Sri Guru Granth Sahib Ji

Ang: / 1430

Your last visited Ang:

सेवा सुरति सबदि चितु लाए ॥
Sevā suraṯ sabaḏ cẖiṯ lā▫e.
Center your awareness on seva-selfless service-and focus your consciousness on the Word of the Shabad.
ਕੇਵਲ ਤਦ ਹੀ ਆਦਮੀ ਆਪਣੀ ਬ੍ਰਿਤੀ ਵਾਹਿਗੁਰੂ ਦੀ ਟਹਿਲ ਅੰਦਰ ਲਾਉਂਦਾ ਤੇ ਆਪਣਾ ਮਨ ਉਸ ਦੇ ਨਾਮ ਨਾਲ ਜੋੜਦਾ ਹੈ।
ਸਬਦਿ = ਗੁਰੂ ਦੇ ਸ਼ਬਦ ਵਿਚ। ਲਾਏ = ਜੋੜਦਾ ਹੈ।(ਗੁਰੂ ਦੀ ਮਿਹਰ ਨਾਲ ਉਹ ਮਨੁੱਖ) ਸੇਵਾ ਵਿਚ ਸੁਰਤ ਟਿਕਾਂਦਾ ਹੈ ਗੁਰੂ ਦੇ ਸ਼ਬਦ ਵਿਚ ਚਿੱਤ ਜੋੜਦਾ ਹੈ।
 
हउमै मारि सदा सुखु पाइआ माइआ मोहु चुकावणिआ ॥१॥
Ha▫umai mār saḏā sukẖ pā▫i▫ā mā▫i▫ā moh cẖukāvaṇi▫ā. ||1||
Subduing your ego, you shall find a lasting peace, and your emotional attachment to Maya will be dispelled. ||1||
ਆਪਣੇ ਹੰਕਾਰ ਨੂੰ ਨਵਿਰਤ ਕਰਕੇ ਬੰਦਾ ਸਦੀਵੀਂ ਆਰਾਮ ਪਾਉਂਦਾ ਹੈ ਅਤੇ ਆਪਣੀ ਧਨ-ਦੌਲਤ ਦੀ ਮਮਤਾ ਨੂੰ ਮਿਟਾ ਦਿੰਦਾ ਹੈ।
ਮਾਰਿ = ਮਾਰ ਕੇ। ਸੁਖੁ = ਆਤਮਕ ਆਨੰਦ। ਚੁਕਾਵਣਿਆ = ਮੁਕਾ ਦਿੱਤਾ ॥੧॥(ਇਸ ਤਰ੍ਹਾਂ) ਉਹ (ਆਪਣੇ ਅੰਦਰੋਂ) ਹਉਮੈ ਮਾਰ ਕੇ ਮਾਇਆ ਦਾ ਮੋਹ ਦੂਰ ਕਰਦਾ ਹੈ, ਤੇ ਸਦਾ ਆਤਮਕ ਆਨੰਦ ਮਾਣਦਾ ਹੈ ॥੧॥
 
हउ वारी जीउ वारी सतिगुर कै बलिहारणिआ ॥
Ha▫o vārī jī▫o vārī saṯgur kai balihārṇi▫ā.
I am a sacrifice, my soul is a sacrifice, I am totally devoted to the True Guru.
ਮੈਂ ਕੁਰਬਾਨ ਹਾਂ, ਮੇਰੀ ਜਿੰਦ-ਜਾਨ ਕੁਰਬਾਨ ਹੈ ਅਤੇ ਮੈਂ ਸਦਕੇ ਹਾਂ, ਆਪਣੇ ਸੰਚੇ ਗੁਰਾਂ ਉਤੋਂ।
ਹਉ = ਮੈਂ। ਵਾਰੀ = ਸਦਕੇ। ਬਲਿਹਾਰਣਿਆ = ਕੁਰਬਾਨ।ਮੈਂ ਸਦਾ ਗੁਰੂ ਤੋਂ ਸਦਕੇ ਹਾਂ ਕੁਰਬਾਨ ਹਾਂ।
 
गुरमती परगासु होआ जी अनदिनु हरि गुण गावणिआ ॥१॥ रहाउ ॥
Gurmaṯī pargās ho▫ā jī an▫ḏin har guṇ gāvaṇi▫ā. ||1|| rahā▫o.
Through the Guru's Teachings, the Divine Light has dawned; I sing the Glorious Praises of the Lord, night and day. ||1||Pause||
ਗੁਰਾਂ ਦੇ ਉਪਦੇਸ਼ ਦੁਆਰਾ ਰੱਬੀ ਚਾਨਣ ਮੇਰੇ ਉਤੇ ਪ੍ਰਕਾਸ਼ਿਆ ਹੈ ਅਤੇ ਰੈਣ ਦਿਹੁੰ ਮੈਂ ਵਾਹਿਗੁਰੂ ਦੀ ਸਿਫ਼ਤ ਸ਼ਲਾਘਾ ਗਾਇਨ ਕਰਦਾ ਹਾਂ। ਠਹਿਰਾਉ।
ਪਰਗਾਸੁ = ਆਤਮਕ ਜੀਵਨ ਦੇਣ ਵਾਲੀ ਰੌਸ਼ਨੀ। ਅਨਦਿਨੁ = ਹਰ ਰੋਜ਼ ॥੧॥ਗੁਰੂ ਦੀ ਮੱਤ ਲਿਆਂ ਹੀ ਮਨੁੱਖ ਦੇ ਅੰਦਰ (ਸਹੀ ਜੀਵਨ ਵਾਸਤੇ) ਆਤਮਕ ਚਾਨਣ ਹੁੰਦਾ ਹੈ, ਤੇ ਮਨੁੱਖ ਹਰ ਰੋਜ਼ (ਹਰ ਵੇਲੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਰਹਿੰਦਾ ਹੈ ॥੧॥ ਰਹਾਉ॥
 
तनु मनु खोजे ता नाउ पाए ॥
Ŧan man kẖoje ṯā nā▫o pā▫e.
Search your body and mind, and find the Name.
ਜੇਕਰ ਬੰਦਾ ਆਪਣੀ ਦੇਹਿ ਤੇ ਆਰਾਮ ਦੀ ਢੂੰਡ ਭਾਲ ਕਰੇ, ਤਦ ਹੀ ਉਹ ਰੱਬ ਦੇ ਨਾਮ ਨੂੰ ਪਾਉਂਦਾ ਹੈ।
ਤਾ = ਤਦੋਂ।ਜਦੋਂ ਮਨੁੱਖ ਆਪਣੇ ਮਨ ਨੂੰ ਖੋਜਦਾ ਰਹੇ ਆਪਣੇ ਸਰੀਰ ਨੂੰ ਖੋਜਦਾ ਰਹੇ (ਭਾਵ, ਜੇ ਮਨੁੱਖ ਇਹ ਧਿਆਨ ਰੱਖੇ ਕਿ ਕਿਤੇ ਮਨ ਤੇ ਗਿਆਨ-ਇੰਦ੍ਰੇ ਵਿਕਾਰਾਂ ਵਲ ਤਾਂ ਨਹੀਂ ਪਰਤ ਰਹੇ), ਤਦੋਂ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲੈਂਦਾ ਹੈ,
 
धावतु राखै ठाकि रहाए ॥
Ḏẖāvaṯ rākẖai ṯẖāk rahā▫e.
Restrain your wandering mind, and keep it in check.
ਉਹ ਆਪਣੇ ਭਟਕਦੇ ਮਨੂਏ ਨੂੰ ਹੋੜਦਾ ਹੈ ਅਤੇ ਇਸਨੂੰ ਆਪਣੇ ਕਾਬੂ ਵਿੱਚ ਰਖਦਾ ਹੈ।
ਧਾਵਤੁ = ਮਾਇਆ ਵਲ ਦੌੜਦਾ ਮਨ। ਰਾਖੈ = ਕਾਬੂ ਕਰੇ। ਠਾਕਿ = ਰੋਕ ਕੇ। ਰਹਾਏ = ਰੱਖੇ।(ਤੇ ਇਸ ਤਰ੍ਹਾਂ ਵਿਕਾਰਾਂ ਵਾਲੇ ਪਾਸੇ) ਦੌੜਦੇ ਮਨ ਨੂੰ ਕਾਬੂ ਕਰ ਲੈਂਦਾ ਹੈ, ਰੋਕ ਕੇ (ਪ੍ਰਭੂ-ਚਰਨਾਂ ਵਿਚ) ਜੋੜੀ ਰੱਖਦਾ ਹੈ।
 
गुर की बाणी अनदिनु गावै सहजे भगति करावणिआ ॥२॥
Gur kī baṇī an▫ḏin gāvai sėhje bẖagaṯ karāvaṇi▫ā. ||2||
Night and day, sing the Songs of the Guru's Bani; worship the Lord with intuitive devotion. ||2||
ਗੁਰਬਾਣੀ ਉਹ ਰੈਣ ਦਿਹੂੰ ਗਾਇਨ ਕਰਦਾ ਹੈ ਅਤੇ ਸੁਤੇ ਸਿਧ ਹੀ ਸਾਈਂ ਦੀ ਪ੍ਰੇਮ-ਮਈ ਸੇਵਾ ਅੰਦਰ ਜੁਟ ਜਾਂਦਾ ਹੈ।
ਸਹਜੇ = ਸਹਜਿ, ਆਤਮਕ ਅਡੋਲਤਾ ਵਿਚ ॥੨॥ਉਹ ਮਨੁੱਖ ਹਰ ਵੇਲੇ ਗੁਰੂ ਦੀ ਬਾਣੀ ਗਾਂਦਾ ਰਹਿੰਦਾ ਹੈ, ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੀ ਭਗਤੀ ਕਰਦਾ ਰਹਿੰਦਾ ਹੈ ॥੨॥
 
इसु काइआ अंदरि वसतु असंखा ॥
Is kā▫i▫ā anḏar vasaṯ asankẖā.
Within this body are countless objects.
ਇਸ ਦੇਹਿ ਦੇ ਵਿੱਚ ਅਣਗਿਣਤ ਚੀਜਾਂ ਹਨ।
ਕਾਇਆ = ਸਰੀਰ। ਅਸੰਖਾ = ਬੇਅੰਤ ਗੁਣਾਂ ਵਾਲਾ ਪ੍ਰਭੂ।ਬੇਅੰਤ ਗੁਣਾਂ ਦਾ ਮਾਲਕ ਪ੍ਰਭੂ ਮਨੁੱਖ ਦੇ ਇਸ ਸਰੀਰ ਦੇ ਅੰਦਰ ਹੀ ਵੱਸਦਾ ਹੈ।
 
गुरमुखि साचु मिलै ता वेखा ॥
Gurmukẖ sācẖ milai ṯā vekẖā.
The Gurmukh attains Truth, and comes to see them.
ਗੁਰਾਂ ਦੇ ਰਾਹੀਂ ਜੇਕਰ ਮੈਂ ਸੱਚ ਨੂੰ ਪਰਾਪਤ ਹੋ ਜਾਵਾਂ, ਕੇਵਲ ਤਦ ਹੀ ਮੈਂ ਉਨ੍ਹਾਂ ਨੂੰ ਦੇਖ ਸਕਦਾ ਹਾਂ।
ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਸਾਚੁ = ਸਦਾ-ਥਿਰ ਰਹਿਣ ਵਾਲਾ ਪ੍ਰਭੂ।ਗੁਰੂ ਦੇ ਸਨਮੁਖ ਰਹਿ ਕੇ ਜਦੋਂ ਮਨੁੱਖ ਨੂੰ ਸਦਾ-ਥਿਰ ਪ੍ਰਭੂ ਦਾ ਨਾਮ ਪ੍ਰਾਪਤ ਹੁੰਦਾ ਹੈ, ਤਾਂ (ਆਪਣੇ ਅੰਦਰ ਵੱਸਦੇ ਪ੍ਰਭੂ ਦਾ) ਦਰਸਨ ਕਰਦਾ ਹੈ।
 
नउ दरवाजे दसवै मुकता अनहद सबदु वजावणिआ ॥३॥
Na▫o ḏarvāje ḏasvai mukṯā anhaḏ sabaḏ vajāvaṇi▫ā. ||3||
Beyond the nine gates, the Tenth Gate is found, and liberation is obtained. The Unstruck Melody of the Shabad vibrates. ||3||
ਜੋ ਨਵਾਂ ਦੁਆਰਿਆਂ ਤੋਂ ਉਚੇਰੇ ਉਡਾਰੀ ਲਾਉਂਦਾ ਹੈ, ਉਹ ਦਸਵੇਂ ਦੁਆਰ ਦਾ ਬੈਕੁੰਠੀ ਕੀਰਤਨ ਹੁੰਦਾ ਸੁਣ ਲੈਂਦਾ ਹੈ ਅਤੇ ਮੁਕਤ ਹੋ ਜਾਂਦਾ ਹੈ।
ਨਉ ਦਰਵਾਜੇ = ਨੌ ਗੋਲਕਾਂ {ਦੋ ਅੱਖਾਂ, ਦੋ ਕੰਨ, ਦੋ ਨਾਸਾਂ, ਮੂੰਹ, ਗੁਦਾ, ਲਿੰਗ}। ਦਸਵੈ = ਦਸਵੇ ਦਰਵਾਜ਼ੇ ਦੀ ਰਾਹੀਂ, ਦਿਮਾਗ਼ ਦੀ ਰਾਹੀਂ ਵਿਚਾਰ ਕਰ ਕੇ। ਮੁਕਤਾ = ਮਾਇਆ ਦੇ ਮੋਹ ਤੋਂ ਆਜ਼ਾਦ। ਅਨਹਦ = {अनाहत = अन् आहत, ਬਿਨਾ ਵਜਾਏ} ਇਕ-ਰਸ, ਲਗਾਤਾਰ ॥੩॥ਤਦੋਂ ਮਨੁੱਖ ਨੌ ਗੋਲਕਾਂ ਦੀਆਂ ਵਾਸਨਾਂ ਤੋਂ ਉੱਚਾ ਹੋ ਕੇ ਦਸਵੇਂ ਦੁਆਰ ਵਿਚ (ਭਾਵ, ਵਿਚਾਰ ਮੰਡਲ ਵਿਚ) ਪਹੁੰਚ ਕੇ (ਵਿਕਾਰਾਂ ਵਲੋਂ) ਆਜ਼ਾਦ ਹੋ ਜਾਂਦਾ ਹੈ ਤੇ (ਆਪਣੇ ਅੰਦਰ) ਇਕ-ਰਸ ਸਿਫ਼ਤ-ਸਾਲਾਹ ਦੀ ਬਾਣੀ ਦਾ ਅਭਿਆਸ ਕਰਦਾ ਹੈ ॥੩॥
 
सचा साहिबु सची नाई ॥
Sacẖā sāhib sacẖī nā▫ī.
True is the Master, and True is His Name.
ਸੱਚਾ ਹੈ ਸੁਆਮੀ ਅਤੇ ਸੱਚਾ ਹੈ ਉਸ ਦਾ ਨਾਮ।
ਸਚਾ = ਸਦਾ-ਥਿਰ ਰਹਿਣ ਵਾਲਾ। ਸਾਹਿਬੁ = ਮਾਲਕ। ਨਾਈ = {स्ना = ਅਰਬੀ ਲਫ਼ਜ਼} ਵਡਿਆਈ।ਮਾਲਕ-ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦੀ ਵਡਿਆਈ ਭੀ ਸਦਾ ਕਾਇਮ ਰਹਿਣ ਵਾਲੀ ਹੈ।
 
गुर परसादी मंनि वसाई ॥
Gur parsādī man vasā▫ī.
By Guru's Grace, He comes to dwell within the mind.
ਗੁਰਾਂ ਦੀ ਰਹਿਮਤ ਦਾ ਸਦਕਾ ਮੈਂ ਉਸ ਨੂੰ ਆਪਣੇ ਚਿੱਤ ਵਿੱਚ ਟਿਕਾਉਂਦਾ ਹਾਂ।
ਮੰਨਿ = ਮਨਿ, ਮਨ ਵਿਚ।ਗੁਰੂ ਦੀ ਕਿਰਪਾ ਨਾਲ (ਉਸ ਨੂੰ ਆਪਣੇ) ਮਨ ਵਿਚ ਟਿਕਾਈ ਰੱਖ।
 
अनदिनु सदा रहै रंगि राता दरि सचै सोझी पावणिआ ॥४॥
An▫ḏin saḏā rahai rang rāṯā ḏar sacẖai sojẖī pāvṇi▫ā. ||4||
Night and day, remain attuned to the Lord's Love forever, and you shall obtain understanding in the True Court. ||4||
ਜੋ ਰੈਣ ਦਿਹੁੰ ਪ੍ਰਭੂ ਦੀ ਪ੍ਰੀਤ ਨਾਲ ਹਮੇਸ਼ਾਂ ਰੰਗਿਆ ਰਹਿੰਦਾ ਹੈ ਉਹ ਸੱਚੇ ਦਰਬਾਰ ਦੀ ਗਿਆਤ ਪਾ ਲੈਂਦਾ ਹੈ।
ਰੰਗਿ = ਪ੍ਰੇਮ ਨਾਲ। ਰਾਤਾ = ਮਸਤ। ਦਰਿ ਸਚੈ = ਸਦਾ-ਥਿਰ ਪ੍ਰਭੂ ਦੇ ਦਰ ਤੇ, ਪ੍ਰਭੂ ਦੀ ਹਜ਼ੂਰੀ ਵਿਚ। ਸੋਝੀ = ਆਤਮਕ ਜੀਵਨ ਦੀ ਸਮਝ ॥੪॥(ਜੇਹੜਾ ਮਨੁੱਖ ਪ੍ਰਭੂ ਦੀ ਸਿਫ਼ਤ-ਸਾਲਾਹ ਮਨ ਵਿਚ ਵਸਾਂਦਾ ਹੈ) ਉਹ ਹਰ ਵੇਲੇ ਸਦਾ ਪ੍ਰਭੂ ਦੇ ਪ੍ਰੇਮ ਵਿਚ ਮਸਤ ਰਹਿੰਦਾ ਹੈ, (ਇਸ ਤਰ੍ਹਾਂ) ਸਦਾ-ਥਿਰ ਪ੍ਰਭੂ ਦੀ ਹਜ਼ੂਰੀ ਵਿਚ ਪਹੁੰਚਿਆ ਹੋਇਆ ਉਹ ਮਨੁੱਖ (ਸਹੀ ਜੀਵਨ ਦੀ) ਸਮਝ ਪ੍ਰਾਪਤ ਕਰਦਾ ਹੈ ॥੪॥
 
पाप पुंन की सार न जाणी ॥
Pāp punn kī sār na jāṇī.
Those who do not understand the nature of sin and virtue
ਜੋ ਨੇਕੀ ਤੇ ਬਦੀ ਦੀ ਵੁੱਕਅਤ ਨੂੰ ਨਹੀਂ ਸਮਝਦੀ,
ਸਾਰ = ਤਮੀਜ਼, ਪਛਾਣ। ਪੁੰਨ = ਭਲਾ ਕੰਮ।ਜਿਸ ਮਨੁੱਖ ਨੇ ਚੰਗੇ ਮੰਦੇ ਕਰਮਾਂ ਦੀ ਤਮੀਜ਼ ਨਹੀਂ ਕੀਤੀ (ਭਾਵ, ਕੋਈ ਭਲਾ ਕੰਮ ਹੋਵੇ ਚਾਹੇ ਬੁਰਾ ਕੰਮ ਹੋਵੇ ਜੋ ਮਨੁੱਖ ਕਰਨੋਂ ਸੰਕੋਚ ਨਹੀਂ ਕਰਦਾ),
 
दूजै लागी भरमि भुलाणी ॥
Ḏūjai lāgī bẖaram bẖulāṇī.
are attached to duality; they wander around deluded.
ਅਤੇ ਦਵੈਤ-ਭਾਵ ਨਾਲ ਜੁੜੀ ਹੋਈ ਹੈ, ਉਹ ਵਹਿਮ ਅੰਦਰ ਗੁਮਰਾਹ ਹੋਈ ਹੋਈ ਹੈ।
ਦੂਜੈ = ਮਾਇਆ ਦੇ ਮੋਹ ਵਿਚ। ਭਰਮਿ = ਭਟਕਣਾ ਵਿਚ। ਭੁਲਾਣੀ = ਕੁਰਾਹੇ ਪਈ।ਜਿਸ ਮਨੁੱਖ ਦੀ ਸੁਰਤ ਮਾਇਆ ਦੇ ਮੋਹ ਵਿਚ ਟਿਕੀ ਰਹਿੰਦੀ ਹੈ, ਜੋ ਮਾਇਆ ਦੀ ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ,
 
अगिआनी अंधा मगु न जाणै फिरि फिरि आवण जावणिआ ॥५॥
Agi▫ānī anḏẖā mag na jāṇai fir fir āvaṇ jāvaṇi▫ā. ||5||
The ignorant and blind people do not know the way; they come and go in reincarnation over and over again. ||5||
ਬੇਸਮਝ, ਅੰਨ੍ਹਾ ਬੰਦਾ ਠੀਕ ਰਸਤੇ ਨੂੰ ਨਹੀਂ ਜਾਂਦਾ ਅਤੇ ਮੁੜ ਮੁੜ ਕੇ ਆਉਂਦਾ ਤੇ ਜਾਂਦਾ ਹੈ।
ਮਗੁ = (ਜੀਵਨ ਦਾ ਸਹੀ) ਰਸਤਾ ॥੫॥ਉਹ ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਮਨੁੱਖ (ਜੀਵਨ ਦਾ ਸਹੀ) ਰਸਤਾ ਨਹੀਂ ਸਮਝਦਾ, ਉਹ ਮੁੜ ਮੁੜ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ ॥੫॥
 
गुर सेवा ते सदा सुखु पाइआ ॥
Gur sevā ṯe saḏā sukẖ pā▫i▫ā.
Serving the Guru, I have found eternal peace;
ਗੁਰਾਂ ਦੀ ਟਹਿਲ ਸੇਵਾ ਤੋਂ ਮੈਂ ਸਦੀਵੀ ਆਰਾਮ ਹਾਸਲ ਕੀਤਾ ਹੈ।
ਤੇ = ਤੋਂ, ਨਾਲ।ਗੁਰੂ ਦੀ ਦੱਸੀ ਸੇਵਾ ਦੀ ਰਾਹੀਂ ਮਨੁੱਖ ਸਦਾ ਆਤਮਕ ਆਨੰਦ ਮਾਣਦਾ ਹੈ।
 
हउमै मेरा ठाकि रहाइआ ॥
Ha▫umai merā ṯẖāk rahā▫i▫ā.
my ego has been silenced and subdued.
ਮੇਰੀ ਹੰਗਤਾ ਤੇ ਅਪਣੱਤ ਰੋਕ ਤੇ ਵਰਜ ਦਿਤੇ ਹਨ।
ਮੇਰਾ = ਮਮਤਾ।ਹਉਮੈ ਤੇ ਮਮਤਾ ਨੂੰ ਰੋਕ ਕੇ ਵੱਸ ਵਿਚ ਰੱਖਦਾ ਹੈ।
 
गुर साखी मिटिआ अंधिआरा बजर कपाट खुलावणिआ ॥६॥
Gur sākẖī miti▫ā anḏẖi▫ārā bajar kapāt kẖulāvaṇi▫ā. ||6||
Through the Guru's Teachings, the darkness has been dispelled, and the heavy doors have been opened. ||6||
ਗੁਰਾਂ ਦੇ ਉਪਦੇਸ਼ ਦੁਆਰਾ ਮੇਰਾ ਅਨ੍ਹੇਰਾ ਦੂਰ ਹੋ ਗਿਆ ਹੈ ਅਤੇ ਭਾਰੇ ਕਰਡੇ ਤਖਤੇ ਖੁਲ੍ਹ ਗਹੈ ਹਨ।
ਸਾਖੀ = ਸਿੱਖਿਆ ਦੀ ਰਾਹੀਂ। ਬਜਰ = {वज्र} ਬੱਜਰ ਵਰਗੇ ਕਰੜੇ। ਕਪਾਟ = {कपाट} ਦਰਵਾਜ਼ੇ ਦੇ ਭਿੱਤ ॥੬॥ਗੁਰੂ ਦੀ ਸਿੱਖਿਆ ਉਤੇ ਤੁਰ ਕੇ ਉਸ ਦੇ ਅੰਦਰੋਂ ਮਾਇਆ ਦੇ ਮੋਹ ਦਾ ਹਨੇਰਾ ਦੂਰ ਹੋ ਜਾਂਦਾ ਹੈ (ਉਸ ਦੇ ਮਾਇਆ ਦੇ ਮੋਹ ਦੇ ਉਹ) ਕਰੜੇ ਕਿਵਾੜ ਖੁੱਲ੍ਹ ਜਾਂਦੇ ਹਨ (ਜਿਨ੍ਹਾਂ ਵਿਚ ਉਸ ਦੀ ਸੁਰਤ ਜਕੜੀ ਪਈ ਸੀ) ॥੬॥
 
हउमै मारि मंनि वसाइआ ॥
Ha▫umai mār man vasā▫i▫ā.
Subduing my ego, I have enshrined the Lord within my mind.
ਆਪਣੀ ਸਵੈ-ਹੰਗਤਾ ਨੂੰ ਮੇਟ ਕੇ, ਮੈਂ ਵਾਹਿਗੁਰੂ ਨੂੰ ਆਪਣੇ ਚਿੱਤ ਅੰਦਰ ਟਿਕਾਇਆ ਹੈ।
ਮਾਰਿ = ਮਾਰ ਕੇ। ਮੰਨਿ = ਮਨਿ, ਮਨ ਵਿਚ।ਉਸ ਨੇ (ਆਪਣੇ ਅੰਦਰੋਂ) ਹਉਮੈ ਦੂਰ ਕਰ ਕੇ (ਆਪਣੇ) ਮਨ ਵਿਚ (ਗੁਰੂ ਦਾ ਸ਼ਬਦ ਵਸਾਈ ਰੱਖਿਆ,
 
गुर चरणी सदा चितु लाइआ ॥
Gur cẖarṇī saḏā cẖiṯ lā▫i▫ā.
I focus my consciousness on the Guru's Feet forever.
ਗੁਰਾਂ ਦੇ ਪੈਰਾਂ ਵਿੱਚ ਮੈਂ ਹਮੇਸ਼ਾਂ ਹੀ ਆਪਣਾ ਮਨ ਜੋੜਿਆ ਹੈ।
xxxਅਤੇ ਸਦਾ ਗੁਰੂ ਦੇ ਚਰਨਾਂ ਵਿਚ ਆਪਣਾ ਚਿੱਤ ਜੋੜੀ ਰੱਖਿਆ।
 
गुर किरपा ते मनु तनु निरमलु निरमल नामु धिआवणिआ ॥७॥
Gur kirpā ṯe man ṯan nirmal nirmal nām ḏẖi▫āvaṇi▫ā. ||7||
By Guru's Grace, my mind and body are immaculate and pure; I meditate on the Immaculate Naam, the Name of the Lord. ||7||
ਗੁਰਾਂ ਦੀ ਦਇਆ ਦੁਆਰਾ ਮੇਰੀ ਆਤਮਾ ਤੇ ਦੇਹਿ ਸ਼ੁਧ ਹੋ ਗਏ ਹਨ ਅਤੇ ਪਵਿੱਤ੍ਰ ਨਾਮ ਦਾ ਹੀ ਮੈਂ ਅਰਾਧਨ ਕਰਦਾ ਹਾਂ।
ਤੇ = ਨਾਲ, ਤੋਂ ॥੭॥ਗੁਰੂ ਦੀ ਕਿਰਪਾ ਨਾਲ ਉਸ ਦਾ ਮਨ ਪਵਿਤ੍ਰ ਹੋ ਗਿਆ, ਉਸ ਦਾ ਸਰੀਰ (ਭਾਵ, ਸਾਰੇ ਗਿਆਨ-ਇੰਦ੍ਰੇ) ਪਵਿਤ੍ਰ ਹੋ ਗਿਆ, ਉਹ ਪਵਿਤ੍ਰ-ਪ੍ਰਭੂ ਦਾ ਨਾਮ ਸਦਾ ਸਿਮਰਦਾ ਰਹਿੰਦਾ ਹੈ ॥੭॥
 
जीवणु मरणा सभु तुधै ताई ॥
Jīvaṇ marṇā sabẖ ṯuḏẖai ṯā▫ī.
From birth to death, everything is for You.
ਪੈਦਾਇਸ਼ ਤੋਂ ਮੌਤ ਤੱਕ ਮੈਂ ਆਪਣੀ ਸਾਰੀ ਜਿੰਦਗੀ ਤੇਰੀ ਸੇਵਾ ਲਈ ਅਰਪਣ ਕੀਤੀ ਹੈ, ਹੇ ਸੁਆਮੀ!
ਤੁਧੈ ਤਾਈ = ਤੇਰੇ ਵੱਸ ਹੈ।(ਹੇ ਪ੍ਰਭੂ! ਜੀਵਾਂ ਦਾ) ਜੀਊਣਾ (ਜੀਵਾਂ ਦੀ) ਮੌਤ ਸਭ ਤੇਰੇ ਵੱਸ ਵਿਚ ਹੈ।
 
जिसु बखसे तिसु दे वडिआई ॥
Jis bakẖse ṯis ḏe vadi▫ā▫ī.
You bestow greatness upon those whom You have forgiven.
ਤੂੰ ਉਸ ਨੂੰ ਪ੍ਰਭਤਾ ਦਿੰਦਾ ਹੈ, ਜਿਸ ਨੂੰ ਤੂੰ ਮਾਫ ਕਰਦਾ ਹੈ।
ਦੇ = ਦੇਂਦਾ ਹੈ।ਜਿਸ ਜੀਵ ਉਤੇ ਪ੍ਰਭੂ ਮਿਹਰ ਕਰਦਾ ਹੈ, ਉਸ ਨੂੰ (ਆਪਣੇ ਨਾਮ ਦੀ ਦਾਤ ਦੇ ਕੇ) ਵਡਿਆਈ ਬਖ਼ਸ਼ਦਾ ਹੈ।
 
नानक नामु धिआइ सदा तूं जमणु मरणु सवारणिआ ॥८॥१॥२॥
Nānak nām ḏẖi▫ā▫e saḏā ṯūʼn jamaṇ maraṇ savārṇi▫ā. ||8||1||2||
O Nanak, meditating forever on the Naam, you shall be blessed in both birth and death. ||8||1||2||
ਹੇ ਨਾਨਕ! ਤੂੰ ਸਦੀਵ ਹੀ ਸੁਆਮੀ ਦੇ ਨਾਮ ਦਾ ਸਿਮਰਨ ਕਰ, ਜੋ ਤੇਰੀ ਪੈਦਾਇਸ਼ ਤੇ ਮੌਤ ਨੂੰ ਸ਼ਿੰਗਾਰ ਦੇਵੇਗਾ।
xxx॥੮॥ਹੇ ਨਾਨਕ! ਸਦਾ ਪਰਮਾਤਮਾ ਦਾ ਨਾਮ ਸਿਮਰਦਾ ਰਹੁ। (ਨਾਮ ਦੀ ਬਰਕਤਿ ਨਾਲ) ਜਨਮ ਤੋਂ ਲੈ ਕੇ ਮੌਤ ਤਕ ਸਾਰਾ ਜੀਵਨ ਸੋਹਣਾ ਬਣ ਜਾਂਦਾ ਹੈ ॥੮॥੧॥੨॥
 
माझ महला ३ ॥
Mājẖ mėhlā 3.
Maajh, Third Mehl:
ਮਾਝ, ਤੀਜੀ ਪਾਤਸ਼ਾਹੀ।
xxxxxx
 
मेरा प्रभु निरमलु अगम अपारा ॥
Merā parabẖ nirmal agam apārā.
My God is Immaculate, Inaccessible and Infinite.
ਮੇਰਾ ਸੁਆਮੀ ਪਵਿੱਤ੍ਰ, ਪਹੁੰਚ ਤੋਂ ਪਰੇ ਅਤੇ ਅਨੰਤ ਹੈ।
ਨਿਰਮਲੁ = ਵਿਕਾਰਾਂ ਦੀ ਮੈਲ ਤੋਂ ਰਹਿਤ। ਅਗਮ = ਅਪਹੁੰਚ। ਅਪਾਰਾ = ਜਿਸ ਦੇ ਗੁਣਾਂ ਦਾ ਪਾਰਲਾ ਬੰਨਾ ਨਾਹ ਲੱਭ ਸਕੇ, ਬੇਅੰਤ।ਪਿਆਰਾ ਪ੍ਰਭੂ ਆਪ ਪਵਿਤ੍ਰ-ਸਰੂਪ ਹੈ ਅਪਹੁੰਚ ਹੈ ਤੇ ਬੇਅੰਤ ਹੈ।
 
बिनु तकड़ी तोलै संसारा ॥
Bin ṯakṛī ṯolai sansārā.
Without a scale, He weighs the universe.
ਤਰਾਜੂ ਦੇ ਬਗੈਰ ਉਹ ਜਗਤ ਨੂੰ ਜੋਖਦਾ ਹੈ।
xxxਉਹ ਤੱਕੜੀ (ਵਰਤਣ ਤੋਂ) ਬਿਨਾ ਹੀ ਸਾਰੇ ਸੰਸਾਰ ਦੇ ਜੀਵਾਂ ਦੇ ਜੀਵਨ ਨੂੰ ਪਰਖਦਾ ਰਹਿੰਦਾ ਹੈ (ਹਰੇਕ ਜੀਵ ਦੇ ਅੰਦਰ ਵਿਆਪਕ ਰਹਿ ਕੇ)।
 
गुरमुखि होवै सोई बूझै गुण कहि गुणी समावणिआ ॥१॥
Gurmukẖ hovai so▫ī būjẖai guṇ kahi guṇī samāvaṇi▫ā. ||1||
One who becomes Gurmukh, understands. Chanting His Glorious Praises, he is absorbed into the Lord of Virtue. ||1||
ਜੋ ਗੁਰੂ ਅਨੁਸਾਰੀ ਹੁੰਦਾ ਹੈ, ਉਹ ਹਰੀ ਨੂੰ ਸਮਝ ਲੈਂਦਾ ਹੈ। ਉਸ ਦੀ ਸ਼ਲਾਘਾ ਉਚਾਰਨ ਕਰਨ ਦੁਆਰਾ ਪ੍ਰਾਣੀ ਸ਼ਲਾਘਾ-ਯੋਗ ਸਾਈਂ ਵਿੱਚ ਲੀਨ ਹੋ ਜਾਂਦਾ ਹੈ।
ਗੁਰਮੁਖਿ = ਗੁਰੂ ਦੇ ਸਨਮੁਖ। ਕਹਿ = ਆਖ ਕੇ। ਗੁਣੀ = ਗੁਣਾਂ ਦੇ ਮਾਲਕ ਪ੍ਰਭੂ ਵਿਚ ॥੧॥(ਇਸ ਭੇਤ ਨੂੰ) ਉਹੀ ਮਨੁੱਖ ਸਮਝਦਾ ਹੈ ਜੋ ਗੁਰੂ ਦੇ ਸਨਮੁਖ ਰਹਿੰਦਾ ਹੈ, ਉਹ (ਗੁਰੂ ਦੀ ਰਾਹੀਂ) ਪਰਮਾਤਮਾ ਦੇ ਗੁਣ ਉਚਾਰ ਕੇ ਗੁਣਾਂ ਦੇ ਮਾਲਕ-ਪ੍ਰਭੂ ਵਿਚ ਲੀਨ ਹੋਇਆ ਰਹਿੰਦਾ ਹੈ ॥੧॥
 
हउ वारी जीउ वारी हरि का नामु मंनि वसावणिआ ॥
Ha▫o vārī jī▫o vārī har kā nām man vasāvaṇi▫ā.
I am a sacrifice, my soul is a sacrifice, to those whose minds are filled with the Name of the Lord.
ਮੈਂ ਸਦਕੇ ਹਾਂ, ਮੇਰੀ ਜਿੰਦੜੀ ਸਦਕੇ ਹੈ, ਉਨ੍ਹਾਂ ਉਤੋਂ ਜੋ ਵਾਹਿਗੁਰੂ ਦੇ ਨਾਮ ਨੂੰ ਆਪਣੇ ਚਿੱਤ ਵਿੱਚ ਵਸਾਉਂਦੇ ਹਨ।
ਹਉ = ਮੈਂ। ਮੰਨਿ = ਮਨਿ, ਮਨ ਵਿਚ।ਮੈਂ ਸਦਾ ਉਹਨਾਂ ਤੋਂ ਸਦਕੇ ਜਾਂਦਾ ਹਾਂ, ਜੋ ਪਰਮਾਤਮਾ ਦਾ ਨਾਮ ਆਪਣੇ ਮਨ ਵਿਚ ਵਸਾਂਦੇ ਹਨ।
 
जो सचि लागे से अनदिनु जागे दरि सचै सोभा पावणिआ ॥१॥ रहाउ ॥
Jo sacẖ lāge se an▫ḏin jāge ḏar sacẖai sobẖā pāvṇi▫ā. ||1|| rahā▫o.
Those who are committed to Truth remain awake and aware night and day. They are honored in the True Court. ||1||Pause||
ਜਿਹੜੇ ਸੱਚੇ ਨਾਲ ਜੁੜੇ ਹਨ, ਉਹ ਰੈਣ ਦਿਹੁੰ ਖ਼ਬਰਦਾਰ ਰਹਿੰਦੇ ਹਨ ਅਤੇ ਸੱਚੇ ਦਰਬਾਰ ਅੰਦਰ ਇਜ਼ਤ ਆਬਰੂ ਪਾਉਂਦੇ ਹਨ। ਠਹਿਰਾਉ।
ਸਚਿ = ਸਦਾ-ਥਿਰ ਪ੍ਰਭੂ ਵਿਚ। ਜਾਗੇ = ਮਾਇਆ ਦੇ ਹੱਲਿਆਂ ਤੋਂ ਸੁਚੇਤ। ਦਰਿ = ਦਰ ਤੇ ॥੧॥ਜੇਹੜੇ ਮਨੁੱਖ ਸਦਾ-ਥਿਰ ਪ੍ਰਭੂ ਵਿਚ ਲਿਵ ਲਾਈ ਰੱਖਦੇ ਹਨ, ਉਹ ਹਰ ਵੇਲੇ ਮਾਇਆ ਦੇ ਹੱਲਿਆਂ ਵਲੋਂ ਸੁਚੇਤ ਰਹਿੰਦੇ ਹਨ, ਤੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੀ ਹਜ਼ੂਰੀ ਵਿਚ ਸੋਭਾ ਪਾਂਦੇ ਹਨ ॥੧॥ ਰਹਾਉ॥
 
आपि सुणै तै आपे वेखै ॥
Āp suṇai ṯai āpe vekẖai.
He Himself hears, and He Himself sees.
ਵਾਹਿਗੁਰੂ ਖੁਦ ਸ੍ਰਵਣ ਕਰਦਾ ਹੈ ਤੇ ਖੁਦ ਹੀ ਦੇਖਦਾ ਹੈ।
ਤੈ = ਅਤੇ।ਪਰਮਾਤਮਾ ਆਪ ਹੀ (ਸਭ ਜੀਵਾਂ ਦੀ ਅਰਦਾਸ) ਸੁਣਦਾ ਹੈ ਤੇ ਆਪ ਹੀ (ਸਭ ਦੀ) ਸੰਭਾਲ ਕਰਦਾ ਹੈ।
 
जिस नो नदरि करे सोई जनु लेखै ॥
Jis no naḏar kare so▫ī jan lekẖai.
Those, upon whom He casts His Glance of Grace, become acceptable.
ਜਿਸ ਉਤੇ ਉਹ ਆਪਣੀ ਮਿਹਰ ਦੀ ਨਜ਼ਰ ਧਾਰਦਾ ਹੈ ਉਹ ਪੁਰਸ਼ ਕਬੂਲ ਪੈ ਜਾਂਦਾ ਹੈ।
ਜਿਸ ਨੋ = {ਲਫ਼ਜ਼ 'ਜਿਸੁ' ਦਾ ੁ ਸੰਬੰਧਕ 'ਨੋ' ਦੇ ਕਾਰਨ ਉੱਡ ਗਿਆ ਹੈ}। ਲੇਖੈ = ਲੇਖੇ ਵਿਚ, ਪਰਵਾਨ।ਜਿਸ ਜੀਵ ਉੱਤੇ ਪ੍ਰਭੂ ਮਿਹਰ ਦੀ ਨਜ਼ਰ ਕਰਦਾ ਹੈ, ਉਹੀ ਮਨੁੱਖ (ਉਸਦੇ ਦਰ ਤੇ) ਕਬੂਲ ਹੁੰਦਾ ਹੈ।
 
आपे लाइ लए सो लागै गुरमुखि सचु कमावणिआ ॥२॥
Āpe lā▫e la▫e so lāgai gurmukẖ sacẖ kamāvaṇi▫ā. ||2||
They are attached, whom the Lord Himself attaches; as Gurmukh, they live the Truth. ||2||
ਜਿਸ ਨੂੰ ਸਾਈਂ ਆਪ ਜੋੜਦਾ ਹੈ ਉਹ ਉਸ ਨਾਲ ਜੁੜ ਜਾਂਦਾ ਹੈ ਅਤੇ ਗੁਰਾਂ ਦੁਆਰਾ, ਸੱਚ ਦੀ ਕਮਾਈ ਕਰਦਾ ਹੈ।
ਸਚੁ = ਸਦਾ-ਥਿਰ ਪ੍ਰਭੂ ਦਾ ਨਾਮ ॥੨॥ਜਿਸ ਮਨੁੱਖ ਨੂੰ ਪ੍ਰਭੂ ਆਪ ਆਪਣੀ ਯਾਦ ਵਿਚ ਜੋੜੀ ਰੱਖਦਾ ਹੈ, ਉਹੀ ਜੁੜਿਆ ਰਹਿੰਦਾ ਹੈ, ਉਹ ਗੁਰੂ ਦੇ ਸਨਮੁਖ ਹੋ ਕੇ ਸਦਾ-ਥਿਰ ਨਾਮ ਸਿਮਰਨ ਦੀ ਕਮਾਈ ਕਰਦਾ ਹੈ ॥੨॥
 
जिसु आपि भुलाए सु किथै हथु पाए ॥
Jis āp bẖulā▫e so kithai hath pā▫e.
Those whom the Lord Himself misleads-whose hand can they take?
ਉਹ ਕਿਸ ਦਾ ਆਸਰਾ ਲੈ ਸਕਦਾ ਹੈ, ਜਿਸ ਨੂੰ ਪ੍ਰਭੂ ਖੁਦ ਗੁਮਰਾਹ ਕਰਦਾ ਹੈ?
ਭੁਲਾਏ = ਗ਼ਲਤ ਜੀਵਨ-ਰਾਹ ਤੇ ਪਾ ਦੇਵੇ। ਕਿਥੈ ਹਥੁ ਪਾਏ = ਕਿਸ ਦਾ ਪੱਲਾ ਫੜੇ?(ਪਰ) ਜਿਸ ਮਨੁੱਖ ਨੂੰ ਪ੍ਰਭੂ ਆਪ ਗ਼ਲਤ ਰਸਤੇ ਪਾ ਦੇਵੇ, ਉਹ (ਸਹੀ ਰਾਹ ਲੱਭਣ ਵਾਸਤੇ) ਕਿਸੇ ਹੋਰ ਦਾ ਆਸਰਾ ਨਹੀਂ ਲੈ ਸਕਦਾ।
 
पूरबि लिखिआ सु मेटणा न जाए ॥
Pūrab likẖi▫ā so metṇā na jā▫e.
That which is pre-ordained, cannot be erased.
ਜੋ ਧੁਰ ਤੋਂ ਉਕਰਿਆਂ ਹੋਇਆ ਹੈ, ਉਹ ਮੇਸਿਆ ਨਹੀਂ ਜਾ ਸਕਦਾ।
ਪੂਰਬਿ = ਪਹਿਲੇ ਜਨਮ ਵਿਚ (ਕੀਤੇ ਕਰਮਾਂ ਅਨੁਸਾਰ)। ਲਿਖਿਆ = ਸੰਸਕਾਰ-ਰੂਪ ਲੇਖ।ਪੂਰਬਲੇ ਜਨਮ ਵਿਚ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਲੇਖ ਮਿਟਾਇਆ ਨਹੀਂ ਜਾ ਸਕਦਾ (ਤੇ ਉਹ ਲੇਖ ਕੁਰਾਹੇ ਪਾਈ ਰੱਖਦਾ ਹੈ)।
 
जिन सतिगुरु मिलिआ से वडभागी पूरै करमि मिलावणिआ ॥३॥
Jin saṯgur mili▫ā se vadbẖāgī pūrai karam milāvaṇi▫ā. ||3||
Those who meet the True Guru are very fortunate and blessed; through perfect karma, He is met. ||3||
ਭਾਰੇ ਨਸੀਬਾਂ ਵਾਲੇ ਹਨ, ਉਹ ਜਿਨ੍ਹਾਂ ਨੂੰ ਸੱਚੇ ਗੁਰਦੇਵ ਜੀ ਮਿਲੇ ਹਨ। ਪੂਰਨ ਕਿਸਮਤ ਰਾਹੀਂ ਸੱਚੇ ਗੁਰੂ ਜੀ ਮਿਲਦੇ ਹਨ।
ਕਰਮਿ = ਮਿਹਰ ਨਾਲ ॥੩॥ਜਿਨ੍ਹਾਂ ਮਨੁੱਖਾਂ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ, ਉਹ ਵੱਡੇ ਭਾਗਾਂ ਵਾਲੇ ਜਾਣੋ। ਉਹਨਾਂ ਨੂੰ ਪੂਰੀ ਮਿਹਰ ਨਾਲ ਪ੍ਰਭੂ ਆਪਣੇ ਚਰਨਾਂ ਵਿਚ ਮਿਲਾਈ ਰੱਖਦਾ ਹੈ ॥੩॥
 
पेईअड़ै धन अनदिनु सुती ॥
Pe▫ī▫aṛai ḏẖan an▫ḏin suṯī.
The young bride is fast asleep in her parents' home, night and day.
ਆਪਣੇ ਪਿਤਾ ਦੇ ਘਰ ਵਿੱਚ ਵਹੁਟੀ ਹਮੇਸ਼ਾਂ ਨਿੰਦ੍ਰਾਵਲੀ ਵਿਚਰਦੀ ਹੈ।
ਪੇਈਅੜੈ = ਪੇਕੇ ਘਰ ਵਿਚ, ਇਸ ਲੋਕ ਵਿਚ। ਧਨ = (ਜੀਵ-) ਇਸਤ੍ਰੀ। ਸੁਤੀ = ਮਾਇਆ ਦੇ ਮੋਹ ਦੀ ਨੀਂਦ ਵਿਚ ਮਸਤ।ਜੇਹੜੀ ਜੀਵ-ਇਸਤ੍ਰੀ ਇਸ ਲੋਕ ਵਿਚ ਹਰ ਵੇਲੇ ਮਾਇਆ ਦੇ ਮੋਹ ਦੀ ਨੀਂਦ ਵਿਚ ਮਸਤ ਰਹਿੰਦੀ ਹੈ,
 
कंति विसारी अवगणि मुती ॥
Kanṯ visārī avgaṇ muṯī.
She has forgotten her Husband Lord; because of her faults and demerits, she is abandoned.
ਆਪਣਾ ਖਸਮ ਉਸ ਨੇ ਭੁਲਾ ਛਡਿਆ ਹੈ ਅਤੇ ਮੰਦੇ ਅਮਲਾਂ ਕਾਰਣ ਉਹ ਛੱਡ ਦਿਤੀ ਗਈ ਹੈ।
ਕੰਤਿ = ਕੰਤ ਨੇ। ਵਿਸਾਰੀ = ਭੁਲਾ ਦਿਤੀ। ਅਵਗਣਿ = ਔਗੁਣ ਦੇ ਕਾਰਨ। ਮੁਤੀ = ਛੱਡੀ ਹੋਈ, ਛੁੱਟੜ।ਉਸ ਨੂੰ ਖਸਮ ਪ੍ਰਭੂ ਨੇ ਭੁਲਾ ਦਿੱਤਾ ਹੈ, ਉਹ ਆਪਣੀ ਭੁੱਲ ਦੇ ਕਾਰਨ ਛੁੱਟੜ ਹੋਈ ਪਈ ਹੈ।
 
अनदिनु सदा फिरै बिललादी बिनु पिर नीद न पावणिआ ॥४॥
An▫ḏin saḏā firai billāḏī bin pir nīḏ na pāvṇi▫ā. ||4||
She wanders around continually, crying out, night and day. Without her Husband Lord, she cannot get any sleep. ||4||
ਰੈਣ ਦਿਹੁੰ, ਉਹ ਸਦੀਵ ਹੀ ਰੌਦੀ ਪਿਟਦੀ ਫਿਰਦੀ ਹੈ। ਆਪਣੇ ਪਤੀ ਦੇ ਬਗੈਰ ਉਸ ਨੂੰ ਨੀਦਰ ਨਹੀਂ ਪੈਦੀ।
ਨੀਂਦ = ਆਤਮਕ ਸ਼ਾਂਤੀ ॥੪॥ਉਹ ਜੀਵ-ਇਸਤ੍ਰੀ ਹਰ ਵੇਲੇ ਦੁਖੀ ਭਟਕਦੀ ਫਿਰਦੀ ਹੈ, ਪ੍ਰਭੂ-ਪਤੀ ਦੇ ਮਿਲਾਪ ਤੋਂ ਬਿਨਾ ਉਸ ਨੂੰ ਆਤਮਕ ਸੁਖ ਨਹੀਂ ਮਿਲਦਾ ॥੪॥
 
पेईअड़ै सुखदाता जाता ॥
Pe▫ī▫aṛai sukẖ▫ḏāṯa jāṯā.
In this world of her parents' home, she may come to know the Giver of peace,
ਉਹ ਆਰਾਮ ਬਖਸ਼ਣਹਾਰ ਆਪਣੇ ਸੁਆਮੀ ਨੂੰ ਅਨੁਭਵ ਕਰ ਲੈਂਦੀ ਹੈ,
ਸੁਖਦਾਤਾ = ਸੁਖ ਦੇਣ ਵਾਲਾ ਪ੍ਰਭੂ। ਜਾਤਾ = ਪਛਾਣਿਆ।ਜਿਸ ਜੀਵ-ਇਸਤ੍ਰੀ ਨੇ ਪੇਕੇ ਘਰ ਵਿਚ ਸੁਖ ਦੇਣ ਵਾਲੇ ਪ੍ਰਭੂ-ਪਤੀ ਨਾਲ ਡੂੰਘੀ ਸਾਂਝ ਪਾਈ ਰੱਖੀ,
 
हउमै मारि गुर सबदि पछाता ॥
Ha▫umai mār gur sabaḏ pacẖẖāṯā.
if she subdues her ego, and recognizes the Word of the Guru's Shabad.
ਜੋ ਇਸ ਜਹਾਨ ਅੰਦਰ ਜਿਹੜੀ ਆਪਣੀ ਹੰਗਤਾ ਨੂੰ ਨਵਿਰਤ ਕਰਕੇ ਗੁਰਬਾਣੀ ਦੀ ਸਚਾਈ ਨੂੰ ਸਮਝਦੀ ਹੈ।
ਸਬਦਿ = ਸ਼ਬਦ ਵਿਚ ਜੁੜ ਕੇ।ਜਿਸ ਨੇ (ਆਪਣੇ ਅੰਦਰੋਂ) ਹਉਮੈ ਦੂਰ ਕਰ ਕੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਪ੍ਰਭੂ-ਪਤੀ ਨੂੰ ਪਛਾਣ ਲਿਆ,
 
सेज सुहावी सदा पिरु रावे सचु सीगारु बणावणिआ ॥५॥
Sej suhāvī saḏā pir rāve sacẖ sīgār baṇāvaṇi▫ā. ||5||
Her bed is beautiful; she ravishes and enjoys her Husband Lord forever. She is adorned with the Decorations of Truth. ||5||
ਸੁੰਦਰ ਹੈ ਉਸ ਦਾ ਪਲੰਘ, ਉਹ ਹਮੇਸ਼ਾਂ ਆਪਣੇ ਦਿਲਬਰ ਨੂੰ ਮਾਣਦੀ ਹੈ ਅਤੇ ਰਾਸਤੀ ਦਾ ਹਾਰ-ਸ਼ਿੰਗਾਰ ਲਾਉਂਦੀ ਹੈ।
ਸੇਜ = ਹਿਰਦਾ-ਸੇਜ। ਸੁਹਾਵੀ = ਸੋਹਣੀ। ਰਾਵੇ = ਮਾਣਦੀ ਹੈ। ਸਚੁ = ਸਦਾ ਕਾਇਮ ਰਹਿਣ ਵਾਲਾ ॥੫॥ਉਸ ਦੇ ਹਿਰਦੇ ਦੀ ਸੇਜ ਸੋਹਣੀ ਬਣ ਜਾਂਦੀ ਹੈ, ਉਹ ਸਦਾ ਪ੍ਰਭੂ-ਪਤੀ ਦਾ ਮਿਲਾਪ ਮਾਣਦੀ ਹੈ, ਸਦਾ-ਥਿਰ ਪ੍ਰਭੂ ਦੇ ਨਾਮ ਨੂੰ ਉਹ ਆਪਣੇ ਜੀਵਨ ਦਾ ਸ਼ਿੰਗਾਰ ਬਣਾ ਲੈਂਦੀ ਹੈ ॥੫॥