Sri Guru Granth Sahib Ji

Ang: / 1430

Your last visited Ang:

लख चउरासीह जीअ उपाए ॥
Lakẖ cẖa▫orāsīh jī▫a upā▫e.
He created the 8.4 million species of beings.
ਸਾਹਿਬ ਨੇ ਚੁਰਾਸੀ ਲੰਖ ਕਿਸਮਾਂ ਦੇ ਪ੍ਰਾਣ-ਧਾਰੀ ਜੀਵ ਪੈਦਾ ਕੀਤੇ ਹਨ।
ਜੀਅ = {ਲਫ਼ਜ਼ 'ਜੀਵ' ਤੋਂ ਬਹੁ-ਵਚਨ}।ਪਰਮਾਤਮਾ ਨੇ ਚੌਰਾਸੀ ਲੱਖ ਜੂਨਾਂ ਵਿਚ ਬੇਅੰਤ ਜੀਵ ਪੈਦਾ ਕੀਤੇ ਹੋਏ ਹਨ,
 
जिस नो नदरि करे तिसु गुरू मिलाए ॥
Jis no naḏar kare ṯis gurū milā▫e.
Those, upon whom He casts His Glance of Grace, come to meet the Guru.
ਜਿਸ ਉਤੇ ਉਹ ਆਪਣੀ ਮਿਹਰ ਦੀ ਨਜ਼ਰ ਧਾਰਦਾ ਹੈ, ਉਸ ਨੂੰ ਗੁਰਾਂ ਨਾਲ ਮਿਲਾ ਦਿੰਦਾ ਹੈ।
xxxਜਿਸ ਜੀਵ ਉੱਤੇ ਉਹ ਮੇਹਰ ਦੀ ਨਜ਼ਰ ਕਰਦਾ ਹੈ ਉਸ ਨੂੰ ਗੁਰੂ ਮਿਲਾ ਦੇਂਦਾ ਹੈ।
 
किलबिख काटि सदा जन निरमल दरि सचै नामि सुहावणिआ ॥६॥
Kilbikẖ kāt saḏā jan nirmal ḏar sacẖai nām suhāvaṇi▫ā. ||6||
Shedding their sins, His servants are forever pure; at the True Court, they are beautified by the Naam, the Name of the Lord. ||6||
ਆਪਣੇ ਪਾਪਾਂ ਨੂੰ ਧੋ ਕੇ ਉਸ ਦਾ ਗੋਲਾ ਹਮੇਸ਼ਾਂ ਪਵਿੱਤਰ ਹੁੰਦਾ ਤੇ ਸੱਚੇ ਦਰਬਾਰ ਅੰਦਰ ਨਾਮ ਨਾਲ ਕੀਰਤੀਮਾਨ ਲਗਦਾ ਹੈ।
ਕਿਲਬਿਖ = ਪਾਪ। ਕਾਟਿ = ਕੱਟ ਕੇ। ਨਾਮਿ = ਨਾਮ ਵਿਚ। (ਜੁੜੇ ਰਹਿਣ ਦੇ ਕਾਰਨ) ॥੬॥(ਗੁਰੂ-ਚਰਨਾਂ ਵਿਚ ਜੁੜੇ ਹੋਏ) ਬੰਦੇ ਆਪਣੇ ਪਾਪ ਦੂਰ ਕਰਕੇ ਸਦਾ ਪਵਿਤ੍ਰ-ਜੀਵਨ ਵਾਲੇ ਹੋ ਜਾਂਦੇ ਹਨ, ਤੇ ਸਦਾ-ਥਿਰ ਪ੍ਰਭੂ ਦੇ ਦਰ ਤੇ ਪ੍ਰਭੂ ਦੇ ਨਾਮ ਦੀ ਬਰਕਤਿ ਨਾਲ ਸੋਭਾ ਪਾਂਦੇ ਹਨ ॥੬॥
 
लेखा मागै ता किनि दीऐ ॥
Lekẖā māgai ṯā kin ḏī▫ai.
When they are called to settle their accounts, who will answer then?
ਜਦ ਹਿਸਾਬ-ਕਿਤਾਬ ਮੰਗਿਆ ਗਿਆ, ਉਹ ਉਦੋਂ ਕੌਣ ਦੇ ਸਕੇਗਾ?
ਕਿਨਿ = ਕਿਸ ਨੇ? ਕਿਨਿ ਦੀਐ = ਕਿਸ ਨੇ ਦਿੱਤਾ ਹੈ? ਕੋਈ ਨਹੀਂ ਦੇ ਸਕਦਾ।(ਅਸੀਂ ਜੀਵ ਸਦਾ ਭੁੱਲਣਹਾਰ ਹਾਂ) ਜੇ ਪ੍ਰਭੂ (ਸਾਡੇ ਕੀਤੇ ਕਰਮਾਂ ਦਾ) ਹਿਸਾਬ ਮੰਗਣ ਲੱਗੇ, ਤਾਂ ਕੋਈ ਜੀਵ ਹਿਸਾਬ ਨਹੀਂ ਦੇ ਸਕਦਾ (ਭਾਵ, ਲੇਖੇ ਵਿਚ ਪੂਰਾ ਨਹੀਂ ਉਤਰ ਸਕਦਾ)।
 
सुखु नाही फुनि दूऐ तीऐ ॥
Sukẖ nāhī fun ḏū▫ai ṯī▫ai.
There shall be no peace then, from counting out by twos and threes.
ਤਦੋਂ ਦੋ ਤੇ ਤਿੰਨ ਗਿਣ (ਹਿਸਾਬ ਦੇਣ) ਨਾਲ ਕੋਈ ਠੰਢ-ਚੈਨ ਪਰਾਪਤ ਨਹੀਂ ਹੋਣੀ।
ਫੁਨਿ = ਮੁੜ। ਦੂਐ ਤੀਐ = ਗਿਣਤੀ ਕਰਨ ਵਿਚ, ਲੇਖਾ ਦੇਣ ਵਿਚ।(ਆਪਣੇ ਕੀਤੇ ਕਰਮਾਂ ਦਾ) ਲੇਖਾ ਗਿਣਾਇਆਂ (ਭਾਵ, ਲੇਖੇ ਵਿਚ ਸੁਰਖ਼ਰੂ ਹੋਣ ਦੀ ਆਸ ਤੇ) ਕਿਸੇ ਨੂੰ ਆਤਮਕ ਆਨੰਦ ਨਹੀਂ ਮਿਲ ਸਕਦਾ।
 
आपे बखसि लए प्रभु साचा आपे बखसि मिलावणिआ ॥७॥
Āpe bakẖas la▫e parabẖ sācẖā āpe bakẖas milāvaṇi▫ā. ||7||
The True Lord God Himself forgives, and having forgiven, He unites them with Himself. ||7||
ਸੱਚਾ ਸੁਆਮੀ ਖੁਦ ਮਾਫੀ ਦਿੰਦਾ ਹੈ ਅਤੇ ਮਾਫ ਕਰਕੇ ਆਪਣੇ ਆਪ ਨਾਲ ਮਿਲਾ ਲੈਂਦਾ ਹੈ।
ਬਖਸਿ = ਬਖ਼ਸ਼ ਕੇ ॥੭॥ਪ੍ਰਭੂ ਆਪ ਹੀ ਮਿਹਰ ਕਰਕੇ (ਆਪਣੇ ਚਰਨਾਂ ਵਿਚ) ਮਿਲਾ ਲੈਂਦਾ ਹੈ ॥੭॥
 
आपि करे तै आपि कराए ॥
Āp kare ṯai āp karā▫e.
He Himself does, and He Himself causes all to be done.
ਉਹ ਆਪੇ ਕਰਦਾ ਹੈ ਤੇ ਆਪੇ ਹੀ ਕਰਾਉਂਦਾ ਹੈ।
ਤੈ = ਅਤੇ।(ਸਭ ਜੀਵਾਂ ਵਿਚ ਵਿਆਪਕ ਹੋ ਕੇ) ਪ੍ਰਭੂ ਆਪ ਹੀ (ਸਭ ਕੁਝ) ਕਰਦਾ ਹੈ ਅਤੇ ਆਪ ਹੀ (ਪ੍ਰੇਰਨਾ ਕਰ ਕੇ ਜੀਵਾਂ ਪਾਸੋਂ) ਕਰਾਂਦਾ ਹੈ।
 
पूरे गुर कै सबदि मिलाए ॥
Pūre gur kai sabaḏ milā▫e.
Through the Shabad, the Word of the Perfect Guru, He is met.
ਪੂਰਨ ਗੁਰਾਂ ਦੇ ਉਪਦੇਸ਼ ਰਾਹੀਂ ਉਹ ਮਿਲਦਾ ਹੈ।
ਕੈ ਸਬਦਿ = ਦੇ ਸ਼ਬਦ ਵਿਚ।ਪ੍ਰਭੂ ਆਪ ਹੀ ਪੂਰੇ ਗੁਰੂ ਦੇ ਸ਼ਬਦ ਵਿਚ ਜੋੜ ਕੇ ਆਪਣੇ ਚਰਨਾਂ ਵਿਚ ਮਿਲਾਂਦਾ ਹੈ।
 
नानक नामु मिलै वडिआई आपे मेलि मिलावणिआ ॥८॥२॥३॥
Nānak nām milai vadi▫ā▫ī āpe mel milāvaṇi▫ā. ||8||2||3||
O Nanak, through the Naam, greatness is obtained. He Himself unites in His Union. ||8||2||3||
ਨਾਨਕ ਨਾਮ ਨਾਲ ਬਜੁਰਗੀ ਪ੍ਰਾਪਤ ਹੁੰਦੀ ਹੈ। ਮਾਲਕ ਖੁਦ ਹੀ ਆਪਣੇ ਮਿਲਾਪ ਅੰਦਰ ਮਿਲਾਉਂਦਾ ਹੈ।
ਮੇਲਿ = ਮਿਲਾਪ ਵਿਚ, ਚਰਨਾਂ ਵਿਚ ॥੮॥ਹੇ ਨਾਨਕ! ਜਿਸ ਮਨੁੱਖ ਨੂੰ (ਉਸ ਦੇ ਦਰ ਤੋਂ ਉਸ ਦਾ) ਨਾਮ ਮਿਲਦਾ ਹੈ, ਉਸ ਨੂੰ (ਉਸ ਦੀ ਹਜ਼ੂਰੀ ਵਿਚ) ਆਦਰ ਮਿਲਦਾ ਹੈ, ਪ੍ਰਭੂ ਆਪ ਹੀ ਉਸ ਨੂੰ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ ॥੮॥੨॥੩॥
 
माझ महला ३ ॥
Mājẖ mėhlā 3.
Maajh, Third Mehl:
ਮਾਝ ਤੀਜੀ ਪਾਤਸ਼ਾਹੀ।
xxxxxx
 
इको आपि फिरै परछंना ॥
Iko āp firai parcẖẖannā.
The One Lord Himself moves about imperceptibly.
ਖੁਦ ਬ ਖੁਦ ਹੀ ਅਦੁੱਤੀ ਸਾਹਿਬ ਅਦ੍ਰਿਸ਼ਟ ਹੋ ਵਿਚਰ ਰਿਹਾ ਹੈ।
ਪਰਛੰਨਾ = {परिच्छन्न = Enveloped, clothed} ਢਕਿਆ ਹੋਇਆ।(ਦ੍ਰਿਸ਼ਟ-ਮਾਨ ਜਗਤ-ਰੂਪ ਪਰਦੇ ਵਿਚ) ਢੱਕਿਆ ਹੋਇਆ ਪਰਮਾਤਮਾ ਆਪ ਹੀ ਆਪ (ਸਾਰੇ ਜਗਤ ਵਿਚ) ਵਿਚਰ ਰਿਹਾ ਹੈ।
 
गुरमुखि वेखा ता इहु मनु भिंना ॥
Gurmukẖ vekẖā ṯā ih man bẖinnā.
As Gurmukh, I see Him, and then this mind is pleased and uplifted.
ਜੇਕਰ ਗੁਰਾਂ ਦੇ ਰਾਹੀਂ ਮੈਂ ਉਸ ਨੂੰ ਦੇਖ ਲਵਾਂ ਤਦ ਮੇਰੀ ਇਹ ਆਤਮਾਂ ਤਰੋਤਾਜਾ ਹੋ ਜਾਂਦੀ ਹੈ।
ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਭਿੰਨਾ = ਭਿੱਜ ਗਿਆ।ਜਿਨ੍ਹਾਂ ਬੰਦਿਆਂ ਨੇ ਗੁਰੂ ਦੀ ਸਰਨ ਪੈ ਕੇ (ਉਸ ਗੁਪਤ ਪ੍ਰਭੂ ਨੂੰ) ਜਦੋਂ ਵੇਖ ਲਿਆ ਤਦੋਂ ਉਹਨਾਂ ਦਾ ਮਨ (ਉਸ ਦੇ ਪ੍ਰੇਮ-ਰਸ ਵਿਚ) ਭਿੱਜ ਗਿਆ।
 
त्रिसना तजि सहज सुखु पाइआ एको मंनि वसावणिआ ॥१॥
Ŧarisnā ṯaj sahj sukẖ pā▫i▫ā eko man vasāvaṇi▫ā. ||1||
Renouncing desire, I have found intuitive peace and poise; I have enshrined the One within my mind. ||1||
ਖਾਹਿਸ਼ ਨੂੰ ਤਿਆਗ ਅਤੇ ਇੱਕ ਸਾਈਂ ਨੂੰ ਚਿੱਤ ਵਿੱਚ ਟਿਕਾ ਕੇ ਮੈਂ ਬੈਕੁੰਠੀ ਪ੍ਰਸੰਨਤਾ ਪ੍ਰਾਪਤ ਕੀਤੀ ਹੈ।
ਤਜਿ = ਛੱਡ ਕੇ। ਸਹਜੁ ਸੁਖੁ = ਆਤਮਕ ਅਡੋਲਤਾ ਦਾ ਆਨੰਦ। ਮੰਨਿ = ਮਨਿ, ਮਨ ਵਿਚ ॥੧॥(ਮਾਇਆ ਦੀ) ਤ੍ਰਿਸ਼ਨਾ ਛੱਡ ਕੇ ਉਹਨਾਂ ਆਤਮਕ ਅਡੋਲਤਾ ਦਾ ਆਨੰਦ ਹਾਸਲ ਕਰ ਲਿਆ, ਇਕ ਪਰਮਾਤਮਾ ਹੀ ਪਰਮਾਤਮਾ ਉਹਨਾਂ ਦੇ ਮਨ ਵਿਚ ਵਸ ਪਿਆ ॥੧॥
 
हउ वारी जीउ वारी इकसु सिउ चितु लावणिआ ॥
Ha▫o vārī jī▫o vārī ikas si▫o cẖiṯ lāvaṇi▫ā.
I am a sacrifice, my soul is a sacrifice, to those who focus their consciousness on the One.
ਮੈਂ ਘੋਲੀ ਹਾਂ, ਮੇਰੀ ਜਿੰਦ ਜਾਨ ਘੋਲੀ ਹੈ, ਉਨ੍ਹਾਂ ਊਤੋਂ ਜੋ ਇੱਕ ਵਾਹਿਗੁਰੂ ਨਾਲ ਆਪਣੀ ਬਿਰਤੀ ਜੋੜਦੇ ਹਨ।
ਹਉ = ਮੈਂ। ਇਕਸੁ ਸਿਉ = ਸਿਰਫ਼ ਇਕ ਨਾਲ।ਮੈਂ ਉਹਨਾਂ ਮਨੁੱਖਾਂ ਤੋਂ ਸਦਾ ਸਦਕੇ ਹਾਂ ਕੁਰਬਾਨ ਹਾਂ, ਜੇਹੜੇ ਇਕ ਪਰਮਾਤਮਾ ਦੇ ਨਾਲ ਹੀ ਚਿੱਤ ਜੋੜਦੇ ਹਨ।
 
गुरमती मनु इकतु घरि आइआ सचै रंगि रंगावणिआ ॥१॥ रहाउ ॥
Gurmaṯī man ikaṯ gẖar ā▫i▫ā sacẖai rang rangāviṇ▫ā. ||1|| rahā▫o.
Through the Guru's Teachings, my mind has come to its only home; it is imbued with the True Color of the Lord's Love. ||1||Pause||
ਗੁਰਾਂ ਦੇ ਊਪਦੇਸ਼ ਦੁਆਰਾ ਮੇਰਾ ਮਨੂਆ ਆਪਣੇ ਅਦੁੱਤੀ ਗ੍ਰਹਿ ਵਿੱਚ ਆ ਗਿਆ ਹੈ ਅਤੇ ਸੱਚੀ ਰੰਗਤ ਅੰਦਰ ਰੰਗਿਆ ਗਿਆ ਹੈ। ਠਹਿਰਾਉ।
ਇਕਤੁ ਘਰਿ = ਇਕ ਘਰ ਵਿਚ ॥੧॥ਗੁਰੂ ਦੀ ਸਿਖਿਆ ਲੈ ਕੇ ਜਿਨ੍ਹਾਂ ਦਾ ਮਨ ਪਰਮਾਤਮਾ ਦੇ ਚਰਨਾਂ ਵਿਚ ਟਿਕ ਗਿਆ ਹੈ, ਉਹ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਪ੍ਰੇਮ-ਰੰਗ ਵਿਚ (ਸਦਾ ਲਈ) ਰੰਗੇ ਗਏ ॥੧॥ ਰਹਾਉ॥
 
इहु जगु भूला तैं आपि भुलाइआ ॥
Ih jag bẖūlā ṯaiʼn āp bẖulā▫i▫ā.
This world is deluded; You Yourself have deluded it.
ਇਹ ਸੰਸਾਰ ਕੁਰਾਹੇ ਪਿਆ ਹੋਇਆ ਹੈ। ਤੂੰ ਖੁਦ ਹੀ ਇਸ ਨੂੰ ਗਲਤ ਮਾਰਗ ਤੇ ਪਾ ਦਿੱਤਾ ਹੈ।
xxx(ਹੇ ਪ੍ਰਭੂ!) ਇਹ ਜਗਤ ਕੁਰਾਹੇ ਪਿਆ ਹੋਇਆ ਹੈ (ਪਰ ਇਸ ਦੇ ਕੀਹ ਵੱਸ?) ਤੂੰ ਆਪ ਹੀ ਇਸ ਨੂੰ ਕੁਰਾਹੇ ਪਾਇਆ ਹੋਇਆ ਹੈ।
 
इकु विसारि दूजै लोभाइआ ॥
Ik visār ḏūjai lobẖā▫i▫ā.
Forgetting the One, it has become engrossed in duality.
ਇੱਕ ਸੁਆਮੀ ਨੂੰ ਭੁਲਾ ਕੇ ਇਹ ਦਵੈਤ-ਭਾਵ ਅੰਦਰ ਖਚਤ ਹੋਇਆ ਹੋਇਆ ਹੈ।
ਬਿਸਾਰਿ = ਭੁਲਾ ਕੇ। ਦੂਜੈ = ਤੈਥੋਂ ਬਿਨਾ ਕਿਸੇ ਹੋਰ ਵਿਚ, ਮਾਇਆ ਦੇ ਮੋਹ ਵਿਚ।ਤੈਨੂੰ ਇਕ ਨੂੰ ਭੁਲ ਕੇ ਮਾਇਆ ਦੇ ਮੋਹ ਵਿਚ ਫਸਿਆ ਹੋਇਆ ਹੈ।
 
अनदिनु सदा फिरै भ्रमि भूला बिनु नावै दुखु पावणिआ ॥२॥
An▫ḏin saḏā firai bẖaram bẖūlā bin nāvai ḏukẖ pāvṇi▫ā. ||2||
Night and day, it wanders around endlessly, deluded by doubt; without the Name, it suffers in pain. ||2||
ਰੈਨ ਦਿਹੁੰ ਇਹ ਵਹਿਮ ਦਾ ਬਹਿਕਾਇਆ ਹੋਇਆ ਹਮੇਸ਼ਾਂ ਭਟਕਦਾ ਹੈ ਤੇ ਨਾਮ ਦੇ ਬਾਝੋਂ ਕਸ਼ਟ ਊਠਾਉਂਦਾ ਹੈ।
ਅਨਦਿਨੁ = ਹਰ ਰੋਜ਼ {अनुदिनं}। ਭ੍ਰਮਿ = ਭਟਕਣਾ ਵਿਚ ॥੨॥ਭਟਕਣਾ ਦੇ ਕਾਰਨ ਕੁਰਾਹੇ ਪਿਆ ਹੋਇਆ ਜਗਤ ਸਦਾ ਹਰ ਵੇਲੇ ਭਟਕਦਾ ਫਿਰਦਾ ਹੈ, ਤੇ ਤੇਰੇ ਨਾਮ ਤੋਂ ਖੁੰਝ ਕੇ ਦੁੱਖ ਸਹਾਰ ਰਿਹਾ ਹੈ ॥੨॥
 
जो रंगि राते करम बिधाते ॥
Jo rang rāṯe karam biḏẖāṯe.
Those who are attuned to the Love of the Lord, the Architect of Destiny -
ਜਿਹੜੇ ਕਿਸਮਤ ਦੇ ਖਿਲਾਰੀ ਦੀ ਪ੍ਰੀਤ ਨਾਲ ਰੰਗੀਜੇ ਹਨ,
ਰੰਗਿ = ਪ੍ਰੇਮ ਵਿਚ। ਬਿਧਾਤਾ = ਜਗਤ-ਰਚਨਾ ਕਰਨ ਵਾਲਾ। ਕਰਮ ਬਿਧਾਤਾ = ਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਪੈਦਾ ਕਰਨ ਵਾਲਾ।ਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਪੈਦਾ ਕਰਨ ਵਾਲੇ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਜੇਹੜੇ ਬੰਦੇ ਮਸਤ ਰਹਿੰਦੇ ਹਨ,
 
गुर सेवा ते जुग चारे जाते ॥
Gur sevā ṯe jug cẖāre jāṯe.
by serving the Guru, they are known throughout the four ages.
ਊਹ ਗੁਰਾਂ ਦੀ ਟਹਿਲ ਸੇਵਾ ਦੇ ਰਾਹੀਂ ਚਾਰੋਂ ਹੀ ਯੁਗਾਂ ਅੰਦਰ ਜਾਣੇ ਜਾਂਦੇ ਹਨ।
ਤੇ = ਤੋਂ, ਨਾਲ। ਜੁਗ ਚਾਰੇ = ਚੌਹਾਂ ਜੁਗਾਂ ਵਿਚ, ਸਦਾ ਲਈ। ਜਾਤੇ = ਪ੍ਰਸਿੱਧ ਹੋ ਜਾਂਦੇ ਹਨ।ਉਹ ਗੁਰੂ ਦੀ ਦੱਸੀ ਸੇਵਾ ਦੇ ਕਾਰਨ ਸਦਾ ਲਈ ਪ੍ਰਸਿੱਧ ਹੋ ਜਾਂਦੇ ਹਨ।
 
जिस नो आपि देइ वडिआई हरि कै नामि समावणिआ ॥३॥
Jis no āp ḏe▫e vadi▫ā▫ī har kai nām samāvaṇi▫ā. ||3||
Those, upon whom the Lord bestows greatness, are absorbed in the Name of the Lord. ||3||
ਜਿਸ ਨੂੰ ਪ੍ਰਭੂ ਆਪੇ ਬਜੁਰਗੀ ਬਖਸ਼ਦਾ ਹੈ, ਊਹ ਵਾਹਿਗੁਰੂ ਦੇ ਨਾਮ ਅੰਦਰ ਲੀਨ ਹੋ ਜਾਂਦਾ ਹੈ।
ਦੇਇ = ਦੇਂਦਾ ਹੈ। ਨਾਮਿ = ਨਾਮ ਵਿਚ ॥੩॥(ਪਰ ਇਹ ਉਸ ਦੀ ਆਪਣੀ ਹੀ ਮੇਹਰ ਹੈ) ਪਰਮਾਤਮਾ ਆਪ ਹੀ ਜਿਸ ਮਨੁੱਖ ਨੂੰ ਇੱਜ਼ਤ ਦੇਂਦਾ ਹੈ, ਉਹ ਮੁਨੱਖ ਪਰਮਾਤਮਾ ਦੇ ਨਾਮ ਵਿਚ ਜੁੜਿਆ ਰਹਿੰਦਾ ਹੈ ॥੩॥
 
माइआ मोहि हरि चेतै नाही ॥
Mā▫i▫ā mohi har cẖeṯai nāhī.
Being in love with Maya, they do not think of the Lord.
ਧਨ ਦੌਲਤ ਦੀ ਮੁਹੱਬਤ ਅੰਦਰ ਬੰਦਾ ਰੱਬ ਨੂੰ ਯਾਦ ਨਹੀਂ ਕਰਦਾ।
ਮੋਹਿ = ਮੋਹ ਵਿਚ (ਫਸ ਕੇ)।ਜੇਹੜਾ ਮਨੁੱਖ ਮਾਇਆ ਦੇ ਮੋਹ ਵਿਚ ਫਸ ਕੇ ਪਰਮਾਤਮਾ ਨੂੰ ਚੇਤੇ ਨਹੀਂ ਰਖਦਾ,
 
जमपुरि बधा दुख सहाही ॥
Jampur baḏẖā ḏukẖ sahāhī.
Bound and gagged in the City of Death, they suffer in terrible pain.
ਮੌਤ ਦੇ ਦੂਤ ਦੇ ਸ਼ਹਿਰ ਅੰਦਰ ਜਕੜਿਆ ਹੋਇਆ ਊਹ ਕਸ਼ਟ ਸਹਾਰਦਾ ਹੈ।
ਜਮ ਪੁਰਿ = ਜਮ ਦੀ ਨਗਰੀ ਵਿਚ। ਸਹਾਹੀ = ਸਹੈ, ਸਹਾਰਦਾ ਹੈ।ਉਹ (ਆਪਣੇ ਕੀਤੇ ਕਰਮਾਂ ਦੇ ਵਿਕਾਰਾਂ ਦਾ ਬੱਝਾ ਹੋਇਆ ਜਮ ਦੀ ਨਗਰੀ ਵਿਚ (ਆਤਮਕ ਮੌਤ ਦੇ ਕਾਬੂ ਵਿਚ ਆਇਆ ਹੋਇਆ) ਦੁੱਖ ਸਹਾਰਦਾ ਹੈ।
 
अंना बोला किछु नदरि न आवै मनमुख पापि पचावणिआ ॥४॥
Annā bolā kicẖẖ naḏar na āvai manmukẖ pāp pacẖāvaṇi▫ā. ||4||
Blind and deaf, they see nothing at all; the self-willed manmukhs rot away in sin. ||4||
ਮਨਾਖਾ ਤੇ ਡੋਰਾ ਜਿਸ ਤਰ੍ਹਾਂ ਕਿ ਪ੍ਰਤੀਕੂਲ ਪੁਰਸ਼ ਹੈ, ਊਸ ਨੂੰ ਕੁਝ ਦਿਸ ਨਹੀਂ ਆਉਂਦਾ ਤੇ ਊਹ ਗੁਨਾਹ ਅੰਦਰ ਹੀ ਗਲ ਸੜ ਜਾਂਦਾ ਹੈ।
ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ। ਪਾਪਿ = ਪਾਪ ਵਿਚ। ਪਚਾਵਣਿਆ = {प्लुष = ਸੜਨਾ} ਸੜਦੇ ਹਨ, ਦੁਖੀ ਹੁੰਦੇ ਹਨ ॥੪॥ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਉਹ ਮਨੁੱਖ (ਪਰਮਾਤਮਾ ਦੀ ਸਿਫ਼ਤ-ਸਾਲਾਹ) ਸੁਣਨ ਤੋਂ ਅਸਮਰਥ ਰਹਿੰਦਾ ਹੈ (ਮਾਇਆ ਤੋਂ ਬਿਨਾ) ਉਸ ਨੂੰ ਹੋਰ ਕੁਝ ਦਿੱਸਦਾ ਭੀ ਨਹੀਂ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਪਾਪ (ਵਾਲੇ ਜੀਵਨ) ਵਿਚ ਹੀ ਸੜਦੇ ਰਹਿੰਦੇ ਹਨ ॥੪॥
 
इकि रंगि राते जो तुधु आपि लिव लाए ॥
Ik rang rāṯe jo ṯuḏẖ āp liv lā▫e.
Those, whom You attach to Your Love, are attuned to Your Love.
ਕਈ ਜਿਨ੍ਹਾਂ ਨੂੰ ਤੂੰ ਆਪਣੀ ਮੁਹੱਬਤ ਨਾਲ ਜੋੜਦਾ ਹੈਂ, ਤੇਰੀ ਪ੍ਰੀਤ ਅੰਦਰ ਰੰਗੇ ਹੋਏ ਹਨ।
ਇਕਿ = {ਲਫ਼ਜ਼ 'ਇਕ ਤੋਂ ਬਹੁ-ਵਚਨ}। ਤੁਧੁ = ਤੂੰ।(ਹੇ ਪ੍ਰਭੂ!) ਜਿਨ੍ਹਾਂ ਬੰਦਿਆਂ ਨੂੰ ਤੂੰ ਆਪ ਆਪਣੇ ਨਾਮ ਦੀ ਲਗਨ ਲਾਈ ਹੈ, ਉਹ ਤੇਰੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ।
 
भाइ भगति तेरै मनि भाए ॥
Bẖā▫e bẖagaṯ ṯerai man bẖā▫e.
Through loving devotional worship, they become pleasing to Your Mind.
ਪ੍ਰੇਮਾ-ਭਗਤੀ ਦੁਆਰਾ ਊਹ ਤੇਰੇ ਚਿੱਤ ਨੂੰ ਚੰਗੇ ਲੱਗਦੇ ਹਨ, ਹੇ ਪ੍ਰਭੂ!
ਭਾਇ = ਪ੍ਰੇਮ ਵਿਚ। ਮਨਿ = ਮਨ ਵਿਚ। ਭਾਏ = ਪਿਆਰੇ ਲੱਗੇ।(ਤੇਰੇ ਚਰਨਾਂ ਨਾਲ) ਪ੍ਰੇਮ ਦੇ ਕਾਰਨ (ਤੇਰੀ) ਭਗਤੀ ਦੇ ਕਾਰਨ ਉਹ ਤੈਨੂੰ ਤੇਰੇ ਮਨ ਵਿਚ ਪਿਆਰੇ ਲੱਗਦੇ ਹਨ।
 
सतिगुरु सेवनि सदा सुखदाता सभ इछा आपि पुजावणिआ ॥५॥
Saṯgur sevan saḏā sukẖ▫ḏāṯa sabẖ icẖẖā āp pujāvaṇi▫ā. ||5||
They serve the True Guru, the Giver of eternal peace, and all their desires are fulfilled. ||5||
ਉਹ ਸਦੀਵ ਹੀ ਆਰਾਮ ਬਖਸ਼ਣਹਾਰ, ਸੱਚੇ ਗੁਰਾਂ ਦੀ ਟਹਿਲ ਕਮਾਉਂਦੇ ਹਨ, ਅਤੇ ਸੁਆਮੀ ਆਪੇ ਹੀ ਉਨ੍ਹਾਂ ਦੀਆਂ ਸਾਰੀਆਂ ਕਾਮਨਾਵਾਂ ਪੂਰੀਆਂ ਕਰਦਾ ਹੈ।
ਸੇਵਨਿ = ਸੇਂਵਦੇ ਹਨ ॥੫॥ਉਹ ਮਨੁੱਖ ਆਤਮਕ ਆਨੰਦ ਦੇਣ ਵਾਲੇ ਗੁਰੂ ਦੀ ਦੱਸੀ ਸੇਵਾ ਸਦਾ ਕਰਦੇ ਹਨ। ਹੇ ਪ੍ਰਭੂ! ਤੂੰ ਆਪ ਉਹਨਾਂ ਦੀ ਹਰੇਕ ਇੱਛਾ ਪੂਰੀ ਕਰਦਾ ਹੈਂ ॥੫॥
 
हरि जीउ तेरी सदा सरणाई ॥
Har jī▫o ṯerī saḏā sarṇā▫ī.
O Dear Lord, I seek Your Sanctuary forever.
ਮੇਰੇ ਪੂਜਯ ਵਾਹਿਗੁਰੂ! ਮੈਂ ਹਮੇਸ਼ਾਂ ਤੇਰੀ ਸ਼ਰਣਾਗਤ ਸੰਭਾਲਦਾ ਹਾਂ।
ਹਰਿ ਜੀਉ = ਹੇ ਪ੍ਰਭੂ ਜੀ!ਹੇ ਪ੍ਰਭੂ ਜੀ! ਮੈਂ ਤੇਰਾ ਸਦਾ ਹੀ ਆਸਰਾ ਤੱਕਦਾ ਹਾਂ।
 
आपे बखसिहि दे वडिआई ॥
Āpe bakẖsihi ḏe vadi▫ā▫ī.
You Yourself forgive us, and bless us with Glorious Greatness.
ਖੁਦ ਹੀ ਤੂੰ ਮਾਫ ਕਰਦਾ ਤੇ ਮਾਨਪ੍ਰਤਿਸ਼ਟਾ ਦਿੰਦਾ ਹੈ।
ਦੇ = ਦੇ ਕੇ।ਤੂੰ ਜੀਵਾਂ ਨੂੰ ਵਡਿਆਈ ਦੇ ਕੇ ਆਪ ਹੀ ਬਖ਼ਸ਼ਸ਼ ਕਰਦਾ ਹੈਂ।
 
जमकालु तिसु नेड़ि न आवै जो हरि हरि नामु धिआवणिआ ॥६॥
Jamkāl ṯis neṛ na āvai jo har har nām ḏẖi▫āvaṇi▫ā. ||6||
The Messenger of Death does not draw near those who meditate on the Name of the Lord, Har, Har. ||6||
ਮੌਤ ਦਾ ਦੂਤ ਉਸ ਦੇ ਲਾਗੇ ਨਹੀਂ ਲੱਗਦਾ, ਜਿਹੜਾ ਵਾਹਿਗੁਰੂ ਸੁਆਮੀ ਦੇ ਨਾਮ ਦਾ ਸਿਮਰਨ ਕਰਦਾ ਹੈ।
ਜਮ ਕਾਲੁ = ਮੌਤ, ਆਤਮਕ ਮੌਤ ॥੬॥ਜੋ ਮਨੁੱਖ ਸਦਾ ਪਰਮਾਤਮਾ ਦਾ ਨਾਮ ਸਿਮਰਦਾ ਹੈ, ਆਤਮਕ ਮੌਤ ਉਸਦੇ ਨੇੜੇ ਨਹੀਂ ਢੁਕ ਸਕਦੀ ॥੬॥
 
अनदिनु राते जो हरि भाए ॥
An▫ḏin rāṯe jo har bẖā▫e.
Night and day, they are attuned to His Love; they are pleasing to the Lord.
ਜਿਹੜੇ ਵਾਹਿਗੁਰੂ ਨੂੰ ਚੰਗੇ ਲੱਗਦੇ ਹਨ, ਉਹ ਰੈਣ ਦਿਹੁੰ ਊਸ ਦੇ ਪ੍ਰੇਮ ਅੰਦਰ ਰੰਗੇ ਰਹਿੰਦੇ ਹਨ।
xxxਜੇਹੜੇ ਮਨੁੱਖ ਪਰਮਾਤਮਾ ਨੂੰ ਪਿਆਰੇ ਲੱਗਦੇ ਹਨ, ਉਹ ਹਰ ਵੇਲੇ (ਹਰ ਰੋਜ਼) ਉਸ ਦੇ ਪ੍ਰੇਮ ਵਿਚ ਮਸਤ ਰਹਿੰਦੇ ਹਨ।
 
मेरै प्रभि मेले मेलि मिलाए ॥
Merai parabẖ mele mel milā▫e.
My God merges with them, and unites them in Union.
ਸਤਿਸੰਗਤ ਨਾਲ ਜੋੜ ਕੇ ਮੇਰਾ ਮਾਲਕ ਉਨ੍ਹਾਂ ਨੂੰ ਆਪਣੇ ਨਾਲ ਅਭੇਦ ਕਰ ਲੈਂਦਾ ਹੈ।
ਪ੍ਰਭਿ = ਪ੍ਰਭੂ ਨੇ। ਮੇਲਿ = ਮਿਲਾਪ ਵਿਚ।ਮੇਰੇ ਪ੍ਰਭੂ ਨੇ ਉਹਨਾਂ ਨੂੰ ਆਪਣੇ ਨਾਲ ਮਿਲਾ ਲਿਆ ਹੈ, ਆਪਣੇ ਚਰਨਾਂ ਵਿਚ ਜੋੜ ਲਿਆ ਹੈ।
 
सदा सदा सचे तेरी सरणाई तूं आपे सचु बुझावणिआ ॥७॥
Saḏā saḏā sacẖe ṯerī sarṇā▫ī ṯūʼn āpe sacẖ bujẖāvaṇi▫ā. ||7||
Forever and ever, O True Lord, I seek the Protection of Your Sanctuary; You Yourself inspire us to understand the Truth. ||7||
ਸਦੀਵ ਤੇ ਹਮੇਸ਼ਾਂ ਲਈ, ਹੇ ਸੱਚੇ ਸੁਆਮੀ! ਮੈਂ ਤੇਰੀ ਪਨਾਹ ਹੇਠਾਂ ਹਾਂ। ਤੂੰ ਆਪ ਹੀ ਸੱਚ ਨੂੰ ਦਰਸਾਉਂਦਾ ਹੈਂ।
ਸਚੇ = ਹੇ ਸਦਾ-ਥਿਰ ਪ੍ਰਭੂ! ਸਚੁ = ਸਦਾ-ਥਿਰ ਨਾਮ ॥੭॥ਹੇ ਸਦਾ-ਥਿਰ ਰਹਿਣ ਵਾਲੇ ਪ੍ਰਭੂ! ਉਹ ਮਨੁੱਖ ਸਦਾ ਹੀ ਸਦਾ ਹੀ ਤੇਰਾ ਪੱਲਾ ਫੜੀ ਰੱਖਦੇ ਹਨ, ਤੂੰ ਆਪ ਹੀ ਉਹਨਾਂ ਨੂੰ ਆਪਣੇ ਸਦਾ-ਥਿਰ ਨਾਮ ਦੀ ਸੂਝ ਬਖ਼ਸ਼ਦਾ ਹੈਂ ॥੭॥
 
जिन सचु जाता से सचि समाणे ॥
Jin sacẖ jāṯā se sacẖ samāṇe.
Those who know the Truth are absorbed in Truth.
ਜੋ ਸੱਚ ਨੂੰ ਜਾਣਦੇ ਹਨ, ਉਹ ਸਤਿਪੁਰਖ ਵਿੱਚ ਲੀਨ ਹੋ ਜਾਂਦੇ ਹਨ।
ਜਾਤਾ = ਸਾਂਝ ਪਾ ਲਈ, ਪਛਾਣ ਲਿਆ। ਸਚਿ = ਸਦਾ-ਥਿਰ ਪ੍ਰਭੂ ਵਿਚ।ਜਿਨ੍ਹਾਂ ਬੰਦਿਆਂ ਨੇ ਸਦਾ-ਥਿਰ ਪ੍ਰਭੂ ਨਾਲ ਡੂੰਘੀ ਸਾਂਝ ਪਾਈ ਹੈ, ਉਹ ਸਦਾ-ਥਿਰ ਪ੍ਰਭੂ (ਦੀ ਯਾਦ) ਵਿਚ ਲੀਨ ਰਹਿੰਦੇ ਹਨ।
 
हरि गुण गावहि सचु वखाणे ॥
Har guṇ gāvahi sacẖ vakẖāṇe.
They sing the Lord's Glorious Praises, and speak the Truth.
ਵਾਹਿਗੁਰੂ ਦਾ ਜੱਸ ਊਹ ਗਾਉਂਦੇ ਹਨ ਅਤੇ ਸੱਚ ਬੋਲਦੇ ਹਨ।
ਵਖਾਣੇ = ਵਖਾਣਿ, ਵਖਾਣ ਕੇ, ਉਚਾਰ ਕੇ।ਉਹ ਸਦਾ-ਥਿਰ ਪ੍ਰਭੂ ਦਾ ਨਾਮ ਉਚਾਰ ਉਚਾਰ ਕੇ ਸਦਾ ਉਸਦੇ ਗੁਣ ਗਾਂਦੇ ਹਨ।
 
नानक नामि रते बैरागी निज घरि ताड़ी लावणिआ ॥८॥३॥४॥
Nānak nām raṯe bairāgī nij gẖar ṯāṛī lāvaṇi▫ā. ||8||3||4||
O Nanak, those who are attuned to the Naam remain unattached and balanced; in the home of the inner self, they are absorbed in the primal trance of deep meditation. ||8||3||4||
ਨਾਨਕ ਜੋ ਨਾਮ ਨਾਲ ਰੰਗੀਜੇ ਹਨ, ਉਹ ਨਿਰਲੇਪ ਹਨ ਅਤੇ ਆਪਣੇ ਨਿੱਜ ਦੇ ਗ੍ਰਹਿ ਅੰਦਰ ਸਮਾਧੀ ਲਾਉਂਦੇ ਹਨ।
ਬੈਰਾਗੀ = ਵੈਰਾਗਵਾਨ, ਮਾਇਆ ਤੋਂ ਉਪਰਾਮ। ਨਿਜ ਘਰਿ = ਆਪਣੇ ਘਰ ਵਿਚ। ਤਾੜੀ = ਸਮਾਧੀ ॥੮॥ਹੇ ਨਾਨਕ! ਜੇਹੜੇ ਮਨੁੱਖ ਪਰਮਾਤਮਾ ਦੇ ਨਾਮ ਵਿਚ ਰੰਗੇ ਰਹਿੰਦੇ ਹਨ, ਉਹ ਮਾਇਆ ਦੇ ਮੋਹ ਵੱਲੋਂ ਉਪਰਾਮ ਹੋ ਜਾਂਦੇ ਹਨ, ਉਹ (ਬਾਹਰ ਮਾਇਆ ਦੇ ਪਿੱਛੇ ਭਟਕਣ ਦੀ ਥਾਂ) ਆਪਣੇ ਹਿਰਦੇ-ਘਰ ਵਿਚ ਟਿਕੇ ਰਹਿੰਦੇ ਹਨ ॥੮॥੩॥੪॥
 
माझ महला ३ ॥
Mājẖ mėhlā 3.
Maajh, Third Mehl:
ਮਾਝ, ਤੀਜੀ ਪਾਤਸ਼ਾਹੀ।
xxxxxx
 
सबदि मरै सु मुआ जापै ॥
Sabaḏ marai so mu▫ā jāpai.
One who dies in the Word of the Shabad is truly dead.
ਜੋ ਗੁਰਾਂ ਦੀ ਬਾਣੀ ਦੁਆਰਾ ਮਰਦਾ ਹੈ, ਊਹ ਮਰਿਆ ਹੋਇਆ ਜਾਣਿਆ ਜਾਂਦਾ ਹੈ।
ਮਰੈ = ਮਰਦਾ ਹੈ। ਮੁਆ = (ਹਉਮੈ ਮਮਤਾ ਵਲੋਂ) ਮਾਰਿਆ ਹੋਇਆ। ਜਾਪੈ = ਉੱਘਾ ਹੋ ਜਾਂਦਾ ਹੈ।ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ (ਆਪਾ-ਭਾਵ ਵਲੋਂ) ਮਰਦਾ ਹੈ, ਉਹ (ਆਪਾ-ਭਾਵ ਵਲੋਂ) ਮਰਿਆ ਹੋਇਆ ਮਨੁੱਖ (ਜਗਤ ਵਿਚ) ਆਦਰ-ਮਾਣ ਪਾਂਦਾ ਹੈ,
 
कालु न चापै दुखु न संतापै ॥
Kāl na cẖāpai ḏukẖ na sanṯāpai.
Death does not crush him, and pain does not afflict him.
ਉਸ ਨੂੰ ਮੌਤ ਨਹੀਂ ਕੁਚਲਦੀ, ਨਾਂ ਹੀ ਕਸ਼ਟ ਦੁਖੀ ਕਰਦਾ ਹੈ।
ਕਾਲੁ = ਮੌਤ, ਆਤਮਕ ਮੌਤ। ਚਾਪੈ = {चाप = ਧਨੁਖ} ਫਾਹੀ ਪਾ ਸਕਦਾ।ਉਸ ਨੂੰ ਆਤਮਕ ਮੌਤ (ਆਪਣੇ ਪੰਜੇ ਵਿਚ) ਫਸਾ ਨਹੀਂ ਸਕਦੀ, ਉਸ ਨੂੰ ਕੋਈ ਦੁੱਖ-ਕਲੇਸ਼ ਦੁਖੀ ਨਹੀਂ ਕਰ ਸਕਦਾ।
 
जोती विचि मिलि जोति समाणी सुणि मन सचि समावणिआ ॥१॥
Joṯī vicẖ mil joṯ samāṇī suṇ man sacẖ samāvaṇi▫ā. ||1||
His light merges and is absorbed into the Light, when he hears and merges in the Truth. ||1||
ਜਦ ਇਨਸਾਨ ਸੱਚਾਈ ਨੂੰ ਸਰਵਣ ਕਰਦਾ ਤੇ ਉਸ ਵਿੱਚ ਲੀਨ ਹੁੰਦਾ ਹੈ, ਉਸ ਦਾ ਚਾਨਣ ਪਰਮ ਚਾਨਣ ਨਾਲ ਮਿਲ ਕੇ ਉਸ ਅੰਦਰ ਅਭੇਦ ਹੋ ਜਾਂਦਾ ਹੈ।
ਮਿਲਿ = ਮਿਲ ਕੇ। ਮਨ = ਹੇ ਮਨ! ਸਚਿ = ਸਦਾ-ਥਿਰ ਪ੍ਰਭੂ ਵਿਚ ॥੧॥ਪ੍ਰਭੂ ਦੀ ਜੋਤਿ ਵਿਚ ਮਿਲ ਕੇ ਉਸ ਦੀ ਸੁਰਤ ਪ੍ਰਭੂ ਵਿਚ ਹੀ ਲੀਨ ਰਹਿੰਦੀ ਹੈ। ਤੇ, ਹੇ ਮਨ! ਉਹ ਮਨੁੱਖ (ਪ੍ਰਭੂ ਦੀ ਸਿਫ਼ਤ-ਸਾਲਾਹ) ਸੁਣ ਕੇ ਸਦਾ-ਥਿਰ ਪਰਮਾਤਮਾ ਵਿਚ ਸਮਾਇਆ ਰਹਿੰਦਾ ਹੈ ॥੧॥
 
हउ वारी जीउ वारी हरि कै नाइ सोभा पावणिआ ॥
Ha▫o vārī jī▫o vārī har kai nā▫e sobẖā pāvṇi▫ā.
I am a sacrifice, my soul is a sacrifice, to the Lord's Name, which brings us to glory.
ਮੈਂ ਕੁਰਬਾਨ ਹਾਂ, ਮੇਰੀ ਜਿੰਦਗੀ ਕੁਰਬਾਨ ਹੈ, ਉਨ੍ਹਾਂ ਊਤੋਂ ਜੋ ਵਾਹਿਗੁਰੂ ਦੇ ਨਾਮ ਦੁਆਰਾ ਵਡਿਆਈ ਪਾਊਂਦੇ ਹਨ।
ਕੈ ਨਾਇ = ਦੇ ਨਾਮ ਵਿਚ।ਮੈਂ ਸਦਾ ਉਹਨਾਂ ਤੋਂ ਸਦਕੇ ਕੁਰਬਾਨ ਜਾਂਦਾ ਹਾਂ, ਜੋ ਪਰਮਾਤਮਾ ਦੇ ਨਾਮ ਵਿਚ ਜੁੜ ਕੇ (ਲੋਕ ਪਰਲੋਕ ਵਿਚ) ਸੋਭਾ ਖੱਟਦੇ ਹਨ।
 
सतिगुरु सेवि सचि चितु लाइआ गुरमती सहजि समावणिआ ॥१॥ रहाउ ॥
Saṯgur sev sacẖ cẖiṯ lā▫i▫ā gurmaṯī sahj samāvaṇi▫ā. ||1|| rahā▫o.
One who serves the True Guru, and focuses his consciousness on Truth, following the Guru's Teachings, is absorbed in intuitive peace and poise. ||1||Pause||
ਜੋ ਗੁਰਾਂ ਦੇ ਉਪਦੇਸ਼ ਦੁਆਰਾ ਸੱਚੇ ਦੀ ਟਹਿਲ ਕਮਾਉਂਦਾ ਹੈ ਅਤੇ ਸਤਿਪੁਰਖ ਨਾਲ ਆਪਣੀ ਬ੍ਰਿਤੀ ਜੋੜਦਾ ਹੈ, ਊਹ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ। ਠਹਿਰਾਉ।
ਸੇਵਿ = ਸੇਵ ਕੇ, ਸੇਵਾ ਕਰ ਕੇ। ਸਹਜਿ = ਆਤਮਕ ਅਡੋਲਤਾ ਵਿਚ ॥੧॥ਜੇਹੜੇ ਗੁਰੂ ਦੀ ਦੱਸੀ ਸੇਵਾ ਕਰ ਕੇ ਸਦਾ-ਥਿਰ ਪ੍ਰਭੂ ਵਿਚ ਚਿੱਤ ਜੋੜਦੇ ਹਨ ਉਹ ਗੁਰੂ ਦੀ ਮੱਤ ਤੇ ਤੁਰ ਕੇ ਆਤਮਕ ਅਡੋਲਤਾ ਵਿਚ ਟਿਕੇ ਰਹਿੰਦੇ ਹਨ ॥੧॥ ਰਹਾਉ॥
 
काइआ कची कचा चीरु हंढाए ॥
Kā▫i▫ā kacẖī kacẖā cẖīr handẖā▫e.
This human body is transitory, and transitory are the garments it wears.
ਮਨੁੱਖੀ ਦੇਹਿ ਬੋਦੀ ਹੈ ਅਤੇ ਬੋਦੀ ਹੈ ਪੁਸ਼ਾਕ, ਜਿਹੜੀ ਇਹ ਪਹਿਨਦੀ ਹੈ।
ਕਚੀ = ਨਾਸਵੰਤ। ਚੀਰੁ = ਕੱਪੜਾ।ਇਹ ਸਰੀਰ ਨਾਸਵੰਤ ਹੈ, ਮਾਨੋ, ਕਮਜ਼ੋਰ ਜਿਹਾ ਕੱਪੜਾ ਹੈ (ਪਰ ਮਨੁੱਖ ਦੀ ਜਿੰਦ ਇਸ) ਜਰਜਰੇ ਕੱਪੜੇ ਨੂੰ ਹੀ ਹਢਾਂਦੀ ਰਹਿੰਦੀ ਹੈ (ਭਾਵ, ਜਿੰਦ ਸਰੀਰਕ ਭੋਗਾਂ ਵਿਚ ਹੀ ਮਗਨ ਰਹਿੰਦੀ ਹੈ)।
 
दूजै लागी महलु न पाए ॥
Ḏūjai lāgī mahal na pā▫e.
Attached to duality, no one attains the Mansion of the Lord's Presence.
ਹੋਰਸ ਦੀ ਪ੍ਰੀਤ ਨਾਲ ਜੋੜੀ ਹੋਈ ਇਹ ਸੁਆਮੀ ਦੇ ਮੰਦਰ ਨੂੰ ਪ੍ਰਾਪਤ ਨਹੀਂ ਹੁੰਦੀ।
ਦੂਜੈ = ਮਾਇਆ ਦੇ ਮੋਹ ਵਿਚ। ਮਹਲੁ = ਪ੍ਰਭੂ-ਚਰਨਾਂ ਵਿਚ ਨਿਵਾਸ।(ਜਿੰਦ) ਮਾਇਆ ਦੇ ਪਿਆਰ ਵਿਚ ਲੱਗੀ ਰਹਿੰਦੀ ਹੈ (ਇਸ ਵਾਸਤੇ ਇਹ ਪ੍ਰਭੂ-ਚਰਨਾਂ ਵਿਚ) ਟਿਕਾਣਾ ਹਾਸਲ ਨਹੀਂ ਕਰ ਸਕਦੀ।