Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

कहु नानक दरसु पेखि सुखु पाइआ सभ पूरन होई आसा ॥२॥१५॥३८॥
Kaho Nānak ḏaras pekẖ sukẖ pā▫i▫ā sabẖ pūran ho▫ī āsā. ||2||15||38||
Says Nanak, gazing upon the Blessed Vision of His Darshan, I have found peace, and all my hopes have been fulfilled. ||2||15||38||
ਗੁਰੂ ਜੀ ਫੁਰਮਾਉਂਦੇ ਹਨ, ਪ੍ਰਭੂ ਦਾ ਦਰਸ਼ਨ ਵੇਖ ਮੈਨੂੰ ਆਰਾਮ ਪਰਾਪਤ ਹੋ ਗਿਆ ਹੈ ਅਤੇ ਮੇਰੀਆਂ ਸਾਰੀਆਂ ਉਮੀਦਾ ਪੂਰੀਆਂ ਹੋ ਗਈਆਂ ਹਨ।
ਪੇਖਿ = ਵੇਖ ਕੇ। ਸਭ = ਸਾਰੀ ॥੨॥੧੫॥੩੮॥ਨਾਨਕ ਆਖਦਾ ਹੈ ਕਿ (ਉਸ ਪਰਮਾਤਮਾ ਦਾ) ਦਰਸਨ ਕਰ ਕੇ ਮੈਂ ਆਤਮਕ ਆਨੰਦ ਪ੍ਰਾਪਤ ਕਰ ਲਿਆ ਹੈ, ਮੇਰੀ ਹਰੇਕ ਆਸ ਪੂਰੀ ਹੋ ਗਈ ਹੈ ॥੨॥੧੫॥੩੮॥
 
सारग महला ५ ॥
Sārag mėhlā 5.
Saarang, Fifth Mehl:
ਸਾਰੰਗ ਪੰਜਵੀਂ ਪਾਤਿਸ਼ਾਹੀ।
xxxXXX
 
चरनह गोबिंद मारगु सुहावा ॥
Cẖarnah gobinḏ mārag suhāvā.
The most beautiful path for the feet is to follow the Lord of the Universe.
ਪੈਰਾ ਲਈ ਤੁਰਨ ਵਾਸਤੇ ਸਾਰਿਆਂ ਨਾਲੋਂ ਸੁੰਦਰ ਰਸਤਾ ਸੁਆਮੀ ਦਾ ਹੀ ਹੈ।
ਚਰਨਹ = ਪੈਰਾਂ ਨਾਲ। ਮਾਰਗੁ = ਰਸਤਾ। ਸੁਹਾਵਾ = ਸੋਹਣਾ, ਸੁਖਦਾਈ। ਆਨ = {अन्य} ਹੋਰ ਹੋਰ।ਪੈਰਾਂ ਨਾਲ (ਨਿਰਾ) ਪਰਮਾਤਮਾ ਦਾ ਰਸਤਾ (ਹੀ ਤੁਰਨਾ) ਸੋਹਣਾ ਲੱਗਦਾ ਹੈ।
 
आन मारग जेता किछु धाईऐ तेतो ही दुखु हावा ॥१॥ रहाउ ॥
Ān mārag jeṯā kicẖẖ ḏẖā▫ī▫ai ṯeṯo hī ḏukẖ hāvā. ||1|| rahā▫o.
The more you walk on any other path, the more you suffer in pain. ||1||Pause||
ਜਿਨ੍ਹਾ ਜਿਆਦਾ ਉਹ ਹੋਰਸ ਰਸਤੇ ਟੁਰਦਾ ਹੈ, ਉਨ੍ਹਾਂ ਹੀ ਜਿਆਦਾ ਉਸ ਨੂੰ ਕਸ਼ਟ ਅਤੇ ਅਫਸੋਸ ਹੁੰਦਾ ਹੈ। ਠਹਿਰਾਉ।
ਮਾਰਗ = ਰਸਤੇ। ਜੇਤਾ = ਜਿਤਨਾ ਹੀ। ਧਾਈਐ = ਦੌੜ-ਭੱਜ ਕਰੀਦੀ ਹੈ। ਤੇਤੋ = ਉਤਨਾ ਹੀ। ਹਾਵਾ = ਹਾਹੁਕਾ ॥੧॥ ਰਹਾਉ ॥ਹੋਰ ਅਨੇਕਾਂ ਰਸਤਿਆਂ ਉੱਤੇ ਜਿਤਨੀ ਭੀ ਦੌੜ-ਭੱਜ ਕਰੀਦੀ ਹੈ, ਉਤਨਾ ਹੀ ਦੁੱਖ ਲੱਗਦਾ ਹੈ, ਉਤਨਾ ਹੀ ਹਾਹੁਕਾ ਲੱਗਦਾ ਹੈ ॥੧॥ ਰਹਾਉ ॥
 
नेत्र पुनीत भए दरसु पेखे हसत पुनीत टहलावा ॥
Neṯar punīṯ bẖa▫e ḏaras pekẖe hasaṯ punīṯ tėhlāvā.
The eyes are sanctified, gazing upon the Blessed Vision of the Lord's Darshan. Serving Him, the hands are sanctified.
ਸਾਈਂ ਦਾ ਦੀਦਾਰ ਦੇਖਣ ਲਾਲ ਅਖਾਂ ਪਵਿੱਤਰ ਹੋ ਜਾਂਦੀਆਂ ਹਨ ਤੇ ਉਸ ਦੀ ਸੇਵਾ ਕਰਨ ਨਾਲ ਹੱਥ ਪਵਿੱਤਰ ਹੋ ਜਾਂਦੇ ਹਨ।
ਨੇਤ੍ਰ = ਅੱਖਾਂ। ਪੁਨੀਤ = ਪਵਿੱਤਰ। ਦਰਸੁ ਪੇਖੇ = ਦਰਸਨ ਕੀਤਿਆਂ। ਪੇਖੇ = ਵੇਖਿਆਂ। ਹਸਤ = {हस्त} ਹੱਥ। ਟਹਲਾਵਾ = ਟਹਲ, ਸੇਵਾ।ਪਰਮਾਤਮਾ ਦਾ ਦਰਸਨ ਕੀਤਿਆਂ ਅੱਖਾਂ ਪਵਿੱਤਰ ਹੋ ਜਾਂਦੀਆਂ ਹਨ, (ਪਰਮਾਤਮਾ ਦੇ ਸੰਤ ਜਨਾਂ ਦੀ) ਟਹਲ ਕੀਤਿਆਂ ਹੱਥ ਪਵਿੱਤਰ ਹੋ ਜਾਂਦੇ ਹਨ।
 
रिदा पुनीत रिदै हरि बसिओ मसत पुनीत संत धूरावा ॥१॥
Riḏā punīṯ riḏai har basi▫o masaṯ punīṯ sanṯ ḏẖūrāvā. ||1||
The heart is sanctified, when the Lord abides within the heart; that forehead which touches the dust of the feet of the Saints is sanctified. ||1||
ਪਾਵਨ ਹੈ ਉਹ ਹਿਰਦਾ, ਜਿਸ ਹਿਰਦੇ ਵਿੱਚ ਪ੍ਰਭਫ ਵਸਦਾ ਹੈ ਅਤੇ ਪਾਵਨ ਹੈ ਉਹ ਮਸਤਕ ਜਿਸ ਉਤੇ ਸਾਧਾਂ ਦੇ ਪੈਰਾਂ ਦੀ ਧੂੜ ਪੈਦੀ ਹੈ।
ਰਿਦਾ = ਹਿਰਦਾ। ਰਿਦੈ = ਹਿਰਦੇ ਵਿਚ। ਮਸਤ = ਮਸਤਕ, ਮੱਥਾ। ਧੂਰਾਵਾ = ਚਰਨਾਂ ਦੀ ਧੂੜ ॥੧॥ਜਿਸ ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ ਉਹ ਹਿਰਦਾ ਪਵਿੱਤਰ ਹੋ ਜਾਂਦਾ ਹੈ, ਉਹ ਮੱਥਾ ਪਵਿੱਤਰ ਹੋ ਜਾਂਦਾ ਹੈ ਜਿਸ ਉਤੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਲੱਗਦੀ ਹੈ ॥੧॥
 
सरब निधान नामि हरि हरि कै जिसु करमि लिखिआ तिनि पावा ॥
Sarab niḏẖān nām har har kai jis karam likẖi▫ā ṯin pāvā.
All treasures are in the Name of the Lord, Har, Har; he alone obtains it, who has it written in his karma.
ਸਾਰੇ ਖਜਾਨੇ ਸੁਆਮੀ ਵਾਹਿਗੁਰੂ ਦੇ ਨਾਮ ਵਿੱਚ ਹਨ, ਪ੍ਰੰਤੁ ਕੇਵਲ ਉਸ ਨੂੰ ਹੀ ਇਸ ਦੀ ਦਾਤ ਮਿਲਦੀ ਹੈ, ਜਿਸ ਦੀ ਪ੍ਰਾਲਭਧ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ ਹੈ।
ਨਿਧਾਨ = ਖ਼ਜ਼ਾਨੇ। ਨਾਮਿ ਹਰਿ ਕੈ = ਹਰੀ ਦੇ ਨਾਮ ਵਿਚ। ਜਿਸੁ ਲਿਖਿਆ = ਜਿਸ ਦੇ (ਮੱਥੇ ਉਤੇ) ਲਿਖਿਆ ਗਿਆ। ਕਰਮਿ = (ਪਰਮਾਤਮਾ ਦੀ) ਮਿਹਰ ਨਾਲ {ਕਰਮੁ = ਮਿਹਰ, ਬਖ਼ਸ਼ਸ਼}। ਤਿਨਿ = ਉਸ (ਮਨੁੱਖ) ਨੇ।ਪਰਮਾਤਮਾ ਦੇ ਨਾਮ ਵਿਚ ਸਾਰੇ (ਹੀ) ਖ਼ਜ਼ਾਨੇ ਹਨ, ਜਿਸ ਮਨੁੱਖ ਦੇ ਮੱਥੇ ਉਤੇ (ਪਰਮਾਤਮਾ ਨੇ ਆਪਣੀ) ਮਿਹਰ ਨਾਲ (ਨਾਮ ਦੀ ਪ੍ਰਾਪਤੀ ਦਾ ਲੇਖ) ਲਿਖ ਦਿੱਤਾ, ਉਸ ਮਨੁੱਖ ਨੇ (ਨਾਮ) ਪ੍ਰਾਪਤ ਕਰ ਲਿਆ।
 
जन नानक कउ गुरु पूरा भेटिओ सुखि सहजे अनद बिहावा ॥२॥१६॥३९॥
Jan Nānak ka▫o gur pūrā bẖeti▫o sukẖ sėhje anaḏ bihāvā. ||2||16||39||
Servant Nanak has met with the Perfect Guru; he passes his life-night in peace, poise and pleasure. ||2||16||39||
ਗੋਲਾ ਨਾਨਕ ਆਪਣੇ ਪੂਰਨ ਗੁਰਾਂ ਨੂੰ ਮਿਲ ਪਿਆ ਹੈ ਅਤੇ ਉਸ ਦੀ ਜੀਵਨ ਰਾਤ੍ਰੀ ਹੁਣ ਆਰਾਮ ਅਡੋਲਤਾ ਅਤੇ ਅਨੰਦ ਅੰਦਰ ਬੀਤਦੀ ਹੈ।
ਕਉ = ਨੂੰ। ਭੇਟਿਓ = ਮਿਲ ਪਿਆ। ਸੁਖਿ = ਆਨੰਦ ਵਿਚ। ਸਹਜੇ = ਆਤਮਕ ਅਡੋਲਤਾ ਵਿਚ। ਜਨ ਕਉ = ਜਿਸ ਮਨੁੱਖ ਨੂੰ ॥੨॥੧੬॥੩੯॥ਹੇ ਨਾਨਕ! ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪਿਆ (ਉਸ ਨੂੰ ਪ੍ਰਭੂ ਦਾ ਨਾਮ ਮਿਲ ਗਿਆ, ਤੇ ਉਸ ਦੀ ਜ਼ਿੰਦਗੀ) ਸੁਖ ਵਿਚ ਆਤਮਕ ਅਡੋਲਤਾ ਵਿਚ ਆਨੰਦ ਵਿਚ ਗੁਜ਼ਰਨ ਲੱਗ ਪਈ ॥੨॥੧੬॥੩੯॥
 
सारग महला ५ ॥
Sārag mėhlā 5.
Saarang, Fifth Mehl:
ਸਾਰੰਗ ਪਜੰਵੀ ਪਾਤਿਸ਼ਾਹੀ।
xxxXXX
 
धिआइओ अंति बार नामु सखा ॥
Ḏẖi▫ā▫i▫o anṯ bār nām sakẖā.
Meditate on the Naam, the Name of the Lord; at the very last instant, it shall be your Help and Support.
ਤੂੰ ਸੁਆਮੀ ਦੇ ਨਾਮ ਦਾ ਸਿਮਰਨ ਕਰ, ਜੋ ਅਖੀਰ ਦੇ ਵੇਲੇ ਤੇਰਾ ਸਹਾਇਕ ਹੋਵੇਗਾ।
ਅੰਤਿ ਬਾਰ = ਅਖ਼ੀਰਲੇ ਸਮੇ। ਸਖਾ = ਸਾਥੀ, ਮਿੱਤਰ।(ਪਰਮਾਤਮਾ ਦਾ) ਨਾਮ ਹੀ (ਅਸਲ) ਸਾਥੀ ਹੈ। (ਜਿਸ ਮਨੁੱਖ ਨੇ) ਅੰਤ ਵੇਲੇ (ਇਸ ਨਾਮ ਨੂੰ) ਸਿਮਰਿਆ, (ਉਸ ਦਾ ਸਾਥੀ ਬਣਿਆ)।
 
जह मात पिता सुत भाई न पहुचै तहा तहा तू रखा ॥१॥ रहाउ ॥
Jah māṯ piṯā suṯ bẖā▫ī na pahucẖai ṯahā ṯahā ṯū rakẖā. ||1|| rahā▫o.
In that place where your mother, father, children and siblings shall be of no use to you at all, there, the Name alone shall save you. ||1||Pause||
ਜਿਥੇ ਤੇਰੀ ਅੰਮੜੀ ਬਾਬਲ, ਪੁਤ੍ਰ ਅਤੇ ਵੀਰ ਤੇਰੇ ਕੰਮ ਨਹੀਂ ਆਉਣੇ ਉਥੇ ਉਥੇ ਪ੍ਰਭੂ ਦਾ ਨਾਮ ਤੇਰੀ ਰੱਖਿਆ ਕਰੇਗਾ। ਠਹਿਰਾਉ।
ਜਹ = ਜਿੱਥੇ। ਸੁਤ = ਪੁੱਤਰ। ਤੂ = ਤੈਨੂੰ। ਰਖਾ = ਰੱਖਦਾ ਹੈ, ਸਹਾਇਤਾ ਕਰਦਾ ਹੈ ॥੧॥ ਰਹਾਉ ॥ਜਿੱਥੇ ਮਾਂ, ਪਿਉ, ਪੁੱਤਰ, ਭਰਾ, ਕੋਈ ਭੀ ਪਹੁੰਚ ਨਹੀਂ ਸਕਦਾ, ਉੱਥੇ ਉੱਥੇ (ਇਹ ਹਰਿ-ਨਾਮ ਹੀ) ਤੈਨੂੰ ਰੱਖ ਸਕਦਾ ਹੈ (ਤੇਰੀ ਰਾਖੀ ਕਰਦਾ ਹੈ) ॥੧॥ ਰਹਾਉ ॥
 
अंध कूप ग्रिह महि तिनि सिमरिओ जिसु मसतकि लेखु लिखा ॥
Anḏẖ kūp garih mėh ṯin simri▫o jis masṯak lekẖ likẖā.
He alone meditates on the Lord in the deep dark pit of his own household, upon whose forehead such destiny is written.
ਆਪਣੇ ਮਨ-ਘਰ ਦੇ ਅੰਨ੍ਹੇ ਖੂਹ ਅੰਦਰ ਕੇਵਲ ਉਹ ਹੀ ਸੁਆਮੀ ਦਾ ਸਿਮਰਨ ਕਰਦਾ ਹੈ, ਜਿਸ ਦੇ ਮੱਥੇ ਉਤੇ ਸਰੇਸ਼ਟ ਪ੍ਰਾਲਭਧ ਲਿਖੀ ਹੋਈ ਹੈ।
ਅੰਧ ਕੂਪ = ਘੁੱਪ ਹਨੇਰੇ ਖੂਹ। ਗ੍ਰਿਹ = ਹਿਰਦਾ-ਘਰ। ਤਿਨਿ = ਉਸ (ਮਨੁੱਖ) ਨੇ। ਮਸਤਕਿ = ਮੱਥੇ ਉਤੇ।(ਮਾਇਆ ਦੇ ਮੋਹ ਦੇ) ਅੰਨ੍ਹੇ ਖੂਹ ਹਿਰਦੇ-ਘਰ ਵਿਚ (ਸਿਰਫ਼) ਉਸ (ਮਨੁੱਖ) ਨੇ (ਹੀ ਹਰਿ-ਨਾਮ) ਸਿਮਰਿਆ ਹੈ ਜਿਸ ਦੇ ਮੱਥੇ ਉੱਤੇ (ਨਾਮ ਸਿਮਰਨ ਦਾ) ਲੇਖ (ਧੁਰੋਂ) ਲਿਖਿਆ ਗਿਆ।
 
खूल्हे बंधन मुकति गुरि कीनी सभ तूहै तुही दिखा ॥१॥
Kẖūlĥe banḏẖan mukaṯ gur kīnī sabẖ ṯūhai ṯuhī ḏikẖā. ||1||
His bonds are loosened, and the Guru liberates him. He sees You, O Lord, everywhere. ||1||
ਉਸ ਦੇ ਜੂੜ ਵਢੇ ਜਾਂਦੇ ਹਨ, ਗੁਰੂ ਜੀ ਉਸ ਦੀ ਕਲਿਆਣ ਕਰ ਦਿੰਦੇ ਹਨ, ਅਤੇ ਹੇ ਸੁਅਮੀ! ਉਹ ਸਾਰੇ ਪਾਸੇ ਤੈਨੂੰ ਕੇਵਲ ਤੈਨੂੰ ਹੀ ਵੇਖਦਾ ਹੈ।
ਬੰਧਨ = ਮੋਹ ਦੀਆਂ ਫਾਹੀਆਂ। ਗੁਰਿ = ਗੁਰੂ ਨੇ। ਮੁਕਤਿ = ਖ਼ਲਾਸੀ। ਦਿਖਾ = ਦਿੱਸ ਪਿਆ ॥੧॥(ਉਸ ਮਨੁੱਖ ਦੀਆਂ) ਮਾਇਆ ਦੇ ਮੋਹ ਦੀਆਂ ਫਾਹੀਆਂ ਖੁਲ੍ਹ ਗਈਆਂ, ਗੁਰੂ ਨੇ ਉਸ ਨੂੰ (ਮੋਹ ਤੋਂ) ਖ਼ਲਾਸੀ ਦਿਵਾ ਦਿੱਤੀ, ਉਸ ਨੂੰ ਇਉਂ ਦਿੱਸ ਪਿਆ (ਕਿ ਹੇ ਪ੍ਰਭੂ!) ਸਭ ਥਾਈਂ ਤੂੰ ਹੀ ਹੈਂ ਤੂੰ ਹੀ ਹੈਂ ॥੧॥
 
अम्रित नामु पीआ मनु त्रिपतिआ आघाए रसन चखा ॥
Amriṯ nām pī▫ā man ṯaripṯi▫ā āgẖā▫e rasan cẖakẖā.
Drinking in the Ambrosial Nectar of the Naam, his mind is satisfied. Tasting it, his tongue is satiated.
ਨਾਮ-ਸੁਧਾਰਸ ਨੂੰ ਪਾਨ ਕਰ ਕੇ ਜਿੰਦੜੀ ਸੰਤੁਸ਼ਟ ਹੋ ਜਾਂਦੀ ਹੈ ਅਤੇ ਇਸ ਨੂੰ ਚੱਖ ਕੇ ਜੀਭ ਰੱਜ ਜਾਂਦੀ ਹੈ।
ਅੰਮ੍ਰਿਤ ਨਾਮੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਤ੍ਰਿਪਤਿਆ = ਰੱਜ ਗਿਆ। ਆਘਾਏ = ਰੱਜ ਗਏ। ਰਸਨ = ਜੀਭ।ਜਿਸ ਮਨੁੱਖ ਨੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀ ਲਿਆ, ਉਸ ਦਾ ਮਨ ਸ਼ਾਂਤ ਹੋ ਗਿਆ, ਉਸ ਦੀ ਜੀਭ ਨਾਮ-ਜਲ ਚੱਖ ਕੇ ਰੱਜ ਗਈ।
 
कहु नानक सुख सहजु मै पाइआ गुरि लाही सगल तिखा ॥२॥१७॥४०॥
Kaho Nānak sukẖ sahj mai pā▫i▫ā gur lāhī sagal ṯikẖā. ||2||17||40||
Says Nanak, I have obtained celestial peace and poise; the Guru has quenched all my thirst. ||2||17||40||
ਗੁਰੂ ਜੀ ਆਖਦੇ ਹਨ ਮੈਨੂੰ ਬੈਕੁੰਠੀ ਅਨੰਦ ਪਰਾਪਤ ਹੋ ਗਿਆ ਹੈ ਅਤੇ ਗੁਰਾਂ ਨੇਮੇਰੀ ਸਾਰੀ ਤਰੇਹ ਬੁਝਾ ਦਿੱਤੀ ਹੈ।
ਸੁਖ ਸਹਜ = ਸਾਰੇ ਸੁਖ ਦੇਣ ਵਾਲੀ ਆਤਮਕ ਅਡੋਲਤਾ। ਗੁਰਿ = ਗੁਰੂ ਨੇ। ਤਿਖਾ = ਤ੍ਰਿਹ, ਤ੍ਰਿਸ਼ਨਾ ॥੨॥੧੭॥੪੦॥ਨਾਨਕ ਆਖਦਾ ਹੈ ਕਿ (ਹਰਿ-ਨਾਮ ਦੀ ਦਾਤ ਦੇ ਕੇ) ਗੁਰੂ ਨੇ ਮੇਰੀ ਸਾਰੀ ਤ੍ਰਿਸ਼ਨਾ ਦੂਰ ਕਰ ਦਿੱਤੀ ਹੈ, ਮੈਂ ਸਾਰੇ ਸੁਖ ਦੇਣ ਵਾਲੀ ਆਤਮਕ ਅਡੋਲਤਾ ਹਾਸਲ ਕਰ ਲਈ ਹੈ ॥੨॥੧੭॥੪੦॥
 
सारग महला ५ ॥
Sārag mėhlā 5.
Saarang, Fifth Mehl:
ਸਾਰੰਗ ਪੰਜਵੀਂ ਪਾਤਿਸ਼ਾਹੀ।
xxxXXX
 
गुर मिलि ऐसे प्रभू धिआइआ ॥
Gur mil aise parabẖū ḏẖi▫ā▫i▫ā.
Meeting the Guru, I meditate on God in such a way,
ਆਪਣੇ ਗੁਰਾਂ ਨਾਲ ਮਿਲ ਕੇ ਮੈਂ ਐਸ ਤਰ੍ਹਾਂ ਆਪਣੇ ਸਾਈਂ ਦਾ ਸਿਮਰਨ ਕੀਤਾ ਹੈ,
ਗੁਰ ਮਿਲਿ = ਗੁਰੂ ਨੇ ਮਿਲ ਕੇ। ਐਸੇ = ਇਸ ਤਰ੍ਹਾਂ (ਹਰੇਕ ਸਾਹ ਦੇ ਨਾਲ)।(ਜਿਸ ਮਨੁੱਖ ਨੇ) ਗੁਰੂ ਨੂੰ ਮਿਲ ਕੇ ਇਉਂ (ਹਰੇਕ ਸਾਹ ਦੇ ਨਾਲ) ਪਰਮਾਤਮਾ ਦਾ ਸਿਮਰਨ ਕੀਤਾ,
 
भइओ क्रिपालु दइआलु दुख भंजनु लगै न ताती बाइआ ॥१॥ रहाउ ॥
Bẖa▫i▫o kirpāl ḏa▫i▫āl ḏukẖ bẖanjan lagai na ṯāṯī bā▫i▫ā. ||1|| rahā▫o.
that He has become kind and compassionate to me. He is the Destroyer of pain; He does not allow the hot wind to even touch me. ||1||Pause||
ਕਿ ਉਹ ਦੁਖੜੇ ਦੂਰ ਕਰਨ ਵਾਲਾ ਮਇਆਵਾਨ ਤੇ ਮਿਹਰਬਾਨ ਹੋ ਗਿਆ ਹੈ ਅਤੇ ਹੁਣ ਮੈਨੂੰ ਗਰਮ ਹਵਾ ਤਕ ਭੀ ਨਹੀਂ ਲਗਦੀ। ਠਹਿਰਾਉ।
ਤਾਤੀ ਬਾਇਆ = ਤੱਤੀ ਹਵਾ ॥੧॥ ਰਹਾਉ ॥ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਪਰਮਾਤਮਾ ਉਸ ਉੱਤੇ ਦਇਆਵਾਨ ਹੋਇਆ, ਉਸ ਮਨੁੱਖ ਨੂੰ (ਸਾਰੀ ਉਮਰ) ਤੱਤੀ 'ਵਾ ਨਹੀਂ ਲੱਗਦੀ (ਕੋਈ ਦੁੱਖ-ਕਲੇਸ਼ ਨਹੀਂ ਪੋਂਹਦਾ) ॥੧॥ ਰਹਾਉ ॥
 
जेते सास सास हम लेते तेते ही गुण गाइआ ॥
Jeṯe sās sās ham leṯe ṯeṯe hī guṇ gā▫i▫ā.
With each and every breath I take, I sing the Glorious Praises of the Lord.
ਜਿੰਨੇ ਸਾਹ ਮੈਂ ਲੈਂਦਾ ਹਾਂ, ਉਨਿਆਂ ਨਾਲ ਹੀ ਮੈਂ ਆਪਣੇ ਪ੍ਰਭੂ ਦੀਆਂ ਸਿਫਤਾ ਗਾਇਨ ਕਰਦਾ ਹਾਂ।
ਜੇਤੇ = ਜਿਤਨੇ ਭੀ। ਸਾਸ = ਸਾਹ।ਜਿਤਨੇ ਭੀ ਸਾਹ ਅਸੀਂ (ਜੀਵ) ਲੈਂਦੇ ਹਾਂ, ਜਿਹੜਾ ਮਨੁੱਖ ਉਹ ਸਾਰੇ ਹੀ ਸਾਹ (ਲੈਂਦਿਆਂ) ਪਰਮਾਤਮਾ ਦੇ ਗੁਣ ਗਾਂਦਾ ਹੈ,
 
निमख न बिछुरै घरी न बिसरै सद संगे जत जाइआ ॥१॥
Nimakẖ na bicẖẖurai gẖarī na bisrai saḏ sange jaṯ jā▫i▫ā. ||1||
He is not separated from me, even for an instant, and I never forget Him. He is always with me, wherever I go. ||1||
ਉਹ ਮੇਰੇ ਨਾਲੋ ਇਕ ਛਿਨ ਭਰ ਨਹੀਂ ਭੀ ਵਖਰਾ ਨਹੀਂ ਹੁੰਦਾ ਅਤੇ ਮੈਂ ਉਸ ਨੂੰ ਇਕ ਮੁਹਤ ਨਹੀਂ ਭੀ ਨਹੀਂ ਭੁਲਾਉਂਦਾ। ਜਿਥੇ ਕਿਥੇ ਭੀ ਮੈਂ ਜਾਂਦਾ ਹਾਂ ਉਹ ਹਮੇਸ਼ਾਂ ਮੇਰੇ ਨਾਲ ਹੁੰਦਾ ਹੈ।
ਨਿਮਖ = {निमेष} ਅੱਖ ਝਮਕਣ ਜਿਤਨਾ ਸਮਾ। ਘਰੀ = ਘੜੀ। ਸਦ = ਸਦਾ। ਜਤ = ਜਿੱਥੇ ਜਿੱਥੇ। ਜਾਇਆ = ਜਾਈਦਾ ਹੈ ॥੧॥(ਜਿਹੜਾ ਮਨੁੱਖ ਪਰਮਾਤਮਾ ਤੋਂ) ਅੱਖ ਝਮਕਣ ਜਿਤਨੇ ਸਮੇ ਲਈ ਭੀ ਨਹੀਂ ਵਿੱਛੁੜਦਾ, (ਜਿਸ ਨੂੰ ਉਸ ਦੀ ਯਾਦ) ਇਕ ਘੜੀ ਭੀ ਨਹੀਂ ਭੁੱਲਦੀ, ਉਹ ਜਿੱਥੇ ਭੀ ਜਾਂਦਾ ਹੈ, ਪਰਮਾਤਮਾ ਉਸ ਨੂੰ ਸਦਾ ਆਪਣੇ ਨਾਲ ਦਿੱਸਦਾ ਹੈ ॥੧॥
 
हउ बलि बलि बलि बलि चरन कमल कउ बलि बलि गुर दरसाइआ ॥
Ha▫o bal bal bal bal cẖaran kamal ka▫o bal bal gur ḏarsā▫i▫ā.
I am a sacrifice, a sacrifice, a sacrifice, a sacrifice to His Lotus Feet. I am a sacrifice, a sacrifice to the Blessed Vision of the Guru's Darshan.
ਕੁਰਬਾਨ ਕੁਰਬਾਨ ਕੁਰਬਾਨ ਕੁਰਬਾਨ ਹਾਂ ਮੈਂ ਪ੍ਰਭੂ ਦੇ ਕੰਵਲ ਰੂਪੀ ਪੈਰਾ ਤੋਂ ਅਤੇ ਸਦਕੇ ਸਦਕੇ ਮੈਂ ਜਾਂਦਾ ਹਾਂ ਆਪਣੇ ਗੁਰਾਂ ਦੇ ਦੀਦਾਰ ਤੋਂ।
ਹਉ = ਮੈਂ। ਬਲਿ = ਸਦਕੇ। ਕਉ = ਨੂੰ, ਤੋਂ। ਦਰਸਾਇਆ = ਦਰਸਨ।ਮੈਂ ਪਰਮਾਤਮਾ ਦੇ ਸੋਹਣੇ ਚਰਨਾਂ ਤੋਂ ਸਦਾ ਹੀ ਸਦਾ ਹੀ ਸਦਕੇ ਜਾਂਦਾ ਹਾਂ, ਗੁਰੂ ਦੇ ਦਰਸਨ ਤੋਂ ਕੁਰਬਾਨ ਜਾਂਦਾ ਹਾਂ।
 
कहु नानक काहू परवाहा जउ सुख सागरु मै पाइआ ॥२॥१८॥४१॥
Kaho Nānak kāhū parvāhā ja▫o sukẖ sāgar mai pā▫i▫ā. ||2||18||41||
Says Nanak, I do not care about anything else; I have found the Lord, the Ocean of peace. ||2||18||41||
ਗੁਰੂ ਜੀ ਆਖਦੇ ਹਨ, ਮੈਂ ਕਿਸੇ ਹੋਰਸ ਦੀ ਕਾਣ ਨਹੀਂ ਧਰਾਉਂਦਾ, ਹੁਣ ਜਦ ਕਿ ਮੈਂ ਆਰਾਮ ਦੇ ਸਮੁੰਦਰ ਆਪਣੇ ਪ੍ਰਭੂ ਨੂੰ ਲਿਆ ਹੈ।
ਕਾਹੂ = ਕਿਸ ਦੀ? ਸੁਖ ਸਾਗਰੁ = ਸੁਖਾਂ ਦਾ ਸਮੁੰਦਰ ਪ੍ਰਭੂ ॥੨॥੧੮॥੪੧॥ਨਾਨਕ ਆਖਦਾ ਹੈ ਕਿ ਜਦੋਂ ਤੋਂ ਮੈਂ (ਗੁਰੂ ਦੀ ਕਿਰਪਾ ਨਾਲ) ਸਾਰੇ ਸੁਖਾਂ ਦਾ ਸਮੁੰਦਰ ਪ੍ਰਭੂ ਲੱਭਾ ਹੈ, ਮੈਨੂੰ ਕਿਸੇ ਦੀ ਮੁਥਾਜੀ ਨਹੀਂ ਰਹੀ ॥੨॥੧੮॥੪੧॥
 
सारग महला ५ ॥
Sārag mėhlā 5.
Saarang, Fifth Mehl:
ਸਾਰੰਗ ਪੰਜਵੀਂ ਪਾਤਿਸ਼ਾਹੀ।
xxxXXX
 
मेरै मनि सबदु लगो गुर मीठा ॥
Merai man sabaḏ lago gur mīṯẖā.
The Word of the Guru's Shabad seems so sweet to my mind.
ਮੇਰੇ ਚਿੱਤ ਨੂੰ ਗੁਰਾਂ ਦੀ ਬਾਣੀ ਮਿੱਠੜੀ ਲਗਦੀ ਹੈ।
ਮੇਰੈ ਮਨਿ = ਮੇਰੇ ਮਨ ਵਿਚ। ਸਬਦੁ ਗੁਰ = ਗੁਰੂ ਦਾ ਸ਼ਬਦ।ਮੇਰੇ ਮਨ ਵਿਚ ਗੁਰੂ ਦਾ ਸ਼ਬਦ ਮਿੱਠਾ ਲੱਗ ਰਿਹਾ ਹੈ।
 
खुल्हिओ करमु भइओ परगासा घटि घटि हरि हरि डीठा ॥१॥ रहाउ ॥
Kẖuliĥa▫o karam bẖa▫i▫o pargāsā gẖat gẖat har har dīṯẖā. ||1|| rahā▫o.
My karma has been activated, and the Divine Radiance of the Lord, Har, Har, is manifest in each and every heart. ||1||Pause||
ਮੇਰੀ ਕਿਸਮਤ ਜਾਗ ਉਠੀ ਹੈ, ਰੱਬੀ ਨੂਰ ਪਰਗਟ ਹੋ ਗਿਆ ਹੈ ਅਤੇਹਰ ਦਿਲ ਵਿੱਚ ਮੈਂ ਆਪਣੇ ਸੁਆਮੀ ਵਾਹਿਗੁਰੂ ਨੂੰ ਵੇਖਦਾ ਹਾਂ। ਠਹਿਰਾਉ।
ਕਰਮੁ = ਬਖ਼ਸ਼ਸ਼ (ਦਾ ਦਰਵਾਜ਼ਾ)। ਪਰਗਾਸਾ = (ਆਤਮਕ ਜੀਵਨ ਦਾ) ਚਾਨਣ। ਘਟਿ ਘਟਿ = ਹਰੇਕ ਸਰੀਰ ਵਿਚ। ਡੀਠਾ = ਮੈਂ ਵੇਖ ਲਿਆ ਹੈ ॥੧॥ ਰਹਾਉ ॥(ਸ਼ਬਦ ਦੀ ਬਰਕਤਿ ਨਾਲ ਮੇਰੇ ਵਾਸਤੇ) ਪਰਮਾਤਮਾ ਦੀ ਮਿਹਰ (ਦਾ ਦਰਵਾਜ਼ਾ) ਖੁਲ੍ਹ ਗਿਆ ਹੈ, (ਮੇਰੇ ਹਿਰਦੇ ਵਿਚ ਆਤਮਕ ਜੀਵਨ ਦਾ) ਚਾਨਣ ਹੋ ਗਿਆ ਹੈ, ਮੈਂ ਹਰੇਕ ਸਰੀਰ ਵਿਚ ਪਰਮਾਤਮਾ ਨੂੰ (ਵੱਸਦਾ) ਵੇਖ ਲਿਆ ਹੈ ॥੧॥ ਰਹਾਉ ॥
 
पारब्रहम आजोनी स्मभउ सरब थान घट बीठा ॥
Pārbarahm ājonī sambẖa▫o sarab thān gẖat bīṯẖā.
The Supreme Lord God, beyond birth, Self-existent, is seated within every heart everywhere.
ਅਜਨਮਾ ਅਤੇ ਸਵੈ-ਪ੍ਰਾਕਸ਼ਵਾਨ ਹੈ ਮੇਰਾ ਸ਼ਰੋਮਣੀ ਸੁਆਮੀ ਅਤੇ ਉਹ ਹਰ ਅਸਥਾਨ ਅਤੇ ਦਿਲ ਅੰਦਰ ਬੈਠਾ ਹੈ।
ਆਜੋਨੀ = ਅਜੋਨੀ, ਜਿਹੜਾ ਜੂਨਾਂ ਵਿਚ ਨਹੀਂ ਆਉਂਦਾ। ਸੰਭਉ = {स्वयंभु } ਆਪਣੇ ਆਪ ਤੋਂ ਪਰਗਟ ਹੋਣ ਵਾਲਾ। ਘਟ = ਸਰੀਰ। ਬੀਠਾ = ਬੈਠਾ ਹੋਇਆ, ਵਿਆਪਕ।(ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਮੈਨੂੰ ਇਉਂ ਦਿੱਸ ਪਿਆ ਹੈ ਕਿ) ਅਜੂਨੀ ਸੁਤੇ-ਪਰਕਾਸ਼ ਪਾਰਬ੍ਰਹਮ ਹਰੇਕ ਥਾਂ ਵਿਚ ਹਰੇਕ ਸਰੀਰ ਵਿਚ ਬੈਠਾ ਹੋਇਆ ਹੈ।
 
भइओ परापति अम्रित नामा बलि बलि प्रभ चरणीठा ॥१॥
Bẖa▫i▫o parāpaṯ amriṯ nāmā bal bal parabẖ cẖarṇīṯẖā. ||1||
I have come to obtain the Ambrosial Nectar of the Naam, the Name of the Lord. I am a sacrifice, a sacrifice to the Lotus Feet of God. ||1||
ਮੈਂ ਸੁਧਾਰਸ-ਨਾਮ ਨੂੰ ਪਾ ਲਿਆ ਹੈ ਅਤੇ ਕਰਬਾਨ ਕੁਰਬਾਨ ਹਾਂ ਮੈਂ ਪ੍ਰਭੂ ਦੇ ਪੈਰਾਂ ਉਤੋਂ।
ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ। ਬਲਿ ਬਲਿ = ਕੁਰਬਾਨ, ਸਦਕੇ। ਚਰਣੀਠਾ = ਚਰਨ ॥੧॥(ਗੁਰ-ਸ਼ਬਦ ਦੀ ਰਾਹੀਂ ਮੈਨੂੰ) ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਮਿਲ ਗਿਆ ਹੈ, ਮੈਂ ਪਰਮਾਤਮਾ ਦੇ ਚਰਨਾਂ ਤੋਂ ਸਦਕੇ ਜਾ ਰਿਹਾ ਹਾਂ ॥੧॥
 
सतसंगति की रेणु मुखि लागी कीए सगल तीरथ मजनीठा ॥
Saṯsangaṯ kī reṇ mukẖ lāgī kī▫e sagal ṯirath majnīṯẖā.
I anoint my forehead with the dust of the Society of the Saints; it is as if I have bathed at all the sacred shrines of pilgrimage.
ਜਦ ਸਾਧ ਸੰਗਤ ਦੀ ਧੂੜ ਮੇਰੇ ਚਿਹਰੇ ਨੂੰ ਲਗ ਜਾਂਦੀ ਹੈ, ਮੇਰਾ ਸਮੂਹ ਧਰਮ ਅਸਥਾਨਾਂ ਉਤੇ ਇਸ਼ਨਾਨ ਕਰਨਾ ਜਾਣ ਲਿਆ ਜਾਂਦਾ ਹੈ।
ਰੇਣੁ = ਚਰਨ-ਧੂੜ। ਮੁਖਿ = ਮੂੰਹ ਉੱਤੇ। ਸਗਲ = ਸਾਰੇ। ਮਜਨੀਠਾ = ਇਸ਼ਨਾਨ।(ਗੁਰੂ ਦੀ ਕਿਰਪਾ ਨਾਲ) ਸਾਧ ਸੰਗਤ ਦੇ ਚਰਨਾਂ ਦੀ ਧੂੜ ਮੇਰੇ ਮੱਥੇ ਉੱਤੇ ਲੱਗੀ ਹੈ (ਇਸ ਚਰਨ-ਧੂੜ ਦੀ ਬਰਕਤਿ ਨਾਲ ਮੈਂ ਤਾਂ, ਮਾਨੋ) ਸਾਰੇ ਹੀ ਤੀਰਥਾਂ ਦਾ ਇਸ਼ਨਾਨ ਕਰ ਲਿਆ ਹੈ।
 
कहु नानक रंगि चलूल भए है हरि रंगु न लहै मजीठा ॥२॥१९॥४२॥
Kaho Nānak rang cẖalūl bẖa▫e hai har rang na lahai majīṯẖā. ||2||19||42||
Says Nanak, I am dyed in the deep crimson color of His Love; the Love of my Lord shall never fade away. ||2||19||42||
ਗੁਰੂ ਜੀ ਫੁਰਮਾਉਂਦੇ ਹਨ, ਮੈਨੂੰ ਗੂੜ੍ਹੀ ਲਾਲ ਰੰਗਤ ਚੜ੍ਹ ਗਈ ਹੈ ਅਤੇ ਵਾਹਿਗੁਰੂ ਦੀ ਪ੍ਰੀਤ ਦੀ ਇਹ ਮਜੀਠ-ਵਰਗੀ ਭਾਅ ਉਤਰਦੀ ਨਹੀਂ।
ਰੰਗਿ = ਪ੍ਰੇਮ-ਰੰਗ ਨਾਲ। ਚਲੂਲ = ਗੂੜ੍ਹਾ ਲਾਲ। ਨ ਲਹੈ = ਨਹੀਂ ਉਤਰਦਾ। ਮਜੀਠਾ = ਮਜੀਠ (ਦੇ ਰੰਗ ਵਾਂਗ) ॥੨॥੧੯॥੪੨॥ਨਾਨਕ ਆਖਦਾ ਹੈ ਕਿ ਮੈਂ ਪਰਮਾਤਮਾ ਦੇ ਪ੍ਰੇਮ-ਰੰਗ ਨਾਲ ਗੂੜ੍ਹਾ ਰੰਗਿਆ ਗਿਆ ਹਾਂ। ਮਜੀਠ ਦੇ ਪੱਕੇ ਰੰਗ ਵਾਂਗ ਇਹ ਹਰਿ-ਪ੍ਰੇਮ ਦਾ ਰੰਗ (ਮੇਰੇ ਮਨ ਤੋਂ) ਉਤਰਦਾ ਨਹੀਂ ਹੈ ॥੨॥੧੯॥੪੨॥
 
सारग महला ५ ॥
Sārag mėhlā 5.
Saarang, Fifth Mehl:
ਸਾਰੰਗ ਪੰਜਵੀਂ ਪਾਤਿਸ਼ਾਹੀ।
xxxXXX
 
हरि हरि नामु दीओ गुरि साथे ॥
Har har nām ḏī▫o gur sāthe.
The Guru has given me the Name of the Lord, Har, Har, as my Companion.
ਗੁਰਾਂ ਨੇ ਮੈਨੂੰ ਸੁਆਮੀ ਮਾਲਕ ਦਾ ਨਾਮ ਮੇਰੇ ਸਾਥੀ ਵਜੋ ਬਖਸ਼ਿਆ ਹੈ।
ਗੁਰਿ = ਗੁਰੂ ਨੇ। ਸਾਥੇ = ਨਾਲ।ਗੁਰੂ ਨੇ ਪਰਮਾਤਮਾ ਦਾ ਨਾਮ ਮੇਰੇ ਨਾਲ ਸਾਥੀ ਦੇ ਦਿੱਤਾ ਹੈ।
 
निमख बचनु प्रभ हीअरै बसिओ सगल भूख मेरी लाथे ॥१॥ रहाउ ॥
Nimakẖ bacẖan parabẖ hī▫arai basi▫o sagal bẖūkẖ merī lāthe. ||1|| rahā▫o.
If the Word of God dwells within my heart for even an instant, all my hunger is relieved. ||1||Pause||
ਸੁਆਮੀ ਦੀ ਬਾਣੀ ਆਪਣੇ ਚਿੱਤ ਵਿੱਚ ਇਕ ਮੁਹਤ ਭਰ ਨਹੀਂ ਭੀ ਟਿਕਾਉਣ ਦੁਆਰਾ, ਮੇਰੀ ਸਾਰੀ ਭੁੱਖ ਮਿਟ ਗਈ ਹੈ। ਠਹਿਰਾਉ।
ਨਿਮਖ = ਅੱਖ ਝਮਕਣ ਜਿਤਨਾ ਸਮਾ। ਹੀਅਰੈ = ਹਿਰਦੇ ਵਿਚ। ਭੂਖ = ਮਾਇਆ ਦੀ ਭੁੱਖ। ਲਾਥੇ = ਲਹਿ ਗਈ ਹੈ ॥੧॥ ਰਹਾਉ ॥ਹੁਣ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਸ਼ਬਦ ਹਰ ਵੇਲੇ ਮੇਰੇ ਹਿਰਦੇ ਵਿਚ ਟਿਕਿਆ ਰਹਿੰਦਾ ਹੈ (ਉਸ ਦੀ ਬਰਕਤਿ ਨਾਲ) ਮੇਰੀ ਮਾਇਆ ਦੀ ਸਾਰੀ ਭੁੱਖ ਲਹਿ ਗਈ ਹੈ ॥੧॥ ਰਹਾਉ ॥
 
क्रिपा निधान गुण नाइक ठाकुर सुख समूह सभ नाथे ॥
Kirpā niḏẖān guṇ nā▫ik ṯẖākur sukẖ samūh sabẖ nāthe.
O Treasure of Mercy, Master of Excellence, my Lord and Master, Ocean of peace, Lord of all.
ਹੇ ਵਾਹਿਗੁਰੂ! ਤੂੰ ਰਹਿਮਤ ਦਾ ਖ਼ਜ਼ਾਨਾ, ਨੇਕੀਆਂ ਦਾ ਮਾਲਕ, ਸਾਰੀਆਂ, ਖੁਸ਼ੀਆਂ ਦਾ ਦਾਤਾਰ ਅਤੇ ਸਾਰਿਆਂ ਦਾ ਸੁਆਮੀ ਹੈ।
ਕ੍ਰਿਪਾ ਨਿਧਾਨ = ਹੇ ਮਿਹਰ ਦੇ ਖ਼ਜ਼ਾਨੇ! ਗੁਣ ਨਾਇਕ = ਹੇ ਸਾਰੇ ਗੁਣਾਂ ਦੇ ਮਾਲਕ! ਠਾਕੁਰ = ਹੇ ਮਾਲਕ! ਨਾਥੇ = ਹੇ ਨਾਥ!ਹੇ ਕਿਰਪਾ ਦੇ ਖ਼ਜ਼ਾਨੇ! ਹੇ ਸਾਰੇ ਗੁਣਾਂ ਦੇ ਮਾਲਕ ਠਾਕੁਰ! ਹੇ ਸਾਰੇ ਸੁਖਾਂ ਦੇ ਨਾਥ! ਹੇ ਸੁਆਮੀ!
 
एक आस मोहि तेरी सुआमी अउर दुतीआ आस बिराथे ॥१॥
Ėk ās mohi ṯerī su▫āmī a▫or ḏuṯī▫ā ās birāthe. ||1||
My hopes rest in You alone, O my Lord and Master; hope in anything else is useless. ||1||
ਮੇਰੀ ਉਮੀਦ ਕੇਵਲ ਤੇਰੇ ਉਤੇ ਹੀ ਹੈ, ਹੇ ਮੇਰੇ ਮਾਲਕ! ਵਿਅਰਥ ਹੈ ਹੋਰ ਕਿਸੇ ਦੀ ਉਮੈਦ।
ਮੋਹਿ = ਮੈਨੂੰ। ਸੁਆਮੀ = ਹੇ ਸੁਆਮੀ! ਦੁਤੀਆ = ਦੂਜੀ। ਬਿਰਾਥੇ = ਵਿਅਰਥ ॥੧॥(ਹੁਣ ਹਰੇਕ ਸੁਖ ਦੁਖ ਵਿਚ) ਮੈਨੂੰ ਸਿਰਫ਼ ਤੇਰੀ ਹੀ (ਸਹਾਇਤਾ ਦੀ) ਆਸ ਰਹਿੰਦੀ ਹੈ। ਕੋਈ ਹੋਰ ਦੂਜੀ ਆਸ ਮੈਨੂੰ ਵਿਅਰਥ ਜਾਪਦੀ ਹੈ ॥੧॥
 
नैण त्रिपतासे देखि दरसावा गुरि कर धारे मेरै माथे ॥
Naiṇ ṯaripṯāse ḏekẖ ḏarsāvā gur kar ḏẖāre merai māthe.
My eyes were satisfied and fulfilled, gazing upon the Blessed Vision of His Darshan, when the Guru placed His Hand on my forehead.
ਜਦ ਗੁਰਾਂ ਨੇ ਆਪਣਾ ਹੱਥ ਮੇਰੇ ਮੱਥੇ ਉਤੇ ਟਿਕਿਆਂ ਤਾਂ ਪ੍ਰਭੂ ਦਾ ਦੀਦਾਰ ਵੇਖ ਮੇਰੀਆਂ ਅੱਖਾਂ ਰੱਜ ਗਈਆਂ।
ਨੈਣ = ਅੱਖਾਂ। ਤ੍ਰਿਪਤਾਸੇ = ਰੱਜ ਗਈਆਂ ਹਨ। ਦੇਖਿ = ਵੇਖ ਕੇ। ਗੁਰਿ = ਗੁਰੂ ਨੇ। ਕਰ = (ਆਪਣੇ) ਹੱਥ {ਬਹੁ-ਵਚਨ}। ਮੇਰੈ ਮਾਥੇ = ਮੇਰੇ ਮੱਥੇ ਉੱਤੇ।ਜਦੋਂ ਤੋਂ ਗੁਰੂ ਨੇ ਮੇਰੇ ਮੱਥੇ ਉੱਤੇ ਆਪਣੇ ਹੱਥ ਰੱਖੇ ਹਨ, ਮੇਰੀਆਂ ਅੱਖਾਂ (ਪ੍ਰਭੂ ਦਾ) ਦਰਸਨ ਕਰ ਕੇ ਰੱਜ ਗਈਆਂ ਹਨ।