Sri Guru Granth Sahib Ji

Ang: / 1430

Your last visited Ang:

मः ५ ॥
Mėhlā 5.
Fifth Mehl:
ਪੰਜਵੀਂ ਪਾਤਿਸ਼ਾਹੀ।
xxxxxx
 
सुख समूहा भोग भूमि सबाई को धणी ॥
Sukẖ samūhā bẖog bẖūm sabā▫ī ko ḏẖaṇī.
Even if one were to enjoy all pleasures, and be master of the entire earth,
ਜੇਕਰ ਪ੍ਰਾਣੀ ਸਾਰੀਆਂ ਖ਼ੁਸ਼ੀਆਂ ਮਾਣੇ ਅਤੇ ਸਾਰੀ ਧਰਤੀ ਦਾ ਮਾਲਕ ਹੋਵੇ;
ਸਮੂਹ = ਢੇਰ (ਭਾਵ, ਸਾਰੇ)। ਭੂਮਿ = ਧਰਤੀ। ਸਬਾਈ = ਸਾਰੀ। ਧਣੀ = ਮਾਲਕ।ਜੇ ਕਿਸੇ ਮਨੁੱਖ ਨੂੰ ਸਾਰੇ ਸੁਖ ਮਾਣਨ ਨੂੰ ਮਿਲੇ ਹੋਣ, ਜੇ ਉਹ ਸਾਰੀ ਧਰਤੀ ਦਾ ਮਾਲਕ ਹੋਵੇ,
 
नानक हभो रोगु मिरतक नाम विहूणिआ ॥२॥
Nānak habẖo rog mirṯak nām vihūṇi▫ā. ||2||
O Nanak, all of that is just a disease. Without the Naam, he is dead. ||2||
ਹੇ ਨਾਨਕ! ਉਹ ਸਮੂਹ ਬੀਮਾਰੀ ਹੀ ਹੈ। ਸੁਆਮੀ ਦੇ ਨਾਮ ਬਗ਼ੈਰ, ਉਹ ਮੁਕੰਮਲ ਮੁਰਦਾ ਹੀ ਹੈ।
ਮਿਰਤਕ = ਮੁਰਦਾ, ਮੁਈ ਆਤਮਾ ਵਾਲਾ ॥੨॥(ਪਰ) ਹੇ ਨਾਨਕ! ਜੇ ਉਹ ਪ੍ਰਭੂ ਦੇ ਨਾਮ ਤੋਂ ਸੱਖਣਾ ਹੈ ਉਸ ਦੀ ਆਤਮਾ ਮੁਰਦਾ ਹੈ, ਸਾਰੇ ਸੁਖ ਉਸ ਲਈ ਰੋਗ (ਸਮਾਨ) ਹਨ (ਉਸ ਦੀ ਆਤਮਾ ਨੂੰ ਹੋਰ ਮੁਰਦਿਹਾਣ ਦੇਂਦੇ ਹਨ) ॥੨॥
 
मः ५ ॥
Mėhlā 5.
Fifth Mehl:
ਪੰਜਵੀਂ ਪਾਤਿਸ਼ਾਹੀ।
xxxxxx
 
हिकस कूं तू आहि पछाणू भी हिकु करि ॥
Hikas kūʼn ṯū āhi pacẖẖāṇū bẖī hik kar.
Yearn for the One Lord, and make Him your friend.
ਤੂੰ ਇਕ ਸੁਆਮੀ ਦੀ ਹੀ ਚਾਹਣਾ ਕਰ ਅਤੇ ਕੇਵਲ ਉਸ ਨੂੰ ਹੀ ਆਪਣਾ ਮਿੱਤ੍ਰ ਬਣਾ।
ਹਿਕਸ ਕੂੰ = ਸਿਰਫ਼ ਇਕ ਪ੍ਰਭੂ ਨੂੰ। ਆਹਿ = (ਮਿਲਣ ਦੀ) ਤਾਂਘ ਬਣਾ। ਪਛਾਣੂ = ਮਿੱਤਰ। ਕਰਿ = ਬਣਾ।ਸਿਰਫ਼ ਇਕ ਪਰਮਾਤਮਾ ਨੂੰ ਮਿਲਣ ਦੀ ਤਾਂਘ ਰੱਖ, ਇਕ ਪਰਮਾਤਮਾ ਨੂੰ ਹੀ ਆਪਣਾ ਮਿੱਤਰ ਬਣਾ,
 
नानक आसड़ी निबाहि मानुख परथाई लजीवदो ॥३॥
Nānak āsṛī nibāhi mānukẖ parthā▫ī lajīvḏo. ||3||
O Nanak, He alone fulfills your hopes; you should feel embarrassed, visiting other places. ||3||
ਕੇਵਲ ਉਹ ਹੀ ਤੇਰੀਆਂ ਆਸਾਂ ਪੂਰੀਆਂ ਕਰਦਾ ਹੈ, ਹੇ ਬੰਦੇ! ਹੋਰਨਾਂ ਥਾਵਾਂ ਤੇ ਜਾ ਕੇ ਤੂੰ ਬੇਸ਼ਰਮ ਥੀਵੇਗਾਂ।
ਨਿਬਾਹਿ = ਨਿਬਾਹੁੰਦਾ ਹੈ, ਪੂਰੀ ਕਰਦਾ ਹੈ। ਪਰਥਾਈ = {प्रस्थान} ਤੁਰ ਕੇ ਜਾਣਾ, ਆਸਰਾ ਲੈਣਾ। ਲਜੀਵਦੋ = ਲੱਜਾ ਦਾ ਕਾਰਨ ਬਣਦਾ ਹੈ ॥੩॥ਹੇ ਨਾਨਕ! ਉਹੀ ਤੇਰੀ ਆਸ ਪੂਰੀ ਕਰਨ ਵਾਲਾ ਹੈ। ਕਿਸੇ ਮਨੁੱਖ ਦਾ ਆਸਰਾ ਲੈਣਾ ਲੱਜਾ ਦਾ ਕਾਰਨ ਬਣਦਾ ਹੈ ॥੩॥
 
पउड़ी ॥
Pa▫oṛī.
Pauree:
ਪਉੜੀ।
xxxxxx
 
निहचलु एकु नराइणो हरि अगम अगाधा ॥
Nihcẖal ek nārā▫iṇo har agam agāḏẖā.
The One and only Lord is eternal, imperishable, inaccessible and incomprehensible.
ਕੇਵਲ ਪਹੁੰਚ ਤੋਂ ਪਰੇ ਅਤੇ ਸੋਚ ਸਮਝ ਤੋਂ ਉਚੇਰਾ ਵਾਹਿਗੁਰੂ ਸੁਆਮੀ ਹੀ ਸਦੀਵ ਰਹਿਣ ਵਾਲਾ ਹੈ।
ਅਗਾਧ = ਅਥਾਹ।ਸਿਰਫ਼ ਅਪਹੁੰਚ ਤੇ ਅਥਾਹ ਹਰੀ-ਪਰਮਾਤਮਾ ਹੀ ਸਦਾ-ਥਿਰ ਰਹਿਣ ਵਾਲਾ ਹੈ,
 
निहचलु नामु निधानु है जिसु सिमरत हरि लाधा ॥
Nihcẖal nām niḏẖān hai jis simraṯ har lāḏẖā.
The treasure of the Naam is eternal and imperishable. Meditating in remembrance on Him, the Lord is attained.
ਸਦੀਵੀ ਸਥਿਰ ਹੈ ਨਾਮ ਦਾ ਖ਼ਜ਼ਾਨਾ, ਜਿਸ ਦਾ ਆਰਾਧਨ ਕਰਨ ਦੁਆਰਾ ਸਾਈਂ ਪ੍ਰਾਪਤ ਹੋ ਜਾਂਦਾ ਹੈ।
ਨਿਧਾਨੁ = ਖ਼ਜ਼ਾਨਾ। ਲਾਧਾ = ਲੱਭ ਪੈਂਦਾ ਹੈ।ਉਸ ਹਰੀ ਦਾ ਨਾਮ-ਖ਼ਜ਼ਾਨਾ ਭੀ ਅਮੁੱਕ ਹੈ, ਨਾਮ ਸਿਮਰਿਆਂ ਪਰਮਾਤਮਾ ਲੱਭ ਪੈਂਦਾ ਹੈ।
 
निहचलु कीरतनु गुण गोबिंद गुरमुखि गावाधा ॥
Nihcẖal kīrṯan guṇ gobinḏ gurmukẖ gāvāḏẖā.
The Kirtan of His Praises is eternal and imperishable; the Gurmukh sings the Glorious Praises of the Lord of the Universe.
ਅਹਿੱਲ ਹੈ ਸ਼੍ਰਿਸ਼ਟੀ ਦੇ ਸੁਆਮੀ ਦੀ ਮਹਿਮਾ ਤੇ ਕੀਰਤੀ ਜਿਸ ਨੂੰ ਕਿ ਪਵਿੱਤ੍ਰ ਪੁਰਸ਼ ਗਾਇਨ ਕਰਦੇ ਹਨ।
ਗੁਰਮੁਖਿ = ਗੁਰੂ ਦੀ ਰਾਹੀਂ। ਗਵਾਧਾ = ਗਾਇਆ ਜਾਂਦਾ ਹੈ।ਗੁਰੂ ਦੀ ਸਰਨ ਪੈ ਕੇ ਗਾਂਵਿਆ ਹੋਇਆ ਪਰਮਾਤਮਾ ਦੇ ਗੁਣਾਂ ਦਾ ਕੀਰਤਨ ਭੀ (ਐਸਾ ਖ਼ਜ਼ਾਨਾ ਹੈ ਜੋ) ਸਦਾ ਕਾਇਮ ਰਹਿੰਦਾ ਹੈ।
 
सचु धरमु तपु निहचलो दिनु रैनि अराधा ॥
Sacẖ ḏẖaram ṯap nihcẖalo ḏin rain arāḏẖā.
Truth, righteousness, Dharma and intense meditation are eternal and imperishable. Day and night, worship the Lord in adoration.
ਸਦੀਵੀ-ਕਾਇਮ ਹਨ ਸੱਚ, ਧਰਮ ਅਤੇ ਕਰੜੀ ਘਾਲ, ਇਸ ਲਈ ਦਿਹੁੰ ਰਾਤ ਮੈਂ ਆਪਣੇ ਸੁਆਮੀ ਦਾ ਸਿਮਰਨ ਕਰਦਾ ਹਾਂ।
ਰੈਨਿ = ਰਾਤ।ਦਿਨ ਰਾਤ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਹੈ, ਇਹੀ ਹੈ ਸਦਾ-ਥਿਰ ਧਰਮ ਤੇ ਇਹੀ ਹੈ ਸਦਾ ਕਾਇਮ ਰਹਿਣ ਵਾਲਾ ਤਪ।
 
दइआ धरमु तपु निहचलो जिसु करमि लिखाधा ॥
Ḏa▫i▫ā ḏẖaram ṯap nihcẖalo jis karam likẖāḏẖā.
Compassion, righteousness, Dharma and intense meditation are eternal and imperishable; they alone obtain these, who have such pre-ordained destiny.
ਰਹਿਮ, ਸਚਾਈ ਅਤੇ ਸੁਆਮੀ ਦੀ ਸੇਵਾ ਕਾਲਸਥਾਈ ਹਨ। ਕੇਵਲ ਉਹ ਹੀ ਇਨ੍ਹਾਂ ਨੂੰ ਪਾਉਂਦਾ ਹੈ ਜਿਸ ਦੀ ਪ੍ਰਾਲਭਧ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ ਹੈ।
ਕਰਮਿ = (ਪ੍ਰਭੂ ਦੀ) ਬਖ਼ਸ਼ਸ਼ ਨਾਲ।ਪਰ ਇਹ ਅਟੱਲ ਤਪ ਦਇਆ ਤੇ ਧਰਮ ਉਸੇ ਨੂੰ ਮਿਲਦਾ ਹੈ ਜਿਸ ਦੇ ਭਾਗਾਂ ਵਿਚ ਪ੍ਰਭੂ ਦੀ ਮੇਹਰ ਨਾਲ ਲਿਖਿਆ ਗਿਆ ਹੈ।
 
निहचलु मसतकि लेखु लिखिआ सो टलै न टलाधा ॥
Nihcẖal masṯak lekẖ likẖi▫ā so talai na talāḏẖā.
The inscription inscribed upon one's forehead is eternal and imperishable; it cannot be avoided by avoidance.
ਮੁਸਤਕਿਲ ਹੈ ਮੱਥੇ ਉੱਤੇ ਲਿਖੀ ਹੋਈ ਲਿਖਤਾਕਾਰ। ਮੋਟਨ ਦੁਆਰਾ, ਉਹ ਮੇਟੀ ਨਹੀਂ ਜਾ ਸਕਦੀ।
ਮਸਤਕਿ = ਮੱਥੇ ਉਤੇ। ਟਲਾਧਾ = ਟਾਲਿਆਂ।ਮੱਥੇ ਉਤੇ ਲਿਖਿਆ ਹੋਇਆ ਇਹ ਲੇਖ ਐਸਾ ਹੈ ਕਿ ਕਿਸੇ ਦੇ ਟਾਲਿਆਂ ਟਲ ਨਹੀਂ ਸਕਦਾ।
 
निहचल संगति साध जन बचन निहचलु गुर साधा ॥
Nihcẖal sangaṯ sāḏẖ jan bacẖan nihcẖal gur sāḏẖā.
The Congregation, the Company of the Holy, and the word of the humble, are eternal and imperishable. The Holy Guru is eternal and imperishable.
ਸਦੀਵੀ-ਸੱਚਾ ਹੈ ਪਵਿੱਤ੍ਰ ਪੁਰਸ਼ਾਂ ਦਾ ਮੇਲ ਮਿਲਾਪ ਅਤੇ ਸਦੀਵੀ ਸੱਚਾ ਹੈ ਗੁਰੂ-ਸੰਤਾਂ ਦਾ ਕਥਨ।
xxxਸਾਧ ਜਨਾਂ ਦੀ ਸੰਗਤ (ਭੀ ਮਨੁੱਖਾ ਜੀਵਨ ਵਾਸਤੇ ਇਕ) ਅਟੱਲ (ਰਸਤਾ) ਹੈ, ਗੁਰੂ-ਸਾਧ ਦੇ ਬਚਨ ਭੀ (ਮਨੁੱਖ ਦੀ ਅਗਵਾਈ ਵਾਸਤੇ) ਅਟੱਲ (ਬੋਲ) ਹਨ।
 
जिन कउ पूरबि लिखिआ तिन सदा सदा आराधा ॥१९॥
Jin ka▫o pūrab likẖi▫ā ṯin saḏā saḏā ārāḏẖā. ||19||
Those who have such pre-ordained destiny worship and adore the Lord, forever and ever. ||19||
ਜਿਨ੍ਹਾਂ ਦਾ ਭਾਵੀ ਵਿੰਚ ਧੁਰ ਤੋਂ ਇਸ ਤਰ੍ਹਾਂ ਲਿਖਿਆ ਹੋਇਆ ਹੈ; ਸਦੀਵ ਹੀ ਉਹ ਆਪਣੇ ਸਾਈਂ ਨੂੰ ਸਿਮਰਦੇ ਹਨ।
ਪੂਰਬਿ = ਪਹਿਲੇ ਸਮੇ ਵਿਚ ॥੧੯॥ਪੂਰਬਲੇ ਜਨਮ ਵਿਚ ਕੀਤੇ ਕਰਮਾਂ ਦਾ ਲੇਖ ਜਿਨ੍ਹਾਂ ਦੇ ਮੱਥੇ ਉਤੇ ਉੱਘੜਿਆ ਹੈ, ਉਹਨਾਂ ਨੇ ਸਦਾ ਹੀ (ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦਾ ਸਿਮਰਨ ਕੀਤਾ ਹੈ ॥੧੯॥
 
सलोक डखणे मः ५ ॥
Salok dakẖ▫ṇe mėhlā 5.
Shalok, Dakhanay, Fifth Mehl:
ਸਲੋਕ ਡਖਦੇ ਪੰਜਵੀਂ ਪਾਤਿਸ਼ਾਹੀ।
xxxxxx
 
जो डुबंदो आपि सो तराए किन्ह खे ॥
Jo dubanḏo āp so ṯarā▫e kinĥ kẖe.
One who himself has drowned - how can he carry anyone else across?
ਜੋ ਖ਼ੁਦ ਡੁੱਬ ਗਿਆ ਹੈ, ਉਹ ਹੋਰ ਕਿਸੇ ਨੂੰ ਕੀ ਪਾਰ ਕਰ ਸਕਦਾ ਹੈ।
ਕਿਨ੍ਹ੍ਹ ਖੇ = ਕਿਨ੍ਹਾਂ ਨੂੰ?ਜੇਹੜਾ ਮਨੁੱਖ ਆਪ ਹੀ (ਸੰਸਾਰ-ਸਮੁੰਦਰ ਦੇ ਵਿਕਾਰਾਂ ਦੀਆਂ ਲਹਿਰਾਂ ਵਿਚ) ਡੁੱਬ ਰਿਹਾ ਹੋਵੇ, ਉਹ ਹੋਰ ਕਿਨ੍ਹਾਂ ਨੂੰ ਤਾਰ ਸਕਦਾ ਹੈ?
 
तारेदड़ो भी तारि नानक पिर सिउ रतिआ ॥१॥
Ŧāreḏaṛo bẖī ṯār Nānak pir si▫o raṯi▫ā. ||1||
One who is imbued with the Love of the Husband Lord - O Nanak, he himself is saved, and he saves others as well. ||1||
ਜੋ ਆਪਣੇ ਪਤੀ ਦੇ ਪ੍ਰੇਮ ਨਾਲ ਰੰਗਿਆ ਹੋਇਆ ਹੈ; ਉਹ ਖ਼ੁਦ ਤਰ ਜਾਂਦਾ ਹੇ ਅਤੇ ਹੋਰਨਾਂ ਨੂੰ ਭੀ ਤਾਰ ਲੈਂਦਾ ਹੈ।
ਤਾਰਿ = ਤਾਰੀ ਲਾਂਦੇ ਹਨ, ਤਰਦੇ ਹਨ ॥੧॥ਹੇ ਨਾਨਕ! ਜੋ ਮਨੁੱਖ ਪਤੀ-ਪਰਮਾਤਮਾ (ਦੇ ਪਿਆਰ) ਵਿਚ ਰੰਗੇ ਹੋਏ ਹਨ ਉਹ (ਇਹਨਾਂ ਠਿੱਲ੍ਹਾਂ ਵਿਚੋਂ) ਆਪ ਭੀ ਤਰ ਜਾਂਦੇ ਹਨ ਤੇ ਹੋਰਨਾਂ ਨੂੰ ਭੀ ਤਾਰ ਲੈਂਦੇ ਹਨ ॥੧॥
 
मः ५ ॥
Mėhlā 5.
Fifth Mehl:
ਪੰਜਵੀਂ ਪਾਤਿਸ਼ਾਹੀ।
xxxxxx
 
जिथै कोइ कथंनि नाउ सुणंदो मा पिरी ॥
Jithai ko▫e kathann nā▫o suṇanḏo mā pirī.
Wherever someone speaks and hears the Name of my Beloved Lord,
ਜਿੱਥੇ ਕਿਤੇ ਭੀ ਕੋਈ ਮੇਰੇ ਪ੍ਰੀਤਮ ਦੇ ਨਾਮ ਨੂੰ ਉਚਾਰਨ ਅਤੇ ਸ੍ਰਵਣ ਕਰਦਾ ਹੈ,
ਕਥੰਨਿ = ਕਥਦੇ ਹਨ, ਉਚਾਰਦੇ ਹਨ। ਮਾ ਪਿਰੀ = ਮੇਰੇ ਪਿਰ ਦਾ।ਜਿਸ ਥਾਂ (ਭਾਵ, ਸਾਧ ਸੰਗਤ ਵਿਚ) ਕੋਈ (ਗੁਰਮੁਖ ਬੰਦੇ) ਮੇਰੇ ਪਤੀ-ਪ੍ਰਭੂ ਦਾ ਨਾਮ ਸੁਣਦੇ ਉਚਾਰਦੇ ਹੋਣ, ਮੈਂ ਭੀ ਉਥੇ (ਚੱਲ ਕੇ) ਜਾਵਾਂ।
 
मूं जुलाऊं तथि नानक पिरी पसंदो हरिओ थीओसि ॥२॥
Mūʼn julā▫ūʼn ṯath Nānak pirī pasanḏo hari▫o thī▫os. ||2||
that is where I go, O Nanak, to see Him, and blossom forth in bliss. ||2||
ਉਥੇ ਹੀ ਮੈਂ ਜਾਂਦਾ ਹਾਂ, ਆਪਣੇ ਪਿਆਰੇ ਨੂੰ ਵੇਖ ਕੇ, ਹੇ ਨਾਲਕ! ਮੈਂ ਪ੍ਰਫੱਲਤ ਥੀ ਵੰਝਦਾ ਹਾਂ।
ਮੂੰ = ਮੈਂ। ਜੁਲਾਊਂ = ਮੈਂ ਜਾਵਾਂ। ਤਥਿ = ਤਿੱਥੇ, ਉਥੇ। ਪਿਰੀ ਪਸੰਦੋ = ਪਿਰ ਨੂੰ ਵੇਖ ਕੇ। ਥੀਓਸਿ = ਹੋ ਜਾਈਦਾ ਹੈ ॥੨॥(ਕਿਉਂਕਿ) ਹੇ ਨਾਨਕ! (ਸਾਧ ਸੰਗਤ ਵਿਚ) ਪਿਰ ਦਾ ਦੀਦਾਰ ਕਰ ਕੇ (ਆਪਾ) ਹਰਾ ਹੋ ਜਾਂਦਾ ਹੈ (ਆਤਮਕ ਜੀਵਨ ਮਿਲ ਜਾਂਦਾ ਹੈ) ॥੨॥
 
मः ५ ॥
Mėhlā 5.
Fifth Mehl:
ਪੰਜੀਵੀਂ ਪਾਤਿਸ਼ਾਹੀ।
xxxxxx
 
मेरी मेरी किआ करहि पुत्र कलत्र सनेह ॥
Merī merī ki▫ā karahi puṯar kalṯar saneh.
You are in love with your children and your wife; why do you keep calling them your own?
ਆਪਣੇ ਪੁੱਤ੍ਰਾਂ ਤੇ ਵਹੁਟੀ ਦੇ ਪਿਆਰ ਅੰਦਰ ਜੁੜ, ਤੂੰ ਕਿਊਂ ਉਨ੍ਹਾਂ ਨੂੰ ਆਪਣੇ ਨਿਜ ਦੇ ਆਖਦਾ ਹੈਂ?
ਕਲਤ੍ਰ = ਇਸਤ੍ਰੀ। ਸਨੇਹ = ਪਿਆਰ, ਮੋਹ।ਮੋਹ ਵਿਚ ਫਸ ਕੇ ਤੂੰ ਕਿਉਂ ਇਹ ਆਖੀ ਜਾ ਰਿਹਾ ਹੈਂ ਕਿ ਇਹ ਮੇਰੀ ਇਸਤ੍ਰੀ ਹੈ ਇਹ ਮੇਰਾ ਪੁੱਤਰ ਹੈ?
 
नानक नाम विहूणीआ निमुणीआदी देह ॥३॥
Nānak nām vihūṇī▫ā nimuṇī▫āḏī ḏeh. ||3||
O Nanak, without the Naam, the Name of the Lord, the human body has no foundation. ||3||
ਨਾਨਕ ਪ੍ਰਭੂ ਦੇ ਨਾਮ ਤੋਂ ਸੱਖਣੀ, ਮਨੁੱਖੀ ਕਾਇਆ ਬਗ਼ੈਰ ਨਹੀਂ ਦੇ ਹੈ।
ਨਿਮੁਣੀਆਦੀ = ਬੇ-ਬੁਨਿਆਦੀ, ਜਿਸ ਦੀ ਨੀਂਹ ਨਹੀਂ ਹੈ, ਵਿਅਰਥ ਜਾਣ ਵਾਲੀ। ਦੇਹ = ਕਾਇਆਂ, ਸਰੀਰ ॥੩॥ਹੇ ਨਾਨਕ! (ਮੋਹ ਵਿਚ ਫਸ ਕੇ) ਪ੍ਰਭੂ ਦੇ ਨਾਮ ਤੋਂ ਸੱਖਣਾ ਰਹਿ ਕੇ ਇਹ ਸਰੀਰ ਜਿਸ ਦੀ ਪਾਂਇਆਂ ਕੋਈ ਨਹੀਂ (ਵਿਅਰਥ ਚਲਾ ਜਾਇਗਾ) ॥੩॥
 
पउड़ी ॥
Pa▫oṛī.
Pauree:
ਪਉੜੀ।
xxxxxx
 
नैनी देखउ गुर दरसनो गुर चरणी मथा ॥
Nainī ḏekẖ▫a▫u gur ḏarsano gur cẖarṇī mathā.
With my eyes, I gaze upon the Blessed Vision of the Guru's Darshan; I touch my forehead to the Guru's feet.
ਆਪਣੀਆਂ ਅੱਖਾਂ ਨਾਲ ਮੈਂ ਗੁਰਾਂ ਦਾ ਦੀਦਾਰ ਵੇਖਦਾ ਹਾਂ ਅਤੇ ਗੁਰਾਂ ਦੇ ਪੈਰਾਂ ਉਤ ਮੈਂ ਆਪਣਾ ਮਸਤਕ ਰਖਦਾ ਹਾਂ।
ਨੈਨੀ = ਨੈਨੀਂ, ਅੱਖਾਂ ਨਾਲ। ਦੇਖਉ = ਦੇਖਉਂ, ਮੈਂ ਵੇਖਦਾ ਹਾਂ।ਮੈਂ ਅੱਖਾਂ ਨਾਲ ਗੁਰੂ ਦਾ ਦਰਸਨ ਕਰਦਾ ਹਾਂ, ਆਪਣਾ ਮੱਥਾ ਗੁਰੂ ਦੇ ਚਰਨਾਂ ਵਿਚ ਧਰਦਾ ਹਾਂ,
 
पैरी मारगि गुर चलदा पखा फेरी हथा ॥
Pairī mārag gur cẖalḏā pakẖā ferī hathā.
With my feet I walk on the Guru's Path; with my hands, I wave the fan over Him.
ਆਪਣਿਆਂ ਪੈਰਾਂ ਨਾਲ ਮੈਂ ਗੁਰਾਂ ਦੇ ਰਾਹੇ ਟੁਰਦਾ ਹਾਂ ਅਤੇ ਅਪਣਿਆਂ ਹੱਥਾਂ ਨਾਲ ਮੈਂ ਉਨ੍ਹਾਂ ਨੂੰ ਪੱਖੀ ਝਲਦਾ ਹਾਂ।
ਪੈਰੀ = ਪੈਰੀਂ, ਪੈਰਾਂ ਨਾਲ। ਮਾਰਗਿ = ਰਸਤੇ ਉਤੇ। ਫੇਰੀ = ਫੇਰੀਂ, ਮੈਂ ਫੇਰਦਾ ਹਾਂ।ਪੈਰਾਂ ਨਾਲ ਮੈਂ ਗੁਰੂ ਦੇ ਦੱਸੇ ਰਸਤੇ ਉਤੇ ਤੁਰਦਾ ਹਾਂ, ਹੱਥਾਂ ਨਾਲ ਮੈਂ (ਗੁਰੂ ਨੂੰ ਸੰਗਤ ਨੂੰ) ਪੱਖਾ ਝੱਲਦਾ ਹਾਂ।
 
अकाल मूरति रिदै धिआइदा दिनु रैनि जपंथा ॥
Akāl mūraṯ riḏai ḏẖi▫ā▫iḏā ḏin rain japanthā.
I meditate on Akaal Moorat, the undying form, within my heart; day and night, I meditate on Him.
ਆਪਣੇ ਮਨ ਅੰਦਰ ਮੈਂ ਅਮਰ ਸਰੂਪ (ਵਾਹਿਗੁਰੂ) ਨੂੰ ਸਿਮਰਦਾ ਹਾਂ ਅਤੇ ਦਿਹੁੰ ਰਾਤ ਉਸ ਦਾ ਆਰਾਧਨ ਕਰਦਾ ਹਾਂ।
xxx(ਇਸ ਸੰਜਮ ਵਿਚ ਰਹਿ ਕੇ) ਮੈਂ ਪਰਮਾਤਮਾ ਦਾ ਸਰੂਪ ਆਪਣੇ ਹਿਰਦੇ ਵਿਚ ਟਿਕਾਂਦਾ ਹਾਂ ਤੇ ਦਿਨ ਰਾਤ (ਉਸ ਦਾ ਨਾਮ) ਜਪਦਾ ਹਾਂ।
 
मै छडिआ सगल अपाइणो भरवासै गुर समरथा ॥
Mai cẖẖadi▫ā sagal apā▫iṇo bẖarvāsai gur samrathā.
I have renounced all possessiveness, and have placed my faith in the all-powerful Guru.
ਸਰਬ-ਸ਼ਕਤੀਵਾਨ ਗੁਰਾਂ ਵਿੱਚ ਯਕੀਨ ਧਾਰ ਕੇ ਮੈਂ ਆਪਣੀ ਸਾਰੀ ਅਪੱਣਤ ਤਿਆਗ ਦਿੱਤੀ ਹੈ।
ਅਪਾਇਣੋ = ਆਪਾ-ਭਾਵ, ਅਪਣੱਤ। ਭਰਵਾਸੈ ਗੁਰ = ਗੁਰੂ ਦੇ ਆਸਰੇ ਹੋ ਕੇ।ਸਭ ਤਾਕਤਾਂ ਦੇ ਮਾਲਕ ਗੁਰੂ ਵਿਚ ਸਰਧਾ ਧਾਰ ਕੇ ਮੈਂ (ਮਾਇਆ ਵਾਲੀ) ਸਾਰੀ ਅਪਣੱਤ ਦੂਰ ਕਰ ਲਈ ਹੈ।
 
गुरि बखसिआ नामु निधानु सभो दुखु लथा ॥
Gur bakẖsi▫ā nām niḏẖān sabẖo ḏukẖ lathā.
The Guru has blessed me with the treasure of the Naam; I am rid of all sufferings.
ਗੁਰਾਂ ਨੇ ਮੈਨੂੰ ਨਾਮ ਦਾ ਖ਼ਜ਼ਾਨਾ ਪਰਦਾਨ ਕੀਤਾ ਹੈ ਅਤੇ ਮੈਂ ਸਾਰਿਆਂ ਦੁਖੜਿਆਂ ਤੋਂ ਖ਼ਲਾਸੀ ਪਾ ਗਿਆ ਹਾਂ।
ਗੁਰਿ = ਗੁਰੂ ਨੇ। ਨਿਧਾਨੁ = ਖ਼ਜ਼ਾਨਾ।ਗੁਰੂ ਨੇ ਮੈਨੂੰ ਪ੍ਰਭੂ ਦਾ ਨਾਮ-ਖ਼ਜ਼ਾਨਾ ਦਿੱਤਾ ਹੈ, (ਹੁਣ) ਮੇਰਾ ਸਾਰਾ ਦੁੱਖ-ਕਲੇਸ਼ ਲਹਿ ਗਿਆ ਹੈ।
 
भोगहु भुंचहु भाईहो पलै नामु अगथा ॥
Bẖogahu bẖuncẖahu bẖā▫īho palai nām agthā.
Eat and enjoy the Naam, the Name of the indescribable Lord, O Siblings of Destiny.
ਮੇਰੀ ਝੋਲੀ ਵਿੱਚ ਅਕਥਨੀਯ ਸੁਆਮੀ ਦਾ ਨਾਮ ਹੈ। ਇਸ ਨੂੰ ਖਾਓ ਅਤੇ ਮਾਣੋ, ਹੇ ਵੀਰਨੋ!
ਭਾਈਹੋ = ਹੇ ਭਰਾਵੋ! ਭੁੰਚਹੁ = ਖਾਵਹੁ। ਅਗਥਾ = ਅਕੱਥ ਪ੍ਰਭੂ ਦਾ। ਪਲੈ = ਪੱਲੇ (ਬੰਨ੍ਹੋ), ਇਕੱਠਾ ਕਰੋ।ਹੇ ਭਰਾਵੋ! (ਤੁਸੀਂ ਭੀ) ਅਕੱਥ ਪ੍ਰਭੂ ਦੇ ਨਾਮ-ਖ਼ਜ਼ਾਨੇ ਨੂੰ (ਖੁਲ੍ਹੇ ਦਿਲ) ਵਰਤੋ, ਤੇ ਇਕੱਠਾ ਕਰੋ।
 
नामु दानु इसनानु दिड़ु सदा करहु गुर कथा ॥
Nām ḏān isnān ḏiṛ saḏā karahu gur kathā.
Confirm your faith in the Naam, charity and self-purification; chant the Guru's sermon forever.
ਤੂੰ ਆਪਣੇ ਆਪ ਨੂੰ ਨਾਮ, ਦਾਨਪੁੰਨ ਅਤੇ ਆਪਣਾ ਮਨ ਧੋਣ ਦੀ ਕਮਾਈ ਅੰਦਰ ਜੋੜ ਅਤੇ ਸਦੀਵ ਹੀ ਗੁਰਾਂ ਦੀ ਕਥਾ ਵਾਰਤਾ ਦਾ ਉਚਾਰਨ ਕਰ।
ਦਾਨੁ = ਸੇਵਾ। ਇਸਨਾਨੁ = (ਆਚਰਨ ਦੀ) ਪਵਿੱਤ੍ਰਤਾ।ਸਦਾ ਗੁਰੂ ਦੀਆਂ ਕਹਾਣੀਆਂ ਕਰੋ, ਨਾਮ ਜਪੋ, ਸੇਵਾ ਕਰੋ ਤੇ ਆਪਣਾ ਆਚਰਨ ਪਵਿੱਤ੍ਰ ਬਣਾਓ।
 
सहजु भइआ प्रभु पाइआ जम का भउ लथा ॥२०॥
Sahj bẖa▫i▫ā parabẖ pā▫i▫ā jam kā bẖa▫o lathā. ||20||
Blessed with intuitive poise, I have found God; I am rid of the fear of the Messenger of Death. ||20||
ਮੈਨੂੰ ਖ਼ੁਸ਼ੀ ਪ੍ਰਾਪਤ ਹੋ ਗਈ ਹੈ, ਮੈਂ ਸਾਈਂ ਨੂੰ ਪਾ ਲਿਆ ਹੈ ਅਤੇ ਮੌਤ ਦੇ ਦੂਤ ਦੇ ਡਰ ਤੋਂ ਮੈਂ ਖ਼ਲਾਸੀ ਪਾਗਿਆ ਹਾਂ।
ਸਹਜੁ = ਅਡੋਲਤਾ ॥੨੦॥(ਇਸ ਤਰ੍ਹਾਂ ਜਦੋਂ) ਮਨ ਦੀ ਅਡੋਲਤਾ ਬਣ ਜਾਂਦੀ ਹੈ, ਤਾਂ ਰੱਬ ਮਿਲ ਪੈਂਦਾ ਹੈ, (ਫਿਰ) ਮੌਤ ਦਾ ਡਰ ਭੀ ਦੂਰ ਹੋ ਜਾਂਦਾ ਹੈ (ਆਤਮਕ ਮੌਤ ਨੇੜੇ ਨਹੀਂ ਢੁਕ ਸਕਦੀ) ॥੨੦॥
 
सलोक डखणे मः ५ ॥
Salok dakẖ▫ṇe mėhlā 5.
Shalok, Dakhanay, Fifth Mehl:
ਸਲੋਕ ਡਖਣੇ ਪਾਤਿਸ਼ਾਹੀ ਪੰਜਵੀਂ।
xxxxxx
 
लगड़ीआ पिरीअंनि पेखंदीआ ना तिपीआ ॥
Lagṛī▫ā pirī▫ann pekẖanḏī▫ā nā ṯipī▫ā.
I am centered and focused on my Beloved, but I am not satisfied, even by seeing Him.
ਮੇਰੀਆ ਅੱਖਾਂ ਮੇਰੇ ਪ੍ਰੀਤਮ ਉੱਤੇ ਲੱਗੀਆਂ ਹੋਈਆਂ ਹਨ ਅਤੇ ਉਸ ਨੂੰ ਦੇਖਦੀਆਂ ਰੱਜਦੀਆਂ ਨਹੀਂ।
ਪਿਰੀਅੰਨਿ = ਪਿਰ ਨਾਲ। ਤਿਪੀਆ = ਰੱਜੀਆਂ।(ਮੇਰੀਆਂ ਅੱਖਾਂ) ਪਤੀ-ਪ੍ਰਭੂ ਨਾਲ ਲੱਗ ਗਈਆਂ ਹਨ (ਹੁਣ ਇਹ ਅੱਖਾਂ ਉਸ ਨੂੰ) ਵੇਖ ਵੇਖ ਕੇ ਰੱਜਦੀਆਂ ਨਹੀਂ (ਅੱਕਦੀਆਂ ਨਹੀਂ)।
 
हभ मझाहू सो धणी बिआ न डिठो कोइ ॥१॥
Habẖ majẖāhū so ḏẖaṇī bi▫ā na diṯẖo ko▫e. ||1||
The Lord and Master is within all; I do not see any other. ||1||
ਉਹ ਮਾਲਕ, ਸਾਰਿਆਂ ਦੇ ਅੰਦਰ ਹੈ। ਮੈਂ ਕਿਸੇ ਹੋਰਸ ਨੂੰ ਨਹੀਂ ਵੇਖਦਾ।
ਹਭ ਮਝਾਹੂ = ਸਭਨਾਂ ਵਿਚ। ਬਿਆ = ਦੂਸਰਾ ॥੧॥ਉਹ ਮਾਲਕ-ਪ੍ਰਭੂ (ਹੁਣ ਮੈਨੂੰ) ਸਭਨਾਂ ਵਿਚ (ਦਿੱਸ ਰਿਹਾ ਹੈ), (ਮੈਂ ਕਿਤੇ ਭੀ ਉਸ ਤੋਂ ਬਿਨਾ ਉਸ ਵਰਗਾ) ਕੋਈ ਦੂਜਾ ਨਹੀਂ ਵੇਖਿਆ ॥੧॥
 
मः ५ ॥
Mėhlā 5.
Fifth Mehl:
ਪੰਜਵੀਂ ਪਾਤਿਸ਼ਾਹੀ।
xxxxxx
 
कथड़ीआ संताह ते सुखाऊ पंधीआ ॥
Kathṛī▫ā sanṯāh ṯe sukẖā▫ū panḏẖī▫ā.
The sayings of the Saints are the paths of peace.
ਸੰਤਾਂ ਦੇ ਕਥਨ, ਆਰਾਮ ਦੇ ਰਸਤੇ ਹਨ।
ਕਥੜੀਆ = ਕਥਾ-ਕਹਾਣੀਆਂ, ਉਪਦੇਸ਼ ਦੇ ਬਚਨ। ਪੰਧੀਆ = ਰਸਤਾ। ਸੁਖਾਊ = ਸੁਖ ਦੇਣ ਵਾਲੇ।ਸੰਤ ਜਨਾਂ ਦੇ ਉਪਦੇਸ਼-ਮਈ ਬਚਨ ਸੁਖ ਵਿਖਾਲਣ ਵਾਲਾ ਰਸਤਾ ਹਨ;
 
नानक लधड़ीआ तिंनाह जिना भागु मथाहड़ै ॥२॥
Nānak laḏẖ▫ṛī▫ā ṯinnāh jinā bẖāg mathāhaṛai. ||2||
O Nanak, they alone obtain them, upon whose foreheads such destiny is written. ||2||
ਨਾਨਕ, ਕੇਵਲ ਉਹ ਹੀ ਉਨ੍ਹਾਂ ਨੂੰ ਪਾਉਂਦੇ ਹਨ, ਜਿਨ੍ਹਾਂ ਦੇ ਮੱਥੇ ਉੱਤੇ ਚੰਗੀ ਪ੍ਰਾਲਭਦ ਲਿਖੀ ਹੋਈ ਹੈ।
ਮਥਾਹੜੈ = ਮੱਥੇ ਉਤੇ। ਤਿੰਨਾਹ = ਉਹਨਾਂ ਨੂੰ ॥੨॥(ਪਰ) ਹੇ ਨਾਨਕ! ਇਹ ਬਚਨ ਉਹਨਾਂ ਨੂੰ ਹੀ ਮਿਲਦੇ ਹਨ ਜਿਨ੍ਹਾਂ ਦੇ ਮੱਥੇ ਉਤੇ (ਪੂਰਬਲੇ ਭਲੇ ਕਰਮਾਂ ਦਾ) ਭਾਗ (ਉੱਘੜਦਾ ਹੈ) ॥੨॥
 
मः ५ ॥
Mėhlā 5.
Fifth Mehl:
ਪੰਜਵੀਂ ਪਾਤਿਸ਼ਾਹੀ।
xxxxxx
 
डूंगरि जला थला भूमि बना फल कंदरा ॥
Dūngar jalā thalā bẖūm banā fal kanḏrā.
He is totally permeating the mountains, oceans, deserts, lands, forests, orchards, caves,
ਪਹਾੜਾਂ, ਸਮੁੰਦਰਾਂ, ਮਾਰੂਥਲਾਂ, ਜ਼ਮੀਨਾਂ, ਜੰਗਲਾਂ, ਫਲਾਂ ਫੁੱਲਾਂ,
ਡੂੰਗਰਿ = ਡੁੱਗਰ ਵਿਚ, ਪਹਾੜ ਵਿਚ। ਬਨਾ = ਜੰਗਲਾਂ ਵਿਚ। ਜਲਾ = ਪਾਣੀਆਂ ਵਿਚ। ਥਲਾ = ਰੇਤਲੇ ਥਾਵਾਂ ਵਿਚ। ਕੰਦਰਾ = ਗੁਫ਼ਾਂ ਵਿਚ।ਪਹਾੜਾਂ ਵਿਚ, ਸਮੁੰਦਰਾਂ ਵਿਚ, ਰੇਤਲੇ ਥਾਵਾਂ ਵਿਚ, ਧਰਤੀ ਵਿਚ, ਜੰਗਲਾਂ ਵਿਚ, ਫਲਾਂ ਵਿਚ, ਗੁਫ਼ਾਂ ਵਿਚ,
 
पाताला आकास पूरनु हभ घटा ॥
Pāṯālā ākās pūran habẖ gẖatā.
the nether regions of the underworld, the Akaashic ethers of the skies, and all hearts.
ਗੁਫਾਵਾਂ ਪਾਤਾਲਾਂ, ਅਸਮਾਨਾਂ ਅਤੇ ਸਾਰਿਆਂ ਦਿਲਾਂ ਅੰਦਰ ਪਰੀਪੂਰਨ ਹੈ ਉਹ ਸੁਆਮੀ।
ਪੂਰਨੁ = ਵਿਆਪਕ।ਪਾਤਾਲ ਆਕਾਸ ਵਿਚ-ਸਾਰੇ ਹੀ ਸਰੀਰਾਂ ਵਿਚ (ਪਰਮਾਤਮਾ) ਵਿਆਪਕ ਹੈ।
 
नानक पेखि जीओ इकतु सूति परोतीआ ॥३॥
Nānak pekẖ jī▫o ikaṯ sūṯ paroṯī▫ā. ||3||
Nanak sees that they are all strung on the same thread. ||3||
ਨਾਨਕ ਉਨ੍ਹਾਂ ਸਾਰੀਆਂ ਨੂੰ ਇਕੋ ਹੀ ਧਾਗੇ ਅੰਦਰ ਪਰੋਇਆ ਵੇਖਦਾ ਹੈ।
ਪੇਖਿ = ਵੇਖ ਕੇ। ਜੀਓ = ਮੈਂ ਜੀਊਂਦਾ ਹਾਂ, ਮੇਰੇ ਅੰਦਰ ਜਿੰਦ ਪੈਂਦੀ ਹੈ, ਮੈਨੂੰ ਆਤਮਕ ਜੀਵਨ ਮਿਲਦਾ ਹੈ। ਇਕਤੁ = ਇਕ ਵਾਰ। ਸੂਤਿ = ਸੂਤ ਵਿਚ ॥੩॥ਹੇ ਨਾਨਕ! ਜਿਸ ਪ੍ਰਭੂ ਨੇ (ਸਾਰੀ ਹੀ ਰਚਨਾ ਨੂੰ) ਇਕੋ ਧਾਗੇ ਵਿਚ (ਭਾਵ, ਹੁਕਮ ਵਿਚ, ਮਰਯਾਦਾ ਵਿਚ) ਪ੍ਰੋ ਰੱਖਿਆ ਹੈ ਉਸ ਨੂੰ ਵੇਖ ਵੇਖ ਕੇ ਮੈਨੂੰ ਆਤਮਕ ਜੀਵਨ ਮਿਲਦਾ ਹੈ ॥੩॥
 
पउड़ी ॥
Pa▫oṛī.
Pauree:
ਪਉੜੀ।
xxxxxx
 
हरि जी माता हरि जी पिता हरि जीउ प्रतिपालक ॥
Har jī māṯā har jī piṯā har jī▫o parṯipālak.
The Dear Lord is my mother, the Dear Lord is my father; the Dear Lord cherishes and nurtures me.
ਪੂਜਯ ਪ੍ਰਭੂ ਮੇਰੀ ਅੰਮੜੀ ਹੈ, ਪੂਜਯ ਪ੍ਰਭੂ ਮੇਰਾ ਪਿਤਾ ਅਤੇ ਪੂਜਯ ਪ੍ਰਭੂ ਹੀ ਮੇਰਾ ਪਾਲਣ-ਪੋਸਣਹਾਰ ਹੈ।
xxxਪਰਮਾਤਮਾ ਮੇਰਾ ਮਾਤਾ ਪਿਤਾ ਹੈ (ਮਾਪਿਆਂ ਵਾਂਗ ਮੈਨੂੰ) ਪਾਲਣ ਵਾਲਾ ਹੈ।
 
हरि जी मेरी सार करे हम हरि के बालक ॥
Har jī merī sār kare ham har ke bālak.
The Dear Lord takes care of me; I am the child of the Lord.
ਪੂਜਯ ਵਾਹਿਗੁਰੂ ਮੇਰੀ ਸੰਭਾਲ ਕਰਦਾ ਹੈ ਅਤੇ ਮੈਂ ਵਾਹਿਗੁਰੂ ਦਾ ਬੱਚਾ ਹਾਂ।
ਸਾਰ = ਸੰਭਾਲ।ਪ੍ਰਭੂ ਮੇਰੀ ਸੰਭਾਲ ਕਰਦਾ ਹੈ, ਅਸੀਂ ਪ੍ਰਭੂ ਦੇ ਬੱਚੇ ਹਾਂ।
 
सहजे सहजि खिलाइदा नही करदा आलक ॥
Sėhje sahj kẖilā▫iḏā nahī karḏā ālak.
Slowly and steadily, He feeds me; He never fails.
ਧੀਰੇ ਧੀਰੇ ਉਹ ਮੈਨੂੰ ਖ਼ਆਉਂਦਾ ਪਿਆਉਂਦਾ ਹੈ ਅਤੇ ਸੁਸਤੀ ਨਹੀਂ ਕਰਦਾ।
ਸਹਜਿ = ਸਹਜ ਅਵਸਥਾ ਵਿਚ, ਆਤਮਕ ਅਡੋਲਤਾ ਵਿਚ। ਆਲਕ = ਆਲਸ।ਮੈਨੂੰ ਮੇਰਾ ਹਰੀ ਅਡੋਲ ਅਵਸਥਾ ਵਿਚ ਟਿਕਾ ਕੇ ਜੀਵਨ-ਖੇਡ ਖਿਡਾ ਰਿਹਾ ਹੈ, (ਇਸ ਗੱਲੋਂ ਰਤਾ ਭੀ) ਆਲਸ ਨਹੀਂ ਕਰਦਾ।
 
अउगणु को न चितारदा गल सेती लाइक ॥
A▫ugaṇ ko na cẖiṯārḏā gal seṯī lā▫ik.
He does not remind me of my faults; He hugs me close in His embrace.
ਉਹ ਮੇਰੀਆਂ ਬੱਦੀਆਂ ਮੈਨੂੰ ਚੇਤੇ ਨਹੀਂ ਕਰਾਉਂਦਾ ਅਤੇ ਮੈਨੂੰ ਆਪਣੀ ਛਾਤੀ ਨਾਲ ਲਾ ਲੈਂਦਾ ਹੈ।
ਕੋ = ਕੋਈ। ਸੇਤੀ = ਨਾਲ। ਲਾਇਕ = ਲਾ ਲੈਂਦਾ ਹੈ।ਮੇਰੇ ਕਿਸੇ ਔਗੁਣ ਨੂੰ ਚੇਤੇ ਨਹੀਂ ਰੱਖਦਾ, (ਸਦਾ) ਆਪਣੇ ਗਲ ਨਾਲ (ਮੈਨੂੰ) ਲਾਈ ਰੱਖਦਾ ਹੈ।
 
मुहि मंगां सोई देवदा हरि पिता सुखदाइक ॥
Muhi mangāʼn so▫ī ḏevḏā har piṯā sukẖ▫ḏā▫ik.
Whatever I ask for, He give me; the Lord is my peace-giving father.
ਜਿਹੜਾ ਕੁੱਛ ਮੈਂ ਆਪਣੇ ਮੂੰਹੋਂ ਮੰਗਦਾ ਹਾਂ, ਉਹ ਮੈਨੂੰ ਓਹੀ ਕੁੱਛ ਬਖ਼ਸ਼ਦਾ ਹੈ। ਹਰੀ ਮੇਰਾ ਸੁਖ ਅਨੰਦ ਬਖ਼ਸ਼ਣਹਾਰ ਬਾਪੂ ਹੈ।
ਮੰਗਾਂ = ਮੈਂ ਮੰਗਦਾ ਹਾਂ। ਸੁਖਦਾਇਕ = ਸੁਖ ਦੇਣ ਵਾਲਾ।ਜੋ ਕੁਝ ਮੈਂ ਮੂੰਹੋਂ ਮੰਗਦਾ ਹਾਂ, ਮੇਰਾ ਸੁਖ-ਦਾਈ ਪਿਤਾ-ਪ੍ਰਭੂ ਉਹੀ ਉਹੀ ਦੇ ਦੇਂਦਾ ਹੈ।