Sri Guru Granth Sahib Ji

Ang: / 1430

Your last visited Ang:

खोटे खरे तुधु आपि उपाए ॥
Kẖote kẖare ṯuḏẖ āp upā▫e.
You Yourself created the counterfeit and the genuine.
ਜਾਲ੍ਹੀ ਤੇ ਅਸਲੀ ਤੂੰ ਆਪੇ ਹੀ ਪੈਦਾ ਕੀਤੇ ਹਨ।
ਉਪਾਏ = ਪੈਦਾ ਕੀਤੇ ਹਨ।(ਹੇ ਪ੍ਰਭੂ!) ਖੋਟੇ ਜੀਵ ਤੇ ਖਰੇ ਜੀਵ ਤੂੰ ਆਪ ਹੀ ਪੈਦਾ ਕੀਤੇ ਹੋਏ ਹਨ।
 
तुधु आपे परखे लोक सबाए ॥
Ŧuḏẖ āpe parkẖe lok sabā▫e.
You Yourself appraise all people.
ਤੂੰ ਖੁਦ ਹੀ ਸਮੂਹ ਪ੍ਰਾਣੀਆਂ ਦੀ ਜਾਂਚ ਪੜਤਾਲ ਕਰਦਾ ਹੈਂ।
ਆਪੇ = ਆਪ ਹੀ। ਸਬਾਏ = ਸਾਰੇ।ਤੂੰ ਆਪ ਹੀ ਸਾਰੇ ਜੀਵਾਂ (ਦੀਆਂ ਕਰਤੂਤਾਂ) ਨੂੰ ਪਰਖਦਾ ਰਹਿੰਦਾ ਹੈਂ।
 
खरे परखि खजानै पाइहि खोटे भरमि भुलावणिआ ॥६॥
Kẖare parakẖ kẖajānai pā▫ihi kẖote bẖaram bẖulāvaṇi▫ā. ||6||
You appraise the true, and place them in Your Treasury; You consign the false to wander in delusion. ||6||
ਨਿਰਣੈ ਕਰਕੇ ਤੂੰ ਸੱਚਿਆਂ ਨੂੰ ਆਪਣੇ ਕੋਸ਼ ਵਿੱਚ ਪਾ ਲੈਂਦਾ ਹੈਂ ਅਤੇ ਕੂੜਿਆਂ ਨੂੰ ਤੂੰ ਸ਼ੱਕ ਸੰਦੇਹ ਅੰਦਰ ਗੁਮਰਾਹ ਕਰਦਾ ਹੈਂ।
ਪਰਖਿ = ਪਰਖ ਕੇ। ਪਾਇਹਿ = ਤੂੰ ਪਾਂਦਾ ਹੈਂ। ਭਰਮਿ = ਭਟਕਣਾ ਵਿਚ ਪਾ ਕੇ ॥੬॥ਖਰੇ ਜੀਵਾਂ ਨੂੰ ਪਰਖ ਕੇ ਤੂੰ ਆਪਣੇ ਖ਼ਜ਼ਾਨੇ ਵਿਚ ਪਾ ਲੈਂਦਾ ਹੈਂ (ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈਂ) ਤੇ ਖੋਟੇ ਜੀਵਾਂ ਨੂੰ ਭਟਕਣਾ ਵਿਚ ਪਾ ਕੇ ਕੁਰਾਹੇ ਪਾ ਦੇਂਦਾ ਹੈਂ ॥੬॥
 
किउ करि वेखा किउ सालाही ॥
Ki▫o kar vekẖā ki▫o sālāhī.
How can I behold You? How can I praise You?
ਕਿਸ ਤਰ੍ਹਾਂ ਮੈਂ ਤੈਨੂੰ ਦੇਖਾਂ ਤੇ ਕਿਸ ਤਰ੍ਹਾਂ ਤੇਰੀ ਸਿਫ਼ਤ ਸ਼ਲਾਘਾ ਕਰਾਂ?
ਕਿਉ ਕਰਿ = ਕਿਸ ਤਰ੍ਹਾਂ? ਵੇਖਾ = ਵੇਖਾਂ, ਮੈਂ ਦਰਸਨ ਕਰਾਂ। ਕਿਉ = ਕਿਵੇਂ?(ਹੇ ਕਰਤਾਰ!) ਮੈਂ (ਤੇਰਾ ਦਾਸ) ਕਿਸ ਤਰ੍ਹਾਂ ਤੇਰਾ ਦਰਸਨ ਕਰਾਂ? ਕਿਸ ਤਰ੍ਹਾਂ ਤੇਰੀ ਸਿਫ਼ਤ-ਸਾਲਾਹ ਕਰਾਂ?
 
गुर परसादी सबदि सलाही ॥
Gur parsādī sabaḏ salāhī.
By Guru's Grace, I praise You through the Word of the Shabad.
ਗੁਰਾਂ ਦੀ ਦਇਆ ਦੁਆਰਾ ਗੁਰਬਾਣੀ ਰਾਹੀਂ ਮੈਂ ਤੇਰੀ ਪਰਸੰਸਾ ਕਰਦਾ ਹਾਂ, ਹੇ ਸੁਆਮੀ!
xxx(ਜੇ ਤੇਰੀ ਆਪਣੀ ਹੀ ਮਿਹਰ ਹੋਵੇ, ਤੇ ਮੈਨੂੰ ਤੂੰ ਗੁਰੂ ਮਿਲਾ ਦੇਵੇਂ, ਤਾਂ) ਗੁਰੂ ਦੀ ਕਿਰਪਾ ਨਾਲ ਗੁਰੂ ਦੇ ਸ਼ਬਦ ਵਿਚ ਲੱਗ ਕੇ ਤੇਰੀ ਸਿਫ਼ਤ-ਸਾਲਾਹ ਕਰ ਸਕਦਾ ਹਾਂ।
 
तेरे भाणे विचि अम्रितु वसै तूं भाणै अम्रितु पीआवणिआ ॥७॥
Ŧere bẖāṇe vicẖ amriṯ vasai ṯūʼn bẖāṇai amriṯ pī▫āvṇi▫ā. ||7||
In Your Sweet Will, the Amrit is found; by Your Will, You inspire us to drink in this Amrit. ||7||
ਤੇਰੀ ਰਜਾ ਅੰਦਰ ਆਬਿ-ਹਿਯਾਤ ਨਿਵਾਸ ਰੱਖਦਾ ਹੈ, ਅਤੇ ਆਪਣੀ ਰਜਾ ਅੰਦਰ ਤੂੰ ਆਬਿ-ਹਿਯਾਤ ਪਾਨ ਕਰਾਉਂਦਾ ਹੈ।
ਭਾਣੈ = ਰਜ਼ਾ ਅਨੁਸਾਰ ॥੭॥(ਹੇ ਪ੍ਰਭੂ!) ਤੇਰੇ ਹੁਕਮ ਨਾਲ ਹੀ ਤੇਰਾ ਅੰਮ੍ਰਿਤ-ਨਾਮ (ਜੀਵ ਦੇ ਹਿਰਦੇ ਵਿਚ) ਵੱਸਦਾ ਹੈ, ਤੂੰ ਆਪਣੇ ਹੁਕਮ ਅਨੁਸਾਰ ਹੀ ਆਪਣਾ ਨਾਮ-ਅੰਮ੍ਰਿਤ (ਜੀਵਾਂ ਨੂੰ) ਪਿਲਾਂਦਾ ਹੈਂ ॥੭॥
 
अम्रित सबदु अम्रित हरि बाणी ॥
Amriṯ sabaḏ amriṯ har baṇī.
The Shabad is Amrit; the Lord's Bani is Amrit.
ਸੁਧਾਰਸ ਹੈ ਪ੍ਰਭੂ ਅਤੇ ਸੁਧਾਰਸ ਹੈ ਵਾਹਿਗੁਰੂ ਦੀ ਗੁਰਬਾਣੀ।
xxxਆਤਮਕ ਜੀਵਨ ਦੇਣ ਵਾਲਾ ਗੁਰ ਸ਼ਬਦ ਤਦੋਂ ਹੀ ਆਤਮਕ ਜੀਵਨ-ਦਾਤੀ ਸਿਫ਼ਤ-ਸਾਲਾਹ ਦੀ ਬਾਣੀ
 
सतिगुरि सेविऐ रिदै समाणी ॥
Saṯgur sevi▫ai riḏai samāṇī.
Serving the True Guru, it permeates the heart.
ਸੱਚੇ ਗੁਰਾਂ ਦੀ ਟਹਿਲ ਕਮਾਉਣ ਦੁਆਰਾ ਗੁਰਬਾਣੀ ਹਿਰਦੇ ਅੰਦਰ ਰਮ ਜਾਂਦੀ ਹੈ।
ਸਤਿਗੁਰਿ ਸੇਵਿਆ = ਜੇ ਗੁਰੂ ਦਾ ਆਸਰਾ ਲਿਆ ਜਾਏ। ਰਿਦੈ = ਹਿਰਦੇ ਵਿਚ।ਜੇ ਸਤਿਗੁਰੂ ਦਾ ਆਸਰਾ-ਪਰਨਾ ਲਿਆ ਜਾਏ, ਤਦੋਂ ਹੀ ਮਨੁੱਖ ਦੇ ਹਿਰਦੇ ਵਿਚ ਵੱਸ ਸਕਦੀ ਹੈ।
 
नानक अम्रित नामु सदा सुखदाता पी अम्रितु सभ भुख लहि जावणिआ ॥८॥१५॥१६॥
Nānak amriṯ nām saḏā sukẖ▫ḏāṯa pī amriṯ sabẖ bẖukẖ lėh jāvaṇi▫ā. ||8||15||16||
O Nanak, the Ambrosial Naam is forever the Giver of peace; drinking in this Amrit, all hunger is satisfied. ||8||15||16||
ਨਾਨਕ ਨਾਮ ਸੁਧਾਰਸ ਸਦੀਵੀ ਹੀ ਅਰਾਮ ਦੇਣਹਾਰ ਹੈ। ਨਾਮ ਸੁਧਾਰਸ ਨੂੰ ਛਕਣ ਦੁਆਰਾ ਸੋਾਰੀ ਖੁਦਿਆ ਨਵਿਰਤ ਹੋ ਜਾਂਦੀ ਹੈ।
ਪੀ = ਪੀ ਕੇ ॥੮॥ਹੇ ਨਾਨਕ! ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਸਦਾ ਆਤਮਕ ਆਨੰਦ ਦੇਣ ਵਾਲਾ ਹੈ। ਇਹ ਨਾਮ-ਅੰਮ੍ਰਿਤ ਪੀਤਿਆਂ (ਮਾਇਆ ਦੀ) ਸਾਰੀ ਭੁੱਖ ਲਹਿ ਜਾਂਦੀ ਹੈ ॥੮॥੧੫॥੧੬॥
 
माझ महला ३ ॥
Mājẖ mėhlā 3.
Maajh, Third Mehl:
ਮਾਝ, ਤੀਜੀ ਪਾਤਸ਼ਾਹੀ।
xxxxxx
 
अम्रितु वरसै सहजि सुभाए ॥
Amriṯ varsai sahj subẖā▫e.
The Ambrosial Nectar rains down, softly and gently.
ਨਾਮ-ਅੰਮ੍ਰਿਤ ਕੁਦਰਤੀ ਤੌਰ ਤੇ ਵਰ੍ਹ ਰਿਹਾ ਹੈ।
ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਏ = ਸੁਭਾਇ, ਉੱਚੇ ਪ੍ਰੇਮ ਵਿਚ।ਜਦੋਂ ਮਨੁੱਖ ਆਤਮਕ ਅਡੋਲਤਾ ਵਿਚ ਟਿਕਦਾ ਹੈ ਪ੍ਰਭੂ ਪ੍ਰੇਮ ਵਿਚ ਜੁੜਦਾ ਹੈ, ਤਦੋਂ ਉਸ ਦੇ ਅੰਦਰ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਵਰਖਾ ਕਰਦਾ ਹੈ।
 
गुरमुखि विरला कोई जनु पाए ॥
Gurmukẖ virlā ko▫ī jan pā▫e.
How rare are those Gurmukhs who find it.
ਕੋਈ ਟਾਂਵਾਂ ਹੀ ਪਵਿੱਤਰ ਪੁਰਸ਼ ਇਸ ਨੂੰ ਪ੍ਰਾਪਤ ਕਰਦਾ ਹੈ।
ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ।ਪਰ (ਇਹ ਦਾਤਿ) ਕੋਈ ਉਹ ਵਿਰਲਾ ਮਨੁੱਖ ਹਾਸਲ ਕਰਦਾ ਹੈ, ਜੋ ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ।
 
अम्रितु पी सदा त्रिपतासे करि किरपा त्रिसना बुझावणिआ ॥१॥
Amriṯ pī saḏā ṯaripṯāse kar kirpā ṯarisnā bujẖāvaṇi▫ā. ||1||
Those who drink it in are satisfied forever. Showering His Mercy upon them, the Lord quenches their thirst. ||1||
ਜੋ ਨਾਮ-ਸੁਧਾਰਸ ਪਾਨ ਕਰਦੇ ਹਨ ਊਹ ਹਮੇਸ਼ਾਂ ਰੱਜੇ ਰਹਿੰਦੇ ਹਨ। ਆਪਣੀ ਮਿਹਰ ਧਾਰ ਕੇ ਹਰੀ ਉਨ੍ਹਾਂ ਦੀ ਤੇਹ ਲਾਹ ਦਿੰਦਾ ਹੈ।
ਤ੍ਰਿਪਤਾਸੇ = ਰੱਜ ਜਾਂਦਾ ਹੈ। ਤ੍ਰਿਸਨਾ = ਤ੍ਰੇਹ ॥੧॥ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀ ਕੇ ਮਨੁੱਖ ਸਦਾ ਲਈ (ਮਾਇਆ ਵਲੋਂ) ਰੱਜ ਜਾਂਦੇ ਹਨ, (ਪ੍ਰਭੂ) ਮਿਹਰ ਕਰ ਕੇ ਉਹਨਾਂ ਦੀ ਤ੍ਰਿਸ਼ਨਾ ਬੁਝਾ ਦੇਂਦਾ ਹੈ ॥੧॥
 
हउ वारी जीउ वारी गुरमुखि अम्रितु पीआवणिआ ॥
Ha▫o vārī jī▫o vārī gurmukẖ amriṯ pī▫āvṇi▫ā.
I am a sacrifice, my soul is a sacrifice, to those Gurmukhs who drink in this Ambrosial Nectar.
ਮੈਂ ਕੁਰਬਾਨ ਹਾਂ, ਮੇਰੀ ਜਿੰਦ ਜਾਨ ਕੁਰਬਾਨ ਹੈ ਉਨ੍ਹਾਂ ਪਵਿੱਤਰ ਪੁਰਸ਼ਾਂ ਉਤੋਂ ਜੋ ਹੋਰਨਾਂ ਨੂੰ ਨਾਮ ਸੁਧਾਰਸ ਪਾਨ ਕਰਵਾਉਂਦੇ ਹਨ।
xxxਮੈਂ ਸਦਾ ਉਹਨਾਂ ਤੋਂ ਸਦਕੇ ਹਾਂ ਕੁਰਬਾਨ ਹਾਂ, ਜੇਹੜੇ ਗੁਰੂ ਦੀ ਸਰਨ ਪੈ ਕੇ ਆਤਮਕ ਜੀਵਨ ਦੇਣ ਵਾਲਾ ਨਾਮ ਜਲ ਪੀਂਦੇ ਹਨ।
 
रसना रसु चाखि सदा रहै रंगि राती सहजे हरि गुण गावणिआ ॥१॥ रहाउ ॥
Rasnā ras cẖākẖ saḏā rahai rang rāṯī sėhje har guṇ gāvaṇi▫ā. ||1|| rahā▫o.
The tongue tastes the essence, and remains forever imbued with the Lord's Love, intuitively singing the Glorious Praises of the Lord. ||1||Pause||
ਨਾਮ-ਅੰਮ੍ਰਿਤ ਨੂੰ ਚੱਖ ਕੇ ਜਿਹਭਾ ਹਮੇਸ਼ਾਂ ਪ੍ਰਭੂ ਦੀ ਪ੍ਰੀਤ ਅੰਦਰ ਰੰਗੀਜੀ ਰਹਿੰਦੀ ਹੈ ਅਤੇ ਸੁਤੇ ਸਿੱਧ ਹੀ ਵਾਹਿਗੁਰੂ ਦਾ ਜੱਸ ਗਾਇਨ ਕਰਦੀ ਹੈ। ਠਹਿਰਾਉ।
ਰਸਨਾ = ਜੀਭ। ਚਾਖਿ = ਚੱਖ ਕੇ। ਰੰਗਿ = ਪ੍ਰੇਮ ਰੰਗ ਵਿਚ। ਸਹਜੇ = ਆਤਮਕ ਅਡੋਲਤਾ ਵਿਚ ॥੧॥ਜਿਨ੍ਹਾਂ ਦੀ ਜੀਭ ਨਾਮ-ਰਸ ਚਖ ਕੇ ਪ੍ਰਭੂ ਦੇ ਪ੍ਰੇਮ ਰੰਗ ਵਿਚ ਸਦਾ ਰੰਗੀ ਰਹਿੰਦੀ ਹੈ, ਉਹ ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ ॥੧॥ ਰਹਾਉ॥
 
गुर परसादी सहजु को पाए ॥
Gur parsādī sahj ko pā▫e.
By Guru's Grace, intuitive understanding is obtained;
ਗੁਰਾਂ ਦੀ ਦਇਆ ਨਾਲ ਕੋਈ ਵਿਰਲਾ ਪ੍ਰਾਣੀ ਹੀ ਬ੍ਰਹਿਮ ਗਿਆਤ ਨੂੰ ਪਾਉਂਦਾ ਹੈ,
ਕੋ = ਕੋਈ ਵਿਰਲਾ। ਸਹਜੁ = ਆਤਮਕ ਅਡੋਲਤਾ।ਗੁਰੂ ਦੀ ਕਿਰਪਾ ਨਾਲ ਕੋਈ ਵਿਰਲਾ ਮਨੁੱਖ ਆਤਮਕ ਅਡੋਲਤਾ ਹਾਸਲ ਕਰਦਾ ਹੈ,
 
दुबिधा मारे इकसु सिउ लिव लाए ॥
Ḏubiḏẖā māre ikas si▫o liv lā▫e.
subduing the sense of duality, they are in love with the One.
ਅਤੇ ਆਪਣੇ ਦਵੈਤ-ਭਾਵ ਨੂੰ ਨਾਸ ਕਰਕੇ ਇੱਕ ਸੁਆਮੀ ਨਾਲ ਪ੍ਰੀਤ ਪਾਉਂਦਾ ਹੈ।
ਦੁਬਿਧਾ = ਦੁ-ਕਿਸਮਾ ਪਨ, ਦੁਚਿੱਤਾ ਪਨ। ਇਕਸੁ ਸਿਉ = ਸਿਰਫ਼ ਇਕ ਨਾਲ। ਲਿਵ = ਲਗਨ।(ਜਿਸ ਦੀ ਬਰਕਤਿ ਨਾਲ) ਉਹ ਮਨ ਦਾ ਦੁਚਿੱਤਾ-ਪਨ ਮਾਰ ਕੇ ਸਿਰਫ਼ ਪਰਮਾਤਮਾ (ਦੇ ਚਰਨਾਂ) ਨਾਲ ਲਗਨ ਲਾਈ ਰੱਖਦਾ ਹੈ।
 
नदरि करे ता हरि गुण गावै नदरी सचि समावणिआ ॥२॥
Naḏar kare ṯā har guṇ gāvai naḏrī sacẖ samāvaṇi▫ā. ||2||
When He bestows His Glance of Grace, then they sing the Glorious Praises of the Lord; by His Grace, they merge in Truth. ||2||
ਜਦ ਵਾਹਿਗੁਰੂ ਮਿਹਰ ਦੀ ਨਜਰ ਧਾਰਦਾ ਹੈ ਤਦ ਪ੍ਰਾਣੀ ਉਸ ਦੇ ਗੁਣਾਵਾਦ ਗਾਇਨ ਕਰਦਾ ਹੈ। ਅਤੇ ਉਸ ਦੀ ਰਹਿਮਤ ਦਾ ਸਦਕਾ ਸੱਚ ਵਿੱਚ ਲੀਨ ਹੋ ਜਾਂਦਾ ਹੈ।
ਨਦਰਿ = ਮਿਹਰ ਦੀ ਨਜ਼ਰ। ਸਚਿ = ਸਦਾ-ਥਿਰ ਪ੍ਰਭੂ ਵਿਚ ॥੨॥ਜਦੋਂ ਪਰਮਾਤਮਾ (ਕਿਸੇ ਜੀਵ ਉੱਤੇ ਮਿਹਰ ਦੀ) ਨਿਗਾਹ ਕਰਦਾ ਹੈ, ਤਦੋਂ ਉਹ ਪਰਮਾਤਮਾ ਦੇ ਗੁਣ ਗਾਂਦਾ ਹੈ, ਤੇ ਪ੍ਰਭੂ ਦੀ ਮਿਹਰ ਦੀ ਨਜ਼ਰ ਨਾਲ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦਾ ਹੈ ॥੨॥
 
सभना उपरि नदरि प्रभ तेरी ॥
Sabẖnā upar naḏar parabẖ ṯerī.
Above all is Your Glance of Grace, O God.
ਸਾਰਿਆਂ ਦੇ ਉਤੇ ਤੇਰੀ ਰਹਿਮਤ ਹੈ ਹੇ ਮੇਰੇ ਸੁਆਮੀ!
ਪ੍ਰਭ = ਹੇ ਪ੍ਰਭੂ!ਹੇ ਪ੍ਰਭੂ! ਤੇਰੀ ਮਿਹਰ ਦੀ ਨਿਗਾਹ ਸਭ ਜੀਵਾਂ ਉੱਤੇ ਹੀ ਹੈ,
 
किसै थोड़ी किसै है घणेरी ॥
Kisai thoṛī kisai hai gẖaṇerī.
Upon some it is bestowed less, and upon others it is bestowed more.
ਕਈਆਂ ਉਤੇ ਇਹ ਬਹੁਤੀ ਹੈ, ਤੇ ਕਈਆਂ ਉਤੇ ਘੱਟ।
ਘਣੇਰੀ = ਬਹੁਤੀ।ਕਿਸੇ ਉੱਤੇ ਥੋੜੀ ਹੈ ਕਿਸੇ ਉੱਤੇ ਬਹੁਤੀ ਹੈ।
 
तुझ ते बाहरि किछु न होवै गुरमुखि सोझी पावणिआ ॥३॥
Ŧujẖ ṯe bāhar kicẖẖ na hovai gurmukẖ sojẖī pāvṇi▫ā. ||3||
Without You, nothing happens at all; the Gurmukhs understand this. ||3||
ਤੇਰੇ ਬਗੈਰ ਕੁਝ ਭੀ ਨਹੀਂ ਹੁੰਦਾ। ਗੁਰੂ ਦੇ ਅਨੁਸਾਰੀ ਸਿੱਖਾਂ ਨੂੰ ਇਹ ਸਮਝ ਪ੍ਰਾਪਤ ਹੁੰਦੀ ਹੈ।
ਤੇ = ਤੋਂ ॥੩॥ਤੈਥੋਂ ਬਾਹਰ (ਤੇਰੀ ਮਿਹਰ ਦੀ ਨਿਗਾਹ ਤੋਂ ਬਿਨਾ) ਕੁਝ ਨਹੀਂ ਹੁੰਦਾ-ਇਹ ਸਮਝ ਉਸ ਮਨੁੱਖ ਨੂੰ ਪੈਂਦੀ ਹੈ ਜੋ ਗੁਰੂ ਦੀ ਸਰਨ ਪੈਂਦਾ ਹੈ ॥੩॥
 
गुरमुखि ततु है बीचारा ॥
Gurmukẖ ṯaṯ hai bīcẖārā.
The Gurmukhs contemplate the essence of reality;
ਗੁਰੂ ਸਮਰਪਣ ਇਸ ਅਸਲੀਅਤ ਨੂੰ ਸੋਚਦੇ ਸਮਝਦੇ ਹਨ,
ਤਤੁ = ਅਸਲੀਅਤ।ਹੇ ਪ੍ਰਭੂ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਨੇ ਇਸ ਅਸਲੀਅਤ ਨੂੰ ਸਮਝਿਆ ਹੈ,
 
अम्रिति भरे तेरे भंडारा ॥
Amriṯ bẖare ṯere bẖandārā.
Your Treasures are overflowing with Ambrosial Nectar.
ਕਿ ਤੇਰੇ ਖਜਾਨੇ ਸੁਧਾ-ਰਸ ਨਾਲ ਪਰੀ ਪੂਰਨ ਹਨ।
ਅੰਮ੍ਰਿਤ = ਅੰਮ੍ਰਿਤ ਨਾਲ।ਕਿ ਆਤਮਕ ਜੀਵਨ ਦੇਣ ਵਾਲੇ ਤੇਰੇ ਨਾਮ-ਜਲ ਨਾਲ ਤੇਰੇ ਖ਼ਜ਼ਾਨੇ ਭਰੇ ਪਏ ਹਨ।
 
बिनु सतिगुर सेवे कोई न पावै गुर किरपा ते पावणिआ ॥४॥
Bin saṯgur seve ko▫ī na pāvai gur kirpā ṯe pāvṇi▫ā. ||4||
Without serving the True Guru, no one obtains it. It is obtained only by Guru's Grace. ||4||
ਗੁਰਾਂ ਦੀ ਚਾਕਰੀ ਕਰਨ ਬਾਝੋਂ ਕੋਈ ਭੀ ਨਾਮ ਅੰਮ੍ਰਿਤ ਨੂੰ ਹਾਸਲ ਨਹੀਂ ਕਰ ਸਕਦਾ। ਗੁਰਾਂ ਦੀ ਕਿਰਪਾਲਤਾ ਦੁਆਰਾ ਇਹ ਪ੍ਰਾਪਤ ਹੁੰਦਾ ਹੈ।
ਸੇਵੇ = ਸਰਨ ਪਿਆਂ ॥੪॥(ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਜਾਣਦਾ ਹੈ ਕਿ) ਗੁਰੂ ਦੀ ਸਰਨ ਪੈਣ ਤੋਂ ਬਿਨਾ ਕੋਈ ਮਨੁੱਖ ਨਾਮ-ਅੰਮ੍ਰਿਤ ਨਹੀਂ ਲੈ ਸਕਦਾ। ਗੁਰੂ ਦੀ ਕਿਰਪਾ ਨਾਲ ਹੀ ਹਾਸਲ ਕਰ ਸਕਦਾ ਹੈ ॥੪॥
 
सतिगुरु सेवै सो जनु सोहै ॥
Saṯgur sevai so jan sohai.
Those who serve the True Guru are beautiful.
ਜਿਹੜਾ ਪੁਰਸ਼ ਸਤਿਗੁਰੂ ਦੀ ਟਹਿਲ ਕਰਦਾ ਹੈ, ਉਹ ਸੁੰਦਰ ਹੈ।
ਸੋਹੈ = ਸੋਭਦਾ ਹੈ, ਸੋਹਣੇ ਜੀਵਨ ਵਾਲਾ ਬਣ ਜਾਂਦਾ ਹੈ।ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਮਨੁੱਖ ਸੋਹਣੇ ਜੀਵਨ ਵਾਲਾ ਬਣ ਜਾਂਦਾ ਹੈ,
 
अम्रित नामि अंतरु मनु मोहै ॥
Amriṯ nām anṯar man mohai.
The Ambrosial Naam, the Name of the Lord, entices their inner minds.
ਨਾਮ-ਰੂਪੀ ਆਬਿ-ਹਿਯਾਤ ਨੇ ਉਸ ਦਾ ਅੰਤ੍ਰੀਵ ਚਿੱਤ ਫਰੇਫਤਾ ਕਰ ਪਿਆ ਹੈ।
ਅੰਤਰੁ ਮਨੁ = ਅੰਦਰਲਾ ਮਨ। ਮੋਹੈ = ਮਸਤ ਹੋ ਜਾਂਦਾ ਹੈ।ਆਤਮਕ ਜੀਵਨ ਦੇਣ ਵਾਲੇ ਨਾਮ ਵਿਚ ਉਸ ਦਾ ਅੰਦਰਲਾ ਮਨ ਮਸਤ ਰਹਿੰਦਾ ਹੈ।
 
अम्रिति मनु तनु बाणी रता अम्रितु सहजि सुणावणिआ ॥५॥
Amriṯ man ṯan baṇī raṯā amriṯ sahj suṇāvṇi▫ā. ||5||
Their minds and bodies are attuned to the Ambrosial Bani of the Word; this Ambrosial Nectar is intuitively heard. ||5||
ਅੰਮ੍ਰਿਤਮਈ ਗੁਰਬਾਣੀ ਨਾਲ ਉਸ ਦੀ ਆਤਮਾ ਤੇ ਦੇਹਿ ਰੰਗੇ ਹੋਏ ਹਨ ਅਤੇ ਅੰਮ੍ਰਿਤਮਈ ਗੁਰਬਾਣੀ ਹੀ ਉਹ ਸੁਤੇ-ਸਿੱਧ ਸਰਵਣ ਕਰਦਾ ਹੈ।
ਰਤਾ = ਰੱਤਾ, ਰੰਗਿਆ ਜਾਂਦਾ ਹੈ ॥੫॥ਉਸ ਮਨੁੱਖ ਦਾ ਮਨ ਉਸ ਦਾ ਤਨ ਨਾਮ-ਅੰਮ੍ਰਿਤ ਨਾਲ ਸਿਫ਼ਤ-ਸਾਲਾਹ ਦੀ ਬਾਣੀ ਨਾਲ ਰੰਗਿਆ ਜਾਂਦਾ ਹੈ, ਆਤਮਕ ਅਡੋਲਤਾ ਵਿਚ ਟਿਕ ਕੇ ਉਹ ਮਨੁੱਖ ਆਤਮਕ ਜੀਵਨ ਦੇਣ ਵਾਲੀ ਨਾਮ-ਧੁਨੀ ਨੂੰ ਸੁਣਦਾ ਰਹਿੰਦਾ ਹੈ ॥੫॥
 
मनमुखु भूला दूजै भाइ खुआए ॥
Manmukẖ bẖūlā ḏūjai bẖā▫e kẖu▫ā▫e.
The deluded, self-willed manmukhs are ruined through the love of duality.
ਗੁਮਰਾਹ ਅਧਰਮੀ ਸੰਸਾਰੀ ਮਮਤਾ ਰਾਹੀਂ ਬਰਬਾਦ ਹੋ ਗਿਆ ਹੈ।
ਭੂਲਾ = ਕੁਰਾਹੇ ਪਿਆ ਹੋਇਆ। ਦੂਜੈ ਭਾਇ = ਪ੍ਰਭੂ ਤੋਂ ਬਿਨਾ ਕਿਸੇ ਹੋਰ ਪਿਆਰ ਵਿਚ। ਖੁਆਏ = ਸਹੀ ਜੀਵਨ ਰਾਹ ਤੋਂ ਖੁੰਝਿਆ ਰਹਿੰਦਾ ਹੈ।ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਕੁਰਾਹੇ ਪੈ ਜਾਂਦਾ ਹੈ, ਮਾਇਆ ਦੇ ਪਿਆਰ ਵਿਚ (ਰੁੱਝ ਕੇ) ਸਹੀ ਜੀਵਨ-ਰਾਹ ਤੋਂ ਖੁੰਝ ਜਾਂਦਾ ਹੈ।
 
नामु न लेवै मरै बिखु खाए ॥
Nām na levai marai bikẖ kẖā▫e.
They do not chant the Naam, and they die, eating poison.
ਨਾਮ ਦਾ ਊਹ ਜਾਪ ਨਹੀਂ ਕਰਦਾ ਤੇ ਜਹਿਰ ਖਾ ਕੇ ਮਰ ਜਾਂਦਾ ਹੈ।
ਮਰੈ = ਆਤਮਕ ਮੌਤ ਸਹੇੜਦਾ ਹੈ। ਬਿਖੁ = ਜ਼ਹਰ। ਖਾਏ = ਖਾਇ, ਖਾ ਕੇ।ਉਹ ਪਰਮਾਤਮਾ ਦਾ ਨਾਮ ਨਹੀਂ ਸਿਮਰਦਾ, ਉਹ (ਮਾਇਆ ਦਾ ਮੋਹ-ਰੂਪ) ਜ਼ਹਰ ਖਾ ਕੇ ਆਤਮਕ ਮੌਤ ਸਹੇੜ ਲੈਂਦਾ ਹੈ।
 
अनदिनु सदा विसटा महि वासा बिनु सेवा जनमु गवावणिआ ॥६॥
An▫ḏin saḏā vistā mėh vāsā bin sevā janam gavāvṇi▫ā. ||6||
Night and day, they continually sit in manure. Without selfless service, their lives are wasted away. ||6||
ਰੈਣ ਦਿਹੁੰ ਉਸ ਦਾ ਵਸੇਬਾ ਹਮੇਸ਼ਾਂ ਗੰਦਗੀ ਵਿੱਚ ਹੈ। ਸਾਹਿਬ ਦੀ ਚਾਕਰੀ ਦੇ ਬਗੈਰ ਉਹ ਆਪਣਾ ਜੀਵਨ ਵੰਞਾ ਲੈਂਦਾ ਹੈ।
ਅਨਦਿਨੁ = ਹਰ ਰੋਜ਼। ਵਿਸਟਾ = ਗੰਦ ॥੬॥(ਗੰਦ ਦੇ ਕੀੜੇ ਵਾਂਗ) ਉਸ ਮਨੁੱਖ ਦਾ ਨਿਵਾਸ ਸਦਾ ਹਰ ਵੇਲੇ (ਵਿਕਾਰਾਂ ਦੇ) ਗੰਦ ਵਿਚ ਹੀ ਰਹਿੰਦਾ ਹੈ, ਪਰਮਾਤਮਾ ਦੀ ਸੇਵਾ-ਭਗਤੀ ਤੋਂ ਬਿਨਾ ਉਹ ਆਪਣਾ ਮਨੁੱਖਾ ਜਨਮ ਜ਼ਾਇਆ ਕਰ ਲੈਂਦਾ ਹੈ ॥੬॥
 
अम्रितु पीवै जिस नो आपि पीआए ॥
Amriṯ pīvai jis no āp pī▫ā▫e.
They alone drink in this Amrit, whom the Lord Himself inspires to do so.
ਜਿਸ ਨੂੰ ਸੁਆਮੀ ਖੁਦ ਪਿਆਉਂਦਾ ਹੈ ਉਹੀ ਨਾਮ ਸੁਧਾ-ਰਸ ਨੂੰ ਪਾਨ ਕਰਦਾ ਹੈ।
ਨੋ = ਨੂੰ।(ਪਰ ਜੀਵਾਂ ਦੇ ਭੀ ਕੀਹ ਵੱਸ?) ਉਹੀ ਮਨੁੱਖ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦਾ ਹੈ, ਜਿਸ ਨੂੰ ਪਰਮਾਤਮਾ ਆਪ ਪਿਲਾਂਦਾ ਹੈ।
 
गुर परसादी सहजि लिव लाए ॥
Gur parsādī sahj liv lā▫e.
By Guru's Grace, they intuitively enshrine love for the Lord.
ਗੁਰਾਂ ਦੀ ਦਇਆ ਦੁਆਰਾ ਉਹ ਪ੍ਰਭੂ ਨਾਲ ਪਿਰਹੜੀ ਪਾ ਲੈਂਦਾ ਹੈ।
ਪਰਸਾਦੀ = ਪਰਸਾਦਿ, ਕਿਰਪਾ ਨਾਲ।ਗੁਰੂ ਦੀ ਕਿਰਪਾ ਨਾਲ ਉਹ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ (ਪ੍ਰਭੂ-ਚਰਨਾਂ ਵਿਚ) ਸੁਰਤ ਜੋੜੀ ਰੱਖਦਾ ਹੈ।
 
पूरन पूरि रहिआ सभ आपे गुरमति नदरी आवणिआ ॥७॥
Pūran pūr rahi▫ā sabẖ āpe gurmaṯ naḏrī āvaṇi▫ā. ||7||
The Perfect Lord is Himself perfectly pervading everywhere; through the Guru's Teachings, He is perceived. ||7||
ਮੁਕੰਮਲ ਮਾਲਕ ਖੁਦ ਹੀ ਹਰ ਥਾਂ ਪਰੀਪੂਰਨ ਹੋ ਰਿਹਾ ਹੈ। ਗੁਰਾਂ ਦੇ ਉਪਦੇਸ਼ ਤਾਬੇ ਉਹ ਵੇਖਿਆ ਜਾਂਦਾ ਹੈ।
ਪੂਰਨ = ਵਿਆਪਕ ॥੭॥ਸਤਿਗੁਰੂ ਦੀ ਮੱਤ ਲੈ ਕੇ ਫਿਰ ਉਸ ਨੂੰ ਇਹ ਪ੍ਰਤੱਖ ਦਿੱਸਦਾ ਹੈ ਕਿ ਸਰਬ-ਵਿਆਪਕ ਪ੍ਰਭੂ ਹਰ ਥਾਂ ਆਪ ਹੀ ਮੌਜੂਦ ਹੈ ॥੭॥
 
आपे आपि निरंजनु सोई ॥
Āpe āp niranjan so▫ī.
He Himself is the Immaculate Lord.
ਉਹ ਪਵਿੱਤਰ ਪ੍ਰਭੂ ਸਾਰਾ ਕੁਝ ਆਪਣੇ ਆਪ ਤੋਂ ਹੀ ਹੈ।
ਨਿਰੰਜਨੁ = ਮਾਇਆ ਰਹਿਤ ਪ੍ਰਭੂ।ਮਾਇਆ ਦੇ ਪ੍ਰਭਾਵ ਤੋਂ ਉੱਚਾ ਰਹਿਣ ਵਾਲਾ ਪਰਮਾਤਮਾ ਹਰ ਥਾਂ ਆਪ ਹੀ ਆਪ ਮੌਜੂਦ ਹੈ।
 
जिनि सिरजी तिनि आपे गोई ॥
Jin sirjī ṯin āpe go▫ī.
He who has created, shall Himself destroy.
ਜਿਸ ਨੇ ਆਲਮ ਰਚਿਆ ਹੈ, ਊਹ ਆਪ ਹੀ ਇਸ ਨੂੰ ਨਾਸ ਕਰ ਦੇਵੇਗਾ।
ਜਿਨਿ = ਜਿਸ (ਪ੍ਰਭੂ) ਨੇ। ਸਿਰਜੀ = ਪੈਦਾ ਕੀਤੀ। ਤਿਨਿ = ਉਸ (ਪ੍ਰਭੂ) ਨੇ। ਗੋਈ = ਨਾਸ ਕੀਤੀ।ਜਿਸ ਪਰਮਾਤਮਾ ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ ਉਹ ਆਪ ਹੀ ਇਸ ਨੂੰ ਨਾਸ ਕਰਦਾ ਹੈ।
 
नानक नामु समालि सदा तूं सहजे सचि समावणिआ ॥८॥१६॥१७॥
Nānak nām samāl saḏā ṯūʼn sėhje sacẖ samāvaṇi▫ā. ||8||16||17||
O Nanak, remember the Naam forever, and you shall merge into the True One with intuitive ease. ||8||16||17||
ਨਾਨਕ ਤੂੰ ਸਦੀਵ ਹੀ ਹਰੀ ਨਾਮ ਦਾ ਸਿਮਰਨ ਕਰ। ਇੰਞ ਤੂੰ ਸੁਖੈਨ ਹੀ ਸਤਿਪੁਰਖ ਨਾਲ ਅਭੇਦ ਹੋ ਜਾਵੇਂਗਾ।
ਸਮਾਲਿ = ਚੇਤੇ ਰੱਖ। ਸਚਿ = ਸਦਾ-ਥਿਰ ਪ੍ਰਭੂ ਵਿਚ ॥੮॥ਹੇ ਨਾਨਕ! ਤੂੰ ਉਸ ਪਰਮਾਤਮਾ ਦਾ ਨਾਮ ਸਦਾ ਆਪਣੇ ਹਿਰਦੇ ਵਿਚ ਸਾਂਭ ਰੱਖ। (ਨਾਮ ਸਿਮਰਨ ਦੀ ਬਰਕਤਿ ਨਾਲ) ਆਤਮਕ ਅਡੋਲਤਾ ਵਿਚ ਟਿਕ ਕੇ ਉਸ ਸਦਾ-ਥਿਰ ਪ੍ਰਭੂ ਵਿਚ ਲੀਨ ਰਹੀਦਾ ਹੈ ॥੮॥੧੬॥੧੭॥
 
माझ महला ३ ॥
Mājẖ mėhlā 3.
Maajh, Third Mehl:
ਮਾਝ, ਤੀਜੀ ਪਾਤਸ਼ਾਹੀ।
xxxxxx
 
से सचि लागे जो तुधु भाए ॥
Se sacẖ lāge jo ṯuḏẖ bẖā▫e.
Those who please You are linked to the Truth.
ਜਿਹੜੇ ਤੈਨੂੰ ਚੰਗੇ ਲੱਗਦੇ ਹਨ, ਉਹ ਸੱਚ ਨਾਲ ਜੁੜਦੇ ਹਨ।
ਸਚਿ = ਸਦਾ-ਥਿਰ ਪ੍ਰਭੂ ਵਿਚ। ਤੁਧੁ = ਤੈਨੂੰ। ਭਾਏ = ਚੰਗੇ ਲੱਗੇ।(ਹੇ ਪ੍ਰਭੂ!) ਜੇਹੜੇ ਬੰਦੇ ਤੈਨੂੰ ਚੰਗੇ ਲੱਗਦੇ ਹਨ ਉਹ (ਤੇਰੇ) ਸਦਾ-ਥਿਰ ਨਾਮ ਵਿਚ ਜੁੜੇ ਰਹਿੰਦੇ ਹਨ।
 
सदा सचु सेवहि सहज सुभाए ॥
Saḏā sacẖ sevėh sahj subẖā▫e.
They serve the True One forever, with intuitive ease.
ਕੁਦਰਤੀ ਤੌਰ ਤੇ ਉਹ ਹਮੇਸ਼ਾਂ ਹੀ ਸੱਚੇ ਸਾਈਂ ਦੀ ਘਾਲ ਘਾਲਦੇ ਹਨ।
ਸਚੁ = ਸਦਾ-ਥਿਰ ਪ੍ਰਭੂ। ਸਹਜ = ਆਤਮਕ ਅਡੋਲਤਾ। ਸੁਭਾਏ = ਸੁਭਾਇ, ਪ੍ਰੇਮ ਵਿਚ। ਸਹਜ ਸੁਭਾਏ = ਆਤਮਕ ਅਡੋਲਤਾ ਦੇ ਭਾਵ ਵਿਚ।ਉਹ ਆਤਮਕ ਅਡੋਲਤਾ ਦੇ ਭਾਵ ਵਿਚ (ਟਿਕ ਕੇ) ਸਦਾ (ਤੇਰੇ) ਸਦਾ-ਥਿਰ ਰਹਿਣ ਵਾਲੇ ਨਾਮ ਨੂੰ ਸਿਮਰਦੇ ਹਨ।
 
सचै सबदि सचा सालाही सचै मेलि मिलावणिआ ॥१॥
Sacẖai sabaḏ sacẖā sālāhī sacẖai mel milāvaṇi▫ā. ||1||
Through the True Word of the Shabad, they praise the True One, and they merge in the merging of Truth. ||1||
ਸੱਚੀ ਗੁਰਬਾਣੀ ਰਾਹੀਂ ਉਹ ਸਤਿਪੁਰਖ ਦੀ ਉਪਮਾ ਕਰਦੇ ਹਨ ਅਤੇ ਸੱਚਿਆਰਾਂ ਦੀ ਸੰਗਤ ਅੰਦਰ ਜੁੜਦੇ ਹਨ।
ਸਚੈ ਸਬਦਿ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਦੀ ਰਾਹੀਂ। ਸਾਲਾਹੀ = ਸਾਲਾਹੀਂ, ਮੈਂ ਸਿਫ਼ਤ-ਸਾਲਾਹ ਕਰਾਂ। ਸਚੈ ਮੇਲਿ = ਸਦਾ-ਥਿਰ ਪ੍ਰਭੂ ਦੇ ਮੇਲ ਵਿਚ, ਸਦਾ-ਥਿਰ ਪ੍ਰਭੂ ਦੇ ਚਰਨਾਂ ਵਿਚ ॥੧॥(ਜੇ ਪ੍ਰਭੂ ਦੀ ਮਿਹਰ ਹੋਵੇ ਤਾਂ) ਮੈਂ ਭੀ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਦੀ ਰਾਹੀਂ ਉਸ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਰਹਾਂ। (ਜੇਹੜੇ ਸਿਫ਼ਤ-ਸਾਲਾਹ ਕਰਦੇ ਹਨ) ਉਹ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਚਰਨਾਂ ਵਿਚ ਜੁੜੇ ਰਹਿੰਦੇ ਹਨ ॥੧॥
 
हउ वारी जीउ वारी सचु सालाहणिआ ॥
Ha▫o vārī jī▫o vārī sacẖ salāhṇi▫ā.
I am a sacrifice, my soul is a sacrifice, to those who praise the True One.
ਮੈਂ ਸਦਕੇ ਹਾਂ, ਮੇਰੀ ਜਿੰਦੜੀ ਸਦਕੜੇ ਹੈ, ਉਨ੍ਹਾਂ ਉਤੋਂ ਜੋ ਸੱਚੇ ਮਾਲਕ ਦੀ ਪ੍ਰਭਤਾ ਗਾਇਨ ਕਰਦੇ ਹਨ।
xxxਮੈਂ ਉਹਨਾਂ ਤੋਂ ਸਦਕੇ ਹਾਂ ਕੁਰਬਾਨ ਹਾਂ, ਜੋ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦੇ ਹਨ।
 
सचु धिआइनि से सचि राते सचे सचि समावणिआ ॥१॥ रहाउ ॥
Sacẖ ḏẖi▫ā▫in se sacẖ rāṯe sacẖe sacẖ samāvaṇi▫ā. ||1|| rahā▫o.
Those who meditate on the True One are attuned to Truth; they are absorbed into the Truest of the True. ||1||Pause||
ਜਿਹੜੇ ਸਤਿਪੁਰਖ ਦਾ ਅਰਾਧਨ ਕਰਦੇ ਹਨ, ਉਹ ਸੱਚ ਨਾਲ ਰੰਗੇ ਜਾਂਦੇ ਹਨ ਅਤੇ ਸਚਿਆਰਾਂ ਦੇ ਪਰਮ ਸਚਿਆਰ ਅੰਦਰ ਲੀਨ ਹੋ ਜਾਂਦੇ ਹਨ। ਠਹਿਰਾਉ।
ਧਿਆਇਨਿ = ਧਿਆਨ ਧਰਦੇ ਹਨ। ਰਾਤੇ = ਮਸਤ। ਸਚੇ ਸਚਿ = ਸਦਾ-ਥਿਰ ਪ੍ਰਭੂ ਵਿਚ ਹੀ ॥੧॥ਜੇਹੜੇ ਮਨੁੱਖ ਸਦਾ-ਥਿਰ ਪ੍ਰਭੂ ਦਾ ਧਿਆਨ ਧਰਦੇ ਹਨ, ਉਹ ਉਸ ਸਦਾ-ਥਿਰ ਵਿਚ ਰੰਗੇ ਰਹਿੰਦੇ ਹਨ ਉਹ ਸਦਾ ਹੀ ਸਦਾ-ਥਿਰ ਵਿਚ ਲੀਨ ਰਹਿੰਦੇ ਹਨ ॥੧॥ ਰਹਾਉ॥
 
जह देखा सचु सभनी थाई ॥
Jah ḏekẖā sacẖ sabẖnī thā▫ī.
The True One is everywhere, wherever I look.
ਜਿਥੇ ਕਿਤੇ ਮੈਂ ਵੇਖਦਾ ਹਾਂ, ਸਾਰਿਆਂ ਥਾਵਾਂ ਤੇ ਮੈਂ ਸੱਚੇ ਸੁਆਮੀ ਨੂੰ ਪਾਉਂਦਾ ਹਾਂ।
ਜਹ = ਜਿਥੇ। ਦੇਖਾ = ਦੇਖਾਂ, ਮੈਂ ਵੇਖਦਾ ਹਾਂ।ਮੈਂ ਜਿਧਰ ਵੇਖਦਾ ਹਾਂ, ਸਦਾ-ਥਿਰ ਪਰਮਾਤਮਾ ਸਭ ਥਾਈਂ ਵੱਸਦਾ ਹੈ।
 
गुर परसादी मंनि वसाई ॥
Gur parsādī man vasā▫ī.
By Guru's Grace, I enshrine Him in my mind.
ਗੁਰਾਂ ਦੀ ਮਿਹਰ ਸਦਕਾ ਮੈਂ ਉਸ ਨੂੰ ਆਪਣੇ ਦਿਲ ਵਿੱਚ ਟਿਕਾਉਂਦਾ ਹਾਂ।
ਮੰਨਿ = ਮਨ ਵਿਚ। ਵਸਾਈ = ਵਸਾਈ, ਮੈਂ ਵਸਾਂਦਾ ਹਾਂ।ਗੁਰੂ ਦੀ ਕਿਰਪਾ ਨਾਲ ਹੀ ਉਸ ਨੂੰ ਮੈਂ ਆਪਣੇ ਮਨ ਵਿਚ ਵਸਾ ਸਕਦਾ ਹਾਂ।
 
तनु सचा रसना सचि राती सचु सुणि आखि वखानणिआ ॥२॥
Ŧan sacẖā rasnā sacẖ rāṯī sacẖ suṇ ākẖ vakẖānṇi▫ā. ||2||
True are the bodies of those whose tongues are attuned to Truth. They hear the Truth, and speak it with their mouths. ||2||
ਸੱਚੀ ਹੈ ਦੇਹਿ ਉਸ ਬੰਦੇ ਦੀ, ਜਿਸ ਦੀ ਜੀਭ ਸੱਚ ਨਾਲ ਰੱਗੀ ਹੈ ਜੋ ਸੱਚ ਨੂੰ ਸੁਣਦਾ ਤੇ ਆਪਣੇ ਮੂੰਹ ਨਾਲ ਉਚਾਰਦਾ ਹੈ।
ਤਨੁ ਸਚਾ = ਅਡੋਲ ਸਰੀਰ, ਗਿਆਨ-ਇੰਦ੍ਰੇ ਵਿਕਾਰਾਂ ਵਲੋਂ ਅਡੋਲ। ਰਸਨਾ = ਜੀਭ ॥੨॥ਜੇਹੜੇ ਮਨੁੱਖ ਉਸ ਸਦਾ-ਥਿਰ ਪ੍ਰਭੂ ਦਾ ਨਾਮ ਸੁਣ ਕੇ ਉਚਾਰ ਕੇ ਉਸ ਦੇ ਗੁਣ ਕਥਨ ਕਰਦੇ ਹਨ, ਉਹਨਾਂ ਦੀ ਜੀਭ ਸਦਾ-ਥਿਰ ਰਹਿਣ ਵਾਲੇ ਪ੍ਰਭੂ (ਦੇ ਨਾਮ-ਰੰਗ) ਵਿਚ ਰੰਗੀ ਜਾਂਦੀ ਹੈ, ਉਹਨਾਂ ਦੇ ਗਿਆਨ-ਇੰਦ੍ਰੇ ਅਡੋਲ ਹੋ ਜਾਂਦੇ ਹਨ ॥੨॥