Sri Guru Granth Sahib Ji

Ang: / 1430

Your last visited Ang:

मांझ महला ५ ॥
Māʼnjẖ mėhlā 5.
Maajh, Fifth Mehl:
ਮਾਝ, ਪੰਜਵੀਂ ਪਾਤਸ਼ਾਹੀ।
xxxxxx
 
झूठा मंगणु जे कोई मागै ॥
Jẖūṯẖā mangaṇ je ko▫ī māgai.
One who asks for a false gift,
ਜੇਕਰ ਕੋਈ ਜਣਾ ਕੂੜੀ ਦਾਤ ਦੀ ਯਾਚਨਾ ਕਰੇ,
ਝੂਠਾ ਮੰਗਣੁ = ਨਿਰੇ ਨਾਸਵੰਤ ਪਦਾਰਥਾਂ ਦੀ ਹੀ ਮੰਗ।ਜੇ ਕੋਈ ਮਨੁੱਖ (ਸਦਾ) ਨਾਸਵੰਤ ਪਦਾਰਥਾਂ ਦੀ ਮੰਗ ਹੀ ਮੰਗਦਾ ਰਹੇ (ਤੇ ਨਾਮ ਸਿਮਰਨ ਦੀ ਦਾਤ ਕਦੇ ਭੀ ਨਾਹ ਮੰਗੇ),
 
तिस कउ मरते घड़ी न लागै ॥
Ŧis ka▫o marṯe gẖaṛī na lāgai.
shall not take even an instant to die.
ਉਸ ਨੂੰ ਮਰਦਿਆਂ ਇਕ ਮੁਹਤ ਨਹੀਂ ਲੱਗਦਾ।
ਮਰਤੇ = ਆਤਮਕ ਮੌਤ ਸਹੇੜਦਿਆਂ। ਤਿਸ ਕਉ = {ਨੋਟ:ਲਫ਼ਜ਼ 'ਤਿਸੁ' ਦਾ ੁ ਸੰਬੰਧਕ 'ਕਉ' ਦੇ ਕਾਰਨ ਉੱਡ ਗਿਆ ਹੈ। ਵੇਖੋ 'ਗੁਰਬਾਣੀ ਵਿਅਕਰਣ'}।ਉਸ ਨੂੰ ਆਤਮਕ ਮੌਤ ਸਹੇੜਦਿਆਂ ਚਿਰ ਨਹੀਂ ਲਗਦਾ।
 
पारब्रहमु जो सद ही सेवै सो गुर मिलि निहचलु कहणा ॥१॥
Pārbarahm jo saḏ hī sevai so gur mil nihcẖal kahṇā. ||1||
But one who continually serves the Supreme Lord God and meets the Guru, is said to be immortal. ||1||
ਜਿਹੜਾ ਗੁਰੂ ਨੂੰ ਭੇਟ ਕੇ ਉੱਚੇ ਸਾਹਿਬ ਦੀ ਸਦੀਵ ਹੀ ਸੇਵਾ ਕਰਦਾ ਹੈ, ਉਹ ਸਦੀਵੀ ਸਥਿਰ ਆਖਿਆ ਜਾਂਦਾ ਹੈ।
ਸਦ = ਸਦਾ। ਗੁਰ ਮਿਲਿ = ਗੁਰੂ ਨੂੰ ਮਿਲ ਕੇ। ਨਿਹਚਲੁ = (ਮਾਇਆ ਦੇ ਹੱਲਿਆਂ ਤੋਂ) ਅਡੋਲ ॥੧॥ਜੇਹੜਾ ਮਨੁੱਖ ਸਦਾ ਹੀ ਪਰਮੇਸ਼ਰ ਦੀ ਸੇਵਾ-ਭਗਤੀ ਕਰਦਾ ਹੈ, ਉਹ ਗੁਰੂ ਨੂੰ ਮਿਲ ਕੇ (ਮਾਇਆ ਦੀ ਤ੍ਰਿਸ਼ਨਾ ਵਲੋਂ) ਅਡੋਲ ਹੋ ਗਿਆ ਕਿਹਾ ਜਾ ਸਕਦਾ ਹੈ ॥੧॥
 
प्रेम भगति जिस कै मनि लागी ॥
Parem bẖagaṯ jis kai man lāgī.
One whose mind is dedicated to loving devotional worship
ਜਿਸ ਦਾ ਚਿੱਤ ਪ੍ਰਭੂ ਦੇ ਪਿਆਰੇ ਸਿਮਰਨ ਨਾਲ ਜੁੜਿਆ ਹੈ,
ਮਨਿ = ਮਨ ਵਿਚ।ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਦੀ ਪਿਆਰ-ਭਰੀ ਭਗਤੀ (ਦੀ ਲਿਵ) ਲੱਗ ਜਾਂਦੀ ਹੈ,
 
गुण गावै अनदिनु निति जागी ॥
Guṇ gāvai an▫ḏin niṯ jāgī.
sings His Glorious Praises night and day, and remains forever awake and aware.
ਉਹ ਰੈਣ ਦਿਨਸ ਉਸ ਦੀ ਕੀਰਤੀ ਗਾਇਨ ਕਰਦਾ ਹੈ ਅਤੇ ਹਮੇਸ਼ਾਂ ਖਬਰਦਾਰ ਰਹਿੰਦਾ ਹੈ।
ਅਨਦਿਨੁ = ਹਰ ਰੋਜ਼। ਨਿਤਿ = ਸਦਾ। ਜਾਗੀ = ਜਾਗਿ, ਜਾਗ ਕੇ, ਮਾਇਆਂ ਦੇ ਹੱਲਿਆਂ ਵਲੋਂ ਸੁਚੇਤ ਰਹਿ ਕੇ।ਜੇਹੜਾ ਮਨੁੱਖ ਹਰ ਰੋਜ਼ ਸਦਾ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿ ਕੇ ਪਰਮਾਤਮਾ ਦੇ ਗੁਣ ਗਾਂਦਾ ਹੈ,
 
बाह पकड़ि तिसु सुआमी मेलै जिस कै मसतकि लहणा ॥२॥
Bāh pakaṛ ṯis su▫āmī melai jis kai masṯak lahṇā. ||2||
Taking him by the hand, the Lord and Master merges into Himself that person, upon whose forehead such destiny is written. ||2||
ਜਿਸ ਦੇ ਮੱਥੇ ਉਤੇ ਇਕ ਦਾਤ ਦੀ ਪਰਾਪਤੀ ਲਿਖੀ ਹੋਈ ਹੈ, ਉਸੇ ਨੂੰ ਭੁਜਾ ਤੋਂ ਫੜ ਕੇ ਸਾਈਂ ਆਪਣੇ ਨਾਲ ਮਿਲਾ ਲੈਂਦਾ ਹੈ।
ਮਸਤਕਿ = ਮੱਥੇ ਉਤੇ। ਲਹਣਾ = ਪ੍ਰਾਪਤ ਕਰਨ ਦੇ ਲੇਖ ॥੨॥(ਉਸ ਦੀ) ਬਾਂਹ ਫੜ ਕੇ ਉਸ ਨੂੰ ਮਾਲਕ-ਪ੍ਰਭੂ (ਆਪਣੇ ਨਾਲ) ਮਿਲਾ ਲੈਂਦਾ ਹੈ (ਪਰ ਇਹ ਦਾਤ ਉਸੇ ਨੂੰ ਪ੍ਰਾਪਤ ਹੁੰਦੀ ਹੈ) ਜਿਸ ਦੇ ਮੱਥੇ ਉਤੇ ਇਹ ਦਾਤ ਹਾਸਲ ਕਰਨ ਦਾ ਲੇਖ ਮੌਜੂਦ ਹੋਵੇ (ਭਾਵ, ਜਿਸ ਦੇ ਅੰਦਰ ਪੂਰਬਲੇ ਸਮੇ ਵਿਚ ਕੀਤੇ ਕਰਮਾਂ ਅਨੁਸਾਰ ਸੇਵਾ-ਭਗਤੀ ਦੇ ਸੰਸਕਾਰ ਮੌਜੂਦ ਹੋਣ, ਗੁਰੂ ਨੂੰ ਮਿਲ ਕੇ ਉਸ ਦੇ ਉਹ ਸੰਸਕਾਰ ਜਾਗ ਪੈਂਦੇ ਹਨ) ॥੨॥
 
चरन कमल भगतां मनि वुठे ॥
Cẖaran kamal bẖagṯāʼn man vuṯẖe.
His Lotus Feet dwell in the minds of His devotees.
ਹਰੀ ਦੇ ਕੰਵਲ ਪੈਰ ਉਸ ਦੇ ਅਨੁਰਾਗੀਆਂ ਦੇ ਦਿਲ ਵਿੱਚ ਵਸਦੇ ਹਨ।
ਵੁਠੇ = ਵਸਦੇ ਹਨ।ਭਗਤਾਂ ਦੇ ਮਨ ਵਿਚ ਪਰਮਾਤਮਾ ਦੇ ਸੋਹਣੇ ਚਰਨ (ਸਦਾ) ਵੱਸਦੇ ਰਹਿੰਦੇ ਹਨ।
 
विणु परमेसर सगले मुठे ॥
viṇ parmesar sagle muṯẖe.
Without the Transcendent Lord, all are plundered.
ਉਤਕ੍ਰਿਸ਼ਟਤ ਸਾਹਿਬ ਦੀ ਰਹਿਮਤ ਦੇ ਬਾਝੋਂ ਸਾਰੇ ਠਗੇ ਜਾਂਦੇ ਹਨ।
ਮੁਠੇ = ਮੁੱਠੇ, ਲੁਟੇ ਜਾਂਦੇ ਹਨ।(ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦੇ ਜਾਣਦੇ ਹਨ ਕਿ) ਪਰਮੇਸਰ ਦੇ ਚਰਨਾਂ ਵਿਚ ਜੁੜਨ ਤੋਂ ਬਿਨਾ ਸਾਰੇ ਹੀ ਜੀਵ (ਮਾਇਆ ਦੇ ਕਾਮਾਦਿਕ ਦੂਤਾਂ ਦੀ ਹੱਥੀਂ) ਲੁੱਟੇ ਜਾਂਦੇ ਹਨ।
 
संत जनां की धूड़ि नित बांछहि नामु सचे का गहणा ॥३॥
Sanṯ janāʼn kī ḏẖūṛ niṯ bāʼncẖẖėh nām sacẖe kā gahṇā. ||3||
I long for the dust of the feet of His humble servants. The Name of the True Lord is my decoration. ||3||
ਪਵਿੱਤ੍ਰ ਪੁਰਸ਼ਾਂ ਦੇ ਪੈਰਾਂ ਦੀ ਖਾਕ, ਮੈਂ ਹਮੇਸ਼ਾਂ ਚਾਹੁੰਦਾ ਹਾਂ। ਸੱਚੇ ਸੁਆਮੀ ਦਾ ਨਾਮ ਮੇਰਾ ਜੇਵਰ ਹੈ।
ਬਾਂਛਹਿ = (ਜੋ) ਲੋੜਦੇ ਹਨ ॥੩॥ਜੇਹੜੇ ਮਨੁੱਖ ਅਜੇਹੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਸਦਾ ਲੋੜਦੇ ਰਹਿੰਦੇ ਹਨ, ਉਹਨਾਂ ਨੂੰ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਨਾਮ ਮਿਲ ਜਾਂਦਾ ਹੈ ਜੋ ਉਹਨਾਂ ਦੇ ਜੀਵਨ ਨੂੰ ਸੰਵਾਰ ਦੇਂਦਾ ਹੈ ॥੩॥
 
ऊठत बैठत हरि हरि गाईऐ ॥
Ūṯẖaṯ baiṯẖaṯ har har gā▫ī▫ai.
Standing up and sitting down, I sing the Name of the Lord, Har, Har.
ਖਲੋਤਿਆਂ ਤੇ ਬਹਿੰਦਿਆਂ ਵਾਹਿਗੁਰੂ ਸੁਆਮੀ ਦਾ ਜੱਸ, ਮੈਂ ਗਾਹਿਨ ਕਰਦੀ ਹਾਂ।
xxxਉਠਦਿਆਂ ਬਹਿੰਦਿਆਂ (ਹਰ ਵੇਲੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ,
 
जिसु सिमरत वरु निहचलु पाईऐ ॥
Jis simraṯ var nihcẖal pā▫ī▫ai.
Meditating in remembrance on Him, I obtain my Eternal Husband Lord.
ਜਿਸ ਦਾ ਅਰਾਧਨ ਕਰਨ ਦੁਆਰਾ ਮੈਂ ਅਮਰ ਲਾੜ੍ਹੇ ਨੂੰ ਪਰਾਪਤ ਹੁੰਦਾ ਹੈ।
ਵਰੁ = ਖਸਮ। ਨਿਹਚਲੁ = ਸਦਾ-ਥਿਰ ਰਹਿਣ ਵਾਲਾ, ਅਟੱਲ।ਕਿਉਂਕਿ ਉਸ ਦਾ ਸਿਮਰਨ ਕੀਤਿਆਂ ਉਹ ਖਸਮ-ਪ੍ਰਭੂ ਮਿਲ ਪੈ ਜਾਂਦਾ ਹੈ ਜੋ ਸਦਾ ਅਟੱਲ ਰਹਿਣ ਵਾਲਾ ਹੈ।
 
नानक कउ प्रभ होइ दइआला तेरा कीता सहणा ॥४॥४३॥५०॥
Nānak ka▫o parabẖ ho▫e ḏa▫i▫ālā ṯerā kīṯā sahṇā. ||4||43||50||
God has become merciful to Nanak. I cheerfully accept Your Will. ||4||43||50||
ਨਾਨਕ ਉਤੇ ਸੁਆਮੀ ਮਿਹਰਬਾਨ ਹੋਇਆ ਹੈ। ਜੋ ਤੂੰ ਕਰਦਾ ਹੈ ਹੇ ਮਾਲਕ! ਮੈਂ ਖਿੜੇ ਮੰਥੇ ਸਹਾਰਦਾ ਹਾਂ।
ਸਹਣਾ = ਸਹਾਰਨਾ ॥੪॥ਹੇ ਨਾਨਕ! (ਆਖ ਕਿ ਹੇ ਪ੍ਰਭੂ!) ਜਿਸ ਉਤੇ ਤੂੰ ਦਇਆਵਾਨ ਹੁੰਦਾ ਹੈਂ (ਉਹ ਉਠਦਿਆਂ ਬੈਠਦਿਆਂ ਤੇਰਾ ਨਾਮ ਸਿਮਰਦਾ ਹੈ ਤੇ ਇਸ ਤਰ੍ਹਾਂ) ਉਸ ਨੂੰ ਤੇਰੀ ਰਜ਼ਾ ਪਿਆਰੀ ਲਗਦੀ ਹੈ ॥੪॥੪੩॥੫੦॥
 
रागु माझ असटपदीआ महला १ घरु १
Rāg mājẖ asatpaḏī▫ā mėhlā 1 gẖar 1
Raag Maajh, Ashtapadees: First Mehl, First House:
ਰਾਗ ਮਾਝ ਅਸ਼ਟਪਦੀਆਂ ਪਹਿਲੀ ਪਾਤਸ਼ਾਹੀ।
xxxਰਾਗ ਮਾਝ, ਘਰ ੧ ਵਿੱਚ, ਗੁਰੂ ਨਾਨਕ ਜੀ ਦੀ ਅੱਠ-ਪਦਿਆਂ ਵਾਲੀ ਬਾਣੀ।
 
ੴ सतिगुर प्रसादि ॥
Ik▫oaʼnkār saṯgur parsāḏ.
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਪਰਾਪਤ ਹੁੰਦਾ ਹੈ।
xxxਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
 
सबदि रंगाए हुकमि सबाए ॥
Sabaḏ rangā▫e hukam sabā▫e.
By His Command, all are attuned to the Word of the Shabad,
ਸਾਈਂ ਦੇ ਅਮਰ ਦੁਆਰਾ ਸਾਰੇ ਗੁਰਬਾਣੀ ਨਾਲ ਰੰਗੀਜੇ ਹਨ,
ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਰੰਗਾਏ = (ਜਿਨ੍ਹਾਂ ਨੇ ਆਪਣੇ ਮਨ ਨਾਮ-ਰੰਗ ਵਿਚ) ਰੰਗਾ ਲਏ। ਸਬਾਏ = ਉਹ ਸਾਰੇ।ਗੁਰੂ ਦੇ ਸ਼ਬਦ ਦੀ ਰਾਹੀਂ ਜੇਹੜੇ ਤੇਰੇ ਹੁਕਮ ਵਿਚ ਤੁਰਦੇ ਹਨ,
 
सची दरगह महलि बुलाए ॥
Sacẖī ḏargėh mahal bulā▫e.
and all are called to the Mansion of His Presence, the True Court of the Lord.
ਅਤੇ ਸਚੇ ਦਰਬਾਰ ਨੂੰ ਉਸ ਦੀ ਹਜ਼ੂਰੀ ਵਿੱਚ ਸੱਦੇ ਜਾਂਦੇ ਹਨ।
ਮਹਲਿ (ਪਰਮਾਤਮਾ ਦੀ) ਹਜ਼ੂਰੀ ਵਿਚ।ਉਹ ਸਾਰੇ ਤੇਰੀ ਸਦਾ-ਥਿਰ ਦਰਗਾਹ ਵਿਚ ਤੇਰੇ ਮਹਲ ਵਿਚ ਸੱਦ ਲਏ ਜਾਂਦੇ ਹਨ।
 
सचे दीन दइआल मेरे साहिबा सचे मनु पतीआवणिआ ॥१॥
Sacẖe ḏīn ḏa▫i▫āl mere sāhibā sacẖe man paṯī▫āvaṇi▫ā. ||1||
O my True Lord and Master, Merciful to the meek, my mind is pleased and appeased by the Truth. ||1||
ਹੇ ਗਰੀਬਾਂ ਤੇ ਮਾਇਆਵਾਨ, ਮੇਰੇ ਸੱਚੇ ਮਾਲਕ! ਤੇਰੇ ਸੱਚ ਨਾਲ ਮੇਰਾ ਚਿੱਤ ਤ੍ਰਿਪਤ ਹੋ ਜਾਂਦਾ ਹੈ।
ਸਚੇ = ਹੇ ਸਦਾ-ਥਿਰ! ਸਚੇ = ਸਚਿ, ਸਦਾ-ਥਿਰ ਪ੍ਰਭੂ ਵਿਚ। ਪਤੀਆਵਣਿਆ = ਜਿਨ੍ਹਾਂ ਨੇ ਗਿਝਾ ਲਿਆ ॥੧॥ਹੇ ਸਦਾ-ਥਿਰ ਰਹਿਣ ਵਾਲੇ! ਹੇ ਦੀਨਾਂ ਤੇ ਦਇਆ ਕਰਨ ਵਾਲੇ ਮੇਰੇ ਮਾਲਿਕ! ਉਨ੍ਹਾਂ ਨੇ ਆਪਣੇ ਮਨ ਨੂੰ ਤੇਰੇ ਸਦਾ-ਥਿਰ ਨਾਮ ਵਿਚ ਗਿਝਾ ਲਿਆ ਹੈ ॥੧॥
 
हउ वारी जीउ वारी सबदि सुहावणिआ ॥
Ha▫o vārī jī▫o vārī sabaḏ suhāvaṇi▫ā.
I am a sacrifice, my soul is a sacrifice, to those who are adorned with the Word of the Shabad.
ਮੈਂ ਕੁਰਬਾਨ ਹਾਂ, ਮੇਰੀ ਜਿੰਦੜੀ ਕੁਰਬਾਨ ਹੈ, ਉਨ੍ਹਾਂ ਉਤੋਂ ਜੋ ਹਰੀ ਦੇ ਨਾਮ ਨਾਲ ਸੁਭਾਇਮਾਨ ਹੋਏ ਹਨ।
ਹਉ = ਮੈਂ। ਵਾਰੀ = ਕੁਰਬਾਨ।ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ, ਸਦਕੇ ਹਾਂ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਰਾਹੀਂ ਆਪਣੇ ਜੀਵਨ ਨੂੰ ਸੋਹਣਾ ਬਣਾ ਲਿਆ ਹੈ,
 
अम्रित नामु सदा सुखदाता गुरमती मंनि वसावणिआ ॥१॥ रहाउ ॥
Amriṯ nām saḏā sukẖ▫ḏāṯa gurmaṯī man vasāvaṇi▫ā. ||1|| rahā▫o.
The Ambrosial Naam, the Name of the Lord, is forever the Giver of Peace. Through the Guru's Teachings, it dwells in the mind. ||1||Pause||
ਸੁਧਾ-ਸਰੂਪ ਨਾਮ ਸਦਾ ਹੀ ਆਰਾਮ-ਬਖਸ਼ਣਹਾਰ ਹੈ, ਗੁਰਾਂ ਦੇ ਉਪਦੇਸ਼ ਦੁਆਰਾ ਇਹ ਇਨਸਾਨ ਦੇ ਚਿੱਤ ਅੰਦਰ ਟਿਕ ਜਾਂਦਾ ਹੈ। ਠਹਿਰਾਉ।
ਮੰਨਿ = ਮਨਿ, ਮਨ ਵਿਚ ॥੧॥ਅਤੇ ਜਿਨ੍ਹਾਂ ਨੇ ਆਤਮਕ ਜੀਵਨ ਦੇਣ ਵਾਲਾ ਨਾਮ ਸਦਾ ਸੁਖ ਦੇਣ ਵਾਲਾ ਪ੍ਰਭੂ-ਨਾਮ ਗੁਰੂ ਦੀ ਮੱਤ ਲੈ ਕੇ ਆਪਣੇ ਮਨ ਵਿਚ ਵਸਾ ਲਿਆ ਹੈ ॥੧॥ ਰਹਾਉ॥
 
ना को मेरा हउ किसु केरा ॥
Nā ko merā ha▫o kis kerā.
No one is mine, and I am no one else's.
ਮੇਰਾ ਕੋਈ ਨਹੀਂ, ਨਾਂ ਹੀ ਮੈਂ ਕਿਸੇ ਦਾ ਹਾਂ।
ਕਿਸੁ ਕੇਰਾ = ਕਿਸ ਦਾ?(ਦੁਨੀਆ ਵਿਚ) ਕੋਈ ਭੀ ਮੇਰਾ ਸਦਾ ਦਾ ਸਾਥੀ ਨਹੀਂ ਹੈ, ਮੈਂ ਭੀ ਕਿਸੇ ਦਾ ਸਦਾ ਲਈ ਸਾਥੀ ਨਹੀਂ ਹਾਂ।
 
साचा ठाकुरु त्रिभवणि मेरा ॥
Sācẖā ṯẖākur ṯaribẖavaṇ merā.
The True Lord and Master of the three worlds is mine.
ਤਿੰਨਾਂ ਜਹਾਨਾਂ ਦਾ ਸੱਚਾ ਸੁਆਮੀ ਮੇਰਾ ਹੈ।
ਠਾਕੁਰੁ = ਪਾਲਣ ਵਾਲਾ ਪ੍ਰਭੂ। ਤ੍ਰਿਭਵਣਿ = ਤਿੰਨਾਂ ਭਵਨਾਂ ਵਿਚ ਵਿਆਪਕ।ਮੇਰਾ ਸਦਾ ਵਾਸਤੇ ਪਾਲਣ ਵਾਲਾ ਸਿਰਫ਼ ਉਹੀ (ਪ੍ਰਭੂ) ਹੈ, ਜੋ ਤਿੰਨਾਂ ਭਵਨਾਂ ਵਿਚ ਵਿਆਪਕ ਹੈ।
 
हउमै करि करि जाइ घणेरी करि अवगण पछोतावणिआ ॥२॥
Ha▫umai kar kar jā▫e gẖaṇerī kar avgaṇ pacẖẖoṯāvaṇi▫ā. ||2||
Acting in egotism, so very many have died. After making mistakes, they later repent and regret. ||2||
ਹੰਕਾਰ ਕਰਕੇ ਘਣੇ ਹੀ ਮਰ ਗਏ ਹਨ। ਕੁਕਰਮ ਕਮਾ ਕੇ ਪ੍ਰਾਣੀ ਨੂੰ ਪਛਤਾਉਣਾ ਪੈਦਾ ਹੈ।
ਘਣੇਰੀ = ਬਹੁਤ ਲੋਕਾਈ ॥੨॥'ਮੈ ਵੱਡਾ ਹਾਂ, ਮੈਂ ਵੱਡਾ ਹਾਂ'-ਇਹ ਮਾਣ ਕਰ ਕਰ ਕੇ ਬੇਅੰਤ ਲੋਕਾਈ (ਜਗਤ ਤੋਂ) ਤੁਰੀ ਜਾ ਰਹੀ ਹੈ। (ਮਾਣ-ਮੱਤੀ ਲੋਕਾਈ) ਪਾਪ ਕਮਾ ਕਮਾ ਕੇ ਪਛੁਤਾਂਦੀ ਭੀ ਹੈ ॥੨॥
 
हुकमु पछाणै सु हरि गुण वखाणै ॥
Hukam pacẖẖāṇai so har guṇ vakẖāṇai.
Those who recognize the Hukam of the Lord's Command chant the Glorious Praises of the Lord.
ਜੋ ਸਾਹਿਬ ਦੇ ਫੁਰਮਾਨ ਨੂੰ ਸਿੰਞਾਣਦਾ ਹੈ, ਉਹ ਉਸ ਦਾ ਜੱਸ ਉਚਾਰਨ ਕਰਦਾ ਹੈ,
ਵਖਾਣੈ = ਆਖਦਾ ਹੈ।ਜੇਹੜਾ ਮਨੁੱਖ ਪਰਮਾਤਮਾ ਦੀ ਰਜ਼ਾ ਨੂੰ ਸਮਝਦਾ ਹੈ, (ਉਹ ਮਾਣ ਨਹੀਂ ਕਰਦਾ) ਉਹ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹੈ।
 
गुर कै सबदि नामि नीसाणै ॥
Gur kai sabaḏ nām nīsāṇai.
Through the Word of the Guru's Shabad, they are glorified with the Naam.
ਅਤੇ ਗੁਰਬਾਣੀ ਰਾਹੀਂ ਉਸ ਦੇ ਨਾਮ ਨਾਲ ਨਾਮਵਰ ਹੋ ਜਾਂਦਾ ਹੈ।
ਸਬਦਿ = ਸ਼ਬਦ ਦੀ ਰਾਹੀਂ। ਨਾਮਿ = ਨਾਮ ਵਿਚ (ਜੁੜ ਕੇ)। ਨੀਸਾਣੈ = ਨੀਸਾਣ ਨਾਲ, ਰਾਹਦਾਰੀ ਲੈ ਕੇ (ਜਾਂਦਾ ਹੈ)।ਗੁਰੂ ਦੇ ਸ਼ਬਦ ਦੀ ਰਾਹੀਂ ਉਹ ਪ੍ਰਭੂ ਦੇ ਨਾਮ ਵਿਚ (ਟਿਕ ਕੇ, ਨਾਮ ਦੀ) ਰਾਹਦਾਰੀ ਸਮੇਤ (ਇਥੋਂ ਜਾਂਦਾ ਹੈ)।
 
सभना का दरि लेखा सचै छूटसि नामि सुहावणिआ ॥३॥
Sabẖnā kā ḏar lekẖā sacẖai cẖẖūtas nām suhāvaṇi▫ā. ||3||
Everyone's account is kept in the True Court, and through the Beauty of the Naam, they are saved. ||3||
ਹਰ ਕਿਸੇ ਦਾ ਹਿਸਾਬ ਕਿਤਾਬ ਸੱਚੇ ਦਰਬਾਰ ਅੰਦਰ ਹੁੰਦਾ ਹੈ। ਸੁੰਦਰ ਨਾਮ ਰਾਹੀਂ ਹੀ ਇਨਸਾਨ ਸੁਰਖਰੂ ਹੁੰਦਾ ਹੈ।
ਦਰਿ = ਦਰ ਤੇ। ਸਚੈ ਦਰਿ = ਪਰਮਾਤਮਾ ਦੇ ਦਰ ਤੇ। ਛੂਟਸਿ = ਲੇਖੇ ਤੋਂ ਸੁਰਖ਼ਰੂ ਹੁੰਦਾ ਹੈ ॥੩॥ਸਦਾ-ਥਿਰ ਪ੍ਰਭੂ ਦੇ ਦਰ ਤੇ ਸਭ ਜੀਵਾਂ ਦੇ ਕਰਮਾਂ ਦਾ ਲੇਖਾ ਹੁੰਦਾ ਹੈ, ਇਸ ਲੇਖੇ ਤੋਂ ਉਹੀ ਸੁਰਖ਼ਰੂ ਹੁੰਦਾ ਹੈ ਜੋ ਨਾਮ ਦੀ ਰਾਹੀਂ ਆਪਣੇ ਜੀਵਨ ਨੂੰ ਸੋਹਣਾ ਬਣਾ ਲੈਂਦਾ ਹੈ ॥੩॥
 
मनमुखु भूला ठउरु न पाए ॥
Manmukẖ bẖūlā ṯẖa▫ur na pā▫e.
The self-willed manmukhs are deluded; they find no place of rest.
ਘੁਸੇ ਹੋਏ ਅਧਰਮੀ ਨੂੰ ਕੋਈ ਆਰਾਮ ਦੀ ਥਾਂ ਨਹੀਂ ਮਿਲਦੀ।
xxxਪ੍ਰਭੂ-ਨਾਮ ਤੋਂ ਖੁੰਝਿਆ ਹੋਇਆ ਮਨ ਦਾ ਮੁਰੀਦ ਮਨੁੱਖ (ਕਰਮਾਂ ਦੇ ਲੇਖੇ ਤੋਂ ਬਚਣ ਲਈ) ਕੋਈ ਥਾਂ ਨਹੀਂ ਲੱਭ ਸਕਦਾ।
 
जम दरि बधा चोटा खाए ॥
Jam ḏar baḏẖā cẖotā kẖā▫e.
Bound and gagged at Death's Door, they are brutally beaten.
ਮੌਤ ਦੇ ਬੂਹੇ ਤੇ ਬੰਨਿ੍ਹਆ ਹੋਇਆ ਉਹ ਸਟਾਂ ਸਹਾਰਦਾ ਹੈ।
xxx(ਆਪਣੇ ਕੀਤੇ ਔਗੁਣਾਂ ਦਾ) ਬੱਝਾ ਹੋਇਆ ਜਮਰਾਜ ਦੇ ਦਰ ਤੇ ਮਾਰ ਖਾਂਦਾ ਹੈ।
 
बिनु नावै को संगि न साथी मुकते नामु धिआवणिआ ॥४॥
Bin nāvai ko sang na sāthī mukṯe nām ḏẖi▫āvaṇi▫ā. ||4||
Without the Name, there are no companions or friends. Liberation comes only by meditating on the Naam. ||4||
ਨਾਮ ਦੇ ਬਾਝੋਂ ਬੰਦੇ ਦਾ ਕੋਈ ਯਾਰ ਜਾਂ ਬੇਲੀ ਨਹੀਂ, ਕੇਵਲ ਨਾਮ ਦਾ ਸਿਮਰਨ ਕਰਨ ਨਾਲ ਹੀ ਉਹ ਬੰਦ ਖਲਾਸ ਹੁੰਦਾ ਹੈ।
ਮੁਕਤੇ = ਜਮ ਦੀਆਂ ਚੋਟਾਂ ਤੋਂ ਬਚੇ ਹੋਏ ॥੪॥(ਆਤਮਕ ਦੁੱਖ-ਕਲੇਸ਼ ਦੀਆਂ ਚੋਟਾਂ ਤੋਂ ਬਚਣ ਲਈ) ਪ੍ਰਭੂ ਦੇ ਨਾਮ ਤੋਂ ਬਿਨਾ ਹੋਰ ਕੋਈ ਸੰਗੀ ਸਾਥੀ ਨਹੀਂ ਹੋ ਸਕਦਾ। ਜਮ ਦੀਆਂ ਇਹਨਾਂ ਚੋਟਾਂ ਤੋਂ ਉਹੀ ਬਚਦੇ ਹਨ, ਜੋ ਪ੍ਰਭੂ ਦਾ ਨਾਮ ਸਿਮਰਦੇ ਹਨ ॥੪॥
 
साकत कूड़े सचु न भावै ॥
Sākaṯ kūṛe sacẖ na bẖāvai.
The false shaaktas, the faithless cynics, do not like the Truth.
ਝੂਠੇ ਮਾਇਆ ਦੇ ਪੁਜਾਰੀ ਨੂੰ ਸੱਚ ਚੰਗਾ ਨਹੀਂ ਲੱਗਾ।
ਸਾਕਤ ਕੂੜੈ = ਝੂਠੇ ਮੋਹ ਵਿਚ ਫਸੇ ਹੋਏ ਤੇ ਪ੍ਰਭੂ ਨਾਲੋਂ ਵਿੱਛੁੜੇ ਹੋਏ ਨੂੰ।ਝੂਠੇ ਮੋਹ ਵਿਚ ਫਸੇ ਸਾਕਤ ਨੂੰ ਸਦਾ-ਥਿਰ ਪ੍ਰਭੂ (ਦਾ ਨਾਮ) ਚੰਗਾ ਨਹੀਂ ਲਗਦਾ।
 
दुबिधा बाधा आवै जावै ॥
Ḏubiḏẖā bāḏẖā āvai jāvai.
Bound by duality, they come and go in reincarnation.
ਦਵੈਤ-ਭਾਵ ਨਾਲ ਬੱਝਿਆ ਹੋਇਆ, ਉਹ ਆਉਂਦਾ ਤੇ ਜਾਂਦਾ ਹੈ।
ਦੁਬਿਧਾ = ਮੇਰ ਤੇਰ, ਦੁ-ਚਿੱਤਾ-ਪਨ।(ਉਸ ਨੂੰ ਮੋਹ ਵਾਲੀ ਮੇਰ-ਤੇਰ ਪਸੰਦ ਹੈ) ਉਸ ਮੇਰ-ਤੇਰ ਵਿਚ ਫਸਿਆ ਹੋਇਆ ਜਨਮ ਮਰਨ ਦੇ ਗੇੜ ਵਿਚ ਪੈਂਦਾ ਹੈ।
 
लिखिआ लेखु न मेटै कोई गुरमुखि मुकति करावणिआ ॥५॥
Likẖi▫ā lekẖ na metai ko▫ī gurmukẖ mukaṯ karāvaṇi▫ā. ||5||
No one can erase pre-recorded destiny; the Gurmukhs are liberated. ||5||
ਉਕਰੀ ਹੋਈ ਲਿਖਤਾਕਾਰ ਕੋਈ ਮੇਸ ਨਹੀਂ ਸਕਦਾ। ਗੁਰਾਂ ਦੇ ਰਾਹੀਂ ਹੀ ਮਨੂੰੱਖ ਮੋਖਸ਼ ਹੁੰਦਾ ਹੈ।
xxx॥੫॥(ਦੁਬਿਧਾ ਵਾਲੇ ਕੀਤੇ ਕਰਮਾਂ ਅਨੁਸਾਰ, ਮੱਥੇ ਉੱਤੇ ਦੁਬਿਧਾ ਦੇ ਸੰਸਕਾਰਾਂ ਦਾ) ਲਿਖਿਆ ਲੇਖ ਕੋਈ ਨਹੀਂ ਮਿਟਾ ਸਕਦਾ। (ਇਸ ਲੇਖ ਤੋਂ) ਉਹੀ ਖ਼ਲਾਸੀ ਪ੍ਰਾਪਤ ਕਰਦਾ ਹੈ, ਜੋ ਗੁਰੂ ਦੀ ਸਰਨ ਪੈਂਦਾ ਹੈ ॥੫॥
 
पेईअड़ै पिरु जातो नाही ॥
Pe▫ī▫aṛai pir jāṯo nāhī.
In this world of her parents' house, the young bride did not know her Husband.
ਆਪਣੀ ਮਾਂ ਦੇ ਘਰ, ਲਾੜੀ ਨੇ ਆਪਣੇ ਲਾੜੇ ਦੀ ਸਿੰਞਾਣ ਨਹੀਂ ਕੀਤੀ,
ਪੇਈਅੜੈ = ਪੇਕੇ ਘਰ ਵਿਚ, ਇਸ ਲੋਕ ਵਿਚ।ਜਿਸ ਜੀਵ-ਇਸਤ੍ਰੀ ਨੇ ਪੇਕੇ ਘਰ ਵਿਚ ਪ੍ਰਭੂ-ਪਤੀ ਨਾਲ ਸਾਂਝ ਨਹੀਂ ਪਾਈ।
 
झूठि विछुंनी रोवै धाही ॥
Jẖūṯẖ vicẖẖunnī rovai ḏẖāhī.
Through falsehood, she has been separated from Him, and she cries out in misery.
ਕੂੜ ਦੇ ਰਾਹੀਂ ਵਿਛੁੜੀ ਹੋਈ ਉਚੀ ਉਚੀ ਵਿਰਲਾਪ ਕਰਦੀ ਹੈ।
ਝੂਠਿ = ਝੂਠੇ ਮੋਹ ਵਿਚ (ਫਸੇ ਰਹਿਣ ਕਰਕੇ)। ਧਾਹੀ = ਧਾਹਾਂ ਮਾਰ ਮਾਰ ਕੇ।ਝੂਠੇ ਮੋਹ ਦੇ ਕਾਰਨ ਪ੍ਰਭੂ-ਚਰਨਾਂ ਤੋਂ ਵਿੱਛੁੜੀ ਹੋਈ ਉਹ (ਆਖ਼ਿਰ) ਧਾਹਾਂ ਮਾਰ ਮਾਰ ਕੇ ਰੋਂਦੀ ਹੈ।
 
अवगणि मुठी महलु न पाए अवगण गुणि बखसावणिआ ॥६॥
Avgaṇ muṯẖī mahal na pā▫e avgaṇ guṇ bakẖsāvaṇi▫ā. ||6||
Defrauded by demerits, she does not find the Mansion of the Lord's Presence. But through virtuous actions, her demerits are forgiven. ||6||
ਮੰਦੇ ਅਮਲਾਂ ਦੀ ਠਗੀ ਹੋਈ ਉਹ ਆਪਣੇ ਸਾਈਂ ਦੀ ਹਜੂਰੀ ਨੂੰ ਪਰਾਪਤ ਨਹੀਂ ਹੁੰਦੀ। ਨੇਕੀਆਂ ਦੇ ਰਾਹੀਂ ਪਾਪ ਮਾਫ ਹੋ ਜਾਂਦੇ ਹਨ।
ਅਵਗਣਿ ਮੁਠੀ = ਜਿਸ ਨੂੰ ਵਿਕਾਰ ਨੇ ਲੁੱਟ ਲਿਆ। ਗੁਣਿ = ਗੁਣ ਦੀ ਰਾਹੀਂ ॥੬॥ਜਿਸ (ਦੇ ਆਤਮਕ ਜੀਵਨ) ਨੂੰ ਪਾਪ (-ਸੁਭਾਵ) ਨੇ ਲੁੱਟ ਲਿਆ, ਉਸ ਨੂੰ ਪਰਮਾਤਮਾ ਦਾ ਮਹਲ ਨਹੀਂ ਲੱਭਦਾ। ਇਹਨਾਂ ਔਗਣਾਂ ਨੂੰ ਗੁਣਾਂ ਦਾ ਮਾਲਕ ਪ੍ਰਭੂ (ਆਪ ਹੀ) ਬਖ਼ਸ਼ਦਾ ਹੈ ॥੬॥
 
पेईअड़ै जिनि जाता पिआरा ॥
Pe▫ī▫aṛai jin jāṯā pi▫ārā.
She, who knows her Beloved in her parents' house,
ਜੇ ਆਪਣੇ ਪੇਕੇ ਘਰ ਅੰਦਰ ਆਪਣੇ ਪ੍ਰੀਤਮ ਨੂੰ ਪਛਾਣਦੀ ਹੈ,
ਜਿਨਿ = ਜਿਸ (ਜੀਵ-ਇਸਤ੍ਰੀ) ਨੇ।ਜਿਸ ਜੀਵ-ਇਸਤ੍ਰੀ ਨੇ ਪੇਕੇ ਘਰ ਵਿਚ ਪਿਆਰੇ ਪ੍ਰਭੂ ਨਾਲ ਸਾਂਝ ਪਾ ਲਈ,
 
गुरमुखि बूझै ततु बीचारा ॥
Gurmukẖ būjẖai ṯaṯ bīcẖārā.
as Gurmukh, comes to understand the essence of reality; she contemplates her Lord.
ਉਹ ਗੁਰਾਂ ਦੁਆਰਾ ਅਸਲੀਅਤ ਨੂੰ ਸਮਝ ਲੈਂਦੀ ਹੈ ਅਤੇ ਆਪਣੇ ਸਾਈਂ ਦਾ ਸਿਮਰਣ ਕਰਦੀ ਹੈ।
ਗੁਰਮੁਖਿ = ਗੁਰੂ ਦੀ ਸਰਨ ਪੈ ਕੇ।ਉਹ ਗੁਰੂ ਦੀ ਸਰਨ ਪੈ ਕੇ (ਜਗਤ ਦੇ) ਮੂਲ-ਪ੍ਰਭੂ (ਦੇ ਗੁਣਾਂ) ਨੂੰ ਸਮਝਦੀ ਤੇ ਵਿਚਾਰਦੀ ਹੈ।
 
आवणु जाणा ठाकि रहाए सचै नामि समावणिआ ॥७॥
Āvaṇ jāṇā ṯẖāk rahā▫e sacẖai nām samāvaṇi▫ā. ||7||
Her comings and goings cease, and she is absorbed in the True Name. ||7||
ਉਸ ਦਾ ਆਉਣਾ ਤੇ ਜਾਣਾ ਵਰਜਿਤ ਤੇ ਮੇਸ ਦਿਤਾ ਜਾਂਦਾ ਹੈ ਅਤੇ ਉਹ ਸਤਿਨਾਮ ਅੰਦਰ ਲੀਨ ਹੋ ਜਾਂਦੀ ਹੈ।
ਠਾਕਿ ਰਹਾਏ = ਰੋਕ ਰਖਦਾ ਹੈ ॥੭॥ਜੇਹੜੇ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਟਿਕੇ ਰਹਿੰਦੇ ਹਨ, ਗੁਰੂ ਉਹਨਾਂ ਦਾ ਜਨਮ ਮਰਨ ਦਾ ਗੇੜ ਰੋਕ ਦੇਂਦਾ ਹੈ ॥੭॥
 
गुरमुखि बूझै अकथु कहावै ॥
Gurmukẖ būjẖai akath kahāvai.
The Gurmukhs understand and describe the Indescribable.
ਗੁਰਾਂ ਦੇ ਰਾਹੀਂ ਬੰਦਾ, ਸੁਆਮੀ ਨੂੰ ਅਨੁਭਵ ਕਰਦਾ ਅਤੇ ਨਾਂ-ਬਿਆਨ ਹੋਣ ਵਾਲੇ ਪੁਰਖ ਨੂੰ ਬਿਆਨ ਕਰਦਾ ਹੈ।
ਅਕਥੁ = ਜਿਸ ਦੇ ਗੁਣ ਬਿਆਨ ਨ ਹੋ ਸਕਣ।ਗੁਰੂ ਦੀ ਸਰਨ ਪਿਆਂ ਮਨੁੱਖ ਬੇਅੰਤ ਗੁਣਾਂ ਵਾਲੇ ਪ੍ਰਭੂ (ਦੇ ਗੁਣਾਂ) ਨੂੰ ਸਮਝਦਾ ਹੈ, (ਹੋਰਨਾਂ) ਨੂੰ ਸਿਫ਼ਤ-ਸਾਲਾਹ ਵਾਸਤੇ ਪ੍ਰੇਰਦਾ ਹੈ।
 
सचे ठाकुर साचो भावै ॥
Sacẖe ṯẖākur sācẖo bẖāvai.
True is our Lord and Master; He loves the Truth.
ਸਚਾ ਸਾਹਿਬ ਕੇਵਲ ਸਚਾਈ ਨੂੰ ਹੀ ਪਸੰਦ ਕਰਦਾ ਹੈ।
ਠਾਕੁਰ = ਠਾਕੁਰ ਨੂੰ।ਸਦਾ-ਥਿਰ ਠਾਕੁਰ ਨੂੰ (ਸਿਫ਼ਤ-ਸਾਲਾਹ ਦਾ) ਸਦਾ-ਥਿਰ ਕਰਮ ਹੀ ਚੰਗਾ ਲੱਗਦਾ ਹੈ।
 
नानक सचु कहै बेनंती सचु मिलै गुण गावणिआ ॥८॥१॥
Nānak sacẖ kahai benanṯī sacẖ milai guṇ gāvaṇi▫ā. ||8||1||
Nanak offers this true prayer: singing His Glorious Praises, I merge with the True One. ||8||1||
ਨਾਨਕ ਸੱਚੀ ਅਰਜ ਗੁਜਾਰਦਾ ਹੈ। ਸੱਚਾ ਸਾਹਿਬ ਉਸ ਦਾ ਜੱਸ ਅਲਾਪਨ ਦੁਆਰਾ ਮਿਲਦਾ ਹੈ।
xxx॥੮॥ਹੇ ਨਾਨਕ! (ਗੁਰੂ ਦੀ ਸਰਨ ਪੈਣ ਵਾਲਾ ਮਨੁੱਖ) ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਦਾ ਰਹਿੰਦਾ ਹੈ, (ਸਦਾ-ਥਿਰ ਪ੍ਰਭੂ ਦੇ ਦਰ ਤੇ) ਅਰਜ਼ੋਈਆਂ (ਕਰਦਾ ਰਹਿੰਦਾ ਹੈ)। ਪ੍ਰਭੂ ਦੀ ਸਿਫ਼ਤ-ਸਾਲਾਹ ਕਰਨ ਵਾਲਿਆਂ ਨੂੰ ਸਦਾ-ਥਿਰ ਪ੍ਰਭੂ ਮਿਲ ਪੈਂਦਾ ਹੈ ॥੮॥੧॥
 
माझ महला ३ घरु १ ॥
Mājẖ mėhlā 3 gẖar 1.
Maajh, Third Mehl, First House:
ਮਾਝ, ਤੀਜੀ ਪਾਤਸ਼ਾਹੀ।
xxxxxx
 
करमु होवै सतिगुरू मिलाए ॥
Karam hovai saṯgurū milā▫e.
By His Mercy, we meet the True Guru.
ਸਾਹਿਬ ਦੀ ਦਇਆ ਦੁਆਰਾ ਸੱਚਾ ਗੁਰੂ ਮਿਲਦਾ ਹੈ।
ਕਰਮੁ = ਬਖ਼ਸ਼ਸ਼।ਜਿਸ ਮਨੁੱਖ ਉਤੇ ਪ੍ਰਭੂ ਦੀ ਬਖ਼ਸ਼ਸ਼ ਹੋਵੇ, ਉਸ ਨੂੰ ਪ੍ਰਭੂ ਗੁਰੂ ਮਿਲਾਂਦਾ ਹੈ।