Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

दुखु सुखु हमरा तिस ही पासा ॥
Ḏukẖ sukẖ hamrā ṯis hī pāsā.
I place my pain and pleasure before Him.
ਆਪਣੀ ਗਮੀ ਤੇ ਖੁਸ਼ੀ ਮੈਂ ਕੇਵਲ ਉਸ ਮੂਹਰੇ ਹੀ ਰੱਖਦਾ ਹਾਂ।
ਤਿਸ ਹੀ = {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਤਿਸੁ' ਦਾ ੁ ਉੱਡ ਗਿਆ ਹੈ}।ਦੁੱਖ (ਤੋਂ ਬਚਣ ਲਈ, ਤੇ) ਸੁਖ (ਦੀ ਪ੍ਰਾਪਤੀ ਲਈ) ਅਸਾਂ ਜੀਵਾਂ ਦੀ ਉਸ ਦੇ ਪਾਸ ਹੀ (ਸਦਾ ਅਰਦਾਸ) ਹੈ।
 
राखि लीनो सभु जन का पड़दा ॥
Rākẖ līno sabẖ jan kā paṛ▫ḏā.
He covers the faults of His humble servant.
ਜਿਸ ਨੇ ਆਪਣੇ ਗੋਲੇ ਦੇ ਸਾਰੇ ਐਬ ਕੱਜ ਲਏ ਹਨ।
ਸਭੁ = ਸਾਰਾ, ਹਰ ਥਾ।ਆਪਣੇ ਸੇਵਕ ਦੀ ਇੱਜ਼ਤ ਪਰਮਾਤਮਾ ਹਰ ਥਾਂ ਰੱਖ ਲੈਂਦਾ ਹੈ,
 
नानकु तिस की उसतति करदा ॥४॥१९॥३२॥
Nānak ṯis kī usṯaṯ karḏā. ||4||19||32||
Nanak sings His Praises. ||4||19||32||
ਉਸ ਦੀ ਮਹਿਮਾਂ, ਨਾਨਕ ਸਦਾ ਹੀ ਗਾਇਨ ਕਰਦਾ ਹੈ।
xxx ॥੪॥੧੯॥੩੨॥ਨਾਨਕ ਉਸ ਦੀ (ਹੀ ਸਦਾ) ਸਿਫ਼ਤ-ਸਾਲਾਹ ਕਰਦਾ ਹੈ ॥੪॥੧੯॥੩੨॥
 
भैरउ महला ५ ॥
Bẖairo mėhlā 5.
Bhairao, Fifth Mehl:
ਭੈਰਉ ਪੰਜਵੀਂ ਪਾਤਿਸ਼ਾਹੀ।
xxxxxx
 
रोवनहारी रोजु बनाइआ ॥
Rovanhārī roj banā▫i▫ā.
The whiner whines every day.
ਰੋਣ ਵਾਲੀ ਨੇ ਰੋਣ ਪਿੱਟਣ ਨੂੰ ਆਪਣਾ ਨਿੱਤ ਦਾ ਕ੍ਰਮ ਬਣਾ ਲਿਆ ਹੈ।
ਰੋਜੁ = ਹਰ ਰੋਜ਼ ਦਾ ਨੇਮ।(ਕਿਸੇ ਸੰਬੰਧੀ ਦੇ ਮਰਨ ਤੇ ਮਾਇਕ ਸੰਬੰਧਾਂ ਦੇ ਕਾਰਨ ਹੀ) ਰੋਣ ਵਾਲੀ ਇਸਤ੍ਰੀ (ਰੋਣ ਨੂੰ) ਹਰ ਰੋਜ਼ ਦਾ ਨੇਮ ਬਣਾਈ ਰੱਖਦੀ ਹੈ,
 
बलन बरतन कउ सनबंधु चिति आइआ ॥
Balan barṯan ka▫o san▫banḏẖ cẖiṯ ā▫i▫ā.
His attachment to his household and entanglements cloud his mind.
ਹਰ ਰੋਜ ਦੇ ਵਰਤਣ ਵਾਲੇ ਘਰੇਲੂ ਵਸਤ ਵਲੇਵੇ ਦੀ ਖਾਤਰ ਉਹ ਆਪਣੇ ਮਰੇ ਹੋਏ ਸਾਕ ਨੂੰ ਯਾਦ ਕਰਦੀ ਹੈ।
ਬਲਨ = ਵਲੇਵਾ। ਬਲਨ ਬਰਤਨ ਕਉ = ਵਰਤਣ-ਵਿਹਾਰ ਦੀ ਖ਼ਾਤਰ। ਚਿਤਿ = ਚਿੱਤ ਵਿਚ।(ਕਿਉਂਕਿ ਉਸ ਨੂੰ ਵਿਛੁੜੇ ਸੰਬੰਧੀ ਦੇ ਨਾਲ) ਵਰਤਣ-ਵਿਹਾਰ ਦਾ ਸੰਬੰਧ ਚੇਤੇ ਆਉਂਦਾ ਰਹਿੰਦਾ ਹੈ।
 
बूझि बैरागु करे जे कोइ ॥
Būjẖ bairāg kare je ko▫e.
If someone becomes detached through understanding,
ਜੇਕਰ ਕੋਈ ਜਣਾ ਜਾਣ ਬੁੱਝ ਕੇ ਉਪਰਾਮ ਹੋ ਜਾਏ,
ਬੂਝਿ = (ਜਗਤ ਦੇ ਸੰਬੰਧ ਨੂੰ) ਸਮਝ ਕੇ। ਕੋਇ = ਕੋਈ ਮਨੁੱਖ। ਬੈਰਾਗੁ = ਨਿਰਮੋਹਤਾ।ਪਰ ਜੇ ਕੋਈ ਪ੍ਰਾਣੀ (ਇਹ) ਸਮਝ ਕੇ (ਕਿ ਇਹ ਮਾਇਕ ਸੰਬੰਧ ਸਦਾ ਕਾਇਮ ਨਹੀਂ ਰਹਿ ਸਕਦੇ ਆਪਣੇ ਅੰਦਰ) ਨਿਰਮੋਹਤਾ ਪੈਦਾ ਕਰ ਲਏ,
 
जनम मरण फिरि सोगु न होइ ॥१॥
Janam maraṇ fir sog na ho▫e. ||1||
he will not have to suffer in birth and death again. ||1||
ਤਦ ਉਹ ਮੁੜ ਕੇ ਜੰਮਣ, ਮਰਨ ਅਤੇ ਸ਼ੋਕ ਦਾ ਸ਼ਿਕਾਰ ਨਹੀਂ ਹੁੰਦਾ।
ਸੋਗੁ = ਗ਼ਮ ॥੧॥ਤਾਂ ਉਸ ਨੂੰ (ਕਿਸੇ ਦੇ) ਜਨਮ (ਦੀ ਖ਼ੁਸ਼ੀ, ਤੇ, ਕਿਸੇ ਦੇ) ਮਰਨ ਦਾ ਗ਼ਮ ਨਹੀਂ ਵਿਆਪਦਾ ॥੧॥
 
बिखिआ का सभु धंधु पसारु ॥
Bikẖi▫ā kā sabẖ ḏẖanḏẖ pasār.
All of his conflicts are extensions of his corruption.
ਸਾਰੇ ਬਖੇੜੇ, ਨਿਰੇ ਪੁਰੇ ਮਾਇਆ ਦਾ ਹੀ ਖਿਲਾਰਾ ਹਨ।
ਬਿਖਿਆ = ਮਾਇਆ। ਧੰਧੁ = ਖਲਜਗਨ।(ਜਗਤ ਵਿਚ) ਮਾਇਆ ਦਾ ਹੀ ਸਾਰਾ ਧੰਧਾ ਹੈ, ਮਾਇਆ ਦਾ ਹੀ ਸਾਰਾ ਖਿਲਾਰਾ ਹੈ।
 
विरलै कीनो नाम अधारु ॥१॥ रहाउ ॥
virlai kīno nām aḏẖār. ||1|| rahā▫o.
How rare is that person who takes the Naam as his Support. ||1||Pause||
ਕੋਈ ਇੱਕ ਅੱਧਾ ਜਾਣਾ ਹੀ ਸੁਆਮੀ ਦੇ ਨਾਮ ਨੂੰ ਆਪਣੇ ਜੀਵਨ ਦਾ ਆਸਰਾ ਬਣਾਉਂਦਾ ਹੈ। ਠਹਿਰਾਓ।
ਅਧਾਰੁ = ਆਸਰਾ ॥੧॥ਕਿਸੇ ਵਿਰਲੇ ਮਨੁੱਖ ਨੇ (ਮਾਇਆ ਦਾ ਆਸਰਾ ਛੱਡ ਕੇ) ਪਰਮਾਤਮਾ ਦੇ ਨਾਮ ਦਾ ਆਸਰਾ ਲਿਆ ਹੈ ॥੧॥ ਰਹਾਉ॥
 
त्रिबिधि माइआ रही बिआपि ॥
Ŧaribaḏẖ mā▫i▫ā rahī bi▫āp.
The three-phased Maya infects all.
ਤਿੰਨਾਂ ਗੁਣਾ ਵਾਲੀ ਮੋਹਨੀ ਸਾਰਿਆਂ ਨੂੰ ਭਰਿਸ਼ਟ ਕਰ ਰਹੀ ਹੈ।
ਤ੍ਰਿਬਿਧਿ = ਤਿੰਨਾਂ ਗੁਣਾਂ ਵਾਲੀ। ਰਹੀ ਬਿਆਪਿ = (ਆਪਣਾ) ਜ਼ੋਰ ਪਾ ਰਹੀ ਹੈ।ਇਹ ਤ੍ਰਿਗੁਣੀ ਮਾਇਆ (ਸਾਰੇ ਜੀਵਾਂ ਉਤੇ ਆਪਣਾ) ਜ਼ੋਰ ਪਾ ਰਹੀ ਹੈ।
 
जो लपटानो तिसु दूख संताप ॥
Jo laptāno ṯis ḏūkẖ sanṯāp.
Whoever clings to it suffers pain and sorrow.
ਜੋ ਕੋਈ ਭੀ ਇਸਨੂੰ ਚਿਮੜਦਾ ਹੈ, ਉਸ ਨੂੰ ਪੀੜ ਤੇ ਸ਼ੋਕ ਦੁਖੀ ਕਰਦੇ ਹਨ।
ਲਪਟਾਨੋ = ਚੰਬੜਦਾ ਹੈ। ਸੰਤਾਪ = (ਅਨੇਕਾਂ) ਕਲੇਸ਼।ਜਿਹੜਾ ਮਨੁੱਖ (ਇਸ ਮਾਇਆ ਨੂੰ) ਚੰਬੜਿਆ ਰਹਿੰਦਾ ਹੈ, ਉਸ ਨੂੰ (ਅਨੇਕਾਂ) ਕਲੇਸ਼ ਵਿਆਪਦੇ ਰਹਿੰਦੇ ਹਨ।
 
सुखु नाही बिनु नाम धिआए ॥
Sukẖ nāhī bin nām ḏẖi▫ā▫e.
There is no peace without meditating on the Naam, the Name of the Lord.
ਨਾਮ ਦੇ ਸਿਮਰਨ ਦੇ ਬਗੈਰਆਰਾਮ ਪ੍ਰਾਪਤ ਨਹੀਂ ਹੁੰਦਾ।
xxxਪਰਮਾਤਮਾ ਦੇ ਨਾਮ ਸਿਮਰਨ ਤੋਂ ਬਿਨਾ ਸੁਖ ਨਹੀਂ ਹੋ ਸਕਦਾ।
 
नाम निधानु बडभागी पाए ॥२॥
Nām niḏẖān badbẖāgī pā▫e. ||2||
By great good fortune, the treasure of the Naam is received. ||2||
ਭਾਰੇ ਚੰਗੇ ਨਸੀਬਾਂ ਦੁਆਰਾ, ਪ੍ਰਾਨੀ ਨ੍ਰੂ ਨਾਮ ਦੀ ਦੌਲਤ ਪ੍ਰਦਾਨ ਹੁੰਦੀ ਹੈ।
ਨਿਧਾਨੁ = ਖ਼ਜ਼ਾਨਾ ॥੨॥ਕੋਈ ਵਿਰਲਾ ਕਿਸਮਤ ਵਾਲਾ ਮਨੁੱਖ ਹੀ ਨਾਮ-ਖ਼ਜ਼ਾਨਾ ਹਾਸਲ ਕਰਦਾ ਹੈ ॥੨॥
 
स्वांगी सिउ जो मनु रीझावै ॥
Savāʼngī si▫o jo man rījẖāvai.
One who loves the actor in his mind,
ਜੋ ਬਹੂਰੂਪੀਏ ਨਾਲ ਦਿਲੀ ਪਿਆਰ ਕਰਦਾ ਹੈ,
ਸਿਉ = ਨਾਲ। ਰੀਝਾਵੈ = ਪਰਚਾਂਦਾ ਹੈ।ਜਿਹੜਾ ਮਨੁੱਖ ਕਿਸੇ ਸਾਂਗ-ਧਾਰੀ ਨਾਲ ਪਿਆਰ ਪਾ ਲੈਂਦਾ ਹੈ,
 
स्वागि उतारिऐ फिरि पछुतावै ॥
Savāg uṯāri▫ai fir pacẖẖuṯāvai.
later regrets it when the actor takes off his costume.
ਉਹ ਭੇਸ ਉਤਾਰ ਦਿੱਤੇ ਜਾਣ ਦੇ ਮਗਰੋਂ ਅਫਸੋਸ ਕਰਦਾ ਹੈ।
ਸ੍ਵਾਗਿ ਉਤਾਰਿਐ = ਜਦੋਂ ਸਾਂਗ ਲਾਹ ਦਿੱਤਾ ਜਾਂਦਾ ਹੈ।ਜਦੋਂ ਉਹ ਸਾਂਗ ਲਾਹ ਦਿੱਤਾ ਜਾਂਦਾ ਹੈ ਤਦੋਂ ਉਹ (ਪਿਆਰ ਪਾਣ ਵਾਲਾ ਅਸਲੀਅਤ ਵੇਖ ਕੇ) ਪਛੁਤਾਂਦਾ ਹੈ।
 
मेघ की छाइआ जैसे बरतनहार ॥
Megẖ kī cẖẖā▫i▫ā jaise barṯanhār.
The shade from a cloud is transitory,
ਜਿਸ ਤਰ੍ਹਾਂ ਆਰਜੀ ਹੈ ਬੱਦਲ ਦੀ ਛਾਂ,
ਮੇਘ = ਬੱਦਲ।ਜਿਵੇਂ ਬੱਦਲਾਂ ਦੀ ਛਾਂ (ਨੂੰ ਟਿਕਵੀਂ ਛਾਂ ਸਮਝ ਕੇ ਉਸ) ਨਾਲ ਵਰਤਣ ਕਰਨਾ ਹੈ,
 
तैसो परपंचु मोह बिकार ॥३॥
Ŧaiso parpancẖ moh bikār. ||3||
like the worldly paraphernalia of attachment and corruption. ||3||
ਏਸੇ ਤਰ੍ਹਾਂ ਦਾ ਹੀ ਹੈ ਲਗਨ ਤੇ ਪਾਪ ਦਾ ਸੰਸਾਰ।
ਪਰਪੰਚੁ = ਜਗਤ-ਪਸਾਰਾ ॥੩॥ਤਿਵੇਂ ਹੀ ਇਹ ਜਗਤ-ਪਸਾਰਾ ਮੋਹ ਆਦਿਕ ਵਿਕਾਰਾਂ ਦਾ ਮੂਲ ਹੈ ॥੩॥
 
एक वसतु जे पावै कोइ ॥
Ėk vasaṯ je pāvai ko▫e.
If someone is blessed with the singular substance,
ਜੇਕਰ ਕਿਸੇ ਨੂੰ ਨਾਮ ਦੀ ਇੱਕ ਵਸਤੂ ਦੀ ਦਾਤ ਮਿਲ ਜਾਵੇ,
ਵਸਤੁ = ਨਾਮ-ਪਦਾਰਥ।ਜੇ ਕੋਈ ਮਨੁੱਖ ਪਰਮਾਤਮਾ ਦਾ ਨਾਮ-ਖ਼ਜ਼ਾਨਾ ਪ੍ਰਾਪਤ ਕਰ ਲਏ,
 
पूरन काजु ताही का होइ ॥
Pūran kāj ṯāhī kā ho▫e.
then all of his tasks are accomplished to perfection.
ਤਾਂ ਉਸ ਦੇ ਕਾਰਜ ਸੰਪੂਰਨ ਹੋ ਜਾਂਦੇ ਹਨ।
ਤਾਹੀ ਕਾ = ਉਸੇ ਦਾ।ਉਸੇ ਦਾ ਹੀ (ਜੀਵਨ ਦਾ ਅਸਲ) ਕੰਮ ਕਿਸੇ ਸਿਰੇ ਚੜ੍ਹਦਾ ਹੈ।
 
गुर प्रसादि जिनि पाइआ नामु ॥
Gur parsāḏ jin pā▫i▫ā nām.
One who obtains the Naam, by Guru's Grace-
ਜੋ ਗੁਰਾਂ ਦੀ ਦਇਆ ਦੁਆਰਾ ਪ੍ਰਭੂ ਦੇ ਨਾਮ ਨੂੰ ਪਾ ਲੈਂਦਾ ਹੈ,
ਪ੍ਰਸਾਦਿ = ਕਿਰਪਾ ਨਾਲ। ਜਿਨਿ = ਜਿਸ (ਮਨੁੱਖ) ਨੇ।ਜਿਸ ਨੇ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ ਹਾਸਲ ਕਰ ਲਿਆ ਹੈ,
 
नानक आइआ सो परवानु ॥४॥२०॥३३॥
Nānak ā▫i▫ā so parvān. ||4||20||33||
O Nanak, his coming into the world is certified and approved. ||4||20||33||
ਉਸ ਦੇ ਇਸ ਜਹਾਨ ਵਿੱਚ ਆਉਣ ਨੂੰ ਪ੍ਰਭੂ ਕਬੂਲ ਕਰ ਲੈਂਦਾ ਹੈ, ਹੇ ਨਾਨਕ!
ਆਇਆ = ਜਗਤ ਵਿਚ ਜੰਮਿਆ ॥੪॥੨੦॥੩੩॥ਹੇ ਨਾਨਕ! ਜਗਤ ਵਿਚ ਜੰਮਿਆ ਉਹੀ ਮਨੁੱਖ (ਲੋਕ ਪਰਲੋਕ ਵਿਚ) ਕਬੂਲ ਹੁੰਦਾ ਹੈ ॥੪॥੨੦॥੩੩॥
 
भैरउ महला ५ ॥
Bẖairo mėhlā 5.
Bhairao, Fifth Mehl:
ਭੈਰਉ ਪੰਜਵੀਂ ਪਾਤਸ਼ਾਹੀ।
xxxxxx
 
संत की निंदा जोनी भवना ॥
Sanṯ kī ninḏā jonī bẖavnā.
Slandering the Saints, the mortal wanders in reincarnation.
ਸਾਧੂਆਂ ਦੀ ਬਦਖੋਈ ਕਰਨ ਨਾਲ ਜੀਵ ਜੂਨੀਆਂ ਅੰਦਰ ਭਟਕਦਾ ਹੈ।
ਨਿੰਦਾ = ਆਚਰਨ ਉੱਤੇ ਦੂਸ਼ਣ ਲਾਣੇ।ਕਿਸੇ ਗੁਰਮੁਖ ਦੇ ਆਚਰਨ ਉਤੇ ਅਣਹੋਏ ਦੂਸ਼ਣ ਲਾਣ ਨਾਲ ਮਨੁੱਖ ਕਈ ਜੂਨਾਂ ਵਿਚ ਭਟਕਦਾ ਫਿਰਦਾ ਹੈ,
 
संत की निंदा रोगी करना ॥
Sanṯ kī ninḏā rogī karnā.
Slandering the Saints, he is diseased.
ਸਾਧੂਆਂ ਦੀ ਬਦਖੋਈ ਕਰਨ ਦੁਆਰਾ ਇਨਸਾਨ ਨੂੰ ਬੀਮਾਰੀ ਲੱਗ ਜਾਂਦੀ ਹੈ।
xxxਕਿਉਂਕਿ ਉਹ ਮਨੁੱਖ ਉਹਨਾਂ ਦੂਸ਼ਣਾਂ ਦਾ ਜ਼ਿਕਰ ਕਰਦਾ ਕਰਦਾ ਆਪ ਹੀ ਆਪਣੇ ਆਪ ਨੂੰ ਉਹਨਾਂ ਦੂਸ਼ਣਾਂ ਦਾ ਸ਼ਿਕਾਰ ਬਣਾ ਲੈਂਦਾ ਹੈ,
 
संत की निंदा दूख सहाम ॥
Sanṯ kī ninḏā ḏūkẖ sahām.
Slandering the Saints, he suffers in pain.
ਸਾਧੂਆਂ ਦੀ ਬਦਖੋਈ ਕਰਨ ਵਾਲੇ ਨੂੰ ਸਜਾ ਦਿੰਦਾ ਹੈ।
ਸਹਾਮ = ਸਹਾਰਨੇ ਪੈਂਦੇ ਹਨ।(ਇਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਇਥੇ ਜਗਤ ਵਿਚ ਉਹ ਮਨੁੱਖ ਉਸ) ਨਿੰਦਾ ਦੇ ਕਾਰਨ (ਕਈ ਆਤਮਕ) ਦੁੱਖ ਸਹਾਰਦਾ ਰਹਿੰਦਾ ਹੈ.
 
डानु दैत निंदक कउ जाम ॥१॥
Dān ḏaiṯ ninḏak ka▫o jām. ||1||
The slanderer is punished by the Messenger of Death. ||1||
ਮੌਤ ਦਾ ਦੂਤ ਬਦਖੋਈ ਕਰਨ ਵਾਲੇ ਨੂੰ ਸਜ਼ਾ ਦਿੰਦਾ ਹੈ।
ਡਾਨੁ = ਡੰਨ, ਸਜ਼ਾ। ਜਾਮ = ਜਮਰਾਜ ॥੧॥(ਤੇ ਅਗਾਂਹ ਪਰਲੋਕ ਵਿਚ ਭੀ) ਨਿੰਦਕ ਨੂੰ ਜਮਰਾਜ ਸਜ਼ਾ ਦੇਂਦਾ ਹੈ ॥੧॥
 
संतसंगि करहि जो बादु ॥
Saṯsang karahi jo bāḏ.
Those who argue and fight with the Saints -
ਜੋ ਸਾਧੂਆਂ ਨਾਲ ਲੜਾਈ ਝਗੜਾ ਛੇੜਦੇ ਹਨ,
ਸੰਗਿ = ਨਾਲ। ਕਰਹਿ = ਕਰਦੇ ਹਨ। {ਬਹੁ-ਵਚਨ}। ਬਾਦੁ = ਝਗੜਾ।ਜਿਹੜੇ ਮਨੁੱਖ ਪਰਮਾਤਮਾ ਦੇ ਭਗਤ ਨਾਲ ਝਗੜਾ ਖੜਾ ਕਰੀ ਰੱਖਦੇ ਹਨ,
 
तिन निंदक नाही किछु सादु ॥१॥ रहाउ ॥
Ŧin ninḏak nāhī kicẖẖ sāḏ. ||1|| rahā▫o.
those slanderers find no happiness at all. ||1||Pause||
ਉਹਨਾਂ ਬਦਖੋਈ ਕਰਨ ਵਾਲਿਆਂ ਨੂੰ ਜੀਵਨ ਵਿੱਚ ਕੋਈ ਖੁਸ਼ੀ ਪ੍ਰਾਪਤ ਨਹੀਂ ਹੁੰਦੀ। ਠਹਿਰਾਓ।
ਸਾਦੁ = ਸੁਆਦ, ਆਨੰਦ ॥੧॥ਉਹਨਾਂ ਨਿੰਦਕਾਂ ਨੂੰ ਜੀਵਨ ਦਾ ਕੋਈ ਆਤਮਕ ਆਨੰਦ ਨਹੀਂ ਆਉਂਦਾ ॥੧॥ ਰਹਾਉ॥
 
भगत की निंदा कंधु छेदावै ॥
Bẖagaṯ kī ninḏā kanḏẖ cẖẖeḏāvai.
Slandering the devotees, the wall of the mortal's body is shattered.
ਰੱਬ ਦੇ ਸ਼ਰਧਾਲੂ ਦੀ ਬਦਖੋੁਈ ਕਰਨੀ ਦੇਹ ਦੀ ਦੀਵਾਰ ਨੂੰ (ਨਾਸ) ਜਾਂ (ਛੇਕ) ਕਰ ਦਿੰਦੀ ਹੈ।
ਕੰਧੁ = ਸਰੀਰ। ਛੇਦਾਵੈ = (ਵਿਕਾਰਾਂ ਨਾਲ) ਪ੍ਰੋ ਦੇਂਦੀ ਹੈ।ਕਿਸੇ ਗੁਰਮੁਖ ਉੱਤੇ ਚਿੱਕੜ ਸੁੱਟਣ ਨਾਲ ਮਨੁੱਖ ਆਪਣੇ ਹੀ ਸਰੀਰ ਨੂੰ ਉਹਨਾਂ ਦੂਸ਼ਣਾਂ ਨਾਲ ਪ੍ਰੋ ਲੈਂਦਾ ਹੈ,
 
भगत की निंदा नरकु भुंचावै ॥
Bẖagaṯ kī ninḏā narak bẖuncẖāvai.
Slandering the devotees, he suffers in hell.
ਸਾਧੂ ਦੀ ਬਦਖੋਈ ਕਰਨ ਦੁਆਰਾ ਜੀਵ ਦੋਜਕ ਭੋਗਦਾ ਹੈ।
ਭੁੰਚਾਵੈ = ਭੋਗਾਂਦੀ ਹੈ।(ਇਸ ਤਰ੍ਹਾਂ) ਗੁਰਮੁਖ ਦੀ ਨਿੰਦਾ (ਨਿੰਦਾ ਕਰਨ ਵਾਲੇ ਨੂੰ) ਨਰਕ (ਦਾ ਦੁੱਖ) ਭੋਗਾਂਦੀ ਹੈ,
 
भगत की निंदा गरभ महि गलै ॥
Bẖagaṯ kī ninḏā garabẖ mėh galai.
Slandering the devotees, he rots in the womb.
ਸੁਆਮੀ ਦੇ ਸਾਧੂ ਦੀ ਬਦਖੋਈ ਕਰਨ ਵਾਲਾ ਬੱਚੇਦਾਨੀ ਵਿੱਚ ਹੀ ਗਲ ਸੜ ਜਾਂਦਾ ਹੈ।
ਗਰਭ ਮਹਿ = ਅਨੇਕਾਂ ਜੂਨਾਂ ਵਿਚ।ਉਸ ਨਿੰਦਾ ਦੇ ਕਾਰਨ ਮਨੁੱਖ ਅਨੇਕਾਂ ਜੂਨਾਂ ਵਿਚ ਗਲਦਾ ਫਿਰਦਾ ਹੈ,
 
भगत की निंदा राज ते टलै ॥२॥
Bẖagaṯ kī ninḏā rāj ṯe talai. ||2||
Slandering the devotees, he loses his realm and power. ||2||
ਸਾਧੂਆਂ ਦੀ ਬਦਖੋਈ ਰਾਹੀਂ ਇਨਸਾਨ ਰਾਜ ਭਾਗ ਗੁਆ ਲੈਂਦਾ ਹੈ।
ਰਾਜ ਤੇ = ਉੱਚੀ ਆਤਮਕ ਪਦਵੀ ਤੋਂ। ਟਲੈ = ਹੇਠਾਂ ਡਿੱਗ ਪੈਂਦਾ ਹੈ ॥੨॥ਤੇ, ਉੱਚੀ ਆਤਮਕ ਪਦਵੀ ਤੋਂ ਹੇਠਾਂ ਡਿੱਗ ਪੈਂਦਾ ਹੈ ॥੨॥
 
निंदक की गति कतहू नाहि ॥
Ninḏak kī gaṯ kaṯhū nāhi.
The slanderer finds no salvation at all.
ਸਾਧੂਆਂ ਦੀ ਬਦਖੋਈ ਕਰਨ ਵਾਲੇ ਨੂੰ ਕਿਸੇ ਤਰ੍ਹਾਂ ਭੀ ਮੁਕਤੀ ਨਹੀਂ ਮਿਲਦੀ।
ਗਤਿ = ਉੱਚੀ ਆਤਮਕ ਅਵਸਥਾ।ਦੂਜਿਆਂ ਉੱਤੇ ਸਦਾ ਚਿੱਕੜ ਸੁੱਟਣ ਵਾਲੇ ਮਨੁੱਖ ਦੀ ਆਪਣੀ ਉੱਚੀ ਆਤਮਕ ਅਵਸਥਾ ਕਦੇ ਭੀ ਨਹੀਂ ਬਣਦੀ,
 
आपि बीजि आपे ही खाहि ॥
Āp bīj āpe hī kẖāhi.
He eats only that which he himself has planted.
ਉਹ ਕੇਵਲ ਉਹ ਹੀ ਖਾਂਦਾ ਹੈ ਜੋ ਉਸ ਨੇ ਬੀਜਿਆ ਹੈ।
ਖਾਇ = ਖਾਂਦਾ ਹੈ, ਫਲ ਪਾਂਦਾ ਹੈ।(ਇਸ ਤਰ੍ਹਾਂ ਨਿੰਦਕ ਨਿੰਦਾ ਦਾ ਇਹ ਮਾੜਾ ਬੀਜ) ਬੀਜ ਕੇ ਆਪ ਹੀ ਉਸ ਦਾ ਫਲ ਖਾਂਦਾ ਹੈ।
 
चोर जार जूआर ते बुरा ॥
Cẖor jār jū▫ār ṯe burā.
He is worse than a thief, a lecher, or a gambler.
ਉਹ ਤਸਕਾਰ ਵਿਭਚਾਰੀ ਅਤੇ ਜੁਆਰੀਏ ਨਾਲੋ ਭੈੜਾ ਹੈ।
ਤੇ = ਤੋਂ। ਜਾਰ = ਵਿਭਚਾਰੀ।ਨਿੰਦਾ ਕਰਨ ਵਾਲਾ ਮਨੁੱਖ ਚੋਰ ਨਾਲੋਂ ਵਿਭਚਾਰੀ ਨਾਲੋਂ ਜੂਆਰੀਏ ਨਾਲੋਂ ਭੀ ਭੈੜਾ ਸਾਬਤ ਹੁੰਦਾ ਹੈ,
 
अणहोदा भारु निंदकि सिरि धरा ॥३॥
Aṇhoḏā bẖār ninḏak sir ḏẖarā. ||3||
The slanderer places an unbearable burden upon his head. ||3||
ਬਦਖੋਈ ਦਾ ਅਸਿਹ ਬੋਝ ਬਦਖੋਈ ਕਰਨਹਾਰ ਆਪਣੇ ਸਿਰ ਤੇ ਚੁੰਕਦਾ ਹੈ।
ਅਣਹੋਦਾ ਭਾਰੁ = ਉਹਨਾਂ ਵਿਕਾਰਾਂ ਦਾ ਭਾਰ ਜੋ ਪਹਿਲਾਂ ਉਸ ਦੇ ਆਪਣੇ ਅੰਦਰ ਨਹੀਂ ਸਨ। ਨਿੰਦਕਿ = ਨਿੰਦਕ ਨੇ। ਸਿਰਿ = ਸਿਰ ਉਤੇ ॥੩॥ਕਿਉਂਕਿ ਨਿੰਦਕ ਨੇ ਆਪਣੇ ਸਿਰ ਉਤੇ ਸਦਾ ਉਹਨਾਂ ਵਿਕਾਰਾਂ ਦਾ ਭਾਰ ਚੁੱਕਿਆ ਹੁੰਦਾ ਹੈ ਜੋ ਪਹਿਲਾਂ ਉਸ ਦੇ ਅੰਦਰ ਨਹੀਂ ਸਨ ॥੩॥
 
पारब्रहम के भगत निरवैर ॥
Pārbarahm ke bẖagaṯ nirvair.
The devotees of the Supreme Lord God are beyond hate and vengeance.
ਦੁਸ਼ਮਨੀ ਰਹਿਤ ਹਨ ਸ਼ਰੋਮਣੀ ਸਾਹਿਬ ਦੇ ਸਾਧੂ।
ਨਿਰਵੈਰ = ਕਿਸੇ ਨਾਲ ਭੀ ਵੈਰ ਨਾਹ ਕਰਨ ਵਾਲੇ।ਪਰਮਾਤਮਾ ਦੇ ਭਗਤ ਕਿਸੇ ਨਾਲ ਭੀ ਵੈਰ ਨਹੀਂ ਰੱਖਦੇ।
 
सो निसतरै जो पूजै पैर ॥
So nisṯarai jo pūjai pair.
Whoever worships their feet is emancipated.
ਜੋ ਕੋਈ ਉਨ੍ਹਾਂ ਦੇ ਪਗਾਂ ਦੀ ਉਪਾਸ਼ਨਾਂ ਕਰਦਾ ਹੈ, ਉਹ ਪਾਰ ਉਤਰ ਜਾਂਦਾ ਹੈ।
ਨਿਸਤਰੈ = ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ {ਇਕ-ਵਚਨ}। ਪੈਰ = (ਭਗਤਾਂ ਦੇ) ਪੈਰ।ਜਿਹੜਾ ਭੀ ਮਨੁੱਖ ਉਹਨਾਂ ਦੀ ਸਰਨ ਆਉਂਦਾ ਹੈ ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ।
 
आदि पुरखि निंदकु भोलाइआ ॥
Āḏ purakẖ ninḏak bẖolā▫i▫ā.
The Primal Lord God has deluded and confused the slanderer.
ਆਦਿ ਪ੍ਰਭੂ ਨੈ ਕਲੰਕ ਲਾਉਣ ਵਾਲੇ ਨੂੰ ਕੁਰਾਹੇ ਪਾਇਆ ਹੈ।
ਆਦਿ ਪੁਰਖਿ = ਆਦਿ ਪੁਰਖ ਨੇ। ਭੋਲਾਇਆ = ਕੁਰਾਹੇ ਪਾ ਦਿੱਤਾ ਹੈ।(ਪਰ ਨਿੰਦਕ ਦੇ ਭੀ ਕੀਹ ਵੱਸ?) ਪਰਮਾਤਮਾ ਨੇ ਆਪ ਹੀ ਨਿੰਦਕ ਨੂੰ ਗ਼ਲਤ ਰਸਤੇ ਪਾ ਰੱਖਿਆ ਹੈ।
 
नानक किरतु न जाइ मिटाइआ ॥४॥२१॥३४॥
Nānak kiraṯ na jā▫e mitā▫i▫ā. ||4||21||34||
O Nanak, the record of one's past actions cannot be erased. ||4||21||34||
ਨਾਨਕ ਪੂਰਬਲੇ ਕਰਮ ਮੇਸੇ ਨਹੀਂ ਜਾ ਸਕਦੇ।
ਕਿਰਤੁ = ਕੀਤਾ ਹੋਇਆ ਕਰਮ, ਕੀਤੇ ਕਰਮਾਂ ਦੇ ਸੰਸਕਾਰਾਂ ਦਾ ਸਮੂਹ ॥੪॥੨੧॥੩੪॥ਹੇ ਨਾਨਕ! ਪਿਛਲੇ ਅਨੇਕਾਂ ਜਨਮਾਂ ਦੇ ਕੀਤੇ ਹੋਏ ਨਿੰਦਾ ਦੇ ਕਰਮਾਂ ਦੇ ਸੰਸਕਾਰਾਂ ਦਾ ਢੇਰ ਉਸ ਪਾਸੋਂ ਆਪਣੇ ਉੱਦਮ ਨਾਲ ਮਿਟਾਇਆ ਨਹੀਂ ਜਾ ਸਕਦਾ ॥੪॥੨੧॥੩੪॥
 
भैरउ महला ५ ॥
Bẖairo mėhlā 5.
Bhairao, Fifth Mehl:
ਭੈਰਉ ਪੰਜਵੀਂ ਪਾਤਿਸ਼ਾਹੀ।
xxxxxx
 
नामु हमारै बेद अरु नाद ॥
Nām hamārai beḏ ar nāḏ.
The Naam, the Name of the Lord, is for me the Vedas and the Sound-current of the Naad.
ਸਾਈਂ ਦਾ ਨਾਮ ਮੇਰਾ ਵੇਦ ਅਤੇ ਰੱਬੀ ਸ਼ਬਦ ਹੈ।
ਹਮਾਰੈ = ਸਾਡੇ ਵਾਸਤੇ, ਮੇਰੇ ਵਾਸਤੇ। ਬੇਦ = ਵੇਦ (ਸ਼ਾਸਤ੍ਰ ਆਦਿਕਾਂ ਦੀ ਚਰਚਾ)। ਨਾਦ = (ਜੋਗੀਆਂ ਦੇ ਸਿੰਙੀ ਆਦਿਕ) ਵਜਾਣੇ। ਅਰੁ = ਅਤੇ {ਅਰਿ = ਵੈਰੀ}।(ਜਦੋਂ ਤੋਂ ਗੁਰੂ ਨੇ ਮੇਰੇ ਅੰਦਰ ਹਰਿ-ਨਾਮ ਦ੍ਰਿੜ੍ਹ ਕੀਤਾ ਹੈ, ਤਦੋਂ ਤੋਂ) ਪਰਮਾਤਮਾ ਦਾ ਨਾਮ ਹੀ ਮੇਰੇ ਵਾਸਤੇ ਵੇਦ (ਸ਼ਾਸਤ੍ਰ ਆਦਿਕਾਂ ਦੀ ਚਰਚਾ ਹੈ) ਅਤੇ (ਜੋਗੀਆਂ ਦਾ ਸਿੰਙੀ ਆਦਿਕ) ਵਜਾਣਾ ਹੋ ਚੁਕਾ ਹੈ।
 
नामु हमारै पूरे काज ॥
Nām hamārai pūre kāj.
Through the Naam, my tasks are perfectly accomplished.
ਨਾਮ ਦੇ ਰਾਹੀਂ ਮੇਰੇ ਕਾਰਜ ਸੰਪੂਰਨ ਹੋ ਜਾਂਦੇ ਹਨ।
xxxਪਰਮਾਤਮਾ ਦਾ ਨਾਮ ਮੇਰੇ ਸਾਰੇ ਕੰਮ ਸਿਰੇ ਚਾੜ੍ਹਦਾ ਹੈ,
 
नामु हमारै पूजा देव ॥
Nām hamārai pūjā ḏev.
The Naam is my worship of deities.
ਪ੍ਰਭੂ ਦਾ ਨਾਮ ਮੇਰੇ ਲਈ ਦੇਵਤਿਆਂ ਦੀ ਉਪਾਸ਼ਨਾਂ ਹੈ।
ਪੂਜਾ ਦੇਵ = ਦੇਵ-ਪੂਜਾ।ਇਹ ਹਰਿ-ਨਾਮ ਹੀ ਮੇਰੇ ਵਾਸਤੇ ਦੇਵ-ਪੂਜਾ ਹੈ,
 
नामु हमारै गुर की सेव ॥१॥
Nām hamārai gur kī sev. ||1||
The Naam is my service to the Guru. ||1||
ਨਾਮ ਦਾ ਸਿਮਰਨ ਮੇਰੇ ਲਈ ਗੁਰਾਂ ਦੀ ਟਹਿਲ ਸੇਵਾ ਹੈ।
xxx॥੧॥ਹਰਿ ਨਾਮ ਸਿਮਰਨਾ ਹੀ ਮੇਰੇ ਵਾਸਤੇ ਗੁਰੂ ਦੀ ਸੇਵਾ-ਭਗਤੀ ਕਰਨੀ ਹੈ ॥੧॥
 
गुरि पूरै द्रिड़िओ हरि नामु ॥
Gur pūrai ḏariṛa▫o har nām.
The Perfect Guru has implanted the Naam within me.
ਪੂਰਨ ਗੁਰਦੇਵ ਜੀ ਨੇ ਪ੍ਰਭੂ ਦਾ ਨਾਮ ਮੇਰੇ ਅੰਦਰ ਪੱਕਾ ਕੀਤਾ ਹੈ।
ਗੁਰਿ ਪੂਰੈ = ਪੂਰੇ ਗੁਰੂ ਨੇ। ਦ੍ਰਿੜਿਓ = (ਮੇਰੇ ਹਿਰਦੇ ਵਿਚ) ਪੱਕਾ ਕਰ ਦਿੱਤਾ ਹੈ।ਪੂਰੇ ਗੁਰੂ ਨੇ (ਮੇਰੇ ਹਿਰਦੇ ਵਿਚ) ਪਰਮਾਤਮਾ ਦਾ ਨਾਮ ਪੱਕਾ ਟਿਕਾ ਦਿੱਤਾ ਹੈ।
 
सभ ते ऊतमु हरि हरि कामु ॥१॥ रहाउ ॥
Sabẖ ṯe ūṯam har har kām. ||1|| rahā▫o.
The highest task of all is the Name of the Lord, Har, Har. ||1||Pause||
ਪ੍ਰਭੂ ਦੇ ਨਾਮ ਦੇ ਸਿਮਰਨ ਦਾ ਕੰਮ ਸਾਰਿਆਂ ਨਾਲੋ ਪਰਮ ਸ਼ਰੇਸਟ ਹੈ। ਠਹਿਰਾਓ।
ਤੇ = ਤੋਂ ॥੧॥(ਹੁਣ ਮੈਨੂੰ ਨਿਸ਼ਚਾ ਹੋ ਗਿਆ ਹੈ ਕਿ) ਸਭਨਾਂ ਕੰਮਾਂ ਨਾਲੋਂ ਪਰਮਾਤਮਾ ਦਾ ਨਾਮ ਸਿਮਰਨ ਦਾ ਕੰਮ ਸ੍ਰੇਸ਼ਟ ਹੈ ॥੧॥ ਰਹਾਉ॥
 
नामु हमारै मजन इसनानु ॥
Nām hamārai majan isnān.
The Naam is my cleansing bath and purification.
ਰੱਬ ਦਾ ਨਾਮ ਹੀ ਮੇਰਾ ਨਾਉਣਾ ਅਤੇ ਗੁਸਲ ਹੈ।
ਮਜਨ = ਚੁੱਭੀ, ਇਸ਼ਨਾਨ।(ਗੁਰੂ ਨੇ ਮੇਰੇ ਹਿਰਦੇ ਵਿਚ ਨਾਮ ਦ੍ਰਿੜ੍ਹ ਕਰ ਦਿੱਤਾ ਹੈ, ਹੁਣ) ਹਰਿ-ਨਾਮ ਜਪਣਾ ਹੀ ਮੇਰੇ ਲਈ ਪੁਰਬਾਂ ਸਮੇ ਤੀਰਥ-ਇਸ਼ਨਾਨ ਹੈ,
 
नामु हमारै पूरन दानु ॥
Nām hamārai pūran ḏān.
The Naam is my perfect donation of charity.
ਰੱਬ ਦਾ ਨਾਮ ਹੀ ਮੇਰਾ ਪੂਰਾ ਦਾਨ ਪੁੰਨ ਹੈ।
xxxਹਰਿ-ਨਾਮ ਜਪਣਾ ਹੀ ਮੇਰੇ ਲਈ (ਤੀਰਥਾਂ ਤੇ ਜਾ ਕੇ) ਸਭ ਕੁਝ (ਬ੍ਰਾਹਮਣਾਂ ਨੂੰ) ਦਾਨ ਕਰ ਦੇਣਾ-ਇਹ ਭੀ ਮੇਰੇ ਵਾਸਤੇ ਨਾਮ-ਸਿਮਰਨ ਹੀ ਹੈ।
 
नामु लैत ते सगल पवीत ॥
Nām laiṯ ṯe sagal pavīṯ.
Those who repeat the Naam are totally purified.
ਜੋ ਨਾਮ ਦਾ ਉਚਾਰਨ ਕਰਦੇ ਹਨ, ਉਹ ਸਾਰੇ ਪਵਿੱਤਰ ਹੋ ਜਾਂਦੇ ਹਨ।
ਤੇ = ਉਹ ਬੰਦੇ {ਬਹੁ-ਵਚਨ}। ਸਗਲ = ਸਾਰੇ। ਪਵੀਤ = ਚੰਗੇ ਆਚਰਨ ਵਾਲੇ।ਜਿਹੜੇ ਮਨੁੱਖ ਨਾਮ ਜਪਦੇ ਹਨ ਉਹ ਸਾਰੇ ਸੁੱਚੇ ਆਚਰਨ ਵਾਲੇ ਬਣ ਜਾਂਦੇ ਹਨ,
 
नामु जपत मेरे भाई मीत ॥२॥
Nām japaṯ mere bẖā▫ī mīṯ. ||2||
Those who chant the Naam are my friends and Siblings of Destiny. ||2||
ਜੋ ਨਾਮ ਦਾ ਉਚਾਰਨ ਕਰਦੇ ਹਨ ਉਹ ਮੇਰੇ ਭਰਾ ਤੇ ਮਿੱਤਰ ਹਨ।
xxx॥੨॥ਨਾਮ ਜਪਣ ਵਾਲੇ ਹੀ ਮੇਰੇ ਭਰਾ ਹਨ ਮੇਰੇ ਮਿੱਤਰ ਹਨ ॥੨॥
 
नामु हमारै सउण संजोग ॥
Nām hamārai sa▫uṇ sanjog.
The Naam is my auspicious omen and good fortune.
ਰੱਬ ਦਾ ਨਾਮ ਮੇਰੇ ਲਈ ਸੁਲੱਖਣਾ ਸ਼ਗਨ ਅਤੇ ਚੰਗੇ ਭਾਗ ਹਨ।
ਸਉਣ = ਸਗਨ (ਵਿਚਾਰਨੇ)। ਸੰਜੋਗ = ਨਛੱਤ੍ਰਾਂ ਦਾ ਮੇਲ ਵਿਚਾਰਨਾ, ਮੁਹੂਰਤ ਵਿਚਾਰਨੇ।(ਕਾਰਾਂ-ਵਿਹਾਰਾਂ ਦੀ ਸਫਲਤਾ ਵਾਸਤੇ ਲੋਕ) ਸਗਨ (ਵਿਚਾਰਦੇ ਹਨ) ਮੁਹੂਰਤ (ਕਢਾਂਦੇ ਹਨ) ਪਰ ਮੇਰੇ ਵਾਸਤੇ ਤਾਂ ਹਰਿ-ਨਾਮ ਹੀ ਸਭ ਕੁਝ ਹੈ।
 
नामु हमारै त्रिपति सुभोग ॥
Nām hamārai ṯaripaṯ subẖog.
The Naam is the sublime food which satisfies me.
ਰੱਬ ਦਾ ਨਾਮ ਮੇਰੇ ਲਈ ਸਰੇਸ਼ਟ ਭੋਜਨ ਹੈ, ਜਿਸ ਨਾਲ ਮੈਂ ਰੱਜ ਜਾਂਦਾ ਹਾਂ।
ਤ੍ਰਿਪਤਿ = ਰੱਜ। ਸੁਭੋਗ = ਸੁਆਦਲੇ ਭੋਗਾਂ ਦੀ।ਦੁਨੀਆ ਦੇ ਸੁਆਦਲੇ ਪਦਾਰਥਾਂ ਨੂੰ ਖਾ ਖਾ ਕੇ ਰੱਜਣਾ-(ਇਹ ਸਾਰਾ ਸੁਆਦ) ਮੇਰੇ ਵਾਸਤੇ ਹਰਿ-ਨਾਮ ਦਾ ਸਿਮਰਨ ਹੈ।
 
नामु हमारै सगल आचार ॥
Nām hamārai sagal ācẖār.
The Naam is my good conduct.
ਰੱਬ ਦਾ ਨਾਮ ਮੇਰੇ ਲਈ ਸਾਰੇ ਚੰਗੇ ਕਰਮ ਹਨ।
ਆਚਾਰ = ਕਰਮ-ਕਾਂਡ, ਤੀਰਥ-ਜਾਤ੍ਰਾ ਆਦਿਕ ਮਿੱਥੇ ਹੋਏ ਧਰਮ = ਕਰਮ।(ਤੀਰਥ-ਜਾਤ੍ਰਾ ਆਦਿਕ ਮਿਥੇ ਹੋਏ) ਸਾਰੇ ਧਰਮ-ਕਰਮ ਮੇਰੇ ਵਾਸਤੇ ਪਰਮਾਤਮਾ ਦਾ ਨਾਮ ਹੀ ਹੈ।
 
नामु हमारै निरमल बिउहार ॥३॥
Nām hamārai nirmal bi▫uhār. ||3||
The Naam is my immaculate occupation. ||3||
ਰੱਬ ਦਾ ਨਾਮ ਹੀ ਮੇਰਾ ਪਵਿੱਤਰ ਵਣਜ ਵਾਪਾਰ ਹੈ।
ਬਿਉਹਾਰੁ = ਕਾਰ-ਵਿਹਾਰ ॥੩॥ਪਰਮਾਤਮਾ ਦਾ ਨਾਮ ਹੀ ਮੇਰੇ ਲਈ ਪਵਿੱਤਰ ਕਾਰ-ਵਿਹਾਰ ਹੈ ॥੩॥
 
जा कै मनि वसिआ प्रभु एकु ॥
Jā kai man vasi▫ā parabẖ ek.
All those humble beings whose minds are filled with the One God
ਜਿੰਨ੍ਹਾਂ ਦੇ ਅੰਤਰ-ਆਤਮੇ ਇੱਕ ਪ੍ਰਭੂ ਨਿਵਾਸ ਰੱਖਦਾ ਹੈ,
ਜਾ ਕੈ ਮਨਿ = ਜਿਸ (ਮਨੁੱਖ) ਦੇ ਮਨ ਵਿਚ।ਜਿਸ ਮਨੁੱਖ ਦੇ ਮਨ ਵਿਚ ਸਿਰਫ਼ ਪਰਮਾਤਮਾ ਆ ਵੱਸਿਆ ਹੈ (ਉਹ ਭਾਗਾਂ ਵਾਲਾ ਹੈ)।
 
सगल जना की हरि हरि टेक ॥
Sagal janā kī har har tek.
have the Support of the Lord, Har, Har.
ਉਨ੍ਹਾਂ ਨੂੰ ਸੁਆਮੀ ਦੇ ਨਾਮ ਦਾ ਹੀ ਆਸਰਾ ਹੈ।
ਟੇਕ = ਆਸਰਾ।ਪਰਮਾਤਮਾ (ਦਾ ਨਾਮ) ਹੀ ਸਾਰੇ ਜੀਵਾਂ ਦਾ ਸਹਾਰਾ ਹੈ।
 
मनि तनि नानक हरि गुण गाउ ॥
Man ṯan Nānak har guṇ gā▫o.
O Nanak, sing the Glorious Praises of the Lord with your mind and body.
ਹੇ ਨਾਨਕ! ਉਹ ਆਪਣੀ ਜਿੰਦੜੀ ਅਤੇ ਦੇਹ ਨਾਲ ਸੁਆਮੀ ਦੀ ਕੀਰਤੀ ਗਾਇਨ ਕਰਦਾ ਹੈ
ਮਨਿ = ਮਨ ਵਿਚ। ਤਨਿ = ਸਰੀਰ ਵਿਚ। ਗੁਣ ਗਾਉ = ਸਿਫ਼ਤ-ਸਾਲਾਹ, ਗੁਣਾਂ ਦਾ ਗਾਇਨ।ਹੇ ਨਾਨਕ! ਜਿਹੜਾ ਮਨੁੱਖ ਮਨੋਂ ਤਨੋਂ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਰਹਿੰਦਾ ਹੈ (ਉਹ ਭਾਗਾਂ ਵਾਲਾ ਹੈ)
 
साधसंगि जिसु देवै नाउ ॥४॥२२॥३५॥
Sāḏẖsang jis ḏevai nā▫o. ||4||22||35||
In the Saadh Sangat, the Company of the Holy, the Lord bestows His Name. ||4||22||35||
ਸਤਿਸੰਗਤ ਅੰਦਰ, ਜਿਸ ਨੂੰ ਸੁਆਮੀ ਆਪਣਾ ਨਾਮ ਬਖਸ਼ਦਾ ਹੈ।
ਸਾਧ ਸੰਗਿ = ਸਾਧ ਸੰਗਤ ਵਿਚ ॥੪॥੨੨॥੩੫॥(ਪਰ ਇਹ ਕੰਮ ਉਹੀ ਮਨੁੱਖ ਕਰਦਾ ਹੈ) ਜਿਸ ਨੂੰ ਪਰਮਾਤਮਾ ਸਾਧ ਸੰਗਤ ਵਿਚ ਰੱਖ ਕੇ ਆਪਣੇ ਨਾਮ ਦੀ ਦਾਤ ਦੇਂਦਾ ਹੈ ॥੪॥੨੨॥੩੫॥