Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

लिखिआ होवै नानका करता करे सु होइ ॥१॥
Likẖi▫ā hovai nānkā karṯā kare so ho▫e. ||1||
Whatever is predestined, happens, O Nanak; whatever the Creator does, comes to pass. ||1||
ਜੋ ਕੁਛ ਲਿਖਿਆ ਹੋਇਆ ਹੈ, ਉਹ ਹੀ ਵਾਪਰਦਾ ਹੈ ਹੇ ਨਾਨਕ! ਅਤੇ ਜਿਹੜਾ ਕੁਝ ਕਰਤਾਰ ਕਰਦਾ ਹੈ, ਕੇਵਲ ਉਹ ਹੀ ਹੁੰਦਾ ਹੈ।
ਲਿਖਿਆ ਹੋਵੈ = ਮੱਥੇ ਤੇ ਲਿਖਿਆ ਲੇਖ ਹੀ ਉੱਘੜਦਾ ਹੈ। ਖਾਜੁ = ਮਨ-ਭਾਉਂਦਾ ਖਾਣਾ ॥੧॥(ਪਰ) ਹੇ ਨਾਨਕ! (ਇਹਨਾਂ ਦੇ ਕੀਹ ਵੱਸ? ਪਿਛਲੇ ਕਰਮਾਂ ਅਨੁਸਾਰ) ਮੱਥੇ ਉਤੇ ਲਿਖਿਆ ਲੇਖ ਹੀ ਉੱਘੜਦਾ ਹੈ (ਤੇ ਉਸ ਲੇਖ-ਅਨੁਸਾਰ) ਜੋ ਕੁਝ ਕਰਤਾਰ ਕਰਦਾ ਹੈ ਉਹੀ ਹੁੰਦਾ ਹੈ ॥੧॥
 
मः १ ॥
Mėhlā 1.
First Mehl:
ਪਹਿਲੀ ਪਾਤਿਸ਼ਾਹੀ।
xxxXXX
 
रंना होईआ बोधीआ पुरस होए सईआद ॥
Rannā ho▫ī▫ā boḏẖī▫ā puras ho▫e sa▫ī▫āḏ.
Women have become advisors, and men have become hunters.
ਤੀਵੀਆਂ ਗਿਆਨਣਾ ਹੋ ਗਈਆਂ ਹਨ ਅਤੇ ਆਦਮੀ ਸ਼ਿਕਾਰੀ ਹੋ ਗਏ ਹਨ।
ਰੰਨਾ = ਇਸਤ੍ਰੀਆਂ। ਬੋਧੀਆ = ਸਲਾਹਕਾਰ। ਪੁਰਸ = ਮਨੁੱਖ। ਸਈਆਦ = ਸ਼ਿਕਾਰੀ, ਜ਼ਾਲਮ।(ਰੱਬ ਤੋਂ ਵਿੱਛੁੜ ਕੇ) ਮਨੁੱਖ ਜ਼ਾਲਮ ਹੋ ਰਹੇ ਹਨ ਤੇ ਤੀਵੀਆਂ ਇਸ ਜ਼ੁਲਮ ਲਈ ਸਲਾਹਕਾਰ ਬਣ ਰਹੀਆਂ ਹਨ;
 
सीलु संजमु सुच भंनी खाणा खाजु अहाजु ॥
Sīl sanjam sucẖ bẖannī kẖāṇā kẖāj ahāj.
Humility, self-control and purity have run away; people eat the uneatable, forbidden food.
ਨਿਮਰਤਾ, ਸਵੈ-ਜਬਤ ਅਤੇ ਪਵਿੱਤਰਤਾ ਉਹਨਾਂ ਪਾਸੋ ਨੱਸ ਗਈਆਂ ਹਨ ਅਤੇ ਉਹ ਨਾਂ ਹਜਮ ਹੋਣ ਵਾਲਾ ਭੋਜਨ ਖਾਂਦੇ ਹਨ।
ਸੀਲੁ = ਮਿਠਾ ਸੁਭਾਉ। ਸੰਜਮੁ = ਜੁਗਤਿ ਵਿਚ ਰਹਿਣਾ। ਸੁਚ = ਹਿਰਦੇ ਦੀ ਪਵਿਤ੍ਰਤਾ, ਦਿਲ ਦੀ ਸਫ਼ਾਈ। ਭੰਨੀ = ਦੂਰ ਹੋ ਰਹੀ ਹੈ। ਖਾਜੁ = ਮਨ-ਭਾਉਂਦਾ ਖਾਣਾ। ਅਹਾਜੁ = ਨਾਹ ਹਜ਼ਮ ਹੋਣ ਵਾਲਾ, ਹਰਾਮ।ਮਿੱਠਾ ਸੁਭਾਉ, ਜੁਗਤਿ ਵਿਚ ਰਹਿਣਾ, ਦਿਲ ਦੀ ਸਫ਼ਾਈ-ਇਹ ਸਭ ਗੱਲਾਂ ਦੂਰ ਹੋ ਗਈਆਂ ਹਨ ਤੇ ਵੱਢੀ ਆਦਿਕ ਹਰਾਮ ਮਾਲ ਇਹਨਾਂ ਲੋਕਾਂ ਦਾ ਮਨ-ਭਾਉਂਦਾ ਖਾਣਾ ਹੋ ਗਿਆ ਹੈ;
 
सरमु गइआ घरि आपणै पति उठि चली नालि ॥
Saram ga▫i▫ā gẖar āpṇai paṯ uṯẖ cẖalī nāl.
Modesty has left her home, and honor has gone away with her.
ਲੱਜਿਆ ਆਪਣੇ ਗ੍ਰਹਿ ਨੂੰ ਚਲੀ ਗਈ ਹੈ ਅਤੇ ਇੱਜ਼ਤ-ਆਬਰੂ ਭੀ ਖੜੀ ਹੋ ਉਸ ਦੇ ਨਾਮ ਟੁਰ ਗਈ ਹੈ।
ਸਰਮੁ = ਹਯਾ। ਘਰਿ ਆਪਣੇ = ਕਿਤੇ ਆਪਣੇ ਘਰ ਵਿਚ, ਕਿਤੇ ਆਪਣੇ ਵਤਨ ਨੂੰ। ਪਤਿ = ਅਣਖ, ਇੱਜ਼ਤ।ਸ਼ਰਮ-ਹਯਾ ਕਿਤੇ ਆਪਣੇ ਵਤਨ ਚਲੀ ਗਈ ਹੈ (ਭਾਵ, ਇਹਨਾਂ ਮਨੁੱਖਾਂ ਤੋਂ ਕਿਤੇ ਦੂਰ ਦੁਰੇਡੇ ਹੋ ਗਈ ਹੈ) ਅਣਖ ਭੀ ਸ਼ਰਮ-ਹਯਾ ਦੇ ਨਾਲ ਹੀ ਚਲੀ ਗਈ ਹੈ।
 
नानक सचा एकु है अउरु न सचा भालि ॥२॥
Nānak sacẖā ek hai a▫or na sacẖā bẖāl. ||2||
O Nanak, there is only One True Lord; do not bother to search for any other as true. ||2||
ਨਾਨਕ ਕੇਵਲ ਸੁਆਮੀ ਹੀ ਸੱਚਾ ਸੁਚਾ ਹੈ। ਤੂੰ ਕਿਸੇ ਹੋਰ ਸੱਚੇ ਦੀ ਖੋਜ-ਭਾਲ ਨਾਂ ਕਰ।
ਸਚਾ = ਸਦਾ ਕਾਇਮ ਰਹਿਣ ਵਾਲਾ ॥੨॥ਹੇ ਨਾਨਕ! (ਜੇ 'ਸੀਲ ਸੰਜਮ ਸੁਚ' ਆਦਿਕ ਗੁਣ ਲੱਭਣੇ ਹਨ, ਤਾਂ ਉਹਨਾਂ ਦਾ ਸੋਮਾ) ਸਿਰਫ਼ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਹੀ ਹੈ, (ਇਹਨਾਂ ਗੁਣਾਂ ਲਈ) ਕੋਈ ਹੋਰ ਥਾਂ ਨਾਹ ਲੱਭੋ (ਭਾਵ, ਪ੍ਰਭੂ ਤੋਂ ਬਿਨਾ ਕਿਸੇ ਹੋਰ ਥਾਂ ਇਹ ਗੁਣ ਨਹੀਂ ਮਿਲ ਸਕਦੇ) ॥੨॥
 
पउड़ी ॥
Pa▫oṛī.
Pauree:
ਪਉੜੀ।
xxxXXX
 
बाहरि भसम लेपन करे अंतरि गुबारी ॥
Bāhar bẖasam lepan kare anṯar gubārī.
You smear your outer body with ashes, but within, you are filled with darkness.
ਤੂੰ ਆਪਣੀ ਦੇਹ ਨੂੰ ਬਾਹਰੋ ਸੁਆਹ ਮਲਦਾ ਹੈ ਪ੍ਰੰਤੂ ਤੇਰੇ ਅੰਦਰ ਅਨ੍ਹੇਰਾ-ਘੁਪ ਹੈ।
ਬਾਹਰਿ = (ਭਾਵ,) ਸਰੀਰ ਉਤੇ। ਭਸਮ = ਸੁਆਹ। ਅੰਤਰਿ = ਮਨ ਵਿਚ। ਗੁਬਾਰੀ = ਹਨੇਰਾ।ਜੋ ਮਨੁੱਖ ਪਿੰਡੇ ਉਤੇ (ਤਾਂ) ਸੁਆਹ ਮਲ ਲੈਂਦਾ ਹੈ (ਪਰ ਉਸ ਦੇ) ਮਨ ਵਿਚ (ਮਾਇਆ ਦੇ ਮੋਹ ਦਾ) ਹਨੇਰਾ ਹੈ;
 
खिंथा झोली बहु भेख करे दुरमति अहंकारी ॥
Kẖinthā jẖolī baho bẖekẖ kare ḏurmaṯ ahaʼnkārī.
You wear the patched coat and all the right clothes and robes, but you are still egotistical and proud.
ਤੇਰਾ ਕੋਲ ਖਫਨੀ ਤੇ ਥੈਲਾ ਹੈ ਅਤੇ ਤੂੰ ਬਹੁਤੇ ਧਾਰਮਕ ਬਾਣੇ ਪਹਿਨਦਾ ਹੈ, ਪ੍ਰੰਤੂ ਤੂੰ ਖੋਟੀ ਅਕਲ ਵਾਲਾ ਅਤੇ ਮਗਰੂਰ ਹੈ।
ਖਿੰਥਾ = ਗੋਦੜੀ, ਖ਼ਫ਼ਨੀ।(ਬਾਹਰ) ਗੋਦੜੀ ਤੇ ਝੋਲੀ (ਆਦਿਕ) ਦੇ ਕਈ ਭੇਖ ਕਰਦਾ ਹੈ ਤੇ ਭੈੜੀ ਮੱਤ ਦੇ ਕਾਰਨ (ਇਸ ਭੇਖ ਦਾ) ਅਹੰਕਾਰ ਕਰਦਾ ਹੈ;
 
साहिब सबदु न ऊचरै माइआ मोह पसारी ॥
Sāhib sabaḏ na ūcẖrai mā▫i▫ā moh pasārī.
You do not chant the Shabad, the Word of Your Lord and Master; you are attached to the expanse of Maya.
ਤੂੰ ਸੁਆਮੀ ਦੇ ਨਾਮ ਦਾ ਉਚਾਰਨ ਨਹੀਂ ਕਰਦਾ, ਅਤੇ ਤੂੰ ਆਪਣਾ ਮਨ ਧਨ-ਦੌਲਤ ਦੇ ਪਿਆਰ ਅੰਦਰ ਖਿਲਾਰਿਆ ਹੋਇਆ ਹੈ।
ਸਾਹਿਬ ਸਬਦੁ = ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ। ਪਸਾਰੀ = ਖਿਲਾਰਾ।ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਨਹੀਂ ਉਚਾਰਦਾ, (ਨਿਰਾ) ਮਾਇਆ ਦੇ ਮੋਹ ਦਾ ਖਿਲਾਰਾ ਹੀ (ਬਣਾਈ ਬੈਠਾ) ਹੈ;
 
अंतरि लालचु भरमु है भरमै गावारी ॥
Anṯar lālacẖ bẖaram hai bẖarmai gāvārī.
Within, you are filled with greed and doubt; you wander around like a fool.
ਤੇਰੇ ਅੰਦਰੋ ਲੋਭ ਅਤੇ ਸੰਦੇਹ ਹੈ ਅਤੇ ਤੂੰ ਮੂਰਖ ਭਟਕਦਾ ਫਿਰਦਾ ਹੈ।
ਭਰਮੁ = ਭਟਕਣਾ। ਭਰਮੈ = ਭਟਕਦਾ ਹੈ, ਠੇਡੇ ਖਾਂਦਾ ਹੈ। ਗਾਵਾਰੀ = ਮੂਰਖ।ਉਸ ਦੇ ਮਨ ਵਿਚ ਲਾਲਚ ਹੈ ਭਟਕਣਾ ਹੈ, ਮੂਰਖ ਠੇਡੇ ਖਾਂਦਾ ਫਿਰਦਾ ਹੈ;
 
नानक नामु न चेतई जूऐ बाजी हारी ॥१४॥
Nānak nām na cẖeṯ▫ī jū▫ai bājī hārī. ||14||
Says Nanak, you never even think of the Naam; you have lost the game of life in the gamble. ||14||
ਤੂੰ ਪ੍ਰਭੂ ਦੇ ਨਾਮ ਨੂੰ ਚੇਤੇ ਨਹੀਂ ਕਰਦਾ ਅਤੇ ਤੂੰ ਆਪਣੇ ਖੇਡ ਜੂਏ ਵਿੱਚ ਹਾਰ ਦਿਤੀ ਹੈ, ਹੇ ਨਾਨਕ!
xxx ॥੧੪॥ਪ੍ਰਭੂ ਦਾ ਨਾਮ ਨਹੀਂ ਸਿਮਰਦਾ, ਹੇ ਨਾਨਕ! (ਐਸਾ ਮਨੁੱਖ, ਮਾਨੋ) ਜੂਏ ਵਿਚ (ਮਨੁੱਖਾ ਜਨਮ ਦੀ) ਬਾਜ਼ੀ ਹਾਰ ਜਾਂਦਾ ਹੈ ॥੧੪॥
 
सलोक मः १ ॥
Salok mėhlā 1.
Shalok, First Mehl:
ਸਲੋਕ ਪਹਿਲੀ ਪਾਤਸ਼ਾਹੀ।
xxxXXX
 
लख सिउ प्रीति होवै लख जीवणु किआ खुसीआ किआ चाउ ॥
Lakẖ si▫o parīṯ hovai lakẖ jīvaṇ ki▫ā kẖusī▫ā ki▫ā cẖā▫o.
You may be in love with tens of thousands, and live for thousands of years; but what good are these pleasures and occupations?
ਜੀਵ ਲੱਖਾਂ ਨੂੰ ਪਿਆਰ ਕਰੇ ਤੇ ਲੱਖਾਂ ਸਾਲ ਜੀਉਂਦਾ ਰਹੇ, ਕੀ ਹਨ ਇਹ ਮਨ-ਮੌਜਾ ਤੇ ਕੀ ਇਹ ਉਮੰਗਾ?
ਲਖ ਜੀਵਣੁ = ਲੱਖਾਂ ਵਰ੍ਹਿਆਂ ਦੀ ਜ਼ਿੰਦਗੀ। ਕਿਆ ਖੁਸੀਆ = ਭਾਵੇਂ ਕਿਤਨੀਆਂ ਹੀ ਖ਼ੁਸ਼ੀਆਂ ਹੋਣ।ਲੱਖਾਂ ਬੰਦਿਆਂ ਨਾਲ ਪਿਆਰ ਹੋਵੇ, ਲੱਖਾਂ ਸਾਲਾਂ ਦੀ ਜ਼ਿੰਦਗੀ ਹੋਵੇ, ਭਾਵੇਂ ਕਿਤਨੀਆਂ ਹੀ ਖ਼ੁਸ਼ੀਆਂ ਤੇ ਕਿਤਨੇ ਹੀ ਚਾਉ ਹੋਣ,
 
विछुड़िआ विसु होइ विछोड़ा एक घड़ी महि जाइ ॥
vicẖẖuṛi▫ā vis ho▫e vicẖẖoṛā ek gẖaṛī mėh jā▫e.
And when you must separate from them, that separation is like poison, but they will be gone in an instant.
ਉਨ੍ਹਾਂ ਨਾਲੋ ਵਖਰੇ ਹੋਣ ਤੇ, ਜੁਦਾਇਗੀ ਵਿਹੁ ਰੂਪ ਹੋ ਜਾਂਦੀ ਹੈ ਅਤੇ ਖੁਸ਼ੀ ਇਕ ਮੁਹਤ ਵਿੱਚ ਉਡ ਪੁੱਜ ਜਾਂਦੀ ਹੈ।
ਵਿਛੁੜਿਆ = ਸਰੀਰ ਤੇ ਜਿੰਦ ਦੇ ਵਿੱਛੁੜਨ ਵੇਲੇ। ਵਿਸੁ = ਵਿਹੁ, ਜ਼ਹਿਰ, (ਭਾਵ ਬਹੁਤ ਦੁਖਦਾਈ)। ਜਾਇ = (ਜੀਵ) ਤੁਰ ਪੈਂਦਾ ਹੈ।ਪਰ ਮਰਨ ਵੇਲੇ ਜਦੋਂ ਬੰਦਾ ਇਕ ਘੜੀ ਵਿਚ ਹੀ ਉੱਠ ਕੇ ਤੁਰ ਪੈਂਦਾ ਹੈ ਤਾਂ ਇਹਨਾਂ ਤੋਂ ਜੁਦਾਈ ਬਹੁਤ ਦੁਖਦਾਈ ਹੁੰਦੀ ਹੈ।
 
जे सउ वर्हिआ मिठा खाजै भी फिरि कउड़ा खाइ ॥
Je sa▫o varĥi▫ā miṯẖā kẖājai bẖī fir ka▫uṛā kẖā▫e.
You may eat sweets for a hundred years, but eventually, you will have to eat the bitter as well.
ਜੇਕਰ ਬੰਦਾ ਸੌ ਸਾਲ ਮਿਠਿਆਈ ਖਾਂਦਾ ਰਹੇ ਤਾਂ ਭੀ ਉਸ ਨੂੰ ਆਖਰਕਾਰ ਕਊੜੀ ਸ਼ੈ ਖਾਣੀ ਪਏਗੀ।
ਖਾਜੈ = ਖਾਵੀਏ। ਕਉੜਾ = (ਮੌਤ ਦੇ ਵਿਛੋੜੇ ਦਾ) ਕੌੜਾ (ਘੁੱਟ)।ਜੇ ਸੈਂਕੜੇ ਵਰ੍ਹੇ ਭੀ ਇਹ ਸੁਆਦਲੇ ਭੋਗ ਭੋਗਦੇ ਰਹੀਏ ਤਾਂ ਭੀ ਇਹਨਾਂ ਤੋਂ ਵਿਛੋੜੇ ਵਾਲਾ ਕੌੜਾ ਘੁੱਟ ਭਰਨਾ ਹੀ ਪੈਂਦਾ ਹੈ!
 
मिठा खाधा चिति न आवै कउड़तणु धाइ जाइ ॥
Miṯẖā kẖāḏẖā cẖiṯ na āvai ka▫uṛ▫ṯaṇ ḏẖā▫e jā▫e.
Then, you will not remember eating the sweets; bitterness will permeate you.
ਤਦ ਮਿਠਿਆਈ ਖਾਧੀ ਹੋਈ ਉਸ ਨੂੰ ਚੇਤੇ ਹੀ ਨਹੀਂ ਆਉਂਦੀ ਅਤੇ ਕਊੜਾਪਣ ਉਸ ਦੀ ਦੇਹ ਅੰਦਰ ਰਮ ਜਾਂਦਾ ਹੈ।
ਚਿਤਿ ਨ ਆਵੈ = ਚੇਤੇ ਨਹੀਂ ਰਹਿੰਦਾ, ਵਿੱਸਰ ਜਾਂਦਾ ਹੈ। ਧਾਇ ਧਾਇ = ਡੂੰਘਾ ਅਸਰ ਪਾਂਦਾ ਹੈ। ਕਉੜਤਣੁ = (ਭਾਵ,) ਵਿਛੋੜਾ।ਭੋਗੇ ਹੋਏ ਭੋਗ ਤਾਂ ਭੁੱਲ ਜਾਂਦੇ ਹਨ, ਪਰ ਇਹਨਾਂ ਤੋਂ ਵਿਛੋੜੇ ਦੀ ਸੱਟ ਡੂੰਘਾ ਸੱਲ ਲਾਂਦੀ ਹੈ।
 
मिठा कउड़ा दोवै रोग ॥
Miṯẖā ka▫uṛā ḏovai rog.
The sweet and the bitter are both diseases.
ਮਿੱਠੀਆਂ ਅਤੇ ਕੌੜੀਆਂ ਸ਼ੈਆਂ ਦੋਨੋ ਹੀ ਬੀਮਾਰੀਆਂ ਹਨ।
ਮਿਠਾ ਕਉੜਾ = ਭੋਗਾਂ ਦਾ ਮਿਲਣਾ ਤੇ ਵਿੱਛੁੜਨਾ। ਰੋਗ = ਦੁਖਦਾਈ।ਇਹਨਾਂ ਭੋਗਾਂ ਦਾ ਮਿਲਣਾ ਤੇ ਖੁੱਸ ਜਾਣਾ ਦੋਵੇਂ ਗੱਲਾਂ ਹੀ ਦੁਖਦਾਈ ਹਨ,
 
नानक अंति विगुते भोग ॥
Nānak anṯ viguṯe bẖog.
O Nanak, eating them, you will come to ruin in the end.
ਉਨ੍ਹਾਂ ਅੰਦਰ ਪਰਵਿਰਤ ਹੋ, ਹੇ ਨਾਨਕ! ਪ੍ਰਾਣੀ ਓੜਕ ਨੂੰ ਬਰਬਾਦ ਹੋ ਜਾਂਦੇ ਹਨ।
ਭੋਗ = ਭੋਗਾਂ ਦੇ ਕਾਰਨ। ਵਿਗੁਤੇ = ਖ਼ੁਆਰ ਹੁੰਦੇ ਹਨ।ਕਿਉਂਕਿ ਭੋਗਾਂ ਦੇ ਕਾਰਨ ਹੇ ਨਾਨਕ! ਆਖ਼ਰ ਬੰਦੇ ਖ਼ੁਆਰ ਹੀ ਹੁੰਦੇ ਹਨ।
 
झखि झखि झखणा झगड़ा झाख ॥
Jẖakẖ jẖakẖ jẖakẖ▫ṇā jẖagṛā jẖākẖ.
It is useless to worry and struggle to death.
ਉਨ੍ਹਾਂ ਅੰਦਰ ਖਪਣਾ, ਵਿਆਕੁਲ ਹੋਣਾ ਤੇ ਮਰ ਮੁਕਣਾ ਇਕ ਨਿਕੰਮਾ ਬਖੇੜਾ ਹੈ।
ਝਖਿ ਝਖਿ ਝਖਣਾ = ਮੁੜ ਮੁੜ ਝਖਾਂ ਮਾਰਨੀਆਂ, ਮੁੜ ਮੁੜ ਵਿਸ਼ੇ ਭੋਗਣੇ। ਝਗੜਾ = ਇਕ ਲੰਮਾ ਗੇੜ। ਝਗੜਾ ਝਾਖ = ਝਖਾਂ ਮਾਰਨ ਦਾ ਇਕ ਲੰਮਾ ਗੇੜ, ਵਿਸ਼ੇ ਭੋਗਣ ਦਾ ਇਕ ਲੰਮਾ ਚਸਕਾ।ਨਿੱਤ ਨਿੱਤ ਵਿਸ਼ੇ ਭੋਗਣ ਨਾਲ ਵਿਸ਼ੇ ਭੋਗਣ ਦਾ ਇਕ ਲੰਮਾ ਚਸਕਾ ਬਣ ਜਾਂਦਾ ਹੈ,
 
झखि झखि जाहि झखहि तिन्ह पासि ॥१॥
Jẖakẖ jẖakẖ jāhi jẖakẖėh ṯinĥ pās. ||1||
Entangled in worries and struggles, people exhaust themselves. ||1||
ਫਿਰ ਭੀ ਪ੍ਰਾਣੀ ਉਨ੍ਹਾਂ ਦੇ ਨੇੜੇ ਲਗ, ਉਨ੍ਹਾਂ ਵਿੱਚ ਖਪ ਤੇ ਵਿਆਕੁਲ ਹੋ, ਅੰਤ ਨੂੰ ਤਬਾਹ ਹੋ ਜਾਂਦੇ ਹਨ।
ਝਖਿ ਝਖਿ ਜਾਹਿ = ਝਖਾਂ ਮਾਰ ਮਾਰ ਕੇ (ਵਿਸ਼ੇ ਭੋਗ ਭੋਗ ਕੇ) ਇਥੋਂ ਜਗਤ ਤੋਂ ਜਾਂਦੇ ਹਨ। ਤਿਨ ਪਾਸਿ = ਉਹਨਾਂ ਵਿਸ਼ੇ-ਪਦਾਰਥਾਂ ਦੇ ਕੋਲ ਹੀ। ਝਖਹਿ = ਟੱਕਰਾਂ ਮਾਰਦੇ ਹਨ, ਭਟਕਦੇ ਹਨ, ਵਾਸਨਾ ਨਾਲ ਬੱਧੇ ਰਹਿੰਦੇ ਹਨ ॥੧॥ਵਿਸ਼ੇ ਭੋਗ ਭੋਗ ਕੇ ਜੀਵ ਇਥੋਂ ਜਗਤ ਤੋਂ ਤੁਰਦੇ ਹਨ, (ਤੇ ਵਾਸਨਾ-ਬੱਧੇ) ਉਹਨਾਂ ਵਿਸ਼ਿਆਂ ਦੇ ਕੋਲ ਹੀ ਟੱਕਰਾਂ ਮਾਰਦੇ ਰਹਿੰਦੇ ਹਨ ॥੧॥
 
मः १ ॥
Mėhlā 1.
First Mehl:
ਪਹਿਲੀ ਪਾਤਿਸ਼ਾਹੀ।
xxxXXX
 
कापड़ु काठु रंगाइआ रांगि ॥
Kāpaṛ kāṯẖ rangā▫i▫ā rāʼng.
They have fine clothes and furniture of various colors.
ਕਪੜੇ ਅਤੇ ਲਕੜ ਦਾ ਸਾਮਾਨ ਅਨੇਕਾਂ ਰੰਗਾਂ ਨਾਲ ਰੰਗੇ ਜਾਂਦੇ ਹਨ।
ਕਾਪੜੁ ਕਾਠੁ = ਕੱਪੜੇ ਤੇ ਲੱਕੜ ਦਾ ਸਾਮਾਨ (ਪਰਦੇ ਕੁਰਸੀਆਂ ਆਦਿਕ)। ਰਾਂਗਿ = ਰੰਗ ਨਾਲ।(ਮਨੁੱਖ ਨੇ) ਕੱਪੜੇ ਤੇ ਲੱਕੜ ਦਾ ਸਾਮਾਨ ਰੰਗ ਨਾਲ ਰੰਗਾ ਲਿਆ,
 
घर गच कीते बागे बाग ॥
Gẖar gacẖ kīṯe bāge bāg.
Their houses are painted beautifully white.
ਚੂਨੇ ਨਾਲ ਗ੍ਰਹਿ ਦੁਧ ਵਰਗੇ ਚਿੱਟੇ ਕੀਤੇ ਜਾਂਦੇ ਹਨ।
ਗਚ = ਚੂਨੇ-ਗੱਚ। ਬਾਗੇ ਬਾਗ = ਬੱਗੇ ਹੀ ਬੱਗੇ, ਚਿੱਟੇ ਹੀ ਚਿੱਟੇ।ਘਰਾਂ ਨੂੰ ਚੂਨੇ-ਗੱਚ ਕਰ ਕੇ ਚਿੱਟੇ ਹੀ ਚਿੱਟੇ ਬਣਾ ਲਿਆ,
 
साद सहज करि मनु खेलाइआ ॥
Sāḏ sahj kar man kẖelā▫i▫ā.
In pleasure and poise, they play their mind games.
ਸੁਆਦਾਂ ਤੇ ਖੁਸ਼ੀਆਂ ਨਾਲ ਇਨਸਾਨ ਖੋਲ੍ਹਦਾ ਮਲ੍ਹਦਾ ਹੈ।
ਸਾਦ = ਸੁਆਦ। ਸਹਜ = ਸੁਖ। ਸਾਦ ਕਰਿ = ਸੁਆਦਾਂ ਨਾਲ। ਖੇਲਾਇਆ = ਖਿਡਾਇਆ, ਪਰਚਾਇਆ।(ਅਜੇਹੇ) ਸੁਆਦਾਂ ਤੇ ਸੁਖਾਂ ਨਾਲ ਮਨ ਨੂੰ ਪਰਚਾਂਦਾ ਰਿਹਾ,
 
तै सह पासहु कहणु कहाइआ ॥
Ŧai sah pāshu kahaṇ kahā▫i▫ā.
When they approach You, O Lord, they shall be spoken to.
ਤੇਰੇ ਕੋਲੋ, ਹੇ ਕੰਤ! ਉਹ ਝਿੜਕਾ ਖਾਂਦੇ ਹਨ।
ਪਾਸਹੁ = ਕੋਲੋਂ। ਕਹਣੁ = ਉਲਾਹਮਾ।(ਪਰ ਇਹਨੀਂ ਕੰਮੀਂ) ਹੇ ਪ੍ਰਭੂ! ਤੇਰੇ ਪਾਸੋਂ ਉਲਾਹਮਾ ਲਿਆ (ਕਿ ਮਨੁੱਖਾ ਜਨਮ ਦਾ ਮਨੋਰਥ ਨਾਹ ਖੱਟਿਆ);
 
मिठा करि कै कउड़ा खाइआ ॥
Miṯẖā kar kai ka▫uṛā kẖā▫i▫ā.
They think it is sweet, so they eat the bitter.
ਇਸ ਨੂੰ ਮਿਠੜਾ ਜਾਣ ਉਹ ਕੌੜੇ ਨੂੰ ਖਾਦੇ ਹਨ।
ਕਉੜਾ = ਉਹ ਵਿਸ਼ੇ-ਭੋਗ ਜੋ ਅੰਤ ਨੂੰ ਦੁਖਦਾਈ ਹਨ।ਵਿਸ਼ੇ-ਵਿਕਾਰ ਜੋ ਆਖ਼ਰ ਦੁਖਦਾਈ ਹੁੰਦੇ ਹਨ ਸੁਆਦਲੇ ਜਾਣ ਕੇ ਮਾਣਦਾ ਰਿਹਾ,
 
तिनि कउड़ै तनि रोगु जमाइआ ॥
Ŧin ka▫uṛai ṯan rog jamā▫i▫ā.
The bitter disease grows in the body.
ਉਹ ਕੌੜੀ ਸ਼ੈ ਦੇਹ ਵਿੱਚ ਬੀਮਾਰੀ ਪੈਦਾ ਕਰ ਦਿੰਦੀ ਹੈ।
ਤਿਨਿ = ਉਸ ਨੇ। ਤਿਨਿ ਕਉੜੈ = ਉਸ ਵਿਸ਼ੇ-ਭੋਗ ਦੇ ਦੁਖਦਾਈ ਚਸਕੇ ਨੇ। ਤਨਿ = ਸਰੀਰ ਵਿਚ।ਉਸ ਵਿਸ਼ੇ-ਭੋਗ ਨੇ ਸਰੀਰ ਵਿਚ ਰੋਗ ਪੈਦਾ ਕਰ ਦਿੱਤਾ।
 
जे फिरि मिठा पेड़ै पाइ ॥
Je fir miṯẖā peṛai pā▫e.
If, later on, they receive the sweet,
ਜੇਕਰ ਮਗਰੋਂ ਭੀ ਉਨ੍ਹਾਂ ਨੂੰ ਮਿਠੜੇ ਨਾਮ ਦੀ ਦਾਤ ਮਿਲ ਜਾਵੇ,
ਮਿਠਾ = ਪ੍ਰਭੂ ਦਾ ਨਾਮ-ਰੂਪ ਸੁਆਦਲਾ ਪਦਾਰਥ। ਪੇੜੈ ਪਾਇ = ਪੱਲੇ ਪਏ, ਮਿਲ ਜਾਏ।ਜੇ ਪ੍ਰਭੂ ਦਾ ਨਾਮ-ਰੂਪ ਸੁਆਦਲਾ ਭੋਜਨ ਮੁੜ ਮਿਲ ਜਾਏ,
 
तउ कउड़तणु चूकसि माइ ॥
Ŧa▫o ka▫uṛ▫ṯaṇ cẖūkas mā▫e.
then their bitterness shall be gone, O mother.
ਤਦ ਉਨ੍ਹਾਂ ਦਾ ਕਉੜਾ-ਪਣ ਦੂਰ ਹੋ ਜਾਵੇਗਾ, ਹੈ ਮਾਤਾ!
ਕਉੜਤਣੁ = ਵਿਸ਼ੇ-ਭੋਗਾਂ ਤੋਂ ਪੈਦਾ ਹੋਇਆ ਦੁੱਖ। ਮਾਇ = ਹੇ ਮਾਂ!ਤਾਂ ਹੇ ਮਾਂ! ਵਿਸ਼ੇ-ਭੋਗਾਂ ਤੋਂ ਪੈਦਾ ਹੋਇਆ ਦੁੱਖ ਦੂਰ ਹੋ ਜਾਂਦਾ ਹੈ;
 
नानक गुरमुखि पावै सोइ ॥
Nānak gurmukẖ pāvai so▫e.
O Nanak, the Gurmukh is blessed to receive
ਨਾਨਕ ਗੁਰਾਂ ਦੀ ਦਇਆ ਦੁਆਰਾ, ਕੇਵਲ ਉਸ ਨੂੰ ਹੀ ਪ੍ਰਭੂ ਦੇ ਮਿਠਾਸ ਦੀ ਦਾਤ ਮਿਲਦੀ ਹੈ,
ਸੋਇ = ਉਹ।ਪਰ, ਹੇ ਨਾਨਕ! ਇਹ 'ਮਿੱਠਾ' ਨਾਮ ਉਸੇ ਗੁਰਮੁਖਿ ਨੂੰ ਮਿਲਦਾ ਹੈ,
 
जिस नो प्रापति लिखिआ होइ ॥२॥
Jis no parāpaṯ likẖi▫ā ho▫e. ||2||
what he is predestined to receive. ||2||
ਜਿਸ ਦੇ ਭਾਗਾਂ ਵਿੱਚ ਇਸ ਦੀ ਪ੍ਰਾਪਤੀ ਲਿਖੀ ਹੋਈ ਹੈ।
xxx ॥੨॥ਜਿਸ ਦੇ ਭਾਗਾਂ ਵਿਚ ਇਸ ਦੀ ਪ੍ਰਾਪਤੀ ਲਿਖੀ ਹੋਵੇ ॥੨॥
 
पउड़ी ॥
Pa▫oṛī.
Pauree:
ਪਉੜੀ।
xxxXXX
 
जिन कै हिरदै मैलु कपटु है बाहरु धोवाइआ ॥
Jin kai hirḏai mail kapat hai bāhar ḏẖovā▫i▫ā.
Those whose hearts are filled with the filth of deception, may wash themselves on the outside.
ਜਿਨ੍ਹਾਂ ਦੇ ਮਨ ਅੰਦਰ ਛਲ-ਫਰੇਬ ਦੀ ਗੰਦਗੀ ਹੈ, ਉਹ ਆਪਣੇ ਆਪ ਨੂੰ ਬਾਹਰ ਵਾਰੋ ਧੋਦੇ ਹਨ।
ਬਾਹਰੁ = ਬਾਹਰਲਾ ਪਾਸਾ (ਭਾਵ, ਸਰੀਰ)।ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਸਫ਼ਾਈ ਨਹੀਂ, ਧੋਖਾ ਹੈ, ਪਰ ਸਰੀਰ ਨੂੰ ਬਾਹਰੋਂ ਧੋ ਕੇ ਰੱਖਦੇ ਹਨ,
 
कूड़ु कपटु कमावदे कूड़ु परगटी आइआ ॥
Kūṛ kapat kamāvḏe kūṛ pargatī ā▫i▫ā.
They practice falsehood and deception, and their falsehood is revealed.
ਉਹ ਝੂਠ ਅਤੇ ਛਲ ਫਰੇਬ ਕਮਾਈ ਕਰਦੇ ਹਨ ਅਤੇ ਉਨ੍ਹਾਂ ਦਾ ਝੂਠ ਜਾਹਰ ਹੋ ਜਾਂਦਾ ਹੈ।
xxxਉਹ (ਆਪਣੇ ਹਰੇਕ ਕਾਰ-ਵਿਹਾਰ ਵਿਚ) ਝੂਠ ਤੇ ਧੋਖਾ ਹੀ ਵਰਤਦੇ ਹਨ, ਪਰ ਝੂਠ ਉੱਘੜ ਆਉਂਦਾ ਹੈ,
 
अंदरि होइ सु निकलै नह छपै छपाइआ ॥
Anḏar ho▫e so niklai nah cẖẖapai cẖẖapā▫i▫ā.
That which is within them, comes out; it cannot be concealed by concealment.
ਜੋ ਕੁਛ ਉਨ੍ਹਾਂ ਦੇ ਅੰਦਰ ਹੈ, ਉਹ ਬਾਹਰ ਆ ਜਾਂਦਾ ਹੈ ਅਤੇ ਲੁਕਾਉਣ ਦੁਆਰਾ ਲੁਕਾਇਆ ਨਹੀਂ ਜਾ ਸਕਦਾ।
xxx(ਕਿਉਂਕਿ) ਮਨ ਦੇ ਅੰਦਰ ਜੋ ਕੁਝ ਹੁੰਦਾ ਹੈ ਉਹ ਜ਼ਾਹਰ ਹੋ ਜਾਂਦਾ ਹੈ, ਲੁਕਾਇਆਂ ਲੁਕ ਨਹੀਂ ਸਕਦਾ।
 
कूड़ै लालचि लगिआ फिरि जूनी पाइआ ॥
Kūrhai lālacẖ lagi▫ā fir jūnī pā▫i▫ā.
Attached to falsehood and greed, the mortal is consigned to reincarnation over and over again.
ਝੂਠ ਅਤੇ ਲੋਭ ਨਾਲ ਜੁੜਨ ਕਾਰਣ, ਇਨਸਾਨ ਨੂੰ ਮੁੜ ਕੇ ਜੂਨੀਆਂ ਅੰਦਰ ਪਾਇਆ ਜਾਂਦਾ ਹੈ।
ਲਾਲਚਿ = ਲਾਲਚ ਵਿਚ।ਝੂਠ ਲਾਲਚ ਵਿਚ ਲੱਗਣ ਨਾਲ (ਸਿੱਟਾ ਇਹ ਨਿਕਲਦਾ ਹੈ ਕਿ ਮਨੁੱਖ) ਮੁੜ ਮੁੜ ਜੂਨਾਂ ਵਿਚ ਜਾ ਪੈਂਦਾ ਹੈ।
 
नानक जो बीजै सो खावणा करतै लिखि पाइआ ॥१५॥
Nānak jo bījai so kẖāvṇā karṯai likẖ pā▫i▫ā. ||15||
O Nanak, whatever the mortal plants, he must eat. The Creator Lord has written our destiny. ||15||
ਨਾਨਕ, ਜਿਹੜਾ ਕੁਛ ਬੰਦਾ ਬੀਜਦਾ ਹੈ, ਉਹੀ ਕੁਛ ਉਹ ਖਾਂਦਾ ਹੈ। ਉਸ ਨੂੰ ਉਹੀ ਕੁਝ ਮਿਲਦਾ ਹੈ ਜੋ ਉਸ ਨਹੀਂ ਕਰਤਾਰ ਨੇ ਲਿਖਿਆ ਹੋਇਆ ਹੈ।
ਕਰਤੈ = ਕਰਤਾਰ ਨੇ। ਲਿਖਿ = ਲਿਖ ਕੇ। ਪਾਇਆ = (ਭਾਗਾਂ ਵਿਚ) ਦੇ ਦਿੱਤਾ ਹੈ ॥੧੫॥ਹੇ ਨਾਨਕ! ਜੋ ਕੁਝ (ਮਨੁੱਖ ਆਪਣੇ ਕਰਮਾਂ ਦਾ) ਬੀ ਬੀਜਦਾ ਹੈ ਉਹੀ (ਫਲ) ਖਾਂਦਾ ਹੈ, ਕਰਤਾਰ ਨੇ (ਇਹ ਰਜ਼ਾ ਜੀਵਾਂ ਦੇ ਮੱਥੇ ਉਤੇ) ਲਿਖ ਕੇ ਰੱਖ ਦਿੱਤੀ ਹੈ ॥੧੫॥
 
सलोक मः २ ॥
Salok mėhlā 2.
Shalok, Second Mehl:
ਸਲੋਕ ਦੂਜੀ ਪਾਤਿਸ਼ਾਹੀ।
xxxXXX
 
कथा कहाणी बेदीं आणी पापु पुंनु बीचारु ॥
Kathā kahāṇī beḏīʼn āṇī pāp punn bīcẖār.
The Vedas bring forth stories and legends, and thoughts of vice and virtue.
ਵੇਦਾ ਨੇ ਸਾਖੀਆਂ ਅਤੇ ਪ੍ਰਸੰਗ ਲਿਆਦੇ ਹਨ ਅਤੇ ਉਹ ਬਦੀ ਅਤੇ ਨੇਕੀ ਦੀ ਵਿਆਖਿਆ ਕਰਦੇ ਹਨ।
ਬੇਦੀ = ਵੇਦਾਂ ਨੇ। ਆਣੀ = ਲਿਆਂਦੀ। ਕਥਾ ਕਹਾਣੀ = (ਭਾਵ,) ਸਿੱਖਿਆ, ਤਾਲੀਮ। ਪਾਪੁ ਪੁੰਨ ਬੀਚਾਰੁ = ਇਹ ਵਿਚਾਰ ਕਿ ਪਾਪ ਕੀਹ ਹੈ ਤੇ ਪੁੰਨ ਕੀਹ ਹੈ।(ਜੋ) ਤਾਲੀਮ ਵੇਦਾਂ ਨੇ ਲਿਆਂਦੀ (ਭਾਵ, ਦਿੱਤੀ), (ਉਸ ਵਿਚ ਇਹ) ਵਿਚਾਰ ਹੈ ਕਿ ਪਾਪ ਕੀਹ ਹੈ ਤੇ ਪੁੰਨ ਕੀਹ ਹੈ,
 
दे दे लैणा लै लै देणा नरकि सुरगि अवतार ॥
Ḏe ḏe laiṇā lai lai ḏeṇā narak surag avṯār.
What is given, they receive, and what is received, they give. They are reincarnated in heaven and hell.
ਜੋ ਕੁਛ ਮਨੁੱਖ ਮੁੰਨਾਰਥੀ ਦਿੰਦੇ ਹਨ, ਉਹ ਲੈਂਦੇ ਹਨ ਅਤੇ ਜੋ ਕੁਛ ਉਹ ਪੁੰਨਾਰਥੀ ਲੈਂਦੇ ਹਨ ਉਹ ਦਿੰਦੇ ਹਨ। ਆਪਣੇ ਅਮਲਾਂ ਅਨੁਸਾਰ ਉਹ ਜਹੰਨਮ ਜਾ ਬਹਿਸ਼ਤ ਵਿੱਚ ਜਨਮ ਧਾਰਦੇ ਹਨ।
ਦੇ ਦੇ ਲੈਣਾ = ਆਪ ਹੱਥੋਂ ਦੇ ਕੇ ਹੀ ਲਈਦਾ ਹੈ, ਆਪਣਾ ਦਿੱਤਾ ਹੀ ਅੱਗੇ ਲਈਦਾ ਹੈ। ਲੈ ਲੈ ਦੇਣਾ = ਜੋ ਕਿਸੇ ਪਾਸੋਂ ਲੈਂਦੇ ਹਾਂ ਉਹ ਮੋੜਨਾ ਪਏਗਾ। ਨਰਕਿ = ਨਰਕ ਵਿਚ। ਅਵਤਾਰ = ਜੰਮਣਾ, ਥਾਂ ਮਿਲਣੀ।(ਉਸ ਨੇ ਇਹ ਦੱਸਿਆ ਹੈ ਕਿ ਹੱਥੋਂ) ਦੇ ਕੇ ਹੀ (ਮੁੜ) ਲਈਦਾ ਹੈ ਤੇ ਜੋ ਕੁਝ ਕਿਸੇ ਤੋਂ ਲੈਂਦੇ ਹਾਂ ਉਹ (ਅਗਲੇ ਜਨਮ ਵਿਚ) ਮੋੜੀਦਾ ਹੈ, (ਆਪਣੇ ਕੀਤੇ ਕਰਮਾਂ ਅਨੁਸਾਰ) ਨਰਕ ਵਿਚ ਜਾਂ ਸੁਰਗ ਵਿਚ ਅੱਪੜੀਦਾ ਹੈ,
 
उतम मधिम जातीं जिनसी भरमि भवै संसारु ॥
Uṯam maḏẖim jāṯīʼn jinsī bẖaram bẖavai sansār.
High and low, social class and status - the world wanders lost in superstition.
ਉਨ੍ਹਾਂ ਨੂੰ ਪੜ੍ਹਨ ਦੁਆਰਾ ਦੁਨੀਆਂ ਉਚੀਆਂ ਅਤੇ ਨੀਵੀਆਂ ਜਾਤਾਂ ਤੇ ਸ਼ਰੇਣੀਆਂ ਦੇ ਵਹਿਮ ਅੰਦਰ ਭਟਕਦੀ ਹੈ।
ਮਧਿਮ = ਨੀਵਾਂ। ਜਾਤੀ ਜਿਨਸੀ ਭਰਮਿ = ਜਾਤਾਂ ਦੇ ਤੇ ਕਿਸਮਾਂ ਦੇ ਭਰਮ ਵਿਚ।(ਇਸ ਤਾਲੀਮ ਅਨੁਸਾਰ) ਦੁਨੀਆ ਉੱਚੀਆਂ ਨੀਵੀਆਂ ਜਾਤਾਂ ਤੇ ਕਿਸਮਾਂ ਦੇ ਵਹਿਮਾਂ ਵਿਚ ਖ਼ੁਆਰ ਹੁੰਦੀ ਹੈ।
 
अम्रित बाणी ततु वखाणी गिआन धिआन विचि आई ॥
Amriṯ baṇī ṯaṯ vakẖāṇī gi▫ān ḏẖi▫ān vicẖ ā▫ī.
The Ambrosial Word of Gurbani proclaims the essence of reality. Spiritual wisdom and meditation are contained within it.
ਸੁਧਾ ਸਰੂਪ ਗੁਰਬਾਣੀ ਅਸਲ ਗੱਲ ਦੱਸਦੀ ਹੈ ਅਤੇ ਬ੍ਰਹਿਮਬੋਧ ਅਤੇ ਬੰਦਗੀ ਦੀ ਦਸ਼ਾਂ ਅੰਦਰ ਇਹ ਗੁਰਾਂ ਤੇ ਨਾਜ਼ਲ ਹੋਈ ਹੈ।
ਤਤੁ = ਅਸਲੀਅਤ, ਜਗਤ ਦਾ ਮੂਲ ਪਰਮਾਤਮਾ। ਵਖਾਣੀ = ਬਿਆਨ ਕਰਨ ਵਾਲੀ। ਗਿਆਨ ਧਿਆਨ ਵਿਚਿ = ਤੱਤ ਦੇ ਗਿਆਨ ਤੇ ਤੱਤ ਦੇ ਧਿਆਨ ਦੇ ਸੰਬੰਧ ਵਿਚ, ਪ੍ਰਭੂ ਦੇ ਗੁਣਾਂ ਦੀ ਵਿਚਾਰ ਕੀਤਿਆਂ ਤੇ ਪ੍ਰਭੂ ਵਿਚ ਸੁਰਤ ਜੋੜਿਆਂ। ਆਈ = ਪਰਗਟ ਹੋਈ; ਉਚਾਰੀ ਗਈ।(ਗੁਰੂ ਦੀ) ਬਾਣੀ ਨਾਮ-ਅੰਮ੍ਰਿਤ ਨਾਲ ਭਰੀ ਹੋਈ ਹੈ, ਤੇ ਪ੍ਰਭੂ ਦੇ ਗੁਣ ਬਿਆਨ ਕਰਦੀ ਹੈ, ਇਹ ਬਾਣੀ ਪ੍ਰਭੂ ਦੇ ਗੁਣਾਂ ਦੀ ਵਿਚਾਰ ਕੀਤਿਆਂ ਤੇ ਪ੍ਰਭੂ ਵਿਚ ਸੁਰਤ ਜੋੜਿਆਂ ਪਰਗਟ ਹੋਈ ਹੈ।
 
गुरमुखि आखी गुरमुखि जाती सुरतीं करमि धिआई ॥
Gurmukẖ ākẖī gurmukẖ jāṯī surṯīʼn karam ḏẖi▫ā▫ī.
The Gurmukhs chant it, and the Gurmukhs realize it. Intuitively aware, they meditate on it.
ਗੁਰੂ-ਅਨੁਸਾਰੀ ਇਸ ਨੂੰ ਉਚਾਰਦੇ ਹਨ। ਗੁਰੂ ਅਨੁਸਾਰੀ ਇਸ ਨੂੰ ਅਨੁਭਵ ਕਰਦੇ ਹਨ ਅਤੇ ਹਰੀ ਦੀ ਦਇਆ ਦੁਆਰਾ ਗਿਆਨੀ ਇਸਨੂੰ ਵੀਚਾਰਦੇ ਹਨ।
ਗੁਰਮੁਖਿ ਆਖੀ = ਗੁਰੂ ਨੇ ਉਚਾਰੀ। ਜਾਤੀ = ਸਮਝੀ। ਸੁਰਤੀ = ਸੁਰਤਿਆਂ ਨੇ, (ਜਿਵੇਂ, ਬੇਦੀ) ਜਿਨ੍ਹਾਂ ਨੇ ਇਸ ਵਿਚ ਸੁਰਤ ਜੋੜੀ। ਕਰਮਿ = ਪ੍ਰਭੂ ਦੀ ਮਿਹਰ ਨਾਲ।(ਜੋ) ਬਾਣੀ ਗੁਰੂ ਨੇ ਉਚਾਰੀ ਹੈ, (ਜਿਸ ਦੇ ਡੂੰਘੇ ਭੇਤ ਨੂੰ) ਗੁਰੂ ਨੇ ਸਮਝਿਆ ਹੈ (ਇਸ ਨੂੰ) ਸੁਰਤਿਆਂ ਨੇ ਜਪਿਆ ਹੈ।
 
हुकमु साजि हुकमै विचि रखै हुकमै अंदरि वेखै ॥
Hukam sāj hukmai vicẖ rakẖai hukmai anḏar vekẖai.
By the Hukam of His Command, He formed the Universe, and in His Hukam, He keeps it. By His Hukam, He keeps it under His Gaze.
ਆਪਣੀ ਰਜ਼ਾ ਅੰਦਰ ਸੰਸਾਰ ਨੂੰ ਰਚ ਕੇ ਸੁਅਮੀ ਇਸ ਨੂੰ ਆਪਣੀ ਰਜਾ ਅੰਦਰ ਰਖਦਾ ਹੈ ਅਤੇ ਆਪਣੀ ਰਾ ਅੰਦਰ ਹੀ ਉਹ ਇਸ ਨੂੰ ਦੇਖਦਾ ਹੈ।
ਵੇਖੈ = ਸੰਭਾਲ ਕਰਦਾ ਹੈ।(ਇਹ ਬਾਣੀ ਦੱਸਦੀ ਹੈ ਕਿ) ਪਰਮਾਤਮਾ ਆਪਣਾ ਹੁਕਮ (-ਰੂਪ ਸੱਤਿਆ) ਸਾਜ ਕੇ (ਸਭ ਜੀਵਾਂ ਨੂੰ) ਆਪਣੇ ਹੁਕਮ ਵਿਚ ਹੀ ਰੱਖਿਆ ਹੈ ਤੇ ਹੁਕਮ ਵਿਚ ਹੀ ਸੰਭਾਲ ਕਰਦਾ ਹੈ।
 
नानक अगहु हउमै तुटै तां को लिखीऐ लेखै ॥१॥
Nānak agahu ha▫umai ṯutai ṯāʼn ko likī▫ai lekẖai. ||1||
O Nanak, if the mortal shatters his ego before he departs, as it is pre-ordained, then he is approved. ||1||
ਜੇਕਰ ਮਰਣ ਤੋਂ ਪਹਿਲਾਂ ਬੰਦੇ ਦੀ ਹੰਤਾ ਨਵਿਰਤ ਹੋ ਜਾਵੇ, ਹੇ ਨਾਨਕ! ਤਦ ਉਹ ਰੱਬ ਦੇ ਦਰਬਾਰ ਵਿੱਚ ਕਬੂਲ ਪੈ ਜਾਂਦਾ ਹੈ।
ਅਗਹੁ = ਪਹਿਲਾਂ। ਕੋ = ਕੋਈ, ਜੀਵ। ਲਿਖੀਐ ਲੇਖੈ = ਲੇਖੇ ਵਿਚ ਲਿਖਿਆ ਜਾਂਦਾ ਹੈ, ਪ੍ਰਵਾਨ ਹੁੰਦਾ ਹੈ ॥੧॥ਹੇ ਨਾਨਕ! (ਇਸ ਬਾਣੀ ਦੀ ਬਰਕਤਿ ਨਾਲ) ਪਹਿਲਾਂ (ਜੀਵ ਦੀ) ਹਉਮੈ ਦੂਰ ਹੁੰਦੀ ਹੈ ਤਾਂ ਜੀਵ ਪ੍ਰਭੂ ਦੀ ਹਜ਼ੂਰੀ ਵਿਚ ਪ੍ਰਵਾਨ ਹੁੰਦਾ ਹੈ ॥੧॥
 
मः १ ॥
Mėhlā 1.
First Mehl:
ਪਹਿਲੀ ਪਾਤਿਸ਼ਾਹੀ।
xxxXXX
 
बेदु पुकारे पुंनु पापु सुरग नरक का बीउ ॥
Beḏ pukāre punn pāp surag narak kā bī▫o.
The Vedas proclaim that vice and virtue are the seeds of heaven and hell.
ਵੇਦ ਕੂਕਦੇ ਹਨ ਕਿ ਨੇਕੀ ਅਤੇ ਬਦੀ ਬਹਿਸ਼ਤ ਅਤੇ ਜਹੰਨਮ ਦਾ ਬੀਜ ਹਨ।
ਬੇਦੁ ਪੁਕਾਰੇ = ਵੇਦ ਉੱਚੀ ਆਖਦਾ ਹੈ, (ਭਾਵ, ਵੇਦ ਦੀ ਤਾਲੀਮ ਇਹ ਹੈ ਕਿ)। ਬੀਉ = ਬੀਜ, ਮੂਲ, ਕਾਰਨ।ਵੇਦ ਦੀ ਤਾਲੀਮ ਇਹ ਹੈ ਕਿ (ਜੀਵ ਦਾ ਕੀਤਾ ਹੋਇਆ) ਪੁੰਨ-ਕਰਮ (ਉਸ ਦੇ ਵਾਸਤੇ) ਸੁਰਗ (ਮਿਲਣ) ਦਾ ਸਬੱਬ (ਬਣਦਾ) ਹੈ ਤੇ ਪਾਪ (ਜੀਵ ਲਈ) ਨਰਕ (ਵਿਚ ਪੈਣ) ਦਾ ਕਾਰਨ ਹੋ ਜਾਂਦਾ ਹੈ;
 
जो बीजै सो उगवै खांदा जाणै जीउ ॥
Jo bījai so ugvai kẖāʼnḏā jāṇai jī▫o.
Whatever is planted, shall grow. The soul eats the fruits of its actions, and understands.
ਜਿਹੜਾ ਕੁਛ ਬੰਦਾ ਬੀਜਦਾ ਹੈ, ਕੇਵਲ ਉਹ ਹੀ ਉਗਦਾ ਹੈ। ਜਦ ਆਦਮਾ ਆਪਣੇ ਅਮਲਾਂ ਦੇ ਫਲ ਨੂੰ ਖਾਂਦੀ ਹੈ, ਤਾਂ ਉਹ ਇਸ ਨੂੰ ਅਨੁਭਵ ਕਰਦੀ ਹੈ।
ਜੋ = ਜੋ ਕੁਝ। ਖਾਂਦਾ ਜੀਉ = (ਬੀਜੇ ਹੋਏ ਦਾ ਫਲ) ਖਾਣ ਵਾਲਾ ਜੀਵ। ਜਾਣੈ = ਜਾਣ ਲੈਂਦਾ ਹੈ।(ਆਪਣੇ ਕੀਤੇ ਹੋਏ ਪੁੰਨ ਜਾਂ ਪਾਪ ਦਾ ਫਲ) ਖਾਣ ਵਾਲਾ (ਹਰੇਕ) ਜੀਵ (ਆਪ ਹੀ) ਜਾਣ ਲੈਂਦਾ ਹੈ ਕਿ ਜੋ ਕੁਝ ਕੋਈ ਬੀਜਦਾ ਹੈ ਉਹੀ ਉੱਗਦਾ ਹੈ।
 
गिआनु सलाहे वडा करि सचो सचा नाउ ॥
Gi▫ān salāhe vadā kar sacẖo sacẖā nā▫o.
Whoever praises spiritual wisdom as great, becomes truthful in the True Name.
ਬ੍ਰਹਮ ਬੋਧ ਨੂੰ ਵਿਸ਼ਾਲ ਜਾਣ, ਜੋ ਕੋਈ ਭੀ ਇਸ ਦੀ ਸਿਫ਼ਤ ਕਰਦਾ ਹੈ, ਉਹ ਸੱਚੇ ਨਾਮ ਨੂੰ ਉਚਾਰਨ ਕਰਨ ਦੁਆਰਾ ਸਤਵਾਦੀ ਹੋ ਜਾਂਦਾ ਹੈ।
ਗਿਆਨੁ = ਗੁਰੂ ਦਾ (ਦਿੱਤਾ ਹੋਇਆ) ਗਿਆਨ, ਉੱਚੀ ਵਿਚਾਰ। ਸਲਾਹੇ = ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹੈ। ਵਡਾ ਕਰਿ = (ਪ੍ਰਭੂ ਨੂੰ) ਵੱਡਾ ਆਖ ਆਖ ਕੇ। ਸਚਾ = ਸਦਾ-ਥਿਰ ਰਹਿਣ ਵਾਲਾ।(ਸੋ, ਇਸ ਕਰਮ-ਕਾਂਡ ਦੀ ਤਾਲੀਮ ਵਿਚ ਪ੍ਰਭੂ ਦੀ ਸਿਫ਼ਤ-ਸਾਲਾਹ ਤੇ ਪ੍ਰਭੂ ਦੀ ਮਿਹਰ ਨੂੰ ਕੋਈ ਥਾਂ ਨਹੀਂ ਹੈ)। (ਪਰ ਗੁਰੂ ਦਾ ਬਖ਼ਸ਼ਿਆ) ਗਿਆਨ ਪਰਮਾਤਮਾ ਨੂੰ ਵੱਡਾ ਆਖ ਕੇ (ਉਸ ਦੀ) ਸਿਫ਼ਤ-ਸਾਲਾਹ ਕਰਦਾ ਹੈ (ਤੇ ਦੱਸਦਾ ਹੈ ਕਿ) ਪ੍ਰਭੂ ਦਾ ਨਾਮ ਸਦਾ ਕਾਇਮ ਰਹਿਣ ਵਾਲਾ ਹੈ,
 
सचु बीजै सचु उगवै दरगह पाईऐ थाउ ॥
Sacẖ bījai sacẖ ugvai ḏargėh pā▫ī▫ai thā▫o.
When Truth is planted, Truth grows. In the Court of the Lord, you shall find your place of honor.
ਸੱਚਾਈ ਬੀਜਣ ਦੁਆਰਾ ਜੀਵ ਅੰਦਰ ਸੱਚਾਈ ਉਤਪੰਨ ਹੋ ਜਾਂਦੀ ਹੈ ਅਤੇ ਉਸ ਨੂੰ ਪ੍ਰਭੂ ਦੇ ਦਰਬਾਰ ਅੰਦਰ ਟਿਕਾਣਾ ਮਿਲ ਜਾਂਦਾ ਹੈ।
ਪਾਈਐ ਥਾਉ = ਥਾਂ ਮਿਲਦੀ ਹੈ, ਪ੍ਰਵਾਨ ਹੋਵੀਦਾ ਹੈ।ਜੋ ਮਨੁੱਖ ਪ੍ਰਭੂ ਦਾ ਨਾਮ (ਹਿਰਦੇ ਵਿਚ) ਬੀਜਦਾ ਹੈ ਉਸ ਦੇ ਅੰਦਰ ਨਾਮ ਹੀ ਪ੍ਰਫੁਲਤ ਹੁੰਦਾ ਹੈ ਤੇ ਉਸ ਨੂੰ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਮਿਲਦਾ ਹੈ।