Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

जामि न भीजै साच नाइ ॥१॥ रहाउ ॥
Jām na bẖījai sācẖ nā▫e. ||1|| rahā▫o.
if you are not drenched with the True Name. ||1||Pause||
ਜਦ ਤਾਂਈ ਤੂੰ ਸੱਚੇ ਨਾਮ ਅੰਦਰ ਨਹੀਂ ਭਿਜਦੀ। ਠਹਿਰਾਉ।
ਜਾਮਿ = ਜਦ ਤਕ। ਨਾਇ = ਨਾਮ ਵਿਚ ॥੧॥ਜਦੋਂ ਤਕ ਮਨੁੱਖ ਪ੍ਰਭੂ ਦੇ ਸੱਚੇ ਨਾਮ ਵਿਚ ਨਹੀਂ ਭਿੱਜਦਾ (ਪ੍ਰੀਤ ਨਹੀਂ ਪਾਂਦਾ, ਉਸ ਦਾ ਕੋਈ ਭੀ ਉੱਦਮ ਪ੍ਰਭੂ ਨੂੰ ਪਸੰਦ ਨਹੀਂ) ॥੧॥ ਰਹਾਉ॥
 
दस अठ लीखे होवहि पासि ॥
Ḏas aṯẖ līkẖe hovėh pās.
One may have the eighteen Puraanas written in his own hand;
ਭਾਵੇਂ ਆਦਮੀ ਕੋਲ ਆਪਦੇ ਹਥ ਨਾਲ ਲਿਖੇ ਹੋਏ ਅਠਾਰਾ ਪੁਰਾਣ ਹੋਣ,
ਦਸ ਅਠ = ਅਠਾਰਾਂ ਪੁਰਾਣ।ਜੇ ਕਿਸੇ ਪੰਡਿਤ ਨੇ ਅਠਾਰਾਂ ਪੁਰਾਣ ਲਿਖ ਕੇ ਕੋਲ ਰੱਖੇ ਹੋਏ ਹੋਣ,
 
चारे बेद मुखागर पाठि ॥
Cẖāre beḏ mukẖāgar pāṯẖ.
he may recite the four Vedas by heart,
ਅਤੇ ਉਹ ਚਾਰੇ ਵੇਦ ਮੂੰਹ ਜਬਾਨੀ ਪੜ੍ਹਦਾ ਹੋਵੇ,
ਮੁਖਾਗਰ = ਮੂੰਹ-ਜ਼ਬਾਨੀ, ਮੂੰਹ ਅੱਗੇ {ਮੁਖ-ਅੱਗ੍ਰ}। ਪਾਠਿ = ਪਾਠ ਵਿਚ।ਜੇ ਪਾਠ ਵਿਚ ਉਹ ਚਾਰੇ ਵੇਦ ਜ਼ਬਾਨੀ ਪੜ੍ਹੇ,
 
पुरबी नावै वरनां की दाति ॥
Purbī nāvai varnāʼn kī ḏāṯ.
and take ritual baths at holy festivals and give charitable donations;
ਅਤੇ ਉਹ ਤਿਉਹਾਰਾਂ ਦੇ ਸਮਿਆਂ ਤੇ ਇਸ਼ਨਾਨ ਕਰਦਾ ਹੋਵੇ ਅਤੇ ਜਾਤੀ ਅਨੁਸਾਰ ਪੁੰਨ-ਦਾਨ ਕਰਦਾ ਹੋਵੇ,
ਪੁਰਬੀ = ਪੁਰਬਾਂ ਦੇ ਮੌਕੇ ਤੇ, ਪਵਿੱਤ੍ਰ ਦਿਹਾੜਿਆਂ ਤੇ। ਵਰਨਾਂ ਕੀ ਦਾਤਿ = ਵਖ ਵਖ ਵਰਨਾਂ ਲਈ ਜੋ ਦਾਨ ਕਰਨਾ ਲਿਖਿਆ ਹੈ ਉਸ ਅਨੁਸਾਰ ਦਾਨ।ਜੇ ਉਹ ਪਵਿਤ੍ਰ (ਮਿਥੇ) ਦਿਹਾੜਿਆਂ ਤੇ ਤੀਰਥੀਂ ਇਸ਼ਨਾਨ ਕਰੇ, ਸ਼ਾਸਤ੍ਰਾਂ ਦੀ ਦੱਸੀ ਮਰਯਾਦਾ ਅਨੁਸਾਰ ਵਖ ਵਖ ਵਰਨਾਂ ਦੇ ਬੰਦਿਆਂ ਨੂੰ ਦਾਨ-ਪੁੰਨ ਕਰੇ,
 
वरत नेम करे दिन राति ॥२॥
varaṯ nem kare ḏin rāṯ. ||2||
he may observe the ritual fasts, and perform religious ceremonies day and night. ||2||
ਅਤੇ ਉਹ ਉਪਹਾਸ ਰਖਦਾ ਹੋਵੇ ਅਤੇ ਦਿਨ ਤੇ ਰੈਣ ਧਾਰਮਕ ਸੰਸਕਾਰ ਕਰਦਾ ਹੋਵੇ;
xxx॥੨॥ਜੇ ਉਹ ਦਿਨ ਰਾਤ ਵਰਤ ਰੱਖਦਾ ਰਹੇ ਤੇ ਹੋਰ ਨਿਯਮ ਨਿਬਾਹੁੰਦਾ ਰਹੇ (ਤਾਂ ਭੀ ਪ੍ਰਭੂ ਨੂੰ ਇਹ ਕੋਈ ਉੱਦਮ ਪਸੰਦ ਨਹੀਂ) ॥੨॥
 
काजी मुलां होवहि सेख ॥
Kājī mulāʼn hovėh sekẖ.
He may be a Qazi, a Mullah or a Shaykh,
ਅਤੇ ਭਾਵੇਂ ਉਹ ਕਾਜ਼ੀ ਮੁੱਲਾਂ ਜਾਂ ਸ਼ੇਖ ਹੋਵੇ,
xxxਜੇ ਕੋਈ ਬੰਦੇ ਕਾਜ਼ੀ ਮੁੱਲਾਂ ਸ਼ੇਖ਼ ਬਣ ਜਾਣ,
 
जोगी जंगम भगवे भेख ॥
Jogī jangam bẖagve bẖekẖ.
a Yogi or a wandering hermit wearing saffron-colored robes;
ਅਤੇ ਭਾਵੇਂ ਉਹ ਯੋਗੀ ਹੋਵੇ, ਰਮਤਾ ਰਿਸ਼ੀ ਜਾਂ ਗੇਰੂ-ਰੰਗੇ ਬਸਤਰਾਂ ਵਾਲਾ ਸਾਧੂ,
ਜੰਗਮ = ਟੱਲੀਆਂ ਵਜਾਣ ਵਾਲੇ ਸ਼ਿਵ-ਉਪਾਸਕ।ਕੋਈ ਜੋਗੀ ਜੰਗਮ ਬਣ ਕੇ ਭਗਵੇ ਕੱਪੜੇ ਪਹਿਨ ਲੈਣ,
 
को गिरही करमा की संधि ॥
Ko girhī karmā kī sanḏẖ.
he may be a householder, working at his job;
ਅਤੇ ਭਾਵੇਂ ਕੋਈ ਜਣਾ ਗ੍ਰਿਹਸਥੀ ਅਤੇ ਧਾਰਮਿਕ ਕਰਮ ਕਾਂਡ ਕਰਨ ਵਾਲਾ ਹੋਵੇ,
ਸੰਧਿ = ਮਿਲੌਣੀ। ਕਰਮਾਂ ਕੀ ਸੰਧਿ = ਧਰਮ ਸ਼ਾਸਤ੍ਰਾਂ ਅਨੁਸਾਰ ਦੱਸੇ ਕਰਮ ਕਾਂਡ ਨੂੰ ਕਰਨ ਵਾਲੇ, ਕਰਮ-ਕਾਂਡੀ।ਕੋਈ ਗ੍ਰਿਹਸਤੀ ਬਣ ਕੇ ਪੂਰਾ ਕਰਮ-ਕਾਂਡੀ ਹੋ ਜਾਏ-
 
बिनु बूझे सभ खड़ीअसि बंधि ॥३॥
Bin būjẖe sabẖ kẖaṛī▫as banḏẖ. ||3||
but without understanding the essence of devotional worship, all people are eventually bound and gagged, and driven along by the Messenger of Death. ||3||
ਪ੍ਰੰਤੂ ਪ੍ਰਭੂ ਨੂੰ ਜਾਣਨ ਦੇ ਬਗੈਰ ਸਾਰਿਆਂ ਨੂੰ ਜਮ ਨਰੜ ਕੇ ਲੈ ਜਾਂਦਾ ਹੈ।
ਖੜੀਅਸਿ = ਖੜੀ ਜਾਂਦੀ ਹੈ। ਬੰਧਿ = ਬੰਨ੍ਹ ਕੇ ॥੩॥ਇਹਨਾਂ ਵਿਚੋਂ ਹਰੇਕ ਦੋਸੀਆਂ ਵਾਂਗ ਬੰਨ੍ਹ ਕੇ ਅੱਗੇ ਲਾ ਲਿਆ ਜਾਇਗਾ, ਜਦ ਤਕ ਉਹ ਸਿਮਰਨ ਦੀ ਕਦਰ ਨਹੀਂ ਸਮਝਿਆ, (ਜਦ ਤਕ ਉਹ ਸੱਚੇ ਨਾਮ ਵਿਚ ਨਹੀਂ ਪਤੀਜਦਾ) ॥੩॥
 
जेते जीअ लिखी सिरि कार ॥
Jeṯe jī▫a likẖī sir kār.
Each person's karma is written on his forehead.
ਜਿੰਨੇ ਭੀ ਜੀਵ ਹਨ, ਉਨ੍ਹਾਂਸਾਰਿਆਂ ਦੇ ਸਿਰ ਉਤੇ ਉਹਨਾਂ ਦੇ ਕਾਰ-ਵਿਹਾਰ ਲਿਖੇ ਹੋਏ ਹਨ।
ਸਿਰਿ = ਸਿਰ ਉਤੇ।(ਅਸਲ ਗੱਲ ਇਹ ਹੈ ਕਿ) ਜਿਤਨੇ ਭੀ ਜੀਵ ਹਨ ਸਭਨਾਂ ਦੇ ਸਿਰ ਉਤੇ ਪ੍ਰਭੂ ਦਾ ਇਹੀ ਹੁਕਮ-ਰੂਪ ਲੇਖ ਲਿਖਿਆ ਹੋਇਆ ਹੈ,
 
करणी उपरि होवगि सार ॥
Karṇī upar hovag sār.
According to their deeds, they shall be judged.
ਉਹਨਾਂ ਦੇ ਅਮਲਾਂ ਅਨੁਸਾਰ ਉਹਨਾਂ ਦਾ ਫੈਸਲਾ ਹੋਵੇਗਾ।
ਕਰਣੀ ਉਪਰਿ = ਹਰੇਕ ਦੀ ਕਰਣੀ ਅਨੁਸਾਰ, ਹਰੇਕ ਜੀਵ ਦੇ ਕੀਤੇ ਕਰਮਾਂ ਅਨੁਸਾਰ। ਹੋਵਗਿ = ਹੋਵੇਗੀ। ਸਾਰ = ਸੰਭਾਲ, ਫ਼ੈਸਲਾ।ਕਿ ਹਰੇਕ ਦੀ ਕਾਮਯਾਬੀ ਦਾ ਫ਼ੈਸਲਾ ਉਸ ਦੇ ਕੀਤੇ ਕਰਮਾਂ ਉਤੇ ਹੀ ਹੋਵੇਗਾ।
 
हुकमु करहि मूरख गावार ॥
Hukam karahi mūrakẖ gāvār.
Only the foolish and the ignorant issue commands.
ਬੇਵਕੂਫ ਅਤੇ ਬੇਸਮਝ ਬੰਦੇ ਫੁਰਮਾਨ ਜਾਰੀ ਰਕਦੇ ਹਨ।
ਹੁਕਮੁ ਕਰਹਿ = ਜੋ ਮਨੁੱਖ ਹੁਕਮ ਕਰਦੇ ਹਨ, ਹਉਮੈ ਕਰਨ ਵਾਲੇ ਬੰਦੇ।ਜੇਹੜੇ ਬੰਦੇ ਸੁੱਚੇ ਕਰਮ-ਕਾਂਡ ਭੇਖ ਆਦਿਕ ਉਤੇ ਹੀ ਮਾਣ ਕਰਦੇ ਹਨ ਉਹ ਵੱਡੇ ਮੂਰਖ ਹਨ।
 
नानक साचे के सिफति भंडार ॥४॥३॥
Nānak sācẖe ke sifaṯ bẖandār. ||4||3||
O Nanak, the treasure of praise belongs to the True Lord alone. ||4||3||
ਨਾਨਕ, ਸਤਿਪੁਰਖ ਸਿਫ਼ਤ ਸ਼ਲਾਘਾ ਦੇ ਖ਼ਜ਼ਾਨਿਆਂ ਦਾ ਮਾਲਕ ਹੈ।
ਭੰਡਾਰ = ਖ਼ਜ਼ਾਨੇ ॥੪॥੩॥ਹੇ ਨਾਨਕ! ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀਆਂ ਸਿਫ਼ਤਾਂ ਦੇ ਖ਼ਜ਼ਾਨੇ ਭਰੇ ਪਏ ਹਨ (ਉਹਨਾਂ ਵਿਚ ਜੁੜੋ। ਇਹੀ ਹੈ ਪਰਵਾਨ ਹੋਣ ਵਾਲੀ ਕਰਣੀ) ॥੪॥੩॥
 
बसंतु महला ३ तीजा ॥
Basanṯ mėhlā 3 ṯījā.
Basant, Third Mehl:
ਬਸੰਤ ਤੀਜੀ ਪਾਤਿਸ਼ਾਹੀ।
xxxxxx
 
बसत्र उतारि दिग्मबरु होगु ॥
Basṯar uṯār ḏigambar hog.
A person may take off his clothes and be naked.
ਕੀ ਹੋਇਆ, ਜੇਕਰ ਆਪਣੇ ਕਪੜੇ ਲਾਹ ਕੇ ਆਦਮੀ ਨੰਗਾ ਹੋ ਬਹਿੰਦਾ ਹੈ?
ਉਤਾਰਿ = ਉਤਾਰ ਕੇ, ਲਾਹ ਕੇ। ਦਿਗੰਬਰੁ = ਨਾਂਗਾ ਸਾਧੂ {ਦਿਗ-ਅੰਬਰੁ। ਦਿਗ = ਦਿਸ਼ਾ। ਅੰਬਰੁ = ਕੱਪੜਾ। ਦਿਗੰਬਰੁ = ਉਹ ਜਿਸ ਨੇ ਦਿਸ਼ਾ ਨੂੰ ਆਪਣਾ ਕੱਪੜਾ ਬਣਾਇਆ ਹੈ, ਨੰਗਾ}। ਹੋਗੁ = (ਜੇ) ਹੋ ਜਾਇਗਾ।ਜੇ ਕੋਈ ਮਨੁੱਖ ਕੱਪੜੇ ਉਤਾਰ ਕੇ ਨਾਂਗਾ ਸਾਧੂ ਬਣ ਜਾਏ (ਤਾਂ ਭੀ ਵਿਅਰਥ ਹੀ ਉੱਦਮ ਹੈ)।
 
जटाधारि किआ कमावै जोगु ॥
Jatāḏẖār ki▫ā kamāvai jog.
What Yoga does he practice by having matted and tangled hair?
ਵਾਲਾਂ ਦੀਆਂ ਲਿਟਾਂ ਧਾਰਨ ਕਰਨ ਦੁਆਰਾ, ਉਹ ਯੋਗ ਕਿਸ ਤਰ੍ਹਾਂ ਕਮਾ ਸਕਦਾ ਹੈ?
ਧਾਰਿ = ਧਾਰ ਕੇ। ਕਿਆ = ਕੇਹੜਾ?ਜਟਾ ਧਾਰ ਕੇ ਭੀ ਕੋਈ ਜੋਗ ਨਹੀਂ ਕਮਾਇਆ ਜਾ ਸਕਦਾ। (ਪਰਮਾਤਮਾ ਨਾਲ ਜੋਗ (ਮੇਲ) ਨਹੀਂ ਹੋ ਸਕੇਗਾ)।
 
मनु निरमलु नही दसवै दुआर ॥
Man nirmal nahī ḏasvai ḏu▫ār.
If the mind is not pure, what use is it to hold the breath at the Tenth Gate?
ਸੁਆਸ ਨੂੰ ਦਸਮੇ ਦੁਆਰੇ ਰੋਕਣ ਦਾ ਕੀ ਫਾਇਦਾ ਹੈ, ਜੇਕਰ ਮਨੂਆ ਪਵਿੱਤਰ ਨਹੀਂ?
ਦਸਵੈ ਦੁਆਰ = ਪ੍ਰਾਣ ਦਸਵੇਂ ਦੁਆਰ ਚੜ੍ਹਾਇਆਂ, ਪ੍ਰਾਣਾਯਾਮ ਕੀਤਿਆਂ।ਦਸਵੇਂ ਦੁਆਰ ਵਿਚ ਪ੍ਰਾਣ ਚੜ੍ਹਾਇਆਂ ਭੀ ਮਨ ਪਵਿਤ੍ਰ ਨਹੀਂ ਹੁੰਦਾ।
 
भ्रमि भ्रमि आवै मूड़्हा वारो वार ॥१॥
Bẖaram bẖaram āvai mūṛĥā vāro vār. ||1||
The fool wanders and wanders, entering the cycle of reincarnation again and again. ||1||
ਮੂਰਖ ਪੁਰਸ਼ ਭਟਕਦਾ ਹੈ ਭਟਕਦਾ ਹੈ ਅਤੇ ਮੁੜ ਮੁੜ ਕੇ ਆਵਾਗਉਣ ਵਿੱਚ ਪੈਦਾ ਹੈ।
ਭ੍ਰਮਿ ਭ੍ਰਮਿ = ਭਟਕ ਭਟਕ ਕੇ। ਮੂੜਾ = ਮੂਰਖ। ਵਾਰੋ ਵਾਰ = ਮੁੜ ਮੁੜ ॥੧॥(ਅਜੇਹੇ ਸਾਧਨਾਂ ਵਿਚ ਲੱਗਾ ਹੋਇਆ) ਮੂਰਖ ਭਟਕ ਭਟਕ ਕੇ ਮੁੜ ਮੁੜ ਜਨਮ ਲੈਂਦਾ ਹੈ ॥੧॥
 
एकु धिआवहु मूड़्ह मना ॥
Ėk ḏẖi▫āvahu mūṛĥ manā.
Meditate on the One Lord, O my foolish mind,
ਹੇ ਮੇਰੀ ਮੂਰਖ ਜਿੰਦੜੀਏ! ਤੂੰ ਕੇਵਲ ਇਕ ਸੁਆਮੀ ਦਾ ਸਿਮਰਨ ਕਰ,
ਏਕੁ = ਇਕ ਪ੍ਰਭੂ ਨੂੰ।ਹੇ ਮੂਰਖ ਮਨ! ਇਕ ਪਰਮਾਤਮਾ ਨੂੰ ਸਿਮਰ।
 
पारि उतरि जाहि इक खिनां ॥१॥ रहाउ ॥
Pār uṯar jāhi ik kẖināʼn. ||1|| rahā▫o.
and you shall cross over to the other side in an instant. ||1||Pause||
ਅਤੇ ਤੇਰਾ ਇਕ ਨਿਮਖ ਵਿੱਚ ਪਾਰ ਉਤਾਰਾ ਹੋ ਜਾਵੇਗਾ। ਠਹਿਰਾਉ।
ਇਕ ਖਿਨਾਂ = ਇਕ ਪਲ ਵਿਚ ॥੧॥(ਸਿਮਰਨ ਦੀ ਬਰਕਤਿ ਨਾਲ) ਇਕ ਪਲ ਵਿਚ ਹੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਹਿਂਗਾ ॥੧॥ ਰਹਾਉ॥
 
सिम्रिति सासत्र करहि वखिआण ॥
Simriṯ sāsṯar karahi vakẖi▫āṇ.
Some recite and expound on the Simritees and the Shaastras;
ਜੋ 27 ਸਿਮਰਤੀਆਂ ਤੇ 6 ਸ਼ਾਸਤਰਾਂ ਦੀ ਵਿਆਖਿਆ ਕਰਦੇ ਹਨ,
ਕਰਹਿ = (ਜੋ ਮਨੁੱਖ) ਕਰਦੇ ਹਨ।(ਪੰਡਿਤ ਲੋਕ) ਸਿਮ੍ਰਿਤੀਆਂ ਤੇ ਸ਼ਾਸਤ੍ਰ (ਹੋਰਨਾਂ ਨੂੰ ਪੜ੍ਹ ਪੜ੍ਹ ਕੇ) ਸੁਣਾਂਦੇ ਹਨ,
 
नादी बेदी पड़्हहि पुराण ॥
Nāḏī beḏī paṛĥahi purāṇ.
some sing the Vedas and read the Puraanas;
ਅਤੇ ਬਸਰੀ ਵਜਾਣ ਵਾਲੇ ਦੇ ਪਾਠੀ ਜੋ 18 ਪੁਰਾਣਾ ਨੂੰ ਵਾਚਦੇ ਹਨ,
ਨਾਦੀ = ਨਾਦ ਵਜਾਣ ਵਾਲੇ ਜੋਗੀ। ਬੇਦੀ = ਬੇਦ ਪੜ੍ਹਨ ਵਾਲੇ ਪੰਡਿਤ।ਜੋਗੀ ਨਾਦ ਵਜਾਂਦੇ ਹਨ, ਪੰਡਿਤ ਵੇਦ ਪੜ੍ਹਦੇ ਹਨ, ਕੋਈ ਪੁਰਾਣ ਪੜ੍ਹਦੇ ਹਨ,
 
पाखंड द्रिसटि मनि कपटु कमाहि ॥
Pakẖand ḏarisat man kapat kamāhi.
but they practice hypocrisy and deception with their eyes and minds.
ਪ੍ਰੰਤੂ ਜੇਕਰ ਉਨ੍ਹਾਂ ਦੀ ਅੱਖ ਤੇ ਚਿੱਤ, ਦੰਭ ਅਤੇ ਖੋਟ ਕਮਾਉਂਦੇ ਹਨ,
ਦ੍ਰਿਸਟਿ = ਨਿਗਾਹ, ਨਜ਼ਰ। ਮਨਿ = ਮਨ ਵਿਚ। ਕਮਾਹਿ = ਜੋ ਕਮਾਂਦੇ ਹਨ।ਪਰ ਉਹਨਾਂ ਦੀ ਨਿਗਾਹ ਪਖੰਡ ਵਾਲੀ ਹੈ, ਮਨ ਵਿਚ ਉਹ ਖੋਟ ਕਮਾਂਦੇ ਹਨ।
 
तिन कै रमईआ नेड़ि नाहि ॥२॥
Ŧin kai rama▫ī▫ā neṛ nāhi. ||2||
The Lord does not even come near them. ||2||
ਵਿਆਪਕ ਵਾਹਿਗੁਰੂ ਉਨ੍ਹਾਂ ਦੇ ਨਜ਼ਦੀਕ ਨਹੀਂ ਜਾਂਦਾ।
xxx॥੨॥ਪਰਮਾਤਮਾ ਅਜੇਹੇ ਬੰਦਿਆਂ ਦੇ ਨੇੜੇ ਨਹੀਂ (ਢੁਕਦਾ) ॥੨॥
 
जे को ऐसा संजमी होइ ॥
Je ko aisā sanjmī ho▫e.
Even if someone practices such self-discipline,
ਜੇਕਰ ਕੋਈ ਇਹੋ ਜਿਹਾ ਸਵੈ-ਜ਼ਬਤ ਕਮਾਉਣ ਵਾਲਾ ਹੋਵੇ,
ਸੰਜਮੀ = ਸੰਜਮ ਰੱਖਣ ਵਾਲਾ, ਇੰਦ੍ਰਿਆਂ ਨੂੰ ਕਾਬੂ ਕਰਨ ਦਾ ਜਤਨ ਕਰਨ ਵਾਲਾ।ਜੇ ਕੋਈ ਅਜੇਹਾ ਬੰਦਾ ਭੀ ਹੋਵੇ ਜੋ ਆਪਣੇ ਇੰਦ੍ਰਿਆਂ ਨੂੰ ਵੱਸ ਕਰਨ ਦੇ ਜਤਨ ਕਰਦਾ ਹੋਵੇ,
 
क्रिआ विसेख पूजा करेइ ॥
Kir▫ā visekẖ pūjā kare▫i.
compassion and devotional worship -
ਜੋ ਚੰਗੇ ਕਰਮ ਅਤੇ ਉਪਾਸ਼ਨਾ ਕਰਦਾ ਹੈ,
ਵਿਸੇਖ = ਵਿਸ਼ੇਸ਼, ਉਚੇਚੀ। ਕਰੇਇ = (ਜੋ ਮਨੁੱਖ) ਕਰਦਾ ਹੈ।ਕਿਸੇ ਉਚੇਚੀ ਕਿਸਮ ਦੀ ਕ੍ਰਿਆ ਕਰਦਾ ਹੋਵੇ, ਦੇਵ-ਪੂਜਾ ਭੀ ਕਰੇ,
 
अंतरि लोभु मनु बिखिआ माहि ॥
Anṯar lobẖ man bikẖi▫ā māhi.
if he is filled with greed, and his mind is engrossed in corruption,
ਪ੍ਰੰਤੂ ਜੇਕਰ ਉਸ ਦੇ ਅੰਦਰ ਲਾਲਚ ਹੈ ਅਤੇ ਉਸ ਦਾ ਚਿੱਤ ਪਾਪਾਂ ਅੰਦਰ ਖਚਤ ਹੈ,
ਅੰਤਰਿ = ਅੰਦਰ, ਮਨ ਦੇ ਅੰਦਰ। ਬਿਖਿਆ = ਮਾਇਆ।ਪਰ ਜੇ ਉਸ ਦੇ ਅੰਦਰ ਲੋਭ ਹੈ, ਜੇ ਉਸ ਦਾ ਮਨ ਮਾਇਆ ਦੇ ਮੋਹ ਵਿਚ ਹੀ ਫਸਿਆ ਪਿਆ ਹੈ,
 
ओइ निरंजनु कैसे पाहि ॥३॥
O▫e niranjan kaise pāhi. ||3||
how can he find the Immaculate Lord? ||3||
ਉਹ ਪਵਿੱਤ੍ਰ ਪ੍ਰਭੂ ਨੂੰ ਕਿਸ ਤਰ੍ਹਾਂ ਪਾ ਸਕਦਾ ਹੈ?
ਓਇ = ਅਜੇਹੇ ਬੰਦੇ। ਪਾਹਿ = ਪ੍ਰਾਪਤ ਕਰਨ ॥੩॥ਤਾਂ ਅਜੇਹੇ ਬੰਦੇ ਭੀ ਮਾਇਆ ਤੋਂ ਨਿਰਲੇਪ ਪਰਮਾਤਮਾ ਦੀ ਪ੍ਰਾਪਤੀ ਨਹੀਂ ਕਰ ਸਕਦੇ ॥੩॥
 
कीता होआ करे किआ होइ ॥
Kīṯā ho▫ā kare ki▫ā ho▫e.
What can the created being do?
ਰਚੇ ਹੋਏ ਦੇ ਕਰਨ ਦੁਆਰਾ ਕੀ ਹੋ ਸਕਦਾ ਹੈ,
ਕੀਤਾ ਹੋਆ = ਸਭ ਕੁਝ ਪਰਮਾਤਮਾ ਦਾ ਕੀਤਾ ਹੋ ਰਿਹਾ ਹੈ। ਕਰੇ ਕਿਆ ਹੋਇ = ਜੀਵ ਦੇ ਕੀਤਿਆਂ ਕੀਹ ਹੋ ਸਕਦਾ ਹੈ?(ਪਰ ਜੀਵਾਂ ਦੇ ਭੀ ਕੀਹ ਵੱਸ?) ਸਭ ਕੁਝ ਪਰਮਾਤਮਾ ਦਾ ਕੀਤਾ ਹੋ ਰਿਹਾ ਹੈ। ਜੀਵ ਦੇ ਕੀਤਿਆਂ ਕੁਝ ਨਹੀਂ ਹੋ ਸਕਦਾ।
 
जिस नो आपि चलाए सोइ ॥
Jis no āp cẖalā▫e so▫e.
The Lord Himself moves him.
ਜਿਸ ਨੂੰ ਕਿ ਉਹ ਸੁਆਮੀ ਖੁਦ ਹੀ ਚਲਾਉਂਦਾ ਹੈ।
ਜਿਸ ਨੋ = ਜਿਸ ਜੀਵ ਨੂੰ। ਸੋਇ = ਉਹ ਪਰਮਾਤਮਾ।ਜਿਸ ਜੀਵ ਨੂੰ ਜਿਵੇਂ ਪਰਮਾਤਮਾ ਜੀਵਨ ਪੰਧ ਉੱਤੇ ਤੋਰਿਆ ਚਾਹੁੰਦਾ ਹੈ, (ਉਹ ਜੀਵ ਉਹੀ ਰਸਤਾ ਅਖ਼ਤਿਆਰ ਕਰਦਾ ਹੈ)।
 
नदरि करे तां भरमु चुकाए ॥
Naḏar kare ṯāʼn bẖaram cẖukā▫e.
If the Lord casts His Glance of Grace, then his doubts are dispelled.
ਜੇਕਰ ਸੁਆਮੀ ਮਿਹਰ ਧਾਰੇ, ਤਦ ਉਹ ਬੰਦੇ ਦਾ ਸੰਦੇਹ ਦੂਰ ਕਰ ਦਿੰਦਾ ਹੈ।
ਨਦਰਿ = ਮੇਹਰ ਦੀ ਨਿਗਾਹ। ਭਰਮੁ = ਭਟਕਣਾ। ਚੁਕਾਏ = ਦੂਰ ਕਰਦਾ ਹੈ।ਜਦੋਂ ਪ੍ਰਭੂ ਆਪ (ਕਿਸੇ ਜੀਵ ਉਤੇ) ਮੇਹਰ ਦੀ ਨਿਗਾਹ ਕਰਦਾ ਹੈ ਤਾਂ ਉਸ ਦੀ ਭਟਕਣਾ ਦੂਰ ਕਰਦਾ ਹੈ।
 
हुकमै बूझै तां साचा पाए ॥४॥
Hukmai būjẖai ṯāʼn sācẖā pā▫e. ||4||
If the mortal realizes the Hukam of the Lord's Command, he obtains the True Lord. ||4||
ਜਦ ਬੰਦਾ ਉਸ ਦੀ ਰਜ਼ਾ ਨੂੰ ਅਨੁਭਵ ਕਰ ਲੈਂਦਾ ਹੈ, ਤਦ ਉਹ ਸੱਚੇ ਸੁਆਮੀ ਨੂੰ ਪਾ ਲੈਂਦਾ ਹੈ।
ਹੁਕਮੈ = ਪਰਮਾਤਮਾ ਦੇ ਹੁਕਮ ਨੂੰ ॥੪॥(ਪ੍ਰਭੂ ਦੀ ਮੇਹਰ ਨਾਲ ਹੀ ਜਦੋਂ ਜੀਵ) ਪ੍ਰਭੂ ਦਾ ਹੁਕਮ ਸਮਝਦਾ ਹੈ ਤਾਂ ਉਸ ਦਾ ਮਿਲਾਪ ਹਾਸਲ ਕਰ ਲੈਂਦਾ ਹੈ ॥੪॥
 
जिसु जीउ अंतरु मैला होइ ॥
Jis jī▫o anṯar mailā ho▫e.
If someone's soul is polluted within,
ਜਿਸ ਜੀਵ ਦੀ ਆਤਮਾ ਅੰਦਰੋ ਪਲੀਤ ਹੈ,
ਅੰਤਰੁ = ਅੰਦਰਲਾ {ਬੰਦ ਨੰ: ੩ ਵਿਚ ਲਫ਼ਜ਼ 'ਅੰਤਰਿ' ਸੰਬੰਧਕ ਹੈ। ਦੋਹਾਂ ਲਫ਼ਜ਼ਾਂ ਦਾ ਜੋੜ ਵੇਖੋ। ਲਫ਼ਜ਼ 'ਅੰਤਰੁ' ਵਿਸ਼ੇਸ਼ਣ ਹੈ ਲਫ਼ਜ਼ 'ਜੀਉ' ਦਾ}।ਜਿਸ ਮਨੁੱਖ ਦਾ ਅੰਦਰਲਾ ਆਤਮਾ (ਵਿਕਾਰਾਂ ਨਾਲ) ਮੈਲਾ ਹੋ ਜਾਂਦਾ ਹੈ,
 
तीरथ भवै दिसंतर लोइ ॥
Ŧirath bẖavai disanṯar lo▫e.
what is the use of his traveling to sacred shrines of pilgrimage all over the world?
ਉਸ ਨੂੰ ਜਹਾਨ ਦੇ ਮੁਲਕਾਂ ਦੇ ਧਰਮ ਅਸਥਾਨਾ ਤੇ ਫਿਰਨ ਦਾ ਕੀ ਫਾਇਦਾ ਹੈ?
ਦਿਸੰਤਰ = ਦੇਸ ਅੰਤਰ, ਹੋਰ ਹੋਰ ਦੇਸਾਂ ਵਿਚ। ਲੋਇ = ਲੋਕ ਵਿਚ, ਜਗਤ ਵਿਚ।ਉਹ ਜੇ ਤੀਰਥਾਂ ਉਤੇ ਭੀ ਜਾਂਦਾ ਹੈ ਜੇ ਉਹ ਜਗਤ ਵਿਚ ਹੋਰ ਹੋਰ ਦੇਸਾਂ ਵਿਚ ਭੀ (ਵਿਰਕਤ ਰਹਿਣ ਲਈ) ਤੁਰਿਆ ਫਿਰਦਾ ਹੈ (ਤਾਂ ਭੀ ਉਸ ਦੇ ਮਾਇਆ ਵਾਲੇ ਬੰਧਨ ਟੁੱਟਦੇ ਨਹੀਂ)।
 
नानक मिलीऐ सतिगुर संग ॥
Nānak milī▫ai saṯgur sang.
O Nanak, when one joins the Society of the True Guru,
ਨਾਨਕ, ਜਦ ਜੀਵ ਸਚੇ ਗੁਰਾਂ ਦੀ ਸੰਗ ਨਾਲ ਜੁੜ ਜਾਂਦਾ ਹੈ,
xxxਹੇ ਨਾਨਕ! ਜੇ ਗੁਰੂ ਦਾ ਮੇਲ ਪ੍ਰਾਪਤ ਹੋਵੇ ਤਾਂ ਹੀ ਪਰਮਾਤਮਾ ਮਿਲਦਾ ਹੈ,
 
तउ भवजल के तूटसि बंध ॥५॥४॥
Ŧa▫o bẖavjal ke ṯūtas banḏẖ. ||5||4||
then the bonds of the terrifying world-ocean are broken. ||5||4||
ਤਦ ਉਸ ਦੇ ਭਿਆਨਕ ਸੰਸਾਰ ਸਮੁੰਦਰ ਦੇ ਜੁੜ ਵਢੇ ਜਾਂਦੇ ਹਨ।
ਤਉ = ਤਦੋਂ। ਬੰਧ = ਬੰਧਨ ॥੫॥੪॥ਤਦੋਂ ਹੀ ਸੰਸਾਰ-ਸਮੁੰਦਰ ਵਾਲੇ ਬੰਧਨ ਟੁੱਟਦੇ ਹਨ ॥੫॥੪॥
 
बसंतु महला १ ॥
Basanṯ mėhlā 1.
Basant, First Mehl:
ਬਸੰਤ ਪਹਿਲੀ ਪਾਤਿਸ਼ਾਹੀ।
xxxxxx
 
सगल भवन तेरी माइआ मोह ॥
Sagal bẖavan ṯerī mā▫i▫ā moh.
All the worlds have been fascinated and enchanted by Your Maya, O Lord.
ਤੇਰੀ ਮੋਹਨੀ ਨੇ ਹੇ ਪ੍ਰਭੂ! ਸਾਰਿਆਂ ਜਹਾਨਾਂ ਨੂੰ ਮੋਹਿਤ ਕਰ ਲਿਆ ਹੈ।
xxxਹੇ ਪ੍ਰਭੂ! ਸਾਰੇ ਭਵਨਾਂ ਵਿਚ (ਸਾਰੇ ਜਗਤ ਵਿਚ) ਤੇਰੀ ਮਾਇਆ ਦੇ ਮੋਹ ਦਾ ਪਸਾਰਾ ਹੈ।
 
मै अवरु न दीसै सरब तोह ॥
Mai avar na ḏīsai sarab ṯoh.
I do not see any other at all - You are everywhere.
ਮੈਨੂੰ ਹੋਰ ਕੋਈ ਨਹੀਂ ਦਿਸਦਾ, ਸਾਰੇ ਥਾਈ ਤੂੰ ਹੀ ਹੈ।
ਤੋਹ = ਤੇਰਾ (ਪ੍ਰਕਾਸ਼)।ਮੈਨੂੰ ਤੈਥੋਂ ਬਿਨਾ ਕੋਈ ਹੋਰ ਨਹੀਂ ਦਿੱਸਦਾ, ਸਭ ਜੀਵਾਂ ਵਿਚ ਤੇਰਾ ਹੀ ਪ੍ਰਕਾਸ਼ ਹੈ।
 
तू सुरि नाथा देवा देव ॥
Ŧū sur nāthā ḏevā ḏev.
You are the Master of Yogis, the Divinity of the divine.
ਤੂੰ ਵਡਿਆਂ ਯੋਗੀਆਂ ਅਤੇ ਦੇਵਤਿਆਂ ਦਾ ਸੁਆਮੀ ਹੈ।
ਸੁਰਿ = ਦੇਵਤੇ।ਤੂੰ ਦੇਵਤਿਆਂ ਦਾ ਨਾਥਾਂ ਦਾ ਭੀ ਦੇਵਤਾ ਹੈਂ।
 
हरि नामु मिलै गुर चरन सेव ॥१॥
Har nām milai gur cẖaran sev. ||1||
Serving at the Guru's Feet, the Name of the Lord is received. ||1||
ੋਗੁਰਾਂ ਦੇ ਪੈਰਾਂ ਦੀ ਘਾਲ ਕਮਾਉਣ ਦੁਆਰਾ, ਵਾਹਿਗੁਰੂ ਦਾ ਨਾਮ ਪਰਾਪਤ ਹੋ ਜਾਂਦਾ ਹੈ।
xxx॥੧॥ਹੇ ਹਰੀ! ਗੁਰੂ ਦੇ ਚਰਨਾਂ ਦੀ ਸੇਵਾ ਕੀਤਿਆਂ ਹੀ ਤੇਰਾ ਨਾਮ ਮਿਲਦਾ ਹੈ ॥੧॥
 
मेरे सुंदर गहिर ग्मभीर लाल ॥
Mere sunḏar gahir gambẖīr lāl.
O my Beauteous, Deep and Profound Beloved Lord.
ਹੇ ਮੇਰੇ ਸੋਹਣੇ ਸੁਨੱਖੇ, ਡੂੰਘੇ ਅਤੇ ਬੇਥਾਹ ਪਿਆਰੇ ਪ੍ਰਭੂ,
ਲਾਲ = ਹੇ ਲਾਲ!ਹੇ ਮੇਰੇ ਸੋਹਣੇ ਲਾਲ! ਹੇ ਡੂੰਘੇ ਤੇ ਵੱਡੇ ਜਿਗਰੇ ਵਾਲੇ ਪ੍ਰਭੂ!
 
गुरमुखि राम नाम गुन गाए तू अपर्मपरु सरब पाल ॥१॥ रहाउ ॥
Gurmukẖ rām nām gun gā▫e ṯū aprampar sarab pāl. ||1|| rahā▫o.
As Gurmukh, I sing the Glorious Praises of the Lord's Name. You are Infinite, the Cherisher of all. ||1||Pause||
ਗੁਰਾਂ ਦੀ ਦਇਆ ਦੁਆਰਾ, ਮੈਂ ਤੇਰੀ ਮਹਿਮਾ ਗਾਹਿਨ ਕਰਦਾ ਹਾਂ; ਤੂੰ ਬੇਅੰਤ ਅਤੇ ਸਾਰਿਆਂ ਦਾ ਪਾਲਣ-ਪੋਸਣਹਾਰ ਹੈ। ਠਹਿਰਾਉ।
ਗੁਰਮੁਖਿ = ਗੁਰੂ ਦੇ ਦੱਸੇ ਰਸਤੇ ਤੁਰ ਕੇ। ਸਰਬ ਪਾਲ = ਹੇ ਸਰਬ ਨੂੰ ਪਾਲਣ ਵਾਲੇ! ਅਪਰੰਪਰੁ = ਪਰੇ ਤੋਂ ਪਰੇ, ਬੇਅੰਤ ॥੧॥ਹੇ ਸਭ ਜੀਵਾਂ ਨੂੰ ਪਾਲਣ ਵਾਲੇ ਪ੍ਰਭੂ! ਤੂੰ ਬੜਾ ਹੀ ਬੇਅੰਤ ਹੈਂ। ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਤੇਰੀ ਸਿਫ਼ਤ-ਸਾਲਾਹ ਕਰਦਾ ਹੈ ॥੧॥ ਰਹਾਉ॥
 
बिनु साध न पाईऐ हरि का संगु ॥
Bin sāḏẖ na pā▫ī▫ai har kā sang.
Without the Holy Saint, association with the Lord is not obtained.
ਸੰਤ ਦੇ ਬਗੈਰ ਹਰੀ ਦੀ ਸੰਗਤ ਪਰਾਪਤ ਨਹੀਂ ਹੁੰਦੀ।
ਸਾਧ = ਗੁਰੂ।ਗੁਰੂ ਦੀ ਸਰਨ ਤੋਂ ਬਿਨਾ ਪਰਮਾਤਮਾ ਦਾ ਸਾਥ ਪ੍ਰਾਪਤ ਨਹੀਂ ਹੁੰਦਾ,
 
बिनु गुर मैल मलीन अंगु ॥
Bin gur mail malīn ang.
Without the Guru, one's very fiber is stained with filth.
ਗੁਰਾਂ ਦੇ ਬਾਝੋਂ, ਜੀਵ ਦਾ ਹਿਰਦਾ ਗੰਦਗੀ ਨਾਲ ਗੰਦਾ ਰਹਿੰਦਾ ਹੈ।
xxx(ਕਿਉਂਕਿ) ਗੁਰੂ ਤੋਂ ਬਿਨਾ ਮਨੁੱਖ ਦਾ ਸਰੀਰ (ਵਿਕਾਰਾਂ ਦੀ) ਮੈਲ ਨਾਲ ਗੰਦਾ ਰਹਿੰਦਾ ਹੈ।
 
बिनु हरि नाम न सुधु होइ ॥
Bin har nām na suḏẖ ho▫e.
Without the Lord's Name, one cannot become pure.
ਰੱਬ ਦੇ ਨਾਮ ਦੇ ਬਾਝੋਂ ਬੰਦਾ ਪਵਿੱਤਰ ਨਹੀਂ ਹੁੰਦਾ।
ਸੁਧੁ = ਪਵਿਤ੍ਰ।ਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾ (ਇਹ ਸਰੀਰ) ਪਵਿਤ੍ਰ ਨਹੀਂ ਹੋ ਸਕਦਾ।
 
गुर सबदि सलाहे साचु सोइ ॥२॥
Gur sabaḏ salāhe sācẖ so▫e. ||2||
Through the Word of the Guru's Shabad, sing the Praises of the True Lord. ||2||
ਗੁਰਾਂ ਦੀ ਬਾਣੀ ਰਾਹੀਂ, ਪ੍ਰਾਣੀ ਉਸ ਸੱਚੇ ਸੁਆਮੀ ਦਾ ਜੱਸ ਗਾਇਨ ਕਰਦਾ ਹੈ।
xxx॥੨॥ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹੈ ਉਹ ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਂਦਾ ਹੈ ॥੨॥
 
जा कउ तू राखहि रखनहार ॥
Jā ka▫o ṯū rākẖahi rakẖaṇhār.
O Savior Lord, that person whom You have saved-
ਜਿਸ ਦੀ ਤੂੰ ਰੱਖਿਆ ਕਰਦਾ ਹੈ, ਹੇ ਰੱਖਿਅਕ ਪ੍ਰਭੂ,
xxxਹੇ ਰੱਖਣਹਾਰ ਪ੍ਰਭੂ! ਜਿਸ ਨੂੰ ਤੂੰ ਆਪ (ਵਿਕਾਰਾਂ ਤੋਂ) ਬਚਾਂਦਾ ਹੈਂ,
 
सतिगुरू मिलावहि करहि सार ॥
Saṯgurū milāvėh karahi sār.
You lead him to meet the True Guru, and so take care of him.
ਉਸ ਨੂੰ ਤੁੰ ਸੱਚੇ ਗੁਰਾਂ ਨਾਲ ਮਿਲਾ ਦਿੰਦਾ ਹੈ ਅਤੇ ਇਸ ਤਰ੍ਹਾਂ ਤੂੰ ਉਸ ਦੀ ਸੰਭਾਲ ਕਰਦਾ ਹੈ।
ਸਾਰ = ਸੰਭਾਲ।ਜਿਸ ਨੂੰ ਤੂੰ ਗੁਰੂ ਮਿਲਾਂਦਾ ਹੈਂ ਤੇ ਜਿਸ ਦੀ ਤੂੰ ਸੰਭਾਲ ਕਰਦਾ ਹੈਂ,
 
बिखु हउमै ममता परहराइ ॥
Bikẖ ha▫umai mamṯā parahrā▫e.
You take away his poisonous egotism and attachment.
ਤੂੰ ਉਸ ਦਾ ਜ਼ਹਿਰੀਲਾ ਹੰਕਾਰ ਅਤੇ ਸੰਸਾਰੀ ਮੋਹ ਨਵਿਰਤ ਕਰ ਦਿੰਦਾ ਹੈ।
ਬਿਖੁ = ਜ਼ਹਰ। ਪਰਹਰਾਇ = ਦੂਰ ਕਰਾ ਲੈਂਦਾ ਹੈ।ਉਹ ਮਨੁੱਖ ਆਪਣੇ ਅੰਦਰੋਂ ਹਉਮੈ ਤੇ ਮਲਕੀਅਤਾਂ ਬਣਾਣ ਦੇ ਜ਼ਹਰ ਨੂੰ ਦੂਰ ਕਰ ਲੈਂਦਾ ਹੈ।
 
सभि दूख बिनासे राम राइ ॥३॥
Sabẖ ḏūkẖ bināse rām rā▫e. ||3||
You dispel all his sufferings, O Sovereign Lord God. ||3||
ਤੇਰੇ ਰਾਹੀਂ, ਹੇ ਪਾਤਿਸ਼ਾਹ ਪਰੇਮਸ਼ਰ! ਉਸ ਦੇ ਸਾਰੇ ਦੁਖੜੇ ਦੂਰ ਹੋ ਜਾਂਦੇ ਹਨ।
ਸਭਿ = ਸਾਰੇ। ਰਾਮਰਾਇ = ਹੇ ਪ੍ਰਕਾਸ਼-ਰੂਪ ਪ੍ਰਭੂ! ॥੩॥ਹੇ ਰਾਮਰਾਇ! ਤੇਰੀ ਮੇਹਰ ਨਾਲ ਉਸ ਦੇ ਸਾਰੇ ਦੁੱਖ ਨਾਸ ਹੋ ਜਾਂਦੇ ਹਨ ॥੩॥
 
ऊतम गति मिति हरि गुन सरीर ॥
Ūṯam gaṯ miṯ har gun sarīr.
His state and condition are sublime; the Lord's Glorious Virtues permeate his body.
ਜੇਕਰ ਉਹ ਆਪਦੀ ਦੇਹਿ ਅੰਦਰ ਰੱਬ ਦੀਆਂ ਨੇਕੀਆਂ ਕਾਸ਼ਤ ਕਰ ਲਵੇ, ਤਾਂ ਬੰੇਦ ਦੀ ਦਸ਼ਾ ਤੇਹਾਲਤ ਸ਼੍ਰੇਸ਼ਟ ਹੋ ਜਾਂਦੀ ਹੈ।
ਗਤਿ = ਆਤਮਕ ਅਵਸਥਾ।ਜਿਸ ਮਨੁੱਖ ਦੇ ਅੰਦਰ ਪ੍ਰਭੂ ਦੇ ਗੁਣ ਵੱਸ ਪੈਂਦੇ ਹਨ ਉਸ ਦੀ ਆਤਮਕ ਅਵਸਥਾ ਉੱਚੀ ਹੋ ਜਾਂਦੀ ਹੈ ਉਹ ਫ਼ਰਾਖ਼-ਦਿਲ ਹੋ ਜਾਂਦਾ ਹੈ,
 
गुरमति प्रगटे राम नाम हीर ॥
Gurmaṯ pargate rām nām hīr.
Through the Word of the Guru's Teachings, the diamond of the Lord's Name is revealed.
ਗੁਰਾਂ ਦੇ ਉਪਦੇਸ਼ ਦੁਆਰਾ ਸਾਈਂ ਦੇ ਨਾਮ ਦਾ ਹੀਰਾ ਜਾਹਰ ਹੋ ਜਾਂਦਾ ਹੈ।
ਹੀਰ = ਹੀਰਾ।ਗੁਰੂ ਦੀ ਮੱਤ ਤੇ ਤੁਰ ਕੇ ਉਸ ਦੇ ਅੰਦਰ ਪ੍ਰਭੂ-ਨਾਮ ਦਾ ਹੀਰਾ ਚਮਕ ਪੈਂਦਾ ਹੈ,
 
लिव लागी नामि तजि दूजा भाउ ॥
Liv lāgī nām ṯaj ḏūjā bẖā▫o.
He is lovingly attuned to the Naam; he is rid of the love of duality.
ਤਦ ਇਨਸਾਨ ਦਾ ਪ੍ਰਭੂ ਦੇ ਨਾਮ ਨਾਲ ਪਿਆਰ ਪੈ ਜਾਂਦਾ ਹੈ ਤੇ ਉਹ ਦਵੈਤ-ਭਾਵ ਤੋਂ ਖਲਾਸੀ ਪਾ ਜਾਂਦਾ ਹੈ।
ਤਜਿ = ਤਜ ਕੇ। ਦੂਜਾ ਭਾਉ = ਪ੍ਰਭੂ ਤੋਂ ਬਿਨਾ ਹੋਰ ਦਾ ਪਿਆਰ।ਮਾਇਆ ਦਾ ਪਿਆਰ ਤਿਆਗ ਕੇ ਉਸ ਦੀ ਸੁਰਤ ਪ੍ਰਭੂ ਦੇ ਨਾਮ ਵਿਚ ਜੁੜਦੀ ਹੈ।
 
जन नानक हरि गुरु गुर मिलाउ ॥४॥५॥
Jan Nānak har gur gur milā▫o. ||4||5||
O Lord, let servant Nanak meet the Guru. ||4||5||
ਹੇ ਵਾਹਿਗੁਰੂ! ਤੂੰ ਗੋਲੇ ਨਾਨਕ ਨੂੰ ਵਿਸ਼ਾਲ ਗੁਰਾਂ ਨਾਲ ਮਿਲਾ ਦੇ।
ਗੁਰ ਮਿਲਾਉ = ਗੁਰੂ ਦਾ ਮਿਲਾਪ ॥੪॥੫॥ਹੇ ਪ੍ਰਭੂ! (ਮੇਰੀ ਤੇਰੇ ਦਰ ਤੇ ਅਰਦਾਸਿ ਹੈ ਕਿ) ਮੈਨੂੰ ਦਾਸ ਨਾਨਕ ਨੂੰ ਗੁਰੂ ਮਿਲਾ, ਗੁਰੂ ਦਾ ਮਿਲਾਪ ਕਰਾ ਦੇ ॥੪॥੫॥
 
बसंतु महला १ ॥
Basanṯ mėhlā 1.
Basant, First Mehl:
ਬਸੰਤ ਪਹਿਲੀ ਪਾਤਿਸ਼ਾਹੀ।
xxxxxx
 
मेरी सखी सहेली सुनहु भाइ ॥
Merī sakẖī sahelī sunhu bẖā▫e.
O my friends and companions, listen with love in your heart.
ਹੇ ਮੇਰੀਓ ਸਹੀਓ ਅਤੇ ਸਜਣੀਓ! ਮੇਰੀ ਗੱਲ ਪਿਆਰ ਨਾਲ ਸੁਣੋ।
ਸਖੀ ਸਹੇਲੀ = ਹੇ ਸਖੀ ਸਹੇਲੀਓ! ਭਾਇ = ਪ੍ਰੇਮ ਨਾਲ।ਹੇ ਮੇਰੀ (ਸਤ ਸੰਗਣ) ਸਹੇਲੀਹੋ! ਪ੍ਰੇਮ ਨਾਲ (ਮੇਰੀ ਗੱਲ) ਸੁਣੋ,
 
मेरा पिरु रीसालू संगि साइ ॥
Merā pir rīsālū sang sā▫e.
My Husband Lord is Incomparably Beautiful; He is always with me.
ਉਹ ਮੇਰਾ ਸੁੰਦਰ ਕੰਤ ਸਦਾ ਮੇਰੇ ਅੰਗ ਸੰਗ ਹੈ।
ਰੀਸਾਲੂ = ਸੋਹਣਾ, ਸੁੰਦਰ। ਸੰਗਿ = (ਜਿਸ ਦੇ) ਨਾਲ ਹੈ। ਸਾਇ = ਉਹੀ ਸਖੀ (ਸੁਹਾਗਣਿ ਹੈ)।(ਕਿ) ਮੇਰਾ ਸੁੰਦਰ ਪਤੀ-ਪ੍ਰਭੂ ਜਿਸ ਸਹੇਲੀ ਦੇ ਅੰਗ-ਸੰਗ ਹੈ ਉਹੀ ਸਹੇਲੀ (ਸੁਹਾਗਣਿ) ਹੈ।
 
ओहु अलखु न लखीऐ कहहु काइ ॥
Oh alakẖ na lakẖī▫ai kahhu kā▫e.
He is Unseen - He cannot be seen. How can I describe Him?
ਉਹ ਅਦ੍ਰਿਸ਼ਟ ਹੈ ਅਤੇ ਵੇਖਿਆ ਨਹੀਂ ਜਾ ਸਕਦਾ। ਮੈਂ ਉਸ ਨੂੰ ਕਿਸ ਤਰ੍ਹਾਂ ਵਰਣਨ ਕਰ ਸਕਦੀ ਹਾਂ?
ਓਹੁ = ਉਹ ਪਿਰ-ਪ੍ਰਭੂ। ਕਹਹੁ = ਦੱਸੋ। ਕਾਇ = ਕਿਵੇਂ (ਦਿੱਸੇ, ਮਿਲੇ)?ਉਹ (ਸੋਹਣਾ ਪ੍ਰਭੂ) ਬਿਆਨ ਤੋਂ ਪਰੇ ਹੈ, ਉਸ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ। ਦੱਸੋ (ਹੇ ਸਹੇਲੀਹੋ!) ਉਹ (ਫਿਰ) ਕਿਵੇਂ (ਮਿਲੇ)।