Sri Guru Granth Sahib Ji

Ang: / 1430

Your last visited Ang:

सबदि मरै मनु मारै अपुना मुकती का दरु पावणिआ ॥३॥
Sabaḏ marai man mārai apunā mukṯī kā ḏar pāvṇi▫ā. ||3||
Those who die in the Shabad and subdue their own minds, obtain the door of liberation. ||3||
ਜੋ ਰੱਬ ਦੇ ਨਾਮ ਨਾਲ ਮਰਦਾ ਤੇ ਆਪਣੇ ਮਨੂਏ ਨੂੰ ਕਾਬੂ ਕਰਦਾ ਹੈ, ਉਹ ਕਲਿਆਣ ਦੇ ਦਰਵਾਜੇ ਨੂੰ ਪਾ ਲੈਂਦਾ ਹੈ।
ਮਰੈ = ਮਰਦਾ ਹੈ, ਮੋਹ ਵਲੋਂ ਉੱਚਾ ਹੋ ਜਾਂਦਾ ਹੈ ॥੩॥ਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ ਮਾਇਆ ਦੇ ਮੋਹ ਵਲੋਂ ਅਡੋਲ ਹੋ ਜਾਂਦਾ ਹੈ, ਆਪਣੇ ਮਨ ਨੂੰ ਕਾਬੂ ਕਰ ਲੈਂਦਾ ਹੈ, ਤੇ ਮੋਹ ਤੋਂ ਖ਼ਲਾਸੀ ਪਾਣ ਦਾ ਦਰਵਾਜ਼ਾ ਲੱਭ ਲੈਂਦਾ ਹੈ ॥੩॥
 
किलविख काटै क्रोधु निवारे ॥
Kilvikẖ kātai kroḏẖ nivāre.
They erase their sins, and eliminate their anger;
ਉਹ ਆਪਣੇ ਪਾਪ ਮੇਸ ਸੁੱਟਦਾ ਹੈ ਤੇ ਗੁੱਸੇ ਨੂੰ ਮੇਟ ਦਿੰਦਾ ਹੈ,
ਕਿਲਵਿਖ = ਪਾਪ। ਨਿਵਾਰੇ = ਦੂਰ ਕਰਦਾ ਹੈ।ਉਹ (ਮਨੁੱਖ ਆਪਣੇ ਅੰਦਰੋਂ) ਪਾਪ ਕੱਟ ਲੈਂਦਾ ਹੈ, ਕ੍ਰੋਧ ਦੂਰ ਕਰ ਲੈਂਦਾ ਹੈ,
 
गुर का सबदु रखै उर धारे ॥
Gur kā sabaḏ rakẖai ur ḏẖāre.
they keep the Guru's Shabad clasped tightly to their hearts.
ਜੋ ਗੁਰਬਾਣੀ ਨੂੰ ਆਪਣੇ ਦਿਲ ਨਾਲ ਲਾਈ ਰੱਖਦਾ ਹੈ।
ਉਰ = ਹਿਰਦਾ। ਧਾਰੇ = ਧਾਰਿ, ਧਾਰ ਕੇ, ਸਾਂਭ ਕੇ।ਜੇਹੜਾ ਗੁਰੂ ਦਾ ਸ਼ਬਦ ਆਪਣੇ ਹਿਰਦੇ ਵਿਚ ਟਿਕਾ ਰੱਖਦਾ ਹੈ।
 
सचि रते सदा बैरागी हउमै मारि मिलावणिआ ॥४॥
Sacẖ raṯe saḏā bairāgī ha▫umai mār milāvaṇi▫ā. ||4||
Those who are attuned to Truth, remain balanced and detached forever. Subduing their egotism, they are united with the Lord. ||4||
ਜੋ ਸੱਚ ਨਾਲ ਰੰਗੀਜੇ ਹਨ, ਉਹ ਹਮੇਸ਼ਾਂ ਹੀ ਨਿਰਲੇਪ ਰਹਿੰਦੇ ਹਨ ਅਤੇ ਆਪਣੀ ਆਤਮਾ ਨੂੰ ਸਾਈਂ ਨਾਲ ਜੋੜ ਲੈਂਦੇ ਹਨ।
ਬੈਰਾਗੀ = ਮਾਇਆ ਦੇ ਮੋਹ ਵਲੋਂ ਉਪਰਾਮ ॥੪॥ਜੇਹੜੇ ਮਨੁੱਖ ਸਦਾ-ਥਿਰ ਪ੍ਰਭੂ (ਦੇ ਪ੍ਰੇਮ-ਰੰਗ) ਵਿਚ ਰੰਗੇ ਰਹਿੰਦੇ ਹਨ, ਉਹ ਮਾਇਆ ਦੇ ਮੋਹ ਤੋਂ ਸਦਾ ਉਪਰਾਮ ਰਹਿੰਦੇ ਹਨ। ਉਹ (ਆਪਣੇ ਅੰਦਰੋਂ) ਹਉਮੈ ਮਾਰ ਕੇ (ਪ੍ਰਭੂ-ਚਰਨਾਂ ਵਿਚ) ਮਿਲੇ ਰਹਿੰਦੇ ਹਨ ॥੪॥
 
अंतरि रतनु मिलै मिलाइआ ॥
Anṯar raṯan milai milā▫i▫ā.
Deep within the nucleus of the self is the jewel; we receive it only if the Lord inspires us to receive it.
ਪ੍ਰਾਣੀ ਦੇ ਅੰਦਰ ਨਾਮ ਦਾ ਜਵੇਹਰ ਹੈ। ਜੇਕਰ ਗੁਰੂ ਜੀ ਪ੍ਰਾਪਤ ਕਰਾਉਣ ਤਾਂ ਇਹ ਮਿਲਦਾ ਹੈ।
ਅੰਤਰਿ = ਸਰੀਰ ਦੇ ਅੰਦਰ।(ਹਰੇਕ ਜੀਵ) ਦੇ ਅੰਦਰ (ਪ੍ਰਭੂ ਦੀ ਜੋਤਿ-) ਰਤਨ ਮੌਜੂਦ ਹੈ, ਪਰ ਇਹ ਰਤਨ ਤਦੋਂ ਹੀ ਮਿਲਦਾ ਹੈ ਜੇ (ਗੁਰੂ) ਮਿਲਾ ਦੇਵੇ।
 
त्रिबिधि मनसा त्रिबिधि माइआ ॥
Ŧaribaḏẖ mansā ṯaribaḏẖ mā▫i▫ā.
The mind is bound by the three dispositions-the three modes of Maya.
ਨਹੀਂ ਤਾਂ ਤਿੰਨਾਂ ਸੁਭਾਵਾਂ ਵਾਲਾ ਮਨੂਆ ਤਿੰਨਾਂ ਗੁਣਾਂ ਵਾਲੀ ਮੋਹਨੀ ਅੰਦਰ ਖਚਤ ਹੋ ਜਾਂਦਾ ਹੈ।
ਤ੍ਰਿਬਿਧਿ = ਤਿੰਨ ਕਿਸਮਾਂ ਵਾਲੀ। ਮਨਸਾ = {मनीषा} ਕਾਮਨਾ। ਤ੍ਰਿਬਿਧਿ = {त्रिबिधि} ਤਿੰਨ ਗੁਣਾਂ ਵਾਲੀ।(ਮਨੁੱਖ ਆਪਣੇ ਉੱਦਮ ਸਿਆਣਪ ਨਾਲ ਹਾਸਲ ਨਹੀਂ ਕਰ ਸਕਦਾ, ਕਿਉਂਕਿ) ਤਿੰਨ ਗੁਣਾਂ ਵਾਲੀ ਮਾਇਆ ਦੇ ਪ੍ਰਭਾਵ ਹੇਠ ਮਨੁੱਖ ਦੀ ਮਨੋ ਕਾਮਨਾ ਤਿੰਨਾਂ ਗੁਣਾਂ ਅਨੁਸਾਰ (ਵੰਡੀ ਰਹਿੰਦੀ) ਹੈ।
 
पड़ि पड़ि पंडित मोनी थके चउथे पद की सार न पावणिआ ॥५॥
Paṛ paṛ pandiṯ monī thake cẖa▫uthe paḏ kī sār na pāvṇi▫ā. ||5||
Reading and reciting, the Pandits, the religious scholars, and the silent sages have grown weary, but they have not found the supreme essence of the fourth state. ||5||
ਪੜ੍ਹ ਵਾਚ ਕੇ ਪੰਡਤ ਤੇ ਖਾਮੋਸ਼ ਰਿਸ਼ੀ ਹਾਰ ਗਏ ਗਏ ਹਨ ਪ੍ਰੰਤੂ ਊਹ ਚੌਥੀ ਅਵਸਥਾ ਦੀ ਕਦਰ ਨੂੰ ਨਹੀਂ ਜਾਣਤੇ।
ਮੋਨੀ = ਮੋਨਧਾਰੀ ਰਿਸ਼ੀ, ਸਮਾਧੀਆਂ ਲਾਣ ਵਾਲੇ। ਚਉਥਾ ਪਦੁ = ਉਹ ਆਤਮਕ ਅਵਸਥਾ ਜੋ ਮਾਇਆ ਦੇ ਤਿੰਨ ਗੁਣਾਂ ਦੇ ਅਸਰ ਤੋਂ ਉਤਾਂਹ ਰਹਿੰਦੀ ਹੈ। ਸਾਰ = ਸੂਝ ॥੫॥ਪੰਡਿਤ ਤੇ ਹੋਰ ਸਿਆਣੇ ਸਮਾਧੀਆਂ ਲਾਣ ਵਾਲੇ (ਵੇਦ ਆਦਿਕ ਧਰਮ-ਪੁਸਤਕਾਂ) ਪੜ੍ਹ ਪੜ੍ਹ ਕੇ ਥੱਕ ਪੈਂਦੇ ਹਨ (ਪਰ ਤ੍ਰਿਗੁਣੀ ਮਾਇਆ ਦੇ ਪ੍ਰਭਾਵ ਦੇ ਕਾਰਨ) ਉਹ ਉਸ ਆਤਮਕ ਅਵਸਥਾ ਦੀ ਸੂਝ ਪ੍ਰਾਪਤ ਨਹੀਂ ਕਰ ਸਕਦੇ ਜੇਹੜੀ ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਤੋਂ ਉਤਾਂਹ ਟਿਕਾਈ ਰੱਖਦੀ ਹੈ ॥੫॥
 
आपे रंगे रंगु चड़ाए ॥
Āpe range rang cẖaṛā▫e.
The Lord Himself dyes us in the color of His Love.
ਸਾਈਂ ਆਪ ਹੀ ਆਪਣੇ ਪ੍ਰੇਮ ਦੀ ਪਾਹ ਦੇ ਕੇ ਰੰਗਦਾ ਹੈ।
xxx(ਇਸ ਤ੍ਰਿਗੁਣੀ ਮਾਇਆ ਦੇ ਸਾਹਮਣੇ ਜੀਵਾਂ ਦੀ ਪੇਸ਼ ਨਹੀਂ ਜਾ ਸਕਦੀ, ਜੀਵਾਂ ਨੂੰ) ਪ੍ਰਭੂ ਆਪ ਹੀ (ਆਪਣੇ ਨਾਮ-ਰੰਗ ਵਿਚ) ਰੰਗਦਾ ਹੈ, ਆਪ ਹੀ (ਆਪਣਾ ਪ੍ਰੇਮ-) ਰੰਗ (ਜੀਵਾਂ ਦੇ ਹਿਰਦਿਆਂ ਉੱਤੇ) ਚਾੜ੍ਹਦਾ ਹੈ।
 
से जन राते गुर सबदि रंगाए ॥
Se jan rāṯe gur sabaḏ rangā▫e.
Only those who are steeped in the Word of the Guru's Shabad are so imbued with His Love.
ਕੇਵਲ ਉਹੀ ਪੁਰਸ਼, ਜੋ ਗੁਰਬਾਣੀ ਨਾਲ ਰੰਗੀਜੇ ਹਨ, ਇਸ ਤਰ੍ਹਾਂ ਰੰਗੇ ਜਾਂਦੇ ਹਨ।
ਸੇ ਜਨ = ਉਹ ਬੰਦੇ। ਸਬਦਿ = ਸ਼ਬਦ ਵਿਚ।ਜਿਨ੍ਹਾਂ ਮਨੁੱਖਾਂ ਨੂੰ ਪ੍ਰਭੂ ਗੁਰੂ ਦੇ ਸ਼ਬਦ ਵਿਚ ਰੰਗਦਾ ਹੈ, ਉਹ ਮਨੁੱਖ ਉਸ ਦੇ ਪ੍ਰੇਮ ਵਿਚ ਮਸਤ ਰਹਿੰਦੇ ਹਨ।
 
हरि रंगु चड़िआ अति अपारा हरि रसि रसि गुण गावणिआ ॥६॥
Har rang cẖaṛi▫ā aṯ apārā har ras ras guṇ gāvaṇi▫ā. ||6||
Imbued with the most beautiful color of the Lord's Love, they sing the Glorious Praises of the Lord, with great pleasure and joy. ||6||
ਜਿਸ ਨੇ ਪਰਮ-ਸੁੰਦਰ ਸੁਆਮੀ ਦੇ ਪ੍ਰੇਮ ਦੀ ਰੰਗਤ ਅਖਤਿਆਰ ਕਰ ਲਈ ਹੈ, ਉਹ ਬੜੇ ਸੁਆਦ ਨਾਲ ਵਾਹਿਗੁਰੂ ਦੀ ਕੀਰਤੀ ਗਾਇਨ ਕਰਦਾ ਹੈ।
ਅਪਾਰਾ = ਬੇਅੰਤ। ਰਸਿ = ਰਸ ਵਿਚ। ਰਸਿ = ਰਸ ਨਾਲ, ਆਨੰਦ ਨਾਲ ॥੬॥ਉਹਨਾਂ ਨੂੰ ਉਸ ਬੇਅੰਤ ਹਰੀ ਦਾ ਪ੍ਰੇਮ-ਰੰਗ ਬਹੁਤ ਚੜ੍ਹਿਆ ਰਹਿੰਦਾ ਹੈ। ਉਹ ਹਰੀ ਦੇ ਨਾਮ-ਰਸ ਵਿਚ (ਭਿੱਜ ਕੇ) ਆਤਮਕ ਆਨੰਦ ਨਾਲ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ ॥੬॥
 
गुरमुखि रिधि सिधि सचु संजमु सोई ॥
Gurmukẖ riḏẖ siḏẖ sacẖ sanjam so▫ī.
To the Gurmukh, the True Lord is wealth, miraculous spiritual powers and strict self-discipline.
ਗੁਰੂ ਸਮਰਪਣ ਲਈ ਉਹ ਸਤਿਪੁਰਖ ਹੀ ਧਨ ਸੰਪਦਾ, ਕਰਾਮਾਤ ਤੇ ਸਵੈ-ਰਿਆਜਤ ਹੈ।
ਸਚੁ ਸੋਈ = ਉਹ ਸਦਾ-ਥਿਰ ਪਰਮਾਤਮਾ ਹੀ।ਜੇਹੜੇ ਮਨੁੱਖ ਗੁਰੂ ਦੇ ਸਨਮੁਖ ਰਹਿੰਦੇ ਹਨ, ਉਹਨਾਂ ਵਾਸਤੇ ਸਦਾ-ਥਿਰ ਪ੍ਰਭੂ (ਦਾ ਨਾਮ) ਹੀ ਰਿੱਧੀਆਂ ਸਿੱਧੀਆਂ ਤੇ ਸੰਜਮ ਹੈ।
 
गुरमुखि गिआनु नामि मुकति होई ॥
Gurmukẖ gi▫ān nām mukaṯ ho▫ī.
Through the spiritual wisdom of the Naam, the Name of the Lord, the Gurmukh is liberated.
ਗੁਰੂ ਸਮਰਪਣ ਬ੍ਰਹਿਮ ਬੋਧ ਨੂੰ ਪ੍ਰਾਪਤ ਹੁੰਦਾ ਹੈ ਅਤੇ ਹਰੀ ਨਾਮ ਦੇ ਰਾਹੀਂ ਮੁਕਤ ਹੋ ਜਾਂਦਾ ਹੈ।
ਨਾਮਿ = ਨਾਮ ਵਿਚ।ਗੁਰੂ ਦੇ ਸਨਮੁਖ ਰਹਿ ਕੇ ਉਹ ਪਰਮਾਤਮਾ ਨਾਲ ਡੂੰਘੀ ਸਾਂਝ ਪਾਂਦੇ ਹਨ, ਪਰਮਾਤਮਾ ਦੇ ਨਾਮ ਵਿਚ ਲੀਨ ਹੋਣ ਕਰਕੇ ਉਹਨਾਂ ਨੂੰ ਮਾਇਆ ਦੇ ਮੋਹ ਤੋਂ) ਖ਼ਲਾਸੀ ਮਿਲੀ ਰਹਿੰਦੀ ਹੈ।
 
गुरमुखि कार सचु कमावहि सचे सचि समावणिआ ॥७॥
Gurmukẖ kār sacẖ kamāvėh sacẖe sacẖ samāvaṇi▫ā. ||7||
The Gurmukh practices Truth, and is absorbed in the Truest of the True. ||7||
ਪਵਿੱਤਰ ਪੁਰਸ਼ ਸੱਚੇ ਅਮਲ ਕਮਾਉਂਦਾ ਹੈ ਅਤੇ ਸੱਚਿਆਰਾਂ ਦੇ ਪਰਮ ਸਚਿਆਰ ਅੰਦਰ ਲੀਨ ਹੋ ਜਾਂਦਾ ਹੈ।
xxx॥੭॥ਗੁਰੂ ਦੇ ਸਨਮੁਖ ਰਹਿਣ ਵਾਲੇ ਬੰਦੇ ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨ (ਦੀ) ਕਾਰ (ਨਿੱਤ) ਕਰਦੇ ਹਨ, (ਇਸ ਤਰ੍ਹਾਂ) ਉਹ ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ ਹੀ ਸਦਾ ਲੀਨ ਰਹਿੰਦੇ ਹਨ ॥੭॥
 
गुरमुखि थापे थापि उथापे ॥
Gurmukẖ thāpe thāp uthāpe.
The Gurmukh realizes that the Lord alone creates, and having created, He destroys.
ਸੱਚਾ ਗੁਰਸਿੱਖ ਅਨੁਭਵ ਕਰਦਾ ਹੈ ਕਿ ਸਾਹਿਬ ਰਚਦਾ ਹੈ ਅਤੇ ਰਚ ਰਚ ਕੇ ਖੁਦ ਹੀ ਨਾਸ ਕਰਦਾ ਹੈ।
ਥਾਪੇ = ਸਾਜਦਾ ਹੈ। ਥਾਪਿ = ਸਾਜ ਕੇ। ਉਥਾਪੇ = ਨਾਸ ਕਰਦਾ ਹੈ।ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਇਹ ਨਿਸਚਾ ਰੱਖਦਾ ਹੈ ਕਿ ਪ੍ਰਭੂ ਆਪ ਹੀ ਸ੍ਰਿਸ਼ਟੀ ਰਚਦਾ ਹੈ, ਰਚ ਕੇ ਆਪ ਹੀ ਇਸ ਦਾ ਨਾਸ ਕਰਦਾ ਹੈ।
 
गुरमुखि जाति पति सभु आपे ॥
Gurmukẖ jāṯ paṯ sabẖ āpe.
To the Gurmukh, the Lord Himself is social class, status and all honor.
ਗੁਰੂ ਸਮਰਪਣ ਦਾ ਸਾਈਂ ਆਪ ਹੀ ਜਾਤੀ ਤੇ ਸਮੂਹ ਇੱਜਤ ਹੈ।
ਆਪੇ = ਪ੍ਰਭੂ ਆਪ ਹੀ।ਪਰਮਾਤਮਾ ਆਪ ਹੀ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਲਈ (ਉੱਚੀ) ਜਾਤਿ ਹੈ ਤੇ (ਲੋਕ ਪਰਲੋਕ ਦੀ) ਇੱਜ਼ਤ ਹੈ।
 
नानक गुरमुखि नामु धिआए नामे नामि समावणिआ ॥८॥१२॥१३॥
Nānak gurmukẖ nām ḏẖi▫ā▫e nāme nām samāvaṇi▫ā. ||8||12||13||
O Nanak, the Gurmukhs meditate on the Naam; through the Naam, they merge in the Naam. ||8||12||13||
ਨਾਨਕ ਗੁਰੂ ਅਨੁਸਾਰੀ ਸਿੱਖ ਨਾਮ ਅਰਾਧਨ ਕਰਦਾ ਹੈ ਅਤੇ ਨਾਮ-ਸਰੂਪ ਸਾਹਿਬ ਦੇ ਨਾਮ ਵਿੰਚ ਹੀ ਲੀਨ ਹੋ ਜਾਂਦਾ ਹੈ।
xxx॥੮॥ਹੇ ਨਾਨਕ! ਗੁਰੂ ਦੇ ਆਸਰੇ ਰਹਿਣ ਵਾਲਾ ਮਨੁੱਖ (ਸਦਾ ਪ੍ਰਭੂ ਦਾ) ਨਾਮ ਸਿਮਰਦਾ ਹੈ, ਤੇ ਸਦਾ ਪ੍ਰਭੂ ਦੇ ਨਾਮ ਵਿਚ ਹੀ ਲੀਨ ਰਹਿੰਦਾ ਹੈ ॥੮॥੧੨॥੧੩॥
 
माझ महला ३ ॥
Mājẖ mėhlā 3.
Maajh, Third Mehl:
ਮਾਝ, ਤੀਜੀ ਪਾਤਸ਼ਾਹੀ।
xxxxxx
 
उतपति परलउ सबदे होवै ॥
Uṯpaṯ parla▫o sabḏe hovai.
Creation and destruction happen through the Word of the Shabad.
ਰਚਨਾ ਤੇ ਕਿਆਮਤ ਸੁਆਮੀ ਦੇ ਬਚਨ ਰਾਹੀਂ ਹੁੰਦੀ ਹੈ।
ਉਤਪਤਿ = ਪੈਦਾਇਸ਼। ਪਰਲਉ = {प्रलय} ਜਗਤ ਦਾ ਨਾਸ਼। ਸਬਦੇ = ਸਬਦਿ ਹੀ, ਪਰਮਾਤਮਾ ਦੇ ਹੁਕਮ ਵਿਚ ਹੀ।ਪਰਮਾਤਮਾ ਦੇ ਹੁਕਮ ਵਿਚ ਹੀ ਜਗਤ ਦੀ ਉਤਪੱਤੀ ਹੁੰਦੀ ਹੈ, ਤੇ ਜਗਤ ਦਾ ਨਾਸ ਹੁੰਦਾ ਹੈ।
 
सबदे ही फिरि ओपति होवै ॥
Sabḏe hī fir opaṯ hovai.
Through the Shabad, creation happens again.
ਬਚਨ ਰਾਹੀਂ ਹੀ ਉਤਪਤੀ ਮੁੜ ਪ੍ਰਕਾਸ਼ਦੀ ਹੈ।
ਓਪਤਿ = ਉਤਪੱਤੀ।(ਨਾਸ ਤੋਂ ਪਿੱਛੋਂ) ਮੁੜ ਪ੍ਰਭੂ ਦੇ ਹੁਕਮ ਵਿਚ ਹੀ ਜਗਤ ਦੀ ਉਤਪੱਤੀ ਹੁੰਦੀ ਹੈ।
 
गुरमुखि वरतै सभु आपे सचा गुरमुखि उपाइ समावणिआ ॥१॥
Gurmukẖ varṯai sabẖ āpe sacẖā gurmukẖ upā▫e samāvaṇi▫ā. ||1||
The Gurmukh knows that the True Lord is all-pervading. The Gurmukh understands creation and merger. ||1||
ਗੁਰਾਂ ਦਾ ਗੋਲਾ ਜਾਣਦਾ ਹੈ ਕਿ ਸੱਚਾ ਸਾਹਿਬ ਆਪ ਹੀ ਸਾਰਾ ਕੁਝ ਕਰਦਾ ਹੈ। ਗੁਰੂ-ਸਮਰਪਣ ਅਨੁਭਵ ਕਰਦਾ ਹੈ ਕਿ ਸਭਸ ਨੂੰ ਪੈਦਾ ਕਰਕੇ ਉਹ ਆਪਣੇ ਵਿੱਚ ਹੀ ਲੀਨ ਕਰ ਲੈਂਦਾ ਹੈ।
ਗੁਰਮੁਖਿ = ਗੁਰੂ ਦੇ ਸਨਮੁਖ ਹੋਇਆਂ। ਸਭੁ = ਹਰ ਥਾਂ। ਉਪਾਇ = ਪੈਦਾ ਕਰ ਕੇ ॥੧॥ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਨੂੰ ਇਹ ਨਿਸਚਾ ਹੋ ਜਾਂਦਾ ਹੈ ਕਿ ਹਰੇਕ ਥਾਂ ਸਦਾ-ਥਿਰ ਪਰਮਾਤਮਾ ਆਪ ਹੀ ਮੌਜੂਦ ਹੈ, ਜਗਤ ਪੈਦਾ ਕਰ ਕੇ ਉਸ ਵਿਚ ਲੀਨ ਹੋ ਰਿਹਾ ਹੈ ॥੧॥
 
हउ वारी जीउ वारी गुरु पूरा मंनि वसावणिआ ॥
Ha▫o vārī jī▫o vārī gur pūrā man vasāvaṇi▫ā.
I am a sacrifice, my soul is a sacrifice, to those who enshrine the Perfect Guru within their minds.
ਮੈਂ ਕੁਰਬਾਨ ਹਾਂ, ਮੇਰੀ ਜਿੰਦੜੀ ਕੁਰਬਾਨ ਹੈ ਉਨ੍ਹਾਂ ਉਤੋਂ ਜੋ ਪੂਰਨ ਗੁਰੂ ਨੂੰ ਆਪਣੇ ਚਿੱਤ ਅੰਦਰ ਟਿਕਾਉਂਦੇ ਹਨ।
ਮੰਨਿ = ਮਨਿ, ਮਨ ਵਿਚ।ਮੈਂ ਉਹਨਾਂ ਮਨੁੱਖਾਂ ਤੋਂ ਸਦਕੇ ਕੁਰਬਾਨ ਜਾਂਦਾ ਹਾਂ ਜੋ ਪੂਰੇ ਗੁਰੂ ਨੂੰ ਆਪਣੇ ਮਨ ਵਿਚ ਵਸਾਂਦੇ ਹਨ।
 
गुर ते साति भगति करे दिनु राती गुण कहि गुणी समावणिआ ॥१॥ रहाउ ॥
Gur ṯe sāṯ bẖagaṯ kare ḏin rāṯī guṇ kahi guṇī samāvaṇi▫ā. ||1|| rahā▫o.
From the Guru comes peace and tranquility; worship Him with devotion, day and night. Chanting His Glorious Praises, merge into the Glorious Lord. ||1||Pause||
ਗੁਰਾਂ ਦੇ ਰਾਹੀਂ ਬੰਦਾ ਠੰਢ-ਚੈਨ ਪਾਉਂਦਾ ਤੇ ਸਾਹਿਬ ਦੀ ਦਿਹੁੰ ਰੈਣ ਪਰੇਮ-ਮਈ ਸੇਵਾ ਕਰਦਾ ਹੈ। ਉਸ ਦੀ ਸਲਾਘਾ-ਯੋਗ ਪੁਰਖ ਵਿੱਚ ਲੀਨ ਹੋ ਜਾਂਦਾ ਹੈ। ਠਹਿਰਾਉ।
ਤੇ = ਤੋਂ, ਪਾਸੋਂ। ਸਾਤਿ = ਸ਼ਾਂਤੀ, ਆਤਮਕ ਅਡੋਲਤਾ। ਗੁਣੀ = ਗੁਣਾਂ ਦਾ ਮਾਲਕ ਪ੍ਰਭੂ ॥੧॥ਗੁਰੂ ਪਾਸੋਂ ਆਤਮਕ ਅਡੋਲਤਾ ਮਿਲਦੀ ਹੈ, (ਗੁਰੂ ਦੀ ਸਰਨ ਪੈ ਕੇ) ਮਨੁੱਖ ਦਿਨ ਰਾਤ ਪ੍ਰਭੂ ਦੀ ਭਗਤੀ ਕਰਦਾ ਹੈ, ਪ੍ਰਭੂ ਦੇ ਗੁਣ ਉਚਾਰ ਕੇ ਗੁਣਾਂ ਦੇ ਮਾਲਕ ਪ੍ਰਭੂ ਵਿਚ ਲੀਨ ਰਹਿੰਦਾ ਹੈ ॥੧॥ ਰਹਾਉ॥
 
गुरमुखि धरती गुरमुखि पाणी ॥
Gurmukẖ ḏẖarṯī gurmukẖ pāṇī.
The Gurmukh sees the Lord on the earth, and the Gurmukh sees Him in the water.
ਗੁਰੂ-ਸਮਰਪਣ ਹਰੀ ਨੂੰ ਜਮੀਨ ਤੇ ਦੇਖਦਾ ਹੈ। ਗੁਰਾ ਦਾ ਗੋਲਾ ਉਸ ਨੂੰ ਜਲ ਅੰਦਰ ਸਿੰਞਾਣਦਾ ਹੈ।
xxxਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਜਾਣਦਾ ਹੈ,
 
गुरमुखि पवणु बैसंतरु खेलै विडाणी ॥
Gurmukẖ pavaṇ baisanṯar kẖelai vidāṇī.
The Gurmukh sees Him in wind and fire; such is the wonder of His Play.
ਗੁਰਾਂ ਦਾ ਗੋਲਾ ਉਸ ਨੂੰ ਹਵਾ ਤੇ ਅੱਗ ਦੇ ਰਾਹੀਂ ਅਸਚਰਜ ਖੇਡਾਂ ਖੇਡਦਾ ਹੋਇਆ ਅਨੁਭਵ ਕਰਦਾ ਹੈ।
ਖੇਲੈ = (ਪ੍ਰਭੂ) ਖੇਡ ਰਿਹਾ ਹੈ। ਵਿਡਾਣੀ = ਅਸਚਰਜ।ਕਿ ਧਰਤੀ ਪਾਣੀ ਹਵਾ ਅੱਗ (-ਰੂਪ ਹੋ ਕੇ) ਪਰਮਾਤਮਾ (ਜਗਤ-ਰੂਪ) ਅਚਰਜ ਖੇਡ ਖੇਡ ਰਿਹਾ ਹੈ।
 
सो निगुरा जो मरि मरि जमै निगुरे आवण जावणिआ ॥२॥
So nigurā jo mar mar jammai nigure āvaṇ jāvaṇi▫ā. ||2||
One who has no Guru, dies over and over again, only to be re-born. One who has no Guru continues coming and going in reincarnation. ||2||
ਜੋ ਮੁੜ ਮੁੜ ਕੇ ਮਰਦਾ ਤੇ ਜੰਮਦਾ ਹੈ, ਉਹ ਗੁਰੂ ਵਿਹੂਣ ਹੈ। ਜੋ ਗੁਰੂ ਵਿਹੂਣ ਪ੍ਰਾਣੀ ਹੈ ਉਹ ਆਉਂਦਾ ਤੇ ਜਾਂਦਾ ਰਹਿੰਦਾ ਹੈ।
ਨਿਗੁਰਾ = ਗੁਰੂ ਤੋਂ ਬਿਨਾ। ਮਰਿ = ਆਤਮਕ ਮੌਤ ਸਹੇੜ ਕੇ ॥੨॥ਉਹ ਮਨੁੱਖ ਜੇਹੜਾ ਗੁਰੂ ਤੋਂ ਬੇਮੁਖ ਹੈ ਆਤਮਕ ਮੌਤ ਸਹੇੜ ਕੇ ਜੰਮਦਾ ਮਰਦਾ ਰਹਿੰਦਾ ਹੈ, ਨਿਗੁਰੇ ਨੂੰ ਜਨਮ ਮਰਨ ਦਾ ਗੇੜ ਪਿਆ ਰਹਿੰਦਾ ਹੈ ॥੨॥
 
तिनि करतै इकु खेलु रचाइआ ॥
Ŧin karṯai ik kẖel racẖā▫i▫ā.
The One Creator has set this play in motion.
ਉਸ ਸਿਰਜਣਹਾਰ ਨੇ ਇੱਕ ਨਾਟਕ ਸਾਜਿਆ ਹੈ।
ਤਿਨਿ = ਉਸ ਨੇ। ਤਿਨਿ ਕਰਤੈ = ਉਸ ਕਰਤਾਰ ਨੇ।ਉਸ ਕਰਤਾਰ ਨੇ (ਇਹ ਜਗਤ) ਇਕ ਤਮਾਸ਼ਾ ਰਚਿਆ ਹੋਇਆ ਹੈ।
 
काइआ सरीरै विचि सभु किछु पाइआ ॥
Kā▫i▫ā sarīrai vicẖ sabẖ kicẖẖ pā▫i▫ā.
In the frame of the human body, He has placed all things.
ਮਨੁੱਖੀ ਦੇਹਿ ਦੇ ਕਲਬੂਤ ਅੰਦਰ, ਉਸ ਨੇ ਸਾਰੀਆਂ ਵਸਤੂਆਂ ਪਾਈਆਂ ਹਨ।
ਸਭੁ ਕਿਛੁ = ਹਰੇਕ ਗੁਣ।ਉਸ ਨੇ ਮਨੁੱਖਾ ਸਰੀਰ ਵਿਚ ਹਰੇਕ ਗੁਣ ਭਰ ਦਿੱਤਾ ਹੈ।
 
सबदि भेदि कोई महलु पाए महले महलि बुलावणिआ ॥३॥
Sabaḏ bẖeḏ ko▫ī mahal pā▫e mahle mahal bulāvaṇi▫ā. ||3||
Those few who are pierced through by the Word of the Shabad, obtain the Mansion of the Lord's Presence. He calls them into His Wondrous Palace. ||3||
ਉਸ ਦੇ ਨਾਮ ਨਾਲ ਵਿਨਿੱਆ ਜਾ ਕੇ ਕੋਈ ਵਿਰਲਾ ਪੁਰਸ਼ ਹੀ ਸਾਈਂ ਦੀ ਹਜੂਰੀ ਨੂੰ ਪਰਾਪਤ ਹੁੰਦਾ ਹੈ। ਐਸੀ ਵਹੁਟੀ ਨੂੰ ਮਾਲਕ ਆਪਣੇ ਮੰਦਰ ਅੰਦਰ ਬੁਲਾ ਲੈਂਦਾ ਹੈ।
ਭੇਦਿ = ਵਿੰਨ੍ਹ ਕੇ, ਆਪੇ ਦੀ ਖੋਜ ਕਰ ਕੇ। ਮਹਲੁ = ਪਰਮਾਤਮਾ ਦੀ ਹਜ਼ੂਰੀ। ਮਹਲੇ = ਮਹਲਿ, ਪ੍ਰਭੂ ਦੀ ਹਜ਼ੂਰੀ ਵਿਚ ॥੩॥ਜੇਹੜਾ ਕੋਈ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਆਪੇ ਦੀ) ਖੋਜ ਕਰ ਕੇ ਪਰਮਾਤਮਾ ਦੀ ਹਜ਼ੂਰੀ ਹਾਸਲ ਕਰ ਲੈਂਦਾ ਹੈ, ਪਰਮਾਤਮਾ ਉਸ ਨੂੰ ਆਪਣੀ ਹਜ਼ੂਰੀ ਵਿਚ ਹੀ ਟਿਕਾਈ ਰੱਖਦਾ ਹੈ ॥੩॥
 
सचा साहु सचे वणजारे ॥
Sacẖā sāhu sacẖe vaṇjāre.
True is the Banker, and true are His traders.
ਸੱਚਾ ਹੈ ਸ਼ਾਹੂਕਾਰ ਤੇ ਸੱਚੇ ਹਨ ਊਸ ਦੇ ਵਾਪਾਰੀ।
ਸਚਾ = ਸੱਚਾ, ਸਦਾ-ਥਿਰ ਪ੍ਰਭੂ। ਸਚੇ = ਸਦਾ-ਥਿਰ ਪ੍ਰਭੂ ਦੇ।ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਇਕ ਸਾਹੂਕਾਰ ਹੈ, (ਜਗਤ ਦੇ ਸਾਰੇ ਜੀਵ) ਉਸ ਸਦਾ-ਥਿਰ ਸ਼ਾਹ ਦੇ (ਭੇਜੇ ਹੋਏ) ਵਪਾਰੀ ਹਨ।
 
सचु वणंजहि गुर हेति अपारे ॥
Sacẖ vaṇaʼnjahi gur heṯ apāre.
They purchase Truth, with infinite love for the Guru.
ਗੁਰਾਂ ਦੇ ਅਨੰਤ ਪ੍ਰੇਮ ਰਾਹੀਂ ਉਹ ਸਤਿਨਾਮ ਨੂੰ ਖਰੀਦਦੇ ਹਨ।
ਵਣੰਜਹਿ = ਵਿਹਾਝਦੇ ਹਨ। ਹੇਤਿ = ਪ੍ਰੇਮ ਵਿਚ। ਅਪਾਰੇ = ਬੇਅੰਤ।ਉਹੀ ਜੀਵ-ਵਣਜਾਰੇ ਸਦਾ-ਥਿਰ ਨਾਮ ਸੌਦਾ ਵਿਹਾਝਦੇ ਹਨ, ਜੇਹੜੇ ਬੇਅੰਤ-ਪ੍ਰਭੂ-ਦੇ ਰੂਪ ਗੁਰੂ ਦੇ ਪ੍ਰੇਮ ਵਿਚ ਟਿਕੇ ਰਹਿੰਦੇ ਹਨ।
 
सचु विहाझहि सचु कमावहि सचो सचु कमावणिआ ॥४॥
Sacẖ vihājẖėh sacẖ kamāvėh sacẖo sacẖ kamāvaṇi▫ā. ||4||
They deal in Truth, and they practice Truth. They earn Truth, and only Truth. ||4||
ਸੱਚ ਦਾ ਉਹ ਵਪਾਰ ਕਰਦੇ ਹਨ, ਸੱਚ ਦਾ ਊਹ ਅਭਿਆਸ ਕਰਦੇ ਹਨ ਤੇ ਨਿਰੋਲ ਸੱਚ ਦੀ ਉਹ ਖੱਟੀ ਖੱਟਦੇ ਹਨ।
xxx॥੪॥ਉਹ ਸਦਾ-ਥਿਰ ਰਹਿਣ ਵਾਲਾ ਨਾਮ ਵਿਹਾਝਦੇ ਹਨ, ਨਾਮ ਸਿਮਰਨ ਦੀ ਕਮਾਈ ਕਰਦੇ ਹਨ, ਸਦਾ ਟਿਕੇ ਰਹਿਣ ਵਾਲਾ ਨਾਮ ਹੀ ਨਾਮ ਕਮਾਂਦੇ ਰਹਿੰਦੇ ਹਨ ॥੪॥
 
बिनु रासी को वथु किउ पाए ॥
Bin rāsī ko vath ki▫o pā▫e.
Without investment capital, how can anyone acquire merchandise?
ਪੂੰਜੀ ਦੇ ਬਾਝੋਂ ਕੋਈ ਜਣਾ ਵਸਤੂ ਕਿਸ ਤਰ੍ਹਾਂ ਪ੍ਰਾਪਤ ਕਰ ਸਕਦਾ ਹੈ?
ਰਾਸੀ = ਸਰਮਾਇਆ, ਪੂੰਜੀ। ਕੋ = ਕੋਈ ਮਨੁੱਖ। ਵਥੁ = ਵਸਤੁ, ਨਾਮ-ਵਸਤੁ।ਪਰ ਜਿਸ ਮਨੁੱਖ ਦੇ ਪੱਲੇ ਆਤਮਕ ਗੁਣਾਂ ਦਾ ਸਰਮਾਇਆ ਨਹੀਂ ਹੈ, ਉਹ ਨਾਮ-ਵੱਖਰ ਕਿਵੇਂ ਲੈ ਸਕਦਾ ਹੈ?
 
मनमुख भूले लोक सबाए ॥
Manmukẖ bẖūle lok sabā▫e.
The self-willed manmukhs have all gone astray.
ਆਪ-ਹੁਦਰੇ ਪੁਰਸ਼ ਸਭ ਕੁਰਾਹੇ ਪਏ ਹੋਏ ਹਨ।
ਸਬਾਏ = ਸਾਰੇ। ਜਾਇ = ਜਾ ਕੇ।ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਸਾਰੇ ਹੀ ਕੁਰਾਹੇ ਪਏ ਰਹਿੰਦੇ ਹਨ।
 
बिनु रासी सभ खाली चले खाली जाइ दुखु पावणिआ ॥५॥
Bin rāsī sabẖ kẖālī cẖale kẖālī jā▫e ḏukẖ pāvṇi▫ā. ||5||
Without true wealth, everyone goes empty-handed; going empty-handed, they suffer in pain. ||5||
ਨਾਮ ਪਦਾਰਥ ਦੇ ਬਗੈਰ ਸਾਰੇ ਸੱਖਣੇ-ਹੱਥੀਂ ਜਾਂਦੇ ਹਨ ਅਤੇ ਸੱਖਣੇ-ਹੱਥੀਂ ਜਾ ਕੇ ਉਹ ਤਕਲੀਫ ਊਠਾਉਂਦੇ ਹਨ।
xxx॥੫॥ਆਤਮਕ ਗੁਣਾਂ ਦੇ ਸਰਮਾਏ ਤੋਂ ਬਿਨਾ ਸਭ ਜੀਵ (ਜਗਤ ਤੋਂ) ਖ਼ਾਲੀ-ਹੱਥ ਜਾਂਦੇ ਹਨ, ਖਾਲੀ-ਹੱਥ ਜਾ ਕੇ ਦੁੱਖ ਸਹਾਰਦੇ ਰਹਿੰਦੇ ਹਨ ॥੫॥
 
इकि सचु वणंजहि गुर सबदि पिआरे ॥
Ik sacẖ vaṇaʼnjahi gur sabaḏ pi▫āre.
Some deal in Truth, through love of the Guru's Shabad.
ਕਈ ਗੁਰਬਾਣੀ ਦੀ ਪੀਤ੍ਰ ਰਾਹੀਂ ਸੱਚੇ ਨਾਮ ਦਾ ਵਪਾਰ ਕਰਦੇ ਹਨ।
ਇਕਿ = {ਲਫਜ਼ 'ਇਕ' ਤੋਂ ਬਹੁ-ਵਚਨ}। ਪਿਆਰੇ = ਪਿਆਰਿ, ਪਿਆਰ ਵਿਚ (ਟਿਕ ਕੇ)।ਜੇਹੜੇ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜਦੇ ਹਨ ਗੁਰੂ ਦੇ ਪਿਆਰ ਵਿਚ ਟਿਕੇ ਰਹਿੰਦੇ ਹਨ, ਉਹ ਸਦਾ-ਥਿਰ ਪ੍ਰਭੂ ਦਾ ਨਾਮ ਵਣਜਦੇ ਹਨ।
 
आपि तरहि सगले कुल तारे ॥
Āp ṯarėh sagle kul ṯāre.
They save themselves, and save all their ancestors as well.
ਊਹ ਖੁਦ ਪਾਰ ਉਤਰ ਜਾਂਦੇ ਹਨ ਅਤੇ ਆਪਣੀ ਸਾਰੀ ਵੰਸ਼ ਨੂੰ ਭੀ ਤਾਰ ਲੈਂਦੇ ਹਨ।
ਤਾਰੇ = ਤਾਰਿ, ਤਾਰ ਕੇ।ਉਹ ਆਪਣੀਆਂ ਸਾਰੀਆਂ ਕੁਲਾਂ ਨੂੰ ਤਾਰ ਕੇ ਆਪ (ਭੀ) ਤਰ ਜਾਂਦੇ ਹਨ।
 
आए से परवाणु होए मिलि प्रीतम सुखु पावणिआ ॥६॥
Ā▫e se parvāṇ ho▫e mil parīṯam sukẖ pāvṇi▫ā. ||6||
Very auspicious is the coming of those who meet their Beloved and find peace. ||6||
ਪ੍ਰਮਾਣੀਕ ਹੈ ਉਨ੍ਹਾਂ ਦਾ ਆਗਮਨ ਜੋ ਆਪਣੇ ਦਿਲਬਰ ਨੂੰ ਮਿਲ ਕੇ ਆਰਾਮ ਪਾਉਂਦੇ ਹਨ।
xxx॥੬॥ਜਗਤ ਵਿਚ ਆਏ ਉਹ ਮਨੁੱਖ (ਪ੍ਰਭੂ ਦੀ ਹਜ਼ੂਰੀ ਵਿਚ) ਕਬੂਲ ਹੋ ਜਾਂਦੇ ਹਨ, ਪ੍ਰੀਤਮ-ਪ੍ਰਭੂ ਨੂੰ ਮਿਲ ਕੇ ਉਹ ਆਤਮਕ ਆਨੰਦ ਮਾਣਦੇ ਹਨ ॥੬॥
 
अंतरि वसतु मूड़ा बाहरु भाले ॥
Anṯar vasaṯ mūṛā bāhar bẖāle.
Deep within the self is the secret, but the fool looks for it outside.
ਐਨ ਅੰਦਰਵਾਰ ਹੈ ਵੱਥ ਪ੍ਰੰਤੂ ਮੂਰਖ ਇਸ ਨੂੰ ਬਾਹਰਵਾਰ ਲੱਭਦਾ ਹੈ।
ਬਾਹਰੁ = ਬਾਹਰਲਾ ਪਦਾਰਥ। ਮੂੜਾ = ਮੂਰਖ।ਪਰਮਾਤਮਾ ਦਾ ਨਾਮ-ਪਦਾਰਥ ਹਰੇਕ ਮਨੁੱਖ ਦੇ ਹਿਰਦੇ ਵਿਚ ਹੈ, ਪਰ ਮੂਰਖ ਮਨੁੱਖ ਬਾਹਰਲਾ ਪਦਾਰਥ ਭਾਲਦਾ ਫਿਰਦਾ ਹੈ।
 
मनमुख अंधे फिरहि बेताले ॥
Manmukẖ anḏẖe firėh beṯāle.
The blind self-willed manmukhs wander around like demons;
ਅੰਨ੍ਹੇ ਅਧਰਮੀ ਭੂਤਨਿਆਂ ਵਾਂਙੂੰ ਭਟਕਦੇ ਫਿਰਦੇ ਹਨ।
ਬੇਤਾਲੇ = ਤਾਲ ਤੋਂ ਖੁੰਝੇ ਹੋਏ, ਸਹੀ ਜੀਵਨ-ਚਾਲ ਤੋਂ ਖੁੰਝੇ ਹੋਏ।ਆਪਣੇ ਮਨ ਦੇ ਪਿੱਛੇ ਤੁਰਨ ਵਾਲੇ (ਤੇ ਬਾਹਰਲੇ ਪਦਾਰਥਾਂ ਦੇ ਮੋਹ ਵਿਚ) ਅੰਨ੍ਹੇ ਹੋਏ ਮਨੁੱਖ ਸਹੀ ਜੀਵਨ ਚਾਲ ਤੋਂ ਖੁੰਝੇ ਹੋਏ ਫਿਰਦੇ ਹਨ।
 
जिथै वथु होवै तिथहु कोइ न पावै मनमुख भरमि भुलावणिआ ॥७॥
Jithai vath hovai ṯithhu ko▫e na pāvai manmukẖ bẖaram bẖulāvaṇi▫ā. ||7||
but where the secret is, there, they do not find it. The manmukhs are deluded by doubt. ||7||
ਜਿਥੇ ਚੀਜ ਹੈ, ਉਥੋਂ ਇਸ ਨੂੰ ਕੋਈ ਪ੍ਰਾਪਤ ਨਹੀਂ ਕਰ ਕਰਦਾ। ਆਪ-ਹੁਦਰੇ ਸ਼ੱਕ ਸ਼ੁਭੇ ਅੰਦਰ ਘੁਸੇ ਹੋਏ ਹਨ।
ਭਰਮਿ = ਭਟਕਣਾ ਵਿਚ (ਪੈ ਕੇ) ॥੭॥ਜਿਸ (ਗੁਰੂ) ਦੇ ਪਾਸ ਇਹ ਨਾਮ-ਪਦਾਰਥ ਮੌਜੂਦ ਹੈ, ਕੋਈ (ਮਨਮੁਖ) ਉਥੋਂ ਪ੍ਰਾਪਤ ਨਹੀਂ ਕਰਦਾ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਾਇਆ ਦੀ ਭਟਕਣਾ ਵਿਚ ਪੈ ਕੇ ਕੁਰਾਹੇ ਤੁਰੇ ਫਿਰਦੇ ਹਨ ॥੭॥
 
आपे देवै सबदि बुलाए ॥
Āpe ḏevai sabaḏ bulā▫e.
He Himself calls us, and bestows the Word of the Shabad.
ਸਾਈਂ ਖੁਦ ਸੱਦ ਕੇ ਆਪਣੇ ਨਾਮ ਦੀ ਦਾਤ ਦਿੰਦਾ ਹੈ।
ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਬੁਲਾਏ = ਸੱਦਦਾ ਹੈ (ਆਪਣੇ ਨੇੜੇ)।(ਪਰ ਜੀਵਾਂ ਦੇ ਕੀਹ ਵੱਸ?) ਪਰਮਾਤਮਾ ਆਪ ਹੀ ਗੁਰੂ ਦੇ ਸ਼ਬਦ ਵਿਚ ਜੋੜ ਕੇ (ਇਹ ਨਾਮ ਵੱਥ) ਦੇਂਦਾ ਹੈ ਤੇ ਆਪ ਹੀ (ਜੀਵਾਂ ਨੂੰ ਆਪਣੇ ਨੇੜੇ) ਸੱਦਦਾ ਹੈ।
 
महली महलि सहज सुखु पाए ॥
Mahlī mahal sahj sukẖ pā▫e.
The soul-bride finds intuitive peace and poise in the Mansion of the Lord's Presence.
ਵਹੁਟੀ ਆਪਣੇ ਲਾੜੇ ਦੇ ਮੰਦਰ ਅੰਦਰ ਸਦੀਵੀ ਆਰਾਮ ਨੂੰ ਪ੍ਰਾਪਤ ਹੁੰਦੀ ਹੈ।
ਮਹਲੀ = ਮਹਲ ਦਾ ਮਾਲਕ ਪ੍ਰਭੂ। ਮਹਲੀ ਮਹਲਿ = ਪ੍ਰਭੂ ਦੀ ਹਜ਼ੂਰੀ ਵਿਚ। ਸਹਜ ਸੁਖੁ = ਆਤਮਕ ਅਡੋਲਤਾ ਦਾ ਆਨੰਦ।(ਜਿਸ ਨੂੰ ਸੱਦਦਾ ਹੈ ਉਹ) ਮਹਲ ਦੇ ਮਾਲਕ-ਪ੍ਰਭੂ ਦੀ ਹਜ਼ੂਰੀ ਵਿਚ (ਪਹੁੰਚ ਕੇ) ਆਤਮਕ ਅਡੋਲਤਾ ਦਾ ਆਨੰਦ ਮਾਣਦਾ ਹੈ।
 
नानक नामि मिलै वडिआई आपे सुणि सुणि धिआवणिआ ॥८॥१३॥१४॥
Nānak nām milai vadi▫ā▫ī āpe suṇ suṇ ḏẖi▫āvaṇi▫ā. ||8||13||14||
O Nanak, she obtains the glorious greatness of the Naam; she hears it again and again, and she meditates on it. ||8||13||14||
ਨਾਨਕ, ਜੋ ਖੁਦ ਹਰੀ ਨਾਮ ਇੱਕ-ਰਸ ਸੁਣਦਾ ਤੇ ਸਿਮਰਦਾ ਹੈ, ਉਹ ਨਾਮ ਦੀ ਬਜੁਰਗੀ ਨੂੰ ਪਾ ਲੈਂਦਾ ਹੈ।
ਨਾਮਿ = ਨਾਮ ਵਿਚ (ਜੁੜਿਆ) ॥੮॥ਹੇ ਨਾਨਕ! ਜੋ ਮਨੁੱਖ ਪ੍ਰਭੂ-ਨਾਮ ਵਿਚ ਜੁੜਦਾ ਹੈ, ਉਸ ਨੂੰ (ਪ੍ਰਭੂ ਦੀ ਦਰਗਾਹ ਵਿਚ) ਆਦਰ ਮਿਲਦਾ ਹੈ, (ਉਸ ਨੂੰ ਯਕੀਨ ਬਣ ਜਾਂਦਾ ਹੈ ਕਿ ਪ੍ਰਭੂ) ਆਪ ਹੀ (ਜੀਵਾਂ ਦੀ ਅਰਜ਼ੋਈ) ਸੁਣ ਸੁਣ ਕੇ ਆਪ ਹੀ ਉਹਨਾਂ ਦਾ ਧਿਆਨ ਰੱਖਦਾ ਹੈ ॥੮॥੧੩॥੧੪॥
 
माझ महला ३ ॥
Mājẖ mėhlā 3.
Maajh, Third Mehl:
ਮਾਝ, ਤੀਜੀ ਪਾਤਸ਼ਾਹੀ।
xxxxxx
 
सतिगुर साची सिख सुणाई ॥
Saṯgur sācẖī sikẖ suṇā▫ī.
The True Guru has imparted the True Teachings.
ਸੱਚੇ ਗੁਰਾਂ ਨੇ ਸੱਚੀ ਸਿੱਖ-ਮਤ ਦਿੱਤੀ ਹੈ।
ਸਤਿਗੁਰ ਸਿਖ = ਗੁਰੂ ਦੀ ਸਿੱਖਿਆ। ਸਾਚੀ = ਅਟੱਲ, ਕਦੇ ਉਕਾਈ ਨਾਹ ਖਾਣ ਵਾਲੀ।(ਮੈਂ ਤੈਨੂੰ) ਗੁਰੂ ਦੀ ਸਦਾ ਅਟੱਲ ਰਹਿਣ ਵਾਲੀ ਸਿੱਖਿਆ ਸੁਣਾਈ ਹੈ (ਕਿ)