Sri Guru Granth Sahib Ji

Ang: / 1430

Your last visited Ang:

अनदिनु सदा रहै भै अंदरि भै मारि भरमु चुकावणिआ ॥५॥
An▫ḏin saḏā rahai bẖai anḏar bẖai mār bẖaram cẖukāvaṇi▫ā. ||5||
Night and day, they remain in the Fear of God; conquering their fears, their doubts are dispelled. ||5||
ਦਿਨ ਰਾਤ ਉਹ ਸਦਾ ਹੀ ਸਾਈਂ ਦੇ ਡਰ ਵਿੱਚ ਵਿਚਰਦਾ ਹੈ ਅਤੇ ਹੋਰ ਡਰਾਂ ਨੂੰ ਮੇਸ ਕੇ ਉਹ ਆਪਣੇ ਸੰਦੇਹ ਨੂੰ ਦੂਰ ਕਰ ਦਿੰਦਾ ਹੈ।
ਅਨਦਿਨੁ = ਹੋਰ ਰੋਜ਼। ਭੈ ਅੰਦਰਿ = {ਲਫ਼ਜ਼ 'ਭਉ' ਸੰਬੰਧਕ 'ਅੰਦਰਿ' ਦੇ ਕਾਰਨ 'ਭੈ' ਬਣ ਗਿਆ ਹੈ}। ਭੈ = ਭਉ ਦੀ ਰਾਹੀਂ। ਮਾਰਿ = (ਮਨ ਨੂੰ) ਮਾਰ ਕੇ ॥੫॥ਉਹ ਮਨੁੱਖ ਹਰ ਰੋਜ਼ ਹਰ ਵੇਲੇ ਪਰਮਾਤਮਾ ਦੇ ਡਰ-ਅਦਬ ਵਿਚ ਟਿਕਿਆ ਰਹਿੰਦਾ ਹੈ, ਤੇ ਉਸ ਡਰ-ਅਦਬ ਦੀ ਬਰਕਤਿ ਨਾਲ ਆਪਣੇ ਮਨ ਨੂੰ ਮਾਰ ਕੇ (ਵਿਕਾਰਾਂ ਵਲੋਂ ਮਾਰ ਕੇ ਵਿਕਾਰਾਂ ਵਲ ਦੀ) ਦੌੜ-ਭੱਜ ਦੂਰ ਕਰੀ ਰੱਖਦਾ ਹੈ ॥੫॥
 
भरमु चुकाइआ सदा सुखु पाइआ ॥
Bẖaram cẖukā▫i▫ā saḏā sukẖ pā▫i▫ā.
Dispelling their doubts, they find a lasting peace.
ਆਪਣੇ ਵਹਿਮ ਨੂੰ ਨਵਿਰਤ ਕਰ ਕੇ ਉਹ ਸਦੀਵ ਹੀ ਸਥਿਰ ਆਰਾਮ ਨੂੰ ਪ੍ਰਾਪਤ ਹੋ ਜਾਂਦਾ ਹੈ।
ਭਰਮੁ = ਭਟਕਣਾ।ਜਿਸ ਮਨੁੱਖ ਨੇ (ਆਪਣੇ ਮਨ ਦੀ ਵਿਕਾਰਾਂ ਵਲ ਦੀ) ਦੌੜ-ਭੱਜ ਮੁਕਾ ਲਈ, ਉਸ ਨੇ ਸਦਾ ਆਤਮਕ ਆਨੰਦ ਮਾਣਿਆ।
 
गुर परसादि परम पदु पाइआ ॥
Gur parsāḏ param paḏ pā▫i▫ā.
By Guru's Grace, the supreme status is attained.
ਗੁਰਾਂ ਦੀ ਦਇਆ ਦੁਆਰਾ ਉਹ ਮਹਾਨ ਮਰਤਬੇ ਨੂੰ ਪਾ ਲੈਂਦਾ ਹੈ।
ਪਰਮ ਪਦੁ = ਸਭ ਤੋਂ ਉੱਚੀ ਆਤਮਕ ਅਵਸਥਾ।ਗੁਰੂ ਦੀ ਕਿਰਪਾ ਨਾਲ ਉਸ ਨੇ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਲਈ।
 
अंतरु निरमलु निरमल बाणी हरि गुण सहजे गावणिआ ॥६॥
Anṯar nirmal nirmal baṇī har guṇ sėhje gāvaṇi▫ā. ||6||
Deep within, they are pure, and their words are pure as well; intuitively, they sing the Glorious Praises of the Lord. ||6||
ਉਸ ਦਾ ਦਿਲ ਪਵਿੱਤਰ ਹੈ ਤੇ ਉਸ ਦੀ ਬੋਲ-ਬਾਣੀ। ਵਾਹਿਗੁਰੂ ਦਾ ਜੱਸ ਉਹ ਸੁਭਾਵਕ ਹੀ ਗਾਇਨ ਕਰਦਾ ਹੈ।
ਅੰਤਰੁ = ਅੰਦਰਲਾ, ਮਨ {ਨੋਟ: ਲਫ਼ਜ਼ 'ਅੰਤਰਿ' ਸੰਬੰਧਕ ਹੈ, ਲਫ਼ਜ਼ 'ਅੰਤਰੁ' ਨਾਂਵ ਹੈ} ॥੬॥ਜੀਵਨ ਨੂੰ ਪਵਿੱਤ੍ਰ ਕਰਨ ਵਾਲੀ ਗੁਰਬਾਣੀ ਦੀ ਸਹਾਇਤਾ ਨਾਲ ਉਸ ਦਾ ਮਨ ਪਵਿੱਤ੍ਰ ਹੋ ਗਿਆ, ਉਹ ਆਤਮਕ ਅਡੋਲਤਾ ਵਿਚ ਟਿਕ ਕੇ ਸਦਾ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ ॥੬॥
 
सिम्रिति सासत बेद वखाणै ॥
Simriṯ sāsaṯ beḏ vakẖāṇai.
They recite the Simritees, the Shaastras and the Vedas,
ਇਨਸਾਨ ਹਿੰਦੂ ਵਾਰਕ ਪੁਸਤਕਾਂ ਫਲਸਫੇ ਦੇ ਗ੍ਰੰਥ ਤੇ ਵੇਦਾਂ ਨੂੰ ਉਚਾਰਦਾ ਹੈ।
ਵਖਾਣੈ = ਉਚਾਰਦਾ ਹੈ, ਹੋਰਨਾਂ ਨੂੰ ਸੁਣਾਂਦਾ ਹੈ।(ਪੰਡਿਤ) ਵੈਦ ਸ਼ਾਸਤ੍ਰ ਸਿਮ੍ਰਿਤੀਆਂ (ਆਦਿਕ ਧਰਮ-ਪੁਸਤਕ) ਹੋਰਨਾਂ ਨੂੰ ਪੜ੍ਹ ਪੜ੍ਹ ਕੇ ਸੁਣਾਂਦਾ ਰਹਿੰਦਾ ਹੈ,
 
भरमे भूला ततु न जाणै ॥
Bẖarme bẖūlā ṯaṯ na jāṇai.
but deluded by doubt, they do not understand the essence of reality.
ਸ਼ੱਕ-ਸ਼ੁਬ੍ਹੇ ਦਾ ਗੁਮਰਾਹ ਕੀਤਾ ਹੋਇਆ ਉਹ ਅਸਲੀਅਤ ਨੂੰ ਨਹੀਂ ਸਮਝਦਾ।
ਭਰਮੇ = ਭਰਮਿ ਹੀ, ਭਟਕਣਾ ਵਿਚ ਹੀ। ਭਲਾ = ਕੁਰਾਹੇ ਪਿਆ ਰਹਿੰਦਾ ਹੈ। ਤਤੁ = ਅਸਲੀਅਤ {तत्वं = The real nature of the human soul or the meterial world as being identical with the Supreme Being}ਪਰ ਆਪ ਮਾਇਆ ਦੀ ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ। ਉਹ ਅਸਲੀਅਤ ਨੂੰ ਨਹੀਂ ਸਮਝਦਾ।
 
बिनु सतिगुर सेवे सुखु न पाए दुखो दुखु कमावणिआ ॥७॥
Bin saṯgur seve sukẖ na pā▫e ḏukẖo ḏukẖ kamāvaṇi▫ā. ||7||
Without serving the True Guru, they find no peace; they earn only pain and misery. ||7||
ਸਤਿਗੁਰਾਂ ਦੀ ਟਹਿਲ ਸੇਵਾ ਕਰਨ ਦੇ ਬਾਝੋਂ ਉਸ ਨੂੰ ਆਰਾਮ ਨਹੀਂ ਮਿਲਦਾ, ਅਤੇ ਉਹ ਤਕਲੀਫ ਉਤੇ ਤਕਲੀਫ ਹੀ ਖੱਟਦਾ ਹੈ।
xxx॥੭॥ਗੁਰੂ ਦੀ ਦੱਸੀ ਸੇਵਾ ਕਰਨ ਤੋਂ ਬਿਨਾ ਉਹ ਆਤਮਕ ਆਨੰਦ ਨਹੀਂ ਮਾਣ ਸਕਦਾ, ਦੁੱਖ ਹੀ ਦੁੱਖ (ਪੈਦਾ ਕਰਨ ਵਾਲੀ) ਕਮਾਈ ਕਰਦਾ ਰਹਿੰਦਾ ਹੈ ॥੭॥
 
आपि करे किसु आखै कोई ॥
Āp kare kis ākẖai ko▫ī.
The Lord Himself acts; unto whom should we complain?
ਆਪੇ ਹੀ ਸਾਹਿਬ ਸਾਰਾ ਕੁਝ ਕਰਦਾ ਹੈ। ਕੀਹਦੇ ਕੋਲ ਕੋਈ ਜਣਾ ਸ਼ਿਕਾਇਤ ਕਰ ਸਕਦਾ ਹੈ?
xxx(ਪਰ ਇਹ ਸਾਰੀ ਖੇਡ ਪਰਮਾਤਮਾ ਦੇ ਆਪਣੇ ਹੱਥ ਵਿਚ ਹੈ। ਸਭ ਜੀਵਾਂ ਵਿਚ ਵਿਆਪਕ ਹੋ ਕੇ ਪਰਮਾਤਮਾ) ਆਪ ਹੀ (ਸਭ ਕੁਝ) ਕਰਦਾ ਹੈ। ਕਿਸ ਨੂੰ ਕੋਈ ਆਖ ਸਕਦਾ ਹੈ (ਕਿ ਤੂੰ ਕੁਰਾਹੇ ਜਾ ਰਿਹਾ ਹੈਂ)?
 
आखणि जाईऐ जे भूला होई ॥
Ākẖaṇ jā▫ī▫ai je bẖūlā ho▫ī.
How can anyone complain that the Lord has made a mistake?
ਪ੍ਰਾਣੀ ਗਿਲਾ ਤਾਂ ਕਰੇ ਜੇਕਰ, ਉਹ ਗਲਤੀ ਖਾਂਦਾ ਹੋਵੇ।
xxxਕਿਸੇ ਨੂੰ ਸਮਝਾਣ ਦੀ ਲੋੜ ਤਦੋਂ ਹੀ ਪੈ ਸਕਦੀ ਹੈ, ਜੇ ਉਹ (ਆਪ) ਕੁਰਾਹੇ ਪਿਆ ਹੋਇਆ ਹੋਵੇ।
 
नानक आपे करे कराए नामे नामि समावणिआ ॥८॥७॥८॥
Nānak āpe kare karā▫e nāme nām samāvaṇi▫ā. ||8||7||8||
O Nanak, the Lord Himself does, and causes things to be done; chanting the Naam, we are absorbed in the Naam. ||8||7||8||
ਨਾਨਕ, ਆਪੇ ਹੀ ਸਾਈਂ ਹਰ ਸ਼ੈਅ ਕਰਦਾ ਹੈ ਤੇ ਕਰਾਉਂਦਾ ਹੈ। ਨਾਮ ਦਾ ਜਾਪ ਕਰਕੇ ਆਦਮੀ ਨਾਮ ਵਿੱਚ ਲੀਨ ਹੋ ਜਾਂਦਾ ਹੈ।
ਨਾਮੇ ਨਾਮਿ = ਨਾਮਿ ਹੀ ਨਾਮਿ, ਨਾਮ ਵਿਚ ਹੀ ਨਾਮ ਵਿਚ ਹੀ ॥੮॥ਹੇ ਨਾਨਕ! ਪਰਮਾਤਮਾ ਆਪ ਹੀ (ਸਭ ਜੀਵਾਂ ਵਿਚ ਵਿਆਪਕ ਹੋ ਕੇ ਸਭ ਕੁਝ) ਕਰ ਰਿਹਾ ਹੈ ਤੇ (ਜੀਵਾਂ ਪਾਸੋਂ) ਕਰਾ ਰਿਹਾ ਹੈ, ਉਹ ਆਪ ਹੀ (ਸਰਬ-ਵਿਆਪਕ ਹੋ ਕੇ ਆਪਣੇ) ਨਾਮ ਵਿਚ ਹੀ ਲੀਨ ਹੋ ਸਕਦਾ ਹੈ ॥੮॥੭॥੮॥
 
माझ महला ३ ॥
Mājẖ mėhlā 3.
Maajh, Third Mehl:
ਮਾਝ, ਤੀਜੀ ਪਾਤਸ਼ਾਹੀ।
xxxxxx
 
आपे रंगे सहजि सुभाए ॥
Āpe range sahj subẖā▫e.
He Himself imbues us with His Love, with effortless ease.
ਆਪ ਸੁਆਮੀ ਨਿਰਯਤਨ ਹੀ ਪ੍ਰਾਣੀ ਨੂੰ ਰੰਗਦਾ ਹੈ,
ਆਪੇ = (ਪ੍ਰਭੂ) ਆਪ ਹੀ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਏ = ਸੁਭਾਇ, ਸੋਹਣੇ ਪ੍ਰੇਮ ਵਿਚ।ਪ੍ਰਭੂ ਆਪ ਹੀ (ਜਿਨ੍ਹਾਂ ਮਨੁੱਖਾਂ ਨੂੰ) ਆਤਮਕ ਅਡੋਲਤਾ ਦੇ (ਰੰਗ) ਵਿਚ ਰੰਗਦਾ ਹੈ,
 
गुर कै सबदि हरि रंगु चड़ाए ॥
Gur kai sabaḏ har rang cẖaṛā▫e.
Through the Word of the Guru's Shabad, we are dyed in the color of the Lord's Love.
ਅਤੇ ਗੁਰਾਂ ਦੇ ਉਪਦੇਸ਼ ਦੁਆਰਾ ਉਸ ਨੂੰ ਆਪਣੀ ਪ੍ਰੀਤ ਦੀ ਰੰਗਤ ਚਾੜ੍ਹਦਾ ਹੈ।
ਸਬਦਿ = ਸ਼ਬਦ ਦੀ ਰਾਹੀਂ।ਸ੍ਰੇਸ਼ਟ ਪਿਆਰ (ਦੇ ਰੰਗ) ਵਿਚ ਰੰਗਦਾ ਹੈ, ਜਿਨ੍ਹਾਂ ਨੂੰ ਗੁਰੂ ਦੇ ਸ਼ਬਦ ਵਿਚ (ਜੋੜ ਕੇ ਇਹ) ਰੰਗ ਚਾੜ੍ਹਦਾ ਹੈ,
 
मनु तनु रता रसना रंगि चलूली भै भाइ रंगु चड़ावणिआ ॥१॥
Man ṯan raṯā rasnā rang cẖalūlī bẖai bẖā▫e rang cẖaṛāvaṇi▫ā. ||1||
This mind and body are so imbued, and this tongue is dyed in the deep crimson color of the poppy. Through the Love and the Fear of God, we are dyed in this color. ||1||
ਉਸ ਦੀ ਆਤਮਾ ਤੇ ਦੇਹਿ ਰੰਗੀਜ ਜਾਂਦੇ ਹਨ ਅਤੇ ਉਸ ਦੀ ਜਿਹਭਾ ਪੋਸਤ ਦੇ ਫੁੱਲ ਵਰਗਾ ਲਾਲ ਰੰਗ ਧਾਰਨ ਕਰ ਲੈਂਦੀ ਹੈ। ਸੁਆਮੀ ਦੇ ਡਰ ਤੇ ਪਿਆਰ ਨਾਲ ਇਹ ਰੰਗਤ ਚੜ੍ਹਦੀ ਹੈ।
ਰਤਾ = ਰੱਤਾ, ਰੰਗਿਆ ਜਾਂਦਾ ਹੈ। ਰਸਨਾ = ਜੀਭ। ਚਲੂਲੀ = ਗੂੜ੍ਹੇ ਰੰਗ ਵਾਲੀ। ਭੈ = (ਪ੍ਰਭੂ ਦੇ) ਡਰ-ਅਦਬ ਵਿਚ। ਭਾਇ = (ਪ੍ਰਭੂ ਦੇ) ਪ੍ਰੇਮ ਵਿਚ ॥੧॥ਉਹਨਾਂ ਦਾ ਮਨ ਰੰਗਿਆ ਜਾਂਦਾ ਹੈ ਉਹਨਾਂ ਦਾ ਸਰੀਰ ਰੰਗਿਆ ਜਾਂਦਾ ਹੈ, ਉਹਨਾਂ ਦੀ ਜੀਭ (ਨਾਮ-) ਰੰਗ ਵਿਚ ਗੂੜ੍ਹੀ ਲਾਲ ਹੋ ਜਾਂਦੀ ਹੈ। ਗੁਰੂ ਉਹਨਾਂ ਨੂੰ ਪ੍ਰਭੂ ਦੇ ਡਰ-ਅਦਬ ਵਿਚ ਰੱਖ ਕੇ ਪ੍ਰਭੂ ਦੇ ਪਿਆਰ ਵਿਚ ਜੋੜ ਕੇ ਨਾਮ-ਰੰਗ ਚਾੜ੍ਹਦਾ ਹੈ ॥੧॥
 
हउ वारी जीउ वारी निरभउ मंनि वसावणिआ ॥
Ha▫o vārī jī▫o vārī nirbẖa▫o man vasāvaṇi▫ā.
I am a sacrifice, my soul is a sacrifice, to those who enshrine the Fearless Lord within their minds.
ਮੈਂ ਘੋਲੀ ਹਾਂ, ਮੇਰੀ ਜਿੰਦੜੀ ਘੋਲੀ ਹੈ, ਉਨ੍ਹਾਂ ਉਤੋਂ ਜੋ ਨਿਡਰ ਪੁਰਖ ਨੂੰ, ਆਪਣੇ ਦਿਲ ਵਿੱਚ ਟਿਕਾਉਂਦੇ ਹਨ।
ਮੰਨਿ = ਮਨਿ, ਮਨ ਵਿਚ।ਮੈਂ ਸਦਾ ਉਹਨਾਂ ਤੋਂ ਸਦਕੇ ਕੁਰਬਾਨ ਜਾਂਦਾ ਹਾਂ ਜੋ ਉਸ ਪਰਮਾਤਮਾ ਨੂੰ ਆਪਣੇ ਮਨ ਵਿਚ ਵਸਾਂਦੇ ਹਨ ਜਿਸ ਨੂੰ ਕਿਸੇ ਦਾ ਡਰ ਖ਼ਤਰਾ ਨਹੀਂ।
 
गुर किरपा ते हरि निरभउ धिआइआ बिखु भउजलु सबदि तरावणिआ ॥१॥ रहाउ ॥
Gur kirpā ṯe har nirbẖa▫o ḏẖi▫ā▫i▫ā bikẖ bẖa▫ojal sabaḏ ṯarāvaṇi▫ā. ||1|| rahā▫o.
By Guru's Grace, I meditate on the Fearless Lord; the Shabad has carried me across the poisonous world-ocean. ||1||Pause||
ਗੁਰਾਂ ਦੀ ਦਇਆ ਦੁਆਰਾ ਮੈਂ ਨਿਧੜਕ ਵਾਹਿਗੁਰੂ ਦਾ ਸਿਮਰਨ ਕੀਤਾ ਅਤੇ ਉਨ੍ਹਾਂ ਦੀ ਗੁਰਬਾਣੀ ਦੇ ਜਰੀਏ ਜਹਿਰੀਲਾ ਸੰਸਾਰ ਸਮੁੰਦਰ ਪਾਰ ਕੀਤਾ ਹੈ। ਠਹਿਰਾਉ।
ਤੇ = ਤੋਂ, ਨਾਲ। ਬਿਖੁ = ਜ਼ਹਰ। ਭਉਜਲੁ = ਸੰਸਾਰ-ਸਮੁੰਦਰ ॥੧॥ਜਿਨ੍ਹਾਂ ਨੇ ਗੁਰੂ ਦੀ ਕਿਰਪਾ ਨਾਲ ਨਿਰਭਉ ਪਰਮਾਤਮਾ ਦਾ ਧਿਆਨ ਧਰਿਆ ਹੈ, ਪਰਮਾਤਮਾ ਉਹਨਾਂ ਨੂੰ ਗੁਰੂ ਦੇ ਸ਼ਬਦ ਵਿਚ ਜੋੜ ਕੇ ਜ਼ਹਰ-ਰੂਪ ਸੰਸਾਰ-ਸੰਮੁਦਰ ਤੋਂ ਪਾਰ ਲੰਘਾ ਲੈਂਦਾ ਹੈ (ਭਾਵ, ਉਸ ਸੰਸਾਰ-ਸਮੁੰਦਰ ਤੋਂ ਪਾਰ ਲੰਘਾਂਦਾ ਹੈ ਜਿਸ ਦਾ ਮੋਹ ਆਤਮਕ ਜੀਵਨ ਵਾਸਤੇ ਜ਼ਹਰ ਵਰਗਾ ਹੈ) ॥੧॥ ਰਹਾਉ॥
 
मनमुख मुगध करहि चतुराई ॥
Manmukẖ mugaḏẖ karahi cẖaṯurā▫ī.
The idiotic self-willed manmukhs try to be clever,
ਪ੍ਰਤੀਕੂਲ ਬੁਧੁ ਚਲਾਕੀ ਕਰਦਾ ਹੈ।
ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਮੁਗਧ = ਮੂਰਖ।ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮੂਰਖ ਮਨੁੱਖ ਚਤੁਰਾਈਆਂ ਕਰਦੇ ਹਨ (ਤੇ ਆਖਦੇ ਹਨ ਕਿ ਅਸੀਂ ਤੀਰਥ-ਇਸ਼ਨਾਨ ਆਦਿਕ ਪੁੰਨ-ਕਰਮ ਕਰਦੇ ਹਾਂ[)
 
नाता धोता थाइ न पाई ॥
Nāṯā ḏẖoṯā thā▫e na pā▫ī.
but in spite of their bathing and washing, they shall not be acceptable.
ਆਪਣੇ ਨ੍ਹਾਉਣ ਤੇ ਧੋਣ ਦੇ ਬਾਵਜੂਦ, ਉਹ ਕਬੂਲ ਨਹੀਂ ਪੈਂਦਾਂ।
ਥਾਇ = ਥਾਂ ਵਿਚ। ਥਾਇ ਨ ਪਾਈ = ਪਰਵਾਨ ਨਹੀਂ ਹੁੰਦਾ।(ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ) ਬਾਹਰੋਂ ਕਿਤਨਾ ਭੀ ਪਵਿਤ੍ਰ ਕਰਮ ਕਰਨ ਵਾਲਾ ਹੋਵੇ (ਪਰਮਾਤਮਾ ਦੀ ਹਜ਼ੂਰੀ ਵਿਚ) ਪਰਵਾਨ ਨਹੀਂ ਹੁੰਦਾ।
 
जेहा आइआ तेहा जासी करि अवगण पछोतावणिआ ॥२॥
Jehā ā▫i▫ā ṯehā jāsī kar avgaṇ pacẖẖoṯāvaṇi▫ā. ||2||
As they came, so shall they go, regretting the mistakes they made. ||2||
ਜਿਹੋ ਜਿਹਾ ਉਹ ਆਇਆ ਸੀ, ਉਹੋ ਜਿਹਾ ਹੀ ਕੀਤਿਆਂ ਪਾਪਾਂ ਤੇ ਝੁਰੇਵਾਂ ਕਰਦਾ ਹੋਇਆ ਉਹ ਟੁਰ ਜਾਏਗਾ।
ਜਾਸੀ = ਜਾਇਗਾ ॥੨॥(ਉਹ ਜਗਤ ਵਿਚ ਆਤਮਕ ਜੀਵਨ ਵਲੋਂ) ਜਿਹੋ ਜਿਹਾ (ਖ਼ਾਲੀ ਆਉਂਦਾ ਹੈ ਉਹੋ ਜਿਹਾ (ਖ਼ਾਲੀ) ਹੀ ਚਲਾ ਜਾਂਦਾ ਹੈ (ਜਗਤ ਵਿਚ) ਔਗੁਣ ਕਰ ਕਰ ਕੇ (ਆਖ਼ਰ) ਪਛਤਾਂਦਾ ਹੀ (ਜਾਂਦਾ) ਹੈ ॥੨॥
 
मनमुख अंधे किछू न सूझै ॥
Manmukẖ anḏẖe kicẖẖū na sūjẖai.
The blind, self-willed manmukhs do not understand anything;
ਅੰਨ੍ਹੇ ਅਧਰਮੀ ਨੂੰ ਕੁਝ ਭੀ ਨਹੀਂ ਦਿਸਦਾ।
ਕਿਛੂ ਨਾ ਸੂਝੈ = (ਸਹੀ ਜੀਵਨ-ਜੁਗਤਿ ਬਾਰੇ) ਕੁਝ ਭੀ ਨਹੀਂ ਅਹੁੜਦਾ।ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੂੰ, ਮਾਇਆ ਦੇ ਮੋਹ ਵਿਚ ਅੰਨ੍ਹੇ ਹੋਏ ਮਨੁੱਖ ਨੂੰ (ਸਹੀ ਜੀਵਨ-ਜੁਗਤਿ ਬਾਰੇ) ਕੁਝ ਨਹੀਂ ਅਹੁੜਦਾ[
 
मरणु लिखाइ आए नही बूझै ॥
Maraṇ likẖā▫e ā▫e nahī būjẖai.
death was pre-ordained for them when they came into the world, but they do not understand.
ਆਪਣੇ ਲਈ ਮੌਤ ਲਿਖਾ ਕੇ ਉਹ ਇਸ ਜਹਾਨ ਵਿੱਚ ਆਇਆ ਹੈ, ਪਰ ਉਹ ਇਸ ਨੂੰ ਨਹੀਂ ਸਮਝਦਾ।
xxx(ਪਿਛਲੇ ਜਨਮਾਂ ਵਿਚ ਮਨਮੁਖਤਾ ਦੇ ਅਧੀਨ ਕੀਤੇ ਕਰਮਾਂ ਅਨੁਸਾਰ) ਆਤਮਕ ਮੌਤ (ਦੇ ਸੰਸਕਾਰ ਆਪਣੇ ਮਨ ਦੀ ਪੱਟੀ ਉੱਤੇ) ਲਿਖਾ ਕੇ ਉਹ (ਜਗਤ ਵਿਚ) ਆਉਂਦਾ ਹੈ (ਇਥੇ ਭੀ ਉਸ ਨੂੰ) ਸਮਝ ਨਹੀਂ ਪੈਂਦੀ[
 
मनमुख करम करे नही पाए बिनु नावै जनमु गवावणिआ ॥३॥
Manmukẖ karam kare nahī pā▫e bin nāvai janam gavāvṇi▫ā. ||3||
The self-willed manmukhs may practice religious rituals, but they do not obtain the Name; without the Name, they lose this life in vain. ||3||
ਆਪ-ਹੁਦਰਾ ਪੁਰਸ਼ ਮਜਹਬੀ ਕਰਮਕਾਂਡ ਕਮਾਉਂਦਾ ਹੈ, ਪ੍ਰੰਤੂ ਨਾਮ ਨੂੰ ਹਾਂਸਲ ਨਹੀਂ ਕਰਦਾ, ਅਤੇ ਨਾਮ ਦੇ ਬਗੈਰ ਉਹ ਆਪਣੇ ਮਨੁੱਖੀ ਜੀਵਨ ਨੂੰ ਗੁਆ ਲੈਂਦਾ ਹੈ।
xxx॥੩॥ਆਪਣੇ ਮਨ ਦੇ ਪਿੱਛੇ ਤੁਰ ਕੇ ਹੀ ਕਰਮ ਕਰਦਾ ਰਹਿੰਦਾ ਹੈ, (ਸਹੀ ਜੀਵਨ-ਜੁਗਤਿ ਦੀ ਸੂਝ) ਹਾਸਲ ਨਹੀਂ ਕਰਦਾ, ਤੇ ਪਰਮਾਤਮਾ ਦੇ ਨਾਮ ਤੋਂ ਵਾਂਜਿਆਂ ਰਹਿ ਕੇ ਮਨੁੱਖਾ ਜਨਮ ਅਜਾਈਂ ਗਵਾ ਜਾਂਦਾ ਹੈ ॥੩॥
 
सचु करणी सबदु है सारु ॥
Sacẖ karṇī sabaḏ hai sār.
The practice of Truth is the essence of the Shabad.
ਸੱਚ ਦੀ ਕਮਾਈ ਕਰਨਾ ਹੀ ਗੁਰ-ਉਪਦੇਸ਼ ਦਾ ਅਸਲ ਤੱਤ ਹੈ।
ਸਚੁ = ਸਦਾ-ਥਿਰ ਪ੍ਰਭੂ ਦਾ ਨਾਮ। ਕਰਣੀ = {करणीय} ਕਰਨ-ਯੋਗ ਕੰਮ। ਸਾਰੁ = ਸ੍ਰੇਸ਼ਟ (ਕੰਮ)।ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨ ਹੀ ਕਰਨ-ਜੋਗ ਕੰਮ ਹੈ, ਗੁਰੂ ਦਾ ਸ਼ਬਦ (ਹਿਰਦੇ ਵਿਚ ਵਸਾਣਾ ਹੀ) ਸ੍ਰੇਸ਼ਟ (ਉੱਦਮ) ਹੈ।
 
पूरै गुरि पाईऐ मोख दुआरु ॥
Pūrai gur pā▫ī▫ai mokẖ ḏu▫ār.
Through the Perfect Guru, the gate of salvation is found.
ਪੂਰਨ ਗੁਰਾਂ ਦੇ ਰਾਹੀਂ ਮੁਕਤੀ ਦਾ ਦਰਵਾਜਾ ਪ੍ਰਾਪਤ ਹੁੰਦਾ ਹੈ।
ਗੁਰਿ = ਗੁਰੂ ਦੀ ਰਾਹੀਂ। ਮੋਖ ਦੁਆਰੁ = (ਵਿਕਾਰਾਂ ਤੋਂ) ਖ਼ਲਾਸੀ ਦਾ ਦਰਵਾਜ਼ਾ।ਪੂਰੇ ਗੁਰੂ ਦੀ ਰਾਹੀਂ ਹੀ ਵਿਕਾਰਾਂ ਤੋਂ ਖ਼ਲਾਸੀ ਪਾਣ ਦਾ ਦਰਵਾਜ਼ਾ ਲੱਭਦਾ ਹੈ।
 
अनदिनु बाणी सबदि सुणाए सचि राते रंगि रंगावणिआ ॥४॥
An▫ḏin baṇī sabaḏ suṇā▫e sacẖ rāṯe rang rangāviṇ▫ā. ||4||
So, night and day, listen to the Word of the Guru's Bani, and the Shabad. Let yourself be colored by this love. ||4||
ਰੈਣ ਦਿਹੁੰ ਗੁਰੂ ਈਸ਼ਵਰੀ ਗੁਰਬਾਣੀ ਨੂੰ ਉਪਦੇਸ਼ਦੇ ਹਨ। ਸੱਚੇ ਸਾਈਂ ਨਾਲ ਰੰਗੇ ਹੋਏ, ਉਹ ਰੱਬ ਦੀ ਪ੍ਰੀਤ ਅੰਦਰ ਹੋਰਨਾਂ ਨੂੰ ਰੰਗਦੇ ਹਨ।
ਅਨਦਿਨੁ = ਹਰ ਰੋਜ਼। ਸਬਦਿ = ਸ਼ਬਦ ਦੀ ਰਾਹੀਂ। ਸਚਿ = ਸਦਾ-ਥਿਰ ਪ੍ਰਭੂ ਵਿਚ ॥੪॥(ਗੁਰੂ ਜਿਨ੍ਹਾਂ ਨੂੰ) ਹਰ ਵੇਲੇ ਆਪਣੀ ਬਾਣੀ ਦੀ ਰਾਹੀਂ ਆਪਣੇ ਸ਼ਬਦ ਦੀ ਰਾਹੀਂ (ਪਰਮਾਤਮਾ ਦੀ ਸਿਫ਼ਤ-ਸਾਲਾਹ) ਸੁਣਾਂਦਾ ਰਹਿੰਦਾ ਹੈ, ਉਹ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਰੰਗੇ ਜਾਂਦੇ ਹਨ, ਉਹ ਉਸ ਦੇ ਪ੍ਰੇਮ-ਰੰਗ ਵਿਚ ਰੰਗੇ ਜਾਂਦੇ ਹਨ ॥੪॥
 
रसना हरि रसि राती रंगु लाए ॥
Rasnā har ras rāṯī rang lā▫e.
The tongue, imbued with the Lord's Essence, delights in His Love.
ਵਾਹਿਗੁਰੂ ਦੇ ਅੰਮ੍ਰਿਤ ਨਾਲ ਰੰਗੀ ਹੋਈ ਮੇਰੀ ਜਿਹਭਾ ਮੌਜਾਂ ਮਾਣਦੀ ਹੈ।
ਰਸਿ = ਰਸ ਵਿਚ।ਜਿਸ ਮਨੁੱਖ ਦੀ ਜੀਭ ਪੂਰੀ ਲਗਨ ਲਾ ਕੇ ਪਰਮਾਤਮਾ ਦੇ ਨਾਮ-ਰਸ ਵਿਚ ਰੰਗੀ ਜਾਂਦੀ ਹੈ,
 
मनु तनु मोहिआ सहजि सुभाए ॥
Man ṯan mohi▫ā sahj subẖā▫e.
My mind and body are enticed by the Lord's Sublime Love.
ਮੇਰੀ ਆਤਮਾਂ ਤੇ ਦੇਹਿ ਸਾਹਿਬ ਤੇ ਸ੍ਰੇਸ਼ਟ ਸਨੇਹ ਨਾਲ ਫਰੇਫਤਾ ਹੋ ਗਏ ਹਨ।
ਸਹਜੇ = ਆਤਮਕ ਅਡੋਲਤਾ ਵਿਚ (ਟਿਕ ਕੇ)ਉਸ ਦਾ ਮਨ ਆਤਮਕ ਅਡੋਲਤਾ ਵਿਚ ਮਸਤ ਰਹਿੰਦਾ ਹੈ, ਉਸ ਦਾ ਸਰੀਰ ਪ੍ਰੇਮ-ਰੰਗ ਵਿਚ ਮਗਨ ਰਹਿੰਦਾ ਹੈ।
 
सहजे प्रीतमु पिआरा पाइआ सहजे सहजि मिलावणिआ ॥५॥
Sėhje parīṯam pi▫ārā pā▫i▫ā sėhje sahj milāvaṇi▫ā. ||5||
I have easily obtained my Darling Beloved; I am intuitively absorbed in celestial peace. ||5||
ਮੈਂ ਸੁਖੈਨ ਹੀ ਆਪਣੇ ਮਿੱਠੜੇ ਦਿਲਬਰ ਨੂੰ ਪਾ ਲਿਆ ਹੈ। ਅਤੇ ਕੁਦਰਤੀ ਤੌਰ ਤੇ ਮੈਂ ਪਰਮ ਆਨੰਦ ਅੰਦਰ ਲੀਨ ਹੋ ਗਿਆ ਹਾਂ।
xxx॥੫॥ਆਤਮਕ ਅਡੋਲਤਾ ਵਿਚ ਟਿਕ ਕੇ ਉਹ ਪਿਆਰੇ ਪ੍ਰੀਤਮ ਪ੍ਰਭੂ ਨੂੰ ਮਿਲ ਪੈਂਦਾ ਹੈ, ਉਹ ਸਦਾ ਆਤਮਕ ਅਡੋਲਤਾ ਵਿਚ ਹੀ ਲੀਨ ਰਹਿੰਦਾ ਹੈ ॥੫॥
 
जिसु अंदरि रंगु सोई गुण गावै ॥
Jis anḏar rang so▫ī guṇ gāvai.
Those who have the Lord's Love within, sing His Glorious Praises;
ਜਿਸ ਦੇ ਵਿੱਚ ਪ੍ਰਭੂ ਦੀ ਪ੍ਰੀਤ ਹੈ, ਉਹ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ,
ਰੰਗੁ = ਲਗਨ।ਜਿਸ ਮਨੁੱਖ ਦੇ ਹਿਰਦੇ ਵਿਚ ਲਗਨ ਹੈ, ਉਹੀ ਸਦਾ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਹੈ।
 
गुर कै सबदि सहजे सुखि समावै ॥
Gur kai sabaḏ sėhje sukẖ samāvai.
through the Word of the Guru's Shabad, they are intuitively absorbed in celestial peace.
ਅਤੇ ਗੁਰਾਂ ਦੀ ਸਿੱਖ-ਮੱਤ ਦੁਆਰਾ ਸੁਖੈਨ ਹੀ ਆਤਮਕ ਅਨੰਦ ਅੰਦਰ ਸਮਾਂ ਜਾਂਦਾ ਹੈ।
ਸੁਖਿ = ਆਤਮਕ ਆਨੰਦ ਵਿਚ।ਉਹ ਗੁਰੂ ਦੇ ਸ਼ਬਦ ਵਿਚ ਜੁਝ ਕੇ ਆਤਮਕ ਅਡੋਲਤਾ ਵਿਚ ਆਤਮਕ ਆਨੰਦ ਵਿਚ ਮਗਨ ਹੋਇਆ ਰਹਿੰਦਾ ਹੈ।
 
हउ बलिहारी सदा तिन विटहु गुर सेवा चितु लावणिआ ॥६॥
Ha▫o balihārī saḏā ṯin vitahu gur sevā cẖiṯ lāvaṇi▫ā. ||6||
I am forever a sacrifice to those who dedicate their consciousness to the Guru's Service. ||6||
ਮੈਂ ਸਦੀਵ ਹੀ ਉਨ੍ਹਾਂ ਉਤੋਂ ਘੋਲੀ ਜਾਂਦਾ ਹਾਂ, ਜੋ ਆਪਣੇ ਮਨ ਨੂੰ ਗੁਰਾਂ ਦੀ ਘਾਲ ਅੰਦਰ ਸਮਰਪਣ ਕਰਦੇ ਹਨ।
ਵਿਟਹੁ = ਤੋਂ ॥੬॥ਮੈਂ ਸਦਾ ਉਹਨਾਂ ਬੰਦਿਆਂ ਤੋਂ ਸਦਕੇ ਜਾਂਦਾ ਹਾਂ, ਜਿਨ੍ਹਾਂ ਨੇ ਗੁਰੂ ਦੀ ਦੱਸੀ ਕਾਰ ਵਿਚ ਆਪਣਾ ਚਿੱਤ ਲਾਇਆ ਹੋਇਆ ਹੈ ॥੬॥
 
सचा सचो सचि पतीजै ॥
Sacẖā sacẖo sacẖ paṯījai.
The True Lord is pleased with Truth, and only Truth.
ਸੱਚਾ ਸੁਆਮੀ ਨਿਰੋਲ ਸੱਚ ਨਾਲ ਪ੍ਰਸੰਨ ਹੁੰਦਾ ਹੈ।
ਪਤੀਜੈ = ਗਿੱਝ ਜਾਂਦਾ ਹੈ।ਜਿਨ੍ਹਾਂ ਦਾ ਮਨ ਸਦਾ-ਥਿਰ ਪ੍ਰਭੂ ਦਾ ਨਾਮ ਸਿਮਰ ਕੇ ਸਦਾ-ਥਿਰ ਦੀ ਯਾਦ ਵਿਚ ਗਿੱਝਿਆ ਰਹਿੰਦਾ ਹੈ,
 
गुर परसादी अंदरु भीजै ॥
Gur parsādī anḏar bẖījai.
By Guru's Grace, one's inner being is deeply imbued with His Love.
ਗੁਰਾਂ ਦੀ ਮਿਹਰ ਦਾ ਸਦਕਾ ਆਦਮੀ ਦਾ ਮਨ ਪ੍ਰਭੂ ਦੀ ਪ੍ਰੀਤ ਨਾਲ ਗੱਚ ਹੋ ਜਾਂਦਾ ਹੈ।
ਅੰਦਰੁ = ਹਿਰਦਾ {ਲਫ਼ਜ਼ 'ਅੰਦਰ' ਨਾਂਵ ਹੈ, ਲਫ਼ਜ਼ 'ਅੰਦਰਿ' ਸੰਬੰਧਕ ਹੈ। ਦੋਹਾਂ ਦਾ ਫ਼ਰਕ ਚੇਤੇ ਰੱਖਣ-ਯੋਗ ਹੈ}।ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਮਨੁੱਖਾਂ ਦਾ ਹਿਰਦਾ (ਸਿਫ਼ਤ-ਸਾਲਾਹ ਦੇ ਰਸ ਨਾਲ) ਭਿੱਜਿਆ ਰਹਿੰਦਾ ਹੈ,
 
बैसि सुथानि हरि गुण गावहि आपे करि सति मनावणिआ ॥७॥
Bais suthān har guṇ gāvahi āpe kar saṯ manāvṇi▫ā. ||7||
Sitting in that blessed place, sing the Glorious Praises of the Lord, who Himself inspires us to accept His Truth. ||7||
ਸੁਬਹਾਨ ਅਸਥਾਨ ਤੇ ਬੈਠ ਕੇ, ਸਾਧੂ ਵਾਹਿਗੁਰੂ ਦੇ ਗੁਣਾਵਾਦ ਆਲਾਪਦਾ ਹੈ ਤੇ ਸਾਹਿਬ ਖੁਦ ਆਪਣੀ ਰਜਾ ਨੂੰ ਸੱਚ ਕਰ ਕੇ ਮਨਵਾਉਂਦਾ ਹੈ।
ਬੈਸਿ = ਬੈਠ ਕੇ, ਟਿਕ ਕੇ। ਸੁਥਾਨਿ = ਸ੍ਰੇਸ਼ਟ ਥਾਂ ਵਿਚ। ਆਪੇ = ਪ੍ਰਭੂ ਆਪ ਹੀ। ਸਤਿ = {सत्य} ਠੀਕ ॥੭॥ਉਹ ਸ੍ਰੇਸ਼ਟ ਅੰਤਰ ਆਤਮੇ ਵਿਚ ਟਿਕ ਕੇ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ। ਪ੍ਰਭੂ ਆਪ ਹੀ ਉਹਨਾਂ ਨੂੰ ਇਹ ਸਰਧਾ ਬਖ਼ਸ਼ਦਾ ਹੈ ਕਿ ਸਿਫ਼ਤ-ਸਾਲਾਹ ਦੀ ਕਾਰ ਹੀ ਸਹੀ ਜੀਵਨ-ਕਾਰ ਹੈ ॥੭॥
 
जिस नो नदरि करे सो पाए ॥
Jis no naḏar kare so pā▫e.
That one, upon whom the Lord casts His Glance of Grace, obtains it.
ਜਿਸ ਉਤੇ ਮਾਲਕ ਆਪਣੀ ਮਿਹਰ ਦੀ ਨਜਰ ਧਾਰਦਾ ਹੈ, ਉਹ ਉਸ ਦੇ ਨਾਮ ਨੂੰ ਪਾਉਂਦਾ ਹੈ।
ਜਿਸ ਨੋ = {ਵੇਖੋ 'ਜਿਸੁ ਅੰਦਰਿ'। ਲਫ਼ਜ਼ 'ਜਿਸੁ' ਦਾ ੁ ਸੰਬੰਧਕ 'ਨੋ' ਦੇ ਕਾਰਨ ਉੱਡ ਗਿਆ ਹੈ}।ਪਰ ਪ੍ਰਭੂ ਦਾ ਨਾਮ ਸਿਮਰਨ ਦੀ ਸੂਝ ਉਹੀ ਮਨੁੱਖ ਹਾਸਲ ਕਰਦਾ ਹੈ, ਜਿਸ ਉੱਤੇ ਪ੍ਰਭੂ ਮਿਹਰ ਦੀ ਨਿਗਾਹ ਕਰਦਾ ਹੈ।
 
गुर परसादी हउमै जाए ॥
Gur parsādī ha▫umai jā▫e.
By Guru's Grace, egotism departs.
ਗੁਰਾਂ ਦੀ ਰਹਿਮਤ ਦੁਆਰਾ ਉਸ ਦੀ ਹੰਗਤਾ ਦੂਰ ਹੋ ਜਾਂਦੀ ਹੈ।
xxxਗੁਰੂ ਦੀ ਕਿਰਪਾ ਨਾਲ (ਨਾਮ ਸਿਮਰਿਆਂ) ਉਸ ਦੀ ਹਉਮੈ ਦੂਰ ਹੋ ਜਾਂਦੀ ਹੈ।
 
नानक नामु वसै मन अंतरि दरि सचै सोभा पावणिआ ॥८॥८॥९॥
Nānak nām vasai man anṯar ḏar sacẖai sobẖā pāvṇi▫ā. ||8||8||9||
O Nanak, that one, within whose mind the Name dwells, is honored in the True Court. ||8||8||9||
ਨਾਨਕ, ਜਿਸ ਦੇ ਚਿੱਤ ਵਿੱਚ ਵਾਹਿਗੁਰੂ ਦਾ ਨਿਵਾਸ ਰੱਖਦਾ ਹੈ, ਉਹ ਸੱਚੇ ਦਰਬਾਰ ਅੰਦਰ ਮਾਣ ਇੱਜਤ ਪਾਉਂਦਾ ਹੈ।
ਅੰਤਰਿ = ਵਿਚ। ਦਰਿ = ਦਰ ਤੇ ॥੮॥ਹੇ ਨਾਨਕ! ਉਸ ਮਨੁੱਖ ਦੇ ਮਨ ਵਿਚ ਪ੍ਰਭੂ ਦਾ ਨਾਮ ਵੱਸ ਪੈਂਦਾ ਹੈ, ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਦਰ ਤੇ ਉਸ ਨੂੰ ਸੋਭਾ ਮਿਲਦੀ ਹੈ ॥੮॥੮॥੯॥
 
माझ महला ३ ॥
Mājẖ mėhlā 3.
Maajh Third Mehl:
ਮਾਝ, ਤੀਜੀ ਪਾਤਸ਼ਾਹੀ।
xxxxxx
 
सतिगुरु सेविऐ वडी वडिआई ॥
Saṯgur sevi▫ai vadī vadi▫ā▫ī.
Serving the True Guru is the greatest greatness.
ਸੱਚੇ ਗੁਰਾਂ ਦੀ ਟਹਿਲ ਕਮਾਉਣ ਦੁਆਰਾ ਪਰਮ ਸੋਭਾ ਪ੍ਰਾਪਤ ਹੁੰਦੀ ਹੈ,
ਸੇਵਿਐ = ਜੇ ਸੇਵਾ ਕੀਤੀ ਜਾਏ, ਜੇ ਆਸਰਾ ਬਣਾਇਆ ਜਾਏ {सेव् = To be take oneself to}।ਜੇ (ਮਨੁੱਖ) ਗੁਰੂ ਨੂੰ (ਆਪਣੀ ਜ਼ਿੰਦਗੀ ਦਾ) ਆਸਰਾ-ਪਰਨਾ ਬਣਾ ਲਏ, ਤਾਂ ਉਸ ਨੂੰ ਇਹ ਭਾਰੀ ਇੱਜ਼ਤ ਮਿਲਦੀ ਹੈ,
 
हरि जी अचिंतु वसै मनि आई ॥
Har jī acẖinṯ vasai man ā▫ī.
The Dear Lord automatically comes to dwell in the mind.
ਅਤੇ ਪੂਜਯ ਵਾਹਿਗੁਰੂ ਸੁੱਤੇ ਸਿੱਧ ਹੀ ਚਿੱਤ ਅੰਦਰ ਆ ਨਿਵਾਸ ਕਰਦਾ ਹੈ।
ਅਚਿੰਤੁ = ਜਿਸ ਨੂੰ ਕੋਈ ਚਿੰਤਾ ਪੋਹ ਨ ਸਕੇ। ਮਨਿ = ਮਨ ਵਿਚ। ਆਈ = ਆਇ, ਆ ਕੇ।ਕਿ ਉਹ ਪਰਮਾਤਮਾ ਉਸ ਦੇ ਮਨ ਵਿਚ ਆ ਵੱਸਦਾ ਹੈ ਜਿਸ ਨੂੰ ਦੁਨੀਆ ਵਾਲੀ ਕੋਈ ਚਿੰਤਾ ਪੋਹ ਨਹੀਂ ਸਕਦੀ।
 
हरि जीउ सफलिओ बिरखु है अम्रितु जिनि पीता तिसु तिखा लहावणिआ ॥१॥
Har jī▫o safli▫o birakẖ hai amriṯ jin pīṯā ṯis ṯikẖā lahāvaṇi▫ā. ||1||
The Dear Lord is the fruit-bearing tree; drinking in the Ambrosial Nectar, thirst is quenched. ||1||
ਮਾਣਨੀਯ ਮਾਲਕ ਫਲਦਾਰ ਪੌਦਾ ਹੈ। ਜੋ ਇਸ ਦੇ ਆਬਿ-ਹਿਯਾਤ ਨੂੰ ਪਾਨ ਕਰਦਾ ਹੈ, ਉਸ ਦੀ ਤ੍ਰੇਹ ਬੁਝ ਜਾਂਦੀ ਹੈ।
ਸਫਲਿਓ = ਫਲਾਂ ਵਾਲਾ। ਜਿਨਿ = ਜਿਸ (ਮਨੁੱਖ) ਨੇ। ਤਿਸੁ ਤਿਖਾ = ਉਸ ਦੀ ਤ੍ਰੇਹ ॥੧॥ਪਰਮਾਤਮਾ (ਮਾਨੋ) ਇਕ ਫਲਦਾਰ ਰੁੱਖ ਹੈ ਜਿਸ ਵਿਚੋਂ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਚੋਂਦਾ ਹੈ। ਜਿਸ ਮਨੁੱਖ ਨੇ (ਉਹ ਰਸ) ਪੀ ਲਿਆ, ਨਾਮ-ਰਸ ਨੇ ਉਸ ਦੀ (ਮਾਇਆ ਦੀ) ਤ੍ਰੇਹ ਦੂਰ ਕਰ ਦਿੱਤੀ ॥੧॥
 
हउ वारी जीउ वारी सचु संगति मेलि मिलावणिआ ॥
Ha▫o vārī jī▫o vārī sacẖ sangaṯ mel milāvaṇi▫ā.
I am a sacrifice, my soul is a sacrifice, to the one who leads me to join the True Congregation.
ਮੈਂ ਕੁਰਬਾਨ ਹਾਂ, ਮੇਰੀ ਜਿੰਦਗੀ ਕੁਰਬਾਨ ਹੈ, ਉਸ ਉਤੋਂ ਜਿਹੜਾ ਮੈਨੂੰ ਸਾਧ ਸਮਾਗਮ ਦੇ ਮਿਲਾਪ ਅੰਦਰ ਮਿਲਾਉਂਦਾ ਹੈ।
ਸਚੁ = ਸਦਾ-ਥਿਰ ਪ੍ਰਭੂ। ਮੇਲਿ = ਮਿਲਾ ਕੇ।ਮੈਂ ਸਦਕੇ ਹਾਂ ਕੁਰਬਾਨ ਹਾਂ (ਪਰਮਾਤਮਾ ਤੋਂ), ਉਹ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਸਾਧ-ਸੰਗਤ ਵਿਚ ਮਿਲਾ ਕੇ (ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈ।
 
हरि सतसंगति आपे मेलै गुर सबदी हरि गुण गावणिआ ॥१॥ रहाउ ॥
Har saṯsangaṯ āpe melai gur sabḏī har guṇ gāvaṇi▫ā. ||1|| rahā▫o.
The Lord Himself unites me with the Sat Sangat, the True Congregation. Through the Word of the Guru's Shabad, I sing the Glorious Praises of the Lord. ||1||Pause||
ਵਾਹਿਗੁਰੂ ਖੁਦ ਪ੍ਰਾਣੀ ਨੂੰ ਸਚਿਆਰਾਂ ਦੀ ਸਭਾ ਨਾਲ ਜੋੜਦਾ ਹੈ। ਗੁਰਾਂ ਦੇ ਉਪਦੇਸ਼ ਤਾਬੇ ਬੰਦਾ ਵਾਹਿਗੁਰੂ ਦੀ ਕੀਰਤੀ ਗਾਇਨ ਕਰਦਾ ਹੈ। ਠਹਿਰਾਉ।
xxx॥੧॥ਪਰਮਾਤਮਾ ਆਪ ਹੀ ਸਾਧ ਸੰਗਤ ਦਾ ਮੇਲ ਕਰਦਾ ਹੈ। (ਜੇਹੜਾ ਮਨੁੱਖ ਸਾਧ ਸੰਗਤ ਵਿਚ ਜੁੜਦਾ ਹੈ ਉਹ) ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਦੇ ਗੁਣ ਗਾਂਦਾ ਹੈ ॥੧॥ ਰਹਾਉ॥