Sri Guru Granth Sahib Ji

Ang: / 1430

Your last visited Ang:

इकि कूड़ि लागे कूड़े फल पाए ॥
Ik kūṛ lāge kūṛe fal pā▫e.
Some are stuck in falsehood, and false are the rewards they receive.
ਕਈ ਝੂਠ ਨਾਲ ਜੁੜੇ ਹੋਏ ਹਨ ਅਤੇ ਝੂਠੀਆਂ ਮੁਰਾਦਾਂ ਹੀ ਉਹ ਹਾਸਲ ਕਰਦੇ ਹਨ।
ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ}। ਕੂੜਿ = ਕੂੜ ਵਿਚ, ਨਾਸਵੰਤ ਦੇ ਮੋਹ ਵਿਚ।ਕਈ ਜੀਵ ਐਸੇ ਹਨ ਜੋ ਨਾਸਵੰਤ ਜਗਤ ਦੇ ਮੋਹ ਵਿਚ ਹੀ ਫਸੇ ਰਹਿੰਦੇ ਹਨ, ਉਹ ਫਲ ਭੀ ਉਹੀ ਪ੍ਰਾਪਤ ਕਰਦੇ ਹਨ ਜਿਨ੍ਹਾਂ ਨਾਲੋਂ ਸਾਥ ਟੁੱਟ ਜਾਂਦਾ ਹੈ।
 
दूजै भाइ बिरथा जनमु गवाए ॥
Ḏūjai bẖā▫e birthā janam gavā▫e.
In love with duality, they waste away their lives in vain.
ਦਵੈਤ-ਭਾਵ ਵਿੱਚ ਉਹ ਆਪਣਾ ਜੀਵਨ ਬੇਅਰਥ ਗੁਆ ਲੈਂਦੇ ਹਨ।
xxx(ਤੇ ਇਸ ਤਰ੍ਹਾਂ ਸਦਾ) ਮਾਇਆ ਦੇ ਮੋਹ ਵਿਚ ਹੀ ਰਹਿ ਕੇ ਉਹ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਲੈਂਦੇ ਹਨ।
 
आपि डुबे सगले कुल डोबे कूड़ु बोलि बिखु खावणिआ ॥६॥
Āp dube sagle kul dobe kūṛ bol bikẖ kẖāvaṇi▫ā. ||6||
They drown themselves, and drown their entire family; speaking lies, they eat poison. ||6||
ਉਹ ਖੁਦ ਡੁੱਬ ਜਾਂਦੇ ਹਨ ਅਤੇ ਆਪਣੀਆਂ ਸਮੂਹ ਪੀੜ੍ਹੀਆਂ ਨੂੰ ਭੀ ਡੁਬੋ ਲੈਂਦੇ ਹਨ। ਝੂਠ ਮਾਰ ਕੇ ਉਹ ਜ਼ਹਿਰ ਖਾਂਦੇ ਹਨ।
ਬੋਲਿ = ਬੋਲ ਕੇ। ਬਿਖੁ = ਜ਼ਹਰ ॥੬॥ਉਹ ਆਪ ਮਾਇਆ ਦੇ ਮੋਹ ਵਿਚ ਗ਼ਲਤਾਨ ਰਹਿੰਦੇ ਹਨ, ਆਪਣੀਆਂ ਸਾਰੀਆਂ ਕੁਲਾਂ ਨੂੰ ਉਸ ਮੋਹ ਵਿਚ ਹੀ ਡੋਬੀ ਰੱਖਦੇ ਹਨ, ਉਹ ਸਦਾ ਮਾਇਆ ਦੇ ਮੋਹ ਦੀਆਂ ਹੀ ਗੱਲਾਂ ਕਰ ਕੇ ਉਸ ਜ਼ਹਰ ਨੂੰ ਆਪਣੀ ਆਤਮਕ ਖ਼ੁਰਾਕ ਬਣਾਈ ਰੱਖਦੇ ਹਨ (ਜੋ ਉਹਨਾਂ ਦੀ ਆਤਮਕ ਮੌਤ ਦਾ ਕਾਰਨ ਬਣਦਾ ਹੈ) ॥੬॥
 
इसु तन महि मनु को गुरमुखि देखै ॥
Is ṯan mėh man ko gurmukẖ ḏekẖai.
How rare are those who, as Gurmukh, look within their bodies, into their minds.
ਕੋਈ ਵਿਰਲਾ ਗੁਰੂ ਸਮਰਪਣ ਹੀ ਇਸ ਦੇਹਿ ਅੰਦਰ ਆਪਦੇ ਮਨੂਏ ਵਿੱਚ ਝਾਤੀ ਪਾਉਂਦਾ ਹੈ।
ਕੋ = ਕੋਈ ਵਿਰਲਾ। ਗੁਰਮੁਖਿ = ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ।(ਆਮ ਤੌਰ ਤੇ ਹਰੇਕ ਮਨੁੱਖ ਮਾਇਕ ਪਦਾਰਥਾਂ ਦੇ ਪਿੱਛੇ ਹੀ ਭਟਕਦਾ ਫਿਰਦਾ ਹੈ) ਗੁਰੂ ਦੇ ਸਨਮੁਖ ਰਹਿਣ ਵਾਲਾ ਕੋਈ ਵਿਰਲਾ ਮਨੁੱਖ ਆਪਣੇ ਮਨ ਨੂੰ ਆਪਣੇ ਇਸ ਸਰੀਰ ਦੇ ਅੰਦਰ ਹੀ ਟਿਕਿਆ ਹੋਇਆ ਵੇਖਦਾ ਹੈ।
 
भाइ भगति जा हउमै सोखै ॥
Bẖā▫e bẖagaṯ jā ha▫umai sokẖai.
Through loving devotion, their ego evaporates.
ਪਰੇਮ ਭਰੀ ਸੇਵਾ ਰਾਹੀਂ ਉਸ ਦੀ ਹੰਗਤਾ ਸੁੱਕ ਜਾਂਦੀ ਹੈ।
ਭਾਇ = ਪ੍ਰੇਮ ਦੀ ਰਾਹੀਂ। ਜਾ = ਜਦੋਂ। ਸੋਖੈ = ਸੁਕਾਂਦਾ ਹੈ।(ਪਰ ਇਹ ਤਦੋਂ ਹੀ ਹੁੰਦਾ ਹੈ) ਜਦੋਂ ਉਹ ਪ੍ਰਭੂ ਦੇ ਪ੍ਰੇਮ ਵਿਚ ਪ੍ਰਭੂ ਦੀ ਭਗਤੀ ਵਿਚ ਟਿਕ ਕੇ (ਆਪਣੇ ਅੰਦਰੋਂ) ਹਉਮੈ ਮੁਕਾਂਦਾ ਹੈ।
 
सिध साधिक मोनिधारी रहे लिव लाइ तिन भी तन महि मनु न दिखावणिआ ॥७॥
Siḏẖ sāḏẖik moniḏẖārī rahe liv lā▫e ṯin bẖī ṯan mėh man na ḏikẖāvaṇi▫ā. ||7||
The Siddhas, the seekers and the silent sages continually, lovingly focus their consciousness, but they have not seen the mind within the body. ||7||
ਪੂਰਨ ਪੁਰਸ਼, ਅਭਿਆਸੀ ਤੇ ਖਾਮੋਸ਼ ਬੰਦੇ ਪਿਆਰ ਪਾ ਕੇ ਹੰਭ ਗਏ ਹਨ। ਉਨ੍ਹਾਂ ਨੇ ਭੀ ਆਪਣੀ ਦੇਹਿ ਸਅੰਦਰ ਮਨੂਏ ਨੂੰ ਨਹੀਂ ਵੇਖਿਆ।
ਸਿਧ = ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ। ਸਾਧਿਕ = ਜੋਗ-ਸਾਧਨ ਕਰਨ ਵਾਲੇ। ਮੋਨਿਧਾਰੀ = ਸਦਾ ਚੁਪ ਰਹਿਣ ਵਾਲੇ ਸਾਧੂ ॥੭॥ਪੁੱਗੇ ਹੋਈ ਜੋਗੀ, ਜੋਗ-ਸਾਧਨ ਕਰਨ ਵਾਲੇ ਜੋਗੀ, ਮੋਨ-ਧਾਰੀ ਸਾਧੂ ਸੁਰਤ ਜੋੜਨ ਦੇ ਜਤਨ ਕਰਦੇ ਹਨ, ਪਰ ਉਹ ਭੀ ਆਪਣੇ ਮਨ ਨੂੰ ਸਰੀਰ ਦੇ ਅੰਦਰ ਟਿਕਿਆ ਹੋਇਆ ਨਹੀਂ ਵੇਖ ਸਕਦੇ ॥੭॥
 
आपि कराए करता सोई ॥
Āp karā▫e karṯā so▫ī.
The Creator Himself inspires us to work;
ਉਹ ਸਿਰਜਣਹਾਰ ਖੁਦ ਸਾਡੇ ਕੋਲੋ ਕੰਮ ਕਰਵਾਉਂਦਾ ਹੈ।
xxx(ਪਰ ਜੀਵਾਂ ਦੇ ਕੀਹ ਵੱਸ? ਮਨ ਨੂੰ ਕਾਬੂ ਕਰਨ ਦਾ ਤੇ ਭਗਤੀ ਵਿਚ ਜੁੜਨ ਦਾ ਉੱਦਮ) ਉਹ ਕਰਤਾਰ ਆਪ ਹੀ (ਜੀਵਾਂ ਪਾਸੋਂ) ਕਰਾਂਦਾ ਹੈ।
 
होरु कि करे कीतै किआ होई ॥
Hor kė kare kīṯai ki▫ā ho▫ī.
what can anyone else do? What can be done by our doing?
ਹੋਰਸ ਕੋਈ ਕੀ ਕਰ ਸਕਦਾ ਹੈ? ਉਸ ਦੇ ਕਰਨ ਨਾਲ ਕੀ ਹੋ ਸਕਦਾ ਹੈ?
ਕੀਤੇ = ਪੈਦਾ ਕੀਤੇ ਹੋਏ ਜੀਵ ਪਾਸੋਂ। ਕਿਆ = ਕੀਹ?(ਆਪਣੇ ਆਪ) ਕੋਈ ਜੀਵ ਕੀਹ ਕਰ ਸਕਦਾ ਹੈ? ਕਰਤਾਰ ਦੇ ਪੈਦਾ ਕੀਤੇ ਹੋਏ ਇਹ ਜੀਵ ਪਾਸੋਂ ਆਪਣੇ ਉੱਦਮ ਨਾਲ ਕੁੱਝ ਨਹੀਂ ਹੋ ਸਕਦਾ ਹੈ।
 
नानक जिसु नामु देवै सो लेवै नामो मंनि वसावणिआ ॥८॥२३॥२४॥
Nānak jis nām ḏevai so levai nāmo man vasāvaṇi▫ā. ||8||23||24||
O Nanak, the Lord bestows His Name; we receive it, and enshrine it within the mind. ||8||23||24||
ਨਾਨਕ ਜਿਸ ਨੂੰ ਪ੍ਰਭੂ ਆਪਦੇ ਨਾਮ ਦੀ ਬਖਸ਼ਸ਼ ਕਰਦਾ ਹੈ, ਉਹੀ ਇਸ ਨੂੰ ਪਾਉਂਦਾ ਹੈ ਤੇ ਆਪਦੇ ਦਿਲ ਅੰਦਰ ਟਿਕਾਉਂਦਾ ਹੈ।
ਨਾਮੋ = ਨਾਮੁ ਹੀ, ਨਾਮ ਹੀ ॥੮॥ਹੇ ਨਾਨਕ! ਜਿਸ ਮਨੁੱਖ ਨੂੰ ਪਰਮਾਤਮਾ ਆਪਣੇ ਨਾਮ ਦੀ ਦਾਤ ਦੇਂਦਾ ਹੈ, ਉਹੀ ਨਾਮ ਸਿਮਰ ਸਕਦਾ ਹੈ, ਉਸ ਸਦਾ ਪ੍ਰਭੂ ਦੇ ਨਾਮ ਨੂੰ ਹੀ ਆਪਣੇ ਮਨ ਵਿਚ ਵਸਾਈ ਰੱਖਦਾ ਹੈ ॥੮॥੨੩॥੨੪॥
 
माझ महला ३ ॥
Mājẖ mėhlā 3.
Maajh, Third Mehl:
ਮਾਝ ਤੀਜੀ ਪਾਤਸ਼ਾਹੀ।
xxxxxx
 
इसु गुफा महि अखुट भंडारा ॥
Is gufā mėh akẖut bẖandārā.
Within this cave, there is an inexhaustible treasure.
ਏਸ ਦੇਹਿ-ਕੰਦਰਾ ਅੰਦਰ ਅਮੁੱਕ ਖ਼ਜ਼ਾਨਾ ਹੈ।
ਅਖੁਟ = ਨਾਹ ਮੁੱਕਣ ਵਾਲੇ। ਭੰਡਾਰ = ਖ਼ਜ਼ਾਨੇ।(ਜੋਗੀ ਲੋਕ ਪਹਾੜਾਂ ਦੀਆਂ ਗੁਫ਼ਾਂ ਵਿਚ ਬੈਠ ਕੇ ਆਤਮਕ ਸ਼ਕਤੀਆਂ ਪ੍ਰਾਪਤ ਕਰਨ ਦੇ ਜਤਨ ਕਰਦੇ ਹਨ, ਪਰ) ਇਸ ਸਰੀਰ ਗੁਫ਼ਾ ਵਿਚ (ਆਤਮਕ ਗੁਣਾਂ ਦੇ ਇਤਨੇ) ਖ਼ਜ਼ਾਨੇ (ਭਰੇ ਹੋਏ ਹਨ ਜੋ) ਮੁੱਕਣ ਜੋਗੇ ਨਹੀਂ,
 
तिसु विचि वसै हरि अलख अपारा ॥
Ŧis vicẖ vasai har alakẖ apārā.
Within this cave, the Invisible and Infinite Lord abides.
ਇਸ ਅੰਦਰ ਅਦ੍ਰਿਸ਼ਟਤ ਤੇ ਅਨੰਤ ਸੁਆਮੀ ਰਹਿੰਦਾ ਹੈ।
ਤਿਸੁ ਵਿਚਿ = ਇਸ ਸਰੀਰ-ਗੁਫ਼ਾ ਵਿਚ। ਅਲਖ = ਅਦ੍ਰਿਸ਼ਟ।(ਕਿਉਂਕਿ ਸਾਰੇ ਗੁਣਾਂ ਦਾ ਮਾਲਕ) ਅਦ੍ਰਿਸ਼ਟ ਅਤੇ ਬੇਅੰਤ ਹਰੀ ਇਸ ਸਰੀਰ ਵਿਚ ਹੀ ਵੱਸਦਾ ਹੈ।
 
आपे गुपतु परगटु है आपे गुर सबदी आपु वंञावणिआ ॥१॥
Āpe gupaṯ pargat hai āpe gur sabḏī āp vañāvaṇ▫i▫ā. ||1||
He Himself is hidden, and He Himself is revealed; through the Word of the Guru's Shabad, selfishness and conceit are eliminated. ||1||
ਉਹ ਖੁਦ ਅਲੋਪ ਹੈ ਤੇ ਖੁਦ ਹੀ ਦ੍ਰਿਸ਼ਟਮਾਨ। ਗੁਰਾਂ ਦੇ ਉਪਦੇਸ਼ ਦੁਆਰਾ ਸਵੈ-ਹੰਗਤਾ ਦੂਰ ਹੋ ਜਾਂਦੀ ਹੈ।
ਆਪੁ = ਆਪਾ-ਭਾਵ ॥੧॥ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਸ਼ਬਦ ਵਿਚ ਲੀਨ ਹੋ ਕੇ (ਆਪਣੇ ਅੰਦਰੋਂ) ਆਪਾ-ਭਾਵ ਦੂਰ ਕਰ ਲਿਆ ਹੈ ਉਹਨਾਂ ਨੂੰ ਦਿੱਸ ਪੈਂਦਾ ਹੈ ਕਿ ਉਹ ਪਰਮਾਤਮਾ ਆਪ ਹੀ ਹਰ ਥਾਂ ਵੱਸ ਰਿਹਾ ਹੈ, ਕਿਸੇ ਨੂੰ ਪਰਤੱਖ ਨਜ਼ਰੀ ਆ ਜਾਂਦਾ ਹੈ, ਕਿਸੇ ਨੂੰ ਲੁਕਿਆ ਹੋਇਆ ਹੀ ਪ੍ਰਤੀਤ ਹੁੰਦਾ ਹੈ ॥੧॥
 
हउ वारी जीउ वारी अम्रित नामु मंनि वसावणिआ ॥
Ha▫o vārī jī▫o vārī amriṯ nām man vasāvaṇi▫ā.
I am a sacrifice, my soul is a sacrifice, to those who enshrine the Ambrosial Naam, the Name of the Lord, within their minds.
ਮੈਂ ਸਦਕੇ ਹਾਂ ਅਤੇ ਮੇਰੀ ਜਿੰਦੜੀ ਸਦਕੇ ਹੈ ਉਨ੍ਹਾਂ ਉਤੋਂ ਜੋ ਸੁਧਾ-ਸਰੂਪ ਨਾਮ ਨੂੰ ਆਪਣੇ ਦਿਲ ਅੰਦਰ ਟਿਕਾਉਂਦੇ ਹਨ।
ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ ਜਲ। ਮੰਨਿ = ਮਨਿ, ਮਨ ਵਿਚ।ਮੈਂ ਉਹਨਾਂ ਤੋਂ ਸਦਾ ਸਦਕੇ ਤੇ ਕੁਰਬਾਨ ਜਾਂਦਾ ਹਾਂ ਜੇਹੜੇ ਆਤਮਕ ਜੀਵਨ ਦੇਣ ਵਾਲਾ ਹਰੀ ਨਾਮ ਆਪਣੇ ਮਨ ਵਿਚ ਵਸਾਂਦੇ ਹਨ।
 
अम्रित नामु महा रसु मीठा गुरमती अम्रितु पीआवणिआ ॥१॥ रहाउ ॥
Amriṯ nām mahā ras mīṯẖā gurmaṯī amriṯ pī▫āvṇi▫ā. ||1|| rahā▫o.
The taste of the Ambrosial Naam is very sweet! Through the Guru's Teachings, drink in this Ambrosial Nectar. ||1||Pause||
ਆਬਿ-ਹਿਯਾਤੀ ਨਾਮ ਦਾ ਸੁਆਦ ਪਰਮ ਮਿੱਠੜਾ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਇੲ ਨਾਮ ਅੰਮ੍ਰਿਤ ਪਾਨ ਕੀਤਾ ਜਾਂਦਾ ਹੈ। ਠਹਿਰਾਉ।
ਮਹਾ ਰਸੁ = ਵਡੇ ਰਸ ਵਾਲਾ ॥੧॥ਆਤਮਕ ਜੀਵਨ ਦਾਤਾ ਹਰਿ ਨਾਮ ਬਹੁਤ ਰਸ ਵਾਲਾ ਤੇ ਮਿੱਠਾ ਹੈ। ਗੁਰੂ ਦੀ ਮੱਤ ਤੇ ਤੁਰਿਆਂ ਹੀ ਇਹ ਨਾਮ ਅੰਮ੍ਰਿਤ ਪੀਤਾ ਜਾ ਸਕਦਾ ਹੈ ॥੧॥ ਰਹਾਉ॥
 
हउमै मारि बजर कपाट खुलाइआ ॥
Ha▫umai mār bajar kapāt kẖulā▫i▫ā.
Subduing egotism, the rigid doors are opened.
ਹੰਕਾਰ ਨਵਿਰਤ ਕਰਨ ਦੁਆਰਾ ਮਹਾਨ ਕਰੜੇ ਤਖਤੇ ਖੁਲ੍ਹ ਜਾਂਦੇ ਹਨ।
ਬਜਰ ਕਪਾਟ = ਕਰੜੇ ਭਿੱਤ।ਜਿਸ ਮਨੁੱਖ ਨੇ (ਆਪਣੇ ਅੰਦਰੋਂ) ਹਉਮੈ ਮਾਰ ਕੇ (ਹਉਮੈ ਦੇ) ਕਰੜੇ ਭਿੱਤ ਖੋਹਲ ਲਏ ਹਨ,
 
नामु अमोलकु गुर परसादी पाइआ ॥
Nām amolak gur parsādī pā▫i▫ā.
The Priceless Naam is obtained by Guru's Grace.
ਅਣਮੁੱਲਾ ਨਾਮ ਗੁਰਾਂ ਦੀ ਰਹਿਮਤ ਦੁਆਰਾ ਪਰਾਪਤ ਹੁੰਦਾ ਹੈ।
xxxਉਸ ਨੇ ਗੁਰੂ ਦੀ ਕਿਰਪਾ ਨਾਲ ਉਹ ਨਾਮ ਅੰਮ੍ਰਿਤ (ਅੰਦਰੋਂ ਹੀ) ਲੱਭ ਲਿਆ ਜੋ ਕਿਸੇ (ਦੁਨਿਆਵੀ ਪਦਾਰਥ ਦੇ ਵੱਟੇ) ਮੁੱਲ ਨਹੀਂ ਮਿਲਦਾ।
 
बिनु सबदै नामु न पाए कोई गुर किरपा मंनि वसावणिआ ॥२॥
Bin sabḏai nām na pā▫e ko▫ī gur kirpā man vasāvaṇi▫ā. ||2||
Without the Shabad, the Naam is not obtained. By Guru's Grace, it is implanted within the mind. ||2||
ਗੁਰਾਂ ਦੇ ਉਪਦੇਸ਼ ਬਾਝੋਂ ਕਿਸੇ ਨੂੰ ਭੀ ਨਾਮ ਪ੍ਰਾਪਤ ਨਹੀਂ ਹੁੰਦਾ। ਗੁਰਾਂ ਦੀ ਦਇਆ ਦੇ ਦੁਆਰਾ ਨਾਮ ਹਿਰਦੇ ਅੰਦਰ ਟਿਕਾਹਿਆ ਜਾਂਦਾ ਹੈ।
xxx॥੨॥ਗੁਰੂ ਦੇ ਸ਼ਬਦ (ਵਿਚ ਜੁੜਨ) ਤੋਂ ਬਿਨਾ ਕੋਈ ਮਨੁੱਖ ਨਾਮ ਅੰਮ੍ਰਿਤ ਪ੍ਰਾਪਤ ਨਹੀਂ ਕਰ ਸਕਦਾ, ਗੁਰੂ ਦੀ ਕਿਰਪਾ ਨਾਲ ਹੀ (ਹਰਿ ਨਾਮ) ਮਨ ਵਿਚ ਵਸਾਇਆ ਜਾ ਸਕਦਾ ਹੈ ॥੨॥
 
गुर गिआन अंजनु सचु नेत्री पाइआ ॥
Gur gi▫ān anjan sacẖ neṯrī pā▫i▫ā.
The Guru has applied the true ointment of spiritual wisdom to my eyes.
ਗੁਰਾਂ ਨੇ ਬ੍ਰਹਿਮ ਗਿਆਤ ਦਾ ਸੱਚਾ ਸੁਰਮਾ ਮੇਰੀਆਂ ਅੱਖਾਂ ਵਿੱਚ ਪਾਇਆ ਹੈ।
ਅੰਜਨੁ = ਸੁਰਮਾ। ਸਚੁ = ਸਦਾ-ਥਿਰ ਰਹਿਣ ਵਾਲਾ।ਜਿਸ ਮਨੁੱਖ ਨੇ ਗੁਰੂ ਤੋਂ ਗਿਆਨ ਦਾ ਸਦਾ-ਥਿਰ ਰਹਿਣ ਵਾਲਾ ਸੁਰਮਾ (ਆਪਣੀਆਂ ਆਤਮਕ) ਅੱਖਾਂ ਵਿਚ ਪਾਇਆ ਹੈ,
 
अंतरि चानणु अगिआनु अंधेरु गवाइआ ॥
Anṯar cẖānaṇ agi▫ān anḏẖer gavā▫i▫ā.
Deep within, the Divine Light has dawned, and the darkness of ignorance has been dispelled.
ਮੇਰੇ ਹਿਰਦੇ ਅੰਦਰ ਈਸ਼ਵਰੀ ਪਰਕਾਸ਼ ਉਦੇ ਹੋ ਗਿਆ ਹੈ ਅਤੇ ਬੇਸਮਝੀ ਦਾ ਅਨ੍ਹੇਰਾ ਦੁਰ ਹੋ ਗਿਆ ਹੈ।
xxxਉਸ ਦੇ ਅੰਦਰ (ਆਤਮਕ) ਚਾਨਣ ਹੋ ਗਿਆ ਹੈ, ਉਸ ਨੇ (ਆਪਣੇ ਅੰਦਰੋਂ) ਅਗਿਆਨ-ਹਨੇਰਾ ਦੂਰ ਕਰ ਲਿਆ ਹੈ।
 
जोती जोति मिली मनु मानिआ हरि दरि सोभा पावणिआ ॥३॥
Joṯī joṯ milī man māni▫ā har ḏar sobẖā pāvṇi▫ā. ||3||
My light has merged into the Light; my mind has surrendered, and I am blessed with Glory in the Court of the Lord. ||3||
ਮੇਰੀ ਰੋਸ਼ਨੀ ਪਰਮ ਰੋਸ਼ਨੀ ਨਾਲ ਅਭੇਦ ਹੋ ਗਈ ਹੈ। ਮੇਰਾ ਚਿੱਤ ਸੰਤੁਸ਼ਟ ਹੋ ਗਿਆ ਹੈ ਅਤੇ ਵਾਹਿਗੁਰੂ ਦੇ ਦਰਬਾਰ ਅੰਦਰ ਮੈਨੂੰ ਇੱਜ਼ਤ ਆਬਰੂ ਦੀ ਦਾਤ ਮਿਲੀ ਹੈ।
ਮਾਨਿਆ = ਪਤੀਜ ਗਿਆ, ਗਿੱਝ ਗਿਆ ॥੩॥ਉਸ ਦੀ ਸੁਰਤ ਪ੍ਰਭੂ ਦੀ ਜੋਤਿ ਵਿਚ ਮਿਲੀ ਰਹਿੰਦੀ ਹੈ, ਉਸ ਦਾ ਮਨ (ਪ੍ਰਭੂ ਦੀ ਯਾਦ ਵਿਚ) ਗਿੱਝ ਜਾਂਦਾ ਹੈ ਉਹ ਮਨੁੱਖ ਪਰਮਾਤਮਾ ਦੇ ਦਰ ਤੇ ਸੋਭਾ ਹਾਸਲ ਕਰਦਾ ਹੈ ॥੩॥
 
सरीरहु भालणि को बाहरि जाए ॥
Sarīrahu bẖālaṇ ko bāhar jā▫e.
Those who look outside the body, searching for the Lord,
ਜੇਕਰ ਕੋਈ ਜਣਾ ਆਪਣੇ ਤੋਂ ਪਰੇ ਪ੍ਰਭੂ ਦੀ ਢੂੰਡ ਭਾਲ ਵਿੱਚ ਜਾਵੇ,
ਸਰੀਰਹੁ ਬਾਹਰਿ = ਸਰੀਰ ਤੋਂ ਬਾਹਰ (ਜੰਗਲਾਂ ਵਿਚ, ਪਹਾੜਾਂ ਦੀਆਂ ਗੁਫ਼ਾਂ ਵਿਚ)।(ਪਰ ਜੇ ਕੋਈ ਮਨੁੱਖ ਆਪਣੇ) ਸਰੀਰ ਤੋਂ ਬਾਹਰ (ਜੰਗਲ ਵਿੱਚ ਪਹਾੜਾਂ ਦੀਆਂ ਗੁਫ਼ਾਂ ਵਿੱਚ ਇਸ ਆਤਮਕ ਚਾਨਣ ਨੂੰ) ਲੱਭਣ ਜਾਂਦਾ ਹੈ,
 
नामु न लहै बहुतु वेगारि दुखु पाए ॥
Nām na lahai bahuṯ vegār ḏukẖ pā▫e.
shall not receive the Naam; they shall instead be forced to suffer the terrible pains of slavery.
ਤਾਂ ਉਹ ਨਾਮ ਨੂੰ ਨਹੀਂ ਪਾਉਂਦਾ, ਪ੍ਰੰਤੂ ਬਗਾਰ ਦਾ ਘਣਾ ਕਸ਼ਟ ਉਠਾਉਂਦਾ ਹੈ।
xxxਉਸ ਨੂੰ (ਇਹ ਆਤਮਕ ਚਾਨਣ ਦੇਣ ਵਾਲਾ) ਹਰਿ ਨਾਮ ਤਾ ਨਹੀਂ ਲੱਭਦਾ, ਉਹ (ਵਿਗਾਰ ਵਿਚ ਫਸੇ ਕਿਸੇ) ਵਿਗਾਰੀ ਵਾਂਗ ਦੁੱਖ ਹੀ ਪਾਂਦਾ ਹੈ।
 
मनमुख अंधे सूझै नाही फिरि घिरि आइ गुरमुखि वथु पावणिआ ॥४॥
Manmukẖ anḏẖe sūjẖai nāhī fir gẖir ā▫e gurmukẖ vath pāvṇi▫ā. ||4||
The blind, self-willed manmukhs do not understand; but when they return once again to their own home, then, as Gurmukh, they find the genuine article. ||4||
ਅੰਨ੍ਹੇ ਪ੍ਰਤੀਕੂਲ ਪੁਰਸ਼ ਨੂੰ ਦਿਸਦਾ ਨਹੀਂ। ਪ੍ਰੰਤੁ ਜਦ ਉਹ ਮੁੜ ਕੇ ਗ੍ਰਹਿ ਵਿੱਚ ਆਉਂਦਾ ਹੈ, ਗੁਰਾਂ ਦੇ ਰਾਹੀਂ ਉਹ ਅਸਲ ਵਸਤੂ ਨੂੰ ਅੰਦਰੋ ਹੀ ਹਾਸਲ ਕਰ ਲੈਂਦਾ ਹੈ।
ਫਿਰਿ ਘਿਰਿ = ਆਖ਼ਰ ਥੱਕ ਕੇ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਵਥੁ = ਨਾਮ ਵਸਤ ॥੪॥ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਾਇਆ ਦੇ ਮੋਹ ਵਿਚ ਅੰਨ੍ਹੇ ਹੋਏ ਮਨੁੱਖ ਨੂੰ ਸਮਝ ਨਹੀਂ ਪੈਂਦੀ। (ਜੰਗਲਾਂ ਪਹਾੜਾਂ ਵਿਚ ਖ਼ੁਆਰ ਹੋ ਹੋ ਕੇ) ਆਖ਼ਰ ਉਹ ਆ ਕੇ ਗੁਰੂ ਦੀ ਸ਼ਰਨ ਪੈ ਕੇ ਨਾਮ ਅੰਮ੍ਰਿਤ ਪ੍ਰਾਪਤ ਕਰਦਾ ਹੈ ॥੪॥
 
गुर परसादी सचा हरि पाए ॥
Gur parsādī sacẖā har pā▫e.
By Guru's Grace, the True Lord is found.
ਗੁਰਾਂ ਦੀ ਮਿਹਰ ਦੁਆਰਾ ਬੰਦਾ ਸੱਚੇ ਸਾਈਂ ਨੂੰ ਪਾ ਲੈਂਦਾ ਹੈ।
ਸਚਾ = ਸੱਚਾ, ਸਦਾ-ਥਿਰ ਰਹਿਣ ਵਾਲਾ।ਜਦੋਂ ਮਨੁੱਖ ਗੁਰੂ ਦੀ ਕਿਰਪਾ ਨਾਲ ਸਦਾ-ਥਿਰ ਹਰੀ ਦਾ ਮਿਲਾਪ ਪ੍ਰਾਪਤ ਕਰਦਾ ਹੈ,
 
मनि तनि वेखै हउमै मैलु जाए ॥
Man ṯan vekẖai ha▫umai mail jā▫e.
Within your mind and body, see the Lord, and the filth of egotism shall depart.
ਆਪਣੇ ਚਿੱਤ ਤੇ ਦੇਹਿ ਅੰਦਰ ਉਹ ਵਾਹਿਗੁਰੂ ਨੂੰ ਦੇਖਦਾ ਹੈ ਅਤੇ ਹੰਗਤਾ ਦੀ ਮਲੀਨਤਾ ਦੂਰ ਹੋ ਜਾਂਦੀ ਹੈ।
ਮਨਿ = ਮਨ ਵਿਚ। ਤਨਿ = ਤਨ ਵਿਚ।ਤਾ ਉਹ ਆਪਣੇ ਮਨ ਵਿਚ (ਹੀ) ਆਪਣੇ ਤਨ ਵਿਚ (ਹੀ) ਉਸ ਦਾ ਦਰਸਨ ਕਰ ਲੈਂਦਾ ਹੈ, ਤੇ ਉਸ ਦੇ ਅੰਦਰੋਂ ਹਉਮੈ ਦੀ ਮੈਲ ਦੂਰ ਹੋ ਜਾਂਦੀ ਹੈ।
 
बैसि सुथानि सद हरि गुण गावै सचै सबदि समावणिआ ॥५॥
Bais suthān saḏ har guṇ gāvai sacẖai sabaḏ samāvaṇi▫ā. ||5||
Sitting in that place, sing the Glorious Praises of the Lord forever, and be absorbed in the True Word of the Shabad. ||5||
ਸਰੇਸ਼ਟ ਅਸਥਾਨ ਤੇ ਬਹਿ ਕੇ ਉਹ ਹਮੇਸ਼ਾਂ ਵਾਹਿਗੁਰੂ ਦਾ ਜੱਸ ਗਾਹਿਨ ਕਰਦਾ ਹੈ ਅਤੇ ਸੱਚੇ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ।
ਬੈਸਿ = ਬੈਠ ਕੇ। ਸੁਥਾਨਿ = ਸ੍ਰੇਸ਼ਟ ਥਾਂ ਵਿਚ। ਸਚੈ = ਸਦਾ-ਥਿਰ ਪ੍ਰਭੂ ਵਿਚ। ਸਬਦਿ = ਸ਼ਬਦ ਦੀ ਰਾਹੀਂ ॥੫॥ਆਪਣੇ ਸੁੱਧ ਹੋਏ ਹਿਰਦੇ ਥਾਂ ਵਿਚ ਹੀ ਬੈਠ ਕੇ (ਭਟਕਣਾ ਰਹਿਤ ਹੋ ਕੇ) ਉਹ ਸਦਾ ਪਰਮਾਤਮਾ ਦੇ ਗੁਣ ਗਾਂਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਸਦਾ-ਥਿਰ ਪ੍ਰਭੂ ਵਿਚ ਸਮਾਇਆ ਰਹਿੰਦਾ ਹੈ ॥੫॥
 
नउ दर ठाके धावतु रहाए ॥
Na▫o ḏar ṯẖāke ḏẖāvaṯ rahā▫e.
Those who close off the nine gates, and restrain the wandering mind,
ਜੋ ਆਪਦੇ ਨੌ ਦਰਵਾਜੇ ਬੰਦ ਕਰ ਲੈਂਦਾ ਹੈ ਅਤੇ ਆਪਦੇ ਭਟਕਦੇ ਹੋਏ ਮਨੂਏ ਨੂੰ ਰੋਕ ਰੱਖਦਾ ਹੈ,
ਨਉ ਦਰ = ਨੌ ਗੋਲਕਾਂ। ਧਾਵਤੁ = ਭਟਕਦਾ ਮਨ। ਠਾਕੇ = ਵਰਜੇ।ਜਿਸ ਮਨੁੱਖ ਨੇ ਆਪਣੇ ਨੌ ਦਰਵਾਜ਼ਾ (ਨੌ ਗੋਲਕਾਂ) (ਵਿਕਾਰਾਂ ਦੇ ਪ੍ਰਭਾਵ ਵਾਲੇ ਪਾਸੇ ਵੱਲੋਂ) ਬੰਦ ਕਰ ਲਏ ਹਨ, ਜਿਸ ਨੇ (ਵਿਕਾਰਾਂ ਵਲ) ਦੌੜਦਾ ਆਪਣਾ ਮਨ ਕਾਬੂ ਕਰ ਲਿਆ ਹੈ,
 
दसवै निज घरि वासा पाए ॥
Ḏasvai nij gẖar vāsā pā▫e.
come to dwell in the Home of the Tenth Gate.
ਉਹ ਦਸਵੇ ਪ੍ਰਭੂ ਦੇ ਨਿੱਜ ਦੇ ਗ੍ਰਹਿ ਅੰਦਰ ਵਸੇਬਾ ਪਾ ਲੈਂਦਾ ਹੈ।
ਦਸਵੈ = ਦਸਵੇਂ ਦਰ ਵਿਚ, ਚਿਦਾਕਾਸ਼ ਵਿਚ, ਦਿਮਾਗ਼ ਵਿਚ। ਨਿਜ ਘਰਿ = ਆਪਣੇ ਘਰ ਵਿਚ।ਉਸ ਨੇ ਆਪਣੇ ਚਿਤ ਆਕਾਸ਼ ਦੀ ਰਾਹੀਂ (ਆਪਣੀ ਉੱਚੀ ਹੋਈ ਸੁਰਤ ਦੀ ਰਾਹੀਂ) ਆਪਣੇ ਅਸਲ ਘਰ ਵਿਚ (ਪ੍ਰਭੂ ਚਰਨਾਂ ਵਿਚ) ਨਿਵਾਸ ਪ੍ਰਾਪਤ ਕਰ ਲਿਆ ਹੈ।
 
ओथै अनहद सबद वजहि दिनु राती गुरमती सबदु सुणावणिआ ॥६॥
Othai anhaḏ sabaḏ vajėh ḏin rāṯī gurmaṯī sabaḏ suṇāvṇi▫ā. ||6||
There, the Unstruck Melody of the Shabad vibrates day and night. Through the Guru's Teachings, the Shabad is heard. ||6||
ਉਥੇ ਬਿਨਾ ਵਜਾਏ ਵੱਜਣ ਵਾਲਾ ਰਾਗ ਦਿਹੁੰ ਰੈਣ ਗੂੰਜਦਾ ਹੈ। ਗੁਰਾਂ ਦੇ ਉਪਦੇਸ਼ ਰਾਹੀਂ ਇਹ ਬੈਕੁੰਠੀ ਕੀਰਤਨ ਸੁਣਿਆ ਜਾਂਦਾ ਹੈ।
ਅਨਹਦ = {अनाहत} ਬਿਨਾ ਵਜਾਏ ਵੱਜਣ ਵਾਲੇ, ਇਕ ਰਸ ॥੬॥ਉਸ ਅਵਸਥਾ ਵਿਚ ਪਹੁੰਚੇ ਮਨੁੱਖ ਦੇ ਅੰਦਰ (ਹਿਰਦੇ ਵਿਚ) ਸਦਾ ਇਕ-ਰਸ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਬੋਲ ਆਪਣਾ ਪ੍ਰਭਾਵ ਪਾਈ ਰੱਖਦੇ ਹਨ। ਉਹ ਦਿਨ ਰਾਤ ਗੁਰੂ ਦੀ ਮੱਤ ਤੇ ਤੁਰ ਕੇ ਸਿਫ਼ਤ-ਸਾਲਾਹ ਦੀ ਬਾਣੀ ਨੂੰ ਹੀ ਆਪਣੀ ਸੁਰਤ ਵਿਚ ਟਿਕਾਈ ਰੱਖਦਾ ਹੈ ॥੬॥
 
बिनु सबदै अंतरि आनेरा ॥
Bin sabḏai anṯar ānerā.
Without the Shabad, there is only darkness within.
ਸਾਈਂ ਦੇ ਨਾਮ ਦੇ ਬਾਝੋਂ ਅੰਦਰ ਨਿਰੋਲ ਅੰਧੇਰਾ ਹੈ।
xxxਗੁਰੂ ਦੇ ਸ਼ਬਦ ਤੋਂ ਬਿਨਾ ਮਨੁੱਖ ਦੇ ਹਿਰਦੇ ਵਿਚ ਮਾਇਆ ਦੇ ਮੋਹ ਦਾ ਹਨੇਰਾ ਬਣਿਆ ਰਹਿੰਦਾ ਹੈ,
 
न वसतु लहै न चूकै फेरा ॥
Na vasaṯ lahai na cẖūkai ferā.
The genuine article is not found, and the cycle of reincarnation does not end.
ਬੰਦੇ ਨੂੰ ਅਸਲ ਵਸਤੂ ਪਰਾਪਤ ਨਹੀਂ ਹੁੰਦੀ ਤੇ ਉਸ ਦਾ ਗੇੜਾ ਮੁਕਦਾ ਨਹੀਂ।
xxxਜਿਸ ਕਰਕੇ ਉਸ ਨੂੰ ਆਪਣੇ ਅੰਦਰੋਂ ਨਾਮ ਪਦਾਰਥ ਨਹੀਂ ਲੱਭਦਾ ਤੇ ਉਸ ਦਾ ਜਨਮ ਮਰਨ ਦਾ ਗੇੜ ਬਣਿਆ ਰਹਿੰਦਾ ਹੈ।
 
सतिगुर हथि कुंजी होरतु दरु खुलै नाही गुरु पूरै भागि मिलावणिआ ॥७॥
Saṯgur hath kunjī horaṯ ḏar kẖulai nāhī gur pūrai bẖāg milāvaṇi▫ā. ||7||
The key is in the hands of the True Guru; no one else can open this door. By perfect destiny, He is met. ||7||
ਸੱਚੇ ਗੁਰਾਂ ਦੇ ਕਰ ਵਿੱਚ ਚਾਬੀ ਹੈ। ਹੋਰ ਕੋਈ ਦਰਵਾਜਾ ਖੋਲ੍ਹ ਨਹੀਂ ਸਕਦਾ। ਪੂਰਨ ਚੰਗੇ ਕਰਮਾਂ ਗੁਰੂ ਜੀ ਮਿਲਦੇ ਹਨ।
ਹਥਿ = ਹੱਥ ਵਿਚ। ਹੋਰਤੁ = ਕਿਸੇ ਹੋਰ ਵਸੀਲੇ ਨਾਲ। ਦਰੁ = ਦਰਵਾਜ਼ਾ {ਲਫ਼ਜ਼ 'ਦਰ', ਦਰੁ' 'ਦਰਿ' ਦਾ ਫ਼ਰਕ ਚੇਤੇ ਰੱਖਣ ਜੋਗ ਹੈ} ॥੭॥(ਮੋਹ ਦੇ ਬੱਜਰ ਕਵਾੜ ਖੋਹਲਣ ਲਈ) ਕੁੰਜੀ ਗੁਰੂ ਦੇ ਹੱਥ ਵਿਚ ਹੀ ਹੈ, ਕਿਸੇ ਹੋਰ ਵਸੀਲੇ ਨਾਲ ਉਹ ਦਰਵਾਜ਼ਾ ਨਹੀਂ ਖੁਲ੍ਹਦਾ। ਤੇ, ਗੁਰੂ ਭੀ ਵੱਡੀ ਕਿਸਮਤ ਨਾਲ ਹੀ ਮਿਲਦਾ ਹੈ ॥੭॥
 
गुपतु परगटु तूं सभनी थाई ॥
Gupaṯ pargat ṯūʼn sabẖnī thā▫ī.
You are the hidden and the revealed in all places.
ਸਾਰੀਆਂ ਪੋਸ਼ੀਦਾ ਤੇ ਪਰਤੱਖ ਥਾਵਾਂ ਵਿੱਚ ਤੂੰ ਹੈ, ਹੇ ਸੁਆਮੀ!
xxxਹੇ ਪ੍ਰਭੂ! ਤੂੰ ਸਭ ਥਾਵਾਂ ਵਿਚ ਮੌਜੂਦ ਹੈਂ, (ਕਿਸੇ ਨੂੰ) ਪਰਤੱਖ (ਦਿੱਸ ਪੈਂਦਾ ਹੈਂ ਕਿਸੇ ਦੇ ਭਾ ਦਾ) ਲੁਕਿਆ ਹੋਇਆ ਹੈਂ।
 
गुर परसादी मिलि सोझी पाई ॥
Gur parsādī mil sojẖī pā▫ī.
Receiving Guru's Grace, this understanding is obtained.
ਗੁਰਾਂ ਦੀ ਦਇਆ ਪਰਾਪਤ ਕਰਕੇ ਇਨਸਾਨ ਨੂੰ ਇਹ ਸਮਝ ਆਉਂਦੀ ਹੈ।
ਗੁਰ ਪਰਸਾਦੀ = ਗੁਰ ਪਰਸਾਦਿ, ਗੁਰੂ ਦੀ ਕਿਰਪਾ ਨਾਲ।(ਤੇਰੇ ਸਰਬ ਵਿਆਪਕ ਹੋਣ ਦੀ) ਸਮਝ ਗੁਰੂ ਦੀ ਕਿਰਪਾ ਨਾਲ (ਤੈਨੂੰ) ਮਿਲ ਕੇ ਹੁੰਦੀ ਹੈ।
 
नानक नामु सलाहि सदा तूं गुरमुखि मंनि वसावणिआ ॥८॥२४॥२५॥
Nānak nām salāhi saḏā ṯūʼn gurmukẖ man vasāvaṇi▫ā. ||8||24||25||
O Nanak, praise the Naam forever; as Gurmukh, enshrine it within the mind. ||8||24||25||
ਨਾਨਕ, ਸੁਆਮੀ ਦੇ ਨਾਮ ਦੀ ਤੂੰ ਸਦੀਵ ਹੀ ਕੀਰਤੀ ਕਰ ਅਤੇ ਗੁਰਾਂ ਦੇ ਉਪਦੇਸ਼ ਦੁਆਰਾ ਇਸ ਨੂੰ ਆਪਦੇ ਚਿੱਤ ਅੰਦਰ ਟਿਕਾ।
xxx॥੮॥ਹੇ ਨਾਨਕ! ਤੂੰ (ਗੁਰੂ ਦੀ ਸਰਨ ਪੈ ਕੇ) ਸਦਾ ਪਰਮਾਤਮਾ ਦੇ ਨਾਮ ਦੀ ਸਿਫ਼ਤ-ਸਾਲਾਹ ਕਰਦਾ ਰਹੁ। ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪ੍ਰਭੂ ਦੇ ਨਾਮ ਨੂੰ ਆਪਣੇ ਮਨ ਵਿਚ ਵਸਾ ਲੈਂਦਾ ਹੈ ॥੮॥੨੪॥੨੫॥
 
माझ महला ३ ॥
Mājẖ mėhlā 3.
Maajh, Third Mehl:
ਮਾਝ, ਤੀਜੀ ਪਾਤਸ਼ਾਹੀ।
xxxxxx
 
गुरमुखि मिलै मिलाए आपे ॥
Gurmukẖ milai milā▫e āpe.
The Gurmukhs meet the Lord, and inspire others to meet Him as well.
ਗੁਰੂ ਸਮਰਪਣ ਖੁਦ ਪ੍ਰਭੂ ਨੂੰ ਮਿਲ ਪੈਦਾ ਹੈ ਅਤੇ ਹੋਰਨਾ ਨੂੰ ਉਸ ਨਾਲ ਮਿਲਾ ਦਿੰਦਾ ਹੈ।
ਗੁਰਮੁਖਿ = ਗੁਰੂ ਦੀ ਰਾਹੀਂ, ਗੁਰੂ ਵਲ ਮੂੰਹ ਕੀਤਿਆਂ, ਗੁਰੂ ਦੀ ਸਰਨ ਪਿਆ।ਜੇਹੜਾ ਮਨੁੱਖ ਗੁਰੂ ਦਾ ਆਸਰਾ-ਪਰਨਾ ਲੈਂਦਾ ਹੈ, ਉਸ ਨੂੰ ਪਰਮਾਤਮਾ ਮਿਲ ਪੈਂਦਾ ਹੈ, ਪਰਮਾਤਮਾ ਆਪ ਹੀ ਉਸ ਨੂੰ ਗੁਰੂ ਮਿਲਾਂਦਾ ਹੈ।
 
कालु न जोहै दुखु न संतापे ॥
Kāl na johai ḏukẖ na sanṯāpe.
Death does not see them, and pain does not afflict them.
ਮੌਤ ਉਸ ਨੂੰ ਨਹੀਂ ਤਕਾਉਂਦੀ ਤੇ ਉਹ ਤਕਲੀਫ ਨਹੀਂ ਉਠਾਉਂਦਾ।
ਕਾਲੁ = ਆਤਮਕ ਮੌਤ। ਜੋਹੈ = ਤੱਕਦੀ।(ਅਜੇਹੇ ਮਨੁੱਖ ਨੂੰ) ਆਤਮਕ ਮੌਤ ਆਪਣੀ ਤੱਕ ਵਿਚ ਨਹੀਂ ਰੱਖਦੀ, ਉਸ ਨੂੰ ਕੋਈ ਦੁੱਖ ਕਲੇਸ਼ ਸਤਾ ਨਹੀਂ ਸਕਦਾ।
 
हउमै मारि बंधन सभ तोड़ै गुरमुखि सबदि सुहावणिआ ॥१॥
Ha▫umai mār banḏẖan sabẖ ṯoṛai gurmukẖ sabaḏ suhāvaṇi▫ā. ||1||
Subduing egotism, they break all their bonds; as Gurmukh, they are adorned with the Word of the Shabad. ||1||
ਆਪਦੇ ਹੰਕਾਰ ਨੂੰ ਨਵਿਰਤ ਕਰਨ ਦੁਆਰਾ ਉਹ ਆਪਣੀਆਂ ਸਮੂਹ ਬੇਡੀਆਂ ਕਟ ਸੁਟਦਾ ਹੈ ਅਤੇ ਗੁਰਾਂ ਦੇ ਰਾਹੀਂ ਹਰੀ ਦੇ ਨਾਮ ਨਾਲ ਸਸ਼ੋਭਤ ਹੋ ਜਾਂਦਾ ਹੈ।
ਸਬਦਿ = ਸ਼ਬਦ ਵਿਚ ਜੁੜ ਕੇ। ਸੁਹਾਵਣਿਆ = ਸੋਹਣੇ ਜੀਵਨ ਵਾਲਾ ਬਣ ਜਾਂਦਾ ਹੈ ॥੧॥ਗੁਰੂ ਦੇ ਆਸਰੇ ਰਹਿਣ ਵਾਲਾ ਮਨੁੱਖ (ਆਪਣੇ ਅੰਦਰੋਂ) ਹਉਮੈ ਦੂਰ ਕਰ ਕੇ (ਮਾਇਆ ਦੇ ਮੋਹ ਦੇ) ਸਾਰੇ ਬੰਧਨ ਤੋੜ ਲੈਂਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਉਸ ਦਾ ਜੀਵਨ ਸੋਹਣਾ ਬਣ ਜਾਂਦਾ ਹੈ ॥੧॥
 
हउ वारी जीउ वारी हरि हरि नामि सुहावणिआ ॥
Ha▫o vārī jī▫o vārī har har nām suhāvaṇi▫ā.
I am a sacrifice, my soul is a sacrifice, to those who look beautiful in the Name of the Lord, Har, Har.
ਮੈਂ ਕੁਰਬਾਨ ਹਾਂ ਅਤੇ ਮੇਰੀ ਜਿੰਦੜੀ ਕੁਰਬਾਨ ਹੈ ਉਨ੍ਹਾਂ ਉਤੋਂ ਜੋ ਵਾਹਿਗੁਰੂ ਸੁਆਮੀ ਦੇ ਨਾਮ ਨਾਲ ਸੁਹਣੇ ਲਗਦੇ ਹਨ।
ਨਾਮਿ = ਨਾਮ ਦੀ ਰਾਹੀਂ।ਮੈਂ ਉਸ ਮਨੁੱਖ ਤੋਂ ਸਦਾ ਸਦਕੇ ਜਾਂਦਾ ਹਾਂ, ਜੇਹੜਾ ਪਰਮਾਤਮਾ ਦੇ ਨਾਮ ਵਿਚ ਜੁੜ ਕੇ ਆਪਣਾ ਜੀਵਨ ਸੁੰਦਰ ਬਣਾ ਲੈਂਦਾ ਹੈ।
 
गुरमुखि गावै गुरमुखि नाचै हरि सेती चितु लावणिआ ॥१॥ रहाउ ॥
Gurmukẖ gāvai gurmukẖ nācẖai har seṯī cẖiṯ lāvaṇi▫ā. ||1|| rahā▫o.
The Gurmukhs sing, the Gurmukhs dance, and focus their consciousness on the Lord. ||1||Pause||
ਗੁਰੂ ਦਾ ਸੱਚਾ ਸਿੱਖ ਗਾਉਂਦਾ ਹੈ, ਗੁਰੂ ਦਾ ਸੱਚਾ ਸਿੱਖ ਨਚਦਾ ਹੈ ਅਤੇ ਵਾਹਿਗੁਰੂ ਨਾਲ ਹੀ ਆਪਣੇ ਮਨ ਨੂੰ ਜੋੜਦਾ ਹੈ। ਠਹਿਰਾਉ।
ਨਾਚੈ = ਹੁਲਾਰੇ ਵਿਚ ਆਉਂਦਾ ਹੈ ॥੧॥ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪ੍ਰਭੂ ਦੇ ਗੁਣ ਗਾਂਦਾ ਰਹਿੰਦਾ ਹੈ, ਉਸ ਦਾ ਮਨ (ਨਾਮ ਸਿਮਰਨ ਦੇ) ਹੁਲਾਰੇ ਵਿਚ ਆਇਆ ਰਹਿੰਦਾ ਹੈ, ਗੁਰੂ ਦਾ ਆਸਰਾ ਰੱਖਣ ਵਾਲਾ ਮਨੁੱਖ ਪਰਮਾਤਮਾ (ਦੇ ਚਰਨਾਂ) ਨਾਲ ਆਪਣਾ ਮਨ ਜੋੜੀ ਰੱਖਦਾ ਹੈ ॥੧॥ ਰਹਾਉ॥