Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

सारग महला ५ दुपदे घरु ४
Sārag mėhlā 5 ḏupḏe gẖar 4
Saarang, Fifth Mehl, Du-Padas, Fourth House:
ਸਾਰੰਗ ਪੰਜਵੀਂ ਪਾਤਿਸ਼ਾਹੀ। ਦੁਪਦੇ।
xxxਰਾਗ ਸਾਰੰਗ, ਘਰ ੪ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ।
 
ੴ सतिगुर प्रसादि ॥
Ik▫oaʼnkār saṯgur parsāḏ.
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
xxxਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
 
मोहन घरि आवहु करउ जोदरीआ ॥
Mohan gẖar āvhu kara▫o joḏrī▫ā.
O my Fascinating Lord, I pray to You: come into my house.
ਹੇ ਮੇਰੇ ਮਨਮੋਹਨ ਪ੍ਰਭੂ! ਮੈਂ ਤੇਰੇ ਅੱਗੇ ਬੇਨਤੀ ਕਰਦੀ ਹਾਂ। ਤੂੰ ਮੇਰੇ ਗ੍ਰਹਿ ਅੰਦਰ ਆ।
ਮੋਹਨ = ਹੇ ਮਨ ਨੂੰ ਮੋਹਣ ਵਾਲੇ! ਘਰਿ = (ਮੇਰੇ ਹਿਰਦੇ-) ਘਰ ਵਿਚ। ਕਰਉ = ਕਰਉਂ, ਮੈਂ ਕਰਦੀ ਹਾਂ। ਜੋਦਰੀਆ = ਜੋਦੜੀ, ਮਿੰਨਤ।ਹੇ ਮੋਹਨ-ਪ੍ਰਭੂ! ਮੈਂ ਮਿੰਨਤ ਕਰਦੀ ਹਾਂ ਮੇਰੇ ਹਿਰਦੇ-ਘਰ ਵਿਚ ਆ ਵੱਸ।
 
मानु करउ अभिमानै बोलउ भूल चूक तेरी प्रिअ चिरीआ ॥१॥ रहाउ ॥
Mān kara▫o abẖimānai bola▫o bẖūl cẖūk ṯerī pari▫a cẖirī▫ā. ||1|| rahā▫o.
I act in pride, and speak in pride. I am mistaken and wrong, but I am still Your hand-maiden, O my Beloved. ||1||Pause||
ਮੈਂ ਸਵੈ-ਸਨਮਾਨ ਅੰਦਰ ਗਲਤਾਨ ਹਾਂ ਅਤੇ ਹੰਕਾਰੀਮਤੀ ਹੈ ਮੇਰੀ ਬੋਲਚਾਲ। ਭਾਵੇਂ ਮੈਂ ਭੁਲੇਖੇ ਅਤੇ ਗਲਤੀ ਵਿੱਚ ਹਾਂ ਪਰ ਫਿਰ ਭੀ ਮੈਂ ਤੇਰੀ ਚੇਰੀ ਹਾਂ, ਹੇ ਮੇਰੀ ਪਤੀ। ਠਹਿਰਾਉ।
ਅਭਿਮਾਨੈ = ਅਹੰਕਾਰ ਨਾਲ। ਬੋਲਉ = ਬੋਲਉਂ, ਬੋਲਦੀ ਹਾਂ। ਭੂਲ ਚੂਕ = ਗ਼ਲਤੀਆਂ, ਉਕਾਈਆਂ। ਪ੍ਰਿਅ = ਹੇ ਪਿਆਰੇ! ਤੇਰੀ ਚਿਰੀਆ = ਤੇਰੀ ਚੇਰੀ, ਤੇਰੀ ਦਾਸੀ ॥੧॥ ਰਹਾਉ ॥ਹੇ ਮੋਹਨ! ਮੈਂ (ਸਦਾ) ਮਾਣ ਕਰਦੀ ਰਹਿੰਦੀ ਹਾਂ, ਮੈਂ (ਸਦਾ) ਅਹੰਕਾਰ ਨਾਲ ਗੱਲਾਂ ਕਰਦੀ ਹਾਂ, ਮੈਂ ਬਥੇਰੀਆਂ ਭੁੱਲਾਂ-ਚੁੱਕਾਂ ਕਰਦੀ ਹਾਂ, (ਫਿਰ ਭੀ) ਹੇ ਪਿਆਰੇ! ਮੈਂ ਤੇਰੀ (ਹੀ) ਦਾਸੀ ਹਾਂ ॥੧॥ ਰਹਾਉ ॥
 
निकटि सुनउ अरु पेखउ नाही भरमि भरमि दुख भरीआ ॥
Nikat sun▫o ar pekẖa▫o nāhī bẖaram bẖaram ḏukẖ bẖarī▫ā.
I hear that You are near, but I cannot see You. I wander in suffering, deluded by doubt.
ਮੈਂ ਤੈਨੂੰ ਨੇੜੇ ਹੀ ਸੁਣਦਾ ਹਾਂ, ਪ੍ਰੰਤੂ ਤੂੰ ਮੈਨੂੰ ਦਿੱਸਦਾ ਨਹੀਂ। ਵਹਿਮ ਅੰਦਰ ਭਟਕ ਕੇ ਮੈਂ ਕਸਟ ਉਠਾਉਂਦੀ ਹਾਂ।
ਨਿਕਟਿ = ਨੇੜੇ। ਸੁਨਉ = ਸੁਨਉਂ, ਮੈਂ ਸੁਣਦੀ ਹਾਂ। ਅਰੁ = ਅਤੇ। ਪੇਖਉ = ਪੇਖਉਂ, ਮੈਂ ਵੇਖਦੀ ਹਾਂ। ਭਰਮਿ = ਭਟਕ ਕੇ।ਹੇ ਮੋਹਨ! ਮੈਂ ਸੁਣਦੀ ਹਾਂ (ਤੂੰ) ਨੇੜੇ (ਵੱਸਦਾ ਹੈਂ), ਪਰ ਮੈਂ (ਤੈਨੂੰ) ਵੇਖ ਨਹੀਂ ਸਕਦੀ। ਸਦਾ ਭਟਕ ਭਟਕ ਕੇ ਮੈਂ ਦੁੱਖਾਂ ਵਿਚ ਫਸੀ ਰਹਿੰਦੀ ਹਾਂ।
 
होइ क्रिपाल गुर लाहि पारदो मिलउ लाल मनु हरीआ ॥१॥
Ho▫e kirpāl gur lāhi pārḏo mila▫o lāl man harī▫ā. ||1||
The Guru has become merciful to me; He has removed the veils. Meeting with my Beloved, my mind blossoms forth in abundance. ||1||
ਮਿਹਰਬਾਨ ਹੋ ਗੁਰਾਂ ਨੇ ਪੜਦਾ ਲਾਹ ਦਿੱਤਾ ਹੈ ਅਤੇ ਆਪਣੇ ਪ੍ਰੀਤਮ ਨਾਲ ਮਿਲ ਕੇ ਮੇਰੀ ਜਿੰਦੜੀ ਪ੍ਰਫੁੱਲਤ ਹੋ ਗਈ ਹੈ।
ਗੁਰ = ਹੇ ਗੁਰੂ! ਹੋਇ = ਹੋ ਕੇ। ਲਾਹਿ = ਦੂਰ ਕਰ। ਪਾਰਦੋ = ਪਰਦਾ, ਵਿੱਥ। ਮਿਲਉ = ਮਿਲਉਂ, ਮੈਂ ਮਿਲ ਸਕਾਂ। ਹਰੀਆ = ਹਰ-ਭਰਾ ॥੧॥ਹੇ ਗੁਰੂ! ਜੇ ਤੂੰ ਦਇਆਵਾਨ ਹੋ ਕੇ (ਮੇਰੇ ਅੰਦਰੋਂ ਮਾਇਆ ਦੇ ਮੋਹ ਦਾ) ਪਰਦਾ ਦੂਰ ਕਰ ਦੇਵੇਂ, ਮੈਂ (ਸੋਹਣੇ) ਲਾਲ (ਪ੍ਰਭੂ) ਨੂੰ ਮਿਲ ਪਵਾਂ, ਤੇ, ਮੇਰਾ ਮਨ (ਆਤਮਕ ਜੀਵਨ ਨਾਲ) ਹਰ-ਭਰਾ ਹੋ ਜਾਏ ॥੧॥
 
एक निमख जे बिसरै सुआमी जानउ कोटि दिनस लख बरीआ ॥
Ėk nimakẖ je bisrai su▫āmī jān▫o kot ḏinas lakẖ barī▫ā.
If I were to forget my Lord and Master, even for an instant, it would be like millions of days, tens of thousands of years.
ਜੇਕਰ ਮੈਂ ਆਪਣੇ ਸਾਈਂ ਨੂੰ ਇਕ ਮੁਹਤ ਭਰ ਨਹੀਂ ਭੀ ਭੁਲ ਜਾਵਾਂ ਮੈਂ ਉਸ ਨੂੰ ਕ੍ਰੋੜਾਂ ਦਿਹਾੜਿਆਂ ਤੇ ਲੱਖਾਂ ਸਾਲਾਂ ਦੇ ਤੁਲ ਜਾਣਦੀ ਹਾਂ।
ਨਿਮਖ = ਅੱਖ ਝਮਕਣ ਜਿਤਨਾ ਸਮਾ। ਜਾਨਉ = ਜਾਨਉਂ, ਮੈਂ ਜਾਣਦੀ ਹਾਂ। ਕੋਟਿ = ਕ੍ਰੋੜਾਂ। ਬਰੀਆ = ਵਰ੍ਹੇ।ਜੇ ਅੱਖ ਝਮਕਣ ਜਿਤਨੇ ਸਮੇ ਲਈ ਭੀ ਮਾਲਕ-ਪ੍ਰਭੂ (ਮਨ ਤੋਂ) ਭੁੱਲ ਜਾਏ, ਤਾਂ ਮੈਂ ਇਉਂ ਸਮਝਦੀ ਹਾਂ ਕਿ ਕ੍ਰੋੜਾਂ ਦਿਨ ਲੱਖਾਂ ਵਰ੍ਹੇ ਲੰਘ ਗਏ ਹਨ।
 
साधसंगति की भीर जउ पाई तउ नानक हरि संगि मिरीआ ॥२॥१॥२४॥
Sāḏẖsangaṯ kī bẖīr ja▫o pā▫ī ṯa▫o Nānak har sang mirī▫ā. ||2||1||24||
When I joined the Saadh Sangat, the Company of the Holy, O Nanak, I met my Lord. ||2||1||24||
ਜਦ ਸਤਿਸੰਗਤ ਦਾ ਸਮਾਗਮ ਪਰਾਪਤ ਹੋਇਆ ਤਦ ਮੇਰਾ ਆਪਣੇ ਵਾਹਿਗੁਰੂ ਨਾਲ ਮਿਲਾਪ ਹੋ ਗਿਆ, ਹੇ ਨਾਨਕ!
ਭੀਰ = ਭੀੜ, ਇਕੱਠ। ਜਉ = ਜਦੋਂ। ਤਉ = ਤਦੋਂ। ਨਾਨਕ = ਹੇ ਨਾਨਕ! ਸੰਗਿ = ਨਾਲ। ਮਿਰੀਆ = ਮਿਲ ਗਈ ॥੨॥੧॥੨੪॥ਹੇ ਨਾਨਕ! ਜਦੋਂ ਮੈਨੂੰ ਸਾਧ ਸੰਗਤ ਦਾ ਸਮਾਗਮ ਪ੍ਰਾਪਤ ਹੋਇਆ, ਤਦੋਂ ਪਰਮਾਤਮਾ ਨਾਲ ਮੇਲ ਹੋ ਗਿਆ ॥੨॥੧॥੨੪॥
 
सारग महला ५ ॥
Sārag mėhlā 5.
Saarang, Fifth Mehl:
ਸਾਰੰਗ ਪੰਜਵੀਂ ਪਾਤਿਸ਼ਾਹੀ।
xxxXXX
 
अब किआ सोचउ सोच बिसारी ॥
Ab ki▫ā socẖa▫o socẖ bisārī.
Now what should I think? I have given up thinking.
ਮੈਂ ਹੁਣ ਕੀ ਸੋਚ ਵਿਚਾਰ ਕਰਾਂ? ਮੈਂ ਸਮੂਹ ਸੋਚ ਵਿਚਾਰ ਛੱਡ ਦਿੱਤੀ ਹੈ।
ਸੋਚਉ = ਸੋਚਉਂ, ਮੈਂ ਸੋਚਾਂ। ਕਿਆ ਸੋਚਉ = ਮੈਂ ਕੀਹ ਸੋਚਾਂ ਕਰਾਂ? ਬਿਸਾਰੀ = ਛੱਡ ਦਿੱਤੀ ਹੈ।(ਤੇਰੇ ਨਾਮ ਦੀ ਬਰਕਤਿ ਨਾਲ) ਹੁਣ ਮੈਂ ਹੋਰ ਹੋਰ ਕਿਹੜੀਆਂ ਸੋਚਾਂ ਸੋਚਾਂ? ਮੈਂ ਹਰੇਕ ਸੋਚ ਵਿਸਾਰ ਦਿੱਤੀ ਹੈ।
 
करणा सा सोई करि रहिआ देहि नाउ बलिहारी ॥१॥ रहाउ ॥
Karṇā sā so▫ī kar rahi▫ā ḏėh nā▫o balihārī. ||1|| rahā▫o.
You do whatever You wish to do. Please bless me with Your Name - I am a sacrifice to You. ||1||Pause||
ਜਿਹੜਾ ਕੁਛ ਉਸ ਨੇ ਕਰਨਾ ਹੈ? ਉਹ ਨੂੰ ਉਹ ਕਰ ਰਿਹਾ ਹੈ। ਤੂੰ ਮੈਨੂੰ ਆਪਣਾ ਨਾਮ ਬਖਸ਼, ਹੇ ਸਾਈਂ! ਕੁਰਬਾਨ ਹਾਂ ਮੇ ਤੇਰੇ ਉਤੋਂ। ਠਹਿਰਾਉ।
ਸਾ = ਸੀ। ਬਲਿਹਾਰੀ = ਮੈਂ ਸਦਕੇ ਹਾਂ ॥੧॥ ਰਹਾਉ ॥(ਉਸ ਦੇ ਨਾਮ ਦਾ ਸਦਕਾ ਹੁਣ ਮੈਨੂੰ ਯਕੀਨ ਬਣ ਗਿਆ ਹੈ ਕਿ) ਜੋ ਕੁਝ ਕਰਨਾ ਚਾਹੁੰਦਾ ਹੈ ਉਹੀ ਕੁਝ ਉਹ ਕਰ ਰਿਹਾ ਹੈ। ਹੇ ਪ੍ਰਭੂ! ਮੈਨੂੰ ਆਪਣਾ ਨਾਮ ਬਖ਼ਸ਼, ਮੈਂ ਕੁਰਬਾਨ ਜਾਂਦਾ ਹਾਂ ॥੧॥ ਰਹਾਉ ॥
 
चहु दिस फूलि रही बिखिआ बिखु गुर मंत्रु मूखि गरुड़ारी ॥
Cẖahu ḏis fūl rahī bikẖi▫ā bikẖ gur manṯar mūkẖ garuṛārī.
The poison of corruption is flowering forth in the four directions; I have taken the GurMantra as my antidote.
ਪਾਪਾਂ ਦੀ ਜਹਿਰ ਚਾਰੇ ਹੀ ਪਾਸੀਂ ਪ੍ਰਫੁੱਲਤ ਹੋ ਰਹੀ ਹੈ। ਗੁਰਾਂ ਦੀ ਬਾਣੀ ਵਿਹੁ-ਨਾਸਕ-ਅੱਖਧੀ ਮੇਰੇ ਮੂੰਹ ਵਿੱਚ ਹੈ।
ਚਹੁ ਦਿਸ = ਚੌਹੀਂ ਪਾਸੀਂ, ਸਾਰੇ ਜਗਤ ਵਿਚ। ਬਿਖਿਆ = ਮਾਇਆ। ਬਿਖੁ = ਜ਼ਹਰ। ਮੂਖਿ = ਮੂੰਹ ਵਿਚ। ਗਰੁੜਾਰੀ = (ਸੱਪ ਦਾ ਜ਼ਹਰ ਕੱਟਣ ਵਾਲਾ) ਗਰੁੜ-ਮੰਤ੍ਰ।ਸਾਰੇ ਜਗਤ ਵਿਚ ਮਾਇਆ (ਸਪਣੀ) ਦੀ ਜ਼ਹਰ ਵਧ-ਫੁੱਲ ਰਹੀ ਹੈ (ਇਸ ਤੋਂ ਉਹੀ ਬਚਦਾ ਹੈ ਜਿਸ ਦੇ) ਮੂੰਹ ਵਿਚ ਗੁਰੂ ਦਾ ਉਪਦੇਸ਼ ਗਰੁੜ-ਮੰਤ੍ਰ ਹੈ।
 
हाथ देइ राखिओ करि अपुना जिउ जल कमला अलिपारी ॥१॥
Hāth ḏe▫e rākẖi▫o kar apunā ji▫o jal kamlā alipārī. ||1||
Giving me His Hand, He has saved me as His Own; like the lotus in the water, I remain unattached. ||1||
ਆਪਣਾ ਹੱਥ ਦੇ ਕੇ, ਸਾਈਂ ਨੇ ਮੈਨੂੰ ਆਪਣਾ ਜਾਣ ਕੇ ਬਚਾਅ ਲਿਆ ਹੈ ਅਤੇ ਕੰਵਲ ਦੇ ਪਾਣੀ ਵਿੱਚ ਹੋਣ ਦੀ ਤਰ੍ਹਾਂ ਹੁਣ ਮੈਂ ਨਿਰਲੇਪ ਰਹਿੰਦਾ ਹਾਂ।
ਦੇਇ = ਦੇ ਕੇ। ਰਾਖਿਓ = ਰੱਖਿਆ ਕੀਤੀ। ਕਰਿ = ਕਰ ਕੇ, ਬਣਾ ਕੇ। ਅਲਿਪਾਰੀ = ਅਲਿਪਤ, ਨਿਰਲੇਪ ॥੧॥ਜਿਸ ਮਨੁੱਖ ਨੂੰ ਪ੍ਰਭੂ ਆਪਣੇ ਹੱਥ ਦੇ ਕੇ ਆਪਣਾ ਬਣਾ ਕੇ ਰੱਖਿਆ ਕਰਦਾ ਹੈ, ਉਹ ਜਗਤ ਵਿਚ ਇਉਂ ਨਿਰਲੇਪ ਰਹਿੰਦਾ ਹੈ ਜਿਵੇਂ ਪਾਣੀ ਵਿਚ ਕੌਲ ਫੁੱਲ ॥੧॥
 
हउ नाही किछु मै किआ होसा सभ तुम ही कल धारी ॥
Ha▫o nāhī kicẖẖ mai ki▫ā hosā sabẖ ṯum hī kal ḏẖārī.
I am nothing. What am I? You hold all in Your Power.
ਮੈਂ ਕੁਝ ਭੀ ਨਹੀਂ। ਮੈਂ ਕੀ ਹੋ ਸਕਦਾ ਹਾਂ? ਕੇਵਲ ਤੂੰ ਹੀ ਹੇ ਸੁਆਮੀ! ਸਾਰੀਆਂ ਸ਼ਕਤੀਆਂ ਨੂੰ ਧਾਰਨ ਕਰਨ ਵਾਲਾ ਹੈ।
ਹਉ = ਮੈਂ। ਹੋਸਾ = ਹੋਸਾਂ, ਹੋਵਾਂਗਾ, ਹੋ ਸਕਦਾ ਹਾਂ। ਕਲ = ਸੱਤਿਆ। ਧਾਰੀ = ਟਿਕਾਈ ਹੋਈ ਹੈ।ਨਾਹ ਹੁਣ ਹੀ ਮੇਰੀ ਕੋਈ ਪਾਂਇਆਂ ਹੈ, ਨਾਹ ਅਗਾਂਹ ਨੂੰ ਭੀ ਮੇਰੀ ਕੋਈ ਪਾਂਇਆਂ ਹੋ ਸਕਦੀ ਹੈ। ਹਰ ਥਾਂ ਤੂੰ ਹੀ ਆਪਣੀ ਸੱਤਿਆ ਟਿਕਾਈ ਹੋਈ ਹੈ।
 
नानक भागि परिओ हरि पाछै राखु संत सदकारी ॥२॥२॥२५॥
Nānak bẖāg pari▫o har pācẖẖai rākẖ sanṯ saḏkārī. ||2||2||25||
Nanak has run to Your Sanctuary, Lord; please save him, for the sake of Your Saints. ||2||2||25||
ਮੈਂ ਨਾਨਕ ਨੇ, ਦੌੜ ਕੇ ਤੇਰੀ ਸ਼ਰਣ ਨਹੀਂ ਹੈ, ਹੇ ਪ੍ਰਭੂ! ਆਪਣਿਆਂ ਸਾਧੂਆਂ ਦੇ ਸਦਕਾ ਤੂੰ ਮੇਰੀ ਰੱਖਿਆ ਕਰ।
ਭਾਗਿ = ਭੱਜ ਕੇ। ਪਾਛੈ = ਸਰਨ। ਰਾਖੁ = ਰੱਖਿਆ ਕਰ। ਹਰਿ = ਹੇ ਹਰੀ! ਸਦਕਾਰੀ = ਸਦਕਾ ॥੨॥੨॥੨੫॥ਹੇ ਹਰੀ! (ਮਾਇਆ ਸਪਣੀ ਤੋਂ ਬਚਣ ਲਈ) ਮੈਂ ਨਾਨਕ ਭੱਜ ਕੇ ਤੇਰੇ ਸੰਤਾਂ ਦੀ ਸਰਨ ਪਿਆ ਹਾਂ, ਸੰਤ-ਸਰਨ ਦਾ ਸਦਕਾ ਮੇਰੀ ਰੱਖਿਆ ਕਰ ॥੨॥੨॥੨੫॥
 
सारग महला ५ ॥
Sārag mėhlā 5.
Saarang, Fifth Mehl:
ਸਾਰੰਗ ਪੰਜਵੀਂ ਪਾਤਿਸ਼ਾਹੀ।
xxxXXX
 
अब मोहि सरब उपाव बिरकाते ॥
Ab mohi sarab upāv birkāṯe.
Now I have abandoned all efforts and devices.
ਮੈਂ ਹੁਣ ਸਾਰੇ ਉਪਰਾਲੇ ਤਿਆਗ ਦਿੱਤੇ ਹਨ।
ਅਬ = ਹੁਣ (ਗੁਰ ਮਿਲਿ)। ਮੋਹਿ = ਮੈਂ। ਉਪਾਵ = {ਲਫ਼ਜ਼ 'ਉਪਾਉ' ਤੋਂ ਬਹੁ-ਵਚਨ}। ਬਿਰਕਾਤੇ = ਛੱਡ ਦਿੱਤੇ ਹਨ।ਹੁਣ ਮੈਂ ਹੋਰ ਸਾਰੇ ਹੀਲੇ ਛੱਡ ਦਿੱਤੇ ਹਨ।
 
करण कारण समरथ सुआमी हरि एकसु ते मेरी गाते ॥१॥ रहाउ ॥
Karaṇ kāraṇ samrath su▫āmī har ekas ṯe merī gāṯe. ||1|| rahā▫o.
My Lord and Master is the All-powerful Creator, the Cause of causes, my only Saving Grace. ||1||Pause||
ਸਰਬ-ਸ਼ਕਤੀਵਾਨ ਸਾਹਿਬ ਸਾਰਿਆਂ ਕੰਮਾਂ ਦਾ ਕਰਨ ਵਾਲਾ ਹੈ। ਕੇਵਲ ਤੇਰੇ ਕੋਲੋ ਹੀ ਹੇ ਵਾਹਿਗੁਰੂ! ਮੇਰੀ ਕਲਿਆਣ ਹੈ। ਠਹਿਰਾਉ।
ਕਰਣ = ਜਗਤ। ਕਰਣ ਕਾਰਣ = ਹੇ ਜਗਤ ਦੇ ਮੂਲ! ਸਮਰਥ = ਹੇ ਸਾਰੀਆਂ ਤਾਕਤਾਂ ਦੇ ਮਾਲਕ! ਸੁਆਮੀ = ਹੇ ਮਾਲਕ! ਏਕਸੁ ਤੇ = ਇਕ ਤੈਥੋਂ ਹੀ। ਗਾਤੇ = ਗਤਿ, ਉੱਚੀ ਆਤਮਕ ਅਵਸਥਾ ॥੧॥ ਰਹਾਉ ॥ਹੇ ਜਗਤ ਦੇ ਮੂਲ ਹਰੀ! ਹੇ ਸਾਰੀਆਂ ਤਾਕਤਾਂ ਦੇ ਮਾਲਕ ਸੁਆਮੀ! (ਗੁਰੂ ਨੂੰ ਮਿਲ ਕੇ ਮੈਨੂੰ ਨਿਸ਼ਚਾ ਹੋ ਗਿਆ ਹੈ ਕਿ) ਸਿਰਫ਼ ਤੇਰੇ ਦਰ ਤੋਂ ਹੀ ਮੇਰੀ ਉੱਚੀ ਆਤਮਕ ਅਵਸਥਾ ਬਣ ਸਕਦੀ ਹੈ ॥੧॥ ਰਹਾਉ ॥
 
देखे नाना रूप बहु रंगा अन नाही तुम भांते ॥
Ḏekẖe nānā rūp baho rangā an nāhī ṯum bẖāʼnṯe.
I have seen numerous forms of incomparable beauty, but nothing is like You.
ਮੈਂ ਅਨੇਕਾਂ ਰੰਗਤਾਂ ਦੇ ਘਣੇਰੇ ਹੁਸਨ ਵੇਖੇ ਹਨ, ਪਰ ਹੋਰ ਕੋਈ ਭੀ ਤੇਰੇ ਵਰਗਾ ਨਹੀਂ।
ਨਾਨਾ = ਕਈ ਕਿਸਮਾਂ ਦੇ। ਬਹੁ = ਅਨੇਕਾਂ। ਅਨ = {अन्य} ਕੋਈ ਹੋਰ। ਭਾਂਤੇ = ਵਰਗਾ।ਹੇ ਪ੍ਰਭੂ! ਮੈਂ (ਜਗਤ ਦੇ) ਅਨੇਕਾਂ ਕਈ ਕਿਸਮਾਂ ਦੇ ਰੂਪ ਰੰਗ ਵੇਖ ਲਏ ਹਨ, ਤੇਰੇ ਵਰਗਾ (ਸੋਹਣਾ) ਹੋਰ ਕੋਈ ਨਹੀਂ ਹੈ।
 
देंहि अधारु सरब कउ ठाकुर जीअ प्रान सुखदाते ॥१॥
Ḏeʼnhi aḏẖār sarab ka▫o ṯẖākur jī▫a parān sukẖ▫ḏāṯe. ||1||
You give Your Support to all, O my Lord and Master; You are the Giver of peace, of the soul and the breath of life. ||1||
ਤੂੰ ਹੇ ਸੁਆਮੀ! ਸਾਰਿਆਂ ਨੂੰ ਆਸਰਾ ਦਿੰਦਾ ਹੈ ਅਤੇ ਆਤਮਾ, ਜਿੰਦ-ਜਾਨ ਤੇ ਆਰਾਮ ਬਖਸ਼ਣਹਾਰ ਹੈ।
ਦੇਂਹਿ = ਤੂੰ ਦੇਂਦਾ ਹੈਂ {ਇਹ (ਂ) ਵੰਨਗੀ-ਮਾਤ੍ਰ ਹੈ ਰਾਹਬਰੀ ਵਾਸਤੇ। ਜਦੋਂ ਭੀ ਕਿਤੇ ਵਰਤਮਾਨ ਕਾਲ ਮੱਧਮ ਪੁਰਖ ਇਕ-ਵਚਨ ਦੀ ਕ੍ਰਿਆ ਹੋਵੇ, ਤਦੋਂ ਉਸ ਦੇ 'ਹ' ਦੇ ਨਾਲ ਬਿੰਦੀ (ਂ) ਦਾ ਉਚਾਰਨ ਕਰਨਾ ਹੈ}। ਅਧਾਰੁ = ਆਸਰਾ। ਠਾਕੁਰ = ਹੇ ਠਾਕੁਰ! ਜੀਅ ਦਾਤੇ = ਹੇ ਜਿੰਦ ਦੇ ਦੇਣ ਵਾਲੇ! ਪ੍ਰਾਨ ਦਾਤੇ = ਹੇ ਪ੍ਰਾਣ ਦੇਣ ਵਾਲੇ! ਸੁਖ ਦਾਤੇ = ਹੇ ਸੁਖ ਦੇਣ ਵਾਲੇ! ॥੧॥ਹੇ ਠਾਕੁਰ! ਹੇ ਜਿੰਦ ਦਾਤੇ! ਹੇ ਪ੍ਰਾਣ ਦਾਤੇ! ਹੇ ਸੁਖਦਾਤੇ! ਸਭ ਜੀਵਾਂ ਨੂੰ ਤੂੰ ਹੀ ਆਸਰਾ ਦੇਂਦਾ ਹੈਂ ॥੧॥
 
भ्रमतौ भ्रमतौ हारि जउ परिओ तउ गुर मिलि चरन पराते ॥
Bẖarmaṯou bẖarmaṯou hār ja▫o pari▫o ṯa▫o gur mil cẖaran parāṯe.
Wandering, wandering, I grew so tired; meeting the Guru, I fell at His Feet.
ਭਟਕਦਾ ਭਟਕਦਾ, ਜਦ ਮੈਂ ਹਾਰ ਹੁਟ ਗਿਆ ਤਦ ਗੁਰਾਂ ਨਾਲ ਮਿਲ ਕੇ ਮੈਂ ਪ੍ਰਭੂ ਦੇ ਪੈਰੀ ਜਾ ਪਿਆ।
ਭ੍ਰਮਤੌ = ਭਟਕਦਿਆਂ। ਜਉ = ਜਦੋਂ। ਹਾਰਿ ਪਰਿਓ = ਥੱਕ ਗਿਆ। ਤਉ = ਤਦੋਂ। ਗੁਰ ਮਿਲਿ = ਗੁਰੂ ਨੂੰ ਮਿਲ ਕੇ। ਪਰਾਤੇ = ਪਛਾਣ ਲਏ, ਕਦਰ ਸਮਝ ਲਈ।ਭਟਕਦਿਆਂ ਭਟਕਦਿਆਂ ਜਦੋਂ ਮੈਂ ਥੱਕ ਗਿਆ, ਤਦੋਂ ਗੁਰੂ ਨੂੰ ਮਿਲ ਕੇ ਮੈਂ ਪਰਮਾਤਮਾ ਦੇ ਚਰਨਾਂ ਦੀ ਕਦਰ ਪਛਾਣ ਲਈ।
 
कहु नानक मै सरब सुखु पाइआ इह सूखि बिहानी राते ॥२॥३॥२६॥
Kaho Nānak mai sarab sukẖ pā▫i▫ā ih sūkẖ bihānī rāṯe. ||2||3||26||
Says Nanak, I have found total peace; this life-night of mine passes in peace. ||2||3||26||
ਗੁਰੂ ਜੀ ਆਖਦੇ ਹਨ, ਮੈਨੂੰ ਸਮੂਹ ਖੁਸ਼ੀ ਪਰਾਪਤ ਹੋ ਗਈ ਹੈ ਅਤੇ ਮੇਰੀ ਜੀਵਨ ਰਾਤ੍ਰੀ ਹੁਣ ਆਰਾਮ ਅੰਦਰ ਬੀਤਦੀ ਹੈ।
ਸਰਬ ਸੁਖ = ਸਾਰੇ ਸੁਖ ਦੇਣ ਵਾਲਾ। ਸੂਖਿ = ਸੁਖ ਵਿਚ, ਆਨੰਦ ਵਿਚ। ਬਿਹਾਨੀ = ਬੀਤ ਰਹੀ ਹੈ। ਰਾਤੇ = ਜ਼ਿੰਦਗੀ ਦੀ ਰਾਤ ॥੨॥੩॥੨੬॥ਨਾਨਕ ਆਖਦਾ ਹੈ ਕਿ ਹੁਣ ਮੈਂ ਸਾਰੇ ਸੁਖ ਦੇਣ ਵਾਲਾ ਪ੍ਰਭੂ ਲੱਭ ਲਿਆ ਹੈ, ਤੇ ਮੇਰੀ (ਜ਼ਿੰਦਗੀ ਦੀ) ਰਾਤ ਸੁਖ ਆਨੰਦ ਵਿਚ ਬੀਤ ਰਹੀ ਹੈ ॥੨॥੩॥੨੬॥
 
सारग महला ५ ॥
Sārag mėhlā 5.
Saarang, Fifth Mehl:
ਸਾਰੰਗ ਪੰਜਵੀਂ ਪਾਤਿਸ਼ਾਹੀ।
xxxXXX
 
अब मोहि लबधिओ है हरि टेका ॥
Ab mohi labḏẖi▫o hai har tekā.
Now I have found the Support of my Lord.
ਮੈਂ ਹੁਣ ਆਪਣੇ ਵਾਹਿਗੁਰੂ ਦਾ ਆਸਰਾ ਲੱਭ ਲਿਆ ਹੈ।
ਮੋਹਿ = ਮੈਂ। ਲਬਧਿਓ ਹੈ = ਲੱਭ ਲਿਆ ਹੈ। ਟੇਕਾ = ਆਸਰਾ।ਹੁਣ ਮੈਂ ਪਰਮਾਤਮਾ ਦਾ ਆਸਰਾ ਲੱਭ ਲਿਆ ਹੈ।
 
गुर दइआल भए सुखदाई अंधुलै माणिकु देखा ॥१॥ रहाउ ॥
Gur ḏa▫i▫āl bẖa▫e sukẖ▫ḏā▫ī anḏẖulai māṇik ḏekẖā. ||1|| rahā▫o.
The Guru, the Giver of peace, has become merciful to me. I was blind - I see the jewel of the Lord. ||1||Pause||
ਆਰਾਮ ਬਖਸ਼ਣਹਾਰ ਗੁਰੂ ਜੀ ਮੇਰੇ ਉਤੇ ਮਿਹਰਬਾਨ ਹੋ ਗਹੇ ਹਨ ਅਤੇ ਮੈਂ ਅੰਨ੍ਹੇ ਨੇ ਵਾਹਿਗੁਰੂ ਦੇ ਹੀਰੇ ਨੂੰ ਵੇਖ ਲਿਆ ਹੈ। ਠਹਿਰਾਉ।
ਦਇਆਲ = ਦਇਆਵਾਨ। ਅੰਧੁਲੈ = ਮੈਂ ਅੰਨ੍ਹੇ ਨੇ। ਮਾਣਿਕੁ = ਨਾਮ-ਮੋਤੀ। ਦੇਖਾ = ਵੇਖ ਲਿਆ ਹੈ ॥੧॥ ਰਹਾਉ ॥ਜਦੋਂ ਤੋਂ ਸਾਰੇ ਸੁਖ ਦੇਣ ਵਾਲੇ ਸਤਿਗੁਰੂ ਜੀ (ਮੇਰੇ ਉਤੇ) ਦਇਆਵਾਨ ਹੋਏ ਹਨ, ਮੈਂ ਅੰਨ੍ਹੇ ਨੇ ਨਾਮ-ਮੋਤੀ ਵੇਖ ਲਿਆ ਹੈ ॥੧॥ ਰਹਾਉ ॥
 
काटे अगिआन तिमर निरमलीआ बुधि बिगास बिबेका ॥
Kāte agi▫ān ṯimar nirmalī▫ā buḏẖ bigās bibekā.
I have cut away the darkness of ignorance and become immaculate; my discriminating intellect has blossomed forth.
ਬੇਸਮਝੀ ਦੇ ਅਨ੍ਹੇਰੇ ਨੂੰ ਨਵਿਰਤ ਕਰ ਕੇ ਮੈਂ ਪਵਿੱਤਰ ਹੋ ਗਿਆ ਹਾਂ ਅਤੇ ਮੇਰੀ ਵੀਚਾਰਵਾਨ ਅਕਲ ਪ੍ਰਫੁਲਤ ਹੋ ਗਈ ਹੈ।
ਅਗਿਆਨ = ਆਤਮਕ ਜੀਵਨ ਵਲੋਂ ਬੇ-ਸਮਝੀ। ਤਿਮਰ = ਹਨੇਰੇ। ਨਿਰਮਲੀਆ = ਪਵਿੱਤਰ। ਬੁਧਿ = ਅਕਲ। ਬਿਗਾਸ = ਪਰਕਾਸ਼। ਬਿਬੇਕਾ = (ਚੰਗੇ ਮੰਦੇ ਕੰਮ ਦੀ) ਪਰਖ ਦੀ ਸ਼ਕਤੀ।(ਗੁਰੂ ਦੀ ਕਿਰਪਾ ਨਾਲ ਮੇਰੇ ਅੰਦਰੋਂ) ਆਤਮਕ ਜੀਵਨ ਵਲੋਂ ਬੇ-ਸਮਝੀ ਦੇ ਹਨੇਰੇ ਕੱਟੇ ਗਏ ਹਨ, ਮੇਰੀ ਬੁੱਧੀ ਨਿਰਮਲ ਹੋ ਗਈ ਹੈ, ਮੇਰੇ ਅੰਦਰ ਚੰਗੇ ਮੰਦੇ ਦੀ ਪਰਖ ਦੀ ਸ਼ਕਤੀ ਦਾ ਪਰਕਾਸ਼ ਹੋ ਗਿਆ ਹੈ।
 
जिउ जल तरंग फेनु जल होई है सेवक ठाकुर भए एका ॥१॥
Ji▫o jal ṯarang fen jal ho▫ī hai sevak ṯẖākur bẖa▫e ekā. ||1||
As the waves of water and the foam become water again, the Lord and His servant become One. ||1||
ਜਿਸ ਤਰ੍ਹਾਂ ਪਾਣੀ ਦੀ ਲਹਿਰ ਤੇ ਝੱਗ ਪਾਣੀ ਹੋ ਜਾਂਦੇ ਹਨ, ਏਸੇ ਤਰ੍ਹਾਂ ਹੀ ਸਾਈਂਦਾ ਗੋਲਾ ਤੇ ਸਾਈਂ ਇਕ ਹੋ ਜਾਂਦੇ ਹਨ।
ਫੇਨੁ = ਝੱਗ। ਠਾਕੁਰ = ਮਾਲਕ-ਪ੍ਰਭੂ ॥੧॥(ਮੈਨੂੰ ਸਮਝ ਆ ਗਈ ਹੈ ਕਿ) ਜਿਵੇਂ ਪਾਣੀ ਦੀਆਂ ਲਹਰਾਂ ਤੇ ਝੱਗ ਸਭ ਕੁਝ ਪਾਣੀ ਹੀ ਹੋ ਜਾਂਦਾ ਹੈ, ਤਿਵੇਂ ਮਾਲਕ-ਪ੍ਰਭੂ ਅਤੇ ਉਸ ਦੇ ਸੇਵਕ ਇਕ-ਰੂਪ ਹੋ ਜਾਂਦੇ ਹਨ ॥੧॥
 
जह ते उठिओ तह ही आइओ सभ ही एकै एका ॥
Jah ṯe uṯẖi▫o ṯah hī ā▫i▫o sabẖ hī ekai ekā.
He is taken in again, into what from which he came; all is one in the One Lord.
ਗੋਲਾ ਉਥੇ ਆ ਜਾਂਦਾ ਹੈ, ਜਿਥੇ ਉਹ ਉਤਪੰਨ ਹੋਇਆ ਸੀ ਅਤੇ ਸਮੂਹ ਤਰ੍ਹਾਂ ਹੀ ਇਕ ਸਾਈਂ ਨਾਲ ਇਕ ਮਿਕ ਹੋ ਜਾਂਦਾ ਹੈ।
ਜਹ ਤੇ = ਜਿਸ ਥਾਂ ਤੋਂ।(ਗੁਰੂ ਦੀ ਕਿਰਪਾ ਨਾਲ ਇਹ ਸਮਝ ਆ ਗਈ ਹੈ ਕਿ) ਜਿਸ ਪ੍ਰਭੂ ਤੋਂ ਇਹ ਜੀਵ ਉਪਜਦਾ ਹੈ ਉਸ ਵਿਚ ਹੀ ਲੀਨ ਹੁੰਦਾ ਹੈ, ਇਹ ਸਾਰੀ ਰਚਨਾ ਹੀ ਇਕ ਪਰਮਾਤਮਾ ਦਾ ਹੀ ਖੇਲ-ਪਸਾਰਾ ਹੈ।
 
नानक द्रिसटि आइओ स्रब ठाई प्राणपती हरि समका ॥२॥४॥२७॥
Nānak ḏarisat ā▫i▫o sarab ṯẖā▫ī parāṇpaṯī har samkā. ||2||4||27||
O Nanak, I have come to see the Master of the breath of life, all-pervading everywhere. ||2||4||27||
ਨਾਨਕ, ਮੈਂ ਜਿੰਦ-ਜਾਨ ਦੇ ਸੁਆਮੀ, ਵਾਹਿਗੁਰੂ ਨੂੰ ਸਾਰੀਆਂ ਥਾਵਾਂ ਅੰਦਰ ਇਕ ਸਮਾਨ ਵਿਆਪਕ ਵੇਖਦਾ ਹਾਂ।
ਦ੍ਰਿਸਟਿ ਆਇਓ = ਦਿੱਸ ਪਿਆ ਹੈ। ਸ੍ਰਬ ਠਾਈ = ਸਭਨੀਂ ਥਾਈਂ। ਸਮਕਾ = ਇਕ-ਸਮਾਨ ॥੨॥੪॥੨੭॥ਹੇ ਨਾਨਕ! (ਗੁਰੂ ਦੀ ਕਿਰਪਾ ਨਾਲ) ਦਿੱਸ ਪਿਆ ਹੈ ਕਿ ਪ੍ਰਾਣਾਂ ਦਾ ਮਾਲਕ ਹਰੀ ਸਭਨੀਂ ਥਾਈਂ ਇਕ-ਸਮਾਨ ਵੱਸ ਰਿਹਾ ਹੈ ॥੨॥੪॥੨੭॥
 
सारग महला ५ ॥
Sārag mėhlā 5.
Saarang, Fifth Mehl:
ਸਾਰੰਗ ਪੰਜਵੀਂ ਪਾਤਿਸ਼ਾਹੀ।
xxxXXX
 
मेरा मनु एकै ही प्रिअ मांगै ॥
Merā man ekai hī pari▫a māʼngai.
My mind longs for the One Beloved Lord.
ਮੇਰੀ ਜਿੰਦੜੀ ਕੇਵਲ ਆਪਣੇ ਪ੍ਰੀਤਮ ਨੂੰ ਹੀ ਚਾਹੁੰਦੀ ਹੈ।
ਏਕੈ ਹੀ ਪ੍ਰਿਅ = ਏਕੈ ਪ੍ਰਿਅ ਹੀ, ਸਿਰਫ਼ ਪਿਆਰੇ ਪ੍ਰਭੂ ਦਾ (ਦਰਸਨ) ਹੀ। ਮਾਂਗੈ = ਮੰਗਦਾ ਹੈ {ਇਕ-ਵਚਨ}।ਮੇਰਾ ਮਨ ਸਿਰਫ਼ ਪਿਆਰੇ ਪ੍ਰਭੂ ਦਾ ਹੀ ਦਰਸਨ ਮੰਗਦਾ ਹੈ।
 
पेखि आइओ सरब थान देस प्रिअ रोम न समसरि लागै ॥१॥ रहाउ ॥
Pekẖ ā▫i▫o sarab thān ḏes pari▫a rom na samsar lāgai. ||1|| rahā▫o.
I have looked everywhere in every country, but nothing equals even a hair of my Beloved. ||1||Pause||
ਮੈਂ ਸਾਰੀਆਂ ਥਾਵਾਂ ਅਤੇ ਮੁਲਕ ਵੇਖੇ ਹਨ, ਪਰੰਤੂ ਕੁਝ ਭੀ ਮੇਰੇ ਪਿਆਰੇ ਦੇ ਇਕ ਵਾਲ ਦੇ ਬਰਾਬਰ ਭਹੀ ਨਹੀਂ। ਠਹਿਰਾਉ।
ਪੇਖਿ = ਵੇਖ ਕੇ। ਸਮਸਰਿ = ਬਰਾਬਰ ॥੧॥ ਰਹਾਉ ॥ਮੈਂ ਸਾਰੇ ਦੇਸ਼ ਸਾਰੇ ਥਾਂ ਵੇਖ ਆਇਆ ਹਾਂ, (ਉਹਨਾਂ ਵਿਚੋਂ ਕੋਈ ਭੀ ਸੁੰਦਰਤਾ ਵਿਚ) ਪਿਆਰੇ (ਪ੍ਰਭੂ) ਦੇ ਇਕ ਰੋਮ ਦੀ ਭੀ ਬਰਾਬਰੀ ਨਹੀਂ ਕਰ ਸਕਦਾ ॥੧॥ ਰਹਾਉ ॥
 
मै नीरे अनिक भोजन बहु बिंजन तिन सिउ द्रिसटि न करै रुचांगै ॥
Mai nīre anik bẖojan baho binjan ṯin si▫o ḏarisat na karai rucẖāʼngai.
All sorts of delicacies and dainties are placed before me, but I do not even want to look at them.
ਮੇਰੇ ਅੱਗੇ ਅਨੇਕਾਂ ਖਾਣੇ ਅਤੇ ਘਣੇਰੇ ਪਦਾਰਥ ਰਖੇ ਜਾਂਦੇ ਹਨ ਪਰ ਮੈਂ ਉਹਨਾਂ ਨੂੰ ਵੇਖਣਾ ਭੀ ਨਹੀਂ ਚਾਹੁੰਦੀ।
ਨੀਰੇ = ਪਰੋਸੇ, ਥਾਲ ਵਿਚ ਪਾ ਕੇ ਰੱਖੇ। ਬਿੰਜਨ = ਸੁਆਦਲੇ ਖਾਣੇ। ਦ੍ਰਿਸਟਿ = ਨਿਗਾਹ। ਰੁਚਾਂਗੈ = ਰੁਚੀ।ਮੈਂ ਅਨੇਕਾਂ ਭੋਜਨ ਅਨੇਕਾਂ ਸੁਆਦਲੇ ਪਦਾਰਥ ਪਰੋਸ ਕੇ ਰੱਖਦਾ ਹਾਂ, (ਮੇਰਾ ਮਨ) ਉਹਨਾਂ ਵਲ ਨਿਗਾਹ ਭੀ ਨਹੀਂ ਕਰਦਾ, (ਇਸ ਦੀ) ਉਹਨਾਂ ਵਲ ਕੋਈ ਰੁਚੀ ਨਹੀਂ।
 
हरि रसु चाहै प्रिअ प्रिअ मुखि टेरै जिउ अलि कमला लोभांगै ॥१॥
Har ras cẖāhai pari▫a pari▫a mukẖ terai ji▫o al kamlā lobẖāʼngai. ||1||
I long for the sublime essence of the Lord, calling, "Pri-o! Pri-o! - Beloved! Beloved!", like the Bumble bee longing for the lotus flower. ||1||
ਜਿਸ ਤਰ੍ਹਾਂ ਭਊਰਾ ਕੰਵਲ ਫੁੱਲ ਨੂੰ ਲਲਚਾਉਂਦਾ ਹੈ ਉਸੇ ਤਰ੍ਹਾਂ ਹੀ ਮੈਂ ਵਾਹਿਗੁਰੂ ਦੇ ਅੰਮ੍ਰਿਤ ਨੂੰ ਲੋਚਦੀ ਹਾਂ ਅਤੇ ਆਪਣੇ ਮੂੰਹ ਨਾਲ ਪ੍ਰੀਤਮ ਮੇਰਾ ਪ੍ਰੀਤਮ ਉਚਾਰਦੀ ਹਾਂ।
ਰਸੁ = ਸੁਆਦ। ਪ੍ਰਿੳ = ਹੇ ਪਿਆਰੇ! ਮੁਖਿ = ਮੂੰਹੋਂ। ਟੇਰੈ = ਬੋਲਦਾ ਹੈ। ਅਲਿ = ਭੌਰਾ। ਕਮਲਾ = ਕੌਲ-ਫੁੱਲ। ਲੋਭਾਂਗੈ = ਲਲਚਾਂਦਾ ਹੈ ॥੧॥ਜਿਵੇਂ ਭੌਰਾ ਕੌਲ ਫੁੱਲ ਵਾਸਤੇ ਲਲਚਾਂਦਾ ਹੈ, ਤਿਵੇਂ (ਮੇਰਾ ਮਨ) ਪਰਮਾਤਮਾ (ਦੇ ਨਾਮ) ਦਾ ਸੁਆਦ (ਹੀ) ਮੰਗਦਾ ਹੈ, ਮੂੰਹੋਂ 'ਹੇ ਪਿਆਰੇ ਪ੍ਰਭੂ! ਹੇ ਪਿਆਰੇ ਪ੍ਰਭੂ!' ਹੀ ਬੋਲਦਾ ਰਹਿੰਦਾ ਹੈ ॥੧॥