Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

नानक हउमै मारि पतीणे तारा चड़िआ लमा ॥१॥
Nānak ha▫umai mār paṯīṇe ṯārā cẖaṛi▫ā lammā. ||1||
O Nanak, killing his ego, he is satisfied; the meteor has shot across the sky. ||1||
ਨਾਨਕ, ਆਪਣੀ ਹੰਗਤਾ ਨੂੰ ਮਾਰ ਕੇ ਉਹ ਸੰਤੁਸ਼ਟ ਹੋ ਜਾਂਦਾ ਹੈ। ਦੇਖੋ, ਬੋਦੀ ਵਾਲਾ ਤਾਰਾ ਚੜ੍ਹ ਗਿਆ ਹੈ।
ਨਾਨਕ = ਹੇ ਨਾਨਕ! ਮਾਰਿ = ਮਾਰ ਕੇ। ਪਤੀਣੇ = ਪਤੀਜ ਗਏ ॥੧॥ਹੇ ਨਾਨਕ! (ਜਿਨ੍ਹਾਂ ਮਨੁੱਖਾਂ ਦੇ ਅੰਦਰ) ਸਰਬ-ਵਿਆਪਕ ਪ੍ਰਭੂ ਦੀ ਜੋਤਿ ਜਗ ਪੈਂਦੀ ਹੈ, ਉਹ (ਆਪਣੇ ਅੰਦਰੋਂ) ਹਉਮੈ ਨੂੰ ਮਾਰ ਕੇ (ਪਰਮਾਤਮਾ ਦੇ ਚਰਨਾਂ ਵਿਚ) ਸਦਾ ਟਿਕੇ ਰਹਿੰਦੇ ਹਨ ॥੧॥
 
गुरमुखि जागि रहे चूकी अभिमानी राम ॥
Gurmukẖ jāg rahe cẖūkī abẖimānī rām.
The Gurmukhs remain awake and aware; their egotistical pride is eradicated.
ਗੁਰੂ-ਅਨੁਸਾਰੀ ਜਾਗਦੇ ਰਹਿੰਦੇ ਹਨ। ਉਨ੍ਹਾਂ ਦੀ ਸਵੈ-ਹੰਗਤਾ ਮਿਟ ਜਾਂਦੀ ਹੈ।
ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ। ਜਾਗਿ ਰਹੇ = (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦੇ ਹਨ। ਚੂਕੀ = ਮੁੱਕ ਜਾਂਦੀ ਹੈ। ਅਭਿਮਾਨੀ = ਅਹੰਕਾਰ ਵਾਲੀ ਦਸ਼ਾ।ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ (ਮਾਇਆ ਦੇ ਹੱਲਿਆਂ ਵੱਲੋਂ) ਸੁਚੇਤ ਰਹਿੰਦੇ ਹਨ, (ਉਹਨਾਂ ਦੇ ਅੰਦਰੋਂ) ਅਹੰਕਾਰ ਵਾਲੀ ਦਸ਼ਾ ਮੁੱਕ ਜਾਂਦੀ ਹੈ।
 
अनदिनु भोरु भइआ साचि समानी राम ॥
An▫ḏin bẖor bẖa▫i▫ā sācẖ samānī rām.
Night and day, it is dawn for them; they merge in the True Lord.
ਉਨ੍ਹਾਂ ਨੂੰ ਸਦਾ ਹੀ ਦਾਨਾਈ ਦੇ ਪਹੁਫੁਟਾਲੇ ਦੀ ਦਾਤ ਮਿਲਦੀ ਹੈ ਅਤੇ ਉਹ ਸੱਚੇ ਨਾਮ ਅੰਦਰ ਲੀਨ ਹੋ ਜਾਂਦੇ ਹਨ।
ਅਨਦਿਨੁ = ਹਰ ਰੋਜ਼, ਹਰ ਵੇਲੇ {अनुदिनं}। ਭੋਰੁ = ਦਿਨ, ਆਤਮਕ ਜੀਵਨ ਦੀ ਸੂਝ ਦਾ ਚਾਨਣ। ਸਾਚਿ = ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ। ਸਮਾਨੀ = (ਸੁਰਤ) ਟਿਕੀ ਰਹਿੰਦੀ ਹੈ।(ਉਹਨਾਂ ਦੇ ਅੰਦਰ) ਹਰ ਵੇਲੇ ਆਤਮਕ ਜੀਵਨ ਦੀ ਸੂਝ ਦਾ ਚਾਨਣ ਹੋਇਆ ਰਹਿੰਦਾ ਹੈ, (ਉਹਨਾਂ ਦੀ ਸੁਰਤ) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਟਿਕੀ ਰਹਿੰਦੀ ਹੈ।
 
साचि समानी गुरमुखि मनि भानी गुरमुखि साबतु जागे ॥
Sācẖ samānī gurmukẖ man bẖānī gurmukẖ sābaṯ jāge.
The Gurmukhs are merged in the True Lord; they are pleasing to His Mind. The Gurmukhs are intact, safe and sound, awake and awake.
ਗੁਰੂ ਅਨੁਸਾਰੀ ਨਾਮ ਅੰਦਰ ਲੀਨ ਹਨ, ਸੁਆਮੀ ਦੇ ਚਿੱਤ ਨੂੰ ਚੰਗੇ ਲੱਗਦੇ ਹਨ। ਸੰਤ ਸੰਪੂਰਨ ਅਤੇ ਖਬਰਦਾਰ ਰਹਿੰਦੇ ਹਨ।
ਮਨਿ = ਮਨ ਵਿਚ। ਭਾਨੀ = ਭਾ ਜਾਂਦੀ ਹੈ, ਪਿਆਰੀ ਲੱਗਦੀ ਹੈ। ਸਾਬਤੁ = ਸੰਪੂਰਨ, ਉਕਾਈ-ਹੀਣ।ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਦੀ ਸੁਰਤ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦੀ ਹੈ, (ਉਹਨਾਂ ਨੂੰ ਇਹ ਦਸ਼ਾ ਆਪਣੇ) ਮਨ ਵਿਚ ਪਿਆਰੀ ਲੱਗਦੀ ਹੈ। ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਸਦਾ ਹੀ ਸੁਚੇਤ ਰਹਿੰਦੇ ਹਨ।
 
साचु नामु अम्रितु गुरि दीआ हरि चरनी लिव लागे ॥
Sācẖ nām amriṯ gur ḏī▫ā har cẖarnī liv lāge.
The Guru blesses them with the Ambrosial Nectar of the True Name; they are lovingly attuned to the Lord's Feet.
ਗੁਰੂ ਜੀ ਉਨ੍ਹਾਂ ਨੂੰ ਸਤਿਨਾਮ ਦਾ ਅਬਿ-ਹਿਯਾਤ ਬਖਸ਼ਦੇ ਹਨ ਤੇ ਉਨ੍ਹਾਂ ਦਾ ਪ੍ਰਭੂ ਦੇ ਚਰਨਾ ਨਾਲ ਪਿਆਰ ਪੈ ਜਾਂਦਾ ਹੈ।
ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ। ਸਾਚੁ ਨਾਮੁ = ਸਦਾ-ਥਿਰ ਹਰਿ-ਨਾਮ। ਗੁਰਿ = ਗੁਰੂ ਨੇ।ਗੁਰੂ ਨੇ ਉਹਨਾਂ ਨੂੰ ਆਤਮਕ ਜੀਵਨ ਦੇਣ ਵਾਲਾ ਸਦਾ-ਥਿਰ ਹਰਿ-ਨਾਮ ਬਖ਼ਸ਼ਿਆ ਹੁੰਦਾ ਹੈ, ਉਹਨਾਂ ਦੀ ਲਿਵ ਪਰਮਾਤਮਾ ਦੇ ਚਰਨਾਂ ਵਿਚ ਲੱਗੀ ਰਹਿੰਦੀ ਹੈ।
 
प्रगटी जोति जोति महि जाता मनमुखि भरमि भुलाणी ॥
Pargatī joṯ joṯ mėh jāṯā manmukẖ bẖaram bẖulāṇī.
The Divine Light is revealed, and in that Light, they achieve realization; the self-willed manmukhs wander in doubt and confusion.
ਉਨ੍ਹਾਂ ਦੇ ਅੰਦਰ ਰੱਬੀ ਗਿਆਤ ਦਾ ਨੂਰ ਨਾਜਲ ਹੋ ਜਾਂਦਾ ਹੈ ਅਤੇ ਉਸ ਨੂਰ ਦੇ ਰਾਹੀਂ ਉਹ ਆਪਣੇ ਸਾਈਂ ਨੂੰ ਜਾਣ ਲੈਂਦੇ ਹਨ ਪ੍ਰੰਤੂ ਆਪ ਹੁਦਰੇ ਸੰਦੇਹ ਅੰਦਰ ਭਟਕਦੇ ਹਨ।
ਜੋਤਿ = ਹਰੇਕ ਜੋਤਿ ਵਿਚ, ਹਰੇਕ ਜੀਵ ਵਿਚ। ਜਾਤਾ = (ਪਰਮਾਤਮਾ ਨੂੰ ਵੱਸਦਾ) ਪਛਾਣ ਲਿਆ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ। ਭਰਮਿ = ਭਟਕਣਾ ਦੇ ਕਾਰਨ। ਭੁਲਾਣੀ = ਕੁਰਾਹੇ ਪਈ ਰਹਿੰਦੀ ਹੈ।ਗੁਰਮੁਖਾਂ ਦੇ ਅੰਦਰ ਪਰਮਾਤਮਾ ਦੀ ਜੋਤਿ ਦਾ ਚਾਨਣ ਹੋ ਜਾਂਦਾ ਹੈ, ਉਹ ਹਰੇਕ ਜੀਵ ਵਿਚ ਉਸੇ ਰੱਬੀ ਜੋਤਿ ਨੂੰ ਵੱਸਦੀ ਸਮਝਦੇ ਹਨ। ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ ਭਟਕਣਾ ਦੇ ਕਾਰਨ ਕੁਰਾਹੇ ਪਈ ਰਹਿੰਦੀ ਹੈ।
 
नानक भोरु भइआ मनु मानिआ जागत रैणि विहाणी ॥२॥
Nānak bẖor bẖa▫i▫ā man māni▫ā jāgaṯ raiṇ vihāṇī. ||2||
O Nanak, when the dawn breaks, their minds are satisfied; they pass their life-night awake and aware. ||2||
ਨਾਨਕ ਜਦ ਦਾਨਾਈ ਦਾ ਪਹੁਫੁਟਾਲਾ ਹੋ ਜਾਂਦਾ ਹੈ ਉਨ੍ਹਾਂ ਦੀ ਆਤਮਾ ਸੰਤੁਸ਼ਟ ਹੋ ਜਾਂਦੀ ਹੈ ਅਤੇ ਉਹ ਆਪਣੀ ਜੀਵਨ-ਰਾਤ੍ਰੀ ਜਾਗ ਕੇ ਬਿਤਾਉਂਦੇ ਹਨ।
ਨਾਨਕ = ਹੇ ਨਾਨਕ! ਮਾਨਿਆ = ਪਤੀਜਿਆ ਰਹਿੰਦਾ ਹੈ। ਰੈਣਿ = ਜ਼ਿੰਦਗੀ ਦੀ ਰਾਤਿ ॥੨॥ਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਦੇ ਅੰਦਰ ਆਤਮਕ ਜੀਵਨ ਦੀ ਸੂਝ ਦਾ ਚਾਨਣ ਹੋਇਆ ਰਹਿੰਦਾ ਹੈ, ਉਹਨਾਂ ਦਾ ਮਨ (ਉਸ ਚਾਨਣ ਵਿਚ) ਪਰਚਿਆ ਰਹਿੰਦਾ ਹੈ। (ਮਾਇਆ ਦੇ ਹੱਲਿਆਂ ਵੱਲੋਂ) ਸੁਚੇਤ ਰਹਿੰਦਿਆਂ ਹੀ ਉਹਨਾਂ ਦੀ ਜੀਵਨ-ਰਾਤ ਬੀਤਦੀ ਹੈ ॥੨॥
 
अउगण वीसरिआ गुणी घरु कीआ राम ॥
A▫ugaṇ vīsri▫ā guṇī gẖar kī▫ā rām.
Forgetting faults and demerits, virtue and merit enter one's home.
ਜਦ ਇਨਸਾਨ ਆਪਣੀ ਬੰਦੀ ਨੂੰ ਛਡ ਦਿੰਦਾ ਹੈ ਤਾ ਨੇਕੀਆਂ ਆ ਕੇ ਉਸ ਦੇ ਅੰਦਰ ਵਸਣ ਲਗ ਜਾਂਦੀਆਂ ਹਨ। ਇਕ ਸੁਆਮੀ ਹੀ ਸਾਰੇ ਵਿਅਪਕ ਹੋ ਰਿਹਾ ਹੈ।
ਗੁਣੀ = ਗੁਣਾਂ ਨੇ। ਘਰੁ ਕੀਆ = ਟਿਕਾਣਾ ਬਣਾ ਲਿਆ।(ਜਿਸ ਮਨੁੱਖ ਦੇ ਹਿਰਦੇ-ਆਕਾਸ਼ ਵਿਚ 'ਤਾਰਾ ਚੜਿਆ ਲੰਮਾ', ਉਸ ਦੇ ਅੰਦਰੋਂ) ਸਾਰੇ ਔਗੁਣ ਮੁੱਕ ਜਾਂਦੇ ਹਨ, (ਉਸ ਦੇ ਅੰਦਰ) ਗੁਣ ਆਪਣਾ ਟਿਕਾਣਾ ਆ ਬਣਾਂਦੇ ਹਨ।
 
एको रवि रहिआ अवरु न बीआ राम ॥
Ėko rav rahi▫ā avar na bī▫ā rām.
The One Lord is permeating everywhere; there is no other at all.
ਕੋਈ ਹੋਰ ਦੂਸਰਾ ਹੈ ਹੀ ਨਹੀਂ।
ਏਕੋ = ਇਕ (ਪਰਮਾਤਮਾ) ਹੀ। ਰਵਿ ਰਹਿਆ = ਸਭ ਥਾਈਂ ਮੌਜੂਦ ਦਿੱਸਦਾ ਹੈ। ਬੀਆ = ਦੂਜਾ।ਉਸ ਮਨੁੱਖ ਨੂੰ ਇਕ ਪਰਮਾਤਮਾ ਹੀ ਹਰ ਥਾਂ ਮੌਜੂਦ ਦਿੱਸਦਾ ਹੈ, ਉਸ ਤੋਂ ਬਿਨਾ ਕੋਈ ਹੋਰ ਦੂਜਾ ਨਹੀਂ ਦਿੱਸਦਾ।
 
रवि रहिआ सोई अवरु न कोई मन ही ते मनु मानिआ ॥
Rav rahi▫ā so▫ī avar na ko▫ī man hī ṯe man māni▫ā.
He is All-pervading; there is no other. The mind comes to believe, from the mind.
ਉਹ ਸੁਆਮੀ ਸਾਰੇ ਰਮ ਰਿਹਾ ਹੈ। ਹੋਰ ਕੋਈ ਹੈ ਹੀ ਨਹੀਂ। ਮਨੂਏ ਨੂੰ ਮਨੂਏ ਤੇ ਹੀ ਭਰੋਸਾ ਆ ਜਾਂਦਾ ਹੈ।
ਤੇ = ਤੋਂ। ਮਨ ਹੀ ਤੇ = ਮਨ ਤੋਂ ਹੀ, ਅੰਤਰ ਆਤਮੇ ਹੀ। ਮਾਨਿਆ = ਪਤੀਜਿਆ ਰਹਿੰਦਾ ਹੈ, ਪਰਚਿਆ ਰਹਿੰਦਾ ਹੈ।(ਜਿਸ ਮਨੁੱਖ ਦੇ ਅੰਦਰ 'ਤਾਰਾ ਚੜਿਆ ਲੰਮਾ', ਉਸ ਨੂੰ) ਹਰ ਥਾਂ ਇਕ ਪਰਮਾਤਮਾ ਹੀ ਵੱਸਦਾ ਦਿੱਸਦਾ ਹੈ, ਉਸ ਤੋਂ ਬਿਨਾ ਕੋਈ ਹੋਰ ਉਸ ਨੂੰ ਨਹੀਂ ਦਿੱਸਦਾ, ਉਸ ਮਨੁੱਖ ਦਾ ਮਨ ਅੰਤਰ-ਆਤਮੇ (ਹਰਿ-ਨਾਮ ਵਿਚ) ਪਰਚਿਆ ਰਹਿੰਦਾ ਹੈ।
 
जिनि जल थल त्रिभवण घटु घटु थापिआ सो प्रभु गुरमुखि जानिआ ॥
Jin jal thal ṯaribẖavaṇ gẖat gẖat thāpi▫ā so parabẖ gurmukẖ jāni▫ā.
The One who established the water, the land, the three worlds, each and every heart - that God is known by the Gurmukh.
ਜਿਸ ਨੇ ਪਾਣੀ ਧਰਤੀ ਤਿੰਨੇ ਜਹਾਨ ਅਤੇ ਸਾਰੇ ਦਿਲ ਅਸਥਾਪਨ ਕੀਤੇ ਹਨ ਉਹ ਸੁਆਮੀ ਗੁਰਾਂ ਦੀ ਦਇਆ ਦੁਆਰਾ ਜਾਣਿਆ ਜਾਂਦਾ ਹੈ।
ਜਿਨਿ = ਜਿਸ (ਪਰਮਾਤਮਾ) ਨੇ। ਘਟੁ ਘਟੁ ਥਾਪਿਆ = ਹਰੇਕ ਸਰੀਰ ਬਣਾਇਆ ਹੈ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ।ਜਿਸ (ਪਰਮਾਤਮਾ) ਨੇ ਜਲ ਥਲ ਤਿੰਨੇ ਭਵਨ ਹਰੇਕ ਸਰੀਰ ਬਣਾਇਆ ਹੈ, ਉਹ ਮਨੁੱਖ ਉਸ ਪਰਮਾਤਮਾ ਨਾਲ ਗੁਰੂ ਦੀ ਰਾਹੀਂ ਡੂੰਘੀ ਸਾਂਝ ਬਣਾਈ ਰੱਖਦਾ ਹੈ।
 
करण कारण समरथ अपारा त्रिबिधि मेटि समाई ॥
Karaṇ kāraṇ samrath apārā ṯaribaḏẖ met samā▫ī.
The Infinite, All-powerful Lord is the Creator, the Cause of causes; erasing the three-phased Maya, we merge in Him.
ਸਾਹਿਬ ਹੇਤੂਆਂ ਦਾ ਹੇਤੂ ਸਰਬ-ਸ਼ਕਤੀਵਾਨ ਅਤੇ ਬੇਅੰਤ ਹੈ। ਤਿੰਨਾਂ ਹਾਲਤਾਂ ਵਾਲੀ ਮਾਇਆ ਨੂੰ ਮੇਟ ਕੇ ਬੰਦਾ ਉਸ ਵਿੱਚ ਲੀਨ ਹੋ ਜਾਂਦਾ ਹੈ।
ਕਰਣ ਕਾਰਣ = (ਸਾਰੇ) ਜਗਤ ਦਾ ਮੂਲ। ਸਮਰਥ = ਸਭ ਤਾਕਤਾਂ ਦਾ ਮਾਲਕ। ਅਪਾਰਾ = ਬੇਅੰਤ। ਤ੍ਰਿਬਿਧਿ = ਤਿੰਨ ਕਿਸਮਾਂ ਵਾਲੀ, ਤ੍ਰਿਗੁਣੀ ਮਾਇਆ। ਮੇਟਿ = ਮਿਟਾ ਕੇ।(ਜਿਸ ਮਨੁੱਖ ਦੇ ਹਿਰਦੇ-ਆਕਾਸ਼ ਵਿਚ 'ਤਾਰਾ ਚੜਿਆ ਲੰਮਾ', ਉਹ ਆਪਣੇ ਅੰਦਰੋਂ) ਤ੍ਰਿਗੁਣੀ ਮਾਇਆ ਦਾ ਪ੍ਰਭਾਵ ਮਿਟਾ ਕੇ ਉਸ ਪਰਮਾਤਮਾ ਵਿਚ ਸਮਾਇਆ ਰਹਿੰਦਾ ਹੈ ਜੋ ਸਾਰੇ ਜਗਤ ਦਾ ਮੂਲ ਹੈ ਜੋ ਸਾਰੀਆਂ ਤਾਕਤਾਂ ਦਾ ਮਾਲਕ ਹੈ ਅਤੇ ਜੋ ਬੇਅੰਤ ਹੈ।
 
नानक अवगण गुणह समाणे ऐसी गुरमति पाई ॥३॥
Nānak avgaṇ guṇah samāṇe aisī gurmaṯ pā▫ī. ||3||
O Nanak, then, demerits are dissolved by merits; such are the Guru's Teachings. ||3||
ਨਾਨਕ ਬੰਦੇ ਦੀਆਂ ਬਦੀਆਂ ਤਦ ਨੇਕੀਆਂ ਅੰਦਰ ਲੀਨ ਹੋ ਜਾਂਦੀਆਂ ਹਨ। ਇਹੋ ਜਿਹੀ ਸਮਝ ਉਸ ਨੂੰ ਗੁਰਾਂ ਪਾਸੋ ਪਰਾਪਤ ਹੋ ਜਾਂਦੀ ਹੈ।
ਗੁਣਹ = ਗੁਣਾਂ ਵਿਚ ॥੩॥ਹੇ ਨਾਨਕ! ਗੁਰੂ ਪਾਸੋਂ ਉਹ ਮਨੁੱਖ ਅਜਿਹੀ ਮੱਤ ਹਾਸਲ ਕਰ ਲੈਂਦਾ ਹੈ ਕਿ ਉਸ ਦੇ ਸਾਰੇ ਔਗੁਣ ਗੁਣਾਂ ਵਿਚ ਸਮਾ ਜਾਂਦੇ ਹਨ ॥੩॥
 
आवण जाण रहे चूका भोला राम ॥
Āvaṇ jāṇ rahe cẖūkā bẖolā rām.
My coming and going in reincarnation have ended; doubt and hesitation are gone.
ਮੇਰੇ ਆਉਣ ਅਤੇ ਜਾਣ ਮੁਕ ਗਏ ਹਨ ਅਤੇ ਮੇਰਾ ਭੁਲੇਖਾ ਦੂਰ ਹੋ ਗਿਆ ਹੈ।
ਆਵਣ ਜਾਣ = {ਬਹੁ-ਵਚਨ} ਜਨਮ ਮਰਨ ਦੇ ਗੇੜ। ਰਹੇ = ਮੁੱਕ ਗਏ। ਚੂਕਾ = ਮੁੱਕ ਗਿਆ। ਭੋਲਾ = ਭੋਲਾਵਾ, ਭੈੜੀ ਜੀਵਨ-ਚਾਲ।(ਜਿਨ੍ਹਾਂ ਦੇ ਹਿਰਦੇ-ਆਕਾਸ਼ ਵਿਚ 'ਤਾਰਾ ਚੜਿਆ ਲੰਮਾ', ਉਹਨਾਂ ਦੇ) ਜਨਮ ਮਰਨ ਦੇ ਗੇੜ ਮੁੱਕ ਗਏ, ਉਹਨਾਂ ਦੀ ਕੋਝੀ ਜੀਵਨ-ਚਾਲ ਖ਼ਤਮ ਹੋ ਗਈ।
 
हउमै मारि मिले साचा चोला राम ॥
Ha▫umai mār mile sācẖā cẖolā rām.
Conquering my ego, I have met the True Lord, and now I wear the robe of Truth.
ਆਪਣੀ ਸਵੈ-ਹੰਗਤਾ ਨੂੰ ਮਾਰ ਕੇ ਮੈਂ ਆਪਣੇ ਸੁਆਮੀ ਨੂੰ ਮਿਲ ਪਈ ਹਾਂ ਤੇ ਹੁਣ ਸੱਚ ਦਾ ਚੋਗਾ ਪਹਿਨਦੀ ਹਾਂ।
ਮਾਰਿ = ਮਾਰ ਕੇ। ਸਾਚਾ = ਸਦਾ-ਥਿਰ, ਅਡੋਲ, ਵਿਕਾਰਾਂ ਦੇ ਹੱਲਿਆਂ ਤੋਂ ਅਡੋਲ, ਪਵਿੱਤਰ। ਚੋਲਾ = ਸਰੀਰ-ਚੋਲਾ।ਉਹ (ਆਪਣੇ ਅੰਦਰੋਂ) ਹਉਮੈ ਦੂਰ ਕਰ ਕੇ (ਪ੍ਰਭੂ-ਚਰਨਾਂ ਵਿਚ) ਜੁੜ ਗਏ, ਉਹਨਾਂ ਦਾ ਸਰੀਰ (ਵਿਕਾਰਾਂ ਦੇ ਹੱਲਿਆਂ ਦੇ ਟਾਕਰੇ ਤੇ) ਅਡੋਲ ਹੋ ਗਿਆ।
 
हउमै गुरि खोई परगटु होई चूके सोग संतापै ॥
Ha▫umai gur kẖo▫ī pargat ho▫ī cẖūke sog sanṯāpai.
The Guru has rid me of egotism; my sorrow and suffering are dispelled.
ਗੁਰਾਂ ਨੇ ਮੇਰੀ ਹੰਗਤਾ ਨਵਿਰਤ ਕਰ ਦਿੱਤੀ ਹੈ, ਮੈਂ ਪ੍ਰਸਿੱਧ ਹੋ ਗਈ ਹਾਂ ਅਤੇ ਮੇਰੇ ਸ਼ੋਕ ਤੇ ਦੁਖੜੇ ਦੂਰ ਹੋ ਗਏ ਹਨ।
ਗੁਰਿ = ਗੁਰੂ ਨੇ। ਖੋਈ = ਨਾਸ ਕਰ ਦਿੱਤੀ। ਪਰਗਟੁ = ਪ੍ਰਸਿੱਧ, ਸੋਭਾ ਵਾਲੀ। ਚੂਕੇ = ਮੁੱਕ ਗਏ। ਸੋਗ = ਗ਼ਮ। ਸੰਤਾਪੈ = ਦੁੱਖ-ਕਲੇਸ਼।ਗੁਰੂ ਨੇ ਜਿਸ ਜੀਵ-ਇਸਤ੍ਰੀ ਦੀ ਹਉਮੈ ਦੂਰ ਕਰ ਦਿੱਤੀ, ਉਹ (ਲੋਕ ਪਰਲੋਕ ਵਿਚ) ਸੋਭਾ ਵਾਲੀ ਹੋ ਗਈ, ਉਸ ਦੇ ਸਾਰੇ ਗ਼ਮ ਸਾਰੇ ਦੁੱਖ-ਕਲੇਸ਼ ਮੁੱਕ ਗਏ।
 
जोती अंदरि जोति समाणी आपु पछाता आपै ॥
Joṯī anḏar joṯ samāṇī āp pacẖẖāṯā āpai.
My might merges into the Light; I realize and understand my own self.
ਮੇਰਾ ਪ੍ਰਕਾਸ਼ ਪਰਮ ਪ੍ਰਕਾਸ਼ ਵਿੱਚ ਲੀਨ ਹੋ ਗਿਆ ਹੈ ਅਤੇ ਮੈਂ ਆਪਣੇ ਆਪ ਨੂੰ ਸਿਞਾਣ ਲਿਆ ਹੈ।
ਸਮਾਣੀ = ਲੀਨ ਹੋ ਗਈ। ਆਪੁ = ਆਪਣੇ ਆਪ ਨੂੰ। ਆਪੈ = ਆਪਣੇ ਆਪ ਨੂੰ।ਉਸ ਦੀ ਜਿੰਦ ਪਰਮਾਤਮਾ ਦੀ ਜੋਤਿ ਵਿਚ ਮਿਲੀ ਰਹਿੰਦੀ ਹੈ, ਉਹ ਆਪਣੇ ਆਤਮਕ ਜੀਵਨ ਦੀ ਸਦਾ ਪੜਤਾਲ ਕਰਦੀ ਰਹਿੰਦੀ ਹੈ।
 
पेईअड़ै घरि सबदि पतीणी साहुरड़ै पिर भाणी ॥
Pe▫ī▫aṛai gẖar sabaḏ paṯīṇī sāhurṛai pir bẖāṇī.
In this world of my parents' home, I am satisfied with the Shabad; at my in-laws' home, in the world beyond, I shall be pleasing to my Husband Lord.
ਪੇਕੀ ਮੈਂ ਨਾਮ ਨਾਲ ਸੰਤੁਸ਼ਟ ਹੋ ਗਈ ਹਾਂ ਇਸ ਲਈ ਸਹੁਰੀ ਮੈਂ ਆਪਣੇ ਪਤੀ ਨੂੰ ਚੰਗੀ ਲਗਾਗੀ।
ਪੇਈਅੜੈ = ਪੇਕੇ (ਘਰ) ਵਿਚ। ਪੇਈਅੜੈ ਘਰਿ = ਪੇਕੇ ਘਰ ਵਿਚ, ਇਸ ਲੋਕ ਵਿਚ। ਸਬਦਿ = ਗੁਰੂ ਦੇ ਸ਼ਬਦ ਵਿਚ। ਪਤੀਣੀ = ਪਤੀਜੀ ਰਹੀ। ਸਾਹੁਰੜੈ = ਪਰਲੋਕ ਵਿਚ। ਪਿਰ ਭਾਣੀ = ਪਿਰ ਨੂੰ ਭਾ ਗਈ, ਪ੍ਰਭੂ-ਪਤੀ ਨੂੰ ਚੰਗੀ ਲੱਗੀ।ਜਿਹੜੀ ਜੀਵ-ਇਸਤ੍ਰੀ ਇਸ ਲੋਕ ਵਿਚ ਗੁਰੂ ਦੇ ਸ਼ਬਦ ਵਿਚ ਪਰਚੀ ਰਹਿੰਦੀ ਹੈ, ਉਹ ਪਰਲੋਕ ਵਿਚ (ਜਾ ਕੇ) ਪ੍ਰਭੂ-ਪਤੀ ਨੂੰ ਭਾ ਜਾਂਦੀ ਹੈ।
 
नानक सतिगुरि मेलि मिलाई चूकी काणि लोकाणी ॥४॥३॥
Nānak saṯgur mel milā▫ī cẖūkī kāṇ lokāṇī. ||4||3||
O Nanak, the True Guru has united me in His Union; my dependence on people has ended. ||4||3||
ਨਾਨਕ, ਸੱਚੇ ਗੁਰਾਂ ਨੇ ਮੈਨੂੰ ਸੁਆਮੀ ਦੇ ਮਿਲਾਪ ਅੰਦਰ ਮਿਲਾ ਦਿਤਾ ਹੈ ਅਤੇ ਮੁਕ ਗਈ ਹੈ, ਮੇਰੀ ਲੋਕਾ ਦੀ ਮੁਛੰਦਗੀ।
ਸਤਿਗੁਰਿ = ਗੁਰੂ ਨੇ। ਮੇਲਿ = ਮੇਲ ਕੇ। ਕਾਣਿ = ਮੁਥਾਜੀ। ਲੋਕਾਣੀ = ਜਗਤ ਦੀ ॥੪॥੩॥ਹੇ ਨਾਨਕ! ਜਿਸ ਜੀਵ-ਇਸਤ੍ਰੀ ਨੂੰ ਗੁਰੂ ਨੇ (ਆਪਣੇ ਸ਼ਬਦ ਵਿਚ) ਜੋੜ ਕੇ ਪ੍ਰਭੂ ਨਾਲ ਮਿਲਾ ਦਿੱਤਾ, ਉਸ ਨੂੰ ਦੁਨੀਆ ਦੀ ਮੁਥਾਜੀ ਨਹੀਂ ਰਹਿ ਜਾਂਦੀ ॥੪॥੩॥
 
तुखारी महला १ ॥
Ŧukẖārī mėhlā 1.
Tukhaari, First Mehl:
ਭੁਖਾਰੀ ਪਹਿਲੀ ਪਾਤਿਸ਼ਾਹੀ।
xxxxxx
 
भोलावड़ै भुली भुलि भुलि पछोताणी ॥
Bẖolāvaṛai bẖulī bẖul bẖul pacẖẖoṯāṇī.
Deluded by doubt, misled and confused, the soul-bride later regrets and repents.
ਪਤਨੀ ਨੂੰ ਭਰਮ ਤੇ ਗੁਮਰਾਹ ਕਰ ਲਿਆ ਹੈ ਅਤੇ ਮੁੜ ਮੁੜ ਭੁੱਲ ਕੇ ਉਹ ਪਸਚਾਤਾਪ ਕਰਦੀ ਹੈ।
ਭੋਲਾਵੜੈ = ਕੋਝੇ ਭੋਲਾਵੇ ਵਿਚ, ਕੋਝੇ ਭੁਲੇਖੇ ਵਿਚ। ਭੁਲੀ = ਕੁਰਾਹੇ ਪੈ ਗਈ। ਭੁਲਿ = ਗ਼ਲਤੀ ਕਰ ਕੇ। ਪਛੋਤਾਣੀ = ਅਫ਼ਸੋਸ ਕਰਦੀ ਰਹੀ, ਹੱਥ ਮਲਦੀ ਰਹੀ।(ਜਿਹੜੀ ਜੀਵ-ਇਸਤ੍ਰੀ ਪਰਮਾਤਮਾ ਦੇ ਨਾਮ ਤੋਂ ਵਾਂਜੀ ਰਹਿੰਦੀ ਹੈ, ਉਹ) ਕੋਝੇ ਭੁਲੇਖੇ ਵਿਚ ਪੈ ਕੇ ਜੀਵਨ-ਰਾਹ ਤੋਂ ਖੁੰਝ ਜਾਂਦੀ ਹੈ, ਮੁੜ ਮੁੜ ਗ਼ਲਤੀਆਂ ਕਰ ਕੇ ਪਛੁਤਾਂਦੀ ਰਹਿੰਦੀ ਹੈ।
 
पिरि छोडिअड़ी सुती पिर की सार न जाणी ॥
Pir cẖẖodi▫aṛī suṯī pir kī sār na jāṇī.
Abandoning her Husband Lord, she sleeps, and does not appreciate His Worth.
ਆਪਣੀ ਕੰਤ ਨੂੰ ਤਿਆਗ ਉਹ ਸੌ ਗਈ ਹੈ ਅਤੇ ਉਸ ਦੀ ਕਦਰ ਨੂੰ ਨਹੀਂ ਜਾਣਦੀ।
ਪਿਰਿ = ਪਿਰ ਨੇ, ਪ੍ਰਭੂ-ਪਤੀ ਨੇ। ਛੋਡਿਅੜੀ = ਤਿਆਗ ਦਿੱਤੀ, ਪਿਆਰ ਕਰਨਾ ਛੱਡ ਦਿੱਤਾ। ਸੁਤੀ = ਮਾਇਆ ਦੇ ਮੋਹ ਦੀ ਨੀਂਦ ਵਿਚ ਪਈ ਰਹੀ। ਸਾਰ = ਕਦਰ।(ਅਜਿਹੀ ਜੀਵ-ਇਸਤ੍ਰੀ) ਪ੍ਰਭੂ-ਪਤੀ ਦੀ ਕਦਰ ਨਹੀਂ ਸਮਝਦੀ। (ਮਾਇਆ ਦੇ ਮੋਹ ਦੀ ਨੀਂਦ ਵਿਚ) ਗ਼ਾਫ਼ਿਲ ਹੋ ਰਹੀ (ਅਜਿਹੀ ਜੀਵ-ਇਸਤ੍ਰੀ) ਨੂੰ ਪ੍ਰਭੂ-ਪਤੀ ਨੇ ਭੀ ਮਨੋਂ ਲਾਹ ਦਿੱਤਾ ਹੁੰਦਾ ਹੈ।
 
पिरि छोडी सुती अवगणि मुती तिसु धन विधण राते ॥
Pir cẖẖodī suṯī avgaṇ muṯī ṯis ḏẖan viḏẖaṇ rāṯe.
Leaving her Husband Lord, she sleeps, and is plundered by her faults and demerits. The night is so painful for this bride.
ਆਪਣੀ ਪਤੀ ਨੂੰ ਛੱਡ, ਉਹ ਸੌ ਜਾਂਦੀ ਹੈ ਤੇ ਇਸ ਲਹੀ ਪਾਪ ਉਸ ਨੂੰ ਠਗ ਲੈਂਦੇ ਹਨ। ਦੁਖਦਾਈ ਹਨ ਉਸ ਪਤਨੀ ਦੀਆਂ ਰਾਤਾਂ।
ਅਵਗਣਿ = ਅਵਗਣ ਦੇ ਕਾਰਨ, (ਇਸ) ਭੁੱਲ ਦੇ ਕਾਰਨ, (ਮਾਇਆ ਦੇ ਮੋਹ ਦੀ ਨੀਂਦ ਵਿਚ ਸੁੱਤੀ ਰਹਿਣ ਦੀ) ਭੁੱਲ ਦੇ ਕਾਰਨ। ਮੁਤੀ = (ਪਿਰ ਨੇ) ਤਿਆਗ ਦਿੱਤੀ। ਤਿਸੁ ਧਨ ਰਾਤੇ = ਉਸ (ਜੀਵ-) ਇਸਤ੍ਰੀ ਦੀ (ਜੀਵਨ) ਰਾਤ। ਵਿਧਣ = ਦੁੱਖ-ਭਰੀ।ਮਾਇਆ ਦੇ ਮੋਹ ਦੀ ਨੀਂਦ ਵਿਚ ਸੁੱਤੀ ਹੋਈ ਜਿਸ ਜੀਵ-ਇਸਤ੍ਰੀ ਨੂੰ ਪ੍ਰਭੂ-ਪਤੀ ਨੇ ਪਿਆਰ ਕਰਨਾ ਛੱਡ ਦਿੱਤਾ, (ਮਾਇਆ ਦੇ ਮੋਹ ਦੀ ਨੀਂਦ ਵਿਚ ਸੁੱਤੀ ਰਹਿਣ ਦੇ ਇਸ) ਔਗੁਣ ਦੇ ਕਾਰਨ ਤਿਆਗ ਦਿੱਤਾ, ਉਸ ਜੀਵ-ਇਸਤ੍ਰੀ ਦੀ ਜ਼ਿੰਦਗੀ ਦੀ ਰਾਤ ਦੁੱਖਦਾਈ ਹੋ ਜਾਂਦੀ ਹੈ (ਉਸ ਦੀ ਸਾਰੀ ਉਮਰ ਦੁੱਖਾਂ ਵਿਚ ਬੀਤਦੀ ਹੈ)।
 
कामि क्रोधि अहंकारि विगुती हउमै लगी ताते ॥
Kām kroḏẖ ahaʼnkār viguṯī ha▫umai lagī ṯāṯe.
Sexual desire, anger and egotism destroy her. She burns in egotism.
ਉਸ ਨੂੰ ਸਹਿਵਤ, ਗੁੱਸੇ ਅਤੇ ਗਰੂਰ ਨੇ ਨਾਸ ਕਰ ਦਿਤਾ ਹੈ ਅਤੇ ਉਸ ਸਵੈ-ਹੰਗਤਾ ਵਿੱਚ ਸੜਦੀ ਰਹਿੰਦੀ ਹੈ।
ਕਾਮਿ = ਕਾਮ ਵਿਚ। ਕ੍ਰੋਧ ਵਿਚ। ਵਿਗੁਤੀ = ਖ਼ੁਆਰ ਹੁੰਦੀ ਰਹੀ। ਤਾਤੇ = ਤਾਤਿ, ਈਰਖਾ।ਉਹ ਇਸਤ੍ਰੀ ਕਾਮ ਵਿਚ ਕ੍ਰੋਧ ਵਿਚ ਅਹੰਕਾਰ ਵਿਚ (ਸਦਾ) ਖ਼ੁਆਰ ਹੁੰਦੀ ਰਹਿੰਦੀ ਹੈ, ਉਸ ਨੂੰ ਹਉਮੈ ਚੰਬੜੀ ਰਹਿੰਦੀ ਹੈ ਉਸ ਨੂੰ ਈਰਖਾ ਚੰਬੜੀ ਰਹਿੰਦੀ ਹੈ।
 
उडरि हंसु चलिआ फुरमाइआ भसमै भसम समाणी ॥
Udar hans cẖali▫ā furmā▫i▫ā bẖasmai bẖasam samāṇī.
When the soul-swan flies away, by the Command of the Lord, her dust mingles with dust.
ਜਦ ਆਤਮਾ-ਰਾਜਹੰਸ ਸੁਅਮੀ ਦੇ ਹੁਕਮ ਤਾਬੇ ਉਡ ਜਾਂਦੀ ਹੈ ਤਾਂ ਉਸ ਦੀ ਮਿੱਟੀ ਮਿੱਟੀ ਨਾਲ ਮਿਲ ਜਾਂਦੀ ਹੈ।
ਉਡਰਿ = ਉੱਡ ਕੇ। ਉਡਰਿ ਚਲਿਆ = ਉੱਡ ਤੁਰਿਆ। ਹੰਸੁ = ਜੀਵਾਤਮਾ। ਭਸਮ = ਮਿੱਟੀ।ਪਰਮਾਤਮਾ ਦੇ ਹੁਕਮ ਅਨੁਸਾਰ ਜੀਵਾਤਮਾ (ਤਾਂ ਆਖ਼ਿਰ ਸਰੀਰ ਨੂੰ ਛੱਡ ਕੇ) ਤੁਰ ਪੈਂਦਾ ਹੈ, ਤੇ, ਸਰੀਰ ਮਿੱਟੀ ਦੀ ਢੇਰੀ ਹੋ ਕੇ ਮਿੱਟੀ ਨਾਲ ਮਿਲ ਜਾਂਦਾ ਹੈ।
 
नानक सचे नाम विहूणी भुलि भुलि पछोताणी ॥१॥
Nānak sacẖe nām vihūṇī bẖul bẖul pacẖẖoṯāṇī. ||1||
O Nanak, without the True Name, she is confused and deluded, and so she regrets and repents. ||1||
ਨਾਨਕ ਸੱਚੇ ਨਾਮ ਦੇ ਬਗੈਰ ਪਤਨੀ ਬਾਰੰਬਾਰ ਭੁਲਦੀ ਅਤੇ ਅਫਸੋਸ ਕਰਦੀ ਹੈ।
ਵਿਹੂਣੀ = ਸੱਖਣੀ ॥੧॥ਪਰ, ਹੇ ਨਾਨਕ! ਪਰਮਾਤਮਾ ਦੇ ਨਾਮ ਤੋਂ ਭੁੱਲੀ ਹੋਈ ਜੀਵ-ਇਸਤ੍ਰੀ ਸਾਰੀ ਉਮਰ ਭੁੱਲਾਂ ਕਰ ਕਰ ਕੇ (ਅਨੇਕਾਂ ਦੁੱਖ ਸਹੇੜ ਕੇ) ਪਛੁਤਾਂਦੀ ਰਹਿੰਦੀ ਹੈ ॥੧॥
 
सुणि नाह पिआरे इक बेनंती मेरी ॥
Suṇ nāh pi▫āre ik benanṯī merī.
Please listen, O my Beloved Husband Lord, to my one prayer.
ਹੇ ਮੇਰੇ ਲਾਡਲੇ ਭਰਤੇ! ਤੂੰ ਮੇਰੀ ਇਕ ਪ੍ਰਾਰਥਨਾ ਸੁਣ!
ਨਾਹ = ਹੇ ਨਾਹ! ਹੇ ਨਾਥ! ਹੇ ਖਸਮ!ਹੇ ਪਿਆਰੇ (ਪ੍ਰਭੂ-) ਪਤੀ! ਮੇਰੀ ਇਕ ਬੇਨਤੀ ਸੁਣ-
 
तू निज घरि वसिअड़ा हउ रुलि भसमै ढेरी ॥
Ŧū nij gẖar vasi▫aṛā ha▫o rul bẖasmai dẖerī.
You dwell in the home of the self deep within, while I roll around like a dust-ball.
ਤੂੰ ਆਪਣੇ ਨਿਜ ਦੇ ਧਾਮ ਅੰਦਰ ਵਸਦਾ ਹੈ ਅਤੇ ਮੈਂ ਭੰਭਲਭੂਸੇ ਖਾ, ਮਿੱਟੀ ਦੀ ਢੇਰੀ ਹੋ ਗਈ ਹਾਂ।
ਨਿਜ ਘਰਿ = ਆਪਣੇ ਘਰ ਵਿਚ। ਹਉ = ਹਉਂ, ਮੈਂ। ਰੁਲਿ = ਰੁਲ ਕੇ, (ਵਿਕਾਰਾਂ ਵਿਚ), ਖ਼ੁਆਰ ਹੋ ਕੇ।ਤੂੰ ਆਪਣੇ ਘਰ ਵਿਚ ਵੱਸ ਰਿਹਾ ਹੈਂ, ਪਰ ਮੈਂ (ਤੈਥੋਂ ਵਿਛੁੜ ਕੇ ਵਿਕਾਰਾਂ ਵਿਚ) ਖ਼ੁਆਰ ਹੋ ਕੇ ਸੁਆਹ ਦੀ ਢੇਰੀ ਹੋ ਰਹੀ ਹਾਂ।
 
बिनु अपने नाहै कोइ न चाहै किआ कहीऐ किआ कीजै ॥
Bin apne nāhai ko▫e na cẖāhai ki▫ā kahī▫ai ki▫ā kījai.
Without my Husband Lord, no one likes me at all; what can I say or do now?
ਆਪਣੇ ਕੰਤ ਦੇ ਬਗੈਰ ਮੈਨੂੰ ਕੋਈ ਭੀ ਨਹੀਂ ਚਾਹੁੰਦਾ। ਮੈਂ ਹੁਣ ਕੀ ਆਖਾ ਤੇ ਕੀ ਕਰਾਂ?
ਬਿਨੁ ਨਾਹੈ = ਖਸਮ ਤੋਂ ਬਿਨਾ। ਨ ਚਾਹੈ = ਪਸੰਦ ਨਹੀਂ ਕਰਦਾ। ਕਿਆ ਕਹੀਐ = ਕੀਹ ਆਖਣਾ ਚਾਹੀਦਾ ਹੈ? ਕਿਆ ਕੀਜੈ = ਕੀਹ ਕਰਨਾ ਚਾਹੀਦਾ ਹੈ?ਆਪਣੇ (ਪ੍ਰਭੂ-) ਪਤੀ ਤੋਂ ਬਿਨਾ (ਪ੍ਰਭੂ-ਪਤੀ ਤੋਂ ਵਿਛੁੜੀ ਜੀਵ-ਇਸਤ੍ਰੀ ਨੂੰ) ਕੋਈ ਪਿਆਰ ਨਹੀਂ ਕਰਦਾ। (ਇਸ ਹਾਲਤ ਵਿਚ ਫਿਰ) ਕੀਹ ਆਖਣਾ ਚਾਹੀਦਾ ਹੈ? ਕੀਹ ਕਰਨਾ ਚਾਹੀਦਾ ਹੈ?
 
अम्रित नामु रसन रसु रसना गुर सबदी रसु पीजै ॥
Amriṯ nām rasan ras rasnā gur sabḏī ras pījai.
The Ambrosial Naam, the Name of the Lord, is the sweetest nectar of nectars. Through the Word of the Guru's Shabad, with my tongue, I drink in this nectar.
ਗੁਰਾਂ ਦੇ ਉਪਦੇਸ਼ ਰਾਹੀਂ ਆਪਣੀ ਜੀਭ੍ਹਾ ਨਾਲ, ਮੈਂ ਸਾਰਿਆਂ ਅੰਮ੍ਰਿਤਾਂ ਦੇ ਅੰਮ੍ਰਿਤ, ਸੁਰਜੀਤ ਕਰਨ ਵਾਲੇ ਨਾਮ ਦੇ ਆਬਿ-ਹਿਯਾਤ ਨੂੰ ਪਾਨ ਕਰਦੀ ਹਾਂ।
ਅੰਮ੍ਰਿਤ ਨਾਮੁ = ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ। ਰਸਨ ਰਸੁ = ਸਾਰੇ ਰਸਾਂ ਤੋਂ ਸ੍ਰੇਸ਼ਟ ਰਸ। ਰਸਨਾ = ਜੀਭ ਨਾਲ। ਗੁਰ ਸਬਦੀ = ਗੁਰੂ ਦੇ ਸ਼ਬਦ ਵਿਚ ਜੁੜ ਕੇ। ਪੀਜੈ = ਪੀਣਾ ਚਾਹੀਦਾ ਹੈ।(ਹੇ ਜੀਵ-ਇਸਤ੍ਰੀ!) ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ (ਦੁਨੀਆ ਦੇ) ਸਭ ਰਸਾਂ ਤੋਂ ਸ੍ਰੇਸ਼ਟ ਰਸ ਹੈ; ਗੁਰੂ ਦੇ ਸ਼ਬਦ ਦੀ ਰਾਹੀਂ ਇਹ ਨਾਮ-ਰਸ ਜੀਭ ਨਾਲ ਪੀਂਦੇ ਰਹਿਣਾ ਚਾਹੀਦਾ ਹੈ।
 
विणु नावै को संगि न साथी आवै जाइ घनेरी ॥
viṇ nāvai ko sang na sāthī āvai jā▫e gẖanerī.
Without the Name, no one has any friend or companion; millions come and go in reincarnation.
ਨਾਮ ਦੇ ਬਗੈਰ, ਬੰਦੇ ਦਾ ਕੋਈ ਦੋਸਤ ਅਤੇ ਸੰਗੀ ਨਹੀਂ। ਇਸ ਦੇ ਬਾਝੋਂ ਕ੍ਰੋੜਾ ਹੀ ਆਉਂਦੇ ਅਤੇ ਜਾਂਦੇ ਰਹਿੰਦੇ ਹਨ।
ਸੰਗਿ = ਸੰਗੀ। ਆਵੈ ਜਾਇ = ਜੰਮਦੀ ਮਰਦੀ ਹੈ, ਜਨਮ ਮਰਨ ਦੇ ਗੇੜ ਵਿਚ ਪਈ ਰਹਿੰਦੀ ਹੈ। ਘਨੇਰੀ = ਬਹੁਤ ਲੋਕਾਈ।ਪਰਮਾਤਮਾ ਦੇ ਨਾਮ ਤੋਂ ਬਿਨਾ (ਜਿੰਦ ਦਾ ਹੋਰ) ਕੋਈ ਸੰਗੀ ਨਹੀਂ ਕੋਈ ਸਾਥੀ ਨਹੀਂ। (ਨਾਮ ਤੋਂ ਖੁੰਝ ਕੇ) ਬਹੁਤ ਲੋਕਾਈ ਜਨਮ ਮਰਨ ਦੇ ਗੇੜ ਵਿਚ ਪਈ ਰਹਿੰਦੀ ਹੈ।
 
नानक लाहा लै घरि जाईऐ साची सचु मति तेरी ॥२॥
Nānak lāhā lai gẖar jā▫ī▫ai sācẖī sacẖ maṯ ṯerī. ||2||
Nanak: the profit is earned and the soul returns home. True, true are Your Teachings. ||2||
ਗੁਰੂ ਜੀ ਆਖਦੇ ਹਨ, ਸੱਚੀ ਸੱਚੀ ਹੈ ਤੇਰੀ ਸਿੱਖਿਆ ਹੇ ਗੁਰਦੇਵ ਜਿਸ ਦੁਆਰਾ ਨਫਾ ਕਮਾ ਕੇ ਆਦਮੀ ਸਾਹਿਬ ਦੇ ਧਾਮਾਂ ਨੂੰ ਜਾਂਦਾ ਹੈ।
ਨਾਨਕ = ਹੇ ਨਾਨਕ! ਲਾਹਾ = ਲਾਭ। ਘਰਿ = ਘਰ ਵਿਚ, ਪ੍ਰਭੂ-ਚਰਨਾਂ ਵਿਚ। ਜਾਈਐ = ਜਾਣਾ ਚਾਹੀਦਾ ਹੈ। ਸਾਚੀ ਮਤਿ = ਪਵਿੱਤਰ ਮੱਤ। ਸਚੁ = ਸਦਾ-ਥਿਰ ਹਰਿ-ਨਾਮ (ਨੂੰ ਸਿਮਰਿਆਂ) ॥੨॥ਹੇ ਨਾਨਕ! (ਆਖ-ਹੇ ਭਾਈ!) ਪਰਮਾਤਮਾ ਦਾ ਨਾਮ-ਲਾਭ ਖੱਟ ਕੇ ਪ੍ਰਭੂ ਦੀ ਹਜ਼ੂਰੀ ਵਿਚ ਅੱਪੜ ਜਾਈਦਾ ਹੈ। ਪਰਮਾਤਮਾ ਦਾ ਸਦਾ-ਥਿਰ ਨਾਮ (ਜਪਿਆ ਕਰ। ਇਸ ਦੀ ਬਰਕਤ ਨਾਲ) ਤੇਰੀ ਮੱਤ (ਵਿਕਾਰਾਂ ਦੇ ਹੱਲਿਆਂ ਤੋਂ) ਅਡੋਲ ਹੋ ਜਾਇਗੀ ॥੨॥
 
साजन देसि विदेसीअड़े सानेहड़े देदी ॥
Sājan ḏes viḏesī▫aṛe sānehṛe ḏeḏī.
O Friend, You have traveled so far from Your homeland; I send my message of love to You.
ਹੇ ਮੇਰੇ ਮਿੱਤ੍ਰਾਂ! ਆਪਣੇ ਦੇਸੋ ਤੂੰ ਪ੍ਰਦੇਸ਼ ਚਲਿਆ ਗਿਆ ਹੈ। ਮੈਂ ਤੈਨੂੰ ਪਿਆਰ ਤੇ ਸੁਨੇਹੇ ਘਲਦੀ ਹਾਂ।
ਸਾਜਨ = ਸੱਜਣ ਪ੍ਰਭੂ ਜੀ! ਦੇਸਿ = ਦੇਸ ਵਿਚ, (ਜੀਵ-ਇਸਤ੍ਰੀ ਦੇ) ਹਿਰਦੇ-ਦੇਸ ਵਿਚ। ਵਿਦੇਸ = ਪਰਦੇਸ। ਵਿਦੇਸੀ = ਪਰਦੇਸੀ, ਪਰਦੇਸ ਵਿਚ ਰਹਿਣ ਵਾਲਾ। ਦੇਦੀ = ਦੇਂਦੀ।ਸੱਜਣ-ਪ੍ਰਭੂ ਜੀ (ਹਰੇਕ ਜੀਵ-ਇਸਤ੍ਰੀ ਦੇ) ਹਿਰਦੇ-ਦੇਸ ਵਿਚ ਵੱਸ ਰਹੇ ਹਨ, (ਪਰ ਨਾਮ-ਹੀਣ ਜੀਵ-ਇਸਤ੍ਰੀ ਦੁੱਖਾਂ ਵਿਚ ਘਿਰ ਕੇ ਉਸ ਨੂੰ) ਪਰਦੇਸ ਵਿਚ ਵੱਸਦਾ ਜਾਣ ਕੇ (ਦੁੱਖਾਂ ਤੋਂ ਬਚਣ ਲਈ) ਤਰਲੇ-ਭਰੇ ਸਨੇਹੇ ਭੇਜਦੀ ਹੈ।
 
सारि समाले तिन सजणा मुंध नैण भरेदी ॥
Sār samāle ṯin sajṇā munḏẖ naiṇ bẖareḏī.
I cherish and remember that Friend; the eyes of this soul-bride are filled with tears.
ਮੈਂ ਸਹੇਲੀ, ਉਸ ਮਿਤ੍ਰ ਨੂੰ ਦਿਲੋ ਯਾਦ ਕਰਦੀ ਹਾਂ ਅਤੇ ਮੇਰੀਆਂ ਅੱਖਾਂ ਹੰਝੂਆਂ ਨਾਲ ਪੂਰਤ ਹਨ।
ਸਾਰਿ = ਚੇਤੇ ਕਰ ਕੇ, ਯਾਦ ਕਰ ਕੇ। ਸਮਾਲੇ = (ਹਿਰਦੇ ਵਿਚ) ਸਾਂਭਦੀ ਹੈ। ਤਿਨ ਸਜਣਾ = ਉਹਨਾਂ ਸੱਜਣਾਂ ਨੂੰ, ਪ੍ਰਭੂ ਸੱਜਣ ਜੀ ਨੂੰ। ਮੁੰਧ = {मुग्धा} ਅੰਞਾਣ ਜੀਵ-ਇਸਤ੍ਰੀ।(ਨਾਮ ਤੋਂ ਵਾਂਜੀ ਹੋਈ) ਅੰਞਾਣ ਜੀਵ-ਇਸਤ੍ਰੀ (ਸਹੇੜੇ ਹੋਏ ਦੁੱਖਾਂ ਦੇ ਕਾਰਨ) ਰੋਂਦੀ ਹੈ, ਵਿਰਲਾਪ ਕਰਦੀ ਹੈ ਤੇ ਉਸ ਸੱਜਣ-ਪ੍ਰਭੂ ਜੀ ਨੂੰ ਮੁੜ ਮੁੜ ਯਾਦ ਕਰਦੀ ਹੈ।
 
मुंध नैण भरेदी गुण सारेदी किउ प्रभ मिला पिआरे ॥
Munḏẖ naiṇ bẖareḏī guṇ sāreḏī ki▫o parabẖ milā pi▫āre.
The eyes of the soul-bride are filled with tears; I dwell upon Your Glorious Virtues. How can I meet my Beloved Lord God?
ਤੇਰੀ ਪਤਨੀ ਦੀਆਂ (ਮੇਰੀਆਂ) ਅੱਖਾਂ ਹੰਝੂਆਂ ਨਾਲ ਪੁਰਤ ਹਨ। ਮੈਂ ਤੇਰੀ ਕੀਰਤੀ ਉਚਾਰਨ ਕਰਦੀ ਹਾਂ। ਮੈਂ ਤੈਨੂੰ ਕਿਸ ਤਰ੍ਹਾਂ ਮਿਲ ਸਕਦੀ ਹਾਂ, ਹੈ ਮੇਰੇ ਕਿਠੜੇ ਮਾਲਕ?
ਸਾਰੇਦੀ = ਸਾਰੇਂਦੀ, ਯਾਦ ਕਰਦੀ ਹੈ। ਕਿਉ ਪ੍ਰਭ ਮਿਲਾ = ਕਿਉਂ ਪ੍ਰਭ ਮਿਲਾਂ, ਮੈਂ ਕਿਵੇਂ ਪ੍ਰਭੂ ਨੂੰ ਮਿਲਾਂ?(ਨਾਮ ਤੋਂ ਵਾਂਜੀ ਹੋਈ) ਅੰਞਾਣ ਜੀਵ-ਇਸਤ੍ਰੀ (ਸਹੇੜੇ ਦੁੱਖਾਂ ਦੇ ਕਾਰਨ) ਵਿਰਲਾਪ ਕਰਦੀ ਹੈ, ਪ੍ਰਭੂ-ਪਤੀ ਦੇ ਗੁਣ ਚੇਤੇ ਕਰਦੀ ਹੈ, (ਤੇ, ਤਰਲੇ ਲੈਂਦੀ ਹੈ ਕਿ) ਪਿਆਰੇ ਪ੍ਰਭੂ ਨੂੰ ਕਿਵੇਂ ਮਿਲਾਂ।
 
मारगु पंथु न जाणउ विखड़ा किउ पाईऐ पिरु पारे ॥
Mārag panth na jāṇa▫o vikẖ▫ṛā ki▫o pā▫ī▫ai pir pāre.
I do not know the treacherous path, the way to You. How can I find You and cross over, O my Husband Lord?
ਮੈਂ ਤੇਰੇ ਕਠਨ ਰਸਤੇ ਅਤੇ ਰਾਹ ਨੂੰ ਨਹੀਂ ਜਾਣਦੀ, ਹੈ ਪਿਆਰੇ! ਮੈਂ ਤੇਰੇ ਕੋਲ ਪਰਲੇ ਪਾਰ ਕਿਸ ਤਰ੍ਹਾਂ ਪੁਜ ਸਕਦੀ ਹਾਂ?
ਮਾਰਗੁ = ਰਸਤਾ। ਪੰਥੁ = ਰਸਤਾ। ਨ ਜਾਣਉ = ਨ ਜਾਣਉਂ, ਮੈਂ ਨਹੀਂ ਜਾਣਦੀ। ਵਿਖੜਾ = ਔਖਾ, ਔਕੜਾਂ-ਭਰਿਆ। ਪਾਰੇ = (ਵਿਖੜੇ ਰਸਤੇ ਤੋਂ) ਪਾਰਲੇ ਪਾਸੇ।(ਜਿਸ ਦੇਸ ਵਿਚ ਉਹ ਵੱਸਦਾ ਹੈ, ਉਸ ਦਾ) ਰਸਤਾ (ਅਨੇਕਾਂ ਵਿਕਾਰਾਂ ਦੀਆਂ) ਔਕੜਾਂ ਨਾਲ ਭਰਿਆ ਹੋਇਆ ਹੈ, ਮੈਂ ਉਹ ਰਸਤਾ ਜਾਣਦੀ ਭੀ ਨਹੀਂ ਹਾਂ, ਮੈਂ ਉਸ ਪਤੀ ਨੂੰ ਕਿਵੇਂ ਮਿਲਾਂ, ਉਹ ਤਾਂ (ਇਹਨਾਂ ਵਿਕਾਰਾਂ ਦੀਆਂ ਰੁਕਾਵਟਾਂ ਤੋਂ) ਪਾਰਲੇ ਪਾਸੇ ਰਹਿੰਦਾ ਹੈ।
 
सतिगुर सबदी मिलै विछुंनी तनु मनु आगै राखै ॥
Saṯgur sabḏī milai vicẖẖunnī ṯan man āgai rākẖai.
Through the Shabad, the Word of the True Guru, the separated soul-bride meets with the Lord; I place my body and mind before You.
ਸਚੇ ਗੁਰਾਂ ਦੀ ਬਾਣੀ ਦੁਆਰਾ, ਮੈਂ ਵਿਛੁੜੀ ਹੋਈ ਪਤਨੀ, ਆਪਣੀ ਦੇਹ ਤੇ ਜਿੰਦੜੀ ਤੇਰੇ ਮੂਹਰੇ ਰਖ ਕੇ ਤੇਰੇ ਲਾਲ ਮਿਲ ਸਕਦੀ ਹਾਂ।
ਸਬਦੀ = ਸ਼ਬਦ ਦੀ ਰਾਹੀਂ। ਵਿਛੁੰਨੀ = ਵਿਛੁੜੀ ਹੋਈ ਜੀਵ-ਇਸਤ੍ਰੀ। ਆਗੈ ਰਾਖੈ = (ਪ੍ਰਭੂ-ਪਤੀ ਦੇ) ਅੱਗੇ ਰੱਖ ਦੇਂਦੀ ਹੈ, ਭੇਟਾ ਕਰ ਦੇਂਦੀ ਹੈ।(ਹੇ ਭਾਈ!) ਜਿਹੜੀ ਵਿਛੁੜੀ ਹੋਈ ਜੀਵ-ਇਸਤ੍ਰੀ ਗੁਰੂ ਦੇ ਸ਼ਬਦ ਦੀ ਰਾਹੀਂ ਆਪਣਾ ਤਨ ਆਪਣਾ ਮਨ ਉਸ ਦੇ ਹਵਾਲੇ ਕਰ ਦੇਂਦੀ ਹੈ, ਉਹ ਉਸ ਨੂੰ ਮਿਲ ਪੈਂਦੀ ਹੈ।
 
नानक अम्रित बिरखु महा रस फलिआ मिलि प्रीतम रसु चाखै ॥३॥
Nānak amriṯ birakẖ mahā ras fali▫ā mil parīṯam ras cẖākẖai. ||3||
O Nanak, the ambrosial tree bears the most delicious fruits; meeting with my Beloved, I taste the sweet essence. ||3||
ਨਾਨਕ, ਅੰਮ੍ਰਿਤਮਈ ਰੁੱਖ ਨੂੰ ਪਰਮ ਰਸਦਾਇਕ ਫਲ ਲਗੇ ਹੋਏ ਹਨ। ਮੇਰੇ ਪਿਆਰੇ ਤੇਰੇ ਨਾਲ ਮਿਲ ਕੇ ਉਨ੍ਹਾਂ ਦਾ ਸੁਆਦ ਚੱਖਿਆ ਜਾਂਦਾ ਹੈ।
ਅੰਮ੍ਰਿਤ ਬਿਰਖੁ = ਆਤਮਕ ਜੀਵਨ ਦੇਣ ਵਾਲਾ ਨਾਮ-ਰੁੱਖ। ਮਹਾਰਸ ਫਲਿਆ = ਬੜੇ ਮਿੱਠੇ ਫਲਾਂ ਵਾਲਾ, ਜਿਸ ਨੂੰ ਉੱਚੇ ਆਤਮਕ ਗੁਣਾਂ ਦੇ ਬੜੇ ਮਿੱਠੇ ਫਲ ਲੱਗੇ ਹੋਏ ਹਨ। ਮਿਲਿ ਪ੍ਰੀਤਮ = ਪ੍ਰੀਤਮ-ਪ੍ਰਭੂ ਨੂੰ ਮਿਲ ਕੇ। ਰਸੁ = ਸੁਆਦ। ਚਾਖੈ = ਚੱਖਦੀ ਹੈ {ਇਕ-ਵਚਨ} ॥੩॥ਹੇ ਨਾਨਕ! ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਇਕ ਐਸਾ ਰੁੱਖ ਹੈ ਜਿਸ ਨੂੰ ਉੱਚੇ ਆਤਮਕ ਗੁਣਾਂ ਦੇ ਫਲ ਲੱਗੇ ਰਹਿੰਦੇ ਹਨ, (ਗੁਰੂ ਦੇ ਸ਼ਬਦ ਦੀ ਰਾਹੀਂ ਆਪਣਾ ਤਨ ਮਨ ਭੇਟਾ ਕਰਨ ਵਾਲੀ ਜੀਵ-ਇਸਤ੍ਰੀ) ਪ੍ਰੀਤਮ-ਪ੍ਰਭੂ ਨੂੰ ਮਿਲ ਕੇ (ਉਸ ਰੁੱਖ ਦੇ ਫਲਾਂ ਦਾ) ਸੁਆਦ ਚੱਖਦੀ ਰਹਿੰਦੀ ਹੈ ॥੩॥
 
महलि बुलाइड़ीए बिलमु न कीजै ॥
Mahal bulā▫iṛī▫e bilam na kījai.
The Lord has called you to the Mansion of His Presence - do not delay!
ਨੀ ਤੂੰ ਦੇਰੀ ਨਾਂ ਕਰ, ਤੈਨੂੰ ਤੇਰੇ ਸੁਆਮੀ ਨੇ ਆਪਣੀ ਹਜੂਰੀ ਅੰਦਰ ਬੁਲਾਇਆ ਹੈ।
ਮਹਲਿ = ਮਹਲ ਵਿਚ, ਪ੍ਰਭੂ ਦੀ ਹਜ਼ੂਰੀ ਵਿਚ। ਬੁਲਾਇੜੀਏ = ਹੇ ਸੱਦੀਏ ਹੋਈਏ! ਬਿਲਮੁ = {विलम्ब} ਦੇਰ, ਢਿੱਲ। ਨ ਕੀਜੈ = ਨਹੀਂ ਕਰਨੀ ਚਾਹੀਦੀ।ਹੇ ਪ੍ਰਭੂ ਦੀ ਹਜ਼ੂਰੀ ਵਿਚ ਸੱਦੀ ਹੋਈਏ! ਢਿੱਲ ਨਹੀਂ ਕਰਨੀ ਚਾਹੀਦੀ।