Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

तिसु जन के सभि काज सवारि ॥
Ŧis jan ke sabẖ kāj savār.
all his affairs are resolved.
ਊਸ ਇਨਸਾਨ ਦੇ ਊਹ ਸਾਰੇ ਕਾਰਜ ਖੁਦ ਹੀ ਰਾਸ ਕਰ ਦਿੰਦਾ ਹੈ।
ਸਭਿ = ਸਾਰੇ। ਸਵਾਰਿ = ਸਵਾਰੇ, ਸਵਾਰਦਾ ਹੈ।ਉਸ ਸੇਵਕ ਦੇ ਉਹ ਸਾਰੇ ਕੰਮ ਸਵਾਰਦਾ ਹੈ।
 
तिस का राखा एको सोइ ॥
Ŧis kā rākẖā eko so▫e.
The One Lord is his Protector.
ਉਹ ਇਕ ਸੁਆਮੀ ਹੀ ਉਸ ਦਾ ਰਖਵਾਲਾ ਹੈ।
ਤਿਸ ਕਾ = {ਸੰਬੰਧਕ 'ਕਾ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉੱਡ ਗਿਆ ਹੈ}ਉਸ ਮਨੁੱਖ ਦਾ ਰਾਖਾ ਉਹ ਪਰਮਾਤਮਾ ਆਪ ਹੀ ਬਣਿਆ ਰਹਿੰਦਾ ਹੈ।
 
जन नानक अपड़ि न साकै कोइ ॥४॥४॥१७॥
Jan Nānak apaṛ na sākai ko▫e. ||4||4||17||
O servant Nanak, no one can equal him. ||4||4||17||
ਕੋਈ ਜਣਾ ਉਸ ਤਾਈ ਪਹੁੰਚ ਨਹੀਂ ਸਕਦਾ, ਹੇ ਗੁਮਾਸ਼ਤੇ ਨਾਨਕ!
xxx॥੪॥੪॥੧੭॥ਹੇ ਦਾਸ ਨਾਨਕ! (ਜਗਤ ਦਾ ਕੋਈ ਜੀਵ) ਉਸ ਦੀ ਬਰਾਬਰੀ ਨਹੀਂ ਕਰ ਸਕਦਾ ॥੪॥੪॥੧੭॥
 
भैरउ महला ५ ॥
Bẖairo mėhlā 5.
Bhairao, Fifth Mehl:
ਭੈਰਉ ਪੰਜਵੀਂ ਪਾਤਿਸ਼ਾਹੀ।
xxxxxx
 
तउ कड़ीऐ जे होवै बाहरि ॥
Ŧa▫o kaṛī▫ai je hovai bāhar.
We should feel sad, if God were beyond us.
ਜੇਕਰ ਕੋਈ ਸ਼ੈ ਹਰੀ ਦੇ ਵੱਸ ਤੋਂ ਬਾਹਰ ਹੋਵੇ ਤਦ ਅਸੀਂ ਅਫਸੋਸ ਕਰੀਏ।
ਤਉ = ਤਦੋਂ, ਤਾਂ ਹੀ। ਕੜੀਐ = ਚਿੰਤਾ ਕਰੀਦੀ ਹੈ, ਖਿੱਝੀਦਾ ਹੈ।ਜੇ (ਜੀਵ ਨੂੰ ਇਹ ਖ਼ਿਆਲ ਬਣਿਆ ਰਹੇ ਕਿ ਪਰਮਾਤਮਾ ਮੈਥੋਂ ਵੱਖਰਾ) ਕਿਤੇ ਦੂਰ ਹੈ, ਤਦੋਂ (ਹਰ ਗੱਲੇ) ਚਿੰਤਾ ਕਰੀਦੀ ਹੈ।
 
तउ कड़ीऐ जे विसरै नरहरि ॥
Ŧa▫o kaṛī▫ai je visrai narhar.
We should feel sad, if we forget the Lord.
ਜੇਕਰ ਸਾਨੂੰ ਮਨੁਸ਼ ਸ਼ੇਰ ਸਰੂਪ ਵਾਹਿਗੁਰੂ ਭੁੱਲ ਜਾਵੇ ਤਾਂ ਸਾਨੂੰ ਅਫਸੋਸ ਕਰਨਾ ਚਾਹੀਦਾ ਹੈ।
ਵਿਸਰੈ = ਭੁੱਲ ਜਾਂਦਾ ਹੈ। ਨਰਹਰਿ = ਪਰਮਾਤਮਾ।ਤਦੋਂ ਭੀ ਝੁਰਦੇ ਰਹੀਦਾ ਹੈ ਜੇ ਪਰਮਾਤਮਾ (ਸਾਡੇ ਮਨੋਂ) ਭੁੱਲ ਜਾਏ।
 
तउ कड़ीऐ जे दूजा भाए ॥
Ŧa▫o kaṛī▫ai je ḏūjā bẖā▫e.
We should feel sad, if we are in love with duality.
ਕੇਵਲ ਤਾਂ ਹੀ ਸਾਨੂੰ ਅਫਸੋਸ ਕਰਨਾ ਚਾਹੀਦਾ ਹੈ ਜੇਕਰ ਅਸੀਂ ਕਿਸੇ ਹੋਰਸ ਨੂੰ ਪਿਆਰ ਕਰਦੇ ਹਾਂ।
ਭਾਏ = ਚੰਗਾ ਲੱਗਦਾ ਹੈ।ਜਦੋਂ (ਪਰਮਾਤਮਾ ਤੋਂ ਬਿਨਾ) ਕੋਈ ਹੋਰ ਪਦਾਰਥ (ਪਰਮਾਤਮਾ ਨਾਲੋਂ ਵਧੀਕ) ਪਿਆਰਾ ਲੱਗਣ ਲੱਗ ਪੈਂਦਾ ਹੈ, ਤਦੋਂ (ਭੀ) ਝੁਰਦੇ ਰਹੀਦਾ ਹੈ।
 
किआ कड़ीऐ जां रहिआ समाए ॥१॥
Ki▫ā kaṛī▫ai jāʼn rahi▫ā samā▫e. ||1||
But why should we feel sad? The Lord is pervading everywhere. ||1||
ਅਸੀਂ ਕਿਉਂ ਅਫਸੋਸ ਕਰੀਏ ਜਦ ਕਿ ਸੁਆਮੀ ਹਰ ਥਾਂ ਵਿਆਪਕ ਹੋ ਰਿਹਾ ਹੈ।
ਕਿਆ ਕੜੀਐ = ਝੂਰਨ ਦੀ ਲੋੜ ਨਹੀਂ ਪੈਂਦੀ। ਜਾਂ = ਜਦੋਂ ॥੧॥ਪਰ ਜਦੋਂ (ਇਹ ਯਕੀਨ ਬਣਿਆ ਰਹੇ ਕਿ ਪਰਮਾਤਮਾ) ਹਰੇਕ ਥਾਂ ਵਿਆਪਕ ਹੈ, ਤਦੋਂ ਚਿੰਤਾ-ਝੋਰਾ ਮਿਟ ਜਾਂਦਾ ਹੈ ॥੧॥
 
माइआ मोहि कड़े कड़ि पचिआ ॥
Mā▫i▫ā mohi kaṛe kaṛ pacẖi▫ā.
In love and attachment to Maya, the mortals are sad, and are consumed by sadness.
ਧਨ ਦੌਲਤ ਦੇ ਪਿਆਰ ਅੰਦਰ ਝੁਰਦਾ ਹੋਇਆ ਪ੍ਰਾਨੀ ਨਸ਼ਟ ਹੋ ਜਾਂਦਾ ਹੈ।
ਮੋਹਿ = ਮੋਹ ਵਿਚ (ਫਸ ਕੇ)। ਕੜੇ ਕੜਿ = ਕੜਿ ਕੜਿ, ਖਿੱਝ ਖਿੱਝ ਕੇ। ਪਚਿਆ = ਸੜ ਮਰਦਾ ਹੈ।ਮਾਇਆ ਦੇ ਮੋਹ ਵਿਚ ਫਸਿਆ ਹੋਇਆ ਮਨੁੱਖ ਖਿੱਝ ਖਿੱਝ ਕੇ ਆਤਮਕ ਮੌਤ ਮਰਦਾ ਰਹਿੰਦਾ ਹੈ।
 
बिनु नावै भ्रमि भ्रमि भ्रमि खपिआ ॥१॥ रहाउ ॥
Bin nāvai bẖaram bẖaram bẖaram kẖapi▫ā. ||1|| rahā▫o.
Without the Name, they wander and wander and wander, and waste away. ||1||Pause||
ਨਾਮ ਦੇ ਬਾਝੋਂ ਉਹ ਭਟਕ, ਭਟਕ ਕੇ ਬਰਬਾਦ ਹੋ ਜਾਂਦਾ ਹੈ। ਠਹਿਰਾਓ।
ਭ੍ਰਮਿ = ਭਟਕ ਕੇ। ਖਪਿਆ = ਦੁਖੀ ਹੁੰਦਾ ਹੈ ॥੧॥ਪਰਮਾਤਮਾ ਦੇ ਨਾਮ ਤੋਂ ਬਿਨਾ (ਮਾਇਆ ਦੀ ਖ਼ਾਤਰ) ਭਟਕ ਕੇ ਭਟਕ ਕੇ ਭਟਕ ਕੇ ਖ਼ੁਆਰ ਹੁੰਦਾ ਰਹਿੰਦਾ ਹੈ ॥੧॥ ਰਹਾਉ॥
 
तउ कड़ीऐ जे दूजा करता ॥
Ŧa▫o kaṛī▫ai je ḏūjā karṯā.
We should feel sad, if there were another Creator Lord.
ਕੇਵਲ ਤਦ ਹੀ ਆਪਾਂ ਝੁਰੀਏ, ਜੇਕਰ ਕੋਈ ਹੋਰ ਸਿਰਜਣਹਾਰ ਹੋਵੇ।
xxxਜੇ (ਇਹ ਖ਼ਿਆਲ ਟਿਕਿਆ ਰਹੇ ਕਿ ਪਰਮਾਤਮਾ ਤੋਂ ਬਿਨਾ) ਕੋਈ ਹੋਰ ਕੁਝ ਕਰ ਸਕਣ ਵਾਲਾ ਹੈ, ਤਦੋਂ ਚਿੰਤਾ-ਫ਼ਿਕਰ ਵਿਚ ਫਸੇ ਰਹੀਦਾ ਹੈ।
 
तउ कड़ीऐ जे अनिआइ को मरता ॥
Ŧa▫o kaṛī▫ai je ani▫ā▫e ko marṯā.
We should feel sad, if someone dies by injustice.
ਕੇਵਲ ਤਾਂ ਹੀ ਅਸੀਂ ਝੁਰੇਵਾਂ ਕਰੀਏ ਜੇਕਰ ਕੋਈ ਜਣਾ ਬੇਇਨਸਾਫੀ ਨਾਲ ਮਾਰ ਦਿੱਤਾ ਗਿਆ ਹੋਵੇ।
ਅਨਿਆਇ = ਅ-ਨਿਆਇ, ਨਿਆਂ ਦੇ ਉਲਟ, ਪਰਮਾਤਮਾ ਦੇ ਹੁਕਮ ਤੋਂ ਬਾਹਰਾ। ਕੋ = ਕੋਈ ਜੀਵ।ਤਦੋਂ ਭੀ ਝੂਰੀਦਾ ਹੈ ਜੇ ਇਹ ਖ਼ਿਆਲ ਬਣੇ ਕਿ ਕੋਈ ਪ੍ਰਾਣੀ ਪਰਮਾਤਮਾ ਦੇ ਹੁਕਮ ਤੋਂ ਬਾਹਰਾ ਮਰ ਸਕਦਾ ਹੈ।
 
तउ कड़ीऐ जे किछु जाणै नाही ॥
Ŧa▫o kaṛī▫ai je kicẖẖ jāṇai nāhī.
We should feel sad, if something were not known to the Lord.
ਕੇਵਲ ਤਾਂ ਹੀ ਅਸੀਂ ਅਫਸੋਸ ਕਰੀਏ ਜੇਕਰ ਸੁਆਮੀ ਕਿਸੇ ਗੱਲ ਤੋਂ ਬੇਖਬਰ ਹੋਵੇ।
xxxਜੇ ਇਹ ਯਕੀਨ ਟਿਕ ਜਾਏ ਕਿ ਪਰਮਾਤਮਾ ਸਾਡੀਆਂ ਲੋੜਾਂ ਜਾਣਦਾ ਨਹੀਂ ਹੈ, ਤਾਂ ਭੀ ਝੁਰਦੇ ਰਹੀਦਾ ਹੈ।
 
किआ कड़ीऐ जां भरपूरि समाही ॥२॥
Ki▫ā kaṛī▫ai jāʼn bẖarpūr samāhī. ||2||
But why should we feel sad? The Lord is totally permeating everywhere. ||2||
ਅਸੀਂ ਕਿਉਂ ਝੁਰੇਵਾਂ ਕਰੀਏ ਜਦ ਕਿ ਸੁਆਮੀ ਸਾਰਿਆਂ ਅੰਦਰ ਪੂਰੀ ਤਰ੍ਹਾਂ ਰਮ ਰਿਹਾ ਹੈ।
ਭਰਪੂਰਿ = ਹਰ ਥਾਂ, ਨਕਾ-ਨਕ। ਸਮਾਹੀ = (ਹੇ ਪ੍ਰਭੂ!) ਤੂੰ ਵਿਆਪਕ ਹੈਂ ॥੨॥ਪਰ, ਹੇ ਪ੍ਰਭੂ! ਤੂੰ ਤਾਂ ਹਰ ਥਾਂ ਮੌਜੂਦ ਹੈਂ, ਫਿਰ ਅਸੀਂ ਚਿੰਤਾ-ਫ਼ਿਕਰ ਕਿਉਂ ਕਰੀਏ? ॥੨॥
 
तउ कड़ीऐ जे किछु होइ धिङाणै ॥
Ŧa▫o kaṛī▫ai je kicẖẖ ho▫e ḏẖińāṇai.
We should feel sad, if God were a tyrant.
ਕੇਵਲ ਤਦ ਹੀ ਅਸੀਂ ਝੁਰੇਵਾਂ ਕਰੀਏ ਜੇਕਰ ਪ੍ਰਭੂ ਸਾਡੇ ਤੇ ਕੋਈ ਜੁਲਮ ਕਰਦਾ ਹੋਵੇ।
ਧਿਙਾਣੈ = ਬਦੋ ਬਦੀ, ਪਰਮਾਤਮਾ ਤੋਂ ਬੇ-ਵਸਾ।ਫਿਰ ਚਿੰਤਾ-ਫ਼ਿਕਰ ਕਿਉਂ ਕੀਤਾ ਜਾਏ? ਕੁਝ ਭੀ ਪਰਮਾਤਮਾ ਦੇ ਹੁਕਮ ਤੋਂ ਬਾਹਰਾ ਨਹੀਂ ਹੁੰਦਾ,
 
तउ कड़ीऐ जे भूलि रंञाणै ॥
Ŧa▫o kaṛī▫ai je bẖūl rañāṇe.
We should feel sad, if He made us suffer by mistake.
ਕੇਵਲ ਤਾਂ ਹੀ ਅਸੀਂ ਅਫਸੋਸ ਕਰੀਏ ਜੇਕਰ ਸੁਆਮੀ ਗਲਤੀ ਰਾਹੀਂ ਦੁੱਖ ਦਿੰਦਾ ਹੋਵੇ।
ਭੂਲਿ = ਭੁੱਲ ਕੇ, ਭੁਲੇਖੇ ਨਾਲ। ਰੰਞਾਣੈ = ਦੁਖੀ ਕਰਦਾ ਹੈ।ਕਿਸੇ ਨੂੰ ਭੀ ਉਹ ਭੁਲੇਖੇ ਨਾਲ ਦੁਖੀ ਨਹੀਂ ਕਰਦਾ, ਫਿਰ ਚਿੰਤਾ-ਫ਼ਿਕਰ ਕਿਉਂ ਕੀਤਾ ਜਾਏ?
 
गुरि कहिआ जो होइ सभु प्रभ ते ॥
Gur kahi▫ā jo ho▫e sabẖ parabẖ ṯe.
The Guru says that whatever happens is all by God's Will.
ਗੁਰੂ ਜੀ ਆਖਦੇ ਹਨ ਜਿਹੜਾ ਕੁਛ ਭੀ ਆਉਂਦਾ ਹੈ, ਉਹ ਸਮੂਹ ਸੁਆਮੀ ਕੋਲੋ ਹੀ ਆਉਂਦਾ ਹੈ।
ਗੁਰਿ = ਗੁਰੂ ਨੇ। ਪ੍ਰਭ ਤੇ = ਪ੍ਰਭੂ ਤੋਂ, ਪ੍ਰਭੂ ਦੇ ਹੁਕਮ ਨਾਲ।ਗੁਰੂ ਨੇ ਇਹ ਦੱਸਿਆ ਹੈ ਕਿ ਜੋ ਕੁਝ ਹੁੰਦਾ ਹੈ ਸਭ ਪ੍ਰਭੂ ਦੇ ਹੁਕਮ ਨਾਲ ਹੀ ਹੁੰਦਾ ਹੈ।
 
तब काड़ा छोडि अचिंत हम सोते ॥३॥
Ŧab kāṛā cẖẖod acẖinṯ ham soṯe. ||3||
So I have abandoned sadness, and I now sleep without anxiety. ||3||
ਤਦ ਝੁਰੇਵੇ ਨੂੰ ਛੱਡ ਹੁਣ ਮੈਂ ਬੇਫਿਕਰ ਹੋ ਕੇ ਸੌਦਾਂ ਹਾਂ।
ਕਾੜਾ = ਖਿੱਝ, ਚਿੰਤਾ। ਛੋਡਿ = ਛੱਡ ਕੇ। ਅਚਿੰਤ = ਬੇ-ਫ਼ਿਕਰ। ਸੋਤੇ = ਸੌਂਦੇ ਹਾਂ, ਰਹਿੰਦੇ ਹਾਂ ॥੩॥ਇਸ ਵਾਸਤੇ ਅਸੀਂ ਤਾਂ ਚਿੰਤਾ-ਫ਼ਿਕਰ ਛੱਡ ਕੇ (ਉਸ ਦੀ ਰਜ਼ਾ ਵਿਚ) ਬੇ-ਫ਼ਿਕਰ ਟਿਕੇ ਹੋਏ ਹਾਂ ॥੩॥
 
प्रभ तूहै ठाकुरु सभु को तेरा ॥
Parabẖ ṯūhai ṯẖākur sabẖ ko ṯerā.
O God, You alone are my Lord and Master; all belong to You.
ਹੇ ਸੁਆਮੀ! ਕੇਵਲ ਤੂੰ ਹੀ ਮੇਰਾ ਮਾਲਕ ਹੈ! ਹਰ ਕੋਈ ਤੇਰਾ ਹੀ ਹੈ।
ਪ੍ਰਭ = ਹੇ ਪ੍ਰਭੂ! ਠਾਕੁਰੁ = ਮਾਲਕ। ਸਭੁ ਕੋ = ਹਰੇਕ ਜੀਵ।ਹੇ ਪ੍ਰਭੂ! ਤੂੰ ਸਭ ਜੀਵਾਂ ਦਾ ਮਾਲਕ ਹੈਂ, ਹਰੇਕ ਜੀਵ ਤੇਰਾ (ਪੈਦਾ ਕੀਤਾ ਹੋਇਆ) ਹੈ।
 
जिउ भावै तिउ करहि निबेरा ॥
Ji▫o bẖāvai ṯi▫o karahi niberā.
According to Your Will, You pass judgment.
ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ, ਓਸੇ ਤਰ੍ਹਾਂ ਹੀ ਤੂੰ ਮੇਰਾ ਫੈਸਲਾ ਕਰ ਦੇ।
ਕਰਹਿ = ਤੂੰ ਕਰਦਾ ਹੈਂ। ਨਿਬੇਰਾ = ਫ਼ੈਸਲਾ।ਜਿਵੇਂ ਤੇਰੀ ਰਜ਼ਾ ਹੁੰਦੀ ਹੈ, ਤੂੰ (ਜੀਵਾਂ ਦੀ ਕਿਸਮਤ ਦਾ) ਫ਼ੈਸਲਾ ਕਰਦਾ ਹੈਂ।
 
दुतीआ नासति इकु रहिआ समाइ ॥
Ḏuṯī▫ā nāsaṯ ik rahi▫ā samā▫e.
There is no other at all; the One Lord is permeating and pervading everywhere.
ਹੋਰ ਕੋਈ ਹੈ ਹੀ ਨਹੀਂ। ਇੱਕ ਸਾਹਿਬ ਹੀ ਸਾਰੇ ਵਿਆਪਕ ਹੋ ਰਿਹਾ ਹੈ।
ਦੁਤੀਆ = ਦੂਜਾ, ਤੈਥੋਂ ਬਿਨਾ ਕੋਈ ਹੋਰ। ਨਾਸਤਿ = ਨ ਅਸਤਿ, ਨਹੀਂ ਹੈ {अस्ति}।ਹੇ ਪ੍ਰਭੂ! ਤੈਥੋਂ ਬਿਨਾ (ਤੇਰੇ ਬਰਾਬਰ ਦਾ) ਹੋਰ ਕੋਈ ਨਹੀਂ ਹੈ, ਤੂੰ ਹੀ ਹਰ ਥਾਂ ਵਿਆਪਕ ਹੈਂ।
 
राखहु पैज नानक सरणाइ ॥४॥५॥१८॥
Rākẖo paij Nānak sarṇā▫e. ||4||5||18||
Please save Nanak's honor; I have come to Your Sanctuary. ||4||5||18||
ਹੇ ਸੁਆਮੀ! ਤੂੰ ਨਾਨਕ ਦੀ ਪਤਿ ਆਬਰੂ ਰੱਖ। ਉਸ ਨੇ ਤੇਰੀ ਪਨਾਹ ਨਹੀਂ ਹੈ।
ਪੈਜ = ਲਾਜ, ਇੱਜ਼ਤ ॥੪॥੫॥੧੮॥ਹੇ ਨਾਨਕ! (ਪ੍ਰਭੂ ਦੇ ਦਰ ਤੇ ਹੀ ਅਰਦਾਸ ਕਰਿਆ ਕਰ ਕਿ, ਹੇ ਪ੍ਰਭੂ!) ਮੈਂ ਤੇਰੀ ਸਰਨ ਆਇਆ ਹਾਂ, ਮੇਰੀ ਲਾਜ ਰੱਖ ॥੪॥੫॥੧੮॥
 
भैरउ महला ५ ॥
Bẖairo mėhlā 5.
Bhairao, Fifth Mehl:
ਭੈਰਉ ਪੰਜਵੀਂ ਪਾਤਿਸ਼ਾਹੀ।
xxxxxx
 
बिनु बाजे कैसो निरतिकारी ॥
Bin bāje kaiso nirṯikārī.
Without music, how is one to dance?
ਵਾਜੇ ਦੇ ਬਗੈਰ ਕਾਹਦਾ ਨਾਚ ਹੈ?
ਕੈਸੇ = ਕਿਹੋ ਜਿਹਾ? ਫਬਦਾ ਨਹੀਂ। ਨਿਰਤਿਕਾਰੀ = ਨਾਚ।(ਨਾਚ ਦੇ ਨਾਲ) ਸਾਜ਼ਾਂ ਤੋਂ ਬਿਨਾ ਨਾਚ ਫਬਦਾ ਨਹੀਂ।
 
बिनु कंठै कैसे गावनहारी ॥
Bin kanṯẖai kaise gāvanhārī.
Without a voice, how is one to sing?
ਸੁਰੀਲੀ ਆਵਾਜ ਦੇ ਬਾਝੋਂ ਕਾਹਦਾ ਰਾਗੀ ਹੈ?
ਕੰਠ = ਗਲਾ।ਗਲੇ ਤੋਂ ਬਿਨਾ ਕੋਈ ਗਵਈਆ ਗਾ ਨਹੀਂ ਸਕਦਾ।
 
जील बिना कैसे बजै रबाब ॥
Jīl binā kaise bajai rabāb.
Without strings, how is a guitar to be played?
ਤਾਰਾਂ ਦੇ ਬਞੈਰ ਸਰੰਦਾ ਕਿਸ ਤਰ੍ਹਾਂ ਵੱਜ ਸਕਦਾ ਹੈ?
ਜੀਲ = ਤੰਦੀ।ਤੰਦੀ ਤੋਂ ਬਿਨਾ ਰਬਾਬ ਨਹੀਂ ਵੱਜ ਸਕਦੀ।
 
नाम बिना बिरथे सभि काज ॥१॥
Nām binā birthe sabẖ kāj. ||1||
Without the Naam, all affairs are useless. ||1||
ਨਾਮ ਦੇ ਬਾਝੋਂ ਵਿਅਰਥ ਹਨ ਸਾਰੇ ਕੰਮ ਕਾਜ।
ਸਭਿ = ਸਾਰੇ ॥੧॥(ਇਸੇ ਤਰ੍ਹਾਂ) ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ (ਦੁਨੀਆ ਵਾਲੇ ਹੋਰ) ਸਾਰੇ ਕੰਮ ਵਿਅਰਥ ਚਲੇ ਜਾਂਦੇ ਹਨ ॥੧॥
 
नाम बिना कहहु को तरिआ ॥
Nām binā kahhu ko ṯari▫ā.
Without the Naam - tell me: who has ever been saved?
ਦੱਸੋ! ਸਾਈਂ ਦੇ ਨਾਮ ਦੇ ਬਗੈਰ ਕਿਸ ਦਾ ਪਾਰ ਉਤਾਰਾ ਹੋਇਆ ਹੈ?
ਕਹਹੁ = ਦੱਸੋ। ਕੋ = ਕੌਣ?ਦੱਸ, ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਕੌਣ ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕਦਾ ਹੈ?
 
बिनु सतिगुर कैसे पारि परिआ ॥१॥ रहाउ ॥
Bin saṯgur kaise pār pari▫ā. ||1|| rahā▫o.
Without the True Guru, how can anyone cross over to the other side? ||1||Pause||
ਸੱਚੇ ਗੁਰਾਂ ਦੇ ਬਾਝੋਂ, ਬੰਦਾ ਕਿਸ ਤਰ੍ਹਾਂ ਪਾਰ ਊਤਰ ਸਕਦਾ ਹੈ? ਠਹਿਰਾਓ।
ਕੈਸੇ = ਕਿਵੇਂ? ॥੧॥ਗੁਰੂ ਦੀ ਸਰਨ ਪੈਣ ਤੋਂ ਬਿਨਾ ਕਿਵੇਂ ਕੋਈ ਪਾਰ ਲੰਘ ਸਕਦਾ ਹੈ? ॥੧॥ ਰਹਾਉ॥
 
बिनु जिहवा कहा को बकता ॥
Bin jihvā kahā ko bakṯā.
Without a tongue, how can anyone speak?
ਜੀਭ ਦੇ ਬਾਝੋਂ ਕੋਈ ਜਣਾ ਕਿਸ ਤਰ੍ਹਾਂ ਬੋਲ ਸਕਦਾ ਹੈ?
ਜਿਹਵਾ = ਜੀਭ। ਕਹਾ = ਕਹਾਂ? ਕਿੱਥੇ? ਕੋ = ਕੋਈ। ਬਕਤਾ = ਬੋਲਣ-ਯੋਗਾ।ਜੀਭ ਤੋਂ ਬਿਨਾ ਕੋਈ ਬੋਲਣ-ਜੋਗਾ ਨਹੀਂ ਹੋ ਸਕਦਾ,
 
बिनु स्रवना कहा को सुनता ॥
Bin sarvanā kahā ko sunṯā.
Without ears, how can anyone hear?
ਕੰਨਾਂ ਦੇ ਬਗੈਰ ਕੋਈ ਜਣਾ ਕਿਸ ਤਰ੍ਹਾਂ ਸੁਣ ਸਕਦਾ ਹੈ?
ਸ੍ਰਵਨ = ਕੰਨ।ਕੰਨਾਂ ਤੋਂ ਬਿਨਾ ਕੋਈ ਸੁਣ ਨਹੀਂ ਸਕਦਾ।
 
बिनु नेत्रा कहा को पेखै ॥
Bin neṯarā kahā ko pekẖai.
Without eyes, how can anyone see?
ਅੱਖਾਂ ਦੇ ਬਿਨਾਂ ਕੋਈ ਜਣਾ ਕਿਸ ਤਰ੍ਹਾਂ ਵੇਖ ਸਕਦਾ ਹੈ?
ਪੇਖੈ = ਵੇਖ ਸਕਦਾ ਹੈ।ਅੱਖਾਂ ਤੋਂ ਬਿਨਾ ਕੋਈ ਵੇਖ ਨਹੀਂ ਸਕਦਾ।
 
नाम बिना नरु कही न लेखै ॥२॥
Nām binā nar kahī na lekẖai. ||2||
Without the Naam, the mortal is of no account at all. ||2||
ਨਾਮ ਦੇ ਬਗੈਰ, ਬੰਦਾ ਕਿਸੇ ਹਿਸਾਬ ਕਿਤਾਬ ਵਿੱਚ ਨਹੀਂ।
ਕਹੀ ਨ ਲੇਖੈ = ਕਿਤੇ ਭੀ ਲੇਖੇ ਵਿਚ ਨਹੀਂ, ਕਿਤੇ ਭੀ ਇੱਜ਼ਤ ਨਹੀਂ ਪਾ ਸਕਦਾ! ॥੨॥(ਇਸੇ ਤਰ੍ਹਾਂ) ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਮਨੁੱਖ ਕਿਸੇ ਪੁੱਛ-ਗਿਛ ਵਿਚ ਨਹੀਂ ਹੈ ॥੨॥
 
बिनु बिदिआ कहा कोई पंडित ॥
Bin biḏi▫ā kahā ko▫ī pandiṯ.
Without learning, how can one be a Pandit - a religious scholar?
ਇਲਮ ਦੇ ਬਗੈਰ, ਕੋਈ ਕਿਸ ਤਰ੍ਹਾਂ ਵਿਦਵਾਨ ਹੋ ਸਕਦਾ ਹੈ?
xxxਵਿੱਦਿਆ ਪ੍ਰਾਪਤ ਕਰਨ ਤੋਂ ਬਿਨਾ ਕੋਈ ਪੰਡਿਤ ਨਹੀਂ ਬਣ ਸਕਦੇ।
 
बिनु अमरै कैसे राज मंडित ॥
Bin amrai kaise rāj mandiṯ.
Without power, what is the glory of an empire?
ਹਕੂਮਤ ਦੇ ਬਾਝੋਂ, ਪਾਤਿਸ਼ਾਹੀ ਦੀ ਕਾਹਦੀ ਸ਼ੋਭਾ ਹੈ?
ਅਮਰ = ਹੁਕਮ। ਰਾਜ ਮੰਡਿਤ = ਰਾਜ ਦੀ ਸਜਾਵਟ।(ਰਾਜਿਆਂ ਦੇ) ਹੁਕਮ ਤੋਂ ਬਿਨਾ ਰਾਜ ਦੀਆਂ ਸਜਾਵਟਾਂ ਕਿਸੇ ਕੰਮ ਨਹੀਂ।
 
बिनु बूझे कहा मनु ठहराना ॥
Bin būjẖe kahā man ṯẖėhrānā.
Without understanding, how can the mind become steady?
ਗਿਆਤ ਦੇ ਬਗੈਰ, ਮਨੂਆ ਕਿਸ ਤਰ੍ਹਾਂ ਅਸਥਿਰ ਹੋ ਸਕਦਾ ਹੈ?
ਠਹਰਾਨਾ = ਟਿਕ ਸਕਦਾ ਹੈ।(ਆਤਮਕ ਜੀਵਨ ਦੀ) ਸੂਝ ਤੋਂ ਬਿਨਾ ਮਨੁੱਖ ਦਾ ਮਨ ਕਿਤੇ ਟਿਕ ਨਹੀਂ ਸਕਦਾ।
 
नाम बिना सभु जगु बउराना ॥३॥
Nām binā sabẖ jag ba▫urānā. ||3||
Without the Naam, the whole world is insane. ||3||
ਪ੍ਰਭੂ ਦੇ ਨਾਮ ਬਗੈਰ, ਸਾਰਾ ਸੰਸਾਰ ਪਗਲਾ ਹੋ ਗਿਆ ਹੈ।
ਬਉਰਾਨਾ = ਝੱਲਾ ॥੩॥ਪਰਮਾਤਮਾ ਦੇ ਨਾਮ ਤੋਂ ਬਿਨਾ ਸਾਰਾ ਜਗਤ ਝੱਲਾ ਹੋਇਆ ਫਿਰਦਾ ਹੈ ॥੩॥
 
बिनु बैराग कहा बैरागी ॥
Bin bairāg kahā bairāgī.
Without detachment, how can one be a detached hermit?
ਊਪਰਾਮਤਾ ਦੇ ਬਗੈਰ, ਇਨਸਾਨ ਉਪਰਾਮ ਕਿਸ ਤਰ੍ਹਾਂ ਹੋ ਸਕਦਾ ਹੈ?
ਬੈਰਾਗੁ = ਉਪਰਾਮਤਾ, ਨਿਰਮੋਹਤਾ।ਜੇ ਵੈਰਾਗੀ ਦੇ ਅੰਦਰ ਮਾਇਆ ਵਲੋਂ ਨਿਰਮੋਹਤਾ ਨਹੀਂ, ਤਾਂ ਉਹ ਵੈਰਾਗੀ ਕਾਹਦਾ?
 
बिनु हउ तिआगि कहा कोऊ तिआगी ॥
Bin ha▫o ṯi▫āg kahā ko▫ū ṯi▫āgī.
Without renouncing egotism, how can anyone be a renunciate?
ਹੰਕਾਰ ਨੂੰ ਛੱਡਣ ਦੇ ਬਾਝੋਂ ਕੋਈ ਵਿਰਕਤ ਕਿਸ ਤਰ੍ਹਾਂ ਹੋ ਸਕਦਾ ਹੈ?
ਹਉ = ਹਉਮੈ।ਹਉਮੈ ਨੂੰ ਤਿਆਗਣ ਤੋਂ ਬਿਨਾ ਕੋਈ ਤਿਆਗੀ ਨਹੀਂ ਅਖਵਾ ਸਕਦਾ।
 
बिनु बसि पंच कहा मन चूरे ॥
Bin bas pancẖ kahā man cẖūre.
Without overcoming the five thieves, how can the mind be subdued?
ਪੰਜਾਂ ਭੂਤਨਿਆਂ ਨੂੰ ਵੱਸ ਕਰਨ ਦੇ ਬਗੈਰ ਮਨੂਆ ਕਿਸ ਤਰ੍ਹਾਂ ਕਾਬੂ ਕੀਤਾ ਜਾ ਸਕਦਾ ਹੈ?
ਬਸਿ = ਵੱਸ ਵਿਚ। ਪੰਚ = ਕਾਮਾਦਿਕ ਪੰਜੇ। ਚੂਰੇ = ਮਾਰਿਆ ਜਾ ਸਕੇ।ਕਾਮਾਦਿਕ ਪੰਜਾਂ ਨੂੰ ਵੱਸ ਕਰਨ ਤੋਂ ਬਿਨਾ ਮਨ ਮਾਰਿਆ ਨਹੀਂ ਜਾ ਸਕਦਾ।
 
नाम बिना सद सद ही झूरे ॥४॥
Nām binā saḏ saḏ hī jẖūre. ||4||
Without the Naam, the mortal regrets and repents forever and ever. ||4||
ਸੁਆਮੀ ਦੇ ਨਾਮ ਦੇ ਬਗੈਰ, ਬੰਦਾ ਹਮੇਸ਼ਾਂ ਹਮੇਸ਼ਾਂ ਨਹੀਂ ਅਫਸੋਸ ਕਰਦਾ ਹੈ।
ਸਦ = ਸਦਾ ॥੪॥ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਮਨੁੱਖ ਸਦਾ ਹੀ ਸਦਾ ਹੀ ਚਿੰਤਾ-ਫ਼ਿਕਰਾਂ ਵਿਚ ਪਿਆ ਰਹਿੰਦਾ ਹੈ ॥੪॥
 
बिनु गुर दीखिआ कैसे गिआनु ॥
Bin gur ḏīkẖi▫ā kaise gi▫ān.
Without the Guru's Teachings, how can anyone obtain spiritual wisdom?
ਗੁਰਾਂ ਦੇ ਉਪਦੇਸ਼ ਦੇ ਬਗੈਰ, ਬ੍ਰਹਮ ਬੰਧ ਕਿਸ ਤਰ੍ਹਾਂ ਪਾਇਆ ਜਾ ਸਕਦਾ ਹੈ?
ਦੀਖਿਆ = ਉਪਦੇਸ਼। ਗਿਆਨੁ = ਆਤਮਕ ਜੀਵਨ ਦੀ ਸੂਝ।ਗੁਰੂ ਦੇ ਉਪਦੇਸ਼ ਤੋਂ ਬਿਨਾ ਆਤਮਕ ਜੀਵਨ ਦੀ ਸੂਝ ਨਹੀਂ ਪੈ ਸਕਦੀ।
 
बिनु पेखे कहु कैसो धिआनु ॥
Bin pekẖe kaho kaiso ḏẖi▫ān.
Without seeing - tell me: how can anyone visualize in meditation?
ਦੱਸੋ! ਵੇਖਣ ਦੇ ਬਗੈਰ ਇਨਸਾਨ ਬਿਰਤੀ ਕਿਸ ਤਰ੍ਹਾਂ ਜੋੜ ਸਕਦਾ ਹੈ?
ਬਿਨੁ ਪੇਖੇ = ਵੇਖਣ ਤੋਂ ਬਿਨਾ। ਕਹੁ = ਦੱਸੋ। ਕੈਸੋ = ਕਿਹੋ ਜਿਹਾ?ਉਹ ਸਮਾਧੀ ਕਾਹਦੀ, ਜੇ ਆਪਣੇ ਇਸ਼ਟ ਦਾ ਦਰਸਨ ਨਹੀਂ ਹੁੰਦਾ?
 
बिनु भै कथनी सरब बिकार ॥
Bin bẖai kathnī sarab bikār.
Without the Fear of God, all speech in useless.
ਪ੍ਰਭੂ ਦੇ ਡਰ ਦੇ ਬਾਝੋਂ, ਸਮੂਹ ਉਚਾਰਨ ਬੇਅਰਥ ਹੈ।
ਬਿਨੁ ਭੈ = ਡਰ-ਅਦਬ ਤੋਂ ਬਿਨਾ। ਕਥਨੀ ਸਰਬ = ਸਾਰੀ ਕਹਣੀ। ਵਿਕਾਰ = ਵਿਕਾਰਾਂ ਦਾ ਮੂਲ।ਪਰਮਾਤਮਾ ਦਾ ਡਰ-ਅਦਬ ਹਿਰਦੇ ਵਿਚ ਰੱਖਣ ਤੋਂ ਬਿਨਾ ਮਨੁੱਖ ਦੀ ਸਾਰੀ ਚੁੰਚ-ਗਿਆਨਤਾ ਵਿਕਾਰਾਂ ਦਾ ਮੂਲ ਹੈ।
 
कहु नानक दर का बीचार ॥५॥६॥१९॥
Kaho Nānak ḏar kā bīcẖār. ||5||6||19||
Says Nanak, this is the wisdom of the Lord's Court. ||5||6||19||
ਗੁਰੂ ਜੀ ਆਖਦੇ ਹਨ, ਕੇਵਲ ਇਹ ਹੀ ਸੁਆਮੀ ਦੇ ਦਰਬਾਰ ਦੀ ਸਿਖ ਮਤ ਹੈ।
ਨਾਨਕ = ਹੇ ਨਾਨਕ! ॥੫॥੬॥੧੯॥ਨਾਨਕ ਆਖਦਾ ਹੈ- ਪਰਮਾਤਮਾ ਦੇ ਦਰ ਤੇ ਪਹੁੰਚਾਣ ਵਾਲੀ ਇਹ ਵਿਚਾਰ ਹੈ ॥੫॥੬॥੧੯॥
 
भैरउ महला ५ ॥
Bẖairo mėhlā 5.
Bhairao, Fifth Mehl:
ਭੈਰਉ ਪੰਜਵੀਂ ਪਾਤਿਸ਼ਾਹੀ।
xxxxxx
 
हउमै रोगु मानुख कउ दीना ॥
Ha▫umai rog mānukẖ ka▫o ḏīnā.
Mankind is afflicted with the disease of egotism.
ਹੰਕਾਰ ਦੀ ਬਿਮਾਰੀ ਨੇ ਬੰਦੇ ਨੂੰ ਖੱਜਲ ਖੁਆਰ ਕਰ ਦਿੱਤਾ ਹੈ।
ਕਉ = ਨੂੰ।(ਪਰਮਾਤਮਾ ਨੇ) ਮਨੁੱਖ ਨੂੰ ਹਉਮੈ ਦਾ ਰੋਗ ਦੇ ਰੱਖਿਆ ਹੈ,
 
काम रोगि मैगलु बसि लीना ॥
Kām rog maigal bas līnā.
The disease of sexual desire overwhelms the elephant.
ਵਿਸ਼ੇ ਭੋਗ ਦੀ ਬਿਮਾਰੀ ਹਾਥੀ ਨੂੰ ਕਾਬੂ ਕਰ ਲੈਂਦੀ ਹੈ।
ਰੋਗਿ = ਰੋਗ ਨੇ। ਮੈਗਲੁ = ਹਾਥੀ। ਬਸਿ = ਵੱਸ ਵਿਚ।ਕਾਮ-ਵਾਸਨਾ ਦੇ ਰੋਗ ਨੇ ਹਾਥੀ ਨੂੰ ਆਪਣੇ ਵੱਸ ਵਿਚ ਕੀਤਾ ਹੋਇਆ ਹੈ।
 
द्रिसटि रोगि पचि मुए पतंगा ॥
Ḏarisat rog pacẖ mu▫e paṯangā.
Because of the disease of vision, the moth is burnt to death.
ਦੇਖਣ ਦੀ ਬਿਮਾਰੀ ਦੀ ਰਾਹੀਂ ਪਰਵਾਨਾ ਸੜ ਕੇ ਮਰ ਜਾਂਦਾ ਹੈ।
ਰੋਗਿ = ਰੋਗ ਵਿਚ। ਪਚਿ ਮੁਏ = ਸੜ ਮੁਏ। ਦ੍ਰਿਸਟਿ ਰੋਗਿ = ਵੇਖਣ ਦੇ ਰੋਗ ਵਿਚ।(ਦੀਵੇ ਦੀ ਲਾਟ ਨੂੰ) ਵੇਖਣ ਦੇ ਰੋਗ ਦੇ ਕਾਰਨ ਪਤੰਗੇ (ਦੀਵੇ ਦੀ ਲਾਟ ਉਤੇ) ਸੜ ਮਰਦੇ ਹਨ।
 
नाद रोगि खपि गए कुरंगा ॥१॥
Nāḏ rog kẖap ga▫e kurangā. ||1||
Because of the disease of the sound of the bell, the deer is lured to its death. ||1||
ਘੰਡੇ ਹੇੜੇ ਦੀ ਆਵਾਜ ਦੀ ਬਿਮਾਰੀ ਰਾਹੀਂ ਹਰਨ ਤਬਾਹ ਹੋ ਜਾਂਦਾ ਹੈ।
ਨਾਦ = (ਘੰਡੇ ਹੇੜੇ ਦੀ) ਆਵਾਜ਼ (ਹਿਰਨਾਂ ਨੂੰ ਫੜਨ ਲਈ ਮੜ੍ਹੇ ਹੋਏ ਘੜੇ ਦੀ) ਆਵਾਜ਼। ਕੁਰੰਗਾ = ਹਿਰਨ ॥੧॥(ਘੰਡੇ ਹੇੜੇ ਦੀ) ਆਵਾਜ਼ (ਸੁਣਨ) ਦੇ ਰੋਗ ਦੇ ਕਾਰਨ ਹਿਰਨ ਖ਼ੁਆਰ ਹੁੰਦੇ ਹਨ ॥੧॥
 
जो जो दीसै सो सो रोगी ॥
Jo jo ḏīsai so so rogī.
Whoever I see is diseased.
ਉਹ ਸਾਰੇ ਜੋ ਦਿਸਦੇ ਹਨ, ਓਹੀ, ਓਹੀ ਬੀਮਾਰ ਹਨ।
xxxਜਿਹੜਾ ਜਿਹੜਾ ਜੀਵ (ਜਗਤ ਵਿਚ) ਦਿੱਸ ਰਿਹਾ ਹੈ, ਹਰੇਕ ਕਿਸੇ ਨ ਕਿਸੇ ਰੋਗ ਵਿਚ ਫਸਿਆ ਹੋਇਆ ਹੈ।
 
रोग रहित मेरा सतिगुरु जोगी ॥१॥ रहाउ ॥
Rog rahiṯ merā saṯgur jogī. ||1|| rahā▫o.
Only my True Guru, the True Yogi, is free of disease. ||1||Pause||
ਰੱਬ ਨਾਲ ਜੁੜੇ ਹੋਏ ਮੇਰੇ ਸੱਚੇ ਗੁਰੂ ਜੀ ਹੀ ਕੇਵਲ ਬੀਮਾਰੀ ਤੋਂ ਬਿਨਾਂ ਹਨ। ਠਹਿਰਾਓ।
ਜੋਗੀ = (ਪ੍ਰਭੂ ਵਿਚ) ਜੁੜਿਆ ਹੋਇਆ ॥੧॥(ਅਸਲ) ਜੋਗੀ ਮੇਰਾ ਸਤਿਗੁਰੂ (ਸਭ) ਰੋਗਾਂ ਤੋਂ ਰਹਿਤ ਹੈ ॥੧॥ ਰਹਾਉ॥
 
जिहवा रोगि मीनु ग्रसिआनो ॥
Jihvā rog mīn garsi▫āno.
Because of the disease of taste, the fish is caught.
ਜੀਭ ਦੀ ਜਹਿਮਤ ਰਾਹੀਂ ਮੱਛੀ ਪਕੜੀ ਜਾਂਦੀ ਹੈ।
ਮੀਨੁ = ਮੱਛ {ਪੁਲਿੰਗ}। ਗ੍ਰਸਿਆਨੋ = ਪਕੜਿਆ ਹੋਇਆ।ਜੀਭ ਦੇ ਰੋਗ ਦੇ ਕਾਰਨ ਮੱਛੀ ਫੜੀ ਜਾਂਦੀ ਹੈ,
 
बासन रोगि भवरु बिनसानो ॥
Bāsan rog bẖavar binsāno.
Because of the disease of smell, the bumble bee is destroyed.
ਨੱਕ ਦੀ ਬਿਮਾਰੀ ਰਾਹੀਂ, ਭੌਰਾ ਨਾਸ ਹੋ ਜਾਂਦਾ ਹੈ।
ਬਾਸਨ = ਸੁਗੰਧੀ।ਸੁਗੰਧੀ ਦੇ ਰੋਗ ਦੇ ਕਾਰਨ (ਫੁੱਲ ਦੀ ਸੁਗੰਧੀ ਲੈਣ ਦੇ ਰਸ ਦੇ ਕਾਰਨ) ਭੌਰਾ (ਫੁੱਲ ਵਿਚ ਮੀਟਿਆ ਜਾ ਕੇ) ਨਾਸ ਹੋ ਜਾਂਦਾ ਹੈ।
 
हेत रोग का सगल संसारा ॥
Heṯ rog kā sagal sansārā.
The whole world is caught in the disease of attachment.
ਸਾਰੀ ਦੁਨੀਆਂ ਸੰਸਾਰੀ ਮੋਹ ਦੀ ਬੀਮਾਰੀ ਅੰਦਰ ਫਾਥੀ ਹੋਈ ਹੈ।
ਹੇਤ = ਮੋਹ।ਸਾਰਾ ਜਗਤ ਮੋਹ ਦੇ ਰੋਗ ਦਾ ਸ਼ਿਕਾਰ ਹੋਇਆ ਪਿਆ ਹੈ,
 
त्रिबिधि रोग महि बधे बिकारा ॥२॥
Ŧaribaḏẖ rog mėh baḏẖe bikārā. ||2||
In the disease of the three qualities, corruption is multiplied. ||2||
ਤਿੰਨਾਂ ਗੁਣਾਂ ਦੀ ਬਿਮਾਰੀ ਅੰਦਰ ਪਾਪ ਵਧੇਰੇ ਹੋ ਜਾਂਦੇ ਹਨ।
ਤ੍ਰਿਬਿਧਿ ਰੋਗ ਮਹਿ = ਤ੍ਰਿਗੁਣੀ ਮਾਇਆ ਦੇ ਮੋਹ ਵਿਚ। ਬਧੇ = ਬੱਝੇ ਹੋਏ। ਬਿਕਾਰਾ = ਵਿਕਾਰ, ਐਬ ॥੨॥ਤ੍ਰਿਗੁਣੀ ਮਾਇਆ ਦੇ ਮੋਹ ਦੇ ਰੋਗ ਵਿਚ ਬੱਝੇ ਹੋਏ ਜੀਵ ਅਨੇਕਾਂ ਵਿਕਾਰ ਕਰਦੇ ਹਨ ॥੨॥
 
रोगे मरता रोगे जनमै ॥
Roge marṯā roge janmai.
In disease the mortals die, and in disease they are born.
ਬੀਮਾਰੀ ਅੰਦਰ ਬੰਦਾ ਮਰਦਾ ਹੈ ਤੇ ਬੀਮਾਰੀ ਵਿੱਚ ਹੀ ਜੰਮਦਾ ਹੈ।
ਰੋਗੇ = ਰੋਗ ਵਿਚ ਹੀ।(ਮਨੁੱਖ ਕਿਸੇ ਨ ਕਿਸੇ ਆਤਮਕ) ਰੋਗ ਵਿਚ (ਫਸਿਆ ਹੋਇਆ) ਹੀ ਮਰ ਜਾਂਦਾ ਹੈ, (ਕਿਸੇ ਨ ਕਿਸੇ ਆਤਮਕ) ਰੋਗ ਵਿਚ (ਗ੍ਰਸਿਆ ਹੋਇਆ) ਹੀ ਜੰਮਦਾ ਹੈ,
 
रोगे फिरि फिरि जोनी भरमै ॥
Roge fir fir jonī bẖarmai.
In disease they wander in reincarnation again and again.
ਬੀਮਾਰੀ ਰਾਹੀਂ ਹੀ ਉਹ ਮੁੜ ਮੁੜ ਕੇ ਜੂਨੀਆਂ ਦੇ ਅੰਦਰ ਭਟਕਦਾ ਹੈ।
ਫਿਰਿ ਫਿਰਿ = ਮੁੜ ਮੁੜ। ਭਰਮੈ = ਭਟਕਦਾ ਹੈ।ਉਸ ਰੋਗ ਦੇ ਕਾਰਨ ਹੀ ਮੁੜ ਮੁੜ ਜੂਨਾਂ ਵਿਚ ਭਟਕਦਾ ਰਹਿੰਦਾ ਹੈ।