Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

सारंग महला ५ चउपदे घरु ५
Sārang mėhlā 5 cẖa▫upḏe gẖar 5
Saarang, Fifth Mehl, Chau-Padas, Fifth House:
ਸਾਰੰਗ ਪੰਜਵੀਂ ਪਾਤਿਸ਼ਾਹੀ। ਚਉਪਦੇ।
xxxਰਾਗ ਸਾਰੰਗ, ਘਰ ੫ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
 
ੴ सतिगुर प्रसादि ॥
Ik▫oaʼnkār saṯgur parsāḏ.
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
xxxਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
 
हरि भजि आन करम बिकार ॥
Har bẖaj ān karam bikār.
Meditate, vibrate on the Lord; other actions are corrupt.
ਆਪਣੇ ਹਰੀ ਦਾ ਸਿਮਰਨ ਕਰ। ਹੋਰ ਕੰਮ ਕਿਸੇ ਅਰਥ ਨਹੀਂ।
ਭਜਿ = ਭਜਨ ਕਰਿਆ ਕਰ। ਆਨ ਕਰਮ = ਹੋਰ ਹੋਰ ਕੰਮ। ਬਿਕਾਰ = ਬੇ-ਕਾਰ, ਵਿਅਰਥ।ਪਰਮਾਤਮਾ ਦਾ ਭਜਨ ਕਰਿਆ ਕਰ, (ਭਜਨ ਤੋਂ ਬਿਨਾ) ਹੋਰ ਹੋਰ ਕੰਮ (ਜਿੰਦ ਲਈ) ਵਿਅਰਥ ਹਨ।
 
मान मोहु न बुझत त्रिसना काल ग्रस संसार ॥१॥ रहाउ ॥
Mān moh na bujẖaṯ ṯarisnā kāl garas sansār. ||1|| rahā▫o.
Pride, attachment and desire are not quenched; the world is in the grip of death. ||1||Pause||
ਜੀਵ ਦੀ ਹੰਗਤਾ, ਸੰਸਾਰੀ ਮਮਤਾ ਅਤੇ ਖਾਹਿਸ਼ ਨਸ਼ਟ ਨਹੀਂ ਹੁੰਦੇ। ਦੁਨੀਆਂ ਨੂੰ ਮੌਤ ਨੇ ਪਕੜਿਆ ਹੋਇਆ ਹੈ। ਠਹਿਰਾਉ।
ਕਾਲ = ਆਤਮਕ ਮੌਤ। ਕਾਲ ਗ੍ਰਸਤ = ਆਤਮਕ ਮੌਤ ਦਾ ਗ੍ਰਸਿਆ ਹੋਇਆ ॥੧॥ ਰਹਾਉ ॥(ਹੋਰ ਹੋਰ ਕੰਮਾਂ ਨਾਲ) ਅਹੰਕਾਰ ਤੇ ਮੋਹ (ਪੈਦਾ ਹੁੰਦਾ ਹੈ), ਤ੍ਰਿਸ਼ਨਾ ਨਹੀਂ ਮਿਟਦੀ, ਦੁਨੀਆ ਆਤਮਕ ਮੌਤ ਵਿਚ ਫਸੀ ਰਹਿੰਦੀ ਹੈ ॥੧॥ ਰਹਾਉ ॥
 
खात पीवत हसत सोवत अउध बिती असार ॥
Kẖāṯ pīvaṯ hasaṯ sovaṯ a▫oḏẖ biṯī asār.
Eating, drinking, laughing and sleeping, life passes uselessly.
ਖਾਂਦਿਆਂ, ਪੀਦਿਆਂ ਹਸਦਿਆਂ ਅਤੇ ਸੌਦਿਆਂ ਇਨਸਾਨ ਦੀ ਉਮਰ ਵਿਅਰਥ ਬੀਤ ਜਾਂਦੀ ਹੈ।
ਸੋਵਤ = ਸੁੱਤਿਆਂ। ਅਉਧ = ਉਮਰ। ਬਿਤੀ = ਬੀਤ ਜਾਂਦੀ ਹੈ। ਅਸਾਰ = ਬੇ-ਸਮਝੀ ਵਿਚ।ਖਾਂਦਿਆਂ ਪੀਂਦਿਆਂ ਹੱਸਦਿਆਂ ਸੁੱਤਿਆਂ (ਇਸੇ ਤਰ੍ਹਾਂ ਮਨੁੱਖ ਦੀ) ਉਮਰ ਬੇ-ਸਮਝੀ ਵਿਚ ਬੀਤਦੀ ਜਾਂਦੀ ਹੈ।
 
नरक उदरि भ्रमंत जलतो जमहि कीनी सार ॥१॥
Narak uḏar bẖarmanṯ jalṯo jamėh kīnī sār. ||1||
The mortal wanders in reincarnation, burning in the hellish environment of the womb; in the end, he is destroyed by death. ||1||
ਉਹ ਬੱਚੇਦਾਨੀ ਦੇ ਜਹੰਨਮ ਅੰਦਰ ਭਟਕਦਾ ਤੇ ਸੜਦਾ ਹੈ ਤੇ ਓੜਕ ਨੂੰ ਮੌਤ ਉਸ ਨੂੰ ਨਸ਼ਟ ਕਰ ਦਿੰਦੀ ਹੈ।
ਉਦਰਿ = ਪੇਟ ਵਿਚ। ਜਲਤੋ = ਸੜਦਾ, ਦੁਖੀ ਹੁੰਦਾ। ਜਮਹਿ = ਜਮਾਂ ਨੇ। ਸਾਰ = ਸੰਭਾਲ ॥੧॥ਨਰਕ ਸਮਾਨ ਹਰੇਕ ਜੂਨ ਵਿਚ (ਜੀਵ) ਭਟਕਦਾ ਹੈ ਦੁਖੀ ਹੁੰਦਾ ਹੈ, ਜਮਾਂ ਦੇ ਵੱਸ ਪਿਆ ਰਹਿੰਦਾ ਹੈ ॥੧॥
 
पर द्रोह करत बिकार निंदा पाप रत कर झार ॥
Par ḏaroh karaṯ bikār ninḏā pāp raṯ kar jẖār.
He practices fraud, cruelty and slander against others; he sins, and washes his hands.
ਉਹ ਦਗਾ ਫਰੇਬ ਕਰਦਾ ਹੈ ਅਤੇ ਕੁਕਰਮਾਂ ਤੇ ਹੋਰਨਾ ਦੀ ਬਦਖੋਈ ਕਰਨ ਵਿੱਚ ਪਰਵਿਰਤ ਹੁੰਦਾ ਹੈ, ਨੇਕੀ ਵਲੋ ਆਪਣੇ ਹੱਥ ਧੋ, ਉਹ ਗੁਨਾਹਾ ਦੇ ਵਿੱਚ ਰੰਗਿਆ ਜਾਂਦਾ ਹੈ।
ਪਰ ਦ੍ਰੋਹ = ਦੂਜਿਆਂ ਨਾਲ ਠੱਗੀ। ਪਾਪ ਰਤ = ਪਾਪਾਂ ਵਿਚ ਮਸਤ। ਕਰ ਝਾਰ = ਹੱਥ ਝਾੜ ਕੇ, ਹੱਥ ਧੋ ਕੇ।(ਭਜਨ ਤੋਂ ਖੁੰਝ ਕੇ) ਮਨੁੱਖ ਦੂਜਿਆਂ ਨਾਲ ਠੱਗੀ ਕਰਦਾ ਹੈ, ਨਿੰਦਾ ਆਦਿਕ ਕੁਕਰਮ ਕਰਦਾ ਹੈ, ਬੇ-ਪਰਵਾਹ ਹੋ ਕੇ ਪਾਪਾਂ ਵਿਚ ਮਸਤ ਰਹਿੰਦਾ ਹੈ।
 
बिना सतिगुर बूझ नाही तम मोह महां अंधार ॥२॥
Binā saṯgur būjẖ nāhī ṯam moh mahāʼn anḏẖār. ||2||
Without the True Guru, he has no understanding; he is lost in the utter darkness of anger and attachment. ||2||
ਸੱਚੇ ਗੁਰਾਂ ਦੇ ਬਾਝੋਂ, ਉਸ ਨੂੰ ਸਮਝ ਪਰਾਪਤ ਨਹੀਂ ਹੁੰਦੀ ਤੇ ਉਹ ਗੁੱਸੇ ਤੇ ਸੰਸਾਰੀ ਮਮਤਾ ਦੇ ਪ੍ਰਮ ਅਨ੍ਹੇਰੇ ਅੰਦਰ ਭਟਕਦਾ ਹੈ।
ਬੂਝ = ਆਤਮਕ ਜੀਵਨ ਦੀ ਸਮਝ। ਤਮ ਮੋਹ = ਮੋਹ ਦਾ ਹਨੇਰਾ। ਅੰਧਾਰ = ਹਨੇਰਾ ॥੨॥ਗੁਰੂ ਦੀ ਸਰਨ ਤੋਂ ਬਿਨਾ (ਮਨੁੱਖ ਨੂੰ) ਆਤਮਕ ਜੀਵਨ ਦੀ ਸਮਝ ਨਹੀਂ ਪੈਂਦੀ, ਮੋਹ ਦੇ ਬੜੇ ਘੁੱਪ ਹਨੇਰੇ ਵਿਚ ਪਿਆ ਰਹਿੰਦਾ ਹੈ ॥੨॥
 
बिखु ठगउरी खाइ मूठो चिति न सिरजनहार ॥
Bikẖ ṯẖag▫urī kẖā▫e mūṯẖo cẖiṯ na sirjanhār.
He takes the intoxicating drugs of cruelty and corruption, and is plundered. He is not conscious of the Creator Lord God.
ਪਾਪਾਂ ਦੀ ਦਵਾਈ ਖਾ ਕੇ, ਉਹ ਬੇਸੁਰਤ ਹੋ ਜਾਂਦਾ ਹੈ ਅਤੇ ਇਸ ਲਈ ਲੁਟਿਆ ਪੁਟਿਆ ਜਾਂਦਾ ਹੈ। ਆਪਣੇ ਰਚਨਹਾਰ ਸਾਈਂ ਨੂੰ ਉਹ ਆਪਣੇ ਰਿਦੇ ਵਿੱਚ ਨਹੀਂ ਟਿਕਾਉਂਦਾ।
ਬਿਖੁ = ਆਤਮਕ ਮੌਤ ਲਿਆਉਣ ਵਾਲੀ ਜ਼ਹਰ। ਠਗਉਰੀ = ਠਗ-ਬੂਟੀ ਮਾਇਆ। ਮੂਠੋ = ਲੁੱਟਿਆ ਜਾਂਦਾ ਹੈ। ਚਿਤਿ = ਚਿੱਤ ਵਿਚ।ਆਤਮਕ ਮੌਤ ਲਿਆਉਣ ਵਾਲੀ ਮਾਇਆ-ਠਗ-ਬੂਟੀ ਖਾ ਕੇ ਮਨੁੱਖ (ਆਤਮਕ ਸਰਮਾਏ ਵਲੋਂ) ਲੁੱਟਿਆ ਜਾਂਦਾ ਹੈ, ਇਸ ਦੇ ਮਨ ਵਿਚ ਪਰਮਾਤਮਾ ਦੀ ਯਾਦ ਨਹੀਂ ਹੁੰਦੀ।
 
गोबिंद गुपत होइ रहिओ निआरो मातंग मति अहंकार ॥३॥
Gobinḏ gupaṯ ho▫e rahi▫o ni▫āro māṯang maṯ ahaʼnkār. ||3||
The Lord of the Universe is hidden and unattached. The mortal is like a wild elephant, intoxicated with the wine of egotism. ||3||
ਹਾਥੀ ਦੀ ਮਾਨੰਦ ਹੰਗਤਾ ਨਾਲ ਮਤਵਾਲਾ ਹੋਇਆ ਹੋਇਆ, ਉਹ ਆਪਣੇ ਅਲੋਪ ਅਤੇ ਲਿਰਲੇਪ ਸੁਆਮੀ ਨੂੰ ਨਹੀਂ ਵੇਖਦਾ।
ਗੁਪਤ = ਲੁਕਿਆ ਹੋਇਆ। ਨਿਆਰੋ = ਵੱਖਰਾ। ਮਾਤੰਗ = ਹਾਥੀ ॥੩॥ਹਉਮੈ ਦੀ ਮੱਤ ਦੇ ਕਾਰਨ ਹਾਥੀ ਵਾਂਗ (ਫੁੱਲਿਆ ਰਹਿੰਦਾ ਹੈ, ਇਸ ਦੇ ਅੰਦਰ ਹੀ) ਪਰਮਾਤਮਾ ਛੁਪਿਆ ਬੈਠਾ ਹੈ, ਪਰ ਉਸ ਤੋਂ ਵੱਖਰਾ ਹੀ ਰਹਿੰਦਾ ਹੈ ॥੩॥
 
करि क्रिपा प्रभ संत राखे चरन कमल अधार ॥
Kar kirpā parabẖ sanṯ rākẖe cẖaran kamal aḏẖār.
In His Mercy, God saves His Saints; they have the Support of His Lotus Feet.
ਆਪਣੀ ਮਿਹਰ ਧਾਰ, ਸਾਈਂ ਆਪਣੇ ਸਾਧੂਆਂ ਦੀ ਰੱਖਿਆ ਕਰਦਾ ਹੈ, ਕਿਉਂ ਜੋ ਉਨ੍ਹਾਂ ਨੂੰ ਉਸ ਦੇ ਕੰਵਲ ਰੂਪੀ ਪੈਰਾਂ ਦਾ ਆਸਰਾ ਹੈ।
ਕਰਿ = ਕਰ ਕੇ। ਅਧਾਰ = ਆਸਰਾ।ਪ੍ਰਭੂ ਜੀ ਨੇ ਮਿਹਰ ਕਰ ਕੇ ਆਪਣੇ ਸੰਤਾਂ ਨੂੰ ਆਪਣੇ ਸੋਹਣੇ ਚਰਨਾਂ ਦੇ ਆਸਰੇ (ਇਸ 'ਬਿਖੁ ਠਗਉਰੀ' ਤੋਂ) ਬਚਾਈ ਰੱਖਿਆ ਹੈ।
 
कर जोरि नानकु सरनि आइओ गोपाल पुरख अपार ॥४॥१॥१२९॥
Kar jor Nānak saran ā▫i▫o gopāl purakẖ apār. ||4||1||129||
With his palms pressed together, Nanak has come to the Sanctuary of the Primal Being, the Infinite Lord God. ||4||1||129||
ਹੱਥ-ਬੰਨ੍ਹ ਕੇ, ਨਾਨਕ ਨੇ ਜਗਤ ਪਾਲਣ-ਪੋਸਣਹਾਰ ਆਪਣੇ ਬੇਅੰਤ ਪ੍ਰਭੂ ਦੀ ਪਨਾਹ ਨਹੀਂ ਹੈ।
ਕਰ = ਹੱਥ {ਬਹੁ-ਵਚਨ}। ਜੋਰਿ = ਜੋੜ ਕੇ। ਗਪਾਲ = {ਇਥੇ ਪਾਠ 'ਗੁਪਾਲ' ਕਰਨਾ ਹੈ। ਅਸਲ ਲਫ਼ਜ਼ ਹੈ 'ਗੋਪਾਲ'}। ਅਪਾਰ = ਹੇ ਬੇਅੰਤ ॥੪॥੧॥੧੨੯॥ਹੇ ਗੋਪਾਲ! ਹੇ ਅਕਾਲ ਪੁਰਖ! ਹੇ ਬੇਅੰਤ! ਦੋਵੇਂ ਹੱਥ ਜੋੜ ਕੇ ਨਾਨਕ (ਤੇਰੀ) ਸਰਨ ਆਇਆ ਹੈ (ਇਸ ਦੀ ਭੀ ਰੱਖਿਆ ਕਰ) ॥੪॥੧॥੧੨੯॥
 
सारग महला ५ घरु ६ पड़ताल
Sārag mėhlā 5 gẖar 6 paṛ▫ṯāl
Saarang, Fifth Mehl, Sixth House, Partaal:
ਸਾਰੰਗ ਪੰਜਵੀਂ ਪਾਤਿਸ਼ਾਹੀ। ਪੜਤਾਲ।
xxxਰਾਗ ਸਾਰੰਗ, ਘਰ ੬ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਪੜਤਾਲ'।
 
ੴ सतिगुर प्रसादि ॥
Ik▫oaʼnkār saṯgur parsāḏ.
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
xxxਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
 
सुभ बचन बोलि गुन अमोल ॥
Subẖ bacẖan bol gun amol.
Chant His Sublime Word and His Priceless Glories.
ਤੂੰ ਗੁਰਾਂ ਦੀ ਸਰੇਸ਼ਟ ਬਾਣੀ ਅਤੇ ਪ੍ਰਭੂ ਦੀ ਅਣਮੁੱਲੀ ਮਹਿਮਾ ਦਾ ਉਚਾਰਣ ਕਰ।
ਬੋਲਿ = ਉਚਾਰਿਆ ਕਰ।(ਹੇ ਜੀਵ-ਇਸਤ੍ਰੀ!) ਪਰਮਾਤਮਾ ਦੇ ਅਮੋਲਕ ਗੁਣ (ਸਭ ਬਚਨਾਂ ਨਾਲੋਂ) ਸੁਭ ਬਚਨ ਹਨ-ਇਹਨਾਂ ਦਾ ਉਚਾਰਨ ਕਰਿਆ ਕਰ।
 
किंकरी बिकार ॥
Kinkrī bikār.
Why are you indulging in corrupt actions?
ਤੂੰ ਮਾੜੇ ਕਰਮ ਕਿਉਂ ਕਰਦੀ ਹੈ?
ਕਿੰਕਰੀ = ਦਾਸੀ {ਕਿੰਕਰ = ਦਾਸ}। ਕਿੰਕਰੀ ਬਿਕਾਰ = ਹੇ ਵਿਕਾਰਾਂ ਦੀ ਦਾਸੀ!ਹੇ ਵਿਕਾਰਾਂ ਦੀ ਦਾਸੀ (ਹੋ ਚੁਕੀ ਜੀਵ-ਇਸਤ੍ਰੀ)!
 
देखु री बीचार ॥
Ḏekẖ rī bīcẖār.
Look at this, see and understand!
ਨੀ ਤੂੰ ਇਸ ਨੂੰ ਸੋਚ ਸਮਝ ਅਤੇ ਵੇਖ।
ਰੀ = ਹੇ ਜੀਵ-ਇਸਤ੍ਰੀ!ਹੋਸ਼ ਕਰ (ਵਿਚਾਰ ਕੇ ਵੇਖ)।
 
गुर सबदु धिआइ महलु पाइ ॥
Gur sabaḏ ḏẖi▫ā▫e mahal pā▫e.
Meditate on the Word of the Guru's Shabad, and attain the Mansion of the Lord's Presence.
ਤੂੰ ਗੁਰਾਂ ਦੀ ਬਾਣੀ ਨੂੰ ਵੀਚਾਰ ਅਤੇ ਆਪਣੇ ਮਾਲਕ ਦੇ ਮੰਦਰ ਨੂੰ ਪਰਾਪਤ ਹੋ।
ਮਹਲੁ = ਪ੍ਰਭੂ-ਚਰਨਾਂ ਵਿਚ ਥਾਂ।ਗੁਰੂ ਦਾ ਸ਼ਬਦ ਆਪਣੇ ਮਨ ਵਿਚ ਟਿਕਾਈ ਰੱਖ (ਤੇ, ਸ਼ਬਦ ਦੀ ਬਰਕਤਿ ਨਾਲ) ਪ੍ਰਭੂ-ਚਰਨਾਂ ਵਿਚ ਟਿਕਾਣਾ ਪ੍ਰਾਪਤ ਕਰ।
 
हरि संगि रंग करती महा केल ॥१॥ रहाउ ॥
Har sang rang karṯī mahā kel. ||1|| rahā▫o.
Imbued with the Love of the Lord, you shall totally play with Him. ||1||Pause||
ਇਸ ਤਰ੍ਹਾਂ ਪ੍ਰੀਤ ਨਾਲ ਰੰਗੀ ਹੋਈ ਤੂੰ ਆਪਣੇ ਸੁਆਮੀ ਨਾਲ ਬਹੁਤ ਹੀ ਖੇਲੇ ਮਲੇਗੀ। ਠਹਿਰਾਉ।
ਸੰਗਿ = ਨਾਲ। ਰੰਗ ਕਰਤੀ = ਆਨੰਦ ਮਾਣਦੀ। ਕੇਲ = ਆਨੰਦ ॥੧॥ ਰਹਾਉ ॥(ਜਿਹੜੀ ਜੀਵ-ਇਸਤ੍ਰੀ ਪ੍ਰਭੂ-ਚਰਨਾਂ ਵਿਚ ਟਿਕਦੀ ਹੈ, ਉਹ) ਪਰਮਾਤਮਾ ਵਿਚ ਜੁੜ ਕੇ ਬੜੇ ਆਤਮਕ ਆਨੰਦ ਮਾਣਦੀ ਹੈ ॥੧॥ ਰਹਾਉ ॥
 
सुपन री संसारु ॥
Supan rī sansār.
The world is a dream.
ਨੀ ਸਹੇਲੀਏ! ਦੁਨੀਆਂ ਇਕ ਸੁਪਨੇ ਦੀ ਨਿਆਈ ਹੈ,
xxxਇਹ ਜਗਤ ਸੁਪਨੇ ਵਰਗਾ ਹੈ,
 
मिथनी बिसथारु ॥
Mithnī bisthār.
Its expanse is false.
ਅਤੇ ਕੂੜਾ ਹੈ ਇਸ ਦਾ ਖਿਲਾਰਾ।
ਮਿਥਨੀ = ਨਾਸਵੰਤ।(ਇਸ ਦਾ ਸਾਰਾ) ਖਿਲਾਰਾ ਨਾਸਵੰਤ ਹੈ।
 
सखी काइ मोहि मोहिली प्रिअ प्रीति रिदै मेल ॥१॥
Sakẖī kā▫e mohi mohilī pari▫a parīṯ riḏai mel. ||1||
O my companion, why are you so enticed by the Enticer? Enshrine the Love of Your Beloved within your heart. ||1||
ਨੀ ਸਹੀਏ! ਤੂੰ ਮਾਇਆ ਦੀ ਮਮਤਾ ਅੰਦਰ ਕਿਉਂ ਮੋਹੀ ਗਈ ਹੈ? ਤੂੰ ਆਪਣੇ ਪ੍ਰੀਤਮ ਦੀ ਪਿਰਹੜੀ ਨੂੰ ਆਪਣੇ ਮਨ ਅੰਦਰ ਟਿਕਾ।
ਸਖੀ = ਹੇ ਸਖੀ! ਕਾਇ = ਕਿਉਂ? ਮੋਹਿ = ਮੋਹ ਵਿਚ। ਮੋਹਿਲੀ = ਮੋਹ ਵਿਚ ਫਸੀ ਹੈਂ। ਪ੍ਰਿਅ ਪ੍ਰੀਤਿ = ਪਿਆਰੇ ਦੀ ਪ੍ਰੀਤ। ਰਿਦੈ = ਹਿਰਦੇ ਵਿਚ ॥੧॥ਹੇ ਸਖੀ! ਤੂੰ ਇਸ ਦੇ ਮੋਹ ਵਿਚ ਕਿਉਂ ਫਸੀ ਹੋਈ ਹੈਂ? ਪ੍ਰੀਤਮ ਪ੍ਰਭੂ ਦੀ ਪ੍ਰੀਤ ਆਪਣੇ ਹਿਰਦੇ ਵਿਚ ਵਸਾਈ ਰੱਖ ॥੧॥
 
सरब री प्रीति पिआरु ॥
Sarab rī parīṯ pi▫ār.
He is total love and affection.
ਨੀ ਸਖੀਏ! ਪ੍ਰਭੂ ਨੇਹੁੰ ਅਤੇ ਪ੍ਰੇਮ ਦਾ ਪੁੰਜ ਹੈ।
xxxਹੇ ਸਖੀ! ਪ੍ਰਭੂ ਸਭ ਜੀਵਾਂ ਨਾਲ ਪ੍ਰੀਤ ਕਰਦਾ ਹੈ ਪਿਆਰ ਕਰਦਾ ਹੈ।
 
प्रभु सदा री दइआरु ॥
Parabẖ saḏā rī ḏa▫i▫ār.
God is always merciful.
ਨੀ ਸਖੀਏ! ਹਮੇਸ਼ਾਂ ਹੀ ਮਿਹਰਬਾਨ ਹੈ ਮੇਰਾ ਮਾਲਕ;
ਦਇਆਰੁ = ਦਇਆਲ।ਉਹ ਸਦਾ ਹੀ ਦਇਆ ਦਾ ਘਰ ਹੈ।
 
कांएं आन आन रुचीऐ ॥
Kāʼn▫eʼn ān ān rucẖī▫ai.
Others - why are you involved with others?
ਤੂੰ ਹੋਰਸ, ਹੋਰਸ ਨੂੰ ਕਿਉਂ ਪਿਆਰ ਕਰਦੀ ਹੈ?
ਕਾਂਏਂ = ਕਿਉਂ? ਆਨ ਆਨ = ਹੋਰ ਹੋਰ (ਪਦਾਰਥਾਂ ਵਿਚ)। ਰੁਚੀਐ = ਪ੍ਰੀਤ ਬਣਾਈ ਹੋਈ ਹੈ।ਹੇ ਸਖੀ! (ਉਸ ਨੂੰ ਭੁਲਾ ਕੇ) ਹੋਰ ਹੋਰ ਪਦਾਰਥਾਂ ਵਿਚ ਪਿਆਰ ਨਹੀਂ ਪਾਣਾ ਚਾਹੀਦਾ।
 
हरि संगि संगि खचीऐ ॥
Har sang sang kẖacẖī▫ai.
Remain involved with the Lord.
ਆਪਣੇ ਸੁਆਮੀ ਨਾਲ ਨਾਲ ਤੂੰ ਸਦਾ ਹੀ ਜੁੜੀ ਰਹੁ।
ਸੰਗਿ = ਨਾਲ। ਖਚੀਐ = ਮਸਤ ਰਹਿਣਾ ਚਾਹੀਦਾ ਹੈ।ਸਦਾ ਪਰਮਾਤਮਾ ਦੇ ਪਿਆਰ ਵਿਚ ਹੀ ਮਸਤ ਰਹਿਣਾ ਚਾਹੀਦਾ ਹੈ।
 
जउ साधसंग पाए ॥
Ja▫o sāḏẖsang pā▫e.
When you join the Saadh Sangat, the Company of the Holy,
ਹੁਣ ਜਦ ਉਸ ਨੂੰ ਸਤਿਸੰਗਤ ਪਰਾਪਤ ਹੋ ਜਾਂਦੀ ਹੈ,
ਜਉ = ਜਦੋਂ।ਜਦੋਂ (ਕੋਈ ਵਡ-ਭਾਗੀ ਮਨੁੱਖ) ਸਾਧ ਸੰਗਤ ਦਾ ਮਿਲਾਪ ਹਾਸਲ ਕਰਦਾ ਹੈ
 
कहु नानक हरि धिआए ॥
Kaho Nānak har ḏẖi▫ā▫e.
says Nanak, meditate on the Lord.
ਗੁਰੂ ਜੀ ਫੁਰਮਾਉਂਦੇ ਹਨ, ਉਹ ਆਪਣੇ ਸੁਆਮੀ ਦਾ ਸਿਮਰਨ ਕਰਦੀ ਹੈ,
xxxਅਤੇ ਹੇ ਨਾਨਕ! ਜਦੋਂ ਪਰਮਾਤਮਾ ਦਾ ਧਿਆਨ ਧਰਦਾ ਹੈ,
 
अब रहे जमहि मेल ॥२॥१॥१३०॥
Ab rahe jamėh mel. ||2||1||130||
Now, your association with death is ended. ||2||1||130||
ਅਤੇ ਉਸ ਦਾ ਮੌਤ ਦੇ ਦੂਤ ਨਾਲੋ ਮੇਲ ਮਿਲਾਪ ਮੁਕ ਜਾਂਦਾ ਹੈ।
ਰਹੇ = ਮੁੱਕ ਜਾਂਦਾ ਹੈ। ਜਮਹਿ ਮੇਲ = ਜਮਾਂ ਨਾਲ ਵਾਹ ॥੨॥੧॥੧੩੦॥ਤਦੋਂ ਜਮਾਂ ਨਾਲ ਉਸ ਦਾ ਵਾਹ ਨਹੀਂ ਪੈਂਦਾ ॥੨॥੧॥੧੩੦॥
 
सारग महला ५ ॥
Sārag mėhlā 5.
Saarang, Fifth Mehl:
ਸਾਰੰਗ ਪੰਜਵੀਂ ਪਾਤਿਸ਼ਾਹੀ।
xxxXXX
 
कंचना बहु दत करा ॥
Kancẖnā baho ḏaṯ karā.
You may make donations of gold,
ਜੇਕਰ ਤੂੰ ਬਹੁਤ ਸੋਨਾ ਖੈਰਾਤ ਵਿੱਚ ਦੇਵੇ,
ਕੰਚਨਾ = ਸੋਨਾ। ਦਤ ਕਰਾ = ਦਾਨ ਕੀਤਾ।ਹੇ ਮਨ! ਜੇ ਕੋਈ ਮਨੁੱਖ ਬਹੁਤ ਸੋਨਾ ਦਾਨ ਕਰਦਾ ਹੈ,
 
भूमि दानु अरपि धरा ॥
Bẖūm ḏān arap ḏẖarā.
and give away land in charity
ਆਪਣੀ ਜਮੀਨ ਪੁੰਨ-ਦਾਨ ਵਿੱਚ ਭੇਟਾ ਕਰੇ,
ਭੂਮਿ = ਜ਼ਮੀਨ, ਭੁਇਂ। ਅਰਪਿ = ਅਰਪ ਕੇ, ਮਣਸ ਕੇ। ਧਰਾ = ਧਰ ਦਿੱਤੀ, ਦੇ ਦਿੱਤੀ।ਭੁਇਂ ਮਣਸ ਕੇ ਦਾਨ ਕਰਦਾ ਹੈ,
 
मन अनिक सोच पवित्र करत ॥
Man anik socẖ paviṯar karaṯ.
and purify your mind in various ways,
ਅਤੇ ਆਪਣੇ ਚਿੱਤ ਨੂੰ ਅਨੇਕਾ ਤਰੀਕਿਆਂ ਨਾਲ ਪਵਿੱਤਰ ਤੇ ਸ਼ੁੱਧ ਕਰੇ,
ਸੋਚ = ਸੁੱਚ। ਕਰਤ = ਕਰਦਾ।ਕਈ ਸੁੱਚਾਂ ਨਾਲ (ਸਰੀਰ ਨੂੰ) ਪਵਿੱਤਰ ਕਰਦਾ ਹੈ,
 
नाही रे नाम तुलि मन चरन कमल लागे ॥१॥ रहाउ ॥
Nāhī re nām ṯul man cẖaran kamal lāge. ||1|| rahā▫o.
but none of this is equal to the Lord's Name. Remain attached to the Lord's Lotus Feet. ||1||Pause||
ਪਰ ਇਹ ਪ੍ਰਭੂ ਦੇ ਨਾਮ ਦੇ ਬਰਾਬਰ ਨਹੀਂ ਪੁਜਦੇ; ਇਸ ਲਈ ਹੇ ਬੰਦੇ! ਤੂੰ ਪ੍ਰਭੂ ਦੇ ਕੰਵਲ ਰੂਪੀ ਪੈਰਾਂ ਨਾਲ ਜੁੜਿਆ ਰਹੁ। ਠਹਿਰਾੳ।
ਰੇ ਮਨ = ਹੇ ਮਨ! ਤੁਲਿ = ਬਰਾਬਰ। ਲਾਗੇ = ਲਾਗਿ, ਲੱਗਾ ਰਹੁ ॥੧॥ ਰਹਾਉ ॥(ਇਹ ਉੱਦਮ) ਪਰਮਾਤਮਾ ਦੇ ਨਾਮ ਦੇ ਬਰਾਬਰ ਨਹੀਂ ਹਨ। ਹੇ ਮਨ! ਪਰਮਾਤਮਾ ਦੇ ਸੋਹਣੇ ਚਰਨਾਂ ਵਿਚ ਜੁੜਿਆ ਰਹੁ ॥੧॥ ਰਹਾਉ ॥
 
चारि बेद जिहव भने ॥
Cẖār beḏ jihav bẖane.
You may recite the four Vedas with your tongue,
ਜੇਕਰ ਆਪਣੀ ਜੀਭਾ ਨਾਲ ਤੂੰ ਚਾਰ ਵੇਦ ਉਚਾਰਦਾ ਹੈ,
ਜਿਹਵ ਭਨੇ = ਜੀਭ ਨਾਲ ਉਚਾਰਦਾ ਹੈ।ਹੇ ਮਨ! ਜੇ ਕੋਈ ਮਨੁੱਖ ਚਾਰੇ ਵੇਦ ਆਪਣੀ ਜੀਭ ਨਾਲ ਉਚਾਰਦਾ ਰਹਿੰਦਾ ਹੈ,
 
दस असट खसट स्रवन सुने ॥
Ḏas asat kẖasat sarvan sune.
and listen to the eighteen Puraanas and the six Shaastras with your ears,
ਅਤੇ ਆਪਣੇ ਕੰਨਾਂ ਨਾਲ ਅਠਾਰਾਂ ਪੁਰਾਣ ਤੇ ਛੇ ਸ਼ਾਸਤ੍ਰ ਸੁਣਦਾ ਹੈ,
ਦਸ ਅਸਟ = ਅਠਾਰਾਂ ਪੁਰਾਣ। ਖਸਟ = ਛੇ ਸਾਸਤ੍ਰ। ਸ੍ਰਵਨ = ਕੰਨਾਂ ਨਾਲ।ਅਠਾਰਾਂ ਪੁਰਾਣ ਅਤੇ ਛੇ ਸਾਸਤ੍ਰ ਕੰਨਾਂ ਨਾਲ ਸੁਣਦਾ ਰਹਿੰਦਾ ਹੈ,
 
नही तुलि गोबिद नाम धुने ॥
Nahī ṯul gobiḏ nām ḏẖune.
but these are not equal to the celestial melody of the Naam, the Name of the Lord of the Universe.
ਪਰੰਤੂ ਇਹ ਪ੍ਰਭੂ ਦੇ ਨਾਮ ਦੇ ਰੱਬੀ ਕੀਰਤਨ ਦੇ ਬਰਾਬਰ ਨਹੀਂ ਪੁਜਦੇ;
ਨਾਮ ਧੁਨੇ = ਨਾਮ ਦੀ ਧੁਨਿ।(ਇਹ ਕੰਮ) ਪਰਮਾਤਮਾ ਦੇ ਨਾਮ ਦੀ ਲਗਨ ਦੇ ਬਰਾਬਰ ਨਹੀਂ ਹਨ।
 
मन चरन कमल लागे ॥१॥
Man cẖaran kamal lāge. ||1||
Remain attached to the Lord's Lotus Feet. ||1||
ਇਸ ਲਈ, ਹੇ ਇਨਸਾਨ! ਤੂੰ ਪ੍ਰਭੂ ਦੇ ਕੰਵਲ ਰੂਪੀ ਪੈਰਾ ਨਾਲ ਚਿਮੜਿਆ ਰਹੁ।
ਮਨ = ਹੇ ਮਨ! ॥੧॥ਹੇ ਮਨ! ਪ੍ਰਭੂ ਦੇ ਸੋਹਣੇ ਚਰਨਾਂ ਵਿਚ ਪ੍ਰੀਤ ਬਣਾਈ ਰੱਖ ॥੧॥
 
बरत संधि सोच चार ॥
Baraṯ sanḏẖ socẖ cẖār.
You may observe fasts, and say your prayers, purify yourself
ਤੂੰ ਵਰਤ ਰਖਦਾ ਹੇ, ਸੰਧਿਆ ਕਰਦਾ ਹੇ, ਆਪਣੇ ਆਪ ਨੂੰ ਸ਼ੁੱਧ ਕਰਦਾ ਹੈ ਤੇ ਚੰਗੇ ਕਰਮ ਕਮਾਉਂਦਾ ਹੈ।
ਸੰਧਿ = ਸੰਧਿਆ। ਸੋਚ ਚਾਰ = ਪਵਿਤ੍ਰਤਾ (ਸਰੀਰਕ)।ਹੇ ਮਨ! ਵਰਤ, ਸੰਧਿਆ, ਸਰੀਰਕ ਪਵਿੱਤ੍ਰਤਾ,
 
क्रिआ कुंटि निराहार ॥
Kir▫ā kunt nirāhār.
and do good deeds; you may go on pilgrimages everywhere and eat nothing at all.
ਤੂੰ ਸਾਰੀ ਪਾਸੀਂ ਯਾਤ੍ਰਾ ਤੇ ਜਾਂਦਾ ਹੈ ਅਤੇ ਕੁਝ ਭੀ ਖਾਂਦਾ ਨਹੀਂ।
ਕ੍ਰਿਆ ਕੁੰਟਿ = ਚਾਰ ਕੁੰਟਾਂ ਵਿਚ ਭੌਣਾ। ਨਿਰਾਹਾਰ = ਨਿਰ ਆਹਾਰ, ਭੁੱਖੇ ਰਹਿ ਕੇ।(ਤੀਰਥ-ਜਾਤ੍ਰਾ ਆਦਿਕ ਲਈ) ਚਾਰ ਕੂਟਾਂ ਵਿਚ ਭੁੱਖੇ ਰਹਿ ਕੇ ਭੌਂਦੇ ਫਿਰਨਾ,
 
अपरस करत पाकसार ॥
Apras karaṯ pāksār.
You may cook your food without touching anyone;
ਕਿਸੇ ਦੇ ਨਾਲ ਲੱਗਣ ਦੇ ਬਿਨਾਂ, ਤੂੰ ਆਪਣਾ ਭੋਜਨ ਬਣਾਉਂਦਾ ਹੈ।
ਪਾਕਸਾਰ = ਪਾਕਸਾਲ, ਰਸੋਈ। ਅਪਰਸ = ਅ-ਪਰਸ, ਕਿਸੇ ਨਾਲ ਨਾਹ ਛੁਹਣਾ।ਕਿਸੇ ਨਾਲ ਛੁਹਣ ਤੋਂ ਬਿਨਾ ਆਪਣੀ ਰਸੋਈ ਤਿਆਰ ਕਰਨੀ,
 
निवली करम बहु बिसथार ॥
Nivlī karam baho bisthār.
you may make a great show of cleansing techniques,
ਤੂੰ ਆਪਣੇ ਅੰਤ੍ਰੀਵ ਨਾਉਣ ਧੋਣ ਦਾ ਭਾਰਾ ਮੁਜ਼ਾਹਰਾ (ਵਖਾਵਾ) ਕਰਦਾ ਹੈ।
ਨਿਵਲੀ ਕਰਮ = (ਕਬਜ਼ ਤੋਂ ਬਚਣ ਲਈ) ਪੇਟ ਦੀਆਂ ਆਂਦਰਾਂ ਨੂੰ ਚੱਕਰ ਦੇਣਾ।(ਆਂਦਰਾਂ ਦਾ ਅੱਭਿਆਸ) ਨਿਵਲੀ ਕਰਮ ਕਰਨਾ, ਹੋਰ ਅਜਿਹੇ ਕਈ ਖਿਲਾਰੇ ਖਿਲਾਰਨੇ,
 
धूप दीप करते हरि नाम तुलि न लागे ॥
Ḏẖūp ḏīp karṯe har nām ṯul na lāge.
and burn incense and devotional lamps, but none of these are equal to the Lord's Name.
ਤੂੰ ਮੰਦਰਾਂ ਵਿੱਚ ਧੂਪ ਤੇ ਦੀਵੇ ਬਾਲਦਾ ਹੈ। ਇਹ ਸਾਰੇ ਰਬ ਦੇ ਨਾਮ ਦੇ ਬਰਾਬਰ ਨਹੀਂ ਪੁਜਦੇ।
ਨ ਲਾਗੇ = ਨਹੀਂ ਅੱਪੜਦੇ।(ਦੇਵ-ਪੂਜਾ ਲਈ) ਧੂਪ ਧੁਖਾਣੇ ਦੀਵੇ ਜਗਾਣੇ-ਇਹ ਸਾਰੇ ਹੀ ਉੱਦਮ ਪਰਮਾਤਮਾ ਦੇ ਨਾਮ ਦੀ ਬਰਾਬਰੀ ਨਹੀਂ ਕਰਦੇ।
 
राम दइआर सुनि दीन बेनती ॥
Rām ḏa▫i▫ār sun ḏīn benṯī.
O Merciful Lord, please hear the prayer of the meek and the poor.
ਹੇ ਮਿਹਰਬਾਨ ਮਾਲਕ! ਤੂੰ ਆਪਣੇ ਮਸਕੀਨ ਗੋਲੇ ਦੀ ਪ੍ਰਾਰਥਨਾ ਸੁਣਾ।
ਰਾਮ ਦਇਆਰ = ਹੇ ਦਇਆਲ ਹਰੀ! ਦੀਨ ਬੇਨਤੀ = ਗਰੀਬ ਦੀ ਬੇਨਤੀ।ਹੇ ਦਾਸ ਨਾਨਕ! ਹੇ ਦਇਆ ਦੇ ਸੋਮੇ ਪ੍ਰਭੂ! ਮੇਰੀ ਗਰੀਬ ਦੀ ਬੇਨਤੀ ਸੁਣ!
 
देहु दरसु नैन पेखउ जन नानक नाम मिसट लागे ॥२॥२॥१३१॥
Ḏeh ḏaras nain pekẖa▫o jan Nānak nām misat lāge. ||2||2||131||
Please grant me the Blessed Vision of Your Darshan, that I may see You with my eyes. The Naam is so sweet to servant Nanak. ||2||2||131||
ਤੂੰ ਮੈਨੂੰ ਆਪਣਾ ਦਰਸ਼ਨ ਬਖਸ਼ ਹੇ ਪ੍ਰਭੂ! ਤਾਂ ਜੋ ਮੈਂ ਆਪਣੀਆਂ ਅੱਖਾਂ ਨਾਲ ਤੈਨੂੰ ਵੇਖਾਂ। ਤੇਰਾ ਨਾਮ ਗੋਲੇ ਨਾਨਕ ਨੂੰ ਮਿੱਠਾ ਲੱਗਦਾ ਹੈ।
ਪੇਖਉ = ਪੇਖਉਂ, ਮੈਂ ਵੇਖਾਂ। ਮਿਸਟ = ਮਿੱਠਾ ॥੨॥੨॥੧੩੧॥ਆਪਣਾ ਦਰਸਨ ਦੇਹ, ਮੈਂ ਤੈਨੂੰ ਆਪਣੀਆਂ ਅੱਖਾਂ ਨਾਲ (ਸਦਾ) ਵੇਖਦਾ ਰਹਾਂ, ਤੇਰਾ ਨਾਮ ਮੈਨੂੰ ਮਿੱਠਾ ਲੱਗਦਾ ਰਹੇ ॥੨॥੨॥੧੩੧॥
 
सारग महला ५ ॥
Sārag mėhlā 5.
Saarang, Fifth Mehl:
ਸਾਰੰਗ ਪੰਜਵੀਂ ਪਾਤਿਸ਼ਾਹੀ।
xxxXXX
 
राम राम राम जापि रमत राम सहाई ॥१॥ रहाउ ॥
Rām rām rām jāp ramaṯ rām sahā▫ī. ||1|| rahā▫o.
Meditate on the Lord, Raam, Raam, Raam. The Lord is your Help and Support. ||1||Pause||
ਤੂੰ ਆਪਣੇ ਸੁਆਮੀ, ਸੁਆਮੀ ਸੁਆਮੀ ਦਾ ਸਿਮਰਨ ਕਰ ਅਤੇ ਸਰਬ-ਵਿਆਪਕ ਸੁਆਮੀ ਤੇਰਾ ਸਹਾਇਕ ਹੋਵੇਗਾ। ਠਹਿਰਾਉ।
ਜਾਪਿ = ਜਪਿਆ ਕਰ। ਰਮਤ = ਜਪਦਿਆਂ। ਸਹਾਈ = ਮਦਦਗਾਰ ॥੧॥ ਰਹਾਉ ॥ਸਦਾ ਸਦਾ ਪਰਮਾਤਮਾ (ਦੇ ਨਾਮ ਦਾ ਜਾਪ) ਜਪਿਆ ਕਰ, (ਨਾਮ) ਜਪਦਿਆਂ (ਉਹ) ਪਰਮਾਤਮਾ (ਹਰ ਥਾਂ) ਸਹਾਇਤਾ ਕਰਨ ਵਾਲਾ ਹੈ ॥੧॥ ਰਹਾਉ ॥