Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

पर नारी सिउ घालै धंधा ॥
Par nārī si▫o gẖālai ḏẖanḏẖā.
and has an affair with another woman.
ਅਤੇ ਹੋਰਸ ਦੀ ਇਸਤ੍ਰੀ ਨਾਲ ਵਿਹਾਰ ਪਾ ਲੈਂਦਾ ਹੈ।
ਘਾਲੈ ਧੰਧਾ = ਮੰਦ ਕਰਮ ਕਰਦਾ ਹੈ, ਝਖਾਂ ਮਾਰਦਾ ਹੈ।ਤੇ ਪਰਾਈ ਜ਼ਨਾਨੀ ਨਾਲ ਝਖਾਂ ਮਾਰਦਾ ਹੈ,
 
जैसे सि्मबलु देखि सूआ बिगसाना ॥
Jaise simbal ḏekẖ sū▫ā bigsānā.
He is like the parrot, who is pleased to see the simbal tree;
ਉਹ ਉਸ ਤੋਤੇ ਵਰਗਾ ਹੈ, ਜੋ ਸਿੰਮਲ ਦੇ ਰੁਖ ਨੂੰ ਵੇਖ ਕੇ ਖੁਸ਼ ਹੁੰਦਾ ਹੈ,
ਸੂਆ = ਤੋਤਾ। ਬਿਗਸਾਨਾ = ਖ਼ੁਸ਼ ਹੁੰਦਾ ਹੈ।(ਪਰਾਈ ਨਾਰ ਨੂੰ ਵੇਖ ਕੇ ਉਹ ਇਉਂ ਹੀ ਖ਼ੁਸ਼ ਹੁੰਦਾ ਹੈ) ਜਿਵੇਂ ਤੋਤਾ ਸਿੰਬਲ ਰੁੱਖ ਨੂੰ ਵੇਖ ਕੇ ਖ਼ੁਸ਼ ਹੁੰਦਾ ਹੈ (ਪਰ ਉਸ ਸਿੰਬਲ ਤੋਂ ਉਸ ਤੋਤੇ ਨੂੰ ਹਾਸਲ ਕੁਝ ਨਹੀਂ ਹੁੰਦਾ);
 
अंत की बार मूआ लपटाना ॥१॥
Anṯ kī bār mū▫ā laptānā. ||1||
but in the end, he dies, stuck to it. ||1||
ਪ੍ਰੰਤੁ ਅਖੀਰ ਨੂੰ ਇਸ ਨਾਲ ਚਿਮੜ ਕੇ ਮਰ ਜਾਂਦਾ ਹੈ।
ਲਪਟਾਨਾ = (ਪਰ-ਤਨ-ਵਿਕਾਰ ਵਿਚ) ਫਸ ਕੇ ॥੧॥ਆਖ਼ਰ ਨੂੰ ਅਜਿਹਾ ਵਿਕਾਰੀ ਮਨੁੱਖ (ਇਸ ਵਿਕਾਰ) ਵਿਚ ਗ੍ਰਸਿਆ ਹੋਇਆ ਹੀ ਮਰ ਜਾਂਦਾ ਹੈ ॥੧॥
 
पापी का घरु अगने माहि ॥
Pāpī kā gẖar agne māhi.
The home of the sinner is on fire.
ਗੁਨਾਹਗਾਰ ਦਾ ਘਰ ਅੱਗ ਵਿੱਚ ਹੈ।
ਅਗਨੇ ਮਾਹਿ = ਅੱਗ ਵਿਚ।ਵਿਕਾਰੀ ਬੰਦੇ ਦਾ ਟਿਕਾਣਾ ਸਦਾ ਉਸ ਅੱਗ ਵਿਚ ਰਹਿੰਦਾ ਹੈ,
 
जलत रहै मिटवै कब नाहि ॥१॥ रहाउ ॥
Jalaṯ rahai mitvai kab nāhi. ||1|| rahā▫o.
It keeps burning, and the fire cannot be extinguished. ||1||Pause||
ਇਹ ਮਚਦਾ ਰਹਿੰਦਾ ਹੈ ਅਤੇ ਇਸ ਦੀ ਅੱਗ ਕਦੇ ਭੀ ਬੁਝਦੀ ਨਹੀਂ। ਠਹਿਰਾਉ।
xxx॥੧॥ਜੋ ਅੱਗ ਸਦਾ ਬਲਦੀ ਰਹਿੰਦੀ ਹੈ, ਕਦੇ ਬੁੱਝਦੀ ਨਹੀਂ ॥੧॥ ਰਹਾਉ॥
 
हरि की भगति न देखै जाइ ॥
Har kī bẖagaṯ na ḏekẖai jā▫e.
He does not go to see where the Lord is being worshipped.
ਉਹ ਪ੍ਰਭੂ ਦੀ ਉਪਾਸ਼ਨਾ ਹੁੰਦੀ ਵੇਖਣ ਨੂੰ ਨਹੀਂ ਜਾਂਦਾ।
xxxਜਿੱਥੇ ਪ੍ਰਭੂ ਦੀ ਭਗਤੀ ਹੁੰਦੀ ਹੈ (ਵਿਕਾਰੀ ਮਨੁੱਖ) ਉਹ ਥਾਂ ਜਾ ਕੇ ਨਹੀਂ ਵੇਖਦਾ,
 
मारगु छोडि अमारगि पाइ ॥
Mārag cẖẖod amārag pā▫e.
He abandons the Lord's Path, and takes the wrong path.
ਉਹ ਪ੍ਰਭੂ ਦੇ ਰਸਤੇ ਨੂੰ ਤਿਆਗ, ਕੁਰਾਹੇ ਜਾਂਦਾ ਹੈ।
ਅਮਾਰਗਿ = ਕੁਰਾਹੇ।(ਜੀਵਨ ਦਾ ਸਿੱਧਾ) ਰਾਹ ਛੱਡ ਕੇ (ਵਿਕਾਰਾਂ ਦੇ) ਉਲਟੇ ਰਸਤੇ ਪੈਂਦਾ ਹੈ,
 
मूलहु भूला आवै जाइ ॥
Mūlhu bẖūlā āvai jā▫e.
He forgets the Primal Lord God, and is caught in the cycle of reincarnation.
ਆਦੀ ਪ੍ਰਭੂ ਨੂੰ ਭੁਲਾ ਕੇ ਉਹ ਆਵਾਗਉਣ ਵਿੱਚ ਪੈਦਾ ਹੈ।
ਮੂਲਹੁ = ਜਗਤ ਦੇ ਮੂਲ ਪ੍ਰਭੂ ਤੋਂ।ਜਗਤ ਦੇ ਮੂਲ ਪ੍ਰਭੂ ਤੋਂ ਖੁੰਝ ਕੇ ਜਨਮ ਮਰਨ ਦੇ ਗੇੜ ਵਿਚ ਪੈ ਜਾਂਦਾ ਹੈ,
 
अम्रितु डारि लादि बिखु खाइ ॥२॥
Amriṯ dār lāḏ bikẖ kẖā▫e. ||2||
He throws away the Ambrosial Nectar, and gathers poison to eat. ||2||
ਉਹ ਅੰਮ੍ਰਿਤਮਈ ਨਾਮ ਨੂੰ ਸੁਟ ਪਾਉਂਦਾ ਹੈ ਅਤੇ ਜ਼ਹਿਰ ਨੂੰ ਲੱਦਦਾ ਅਤੇ ਖਾਂਦਾ ਹੈ।
ਡਾਰਿ = ਡੋਲ੍ਹ ਕੇ। ਲਾਦਿ = ਲੱਦ ਕੇ, ਸੰਚ ਕੇ ॥੨॥ਨਾਮ-ਅੰਮ੍ਰਿਤ ਡੋਲ੍ਹ ਕੇ (ਵਿਕਾਰਾਂ ਦਾ) ਜ਼ਹਿਰ ਲੱਦ ਕੇ ਖਾਂਦਾ ਹੈ ॥੨॥
 
जिउ बेस्वा के परै अखारा ॥
Ji▫o baisvā ke parai akẖārā.
He is like the prostitute, who comes to dance,
ਉਹ ਉਸ ਕੰਜਰੀ ਦੀ ਮਾਨੰਦ ਹੈ ਜੋ ਨਾਚ-ਅਖਾੜੇ ਨੂੰ ਆਉਣ ਲਗੀ,
ਅਖਾਰਾ = ਅਖਾੜਾ, ਤਮਾਸ਼ਾ।ਜਿਵੇਂ ਵੇਸਵਾਂ ਦੇ ਮੁਜਰੇ ਹੁੰਦੇ ਹਨ,
 
कापरु पहिरि करहि सींगारा ॥
Kāpar pahir karahi sīʼngārā.
wearing beautiful clothes, decorated and adorned.
ਸੋਹਣੇ ਕਪੜੇ ਪਾਉਂਦੀ ਤੇ ਆਪਣੇ ਆਪ ਨੂੰ ਸ਼ਿੰਗਾਰਦੀ ਹੈ।
xxx(ਸੁਹਣੀ ਸੁਹਣੀ) ਪੁਸ਼ਾਕ ਪਾ ਕੇ ਸਿੰਗਾਰ ਕਰਦੀਆਂ ਹਨ।
 
पूरे ताल निहाले सास ॥
Pūre ṯāl nihāle sās.
She dances to the beat, exciting the breath of those who watch her.
ਉਹ ਸੁਰ ਤਾਲ ਨਾਲ ਨੱਚਦੀ ਹੈ ਅਤੇ ਉਸ ਨੂੰ ਸਾਹ ਲੈਦਿਆਂ ਵੇਖ ਉਸ ਦਾ ਆਸ਼ਕ ਬਹੁਤ ਖੁਸ਼ ਹੁੰਦਾ ਹੈ।
ਪੂਰੇ ਤਾਲ = ਨੱਚਦੀ ਹੈ। ਨਿਹਾਲੇ = ਤੱਕਦੀ ਹੈ, ਗਹੁ ਨਾਲ ਜਾਚਦੀ ਹੈ। ਸਾਸ = ਸੂਰ।ਵੇਸਵਾ ਨੱਚਦੀ ਹੈ, ਤੇ ਬੜੇ ਗਹੁ ਨਾਲ ਆਪਣੀ ਸੁਰ ਨੂੰ ਤੋਲਦੀ ਹੈ,
 
वा के गले जम का है फास ॥३॥
vā ke gale jam kā hai fās. ||3||
But the noose of the Messenger of Death is around her neck. ||3||
ਪ੍ਰੰਤੂ ਉਸ ਦੀ ਗਰਦਨ ਦੁਆਲੇ ਮੌਤ ਦੇ ਦੂਤ ਦੀ ਫਾਹੀ ਹੈ।
xxx॥੩॥(ਬੱਸ, ਇਸ ਵਿਕਾਰੀ ਜੀਵਨ ਦੇ ਕਾਰਨ) ਉਸ ਦੇ ਗਲ ਵਿਚ ਜਮਾਂ ਦੀ ਫਾਹੀ ਪੈਂਦੀ ਹੈ ॥੩॥
 
जा के मसतकि लिखिओ करमा ॥
Jā ke masṯak likẖi▫o karmā.
One who has good karma recorded on his forehead,
ਜਿਸ ਦੇ ਮਥੇ ਉਤੇ ਚੰਗੀ ਪ੍ਰਾਲਭਧ ਲਿਖੀ ਹੋਈ ਹੈ,
ਮਸਤਕਿ = ਮੱਥੇ ਉੱਤੇ। ਕਰਮਾ = ਬਖ਼ਸ਼ਸ਼ (ਦਾ ਲੇਖ)।ਜਿਸ ਮਨੁੱਖ ਦੇ ਮੱਥੇ ਉੱਤੇ ਪ੍ਰਭੂ ਦੀ ਬਖ਼ਸ਼ਸ਼ (ਦਾ ਲੇਖ) ਲਿਖਿਆ ਹੋਇਆ ਹੈ (ਭਾਵ, ਪਿਛਲੇ ਕੀਤੇ ਕਰਮਾਂ ਅਨੁਸਾਰ ਧੁਰੋਂ ਬਖ਼ਸ਼ਸ਼ ਹੁੰਦੀ ਹੈ),
 
सो भजि परि है गुर की सरना ॥
So bẖaj par hai gur kī sarnā.
hurries to enter the Guru's Sanctuary.
ਉਹ ਦੌੜ ਕੇ ਗੁਰਾਂ ਦੀ ਸ਼ਰਣਾਗਤ ਆ ਪੈਦਾ ਹੈ।
ਭਜਿ = ਦੌੜ ਕੇ। ਪਰਿ ਹੈ = ਪੈਂਦਾ ਹੈ।ਉਹ (ਵਿਕਾਰਾਂ ਵਲੋਂ) ਹਟ ਕੇ ਸਤਿਗੁਰੂ ਦੀ ਸ਼ਰਨ ਪੈਂਦਾ ਹੈ।
 
कहत नामदेउ इहु बीचारु ॥
Kahaṯ nāmḏe▫o ih bīcẖār.
Says Naam Dayv, consider this:
ਨਾਮਦੇਵ ਜੀ ਆਖਦੇ ਹਨ, ਹੇ ਸਾਧੂਓ! ਇਹ ਹੈ ਮੇਰੀ ਸੋਚ ਵਿਚਾਰ,
xxxਨਾਮਦੇਵ ਇਹ ਇਕ ਵਿਚਾਰ ਦਾ ਬਚਨ ਆਖਦਾ ਹੈ,
 
इन बिधि संतहु उतरहु पारि ॥४॥२॥८॥
In biḏẖ sanṯahu uṯarahu pār. ||4||2||8||
O Saints, this is the way to cross over to the other side. ||4||2||8||
ਕਿ ਕੇਵਲ ਇਸ ਤਰੀਕੇ ਨਾਲ ਹੀ ਤੁਹਾਡਾ ਪਾਰ ਉਤਾਰਾ ਹੋਵੇਗਾ।
ਇਨ ਬਿਧਿ = ਇਸ ਤਰੀਕੇ ਨਾਲ, ਗੁਰੂ ਦੀ ਸ਼ਰਨ ਪੈ ਕੇ ॥੪॥੨॥੮॥ਹੇ ਸੰਤ ਜਨੋ! ਗੁਰੂ ਦੀ ਸ਼ਰਨ ਪੈ ਕੇ ਹੀ (ਸੰਸਾਰ-ਸਮੁੰਦਰ ਦੇ ਵਿਕਾਰਾਂ ਤੋਂ) ਪਾਰ ਲੰਘ ਸਕੋਗੇ ॥੪॥੨॥੮॥
 
संडा मरका जाइ पुकारे ॥
Sandā markā jā▫e pukāre.
Sanda and Marka went and complained to Harnaakhash,
ਸੰਡੇ ਤੇ ਮਰਕੇ ਨੇ ਜਾ ਕੇ ਹਰਨਾਖਸ਼ ਕੋਲ ਸ਼ਿਕਾਇਤ ਕੀਤੀ:
ਸੰਡਾ ਮਰਕਾ = ਸੁਕ੍ਰਾਚਾਰਜ ਦੇ ਦੋ ਪੁੱਤਰ ਸੰਡ ਅਤੇ ਅਮਰਕ ਜੋ ਪ੍ਰਹਿਲਾਦ ਨੂੰ ਪੜ੍ਹਾਉਣ ਲਈ ਮੁਕਰਰ ਕੀਤੇ ਗਏ ਸਨ।(ਪ੍ਰਹਿਲਾਦ ਦੇ ਦੋਵੇਂ ਉਸਤਾਦ) ਸੰਡ ਅਤੇ ਅਮਰਕ ਨੇ (ਹਰਨਾਖਸ਼ ਕੋਲ) ਜਾ ਕੇ ਫ਼ਰਿਆਦ ਕੀਤੀ-
 
पड़ै नही हम ही पचि हारे ॥
Paṛai nahī ham hī pacẖ hāre.
Your son does not read his lessons. We are tired of trying to teach him.
ਤੇਰਾ ਪੁੱਤਰ ਪੜ੍ਹਦਾ ਨਹੀਂ, ਅਸੀਂ ਬਿਲਕੁਲ ਹੀ ਹਾਰਹੁਟ ਗਏ ਹਾਂ,
ਪਚਿ ਹਾਰੇ = ਖਪ ਲੱਥੇ ਹਾਂ।ਅਸੀਂ ਖਪ ਲੱਥੇ ਹਾਂ, ਪ੍ਰਹਿਲਾਦ ਪੜ੍ਹਦਾ ਨਹੀਂ।
 
रामु कहै कर ताल बजावै चटीआ सभै बिगारे ॥१॥
Rām kahai kar ṯāl bajāvai cẖatī▫ā sabẖai bigāre. ||1||
He chants the Lord's Name, clapping his hands to keep the beat; he has spoiled all the other students. ||1||
ਉਹ ਸਾਈਂ ਦਾ ਨਾਮ ਉਚਾਰਦਾ ਹੈ ਅਤੇ ਸੁਰ ਤਾਲ ਅੰਦਰ ਆਪਣੇ ਹਥ ਵਜਾਉਂਦਾ ਹੈ ਤੇ ਉਸ ਨੇ ਸਾਰੇ ਵਿਦਿਆਰਥੀ ਵਿਗਾੜ ਛੱਡੇ ਹਨ;
ਕਰ = ਹੱਥਾਂ ਨਾਲ। ਚਟੀਆ = ਵਿੱਦਿਆਰਥੀ ॥੧॥ਉਹ ਹੱਥਾਂ ਨਾਲ ਤਾਲ ਵਜਾਉਂਦਾ ਹੈ, ਤੇ ਰਾਮ ਨਾਮ ਗਾਉਂਦਾ ਹੈ, ਹੋਰ ਸਾਰੇ ਵਿੱਦਿਆਰਥੀ ਭੀ ਉਸ ਨੇ ਵਿਗਾੜ ਦਿੱਤੇ ਹਨ ॥੧॥
 
राम नामा जपिबो करै ॥
Rām nāmā japibo karai.
He chants the Lord's Name,
ਉਹ ਪ੍ਰਭੂ ਦੇ ਨਾਮ ਨੂੰ ਜਪਦਾ ਹੈ,
ਜਪਿਬੋ ਕਰੈ = ਸਦਾ ਜਪਦਾ ਰਹਿੰਦਾ ਹੈ।(ਪ੍ਰਹਿਲਾਦ) ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਦਾ ਹੈ,
 
हिरदै हरि जी को सिमरनु धरै ॥१॥ रहाउ ॥
Hirḏai har jī ko simran ḏẖarai. ||1|| rahā▫o.
and he has enshrined meditative remembrance of the Lord within his heart."||1||Pause||
ਅਤੇ ਆਪਣੇ ਮਨ ਵਿੱਚ ਉਸ ਨੇ ਮਹਾਰਾਜ ਮਾਲਕ ਦੀ ਬੰਦਗੀ ਨੂੰ ਟਿਕਾ ਲਿਆ ਹੈ"। ਠਹਿਰਾਉ।
xxx॥੧॥ਪਰਮਾਤਮਾ ਦਾ ਸਿਮਰਨ ਆਪਣੇ ਹਿਰਦੇ ਵਿਚ ਧਾਰਨ ਕਰੀ ਰੱਖਦਾ ਹੈ ॥੧॥ ਰਹਾਉ॥
 
बसुधा बसि कीनी सभ राजे बिनती करै पटरानी ॥
Basuḏẖā bas kīnī sabẖ rāje binṯī karai patrānī.
Your father the king has conquered the whole world, said his mother the queen.
ਵਡੀ ਰਾਣੀ ਨਿਮ੍ਰਤਾ ਨਾਲ ਪ੍ਰਹਿਲਾਦ ਨੂੰ ਆਖਦੀ ਹੈ, "ਪਾਤਿਸ਼ਾਹ ਨੇ ਸਾਰੀ ਧਰਤੀ ਨੂੰ ਆਪਣੇ ਅਧੀਨ ਕੀਤਾ ਹੋਇਆ ਹੈ,
ਬਸੁਧਾ = ਧਰਤੀ। ਪਟਰਾਨੀ = ਵੱਡੀ ਰਾਣੀ (ਪ੍ਰਹਿਲਾਦ ਦੀ ਮਾਂ)।(ਪ੍ਰਹਿਲਾਦ ਦੀ ਮਾਂ) ਵੱਡੀ ਰਾਣੀ (ਪ੍ਰਹਿਲਾਦ ਅੱਗੇ) ਤਰਲੇ ਕਰਦੀ ਹੈ (ਤੇ ਸਮਝਾਉਂਦੀ ਹੈ ਕਿ ਤੇਰੇ ਪਿਤਾ) ਰਾਜੇ ਨੇ ਸਾਰੀ ਧਰਤੀ ਆਪਣੇ ਵੱਸ ਕੀਤੀ ਹੋਈ ਹੈ (ਉਸ ਦਾ ਹੁਕਮ ਨਾ ਮੋੜ),
 
पूतु प्रहिलादु कहिआ नही मानै तिनि तउ अउरै ठानी ॥२॥
Pūṯ par▫hilāḏ kahi▫ā nahī mānai ṯin ṯa▫o a▫urai ṯẖānī. ||2||
O Prahlad my son, you do not obey him, so he has decided to deal with you in another way.||2||
ਪਰ ਤੂੰ, ਹੇ ਮੇਰੇ ਪੁਤ੍ਰ-ਪ੍ਰਹਿਲਾਦ, ਉਸ ਦੇ ਆਖੇ ਨਹੀਂ ਲਗਦਾ; ਇਸ ਲਈ ਉਸ ਨੇ ਤੇਰੇ ਨਾਲ ਹੋਰ ਹੀ ਤਰ੍ਹਾਂ ਦਾ ਸਲੂਕ ਕਰਨ ਦਾ ਇਰਾਦਾ ਕੀਤਾ ਹੋਇਆ ਹੈ"।
ਤਿਨਿ = ਉਸ (ਪ੍ਰਹਿਲਾਦ) ਨੇ। ਅਉਰੈ = ਕੋਈ ਹੋਰ ਗੱਲ ਹੀ। ਠਾਨੀ = ਮਨ ਵਿਚ ਪੱਕੀ ਕੀਤੀ ਹੋਈ ਹੈ ॥੨॥ਪਰ ਪੁੱਤਰ ਪ੍ਰਹਿਲਾਦ (ਮਾਂ ਦਾ) ਆਖਿਆ ਮੰਨਦਾ ਨਹੀਂ, ਉਸ ਨੇ ਤਾਂ ਕੋਈ ਹੋਰ ਗੱਲ ਮਨ ਵਿਚ ਪੱਕੀ ਕੀਤੀ ਹੋਈ ਹੈ ॥੨॥
 
दुसट सभा मिलि मंतर उपाइआ करसह अउध घनेरी ॥
Ḏusat sabẖā mil manṯar upā▫i▫ā karsah a▫oḏẖ gẖanerī.
The council of villains met and resolved to send Prahlaad into the life hereafter.
ਪਾਂਬਰਾਂ ਦੀ ਮੰਡਲੀ ਨੇ ਇਕੱਤਰ ਹੋ ਪ੍ਰਹਿਲਾਦ ਦੀ ਉਮਰ ਵਧੇਰੀ ਕਰ ਦੇਣ ਦਾ ਮਤਾ ਪਾਸ ਕਰ ਦਿੱਤਾ ਹੈ।
ਮੰਤਰ ਉਪਾਇਆ = ਸਲਾਹ ਪਕਾ ਲਈ। ਕਰਸਹ = ਅਸੀਂ ਕਰ ਦਿਆਂਗੇ। ਕਰਸਹ...ਘਨੇਰੀ = ਉਮਰ ਮੁਕਾ ਦਿਆਂਗੇ, ਮਾਰ ਦਿਆਂਗੇ।ਦੁਸ਼ਟਾਂ ਦੀ ਜੁੰਡੀ ਨੇ ਰਲ ਕੇ ਸਲਾਹ ਕਰ ਲਈ-(ਜੇ ਪ੍ਰਹਿਲਾਦ ਨਹੀਂ ਮੰਨਦਾ ਤਾਂ) ਅਸੀਂ ਇਸ ਨੂੰ ਮਾਰ ਮੁਕਾਵਾਂਗੇ;
 
गिरि तर जल जुआला भै राखिओ राजा रामि माइआ फेरी ॥३॥
Gir ṯar jal ju▫ālā bẖai rākẖi▫o rājā rām mā▫i▫ā ferī. ||3||
Prahlaad was thrown off a mountain, into the water, and into a fire, but the Sovereign Lord God saved him, by changing the laws of nature. ||3||
ਵਾਹਿਗੁਰੂ ਪਾਤਿਸ਼ਾਹ ਨੇ ਪ੍ਰਹਲਿਾਦ ਦੀ ਖਾਤਰ, ਕਾਨੂੰਨ ਕੁਦਰਤ ਬਦਲ ਦਿਤੇ ਅਤੇ ਬਾਵਜੂਦ ਪਹਾੜ ਤੇ ਦਰਖਤੋ ਹੇਠਾਂ ਸੁਟਣ, ਪਾਣੀ ਤੇ ਅੱਗ ਵਿੱਚ ਪਾਣ ਅਤੇ ਮੌਤ ਦਾ ਡਰ ਦਿਤੇ ਜਾਣ ਦੇ, ਸੁਆਮੀ ਨੇ ਉਸ ਦੀ ਰਖਿਆ ਕੀਤੀ।
ਗਿਰਿ = ਪਹਾੜ। ਤਰ = ਰੁੱਖ। ਜੁਆਲਾ = ਅੱਗ। ਭੈ ਰਾਖਿਓ = ਡਰਾਂ ਤੋਂ ਬਚਾ ਲਿਆ। ਰਾਮਿ = ਰਾਮ ਨੇ। ਮਾਇਆ ਫੇਰੀ = ਮਾਇਆ ਦਾ ਸੁਭਾਉ ਉਲਟਾ ਦਿੱਤਾ ॥੩॥ਪਰ ਜਗਤ ਦੇ ਮਾਲਕ ਪ੍ਰਭੂ ਨੇ ਆਪਣੀ ਮਾਇਆ ਦਾ ਸੁਭਾਉ ਹੀ ਬਦਲਾ ਦਿੱਤਾ, (ਪ੍ਰਭੂ ਨੇ ਪ੍ਰਹਿਲਾਦ ਨੂੰ) ਪਹਾੜ, ਰੁੱਖ, ਪਾਣੀ, ਅੱਗ (ਇਹਨਾਂ ਸਭਨਾਂ ਦੇ) ਡਰ ਤੋਂ ਬਚਾ ਲਿਆ ॥੩॥
 
काढि खड़गु कालु भै कोपिओ मोहि बताउ जु तुहि राखै ॥
Kādẖ kẖaṛag kāl bẖai kopi▫o mohi baṯā▫o jo ṯuhi rākẖai.
Harnaakhash thundered with rage and threatened to kill Prahlaad. "Tell me, who can save you?
ਗੁੱਸੇ ਨਾਲ ਲੋਹਾ ਲਾਖਾ ਹੈ, ਹਰਨਾਖਸ਼ ਨੇ ਆਪਦੀ ਤਲਵਾਰ ਖਿੱਚ ਲਈ ਅਤੇ ਪ੍ਰਹਿਲਾਦ ਨੂੰ ਮੌਤ ਦੇ ਡਰ ਦੀ ਧਮਕੀ ਦਿਤੀ ਅਤੇ ਗੱਜਿਆ, "ਮੈਨੂੰ ਦੱਸ ਤੈਨੂੰ ਕੌਣ ਬਚਾ ਸਕਦਾ ਹੈ?
ਖੜਗੁ = ਤਲਵਾਰ। ਕਾਲੁ = ਮੌਤ। ਭੈ = (ਅੰਦਰੋਂ) ਡਰ ਨਾਲ। ਕੋਪਿਓ = ਗੁੱਸੇ ਵਿਚ ਆਇਆ। ਮੋਹਿ = ਮੈਨੂੰ। ਤੁਹਿ = ਤੈਨੂੰ।(ਹੁਣ ਅੰਦਰੋਂ) ਡਰਿਆ ਹੋਇਆ (ਪਰ ਬਾਹਰੋਂ) ਕ੍ਰੋਧਵਾਨ ਹੋ ਕੇ, ਮੌਤ-ਰੂਪ ਤਲਵਾਰ ਕੱਢ ਕੇ (ਬੋਲਿਆ-) ਮੈਨੂੰ ਦੱਸ ਜਿਹੜਾ ਤੈਨੂੰ (ਇਸ ਤਲਵਾਰ ਤੋਂ) ਬਚਾ ਸਕਦਾ ਹੈ।
 
पीत पीतांबर त्रिभवण धणी थ्मभ माहि हरि भाखै ॥४॥
Pīṯ pīṯāʼnbar ṯaribẖavaṇ ḏẖaṇī thambẖ māhi har bẖākẖai. ||4||
Prahlaad answered, "The Lord, the Master of the three worlds, is contained even in this pillar to which I am tied."||4||
ਪ੍ਰਹਿਲਾਦ ਨੇ ਆਖਿਆ, "ਹੜਤਾਲ ਵਰਗੇ ਪੀਲੇ ਬਸਤਰਾਂ ਵਾਲਾ ਤਿੰਨਾਂ ਜਹਾਨਾ ਦਾ ਮਾਲਕ ਵਾਹਿਗੁਰੂ ਥੰਮ੍ਹ ਵਿੱਚ ਹੈ, ਜਿਸ ਨਾਲ ਮੈਂ ਬੰਨਿ੍ਹਆ ਹੋਇਆ ਹਾਂ।
ਪੀਤਾਂਬਰ = ਪੀਲੇ ਕੱਪੜਿਆਂ ਵਾਲਾ ਕ੍ਰਿਸ਼ਨ, ਪ੍ਰਭੂ। ਤ੍ਰਿਭਵਣ ਧਣੀ = ਤਿੰਨਾਂ ਭਵਨਾਂ ਦਾ ਮਾਲਕ, ਪਰਮਾਤਮਾ। ਭਾਖੈ = ਬੋਲਦਾ ਹੈ ॥੪॥(ਅੱਗੋਂ) ਪੀਲੇ ਕੱਪੜਿਆਂ ਵਾਲਾ ਕ੍ਰਿਸ਼ਨ ਪ੍ਰਭੂ, ਤਿੰਨਾਂ ਭਵਨਾਂ ਦਾ ਮਾਲਕ ਪਰਮਾਤਮਾ ਥੰਮ੍ਹ ਵਿਚ ਬੋਲਦਾ ਹੈ ॥੪॥
 
हरनाखसु जिनि नखह बिदारिओ सुरि नर कीए सनाथा ॥
Harnākẖas jin nakẖah biḏāri▫o sur nar kī▫e sanāthā.
The Lord who tore Harnaakhash apart with His nails proclaimed Himself the Lord of gods and men.
ਜਿਸ ਨੇ ਹਰਨਾਖਸ਼ ਨੂੰ ਆਪਣੇ ਨੋਹਾਂ ਨਾਲ ਪਾੜ ਸੁਟਿਆ ਸੀ ਉਸ ਨੇ ਆਪਣੇ ਆਪ ਨੂੰ ਦੇਵਤਿਆਂ ਤੇ ਮਨੁੱਖ ਦਾ ਸੁਆਮੀ ਪਰਗਟ ਕੀਤਾ ਸੀ।
ਜਿਨਿ = ਜਿਸ (ਪ੍ਰਭੂ) ਨੇ। ਨਖਹ = ਨਹੁੰਆਂ ਨਾਲ। ਬਿਦਾਰਿਓ = ਚੀਰ ਦਿੱਤਾ। ਸਨਾਥਾ = ਸ-ਨਾਥ, ਖਸਮ ਵਾਲੇ।ਜਿਸ ਪ੍ਰਭੂ ਨੇ ਹਰਨਾਖ਼ਸ਼ ਨੂੰ ਨਹੁੰਆਂ ਨਾਲ ਚੀਰ ਦਿੱਤਾ, ਦੇਵਤਿਆਂ ਤੇ ਮਨੁੱਖਾਂ ਨੂੰ ਢਾਰਸ ਦਿੱਤੀ,
 
कहि नामदेउ हम नरहरि धिआवह रामु अभै पद दाता ॥५॥३॥९॥
Kahi nāmḏe▫o ham narhar ḏẖi▫āvėh rām abẖai paḏ ḏāṯā. ||5||3||9||
Says Naam Dayv, I meditate on the Lord, the Man-lion, the Giver of fearless dignity. ||5||3||9||
ਨਾਮਦੇਵ ਜੀ ਆਖਦੇ ਹਨ, ਮੈਂ ਉਸ ਮਨੁੱਸ਼-ਸ਼ੇਰ ਸੁਆਮੀ ਦਾ ਸਿਮਰਨ ਕਰਦਾ ਹਾਂ, ਜੋ ਡਰ-ਰਹਿਤ ਮਰਤਬੇ ਦਾ ਦੇਣ ਵਾਲਾ ਹੈ।
ਨਰਹਰਿ = ਪਰਮਾਤਮਾ। ਅਭੈ ਪਦ ਦਾਤਾ = ਨਿਡਰਤਾ ਦਾ ਦਰਜਾ ਦੇਣ ਵਾਲਾ ॥੫॥੩॥੯॥ਨਾਮਦੇਵ ਆਖਦਾ ਹੈ ਕਿ ਮੈਂ ਭੀ ਉਸੇ ਪ੍ਰਭੂ ਨੂੰ ਸਿਮਰਦਾ ਹਾਂ; ਪ੍ਰਭੂ ਹੀ ਨਿਰਭੈਤਾ ਦਾ ਦਰਜਾ ਬਖ਼ਸ਼ਣ ਵਾਲਾ ਹੈ ॥੫॥੩॥੯॥
 
सुलतानु पूछै सुनु बे नामा ॥
Sulṯān pūcẖẖai sun be nāmā.
The Sultan said, "Listen, Naam Dayv:
ਬਾਦਸ਼ਾਹ ਨੇ ਆਖਿਆ: "ਤੂੰ ਸੁਣ ਓਇ ਨਾਮਿਆ!
ਬੇ-ਹੇ!(ਮੁਹੰਮਦ-ਬਿਨ-ਤੁਗ਼ਲਕ) ਬਾਦਸ਼ਾਹ ਪੁੱਛਦਾ ਹੈ-ਹੇ ਨਾਮੇ! ਸੁਣ,
 
देखउ राम तुम्हारे कामा ॥१॥
Ḏekẖ▫a▫u rām ṯumĥāre kāmā. ||1||
let me see the actions of your Lord."||1||
ਵੇਖਦਾ ਹਾਂ, ਮੈਂ ਤੇਰੇ ਪ੍ਰਭੂ ਦੇ ਕੰਮ"।
ਦੇਖਉ = ਮੈਂ ਵੇਖਾਂ, ਮੈਂ ਵੇਖਣੇ ਚਾਹੁੰਦਾ ਹਾਂ ॥੧॥ਮੈਂ ਤੇਰੇ ਰਾਮ ਦੇ ਕੰਮ ਵੇਖਣੇ ਚਾਹੁੰਦਾ ਹਾਂ ॥੧॥
 
नामा सुलताने बाधिला ॥
Nāmā sulṯāne bāḏẖilā.
The Sultan arrested Naam Dayv,
ਬਾਦਸ਼ਾਹ ਨੇ ਨਾਮੇ ਨੂੰ ਪਕੜ ਲਿਆ ਅਤੇ ਆਖਿਆ:
ਸੁਲਤਾਨੇ = ਸੁਲਤਾਨ ਨੇ। ਬਾਧਿਆ = ਬੰਨ੍ਹ ਲਿਆ।ਬਾਦਸ਼ਾਹ ਨੇ ਮੈਨੂੰ (ਨਾਮੇ ਨੂੰ) ਬੰਨ੍ਹ ਲਿਆ,
 
देखउ तेरा हरि बीठुला ॥१॥ रहाउ ॥
Ḏekẖ▫a▫u ṯerā har bīṯẖulā. ||1|| rahā▫o.
and said, "Let me see your Beloved Lord."||1||Pause||
ਵੇਖਦਾ ਹਾਂ, ਮੈਂ ਤੇਰੇ ਪਿਆਰੇ ਵਾਹਿਗੁਰੂ ਨੂੰ! ਠਹਿਰਾਉ।
ਬੀਠੁਲਾ = ਮਾਇਆ ਤੋਂ ਰਹਿਤ, ਪ੍ਰਭੂ ॥੧॥(ਤੇ ਆਖਣ ਲੱਗਾ-) ਮੈਂ ਤੇਰਾ ਹਰੀ, ਤੇਰਾ ਬੀਠਲੁ, ਵੇਖਣਾ ਚਾਹੁੰਦਾ ਹਾਂ ॥੧॥ ਰਹਾਉ॥
 
बिसमिलि गऊ देहु जीवाइ ॥
Bismil ga▫ū ḏeh jīvā▫e.
Bring this dead cow back to life.
ਇਸ ਜ਼ਿਬ੍ਹਾ ਕੀਤੀ ਹੋਈ ਗਾਂ ਨੂੰ ਜੀਉਂਦੀ ਕਰ ਦੇ,
ਬਿਸਮਿਲਿ = ਮੋਈ ਹੋਈ।(ਮੇਰੀ ਇਹ) ਮੋਈ ਹੋਈ ਗਾਂ ਜਿਵਾਲ ਦੇਹ,
 
नातरु गरदनि मारउ ठांइ ॥२॥
Nāṯar garḏan māra▫o ṯẖāʼn▫e. ||2||
Otherwise, I shall cut off your head here and now."||2||
ਨਹੀਂ ਤਾਂ ਏਸੇ ਥਾਂ ਤੇ ਤੇਰਾ ਸਿਰ ਲਾਹ ਸੁਟਾਂਗਾ"।
ਨਾਤਰ = ਨਹੀਂ ਤਾਂ। ਠਾਂਇ = ਇਸੇ ਥਾਂ, ਹੁਣੇ ਹੀ ॥੨॥ਨਹੀਂ ਤਾਂ ਤੈਨੂੰ ਭੀ ਇੱਥੇ ਹੀ (ਹੁਣੇ ਹੀ) ਮਾਰ ਦਿਆਂਗਾ ॥੨॥
 
बादिसाह ऐसी किउ होइ ॥
Bāḏisāh aisī ki▫o ho▫e.
Naam Dayv answered, "O king, how can this happen?
ਨਾਮੇ ਨੇ ਉਤਰ ਦਿੱਤਾ: "ਹੈ ਪਾਤਿਸ਼ਾਹ ਇੰਜ ਕਿਸ ਤਰ੍ਹਾਂ ਹੋ ਸਕਦਾ ਹੈ?
ਬਾਦਿਸਾਹ = ਹੇ ਬਾਦਸ਼ਾਹ!(ਮੈਂ ਆਖਿਆ-) ਬਾਦਸ਼ਾਹ! ਅਜਿਹੀ ਗੱਲ ਕਿਵੇਂ ਹੋ ਸਕਦੀ ਹੈ?
 
बिसमिलि कीआ न जीवै कोइ ॥३॥
Bismil kī▫ā na jīvai ko▫e. ||3||
No one can bring the dead back to life. ||3||
ਕੋਈ ਜਣਾ ਜਿਬ੍ਹਾ ਕੀਤੇ ਹੋਏ ਨੂੰ ਸੁਰਜੀਤ ਨਹੀਂ ਕਰ ਸਕਦਾ?
xxx॥੩॥ਕਦੇ ਕੋਈ ਮੋਇਆ ਹੋਇਆ ਮੁੜ ਨਹੀਂ ਜੀਵਿਆ ॥੩॥
 
मेरा कीआ कछू न होइ ॥
Merā kī▫ā kacẖẖū na ho▫e.
I cannot do anything by my own actions.
ਮੇਰੇ ਕਰਨ ਦੁਆਰਾ ਕੁਝ ਭੀ ਨਹੀਂ ਹੋ ਸਕਦਾ।
xxx(ਤੇ ਇਕ ਹੋਰ ਗੱਲ ਭੀ ਹੈ) ਮੇਰਾ ਕੀਤਾ ਕੁਝ ਨਹੀਂ ਹੋ ਸਕਦਾ।
 
करि है रामु होइ है सोइ ॥४॥
Kar hai rām ho▫e hai so▫e. ||4||
Whatever the Lord does, that alone happens."||4||
ਜਿਹੜਾ ਕੁਛ ਪ੍ਰਭੂ ਕਰਦਾ ਹੈ, ਕੇਵਲ ਉਹ ਹੀ ਹੁੰਦਾ ਹੈ"।
xxx॥੪॥ਉਹੀ ਕੁਝ ਹੁੰਦਾ ਹੈ ਜੋ ਪਰਮਾਤਮਾ ਕਰਦਾ ਹੈ ॥੪॥
 
बादिसाहु चड़्हिओ अहंकारि ॥
Bāḏisāhu cẖaṛĥi▫o ahaʼnkār.
The arrogant king was enraged at this reply.
ਪਾਤਿਸ਼ਾਹ ਹੰਕਾਰ ਵਿੱਚ ਆ ਗਿਆ।
ਅਹੰਕਾਰਿ = ਅਹੰਕਾਰ ਵਿਚ।ਬਾਦਸ਼ਾਹ (ਇਹ ਉੱਤਰ ਸੁਣ ਕੇ) ਅਹੰਕਾਰ ਵਿਚ ਆਇਆ,
 
गज हसती दीनो चमकारि ॥५॥
Gaj hasṯī ḏīno cẖamkār. ||5||
He incited an elephant to attack. ||5||
ਉਸ ਨੇ ਇਕ ਵਡੇ ਹਾਥੀ ਨੂੰ ਅੱਗ-ਬਗੌਲਾ ਕਰ ਦਿਤਾ।
ਚਮਕਾਰਿ ਦੀਨੋ = ਪ੍ਰੇਰ ਦਿੱਤਾ, ਉਕਸਾਇਆ ॥੫॥ਉਸ ਨੇ (ਮੇਰੇ ਉੱਤੇ) ਇਕ ਵੱਡਾ ਹਾਥੀ ਚਮਕਾ ਕੇ ਚਾੜ੍ਹ ਦਿੱਤਾ ॥੫॥
 
रुदनु करै नामे की माइ ॥
Ruḏan karai nāme kī mā▫e.
Naam Dayv's mother began to cry,
ਨਾਮੇ ਦੀ ਮਾਤਾ ਰੋਣ ਲਗ ਗਈ ਅਤੇ ਉਸ ਨੇ ਆਖਿਆ,
xxx(ਮੇਰੀ) ਨਾਮੇ ਦੀ ਮਾਂ ਰੋਣ ਲੱਗ ਪਈ,
 
छोडि रामु की न भजहि खुदाइ ॥६॥
Cẖẖod rām kī na bẖajėh kẖuḏā▫e. ||6||
and she said, "Why don't you abandon your Lord Raam, and worship his Lord Allah?"||6||
ਤੂੰ ਹਿੰਦੂਆ ਦੇ ਰਾਮ ਨੂੰ ਛੱਡ ਕੇ ਮੁਸਲਮਾਨਾਂ ਦੇ ਖੁਦਾ ਦਾ ਉਚਾਰਨ ਕਿਉਂ ਨਹੀਂ ਕਰਦਾ?
ਕੀ ਨ = ਕਿਉਂ ਨਹੀਂ? ॥੬॥(ਤੇ ਆਖਣ ਲੱਗੀ-ਹੇ ਬੱਚਾ!) ਤੂੰ ਰਾਮ ਛੱਡ ਕੇ ਖ਼ੁਦਾ ਖ਼ੁਦਾ ਕਿਉਂ ਨਹੀਂ ਆਖਣ ਲੱਗ ਪੈਂਦਾ? ॥੬॥
 
न हउ तेरा पूंगड़ा न तू मेरी माइ ॥
Na ha▫o ṯerā pūʼngaṛā na ṯū merī mā▫e.
Naam Dayv answered, "I am not your son, and you are not my mother.
ਨਾਮੇ ਨੇ ਉਤਰ ਦਿਤਾ: "ਮੈਂ ਤੇਰਾ ਪੁਤ ਨਹੀਂ, ਨਾਂ ਹੀ ਤੂੰ ਮੇਰੀ ਮਾਤਾ ਹੈ;
ਪੂੰਗੜਾ = ਬੱਚਾ।(ਮੈਂ ਉੱਤਰ ਦਿੱਤਾ-) ਨਾ ਮੈਂ ਤੇਰਾ ਪੁੱਤਰ ਹਾਂ, ਨਾ ਤੂੰ ਮੇਰੀ ਮਾਂ ਹੈਂ;
 
पिंडु पड़ै तउ हरि गुन गाइ ॥७॥
Pind paṛai ṯa▫o har gun gā▫e. ||7||
Even if my body dies, I will still sing the Glorious Praises of the Lord."||7||
ਭਾਵੇਂ ਮੇਰੀ ਦੇਹਿ ਭੀ ਨਸ਼ਟ ਹੋ ਜਾਵੇ, ਤਾਂ ਭੀ ਮੈਂ ਪ੍ਰਭੂ ਦਾ ਜੱਸ ਗਾਇਨ ਕਰਦਾ ਰਹਾਗਾ"।
ਪਿੰਡੁ ਪੜੈ = ਜੇ ਸਰੀਰ ਭੀ ਨਾਸ ਹੋ ਜਾਏ ॥੭॥ਜੇ ਮੇਰਾ ਸਰੀਰ ਭੀ ਨਾਸ ਹੋ ਜਾਏ, ਤਾਂ ਭੀ ਨਾਮਾ ਹਰੀ ਦੇ ਗੁਣ ਗਾਂਦਾ ਰਹੇਗਾ ॥੭॥
 
करै गजिंदु सुंड की चोट ॥
Karai gajinḏ sund kī cẖot.
The elephant attacked him with his trunk,
ਹਾਥੀ ਉਸ ਨੂੰ ਆਪਣੀ ਸੁੰਡ ਨਾਲ ਸੱਟ ਮਾਰਦਾ ਸੀ,
ਗਜਿੰਦੁ = ਹਾਥੀ, ਵੱਡਾ ਹਾਥੀ।ਹਾਥੀ ਆਪਣੀ ਸੁੰਡ ਦੀ ਚੋਟ ਕਰਦਾ ਹੈ,
 
नामा उबरै हरि की ओट ॥८॥
Nāmā ubrai har kī ot. ||8||
but Naam Dayv was saved, protected by the Lord. ||8||
ਪ੍ਰੰਤੂ ਪ੍ਰਭੂ ਦੀ ਪਨਾਹ ਰਾਹੀਂ ਨਾਮਾ ਬਚ ਗਿਆ।
ਉਬਰੈ = ਬਚ ਗਿਆ ॥੮॥ਪਰ ਨਾਮਾ ਬਚ ਨਿਕਲਦਾ ਹੈ; ਨਾਮੇ ਨੂੰ ਪਰਮਾਤਮਾ ਦਾ ਆਸਰਾ ਹੈ ॥੮॥
 
काजी मुलां करहि सलामु ॥
Kājī mulāʼn karahi salām.
The king said, "The Qazis and the Mullahs bow down to me,
ਬਾਦਸ਼ਾਹ ਨੇ ਆਖਿਆ: "ਕਾਜ਼ੀ ਅਤੇ ਮੁੱਲਾ ਮੈਨੂੰ ਬੰਦਨਾ ਕਰਦੇ ਹਨ,
xxx(ਬਾਦਸ਼ਾਹ ਸੋਚਦਾ ਹੈ-) ਮੈਨੂੰ (ਮੇਰੇ ਮਜ਼ਹਬ ਦੇ ਆਗੂ) ਕਾਜ਼ੀ ਤੇ ਮੌਲਵੀ ਤਾਂ ਸਲਾਮ ਕਰਦੇ ਹਨ,
 
इनि हिंदू मेरा मलिआ मानु ॥९॥
In hinḏū merā mali▫ā mān. ||9||
but this Hindu has trampled my honor."||9||
ਪ੍ਰੰਤੂ ਇਸ ਹਿੰਦੂ ਨੇ ਮੇਰੀ ਇੱਜ਼ਤ ਆਬਰੂ ਲਤਾੜ ਛੱਡੀ ਹੈ"।
ਇਨਿ = ਇਸ ਨੇ। ਮਲਿਆ = ਤੋੜ ਦਿੱਤਾ ਹੈ ॥੯॥ਪਰ ਇਸ ਹਿੰਦੂ ਨੇ ਮੇਰਾ ਮਾਣ ਤੋੜ ਦਿੱਤਾ ਹੈ ॥੯॥
 
बादिसाह बेनती सुनेहु ॥
Bāḏisāh benṯī sunehu.
The people pleaded with the king, "Hear our prayer, O king.
ਹਿੰਦੂਆਂ ਨੇ ਆਖਿਆ: "ਹੇ ਪਾਤਿਸ਼ਾਹ! ਤੂੰ ਸਾਡੀ ਪ੍ਰਾਰਥਨਾ ਸੁਣ,
xxx(ਹਿੰਦੂ ਲੋਕ ਰਲ ਕੇ ਆਏ, ਤੇ ਆਖਣ ਲੱਗੇ,) ਹੇ ਬਾਦਸ਼ਾਹ! ਅਸਾਡੀ ਅਰਜ਼ ਸੁਣ,