Sri Guru Granth Sahib Ji

Ang: / 1430

Your last visited Ang:

हरि चेतहु अंति होइ सखाई ॥
Har cẖeṯahu anṯ ho▫e sakẖā▫ī.
Think of the Lord, who shall be your Help and Support in the end.
ਵਾਹਿਗੁਰੂ ਦਾ ਸਿਮਰਨ ਕਰ ਜੋ ਅਖੀਰ ਦੇ ਵੇਲੇ ਤੇਰਾ ਸਹਾਇਕ ਹੋਵੇਗਾ।
ਅੰਤਿ = ਆਖ਼ਰ ਵਿਚ (ਜਦੋਂ ਹੋਰ ਸਾਰੇ ਸਾਥ ਰਹਿ ਜਾਣਗੇ)। ਸਖਾਈ = ਸਾਥੀ।ਪਰਮਾਤਮਾ ਦਾ ਚਿੰਤਨ ਕਰਦਾ ਰਹੁ (ਜਦੋਂ ਹੋਰ ਸਾਰੇ ਸਾਥ ਮੁੱਕ ਜਾਂਦੇ ਹਨ ਤਦੋਂ) ਅੰਤ ਵੇਲੇ (ਪ੍ਰਭੂ ਦਾ ਨਾਮ ਹੀ) ਸਾਥੀ ਬਣਦਾ ਹੈ।
 
हरि अगमु अगोचरु अनाथु अजोनी सतिगुर कै भाइ पावणिआ ॥१॥
Har agam agocẖar anāth ajonī saṯgur kai bẖā▫e pāvṇi▫ā. ||1||
The Lord is Inaccessible and Incomprehensible. He has no master, and He is not born. He is obtained through love of the True Guru. ||1||
ਪਹੁੰਚ ਤੋਂ ਪਰ੍ਹੇ ਸਮਝ ਸੋਚ ਤੋਂ ਉਚੇਰਾ ਤੇ ਜਨਮ-ਰਹਿਤ ਪ੍ਰਭੂ ਮਾਲਕ ਦੇ ਬਿਨਾ ਹੈ। ਸੱਚੇ ਗੁਰਾਂ ਦੇ ਪ੍ਰੇਮ ਰਾਹੀਂ ਉਹ ਪਾਇਆ ਜਾਂਦਾ ਹੈ।
ਅਗਮ = ਅਪਹੁੰਚ। ਅਗੋਚਰੁ = {ਅ-ਗੋ-ਚਰੁ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਅਨਾਥ = ਜਿਸ ਦੇ ਸਿਰ ਉੱਤੇ ਕੋਈ ਹੋਰ ਖਸਮ ਨਹੀਂ। ਭਾਇ = ਪ੍ਰੇਮ ਵਿਚ, ਅਨੁਸਾਰ ਹੋ ਕੇ ॥੧॥ਉਹ ਪਰਮਾਤਮਾ (ਉਂਞ ਤਾਂ) ਅਪਹੁੰਚ ਹੈ, ਮਨੁੱਖ ਦੇ ਗਿਆਨ-ਇੰਦ੍ਰਿਆਂ ਦੀ ਉਸ ਤਕ ਪਹੁੰਚ ਨਹੀਂ ਹੋ ਸਕਦੀ। ਉਸ ਪ੍ਰਭੂ ਦੇ ਸਿਰ ਤੇ ਹੋਰ ਕੋਈ ਮਾਲਕ ਨਹੀਂ, ਉਹ ਜੂਨਾਂ ਵਿਚ ਨਹੀਂ ਪੈਂਦਾ, ਗੁਰੂ ਦੇ ਅਨੁਸਾਰ ਹੋ ਕੇ ਤੁਰਿਆਂ ਉਸ ਨੂੰ ਮਿਲ ਸਕੀਦਾ ਹੈ ॥੧॥
 
हउ वारी जीउ वारी आपु निवारणिआ ॥
Ha▫o vārī jī▫o vārī āp nivārṇi▫ā.
I am a sacrifice, my soul is a sacrifice, to those who eliminate selfishness and conceit.
ਮੈਂ ਸਦਕੇ ਹਾਂ, ਮੇਰੀ ਜਿੰਦ ਜਾਨ ਸਦਕੇ ਹੈ ਉਸ ਉਤੋਂ ਜੋ ਆਪਣੇ ਸਵੈ-ਹੰਗਤਾ ਨੂੰ ਦੂਰ ਕਰਦਾ ਹੈ।
ਆਪੁ = ਆਪਾ-ਭਾਵ।ਮੈਂ ਸਦਕੇ ਕੁਰਬਾਨ ਹਾਂ ਉਹਨਾਂ ਤੋਂ, ਜੇਹੜੇ ਆਪਾ-ਭਾਵ ਦੂਰ ਕਰਦੇ ਹਨ।
 
आपु गवाए ता हरि पाए हरि सिउ सहजि समावणिआ ॥१॥ रहाउ ॥
Āp gavā▫e ṯā har pā▫e har si▫o sahj samāvaṇi▫ā. ||1|| rahā▫o.
They eradicate selfishness and conceit, and then find the Lord; they are intuitively immersed in the Lord. ||1||Pause||
ਜੇਕਰ ਪ੍ਰਾਣੀ ਆਪਣੇ ਹੰਕਾਰ ਨੂੰ ਮੇਸ ਦੇਵੇ, ਤਦ ਉਹ ਵਾਹਿਗੁਰੂ ਨੂੰ ਪਾ ਲੈਂਦਾ ਹੈ ਅਤੇ ਸੁਖੈਨ ਹੀ ਸੁਆਮੀ ਦੇ ਨਾਲ ਅਭੇਦ ਹੋ ਜਾਂਦਾ ਹੈ। ਠਹਿਰਾਉ।
ਸਹਜਿ = ਆਤਮਕ ਅਡੋਲਤਾ ਵਿਚ ॥੧॥ਜਦੋਂ ਮਨੁੱਖ ਆਪਾ-ਭਾਵ ਦੂਰ ਕਰਦਾ ਹੈ, ਤਾਂ ਪਰਮਾਤਮਾ ਨੂੰ ਮਿਲ ਪੈਂਦਾ ਹੈ, ਪਰਮਾਤਮਾ ਨਾਲ (ਮਿਲ ਕੇ) ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ ॥੧॥ ਰਹਾਉ॥
 
पूरबि लिखिआ सु करमु कमाइआ ॥
Pūrab likẖi▫ā so karam kamā▫i▫ā.
According to their pre-ordained destiny, they act out their karma.
ਮੈਂ ਉਹ ਅਮਲ ਕਮਾਇਆ ਹੈ ਜੋ ਮੇਰੇ ਲਈ ਧੁਰ ਤੋਂ ਲਿਖਿਆ ਹੋਇਆ ਹੈ।
ਪੂਰਬਿ = ਪਹਿਲੇ ਜਨਮ ਵਿਚ। ਸੁਕਰਮੁ = ਸ਼੍ਰੇਸਟ ਕੰਮ, ਆਪਾ-ਭਾਵ ਦੂਰ ਕਰਨ ਦਾ ਸ੍ਰੇਸ਼ਟ ਕੰਮ।(ਪਰ ਇਹ ਆਪਾ-ਭਾਵ ਦੂਰ ਕਰਨ ਦਾ) ਸ੍ਰੇਸ਼ਟ ਕੰਮ ਉਹ ਮਨੁੱਖ (ਹੀ) ਕਰਦਾ ਹੈ, ਜਿਸ ਦੇ ਅੰਦਰ ਪੂਰਬਲੇ ਜਨਮ ਵਿਚ ਕੀਤੇ ਕਰਮਾਂ ਅਨੁਸਾਰ ਆਪਾ-ਭਾਵ ਦੂਰ ਕਰਨ ਦੇ ਸੰਸਕਾਰਾਂ ਦਾ ਲੇਖ ਮੌਜੂਦ ਹੋਵੇ।
 
सतिगुरु सेवि सदा सुखु पाइआ ॥
Saṯgur sev saḏā sukẖ pā▫i▫ā.
Serving the True Guru, a lasting peace is found.
ਸੱਚੇ ਗੁਰਾਂ ਦੀ ਘਾਲ ਕਮਾਉਣ ਦੁਆਰਾ ਮੈਂ ਅਮਰ ਆਰਾਮ ਪ੍ਰਾਪਤ ਕੀਤਾ ਹੈ।
ਸੇਵਿ = ਸੇਵਾ ਕਰ ਕੇ, ਸਰਨ ਪੈ ਕੇ।ਉਹ ਮਨੁੱਖ ਗੁਰੂ ਦੀ ਸਰਨ ਪੈ ਕੇ ਸਦਾ ਆਤਮਕ ਆਨੰਦ ਮਾਣਦਾ ਹੈ।
 
बिनु भागा गुरु पाईऐ नाही सबदै मेलि मिलावणिआ ॥२॥
Bin bẖāgā gur pā▫ī▫ai nāhī sabḏai mel milāvaṇi▫ā. ||2||
Without good fortune, the Guru is not found. Through the Word of the Shabad, they are united in the Lord's Union. ||2||
ਚੰਗੀ ਕਿਸਮਤ ਦੇ ਬਗੈਰ ਬੰਦੇ ਨੂੰ ਗੁਰੂ ਨਹੀਂ ਲੱਭਦਾ। ਆਪਣੈ ਨਾਮ ਦੇ ਰਾਹੀਂ ਸੁਆਮੀ ਆਪਣੇ ਮਿਲਾਪ ਅੰਦਰ ਮਿਲਾਉਂਦਾ ਹੈ।
xxx॥੨॥ਗੁਰੂ ਭੀ ਪੂਰੀ ਕਿਸਮਤ ਤੋਂ ਬਿਨਾ ਨਹੀਂ ਮਿਲਦਾ। (ਜਿਸ ਨੂੰ ਗੁਰੂ ਮਿਲ ਪੈਂਦਾ ਹੈ ਉਸ ਨੂੰ ਗੁਰੂ ਆਪਣੇ) ਸ਼ਬਦ ਦੀ ਰਾਹੀਂ ਪਰਮਾਤਮਾ ਦੇ ਮਿਲਾਪ ਵਿਚ ਮਿਲਾ ਦੇਂਦਾ ਹੈ ॥੨॥
 
गुरमुखि अलिपतु रहै संसारे ॥
Gurmukẖ alipaṯ rahai sansāre.
The Gurmukhs remain unaffected in the midst of the world.
ਗੁਰੂ-ਸਮਰਪਣ ਇਸ ਜਹਾਨ ਅੰਦਰ ਨਿਰਲੇਪ ਵਿਚਰਦਾ ਹੈ।
ਅਲਿਪਤੁ = ਨਿਰਲੇਪ, ਨਿਰਮੋਹ।ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਜਗਤ ਵਿਚ ਗੁਰੂ ਦਾ ਸਹਾਰਾ ਲੈ ਕੇ ਨਿਰਮੋਹ ਰਹਿੰਦਾ ਹੈ।
 
गुर कै तकीऐ नामि अधारे ॥
Gur kai ṯakī▫ai nām aḏẖāre.
The Guru is their cushion, and the Naam, the Name of the Lord, is their Support.
ਉਸ ਨੂੰ ਗੁਰਾਂ ਦਾ ਆਸਰਾ ਅਤੇ ਨਾਮ ਦੀ ਓਟ ਹੈ।
ਤਕੀਐ = ਆਸਰੇ। ਨਾਮਿ = ਨਾਮ ਵਿਚ। ਅਧਾਰੇ = ਆਸਰੇ।ਗੁਰੂ ਦਾ ਆਸਰਾ ਲੈ ਕੇ ਪ੍ਰਭੂ ਦੇ ਨਾਮ ਦੀ ਰਾਹੀਂ (ਅਜਿਹਾ ਸੰਭਵ ਹੈ।)
 
गुरमुखि जोरु करे किआ तिस नो आपे खपि दुखु पावणिआ ॥३॥
Gurmukẖ jor kare ki▫ā ṯis no āpe kẖap ḏukẖ pāvṇi▫ā. ||3||
Who can oppress the Gurmukh? One who tries shall perish, writhing in pain. ||3||
ਊਸ ਨਾਲ ਗੁਰਾਂ ਦੇ ਸੱਚੇ ਸਿੱਖ ਨਾਲ ਕੌਣ ਧੱਕਾ ਕਰ ਸਕਦਾ ਹੈ? ਜਾਬਰ ਆਪਣੇ ਆਪ ਹੀ ਮਰ ਮੁੱਕਦਾ ਹੈ ਅਤੇ ਕਸ਼ਟ ਉਠਾਉਂਦਾ ਹੈ।
ਜੋਰੁ = ਧੱਕਾ। ਤਿਸ ਨੋ = {ਲਫ਼ਜ਼ 'ਤਿਸੁ' ਦਾ ੁ ਸੰਬੰਧਕ 'ਨੋ' ਦੇ ਕਾਰਨ ਉੱਡ ਗਿਆ ਹੈ}। ਖਪਿ = ਖਪ ਕੇ ॥੩॥ਜੇਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਉਸ ਉੱਤੇ ਕੋਈ ਹੋਰ ਮਨੁੱਖ ਦਬਾਉ ਨਹੀਂ ਪਾ ਸਕਦਾ, ਉਹ ਸਗੋਂ ਆਪ ਹੀ ਖ਼ੁਆਰ ਹੋ ਕੇ ਦੁੱਖ ਸਹਾਰਦਾ ਹੈ ॥੩॥
 
मनमुखि अंधे सुधि न काई ॥
Manmukẖ anḏẖe suḏẖ na kā▫ī.
The blind self-willed manmukhs have no understanding at all.
ਅੰਨ੍ਹੇ ਅਧਰਮੀ ਨੂੰ ਕੋਈ ਸੋਚ ਵਿਚਾਰ ਨਹੀਂ।
ਸੁਧਿ = {सुधि} ਅਕਲ, ਸੂਝ।ਜੇਹੜਾ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ, ਜੇਹੜਾ ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਰਹਿੰਦਾ ਹੈ ਉਸ ਨੂੰ (ਇਹ ਆਪਾ-ਭਾਵ ਨਿਵਾਰਨ ਦੀ) ਕੋਈ ਸੂਝ ਨਹੀਂ ਪੈਂਦੀ।
 
आतम घाती है जगत कसाई ॥
Āṯam gẖāṯī hai jagaṯ kasā▫ī.
They are the assassins of the self, and the butchers of the world.
ਊਹ ਆਪਣੇ ਆਪ ਨੂੰ ਮਾਰਨ ਵਾਲਾ ਤੇ ਜਹਾਨ ਦਾ ਜੱਲਾਦ ਹੈ।
ਆਤਮਘਾਤੀ = ਆਪਣੇ ਆਤਮਕ ਜੀਵਨ ਦਾ ਨਾਸ ਕਰਨ ਵਾਲਾ। ਜਗਤ ਕਸਾਈ = ਜਗਤ ਦਾ ਵੈਰੀ।(ਇਸ ਤਰ੍ਹਾਂ ਉਹ) ਆਪਣਾ ਆਤਮਕ ਜੀਵਨ (ਭੀ) ਤਬਾਹ ਕਰ ਲੈਂਦਾ ਹੈ ਤੇ ਜਗਤ ਦਾ ਵੈਰੀ (ਭੀ ਬਣਿਆ ਰਹਿੰਦਾ ਹੈ)।
 
निंदा करि करि बहु भारु उठावै बिनु मजूरी भारु पहुचावणिआ ॥४॥
Ninḏā kar kar baho bẖār uṯẖāvai bin majūrī bẖār pahucẖāvaṇi▫ā. ||4||
By continually slandering others, they carry a terrible load, and they carry the loads of others for nothing. ||4||
ਹੋਰਨਾਂ ਦੀ ਲਗਾਤਾਰ ਬਦਖੋਈ ਕਰਕੇ ਊਹ ਬਹੁਤਾ ਬੋਝ ਊਠਾਉਂਦਾ। ਮਜਦੂਰੀ ਦੇ ਬਗੈਰ ਉਹ ਹੋਰਨਾਂ ਦਾ ਬੋਝ ਚੁੱਕਦਾ ਹੈ।
xxx॥੪॥ਉਹ ਹੋਰਨਾਂ ਦੀ ਨਿੰਦਾ ਕਰ ਕਰ ਕੇ ਆਪਣੇ ਸਿਰ ਉੱਤੇ (ਵਿਕਾਰਾਂ ਦਾ) ਬਹੁਤ ਭਾਰ ਚੁੱਕੀ ਜਾਂਦਾ ਹੈ (ਉਹ ਮਨਮੁਖ ਉਸ ਮਜੂਰ ਵਾਂਗ ਸਮਝੋ ਜੋ) ਭਾੜਾ ਲੈਣ ਤੋਂ ਬਿਨਾ ਹੀ ਦੂਜਿਆਂ ਦਾ ਭਾਰ (ਚੁੱਕ ਚੁੱਕ ਕੇ) ਅਪੜਾਂਦਾ ਰਹਿੰਦਾ ਹੈ ॥੪॥
 
इहु जगु वाड़ी मेरा प्रभु माली ॥
Ih jag vāṛī merā parabẖ mālī.
This world is a garden, and my Lord God is the Gardener.
ਇਹ ਸੰਸਾਰ ਇੱਕ ਬਾਗ ਹੈ ਅਤੇ ਮੇਰਾ ਮਾਲਕ ਇਸ ਦਾ ਬਾਗਬਾਨ ਹੈ।
ਵਾੜੀ = ਫੁੱਲਾਂ ਦੀ ਬਗ਼ੀਚੀ।(ਪਰ ਜੀਵਾਂ ਦੇ ਕੀਹ ਵੱਸ?) ਇਹ ਜਗਤ ਫੁੱਲਾਂ ਦੀ ਬਗ਼ੀਚੀ ਦੇ (ਸਮਾਨ) ਹੈ, ਪ੍ਰਭੂ ਆਪ (ਇਸ ਬਗ਼ੀਚੀ ਦਾ) ਮਾਲੀ ਹੈ।
 
सदा समाले को नाही खाली ॥
Saḏā samāle ko nāhī kẖālī.
He always takes care of it-nothing is exempt from His Care.
ਹਮੇਸ਼ਾਂ ਹੀ ਉਹ ਇਸ ਦੀ ਰਖਵਾਲੀ ਕਰਦਾ ਹੈ। ਇਸ ਦਾ ਕੋਈ ਹਿੱਸਾ ਉਸ ਦੀ ਸੰਭਾਲ ਤੋਂ ਵਾਂਝਿਆ ਹੋਇਆ ਨਹੀਂ।
ਸਮਾਲੇ = ਸੰਭਾਲ ਕਰਦਾ ਹੈ।ਹਰੇਕ ਦੀ ਸਦਾ ਸੰਭਾਲ ਕਰਦਾ ਹੈ, ਉਸ ਦੀ ਸੰਭਾਲ ਤੋਂ ਕੋਈ ਜੀਵ ਵਿਰਵਾ ਨਹੀਂ ਰਹਿੰਦਾ।
 
जेही वासना पाए तेही वरतै वासू वासु जणावणिआ ॥५॥
Jehī vāsnā pā▫e ṯehī varṯai vāsū vās jaṇāvaṇi▫ā. ||5||
As is the fragrance which He bestows, so is the fragrant flower known. ||5||
ਜੇਹੋ ਜੇਹੀ ਮਹਿਕ ਸੁਆਮੀ ਫੁੱਲ ਅੰਦਰ ਫੂਕਦਾ ਹੈ, ਉਹੋ ਜੇਹੀ ਹੀ ਉਸ ਵਿੱਚ ਪਰਬਲ ਹੁੰਦੀ ਹੈ। ਖੁਸ਼ਬੋਦਾਰ ਫੁੱਲ ਆਪਣੀ ਖੁਸ਼ਬੋ ਤੋਂ ਜਾਣਿਆ ਜਾਂਦਾ ਹੈ।
ਵਾਸਨਾ = ਸੁਗੰਧੀ। ਵਾਸੂ ਵਾਸੁ = (ਫੁੱਲਾਂ ਦੀ) ਸੁਗੰਧੀ ॥੫॥(ਪਰ) ਜਿਹੋ ਜਿਹੀ ਸੁਗੰਧੀ (ਜੀਵ ਫੁੱਲ ਦੇ ਅੰਦਰ) ਮਾਲੀ ਪ੍ਰਭੂ ਪਾਂਦਾ ਹੈ ਉਹੋ ਜਿਹੀ ਉਸ ਦੇ ਅੰਦਰ ਕੰਮ ਕਰਦੀ ਹੈ। (ਪ੍ਰਭੂ ਮਾਲੀ ਵਲੋਂ ਜੀਵ ਫੁੱਲ ਦੇ ਅੰਦਰ ਪਾਈ) ਸੁਗੰਧੀ ਤੋਂ ਹੀ ਬਾਹਰ ਉਸ ਦੀ ਸੁਗੰਧੀ ਪਰਗਟ ਹੁੰਦੀ ਹੈ ॥੫॥
 
मनमुखु रोगी है संसारा ॥
Manmukẖ rogī hai sansārā.
The self-willed manmukhs are sick and diseased in the world.
ਮਨ ਮਤੀਆ ਇਸ ਜਹਾਨ ਅੰਦਰ ਰੋਗ-ਗ੍ਰਸਤ ਹੈ।
ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ।ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਜਗਤ (ਵਿਕਾਰਾਂ ਵਿਚ ਪੈ ਕੇ) ਰੋਗੀ ਹੋ ਰਿਹਾ ਹੈ,
 
सुखदाता विसरिआ अगम अपारा ॥
Sukẖ▫ḏāṯa visri▫ā agam apārā.
They have forgotten the Giver of peace, the Unfathomable, the Infinite.
ਊਸ ਨੈ ਆਰਾਮ ਬਖਸ਼ਣਹਾਰ ਪਹੁੰਚ ਤੋਂ ਪਰ੍ਹੇ ਤੇ ਬੇਅੰਤ ਸੁਆਮੀ ਨੂੰ ਭੁਲਾ ਦਿੱਤਾ ਹੈ।
xxx(ਕਿਉਂਕਿ) ਇਸ ਨੂੰ ਸੁਖਾਂ ਦਾ ਦੇਣ ਵਾਲਾ ਅਪੁਹੰਚ ਤੇ ਬੇਅੰਤ ਪ੍ਰਭੂ ਭੁੱਲ ਗਿਆ ਹੈ।
 
दुखीए निति फिरहि बिललादे बिनु गुर सांति न पावणिआ ॥६॥
Ḏukẖī▫e niṯ firėh billāḏe bin gur sāʼnṯ na pāvṇi▫ā. ||6||
These miserable people wander endlessly, crying out in pain; without the Guru, they find no peace. ||6||
ਕਸ਼ਟ-ਪੀੜਤ ਹਮੇਸ਼ਾਂ ਹੀ ਰੋਂਦੇ ਪਿੱਟਦੇ ਫਿਰਦੇ ਹਨ। ਗੁਰਾਂ ਦੇ ਬਾਝੋਂ ਉਨ੍ਹਾਂ ਨੂੰ ਠੰਢ-ਚੈਨ ਪ੍ਰਾਪਤ ਨਹੀਂ ਹੁੰਦੀ।
xxx॥੬॥ਮਨਮੁਖ ਜੀਵ ਦੁਖੀ ਹੋ ਹੋ ਕੇ ਤਰਲੇ ਲੈਂਦੇ ਫਿਰਦੇ ਹਨ, ਗੁਰੂ ਦੀ ਸਰਨ ਤੋਂ ਬਿਨਾ ਉਹਨਾਂ ਨੂੰ ਆਤਮਕ ਅਡੋਲਤਾ ਪ੍ਰਾਪਤ ਨਹੀਂ ਹੋ ਸਕਦੀ ॥੬॥
 
जिनि कीते सोई बिधि जाणै ॥
Jin kīṯe so▫ī biḏẖ jāṇai.
The One who created them, knows their condition.
ਜਿਸ ਨੇ ਉਨ੍ਹਾਂ ਨੂੰ ਸਾਜਿਆ ਹੈ, ਊਹੀ ਉਨ੍ਹਾਂ ਦੀ ਦਸ਼ਾ ਨੂੰ ਸਮਝਦਾ ਹੈ।
ਜਿਨਿ = ਜਿਸ (ਪਰਮਾਤਮਾ) ਨੇ। ਕੀਤੇ = ਪੈਦਾ ਕੀਤੇ। ਬਿਧਿ = ਤਰੀਕਾ।ਜਿਸ ਪਰਮਾਤਮਾ ਨੇ ਜੀਵ ਪੈਦਾ ਕੀਤੇ ਹਨ, ਉਹੀ ਇਹਨਾਂ ਨੂੰ ਨਰੋਆ ਕਰਨ ਦਾ ਢੰਗ ਜਾਣਦਾ ਹੈ।
 
आपि करे ता हुकमि पछाणै ॥
Āp kare ṯā hukam pacẖẖāṇai.
And if He inspires them, then they realize the Hukam of His Command.
ਜੇਕਰ ਸਾਈਂ ਖੁਦ ਕਿਰਪਾ ਧਾਰੇ ਤਦ ਬੰਦਾ ਉਸ ਦੇ ਅਮਰ ਨੂੰ ਅਨੁਭਵ ਕਰਦਾ ਹੈ।
ਤਾ = ਤਦੋਂ। ਹੁਕਮਿ = ਹੁਕਮ ਵਿਚ (ਤੁਰ ਕੇ)। ਪਛਾਣੈ = ਸਾਂਝ ਪਾ ਲੈਂਦਾ ਹੈ।ਜਦੋਂ ਕਿਸੇ ਨੂੰ ਨਰੋਆ ਕਰ ਦੇਂਦਾ ਹੈ ਤਾਂ ਉਹ ਪ੍ਰਭੂ ਦੇ ਹੁਕਮ ਵਿਚ ਰਹਿ ਕੇ ਉਸ ਨਾਲ ਸਾਂਝ ਪਾਂਦਾ ਹੈ।
 
जेहा अंदरि पाए तेहा वरतै आपे बाहरि पावणिआ ॥७॥
Jehā anḏar pā▫e ṯehā varṯai āpe bāhar pāvṇi▫ā. ||7||
Whatever He places within them, that is what prevails, and so they outwardly appear. ||7||
ਜਿਸ ਤਰ੍ਹਾਂ ਦਾ ਸੁਭਾਵ ਵਾਹਿਗੁਰੂ ਪ੍ਰਾਣੀ ਵਿੱਚ ਪਾਉਂਦਾ ਹੈ, ਉਸੇ ਤਰ੍ਹਾਂ ਦਾ ਹੀ ਵਰਤ ਵਰਤਾਰਾ ਕਰਦਾ ਹੈ। ਸਾਈਂ ਖੁਦ ਹੀ ਐਸੇ ਸੁਭਾਵ ਨੂੰ ਪੁੱਟ ਸੁਟਣ ਲਈ ਸਮਰੱਥ ਹੈ।
xxx॥੭॥ਜਿਹੋ ਜਿਹਾ ਆਤਮਕ ਜੀਵਨ ਪਰਮਾਤਮਾ ਕਿਸੇ ਜੀਵ ਦੇ ਅੰਦਰ ਟਿਕਾਂਦਾ ਹੈ, ਉਸੇ ਤਰ੍ਹਾਂ ਉਹ ਜੀਵ ਵਰਤੋਂ-ਵਿਹਾਰ ਕਰਦਾ ਹੈ। ਪ੍ਰਭੂ ਆਪ ਹੀ ਜੀਵਾਂ ਨੂੰ ਦਿੱਸਦੇ ਸੰਸਾਰ ਵੱਲ ਪ੍ਰੇਰਦਾ ਰਹਿੰਦਾ ਹੈ ॥੭॥
 
तिसु बाझहु सचे मै होरु न कोई ॥
Ŧis bājẖahu sacẖe mai hor na ko▫ī.
I know of no other except the True One.
ਉਸ ਸੱਚੇ ਸੁਆਮੀ ਦੇ ਬਗੈਰ ਮੈਂ ਹੋਰਸ ਕਿਸੇ ਨੂੰ ਨਹੀਂ ਪਛਾਣਦਾ।
xxxਮੈਨੂੰ ਉਸ ਸਦਾ-ਥਿਰ ਪ੍ਰਭੂ ਤੋਂ ਬਿਨਾ ਕੋਈ ਹੋਰ ਨਹੀਂ ਦਿੱਸਦਾ (ਜੋ ਜੀਵ ਨੂੰ ਬਾਹਰ ਭਟਕਣ ਤੋਂ ਬਚਾ ਸਕੇ)।
 
जिसु लाइ लए सो निरमलु होई ॥
Jis lā▫e la▫e so nirmal ho▫ī.
Those, whom the Lord attaches to Himself, become pure.
ਜਿਸ ਨੂੰ ਉਹ ਆਪਣੇ ਨਾਲ ਜੋੜ ਲੈਂਦਾ ਹੈ ਉਹ ਪਾਕ ਪਵਿੱਤਰ ਹੋ ਜਾਂਦਾ ਹੈ।
xxxਜਿਸ ਮਨੁੱਖ ਨੂੰ ਉਹ ਆਪਣੇ ਚਰਨਾਂ ਵਿਚ ਜੋੜਦਾ ਹੈ, ਉਹ ਪਵਿੱਤਰ ਜੀਵਨ ਵਾਲਾ ਹੋ ਜਾਂਦਾ ਹੈ।
 
नानक नामु वसै घट अंतरि जिसु देवै सो पावणिआ ॥८॥१४॥१५॥
Nānak nām vasai gẖat anṯar jis ḏevai so pāvṇi▫ā. ||8||14||15||
O Nanak, the Naam, the Name of the Lord, abides deep within the heart of those, unto whom He has given it. ||8||14||15||
ਨਾਨਕ ਸਾਈਂ ਦਾ ਨਾਮ ਉਸ ਦੇ ਚਿੱਤ ਅੰਦਰ ਨਿਵਾਸ ਕਰ ਲੈਂਦਾ ਹੈ। ਜਿਸ ਨੂੰ ਸੁਆਮੀ ਆਪਣਾ ਨਾਮ ਪ੍ਰਦਾਨ ਕਰਦਾ ਹੈ, ਉਹੀ ਇਸ ਨੂੰ ਪ੍ਰਾਪਤ ਕਰਦਾ ਹੈ।
ਘਟ = ਅੰਤਰ = ਹਿਰਦੇ ਵਿਚ ॥੮॥ਹੇ ਨਾਨਕ! (ਉਸ ਦੀ ਮੇਹਰ ਨਾਲ ਹੀ) ਉਸਦਾ ਨਾਮ ਜੀਵ ਦੇ ਹਿਰਦੇ ਵਿਚ ਵੱਸਦਾ ਹੈ। ਜਿਸ ਮਨੁੱਖ ਨੂੰ (ਆਪਣੇ ਨਾਮ ਦੀ ਦਾਤਿ) ਬਖ਼ਸ਼ਦਾ ਹੈ ਉਹ ਹਾਸਲ ਕਰ ਲੈਂਦਾ ਹੈ ॥੮॥੧੪॥੧੫॥
 
माझ महला ३ ॥
Mājẖ mėhlā 3.
Maajh, Third Mehl:
ਮਾਝ, ਤੀਜੀ ਪਾਤਸ਼ਾਹੀ।
xxxxxx
 
अम्रित नामु मंनि वसाए ॥
Amriṯ nām man vasā▫e.
Enshrining the Ambrosial Naam, the Name of the Lord, in the mind,
ਨਾਰਾਇਣ ਦਾ ਸੁਧਾਸਰੂਪ ਨਾਮ ਦਿਲ ਅੰਦਰ ਟਿਕਾਉਣ ਦੁਆਰਾ,
ਅੰਮ੍ਰਿਤ ਨਾਮੁ = ਆਤਮਕ ਜੀਵਨ ਦੇਣ ਵਾਲੇ ਪ੍ਰਭੂ ਦਾ ਨਾਮ। ਮੰਨਿ = ਮਨਿ, ਮਨ ਵਿਚ।ਜੇਹੜਾ ਮਨੁੱਖ ਆਤਮਕ ਜੀਵਨ ਦੇਣ ਵਾਲਾ ਪ੍ਰਭੂ ਦਾ ਨਾਮ ਆਪਣੇ ਮਨ ਵਿਚ ਵਸਾਂਦਾ ਹੈ,
 
हउमै मेरा सभु दुखु गवाए ॥
Ha▫umai merā sabẖ ḏukẖ gavā▫e.
all the pains of egotism, selfishness and conceit are eliminated.
ਸਵੈ-ਹੰਗਤਾ ਤੇ ਅਪਣੱਤ ਦੀ ਸਮੂਹ ਪੀੜਾ ਨਵਿਰਤ ਹੋ ਜਾਂਦੀ ਹੈ।
ਮੇਰਾ = ਮੇਰਾ-ਪਨ, ਮਮਤਾ।ਉਹ (ਆਪਣੇ ਅੰਦਰੋਂ) ਹਉਮੈ ਤੇ ਮਮਤਾ ਦਾ ਦੁੱਖ ਦੂਰ ਕਰ ਲੈਂਦਾ ਹੈ।
 
अम्रित बाणी सदा सलाहे अम्रिति अम्रितु पावणिआ ॥१॥
Amriṯ baṇī saḏā salāhe amriṯ amriṯ pāvṇi▫ā. ||1||
By continually praising the Ambrosial Bani of the Word, I obtain the Amrit, the Ambrosial Nectar. ||1||
ਸਦੀਵ ਹੀ ਅੰਮ੍ਰਿਤ-ਮਈ ਗੁਰਬਾਣੀ ਦੀ ਪ੍ਰਸੰਸਾ ਕਰਨ ਦੁਆਰਾ ਬੰਦਾ ਅਮਰ ਕਰਨ ਵਾਲੇ ਨਾਮ ਦਾ ਆਬਿ-ਹਿਯਾਤ ਪਾ ਲੈਂਦਾ ਹੈ।
ਅੰਮ੍ਰਿਤ = ਸਦਾ ਅਟੱਲ ਪਰਮਾਤਮਾ। ਅੰਮ੍ਰਿਤ ਬਾਣੀ = ਆਤਮਕ ਜੀਵਨ ਦੇਣ ਵਾਲੀ ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ ॥੧॥ਉਹ ਆਤਮਕ ਜੀਵਨ ਦੇਣ ਵਾਲੀ ਸਿਫ਼ਤ-ਸਲਾਹ ਦੀ ਬਾਣੀ ਰਾਹੀਂ ਸਦਾ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹੈ ਤੇ ਹਰ ਵੇਲੇ ਨਾਮ-ਅੰਮ੍ਰਿਤ (ਦੇ ਘੁੱਟ) ਹੀ ਪੀਂਦਾ ਹੈ ॥੧॥
 
हउ वारी जीउ वारी अम्रित बाणी मंनि वसावणिआ ॥
Ha▫o vārī jī▫o vārī amriṯ baṇī man vasāvaṇi▫ā.
I am a sacrifice, my soul is a sacrifice, to those who enshrine the Ambrosial Bani of the Word within their minds.
ਮੈਂ ਸਮਰਪਣ ਹਾਂ, ਮੇਰੀ ਜਿੰਦਗੀ ਸਮਰਪਣ ਹੈ, ਉਨ੍ਹਾਂ ਉਤੋਂ ਜੋ ਪੁਨਰ-ਜੀਵਨ ਪ੍ਰਦਾਨ ਕਰਨ ਵਾਲੀ ਗੁਰਬਾਣੀ ਨੂੰ ਆਪਣੇ ਚਿੱਤ ਅੰਦਰ ਟਿਕਾਉਂਦੇ ਹਨ।
xxxਮੈਂ ਉਸ ਮਨੁੱਖ ਤੋਂ ਸਦਾ ਸਦਕੇ ਕੁਰਬਾਨ ਜਾਂਦਾ ਹਾਂ, ਜੋ ਆਤਮਕ ਜੀਵਨ ਦੇਣ ਵਾਲੀ ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ (ਪਰਮਾਤਮਾ ਨੂੰ) ਆਪਣੇ ਮਨ ਵਿਚ ਵਸਾਂਦਾ ਹੈ,
 
अम्रित बाणी मंनि वसाए अम्रितु नामु धिआवणिआ ॥१॥ रहाउ ॥
Amriṯ baṇī man vasā▫e amriṯ nām ḏẖi▫āvaṇi▫ā. ||1|| rahā▫o.
Enshrining the Ambrosial Bani in their minds, they meditate on the Ambrosial Naam. ||1||Pause||
ਜੋ ਸੁਰਜੀਤ ਕਰਨਹਾਰ ਗੁਰਬਾਣੀ ਨੂੰ ਆਪਣੇ ਦਿਲ ਵਿੱਚ ਅਸਥਾਪਨ ਕਰਦਾ ਹੈ, ਊਹ ਆਬਿ-ਹਿਯਾਤੀ ਨਾਮ ਦਾ ਅਰਾਧਨ ਕਰਨ ਲੱਗ ਜਾਂਦਾ ਹੈ। ਠਹਿਰਾਉ।
ਵਸਾਵਣਿਆ = ਵਸਾਣ ਵਾਲਿਆਂ ਤੋਂ ॥੧॥ਜੋ ਅੰਮ੍ਰਿਤ ਬਾਣੀ ਮਨ ਵਿਚ ਵਸਾਂਦਾ ਹੈ ਤੇ ਆਤਮਕ ਜੀਵਨ ਦੇਣ ਵਾਲਾ ਪ੍ਰਭੂ-ਨਾਮ ਸਦਾ ਸਿਮਰਦਾ ਹੈ ॥੧॥ ਰਹਾਉ॥
 
अम्रितु बोलै सदा मुखि वैणी ॥
Amriṯ bolai saḏā mukẖ vaiṇī.
Those who continually chant the Ambrosial Words of Nectar,
ਜੋ ਆਬਿ-ਹਿਯਾਤ ਵਰਗੇ ਮਿੱਠੇ ਬਚਨ ਹਮੇਸ਼ਾਂ ਆਪਣੇ ਮੂੰਹੋਂ ਊਚਾਰਦਾ ਹੈ,
ਮੁਖਿ = ਮੂੰਹ ਨਾਲ। ਵੈਣੀ = ਬਚਨਾਂ ਦੀ ਰਾਹੀਂ, ਸਿਫ਼ਤ-ਸਾਲਾਹ ਦੇ ਬਚਨਾਂ ਦੀ ਰਾਹੀਂ।ਜੇਹੜਾ ਮਨੁੱਖ ਆਪਣੇ ਮੂੰਹ ਨਾਲ ਬਚਨਾਂ ਦੀ ਰਾਹੀਂ ਆਤਮਕ ਜੀਵਨ-ਦਾਤਾ ਪ੍ਰਭ-ਨਾਮ ਸਦਾ ਉਚਾਰਦਾ ਹੈ,
 
अम्रितु वेखै परखै सदा नैणी ॥
Amriṯ vekẖai parkẖai saḏā naiṇī.
see and behold this Amrit everywhere with their eyes.
ਉਹ ਅੰਮ੍ਰਿਤਮਈ ਨਾਮ ਨੂੰ ਨਿਤਾ ਪ੍ਰਤੀ ਆਪਣੇ ਨੇਤ੍ਰਾਂ ਨਾਲ ਦੇਖਦਾ ਤੇ ਪਛਾਣਦਾ ਹੈ।
ਅੰਮ੍ਰਿਤੁ = ਸਦਾ ਅਟੱਲ ਪ੍ਰਭੂ। ਨੈਣੀ = ਅੱਖਾਂ ਨਾਲ।ਉਹ ਅੱਖਾਂ ਨਾਲ (ਭੀ) ਸਦਾ ਜੀਵਨ-ਦਾਤੇ ਪਰਮਾਤਮਾ ਨੂੰ ਹੀ (ਹਰ ਥਾਂ) ਵੇਖਦਾ ਪਛਾਣਦਾ ਹੈ।
 
अम्रित कथा कहै सदा दिनु राती अवरा आखि सुनावणिआ ॥२॥
Amriṯ kathā kahai saḏā ḏin rāṯī avrā ākẖ sunāvṇi▫ā. ||2||
They continually chant the Ambrosial Sermon day and night; chanting it, they cause others to hear it. ||2||
ਸੁਧਾ ਰੂਪ ਵਰਨਣ ਸੁਆਮੀ ਦਾ ਉਹ ਸਦੀਵ ਹੀ ਦਿਹੁੰ ਰੈਣ ਉਚਾਰਨ ਕਰਦਾ ਹੈ ਅਤੇ ਇਸ ਨੂੰ ਕਹਿ ਕੇ ਹੋਰਨਾ ਨੂੰ ਸੁਣਾਉਂਦਾ ਹੈ।
ਅੰਮ੍ਰਿਤ ਕਥਾ = ਅਮਰ ਪ੍ਰਭੂ ਦੀ ਸਿਫ਼ਤ-ਸਾਲਾਹ। ਆਖਿ = ਆਖ ਕੇ ॥੨॥ਉਹ ਜੀਵਨ-ਦਾਤੇ ਪ੍ਰਭੂ ਦੀ ਸਿਫ਼ਤ-ਸਾਲਾਹ ਸਦਾ ਦਿਨ ਰਾਤ ਕਰਦਾ ਹੈ ਤੇ ਹੋਰਨਾਂ ਨੂੰ (ਭੀ) ਆਖ ਕੇ ਸੁਣਾਂਦਾ ਹੈ ॥੨॥
 
अम्रित रंगि रता लिव लाए ॥
Amriṯ rang raṯā liv lā▫e.
Imbued with the Ambrosial Love of the Lord, they lovingly focus their attention on Him.
ਸੁਆਮੀ ਦੇ ਸੁਧਾ-ਸਰੂਪ ਸਨੇਹ ਨਾਲ ਰੰਗੀਜਿਆ ਹੋਇਆ ਉਹ ਉਸ ਦੇ ਨਾਲ ਆਪਣੀ ਬਿਰਤੀ ਜੋੜਦਾ ਹੈ।
ਅੰਮ੍ਰਿਤ ਰੰਗਿ = ਅਮਰ ਪ੍ਰਭੂ ਦੇ ਪ੍ਰੇਮ ਵਿਚ।ਜੇਹੜਾ ਮਨੁੱਖ ਜੀਵਨ-ਦਾਤੇ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗਿਆ ਹੋਇਆ ਪ੍ਰਭੂ-ਚਰਨਾਂ ਵਿਚ ਸੁਰਤ ਜੋੜਦਾ ਹੈ,
 
अम्रितु गुर परसादी पाए ॥
Amriṯ gur parsādī pā▫e.
By Guru's Grace, they receive this Amrit.
ਆਬਿ-ਹਿਯਾਤ (ਨਾਮ) ਊਹ ਗੁਰਾਂ ਦੀ ਮਿਹਰ ਦੁਆਰਾ ਪਾਉਂਦਾ ਹੈ।
xxxਉਹ ਗੁਰੂ ਦੀ ਕਿਰਪਾ ਨਾਲ ਉਸ ਜੀਵਨ-ਦਾਤੇ ਨੂੰ ਮਿਲ ਪੈਂਦਾ ਹੈ।
 
अम्रितु रसना बोलै दिनु राती मनि तनि अम्रितु पीआवणिआ ॥३॥
Amriṯ rasnā bolai ḏin rāṯī man ṯan amriṯ pī▫āvṇi▫ā. ||3||
They chant the Ambrosial Name with their tongues day and night; their minds and bodies are satisfied by this Amrit. ||3||
ਆਬਿ-ਹਿਯਾਤ (ਨਾਮ) ਦਿਹੁੰ ਰੈਣ ਊਹ ਆਪਣੀ ਜਿਹਭਾ ਨਾਲ ਜਪਦਾ ਹੈ ਅਤੇ ਊਸ ਦੀ ਆਤਮਾ ਤੇ ਦੇਹਿ ਆਬਿ-ਹਿਯਾਤ (ਨਾਮ) ਨਾਲ ਤ੍ਰਿਪਤ ਹੋਏ ਹੋਏ ਹਨ।
ਰਸਨਾ = ਜੀਭ (ਨਾਲ)। ਮਨਿ = ਮਨ ਦੀ ਰਾਹੀਂ। ਤਨਿ = ਸਰੀਰ ਦੀ ਰਾਹੀਂ (ਗਿਆਨ-ਇੰਦ੍ਰਿਆਂ ਦੀ ਰਾਹੀਂ) ॥੩॥ਉਹ ਆਪਣੀ ਜੀਭ ਨਾਲ ਦਿਨ ਰਾਤ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਹੀ ਉਚਾਰਦਾ ਹੈ, ਉਹ ਆਪਣੇ ਮਨ ਦੀ ਰਾਹੀਂ ਤੇ ਆਪਣੇ ਗਿਆਨ-ਇੰਦ੍ਰਿਆਂ ਦੀ ਰਾਹੀਂ ਨਾਮ-ਅੰਮ੍ਰਿਤ ਪੀਂਦਾ ਰਹਿੰਦਾ ਹੈ ॥੩॥
 
सो किछु करै जु चिति न होई ॥
So kicẖẖ karai jo cẖiṯ na ho▫ī.
That which God does is beyond anyone's consciousness;
ਵਾਹਿਗੁਰੂ ਊਹ ਕੁਝ ਕਰਦਾ ਹੈ ਜਿਹੜਾ ਇਨਸਾਨ ਦੇ ਖਾਬ ਖਿਆਲ ਵਿੱਚ ਭੀ ਨਹੀਂ ਹੁੰਦਾ।
ਚਿਤਿ = (ਜੀਵਾਂ ਦੇ) ਚਿੱਤ ਵਿਚ।ਪਰਮਾਤਮਾ ਉਹ ਕੁਝ ਕਰ ਦਿੰਦਾ ਹੈ ਜੋ (ਜੀਵਾਂ ਦੇ) ਚਿੱਤ-ਚੇਤੇ ਭੀ ਨਹੀਂ ਹੁੰਦਾ।
 
तिस दा हुकमु मेटि न सकै कोई ॥
Ŧis ḏā hukam met na sakai ko▫ī.
no one can erase the Hukam of His Command.
ਉਸ ਦਾ ਫੁਰਮਾਨ ਕੋਈ ਮੇਸ ਨਹੀਂ ਸਕਦਾ।
ਤਿਸ ਦਾ = {ਲਫ਼ਜ਼ 'ਤਿਸੁ' ਦਾ ੁ ਸੰਬੰਧਕ 'ਦਾ' ਦੇ ਕਾਰਨ ਉੱਡ ਗਿਆ ਹੈ}।ਕੋਈ ਭੀ ਜੀਵ ਉਸ ਕਰਤਾਰ ਦਾ ਹੁਕਮ (ਭੀ) ਮੋੜ ਨਹੀਂ ਸਕਦਾ।
 
हुकमे वरतै अम्रित बाणी हुकमे अम्रितु पीआवणिआ ॥४॥
Hukme varṯai amriṯ baṇī hukme amriṯ pī▫āvṇi▫ā. ||4||
By His Command, the Ambrosial Bani of the Word prevails, and by His Command, we drink in the Amrit. ||4||
ਉਸ ਦੀ ਮਿੱਠੜੀ ਮਰਜੀ ਦੁਆਰਾ ਸੁਧਾ-ਸਰੂਪ ਗੁਰਬਾਣੀ ਪਰਚੱਲਤ ਹੋਈ ਹੈ ਅਤੇ ਉਸ ਦੀ ਰਜਾ ਦੁਆਰਾ ਆਦਮੀ ਅੰਮ੍ਰਿਤ-ਮਈ ਗੁਰਬਾਣੀ ਨੂੰ ਪਾਨ ਕਰਦਾ ਹੈ।
ਹੁਕਮੇ = ਹੁਕਮਿ ਹੀ, ਪ੍ਰਭੂ ਦੇ ਹੁਕਮ ਅਨੁਸਾਰ ਹੀ ॥੪॥ਉਸ ਦੇ ਹੁਕਮ ਅਨੁਸਾਰ ਹੀ (ਕਿਸੇ ਵਡ-ਭਾਗੀ ਮਨੁੱਖ ਦੇ ਹਿਰਦੇ ਵਿਚ) ਉਸ ਦੀ ਆਤਮਕ ਜੀਵਨ-ਦਾਤੀ ਸਿਫ਼ਤ-ਸਾਲਾਹ ਦੀ ਬਾਣੀ ਵੱਸ ਪੈਂਦੀ ਹੈ, ਉਹ ਆਪਣੇ ਹੁਕਮ ਅਨੁਸਾਰ ਹੀ (ਕਿਸੇ ਵਡ-ਭਾਗੀ ਨੂੰ) ਆਪਣਾ ਨਾਮ-ਅੰਮ੍ਰਿਤ ਪਿਲਾਂਦਾ ਹੈ ॥੪॥
 
अजब कम करते हरि केरे ॥
Ajab kamm karṯe har kere.
The actions of the Creator Lord are marvelous and wonderful.
ਅਸਚਰਜ ਹਨ ਵਾਹਿਗੁਰੂ ਸਿਰਜਣਹਾਰ ਦੇ ਕਰਤਬ।
ਕਰਤੇ ਕੇਰੇ = ਕਰਤੇ ਦੇ।ਉਸ ਹਰੀ ਕਰਤਾਰ ਦੇ ਕੌਤਕ ਅਚਰਜ ਹਨ।
 
इहु मनु भूला जांदा फेरे ॥
Ih man bẖūlā jāʼnḏā fere.
This mind is deluded, and goes around the wheel of reincarnation.
ਇਹ ਘੁੱਸਾ ਹੋਇਆ ਮਨੂਆ ਆਵਾਗਉਣ ਦੇ ਗੇੜੇ ਵਿੱਚ ਪੈ ਜਾਂਦਾ ਹੈ।
ਭੂਲਾ ਜਾਂਦਾ = ਭਟਕਦਾ ਫਿਰਦਾ। ਫੇਰੇ = ਮੋੜ ਲਿਆਉਂਦਾ ਹੈ।(ਜੀਵਾਂ ਦੇ) ਕੁਰਾਹੇ ਪੈ ਕੇ ਭਟਕਦੇ ਇਸ ਮਨ ਨੂੰ (ਭੀ) ਉਹ ਕਰਤਾਰ ਮੋੜ ਲਿਆਉਂਦਾ ਹੈ।
 
अम्रित बाणी सिउ चितु लाए अम्रित सबदि वजावणिआ ॥५॥
Amriṯ baṇī si▫o cẖiṯ lā▫e amriṯ sabaḏ vajāvaṇi▫ā. ||5||
Those who focus their consciousness on the Ambrosial Bani of the Word, hear the vibrations of the Ambrosial Word of the Shabad. ||5||
ਜੋ ਆਪਣੇ ਮਨ ਨੂੰ ਅੰਮ੍ਰਿਮਈ ਗੁਰਬਾਣੀ ਉਤੇ ਕੇਂਦਰ ਕਰਦਾ ਹੈ, ਊਸ ਦੇ ਲਈ ਸੁਧਾ-ਸਰੂਪ ਨਾਮ ਦਾ ਕੀਰਤਨ ਹੁੰਦਾ ਹੈ।
ਸਿਉ = ਨਾਲ। ਸਬਦਿ = ਸ਼ਬਦ ਦੀ ਰਾਹੀਂ। ਵਸਾਵਣਿਆ = ਪਰਗਟ ਕਰਦਾ ਹੈ ॥੫॥ਉਸ ਮਨ ਨੂੰ ਪ੍ਰਭੂ ਆਪਣੀ ਆਤਮਕ ਜੀਵਨ-ਦਾਤੀ ਸਿਫ਼ਤ-ਸਾਲਾਹ ਦੀ ਬਾਣੀ ਨਾਲ ਜੋੜ ਦੇਂਦਾ ਹੈ, ਤੇ ਸਿਫ਼ਤ-ਸਾਲਾਹ ਦੇ ਸ਼ਬਦ ਦੀ ਰਾਹੀਂ ਆਪਣਾ ਨਾਮ (ਉਸ ਦੇ ਅੰਦਰ) ਪਰਗਟ ਕਰ ਦੇਂਦਾ ਹੈ ॥੫॥