Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

सारग महला ५ ॥
Sārag mėhlā 5.
Saarang, Fifth Mehl:
ਸਾਰੰਗ ਪੰਜਵੀਂ ਪਾਤਿਸ਼ਾਹੀ।
xxxXXX
 
लाल लाल मोहन गोपाल तू ॥
Lāl lāl mohan gopāl ṯū.
You are my Loving Beloved Enticing Lord of the World.
ਹੇ ਮੇਰੇ ਮਨਮੋਹਣੇ ਪ੍ਰੀਤਮ ਪ੍ਰੀਤਮ, ਕੇਵਲ ਤੂੰ ਹੀ ਸੰਸਾਰ ਦਾ ਪਾਲਣ-ਪੋਸਣਹਾਰ ਹੈ।
ਲਾਲ = ਸੋਹਣਾ। ਮੋਹਨ = ਮੋਹ ਲੈਣ ਵਾਲਾ। ਗੋਪਾਲ = ਹੇ ਜਗਤ-ਰੱਖਿਅਕ!ਹੇ ਜਗਤ-ਰੱਖਿਅਕ ਪ੍ਰਭੂ! ਤੂੰ ਸੋਹਣਾ ਹੈਂ, ਤੂੰ ਸੋਹਣਾ ਹੈਂ, ਤੂੰ ਮਨ ਨੂੰ ਮੋਹ ਲੈਣ ਵਾਲਾ ਹੈਂ।
 
कीट हसति पाखाण जंत सरब मै प्रतिपाल तू ॥१॥ रहाउ ॥
Kīt hasaṯ pākẖāṇ janṯ sarab mai parṯipāl ṯū. ||1|| rahā▫o.
You are in worms, elephants, stones and all beings and creatures; You nourish and cherish them all. ||1||Pause||
ਤੂੰ ਕੀੜਿਆਂ ਹਾਥੀਆਂ, ਪੱਕਰਾ ਤੇ ਹੋਰ ਜੀਵਾਂ ਅੰਦਰ ਵਿਆਪਕ ਹੈ ਅਤੇ ਸਾਰਿਆਂ ਦੀ ਪਰਵਰਸ਼ ਕਰਦਾ ਹੈ। ਠਹਿਰਾਉ।
ਕੀਟ = ਕੀੜੇ। ਹਸਤਿ = ਹਾਥੀ। ਪਾਖਾਣ = ਪੱਥਰ। ਸਰਬ ਮੈ = ਸਭਨਾਂ ਵਿਚ ਵਿਆਪਕ। ਪ੍ਰਤਿਪਾਲ = ਪਾਲਣ ਵਾਲਾ ॥੧॥ ਰਹਾਉ ॥ਹੇ ਸਭ ਦੇ ਪਾਲਣਹਾਰ! ਕੀੜੇ, ਹਾਥੀ, ਪੱਥਰਾਂ ਦੇ (ਵਿਚ ਵੱਸਦੇ) ਜੰਤ-ਇਹਨਾਂ ਸਭਨਾਂ ਵਿਚ ਹੀ ਤੂੰ ਮੌਜੂਦ ਹੈਂ ॥੧॥ ਰਹਾਉ ॥
 
नह दूरि पूरि हजूरि संगे ॥
Nah ḏūr pūr hajūr sange.
You are not far away; You are totally present with all.
ਤੂੰ ਦੁਰੇਡੇ ਨਹੀਂ ਪ੍ਰਭੂ ਸਦਾ ਹੀ ਨੇੜੇ ਹੈ। ਤੂੰ ਸਾਰਿਆਂ ਅੰਦਰ ਵਿਆਪਕ ਅਤੇ ਸਾਰਿਆਂ ਦੇ ਨਾਲ ਹੈ।
ਪੂਰਿ = ਵਿਆਪਕ। ਹਜੂਰਿ = ਹਾਜ਼ਰ-ਨਾਜ਼ਰ, ਪ੍ਰਤੱਖ। ਸੰਗੇ = ਨਾਲ।ਹੇ ਪ੍ਰਭੂ! ਤੂੰ (ਕਿਸੇ ਜੀਵ ਤੋਂ) ਦੂਰ ਨਹੀਂ ਹੈਂ, ਤੂੰ ਸਭ ਵਿਚ ਵਿਆਪਕ ਹੈਂ, ਤੂੰ ਪ੍ਰਤੱਖ ਦਿੱਸਦਾ ਹੈਂ, ਤੂੰ (ਸਭ ਜੀਵਾਂ ਦੇ) ਨਾਲ ਹੈਂ।
 
सुंदर रसाल तू ॥१॥
Sunḏar rasāl ṯū. ||1||
You are Beautiful, the Source of Nectar. ||1||
ਸੋਹਣਾ ਸੁਨੱਖਾ ਅਤੇ ਅੰਮ੍ਰਿਤ ਦਾ ਘਰ ਹੈ। ਤੂੰ ਹੇ ਸੁਆਮੀ!
ਰਸਾਲ = ਸਭ ਰਸਾਂ ਦਾ ਘਰ {ਆਲਯ} ॥੧॥ਤੂੰ ਸੋਹਣਾ ਹੈਂ, ਤੂੰ ਸਭ ਰਸਾਂ ਦਾ ਸੋਮਾ ਹੈਂ ॥੧॥
 
नह बरन बरन नह कुलह कुल ॥
Nah baran baran nah kulah kul.
You have no caste or social class, no ancestry or family.
ਜਾਤਾਂ ਵਿਚੋਂ ਤੇਰੀ ਕੋਈ ਜਾਤੀ ਨਹੀਂ ਅਤੇ ਵੰਸ਼ਾਂ ਵਿਚੋਂ ਕੋਈ ਵੰਸ਼ ਨਹੀਂ।
xxx(ਹੇ ਪ੍ਰਭੂ! ਲੋਕਾਂ ਦੇ ਮਿਥੇ ਹੋਏ) ਵਰਣਾਂ ਵਿਚੋਂ ਤੇਰਾ ਕੋਈ ਵਰਣ ਨਹੀਂ ਹੈ (ਲੋਕਾਂ ਦੀਆਂ ਮਿਥੀਆਂ) ਕੁਲਾਂ ਵਿਚੋਂ ਤੇਰੀ ਕੋਈ ਕੁਲ ਨਹੀਂ (ਤੂੰ ਕਿਸੇ ਖ਼ਾਸ ਕੁਲ ਖ਼ਾਸ ਵਰਣ ਦਾ ਪੱਖ ਨਹੀਂ ਕਰਦਾ)।
 
नानक प्रभ किरपाल तू ॥२॥९॥१३८॥
Nānak parabẖ kirpāl ṯū. ||2||9||138||
Nanak: God, You are Merciful. ||2||9||138||
ਗੁਰੂ ਜੀ ਫੁਰਮਾਉਂਦੇ ਹਨ, ਕੇਵਲ ਤੂੰ ਹੀ ਮੇਰਾ ਮਿਹਰਬਾਨ ਮਾਲਕ ਹੈ।
ਪ੍ਰਭ = ਹੇ ਪ੍ਰਭੂ! ਕਿਰਪਾਲ = ਦਇਆਵਾਨ ॥੨॥੯॥੧੩੮॥ਹੇ ਨਾਨਕ! (ਆਖ-ਹੇ ਪ੍ਰਭੂ!) ਤੂੰ (ਸਭਨਾਂ ਉਤੇ ਸਦਾ) ਦਇਆਵਾਨ ਰਹਿੰਦਾ ਹੈਂ ॥੨॥੯॥੧੩੮॥
 
सारग मः ५ ॥
Sārag mėhlā 5.
Saarang, Fifth Mehl:
ਸਾਰੰਗ ਪੰਜਵੀਂ ਪਾਤਿਸ਼ਾਹੀ।
xxxXXX
 
करत केल बिखै मेल चंद्र सूर मोहे ॥
Karaṯ kel bikẖai mel cẖanḏar sūr mohe.
Acting and play-acting, the mortal sinks into corruption. Even the moon and the sun are enticed and bewitched.
ਮਾਇਆ ਅਸਚਰਜ ਖੇਡਾ ਖੇਡਦੀ ਹੈ ਅਤੇ ਬੰਦੇ ਨੂੰ ਪਾਪ ਨਾਲ ਜੋੜ ਦਿੰਦੀ ਹੈ। ਉਹ ਚੰਦ ਅਤੇ ਸੂਰਜ ਨੂੰ ਭੀ ਭੇਚਲ (ਲੁਭਾਇਮਾਨ ਕਰ) ਲੈਂਦੀ ਹੈ।
ਕੇਲ = ਚੋਜ = ਤਮਾਸ਼ੇ। ਬਿਖੈ = ਵਿਸ਼ੇ-ਵਿਕਾਰ। ਸੂਰ = ਸੂਰਜ (ਦੇਵਤਾ)।(ਮਾਇਆ ਅਨੇਕਾਂ) ਕਲੋਲ ਕਰਦੀ ਹੈ, (ਜੀਵਾਂ ਨੂੰ) ਵਿਸ਼ੇ-ਵਿਕਾਰਾਂ ਨਾਲ ਜੋੜਦੀ ਹੈ, ਚੰਦ੍ਰਮਾ ਸੂਰਜ ਆਦਿਕ ਸਭ ਦੇਵਤੇ ਇਸ ਨੇ ਆਪਣੇ ਜਾਲ ਵਿਚ ਫਸਾ ਰੱਖੇ ਹਨ।
 
उपजता बिकार दुंदर नउपरी झुनंतकार सुंदर अनिग भाउ करत फिरत बिनु गोपाल धोहे ॥ रहाउ ॥
Upjaṯā bikār ḏunḏar na▫uparī jẖunanṯkār sunḏar anig bẖā▫o karaṯ firaṯ bin gopāl ḏẖohe. Rahā▫o.
The disturbing noise of corruption wells up, in the tinkling ankle bells of Maya the beautiful. With her beguiling gestures of love, she seduces everyone except the Lord. ||Pause
ਸੋਹਨੀ ਮਾਇਆ ਦੇ ਪੈਰਾ ਦੀਆਂ ਝਾਜਰਾ ਦੀ ਛਣਕਾਰ ਤੇ ਰੋਲਾ ਪਾਉਣ ਵਾਲੀਆਂ ਬਦੀਆਂ ਉਤਪੰਨ ਹੁੰਦੀਆਂ ਹਨ। ਉਹ ਅਨੇਕਾਂ ਨਾਜ-ਨਖਰੇ ਕਰਦੀ ਫਿਰਦੀ ਹੈ ਅਤੇ ਪ੍ਰਭੂ ਦੇ ਬਗੈਰ ਹਰ ਇਕਸ ਨੂੰ ਠਗ ਲੈਂਦੀ ਹੈ। ਠਹਿਰਾਉ।
ਦੁੰਦਰ = ਝਗੜਾਲੂ, ਖਰੂਦੀ। ਨਉਪਰੀ = {नुपुर} ਝਾਂਜਰਾਂ। ਝੁਨੰਤਕਾਰ = ਛਣਕਾਰ। ਅਨਿਗ = ਅਨੇਕਾਂ। ਭਾਉ = ਹਾਵ-ਭਾਵ। ਧੋਹੇ = ਠੱਗ ਲੈਂਦੀ ਹੈ ॥ ਰਹਾਉ॥(ਮਾਇਆ ਦੇ ਪ੍ਰਭਾਵ ਹੇਠ ਜੀਵਾਂ ਦੇ ਅੰਦਰ) ਖਰੂਦੀ ਵਿਕਾਰ ਪੈਦਾ ਹੋ ਜਾਂਦੇ ਹਨ, ਝਾਂਜਰਾਂ ਦੀ ਛਣਕਾਰ ਵਾਂਗ ਮਾਇਆ ਜੀਵਾਂ ਨੂੰ ਪਿਆਰੀ ਲੱਗਦੀ ਹੈ, ਇਹ ਮਾਇਆ ਅਨੇਕਾਂ ਹਾਵ-ਭਾਵ ਕਰਦੀ ਫਿਰਦੀ ਹੈ। ਜਗਤ-ਰੱਖਿਅਕ ਪ੍ਰਭੂ ਤੋਂ ਬਿਨਾ ਮਾਇਆ ਨੇ ਸਭ ਜੀਵਾਂ ਨੂੰ ਠੱਗ ਲਿਆ ਹੈ ॥ ਰਹਾਉ॥
 
तीनि भउने लपटाइ रही काच करमि न जात सही उनमत अंध धंध रचित जैसे महा सागर होहे ॥१॥
Ŧīn bẖa▫une laptā▫e rahī kācẖ karam na jāṯ sahī unmaṯ anḏẖ ḏẖanḏẖ racẖiṯ jaise mahā sāgar hohe. ||1||
Maya clings to the three worlds; those who are stuck in wrong actions cannot escape her. Drunk and engrossed in blind worldly affairs, they are tossed about on the mighty ocean. ||1||
ਇਹ ਤਿੰਨਾ ਹੀ ਜਹਾਨ ਨੂੰ ਚਿਮੜ ਰਹੀ ਹੈ ਅਤੇ ਮਾੜੇ ਮੋਟੇ ਅਮਲਾਂ ਰਾਹੀਂ ਇਸ ਦੀ ਸੱਟ ਸਹਾਰੀ ਨਹੀਂ ਜਾ ਸਕਦੀ। ਅੰਨ੍ਹੇ ਸੰਸਾਰੀ ਕੰਮਾ ਵਿੱਚ ਖਚਤ ਹੋ ਪ੍ਰਾਣੀ ਮਤਵਾਲੇ ਹੋਏ ਹੋਏ ਹਨ ਅਤੇ ਭਾਰੇ ਸਮੁੰਦਰ ਅੰਦਰ ਹੋਣ ਦੀ ਮਾਨੰਦ ਧਕੇ ਧੋਲੇ ਖਾਦੇ ਹਨ।
ਭਉਨੇ = ਭਵਨਾਂ ਵਿਰ। ਲਪਟਾਇ ਰਹੀ = ਚੰਬੜੀ ਰਹਿੰਦੀ ਹੈ। ਕਾਚ ਕਰਮਿ = ਕੱਚੇ ਕਰਮ ਨਾਲ। ਨ ਜਾਤ ਸਹੀ = ਸਹਾਰੀ ਨਹੀਂ ਜਾਂਦੀ। ਉਨਮਤ = ਮਸਤ। ਅੰਧ = ਅੰਨ੍ਹੇ। ਧੰਧ ਰਚਿਤ = ਧੰਧਿਆਂ ਵਿਚ ਰੁੱਝੇ ਹੋਇ। ਹੋਹੇ = ਧੱਕੇ ॥੧॥ਮਾਇਆ ਤਿੰਨਾਂ ਭਵਨਾਂ (ਦੇ ਜੀਵਾਂ) ਨੂੰ ਚੰਬੜੀ ਰਹਿੰਦੀ ਹੈ, (ਪੁੰਨ ਦਾਨ ਤੀਰਥ ਆਦਿਕ) ਕੱਚੇ ਕਰਮ ਦੀ (ਇਸ ਮਾਇਆ ਦੀ ਸੱਟ) ਸਹਾਰੀ ਨਹੀਂ ਜਾ ਸਕਦੀ। ਜੀਵ ਮਾਇਆ ਦੇ ਮੋਹ ਵਿਚ ਮਸਤ ਤੇ ਅੰਨ੍ਹੇ ਹੋਏ ਰਹਿੰਦੇ ਹਨ, ਜਗਤ ਦੇ ਧੰਧਿਆਂ ਵਿਚ ਰੁੱਝੇ ਰਹਿੰਦੇ ਹਨ (ਇਉਂ ਧੱਕੇ ਖਾਂਦੇ ਹਨ) ਜਿਵੇਂ ਵੱਡੇ ਸਮੁੰਦਰ ਵਿਚ ਧੱਕੇ ਲੱਗਦੇ ਹਨ ॥੧॥
 
उधरे हरि संत दास काटि दीनी जम की फास पतित पावन नामु जा को सिमरि नानक ओहे ॥२॥१०॥१३९॥३॥१३॥१५५॥
Uḏẖre har sanṯ ḏās kāt ḏīnī jam kī fās paṯiṯ pāvan nām jā ko simar Nānak ohe. ||2||10||139||3||13||155||
The Saint, the slave of the Lord is saved; the noose of the Messenger of Death is snapped. The Naam, the Name of the Lord, is the Purifier of sinners; O Nanak, remember Him in meditation. ||2||10||139||3||13||155||
ਰੱਬ ਦੇ ਸਾਧ ਸਰੂਪ ਗੋਲੇ ਮਾਇਆ ਦੇ ਪੰਜੇ ਵਿੱਚੋ ਬੱਚ ਨਿਕਲਦੇ ਹਨ ਅਤੇ ਪ੍ਰਭੂ ਉਨ੍ਹਾਂ ਦੀ ਮੌਤ ਦੀ ਫਾਹੀ ਕਟ ਦਿੰਦਾ ਹੈ। ਹੇ ਨਾਨਕ! ਤੂੰ ਉਸ ਦਾ ਆਰਾਧਨ ਕਰ, ਜਿਸ ਦਾ ਨਾਮ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ।
ਉਧਰੇ = ਬਚ ਗਏ। ਫਾਸ = ਫਾਹੀ। ਪਤਿਤ ਪਾਵਨ = ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ। ਜਾ ਕੋ = ਜਿਸ (ਪ੍ਰਭੂ) ਦਾ। ਓਹੇ = ਉਸੇ ਪ੍ਰਭੂ ਨੂੰ ॥੨॥੧੦॥੧੩੯॥੩॥੧੩॥੧੫੫॥(ਮਾਇਆ ਦੇ ਅਸਰ ਤੋਂ) ਪਰਮਾਤਮਾ ਦੇ ਸੰਤ ਪ੍ਰਭੂ ਦੇ ਦਾਸ (ਹੀ) ਬਚਦੇ ਹਨ, ਪ੍ਰਭੂ ਨੇ ਉਹਨਾਂ ਦੀ ਜਮਾਂ ਵਾਲੀ (ਆਤਮਕ ਮੌਤ ਦੀ) ਫਾਹੀ ਕੱਟ ਦਿੱਤੀ ਹੁੰਦੀ ਹੈ। ਹੇ ਨਾਨਕ! ਜਿਸ ਪ੍ਰਭੂ ਦਾ ਨਾਮ 'ਪਤਿਤ ਪਾਵਨ' (-ਪਾਪੀਆਂ ਨੂੰ ਪਵਿੱਤਰ ਕਰਨ ਵਾਲਾ) ਹੈ, ਉਸੇ ਦਾ ਨਾਮ ਸਿਮਰਿਆ ਕਰ ॥੨॥੧੦॥੧੩੯॥੩॥੧੩॥੧੫੫॥
 
ੴ सतिगुर प्रसादि ॥
Ik▫oaʼnkār saṯgur parsāḏ.
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਹਿਆ ਜਾਂਦਾ ਹੈ।
xxxਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
 
रागु सारंग महला ९ ॥
Rāg sārang mėhlā 9.
Raag Saarang, Ninth Mehl:
ਰਾਗੁ ਸਾਰੰਗ ਨੌਵੀ ਪਾਤਿਸ਼ਾਹੀ।
xxxਰਾਗ ਸਾਰੰਗ ਵਿੱਚ ਗੁਰੂ ਤੇਗਬਹਾਦਰ ਜੀ ਦੀ ਬਾਣੀ।
 
हरि बिनु तेरो को न सहाई ॥
Har bin ṯero ko na sahā▫ī.
No one will be your help and support, except the Lord.
ਹੇ ਬੰਦੇ! ਰਬ ਦੇ ਬਗੈਰ, ਤੇਰਾ ਕੋਈ ਭੀ ਸਹਾਇਕ ਨਹੀਂ।
ਤੇਰੋ = ਤੇਰਾ। ਕੋ = ਕੋਈ (ਵਿਅਕਤੀ)। ਸਹਾਈ = ਮਦਦ ਕਰਨ ਵਾਲਾ।ਪਰਮਾਤਮਾ ਤੋਂ ਬਿਨਾ ਤੇਰਾ (ਹੋਰ) ਕੋਈ ਭੀ ਸਹਾਇਤਾ ਕਰਨ ਵਾਲਾ ਨਹੀਂ ਹੈ।
 
कां की मात पिता सुत बनिता को काहू को भाई ॥१॥ रहाउ ॥
Kāʼn kī māṯ piṯā suṯ baniṯā ko kāhū ko bẖā▫ī. ||1|| rahā▫o.
Who has any mother, father, child or spouse? Who is anyone's brother or sister? ||1||Pause||
ਕਿਸ ਦੀ ਮਾਂ, ਪਿਉ ਪੁੱਤ੍ਰ ਅਤੇ ਵਹੁਟੀ ਹਨ? ਕੌਣ ਸਿਕੇ ਦਾ ਕੋਈ ਭਰਾ ਹੈ? ਠਹਿਰਾਉ।
ਕਾਂ ਕੀ = ਕਿਸ ਦੀ? ਮਾਤ = ਮਾਂ। ਸੁਤ = ਪੁੱਤਰ। ਬਨਿਤਾ = ਇਸਤ੍ਰੀ। ਕੌ = ਕੌਣ? ਕਾਹੂ ਕੋ = ਕਿਸੇ ਦਾ। ਭਾਈ = ਭਰਾ ॥੧॥ ਰਹਾਉ ॥ਕੌਣ ਕਿਸੇ ਦੀ ਮਾਂ? ਕੌਣ ਕਿਸੇ ਦਾ ਪਿਉ? ਕੌਣ ਕਿਸੇ ਦਾ ਪੁੱਤਰ? ਕੌਣ ਕਿਸੇ ਦੀ ਵਹੁਟੀ? (ਜਦੋਂ ਸਰੀਰ ਨਾਲੋਂ ਸਾਥ ਮੁੱਕ ਜਾਂਦਾ ਹੈ ਤਦੋਂ) ਕੌਣ ਕਿਸੇ ਦਾ ਭਰਾ ਬਣਦਾ ਹੈ? (ਕੋਈ ਨਹੀਂ) ॥੧॥ ਰਹਾਉ ॥
 
धनु धरनी अरु स्मपति सगरी जो मानिओ अपनाई ॥
Ḏẖan ḏẖarnī ar sampaṯ sagrī jo māni▫o apnā▫ī.
All the wealth, land and property which you consider your own
ਸਾਰੀ ਦੌਲਤ, ਜਮੀਨ ਅਤੇ ਜਾਇਦਾਦ, ਜਿਨ੍ਹਾਂ ਨੂੰ ਤੂੰ ਆਪਣੀਆਂ ਨਿਜ ਦੀਆਂ ਖਿਆਲ ਕਰਦਾ ਹੈ,
ਧਰਨੀ = ਧਰਤੀ। ਅਰੁ = ਅਤੇ {ਅਰਿ = ਵੈਰੀ}। ਸੰਪਤਿ = ਪਦਾਰਥ। ਸਗਰੀ = ਸਾਰੀ। ਅਪਨਾਈ = ਆਪਣਾ।ਇਹ ਧਨ ਧਰਤੀ ਸਾਰੀ ਮਾਇਆ ਜਿਨ੍ਹਾਂ ਨੂੰ ਆਪਣੇ ਸਮਝੀ ਬੈਠਾ ਹੈ,
 
तन छूटै कछु संगि न चालै कहा ताहि लपटाई ॥१॥
Ŧan cẖẖūtai kacẖẖ sang na cẖālai kahā ṯāhi laptā▫ī. ||1||
- when you leave your body, none of it shall go along with you. Why do you cling to them? ||1||
ਵਿੱਚੋ ਕੁਝ ਭੀ ਤੇਰੇ ਨਾਲ ਨਹੀਂ ਜਾਣਾ, ਜਦ ਤੇਰੀ ਦੇਹਿ ਤਿਆਗੀ ਜਾਣੀ ਹੈ, ਤੂੰ ਉਹਨਾਂ ਨਾਲ ਕਿਉਂ ਚਿਮੜਦਾ ਹੈ?
ਛੂਟੈ = ਖੁੱਸ ਜਾਂਦਾ ਹੈ, ਸਾਥ ਛੁੱਟ ਜਾਂਦਾ ਹੈ। ਸੰਗਿ = (ਜੀਵ ਦੇ) ਨਾਲ। ਕਹਾ = ਕਿਉਂ? ਲਪਟਾਈ = ਚੰਬੜਿਆ ਰਹਿੰਦਾ ਹੈ ॥੧॥ਜਦੋਂ ਸਰੀਰ ਨਾਲੋਂ ਸਾਥ ਮੁੱਕਦਾ ਹੈ, ਕੋਈ ਚੀਜ਼ ਭੀ (ਜੀਵ ਦੇ) ਨਾਲ ਨਹੀਂ ਤੁਰਦੀ। ਫਿਰ ਜੀਵ ਕਿਉਂ ਇਹਨਾਂ ਨਾਲ ਚੰਬੜਿਆ ਰਹਿੰਦਾ ਹੈ? ॥੧॥
 
दीन दइआल सदा दुख भंजन ता सिउ रुचि न बढाई ॥
Ḏīn ḏa▫i▫āl saḏā ḏukẖ bẖanjan ṯā si▫o rucẖ na badẖā▫ī.
God is Merciful to the meek, forever the Destroyer of fear, and yet you do not develop any loving relationship with Him.
ਜੋ ਮਸਕੀਨਾ ਤੇ ਮਿਹਰਬਾਨ ਅਤੇ ਸਦੀਵ ਹੀ ਪੀੜ ਨਾਸ ਕਰਨਹਾਰ ਹੈ, ਉਸ ਨਾਲ ਤੂੰ ਆਪਣੀ ਪ੍ਰੀਤ ਵਧੇਰੇ ਨਹੀਂ ਕਰਦਾ।
ਦੀਨ = ਗਰੀਬ। ਦੁਖ ਭੰਜਨ = ਦੁੱਖਾਂ ਦਾ ਨਾਸ ਕਰਨ ਵਾਲਾ। ਤਾ ਸਿਉ = ਉਸ (ਪ੍ਰਭੂ) ਨਾਲ। ਰੁਚਿ = ਪਿਆਰ। ਨ ਬਢਾਈ = ਨਹੀਂ ਵਧਾਂਦਾ।ਜਿਹੜਾ ਪ੍ਰਭੂ ਗਰੀਬਾਂ ਉਤੇ ਦਇਆ ਕਰਨ ਵਾਲਾ ਹੈ, ਜੋ ਸਦਾ (ਜੀਵਾਂ ਦੇ) ਦੁੱਖਾਂ ਦਾ ਨਾਸ ਕਰਨ ਵਾਲਾ ਹੈ, ਤੂੰ ਉਸ ਨਾਲ ਪਿਆਰ ਨਹੀਂ ਵਧਾਂਦਾ।
 
नानक कहत जगत सभ मिथिआ जिउ सुपना रैनाई ॥२॥१॥
Nānak kahaṯ jagaṯ sabẖ mithi▫ā ji▫o supnā rainā▫ī. ||2||1||
Says Nanak, the whole world is totally false; it is like a dream in the night. ||2||1||
ਗੁਰੂ ਜੀ ਫੁਰਮਾਉਂਦੇ ਹਨ, ਸਾਰਾ ਸੰਸਾਰ ਰਾਤ੍ਰੀ ਦੇ ਸੁਫਨੇ ਦੀ ਨਿਆਈ ਝੂਠਾ ਹੈ।
ਮਿਥਿਆ = ਨਾਸਵੰਤ। ਰੈਨਾਈ = ਰਾਤ ਦਾ ॥੨॥੧॥ਨਾਨਕ ਆਖਦਾ ਹੈ ਕਿ ਜਿਵੇਂ ਰਾਤ ਦਾ ਸੁਪਨਾ ਹੁੰਦਾ ਹੈ ਤਿਵੇਂ ਸਾਰਾ ਜਗਤ ਨਾਸਵੰਤ ਹੈ ॥੨॥੧॥
 
सारंग महला ९ ॥
Sārang mėhlā 9.
Saarang, Ninth Mehl:
ਸਾਰੰਗ ਨੌਵੀ ਪਾਤਿਸ਼ਾਹੀ।
xxxXXX
 
कहा मन बिखिआ सिउ लपटाही ॥
Kahā man bikẖi▫ā si▫o laptāhī.
O mortal, why are you engrossed in corruption?
ਹੇ ਮੇਰੀ ਜਿੰਦੇ! ਤੂੰ ਪਾਪਾਂ ਨਾਲ ਕਿਉਂ ਚਿਮੜਦੀ ਹੈ?
ਕਹਾ = ਕਿਉਂ? ਮਨ = ਹੇ ਮਨ! ਬਿਖਿਆ = ਮਾਇਆ। ਸਿਉ = ਨਾਲ। ਲਪਟਾਹੀ = ਚੰਬੜਿਆ ਹੋਇਆ ਹੈਂ।ਹੇ ਮਨ! ਤੂੰ ਕਿਉਂ ਮਾਇਆ ਨਾਲ (ਹੀ) ਚੰਬੜਿਆ ਰਹਿੰਦਾ ਹੈ?
 
या जग महि कोऊ रहनु न पावै इकि आवहि इकि जाही ॥१॥ रहाउ ॥
Yā jag mėh ko▫ū rahan na pāvai ik āvahi ik jāhī. ||1|| rahā▫o.
No one is allowed to remain in this world; one comes, and another departs. ||1||Pause||
ਇਸ ਜਹਾਨ ਅੰਦਰ ਕਿਸੇ ਨੂੰ ਠਹਿਰਨਾ ਨਹੀਂ ਮਿਲਦਾ ਇਕ ਆਉਂਦਾ ਅਤੇ ਇਕ ਟੁਰ ਜਾਂਦਾ ਹੈ। ਠਹਿਰਾਉ।
ਯਾ ਜਗ ਮਹਿ = ਇਸ ਜਗਤ ਵਿਚ। ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ}। ਆਵਹਿ = ਆਉਂਦੇ ਹਨ, ਜੰਮਦੇ ਹਨ। ਜਾਹੀ = ਜਾਂਦੇ ਹਨ, ਮਰਦੇ ਹਨ ॥੧॥ ਰਹਾਉ ॥(ਵੇਖ) ਇਸ ਦੁਨੀਆ ਵਿਚ (ਸਦਾ ਲਈ) ਕੋਈ ਭੀ ਟਿਕਿਆ ਨਹੀਂ ਰਹਿ ਸਕਦਾ। ਅਨੇਕਾਂ ਜੰਮਦੇ ਰਹਿੰਦੇ ਹਨ, ਅਨੇਕਾਂ ਹੀ ਮਰਦੇ ਰਹਿੰਦੇ ਹਨ ॥੧॥ ਰਹਾਉ ॥
 
कां को तनु धनु स्मपति कां की का सिउ नेहु लगाही ॥
Kāʼn ko ṯan ḏẖan sampaṯ kāʼn kī kā si▫o nehu lagāhī.
Who has a body? Who has wealth and property? With whom should we fall in love?
ਕਿਸਦਾ ਸਰੀਰ ਅਤੇ ਦੌਲਤ ਹੈ? ਕਿਸ ਦੀ ਜਾਇਦਾਦ ਹੈ? ਕੀਹਦੇ ਨਾਲ ਪ੍ਰਾਣੀ ਪਿਰਹੜੀ ਪਾਵੇ?
ਕਾਂ ਕੋ = ਕਿਸ ਦਾ? ਸੰਪਤਿ = ਮਾਇਆ। ਕਾ ਸਿਉ = ਕਿਸ ਨਾਲ? ਨੇਹੁ = ਪਿਆਰ। ਲਗਾਹੀ = ਤੂੰ ਲਾ ਰਿਹਾ ਹੈਂ।ਹੇ ਮਨ! (ਵੇਖ) ਸਦਾ ਲਈ ਨਾਹ ਕਿਸੇ ਦਾ ਸਰੀਰ ਰਹਿੰਦਾ ਹੈ, ਨਾਹ ਧਨ ਰਹਿੰਦਾ ਹੈ, ਨਾਹ ਮਾਇਆ ਰਹਿੰਦੀ ਹੈ। ਤੂੰ ਕਿਸ ਨਾਲ ਪਿਆਰ ਬਣਾਈ ਬੈਠਾ ਹੈਂ?
 
जो दीसै सो सगल बिनासै जिउ बादर की छाही ॥१॥
Jo ḏīsai so sagal bināsai ji▫o bāḏar kī cẖẖāhī. ||1||
Whatever is seen, shall all disappear, like the shade of a passing cloud. ||1||
ਜਿਹੜਾ ਕੁਛ ਭੀ ਦਿੱਸ ਆਉਂਦਾ ਹੈ ਉਹ ਸਮੂਹ ਬੱਦਲ ਦੀ ਛਾਂ ਦੀ ਮਾਨੰਦ ਅਲੋਪ ਹੋ ਜਾਵੇਗਾ।
ਸਗਲ = ਸਾਰਾ। ਬਿਨਾਸੈ = ਨਾਸ ਹੋ ਜਾਣ ਵਾਲਾ ਹੈ। ਬਦਰ = ਬੱਦਲ। ਛਾਹੀ = ਛਾਂ ॥੧॥ਜਿਵੇਂ ਬੱਦਲਾਂ ਦੀ ਛਾਂ ਹੈ, ਤਿਵੇਂ ਜੋ ਕੁਝ ਦਿੱਸ ਰਿਹਾ ਹੈ ਸਭ ਨਾਸਵੰਤ ਹੈ ॥੧॥
 
तजि अभिमानु सरणि संतन गहु मुकति होहि छिन माही ॥
Ŧaj abẖimān saraṇ sanṯan gahu mukaṯ hohi cẖẖin māhī.
Abandon egotism, and grasp the Sanctuary of the Saints; you shall be liberated in an instant.
ਤੂੰ ਆਪਣੀ ਹੰਗਤਾ ਛੱਡ ਕੇ ਸਾਧੂਆਂ ਦੀ ਪਨਾਹ ਪਕੜ ਅਤੇ ਤੂੰ ਇਕ ਮੁਹਤ ਵਿੱਚ ਮੁਕਤ ਹੋ ਜਾਵੇਗਾ।
ਤਜਿ = ਛੱਡ। ਗਹੁ = ਫੜ। ਹੋਹਿ = ਤੂੰ ਹੋ ਜਾਹਿਂਗਾ।ਹੇ ਮਨ! ਅਹੰਕਾਰ ਛੱਡ, ਤੇ, ਸੰਤ ਜਨਾ ਦੀ ਸਰਨ ਫੜ। (ਇਸ ਤਰ੍ਹਾਂ) ਇਕ ਛਿਨ ਵਿਚ ਤੂੰ (ਮਾਇਆ ਦੇ ਬੰਧਨਾਂ ਤੋਂ) ਸੁਤੰਤਰ ਹੋ ਜਾਹਿਂਗਾ।
 
जन नानक भगवंत भजन बिनु सुखु सुपनै भी नाही ॥२॥२॥
Jan Nānak bẖagvanṯ bẖajan bin sukẖ supnai bẖī nāhī. ||2||2||
O servant Nanak, without meditating and vibrating on the Lord God, there is no peace, even in dreams. ||2||2||
ਹੇ ਗੋਲੇ ਨਾਨਕ! ਸੁਆਮੀ ਦੇ ਸਿਮਰਨ ਦੇ ਬਗੈਰ, ਸੁਫਨੇ ਵਿੱਚ ਭੀ ਆਰਾਮ ਪਰਾਪਤ ਨਹੀਂ ਹੁੰਦਾ।
ਸੁਪਨੈ = ਸੁਪਨੇ ਵਿਚ ॥੨॥੨॥ਹੇ ਦਾਸ ਨਾਨਕ! ਪਰਮਾਤਮਾ ਦੇ ਭਜਨ ਤੋਂ ਬਿਨਾ ਕਦੇ ਸੁਪਨੇ ਵਿਚ ਭੀ ਸੁਖ ਨਹੀਂ ਮਿਲਦਾ ॥੨॥੨॥
 
सारंग महला ९ ॥
Sārang mėhlā 9.
Saarang, Ninth Mehl:
ਸਾਰੰਗ ਨੌਵੀ ਪਾਤਿਸ਼ਾਹੀ।
xxxXXX
 
कहा नर अपनो जनमु गवावै ॥
Kahā nar apno janam gavāvai.
O mortal, why have you wasted your life?
ਹੇ ਬੰਦੇ! ਤੂੰ ਆਪਣਾ ਜੀਵਨ ਕਿਉਂ ਗੁਆਉਂਦਾ ਹੈ?
ਕਹਾ = ਕਿਉਂ? ਗਵਾਵੈ = ਗਵਾਂਦਾ ਹੈ।ਪਤਾ ਨਹੀਂ ਮਨੁੱਖ ਕਿਉਂ ਆਪਣਾ ਜੀਵਨ ਅਜਾਈਂ ਬਰਬਾਦ ਕਰਦਾ ਹੈ।
 
माइआ मदि बिखिआ रसि रचिओ राम सरनि नही आवै ॥१॥ रहाउ ॥
Mā▫i▫ā maḏ bikẖi▫ā ras racẖi▫o rām saran nahī āvai. ||1|| rahā▫o.
Intoxicated with Maya and its riches, involved in corrupt pleasures, you have not sought the Sanctuary of the Lord. ||1||Pause||
ਤੂੰ ਧਨ-ਦੌਲਤ ਦੇ ਹੰਕਾਰ ਅਤੇ ਪਾਪਾ ਦੇ ਸੁਆਦ ਅੰਦਰ ਖਚਤ ਹੋਇਆ ਹੋਇਆ ਹੈ ਅਤੇ ਆਪਣੇ ਪ੍ਰਭੂ ਦੀ ਪਨਾਹ ਨਹੀਂ ਲੈਂਦਾ। ਠਹਿਰਾਉ।
ਮਦਿ = ਨਸ਼ੇ ਵਿਚ। ਬਿਖਿਆ ਰਸਿ = ਮਾਇਆ ਦੇ ਰਸ ਵਿਚ। ਰਚਿਓ = ਰੁੱਝਾ ਰਹਿੰਦਾ ਹੈ ॥੧॥ ਰਹਾਉ ॥ਮਾਇਆ ਦੀ ਮਸਤੀ ਵਿਚ ਮਾਇਆ ਦੇ ਸੁਆਦ ਵਿਚ ਰੁੱਝਾ ਰਹਿੰਦਾ ਹੈ, ਤੇ, ਪਰਮਾਤਮਾ ਦੀ ਸਰਨ ਨਹੀਂ ਪੈਂਦਾ ॥੧॥ ਰਹਾਉ ॥
 
इहु संसारु सगल है सुपनो देखि कहा लोभावै ॥
Ih sansār sagal hai supno ḏekẖ kahā lobẖāvai.
This whole world is just a dream; why does seeing it fill you with greed?
ਇਹ ਦੁਨੀਆਂ ਸਮੂਹ ਸੁਫਨਾ ਹੀ ਹੈਠ ਇਸ ਨਹੀਂ ਇਸ ਨੂੰ ਵੇਖ ਤੂੰ ਕਿਉਂ ਲੁਭਾਇਮਾਨ ਹੋ ਗਿਆ ਹੈ?
ਸਗਲ = ਸਾਰਾ। ਦੇਖਿ = ਵੇਖ ਕੇ। ਕਹਾ = ਕਿਉਂ? ਲੋਭਾਵੈ = ਲੋਭ ਵਿਚ ਫਸਦਾ ਹੈ।ਇਹ ਸਾਰਾ ਜਗਤ ਸੁਪਨੇ ਵਾਂਗ ਹੈ, ਇਸ ਨੂੰ ਵੇਖ ਕੇ, ਪਤਾ ਨਹੀਂ, ਮਨੁੱਖ ਕਿਉਂ ਲੋਭ ਵਿਚ ਫਸਦਾ ਹੈ।
 
जो उपजै सो सगल बिनासै रहनु न कोऊ पावै ॥१॥
Jo upjai so sagal bināsai rahan na ko▫ū pāvai. ||1||
Everything that has been created will be destroyed; nothing will remain. ||1||
ਹਰ ਸ਼ੈ ਜੋ ਰਚੀ ਗਈ ਹੈ, ਉਹ ਸਮੂਹ ਨਾਸ਼ ਹੋ ਜਾਏਗੀ। ਕੁਝ ਭੀ ਏਕੇ ਠਹਿਰਨਾ ਨਹੀਂ ਮਿਲਦਾ।
ਉਪਜੈ = ਜੰਮਦਾ ਹੈ। ਬਿਨਾਸੈ = ਨਾਸ ਹੋ ਜਾਂਦਾ ਹੈ। ਕੋਊ = ਕੋਈ ਭੀ ਜੀਵ। ਰਹਨੁ ਨ ਪਾਵੈ = ਸਦਾ ਲਈ ਟਿਕ ਨਹੀਂ ਸਕਦਾ ॥੧॥ਇੱਥੇ ਤਾਂ ਜੋ ਕੋਈ ਜੰਮਦਾ ਹੈ ਉਹ ਹਰੇਕ ਹੀ ਨਾਸ ਹੋ ਜਾਂਦਾ ਹੈ। ਇਥੇ ਸਦਾ ਲਈ ਕੋਈ ਨਹੀਂ ਟਿਕ ਸਕਦਾ ॥੧॥
 
मिथिआ तनु साचो करि मानिओ इह बिधि आपु बंधावै ॥
Mithi▫ā ṯan sācẖo kar māni▫o ih biḏẖ āp banḏẖāvai.
You see this false body as true; in this way, you have placed yourself in bondage.
ਇਸ ਕੂੜੀ ਦੇਹਿ ਨੂੰ ਤੂੰ ਸੱਚੀ ਕਰ ਕੇ ਜਾਣਦਾ ਹੈ, ਹੇ ਬੰਦੇ! ਇਸ ਤਰੀਕੇ ਨਾਲ, ਤੂੰ ਆਪਣੇ ਆਪ ਨੂੰ ਨਰੜ ਲਿਆ ਹੈ।
ਮਿਥਿਆ = ਨਾਸਵੰਤ। ਸਾਚੋ = ਸਦਾ ਕਾਇਮ ਰਹਿਣ ਵਾਲਾ। ਕਰਿ = ਕਰ ਕੇ, ਖ਼ਿਆਲ ਕਰ ਕੇ। ਇਹ ਬਿਧਿ = ਇਸ ਤਰ੍ਹਾਂ। ਆਪੁ = ਆਪਣੇ ਆਪ ਨੂੰ। ਬੰਧਾਵੈ = ਫਸਾਂਦਾ ਹੈ।ਇਹ ਸਰੀਰ ਨਾਸਵੰਤ ਹੈ, ਪਰ ਜੀਵ ਇਸ ਨੂੰ ਸਦਾ ਕਾਇਮ ਰਹਿਣ ਵਾਲਾ ਸਮਝੀ ਰੱਖਦਾ ਹੈ, ਇਸ ਤਰ੍ਹਾਂ ਆਪਣੇ ਆਪ ਨੂੰ (ਮੋਹ ਦੀਆਂ ਫਾਹੀਆਂ ਵਿਚ) ਫਸਾਈ ਰੱਖਦਾ ਹੈ।
 
जन नानक सोऊ जनु मुकता राम भजन चितु लावै ॥२॥३॥
Jan Nānak so▫ū jan mukṯā rām bẖajan cẖiṯ lāvai. ||2||3||
O servant Nanak, he is a liberated being, whose consciousness lovingly vibrates, and meditates on the Lord. ||2||3||
ਹੇ ਨਫਰ ਨਾਨਕ! ਕੇਵਲ ਉਹੀ ਪ੍ਰਾਣੀ ਹੀ ਬੰਦ-ਖਲਾਸ ਹੈ, ਜੋ ਸੁਆਮੀ ਦੇ ਸਿਮਰਨ ਨਾਲ ਆਪਣੇ ਮਨ ਨੂੰ ਜੋੜਦਾ ਹੈ।
ਸੋਊ ਜਨੁ = ਉਹੀ ਮਨੁੱਖ। ਮੁਕਤਾ = ਮੋਹ ਦੇ ਬੰਧਨਾਂ ਤੋਂ ਸੁਤੰਤਰ। ਚਿਤੁ ਲਾਵੈ = ਚਿੱਤ ਜੋੜਦਾ ਹੈ ॥੨॥੩॥ਹੇ ਦਾਸ ਨਾਨਕ! ਉਹੀ ਮਨੁੱਖ ਮੋਹ ਦੇ ਬੰਧਨਾਂ ਤੋਂ ਸੁਤੰਤਰ ਰਹਿੰਦਾ ਹੈ, ਜਿਹੜਾ ਪਰਮਾਤਮਾ ਦੇ ਭਜਨ ਵਿਚ ਆਪਣਾ ਚਿੱਤ ਜੋੜੀ ਰੱਖਦਾ ਹੈ ॥੨॥੩॥
 
सारंग महला ९ ॥
Sārang mėhlā 9.
Saarang, Fifth Mehl:
ਸਾਰੰਗ ਨੌਵੀ ਪਾਤਿਸ਼ਾਹੀ।
xxxXXX
 
मन करि कबहू न हरि गुन गाइओ ॥
Man kar kabhū na har gun gā▫i▫o.
In my mind, I never sang the Glorious Praises of the Lord.
ਆਪਣੇ ਦਿਲ ਨਾਲ ਮੈਂ ਕਦੇ ਭੀ ਆਪਣੇ ਵਾਹਿਗੁਰੂ ਦੀਆਂ ਸਿਫਤਾਂ ਗਾਇਨ ਨਹੀਂ ਕੀਤੀਆਂ।
ਮਨ ਕਰਿ = ਮਨ ਦੀ ਰਾਹੀਂ, ਮਨ ਲਾ ਕੇ। ਕਬਹੂ = ਕਦੇ ਭੀ।ਹੇ ਪ੍ਰਭੂ! ਮੈਂ ਮਨ ਲਾ ਕੇ ਕਦੇ ਭੀ ਤੇਰੇ ਗੁਣ ਨਹੀਂ ਗਾਂਦਾ ਰਿਹਾ।