Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

भैरउ महला ३ घरु २
Bẖairo mėhlā 3 gẖar 2
Bhairao, Third Mehl, Second House:
ਭੈਰਊ ਤੀਜੀ ਪਾਤਿਸ਼ਾਹੀ।
xxxਰਾਗ ਭੈਰਉ, ਘਰ ੨ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ।
 
ੴ सतिगुर प्रसादि ॥
Ik▫oaʼnkār saṯgur parsāḏ.
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
xxxਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
 
तिनि करतै इकु चलतु उपाइआ ॥
Ŧin karṯai ik cẖalaṯ upā▫i▫ā.
The Creator has staged His Wondrous Play.
ਉਸ ਸਿਰਜਣਹਾਰ-ਸੁਆਮੀ ਨੇ ਇਕ ਅਦਭੁਤ ਖੇਡ ਰਚੀ ਹੈ।
ਤਿਨਿ = ਉਸ ਨੇ। ਤਿਨਿ ਕਰਤੈ = ਉਸ ਕਰਤਾਰ ਨੇ। ਚਲਤੁ = ਜਗਤ-ਤਮਾਸ਼ਾ।(ਇਹ ਜਗਤ) ਉਸ ਕਰਤਾਰ ਨੇ ਇਕ ਤਮਾਸ਼ਾ ਰਚਿਆ ਹੋਇਆ ਹੈ,
 
अनहद बाणी सबदु सुणाइआ ॥
Anhaḏ baṇī sabaḏ suṇā▫i▫ā.
I listen to the Unstruck Sound-current of the Shabad, and the Bani of His Word.
ਮੈਂ ਪ੍ਰਭੂ ਦੀ ਬੈਕੁੰਠੀ ਗੁਰੁ-ਬਾਣੀ ਨੂੰ ਸੁਣਦਾ ਹਾਂ।
ਅਨਹਦ = ਇਕ-ਰਸ ਕਾਇਮ ਰਹਿਣ ਵਾਲਾ। ਬਾਣੀ = ਤਰੰਗ, ਵਲਵਲਾ। ਅਨਹਦ ਬਾਣੀ = {ਲਫ਼ਜ਼ 'ਸ਼ਬਦੁ' ਦਾ ਵਿਸ਼ੇਸ਼ਣ} ਇਕ-ਰਸ ਵਲਵਲੇ ਵਾਲਾ। ਸਬਦੁ = ਗੁਰ-ਸ਼ਬਦ।(ਉਸ ਨੇ ਆਪ ਹੀ ਗੁਰੂ ਦੀ ਰਾਹੀਂ ਜੀਵਾਂ ਨੂੰ) ਇਕ-ਰਸ ਵਲਵਲੇ ਵਾਲਾ ਗੁਰ-ਸ਼ਬਦ ਸੁਣਾਇਆ ਹੈ।
 
मनमुखि भूले गुरमुखि बुझाइआ ॥
Manmukẖ bẖūle gurmukẖ bujẖā▫i▫ā.
The self-willed manmukhs are deluded and confused, while the Gurmukhs understand.
ਮਨਮਤੀਏ ਕੁਰਾਹੇ ਪੈ ਜਾਂਦੇ ਹਨ ਅਤੇ ਗੁਰੂ-ਅਨੁਸਾਰੀਆਂ ਉਤੇ ਸੱਚ ਪ੍ਰਗਟ ਹੋ ਜਾਂਦਾ ਹੈ।
ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਭੂਲੇ = ਕੁਰਾਹੇ ਪਏ ਰਹੇ, ਸਹੀ ਜੀਵਨ-ਰਾਹ ਤੋਂ ਖੁੰਝੇ ਰਹੇ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ।ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਸਹੀ ਜੀਵਨ-ਰਾਹ ਤੋਂ) ਖੁੰਝੇ ਰਹਿੰਦੇ ਹਨ, ਗੁਰੂ ਦੇ ਸਨਮੁਖ ਰਹਿਣ ਵਾਲਿਆਂ ਨੂੰ (ਪਰਮਾਤਮਾ ਆਤਮਕ ਜੀਵਨ ਦੀ) ਸੂਝ ਬਖ਼ਸ਼ ਦੇਂਦਾ ਹੈ।
 
कारणु करता करदा आइआ ॥१॥
Kāraṇ karṯā karḏā ā▫i▫ā. ||1||
The Creator creates the Cause that causes. ||1||
ਸਿਰਜਣਹਾਰ-ਸੁਆਮੀ ਅਲੋਕਿਕ ਕਰਤਬ ਵਿਖਾਲਦਾ ਰਿਹਾ ਹੈ।
ਕਾਰਣੁ = (ਇਹ) ਸਬਬ ॥੧॥ਇਹ ਸਬਬ ਕਰਤਾਰ (ਸਦਾ ਤੋਂ ਹੀ) ਬਣਾਂਦਾ ਆ ਰਿਹਾ ਹੈ ॥੧॥
 
गुर का सबदु मेरै अंतरि धिआनु ॥
Gur kā sabaḏ merai anṯar ḏẖi▫ān.
Deep within my being, I meditate on the Word of the Guru's Shabad.
ਗੁਰਾਂ ਦੀ ਬਾਣੀ ਦਾ ਮੈਂ ਆਪਣੇ ਚਿੱਤ ਅੰਦਰ ਚਿੰਤਨ ਕਰਦਾ ਹਾਂ।
ਮੇਰੈ ਅੰਤਰਿ = ਮੇਰੇ ਅੰਦਰ, ਮੇਰੇ ਹਿਰਦੇ ਵਿਚ। ਧਿਆਨੁ = ਮੇਰਾ ਧਿਆਨ, ਮੇਰੀ ਸੁਰਤਿ, ਮੇਰੀ ਸੁਰਤ ਦਾ ਨਿਸ਼ਾਨਾ।(ਮੇਰੇ) ਗੁਰੂ ਦਾ ਸ਼ਬਦ ਮੇਰੇ ਅੰਦਰ ਵੱਸ ਰਿਹਾ ਹੈ, ਮੇਰੀ ਸੁਰਤ ਦਾ ਨਿਸ਼ਾਨਾ ਬਣ ਚੁਕਾ ਹੈ।
 
हउ कबहु न छोडउ हरि का नामु ॥१॥ रहाउ ॥
Ha▫o kabahu na cẖẖoda▫o har kā nām. ||1|| rahā▫o.
I shall never forsake the Name of the Lord. ||1||Pause||
ਰੱਬ ਦਾ ਨਾਮ ਮੈਂ ਕਦੇ ਭੀ ਨਹੀਂ ਛੱਡਾਂਗਾ। ਠਹਿਰਾਉ।
ਹਉ = ਮੈਂ, ਹਉਂ। ਨ ਛੋਡਉ = ਨ ਛੋਡਉਂ, ਮੈਂ ਨਹੀਂ ਛੱਡਦਾ ॥੧॥(ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਾਪਤ ਕੀਤਾ ਹੋਇਆ) ਪਰਮਾਤਮਾ ਦਾ ਨਾਮ ਮੈਂ ਕਦੇ ਨਹੀਂ ਛੱਡਾਂਗਾ ॥੧॥ ਰਹਾਉ॥
 
पिता प्रहलादु पड़ण पठाइआ ॥
Piṯā parahlāḏ paṛaṇ paṯẖā▫i▫ā.
Prahlaad's father sent him to school, to learn to read.
ਪ੍ਰਹਿਲਾਦ ਦੇ ਪਿਓ ਨੇ, ਪੜ੍ਹਨ ਲਈ ਉਸ ਨੂੰ ਮਦਰਸੇ ਘਲਿਆ।
ਪਠਾਇਆ = ਘੱਲਿਆ।(ਵੇਖੋ, ਪ੍ਰਹਲਾਦ ਦੇ) ਪਿਉ ਨੇ ਪ੍ਰਹਲਾਦ ਨੂੰ ਪੜ੍ਹਨ ਵਾਸਤੇ (ਪਾਠਸ਼ਾਲਾ ਵਿਚ) ਘੱਲਿਆ।
 
लै पाटी पाधे कै आइआ ॥
Lai pātī pāḏẖe kai ā▫i▫ā.
He took his writing tablet and went to the teacher.
ਆਪਣੀ ਫੱਟੀ ਲੈ ਕੇ, ਉਹ ਅਧਿਆਪਕ ਕੋਲ ਆਇਆ।
ਲੈ = ਲੈ ਕੇ। ਪਾਟੀ = ਪੱਟੀ। ਕੈ = ਦੇ ਪਾਸ।ਪ੍ਰਹਲਾਦ ਪੱਟੀ ਲੈ ਕੇ ਪਾਂਧੇ ਕੋਲ ਪਹੁੰਚਿਆ।
 
नाम बिना नह पड़उ अचार ॥
Nām binā nah paṛa▫o acẖār.
He said, "I shall not read anything except the Naam, the Name of the Lord.
ਪ੍ਰਹਿਲਾਦ ਆਖਦਾ ਹੈ: "ਪ੍ਰਭੂ ਦੇ ਨਾਮ ਦੇ ਬਗੈਰ ਮੈਂ ਹੋਰ ਕੋਈ ਚੀਜ਼ ਨਹੀਂ ਪੜ੍ਹਨੀ।
ਨਹ ਪੜਉ = ਨਹ ਪੜਉਂ, ਮੈਂ ਨਹੀਂ ਪੜ੍ਹਦਾ। ਅਚਾਰ = ਹੋਰ ਵਿਹਾਰ-ਕਾਰ।(ਪਾਂਧੇ ਤਾਂ ਕੁਝ ਹੋਰ ਪੜ੍ਹਾਣ ਲੱਗੇ, ਪਰ ਪ੍ਰਹਲਾਦ ਨੇ ਆਖਿਆ-) ਮੈਂ ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ ਕਾਰ-ਵਿਹਾਰ ਨਹੀਂ ਪੜ੍ਹਾਂਗਾ,
 
मेरी पटीआ लिखि देहु गोबिंद मुरारि ॥२॥
Merī patī▫ā likẖ ḏeh gobinḏ murār. ||2||
Write the Lord's Name on my tablet."||2||
ਮੇਰੀ ਫੱਟੀ ਉਤੇ ਤੂੰ ਸੁਆਮੀ ਮਾਲਕ ਦਾ ਨਾਮ ਲਿਖ ਦੇ"।
ਮੁਰਾਰਿ = ਪਰਮਾਤਮਾ {ਮੁਰ-ਅਰਿ} ॥੨॥ਤੁਸੀਂ ਮੇਰੀ ਪੱਟੀ ਉਤੇ ਪਰਮਾਤਮਾ ਦਾ ਨਾਮ ਹੀ ਲਿਖ ਦਿਹੁ ॥੨॥
 
पुत्र प्रहिलाद सिउ कहिआ माइ ॥
Puṯar par▫hilāḏ si▫o kahi▫ā mā▫e.
Prahlaad's mother said to her son,
ਪ੍ਰਹਿਲਾਦ ਦੀ ਮਾਤਾ ਨੇ ਆਪਣੇ ਪੁਤ ਨੂੰ ਆਖਿਆ:
ਸਿਉ = ਨਾਲ, ਨੂੰ। ਮਾਇ = ਮਾਂ ਨੇ।ਮਾਂ ਨੇ (ਆਪਣੇ) ਪੁੱਤਰ ਪ੍ਰਹਲਾਦ ਨੂੰ ਆਖਿਆ-
 
परविरति न पड़हु रही समझाइ ॥
Parviraṯ na paṛahu rahī samjẖā▫e.
I advise you not to read anything except what you are taught.
ਮੈਂ ਤੈਨੂੰ ਪਰਾਈ ਰੀਤੀ-ਨਾਂ ਪੜ੍ਹਨ ਦੀ ਸਿਖ-ਮਤ ਦਿੰਦੀ ਹਾਂ"।
ਪਰਵਿਰਤਿ = ਉਹ ਜਿਸ ਵਿਚ ਤੂੰ ਲੱਗਾ ਹੋਇਆ ਹੈਂ।ਤੂੰ ਜਿਸ (ਹਰਿ-ਨਾਮ) ਵਿਚ ਰੁੱਝਾ ਪਿਆ ਹੈਂ ਉਹ ਨਾਹ ਪੜ੍ਹ (ਬਥੇਰਾ) ਸਮਝਾ ਰਹੀ।
 
निरभउ दाता हरि जीउ मेरै नालि ॥
Nirbẖa▫o ḏāṯā har jī▫o merai nāl.
He answered, "The Great Giver, my Fearless Lord God is always with me.
ਪ੍ਰਹਿਲਾਦ ਨੇ ਆਖਿਆ: "ਮਹਾਰਾਜ, ਨਿੱਡਰ, ਦਾਤਾਰ ਵਾਹਿਗੁਰੂ ਮੇਰੇ ਅੰਗ ਸੰਗ ਹੈ।
xxx(ਪਰ ਪ੍ਰਹਲਾਦ ਨੇ ਇਹੀ ਉੱਤਰ ਦਿੱਤਾ-) ਕਿਸੇ ਪਾਸੋਂ ਨਾਹ ਡਰਨ ਵਾਲਾ ਪਰਮਾਤਮਾ (ਸਦਾ) ਮੇਰੇ ਨਾਲ ਹੈ,
 
जे हरि छोडउ तउ कुलि लागै गालि ॥३॥
Je har cẖẖoda▫o ṯa▫o kul lāgai gāl. ||3||
If I were to forsake the Lord, then my family would be disgraced."||3||
ਜੇਕਰ ਮੈਂ ਸੁਆਮੀ ਨੂੰ ਛਡਾਂਗਾ, ਤਦ ਮੇਰੇ ਵੰਸ਼ ਨੂੰ ਕਲੰਕ ਲੱਗੇਗਾ"।
ਜੇ ਛੋਡਉ = ਜੇ ਮੈਂ ਛੱਡ ਦਿਆਂ {ਛੋਡਉਂ}। ਤਉ = ਤਾਂ। ਕੁਲਿ ਲਾਗੈ ਗਾਲਿ = ਕੁਲ ਨੂੰ ਗਾਲ ਲੱਗਦੀ ਹੈ, ਕੁਲ ਦੀ ਬਦਨਾਮੀ ਹੁੰਦੀ ਹੈ ॥੩॥ਜੇ ਮੈਂ ਪਰਮਾਤਮਾ (ਦਾ ਨਾਮ) ਛੱਡ ਦਿਆਂ, ਤਾਂ ਸਾਰੀ ਕੁਲ ਨੂੰ ਹੀ ਦਾਗ਼ ਲੱਗੇਗਾ ॥੩॥
 
प्रहलादि सभि चाटड़े विगारे ॥
Parahlāḏ sabẖ cẖātṛe vigāre.
Prahlaad has corrupted all the other students.
ਪ੍ਰਹਿਲਾਦ ਨੇ ਸਾਰੇ ਵਿਦਿਆਰਥੀ ਵਿਗਾੜ ਦਿਤੇ ਹਨ।
ਪ੍ਰਹਲਾਦਿ = ਪ੍ਰਹਲਾਦ ਨੇ। ਸਭਿ = ਸਾਰੇ। ਚਾਟੜੇ = ਪੜ੍ਹਨ ਵਾਲੇ ਮੁੰਡੇ।(ਪਾਂਧਿਆਂ ਨੇ ਸੋਚਿਆ ਕਿ) ਪ੍ਰਹਲਾਦ ਨੇ (ਤਾਂ) ਸਾਰੇ ਹੀ ਮੁੰਡੇ ਵਿਗਾੜ ਦਿੱਤੇ ਹਨ,
 
हमारा कहिआ न सुणै आपणे कारज सवारे ॥
Hamārā kahi▫ā na suṇai āpṇe kāraj savāre.
He does not listen to what I say, and he does his own thing.
ਉਹ ਮੇਰੀ ਗੱਲ ਹੀ ਨਹੀਂ ਸੁਣਦਾ ਤੇ ਆਪਣੇ ਕੰਮ ਨੂੰ ਹੀ ਸਹੀ ਆਖਦਾ ਹੈ।
ਕਾਰਜ = ਕੰਮ {ਬਹੁ-ਵਚਨ}।ਸਾਡਾ ਆਖਿਆ ਇਹ ਸੁਣਦਾ ਹੀ ਨਹੀਂ, ਆਪਣੇ ਕੰਮ ਠੀਕ ਕਰੀ ਜਾ ਰਿਹਾ ਹੈ,
 
सभ नगरी महि भगति द्रिड़ाई ॥
Sabẖ nagrī mėh bẖagaṯ ḏariṛā▫ī.
He instigated devotional worship in the townspeople.
ਸ਼ਹਿਰ ਦੇ ਸਾਰੇ ਲੋਕਾਂ ਵਿੱਚ ਪ੍ਰਹਿਲਾਦ ਨੇ ਪ੍ਰਭੂ ਦੀ ਪਿਆਰੀ ਉਪਾਸ਼ਨਾ ਪੱਕੀ ਕਰ ਦਿਤੀ।
ਦ੍ਰਿੜਾਈ = ਪੱਕੀ ਕਰ ਦਿੱਤੀ ਹੈ।ਸਾਰੇ ਸ਼ਹਰ ਵਿਚ ਹੀ ਇਸ ਨੇ ਪਰਮਾਤਮਾ ਦੀ ਭਗਤੀ ਲੋਕਾਂ ਦੇ ਦਿਲਾਂ ਵਿਚ ਪੱਕੀ ਕਰ ਦਿੱਤੀ ਹੈ।
 
दुसट सभा का किछु न वसाई ॥४॥
Ḏusat sabẖā kā kicẖẖ na vasā▫ī. ||4||
The gathering of the wicked people could not do anything against him. ||4||
ਬਦਮਾਸ਼ਾਂ ਦੀ ਜੁੰਡੀ ਦੀ ਉਸ ਦੇ ਮੂਹਰੇ ਕੋਈ ਵਾਹ ਨਹੀਂ ਜਾਂਦੀ"।
ਵਸਾਈ = ਵੱਸ, ਜ਼ੋਰ ॥੪॥ਦੁਸ਼ਟਾਂ ਦੀ ਜੁੰਡੀ ਦਾ (ਪ੍ਰਹਲਾਦ ਉੱਤੇ) ਕੋਈ ਜ਼ੋਰ ਨਹੀਂ ਸੀ ਚੱਲ ਰਿਹਾ ॥੪॥
 
संडै मरकै कीई पूकार ॥
Sandai markai kī▫ī pūkār.
Sanda and Marka, his teachers, made the complaint.
ਸੰਡੇ ਮਰਕੇ ਨੇ ਇਹ (ਉਪਰ ਵਾਲੀ) ਸ਼ਿਕਾਇਤ ਕੀਤੀ।
ਸੰਡੈ = ਸੰਡ ਨੇ। ਮਰਕੈ = ਅਮਰਕ ਨੇ।(ਆਖ਼ਿਰ) ਸੰਡ ਨੇ ਤੇ ਅਮਰਕ ਨੇ (ਹਰਨਾਖਸ਼ ਪਾਸ) ਜਾ ਸ਼ਿਕੈਤ ਕੀਤੀ।
 
सभे दैत रहे झख मारि ॥
Sabẖe ḏaiṯ rahe jẖakẖ mār.
All the demons kept trying in vain.
ਸਾਰੇ ਰਾਖਸ਼ ਬੇਫਾਇਦਾ ਕੋਸ਼ਿਸ਼ ਕਰਦੇ ਰਹੇ।
ਮਾਰਿ = ਮਾਰ ਕੇ। ਰਹੇ ਮਾਰਿ = ਮਾਰ ਰਹੇ।ਸਾਰੇ ਦੈਂਤ ਆਪਣੀ ਵਾਹ ਲਾ ਥੱਕੇ (ਪਰ ਉਹਨਾਂ ਦੀ ਪੇਸ਼ ਨ ਗਈ)।
 
भगत जना की पति राखै सोई ॥
Bẖagaṯ janā kī paṯ rākẖai so▫ī.
The Lord protected His humble devotee, and preserved his honor.
ਉਸ ਪ੍ਰਭੂ ਨੇ ਸੰਤ ਸਰੂਪ ਪੁਰਸ਼, ਪ੍ਰਹਿਲਾਦ ਦੀ ਇਜ਼ਤ ਆਬਰੂ ਰੱਖ ਲਈ।
ਪਤਿ = ਇੱਜ਼ਤ।ਆਪਣੇ ਭਗਤਾਂ ਦੀ ਲਾਜ ਉਹ ਆਪ ਹੀ ਰੱਖਦਾ ਹੈ।
 
कीते कै कहिऐ किआ होई ॥५॥
Kīṯe kai kahi▫ai ki▫ā ho▫ī. ||5||
What can be done by mere created beings? ||5||
ਰੱਚੇ ਹੋਏ ਦੇ ਆਖਣ ਨਾਲ ਕੀ ਹੋ ਸਕਦਾ ਹੈ?
ਕੈ ਕਹਿਐ = ਦੇ ਆਖਿਆਂ। ਕਿਆ ਹੋਈ = ਕੀਹ ਹੋ ਸਕਦਾ ਹੈ? ਕੀਤੇ = ਪੈਦਾ ਕੀਤੇ ਹੋਏ ॥੫॥ਉਸ ਦੇ ਪੈਦਾ ਕੀਤੇ ਹੋਏ ਕਿਸੇ (ਦੋਖੀ) ਦਾ ਜ਼ੋਰ ਨਹੀਂ ਚੱਲ ਸਕਦਾ ॥੫॥
 
किरत संजोगी दैति राजु चलाइआ ॥
Kiraṯ sanjogī ḏaiṯ rāj cẖalā▫i▫ā.
Because of his past karma, the demon ruled over his kingdom.
ਪੂਰਬਲੇ ਕਮਰਾਂ ਦੀ ਲਿਖਤਾਕਾਰ ਦੀ ਬਰਕਤ ਰਾਖਸ਼ ਨੇ ਰਾਜ-ਭਾਗ ਮਾਣਿਆ।
ਕਿਰਤ ਸੰਜੋਗੀ = (ਪਿਛਲੇ) ਕੀਤੇ ਹੋਏ ਕਰਮਾਂ ਦਾ ਸੰਜੋਗ ਨਾਲ। ਦੈਤਿ = ਦੈਂਤ (ਹਰਨਾਖਸ਼) ਨੇ।ਪਿਛਲੇ ਕੀਤੇ ਕਰਮਾਂ ਦੇ ਸੰਜੋਗ ਨਾਲ ਦੈਂਤ (ਹਰਨਾਖਸ਼) ਨੇ ਰਾਜ ਚਲਾ ਲਿਆ,
 
हरि न बूझै तिनि आपि भुलाइआ ॥
Har na būjẖai ṯin āp bẖulā▫i▫ā.
He did not realize the Lord; the Lord Himself confused him.
ਰਾਖਸ਼ ਪ੍ਰਭੂ ਨੂੰ ਅਨੁਭਵ ਨਹੀਂ ਸੀ ਕਰਦਾ। ਉਸ ਸੁਆਮੀ ਨੇ ਆਪੇ ਹੀ ਉਸ ਨੂੰ ਕੁਰਾਹੇ ਪਾਇਆ ਹੋਇਆ ਸੀ।
ਤਿਨਿ = ਉਸ (ਪਰਮਾਤਮਾ) ਨੇ। ਭੁਲਾਇਆ = ਕੁਰਾਹੇ ਪਾ ਰੱਖਿਆ ਸੀ।(ਰਾਜ ਦੇ ਮਦ ਵਿਚ) ਉਹ ਪਰਮਾਤਮਾ ਨੂੰ (ਕੁਝ ਭੀ) ਨਹੀਂ ਸੀ ਸਮਝਦਾ (ਪਰ ਉਸ ਦੇ ਭੀ ਕੀਹ ਵੱਸ?) ਉਸ ਕਰਤਾਰ ਨੇ (ਆਪ ਹੀ) ਉਸ ਨੂੰ ਕੁਰਾਹੇ ਪਾ ਰੱਖਿਆ ਸੀ।
 
पुत्र प्रहलाद सिउ वादु रचाइआ ॥
Puṯar parahlāḏ si▫o vāḏ racẖā▫i▫ā.
He started an argument with his son Prahlaad.
ਉਸ ਨੇ ਆਪਣੇ ਪੁੱਤਰ ਪ੍ਰਹਿਲਾਦ ਨਾਲ ਝਗੜਾ ਛੇੜ ਲਿਆ।
ਸਿਉ = ਨਾਲ। ਵਾਦੁ = ਝਗੜਾ।(ਸੋ) ਉਸ ਨੇ (ਆਪਣੇ) ਪੁੱਤਰ ਪ੍ਰਹਲਾਦ ਨਾਲ ਝਗੜਾ ਖੜਾ ਕਰ ਲਿਆ।
 
अंधा न बूझै कालु नेड़ै आइआ ॥६॥
Anḏẖā na būjẖai kāl neṛai ā▫i▫ā. ||6||
The blind one did not understand that his death was approaching. ||6||
ਅੰਨ੍ਹਾ ਨਹੀਂ ਸੀ ਜਾਣਦਾ ਕਿ ਉਸ ਦੀ ਮੌਤ ਨੇੜੇ ਢੁਕੀ ਹੋਈ ਸੀ।
ਅੰਧਾ = (ਰਾਜ ਦੇ ਮਦ ਵਿਚ) ਅੰਨ੍ਹਾ ਹੋ ਚੁਕਾ। ਕਾਲੁ = ਮੌਤ ॥੬॥(ਰਾਜ ਦੇ ਮਦ ਵਿਚ) ਅੰਨ੍ਹਾ ਹੋਇਆ (ਹਰਨਾਖਸ਼ ਇਹ) ਨਹੀਂ ਸੀ ਸਮਝਦਾ (ਕਿ ਉਸ ਦੀ) ਮੌਤ ਨੇੜੇ ਆ ਗਈ ਹੈ ॥੬॥
 
प्रहलादु कोठे विचि राखिआ बारि दीआ ताला ॥
Parahlāḏ koṯẖe vicẖ rākẖi▫ā bār ḏī▫ā ṯālā.
Prahlaad was placed in a cell, and the door was locked.
ਪ੍ਰਹਲਾਦ ਨੂੰ ਕੋਠੜੀ ਵਿੱਚ ਬੰਦਾ ਕਰ ਦਿਤਾ ਅਤੇ ਇਸ ਦੇ ਬੂਹੇ ਨੂੰ ਜੰਦਰਾ ਮਾਰ ਦਿਤਾ।
ਬਾਰਿ = ਦਰਵਾਜ਼ੇ ਉਤੇ। ਤਾਲਾ = ਜੰਦਰਾ।(ਹਰਨਾਖਸ਼ ਨੇ) ਪ੍ਰਹਲਾਦ ਨੂੰ ਕੋਠੇ ਵਿਚ ਬੰਦ ਕਰਾ ਦਿੱਤਾ, ਤੇ ਦਰਵਾਜ਼ੇ ਨੂੰ ਜੰਦਰਾ ਲਵਾ ਦਿੱਤਾ।
 
निरभउ बालकु मूलि न डरई मेरै अंतरि गुर गोपाला ॥
Nirbẖa▫o bālak mūl na dar▫ī merai anṯar gur gopālā.
The fearless child was not afraid at all. He said, "Within my being, is the Guru, the Lord of the World.
ਭੈ-ਰਹਿਤ ਬੱਚਾ ਬਿਲਕੁਲ ਹੀ ਨਾਂ ਭਰਿਆ ਤੇ ਉਸ ਨੇ ਆਖਿਆ, "ਮੇਰੇ ਸਨ ਅੰਦਰ ਗੁਰੂ-ਪ੍ਰਮੇਸ਼ਰ ਵਸਦਾ ਹੈ।
ਮੂਲਿ = ਬਿਲਕੁਲ। ਡਰਈ = ਡਰੈ, ਡਰਦਾ।ਪਰ ਨਿਡਰ ਬਾਲਕ ਬਿਲਕੁਲ ਨਹੀਂ ਸੀ ਡਰਦਾ, (ਉਹ ਆਖਦਾ ਸੀ-) ਮੇਰਾ ਗੁਰੂ ਮੇਰਾ ਪਰਮਾਤਮਾ ਮੇਰੇ ਹਿਰਦੇ ਵਿਚ ਵੱਸਦਾ ਹੈ।
 
कीता होवै सरीकी करै अनहोदा नाउ धराइआ ॥
Kīṯā hovai sarīkī karai anhoḏā nā▫o ḏẖarā▫i▫ā.
The created being tried to compete with his Creator, but he assumed this name in vain.
ਜੇਕਰ ਰਚਿਆ ਹੋਇਆ ਜੀਵ ਰਚਨਹਾਰ ਦੀ ਬਰਾਬਰੀ ਕਰਨ ਦੀ ਕੋਸ਼ਿਸ਼ ਕਰਦਾ ਹੈ, ਬੇਅਰਥ ਹੈ ਉਸ ਦਾ ਉਚਾ ਨਾਮ ਰਖਾਇਆ ਹੋਇਆ।
ਕੀਤਾ = (ਪ੍ਰਭੂ ਦਾ) ਪੈਦਾ ਕੀਤਾ ਹੋਇਆ। ਸਰੀਕੀ = (ਪ੍ਰਭੂ ਨਾਲ ਹੀ) ਬਰਾਬਰੀ। ਅਨਹੋਦਾ = (ਸਮਰਥਾ) ਨਾਹ ਹੁੰਦਿਆਂ। ਨਾਉ = ਵੱਡਾ ਨਾਮ।ਪਰਮਾਤਮਾ ਦਾ ਪੈਦਾ ਕੀਤਾ ਹੋਇਆ ਜਿਹੜਾ ਮਨੁੱਖ ਪਰਮਾਤਮਾ ਨਾਲ ਬਰਾਬਰੀ ਕਰਨ ਲੱਗ ਪੈਂਦਾ ਹੈ, ਉਹ ਸਮਰਥਾ ਤੋਂ ਬਿਨਾ ਹੀ ਆਪਣਾ ਨਾਮ ਵੱਡਾ ਰਖਾ ਲੈਂਦਾ ਹੈ।
 
जो धुरि लिखिआ सो आइ पहुता जन सिउ वादु रचाइआ ॥७॥
Jo ḏẖur likẖi▫ā so ā▫e pahuṯā jan si▫o vāḏ racẖā▫i▫ā. ||7||
That which was predestined for him has come to pass; he started an argument with the Lord's humble servant. ||7||
ਜਿਹੜਾ ਕੁਛ ਉਸ ਲਈ ਮੁਢ ਤੋਂ ਲਿਖਿਆ ਹੋਇਆ ਸੀ, ਉਹ ਆ ਪੁਜਾ ਅਤੇ ਉਸ ਨੇ ਪ੍ਰਭੂ ਗੋਲੇ ਦੇ ਨਾਲ ਝਗੜਾ ਖੜਾ ਕਰ ਲਿਆ।
ਧੁਰਿ = ਧੁਰ ਦਰਗਾਹ ਤੋਂ। ਸ = {ਅਸਲ ਲਫ਼ਜ਼ ਹੈ 'ਸੋ'। ਇਥੇ ਪੜ੍ਹਨਾ ਹੈ 'ਸੁ'} ॥੭॥(ਹਰਨਾਖਸ਼ ਨੇ) ਪ੍ਰਭੂ ਦੇ ਭਗਤ ਨਾਲ ਝਗੜਾ ਛੇੜ ਲਿਆ। ਧੁਰ ਦਰਗਾਹ ਤੋਂ ਜੋ ਭਾਵੀ ਲਿਖੀ ਸੀ, ਉਸ ਦਾ ਵੇਲਾ ਆ ਪਹੁੰਚਿਆ ॥੭॥
 
पिता प्रहलाद सिउ गुरज उठाई ॥
Piṯā parahlāḏ si▫o guraj uṯẖā▫ī.
The father raised the club to strike down Prahlaad, saying,
ਫਰਲਾਦ ਦੇ ਪਿਓ ਨੇ ਇਹ ਗਜ ਕਿ ਕਿਹਾ,
ਗੁਰਜ = ਗਦਾ {ਡੰਡੇ ਵਰਗਾ ਹੀ ਇਕ ਸ਼ਸਤ੍ਰ ਜਿਸ ਦਾ ਸਿਰਾ ਬਹੁਤ ਹੀ ਮੋਟਾ ਤੇ ਭਾਰਾ ਹੁੰਦਾ ਹੈ}।ਸੋ, ਪਿਉ (ਹਰਨਾਖਸ਼) ਨੇ ਪ੍ਰਹਲਾਦ ਉੱਤੇ ਗੁਰਜ ਚੁੱਕੀ,
 
कहां तुम्हारा जगदीस गुसाई ॥
Kahāʼn ṯumĥārā jagḏīs gusā▫ī.
Where is your God, the Lord of the Universe, now?
ਆਲਮ ਦਾ ਸੁਆਮੀ ਤੇਰਾ ਵਾਹਿਗੁਰੂ ਕਿੱਥੇ ਹੈ?" ਤੇ ਪ੍ਰਹਲਾਦ ਨੂੰ ਮਾਰਨ ਲਈ ਗਦਾ ਉਲਾਰੀ।
ਜਗਦੀਸ = ਜਗਤ ਦਾ ਮਾਲਕ। ਗੁਸਾਈ = ਧਰਤੀ ਦਾ ਸਾਈਂ।(ਤੇ ਆਖਣ ਲੱਗਾ-ਦੱਸ) ਕਿੱਥੇ ਹੈ ਤੇਰਾ ਜਗਦੀਸ਼? ਕਿੱਥੇ ਹੈ ਤੇਰਾ ਗੁਸਾਈਂ? (ਜਿਹੜਾ ਤੈਨੂੰ ਹੁਣ ਬਚਾਏ)।
 
जगजीवनु दाता अंति सखाई ॥
Jagjīvan ḏāṯā anṯ sakẖā▫ī.
He replied, "The Life of the World, the Great Giver, is my Help and Support in the end.
ਪ੍ਰਹਲਾਦ ਨੇ ਉਤਰ ਦਿੱਤਾ, "ਜਗਤ ਦੀ ਜਿੰਦ ਜਾਨ, ਮੇਰਾ ਦਾਤਾਰ ਸੁਆਮੀ, ਅਖੀਰ ਦੇ ਵੇਲੇ ਰੱਖਿਆ ਕਰਨ ਵਾਲਾ ਹੈ।
ਜਗਜੀਵਨੁ = ਜਗਤ ਦਾ ਜੀਵਨ। ਅੰਤਿ = ਅੰਤ ਵੇਲੇ। ਸਹਾਈ = ਸਹਾਇਕ।(ਪ੍ਰਹਲਾਦ ਨੇ ਉੱਤਰ ਦਿੱਤਾ-) ਜਗਤ ਦਾ ਆਸਰਾ ਦਾਤਾਰ ਪ੍ਰਭੂ ਹੀ ਆਖ਼ਰ (ਹਰੇਕ ਜੀਵ ਦਾ ਮਦਦਗਾਰ ਬਣਦਾ ਹੈ।
 
जह देखा तह रहिआ समाई ॥८॥
Jah ḏekẖā ṯah rahi▫ā samā▫ī. ||8||
Wherever I look, I see Him permeating and prevailing."||8||
ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ੳਥੇ ਮੈਂ ਉਸ ਨੂੰ ਵਿਆਪਕ ਵੇਖਦਾ ਹਾਂ"।
ਦੇਖਾ = ਦੇਖਾਂ, ਮੈਂ ਵੇਖਦਾ ਹਾਂ। ਤਹ = ਉਥੇ ਹੀ ॥੮॥ਮੈਂ ਤਾਂ ਜਿੱਧਰ ਵੇਖਦਾ ਹਾਂ, ਉਧਰ ਹੀ ਉਹ ਮੌਜੂਦ ਹੈ ॥੮॥
 
थम्हु उपाड़ि हरि आपु दिखाइआ ॥
Thamh upāṛ har āp ḏikẖā▫i▫ā.
Tearing down the pillars, the Lord Himself appeared.
ਥੰਮ ਨੂੰ ਪਾੜ ਕੇ, ਵਾਹਿਗੁਰੂ ਨੇ ਆਪਣੇ ਆਪ ਨੂੰ ਪ੍ਰਗਟ ਕੀਤਾ।
ਉਪਾੜਿ = ਪਾੜ ਕੇ। ਆਪੁ = ਆਪਣਾ ਆਪ।(ਉਸੇ ਵੇਲੇ) ਥੰਮ੍ਹ੍ਹ ਪਾੜ ਕੇ ਪਰਮਾਤਮਾ ਨੇ ਆਪਣੇ ਆਪ ਨੂੰ ਪਰਗਟ ਕਰ ਦਿੱਤਾ,
 
अहंकारी दैतु मारि पचाइआ ॥
Ahaʼnkārī ḏaiṯ mār pacẖā▫i▫ā.
The egotistical demon was killed and destroyed.
ਆਕੜ-ਖਾਂ ਰਾਖਸ਼ ਨਸ਼ਟ ਤੇ ਤਬਾਹ ਕਰ ਦਿਤਾ ਗਿਆ।
ਮਾਰਿ = ਮਾਰ ਕੇ। ਪਚਾਇਆ = ਖ਼ੁਆਰ ਕੀਤਾ।(ਰਾਜ ਦੇ ਮਦ ਵਿਚ) ਮੱਤੇ ਹੋਏ (ਹਰਨਾਖਸ਼) ਦੈਂਤ ਨੂੰ ਮਾਰ ਮੁਕਾਇਆ।
 
भगता मनि आनंदु वजी वधाई ॥
Bẖagṯā man ānanḏ vajī vaḏẖā▫ī.
The minds of the devotees were filled with bliss, and congratulations poured in.
ਸੰਤਾਂ ਦੇ ਚਿੱਤ ਅੰਦਰ ਖੁਸ਼ੀ ਸੀ ਅਤੇ ਮੁਬਾਰਕਾਂ ਮਿਲਦੀਆਂ ਸਨ।
ਮਨਿ = ਮਨ ਵਿਚ। ਵਧਾਈ = ਦਿਲ-ਵਧੀ, ਚੜ੍ਹਦੀ ਕਲਾ। ਵਜੀ = ਵੱਜੀ, ਪ੍ਰਬਲ ਹੋ ਗਈ।ਭਗਤਾਂ ਦੇ ਮਨ ਵਿਚ (ਸਦਾ) ਆਨੰਦ (ਸਦਾ) ਚੜ੍ਹਦੀ ਕਲਾ ਬਣੀ ਰਹਿੰਦੀ ਹੈ।
 
अपने सेवक कउ दे वडिआई ॥९॥
Apne sevak ka▫o ḏe vadi▫ā▫ī. ||9||
He blessed His servant with glorious greatness. ||9||
ਵਾਹਿਗੁਰੂ ਨੇ ਆਪਣੇ ਗੋਲੇ ਨੂੰ ਪ੍ਰਭਤਾ ਬਖਸ਼ ਦਿੱਤੀ।
ਦੇ = ਦੇਂਦਾ ਹੈ ॥੯॥(ਭਗਤ ਜਾਣਦੇ ਹਨ ਕਿ) ਪਰਮਾਤਮਾ ਆਪਣੇ ਭਗਤ ਨੂੰ (ਲੋਕ ਪਰਲੋਕ ਵਿਚ) ਇੱਜ਼ਤ ਦੇਂਦਾ ਹੈ ॥੯॥
 
जमणु मरणा मोहु उपाइआ ॥
Jamaṇ marṇā moh upā▫i▫ā.
He created birth, death and attachment.
ਸੁਆਮੀ ਨੇ ਪੈਦਾਇਸ਼, ਮੌਤ ਤੇ ਸੰਸਾਰੀ ਲਗਨ ਰਚੇ ਹਨ,
xxxਕਰਤਾਰ ਨੇ ਆਪ ਹੀ ਜਨਮ ਮਰਨ ਦਾ ਗੇੜ ਬਣਾਇਆ ਹੈ, ਆਪ ਹੀ ਜੀਵਾਂ ਦੇ ਅੰਦਰ ਮਾਇਆ ਦਾ ਮੋਹ ਪੈਦਾ ਕੀਤਾ ਹੋਇਆ ਹੈ।
 
आवणु जाणा करतै लिखि पाइआ ॥
Āvaṇ jāṇā karṯai likẖ pā▫i▫ā.
The Creator has ordained coming and going in reincarnation.
ਅਤੇ ਸਿਰਜਣਹਾਰ ਸੁਆਮੀ ਨੇ ਹੀ ਆਉਂਣਾ ਤੇ ਜਾਣਾ ਨੀਅਤ ਕੀਤਾ ਹੈ।
ਕਰਤੈ = ਕਰਤਾਰ ਨੇ। ਲਿਖਿ = (ਸਭ ਜੀਵਾਂ ਦੇ ਮੱਥੇ ਉਤੇ) ਲਿਖ ਕੇ।(ਜਗਤ ਵਿਚ) ਆਉਣਾ (ਜਗਤ ਤੋਂ) ਚਲੇ ਜਾਣਾ-ਇਹ ਲੇਖ ਕਰਤਾਰ ਨੇ ਆਪ ਹੀ ਹਰੇਕ ਜੀਵ ਦੇ ਮੱਥੇ ਉਤੇ ਲਿਖ ਰੱਖਿਆ ਹੈ।
 
प्रहलाद कै कारजि हरि आपु दिखाइआ ॥
Parahlāḏ kai kāraj har āp ḏikẖā▫i▫ā.
For the sake of Prahlaad, the Lord Himself appeared.
ਪ੍ਰਹਲਾਦ ਦੇ ਕੰਮ ਦੇ ਲਈ ਪ੍ਰਭੂ ਨੇ ਆਪਣੇ ਆਪ ਨੂੰ ਪ੍ਰਗਟ ਕੀਤਾ।
ਕੈ ਕਾਰਜਿ = ਦੇ ਕੰਮ ਵਾਸਤੇ। ਆਪੁ = ਆਪਣਾ ਆਪ। ਦਿਖਾਇਆ = ਪਰਗਟ ਕੀਤਾ।(ਹਰਨਾਖਸ਼ ਦੇ ਕੀਹ ਵੱਸ?) ਪ੍ਰਹਲਾਦ ਦਾ ਕੰਮ ਸੰਵਾਰਨ ਵਾਸਤੇ ਪਰਮਾਤਮਾ ਨੇ ਆਪਣੇ ਆਪ ਨੂੰ (ਨਰਸਿੰਘ ਰੂਪ ਵਿਚ) ਪਰਗਟ ਕੀਤਾ।
 
भगता का बोलु आगै आइआ ॥१०॥
Bẖagṯā kā bol āgai ā▫i▫ā. ||10||
The word of the devotee came true. ||10||
ਪ੍ਰਭੂ ਦੇ ਸਾਧੂ ਦਾ ਬਚਨ ਪੂਰਾ ਹੋ ਗਿਆ ਹੈ।
ਆਗੈ ਆਇਆ = ਪੂਰਾ ਹੋਇਆ ॥੧੦॥(ਇਸ ਤਰ੍ਹਾਂ) ਭਗਤਾਂ ਦਾ ਬਚਨ ਪੂਰਾ ਹੋ ਗਿਆ (ਕਿ 'ਅਪੁਨੇ ਸੇਵਕ ਕਉ ਦੇ ਵਡਿਆਈ') ॥੧੦॥
 
देव कुली लखिमी कउ करहि जैकारु ॥
Ḏev kulī lakẖimī ka▫o karahi jaikār.
The gods proclaimed the victory of Lakshmi, and said,
ਸਾਰਿਆਂ ਦੇਵਤਿਆਂ ਨੇ ਲਛਮੀ ਨੂੰ ਨਮਸਕਾਰ ਕੀਤੀ ਅਤੇ ਆਖਿਆ,
ਦੇਵ ਕੁਲੀ = ਦੇਵਤਿਆਂ ਦੀ ਸਾਰੀ ਕੁਲ, ਸਾਰੇ ਦੇਵਤੇ। ਲਖਿਮੀ = ਲੱਛਮੀ। ਕਉ = ਨੂੰ। ਕਰਹਿ = ਕਰਦੇ ਹਨ, ਕਰਨ ਲੱਗ ਪਏ। ਜੈਕਾਰੁ = ਨਮਸਕਾਰ, ਵਡਿਆਈ।ਸਾਰੇ ਦੇਵਤਿਆਂ ਨੇ ਲੱਛਮੀ ਦੀ ਵਡਿਆਈ ਕੀਤੀ,
 
माता नरसिंघ का रूपु निवारु ॥
Māṯā narsingẖ kā rūp nivār.
O mother, make this form of the Man-lion disappear!
ਹੈ ਮਾਂ! ਇਸ ਭਿਆਨਕ ਮਨੁਸ਼-ਸ਼ੇਰ ਸਰੂਪ ਨੂੰ ਅਲੋਪ ਕਰ।
ਮਾਤਾ = ਹੇ ਮਾਤਾ! ਨਿਵਾਰੁ = ਦੂਰ ਕਰ।(ਤੇ ਆਖਿਆ-) ਹੇ ਮਾਤਾ! (ਪ੍ਰੇਰਨਾ ਕਰ ਤੇ ਆਖ-ਹੇ ਪ੍ਰਭੂ!) ਨਰਸਿੰਘ ਵਾਲਾ ਰੂਪ ਦੂਰ ਕਰ।
 
लखिमी भउ करै न साकै जाइ ॥
Lakẖimī bẖa▫o karai na sākai jā▫e.
Lakshmi was afraid, and did not approach.
ਲਖਸ਼ਮੀ ਭੈ-ਭੀਤ ਹੋਈ ਹੋਈ ਲੇੜੇ ਨਹੀਂ ਸੀ ਜਾ ਸਕਦੀ।
ਭਉ = ਡਰ। ਕਰੈ = ਕਰਦੀ ਹੈ। ਭਉ ਕਰੈ = ਡਰਦੀ ਹੈ, ਡਰਦੀ ਸੀ। ਨ ਜਾਇ ਸਾਕੈ = ਜਾ ਨਹੀਂ ਸਕਦੀ।(ਪਰ) ਲੱਛਮੀ ਭੀ ਡਰਦੀ ਸੀ, ਉਹ ਭੀ (ਨਰਸਿੰਘ ਦੇ ਨੇੜੇ) ਨਹੀਂ ਜਾ ਸਕਦੀ ਸੀ।