Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

आपे सूरा अमरु चलाइआ ॥
Āpe sūrā amar cẖalā▫i▫ā.
You Yourself are the hero, exerting Your regal power.
ਵਰਿਆਮ ਹੋ, ਤੂੰ ਆਪ ਹੀ ਹੁਕਮ ਚਲਾਉਂਦਾ ਹੈਂ।
ਸੂਰਾ = ਸੂਰਮਾ। ਅਮਰੁ = ਹੁਕਮ।ਉਹ ਸੂਰਮਾ ਪ੍ਰਭੂ ਆਪ ਹੀ (ਸਾਰੇ ਜਗਤ ਵਿਚ) ਹੁਕਮ ਚਲਾ ਰਿਹਾ ਹੈ।
 
आपे सिव वरताईअनु अंतरि आपे सीतलु ठारु गड़ा ॥१३॥
Āpe siv varṯā▫ī▫an anṯar āpe sīṯal ṯẖār gaṛā. ||13||
You Yourself spread peace within; You are cool and icy calm. ||13||
ਤੂੰ ਆਪ ਅੰਦਰ ਸ਼ਾਂਤੀ ਫੂਕਦਾ ਹੈਂ ਅਤੇ ਆਪ ਹੀ ਠੰਢੇ ਓਲੇ (ਗੜੇ) ਵਰਗਾ ਠੰਢਾ ਹੈਂ।
ਸਿਵ = ਸ਼ਿਵ, ਸੁਖ, ਸ਼ਾਂਤੀ। ਵਰਤਾਈਅਨੁ = ਉਸ ਨੇ ਵਰਤਾਈ ਹੋਈ ਹੈ। ਅੰਤਰਿ = (ਸਭ ਦੇ) ਅੰਦਰ। ਠਾਰੁ ਗੜਾ = ਗੜੇ ਵਰਗਾ ਠੰਢਾ-ਠਾਰ ॥੧੩॥(ਸਭ ਜੀਵਾਂ ਦੇ) ਅੰਦਰ ਉਸਨੇ ਆਪ ਹੀ ਸੁਖ-ਸ਼ਾਂਤੀ ਵਰਤਾਈ ਹੋਈ ਹੈ, (ਕਿਉਂਕਿ) ਉਹ ਆਪ ਹੀ ਗੜੇ ਵਰਗਾ ਸੀਤਲ ਠੰਢਾ-ਠਾਰ ਹੈ ॥੧੩॥
 
जिसहि निवाजे गुरमुखि साजे ॥
Jisahi nivāje gurmukẖ sāje.
One whom You bless and make Gurmukh -
ਜਿਸ ਨੂੰ ਤੂੰ ਇੱਜ਼ਤ ਬਖ਼ਸ਼ਦਾ ਅਤੇ ਗੁਰੂ ਅਨੁਸਾਰੀ ਬਣਾਉਂਦਾ ਹੈਂ,
ਜਿਸਹਿ = {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਜਿਸੁ' ਦਾ ੁ ਉੱਡ ਗਿਆ ਹੈ} ਜਿਸ ਨੂੰ। ਨਿਵਾਜੇ = ਬਖ਼ਸ਼ਸ਼ ਕਰਦਾ ਹੈ। ਗੁਰਮੁਖਿ ਸਾਜੇ = ਗੁਰੂ ਦੀ ਸਰਨ ਪਾ ਕੇ ਨਵੀਂ ਆਤਮਕ ਘਾੜਤ ਕਰਦਾ ਹੈ।ਜਿਸ ਮਨੁੱਖ ਉਤੇ ਪਰਮਾਤਮਾ ਮਿਹਰ ਕਰਦਾ ਹੈ, ਉਸ ਨੂੰ ਗੁਰੂ ਦੀ ਸਰਨ ਪਾ ਕੇ ਉਸ ਦੀ ਨਵੀਂ ਆਤਮਕ ਘਾੜਤ ਘੜਦਾ ਹੈ।
 
नामु वसै तिसु अनहद वाजे ॥
Nām vasai ṯis anhaḏ vāje.
the Naam abides within him, and the unstruck sound current vibrates for him.
ਨਾਮ ਉਸ ਦੇ ਅੰਦਰ ਟਿਕ ਜਾਂਦਾ ਹੈ ਅਤੇ ਉਸ ਦੇ ਲਈ ਬਿਨਾ ਬਜਾਏ ਹੋਣ ਵਾਲਾ ਕੀਰਤਨ ਗੂੰਜਦਾ ਹੈ।
ਤਿਸੁ = ਉਸ ਦੇ (ਹਿਰਦੇ ਵਿਚ)। ਅਨਹਦ = ਇਕ-ਰਸ, ਲਗਾਤਾਰ।ਉਸ (ਮਨੁੱਖ) ਦੇ ਅੰਦਰ ਪਰਮਾਤਮਾ ਦਾ ਨਾਮ ਆ ਵੱਸਦਾ ਹੈ (ਮਾਨੋ) ਉਸ ਦੇ ਅੰਦਰ ਇਕ-ਰਸ ਵਾਜੇ (ਵੱਜ ਪੈਂਦੇ ਹਨ)।
 
तिस ही सुखु तिस ही ठकुराई तिसहि न आवै जमु नेड़ा ॥१४॥
Ŧis hī sukẖ ṯis hī ṯẖakurā▫ī ṯisėh na āvai jam neṛā. ||14||
He is peaceful, and he is the master of all; the Messenger of Death does not even approach him. ||14||
ਕੇਵਲ ਉਹ ਹੀ ਆਰਾਮ ਵਿੱਚ ਹੈ, ਕੇਵਲ ਉਹ ਹੀ ਸਾਰਿਆਂ ਦਾ ਸੁਆਮੀ ਹੈ ਅਤੇ ਉਸ ਦੇ ਨੇੜੇ ਮੌਤ ਦਾ ਦੂਤ ਨਹੀਂ ਆਉਂਦਾ।
ਤਿਸ ਹੀ = {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉੱਡ ਗਿਆ ਹੈ}। ਠਕੁਰਾਈ = ਸਰਦਾਰੀ, ਉੱਚਤਾ ॥੧੪॥ਉਸੇ ਮਨੁੱਖ ਨੂੰ (ਸਦਾ) ਆਤਮਕ ਆਨੰਦ ਪ੍ਰਾਪਤ ਰਹਿੰਦਾ ਹੈ, ਉਸੇ ਨੂੰ (ਲੋਕ ਪਰਲੋਕ ਵਿਚ) ਆਤਮਕ ਉੱਚਤਾ ਮਿਲ ਜਾਂਦੀ ਹੈ। ਜਮਰਾਜ ਉਸ ਦੇ ਨੇੜੇ ਨਹੀਂ ਢੁਕਦਾ (ਮੌਤ ਦਾ ਡਰ, ਆਤਮਕ ਮੌਤ ਉਸ ਉਤੇ ਅਸਰ ਨਹੀਂ ਪਾ ਸਕਦੀ) ॥੧੪॥
 
कीमति कागद कही न जाई ॥
Kīmaṯ kāgaḏ kahī na jā▫ī.
His value cannot be described on paper.
ਉਸ ਦਾ ਮੁਲ ਕਾਗਜ਼ ਉਤੇ ਲਿਖਿਆ ਨਹੀਂ ਜਾ ਸਕਦਾ।
ਕਾਗਦ = ਕਾਗ਼ਜ਼ਾਂ ਉਤੇ।ਕਾਗ਼ਜ਼ਾਂ ਉਤੇ (ਲਿਖ ਕੇ) ਉਸ ਪਰਮਾਤਮਾ ਦਾ ਮੁੱਲ ਨਹੀਂ ਪਾਇਆ ਜਾ ਸਕਦਾ।
 
कहु नानक बेअंत गुसाई ॥
Kaho Nānak be▫anṯ gusā▫ī.
Says Nanak, the Lord of the world is infinite.
ਗੁਰੂ ਜੀ ਆਖਦੇ ਹਨ, ਅਨੰਤ ਹੈ ਸੰਸਾਰ ਦਾ ਸੁਆਮੀ।
ਨਾਨਕ = ਹੇ ਨਾਨਕ! ਗੁਸਾਈ = ਧਰਤੀ ਦਾ ਖਸਮ-ਪ੍ਰਭੂ।ਸ੍ਰਿਸ਼ਟੀ ਦਾ ਮਾਲਕ-ਪ੍ਰਭੂ ਬੇਅੰਤ ਹੈ।
 
आदि मधि अंति प्रभु सोई हाथि तिसै कै नेबेड़ा ॥१५॥
Āḏ maḏẖ anṯ parabẖ so▫ī hāth ṯisai kai nebeṛā. ||15||
In the beginning, in the middle and in the end, God exists. judgment is in His Hands alone. ||15||
ਆਰੰਭ ਵਿਚਕਾਰ ਅਤੇ ਅਖ਼ੀਰ ਵਿੱਚ, ਕੇਵਲ ਉਹ ਸੁਆਮੀ ਹੀ ਹੈ! ਅਖ਼ੀਰੀ ਫ਼ੈਸਲਾ ਉਸੇ ਦੇ ਹੀ ਹੱਥ ਵਿੱਚ ਹੈ।
ਹਾਥਿ = ਹੱਥ ਵਿਚ। ਤਿਸੈ ਕੈ ਹਾਥਿ = ਉਸੇ ਦੇ ਹੱਥ ਵਿਚ। ਨੇਬੇੜਾ = ਫ਼ੈਸਲਾ ॥੧੫॥ਜਗਤ ਦੇ ਸ਼ੁਰੂ ਵਿਚ, ਹੁਣ ਅੰਤ ਵਿਚ ਭੀ ਉਹੀ ਕਾਇਮ ਰਹਿਣ ਵਾਲਾ ਹੈ। ਜੀਵਾਂ ਦੇ ਕਰਮਾਂ ਦਾ ਫ਼ੈਸਲਾ ਉਸੇ ਦੇ ਹੱਥ ਵਿਚ ਹੈ ॥੧੫॥
 
तिसहि सरीकु नाही रे कोई ॥
Ŧisėh sarīk nāhī re ko▫ī.
No one is equal to Him.
ਹੇ ਬੰਦੇ! ਉਸ ਦੇ ਸਮਾਨ ਦਰਜੇ ਵਾਲਾ ਹੋਰ ਕੋਈ ਨਹੀਂ।
ਰੇ = ਹੇ ਭਾਈ! ਤਿਸਹਿ ਸਰੀਕੁ = ਉਸ (ਪ੍ਰਭੂ) ਦਾ ਸ਼ਰੀਕ (ਬਰਾਬਰ ਦਾ)।ਹੇ ਭਾਈ! ਕੋਈ ਭੀ ਜੀਵ ਉਸ (ਪਰਮਾਤਮਾ) ਦੇ ਬਰਾਬਰ ਦਾ ਨਹੀਂ ਹੈ।
 
किस ही बुतै जबाबु न होई ॥
Kis hī buṯai jabāb na ho▫ī.
No one can stand up against Him by any means.
ਕਿਸੇ ਬਹਾਨੇ ਬੰਦਾ ਉਸ ਨੂੰ 'ਨਾਹ' ਨਹੀਂ ਕਹਿ ਸਕਦਾ।
ਬੁਤਾ = ਬੁੱਤਾ, ਕੰਮ। ਬੁਤੈ = ਬੁੱਤੈ, ਕੰਮ ਵਿਚ। ਕਿਸ ਹੀ ਬੁਤੈ = (ਉਸ ਦੇ) ਕਿਸੇ ਭੀ ਕੰਮ ਵਿਚ। ਜਬਾਬੁ = ਉਜ਼ਰ, ਇਨਕਾਰ।ਉਸ ਦੇ ਕਿਸੇ ਭੀ ਕੰਮ ਵਿਚ ਕਿਸੇ ਪਾਸੋਂ ਇਨਕਾਰ ਨਹੀਂ ਹੋ ਸਕਦਾ।
 
नानक का प्रभु आपे आपे करि करि वेखै चोज खड़ा ॥१६॥१॥१०॥
Nānak kā parabẖ āpe āpe kar kar vekẖai cẖoj kẖaṛā. ||16||1||10||
Nanak's God is Himself all-in-all. He creates and stages and watches His wondrous plays. ||16||1||10||
ਨਾਨਕ ਦਾ ਸਾਈਂ ਸਾਰਾ ਕੁਛ ਖ਼ੁਦ ਹੀ ਹੈਂ। ਨਕਵੇਲਾ ਖੜਾ ਹੋ, ਉਹ ਆਪਣੀਆਂ ਅਦਭੁਤ ਖੇਡਾਂ ਨੂੰ ਰਟਦਾ ਅਤੇ ਦੇਖਦਾ ਹੈ।
ਕਰਿ = ਕਰ ਕੇ। ਚੋਜ = ਤਮਾਸ਼ੇ {ਬਹੁ-ਵਚਨ} ॥੧੬॥੧॥੧੦॥ਨਾਨਕ ਦਾ ਪ੍ਰਭੂ (ਹਰ ਥਾਂ) ਆਪ ਹੀ ਆਪ ਹੈ। ਉਹ ਆਪ ਹੀ ਤਮਾਸ਼ੇ ਕਰ ਕਰ ਕੇ ਖੜਾ ਆਪ ਹੀ ਵੇਖ ਰਿਹਾ ਹੈ ॥੧੬॥੧॥੧੦॥
 
मारू महला ५ ॥
Mārū mėhlā 5.
Maaroo, Fifth Mehl:
ਮਾਰੂ ਪੰਜਵੀਂ ਪਾਤਿਸ਼ਾਹੀ।
xxxxxx
 
अचुत पारब्रहम परमेसुर अंतरजामी ॥
Acẖuṯ pārbarahm parmesur anṯarjāmī.
The Supreme Lord God is imperishable, the Transcendent Lord, the Inner-knower, the Searcher of hearts.
ਮੈਡਾ ਮਾਲਕ ਅਬਨਿਾਸੀ, ਪਰਮ ਪ੍ਰਭੂ, ਸ਼੍ਰੋਮਣੀ ਮਾਲਕ, ਅੰਦਰਲੀਆਂ ਜਾਣਨਹਾਰ,
ਅਚੁਤ = {च्यु = to fall, च्युत = fallen} ਨਾਹ ਨਾਸ ਹੋਣ ਵਾਲਾ। ਪਰਮੇਸੁਰ = ਪਰਮ ਈਸ਼੍ਵਰ, ਸਭ ਤੋਂ ਵੱਡਾ ਮਾਲਕ। ਅੰਤਰਜਾਮੀ = ਸਭ ਦੇ ਦਿਲਾਂ ਵਿਚ ਅੱਪੜਨ ਵਾਲਾ {या = to go}।ਹੇ ਕਰਤਾਰ! ਤੂੰ ਅਬਿਨਾਸੀ ਹੈਂ, ਤੂੰ ਪਾਰਬ੍ਰਹਮ ਹੈਂ, ਤੂੰ ਪਰਮੇਸੁਰ ਹੈਂ, ਤੂੰ ਅੰਤਰਜਾਮੀ ਹੈਂ।
 
मधुसूदन दामोदर सुआमी ॥
Maḏẖusūḏan ḏāmoḏar su▫āmī.
He is the Slayer of demons, our Supreme Lord and Master.
ਮਧ ਰਾਖ਼ਸ਼ ਨੂੰ ਮਾਰਨ ਵਾਲਾ ਅਤੇ ਆਪਣੇ ਢਿੱਡ ਉਦਾਲੇ ਰੱਸੀ-ਸਹਿਤ ਹੈ।
ਮਧੁਸੂਦਨ = ਮਧੂ ਦੈਂਤ ਨੂੰ ਮਾਰਨ ਵਾਲਾ। ਦਾਮੋਦਰ = {ਦਾਮ-ਉਦਰ} ਜਿਸ ਦੇ ਪੇਟ ਦੇ ਦੁਆਲੇ ਰੱਸੀ ਹੈ।ਹੇ ਸੁਆਮੀ! ਮਧੁਸੂਦਨ ਤੇ ਦਾਮੋਦਰ ਭੀ ਤੂੰ ਹੀ ਹੈਂ।
 
रिखीकेस गोवरधन धारी मुरली मनोहर हरि रंगा ॥१॥
Rikẖīkes govarḏẖan ḏẖārī murlī manohar har rangā. ||1||
The Supreme Rishi, the Master of the sensory organs, the uplifter of mountains, the joyful Lord playing His enticing flute. ||1||
ਖ਼ੁਸ਼ਬਾਸ਼ ਵਾਹਿਗੁਰੂ ਇੰਦਰੀਆਂ ਦਾ ਮਾਲਕ ਗੋਵਰਧਨ ਪਹਾੜ ਨੂੰ ਚੁੱਕਣ ਵਾਲਾ ਅਤੇ ਮਨਮੋਹਨੀ ਬੰਸਰੀ ਦਾ ਸੁਆਮੀ ਹੈ।
ਰਿਖੀਕੇਸ = {हृषीक = ਇੰਦ੍ਰੇ। ਈਸ = ਮਾਲਕ} ਜਗਤ ਦੇ ਗਿਆਨ-ਇੰਦ੍ਰਿਆਂ ਦਾ ਮਾਲਕ। ਗੋਵਰਧਨ ਧਾਰੀ = ਗੋਵਰਧਨ ਪਹਾੜ ਨੂੰ ਚੁੱਕਣ ਵਾਲਾ। ਮੁਰਲੀ ਮਨੋਹਰ = ਸੋਹਣੀ ਮੁਰਲੀ (ਬੰਸਰੀ) ਵਾਲਾ। ਰੰਗਾ = ਅਨੇਕਾਂ ਕੌਤਕ-ਤਮਾਸ਼ੇ ॥੧॥ਹੇ ਹਰੀ! ਤੂੰ ਹੀ ਰਿਖੀਕੇਸ਼ ਗੋਵਰਧਨਧਾਰੀ ਤੇ ਮਨੋਹਰ ਮੁਰਲੀ ਵਾਲਾ ਹੈਂ। ਤੂੰ ਅਨੇਕਾਂ ਰੰਗ-ਤਮਾਸ਼ੇ ਕਰ ਰਿਹਾ ਹੈਂ ॥੧॥
 
मोहन माधव क्रिस्न मुरारे ॥
Mohan māḏẖav krisan murāre.
The Enticer of Hearts, the Lord of wealth, Krishna, the Enemy of ego.
ਸੁਆਮੀ ਦਿਲਾਂ ਨੂੰ ਮੋਹਤ ਕਰ ਲੈਣ ਵਾਲਾ, ਮਾਇਆ ਦਾ ਸੁਆਮੀ ਅਤੇ ਮੁਰ ਰਾਖ਼ਸ਼ ਨੂੰ ਮਾਰਨ ਵਾਲਾ ਹੈ।
ਮੋਹਨ = ਮਨ ਨੂੰ ਮੋਹ ਲੈਣ ਵਾਲਾ। ਮਾਧਵ = {ਮਾਇਆ ਦਾ ਧਵ} ਮਾਇਆ ਦਾ ਪਤੀ। ਮੁਰਾਰੇ = ਮੁਰ-ਦੈਂਤ ਦਾ ਵੈਰੀ {ਮੁਰ-ਅਰਿ}।ਹੇ ਹਰੀ ਜੀਉ! ਮੋਹਨ, ਮਾਧਵ, ਕ੍ਰਿਸ਼ਨ, ਮੁਰਾਰੀ ਤੂੰ ਹੀ ਹੈਂ।
 
जगदीसुर हरि जीउ असुर संघारे ॥
Jagḏīsur har jī▫o asur sangẖāre.
The Lord of the Universe, the Dear Lord, the Destroyer of demons.
ਆਲਮ ਦਾ ਸੁਆਮੀ, ਪੂਜਯ ਵਾਹਿਗੁਰੂ ਭੂਤਨਿਆਂ (ਵਿਕਾਰਾਂ) ਨੂੰ ਨਾਸ ਕਰਨ ਵਾਲਾ ਹੈ।
ਜਗਦੀਸੁਰ = ਜਗਤ ਦਾ ਈਸ਼੍ਵਰ। ਅਸੁਰ ਸੰਘਾਰੇ = ਦੈਂਤਾਂ ਦਾ ਨਾਸ ਕਰਨ ਵਾਲਾ।ਤੂੰ ਹੀ ਹੈਂ ਜਗਤ ਦਾ ਮਾਲਕ, ਤੂੰ ਹੀ ਹੈਂ ਦੈਂਤਾਂ ਦਾ ਨਾਸ ਕਰਨ ਵਾਲਾ।
 
जगजीवन अबिनासी ठाकुर घट घट वासी है संगा ॥२॥
Jagjīvan abẖināsī ṯẖākur gẖat gẖat vāsī hai sangā. ||2||
The Life of the World, our eternal and ever-stable Lord and Master dwells within each and every heart, and is always with us. ||2||
ਜਗਤ ਦੀ ਜਿੰਦ ਜਾਨ ਅਤੇ ਸਦੀਵੀ ਸਥਿਰ ਸੁਆਮੀ ਸਾਰਿਆਂ ਦਿਲਾਂ ਅੰਦਰ ਵਸਦਾ ਹੈ ਅਤੇ ਸਦਾ ਹੀ ਸਾਡੇ ਨਾਲ ਹੈ।
ਜਗ ਜੀਵਨ = ਜਗਤ ਦਾ ਜੀਵਨ-ਆਸਰਾ। ਘਟ ਘਟ ਵਾਸੀ = ਸਭਨਾਂ ਸਰੀਰਾਂ ਵਿਚ ਵੱਸਣ ਵਾਲਾ। ਸੰਗਾ = ਸੰਗਿ, ਨਾਲ ॥੨॥ਹੇ ਜਗਜੀਵਨ! ਹੇ ਅਬਿਨਾਸੀ ਠਾਕੁਰ! ਤੂੰ ਸਭ ਸਰੀਰਾਂ ਵਿਚ ਮੌਜੂਦ ਹੈਂ, ਤੂੰ ਸਭਨਾਂ ਦੇ ਨਾਲ ਵੱਸਦਾ ਹੈਂ ॥੨॥
 
धरणीधर ईस नरसिंघ नाराइण ॥
Ḏẖarṇīḏẖar īs narsingẖ nārā▫iṇ.
The Support of the Earth, the man-lion, the Supreme Lord God.
ਸੁਆਮੀ ਧਰਤੀ ਦਾ ਆਸਰਾ, ਮਨੁੱਖ-ਸ਼ੇਰ ਅਤੇ ਪ੍ਰਿਥਮ ਪੁਰਖ ਹੈ।
ਧਰਣੀ ਧਰ = ਧਰਤੀ ਦਾ ਸਹਾਰਾ। ਈਸ = ਈਸ਼, ਮਾਲਕ। ਨਾਰਾਇਣ = {ਨਾਰ = ਜਲ। ਅਯਨ = ਘਰ} ਜਿਸ ਦਾ ਘਰ ਪਾਣੀ (ਸਮੁੰਦਰ) ਵਿਚ ਹੈ।ਹੇ ਧਰਤੀ ਦੇ ਆਸਰੇ! ਹੇ ਈਸ਼੍ਵਰ! ਤੂੰ ਹੀ ਹੈਂ ਨਰਸਿੰਘ ਅਵਤਾਰ, ਤੂੰ ਹੀ ਹੈਂ ਵਿਸ਼ਨੂ ਜਿਸ ਦਾ ਨਿਵਾਸ ਸਮੁੰਦਰ ਵਿਚ ਹੈ।
 
दाड़ा अग्रे प्रिथमि धराइण ॥
Ḏāṛā agre paritham ḏẖarā▫iṇ.
The Protector who tears apart demons with His teeth, the Upholder of the earth.
ਤੂੰ ਹੇ ਸੁਆਮੀ! ਆਪਣੀਆਂ ਮੂਹਰਲੀਆਂ ਹੁੱਡਾਂ ਨਾਲ ਧਰਤੀ ਨੂੰ ਚੁਕਣਹਾਰ ਹੈਂ।
ਦਾੜਾ ਅਗ੍ਰੇ = ਦਾੜ੍ਹਾਂ ਦੇ ਉੱਤੇ। ਪ੍ਰਿਥਮਿ = ਧਰਤੀ। ਧਰਾਇਣ = ਚੁੱਕਣ ਵਾਲਾ।(ਵਰਾਹ ਅਵਤਾਰ ਧਾਰ ਕੇ) ਧਰਤੀ ਨੂੰ ਆਪਣੀਆਂ ਦਾੜ੍ਹਾਂ ਉੱਤੇ ਚੁੱਕਣ ਵਾਲਾ ਭੀ ਤੂੰ ਹੀ ਹੈਂ।
 
बावन रूपु कीआ तुधु करते सभ ही सेती है चंगा ॥३॥
Bāvan rūp kī▫ā ṯuḏẖ karṯe sabẖ hī seṯī hai cẖanga. ||3||
O Creator, You assumed the form of the pygmy to humble the demons; You are the Lord God of all. ||3||
ਤੂੰ, ਹੇ ਸਿਰਜਣਹਾਰ ਗਿਠਮੁੱਠੀਏ ਦਾ ਸਰੂਪ ਧਾਰਨ ਕੀਤਾ ਅਤੇ ਤੂੰ ਸਾਰਿਆਂ ਦਾ ਸ੍ਰੇਸ਼ਟ ਸੁਆਮੀ ਹੈਂ।
ਬਾਵਨ ਰੂਪੁ = ਵਾਮਨ (ਵਉਣਾ) ਅਵਤਾਰ। ਕਰਤੇ = ਹੇ ਕਰਤਾਰ! ਸੇਤੀ = ਨਾਲ ॥੩॥ਹੇ ਕਰਤਾਰ! (ਰਾਜਾ ਬਲ ਨੂੰ ਛਲਣ ਲਈ) ਤੂੰ ਹੀ ਵਾਮਨ-ਰੂਪ ਧਾਰਿਆ ਸੀ। ਤੂੰ ਸਭ ਜੀਵਾਂ ਦੇ ਨਾਲ ਵੱਸਦਾ ਹੈਂ, (ਫਿਰ ਭੀ ਤੂੰ ਸਭ ਤੋਂ) ਉੱਤਮ ਹੈਂ ॥੩॥
 
स्री रामचंद जिसु रूपु न रेखिआ ॥
Sarī rāmcẖanḏ jis rūp na rekẖ▫i▫ā.
You are the Great Raam Chand, who has no form or feature.
ਕੇਵਲ ਤੂੰ ਹੀ ਮਹਾਰਾਜ ਰਾਮ ਚੰਦ ਹੈਂ, ਜਿਸ ਦਾ ਕੋਈ ਸਰੂਪ ਅਤੇ ਨੁਹਾਰ ਨਹੀਂ।
ਰੇਖਿਆ = ਚਿਹਨ-ਚੱਕ੍ਰ।ਹੇ ਪ੍ਰਭੂ! ਤੂੰ ਉਹ ਸ੍ਰੀ ਰਾਮਚੰਦਰ ਹੈਂ ਜਿਸ ਦਾ ਨਾਹ ਕੋਈ ਰੂਪ ਹੈ ਨਾਹ ਰੇਖ।
 
बनवाली चक्रपाणि दरसि अनूपिआ ॥
Banvālī cẖakarpāṇ ḏaras anūpi▫ā.
Adorned with flowers, holding the chakra in Your hand, Your form is incomparably beautiful.
ਤੇਰੇ, ਹੇ ਮਨਮੋਹਨੇ ਦੀਦਾਰ ਖਾਲੇ ਫੁੱਲਾਂ ਨਾਲ ਗੁੰਦੇ ਹੋਏ ਹਰੀ! ਹੱਥ ਵਿੱਚ ਚੱਕਰ ਹੈ।
ਬਨਵਾਲੀ = ਬਨ ਹੈ ਮਾਲਾ ਜਿਸ ਦੀ। ਚਕ੍ਰਪਾਣਿ = {ਪਾਣਿ = ਹੱਥ} ਜਿਸ ਦੇ ਹੱਥ ਵਿਚ (ਸੁਦਰਸ਼ਨ) ਚੱਕ੍ਰ ਹੈ। ਦਰਸਿ ਅਨੂਪਿਆ = ਉਪਮਾ-ਰਹਿਤ ਦਰਸਨ ਵਾਲਾ।ਤੂੰ ਹੀ ਹੈਂ ਬਨਵਾਲੀ ਤੇ ਸੁਦਰਸ਼ਨ-ਚੱਕ੍ਰ-ਧਾਰੀ। ਤੂੰ ਬੇ-ਮਿਸਾਲ ਸਰੂਪ ਵਾਲਾ ਹੈਂ।
 
सहस नेत्र मूरति है सहसा इकु दाता सभ है मंगा ॥४॥
Sahas neṯar mūraṯ hai sahsā ik ḏāṯā sabẖ hai mangā. ||4||
You have thousands of eyes, and thousands of forms. You alone are the Giver, and all are beggars of You. ||4||
ਤੇਰੀ ਹਜ਼ਾਰਾਂ ਹੀ ਅੱਖਾਂ ਹਨ ਅਤੇ ਹਜ਼ਾਰਾਂ ਹੀ ਸਰੂਪ। ਕੇਵਲ ਤੂੰ ਹੀ ਦਾਤਾਰ ਹੈਂ ਅਤੇ ਹੋਰ ਸਾਰੇ ਮੰਗਤੇ ਹਨ।
ਸਹਸ ਨੇਤ੍ਰ = ਹਜ਼ਾਰਾਂ ਅੱਖਾਂ ਵਾਲਾ। ਸਹਸਾ = ਹਜ਼ਾਰਾਂ। ਮੰਗਾ = ਮੰਗਣ ਵਾਲੇ ॥੪॥ਤੇਰੇ ਹਜ਼ਾਰਾਂ ਨੇਤਰ ਹਨ, ਤੇਰੀਆਂ ਹਜ਼ਾਰਾਂ ਮੂਰਤੀਆਂ ਹਨ। ਤੂੰ ਹੀ ਇਕੱਲਾ ਦਾਤਾ ਹੈਂ, ਸਾਰੀ ਦੁਨੀਆ ਤੈਥੋਂ ਮੰਗਣ ਵਾਲੀ ਹੈ ॥੪॥
 
भगति वछलु अनाथह नाथे ॥
Bẖagaṯ vacẖẖal anāthah nāthe.
You are the Lover of Your devotees, the Master of the masterless.
ਤੂੰ ਹੇ ਸੁਆਮੀ! ਆਪਣੇ ਪ੍ਰੇਮੀਆਂ ਦਾ ਆਸ਼ਕ ਅਤੇ ਨਿਖ਼ਸਮਿਆਂ ਦਾ ਖ਼ਸਮ ਹੈਂ।
ਭਗਤਿ ਵਛਲੁ = ਭਗਤੀ ਨੂੰ ਪਿਆਰ ਕਰਨ ਵਾਲਾ। ਅਨਾਥਹ ਨਾਥੇ = ਹੇ ਅਨਾਥਾਂ ਦੇ ਨਾਥ!ਹੇ ਅਨਾਥਾਂ ਦੇ ਨਾਥ! ਤੂੰ ਭਗਤੀ ਨੂੰ ਪਿਆਰ ਕਰਨ ਵਾਲਾ ਹੈਂ।
 
गोपी नाथु सगल है साथे ॥
Gopī nāth sagal hai sāthe.
The Lord and Master of the milk-maids, You are the companion of all.
ਗੁਆਲਣਾ ਦਾ ਸੁਆਮੀ ਸਦਾ ਹੀ ਸਾਰਿਆਂ ਦੇ ਨਾਲ ਹੈ।
ਗੋਪੀ ਨਾਥੁ = ਗੋਪੀਆਂ ਦਾ ਨਾਥ।ਤੂੰ ਹੀ ਗੋਪੀਆਂ ਦਾ ਨਾਥ ਹੈਂ। ਤੂੰ ਸਭ ਜੀਵਾਂ ਦੇ ਨਾਲ ਰਹਿਣ ਵਾਲਾ ਹੈਂ।
 
बासुदेव निरंजन दाते बरनि न साकउ गुण अंगा ॥५॥
Bāsuḏev niranjan ḏāṯe baran na sāka▫o guṇ angā. ||5||
O Lord, Immaculate Great Giver, I cannot describe even an iota of Your Glorious Virtues. ||5||
ਹੇ ਮੇਰੇ ਦਾਤਾਰ ਅਤੇ ਪਵਿੱਤਰ ਪ੍ਰਕਾਸ਼ਵਾਨ ਪ੍ਰਭੂ! ਤੇਰੀ ਵਡਿਆਈ ਮੈਂ ਇਕ ਭੋਰਾ ਭਰ ਭੀ ਬਿਆਨ ਨਹੀਂ ਕਰ ਸਕਦਾ।
ਬਾਸੁਦੇਵ = ਵਾਸੁਦੇਵ ਦਾ। ਨਿਰੰਜਨੁ = {ਨਿਰ-ਅੰਜਨ} ਮਾਇਆ ਦੇ ਮੋਹ ਦੀ ਕਾਲਖ ਤੋਂ ਰਹਿਤ। ਦਾਤੇ = ਹੇ ਦਾਤਾਰ! ਸਾਕਉ = ਸਾਕਉਂ। ਬਰਨਿ ਨ ਸਾਕਉਂ = ਮੈਂ ਬਿਆਨ ਨਹੀਂ ਕਰ ਸਕਦਾ ॥੫॥ਹੇ ਵਾਸੁਦੇਵ! ਹੇ ਨਿਰਲੇਪ ਦਾਤਾਰ! ਮੈਂ ਤੇਰੇ ਅਨੇਕਾਂ ਗੁਣ ਬਿਆਨ ਨਹੀਂ ਕਰ ਸਕਦਾ ॥੫॥
 
मुकंद मनोहर लखमी नाराइण ॥
Mukanḏ manohar lakẖmī nārā▫iṇ.
Liberator, Enticing Lord, Lord of Lakshmi, Supreme Lord God.
ਮੇਰਾ ਸੁੰਦਰ ਸੁਆਮੀ ਮੁਕਤੀ ਦੇਣ ਵਾਲਾ ਅਤੇ ਧਨ-ਦੌਲਤ ਦਾ ਪਤੀ ਹੈ।
ਮੁਕੰਦ = {मुकुंदाति इति} ਮੁਕਤੀ ਦੇਣ ਵਾਲਾ। ਲਖਮੀ ਨਾਰਾਇਣ = ਲੱਛਮੀ ਦਾ ਪਤੀ ਨਾਰਾਇਣ।ਹੇ ਮੁਕਤੀ ਦਾਤੇ! ਹੇ ਸੋਹਣੇ ਪ੍ਰਭੂ! ਹੇ ਲੱਛਮੀ ਦੇ ਪਤੀ ਨਾਰਾਇਣ!
 
द्रोपती लजा निवारि उधारण ॥
Ḏaropaṯī lajā nivār uḏẖāraṇ.
Savior of Dropadi's honor.
ਉਹ ਸੁਆਮੀ ਦ੍ਰੋਪਦੀ ਨੂੰ ਉਸ ਦੀ ਪੱਤ ਆਬਰੂ ਨਾਸ ਕਰਨ ਵਾਲਿਆਂ ਦੇ ਪੰਜੇ ਵਿਚੋਂ ਬਚਾਉਣ ਵਾਲਾ ਹੈ।
ਨਿਵਾਰਿ = ਬੇ-ਪਤੀ ਤੋਂ ਬਚਾ ਕੇ। ਉਧਾਰਣ = ਬਚਾਣ ਵਾਲਾ।ਹੇ ਦ੍ਰੋਪਤੀ ਨੂੰ ਬੇਪਤੀ ਤੋਂ ਬਚਾ ਕੇ ਉਸ ਦੀ ਇੱਜ਼ਤ ਰੱਖਣ ਵਾਲੇ!
 
कमलाकंत करहि कंतूहल अनद बिनोदी निहसंगा ॥६॥
Kamlākanṯ karahi kanṯūhal anaḏ binoḏī nihsangā. ||6||
Lord of Maya, miracle-worker, absorbed in delightful play, unattached. ||6||
ਮਾਇਆ ਦਾ ਨਿਰਲੇਪ ਸੁਆਮੀ ਅਸਚਰਜ ਕੌਤਕ ਕਰਦਾ, ਖੋਲ੍ਹਦਾ ਮੱਲ੍ਹਦਾ ਅਤੇ ਮੌਜਾਂ ਮਾਣਦਾ ਹੈ।
ਕਮਲਾ ਕੰਤ = ਹੇ ਮਾਇਆ ਦੇ ਪਤੀ! ਕਰਹਿ = ਤੂੰ ਕਰਦਾ ਹੈਂ। ਕੰਤੂਹਲ = ਕੌਤਕ ਤਮਾਸ਼ੇ। ਬਿਨੋਦੀ = ਆਨੰਦ ਮਾਣਨ ਵਾਲਾ। ਨਿਸੰਗਾ = ਨਿਰਲੇਪ ॥੬॥ਹੇ ਲੱਛਮੀ ਦੇ ਪਤੀ! ਤੂੰ ਅਨੇਕਾਂ ਕੌਤਕ ਕਰਦਾ ਹੈਂ। ਤੂੰ ਸਾਰੇ ਆਨੰਦ ਮਾਣਨ ਵਾਲਾ ਹੈਂ, ਤੇ ਨਿਰਲੇਪ ਭੀ ਹੈਂ ॥੬॥
 
अमोघ दरसन आजूनी स्मभउ ॥
Amogẖ ḏarsan ājūnī sambẖa▫o.
The Blessed Vision of His Darshan is fruitful and rewarding; He is not born, He is self-existent.
ਫਲਦਾਇਕ ਹੈ ਉਸ ਦਾ ਦੀਦਾਰ ਅਤੇ ਅਮਰ ਉਸ ਦਾ ਸਰੂਪ,
ਅਮੋਘ = ਫਲ ਦੇਣ ਵਾਲਾ, ਕਦੇ ਖ਼ਾਲੀ ਨਾਹ ਜਾਣ ਵਾਲਾ। ਆਜੂਨੀ = ਜੂਨਾਂ ਤੋਂ ਰਹਿਤ। ਸੰਭਉ = {स्वयंभु } ਆਪਣੇ ਆਪ ਤੋਂ ਪਰਗਟ ਹੋਣ ਵਾਲਾ।ਹੇ ਫਲ ਦੇਣ ਤੋਂ ਕਦੇ ਨਾਹ ਉੱਕਣ ਵਾਲੇ ਦਰਸਨ ਵਾਲੇ ਪ੍ਰਭੂ! ਹੇ ਜੂਨਾਂ-ਰਹਿਤ ਪ੍ਰਭੂ! ਹੇ ਆਪਣੇ ਆਪ ਤੋਂ ਪਰਕਾਸ਼ ਕਰਨ ਵਾਲੇ ਪ੍ਰਭੂ!
 
अकाल मूरति जिसु कदे नाही खउ ॥
Akāl mūraṯ jis kaḏe nāhī kẖa▫o.
His form is undying; it is never destroyed.
ਜੋ ਕਦਾਚਿਤ ਨਾਸ ਨਹੀਂ ਹੁੰਦਾ ਤੇ ਉਹ ਅਜਨਮਾ ਅਤੇ ਸਵੈ-ਪ੍ਰਕਾਸ਼ਵਾਨ ਹੈ।
ਅਕਾਲ ਮੂਰਤਿ = ਜਿਸ ਦੀ ਹਸਤੀ ਕਾਲ ਤੋਂ ਰਹਿਤ ਹੈ। ਖਉ = ਨਾਸ।ਹੇ ਮੌਤ-ਰਹਿਤ ਸਰੂਪ ਵਾਲੇ! ਹੇ (ਅਜਿਹੇ) ਪ੍ਰਭੂ ਜਿਸ ਦਾ ਕਦੇ ਨਾਸ ਨਹੀਂ ਹੋ ਸਕਦਾ!
 
अबिनासी अबिगत अगोचर सभु किछु तुझ ही है लगा ॥७॥
Abẖināsī abigaṯ agocẖar sabẖ kicẖẖ ṯujẖ hī hai lagā. ||7||
O imperishable, eternal, unfathomable Lord, everything is attached to You. ||7||
ਹੇ ਮੇਰੇ ਨਾਮ-ਰਹਿਤ, ਅਮਰ ਅਗਾਧ ਸੁਆਮੀ ਹਰ ਵਸਤੂ ਤੇਰੇ ਨਾਲ ਹੀ ਜੁੜੀ ਹੋਈ ਹੈ।
ਅਬਗਤ = {अव्यक्त} ਅਦ੍ਰਿਸ਼ਟ। ਅਗੋਚਰ = ਹੇ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਰਹਿਣ ਵਾਲੇ! ਲਗਾ = ਆਸਰੇ ॥੭॥ਹੇ ਅਬਿਨਾਸੀ! ਹੇ ਅਦ੍ਰਿਸ਼ਟ! ਹੇ ਅਗੋਚਰ! (ਜਗਤ ਦੀ) ਹਰੇਕ ਸ਼ੈ ਤੇਰੇ ਹੀ ਆਸਰੇ ਹੈ ॥੭॥
 
स्रीरंग बैकुंठ के वासी ॥
Sarīrang baikunṯẖ ke vāsī.
The Lover of greatness, who dwells in heaven.
ਉਤਕ੍ਰਿਸ਼ਿਟਤਾ ਦਾ ਪਿਆਰਾ ਹਰੀ, ਬ੍ਰਹਮਲੋਕ ਵਿੱਚ ਵਸਦਾ ਹੈ।
ਸ੍ਰੀ ਰੰਗ = ਹੇ ਲਛਮੀ ਦੇ ਪਤੀ!ਹੇ ਲੱਛਮੀ ਦੇ ਪਤੀ! ਹੇ ਬੈਕੁੰਠ ਦੇ ਰਹਿਣ ਵਾਲੇ!
 
मछु कछु कूरमु आगिआ अउतरासी ॥
Macẖẖ kacẖẖ kūram āgi▫ā a▫uṯrāsī.
By the Pleasure of His Will, He took incarnation as the great fish and the tortoise.
ਆਪਣੀ ਰਜ਼ਾ ਅੰਦਰ, ਸੁਆਮੀ ਵੱਡੀ ਮੱਛੀ ਅਤੇ ਕਛੂਕੰਮੇ ਦੇ ਸਰੂਪ ਅੰਦਰ ਉਤਰਿਆ।
ਕੂਰਮੁ = ਕਛੂਕੁੰਮਾ। ਆਗਿਆ = ਤੇਰੇ ਹੁਕਮ ਵਿਚ। ਅਉਤਰਾਸੀ = ਉਤਰਿਆ, ਅਵਤਾਰ ਲਿਆ।ਮੱਛ ਤੇ ਕੱਛੂਕੁੰਮਾ (ਆਦਿਕ) ਤੇਰੀ ਹੀ ਆਗਿਆ ਵਿਚ ਅਵਤਾਰ ਹੋਇਆ।
 
केसव चलत करहि निराले कीता लोड़हि सो होइगा ॥८॥
Kesav cẖalaṯ karahi nirāle kīṯā loṛėh so ho▫igā. ||8||
The Lord of beauteous hair, the Worker of miraculous deeds, whatever He wishes, comes to pass. ||8||
ਸੁੰਦਰ ਵਾਲਾਂ ਵਾਲਾ ਸੁਆਮੀ, ਅਲੋਕਿਕ ਖੇਡਾਂ ਖੇਡਦਾ ਹੈ ਅਤੇ ਜੋ ਕੁਛ ਉਹ ਕਰਨਾ ਚਾਹੁੰਦਾ ਹੈ, ਕੇਵਲ ਉਹ ਹੀ ਹੁੰਦਾ ਹੈ।
ਕੇਸਵ = (केशा प्रशस्या सन्ति अस्य} ਹੇ ਸੋਹਣੇ ਲੰਮੇ ਕੇਸਾਂ ਵਾਲੇ! ਨਿਰਾਲੇ = ਅਨੋਖੇ। ਕੀਤਾ ਲੋੜਹਿ = (ਜੋ ਕੁਝ) ਤੂੰ ਕਰਨਾ ਚਾਹੁੰਦਾ ਹੈਂ ॥੮॥ਹੇ ਸੋਹਣੇ ਲੰਮੇ ਕੇਸਾਂ ਵਾਲੇ! ਤੂੰ (ਸਦਾ) ਅਨੋਖੇ ਕੌਤਕ ਕਰਦਾ ਹੈਂ। ਜੋ ਕੁਝ ਤੂੰ ਕਰਨਾ ਚਾਹੁੰਦਾ ਹੈਂ ਜ਼ਰੂਰ ਉਹੀ ਹੁੰਦਾ ਹੈ ॥੮॥
 
निराहारी निरवैरु समाइआ ॥
Nirāhārī nirvair samā▫i▫ā.
He is beyond need of any sustenance, free of hate and all-pervading.
ਨਿਰ-ਅਹਾਰੀ, ਦੁਸ਼ਮਨੀ-ਰਹਿਤ ਅਤੇ ਵਿਆਪਕ ਵਾਹਿਗੁਰੂ ਨੇ,
ਨਿਰਾਹਰੀ = ਨਿਰ-ਆਹਾਰੀ {ਆਹਾਰ = ਖ਼ੁਰਾਕ}, ਅੰਨ ਤੋਂ ਬਿਨਾ ਜੀਊਂਦਾ ਰਹਿਣ ਵਾਲਾ। ਸਮਾਇਆ = ਸਭ ਵਿਚ ਵਿਆਪਕ।ਹੇ ਪ੍ਰਭੂ! ਤੂੰ ਅੰਨ ਖਾਣ ਤੋਂ ਬਿਨਾ ਜੀਊਂਦਾ ਰਹਿਣ ਵਾਲਾ ਹੈਂ, ਤੇਰਾ ਕਿਸੇ ਨਾਲ ਵੈਰ ਨਹੀਂ, ਤੂੰ ਸਭ ਵਿਚ ਵਿਆਪਕ ਹੈਂ।
 
धारि खेलु चतुरभुजु कहाइआ ॥
Ḏẖār kẖel cẖaṯurbẖuj kahā▫i▫ā.
He has staged His play; He is called the four-armed Lord.
ਸੰਸਾਰ ਦੀ ਖੇਡ ਅਸਥਾਪਨ ਕੀਤੀ ਹੈ ਅਤੇ ਉਹ ਚੌਂਹ-ਬਾਹਾਂ ਵਾਲਾ ਪ੍ਰਭੂ ਆਖਿਆ ਜਾਂਦਾ ਹੈ।
ਧਾਰਿ = ਧਾਰ ਕੇ, ਰਚ ਕੇ। ਖੇਲੁ = ਜਗਤ-ਤਮਾਸ਼ਾ। ਚਤੁਰਭੁਜ = ਚਾਰ ਬਾਹਾਂ ਵਾਲਾ, ਬ੍ਰਹਮਾ।ਇਹ ਜਗਤ-ਖੇਡ ਰਚ ਕੇ (ਤੂੰ ਹੀ ਆਪਣੇ ਆਪ ਨੂੰ) ਬ੍ਰਹਮਾ ਅਖਵਾਇਆ ਹੈ।
 
सावल सुंदर रूप बणावहि बेणु सुनत सभ मोहैगा ॥९॥
Sāval sunḏar rūp baṇāvėh beṇ sunaṯ sabẖ mohaigā. ||9||
He assumed the beautiful form of the blue-skinned Krishna; hearing His flute, all are fascinated and enticed. ||9||
ਉਸ ਨੇ ਕਾਲਾ ਤੇ ਸੋਹਣਾ ਸਰੂਪ ਧਾਰਨ ਕਰ ਲਿਆ ਹੈ, ਅਤੇ ਉਸ ਦੀ ਬੰਸਰੀ ਸੁਣ ਕੇ ਸਾਰੇ ਮੋਹੇ ਗਏ ਹਨ।
ਸਾਵਲ = ਸਾਂਵਲੇ ਰੰਗ ਵਾਲਾ। ਬਣਾਵਹਿ = ਤੂੰ ਬਣਾਂਦਾ ਹੈਂ। ਬੇਣੁ = ਬੰਸਰੀ। ਸੁਨਤ = ਸੁਣਦਿਆਂ। ਸਭ = ਸਾਰੀ ਸ੍ਰਿਸ਼ਟੀ ॥੯॥ਹੇ ਪ੍ਰਭੂ! (ਕ੍ਰਿਸ਼ਨ ਵਰਗੇ) ਅਨੇਕਾਂ ਸਾਂਵਲੇ ਸੋਹਣੇ ਰੂਪ ਤੂੰ ਬਣਾਂਦਾ ਰਹਿੰਦਾ ਹੈਂ। ਤੇਰੀ ਬੰਸਰੀ ਸੁਣਦਿਆਂ ਸਾਰੀ ਸ੍ਰਿਸ਼ਟੀ ਮੋਹੀ ਜਾਂਦੀ ਹੈ ॥੯॥
 
बनमाला बिभूखन कमल नैन ॥
Banmālā bibẖūkẖan kamal nain.
He is adorned with garlands of flowers, with lotus eyes.
ਸਾਈਂ ਜੰਗਲ ਦੇ ਫੁਲਾਂ ਦੇ ਹਾਰ ਨਾਲ ਸਜਿਆ ਫੱਬਿਆ ਹੋਇਆ ਹੈ ਅਤੇ ਉਸ ਦੀਆਂ ਅੱਖਾਂ ਕੰਵਲ ਵਰਗੀਆਂ ਹਨ।
ਬਨਮਾਲਾ = ਗਿੱਟਿਆਂ ਤਕ ਲਟਕਣ ਵਾਲੀ ਜਾਂਗਲੀ ਫੁੱਲਾਂ ਦੀ ਮਾਲਾ, ਵੈਜਯੰਤੀ ਮਾਲਾ। ਬਿਭੂਖਨ = ਗਹਿਣੇ। ਨੈਨ = ਅੱਖਾਂ।ਹੇ ਪ੍ਰਭੂ! ਸਾਰੀ ਸ੍ਰਿਸ਼ਟੀ ਦੀ ਬਨਸਪਤੀ ਤੇਰੇ ਗਹਿਣੇ ਹਨ। ਹੇ ਕੌਲ-ਫੁੱਲਾਂ ਵਰਗੀਆਂ ਅੱਖਾਂ ਵਾਲੇ!
 
सुंदर कुंडल मुकट बैन ॥
Sunḏar kundal mukat bain.
His ear-rings, crown and flute are so beautiful.
ਖੂਬਸੂਰਤ ਹਨ ਉਸ ਦੀਆਂ ਕੰਨਾਂ ਦੇ ਕੁੰਡਲ, ਤਾਜ ਅਤੇ ਮੁਰਲੀ।
ਬੈਨ = ਬੇਨ, ਬੰਸਰੀ।ਹੇ ਸੋਹਣੇ ਕੁੰਡਲਾਂ ਵਾਲੇ! ਹੇ ਮੁਕਟ-ਧਾਰੀ! ਹੇ ਬੰਸਰੀ ਵਾਲੇ!
 
संख चक्र गदा है धारी महा सारथी सतसंगा ॥१०॥
Sankẖ cẖakar gaḏā hai ḏẖārī mahā sārthī saṯsangā. ||10||
He carries the conch, the chakra and the war club; He is the Great Charioteer, who stays with His Saints. ||10||
ਸੁਆਮੀ ਨੇ ਸੰਖ, ਚਕਰ ਅਤੇ ਗੁਰਜ ਧਾਰਨ ਕੀਤੇ ਹੋਏ ਹਨ। ਉਹ ਭਾਰਾ ਰਥਬਾਣ ਅਤੇ ਸੰਤਾਂ ਦਾ ਸੰਗੀ ਹੈ।
ਗਦਾ = ਗੁਰਜ। ਸਾਰਥੀ = ਰਥਵਾਹੀ {ਕ੍ਰਿਸ਼ਨ ਅਰਜਨ ਦਾ ਰਥਵਾਹੀ ਸੀ} ॥੧੦॥ਹੇ ਸੰਖ-ਧਾਰੀ! ਹੇ ਚੱਕ੍ਰ-ਧਾਰੀ! ਹੇ ਗਦਾ-ਧਾਰੀ! ਤੂੰ ਸਤਸੰਗੀਆਂ ਦਾ ਸਭ ਤੋਂ ਵੱਡਾ ਰਥਵਾਹੀ (ਆਗੂ) ਹੈਂ ॥੧੦॥
 
पीत पीत्मबर त्रिभवण धणी ॥
Pīṯ pīṯambar ṯaribẖavaṇ ḏẖaṇī.
The Lord of yellow robes, the Master of the three worlds.
ਪੀਲਾ ਤੇ ਪੀਲੇ ਬਸਤਰਾਂ ਵਾਲਾ ਹੈ ਤਿੰਨਾਂ ਜਹਾਨਾਂ ਦਾ ਸੁਆਮੀ।
ਪੀਤ = ਪੀਲਾ। ਪੀਤੰਬਰ = {ਪੀਅੰਬਰ} ਪੀਲੇ ਬਸਤ੍ਰਾਂ ਵਾਲਾ (ਕ੍ਰਿਸ਼ਨ)। ਧਣੀ = ਮਾਲਕ।ਹੇ ਪੀਲੇ ਬਸਤ੍ਰਾਂ ਵਾਲੇ! ਹੇ ਤਿੰਨਾਂ ਭਵਨਾਂ ਦੇ ਮਾਲਕ!
 
जगंनाथु गोपालु मुखि भणी ॥
Jagannāth gopāl mukẖ bẖaṇī.
The Lord of the Universe, the Lord of the world; with my mouth, I chant His Name.
ਆਪਣੇ ਮੂੰਹ ਨਾਲ ਮੈਂ ਆਲਮ ਦੇ ਸੁਆਮੀ ਅਤੇ ਸੰਸਾਰ ਦੇ ਪਾਲਣ-ਪੋਸਣਹਾਰ ਦੇ ਨਾਮ ਦਾ ਉਚਾਰਨ ਕਰਦਾ ਹਾਂ।
ਮੁਖਿ = ਮੂੰਹ ਨਾਲ। ਭਣੀ = ਭਣੀਂ, ਮੈਂ ਉਚਾਰਦਾ ਹਾਂ।ਤੂੰ ਹੀ ਸਾਰੇ ਜਗਤ ਦਾ ਨਾਥ ਹੈਂ, ਸ੍ਰਿਸ਼ਟੀ ਦਾ ਪਾਲਣਹਾਰ ਹੈਂ। ਮੈਂ (ਆਪਣੇ) ਮੂੰਹ ਨਾਲ (ਤੇਰੇ ਨਾਮ) ਉਚਾਰਦਾ ਹਾਂ।
 
सारिंगधर भगवान बीठुला मै गणत न आवै सरबंगा ॥११॥
Sāringḏẖar bẖagvān bīṯẖulā mai gaṇaṯ na āvai sarbangā. ||11||
The Archer who draws the bow, the Beloved Lord God; I cannot count all His limbs. ||11||
ਪਿਆਰਾ ਪ੍ਰਤਾਪਵਾਨ ਪ੍ਰਭੂ ਕਮਾਣ ਧਾਰਨ ਕਰਨ ਵਾਲਾ ਹੈ। ਮੈਂ ਉਸ ਦੇ ਸਾਰਿਆਂ ਅੰਗਾਂ ਨੂੰ ਗਿਣ ਨਹੀਂ ਸਕਦਾ।
ਸਾਰਿੰਗਧਰ = ਧਨੁਖ-ਧਾਰੀ {ਸਾਰਿੰਗ = ਧਨੁਖ}। ਬੀਠੁਲਾ = {वि-स्थल, ਵਿਸ਼ਠਲ, ਵਿੱਠਲ} ਮਾਇਆ ਦੇ ਪ੍ਰਭਾਵ ਤੋਂ ਪਰੇ ਰਹਿਣ ਵਾਲਾ। ਸਰਬੰਗਾ = ਸਰਬ ਅੰਗਾ, ਸਾਰੇ ਗੁਣ ॥੧੧॥ਹੇ ਧਨੁਖ-ਧਾਰੀ! ਹੇ ਭਗਵਾਨ! ਹੇ ਮਾਇਆ ਦੇ ਪ੍ਰਭਾਵ ਤੋਂ ਪਰੇ ਰਹਿਣ ਵਾਲੇ! ਮੈਥੋਂ ਤੇਰੇ ਸਾਰੇ ਗੁਣ ਬਿਆਨ ਨਹੀਂ ਹੋ ਸਕਦੇ ॥੧੧॥
 
निहकंटकु निहकेवलु कहीऐ ॥
Nihkantak nihkeval kahī▫ai.
He is said to be free of anguish, and absolutely immaculate.
ਉਹ ਸੁਆਮੀ ਪੀੜ-ਰਹਿਤ ਅਤੇ ਪਾਵਨ ਪੁਨੀਤ ਆਖਿਆ ਜਾਂਦਾ ਹੈ।
ਨਿਹਕੰਟਕੁ = {ਕੰਟਕੁ = ਕੰਡਾ, ਵੈਰੀ} ਜਿਸ ਦਾ ਕੋਈ ਵੈਰੀ ਨਹੀਂ। ਨਿਹਕੇਵਲੁ = ਵਾਸਨਾ-ਰਹਿਤ। ਕਹੀਐ = ਆਖਿਆ ਜਾਂਦਾ ਹੈ।ਪਰਮਾਤਮਾ ਦਾ ਕੋਈ ਵੈਰੀ ਨਹੀਂ ਹੈ, ਉਸ ਨੂੰ ਵਾਸਨਾ-ਰਹਿਤ ਆਖਿਆ ਜਾਂਦਾ ਹੈ,
 
धनंजै जलि थलि है महीऐ ॥
Ḏẖananjai jal thal hai mahī▫ai.
The Lord of prosperity, pervading the water, the land and the sky.
ਧਨ-ਦੌਲਤ ਨੂੰ ਜਿੱਤਣ ਵਾਲਾ, ਪਾਣੀ, ਸੁੱਕੀ-ਧਰਤੀ ਅਤੇ ਦੋਨਾਂ ਦੇ ਵਿਚਕਾਰ ਰਵਿ ਰਿਹਾ ਹੈ।
ਧਨੰਜੈ = {धनांजय = Name of Arjun सर्वान् जनपदान् जित्वा, वित्तमादाय कद्धवलं ॥ मध्ये धनस्य तिष्ठामि, तेनाहुर्मां धनंजय ॥} ਸਾਰੇ ਜਗਤ ਦੇ ਧਨ ਨੂੰ ਜਿੱਤਣ ਵਾਲਾ। ਜਲਿ = ਜਲ ਵਿਚ। ਥਲਿ = ਥਲ ਵਿਚ। ਮਹੀਐ = ਧਰਤੀ ਉੱਤੇ {ਮਹੀ = ਧਰਤੀ}।ਉਹੀ (ਸਾਰੇ ਜਗਤ ਦੇ ਧਨ ਨੂੰ ਜਿੱਤਣ ਵਾਲਾ) ਧਨੰਜੈ ਹੈ। ਉਹ ਜਲ ਵਿਚ ਹੈ ਥਲ ਵਿਚ ਹੈ ਧਰਤੀ ਉੱਤੇ (ਹਰ ਥਾਂ) ਹੈ।