆਂ ਥਾਵਾਂ ਅਤੇ ਥਾਵਾਂ ਦੀਆਂ ਵਿੱਥਾਂ ਵਿੰਚ ਰਮ ਰਿਹਾ ਹੈ।
ਥਾਨ ਥਨੰਤਰਿ = ਥਾਨ ਥਾਨ ਅੰਤਰਿ, ਹਰੇਕ ਥਾਂ ਵਿਚ {ਅੰਤਰਿ = ਵਿਚ}।ਉਸ ਪੂਰਨ ਦਿਲ ਦੀ ਜਾਣਨ ਵਾਲਾ ਉਹ ਪ੍ਰਭੂ ਹਰੇਕ ਥਾਂ ਵਿਚ ਵੱਸ ਰਿਹਾ ਹੈ।
 
सिमरि सिमरि पूरन परमेसुर चिंता गणत मिटाई हे ॥८॥
Simar simar pūran parmesur cẖinṯā gaṇaṯ mitā▫ī he. ||8||
Meditating, meditating in remembrance on the Perfect Transcendent Lord, I am rid of all anxieties and calculations. ||8||
ਮੁਕੰਮਲ ਮਾਲਕ ਦਾ ਆਰਾਦਨ ਅਤੇ ਚਿੰਤਨ ਕਰਨ ਦੁਆਰਾ ਮੈਂ ਫ਼ਿਕਰ ਅਤੇ ਗਿਣਤੀ ਮਿਣਤੀ ਤੋਂ ਖ਼ਲਾਸੀ ਪਾ ਗਿਆ ਹਾਂ।
ਸਿਮਰਿ = ਸਿਮਰ ਕੇ। ਗਣਤ = ਚਿੰਤਾ-ਫ਼ਿਕਰ ॥੮॥ਸਭ ਦੇ ਪਰਮੇਸਰ ਦਾ ਨਾਮ ਸਦਾ ਸਿਮਰ ਕੇ ਮਨੁੱਖ ਆਪਣੇ ਸਾਰੇ ਚਿੰਤਾ-ਫ਼ਿਕਰ ਮਿਟਾ ਲੈਂਦਾ ਹੈ ॥੮॥
 
हरि का नामु कोटि लख बाहा ॥
Har kā nām kot lakẖ bāhā.
One who has the Name of the Lord has hundreds of thousands and millions of arms.
ਵਾਹਿਗੁਰੂ ਦਾ ਨਾਮ ਲੱਖਾਂ ਅਤੇ ਕ੍ਰੋੜਾਂ ਹੀ ਬਾਹਾਂ ਦੀ ਤਾਕਤ ਹੈ।
ਕੋਟਿ = ਕ੍ਰੋੜ। ਬਾਹਾ = ਬਾਹਾਂ, ਸਾਥੀ, ਮਦਦਗਾਰ।(ਜਿਵੇਂ ਵੈਰੀਆਂ ਦਾ ਟਾਕਰਾ ਕਰਨ ਲਈ ਬਹੁਤੀਆਂ ਬਾਹਾਂ ਬਹੁਤੇ ਭਰਾ ਤੇ ਸਾਥੀ ਮਨੁੱਖ ਵਾਸਤੇ ਸਹਾਰਾ ਹੁੰਦੇ ਹਨ, ਤਿਵੇਂ ਕਾਮਾਦਿਕ ਵੈਰੀਆਂ ਦੇ ਟਾਕਰੇ ਤੇ ਮਨੁੱਖ ਵਾਸਤੇ) ਪਰਮਾਤਮਾ ਦਾ ਨਾਮ (ਮਾਨੋ) ਲੱਖਾਂ ਕ੍ਰੋੜਾਂ ਬਾਹਾਂ ਹੈ,
 
हरि जसु कीरतनु संगि धनु ताहा ॥
Har jas kīrṯan sang ḏẖan ṯāhā.
The wealth of the Kirtan of the Lord's Praises is with him.
ਉਸ ਦੇ ਅੰਗ ਸੰਗ ਸੁਆਮੀ ਦੀ ਮਹਿਮਾ ਗਾਇਨ ਕਰਨਾ ਹੀ ਦੌਲਤ ਹੈ।
ਜਸੁ ਕੀਰਤਨੁ = ਸਿਫ਼ਤ-ਸਾਲਾਹ। ਸੰਗਿ ਤਾਹਾ = ਉਸ (ਮਨੁੱਖ) ਦੇ ਪਾਸ।ਪਰਮਾਤਮਾ ਦਾ ਜਸ-ਕੀਰਤਨ ਉਸ ਦੇ ਪਾਸ ਧਨ ਹੈ।
 
गिआन खड़गु करि किरपा दीना दूत मारे करि धाई हे ॥९॥
Gi▫ān kẖaṛag kar kirpā ḏīnā ḏūṯ māre kar ḏẖā▫ī he. ||9||
In His Mercy, God has blessed me with the sword of spiritual wisdom; I have attacked and killed the demons. ||9||
ਆਪਣੀ ਰਹਿਮਤ ਧਾਰ ਕੇ, ਸੁਆਮੀ ਨੇ ਮੈਨੂੰ ਬ੍ਰਹਮ-ਵਿਚਾਰ ਦੀ ਤਲਵਾਰ ਬਖ਼ਸ਼ੀ ਹੈ ਅਤੇ ਹੱਲਾ ਬੋਲ ਕੇ, ਮੈਂ ਵਿਕਾਰਾਂ ਨੂੰ ਮਾਰ ਮੁਕਾਇਆ ਹੈ।
ਖੜਗੁ = ਤਲਵਾਰ। ਕਰਿ = ਕਰ ਕੇ। ਦੂਤ = (ਕਾਮਾਦਿਕ) ਵੈਰੀ। ਧਾਈ = ਹੱਲਾ ॥੯॥ਜਿਸ ਮਨੁੱਖ ਨੂੰ ਪਰਮਾਤਮਾ ਆਤਮਕ ਜੀਵਨ ਦੀ ਸੂਝ ਦੀ ਤਲਵਾਰ ਕਿਰਪਾ ਕਰ ਕੇ ਦੇਂਦਾ ਹੈ, ਉਹ ਮਨੁੱਖ ਹੱਲਾ ਕਰ ਕੇ ਕਾਮਾਦਿਕ ਵੈਰੀਆਂ ਨੂੰ ਮਾਰ ਲੈਂਦਾ ਹੈ ॥੯॥
 
हरि का जापु जपहु जपु जपने ॥
Har kā jāp japahu jap japne.
Chant the Chant of the Lord, the Chant of Chants.
ਹੋਰ ਨਾਵਾਂ ਦਾ ਉਚਾਰਨ ਕਰਨ ਦੀ ਥਾਂ, ਤੂੰ ਪ੍ਰਭੂ ਦੇ ਨਾਮ ਦਾ ਉਚਾਰਨ ਕਰ।
ਜਪੁ ਜਪਨੇ = ਜਪਣ-ਯੋਗ ਜਪ।ਪਰਮਾਤਮਾ ਦੇ ਨਾਮ ਦਾ ਜਾਪ ਜਪਿਆ ਕਰੋ, ਇਹੀ ਜਪਣ-ਜੋਗ ਜਪ ਹੈ।
 
जीति आवहु वसहु घरि अपने ॥
Jīṯ āvhu vashu gẖar apne.
Be a winner of the game of life and come to abide in your true home.
ਜੀਵਨ ਦੀ ਖੇਡ ਨੂੰ ਜਿੱਤ ਕੇ ਤੂੰ ਆ ਕੇ ਆਪਦੇ ਨਿੱਜ ਦੇ ਘਰ ਅੰਦਰ ਟਿੱਕ ਜਾਵੇਗਾ।
ਜੀਤਿ = ਜਿੱਤ ਕੇ। ਘਰਿ ਅਪਨੇ = ਆਪਣੇ ਘਰ ਵਿਚ, ਸ੍ਵੈ-ਸਰੂਪ ਵਿਚ, ਪ੍ਰਭੂ-ਚਰਨਾਂ ਵਿਚ।(ਇਸ ਜਪ ਦੀ ਬਰਕਤਿ ਨਾਲ ਕਾਮਾਦਿਕ ਵੈਰੀਆਂ ਨੂੰ) ਜਿੱਤ ਕੇ ਆਪਣੇ ਅਸਲ ਘਰ ਵਿਚ ਟਿਕੇ ਰਹੋਗੇ।
 
लख चउरासीह नरक न देखहु रसकि रसकि गुण गाई हे ॥१०॥
Lakẖ cẖa▫orāsīh narak na ḏekẖhu rasak rasak guṇ gā▫ī he. ||10||
You shall not see the 8.4 million types of hell; sing His Glorious Praises and remain saturated with loving devotion||10||
ਉਸ ਦੇ ਪ੍ਰੇਮ ਅੰਦਰ ਗੱਚ ਹੈ, ਸੁਆਮੀ ਦੀ ਕੀਰਤੀ ਗਾਇਨ ਕਰਨ ਦੁਆਰਾ, ਤੂੰ ਚੁਰਾਸੀ ਲੱਖ ਦੋਜ਼ਕਾਂ ਵਿੱਚ ਨਹੀਂ ਪਵੇਗਾ।
ਰਸਕਿ = ਰਸ ਨਾਲ, ਪ੍ਰੇਮ ਨਾਲ। ਗਾਈ = ਗਾਂਦਾ ਹੈ ॥੧੦॥ਚੌਰਾਸੀ ਲੱਖ ਜੂਨਾਂ ਦੇ ਨਰਕ ਵੇਖਣੇ ਨਹੀਂ ਪੈਣਗੇ। (ਜਿਹੜਾ ਮਨੁੱਖ) ਪ੍ਰੇਮ ਨਾਲ ਪ੍ਰਭੂ ਦੇ ਗੁਣ ਗਾਂਦਾ ਹੈ (ਉਸ ਨੂੰ ਇਹ ਫਲ ਪ੍ਰਾਪਤ ਹੁੰਦਾ ਹੈ ॥੧੦॥
 
खंड ब्रहमंड उधारणहारा ॥
Kẖand barahmand uḏẖāraṇhārā.
He is the Savior of worlds and galaxies.
ਪ੍ਰਭੂ ਮਹਾਂ ਦੀਪਾਂ ਅਤੇ ਆਲਮਾਂ ਦੇ ਜੀਵਾਂ ਦਾ ਪਾਰ ਉਤਾਰਾ ਕਰਨ ਵਾਲਾ ਹੈਂ।
ਉਧਾਰਣਹਾਰਾ = ਵਿਕਾਰਾਂ ਤੋਂ ਬਚਾ ਸਕਣ ਵਾਲਾ।ਪਰਮਾਤਮਾ ਖੰਡਾਂ ਬ੍ਰਹਮੰਡਾਂ ਦੇ ਜੀਵਾਂ ਨੂੰ ਵਿਕਾਰਾਂ ਤੋਂ ਬਚਾਣ-ਜੋਗ ਹੈ।
 
ऊच अथाह अगम अपारा ॥
Ūcẖ athāh agamm apārā.
He is lofty, unfathomable, inaccessible and infinite.
ਉਹ ਬੁਲੰਦ, ਬੇਥਾਹ, ਪਹੁੰਚ ਤੋਂ ਪਰੇ ਅਤੇ ਬੇਅੰਤ ਹੈ।
ਅਥਾਹ = ਬਹੁਤ ਹੀ ਡੂੰਘਾ। ਅਗੰਮ = ਅਪਹੁੰਚ।ਉਹ ਪ੍ਰਭੂ ਉੱਚਾ ਹੈ ਅਥਾਹ ਹੈ ਅਪਹੁੰਚ ਹੈ ਬੇਅੰਤ ਹੈ।
 
जिस नो क्रिपा करे प्रभु अपनी सो जनु तिसहि धिआई हे ॥११॥
Jis no kirpā kare parabẖ apnī so jan ṯisėh ḏẖi▫ā▫ī he. ||11||
That humble being, unto whom God grants His Grace, meditates on Him. ||11||
ਜਿਸ ਕਿਸੇ ਉਤੇ ਸੁਆਮੀ ਆਪਣੀ ਰਹਿਮਤ ਧਾਰਦਾ ਹੈ; ਕੇਵਲ ਉਹ ਇਨਸਾਨ ਹੀ ਉਸ ਦਾ ਸਿਮਰਨ ਕਰਦਾ ਹੈ।
ਤਿਸਹਿ = ਤਿਸੁ ਹੀ, ਉਸ (ਪਰਮਾਤਮਾ) ਨੂੰ ਹੀ {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉੱਡ ਗਿਆ ਹੈ} ॥੧੧॥ਜਿਸ ਮਨੁੱਖ ਉਤੇ ਉਹ ਆਪਣੀ ਕਿਰਪਾ ਕਰਦਾ ਹੈ ਉਹ ਮਨੁੱਖ ਉਸੇ ਪ੍ਰਭੂ ਨੂੰ ਹੀ ਸਿਮਰਦਾ ਰਹਿੰਦਾ ਹੈ ॥੧੧॥
 
बंधन तोड़ि लीए प्रभि मोले ॥
Banḏẖan ṯoṛ lī▫e parabẖ mole.
God has broken my bonds, and claimed me as His own.
ਸੁਆਮੀ ਨੇ ਮੇਰੀਆਂ ਬੇੜੀਆਂ ਕੱਟ ਦਿੱਤੀਆਂ ਹਨ ਅਤੇ ਮੈਨੂੰ ਆਪਣੇ ਨਾਲ ਮਿਲਾ ਲਿਆ ਹੈ।
ਤੋੜਿ = ਤੋੜ ਕੇ। ਪ੍ਰਭਿ = ਪ੍ਰਭੂ ਨੇ।ਜਿਸ ਮਨੁੱਖ ਦੇ (ਮਾਇਆ ਦੇ ਮੋਹ ਦੇ) ਬੰਧਨ ਤੋੜ ਕੇ ਪ੍ਰਭੂ ਨੇ ਉਸ ਨੂੰ ਆਪਣਾ ਬਣਾ ਲਿਆ,
 
करि किरपा कीने घर गोले ॥
Kar kirpā kīne gẖar gole.
In His Mercy, He has made me the slave of His home.
ਮੇਰੇ ਉਤੇ ਮਿਹਰ ਧਾਰ ਕੇ, ਮੈਨੂੰ ਉਸ ਨੇ ਆਪਣੇ ਘਰ ਦਾ ਗੁਮਾਸ਼ਤਾ ਬਣਾ ਲਿਆ ਹੈ।
ਘਰ ਗੋਲੇ = ਘਰ ਦੇ ਸੇਵਕ।ਮਿਹਰ ਕਰ ਕੇ ਜਿਸ ਨੂੰ ਉਸ ਨੇ ਆਪਣੇ ਘਰ ਦਾ ਦਾਸ ਬਣਾ ਲਿਆ,
 
अनहद रुण झुणकारु सहज धुनि साची कार कमाई हे ॥१२॥
Anhaḏ ruṇ jẖuṇkār sahj ḏẖun sācẖī kār kamā▫ī he. ||12||
The unstruck celestial sound current resounds and vibrates, when one performs acts of true service. ||12||
ਸੁਆਮੀ ਦੀ ਦਿਲੀ ਸੇਵਾ ਕਰਨ ਦੁਆਰਾ, ਮੇਰੇ ਲਈ ਅਖੰਡ, ਸੁਰੀਲਾ ਸੰਗੀਤ ਅਤੇ ਬੈਕੁੰਠੀ ਕੀਰਤਨ ਹੁੰਦਾ ਹੈ।
ਅਨਹਦ = ਇਕ-ਰਸ, ਲਗਾਤਾਰ, ਬਿਨਾ ਵਜਾਏ ਵੱਜ ਰਿਹਾ। ਰੁਣ ਝੁਣ = ਮਿੱਠਾ ਸੁਰੀਲਾ ਰਾਗ। ਰੁਣਝੁਣਕਾਰੁ = ਲਗਾਤਾਰ ਹੋ ਰਿਹਾ ਮਿੱਠਾ ਸੁਰੀਲਾ ਰਾਗ। ਸਹਜ = ਆਤਮਕ ਅਡੋਲਤਾ। ਧੁਨਿ = ਸੁਰ। ਸਾਚੀ = ਸਦਾ ਕਾਇਮ ਰਹਿਣ ਵਾਲੀ ॥੧੨॥ਉਹ ਮਨੁੱਖ ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਾਰ ਕਰਦਾ ਹੈ, ਉਸ ਦੇ ਅੰਦਰ ਆਤਮਕ ਅਡੋਲਤਾ ਦੀ ਤਾਰ ਬੱਝੀ ਰਹਿੰਦੀ ਹੈ, ਉਸ ਦੇ ਅੰਦਰ ਸਿਫ਼ਤ-ਸਾਲਾਹ ਦਾ (ਮਾਨੋ) ਲਗਾਤਾਰ ਮਿੱਠਾ ਸੁਰੀਲਾ ਰਾਗ ਹੁੰਦਾ ਰਹਿੰਦਾ ਹੈ ॥੧੨॥
 
मनि परतीति बनी प्रभ तेरी ॥
Man parṯīṯ banī parabẖ ṯerī.
O God, I have enshrined faith in You within my mind.
ਹੇ ਮੇਰੇ ਸੁਆਮੀ! ਆਪਣੇ ਚਿੱਤ ਅੰਦਰ ਮੈਂ ਤੇਰੇ ਉੱਤੇ ਭਰੋਸਾ ਧਾਰ ਲਿਆ ਹੈ,
ਮਨਿ = (ਜਿਸ ਮਨੁੱਖ ਦੇ) ਮਨ ਵਿਚ। ਪਰਤੀਤਿ = ਸਰਧਾ। ਪ੍ਰਭ = ਹੇ ਪ੍ਰਭੂ!ਹੇ ਪ੍ਰਭੂ! ਜਿਸ ਮਨੁੱਖ ਦੇ ਮਨ ਵਿਚ ਤੇਰੀ ਸਰਧਾ ਬਣ ਜਾਂਦੀ ਹੈ,
 
बिनसि गई हउमै मति मेरी ॥
Binas ga▫ī ha▫umai maṯ merī.
My egotistical intellect has been driven out.
ਅਤੇ ਮੈਂਡੀ ਹੰਕਾਰ ਵਾਲੀ ਬੁੱਧੀ ਨਾਸ ਹੋ ਗਈ ਹੈ।
ਮਤਿ ਮੇਰੀ = 'ਮੇਰੀ ਮੇਰੀ' ਕਰਨ ਵਾਲੀ ਮੱਤ, ਮਮਤਾ ਵਾਲੀ ਮੱਤ।ਉਸ ਦੇ ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ, ਉਸ ਦੀ ਮਮਤਾ ਵਾਲੀ ਬੁੱਧੀ ਨਾਸ ਹੋ ਜਾਂਦੀ ਹੈ।
 
अंगीकारु कीआ प्रभि अपनै जग महि सोभ सुहाई हे ॥१३॥
Angīkār kī▫ā parabẖ apnai jag mėh sobẖ suhā▫ī he. ||13||
God has made me His own, and now I have a glorious reputation in this world. ||13||
ਮੇਰੇ ਪ੍ਰਭੂ ਨੇ ਮੇਰਾ ਪੱਖ ਲੈ ਲਿਆ ਹੈ ਅਤੇ ਸੁੰਦਰ ਹੋ ਗਈ ਹੈ ਮੇਰੀ ਸੋਭਾ ਇਸ ਜਹਾਨ ਅੰਦਰ।
ਅੰਗੀਕਾਰੁ = ਪੱਖ। ਪ੍ਰਭਿ = ਪ੍ਰਭੂ ਨੇ। ਸੋਭ = ਸੋਭਾ। ਸੁਹਾਈ = ਸੋਹਣੀ ਬਣੀ ॥੧੩॥ਆਪਣੇ ਪ੍ਰਭੂ ਨੇ ਜਿਸ ਮਨੁੱਖ ਦੀ ਸਹਾਇਤਾ ਕੀਤੀ, ਉਸ ਦੀ ਸਾਰੇ ਜਗਤ ਵਿਚ ਸੋਭਾ ਚਮਕ ਪਈ ॥੧੩॥
 
जै जै कारु जपहु जगदीसै ॥
Jai jai kār japahu jagḏīsai.
Proclaim His Glorious Victory, and meditate on the Lord of the Universe.
ਵਾਹ! ਵਾਹ! ਹੈ ਸੁਆਮੀ ਨੂੰ। ਤੂੰ ਉਸ ਆਲਮ ਦੇ ਮਾਲਕ ਦਾ ਸਿਮਰਨ ਕਰ।
ਜੈ ਜੈਕਾਰੁ = ਸਿਫ਼ਤ-ਸਾਲਾਹ। ਜਗਦੀਸੈ = ਜਗਦੀਸ ਦੀ, ਜਗਤ ਦੇ ਮਾਲਕ ਦੀ (ਜਗਤ-ਈਸ)।ਜਗਤ ਦੇ ਮਾਲਕ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦੇ ਰਹੋ।
 
बलि बलि जाई प्रभ अपुने ईसै ॥
Bal bal jā▫ī parabẖ apune īsai.
I am a sacrifice, a sacrifice to my Lord God.
ਕੁਰਬਾਨ, ਕੁਰਬਾਨ ਹਾਂ ਮੈਂ ਆਪਣੇ ਸੁਆਮੀ ਮਾਲਕ ਉਤੋਂ।
ਜਾਈ = ਜਾਈਂ, ਮੈਂ ਜਾਂਦਾ ਹਾਂ। ਈਸ = ਈਸ਼੍ਵਰ।ਮੈਂ ਤਾਂ ਆਪਣੇ ਈਸ਼੍ਵਰ ਪ੍ਰਭੂ ਤੋਂ ਸਦਾ ਸਦਕੇ ਜਾਂਦਾ ਹਾਂ।
 
तिसु बिनु दूजा अवरु न दीसै एका जगति सबाई हे ॥१४॥
Ŧis bin ḏūjā avar na ḏīsai ekā jagaṯ sabā▫ī he. ||14||
I do not see any other except Him. The One Lord pervades the whole world. ||14||
ਉਸ ਦੇ ਬਗੈਰ, ਮੈਨੂੰ ਹੋਰ ਕੋਈ ਨਹੀਂ ਦਿਸਦਾ ਇੱਕ ਸੁਆਮੀ ਹੀ ਸਾਰੇ ਸੰਸਾਰ ਅੰਦਰ ਰੱਮ ਰਿਹਾ ਹੈ।
ਜਗਤਿ ਸਬਾਈ = ਸਾਰੇ ਜਗਤ ਵਿਚ ॥੧੪॥ਉਸ ਪ੍ਰਭੂ ਤੋਂ ਬਿਨਾ (ਉਸ ਵਰਗਾ) ਹੋਰ ਕੋਈ ਨਹੀਂ ਦਿੱਸਦਾ। ਸਾਰੇ ਜਗਤ ਵਿਚ ਉਹ ਇਕ ਆਪ ਹੀ ਆਪ ਹੈ ॥੧੪॥
 
सति सति सति प्रभु जाता ॥
Saṯ saṯ saṯ parabẖ jāṯā.
True, True, True is God.
ਮੈਂ ਆਪਣੇ ਸੁਆਮੀ ਨੂੰ ਸੱਚਾ, ਸੱਚਾ ਸੱਚਾ ਜਾਣਦਾ ਹਾਂ।
ਸਤਿ = ਸਦਾ ਕਾਇਮ ਰਹਿਣ ਵਾਲਾ।ਜਿਸ ਮਨੁੱਖ ਨੇ ਪਰਮਾਤਮਾ ਨੂੰ ਸਦਾ-ਥਿਰ ਸਦਾ-ਥਿਰ ਜਾਣ ਲਿਆ ਹੈ,
 
गुर परसादि सदा मनु राता ॥
Gur parsāḏ saḏā man rāṯā.
By Guru's Grace, my mind is attuned to Him forever.
ਗੁਰਾਂ ਦੀ ਦਇਆ ਦੁਆਰਾ, ਮੇਰਾ ਚਿੱਤ ਹਮੇਸ਼ਾਂ ਉਸ ਨਾਲ ਰੰਗਿਆ ਰਹਿੰਦਾ ਹੈ।
ਪਰਸਾਦਿ = ਕਿਰਪਾ ਨਾਲ। ਰਾਤਾ = ਰੰਗਿਆ ਹੋਇਆ।ਉਸ ਦਾ ਮਨ ਗੁਰੂ ਦੀ ਕਿਰਪਾ ਨਾਲ ਉਸ ਵਿਚ ਰੰਗਿਆ ਰਹਿੰਦਾ ਹੈ।
 
सिमरि सिमरि जीवहि जन तेरे एकंकारि समाई हे ॥१५॥
Simar simar jīvėh jan ṯere ekankār samā▫ī he. ||15||
Your humble servants live by meditating, meditating in remembrance on You, merging in You, O One Universal Creator. ||15||
ਤੇਰੇ ਗੋਲੇ ਤੈਨੂੰ ਆਰਾਧ, ਆਰਾਧ, ਕੇ ਜੀਉਂਦੇ ਹਨ ਅਤੇ ਤੇਰੇ ਅੰਦਰ ਹੀ ਲੀਨ ਹੋ ਜਾਂਦੇ ਹਨ, ਹੇ ਅਦੁੱਤੀ ਸਾਹਿਬ।
ਸਿਮਰਿ = ਸਿਮਰ ਕੇ। ਏਕੰਕਾਰਿ = ਇਕ-ਓਅੰਕਾਰ ਵਿਚ, ਸਰਬ-ਵਿਆਪਕ ਵਿਚ ॥੧੫॥ਹੇ ਪ੍ਰਭੂ! ਤੇਰੇ ਸੇਵਕ ਤੇਰਾ ਨਾਮ ਸਿਮਰ ਸਿਮਰ ਕੇ ਆਤਮਕ ਜੀਵਨ ਹਾਸਲ ਕਰਦੇ ਹਨ, ਉਹ ਸਦਾ ਤੇਰੇ ਸਰਬ-ਵਿਆਪਕ ਸਰੂਪ ਵਿਚ ਲੀਨ ਰਹਿੰਦੇ ਹਨ ॥੧੫॥
 
भगत जना का प्रीतमु पिआरा ॥
Bẖagaṯ janā kā parīṯam pi▫ārā.
The Dear Lord is the Beloved of His humble devotees.
ਪਿਆਰਾ ਪ੍ਰਭੂ ਆਪਣੇ ਪਗਤਾਂ ਦਾ ਲਾਡਲਾ ਹੈ।
xxxਸਾਡਾ ਮਾਲਕ-ਪ੍ਰਭੂ ਆਪਣੇ ਭਗਤਾਂ ਦਾ ਪਿਆਰਾ ਹੈ,
 
सभै उधारणु खसमु हमारा ॥
Sabẖai uḏẖāraṇ kẖasam hamārā.
My Lord and Master is the Savior of all.
ਮੇਰਾ ਮਲਕ ਸਾਰਿਆਂ ਦਾ ਪਾਰ ਉਤਾਰਾ ਕਰਨ ਵਾਲਾ ਹੈ।
ਉਧਾਰਣੁ = ਪਾਰ ਲੰਘਾਣ ਜੋਗਾ।ਸਭ ਜੀਵਾਂ ਦਾ ਪਾਰ-ਉਤਾਰਾ ਕਰਨ ਵਾਲਾ ਹੈ।
 
सिमरि नामु पुंनी सभ इछा जन नानक पैज रखाई हे ॥१६॥१॥
Simar nām punnī sabẖ icẖẖā jan Nānak paij rakẖā▫ī he. ||16||1||
Meditating in remembrance on the Naam, the Name of the Lord, all desires are fulfilled. He has saved the honor of servant Nanak. ||16||1||
ਨਾਮ ਦਾ ਆਰਾਧਨ ਕਰਨ ਦੁਆਰਾ, ਸਾਰੀਆਂ ਚਾਹਨਾਂ ਪੂਰੀਆਂ ਹੋ ਜਾਂਦੀਆਂ ਹਨ। ਸੁਆਮੀ ਨੇ ਗੋਲੇ ਨਾਨਕ ਦੀ ਲੱਜਿਆ ਰੱਖ ਲਈ ਹੈ।
ਪੁੰਨੀ = ਪੂਰੀ ਹੋਈ। ਪੈਜ = ਲਾਜ, ਇੱਜ਼ਤ ॥੧੬॥੧॥ਉਸ ਦਾ ਨਾਮ ਸਿਮਰ ਸਿਮਰ ਕੇ ਉਸ ਦੇ ਭਗਤਾਂ ਦੀ ਹਰੇਕ ਆਸ ਪੂਰੀ ਹੋ ਜਾਂਦੀ ਹੈ। ਹੇ ਨਾਨਕ! ਪਰਮਾਤਮਾ ਆਪਣੇ ਸੇਵਕਾਂ ਦੀ ਸਦਾ ਲਾਜ ਰੱਖਦਾ ਹੈ ॥੧੬॥੧॥
 
मारू सोलहे महला ५
Mārū solhe mėhlā 5
Maaroo, Solahas, Fifth Mehl:
ਮਾਰੂ ਸੋਲਹੇ ਪੰਜਵੀਂ ਪਾਤਿਸ਼ਾਹੀ।
xxxਰਾਗ ਮਾਰੂ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਸੋਹਲੇ' (੧੬ ਬੰਦਾਂ ਵਾਲੀ ਬਾਣੀ)।
 
ੴ सतिगुर प्रसादि ॥
Ik▫oaʼnkār saṯgur parsāḏ.
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
xxxਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
 
संगी जोगी नारि लपटाणी ॥
Sangī jogī nār laptāṇī.
The body-bride is attached to the Yogi, the husband-soul.
ਦੇਹ ਪਤਨੀ, ਰਮਤੇ ਪਤੀ ਨਾਲ, ਚਿਮੜੀ ਹੋਈ ਹੈ।
ਸੰਗੀ = ਸਾਥੀ, 'ਨਾਰਿ' ਦਾ ਸਾਥੀ, ਕਾਇਆਂ ਦਾ ਸਾਥੀ। ਜੋਗੀ = (ਅਸਲ ਵਿਚ) ਨਿਰਲੇਪ, ਵਿਰਕਤ (ਜੀਵਾਤਮਾ)। ਨਾਰਿ = ਇਸਤ੍ਰੀ, ਕਾਇਆਂ। ਲਪਟਾਣੀ = ਲਪਟੀ ਹੋਈ ਹੈ, ਚੰਬੜੀ ਹੋਈ ਹੈ।(ਇਹ ਜੀਵਾਤਮਾ ਅਸਲ ਵਿਚ ਵਿਰਕਤ) ਜੋਗੀ (ਹੈ, ਇਹ ਕਾਇਆਂ-) ਇਸਤ੍ਰੀ ਦਾ ਸਾਥੀ (ਜਦੋਂ ਬਣ ਜਾਂਦਾ ਹੈ, ਤਾਂ ਕਾਇਆਂ-) ਇਸਤ੍ਰੀ (ਇਸ ਨਾਲ) ਲਪਟੀ ਰਹਿੰਦੀ ਹੈ, ਇਸ ਨੂੰ ਆਪਣੇ ਮੋਹ ਵਿਚ ਫਸਾਂਦੀ ਰਹਿੰਦੀ ਹੈ,
 
उरझि रही रंग रस माणी ॥
Urajẖ rahī rang ras māṇī.
She is involved with him, enjoying pleasure and delights.
ਉਹ ਉਸ ਨਾਲ ਉਲਝੀ ਹੋਈ ਹੈ ਅਤੇ ਆਰਾਮ ਤੇ ਅਨੰਦ ਭੋਗਦੀ ਹੈ।
ਉਰਝਿ ਰਹੀ = (ਕਾਇਆਂ-ਇਸਤ੍ਰੀ ਜੀਵਾਤਮਾ ਜੋਗੀ ਨਾਲ) ਉਲਝੀ ਹੋਈ ਹੈ, ਉਸ ਨੂੰ ਆਪਣੇ ਮੋਹ ਵਿਚ ਫਸਾ ਰਹੀ ਹੈ।(ਤੇ ਇਸ ਨਾਲ ਮਾਇਆ ਦੇ) ਰੰਗ ਰਸ ਮਾਣਦੀ ਰਹਿੰਦੀ ਹੈ।
 
किरत संजोगी भए इकत्रा करते भोग बिलासा हे ॥१॥
Kiraṯ sanjogī bẖa▫e ikṯarā karṯe bẖog bilāsā he. ||1||
As a consequence of past actions, they have come together, enjoying pleasurable play. ||1||
ਪੂਰਬਲੇ ਕਰਮਾਂ ਦੇ ਮੇਲ ਰਾਹੀਂ, ਉਹ ਇਕੱਠੇ ਹੋ ਗਏ ਹਨ ਅਤੇ ਰੰਗ ਰਲੀਆਂ ਮਾਣਦੇ ਹਨ।
ਕਿਰਤ = ਪਿਛਲੇ ਕੀਤੇ ਕਰਮ। ਕਿਰਤ ਸੰਜੋਗੀ = ਕੀਤੇ ਕਰਮਾਂ ਦੇ ਸੰਜੋਗਾਂ ਨਾਲ। ਇਕਤ੍ਰਾ = ਇਕੱਠੇ। ਕਰਤੇ = ਕਰਦੇ ਹਨ ॥੧॥ਕੀਤੇ ਕਰਮਾਂ ਦੇ ਸੰਜੋਗਾਂ ਨਾਲ (ਇਹ ਜੀਵਾਤਮਾ ਅਤੇ ਕਾਇਆਂ) ਇਕੱਠੇ ਹੁੰਦੇ ਹਨ, ਤੇ, (ਦੁਨੀਆ ਦੇ) ਭੋਗ ਬਿਲਾਸ ਕਰਦੇ ਰਹਿੰਦੇ ਹਨ ॥੧॥
 
जो पिरु करै सु धन ततु मानै ॥
Jo pir karai so ḏẖan ṯaṯ mānai.
Whatever the husband does, the bride willingly accepts.
ਜਿਹੜਾ ਕੁੱਛ ਭੀ ਪਤੀ ਕਰਦਾ ਹੈ, ਉਸ ਨੂੰ, ਪਤਨੀ ਝਟਪਟ ਹੀ ਕਬੂਲ ਕਰ ਲੈਂਦੀ ਹੈ।
ਪਿਰੁ = (ਕਾਇਆਂ-ਇਸਤ੍ਰੀ ਦਾ) ਖਸਮ, ਜੀਵਾਤਮਾ। ਧਨ = ਇਸਤ੍ਰੀ, ਕਾਇਆਂ। ਤਤੁ = ਤੁਰਤ। ਮਾਨੇ = ਮੰਨਦੀ ਹੈ।ਜੋ ਕੁਝ ਜੀਵਾਤਮਾ-ਪਤੀ ਕਾਇਆਂ-ਇਸਤ੍ਰੀ ਨੂੰ ਆਖਦਾ ਹੈ ਉਹ ਤੁਰਤ ਮੰਨਦੀ ਹੈ।
 
पिरु धनहि सीगारि रखै संगानै ॥
Pir dẖanėh sīgār rakẖai sangānai.
The husband adorns his bride, and keeps her with himself.
ਪਤਨੀ ਨੂੰ ਸਾਜ ਸੰਵਾਰ ਕੇ, ਪਤੀ ਉਸ ਨੂੰ ਆਪਣੇ ਨਾਲ ਰਖਦਾ ਹੈ।
ਧਨਹਿ = ਕਾਇਆਂ-ਇਸਤ੍ਰੀ ਨੂੰ। ਸੀਗਾਰਿ = ਸਿੰਗਾਰ ਕੇ। ਸੰਗਾਨੈ = (ਆਪਣੇ) ਨਾਲ।ਜੀਵਾਤਮਾ-ਪਤੀ ਕਾਇਆਂ-ਇਸਤ੍ਰੀ ਨੂੰ ਸਜਾ-ਸੰਵਾਰ ਕੇ ਆਪਣੇ ਨਾਲ ਰੱਖਦਾ ਹੈ।
 
मिलि एकत्र वसहि दिनु राती प्रिउ दे धनहि दिलासा हे ॥२॥
Mil ekṯar vasėh ḏin rāṯī pari▫o ḏe dẖanėh ḏilāsā he. ||2||
Joining together, they live in harmony day and night; the husband comforts his wife. ||2||
ਇਕੱਠੇ ਹੋ, ਦਿਹੁੰ ਤੇ ਰੈਣ ਉਹ ਇਕ ਥਾਂ ਰਹਿੰਦੇ ਹਨ ਅਤੇ ਖ਼ਸਮ ਆਪਣੀ ਵਹੁਟੀ ਨੂੰ ਧੀਰਜ ਤਸੱਲੀ ਦਿੰਦਾ ਹੈ।
ਮਿਲਿ = ਮਿਲ ਕੇ। ਪ੍ਰਿਉ = ਜੀਵਾਤਮਾ-ਪਤੀ ॥੨॥ਮਿਲ ਕੇ ਦਿਨ ਰਾਤ ਇਹ ਇਕੱਠੇ ਵੱਸਦੇ ਹਨ। ਜੀਵਾਤਮਾ-ਪਤੀ ਕਾਇਆਂ-ਇਸਤ੍ਰੀ ਨੂੰ (ਕਈ ਤਰ੍ਹਾਂ ਦਾ) ਹੌਸਲਾ ਦੇਂਦਾ ਰਹਿੰਦਾ ਹੈ ॥੨॥
 
धन मागै प्रिउ बहु बिधि धावै ॥
Ḏẖan māgai pari▫o baho biḏẖ ḏẖāvai.
When the bride asks, the husband runs around in all sorts of ways.
ਪਤਨੀ ਦੇ ਮੰਗ ਕਰਨ ਉਤੇ ਪਤੀ ਕਈ ਪਾਸੀ ਦੋੜਦਾ ਹੈ।
ਮਾਗੈ = ਮੰਗਦੀ ਹੈ। ਬਹੁ ਬਿਧਿ = ਕਈ ਤਰ੍ਹਾਂ। ਧਾਵੈ = ਦੌੜਿਆ ਫਿਰਦਾ ਹੈ।ਕਾਇਆਂ-ਇਸਤ੍ਰੀ (ਭੀ ਜੋ ਕੁਝ) ਮੰਗਦੀ ਹੈ, (ਉਹ ਹਾਸਲ ਕਰਨ ਵਾਸਤੇ) ਜੀਵਾਤਮਾ-ਪਤੀ ਕਈ ਤਰ੍ਹਾਂ ਦੀ ਦੌੜ-ਭੱਜ ਕਰਦਾ ਫਿਰਦਾ ਹੈ।
 
जो पावै सो आणि दिखावै ॥
Jo pāvai so āṇ ḏikẖāvai.
Whatever he finds, he brings to show his bride.
ਜਿਹੜਾ ਕੁੱਛ ਉਸ ਨੂੰ ਲੱਭਦਾ ਹੈ ਉਸ ਨੂੰ ਉਹ ਆਪਣੀ ਪਤਨੀ ਨੂੰ ਆ ਵਿਖਾਲਦਾ ਹੈ।
ਪਾਵੈ = ਹਾਸਲ ਕਰਦਾ ਹੈ। ਜੋ = ਜੋ ਕੁਝ। ਆਣਿ = ਲਿਆ ਕੇ।ਜੋ ਕੁਝ ਉਸ ਨੂੰ ਲੱਭਦਾ ਹੈ, ਉਹ ਲਿਆ ਕੇ (ਆਪਣੀ ਕਾਇਆਂ-ਇਸਤ੍ਰੀ ਨੂੰ) ਵਿਖਾ ਦੇਂਦਾ ਹੈ।
 
एक वसतु कउ पहुचि न साकै धन रहती भूख पिआसा हे ॥३॥
Ėk vasaṯ ka▫o pahucẖ na sākai ḏẖan rahṯī bẖūkẖ pi▫āsā he. ||3||
But there is one thing he cannot reach, and so his bride remains hungry and thirsty. ||3||
ਇਕ ਚੀਜ਼ ਨੂੰ ਉਹ ਪੁੱਜ ਨਹੀਂ ਸਕਦਾ ਅਤੇ ਇਸ ਲਈ ਪਤਨੀ ਭੁਖੀ ਤੇ ਤਿਹਾਈ ਰਹਿੰਦੀ ਹੈ।
ਇਕ ਵਸਤੁ = ਨਾਮ-ਪਦਾਰਥ। ਕਉ = ਨੂੰ। ਰਹਤੀ = ਬਣੀ ਰਹਿੰਦੀ ਹੈ ॥੩॥(ਪਰ ਇਸ ਦੌੜ-ਭੱਜ ਵਿਚ ਇਸ ਨੂੰ) ਨਾਮ-ਪਦਾਰਥ ਨਹੀਂ ਲੱਭ ਸਕਦਾ, (ਨਾਮ-ਪਦਾਰਥ ਤੋਂ ਬਿਨਾ) ਕਾਇਆਂ-ਇਸਤ੍ਰੀ ਦੀ (ਮਾਇਆ ਵਾਲੀ) ਭੁੱਖ ਤ੍ਰੇਹ ਟਿਕੀ ਰਹਿੰਦੀ ਹੈ ॥੩॥
 
धन करै बिनउ दोऊ कर जोरै ॥
Ḏẖan karai bin▫o ḏo▫ū kar jorai.
With her palms pressed together, the bride offers her prayer,
ਆਪਣੇ ਦੋਨੋਂ ਹੱਥ ਬੰਨ੍ਹ ਕੇ ਪਤਨੀ ਬੇਨਤੀ ਕਰਦੀ ਹੈ।
ਬਿਨਉ = ਬੇਨਤੀ। ਦੋਊ ਕਰ = ਦੋਵੇਂ ਹੱਥ। ਜੋਰੈ = ਜੋੜਦੀ ਹੈ।ਕਾਇਆਂ-ਇਸਤ੍ਰੀ ਦੋਵੇਂ ਹੱਥ ਜੋੜਦੀ ਹੈ ਤੇ (ਜੀਵਾਤਮਾ-ਪਤੀ ਅੱਗੇ) ਬੇਨਤੀ ਕਰਦੀ ਰਹਿੰਦੀ ਹੈ-
 
प्रिअ परदेसि न जाहु वसहु घरि मोरै ॥
Pari▫a parḏes na jāhu vashu gẖar morai.
O my beloved, do not leave me and go to foreign lands; please stay here with me.
ਹੇ ਮੇਰੇ ਪਤੀ! ਤੂੰ ਬਾਹਰਲੇ ਦੇਸੀ ਨਾਂ ਜਾ ਅਤੇ ਤੂੰ ਮੇਰੇ ਘਰ ਅੰਦਰ ਹੀ ਰਹੁ।
ਪ੍ਰਿਅ = ਹੇ ਪਿਆਰੇ! ਪਰਦੇਸਿ = ਪਰਾਏ ਦੇਸ ਵਿਚ। ਘਰਿ ਮੋਰੈ = ਮੇਰੇ ਘਰ ਵਿਚ, ਮੇਰੇ ਵਿਚ ਹੀ।ਹੇ ਪਿਆਰੇ! (ਮੈਨੂੰ ਛੱਡ ਕੇ) ਕਿਸੇ ਹੋਰ ਦੇਸ ਵਿਚ ਨਾਹ ਤੁਰ ਜਾਈਂ, ਮੇਰੇ ਹੀ ਇਸ ਘਰ ਵਿਚ ਟਿਕਿਆ ਰਹੀਂ।
 
ऐसा बणजु करहु ग्रिह भीतरि जितु उतरै भूख पिआसा हे ॥४॥
Aisā baṇaj karahu garih bẖīṯar jiṯ uṯrai bẖūkẖ pi▫āsā he. ||4||
Do such business within our home, that my hunger and thirst may be relieved."||4||
ਤੂੰ ਐਹੋ ਜੇਹਾ ਵਾਪਾਰ ਘਰ ਅੰਦਰ ਹੀ ਕਰ, ਜਿਸ ਕਰਕੇ ਮੇਰੀ ਭੁੱਖ ਤੇ ਤ੍ਰੇਹ ਨਵਿਰਤ ਥੀ ਵੰਝੇ।
ਗ੍ਰਿਹ ਭੀਤਿਰਿ = ਮੇਰੇ ਹੀ ਘਰ ਵਿਚ, ਇਸੇ ਕਾਇਆਂ ਵਿਚ। ਜਿਤੁ = ਜਿਸ (ਬਣਜ) ਦੀ ਰਾਹੀਂ ॥੪॥ਇਸੇ ਘਰ ਵਿਚ ਕੋਈ ਐਸਾ ਵਣਜ ਕਰਦਾ ਰਹੁ, ਜਿਸ ਨਾਲ ਮੇਰੀ ਭੁੱਖ ਤ੍ਰੇਹ ਮਿਟਦੀ ਰਹੇ (ਮੇਰੀਆਂ ਲੋੜਾਂ ਪੂਰੀਆਂ ਹੁੰਦੀਆਂ ਰਹਿਣ) ॥੪॥
 
सगले करम धरम जुग साधा ॥
Sagle karam ḏẖaram jug sāḏẖā.
All sorts of religious rituals are performed in this age,
ਸਾਰੇ ਕਰਮਕਾਂਡ ਤੇ ਧਾਰਮਕ ਸੰਸਕਾਰ ਪਤਨੀ ਇਸ ਯੁੱਗ ਅੰਦਰ ਕਰਦੀ ਹੈ,
ਸਗਲੇ = ਸਾਰੇ। ਸਗਲੇ ਜੁਗ = ਸਾਰੇ ਜੁਗਾਂ ਵਿਚ, ਸਦਾ ਤੋਂ ਹੀ। ਕਰਮ ਧਰਮ ਸਾਧਾ = ਮਿਥੇ ਹੋਏ ਧਾਰਮਿਕ ਕੰਮ ਕੀਤੇ ਗਏ ਹਨ।ਪਰ, ਸਦਾ ਤੋਂ ਹੀ ਲੋਕ ਮਿਥੇ ਹੋਏ ਧਾਰਮਿਕ ਕਰਮ ਕਰਦੇ ਆਏ ਹਨ।
 
बिनु हरि रस सुखु तिलु नही लाधा ॥
Bin har ras sukẖ ṯil nahī lāḏẖā.
but without the sublime essence of the Lord, not an iota of peace is found.
ਪ੍ਰੰਤੂ ਸੁਆਮੀ ਦੇ ਅੰਮ੍ਰਿਤ ਦੇ ਬਾਝੋਂ, ਉਸ ਨੂੰ ਇਕ ਭੋਗ ਭਰ ਭੀ ਆਰਾਮ ਨਹੀਂ ਲੱਭਦਾ।
ਤਿਲੁ = ਰਤਾ ਭਰ ਭੀ। ਲਾਧਾ = ਲੱਭਾ।ਹਰਿ-ਨਾਮ ਦੇ ਸੁਆਦ ਤੋਂ ਬਿਨਾ ਕਿਸੇ ਨੂੰ ਭੀ ਰਤਾ ਭਰ ਸੁਖ ਨਹੀਂ ਲੱਭਾ।
 
भई क्रिपा नानक सतसंगे तउ धन पिर अनंद उलासा हे ॥५॥
Bẖa▫ī kirpā Nānak saṯsange ṯa▫o ḏẖan pir anand ulāsā he. ||5||
When the Lord becomes Merciful, O Nanak, then in the Sat Sangat, the True Congregation, the bride and the husband enjoy ecstasy and bliss. ||5||
ਜਦ, ਹੇ ਨਾਨਕ! ਸਤਿਸੰਗਤ ਰਾਹੀਂ, ਮਾਲਕ ਮਿਹਰਬਾਨ ਹੋ ਜਾਂਦਾ ਹੈ ਤਾਂ ਪਤਨੀ ਤੇ ਪਤੀ ਖੁਸ਼ੀਆਂ ਤੇ ਅਨੰਦ ਮਾਣਦੇ ਹਨ।
ਸਤਸੰਗੇ = ਸਾਧ ਸੰਗਤ ਵਿਚ। ਅਨੰਦ ਉਲਾਸਾ = ਆਤਮਕ ਆਨੰਦ ॥੫॥ਹੇ ਨਾਨਕ! ਜਦੋਂ ਸਾਧ ਸੰਗਤ ਵਿਚ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਤਾਂ ਇਹ ਜੀਵਾਤਮਾ ਤੇ ਕਾਇਆਂ ਮਿਲ ਕੇ (ਨਾਮ ਦੀ ਬਰਕਤਿ ਨਾਲ) ਆਤਮਕ ਆਨੰਦ ਮਾਣਦੇ ਹਨ ॥੫॥