Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

तू वड दाता तू वड दाना अउरु नही को दूजा ॥
Ŧū vad ḏāṯā ṯū vad ḏānā a▫or nahī ko ḏūjā.
You are the Great Giver; You are so very Wise. There is no other like You.
ਤੂੰ ਭਾਰਾ ਦਾਤਾਰ ਹੈਂ ਅਤੇ ਤੂੰ ਹੀ ਖਰਾ ਸਿਆਣਾ। ਤੇਰੇ ਵਰਗਾ ਹੋਰ ਕੋਈ ਨਹੀਂ।
ਦਾਨਾ = ਸਿਆਣਾ। ਕੋ = ਕੋਈ।ਹੇ ਪ੍ਰਭੂ! ਤੂੰ (ਸਭ ਤੋਂ) ਵੱਡਾ ਦਾਤਾਰ ਹੈਂ, ਤੂੰ (ਸਭ ਤੋਂ) ਵੱਡਾ ਸਿਆਣਾ ਹੈਂ (ਤੇਰੇ ਬਰਾਬਰ ਦਾ) ਕੋਈ ਹੋਰ ਦੂਜਾ ਨਹੀਂ ਹੈ।
 
तू समरथु सुआमी मेरा हउ किआ जाणा तेरी पूजा ॥३॥
Ŧū samrath su▫āmī merā ha▫o ki▫ā jāṇā ṯerī pūjā. ||3||
You are my All-powerful Lord and Master; I do not know how to worship You. ||3||
ਤੂੰ ਮੇਰਾ ਸਰਬ ਸ਼ਕਤੀਮਾਨ ਸਾਹਿਬ ਹੈ। ਕਿਸ ਤਰ੍ਹਾਂ ਤੇਰੀ ਉਪਾਸ਼ਨਾ ਕਰਨੀ ਮੈਂ ਨਹੀਂ ਜਾਣਦਾ?
ਸਮਰਥੁ = ਸਭ ਤਾਕਤਾਂ ਦਾ ਮਾਲਕ। ਕਿਆ ਜਾਣਾ = ਮੈਂ ਕੀਹ ਜਾਣਦਾ ਹਾਂ? ॥੩॥ਤੂੰ ਸਭ ਤਾਕਤਾਂ ਦਾ ਮਾਲਕ ਹੈਂ, ਤੂੰ ਮੇਰਾ ਖਸਮ ਹੈਂ, ਮੈਂ ਤੇਰੀ ਭਗਤੀ ਕਰਨੀ ਨਹੀਂ ਜਾਣਦਾ (ਤੂੰ ਆਪ ਹੀ ਮਿਹਰ ਕਰੇਂ, ਤਾਂ ਕਰ ਸਕਦਾ ਹਾਂ) ॥੩॥
 
तेरा महलु अगोचरु मेरे पिआरे बिखमु तेरा है भाणा ॥
Ŧerā mahal agocẖar mere pi▫āre bikẖam ṯerā hai bẖāṇā.
Your Mansion is imperceptible, O my Beloved; it is so difficult to accept Your Will.
ਅਦ੍ਰਿਸ਼ਟ ਹੈ ਤੇਰਾ ਮੰਦਰ, ਹੇ ਮੇਰੇ ਪ੍ਰੀਤਮ! ਅਤੇ ਕਠਨ ਹੈ ਤੇਰੀ ਰਜਾ ਦਾ ਮੰਨਣਾ।
ਮਹਲੁ = ਟਿਕਾਣਾ। ਅਗੋਚਰੁ = {ਅ-ਗੋ-ਚਰੁ। ਗੋ = ਗਿਆਨ-ਇੰਦ੍ਰੇ}। ਜੀਵਾਂ ਦੇ ਗਿਆਨ-ਇੰਦ੍ਰਿਆਂ ਤੋਂ ਪਰੇ। ਬਿਖਮੁ = ਔਖਾ। ਭਾਣਾ = ਰਜ਼ਾ।ਹੇ ਮੇਰੇ ਪਿਆਰੇ ਪ੍ਰਭੂ! ਜਿੱਥੇ ਤੂੰ ਵੱਸਦਾ ਹੈਂ ਉਹ ਟਿਕਾਣਾ ਅਸਾਂ ਜੀਵਾਂ ਦੇ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਤੇਰੀ ਰਜ਼ਾ ਵਿਚ ਤੁਰਨਾ ਬੜਾ ਔਖਾ ਕੰਮ ਹੈ।
 
कहु नानक ढहि पइआ दुआरै रखि लेवहु मुगध अजाणा ॥४॥२॥२०॥
Kaho Nānak dẖėh pa▫i▫ā ḏu▫ārai rakẖ levhu mugaḏẖ ajāṇā. ||4||2||20||
Says Nanak, I have collapsed at Your Door, Lord. I am foolish and ignorant - please save me! ||4||2||20||
ਗੁਰੂ ਜੀ ਫੁਰਮਾਉਂਦੇ ਹਨ, ਮੈਂ ਤੇਰੇ ਬੂਹੇ ਤੇ ਆ ਡਿੱਗਿਆ ਹਾਂ, ਹੇ ਪ੍ਰਭੂ! ਤੂੰ ਮੈਂ ਮੂਰਖ ਅਤੇ ਬੇਸਮਝ ਦੀ ਰੱਖਿਆ ਕਰ।
ਦੁਆਰੈ = (ਤੇਰੇ) ਦਰ ਤੇ। ਮੁਗਧ = ਮੂਰਖ। ਅਜਾਣਾ = ਅੰਞਾਣ ॥੪॥੨॥੨੦॥ਹੇ ਨਾਨਕ! ਆਖ-(ਹੇ ਪ੍ਰਭੂ!) ਮੈਂ ਤੇਰੇ ਦਰ ਤੇ ਡਿੱਗ ਪਿਆ ਹਾਂ, ਮੈਨੂੰ ਮੂਰਖ ਨੂੰ ਮੈਨੂੰ ਅੰਞਾਣ ਨੂੰ (ਤੂੰ ਆਪ ਹੱਥ ਦੇ ਕੇ) ਬਚਾ ਲੈ ॥੪॥੨॥੨੦॥
 
बसंतु हिंडोल महला ५ ॥
Basanṯ hindol mėhlā 5.
Basant Hindol, Fifth Mehl:
ਬਸੰਤ ਹਿੰਡੋਲ ਪੰਜਵੀਂ ਪਾਤਿਸ਼ਾਹੀ।
xxxxxx
 
मूलु न बूझै आपु न सूझै भरमि बिआपी अहं मनी ॥१॥
Mūl na būjẖai āp na sūjẖai bẖaram bi▫āpī ahaʼn manī. ||1||
The mortal does not know the Primal Lord God; he does not understand himself. He is engrossed in doubt and egotism. ||1||
ਸੰਦੇਹ ਅਤੇ ਹੰਕਾਰ ਮਤ ਅੰਦਰ ਖਚਤ ਹੋਇਆ ਹੋਇਆ ਬੰਦਾ ਆਦੀ ਪ੍ਰਭੂ ਨੂੰ ਨਹੀਂ ਜਾਣਦਾ, ਨਾਂ ਹੀ ਆਪਣੇ ਆਪ ਨੂੰ ਸਮਝਦਾ ਹੈ।
ਮੂਲੁ = ਜਗਤ ਦਾ ਮੂਲ-ਪ੍ਰਭੂ। ਆਪੁ = ਆਪਣਾ ਆਪ। ਭਰਮਿ = ਭਟਕਣਾ ਵਿਚ। ਬਿਆਪੀ = ਫਸੀ ਹੋਈ। ਅਹੰਮਨੀ = ਹਉਮੈ (ਦੇ ਕਾਰਨ) ॥੧॥ਹੇ ਭਾਈ! ਹਉਮੈ ਦੇ ਕਾਰਨ (ਜੀਵ ਦੀ ਬੁੱਧੀ ਮਾਇਆ ਦੀ ਖ਼ਾਤਰ) ਦੌੜ-ਭੱਜ ਵਿਚ ਫਸੀ ਰਹਿੰਦੀ ਹੈ, (ਤਾਹੀਏਂ ਜੀਵ ਆਪਣੇ) ਮੂਲੁ-ਪ੍ਰਭੂ ਨਾਲ ਸਾਂਝ ਨਹੀਂ ਪਾਂਦਾ, ਅਤੇ ਆਪਣੇ ਆਪ ਨੂੰ ਭੀ ਨਹੀਂ ਸਮਝਦਾ ॥੧॥
 
पिता पारब्रहम प्रभ धनी ॥
Piṯā pārbarahm parabẖ ḏẖanī.
My Father is the Supreme Lord God, my Master.
ਸੁਆਮੀ ਮਾਲਕ ਸ਼ਰੋਮਣੀ ਵਾਹਿਗੁਰੂਮ ਮੇਰਾ ਬਾਬਲ ਹੈ।
ਪ੍ਰਭ = ਹੇ ਪ੍ਰਭੂ! ਧਨੀ = ਮਾਲਕ।ਹੇ ਮੇਰੇ ਪਿਤਾ ਪਾਰਬ੍ਰਹਮ! ਹੇ ਮੇਰੇ ਮਾਲਕ ਪ੍ਰਭੂ!
 
मोहि निसतारहु निरगुनी ॥१॥ रहाउ ॥
Mohi nisṯārahu nirgunī. ||1|| rahā▫o.
I am unworthy, but please save me anyway. ||1||Pause||
ਹੇ ਵਾਹਿਗੁਰੂ! ਤੂੰ ਮੈਂ, ਨੇਕੀ ਵਿਹੂਣਾ ਦਾ ਪਾਰ ਉਤਾਰਾ ਕਰ ਦੇ। ਠਹਿਰਾਉ।
ਮੋਹਿ = ਮੈਨੂੰ। ਮੋਹਿ ਨਿਰਗੁਨੀ = ਮੈਨੂੰ ਗੁਣ-ਹੀਨ ਨੂੰ ॥੧॥ਮੈਨੂੰ ਗੁਣ-ਹੀਨ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ॥੧॥ ਰਹਾਉ॥
 
ओपति परलउ प्रभ ते होवै इह बीचारी हरि जनी ॥२॥
Opaṯ parla▫o parabẖ ṯe hovai ih bīcẖārī har janī. ||2||
Creation and destruction come only from God; this is what the Lord's humble servants believe. ||2||
ਕੇਵਲ ਪ੍ਰਭੂ ਹੀ ਰਚਦਾ ਤੇ ਨਾਸ ਕਰਦਾ ਹੈ। ਰੱਬ ਦੇ ਗੋਲੇ ਐਕੁਰ ਖਿਆਲ ਕਰਦੇ ਹਨ।
ਓਪਤਿ = ਉਤਪੱਤੀ। ਪਰਲਉ = ਨਾਸ। ਤੇ = ਤੋਂ। ਹਰਿ ਜਨੀ = ਹਰੀ ਦੇ ਜਨਾਂ ਨੇ ॥੨॥ਸੰਤ ਜਨਾਂ ਨੇ ਤਾਂ ਇਹੀ ਵਿਚਾਰਿਆ ਹੈ ਕਿ ਜਗਤ ਦੀ ਉਤਪੱਤੀ ਤੇ ਜਗਤ ਦਾ ਨਾਸ ਪਰਮਾਤਮਾ ਦੇ ਹੁਕਮ ਅਨੁਸਾਰ ਹੀ ਹੁੰਦਾ ਹੈ ॥੨॥
 
नाम प्रभू के जो रंगि राते कलि महि सुखीए से गनी ॥३॥
Nām parabẖū ke jo rang rāṯe kal mėh sukẖī▫e se ganī. ||3||
Only those who are imbued with God's Name are judged to be peaceful in this Dark Age of Kali Yuga. ||3||
ਜੋ ਸੁਆਮੀ ਦੇ ਨਾਮ ਦੀ ਪ੍ਰੀਤ ਨਾਲ ਰੰਗੀਜੇ ਹਨ, ਕੇਵਲ ਓਹੀ ਕਲਜੁਗ ਅੰਦਰ ਸੁਖੀ ਗਿਦੇ ਜਾਂਦੇ ਹਨ।
ਨਾਮ ਰੰਗਿ = ਨਾਮ ਦੇ ਪਿਆਰ ਵਿਚ। ਰਾਤੇ = ਰੰਗੇ ਹੋਏ। ਕਲਿ ਮਹਿ = ਮਨੁੱਖਾ ਜਨਮ ਵਿਚ ਜਿੱਥੇ ਬੇਅੰਤ ਵਿਕਾਰ ਹੱਲੇ ਕਰਦੇ ਰਹਿੰਦੇ ਹਨ। ਸੇ = ਉਹ ਮਨੁੱਖ {ਬਹੁ-ਵਚਨ}। ਗਨੀ = ਗਨੀਂ, ਮੈਂ ਗਿਣਦਾ ਹਾਂ ॥੩॥ਜਿਹੜੇ ਮਨੁੱਖ ਪਰਮਾਤਮਾ ਦੇ ਨਾਮ ਦੇ ਪਿਆਰ-ਰੰਗ ਵਿਚ ਰੰਗੇ ਰਹਿੰਦੇ ਹਨ, ਮੈਂ ਤਾਂ ਉਹਨਾਂ ਨੂੰ ਹੀ ਸੁਖੀ ਜੀਵਨ ਵਾਲੇ ਸਮਝਦਾ ਹਾਂ ॥੩॥
 
अवरु उपाउ न कोई सूझै नानक तरीऐ गुर बचनी ॥४॥३॥२१॥
Avar upā▫o na ko▫ī sūjẖai Nānak ṯarī▫ai gur bacẖnī. ||4||3||21||
It is the Guru's Word that carries us across; Nanak cannot think of any other way. ||4||3||21||
ਗੁਰਾਂ ਦੀ ਬਾਣੀ ਰਾਹੀਂ ਹੀ ਜੀਵ ਦਾ ਪਾਰ ਉਤਾਰਾ ਹੋ ਜਾਂਦਾ ਹੈ। ਹੋਰ ਕੋਈ ਤਦਬੀਰ ਨਾਨਕ ਦੇ ਖਿਆਲ ਵਿੱਚ ਨਹੀਂ ਆਉਂਦੀ।
ਤਰੀਐ = ਪਾਰ ਲੰਘਿਆ ਜਾ ਸਕਦਾ ਹੈ। ਬਚਨੀ = ਬਚਨੀਂ, ਬਚਨਾਂ ਦੀ ਰਾਹੀਂ ॥੪॥੩॥੨੧॥ਹੇ ਨਾਨਕ! (ਆਖ-ਹੇ ਭਾਈ!) ਗੁਰੂ ਦੇ ਬਚਨਾਂ ਉੱਤੇ ਤੁਰ ਕੇ ਹੀ ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ। ਹੋਰ ਕੋਈ ਹੀਲਾ ਨਹੀਂ ਸੁੱਝਦਾ (ਜਿਸ ਦੀ ਮਦਦ ਨਾਲ ਪਾਰ ਲੰਘਿਆ ਜਾ ਸਕੇ) ॥੪॥੩॥੨੧॥
 
ੴ सतिगुर प्रसादि ॥
Ik▫oaʼnkār saṯgur parsāḏ.
One Universal Creator God. By The Grace Of The True Guru:
ਰਾਗੁ ਬਸੰਤ ਹਿੰਡੋਲ। ਨੌਵੀ ਪਾਤਿਸ਼ਾਹੀ।
xxxਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
 
रागु बसंतु हिंडोल महला ९ ॥
Rāg basanṯ hindol mėhlā 9.
Raag Basant Hindol, Ninth Mehl:
ਵਾਹਿਗੁਰੂ ਕੇਵਲ ਇੱਕ ਹੈ! ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
xxxਰਾਗ ਬਸੰਤੁ/ਹਿੰਡੋਲ ਵਿੱਚ ਗੁਰੂ ਤੇਗਬਹਾਦਰ ਜੀ ਦੀ ਬਾਣੀ।
 
साधो इहु तनु मिथिआ जानउ ॥
Sāḏẖo ih ṯan mithi▫ā jān▫o.
O Holy Saints, know that this body is false.
ਹੇ ਸੰਤੋ! ਜਾਣ ਲਓ ਕਿ ਇਹ ਨਾਸਵੰਤ ਹੈ।
ਸਾਧੋ = ਹੇ ਸੰਤ ਜਨੋ! ਮਿਥਿਆ = ਨਾਸ-ਵੰਤ। ਤਨੁ = ਸਰੀਰ। ਜਾਨੋ = ਸਮਝੋ।ਹੇ ਸੰਤ ਜਨੋ! ਇਸ ਸਰੀਰ ਨੂੰ ਨਾਸਵੰਤ ਸਮਝੋ।
 
या भीतरि जो रामु बसतु है साचो ताहि पछानो ॥१॥ रहाउ ॥
Yā bẖīṯar jo rām basaṯ hai sācẖo ṯāhi pacẖẖāno. ||1|| rahā▫o.
The Lord who dwells within it - recognize that He alone is real. ||1||Pause||
ਪ੍ਰਭੂ, ਜਿਹੜਾ ਇਸ ਦੇ ਅੰਦਰ ਵੱਸਦਾ ਹੈ, ਕੇਵਲ ਉਸ ਨੂੰ ਹੀ ਤੂੰ ਸਦੀਵੀ ਸਥਿਰ ਕਰ ਕੇ ਜਾਣਾ। ਠਹਿਰਾਉ।
ਯਾ ਭੀਤਰਿ = ਇਸ (ਸਰੀਰ) ਵਿਚ। ਬਸਤੁ ਹੈ = ਵੱਸਦਾ ਹੈ। ਸਾਚੋ = ਸਦਾ ਕਾਇਮ ਰਹਿਣ ਵਾਲਾ। ਤਾਹਿ = ਉਸ (ਪਰਮਾਤਮਾ) ਨੂੰ ॥੧॥ਇਸ ਸਰੀਰ ਵਿਚ ਜਿਹੜਾ ਪਦਾਰਥ ਵੱਸ ਰਿਹਾ ਹੈ, (ਸਿਰਫ਼) ਉਸ ਨੂੰ ਸਦਾ ਕਾਇਮ ਰਹਿਣ ਵਾਲਾ ਜਾਣੋ ॥੧॥ ਰਹਾਉ॥
 
इहु जगु है स्मपति सुपने की देखि कहा ऐडानो ॥
Ih jag hai sampaṯ supne kī ḏekẖ kahā aidāno.
The wealth of this world is only a dream; why are you so proud of it?
ਇਹ ਸੰਸਾਰ ਸੁਫਨੇ ਵਿੱਚ ਇਕੱਤਰ ਕੀਤੇ ਹੋਏ ਧਨ ਦੀ ਮਾਨੰਦ ਹੈ। ਤੂੰ ਇਸ ਨੂੰ ਵੇਖ ਕੇ ਕਿਉਂ ਹੰਕਾਰਿਆ ਹੋਇਆ ਹੈ?
ਸੰਪਤਿ = ਧਨ। ਸੰਪਤਿ ਸੁਪਨੇ ਕੀ = ਉਹ ਧਨ ਜੋ ਮਨੁੱਖ ਕਈ ਵਾਰੀ ਸੁਪਨੇ ਵਿਚ ਲੱਭ ਲੈਂਦਾ ਹੈ। ਦੇਖਿ = ਵੇਖ ਕੇ। ਕਹਾ = ਕਿੱਥੇ? ਕਿਉਂ? ਐਡਾਨੋ = ਆਕੜਦਾ ਹੈਂ, ਅਹੰਕਾਰ ਕਰਦਾ ਹੈਂ।ਇਹ ਜਗਤ ਉਸ ਧਨ-ਸਮਾਨ ਹੀ ਹੈ ਜਿਹੜਾ ਸੁਪਨੇ ਵਿਚ ਲੱਭ ਲਈਦਾ ਹੈ (ਤੇ, ਜਾਗਦਿਆਂ ਹੀ ਖ਼ਤਮ ਹੋ ਜਾਂਦਾ ਹੈ) (ਇਸ ਜਗਤ ਨੂੰ ਧਨ ਨੂੰ) ਵੇਖ ਕੇ ਕਿਉਂ ਅਹੰਕਾਰ ਕਰਦਾ ਹੈਂ?
 
संगि तिहारै कछू न चालै ताहि कहा लपटानो ॥१॥
Sang ṯihārai kacẖẖū na cẖālai ṯāhi kahā laptāno. ||1||
None of it shall go along with you in the end; why do you cling to it? ||1||
ਤੇਰੇ ਨਾਲ ਕੁਝ ਨਹੀਂ ਜਾਣਾ, ਤੂੰ ਇਸ ਨਾਲ ਕਿਉਂ ਚਿਮੜਿਆ ਹੋਇਆ ਹੈ?
ਸੰਗਿ ਤਿਹਾਰੈ = ਤੇਰੇ ਨਾਲ। ਚਾਲੈ = ਚੱਲਦਾ। ਤਾਹਿ = ਉਸ (ਧਨ) ਨਾਲ। ਲਪਟਾਨੋ = ਚੰਬੜਿਆ ਹੋਇਆ ਹੈਂ ॥੧॥ਇਥੋਂ ਕੋਈ ਭੀ ਚੀਜ਼ (ਅੰਤ ਸਮੇਂ) ਤੇਰੇ ਨਾਲ ਨਹੀਂ ਜਾ ਸਕਦੀ। ਫਿਰ ਇਸ ਨਾਲ ਕਿਉਂ ਚੰਬੜਿਆ ਹੋਇਆ ਹੈਂ? ॥੧॥
 
उसतति निंदा दोऊ परहरि हरि कीरति उरि आनो ॥
Usṯaṯ ninḏā ḏo▫ū parhar har kīraṯ ur āno.
Leave behind both praise and slander; enshrine the Kirtan of the Lord's Praises within your heart.
ਖੁਸ਼ਾਮਦ ਅਤੇ ਬਦਖੋਈ ਦੋਨਾਂ ਨੂੰ ਛੱਡ ਦੇ ਅਤੇ ਵਾਹਿਗੁਰੂ ਦੀ ਮਹਿਮਾਂ ਨੂੰ ਆਪਣੇ ਹਿਰਦੇ ਵਿੱਚ ਟਿਕਾ।
ਉਸਤਤਿ = (ਮਨੁੱਖ ਦੀ) ਖ਼ੁਸ਼ਾਮਦ। ਨਿੰਦਾ = ਚੁਗ਼ਲੀ। ਪਰਹਰਿ = ਦੂਰ ਕਰ, ਛੱਡ ਦੇ। ਕੀਰਤਿ = ਸਿਫ਼ਤ-ਸਾਲਾਹ। ਉਰਿ = ਹਿਰਦੇ ਵਿਚ। ਆਨੋ = ਲਿਆਓ, ਵਸਾਓ।ਕਿਸੇ ਦੀ ਖ਼ੁਸ਼ਾਮਦ ਕਿਸੇ ਦੀ ਨਿੰਦਿਆ-ਇਹ ਦੋਵੇਂ ਕੰਮ ਛੱਡ ਦੇ। ਸਿਰਫ਼ ਪਰਮਾਤਮਾ ਦੀ ਸਿਫ਼ਤ-ਸਾਲਾਹ (ਆਪਣੇ) ਹਿਰਦੇ ਵਿਚ ਵਸਾਓ।
 
जन नानक सभ ही मै पूरन एक पुरख भगवानो ॥२॥१॥
Jan Nānak sabẖ hī mai pūran ek purakẖ bẖagvāno. ||2||1||
O servant Nanak, the One Primal Being, the Lord God, is totally permeating everywhere. ||2||1||
ਹੇ ਗੋਲੇ ਨਾਨਕ! ਅਦੁੱਤੀ ਸੁਲਖਮਣਾ, ਸੁਆਮੀ ਸਾਰਿਆਂ ਅੰਦਰ ਪਰੀਪੂਰਨ ਹੋ ਰਿਹਾ ਹੈ।
ਪੂਰਨੁ = ਵਿਆਪਕ ॥੨॥੧॥ਹੇ ਦਾਸ ਨਾਨਕ! (ਆਖ-ਹੇ ਭਾਈ!) ਸਿਰਫ਼ ਉਹ ਭਗਵਾਨ ਪੁਰਖ ਹੀ (ਸਲਾਹੁਣ-ਜੋਗ ਹੈ ਜੋ) ਸਭ ਜੀਵਾਂ ਵਿਚ ਵਿਆਪਕ ਹੈ ॥੨॥੧॥
 
बसंतु महला ९ ॥
Basanṯ mėhlā 9.
Basant, Ninth Mehl:
ਬਸੰਤ ਨੌਵੀ ਪਾਤਿਸ਼ਾਹੀ।
xxxxxx
 
पापी हीऐ मै कामु बसाइ ॥
Pāpī hī▫ai mai kām basā▫e.
The heart of the sinner is filled with unfulfilled sexual desire.
ਪਾਪੀ ਦੇ ਚਿੱਤ ਅੰਦਰ ਸ਼ਹਿਵਤ ਵੱਸਦੀ ਹੈ।
ਪਾਪੀ ਕਾਮੁ = ਪਾਪਾਂ ਵਿਚ ਫਸਾਣ ਵਾਲੀ ਕਾਮ-ਵਾਸਨਾ। ਹੀਐ ਮੈ = (ਮਨੁੱਖ ਦੇ) ਹਿਰਦੇ ਵਿਚ। ਬਸਾਇ = ਟਿਕਿਆ ਰਹਿੰਦਾ ਹੈ।ਪਾਪਾਂ ਵਿਚ ਫਸਾਣ ਵਾਲੀ ਕਾਮ-ਵਾਸਨਾ (ਮਨੁੱਖ ਦੇ) ਹਿਰਦੇ ਵਿਚ ਟਿਕੀ ਰਹਿੰਦੀ ਹੈ,
 
मनु चंचलु या ते गहिओ न जाइ ॥१॥ रहाउ ॥
Man cẖancẖal yā ṯe gahi▫o na jā▫e. ||1|| rahā▫o.
He cannot control his fickle mind. ||1||Pause||
ਇਸ ਨਹੀਂ ਚੁਲਬੁਲਾ ਮਨੂਆ ਕਾਬੂ ਵਿੱਚ ਨਹੀਂ ਆਉਂਦਾ। ਠਹਿਰਾਉ।
ਯਾ ਤੇ = ਇਸ ਕਾਰਨ। ਗਹਿਓ ਨ ਜਾਇ = ਫੜਿਆ ਨਹੀਂ ਜਾ ਸਕਦਾ ॥੧॥ਇਸ ਵਾਸਤੇ (ਮਨੁੱਖ ਦਾ) ਚੰਚਲ ਮਨ ਕਾਬੂ ਵਿਚ ਨਹੀਂ ਆ ਸਕਦਾ ॥੧॥ ਰਹਾਉ॥
 
जोगी जंगम अरु संनिआस ॥
Jogī jangam ar sanni▫ās.
The Yogis, wandering ascetics and renunciates -
ਸਾਰੇ ਯੋਗੀਆਂ, ਰਮਤੇ ਸਾਧੂਆਂ ਅਤੇ ਤਿਆਗੀਆਂ ਉਤੇ,
ਜੰਗਮ = ਸ਼ਿਵ-ਉਪਾਸਕ ਸਾਧੂ ਜੋ ਆਪਣੇ ਸਿਰ ਉਤੇ ਮੋਰ ਦੇ ਖੰਭ ਬੰਨ੍ਹ ਕੇ ਟੱਲੀਆਂ ਵਜਾਂਦੇ ਹੱਟੀ ਹੱਟੀ ਮੰਗਦੇ ਫਿਰਦੇ ਹਨ। ਅਰੁ = ਅਉਰੁ, ਅਤੇ।ਜੋਗੀ ਜੰਗਮ ਅਤੇ ਸੰਨਿਆਸੀ (ਜਿਹੜੇ ਆਪਣੇ ਵੱਲੋਂ ਮਾਇਆ ਦਾ) ਤਿਆਗ ਕਰ ਗਏ ਹਨ)-
 
सभ ही परि डारी इह फास ॥१॥
Sabẖ hī par dārī ih fās. ||1||
this net is cast over them all. ||1||
ਸ਼ਹਿਵਤ ਦਾ ਇਹ ਜਾਲ ਪਿਆ ਹੋਇਆ ਹੈ।
ਪਰਿ = ਉਤੇ। ਡਾਰੀ = ਸੁੱਟੀ ਹੋਈ ਹੈ। ਫਾਸ = ਫਾਹੀ ॥੧॥ਇਹਨਾਂ ਸਭਨਾਂ ਉੱਤੇ ਹੀ (ਮਾਇਆ ਨੇ ਕਾਮ-ਵਾਸ਼ਨਾ ਦੀ) ਇਹ ਫਾਹੀ ਸੁੱਟੀ ਹੋਈ ਹੈ ॥੧॥
 
जिहि जिहि हरि को नामु सम्हारि ॥
Jihi jihi har ko nām samĥār.
Those who contemplate the Name of the Lord
ਜੋ ਭੀ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰਦੇ ਹਨ,
ਜਿਹਿ = ਜਿਸ ਨੇ। ਜਿਹਿ ਜਿਹਿ = ਜਿਸ ਜਿਸ ਨੇ। ਸਮ੍ਹ੍ਹਾਰਿ = ਸੰਭਾਲਿਆ ਹੈ, ਹਿਰਦੇ ਵਿਚ ਵਸਾਇਆ ਹੈ।ਜਿਸ ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਇਆ ਹੈ,
 
ते भव सागर उतरे पारि ॥२॥
Ŧe bẖav sāgar uṯre pār. ||2||
cross over the terrifying world-ocean. ||2||
ਉਹ ਭਿਆਨਕ ਸੰਸਾਰ ਸਮੁੰਦਰ ਨੂੰ ਤੁਰ ਜਾਂਦੇ ਹਨ।
ਤੇ = ਉਹ ਮਨੁੱਖ {ਬਹੁ-ਵਚਨ}। ਭਵ ਸਾਗਰ = ਸੰਸਾਰ-ਸਮੁੰਦਰ। ਕੋ = ਦਾ ॥੨॥ਉਹ ਸਾਰੇ ਸੰਸਾਰ-ਸਮੁੰਦਰ (ਦੇ ਵਿਕਾਰਾਂ) ਤੋਂ ਪਾਰ ਲੰਘ ਜਾਂਦੇ ਹਨ ॥੨॥
 
जन नानक हरि की सरनाइ ॥
Jan Nānak har kī sarnā▫e.
Servant Nanak seeks the Sanctuary of the Lord.
ਨੌਕਰ ਨਾਨਕ ਨੇ ਪ੍ਰਭੂ ਦੀ ਪਨਾਹ ਲਈ ਹੈ।
xxxਹੇ ਨਾਨਕ! ਪਰਮਾਤਮਾ ਦਾ ਦਾਸ ਪਰਮਾਤਮਾ ਦੀ ਸਰਨ ਪਿਆ ਰਹਿੰਦਾ ਹੈ (ਪਰਮਾਤਮਾ ਦੇ ਦਰ ਤੇ ਉਹ ਅਰਜ਼ੋਈ ਕਰਦਾ ਰਹਿੰਦਾ ਹੈ-
 
दीजै नामु रहै गुन गाइ ॥३॥२॥
Ḏījai nām rahai gun gā▫e. ||3||2||
Please bestow the blessing of Your Name, that he may continue to sing Your Glorious Praises. ||3||2||
ਤੂੰ ਉਸ ਨੂੰ ਆਪਣਾ ਨਾਮ ਪ੍ਰਦਾਨ ਕਰ ਦੇ, ਹੇ ਪ੍ਰਭੂ! ਤਾਂ ਜੋ ਉਹ ਤੇਰੀ ਕੀਰਤੀ ਗਾਇਨ ਕਰਦਾ ਰਹੇ।
ਦੀਜੈ = ਦੇਹ। ਰਹੈ ਗਾਇ = ਗਾਂਦਾ ਰਹੇ ॥੩॥੨॥ਹੇ ਪ੍ਰਭੂ! ਆਪਣੇ ਦਾਸ ਨੂੰ ਆਪਣਾ) ਨਾਮ ਦੇਹ (ਤਾ ਕਿ ਤੇਰਾ ਦਾਸ ਤੇਰੇ) ਗੁਣ ਗਾਂਦਾ ਰਹੇ (ਇਸ ਤਰ੍ਹਾਂ ਉਹ ਕਾਮਾਦਿਕ ਵਿਕਾਰਾਂ ਦੀ ਮਾਰ ਤੋਂ ਬਚਿਆ ਰਹਿੰਦਾ ਹੈ) ॥੩॥੨॥
 
बसंतु महला ९ ॥
Basanṯ mėhlā 9.
Basant, Ninth Mehl:
ਬਸੰਤ ਨੌਵੀ ਪਾਤਿਸ਼ਾਹੀ।
xxxxxx
 
माई मै धनु पाइओ हरि नामु ॥
Mā▫ī mai ḏẖan pā▫i▫o har nām.
O mother, I have gathered the wealth of the Lord's Name.
ਹੇ ਮਾਤਾ! ਮੈਨੂੰ ਹਰੀ ਦੇ ਨਾਮ ਦੀ ਦੌਲਤ ਪ੍ਰਾਪਤ ਹੋ ਗਈ ਹੈ।
ਮਾਈ = ਹੇ ਮਾਂ! ਪਾਇਓ = (ਗੁਰੂ ਪਾਸੋਂ) ਲੱਭ ਲਿਆ ਹੈ।ਹੇ (ਮੇਰੀ) ਮਾਂ! (ਜਦੋਂ ਦਾ ਗੁਰੂ ਦੀ ਸਰਨ ਪੈ ਕੇ) ਮੈਂ ਪਰਮਾਤਮਾ ਦਾ ਨਾਮ-ਧਨ ਹਾਸਲ ਕੀਤਾ ਹੈ,
 
मनु मेरो धावन ते छूटिओ करि बैठो बिसरामु ॥१॥ रहाउ ॥
Man mero ḏẖāvan ṯe cẖẖūti▫o kar baiṯẖo bisrām. ||1|| rahā▫o.
My mind has stopped its wanderings, and now, it has come to rest. ||1||Pause||
ਮੇਰਾ ਮਨੂਆ ਭਟਕਣ ਤੋਂ ਖਲਾਸੀ ਪਾ ਗਿਆ ਹੈ ਅਤੇ ਆਰਾਮ ਨਾਲ ਬਹਿ ਗਿਆ ਹੈ। ਠਹਿਰਾਉ।
ਧਾਵਨ ਤੇ = (ਮਾਇਆ ਦੀ ਖ਼ਾਤਰ) ਦੌੜ-ਭੱਜ ਕਰਨ ਤੋਂ। ਛੂਟਿਓ = ਬਚ ਗਿਆ ਹੈ। ਕਰਿ = ਕਰ ਕੇ। ਬਿਸਰਾਮੁ = ਟਿਕਾਣਾ। ਕਰਿ ਬਿਸਰਾਮੁ = ਨਾਮ-ਧਨ ਵਿਚ ਟਿਕਾਣਾ ਬਣਾ ਕੇ ॥੧॥ਮੇਰਾ ਮਨ (ਮਾਇਆ ਦੀ ਖ਼ਾਤਰ) ਦੌੜ-ਭੱਜ ਕਰਨ ਤੋਂ ਬਚ ਗਿਆ ਹੈ, (ਹੁਣ ਮੇਰਾ ਮਨ ਨਾਮ-ਧਨ ਵਿਚ) ਟਿਕਾਣਾ ਬਣਾ ਕੇ ਬਹਿ ਗਿਆ ਹੈ ॥੧॥ ਰਹਾਉ॥
 
माइआ ममता तन ते भागी उपजिओ निरमल गिआनु ॥
Mā▫i▫ā mamṯā ṯan ṯe bẖāgī upji▫o nirmal gi▫ān.
Attachment to Maya has run away from my body, and immaculate spiritual wisdom has welled up within me.
ਧਨ ਦੌਲਤ ਦਾ ਮੋਹ ਮੇਰੇ ਸਰੀਰ ਤੋਂ ਦੌੜ ਗਿਆ ਹੈ ਅਤੇ ਪਵਿੱਤਰ ਬ੍ਰਹਮ ਵੀਚਾਰ ਮੇਰੇ ਅੰਦਰ ਉਤਪੰਨ ਹੋ ਗਈ ਹੈ।
ਮਾਇਆ ਮਮਤਾ = ਮਾਇਆ ਦੀ ਮਮਤਾ, ਮਾਇਆ ਜੋੜਨ ਦੀ ਲਾਲਸਾ। ਤਨ ਤੇ = (ਮੇਰੇ) ਸਰੀਰ ਤੋਂ। ਨਿਰਮਲ ਗਿਆਨੁ = ਨਿਰਮਲ ਪ੍ਰਭੂ ਦਾ ਗਿਆਨ, ਸੁੱਧ-ਸਰੂਪ ਪਰਮਾਤਮਾ ਨਾਲ ਜਾਣ-ਪਛਾਣ।ਹੇ ਮੇਰੀ ਮਾਂ! (ਗੁਰੂ ਦੀ ਕਿਰਪਾ ਨਾਲ ਮੇਰੇ ਅੰਦਰ) ਸੁੱਧ-ਸਰੂਪ ਪਰਮਾਤਮਾ ਨਾਲ ਡੂੰਘੀ ਸਾਂਝ ਬਣ ਗਈ ਹੈ (ਜਿਸ ਕਰਕੇ) ਮੇਰੇ ਸਰੀਰ ਵਿਚੋਂ ਮਾਇਆ ਜੋੜਨ ਦੀ ਲਾਲਸਾ ਦੂਰ ਹੋ ਗਈ ਹੈ।
 
लोभ मोह एह परसि न साकै गही भगति भगवान ॥१॥
Lobẖ moh eh paras na sākai gahī bẖagaṯ bẖagvān. ||1||
Greed and attachment cannot even touch me; I have grasped hold of devotional worship of the Lord. ||1||
ਲਾਲਚ ਤੇ ਸੰਸਾਰੀ ਮਮਤਾ, ਸ਼ੲਹ ਮੈਨੂੰ ਛੂਹ ਨਹੀਂ ਸਕਦੀਆਂ। ਮੈਂ ਕੀਰਤੀਮਾਨ ਪ੍ਰਭੂ ਦੀ ਬੰਦਗੀ ਘੁਟ ਕੇ ਫੜ ਨਹੀਂ ਹੈ।
ਪਰਸਿ ਨ ਸਾਕੈ = (ਮੈਨੂੰ) ਛੁਹ ਨਹੀਂ ਸਕਦੇ, ਮੇਰੇ ਨੇੜੇ ਨਹੀਂ ਢੁਕਦੇ, ਮੇਰੇ ਉਤੇ ਆਪਣਾ ਜ਼ੋਰ ਨਹੀਂ ਪਾ ਸਕਦੇ। ਗਹੀ = ਫੜੀ ॥੧॥(ਜਦੋਂ ਤੋਂ ਮੈਂ) ਭਗਵਾਨ ਦੀ ਭਗਤੀ ਹਿਰਦੇ ਵਿਚ ਵਸਾਈ ਹੈ ਲੋਭ ਅਤੇ ਮੋਹ ਇਹ ਮੇਰੇ ਉਤੇ ਆਪਣਾ ਜ਼ੋਰ ਨਹੀਂ ਪਾ ਸਕਦੇ ॥੧॥
 
जनम जनम का संसा चूका रतनु नामु जब पाइआ ॥
Janam janam kā sansā cẖūkā raṯan nām jab pā▫i▫ā.
The cynicism of countless lifetimes has been eradicated, since I obtained the jewel of the Naam, the Name of the Lord.
ਜਦ ਮੈਨੂੰ ਨਾਮ ਦਾ ਜਵੇਹਰ ਪ੍ਰਾਪਤ ਹੋ ਗਿਆ, ਤਾਂ ਮੇਰਾ ਲਗਾਤਾਰ ਜਨਮਾਂ ਦਾ ਡਰ ਨਵਿਰਤ ਹੋ ਗਿਆ।
ਸੰਸਾ = ਸਹਸਾ, ਸਹਿਮ। ਚੂਕਾ = ਮੁੱਕ ਗਿਆ ਹੈ। ਰਤਨੁ ਨਾਮੁ = ਅਮੋਲਕ ਹਰਿ-ਨਾਮ। ਜਬ = ਜਦੋਂ।ਹੇ ਮੇਰੀ ਮਾਂ! ਜਦੋਂ ਤੋਂ (ਗੁਰੂ ਦੀ ਕਿਰਪਾ ਨਾਲ) ਮੈਂ ਪਰਮਾਤਮਾ ਦਾ ਅਮੋਲਕ ਨਾਮ ਲੱਭਾ ਹੈ, ਮੇਰਾ ਜਨਮਾਂ ਜਨਮਾਂਤਰਾਂ ਦਾ ਸਹਿਮ ਦੂਰ ਹੋ ਗਿਆ ਹੈ।
 
त्रिसना सकल बिनासी मन ते निज सुख माहि समाइआ ॥२॥
Ŧarisnā sakal bināsī man ṯe nij sukẖ māhi samā▫i▫ā. ||2||
My mind was rid of all its desires, and I was absorbed in the peace of my own inner being. ||2||
ਮੇਰਾ ਮਨੂਆ ਸਮੂਹ ਖਾਹਿਸ਼ਾਂ ਤੋਂ ਖਲਾਸੀ ਪਾ ਗਿਆ ਅਤੇ ਮੈਂ ਆਪਣੀ ਨਿੱਜ ਦੀ ਖੁਸ਼ੀ ਅੰਦਰ ਲੀਨ ਹੋ ਗਿਆ।
ਮਨ ਤੇ = ਮਨ ਤੋਂ। ਨਿਜ = ਆਪਣਾ, ਆਪਣੇ ਨਾਲ ਸਦਾ ਟਿਕੇ ਰਹਿਣ ਵਾਲਾ ॥੨॥ਮੇਰੇ ਮਨ ਵਿਚੋਂ ਸਾਰੀ ਤ੍ਰਿਸ਼ਨਾ ਮੁੱਕ ਗਈ ਹੈ, ਹੁਣ ਮੈਂ ਉਸ ਆਨੰਦ ਵਿਚ ਟਿਕਿਆ ਰਹਿੰਦਾ ਹਾਂ ਜਿਹੜਾ ਸਦਾ ਮੇਰੇ ਨਾਲ ਟਿਕਿਆ ਰਹਿਣ ਵਾਲਾ ਹੈ ॥੨॥
 
जा कउ होत दइआलु किरपा निधि सो गोबिंद गुन गावै ॥
Jā ka▫o hoṯ ḏa▫i▫āl kirpā niḏẖ so gobinḏ gun gāvai.
That person, unto whom the Merciful Lord shows compassion, sings the Glorious Praises of the Lord of the Universe.
ਜਿਸ ਉਤੇ ਰਹਿਮਤ ਦਾ ਖਜਾਨਾ, ਹਰੀ ਮਾਇਆਵਾਲ ਹੁੰਦਾ ਹੈ, ਕੇਵਲ ਉਹ ਹੀ ਸ਼੍ਰਿਸ਼ਟੀ ਦੇ ਸੁਆਮੀ ਦਾ ਜੱਸ ਗਾਇਨ ਕਰਦਾ ਹੈ।
ਜਾ ਕਉ = ਜਿਸ (ਮਨੁੱਖ) ਉੱਤੇ। ਦਇਆਲੁ = ਦਇਆਵਾਨ। ਕਿਰਪਾ ਨਿਧਿ = ਕਿਰਪਾ ਦਾ ਖ਼ਜ਼ਾਨਾ ਪ੍ਰਭੂ। ਸੋ = ਉਹ ਮਨੁੱਖ {ਇਕ-ਵਚਨ}। ਗਾਵੈ = ਗਾਂਦਾ ਹੈ।ਹੇ ਮਾਂ! ਕਿਰਪਾ ਦਾ ਖ਼ਜ਼ਾਨਾ ਗੋਬਿੰਦ ਜਿਸ ਮਨੁੱਖ ਉੱਤੇ ਦਇਆਵਾਨ ਹੁੰਦਾ ਹੈ, ਉਹ ਮਨੁੱਖ ਉਸ ਦੇ ਗੁਣ ਗਾਂਦਾ ਰਹਿੰਦਾ ਹੈ।
 
कहु नानक इह बिधि की स्मपै कोऊ गुरमुखि पावै ॥३॥३॥
Kaho Nānak ih biḏẖ kī sampai ko▫ū gurmukẖ pāvai. ||3||3||
Says Nanak, this wealth is gathered only by the Gurmukh. ||3||3||
ਗੁਰੂ ਜੀ ਆਖਦੇ ਹਨ, ਕੋਈ ਵਿਰਲਾ ਜਣਾ ਹੀ ਇਸ ਕਿਸਮ ਦੀ ਦੌਲਤ ਨੂੰ ਗੁਰਾਂ ਦੀ ਦਇਆ ਦੁਆਰਾ ਪ੍ਰਾਪਤ ਕਰਦਾ ਹੈ।
ਸੰਪੈ = ਧਨ। ਇਹ ਬਿਧਿ ਕੀ ਸੰਪੈ = ਇਸ ਤਰ੍ਹਾਂ ਦਾ ਧਨ। ਕੋਊ = ਕੋਈ ਵਿਰਲਾ ਹੀ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ ॥੩॥੩॥ਹੇ ਨਾਨਕ! ਆਖ-(ਹੇ ਮਾਂ) ਕੋਈ ਵਿਰਲਾ ਮਨੁੱਖ ਇਸ ਕਿਸਮ ਦਾ ਧਨ ਗੁਰੂ ਦੇ ਸਨਮੁਖ ਰਹਿ ਕੇ ਹਾਸਲ ਕਰਦਾ ਹੈ ॥੩॥੩॥
 
बसंतु महला ९ ॥
Basanṯ mėhlā 9.
Basant, Ninth Mehl:
ਬਸੰਤ ਨੌਵੀ ਪਾਤਿਸ਼ਾਹੀ।
xxxxxx
 
मन कहा बिसारिओ राम नामु ॥
Man kahā bisāri▫o rām nām.
O my mind, how can you forget the Lord's Name?
ਹੇ ਮੇਰੀ ਜਿੰਦੇ! ਤੂੰ ਪ੍ਰਭੂ ਦੇ ਨਾਮ ਨੂੰ ਕਿਉਂ ਭੁਲਾਉਂਦੀ ਹੈ?
ਮਨ = ਹੇ ਮਨ! ਕਹਾ = ਕਹਾਂ? ਕਿਉਂ?ਹੇ ਮਨ! ਤੂੰ ਪਰਮਾਤਮਾ ਦਾ ਨਾਮ ਕਿਉਂ ਭੁਲਾਈ ਬੈਠਾ ਹੈਂ?
 
तनु बिनसै जम सिउ परै कामु ॥१॥ रहाउ ॥
Ŧan binsai jam si▫o parai kām. ||1|| rahā▫o.
When the body perishes, you shall have to deal with the Messenger of Death. ||1||Pause||
ਜਦ ਦੇਹਿ ਨਾਸ ਹੋ ਜਾਏਗੀ, ਛਾਂ ਤੇਰਾ ਵਾਸਤਾ ਮੌਤ ਦੇ ਦੂਤ ਨਾਲ ਪੈ ਜਾਵੇਗਾ। ਠਹਿਰਾਉ।
ਤਨੁ = ਸਰੀਰ। ਬਿਨਸੈ = ਨਾਸ ਹੁੰਦਾ ਹੈ। ਜਮ ਸਿਉ = ਜਮਾਂ ਨਾਲ। ਕਾਮੁ = ਕੰਮ, ਵਾਹ, ਵਾਸਤਾ। ਪਰੇ = ਪੈਂਦਾ ਹੈ ॥੧॥(ਜਦੋਂ) ਸਰੀਰ ਨਾਸ ਹੋ ਜਾਂਦਾ ਹੈ, (ਤਦੋਂ ਪਰਮਾਤਮਾ ਦੇ ਨਾਮ ਤੋਂ ਬਿਨਾ) ਜਮਾਂ ਨਾਲ ਵਾਹ ਪੈਂਦਾ ਹੈ ॥੧॥ ਰਹਾਉ॥
 
इहु जगु धूए का पहार ॥
Ih jag ḏẖū▫e kā pahār.
This world is just a hill of smoke.
ਇਹ ਸੰਸਾਰ ਧੂਏਂ ਦਾ ਪਹਾੜ ਹੈ।
ਪਹਾਰ = ਪਹਾੜ।ਹੇ ਮਨ! ਇਹ ਸੰਸਾਰ (ਤਾਂ, ਮਾਨੋ) ਧੂਏਂ ਦਾ ਪਹਾੜ ਹੈ (ਜਿਸ ਨੂੰ ਹਵਾ ਦਾ ਇੱਕੋ ਬੁੱਲਾ ਉਡਾ ਕੇ ਲੈ ਜਾਂਦਾ ਹੈ)।