Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

है हजूरि कत दूरि बतावहु ॥
Hai hajūr kaṯ ḏūr baṯāvhu.
God is present, right here at hand; why do you say that He is far away?
ਸੁਆਮੀ ਹਾਜ਼ਰ ਨਾਜ਼ਰ ਹੈ, ਤੂੰ ਉਸ ਨੂੰ ਦੁਰੇਡੇ ਕਿਉਂ ਦਸਦਾ ਹੈ? ਠਹਿਰਾਉ।
ਦੂਰਿ = ਕਿਤੇ ਸਤਵੇਂ ਅਸਮਾਨ ਉੱਤੇ।(ਹੇ ਮੁੱਲਾਂ!) ਰੱਬ ਹਰ ਥਾਂ ਹਾਜ਼ਰ-ਨਾਜ਼ਰ ਹੈ, ਤੁਸੀਂ ਉਸ ਨੂੰ ਦੂਰ (ਕਿਤੇ ਸਤਵੇਂ ਅਸਮਾਨ ਤੇ) ਕਿਉਂ (ਬੈਠਾ) ਦੱਸਦੇ ਹੋ?
 
दुंदर बाधहु सुंदर पावहु ॥१॥ रहाउ ॥
Ḏunḏar bāḏẖhu sunḏar pāvhu. ||1|| rahā▫o.
Tie up your disturbing passions, and find the Beauteous Lord. ||1||Pause||
ਤੂੰ ਆਪਣੇ ਝਗੜਾਲੂ ਵਿਸ਼ੇ ਵੇਗਾ ਨੂੰ ਬੰਨ੍ਹ ਲੈ ਅਤੇ ਆਪਣੇ ਸੋਹਣੇ ਸੁਨੱਖੇ ਸੁਆਮੀ ਨੂੰ ਪਰਾਪਤ ਕਰ।
ਦੁੰਦਰ = ਰੌਲਾ ਪਾਣ ਵਾਲੇ ਕਾਮਾਦਿਕ ॥੧॥ਜੇ ਉਸ ਸੁਹਣੇ ਰੱਬ ਨੂੰ ਮਿਲਣਾ ਹੈ, ਤਾਂ ਕਾਮਾਦਿਕ ਰੌਲਾ ਪਾਣ ਵਾਲੇ ਵਿਕਾਰਾਂ ਨੂੰ ਕਾਬੂ ਵਿਚ ਰੱਖੋ ॥੧॥ ਰਹਾਉ॥
 
काजी सो जु काइआ बीचारै ॥
Kājī so jo kā▫i▫ā bīcẖārai.
He alone is a Qazi, who contemplates the human body,
ਕੇਵਲ ਉਹ ਹੀ ਕਾਜ਼ੀ ਹੈ, ਜੋ ਮਨੁੱਖਾ ਦੇਹ ਦੀ ਅਸਲੀਅਤ ਨੂੰ ਸੋਚਦਾ ਸਮਝਦਾ ਹੈ,
xxxਅਸਲ ਕਾਜ਼ੀ ਉਹ ਹੈ ਜੋ ਆਪਣੇ ਸਰੀਰ ਨੂੰ ਖੋਜੇ,
 
काइआ की अगनि ब्रहमु परजारै ॥
Kā▫i▫ā kī agan barahm parjārai.
and through the fire of the body, is illumined by God.
ਅਤੇ ਜੋ ਦੇਹ ਦੀ ਅੱਗ ਦੇ ਰਾਹੀਂ, ਪ੍ਰਭੂ ਰੌਸ਼ਨ ਕਰਦਾ ਹੈ।
ਕਾਇਆ ਕੀ ਅਗਨੀ ਬ੍ਰਹਮ = ਕਾਇਆ ਕੀ ਬ੍ਰਹਮ ਅਗਨਿ, ਕਾਇਆ ਵਿਚ ਪ੍ਰਭੂ ਦੀ ਜੋਤ। ਬ੍ਰਹਮ ਅਗਨਿ = ਪ੍ਰਭੂ ਦੀ ਜੋਤ। ਪਰਜਾਰੈ = ਚੰਗੀ ਤਰ੍ਹਾਂ ਰੌਸ਼ਨ ਕਰੇ।ਸਰੀਰ ਵਿਚ ਪ੍ਰਭੂ ਦੀ ਜੋਤ ਨੂੰ ਰੌਸ਼ਨ ਕਰੇ,
 
सुपनै बिंदु न देई झरना ॥
Supnai binḏ na ḏe▫ī jẖarnā.
He does not lose his semen, even in his dreams;
ਜੋ ਆਪਣੇ ਵੀਰਜ ਨੂੰ ਸੁਫਨੇ ਵਿੱਚ ਡਿੱਗਣ ਨਹੀਂ ਦਿੰਦਾ,
ਬਿੰਦੁ = ਬੀਰਜ।ਸੁਪਨੇ ਵਿਚ ਭੀ ਕਾਮ ਦੀ ਵਾਸ਼ਨਾ ਮਨ ਵਿਚ ਨਾਹ ਆਉਣ ਦੇਵੇ।
 
तिसु काजी कउ जरा न मरना ॥२॥
Ŧis kājī ka▫o jarā na marnā. ||2||
for such a Qazi, there is no old age or death. ||2||
ਇਹੋ ਜਿਹੇ ਕਾਜੀ ਲਈ ਬੁਢੇਪਾ ਅਤੇ ਮੌਤ ਨਹੀਂ।
ਜਰਾ = ਬੁਢੇਪਾ ॥੨॥ਅਜਿਹੇ ਕਾਜ਼ੀ ਨੂੰ ਬੁਢੇਪੇ ਤੇ ਮੌਤ ਦਾ ਡਰ ਨਹੀਂ ਰਹਿ ਜਾਂਦਾ ॥੨॥
 
सो सुरतानु जु दुइ सर तानै ॥
So surṯān jo ḏu▫e sar ṯānai.
He alone is a sultan and a king, who shoots the two arrows,
ਕੇਵਲ ਉਹ ਹੀ ਸੁਲਤਾਨ ਹੈ, ਜੋ ਦੋ ਤੀਰ ਖਿੱਚਦਾ ਹੈ,
ਦੁਇ ਸਰ = ਦੋ ਤੀਰ (ਗਿਆਨ ਅਤੇ ਵੈਰਾਗ)।ਅਸਲ ਸੁਲਤਾਨ (ਬਾਦਸ਼ਾਹ) ਉਹ ਹੈ ਜੋ (ਗਿਆਨ ਤੇ ਵੈਰਾਗ ਦੇ) ਦੋ ਤੀਰ ਤਾਣਦਾ ਹੈ,
 
बाहरि जाता भीतरि आनै ॥
Bāhar jāṯā bẖīṯar ānai.
gathers in his outgoing mind,
ਆਪਣੇ ਬਾਹਰ ਭੱਜੇ ਫਿਰਦੇ ਮਨ ਨੂੰ ਅੰਦਰ ਲੈ ਆਉਂਦਾ ਹੈ,
ਆਨੈ = ਲਿਆਵੇ।ਬਾਹਰ ਦੁਨੀਆ ਦੇ ਪਦਾਰਥਾਂ ਵਲ ਭਟਕਦੇ ਮਨ ਨੂੰ ਅੰਦਰ ਵਲ ਲੈ ਆਉਂਦਾ ਹੈ,
 
गगन मंडल महि लसकरु करै ॥
Gagan mandal mėh laskar karai.
and assembles his army in the realm of the mind's sky, the Tenth Gate.
ਅਤੇ ਆਪਣੀ ਸੈਨਾ ਨੂੰ ਆਪਣੇ ਮਨ ਦੇ ਆਕਾਸ਼ ਦੀ ਪੁਰੀ ਅੰਦਰ ਇਕੱਤਰ ਕਰਦਾ ਹੈ।
ਗਗਨ ਮੰਡਲ = ਦਸਮ ਦੁਆਰ ਵਿਚ, ਦਿਮਾਗ਼ ਵਿਚ, ਮਨ ਵਿਚ। ਲਸਕਰੁ = ਸ਼ੁਭ ਗੁਣਾਂ ਦੀ ਫ਼ੌਜ।ਪ੍ਰਭੂ-ਚਰਨਾਂ ਵਿਚ ਜੁੜ ਕੇ ਆਪਣੇ ਅੰਦਰ ਭਲੇ ਗੁਣ ਪੈਦਾ ਕਰਦਾ ਹੈ।
 
सो सुरतानु छत्रु सिरि धरै ॥३॥
So surṯān cẖẖaṯar sir ḏẖarai. ||3||
The canopy of royalty waves over such a sultan. ||3||
ਇਹੋ ਜਿਹੇ ਪਾਤਿਸ਼ਾਹ ਦੇ ਸੀਸ ਤੇ ਚੋਰ ਛਤਰ ਝੁਲਦਾ ਹੈ।
ਸੁਰਤਾਨੁ = ਸੁਲਤਾਨ।॥੩॥ਉਹ ਸੁਲਤਾਨ ਆਪਣੇ ਸਿਰ ਤੇ (ਅਸਲ) ਛਤਰ ਝੁਲਵਾਉਂਦਾ ਹੈ ॥੩॥
 
जोगी गोरखु गोरखु करै ॥
Jogī gorakẖ gorakẖ karai.
The Yogi cries out, "Gorakh, Gorakh".
ਗੋਰਖ, ਗੋਰਖ, ਯੋਗੀ ਪੁਕਾਰਦਾ ਹੈ।
xxxਜੋਗੀ (ਪ੍ਰਭੂ ਨੂੰ ਵਿਸਾਰ ਕੇ) ਗੋਰਖ ਗੋਰਖ ਜਪਦਾ ਹੈ,
 
हिंदू राम नामु उचरै ॥
Hinḏū rām nām ucẖrai.
The Hindu utters the Name of Raam.
ਹਿੰਦੂ ਰਾਮ ਦੇ ਨਾਮ ਦਾ ਉਚਾਰਨ ਕਰਦਾ ਹੈ।
ਰਾਮ ਨਾਮੁ = ਮੂਰਤੀ ਵਿਚ ਮਿਥੇ ਹੋਏ ਸ੍ਰੀ ਰਾਮ ਚੰਦਰ ਜੀ ਦਾ ਨਾਮ।ਹਿੰਦੂ (ਸ੍ਰੀ ਰਾਮ ਚੰਦਰ ਦੀ ਮੂਰਤੀ ਵਿਚ ਹੀ ਮਿਥੇ ਹੋਏ) ਰਾਮ ਦਾ ਨਾਮ ਉਚਾਰਦਾ ਹੈ,
 
मुसलमान का एकु खुदाइ ॥
Musalmān kā ek kẖuḏā▫e.
The Muslim has only One God.
ਮੁਸਲਮਾਨਾਂ ਲਈ ਕੇਵਲ ਇਕ ਖੁਦਾ ਹੀ ਹੈ।
ਏਕੁ = ਆਪਣਾ।ਮੁਸਲਮਾਨ ਨੇ (ਸਤਵੇਂ ਅਸਮਾਨ ਵਿਚ ਬੈਠਾ ਹੋਇਆ) ਨਿਰਾ ਆਪਣਾ (ਮੁਸਲਮਾਨਾਂ ਦਾ ਹੀ) ਰੱਬ ਮੰਨ ਰੱਖਿਆ ਹੈ।
 
कबीर का सुआमी रहिआ समाइ ॥४॥३॥११॥
Kabīr kā su▫āmī rahi▫ā samā▫e. ||4||3||11||
The Lord and Master of Kabeer is all-pervading. ||4||3||11||
ਪ੍ਰੰਤੂ ਕਬੀਰ ਦਾ ਸਾਹਿਬ ਸਾਰੇ ਹੀ ਵਿਆਪਕ ਹੋ ਰਿਹਾ ਹੈ।
xxx॥੪॥੩॥੧੧॥ਪਰ ਮੇਰਾ ਕਬੀਰ ਦਾ ਪ੍ਰਭੂ ਉਹ ਹੈ, ਜੋ ਸਭ ਵਿਚ ਵਿਆਪਕ ਹੈ (ਤੇ ਸਭ ਦਾ ਸਾਂਝਾ ਹੈ) ॥੪॥੩॥੧੧॥
 
महला ५ ॥
Mėhlā 5.
Fifth Mehl:
ਪੰਜਵੀਂ ਪਾਤਿਸ਼ਾਹੀ।
xxxxxx
 
जो पाथर कउ कहते देव ॥
Jo pāthar ka▫o kahṯe ḏev.
Those who call a stone their god-
ਜਿਹੜੇ ਆਖਦੇ ਹਨ ਕਿ ਪੱਥਰ ਦੇਵਤਾ ਹੈ,
xxxਜੋ ਮਨੁੱਖ ਪੱਥਰ (ਦੀ ਮੂਰਤੀ) ਨੂੰ ਰੱਬ ਆਖਦੇ ਹਨ,
 
ता की बिरथा होवै सेव ॥
Ŧā kī birthā hovai sev.
their service is useless.
ਨਿਸਫਲ ਹੈ ਉਹਨਾਂ ਦੀ ਘਾਲ।
xxxਉਹਨਾਂ ਦੀ ਕੀਤੀ ਸੇਵਾ ਵਿਅਰਥ ਜਾਂਦੀ ਹੈ।
 
जो पाथर की पांई पाइ ॥
Jo pāthar kī pāʼn▫ī pā▫e.
Those who fall at the feet of a stone god-
ਜਿਹੜਾ ਪੰਥਰ ਦੇ ਪੈਰੀ ਪੈਦਾ ਹੈ,
ਪਾਂਈ = ਪੈਰੀਂ।ਜੋ ਮਨੁੱਖ ਪੱਥਰ (ਦੀ ਮੂਰਤੀ) ਦੇ ਪੈਰੀਂ ਪੈਂਦੇ ਹਨ,
 
तिस की घाल अजांई जाइ ॥१॥
Ŧis kī gẖāl ajāʼn▫ī jā▫e. ||1||
their work is wasted in vain. ||1||
ਵਿਅਰਥ ਜਾਂਦੀ ਹੈ ਉਸ ਦੀ ਟਹਿਲ ਸੇਵਾ।
ਘਾਲ = ਮਿਹਨਤ ॥੧॥ਉਹਨਾਂ ਦੀ ਮਿਹਨਤ ਅਜਾਈਂ ਚਲੀ ਜਾਂਦੀ ਹੈ ॥੧॥
 
ठाकुरु हमरा सद बोलंता ॥
Ŧẖākur hamrā saḏ bolanṯā.
My Lord and Master speaks forever.
ਮੇਰਾ ਸੁਆਮੀ ਹਮੇਸ਼ਾਂ ਹੀ ਬੋਲਦਾ ਹੈ।
ਸਦ = ਸਦਾ।ਸਾਡਾ ਠਾਕੁਰ ਸਦਾ ਬੋਲਦਾ ਹੈ,
 
सरब जीआ कउ प्रभु दानु देता ॥१॥ रहाउ ॥
Sarab jī▫ā ka▫o parabẖ ḏān ḏeṯā. ||1|| rahā▫o.
God gives His gifts to all living beings. ||1||Pause||
ਸਾਹਿਬ ਸਾਰੇ ਪ੍ਰਾਣਧਾਰੀਆਂ ਨੂੰ ਦਾਤਾਂ ਦਿੰਦਾ ਹੈ। ਠਹਿਰਾਉ।
xxx॥੧॥ਉਹ ਪ੍ਰਭੂ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ ॥੧॥ ਰਹਾਉ॥
 
अंतरि देउ न जानै अंधु ॥
Anṯar ḏe▫o na jānai anḏẖ.
The Divine Lord is within the self, but the spiritually blind one does not know this.
ਪ੍ਰਭੂ ਅੰਦਰ ਹੀ ਹੈ, ਪ੍ਰੰਤੂ ਮੁਨਾਖਾ ਮਨੁਖ ਜਾਣਦਾ ਨਹੀਂ।
ਅੰਤਰਿ = ਅੰਦਰ-ਵੱਸਦਾ। ਦੇਉ = ਪ੍ਰਭੂ। ਅੰਧੁ = ਅੰਨ੍ਹਾ ਮਨੁੱਖ।ਅੰਨ੍ਹਾ ਮੂਰਖ ਆਪਣੇ ਅੰਦਰ-ਵੱਸਦੇ ਰੱਬ ਨੂੰ ਨਹੀਂ ਪਛਾਣਦਾ,
 
भ्रम का मोहिआ पावै फंधु ॥
Bẖaram kā mohi▫ā pāvai fanḏẖ.
Deluded by doubt, he is caught in the noose.
ਸੰਦੇਹ ਜਾਂ ਬਹਿਕਾਹਿਆ ਹੋਇਆ ਉਹ ਫਾਹੀ ਵਿੱਚ ਫਸ ਜਾਂਦਾ ਹੈ।
ਫੰਧੁ = ਫੰਧਾ, ਜਾਲ।ਭਰਮ ਦਾ ਮਾਰਿਆ ਹੋਇਆ ਹੋਰ ਹੋਰ ਜਾਲ ਵਿਛਾਉਂਦਾ ਹੈ।
 
न पाथरु बोलै ना किछु देइ ॥
Na pāthar bolai nā kicẖẖ ḏe▫e.
The stone does not speak; it does not give anything to anyone.
ਪੱਥਰ ਨਾਂ ਬੋਲਦਾ ਹੈ, ਨਾਂ ਹੀ ਕੁਝ ਦਿੰਦਾ ਹੈ।
xxxਇਹ ਪੱਥਰ ਨਾਹ ਬੋਲਦਾ ਹੈ, ਨਾਹ ਕੁਝ ਦੇ ਸਕਦਾ ਹੈ,
 
फोकट करम निहफल है सेव ॥२॥
Fokat karam nihfal hai sev. ||2||
Such religious rituals are useless; such service is fruitless. ||2||
ਬੇਫਾਇਦਾ ਹਨ ਬੁਤਪ੍ਰਸਤ ਦੇ ਕਿਰਿਆਕਰਮ ਅਤੇ ਨਿਸਫਲ ਉਸ ਦੀ ਟਹਿਲ ਸੇਵਾ।
ਫੋਕਟ = ਫੋਕੇ ॥੨॥(ਇਸ ਨੂੰ ਇਸ਼ਨਾਨ ਕਰਾਣ ਤੇ ਭੋਗ ਆਦਿਕ ਲਵਾਣ ਦੇ) ਸਾਰੇ ਕੰਮ ਵਿਅਰਥ ਹਨ, (ਇਸ ਦੀ ਸੇਵਾ ਵਿਚੋਂ ਕੋਈ ਫਲ ਨਹੀਂ ਮਿਲਦਾ ॥੨॥
 
जे मिरतक कउ चंदनु चड़ावै ॥
Je mirṯak ka▫o cẖanḏan cẖaṛāvai.
If a corpse is anointed with sandalwood oil,
ਜੇਕਰ ਲੋਥ ਨੂੰ ਚੰਨਣ ਨਾਲ ਮਰਦਨ ਕੀਤਾ ਜਾਵੇ,
xxxਜੇ ਕੋਈ ਮਨੁੱਖ ਮੁਰਦੇ ਨੂੰ ਚੰਦਨ (ਰਗੜ ਕੇ) ਲਾ ਦੇਵੇ,
 
उस ते कहहु कवन फल पावै ॥
Us ṯe kahhu kavan fal pāvai.
what good does it do?
ਦੱਸੋ ਉਸ ਤੋਂ ਉਹ ਕੀ ਫਾਇਦਾ ਉਠਾ ਸਕਦਾ ਹੈ।
xxxਉਸ ਮੁਰਦੇ ਨੂੰ ਕੋਈ (ਇਸ ਸੇਵਾ ਦਾ) ਫਲ ਨਹੀਂ ਮਿਲ ਸਕਦਾ।
 
जे मिरतक कउ बिसटा माहि रुलाई ॥
Je mirṯak ka▫o bistā māhi rulā▫ī.
If a corpse is rolled in manure,
ਜੇਕਰ ਮੁਰਦੇ ਨੂੰ ਗੰਦਗੀ ਵਿੱਚ ਰੋਲਿਆ ਜਾਵੇ,
xxxਤੇ, ਜੇ ਕੋਈ ਮੁਰਦੇ ਨੂੰ ਗੰਦ ਵਿਚ ਰੋਲ ਦੇਵੇ,
 
तां मिरतक का किआ घटि जाई ॥३॥
Ŧāʼn mirṯak kā ki▫ā gẖat jā▫ī. ||3||
what does it lose from this? ||3||
ਤਦ ਮੁਰਦੇ ਨੂੰ ਉਸ ਦੁਆਰਾ ਕੀ ਨੁਕਸਾਨ ਪੁਜਦਾ ਹੈ?
xxx॥੩॥ਤਾਂ ਭੀ ਉਸ ਮੁਰਦੇ ਦਾ ਕੋਈ ਵਿਗਾੜ ਨਹੀਂ ਹੋ ਸਕਦਾ ॥੩॥
 
कहत कबीर हउ कहउ पुकारि ॥
Kahaṯ Kabīr ha▫o kaha▫o pukār.
Says Kabeer, I proclaim this out loud -
ਕਬੀਰ ਜੀ ਆਖਦੇ ਹਨ, ਮੈਂ ਉੱਚੀ ਆਵਾਜ ਨਾਲ ਕਹਿੰਦਾ ਹਾਂ,
ਪੁਕਾਰਿ = ਕੂਕ ਕੇ।ਕਬੀਰ ਆਖਦਾ ਹੈ ਕਿ ਮੈਂ ਪੁਕਾਰ ਪੁਕਾਰ ਕੇ ਆਖਦਾ ਹਾਂ
 
समझि देखु साकत गावार ॥
Samajẖ ḏekẖ sākaṯ gāvār.
behold, and understand, you ignorant, faithless cynic.
ਹੇ ਬੇਸਮਝ ਕਾਫਰ! ਵੇਖ ਅਤੇ ਗੱਲ ਨੂੰ ਸਮਝ।
ਸਾਕਤ = ਹੇ ਸਾਕਤ!ਹੇ ਰੱਬ ਨਾਲੋਂ ਟੁੱਟੇ ਹੋਏ ਮੂਰਖ! ਸਮਝ ਕੇ ਵੇਖ,
 
दूजै भाइ बहुतु घर गाले ॥
Ḏūjai bẖā▫e bahuṯ gẖar gāle.
The love of duality has ruined countless homes.
ਹੋਰਸ ਦੇ ਪਿਆਰ ਨੇ ਅਨੇਕਾਂ ਘਰਾਂ ਨੂੰ ਤਬਾਹ ਕੀਤਾ ਹੈ।
ਦੂਜੈ ਭਾਇ = ਪ੍ਰਭੂ ਨੂੰ ਛੱਡ ਕੇ ਕਿਸੇ ਹੋਰ ਦੇ ਪਿਆਰ ਵਿਚ।ਰੱਬ ਨੂੰ ਛੱਡ ਕੇ ਹੋਰ ਹੋਰ ਵਿਚ ਪਿਆਰ ਪਾ ਕੇ ਬਥੇਰੇ ਜੀਵ ਤਬਾਹ ਹੋ ਗਏ।
 
राम भगत है सदा सुखाले ॥४॥४॥१२॥
Rām bẖagaṯ hai saḏā sukẖāle. ||4||4||12||
The Lord's devotees are forever in bliss. ||4||4||12||
ਹਮੇਸ਼ਾਂ ਖੁਸ਼ੀ ਅੰਦਰ ਵਸਦੇ ਹਨ ਸੁਆਮੀ ਦੇ ਸੰਤ।
xxx॥੪॥੪॥੧੨॥ਸਦਾ ਸੁਖੀ ਜੀਵਨ ਵਾਲੇ ਸਿਰਫ਼ ਉਹੀ ਹਨ ਜੋ ਪ੍ਰਭੂ ਦੇ ਭਗਤ ਹਨ' ॥੪॥੪॥੧੨॥
 
जल महि मीन माइआ के बेधे ॥
Jal mėh mīn mā▫i▫ā ke beḏẖe.
The fish in the water is attached to Maya.
ਪਾਣੀ ਵਿਚਲੀਆਂ ਮਛੀਆਂ ਮਾਇਆ ਨਾਲ ਜੁੜੀਆਂ ਹੋਈਆਂ ਹਨ।
ਮੀਨ = ਮੱਛੀਆਂ। ਬੇਧੇ = ਵਿੰਨ੍ਹੇ ਹੋਏ।ਪਾਣੀ ਵਿਚ ਰਹਿਣ ਵਾਲੀਆਂ ਮੱਛੀਆਂ ਮਾਇਆ ਵਿਚ ਵਿੱਝੀਆਂ ਪਈਆਂ ਹਨ,
 
दीपक पतंग माइआ के छेदे ॥
Ḏīpak paṯang mā▫i▫ā ke cẖẖeḏe.
The moth fluttering around the lamp is pierced through by Maya.
ਦੀਵੇ ਦੇ ਪਰਵਾਨੇ ਮਾਇਆ ਦੇ ਵਿੰਨ੍ਹੇ ਹੋਏ ਹਨ।
ਦੀਪਕ = ਦੀਵੇ। ਪਤੰਗ = ਭੰਬਟ।ਦੀਵਿਆਂ ਉੱਤੇ (ਸੜਨ ਵਾਲੇ) ਭੰਬਟ ਮਾਇਆ ਵਿਚ ਪ੍ਰੋਤੇ ਹੋਏ ਹਨ।
 
काम माइआ कुंचर कउ बिआपै ॥
Kām mā▫i▫ā kuncẖar ka▫o bi▫āpai.
The sexual desire of Maya afflicts the elephant.
ਸ਼ਹਿਵਤ ਦੀ ਸ਼ਕਤੀ ਹਾਥੀ ਨੂੰ ਚਿਮੜੀ ਹੋਈ ਹੈ।
ਕੁੰਚਰ = ਹਾਥੀ। ਬਿਆਪੈ = ਦਬਾਉ ਪਾ ਲੈਂਦੀ ਹੈ।ਕਾਮ-ਵਾਸ਼ਨਾ ਰੂਪ ਮਾਇਆ ਹਾਥੀ ਉੱਤੇ ਦਬਾਉ ਪਾਂਦੀ ਹੈ;
 
भुइअंगम भ्रिंग माइआ महि खापे ॥१॥
Bẖu▫i▫angam bẖaring mā▫i▫ā mėh kẖāpe. ||1||
The snakes and bumble bees are destroyed through Maya. ||1||
ਸੱਪ ਅਤੇ ਭਊਰੇ ਮਾਹਿਆ ਦੇ ਰਾਹੀਂ ਨਾਸ ਹੋ ਜਾਂਦੇ ਹਨ।
ਭੁਇਅੰਗਮ = ਸੱਪ। ਭ੍ਰਿੰਗ = ਭੌਰੇ। ਖਾਪੇ = ਖਪੇ ਹੋਏ ॥੧॥ਸੱਪ ਤੇ ਭੌਰੇ ਭੀ ਮਾਇਆ ਵਿਚ ਦੁਖੀ ਹੋ ਰਹੇ ਹਨ ॥੧॥
 
माइआ ऐसी मोहनी भाई ॥
Mā▫i▫ā aisī mohnī bẖā▫ī.
Such are the enticements of Maya, O Siblings of Destiny.
ਹੇ ਵੀਰ! ਮਾਇਆ ਐਹੋ ਜੇਹੀ ਫਰੇਫਤਾ ਕਰ ਲੈਣ ਵਾਲੀ ਹੈ,
xxxਮਾਇਆ ਇਤਨੀ ਬਲ ਵਾਲੀ, ਮੋਹਣ ਵਾਲੀ ਹੈ,
 
जेते जीअ तेते डहकाई ॥१॥ रहाउ ॥
Jeṯe jī▫a ṯeṯe dėhkā▫ī. ||1|| rahā▫o.
As many living beings are there are, have been deceived. ||1||Pause||
ਕਿ ਜਿੰਨੇ ਭੀ ਜੀਵ ਹਨ, ਉਨੇ ਹੀ ਇਸ ਨੇ ਠੱਗ ਲਏ ਹਨ। ਠਹਿਰਾਉ।
ਡਹਕਾਈ = ਭਰਮਾਉਂਦੀ ਹੈ, ਭਟਕਣਾ ਵਿਚ ਪਾਂਦੀ ਹੈ ॥੧॥ਕਿ ਜਿਤਨੇ ਭੀ ਜੀਵ (ਜਗਤ ਵਿਚ) ਹਨ, ਸਭ ਨੂੰ ਡੁਲਾ ਦੇਂਦੀ ਹੈ ॥੧॥ ਰਹਾਉ॥
 
पंखी म्रिग माइआ महि राते ॥
Pankẖī marig mā▫i▫ā mėh rāṯe.
The birds and the deer are imbued with Maya.
ਪਰਿੰਦੇ ਅਤੇ ਹਰਨ ਮਾਇਆ ਅੰਦਰ ਰੰਗੇ ਹੋਏ ਹਨ।
ਮ੍ਰਿਗ = ਜੰਗਲ ਦੇ ਪਸ਼ੂ।ਪੰਛੀ, ਜੰਗਲ ਦੇ ਪਸ਼ੂ ਸਭ ਮਾਇਆ ਵਿਚ ਰੰਗੇ ਪਏ ਹਨ।
 
साकर माखी अधिक संतापे ॥
Sākar mākẖī aḏẖik sanṯāpe.
Sugar is a deadly trap for the flies.
ਸ਼ੱਕਰ ਮੱਖੀਆਂ ਨੂੰ ਬਹੁਤ ਦੁਖ ਦਿੰਦੀ ਹੈ।
ਸਾਕਰ = ਸ਼ੱਕਰ, ਮਿੱਠਾ। ਸੰਤਾਪੇ = ਦੁੱਖ ਦੇਂਦੀ ਹੈ।ਸ਼ੱਕਰ-ਰੂਪ ਮਾਇਆ ਮੱਖੀ ਨੂੰ ਬੜਾ ਦੁਖੀ ਕਰ ਰਹੀ ਹੈ।
 
तुरे उसट माइआ महि भेला ॥
Ŧure usat mā▫i▫ā mėh bẖelā.
Horses and camels are absorbed in Maya.
ਘੋੜੇ ਅਤੇ ਊਠ ਮਾਇਆ ਵਿੱਚ ਮਿਲੇ ਹੋਏ ਹਨ।
ਤੁਰੇ = ਘੋੜੇ। ਉਸਟ = ਊਠ। ਭੇਲਾ = ਘਿਰੇ ਹੋਏ, ਗ੍ਰਸੇ ਹੋਏ।ਘੋੜੇ ਊਠ ਸਭ ਮਾਇਆ ਵਿਚ ਫਸੇ ਪਏ ਹਨ।
 
सिध चउरासीह माइआ महि खेला ॥२॥
Siḏẖ cẖa▫orāsīh mā▫i▫ā mėh kẖelā. ||2||
The eighty-four Siddhas, the beings of miraculous spiritual powers, play in Maya. ||2||
ਚੁਰਾਸੀ ਕਰਾਮਾਤੀ ਬੰਦੇ ਮਾਇਆ ਅੰਦਰ ਖੇਡਦੇ ਹਨ।
xxx॥੨॥ਚੌਰਾਸੀਹ ਸਿੱਧ ਭੀ ਮਾਇਆ ਵਿਚ ਖੇਡ ਰਹੇ ਹਨ ॥੨॥
 
छिअ जती माइआ के बंदा ॥
Cẖẖi▫a jaṯī mā▫i▫ā ke banḏā.
The six celibates are slaves of Maya.
ਛੇ ਬ੍ਰਹਮਚਾਰੀ ਮਾਇਆ ਦੇ ਗੋਲੇ ਹਨ।
ਛਿਅ ਜਤੀ = ਛੇ ਜਤੀ, (ਹਨੂਮਾਨ, ਭੀਸ਼ਮ ਪਿਤਾਮਾ, ਲਛਮਨ, ਭੈਰਵ, ਗੋਰਖ, ਦੱਤਾਤ੍ਰੇਯ)। ਬੰਦਾ = ਗ਼ੁਲਾਮ।ਜਤੀ ਭੀ ਮਾਇਆ ਦੇ ਹੀ ਗ਼ੁਲਾਮ ਹਨ।
 
नवै नाथ सूरज अरु चंदा ॥
Navai nāth sūraj ar cẖanḏā.
So are the nine masters of Yoga, and the sun and the moon.
ਏਸੇ ਤਰ੍ਹਾਂ ਦੇ ਹੀ ਹਨ ਨੌ ਵੱਡੇ ਸੋਗੀ, ਸੂਰ ਅਤੇ ਚੰਦ੍ਰਮਾਂ।
xxxਨੌ ਨਾਥ ਸੂਰਜ (ਦੇਵਤਾ) ਅਤੇ ਚੰਦ੍ਰਮਾ (ਦੇਵਤਾ)
 
तपे रखीसर माइआ महि सूता ॥
Ŧape rakẖīsar mā▫i▫ā mėh sūṯā.
The austere disciplinarians and the Rishis are asleep in Maya.
ਤਪੀਸਰ ਅਤੇ ਵਡੇ ਰਿਸ਼ੀ ਮਾਇਆ ਅੰਦਰ ਸੁੱਤੇ ਹੋਏ ਹਨ।
ਰਖੀਸਰ = ਵੱਡੇ ਵੱਡੇ ਰਿਸ਼ੀ।ਵੱਡੇ ਵੱਡੇ ਤਪੀ ਤੇ ਰਿਸ਼ੀ ਸਭ ਮਾਇਆ ਵਿਚ ਸੁੱਤੇ ਪਏ ਹਨ।
 
माइआ महि कालु अरु पंच दूता ॥३॥
Mā▫i▫ā mėh kāl ar pancẖ ḏūṯā. ||3||
Death and the five demons are in Maya. ||3||
ਮਾਇਆ ਦੇ ਇਖਤਿਆਰ ਵਿੱਚ ਹਨ ਮੌਤ ਅਤੇ ਪੰਜੇ ਭੂਤਨੇ।
xxx॥੩॥ਮੌਤ (ਦਾ ਸਹਿਮ) ਤੇ ਪੰਜੇ ਵਿਕਾਰ ਭੀ ਮਾਇਆ ਵਿਚ ਹੀ (ਜੀਵਾਂ ਨੂੰ ਵਿਆਪਦੇ ਹਨ) ॥੩॥
 
सुआन सिआल माइआ महि राता ॥
Su▫ān si▫āl mā▫i▫ā mėh rāṯā.
Dogs and jackals are imbued with Maya.
ਕੁੱਤੇ ਅਤੇ ਗਿੱਦੜ ਮਾਇਆ ਵਿੱਚ ਰੰਗੇ ਹੋਏ ਹਨ।
ਸਿਆਲ = ਗਿੱਦੜ।ਕੁੱਤੇ, ਗਿੱਦੜ, ਬਾਂਦਰ, ਚਿੱਤ੍ਰੇ, ਸ਼ੇਰ ਸਭ ਮਾਇਆ ਵਿਚ ਰੰਗੇ ਪਏ ਹਨ।
 
बंतर चीते अरु सिंघाता ॥
Banṯar cẖīṯe ar singẖāṯā.
Monkeys, leopards and lions,
ਏਸੇ ਤਰ੍ਹਾਂ ਹੀ ਬਾਂਦਰ, ਚਿਤਰੇ ਅਤੇ ਸ਼ੇਰ,
ਬੰਤਰ = ਬਾਂਦਰ।ਬਾਂਦਰ, ਚਿੱਤ੍ਰੇ, ਸ਼ੇਰ (ਸਭ ਮਾਇਆ ਵਿਚ ਉਲਝੇ ਪਏ ਹਨ।)
 
मांजार गाडर अरु लूबरा ॥
Māʼnjār gādar ar lūbrā.
cats, sheep, foxes,
ਬਿੱਲੀਆਂ, ਭੇਡਾਂ ਅਤੇ ਲੂੰਬੜੀਆਂ,
ਮਾਜਾਰ = ਬਿੱਲੇ। ਗਾਡਰ = ਭੇਡਾਂ।ਬਿੱਲੇ, ਭੇਡਾਂ, ਲੂੰਬੜ,
 
बिरख मूल माइआ महि परा ॥४॥
Birakẖ mūl mā▫i▫ā mėh parā. ||4||
trees and roots are planted in Maya. ||4||
ਰੁਖ ਅਤੇ ਜੜ੍ਹਾ ਮਾਇਆ ਅੰਦਰ ਗੱਡੀਆਂ ਹੋਈਆਂ ਹਨ।
xxx॥੪॥ਰੁੱਖ, ਕੰਦ-ਮੂਲ ਸਭ ਮਾਇਆ ਦੇ ਅਧੀਨ ਹਨ ॥੪॥
 
माइआ अंतरि भीने देव ॥
Mā▫i▫ā anṯar bẖīne ḏev.
Even the gods are drenched with Maya,
ਦੇਵਤੇ ਵੀ ਮਾਇਆ ਨਾਲ ਭਿੱਜੇ ਹੋਏ ਹਨ,
xxxਦੇਵਤੇ ਭੀ ਮਾਇਆ (ਦੇ ਮੋਹ) ਵਿਚ ਭਿੱਜੇ ਹੋਏ ਹਨ।
 
सागर इंद्रा अरु धरतेव ॥
Sāgar inḏrā ar ḏẖarṯev.
as are the oceans, the sky and the earth.
ਏਸੇ ਤਰ੍ਹਾਂ ਹੀ ਹਨ ਸਮੁੰਦਰ, ਆਕਾਸ਼ ਅਤੇ ਧਰਤੀ।
ਸਾਗਰ = ਸਮੁੰਦਰ (ਵਿਚ ਵੱਸਦੇ ਜੀਵ)। ਇੰਦ੍ਰਾ = ਇੰਦਰ (-ਪੁਰੀ, ਭਾਵ, ਸ੍ਵਰਗ ਵਿਚ ਰਹਿਣ ਵਾਲੇ ਦੇਵਤੇ ਆਦਿਕ)। ਧਰਤੇਵ = ਧਰਤੀ (ਦੇ ਜੀਵ)।ਸਮੁੰਦਰ, ਸ੍ਵਰਗ, ਧਰਤੀ ਇਹਨਾਂ ਸਭਨਾਂ ਦੇ ਜੀਵ ਮਾਇਆ ਵਿਚ ਹੀ ਹਨ।
 
कहि कबीर जिसु उदरु तिसु माइआ ॥
Kahi Kabīr jis uḏar ṯis mā▫i▫ā.
Says Kabeer, whoever has a belly to fill, is under the spell of Maya.
ਕਬੀਰ ਜੀ ਆਖਦੇ ਹਨ, ਜਿਸ ਨੂੰ ਢਿੱਡ ਲੱਗਾ ਹੋਇਆ ਹੈ, ਉਸ ਨੂੰ ਮਾਇਆ ਦੁਖ ਦਿੰਦੀ ਹੈ।
ਉਦਰੁ = ਢਿੱਡ।ਕਬੀਰ ਆਖਦਾ ਹੈ ਕਿ (ਮੁੱਕਦੀ ਗੱਲ ਇਹ ਹੈ ਕਿ) ਜਿਸ ਨੂੰ ਢਿੱਡ ਲੱਗਾ ਹੋਇਆ ਹੈ ਉਸ ਨੂੰ (ਭਾਵ, ਹਰੇਕ ਜੀਵ ਨੂੰ) ਮਾਇਆ ਵਿਆਪ ਰਹੀ ਹੈ।
 
तब छूटे जब साधू पाइआ ॥५॥५॥१३॥
Ŧab cẖẖūte jab sāḏẖū pā▫i▫ā. ||5||5||13||
The mortal is emancipated only when he meets the Holy Saint. ||5||5||13||
ਕੇਵਲ ਤਾਂ ਹੀ ਬੰਦਾ ਮਾਇਆ ਤੋਂ ਛੁਟਕਾਰਾ ਪਾਉਂਦਾ ਹੈ ਜਦ ਉਹ ਸੰਤ ਨੂੰ ਮਿਲ ਪੈਂਦਾ ਹੈ।
xxx॥੫॥੫॥੧੩॥ਜਦੋਂ ਗੁਰੂ ਮਿਲੇ ਤਦੋਂ ਹੀ ਜੀਵ ਮਾਇਆ ਦੇ ਪ੍ਰਭਾਵ ਤੋਂ ਬਚਦਾ ਹੈ ॥੫॥੫॥੧੩॥
 
जब लगु मेरी मेरी करै ॥
Jab lag merī merī karai.
As long as he cries out, "Mine! Mine!",
ਜਦ ਤਾਈ ਬੰਦਾ ਆਖਦਾ ਹੈ, "ਮੇਰੀ, ਇਹ ਮੇਰੀ ਹੈ
xxxਜਦ ਤਕ ਮਨੁੱਖ ਮਮਤਾ ਦੇ ਗੇੜ ਵਿਚ ਰਹਿੰਦਾ ਹੈ,
 
तब लगु काजु एकु नही सरै ॥
Ŧab lag kāj ek nahī sarai.
none of his tasks is accomplished.
ਤਦ ਤਾਂ ਹੀ ਉਸ ਦਾ ਇਕ ਕੰਮ ਭੀ ਸਿਰੇ ਨਹੀਂ ਚੜ੍ਹਦਾ।
ਨਹੀ ਸਰੈ = ਸਿਰੇ ਨਹੀਂ ਚੜ੍ਹਦਾ, ਸਫ਼ਲ ਨਹੀਂ ਹੁੰਦਾ।ਤਦ ਤਕ ਇਸ ਦਾ (ਆਤਮਕ ਜੀਵਨ ਦਾ) ਇੱਕ ਕੰਮ ਭੀ ਨਹੀਂ ਸੌਰਦਾ।
 
जब मेरी मेरी मिटि जाइ ॥
Jab merī merī mit jā▫e.
When such possessiveness is erased and removed,
ਜਦ ਉਸ ਦੀ ਅਪਣੱਤ ਦੂਰ ਹੋ ਜਾਂਦੀ ਹੈ,
xxxਜਦੋਂ ਇਸ ਦੀ ਮਮਤਾ ਮਿਟ ਜਾਂਦੀ ਹੈ,