Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

करि किरपा लीने करि अपुने उपजी दरस पिआस ॥
Kar kirpā līne kar apune upjī ḏaras pi▫ās.
Granting His Grace, He has made me His Own. The thirst for the Blessed Vision of His Darshan wells up within me.
ਆਪਣੀ ਮਿਹਰ ਧਾਰ, ਪ੍ਰਭੂ ਨੇ ਮੈਨੂੰ ਆਪਣਾ ਨਿਜ ਦਾ ਬਣਾ ਲਿਆ ਹੈ ਤੇ ਮੇਰੇ ਅੰਦਰ ਉਸ ਦੇ ਦੀਦਾਰ ਵੇਖਣ ਦੀ ਤਰੇਹ ਉਤਪੰਨ ਹੋ ਗਈ ਹੈ।
ਕਰਿ = ਕਰ ਕੇ। ਲੀਨੇ ਕਰਿ = ਬਣਾ ਲਏ। ਪਿਆਸ = ਤਾਂਘ।ਹੇ ਮਾਂ! ਮਿਹਰ ਕਰ ਕੇ (ਜਿਨ੍ਹਾਂ ਨੂੰ ਪਰਮਾਤਮਾ ਨੇ) ਆਪਣੇ ਬਣਾ ਲਿਆ, ਉਹਨਾਂ ਦੇ ਅੰਦਰ ਪ੍ਰਭੂ ਦੇ ਦਰਸਨ ਦੀ ਤਾਂਘ ਪੈਦਾ ਹੋ ਜਾਂਦੀ ਹੈ,
 
संतसंगि मिलि हरि गुण गाए बिनसी दुतीआ आस ॥१॥
Saṯsang mil har guṇ gā▫e binsī ḏuṯī▫ā ās. ||1||
Joining the Society of the Saints, I sing the Glorious Praises of the Lord; I have given up other hopes. ||1||
ਸਾਧ ਸੰਗਤ ਨਾਲ ਜੁੜ ਕੇ, ਮੈਂ ਪ੍ਰਭੂ ਦੀ ਕੀਰਤੀ ਗਾਇਨ ਕਰਦਾ ਹਾਂ ਅਤੇ ਹੋਰ ਉਮੈਦਾਂ, ਮੈਂ ਹੁਣ ਲਾਹ ਛੱਡੀਆਂ ਹਨ।
ਸੰਗਿ = ਨਾਲ। ਦੁਤੀਆ = ਦੂਜੀ ॥੧॥ਉਹ ਮਨੁੱਖ ਸਾਧ ਸੰਗਤ ਵਿਚ ਮਿਲ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਹਨ, (ਉਹਨਾਂ ਦੇ ਅੰਦਰੋਂ ਪਰਮਾਤਮਾ ਤੋਂ ਬਿਨਾ) ਕੋਈ ਹੋਰ ਦੂਜੀ ਟੇਕ ਮੁੱਕ ਜਾਂਦੀ ਹੈ ॥੧॥
 
महा उदिआन अटवी ते काढे मारगु संत कहिओ ॥
Mahā uḏi▫ān atvī ṯe kādẖe mārag sanṯ kahi▫o.
The Saint has pulled me out of the utterly desolate wilderness, and shown me the path.
ਰਸਤਾ ਦੱਸ ਕੇ, ਸਾਧੂ-ਗੁਰਦੇਵ ਜੀ ਮੈਨੂੰ ਪਰਮ ਉਜਾੜ ਜੰਗਲ ਵਿੱਚੋਂ ਬਾਹਰ ਕੱਢ ਲਿਆ ਹੈ।
ਉਦਿਆਨ = ਜੰਗਲ। ਅਟਵੀ = ਜੰਗਲ। ਤੇ = ਤੋਂ। ਮਾਰਗੁ = ਰਸਤਾ। ਸੰਤ = ਸੰਤਾਂ ਨੇ।ਜਿਨ੍ਹਾਂ ਨੂੰ ਸੰਤ ਜਨਾਂ ਨੇ (ਸਹੀ ਜੀਵਨ-) ਰਾਹ ਦੱਸ ਦਿੱਤਾ, ਉਹਨਾਂ ਨੂੰ ਉਹਨਾਂ ਨੇ ਵੱਡੇ ਸੰਘਣੇ ਜੰਗਲ (ਵਰਗੇ ਸੰਸਾਰ-ਬਨ) ਤੋਂ ਬਾਹਰ ਕੱਢ ਲਿਆ।
 
देखत दरसु पाप सभि नासे हरि नानक रतनु लहिओ ॥२॥१००॥१२३॥
Ḏekẖaṯ ḏaras pāp sabẖ nāse har Nānak raṯan lahi▫o. ||2||100||123||
Gazing upon His Darshan, all sins are taken away; Nanak is blessed with the jewel of the Lord. ||2||100||123||
ਪ੍ਰਭੂ ਦਾ ਦਰਸ਼ਨ ਪੇਖਣ ਦੁਆਰਾ, ਮੇਰੇ ਸਾਰੇ ਪਾਪ ਨਸ਼ਟ ਹੋ ਗਹੇ ਹਨ ਅਤੇ ਮੈਨੂੰ ਉਸ ਦੇ ਨਾਮ ਦੇ ਹੀਰੇ ਦੀ ਦਾਤ ਪਰਾਪਤ ਹੋ ਗਈ ਹੈ।
ਸਭਿ = ਸਾਰੇ। ਲਹਿਓ = ਲੱਭ ਲਿਆ ॥੨॥੧੦੦॥੧੨੩॥(ਪਰਮਾਤਮਾ ਦਾ) ਦਰਸਨ ਕਰ ਕੇ ਉਹਨਾਂ ਮਨੁੱਖਾਂ ਦੇ ਸਾਰੇ ਹੀ ਪਾਪ ਨਾਸ ਹੋ ਗਏ, ਹੇ ਨਾਨਕ! ਉਹਨਾਂ ਨੇ ਪ੍ਰਭੂ ਦਾ ਨਾਮ-ਰਤਨ ਲੱਭ ਲਿਆ ॥੨॥੧੦੦॥੧੨੩॥
 
सारग महला ५ ॥
Sārag mėhlā 5.
Saarang, Fifth Mehl:
ਸਾੰਰੰਗ ਪੰਜਵੀਂ ਪਾਤਿਸ਼ਾਹੀ।
xxxXXX
 
माई री अरिओ प्रेम की खोरि ॥
Mā▫ī rī ari▫o parem kī kẖor.
O mother, I am involved with the Love of the Lord;
ਨੀ ਮੇਰੀ ਮਾਤਾ! ਮੈਂ ਆਪਣੇ ਪ੍ਰਭੂ ਦੀ ਪ੍ਰੀਤ ਨਾਲ ਗ੍ਰਸਿਆ ਅਤੇ ਮਤਵਾਲਾ ਹੋਇਆ ਹੋਇਆ ਹਾਂ।
ਅਰਿਓ = ਅੜ ਗਿਆ ਹੈ, ਮਸਤ ਹੋ ਗਿਆ ਹੈ। ਖੋਰਿ = ਖ਼ੁਮਾਰੀ ਵਿਚ, ਮਸਤੀ ਵਿਚ।ਹੇ ਮਾਂ! (ਮੇਰਾ ਮਨ ਪ੍ਰੀਤਮ ਪ੍ਰਭੂ ਦੇ) ਪਿਆਰ ਦੇ ਨਸ਼ੇ ਵਿਚ ਮਸਤ ਰਹਿੰਦਾ ਹੈ।
 
दरसन रुचित पिआस मनि सुंदर सकत न कोई तोरि ॥१॥ रहाउ ॥
Ḏarsan rucẖiṯ pi▫ās man sunḏar sakaṯ na ko▫ī ṯor. ||1|| rahā▫o.
I am intoxicated with it. My mind has such a longing and thirst for the Blessed Vision, the Darshan of my Beauteous Lord. No one can break this. ||1||Pause||
ਮੇਰੇ ਚਿੱਤ ਅੰਦਰ ਆਪਣੇ ਸੁਨੱਖੇ ਸੁਆਮੀ ਦੇ ਦੀਦਾਰ ਦੀ ਚਾਹਨਾ ਅਤੇ ਤਰੇਹ ਹੈ, ਕੋਈ ਜਣਾ ਇਸ ਪ੍ਰੀਤ ਨੂੰ ਤੋੜ ਨਹੀਂ ਸਕਦਾ। ਠਹਿਰਾਉ।
ਰੁਚਿਤ = ਲਗਨ ਲੱਗੀ ਹੋਈ ਹੈ। ਪਿਆਸ = ਤਾਂਘ। ਮਨਿ = ਮਨ ਵਿਚ। ਤੋਰਿ = ਤੋੜਿ। ਤੋਰਿ ਨ ਸਕਤ = ਤੋੜ ਨਹੀਂ ਸਕਦਾ ॥੧॥ ਰਹਾਉ ॥ਮੇਰੇ ਮਨ ਵਿਚ ਉਸ ਦੇ ਦਰਸਨ ਦੀ ਲਗਨ ਲੱਗੀ ਰਹਿੰਦੀ ਹੈ, ਉਸ ਸੋਹਣੇ (ਦੇ ਦਰਸਨ) ਦੀ ਤਾਂਘ ਬਣੀ ਰਹਿੰਦੀ ਹੈ (ਇਹ ਲਗਨ ਇਹ ਤਾਂਘ ਐਸੀ ਹੈ ਕਿ ਇਸ ਨੂੰ) ਕੋਈ ਤੋੜ ਨਹੀਂ ਸਕਦਾ ॥੧॥ ਰਹਾਉ ॥
 
प्रान मान पति पित सुत बंधप हरि सरबसु धन मोर ॥
Parān mān paṯ piṯ suṯ banḏẖap har sarbas ḏẖan mor.
The Lord is my breath of life, honor, spouse, parent, child, relative, wealth - everything.
ਪ੍ਰਭੂ ਮੇਰੀ ਜਿੰਦ-ਜਾਨ, ਇਜ਼ਤ-ਆਬਰੂ ਪਤੀ ਪਿਤਾ, ਪੁੱਤ੍ਰ ਸਨਬੰਧੀ, ਧਨ-ਦੌਲਤ ਅਤੇ ਸਾਰਾ ਕੁਛ ਹੈ।
ਪ੍ਰਾਨ = ਜਿੰਦ-ਜਾਨ। ਮਾਨ = ਸਹਾਰਾ, ਮਾਣ। ਪਤਿ = ਇੱਜ਼ਤ। ਸੁਤ = ਪੁੱਤਰ। ਪਿਤ = ਪਿਤਾ। ਬੰਧਪ = ਸਨਬੰਧੀ। ਸਰਬਸੁ = {सर्वस्व। स्व = धन} ਸਾਰਾ ਧਨ, ਸਭ ਕੁਝ। ਮੋਰ = ਮੇਰਾ।ਹੇ ਮਾਂ! ਹੁਣ ਮੇਰੇ ਵਾਸਤੇ ਪ੍ਰਭੂ ਪ੍ਰੀਤਮ ਹੀ ਜਿੰਦ ਹੈ, ਆਸਰਾ ਹੈ, ਇੱਜ਼ਤ ਹੈ, ਪਿਤਾ ਹੈ, ਪੁੱਤਰ ਹੈ, ਸਨਬੰਧੀ ਹੈ, ਧਨ ਹੈ, ਮੇਰਾ ਸਭ ਕੁਝ ਉਹੀ ਉਹੀ ਹੈ।
 
ध्रिगु सरीरु असत बिसटा क्रिम बिनु हरि जानत होर ॥१॥
Ḏẖarig sarīr asaṯ bistā kiram bin har jānaṯ hor. ||1||
Cursed is this body of bones, this pile of maggots and manure, if it knows any other than the Lord. ||1||
ਲਾਅਨਤ ਮਾਰੀ ਹੈ ਇਹ ਹੱਡੀਆਂ, ਟਟੀ ਤੇ ਕੀੜਿਆਂ ਵਾਲੀ ਦੇਹਿ, ਜੇਕਰ ਰਬ ਦੇ ਬਗੈਰ ਇਹ ਹੋਰ ਕਿਸੇ ਨੂੰ ਜਾਣਦੀ ਹੈ।
ਧ੍ਰਿਗੁ = ਫਿਟਕਾਰ-ਯੋਗ। ਅਸਤ = ਹੱਡੀਆਂ {अस्थि}। ਕ੍ਰਿਮ = ਕਿਰਮ ॥੧॥ਜਿਹੜਾ ਮਨੁੱਖ ਪਰਮਾਤਮਾ ਤੋਂ ਬਿਨਾ ਹੋਰ ਹੋਰ ਨਾਲ ਸਾਂਝ ਬਣਾਈ ਰੱਖਦਾ ਹੈ, ਉਸ ਦਾ ਸਰੀਰ ਫਿਟਕਾਰ-ਜੋਗ ਹੋ ਜਾਂਦਾ ਹੈ (ਕਿਉਂਕਿ ਫਿਰ ਇਹ ਮਨੁੱਖਾ ਸਰੀਰ ਨਿਰਾ) ਹੱਡੀਆਂ ਗੰਦ ਅਤੇ ਕਿਰਮ ਹੀ ਹੈ ॥੧॥
 
भइओ क्रिपाल दीन दुख भंजनु परा पूरबला जोर ॥
Bẖa▫i▫o kirpāl ḏīn ḏukẖ bẖanjan parā pūrbalā jor.
The Destroyer of the pains of the poor has become merciful to me, by the power of the karma of my past actions.
ਪਿਛਲੇ ਕਰਮਾਂ ਦੇ ਬਲ ਦੀ ਬਦੌਲਤ, ਗਰੀਬਾਂ ਦੀ ਪੀੜ ਦੂਰ ਕਰਨ ਵਾਲਾ, ਵਾਹਿਗੁਰੂ ਮੇਰੇ ਉਤੇ ਮਿਹਰਬਾਨ ਹੋ ਗਿਆ ਹੈ।
ਦੀਨ ਦੁਖ ਭੰਜਨੁ = ਗਰੀਬਾਂ ਦੇ ਦੁੱਖ ਦੂਰ ਕਰਨ ਵਾਲਾ। ਪਰਾ ਪੂਰਬਲਾ = ਮੁੱਢ-ਕਦੀਮਾਂ ਦਾ। ਜੋਰ = ਸਹਾਰਾ।ਜਿਸ ਨਾਲ ਕੋਈ ਮੁੱਢ-ਕਦੀਮਾਂ ਦਾ ਜੋੜ ਹੁੰਦਾ ਹੈ, ਗਰੀਬਾਂ ਦੇ ਦੁੱਖ ਦੂਰ ਕਰਨ ਵਾਲਾ ਪ੍ਰਭੂ ਉਸ ਉਤੇ ਦਇਆਵਾਨ ਹੁੰਦਾ ਹੈ,
 
नानक सरणि क्रिपा निधि सागर बिनसिओ आन निहोर ॥२॥१०१॥१२४॥
Nānak saraṇ kirpā niḏẖ sāgar binsi▫o ān nihor. ||2||101||124||
Nanak seeks the Sanctuary of God, the Treasure, the Ocean of Mercy; my subservience to others is past. ||2||101||124||
ਨਾਨਕ ਨੇ ਰਹਿਮਤ ਦੇ ਖ਼ਜ਼ਾਨੇ ਅਤੇ ਸਮੁੰਦਰ ਵਾਹਿਗੁਰੂ ਦੀ ਪਨਾਹ ਲਈ ਹੈ ਅਤੇ ਉਸ ਦੀ ਹੋਰਨਾ ਦੀ ਮੁਥਾਜੀ ਚੁੱਕੀ ਗਈ ਹੈ।
ਕ੍ਰਿਪਾ ਨਿਧਿ = ਕਿਰਪਾ ਦਾ ਖ਼ਜ਼ਾਨਾ। ਕ੍ਰਿਪਾ ਸਾਗਰ = ਕਿਰਪਾ ਦਾ ਸਮੁੰਦਰ। ਆਨ = ਹੋਰ। ਨਿਹੋਰ = ਮੁਥਾਜੀ ॥੨॥੧੦੧॥੧੨੪॥ਹੇ ਨਾਨਕ! ਉਹ ਮਨੁੱਖ ਦਇਆ ਦੇ ਖ਼ਜ਼ਾਨੇ ਮਿਹਰ ਦੇ ਸਮੁੰਦਰ ਪ੍ਰਭੂ ਦੀ ਸਰਨ ਪੈਂਦਾ ਹੈ, ਤੇ, ਉਸ ਦੀ ਹੋਰ (ਸਾਰੀ) ਮੁਥਾਜੀ ਮੁੱਕ ਜਾਂਦੀ ਹੈ ॥੨॥੧੦੧॥੧੨੪॥
 
सारग महला ५ ॥
Sārag mėhlā 5.
Saarang, Fifth Mehl:
ਸਾਰੰਗ ਪੰਜਵੀਂ ਪਾਤਿਸ਼ਾਹੀ।
xxxXXX
 
नीकी राम की धुनि सोइ ॥
Nīkī rām kī ḏẖun so▫e.
The Lord's melody is noble and sublime.
ਸਰੇਸ਼ਟ ਹੈ ਉਸ ਪ੍ਰਭੂ ਦੀ (ਲਈ) ਪਿਰਹੜੀ।
ਨੀਕੀ = ਚੰਗੀ (ਕਾਰ), ਸੋਹਣੀ (ਕਾਰ)। ਧੁਨਿ = (ਹਿਰਦੇ ਵਿਚ) ਲਗਨ। ਸੋਇ = (ਪਰਮਾਤਮਾ ਦੀ) ਸੋਭਾ, ਸਿਫ਼ਤ-ਸਾਲਾਹ।ਪਰਮਾਤਮਾ ਦੀ ਲਗਨ (ਹਿਰਦੇ ਵਿਚ ਬਣਾ), ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ-ਇਹ ਇਕ ਸੋਹਣੀ (ਕਾਰ) ਹੈ।
 
चरन कमल अनूप सुआमी जपत साधू होइ ॥१॥ रहाउ ॥
Cẖaran kamal anūp su▫āmī japaṯ sāḏẖū ho▫e. ||1|| rahā▫o.
The Lotus Feet of my Lord and Master are incomparably beautiful. Meditating on them, one becomes Holy. ||1||Pause||
ਪਰਮ ਸੁੰਦਰ ਹਨ ਪ੍ਰਭੂ ਦੇ ਕੰਵਲ ਪੈਰ। ਜੋ ਉਨ੍ਹਾਂ ਦਾ ਸਿਮਰਨ ਕਰਦੇ ਹਨ ਸੰਤ ਹੋ ਜਾਂਦੇ ਹਨ। ਠਹਿਰਾਉ।
ਅਨੂਪ = {ਅਨ-ਊਪ। ਉਪਮਾ-ਰਹਿਤ} ਬਹੁਤ ਸੋਹਣੇ। ਜਪਤ = ਜਪਦਿਆਂ। ਸਾਧੂ = ਗੁਰਮੁਖ, ਭਲਾ। ਹੋਇ = ਹੋ ਜਾਂਦਾ ਹੈ ॥੧॥ ਰਹਾਉ ॥ਸੋਹਣੇ ਮਾਲਕ-ਪ੍ਰਭੂ ਦੇ ਸੋਹਣੇ ਚਰਨ ਜਪਦਿਆਂ ਮਨੁੱਖ ਭਲਾ ਨੇਕ ਬਣ ਜਾਂਦਾ ਹੈ ॥੧॥ ਰਹਾਉ ॥
 
चितवता गोपाल दरसन कलमला कढु धोइ ॥
Cẖiṯvaṯā gopāl ḏarsan kalmalā kadẖ ḏẖo▫e.
Just by thinking of the Darshan, the Blessed Vision of the Lord of the World, the dirty sins are washed away.
ਉਹ ਆਪਣੇ ਪ੍ਰਭੂ ਦੇ ਦੀਦਾਰ ਦਾ ਧਿਆਨ ਧਾਰਦਾ ਹੈ ਅਤੇ ਆਪਣੇ ਪਾਪਾਂ ਨੂੰ ਧੋ ਸੁਟਦਾ ਹੈ।
ਚਿਤਵਤਾ = ਚਿਤਵਦਾ ਹੋਇਆ, ਚਿਤਾਰਦਾ ਹੋਇਆ, ਮਨ ਵਿਚ ਵਸਾਂਦਾ ਹੋਇਆ। ਕਲਮਲਾ = ਪਾਪ। ਧੋਇ = ਧੋ ਕੇ। ਕਢੁ = (ਆਪਣੇ ਅੰਦਰੋਂ) ਦੂਰ ਕਰ ਲੈ।ਜਗਤ ਦੇ ਪਾਲਣਹਾਰ ਪ੍ਰਭੂ ਦੇ ਦਰਸਨ ਦੀ ਤਾਂਘ ਮਨ ਵਿਚ ਵਸਾਂਦਾ ਹੋਇਆ (ਭਾਵ, ਵਸਾ ਕੇ) (ਆਪਣੇ ਅੰਦਰੋਂ ਸਾਰੇ) ਪਾਪ ਧੋ ਕੇ ਦੂਰ ਕਰ ਲੈ।
 
जनम मरन बिकार अंकुर हरि काटि छाडे खोइ ॥१॥
Janam maran bikār ankur har kāt cẖẖāde kẖo▫e. ||1||
The Lord cuts down and weeds out the corruption of the cycle of birth and death. ||1||
ਉਹ ਜੰਮਣ ਅਤੇ ਮਰਨ ਤੋਂ ਖਲਾਸੀ ਪਾ ਜਾਂਦਾ ਹੈ ਅਤੇ ਜਿਹੜਾ ਭੀ ਪਾਪ ਉਸ ਦੇ ਅੰਦਰ ਪੁੰਗਰਦਾ ਹੈ, ਉਸ ਨੂੰ ਕਟ ਕੇ ਪ੍ਰਭੂ ਬਾਹਰ ਸੁਟ ਦਿੰਦਾ ਹੈ।
ਬਿਕਾਰ ਅੰਕੁਰ = ਵਿਕਾਰਾਂ ਦਾ ਅੰਗੂਰ। ਛਾਡੇ ਖੋਇ = ਨਾਸ ਕਰ ਦੇਂਦਾ ਹੈ ॥੧॥(ਜੇ ਤੂੰ ਹਰਿ-ਦਰਸਨ ਦੀ ਤਾਂਘ ਆਪਣੇ ਅੰਦਰ ਪੈਦਾ ਕਰੇਂਗਾ ਤਾਂ) ਪਰਮਾਤਮਾ (ਤੇਰੇ ਅੰਦਰੋਂ) ਜਨਮ ਮਰਨ ਦੇ (ਸਾਰੀ ਉਮਰ ਦੇ) ਵਿਕਾਰਾਂ ਦੇ ਫੁੱਟ ਰਹੇ ਬੀਜ ਕੱਟ ਕੇ ਨਾਸ ਕਰ ਦੇਵੇਗਾ ॥੧॥
 
परा पूरबि जिसहि लिखिआ बिरला पाए कोइ ॥
Parā pūrab jisahi likẖi▫ā birlā pā▫e ko▫e.
How rare is that person who has such pre-ordained destiny, to find the Lord.
ਜਿਸ ਦੀ ਪ੍ਰਾਲਭਧ ਵਿੱਚ ਮੁਢ ਤੋਂ ਐਸਾ ਲਿਖਿਆ ਹੋਇਆ ਹੈ, ਐਹੋ ਜੇਹਾ ਟਾਵਾਂ ਟੱਲਾ ਪੁਰਸ਼ ਹੀ ਆਪਣੇ ਪ੍ਰਭੂ ਨੂੰ ਪਾਉਂਦਾ ਹੈ।
ਪਰਾ ਪੂਰਬਿ = ਪੂਰਬਲੇ ਭਾਗਾਂ ਅਨੁਸਾਰ। ਪੂਰਬਿ = ਪੂਰਬਲੇ ਸਮੇ ਵਿਚ। ਜਿਸਹਿ = ਜਿਸ ਦੇ ਮੱਥੇ ਉੱਤੇ {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਜਿਸੁ' ਦਾ ੁ ਉੱਡ ਗਿਆ ਹੈ}।ਇਹ ਦਾਤ ਕੋਈ ਉਹ ਵਿਰਲਾ ਮਨੁੱਖ ਹਾਸਲ ਕਰਦਾ ਹੈ ਜਿਸ ਦੇ ਮੱਥੇ ਉੱਤੇ ਪੂਰਬਲੇ ਸਮੇ ਤੋਂ (ਇਹ ਲੇਖ) ਲਿਖਿਆ ਹੁੰਦਾ ਹੈ।
 
रवण गुण गोपाल करते नानका सचु जोइ ॥२॥१०२॥१२५॥
Ravaṇ guṇ gopāl karṯe nānkā sacẖ jo▫e. ||2||102||125||
Chanting the Glorious Praises of the Creator, the Lord of the Universe - O Nanak, this is Truth. ||2||102||125||
ਸਿਰਜਣਹਾਰ ਸੁਆਮੀ ਦੀ ਸਿਫ਼ਤ ਸ਼ਲਾਘਾ ਦਾ ਉਚਾਰਨ ਹੀ, ਹੇ ਨਾਨਕ! ਸਤਿਪੁਰਖ ਨੂੰ ਵੇਖਣ ਦਾ ਮਾਰਗ ਹੈ।
ਰਵਣੁ = ਯਾਦ ਕਰਨੇ, ਸਿਮਰਨੇ। ਕਰਤੇ = ਕਰਤਾਰ ਦੇ। ਸਚੁ = ਸਦਾ ਕਾਇਮ ਰਹਿਣ ਵਾਲਾ। ਜੋਇ = ਜਿਹੜਾ ਪ੍ਰਭੂ ॥੨॥੧੦੨॥੧੨੫॥ਹੇ ਨਾਨਕ! ਜਿਹੜਾ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ ਉਸ ਕਰਤਾਰ ਗੋਪਾਲ ਦੇ ਗੁਣ ਗਾਣੇ (ਇਹ ਸੋਹਣੀ ਕਾਰ ਭਾਗਾਂ ਵਾਲਿਆਂ ਦੇ ਹਿੱਸੇ ਆਉਂਦੀ ਹੈ) ॥੨॥੧੦੨॥੧੨੫॥
 
सारग महला ५ ॥
Sārag mėhlā 5.
Saarang, Fifth Mehl:
ਸਾਰੰਗ ਪੰਜਵੀਂ ਪਾਤਿਸ਼ਾਹੀ।
xxxXXX
 
हरि के नाम की मति सार ॥
Har ke nām kī maṯ sār.
The intellect of one who dwells on the Name of the Lord is excellent.
ਸਰੇਸ਼ਟ ਹੈ ਅਕਲ ਉਸ ਦੀ, ਜੋ ਸੁਆਮੀ ਦੇ ਨਾਮ ਦਾ ਸਿਰਮਨ ਕਰਦਾ ਹੈ।
ਨਾਮ ਕੀ ਮਤਿ = ਨਾਮ ਸਿਮਰਨ ਵਾਲੀ ਅਕਲ। ਸਾਰ = ਸ੍ਰੇਸ਼ਟ।ਪਰਮਾਤਮਾ ਦਾ ਨਾਮ ਸਿਮਰਨ (ਵਲ ਪ੍ਰੇਰਨ) ਵਾਲੀ ਅਕਲ (ਹੋਰ ਹੋਰ ਕੰਮਾਂ ਵਲ ਪ੍ਰੇਰਨ ਵਾਲੀਆਂ ਅਕਲਾਂ ਨਾਲੋਂ) ਸ੍ਰੇਸ਼ਟ ਹੈ।
 
हरि बिसारि जु आन राचहि मिथन सभ बिसथार ॥१॥ रहाउ ॥
Har bisār jo ān rācẖėh mithan sabẖ bisthār. ||1|| rahā▫o.
One who forgets the Lord and becomes involved with some other - all his showy pretensions are false. ||1||Pause||
ਕੂੜੇ ਹਨ ਉਸ ਦੇ ਸਾਰੇ ਅਡੰਬਰ, ਜੋ ਆਪਣੇ ਵਾਹਿਗੁਰੂ ਨੂੰ ਭੁਲਾ ਕੇ ਹੋਰਸ ਅੰਦਰ ਖਚਤ ਹੋਇਆ ਹੋਇਆ ਹੈ। ਠਹਿਰਾਉ।
ਬਿਸਾਰਿ = ਭੁਲਾ ਕੇ। ਜੁ = ਜਿਹੜੇ ਮਨੁੱਖ। ਆਨ = ਹੋਰ ਹੋਰ (ਕੰਮਾਂ) ਵਿਚ। ਰਾਚਹਿ = ਮਸਤ ਰਹਿੰਦੇ ਹਨ। ਮਿਥਨ = ਨਾਸਵੰਤ, ਵਿਅਰਥ। ਬਿਸਥਾਰ = ਖਿਲਾਰੇ, ਖਲਜਗਨ ॥੧॥ ਰਹਾਉ ॥ਜਿਹੜੇ ਮਨੁੱਖ ਪਰਮਾਤਮਾ ਨੂੰ ਭੁਲਾ ਕੇ ਹੋਰ ਹੋਰ ਆਹਰਾਂ ਵਿਚ ਸਦਾ ਰੁੱਝੇ ਰਹਿੰਦੇ ਹਨ ਉਹਨਾਂ ਦੇ ਸਾਰੇ ਖਿਲਾਰੇ (ਆਖ਼ਿਰ) ਵਿਅਰਥ ਜਾਂਦੇ ਹਨ ॥੧॥ ਰਹਾਉ ॥
 
साधसंगमि भजु सुआमी पाप होवत खार ॥
Sāḏẖsangam bẖaj su▫āmī pāp hovaṯ kẖār.
Meditate, vibrate on our Lord and Master in the Company of the Holy, and your sins shall be eradicated.
ਸਤਿਸੰਗਤ ਅੰਦਰ ਸਾਹਿਬ ਦਾ ਸਿਮਰਨ ਕਰਨ ਦੁਆਰਾ, ਇਨਸਾਨ ਦੇ ਗੁਨਾਹ ਖੁਰ ਜਾਂਦੇ ਹਨ।
ਸਾਧ ਸੰਗਮਿ = ਸਾਧ ਸੰਗਤ ਵਿਚ। ਭਜੁ = ਭਜਨ ਕਰਿਆ ਕਰ। ਖਾਰ = ਖ਼ੁਆਰ, ਨਾਸ।ਸਾਧ ਸੰਗਤ ਵਿਚ (ਟਿਕ ਕੇ) ਮਾਲਕ-ਪ੍ਰਭੂ ਦਾ ਭਜਨ ਕਰਿਆ ਕਰ (ਸਿਮਰਨ ਦੀ ਬਰਕਤਿ ਨਾਲ) ਸਾਰੇ ਪਾਪ ਨਾਸ ਹੋ ਜਾਂਦੇ ਹਨ।
 
चरनारबिंद बसाइ हिरदै बहुरि जनम न मार ॥१॥
Cẖarnārbinḏ basā▫e hirḏai bahur janam na mār. ||1||
When the Lord's Lotus Feet abide within the heart, the mortal is never again caught in the cycle of death and birth. ||1||
ਪ੍ਰਭੂ ਦੇ ਕੰਵਲ ਪੈਰ ਮਨ ਅੰਦਰ ਟਿਕਾਉਣ ਦੁਆਰਾ ਇਨਸਾਨ ਮੁੜ ਕੇ ਜੰਮਦਾ ਅਤੇ ਮਰਦਾ ਨਹੀਂ।
ਚਰਨਾਰਬਿੰਦ = {ਚਰਨ-ਅਰਬਿੰਦ। ਅਰਬਿੰਦ = ਕੌਲ ਫੁੱਲ} ਕੌਲ ਫੁੱਲਾਂ ਵਰਗੇ ਸੋਹਣੇ ਚਰਨ। ਬਸਾਇ = ਵਸਾਈ ਰੱਖ। ਹਿਰਦੈ = ਹਿਰਦੇ ਵਿਚ। ਬਹੁਰਿ = ਮੁੜ। ਜਨਮ ਨ ਮਾਰ = ਨਾਹ ਜਨਮ ਨਾਹ ਮਰਨ ॥੧॥ਪਰਮਾਤਮਾ ਦੇ ਸੋਹਣੇ ਚਰਨ ਆਪਣੇ ਹਿਰਦੇ ਵਿਚ ਵਸਾਈ ਰੱਖ, ਮੁੜ ਜਨਮ ਮਰਨ ਦਾ ਗੇੜ ਨਹੀਂ ਹੋਵੇਗਾ ॥੧॥
 
करि अनुग्रह राखि लीने एक नाम अधार ॥
Kar anugrah rākẖ līne ek nām aḏẖār.
He showers us with His kindness and compassion; He saves and protects those who take the Support of the Naam, the Name of the One Lord.
ਆਪਣੀ ਰਹਿਮਤ ਧਾਰ ਕੇ ਪ੍ਰਭੂ ਉਨ੍ਹਾਂ ਦਾ ਪਾਰ ਉਤਾਰਾ ਕਰ ਦਿੰਦਾ ਹੈ, ਜਿਨ੍ਹਾਂ ਨੂੰ ਕੇਵਲ ਉਸ ਦੇ ਨਾਮ ਦਾ ਹੀ ਆਸਰਾ ਹੈ।
ਕਰਿ = ਕਰ ਕੇ। ਅਨੁਗ੍ਰਹ = ਕਿਰਪਾ। ਅਧਾਰ = ਆਸਰਾ।ਮਿਹਰ ਕਰ ਕੇ ਜਿਨ੍ਹਾਂ ਮਨੁੱਖਾਂ ਦੀ ਪ੍ਰਭੂ ਰੱਖਿਆ ਕਰਦਾ ਹੈ, ਉਹਨਾਂ ਨੂੰ ਆਪਣੇ ਨਾਮ ਦਾ ਹੀ ਸਹਾਰਾ ਦੇਂਦਾ ਹੈ।
 
दिन रैनि सिमरत सदा नानक मुख ऊजल दरबारि ॥२॥१०३॥१२६॥
Ḏin rain simraṯ saḏā Nānak mukẖ ūjal ḏarbār. ||2||103||126||
Meditating in remembrance on Him, day and night, O Nanak, your face shall be radiant in the Court of the Lord. ||2||103||126||
ਦਿਨ ਅਤੇ ਰਾਤ ਸਦੀਵ ਹੀ ਸੁਆਮੀ ਦਾ ਆਰਾਧਨ ਕਰਨ ਦੁਆਰਾ, ਇਨਸਾਨ ਦਾ ਚਿਹਰਾ, ਸੁਆਮੀ ਦੀ ਦਰਗਾਹ ਅੰਦਰ ਉਜਲਾ ਹੁੰਦਾ ਹੈ, ਹੇ ਨਾਨਕ!
ਰੈਨਿ = ਰਾਤ। ਸਿਮਰਤ = ਸਿਮਰਦਿਆਂ। ਦਰਬਾਰਿ = ਪ੍ਰਭੂ ਦੀ ਹਜ਼ੂਰੀ ਵਿਚ ॥੨॥੧੦੩॥੧੨੬॥ਹੇ ਨਾਨਕ! ਦਿਨ ਰਾਤ ਸਦਾ ਸਿਮਰਨ ਕਰਦਿਆਂ ਉਹਨਾਂ ਦੇ ਮੂੰਹ ਪ੍ਰਭੂ ਦੇ ਦਰਬਾਰ ਵਿਚ ਉਜਲੇ ਹੋ ਜਾਂਦੇ ਹਨ ॥੨॥੧੦੩॥੧੨੬॥
 
सारग महला ५ ॥
Sārag mėhlā 5.
Saarang, Fifth Mehl:
ਸਾਰੰਗ ਪੰਜਵੀਂ ਪਾਤਿਸ਼ਾਹੀ।
xxxXXX
 
मानी तूं राम कै दरि मानी ॥
Mānī ṯūʼn rām kai ḏar mānī.
Honored - you shall be honored in the Court of the Lord.
ਹੇ ਪਤਨੀਏ! ਤੂੰ ਆਪਣੇ ਸੁਆਮੀ ਦੇ ਦਰਬਾਰ ਅੰਦਰ ਮਾਣ, ਮਾਣ ਪਾਵੇਗੀ,
ਮਾਨ = ਆਦਰ, ਸਤਕਾਰ। ਮਾਨੀ = ਸਤਕਾਰ ਵਾਲੀ, ਆਦਰ ਵਾਲੀ। ਕੈ ਦਰਿ = ਦੇ ਦਰ ਤੇ।(ਹੇ ਜਿੰਦੇ! ਜੇ ਤੂੰ ਪਰਮਾਤਮਾ ਦੇ ਗੁਣ ਗਾਵੇਂ, ਤਾਂ) ਤੂੰ ਪਰਮਾਤਮਾ ਦੇ ਦਰ ਤੇ ਜ਼ਰੂਰ ਸਤਕਾਰ ਹਾਸਲ ਕਰੇਂਗੀ।
 
साधसंगि मिलि हरि गुन गाए बिनसी सभ अभिमानी ॥१॥ रहाउ ॥
Sāḏẖsang mil har gun gā▫e binsī sabẖ abẖimānī. ||1|| rahā▫o.
Join the Saadh Sangat, the Company of the Holy, and sing the Glorious Praises of the Lord; your egotistical pride will be totally dispelled. ||1||Pause||
ਜੇਕਰ ਆਪਣੀ ਸਮੂਹ ਹੰਗਤਾ ਨੂੰ ਮਾਰ, ਤੂੰ ਸਤਿਸੰਗਤ ਨਾਲ ਜੁੜ ਕੇ ਵਾਹਿਗੁਰੂ ਦਾ ਜੱਸ ਗਾਇਨ ਕਰਦੀ ਹੈ। ਠਹਿਰਾਉ।
ਸਾਧ ਸੰਗਿ = ਸਾਧ ਸੰਗਤ ਵਿਚ। ਮਿਲਿ = ਮਿਲ ਕੇ। ਗਾਏ = (ਜਿਸ ਨੇ) ਗਾਏ। ਅਭਿਮਾਨੀ = ਹਉਮੈ ਵਾਲੀ ਮੱਤ ॥੧॥ ਰਹਾਉ ॥(ਜਿਸ ਜੀਵ-ਇਸਤ੍ਰੀ ਨੇ) ਸਾਧ ਸੰਗਤ ਵਿਚ ਮਿਲ ਕੇ ਪਰਮਾਤਮਾ ਦੇ ਗੁਣ ਗਾਣੇ ਸ਼ੁਰੂ ਕਰ ਦਿੱਤੇ, ਉਸ ਦੇ ਅੰਦਰੋਂ ਹਉਮੈ ਵਾਲੀ ਮੱਤ ਸਾਰੀ ਮੁੱਕ ਗਈ ॥੧॥ ਰਹਾਉ ॥
 
धारि अनुग्रहु अपुनी करि लीनी गुरमुखि पूर गिआनी ॥
Ḏẖār anūgrahu apnī kar līnī gurmukẖ pūr gi▫ānī.
Showering His kindness and compassion, He shall make you His Own. As Gurmukh, your spiritual wisdom shall be perfect.
ਆਪਣੀ ਮਿਹਰ ਧਾਰ ਕੇ ਸੁਆਮੀ ਤੈਨੂੰ ਆਪਣੀ ਨਿੱਜ ਦੀ ਬਣਾ ਲਵੇਗਾ ਅਤੇ ਗੁਰਾਂ ਦੀ ਦਇਆ ਦੁਆਰਾ, ਤੈਨੂੰ ਪੂਰਨ ਗਿਆਤ ਪ੍ਰਾਪਤ ਹੋ ਜਾਵੇਗਾ।
ਧਾਰਿ = ਧਾਰ ਕੇ; ਕਰ ਕੇ। ਅਨੁਗ੍ਰਹੁ = ਕਿਰਪਾ। ਕਰਿ ਲੀਨੀ = ਬਣਾ ਲਈ। ਗੁਰਮੁਖਿ = ਗੁਰੂ ਦੇ ਸਨਮੁਖ ਰਹਿ ਕੇ। ਗਿਆਨੀ = ਗਿਆਨ ਵਾਲੀ।ਹੇ ਜਿੰਦੇ! ਪ੍ਰਭੂ ਨੇ ਮਿਹਰ ਕਰ ਕੇ (ਜਿਸ ਜੀਵ-ਇਸਤ੍ਰੀ ਨੂੰ) ਆਪਣੀ ਬਣਾ ਲਿਆ, ਉਹ ਗੁਰੂ ਦੇ ਸਨਮੁਖ ਰਹਿ ਕੇ ਆਤਮਕ ਜੀਵਨ ਦੀ ਪੂਰੀ ਸੂਝ ਵਾਲੀ ਹੋ ਗਈ।
 
सरब सूख आनंद घनेरे ठाकुर दरस धिआनी ॥१॥
Sarab sūkẖ ānanḏ gẖanere ṯẖākur ḏaras ḏẖi▫ānī. ||1||
All peace and all sorts of ecstasy are obtained, by meditating on the Darshan, the Blessed Vision of my Lord and Master. ||1||
ਆਪਣੇ ਸੁਆਮੀ ਦੇ ਦਰਸ਼ਨ ਦਾ ਚਿੰਤਨ ਕਰਨ ਦੁਆਰਾ ਉਹ ਸਾਰੇ ਆਰਾਮ ਅਤੇ ਬਹੁਤੀਆਂ ਖੁਸ਼ੀਆਂ ਮਾਣਦੀ ਹੈ।
ਘਨੇਰੇ = ਬਹੁਤ। ਧਿਆਨੀ = ਸੁਰਤ ਜੋੜਨ ਵਾਲੀ ॥੧॥ਉਸ ਦੇ ਹਿਰਦੇ ਵਿਚ ਸਾਰੇ ਸੁਖ ਅਨੇਕਾਂ ਆਨੰਦ ਪੈਦਾ ਹੋ ਗਏ, ਉਸ ਦੀ ਸੁਰਤ ਮਾਲਕ-ਪ੍ਰਭੂ ਦੇ ਦਰਸਨ ਵਿਚ ਜੁੜਨ ਲੱਗ ਪਈ ॥੧॥
 
निकटि वरतनि सा सदा सुहागनि दह दिस साई जानी ॥
Nikat varṯan sā saḏā suhāgan ḏah ḏis sā▫ī jānī.
She who dwells close to her Lord is always the pure, happy soul-bride; she is famous in the ten directions.
ਕੇਵਲ ਉਹ ਹੀ ਹਮੇਸ਼ਾਂ ਨਹੀਂ ਪਵਿੱਤਰ ਲਤਨੀ ਹੈ, ਜੋ ਆਪਣੇ ਕੰਤ ਦੇ ਨੇੜੇ ਵਸਦੀ ਹੈ ਅਤੇ ਉਹ ਦਸੀ ਪਾਸੀ ਪ੍ਰਸਿੱਧ ਹੋ ਜਾਂਦੀ ਹੈ।
ਨਿਕਟਿ = ਨੇੜੇ। ਨਿਕਟਿ ਵਰਤਨਿ = ਨੇੜੇ ਟਿਕੀ ਰਹਿਣ ਵਾਲੀ। ਸਾ = ਉਹੀ ਜੀਵ-ਇਸਤ੍ਰੀ। ਸੁਹਾਗਨਿ = ਸੁਹਾਗ-ਭਾਗ ਵਾਲੀ। ਦਹ ਦਿਸ = ਦਸੀਂ ਪਾਸੀਂ। ਜਾਨੀ = ਪਰਗਟ ਹੋ ਜਾਂਦੀ ਹੈ। ਸਾਈ = ਉਹੀ।ਹੇ ਜਿੰਦੇ! ਜਿਹੜੀ ਜੀਵ-ਇਸਤ੍ਰੀ ਸਦਾ ਪ੍ਰਭੂ-ਚਰਨਾਂ ਵਿਚ ਟਿਕਣ ਲੱਗ ਪਈ, ਉਹ ਸਦਾ ਲਈ ਸੁਹਾਗ-ਭਾਗ ਵਾਲੀ ਹੋ ਗਈ, ਉਹੀ ਸਾਰੇ ਜਗਤ ਵਿਚ ਪਰਗਟ ਹੋ ਗਈ।
 
प्रिअ रंग रंगि रती नाराइन नानक तिसु कुरबानी ॥२॥१०४॥१२७॥
Pari▫a rang rang raṯī nārā▫in Nānak ṯis kurbānī. ||2||104||127||
She is imbued with the Love of her Loving Beloved Lord; Nanak is a sacrifice to her. ||2||104||127||
ਉਹ ਆਪਣੇ ਪਿਆਰੇ ਪ੍ਰਭੂ ਦੇ ਪਿਆਰ, ਪਿਆਰ ਨਾਲ ਰੰਗੀ ਰਹਿੰਦੀ ਹੈ। ਊਸ ਉਤੇ ਨਾਨਕ ਘੋਲੀ ਜਾਂਦਾ ਹੈ।
ਰੰਗ ਰੰਗਿ = ਕੌਤਕਾਂ ਦੇ ਰੰਗ ਵਿਚ। ਪ੍ਰਿਅ ਰੰਗ ਰੰਗਿ = ਪਿਆਰੇ ਦੇ ਕੌਤਕਾਂ ਦੇ ਰੰਗ ਵਿਚ। ਰਤੀ = ਰੰਗੀ ਹੋਈ ॥੨॥੧੦੪॥੧੨੭॥ਹੇ ਨਾਨਕ! ਮੈਂ ਉਸ ਜੀਵ-ਇਸਤ੍ਰੀ ਤੋਂ ਸਦਕੇ ਹਾਂ ਜਿਹੜੀ ਪਿਆਰੇ ਪ੍ਰਭੂ ਦੇ ਕੌਤਕਾਂ ਦੇ ਰੰਗ ਵਿਚ ਰੰਗੀ ਰਹਿੰਦੀ ਹੈ ॥੨॥੧੦੪॥੧੨੭॥
 
सारग महला ५ ॥
Sārag mėhlā 5.
Saarang, Fifth Mehl:
ਸਾਰੰਗ ਪੰਜਵੀਂ ਪਾਤਿਸ਼ਾਹੀ।
xxxXXX
 
तुअ चरन आसरो ईस ॥
Ŧu▫a cẖaran āsro īs.
O Lord, I take the Support of Your Lotus Feet.
ਮੈਨੂੰ ਤੇਰੇ ਚਰਨਾਂ ਦਾ ਆਸਰਾ ਹੈਂ, ਹੇ ਮੇਰੇ ਸੁਆਮੀ!
ਤੁਅ ਚਰਨ ਆਸਰੋ = ਤੇਰੇ ਚਰਨਾਂ ਦਾ ਆਸਰਾ। ਈਸ = ਈਸ਼, ਹੇ ਈਸ਼੍ਵਰ!ਹੇ ਈਸ਼੍ਵਰ! (ਅਸਾਂ ਜੀਵਾਂ ਨੂੰ) ਤੇਰੇ ਚਰਨਾਂ ਦਾ (ਹੀ) ਆਸਰਾ ਹੈ।
 
तुमहि पछानू साकु तुमहि संगि राखनहार तुमै जगदीस ॥ रहाउ ॥
Ŧumėh pacẖẖānū sāk ṯumėh sang rākẖanhār ṯumai jagḏīs. Rahā▫o.
You are my Best Friend and Companion; I am with You. You are our Protector, O Lord of the Universe. ||1||Pause||
ਹੇ ਆਲਮ ਦੇ ਸੁਆਮੀ! ਤੂੰ ਮੇਰਾ ਮਿੱਤਰ ਹੈ। ਤੇਰੇ ਨਾਲ ਹੀ ਮੇਰਾ ਰਿਸ਼ਤਾ ਹੈ ਅਤੇ ਤੂੰ ਹੀ ਮੇਰਾ ਰੱਖਿਅਕ ਹੈ। ਠਹਿਰਾਉ।
ਤੁਮਹਿ = ਤੂੰ ਹੀ। ਪਛਾਨੂ = ਜਾਣੂ-ਪਛਾਣੂ। ਸਾਕੁ = ਰਿਸ਼ਤਾ, ਸੰਬੰਧ। ਸੰਗਿ = ਨਾਲ। ਜਗਦੀਸ = ਹੇ ਜਗਤ ਦੇ ਈਸ਼ਵਰ! ਤੁਮੈ = ਤੂੰ ਹੀ ॥ ਰਹਾਉ॥ਤੂੰ ਹੀ (ਸਾਡਾ) ਜਾਣੂ-ਪਛਾਣੂ ਹੈਂ, ਤੇਰੇ ਨਾਲ ਹੀ ਸਾਡਾ ਮੇਲ-ਮਿਲਾਪ ਹੈ। ਹੇ ਜਗਤ ਦੇ ਈਸ਼੍ਵਰ! ਤੂੰ ਹੀ (ਸਾਡੀ) ਰੱਖਿਆ ਕਰ ਸਕਣ ਵਾਲਾ ਹੈਂ ॥ ਰਹਾਉ॥
 
तू हमरो हम तुमरे कहीऐ इत उत तुम ही राखे ॥
Ŧū hamro ham ṯumre kahī▫ai iṯ uṯ ṯum hī rākẖe.
You are mine, and I am Yours; here and hereafter, You are my Saving Grace.
ਤੂੰ ਮੇਰਾ ਹੈ ਅਤੇ ਮੈਂ ਤੇਰਾ ਆਖਿਆ ਜਾਂਦਾ ਹਾਂ। ਇਥੇ ਅਤੇ ਉਥੇ ਕੇਵਲ ਤੂੰ ਹੀ ਮੇਰਾ ਰਾਖਾ ਹੈ।
ਕਹੀਐ = (ਇਹ) ਆਖਿਆ ਜਾਂਦਾ ਹੈ, ਹਰ ਕੋਈ ਇਹੀ ਆਖਦਾ ਹੈ। ਇਤ ਉਤ = ਲੋਕ ਪਰਲੋਕ ਵਿਚ।ਹੇ ਪ੍ਰਭੂ! ਹਰੇਕ ਜੀਵ ਇਹੀ ਆਖਦਾ ਹੈ ਕਿ ਤੂੰ ਸਾਡਾ ਹੈਂ ਅਸੀਂ ਤੇਰੇ ਹਾਂ, ਤੂੰ ਹੀ ਇਸ ਲੋਕ ਤੇ ਪਰਲੋਕ ਵਿਚ ਸਾਡਾ ਰਾਖਾ ਹੈਂ।
 
तू बेअंतु अपर्मपरु सुआमी गुर किरपा कोई लाखै ॥१॥
Ŧū be▫anṯ aprampar su▫āmī gur kirpā ko▫ī lākẖai. ||1||
You are Endless and Infinite, O my Lord and Master; by Guru's Grace, a few understand. ||1||
ਅਨੰਤ ਅਤੇ ਉਚਿਆ ਦਾ ਪਰਮ ਉੱਚਾ ਹੈ ਤੂੰ! ਕੋਈ ਵਿਰਲਾ ਜਣਾ ਹੀ ਗੁਰਾਂ ਦੀ ਦਇਆ ਦੁਆਰਾ ਤੈਨੂੰ ਸਮਝਦਾ ਹੈ, ਹੇ ਸਾਹਿਬ!
ਅਪਰੰਪਰੁ = ਪਰੇ ਤੋਂ ਪਰੇ। ਸੁਆਮੀ = ਹੇ ਮਾਲਕ-ਪ੍ਰਭੂ! ਕੋਈ = ਕੋਈ ਵਿਰਲਾ। ਲਾਖੈ = ਲਖਦਾ ਹੈ, ਸਮਝਦਾ ਹੈ ॥੧॥ਹੇ ਮਾਲਕ-ਪ੍ਰਭੂ! ਤੂੰ ਹੀ ਬੇਅੰਤ ਹੈਂ, ਪਰੇ ਤੋਂ ਪਰੇ ਹੈਂ। ਕਿਸੇ ਵਿਰਲੇ ਮਨੁੱਖ ਨੇ ਗੁਰੂ ਦੀ ਮਿਹਰ ਨਾਲ ਇਹ ਗੱਲ ਸਮਝੀ ਹੈ ॥੧॥
 
बिनु बकने बिनु कहन कहावन अंतरजामी जानै ॥
Bin bakne bin kahan kahāvan anṯarjāmī jānai.
Without being spoken, without being told, You know all, O Searcher of hearts.
ਬਗੈਰ ਬੋਲਣ ਅਤੇ ਬਗੈਰ ਆਖਣ ਦੇ ਤੂੰ ਹੇ ਅੰਦਰਲੀਆਂ ਜਾਣਨਹਾਰ, ਸਭ ਕਿਛ ਜਾਣਦਾ ਹੈ।
ਬਿਨੁ ਬਕਨੇ = ਬੋਲਣ ਤੋਂ ਬਿਨਾ। ਅੰਤਰਜਾਮੀ = ਹਰੇਕ ਦੇ ਦਿਲ ਦੀ ਜਾਣਨ ਵਾਲਾ। ਜਾਨੈ = ਜਾਣਦਾ ਹੈ।ਪ੍ਰਭੂ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ, ਸਾਡੇ ਬੋਲਣ ਤੋਂ ਬਿਨਾ, ਸਾਡੇ ਆਖਣ-ਅਖਾਣ ਤੋਂ ਬਿਨਾ (ਸਾਡੀ ਲੋੜ) ਜਾਣ ਲੈਂਦਾ ਹੈ।
 
जा कउ मेलि लए प्रभु नानकु से जन दरगह माने ॥२॥१०५॥१२८॥
Jā ka▫o mel la▫e parabẖ Nānak se jan ḏargėh māne. ||2||105||128||
One whom God unites with Himself, O Nanak, that humble being is honored in the Court of the Lord. ||2||105||128||
ਜਿਸ ਨੂੰ ਸੁਆਮੀ ਆਪਣੇ ਨਾਲ ਮਿਲਾ ਲੈਂਦਾ ਹੈ, ਉਹ ਪੁਰਸ਼ ਉਸ ਦੇ ਦਰਬਾਰ ਅੰਦਰ ਪ੍ਰਮਾਣੀਕ ਹੋ ਜਾਂਦਾ ਹੈ, ਹੇ ਨਾਨਕ।
ਜਾ ਕਉ = ਜਿਨ੍ਹਾਂ (ਮਨੁੱਖਾਂ) ਨੂੰ। ਨਾਨਕੁ = ਨਾਨਕ (ਆਖਦਾ ਹੈ)। ਸੇ = ਉਹ {ਬਹੁ-ਵਚਨ}। ਮਾਨੇ = ਆਦਰ ਪਾਂਦੇ ਹਨ ॥੨॥੧੦੫॥੧੨੮॥ਨਾਨਕ (ਆਖਦਾ ਹੈ ਕਿ ਹੇ ਭਾਈ!) ਉਹ ਪ੍ਰਭੂ ਜਿਨ੍ਹਾਂ ਨੂੰ (ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈ, ਉਹ ਮਨੁੱਖ ਉਸ ਦੀ ਹਜ਼ੂਰੀ ਵਿਚ ਆਦਰ-ਸਤਕਾਰ ਪ੍ਰਾਪਤ ਕਰਦੇ ਹਨ ॥੨॥੧੦੫॥੧੨੮॥