Sri Guru Granth Sahib Ji

Ang: / 1430

Your last visited Ang:

मनसा मारि सचि समाणी ॥
Mansā mār sacẖ samāṇī.
Subduing their desires, they merge with the True One;
ਆਪਣੀ ਖਾਹਿਸ਼ ਨੂੰ ਮੇਟ ਕੇ ਪਤਨੀ ਆਪਣੇ ਸੱਚੇ ਪਤੀ ਨਾਲ ਅਭੇਦ ਹੋ ਜਾਂਦੀ ਹੈ,
ਮਨਸਾ = {मनीषा} ਕਾਮਨਾ। ਮਾਰਿ = (ਮਨੁ) ਮਾਰਿ, (ਮਨ ਨੂੰ) ਮਾਰ ਕੇ।(ਮਨ ਨੂੰ) ਮਾਰ ਕੇ ਜਿਸ ਮਨੁੱਖ ਦੀ ਵਾਸਨਾ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਗਈ ਹੈ,
 
इनि मनि डीठी सभ आवण जाणी ॥
In man dīṯẖī sabẖ āvaṇ jāṇī.
they see in their minds that everyone comes and goes in reincarnation.
ਅਤੇ ਆਪਣੇ ਇਸ ਮਨੂਏ ਨਾਲ ਸਾਰਿਆਂ ਨੂੰ ਆਉਣ ਤੇ ਜਾਣ ਦੇ ਅਧੀਨ ਵੇਖਦੀ ਹੈ।
ਇਨਿ = ਇਸ ਨੇ। ਮਨਿ = ਮਨ ਨੇ। ਇਨਿ ਮਨਿ = ਇਸ ਮਨ ਨੇ।ਉਸ ਨੇ ਇਸ (ਟਿਕੇ ਹੋਏ) ਮਨ ਦੀ ਰਾਹੀਂ ਇਹ ਸਾਰੀ ਜਨਮ ਮਰਨ ਦੇ ਗੇੜ ਦੀ ਖੇਡ ਵੇਖ ਲਈ ਹੈ (ਸਮਝ ਲਈ ਹੈ)।
 
सतिगुरु सेवे सदा मनु निहचलु निज घरि वासा पावणिआ ॥३॥
Saṯgur seve saḏā man nihcẖal nij gẖar vāsā pāvṇi▫ā. ||3||
Serving the True Guru, they become stable forever, and they obtain their dwelling in the home of the self. ||3||
ਸੱਚੇ ਗੁਰਾਂ ਦੀ ਚਾਕਰੀ ਕਰਨ ਦੁਆਰਾ ਪ੍ਰਾਣੀ ਹਮੇਸ਼ਾਂ ਲਈ ਸਥਿਰ ਹੋ ਜਾਂਦਾ ਹੈ ਅਤੇ ਆਪਣੇ ਨਿੱਜ ਦੇ ਗ੍ਰਹਿ ਅੰਦਰ ਵਸੇਬਾ ਪਾ ਲੈਂਦਾ ਹੈ।
ਘਰਿ = ਘਰ ਵਿਚ ॥੩॥ਉਹ ਮਨੁੱਖ ਗੁਰੂ ਦਾ ਆਸਰਾ ਲੈਂਦਾ ਹੈ, ਉਸ ਦਾ ਮਨ ਸਦਾ ਵਾਸਤੇ (ਮਾਇਆ ਦੇ ਹੱਲਿਆਂ ਵਲੋਂ) ਅਡੋਲ ਹੋ ਜਾਂਦਾ ਹੈ, ਉਹ ਆਪਣੇ ਅਸਲ ਘਰ ਵਿਚ (ਪ੍ਰਭੂ-ਚਰਨਾਂ ਵਿਚ) ਟਿਕਾਣਾ ਹਾਸਲ ਕਰ ਲੈਂਦਾ ਹੈ ॥੩॥
 
गुर कै सबदि रिदै दिखाइआ ॥
Gur kai sabaḏ riḏai ḏikẖā▫i▫ā.
Through the Word of the Guru's Shabad, the Lord is seen within one's own heart.
ਗੁਰਾਂ ਦੇ ਉਪਦੇਸ਼ ਦੇ ਜਰੀਏ ਮੈਂ ਸੁਆਮੀ ਨੂੰ ਆਪਣੇ ਅੰਤਸ਼ਕਰਨ ਅੰਦਰ ਵੇਖ ਲਿਆ ਹੈ।
ਗੁਰ ਕੈ ਸਬਦਿ = ਗੁਰੂ ਦੇ ਸ਼ਬਦ ਨੇ। ਰਿਦੈ = ਹਿਰਦੇ ਵਿਚ।ਗੁਰੂ ਦੇ ਸ਼ਬਦ ਨੇ (ਮੈਨੂੰ ਪਰਮਾਤਮਾ ਮੇਰੇ) ਹਿਰਦੇ ਵਿਚ (ਵੱਸਦਾ) ਵਿਖਾ ਦਿੱਤਾ ਹੈ।
 
माइआ मोहु सबदि जलाइआ ॥
Mā▫i▫ā moh sabaḏ jalā▫i▫ā.
Through the Shabad, I have burned my emotional attachment to Maya.
ਸੰਸਾਰੀ ਪਦਾਰਥਾਂ ਦੀ ਮਮਤਾ ਮੈਂ ਰੱਬ ਦੇ ਨਾਮ ਨਾਲ ਸਾੜ ਸੁੱਟੀ ਹੈ।
ਸਬਦਿ = ਸ਼ਬਦ ਦੀ ਰਾਹੀਂ।ਸ਼ਬਦ ਨੇ (ਮੇਰੇ ਅੰਦਰੋਂ) ਮਾਇਆ ਦਾ ਮੋਹ ਸਾੜ ਦਿੱਤਾ ਹੈ।
 
सचो सचा वेखि सालाही गुर सबदी सचु पावणिआ ॥४॥
Sacẖo sacẖā vekẖ sālāhī gur sabḏī sacẖ pāvṇi▫ā. ||4||
I gaze upon the Truest of the True, and I praise Him. Through the Word of the Guru's Shabad, I obtain the True One. ||4||
ਸੱਚਿਆਰਾਂ ਦੇ ਪਰਮ ਸਚਿਆਰ ਨੂੰ ਮੈਂ ਦੇਖਦਾ ਤੇ ਸਲਾਹੁੰਦਾ ਹਾਂ। ਗੁਰਾਂ ਦੇ ਉਪਦੇਸ਼ ਦੁਆਰਾ ਮੈਂ ਸੱਚੇ ਸੁਆਮੀ ਨੂੰ ਪ੍ਰਾਪਤ ਹੁੰਦਾ ਹਾਂ।
ਵੇਖਿ = ਵੇਖ ਕੇ। ਸਾਲਾਹੀ = ਮੈਂ ਸਲਾਹੁੰਦਾ ਹਾਂ ॥੪॥(ਹੁਣ) ਮੈਂ (ਹਰ ਥਾਂ) ਉਸ ਸਦਾ-ਥਿਰ ਪ੍ਰਭੂ ਨੂੰ ਹੀ ਵੇਖ ਕੇ (ਉਸ ਦੀ) ਸਿਫ਼ਤ-ਸਾਲਾਹ ਕਰਦਾ ਹਾਂ। ਗੁਰੂ ਦੇ ਸ਼ਬਦ ਵਿਚ (ਜੁੜਨ ਵਾਲੇ ਮਨੁੱਖ) ਸਦਾ-ਥਿਰ ਪ੍ਰਭੂ ਦਾ ਮਿਲਾਪ ਹਾਸਲ ਕਰ ਲੈਂਦੇ ਹਨ ॥੪॥
 
जो सचि राते तिन सची लिव लागी ॥
Jo sacẖ rāṯe ṯin sacẖī liv lāgī.
Those who are attuned to Truth are blessed with the Love of the True One.
ਜਿਹੜੇ ਸੱਚ ਨਾਲ ਰੰਗੇ ਹਨ ਉਨ੍ਹਾਂ ਨੂੰ ਸਾਹਿਬ ਦੀ ਸੱਚੀ ਪ੍ਰੀਤ ਦੀ ਦਾਤ ਮਿਲਦੀ ਹੈ।
ਲਿਵ = ਲਗਨ।ਜੇਹੜੇ ਮਨੁੱਖ ਸਦਾ-ਥਿਰ ਪ੍ਰਭੂ (ਦੇ ਨਾਮ-ਰੰਗ) ਵਿਚ ਰੰਗੇ ਜਾਂਦੇ ਹਨ, ਉਹਨਾਂ ਦੇ ਅੰਦਰ (ਪ੍ਰਭੂ ਦੇ ਚਰਨਾਂ ਵਾਸਤੇ) ਸਦਾ ਕਾਇਮ ਰਹਿਣ ਵਾਲੀ ਲਗਨ ਪੈਦਾ ਹੋ ਜਾਂਦੀ ਹੈ।
 
हरि नामु समालहि से वडभागी ॥
Har nām samālėh se vadbẖāgī.
Those who praise the Lord's Name are very fortunate.
ਜੋ ਵਾਹਿਗੁਰੂ ਦੇ ਨਾਮ ਨੂੰ ਸਿਮਰਦੇ ਹਨ ਉਹ ਪਰਮ ਚੰਗੇ ਕਰਮਾਂ ਵਾਲੇ ਹਨ।
ਸਮਾਲਹਿ = ਹਿਰਦੇ ਵਿਚ ਸਾਂਭਦੇ ਹਨ।ਉਹ ਵੱਡੇ ਭਾਗਾਂ ਵਾਲੇ ਮਨੁੱਖ ਪ੍ਰਭੂ ਦੇ ਨਾਮ ਨੂੰ (ਆਪਣੇ ਹਿਰਦੇ ਵਿਚ) ਸਾਂਭ ਕੇ ਰੱਖਦੇ ਹਨ।
 
सचै सबदि आपि मिलाए सतसंगति सचु गुण गावणिआ ॥५॥
Sacẖai sabaḏ āp milā▫e saṯsangaṯ sacẖ guṇ gāvaṇi▫ā. ||5||
Through the Word of His Shabad, the True One blends with Himself, those who join the True Congregation and sing the Glorious Praises of the True One. ||5||
ਸੱਚਾ ਸਾਹਿਬ ਉਨੱਾਂ ਨੂੰ ਆਪਣੇ ਨਾਲ ਅਭੇਦ ਕਰ ਲੈਂਦਾ ਹੈ ਜੋ ਸਾਧ ਸੰਗਤ ਨਾਲ ਜੁੜ ਕੇ ਉਸਦੀ ਸੱਚੀ ਸਿਫ਼ਤ ਸਨਾ ਗਾਇਨ ਕਰਦੇ ਹਨ।
xxx॥੫॥ਜਿਨ੍ਹਾਂ ਮਨੁੱਖਾਂ ਨੂੰ ਪ੍ਰਭੂ ਆਪ ਹੀ ਸਿਫ਼ਤ-ਸਾਲਾਹ ਦੀ ਬਾਣੀ ਵਿਚ ਜੋੜਦਾ ਹੈ, ਉਹ ਸਾਧ ਸੰਗਤ ਵਿਚ ਰਹਿ ਕੇ ਸਦਾ-ਥਿਰ ਪ੍ਰਭੂ ਨੂੰ ਸਿਮਰਦੇ ਹਨ ਉਸ ਦੇ ਗੁਣ ਗਾਂਦੇ ਹਨ ॥੫॥
 
लेखा पड़ीऐ जे लेखे विचि होवै ॥
Lekẖā paṛī▫ai je lekẖe vicẖ hovai.
We could read the account of the Lord, if He were in any account.
ਆਪਾਂ ਸਾਹਿਬ ਦਾ ਹਿਸਾਬ ਕਿਤਾਬ ਤਾਂ ਵਾਚੀਏ ਜੇਕਰ ਊਹ ਕਿਸੇ ਲੇਖੇ ਪੱਤੇ ਆਉਂਦਾ ਹੋਵੇ।
ਲੇਖਾ = ਪਰਮਾਤਮਾ ਦੇ ਗੁਣਾਂ ਦੀ ਹਸਤੀ ਦਾ ਅੰਤ ਲੱਭਣ ਵਾਲਾ ਹਿਸਾਬ।ਉਸ ਪਰਮਾਤਮਾ ਦੀ ਕੁਦਰਤਿ ਦਾ ਉਸ ਦੀ ਹਸਤੀ ਦਾ ਉਸ ਦੇ ਗੁਣਾਂ ਦਾ ਪੂਰਾ ਗਿਆਨ ਪ੍ਰਾਪਤ ਕਰਨ ਦਾ ਜਤਨ ਵਿਅਰਥ ਹੈ, ਉਸ ਦਾ ਸਰੂਪ ਲੇਖਿਆਂ ਤੋਂ ਬਾਹਰ ਹੈ।
 
ओहु अगमु अगोचरु सबदि सुधि होवै ॥
Oh agam agocẖar sabaḏ suḏẖ hovai.
He is Inaccessible and Incomprehensible; through the Shabad, understanding is obtained.
ਉਹ ਪਹੁੰਚ ਤੋਂ ਪਰੇ ਤੇ ਸੋਚ ਵਿਚਾਰ ਤੋਂ ਉਚੇਰਾ ਹੈ। ਗੁਰਾਂ ਦੀ ਸਿਖ ਮਤ ਦੁਆਰਾ ਉਸ ਦੀ ਗਿਆਤ ਪ੍ਰਾਪਤ ਹੁੰਦੀ ਹੈ।
ਅਗਮੁ = ਅਪਹੁੰਚ। ਅਗੋਚਰੁ = {ਅ-ਗੋ-ਚਰੁ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਾਹ ਹੋ ਸਕੇ। ਸੁਧਿ = ਸਮਝ। ਅਨਦਿਨੁ = ਹਰ ਰੋਜ਼।ਉਹ ਅਪਹੁੰਚ ਹੈ, ਮਨੁੱਖ ਦੇ ਗਿਆਨ-ਇੰਦ੍ਰਿਆਂ ਦੀ ਉਸ ਤਕ ਪਹੁੰਚ ਨਹੀਂ ਹੋ ਸਕਦੀ। ਪਰ (ਪਰਮਾਤਮਾ ਦੀ ਇਸ ਅਗਾਧਤਾ ਦੀ) ਸਮਝ ਗੁਰੂ ਦੇ ਸ਼ਬਦ ਦੀ ਰਾਹੀਂ ਹੁੰਦੀ ਹੈ।
 
अनदिनु सच सबदि सालाही होरु कोइ न कीमति पावणिआ ॥६॥
An▫ḏin sacẖ sabaḏ sālāhī hor ko▫e na kīmaṯ pāvṇi▫ā. ||6||
Night and day, praise the True Word of the Shabad. There is no other way to know His Worth. ||6||
ਰੈਣ ਦਿਹੁੰ ਸੱਚੇ ਸਾਹਿਬ ਦੀ ਪਰਸੰਸਾ ਕਰ ਹੋਰਸ ਕੋਈ ਤਰੀਕਾ ਉਸ ਦੇ ਮੁੱਲ ਜਾਨਣ ਦਾ ਨਹੀਂ।
ਸਚ ਸਬਦਿ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਦੀ ਰਾਹੀਂ ॥੬॥ਮੈਂ ਤਾਂ ਹਰ ਵੇਲੇ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ ਉਸ ਦੀ ਸਿਫ਼ਤ-ਸਾਲਾਹ ਹੀ ਕਰਦਾ ਹਾਂ। ਕੋਈ ਭੀ ਹੋਰ ਐਸਾ ਨਹੀਂ ਜਿਸ ਨੂੰ ਉਸ ਪਰਮਾਤਮਾ ਦੇ ਬਰਾਬਰ ਦਾ ਕਿਹਾ ਜਾ ਸਕੇ ॥੬॥
 
पड़ि पड़ि थाके सांति न आई ॥
Paṛ paṛ thāke sāʼnṯ na ā▫ī.
People read and recite until they grow weary, but they do not find peace.
ਪੜ੍ਹ ਤੇ ਵਾਚ ਕੇ ਆਦਮੀ ਹੰਭ ਜਾਂਦੇੋ ਹਨ ਪ੍ਰੰਤੂ ਉਨ੍ਹਾਂ ਨੂੰ ਠੰਢ-ਚੈਨ ਪ੍ਰਾਪਤ ਨਹੀਂ ਹੁੰਦੀ।
ਸਾਂਤਿ = ਆਤਮਕ ਅਡੋਲਤਾ।(ਪਰਮਾਤਮਾ ਦਾ ਅੰਤ ਪਾਣ ਵਾਸਤੇ ਅਨੇਕਾਂ ਪੁਸਤਕਾਂ) ਪੜ੍ਹ ਪੜ੍ਹ ਕੇ (ਵਿਦਵਾਨ ਲੋਕ) ਥੱਕ ਗਏ, (ਪ੍ਰਭੂ ਦਾ ਸਰੂਪ ਭੀ ਨਾਹ ਸਮਝ ਸਕੇ, ਤੇ) ਆਤਮਕ ਅਡੋਲਤਾ (ਭੀ) ਪ੍ਰਾਪਤ ਨਾਹ ਹੋਈ,
 
त्रिसना जाले सुधि न काई ॥
Ŧarisnā jāle suḏẖ na kā▫ī.
Consumed by desire, they have no understanding at all.
ਖਾਹਿਸ਼ ਨੇ ਉਨ੍ਹਾਂ ਨੂੰ ਸਾੜ ਸੁਟਿਆ ਹੈ ਅਤੇ ਉਨ੍ਹਾਂ ਨੂੰ ਇਸ ਦੀ ਕੋਈ ਗਿਆਤ ਨਹੀਂ।
ਜਾਲੇ = ਸਾੜੇ।ਸਗੋਂ (ਮਾਇਆ ਦੀ) ਤ੍ਰਿਸ਼ਨਾ (ਦੀ ਅੱਗ) ਵਿਚ ਹੀ ਸੜਦੇ ਰਹੇ।
 
बिखु बिहाझहि बिखु मोह पिआसे कूड़ु बोलि बिखु खावणिआ ॥७॥
Bikẖ bihājẖėh bikẖ moh pi▫āse kūṛ bol bikẖ kẖāvaṇi▫ā. ||7||
They purchase poison, and they are thirsty with their fascination for poison. Telling lies, they eat poison. ||7||
ਜਹਿਰ ਉਹ ਖਰੀਦਦੇ ਹਨ ਤੇ ਜਹਿਰ ਦੀ ਪ੍ਰੀਤ ਖਾਤਰ ਊਹ ਤਿਹਾਏ ਹਨ। ਝੂਠ ਆਖ ਕੇ ਉਹ ਜਹਿਰ ਖਾਂਦੇ ਹਨ।
ਬਿਖੁ = ਜ਼ਹਰ। ਬਿਹਾਝਹਿ = ਖ਼ਰੀਦਦੇ ਹਨ। ਬੋਲਿ = ਬੋਲ ਕੇ ॥੭॥ਆਤਮਕ ਮੌਤ ਲਿਆਉਣ ਵਾਲੀ ਉਹ ਮਾਇਆ-ਜ਼ਹਰ ਹੀ ਇੱਕਠੀ ਕਰਦੇ ਰਹਿੰਦੇ ਹਨ, ਇਸ ਮਾਇਆ-ਜ਼ਹਰ ਦੇ ਮੋਹ ਦੀ ਹੀ ਉਹਨਾਂ ਨੂੰ ਤ੍ਰੇਹ ਲੱਗੀ ਰਹਿੰਦੀ ਹੈ, ਝੂਠ ਬੋਲ ਕੇ ਉਹ ਇਸ ਜ਼ਹਰ ਨੂੰ ਹੀ ਆਪਣੀ (ਆਤਮਕ ਖ਼ੁਰਾਕ) ਬਣਾਈ ਰੱਖਦੇ ਹਨ ॥੭॥
 
गुर परसादी एको जाणा ॥
Gur parsādī eko jāṇā.
By Guru's Grace, I know the One.
ਗੁਰਾਂ ਦੀ ਦਇਆ ਦੁਆਰਾ ਮੈਂ ਕੇਵਲ ਇੱਕ ਹਰੀ ਨੂੰ ਹੀ ਜਾਣਦਾ ਹਾਂ।
xxxਹੇ ਨਾਨਕ! ਜਿਸ ਮਨੁੱਖ ਨੇ ਗੁਰੂ ਦੀ ਕਿਰਪਾ ਨਾਲ ਸਿਰਫ਼ ਇਕ ਪਰਮਾਤਮਾ ਨਾਲ ਹੀ ਡੂੰਘੀ ਸਾਂਝ ਪਾਈ,
 
दूजा मारि मनु सचि समाणा ॥
Ḏūjā mār man sacẖ samāṇā.
Subduing my sense of duality, my mind is absorbed into the True One.
ਦਵੈਤ-ਭਾਵ ਨੂੰ ਨਾਸ ਕਰਕੇ ਮੇਰੀ ਆਤਮਾਂ ਸੱਚੇ ਸਾਈਂ ਅੰਦਰ ਲੀਨ ਹੋ ਗਈ ਹੈ।
xxxਪ੍ਰਭੂ ਤੋਂ ਬਿਨਾ ਹੋਰ ਪਿਆਰ ਨੂੰ ਮਾਰ ਕੇ ਉਸ ਦਾ ਮਨ ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ ਲੀਨ ਹੋ ਗਿਆ।
 
नानक एको नामु वरतै मन अंतरि गुर परसादी पावणिआ ॥८॥१७॥१८॥
Nānak eko nām varṯai man anṯar gur parsādī pāvṇi▫ā. ||8||17||18||
O Nanak, the One Name is pervading deep within my mind; by Guru's Grace, I receive it. ||8||17||18||
ਨਾਨਕ ਕੇਵਲ ਅਦੁੱਤੀ ਨਾਮ ਹੀ ਮੇਰੇ ਚਿੱਤ ਅੰਦਰ ਪਰਵਿਰਤ ਹੋ ਰਿਹਾ ਹੈ। ਗੁਰਾਂ ਦੀ ਦਇਆ ਦੁਆਰਾ ਨਾਮ ਪਾਇਆ ਜਾਂਦਾ ਹੈ।
ਏਕੋ = ਇਕ ਪਰਮਾਤਮਾ ਨੂੰ ਹੀ ॥੮॥ਜਿਨ੍ਹਾਂ ਦੇ ਮਨ ਵਿਚ ਸਿਰਫ਼ ਪਰਮਾਤਮਾ ਦਾ ਨਾਮ ਹੀ ਵੱਸਦਾ ਹੈ, ਉਹ ਗੁਰੂ ਦੀ ਕਿਰਪਾ ਨਾਲ (ਪਰਮਾਤਮਾ ਦੇ ਚਰਨਾਂ ਵਿਚ) ਮਿਲਾਪ ਹਾਸਲ ਕਰ ਲੈਂਦੇ ਹਨ ॥੮॥੧੭॥੧੮॥
 
माझ महला ३ ॥
Mājẖ mėhlā 3.
Maajh, Third Mehl:
ਮਾਝ, ਤੀਜੀ ਪਾਤਸ਼ਾਹੀ।
xxxxxx
 
वरन रूप वरतहि सभ तेरे ॥
varan rūp varṯėh sabẖ ṯere.
In all colors and forms, You are pervading.
ਸਮੂਹ ਜਾਤੀਆਂ ਤੇ ਸ਼ਕਲਾਂ ਤੇਰੀਆਂ ਪਰਚੱਲਤ ਕੀਤੀਆਂ ਹੋਈਆਂ ਹਨ।
ਵਰਨ = ਰੰਗ। ਵਰਤਹਿ = ਮੌਜੂਦ ਹਨ।(ਹੇ ਪ੍ਰਭੂ! ਜਗਤ ਵਿਚ ਬੇਅੰਤ ਜੀਵ ਹਨ ਇਹਨਾਂ) ਸਭਨਾਂ ਵਿਚ ਤੇਰੇ ਹੀ ਵਖ ਵਖ ਰੂਪ ਦਿੱਸ ਰਹੇ ਹਨ ਤੇਰੇ ਹੀ ਵਖ ਵਖ ਰੰਗ ਦਿੱਸ ਰਹੇ ਹਨ।
 
मरि मरि जमहि फेर पवहि घणेरे ॥
Mar mar jamėh fer pavėh gẖaṇere.
People die over and over again; they are re-born, and make their rounds on the wheel of reincarnation.
ਬੰਦੇ ਮੁੜ ਮੁੜ ਕੇ ਮਰਦੇ ਜੰਮਦੇ ਤੇ ਬਹੁਤੇ ਗੇੜਿਆਂ ਵਿੱਚ ਪੈਂਦੇ ਹਨ।
ਫੇਰ = ਗੇੜੇ। ਘਣੇਰੇ = ਬਹੁਤ।(ਇਹ ਬੇਅੰਤ ਜੀਵ) ਮੁੜ ਮੁੜ ਜੰਮਦੇ ਮਰਦੇ ਰਹਿੰਦੇ ਹਨ, ਇਹਨਾਂ ਨੂੰ ਜਨਮ ਮਰਨ ਦੇ ਕਈ ਗੇੜ ਪਏ ਰਹਿੰਦੇ ਹਨ।
 
तूं एको निहचलु अगम अपारा गुरमती बूझ बुझावणिआ ॥१॥
Ŧūʼn eko nihcẖal agam apārā gurmaṯī būjẖ bujẖāvaṇi▫ā. ||1||
You alone are Eternal and Unchanging, Inaccessible and Infinite. Through the Guru's Teachings, understanding is imparted. ||1||
ਕੇਵਲ ਤੂੰ ਹੀ ਅਹਿੱਲ, ਅਗਾਧ ਅਤੇ ਅਨੰਤ ਹੈਂ ਗੁਰਾਂ ਦੇ ਉਪਦੇਸ਼ ਦੁਆਰਾ ਹੀ ਤੇਰੀ ਗਿਆਤ ਦਰਸਾਈ ਜਾਂਦੀ ਹੈ।
ਨਿਹਚਲੁ = ਅਟੱਲ ॥੧॥(ਹੇ ਪ੍ਰਭੂ!) ਸਿਰਫ਼ ਤੂੰ ਹੀ ਅਟੱਲ ਹੈਂ ਅਪਹੁੰਚ ਹੈਂ, ਬੇਅੰਤ ਹੈਂ-ਇਹ ਸਮਝ ਤੂੰ ਹੀ ਗੁਰੂ ਦੀ ਮੱਤ ਤੇ ਤੋਰ ਕੇ ਜੀਵਾਂ ਨੂੰ ਦੇਂਦਾ ਹੈਂ ॥੧॥
 
हउ वारी जीउ वारी राम नामु मंनि वसावणिआ ॥
Ha▫o vārī jī▫o vārī rām nām man vasāvaṇi▫ā.
I am a sacrifice, my soul is a sacrifice, to those who enshrine the Lord's Name in their minds.
ਮੈਂ ਬਲਿਹਾਰਨੇ ਹਾਂ, ਮੇਰੀ ਜਿੰਦਗੀ ਬਲਿਹਾਰਨੇ ਹੈ ਉਨ੍ਹਾਂ ਉਤੋਂ ਜੋ ਵਿਆਪਕ ਵਾਹਿਗੁਰੂ ਦੇ ਨਾਮ ਨੂੰ ਆਪਣੇ ਹਿਰਦੇ ਅੰਦਰ ਟਿਕਾਉਂਦੇ ਹਨ।
ਹਉ = ਮੈਂ। ਵਾਰੀ = ਕੁਰਬਾਨ। ਮੰਨਿ = ਮਨਿ, ਮਨ ਵਿਚ।ਮੈਂ ਉਹਨਾਂ ਮਨੁੱਖਾਂ ਤੋਂ ਸਦਾ ਕੁਰਬਾਨ ਜਾਂਦਾ ਹਾਂ, ਜੇਹੜੇ ਪਰਮਾਤਮਾ ਦਾ ਨਾਮ ਆਪਣੇ ਮਨ ਵਿਚ ਵਸਾਂਦੇ ਹਨ।
 
तिसु रूपु न रेखिआ वरनु न कोई गुरमती आपि बुझावणिआ ॥१॥ रहाउ ॥
Ŧis rūp na rekẖ▫i▫ā varan na ko▫ī gurmaṯī āp bujẖāvaṇi▫ā. ||1|| rahā▫o.
The Lord has no form, features or color. Through the Guru's Teachings, He inspires us to understand Him. ||1||Pause||
ਉਸ ਦਾ ਕੋਈ ਮੁਹਾਂਦਰਾ ਚਿੰਨ੍ਹ ਅਤੇ ਰੰਗ ਨਹੀਂ। ਗੁਰਾਂ ਦੀ ਸਿਖ-ਮਤ ਦੁਆਰਾ ਊਹ ਆਪਣੇ ਆਪ ਨੂੰ ਜਣਾਉਂਦਾ ਹੈ। ਠਹਿਰਾਉ।
ਤਿਸੁ = ਉਸ (ਪਰਮਾਤਮਾ) ਦਾ। ਰੇਖਿਆ = ਚਿਹਨ-ਚੱਕਰ। ਵਰਨੁ = ਰੰਗ {ਲਫ਼ਜ਼ 'ਵਰਨ' ਬਹੁ-ਵਚਨ ਹੈ, ਲਫ਼ਜ਼ 'ਵਰਨੁ' ਇਕ-ਵਚਨ ਹੈ} ॥੧॥ਉਸ ਪਰਮਾਤਮਾ ਦਾ ਕੋਈ ਖ਼ਾਸ ਰੂਪ ਨਹੀਂ, ਕੋਈ ਖ਼ਾਸ ਚਿਹਨ ਚੱਕਰ ਨਹੀਂ, ਕੋਈ ਖ਼ਾਸ ਰੰਗ ਨਹੀਂ। ਉਹ ਆਪ ਹੀ ਜੀਵਾਂ ਨੂੰ ਗੁਰੂ ਦੀ ਮੱਤ ਦੀ ਰਾਹੀਂ ਆਪਣੀ ਸੂਝ ਦੇਂਦਾ ਹੈ ॥੧॥ ਰਹਾਉ॥
 
सभ एका जोति जाणै जे कोई ॥
Sabẖ ekā joṯ jāṇai je ko▫ī.
The One Light is all-pervading; only a few know this.
ਸਾਰਿਆਂ ਅੰਦਰ ਇੱਕ ਸੁਆਮੀ ਦਾ ਪਰਕਾਸ਼ ਹੈ, ਜੇਕਰ ਕੋਈ ਪ੍ਰਾਣੀ ਇਸ ਨੂੰ ਅਨੁਭਵ ਕਰੇ।
xxxਸਾਰੀ ਸ੍ਰਿਸ਼ਟੀ ਵਿਚ ਇਕ ਪਰਮਾਤਮਾ ਦੀ ਹੀ ਜੋਤਿ ਮੌਜੂਦ ਹੈ। ਪਰ ਇਹ ਸਮਝ ਕਿਸੇ ਵਿਰਲੇ ਮਨੁੱਖ ਨੂੰ ਪੈਂਦੀ ਹੈ।
 
सतिगुरु सेविऐ परगटु होई ॥
Saṯgur sevi▫ai pargat ho▫ī.
Serving the True Guru, this is revealed.
ਸੱਚੇ ਗੁਰਾਂ ਦੀ ਟਹਿਲ ਕਮਾਉਣ ਦੁਆਰਾ ਇਹ ਪਰਤੱਖ ਤੇ ਜਾਹਰ ਹੋ ਜਾਂਦਾ ਹੈ।
ਸੇਵਿਐ = ਜੇ ਸੇਵਾ ਕੀਤੀ ਜਾਏ, ਜੇ ਆਸਰਾ ਲਿਆ ਜਾਏ।ਗੁਰੂ ਦੀ ਸਰਨ ਪਿਆਂ ਹੀ (ਸਭ ਜੀਵਾਂ ਵਿਚ ਵਿਆਪਕ ਜੋਤਿ) ਪ੍ਰਤੱਖ ਦਿੱਸਣ ਲੱਗ ਪੈਂਦੀ ਹੈ।
 
गुपतु परगटु वरतै सभ थाई जोती जोति मिलावणिआ ॥२॥
Gupaṯ pargat varṯai sabẖ thā▫ī joṯī joṯ milāvaṇi▫ā. ||2||
In the hidden and in the obvious, He is pervading all places. Our light merges into the Light. ||2||
ਪੋਸ਼ੀਦਾ ਤੇ ਪਰਤੱਖ ਸਾਰੀਆਂ ਥਾਵਾਂ ਅੰਦਰ ਉਹ ਰਮਿਆ ਹੋਇਆ ਹੈ। ਪਰਮ ਨੂਰ ਅੰਦਰ ਹੀ ਮਨੁੱਖੀ ਨੂਰ ਓੜਕ ਨੂੰ ਲੀਨ ਹੋ ਜਾਂਦਾ ਹੈ।
xxx॥੨॥ਸਭ ਥਾਵਾਂ ਵਿਚ ਪਰਮਾਤਮਾ ਦੀ ਜੋਤਿ ਲੁਕਵੀਂ ਭੀ ਮੌਜੂਦ ਹੈ ਤੇ ਪ੍ਰੱਤਖ ਭੀ ਮੌਜੂਦ ਹੈ। ਪ੍ਰਭੂ ਦੀ ਜੋਤਿ ਹਰੇਕ ਜੀਵ ਦੀ ਜੋਤਿ ਵਿਚ ਮਿਲੀ ਹੋਈ ਹੈ ॥੨॥
 
तिसना अगनि जलै संसारा ॥
Ŧisnā agan jalai sansārā.
The world is burning in the fire of desire,
ਖਾਹਿਸ਼ ਦੀ ਅੱਗ ਅੰਦਰ ਬੰਦਾ ਮਚ ਰਿਹਾ ਹੈ,
xxxਜਗਤ (ਮਾਇਆ ਦੀ) ਤ੍ਰਿਸ਼ਨਾ ਦੀ ਅੱਗ ਵਿਚ ਸੜ ਰਿਹਾ ਹੈ,
 
लोभु अभिमानु बहुतु अहंकारा ॥
Lobẖ abẖimān bahuṯ ahaʼnkārā.
in greed, arrogance and excessive ego.
ਅਤੇ ਤਮ੍ਹਾ ਤੇ ਘੁਮੰਡ ਦੇ ਘਨੇਰੇ ਵਿੱਚ ਫਸਿਆ ਹੈ।
xxx(ਇਸ ਉੱਤੇ) ਲੋਭ ਅਭਿਮਾਨ ਅਹੰਕਾਰ (ਆਪੋ ਆਪਣਾ) ਜ਼ੋਰ ਪਾ ਰਿਹਾ ਹੈ।
 
मरि मरि जनमै पति गवाए अपणी बिरथा जनमु गवावणिआ ॥३॥
Mar mar janmai paṯ gavā▫e apṇī birthā janam gavāvṇi▫ā. ||3||
People die over and over again; they are re-born, and lose their honor. They waste away their lives in vain. ||3||
ਉਹ ਬਾਰੰਬਾਰ ਜਾਂਦਾ ਆਉਂਦਾ ਅਤੇ ਆਪਣੀ ਇਜਤ ਆਬਰੂ ਗੁਆਉਂਦਾ ਹੈ। ਆਪਣਾ ਜੀਵਨ ਉਹ ਬੇਅਰਥ ਹੀ ਵੰਞਾ ਲੈਂਦਾ ਹੈ।
ਮਰਿ = ਮਰ ਕੇ, ਆਤਮਕ ਮੌਤ ਸਹੇੜ ਕੇ। ਪਤਿ = ਇੱਜ਼ਤ। ਬਿਰਥਾ = ਵਿਅਰਥ ॥੩॥(ਤ੍ਰਿਸ਼ਨਾ ਦੀ ਅੱਗ ਦੇ ਕਾਰਨ) ਜਗਤ ਆਤਮਕ ਮੌਤ ਸਹੇੜ ਕੇ ਜਨਮ ਮਰਨ ਦੇ ਗੇੜ ਵਿਚ ਪਿਆ ਹੋਇਆ ਹੈ, ਆਪਣੀ ਇੱਜ਼ਤ ਗਵਾ ਰਿਹਾ ਹੈ, ਤੇ ਆਪਣਾ ਮਨੁੱਖਾ ਜਨਮ ਵਿਅਰਥ ਜ਼ਾਇਆ ਕਰ ਰਿਹਾ ਹੈ ॥੩॥
 
गुर का सबदु को विरला बूझै ॥
Gur kā sabaḏ ko virlā būjẖai.
Those who understand the Word of the Guru's Shabad are very rare.
ਕੋਈ ਟਾਵਾਂ ਪੁਰਸ਼ ਹੀ ਗੁਰਬਾਣੀ ਨੂੰ ਸਮਝਦਾ ਹੈ।
xxxਕੋਈ ਵਿਰਲਾ (ਭਾਗਾਂ ਵਾਲਾ ਮਨੁੱਖ) ਗੁਰੂ ਦੇ ਸ਼ਬਦ ਨੂੰ ਸਮਝਦਾ ਹੈ।
 
आपु मारे ता त्रिभवणु सूझै ॥
Āp māre ṯā ṯaribẖavaṇ sūjẖai.
Those who subdue their egotism, come to know the three worlds.
ਜਦ ਬੰਦਾ ਆਪਣੀ ਸਵੈ-ਹੰਗਤਾ ਨੂੰ ਮੇਸ ਦਿੰਦਾ ਹੈ, ਤਦ ਉਸ ਨੂੰ ਤਿੰਨਾਂ ਜਹਾਨਾਂ ਦੀ ਗਿਆਤ ਹੋ ਜਾਂਦੀ ਹੈ।
ਆਪੁ = ਆਪਾ-ਭਾਵ। ਤ੍ਰਿਭਵਣੁ = ਸਾਰਾ ਜਗਤ।(ਜੇਹੜਾ ਸਮਝਦਾ ਹੈ, ਉਹ ਜਦੋਂ ਆਪਣੇ ਅੰਦਰੋਂ) ਆਪਾ-ਭਾਵ ਦੂਰ ਕਰਦਾ ਹੈ, ਤਦੋਂ ਉਹ ਪਰਮਾਤਮਾ ਨੂੰ ਤਿੰਨਾਂ ਭਵਨਾਂ ਵਿਚ ਵਿਆਪਕ ਜਾਣ ਲੈਂਦਾ ਹੈ।
 
फिरि ओहु मरै न मरणा होवै सहजे सचि समावणिआ ॥४॥
Fir oh marai na marṇā hovai sėhje sacẖ samāvaṇi▫ā. ||4||
Then, they die, never to die again. They are intuitively absorbed in the True One. ||4||
ਤਦ ਉਹ ਜੀਉਂਦੇ ਜੀ ਮਰਿਆ ਰਹਿੰਦਾ ਹੈ ਅਤੇ ਮੁੜ ਕੇ ਨਹੀਂ ਮਰਦਾ। ਉਹ ਸਗੋਂ ਸੁਖੈਨ ਹੀ ਸੱਚੇ ਸਾਈਂ ਨਾਲ ਅਭੇਦ ਹੋ ਜਾਂਦਾ ਹੈ।
ਮਰੈ = ਆਤਮਕ ਮੌਤ ਸਹੇੜਦਾ ਹੈ। ਮਰਣਾ = ਆਤਮਕ ਮੌਤ। ਸਹਜੇ = ਸਹਜਿ, ਆਤਮਕ ਅਡੋਲਤਾ ਵਿਚ। ਸਚਿ = ਸਦਾ-ਥਿਰ ਪ੍ਰਭੂ ਵਿਚ ॥੪॥(ਇਸ ਅਵਸਥਾ ਤੇ ਪਹੁੰਚ ਕੇ) ਮੁੜ ਉਹ ਆਤਮਕ ਮੌਤ ਨਹੀਂ ਸਹੇੜਦਾ, ਆਤਮਕ ਮੌਤ ਉਸ ਦੇ ਨੇੜੇ ਨਹੀਂ ਆਉਂਦੀ, ਉਹ ਆਤਮਕ ਅਡੋਲਤਾ ਵਿਚ ਟਿਕ ਕੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਰਹਿੰਦਾ ਹੈ ॥੪॥
 
माइआ महि फिरि चितु न लाए ॥
Mā▫i▫ā mėh fir cẖiṯ na lā▫e.
They do not focus their consciousness on Maya again.
ਉਹ ਤਦ, ਸੰਸਾਰੀ ਪਦਾਰਥਾਂ ਵਿੱਚ ਆਪਣੇ ਮਨ ਨੂੰ ਨਹੀਂ ਜੋੜਦਾ,
xxx(ਇਹੋ ਜਿਹੀ ਆਤਮਕ ਅਵਸਥਾ ਤੇ ਪਹੁੰਚਿਆ ਹੋਇਆ ਮਨੁੱਖ) ਮੁੜ ਕਦੇ ਮਾਇਆ (ਦੇ ਮੋਹ) ਵਿਚ ਆਪਣਾ ਮਨ ਨਹੀਂ ਜੋੜਦਾ,
 
गुर कै सबदि सद रहै समाए ॥
Gur kai sabaḏ saḏ rahai samā▫e.
They remain absorbed forever in the Word of the Guru's Shabad.
ਜੋ ਗੁਰਾਂ ਦੀ ਬਾਣੀ ਅੰਦਰ ਉਹ ਸਦੀਵ ਹੀ ਲੀਨ ਹੋਇਆ ਰਹਿੰਦਾ ਹੈ।
ਸਦ = ਸਦਾ।ਉਹ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਸਦਾ ਪਰਮਾਤਮਾ ਦੀ ਯਾਦ ਵਿਚ ਟਿਕਿਆ ਰਹਿੰਦਾ ਹੈ।
 
सचु सलाहे सभ घट अंतरि सचो सचु सुहावणिआ ॥५॥
Sacẖ salāhe sabẖ gẖat anṯar sacẖo sacẖ suhāvaṇi▫ā. ||5||
They praise the True One, who is contained deep within all hearts. They are blessed and exalted by the Truest of the True. ||5||
ਉਹ ਸੱਚੇ ਸਾਹਿਬ ਜੋ ਸਾਰਿਆਂ ਦਿਲਾਂ ਅੰਦਰ ਰਮਿਆ ਹੋਇਆ ਹੈ, ਦੀ ਪਰਸੰਸਾ ਕਰਦਾ ਹੈ ਅਤੇ ਸਮੂਹ ਸੱਚ ਅੰਦਰ ਸੁੰਦਰ ਭਾਸਦਾ ਹੈ।
ਸੁਹਾਵਣਿਆ = ਸੋਭਾ ਦੇ ਰਿਹਾ ਹੈ ॥੫॥ਉਹ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਹੀ ਸਿਫ਼ਤ-ਸਾਲਾਹ ਕਰਦਾ ਹੈ, ਉਸ ਨੂੰ ਇਹੀ ਦਿੱਸਦਾ ਹੈ ਕਿ ਸਾਰੇ ਸਰੀਰਾਂ ਵਿਚ ਉਹ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਹੀ ਸੋਭਾ ਦੇ ਰਿਹਾ ਹੈ ॥੫॥
 
सचु सालाही सदा हजूरे ॥
Sacẖ sālāhī saḏā hajūre.
Praise the True One, who is Ever-present.
ਮੈਂ ਸਤਿਪੁਰਖ ਦੀ ਸ਼ਲਾਘਾ ਕਰਦਾ ਹਾਂ ਜੋ ਹਮੇਸ਼ਾਂ ਹੀ ਐਨ ਪ੍ਰਤੱਖ ਹੈ,
ਹਜੂਰੇ = ਅੰਗ-ਸੰਗ, ਹਾਜ਼ਰ-ਨਾਜ਼ਰ।ਮੈਂ ਤਾਂ ਉਸ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹਾਂ, ਜੋ ਸਦਾ (ਸਭ ਜੀਵਾਂ ਦੇ) ਅੰਗ ਸੰਗ ਵੱਸਦਾ ਹੈ।
 
गुर कै सबदि रहिआ भरपूरे ॥
Gur kai sabaḏ rahi▫ā bẖarpūre.
Through the Word of the Guru's Shabad, He is pervading everywhere.
ਅਤੇ ਜੋ ਗੁਰਾਂ ਦੀ ਬਾਣੀ ਅੰਦਰ ਪਰੀ ਪੂਰਨ ਹੋ ਰਿਹਾ ਹੈ।
xxxਗੁਰੂ ਦੇ ਸ਼ਬਦ ਵਿਚ ਜੁੜਿਆਂ ਉਹ ਹਰ ਥਾਂ ਹੀ ਵੱਸਦਾ ਦਿੱਸਣ ਲੱਗ ਪੈਂਦਾ ਹੈ।
 
गुर परसादी सचु नदरी आवै सचे ही सुखु पावणिआ ॥६॥
Gur parsādī sacẖ naḏrī āvai sacẖe hī sukẖ pāvṇi▫ā. ||6||
By Guru's Grace, we come to behold the True One; from the True One, peace is obtained. ||6||
ਗੁਰਾਂ ਦੀ ਕਿਰਪਾਲਤਾ ਰਾਹੀਂ ਸੱਚਾ ਮਾਲਕ ਵੇਖਿਆ ਜਾਂਦਾ ਹੈ ਅਤੇ ਸਤਿਪੁਰਖ ਤੋਂ ਹੀ ਇਨਸਾਨ ਠੰਢ ਚੈਨ ਪਰਾਪਤ ਕਰਦਾ ਹੈ।
ਸਚੁ = ਸਦਾ-ਥਿਰ ਪ੍ਰਭੂ। ਸਚੇ = ਸਦਾ-ਥਿਰ ਪ੍ਰਭੂ ਵਿਚ ॥੬॥ਜਿਸ ਮਨੁੱਖ ਨੂੰ ਗੁਰੂ ਦੀ ਕਿਰਪਾ ਨਾਲ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ (ਹਰ ਥਾਂ ਵੱਸਦਾ) ਦਿੱਸ ਪੈਂਦਾ ਹੈ, ਉਹ ਉਸ ਸਦਾ-ਥਿਰ ਵਿਚ ਹੀ ਲੀਨ ਰਹਿ ਕੇ ਆਤਮਕ ਆਨੰਦ ਮਾਣਦਾ ਹੈ ॥੬॥
 
सचु मन अंदरि रहिआ समाइ ॥
Sacẖ man anḏar rahi▫ā samā▫e.
The True One permeates and pervades the mind within.
ਸੱਚਾ ਸਾਈਂ ਚਿੱਤ ਵਿੱਚ ਰਮਿਆ ਰਹਿੰਦਾ ਹੈ।
xxxਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਹਰੇਕ ਮਨੁੱਖ ਦੇ ਮਨ ਵਿਚ ਧੁਰ ਅੰਦਰ ਮੌਜੂਦ ਰਹਿੰਦਾ ਹੈ।
 
सदा सचु निहचलु आवै न जाइ ॥
Saḏā sacẖ nihcẖal āvai na jā▫e.
The True One is Eternal and Unchanging; He does not come and go in reincarnation.
ਸਤਿਪੁਰਖ ਸਦਾ ਹੀ ਮੁਸਤਕਿਲ ਹੈ, ਊਹ ਆਉਂਦਾ ਤੇ ਜਾਂਦਾ ਨਹੀਂ।
ਆਵੈ ਨ ਜਾਇ = ਜੇਹੜਾ ਨਾਹ ਜੰਮਦਾ ਹੈ ਨਾ ਮਰਦਾ ਹੈ।ਉਹ ਆਪ ਸਦਾ ਅਟੱਲ ਰਹਿੰਦਾ ਹੈ, ਨਾਹ ਕਦੇ ਜੰਮਦਾ ਹੈ ਨਾਹ ਮਰਦਾ ਹੈ।
 
सचे लागै सो मनु निरमलु गुरमती सचि समावणिआ ॥७॥
Sacẖe lāgai so man nirmal gurmaṯī sacẖ samāvaṇi▫ā. ||7||
Those who are attached to the True One are immaculate and pure. Through the Guru's Teachings, they merge in the True One. ||7||
ਉਹ ਮਨੁੱਖ ਜੋ ਸੱਚੇ ਮਾਲਕ ਨਾਲ ਜੁੜਦਾ ਹੈ, ਪਾਕ ਪਵਿੱਤਰ ਹੈ। ਗੁਰਾਂ ਦੇ ਉਪਦੇਸ਼ਾਂ ਦੁਆਰਾ ਊਹ ਸਤਿਪੁਰਖ ਨਾਲ ਅਪੇਦ ਹੋ ਜਾਂਦਾ ਹੈ।
xxx॥੭॥ਜੇਹੜਾ ਮਨ ਉਸ ਸਦਾ-ਥਿਰ ਪ੍ਰਭੂ ਵਿਚ ਪਿਆਰ ਪਾ ਲੈਂਦਾ ਹੈ, ਉਹ ਪਵਿੱਤਰ ਹੋ ਜਾਂਦਾ ਹੈ, ਗੁਰੂ ਦੀ ਮੱਤ ਉੱਤੇ ਤੁਰ ਕੇ ਉਹ ਉਸ ਸਦਾ-ਥਿਰ ਰਹਿਣ ਵਾਲੇ (ਦੀ ਯਾਦ) ਵਿਚ ਜੁੜਿਆ ਰਹਿੰਦਾ ਹੈ ॥੭॥
 
सचु सालाही अवरु न कोई ॥
Sacẖ sālāhī avar na ko▫ī.
Praise the True One, and no other.
ਮੈਂ ਸਤਿਪੁਰਖ ਦੀ ਉਸਤਤੀ ਕਰਦਾ ਹਾਂ ਅਤੇ ਹੋਰ ਕਿਸੇ ਦੀ ਨਹੀਂ।
ਸਾਲਾਹੀ = ਸਾਲਾਹੀਂ, ਮੈਂ ਸਲਾਹੁੰਦਾ ਹਾਂ।ਮੈਂ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਹੀ ਸਿਫ਼ਤ-ਸਾਲਾਹ ਕਰਦਾ ਹਾਂ। ਮੈਨੂੰ ਕਿਤੇ ਉਸ ਵਰਗਾ ਕੋਈ ਹੋਰ ਨਹੀਂ ਦਿੱਸਦਾ।
 
जितु सेविऐ सदा सुखु होई ॥
Jiṯ sevi▫ai saḏā sukẖ ho▫ī.
Serving Him, eternal peace is obtained.
ਜਿਸ ਦੀ ਟਹਿਲ ਕਮਾਉਣ ਦੁਆਰਾ ਦਾਇਮੀ ਆਰਾਮ ਪਰਾਪਤ ਹੁੰਦਾ ਹੈ।
ਜਿਤੁ ਸੇਵਿਐ = ਜਿਸ ਦਾ ਸਿਮਰਨ ਕੀਤਿਆਂ।ਉਸ ਸਦਾ-ਥਿਰ ਪ੍ਰਭੂ ਦਾ ਸਿਮਰਨ ਕੀਤਿਆਂ ਸਦਾ ਆਤਮਕ ਆਨੰਦ ਬਣਿਆ ਰਹਿੰਦਾ ਹੈ।