Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

गुर परसादी घटि चानणा आन्हेरु गवाइआ ॥
Gur parsādī gẖat cẖānṇā ānĥer gavā▫i▫ā.
By Guru's Grace, the heart is illumined, and darkness is dispelled.
ਗੁਰਾਂ ਦੀ ਦਇਆ ਦੁਆਰਾ, ਮਨੁੱਸ਼ ਦਾ ਮਨ ਰੋਸ਼ਨ ਅਤੇ ਅਨ੍ਹੇਰਾ ਦੂਰ ਹੋ ਜਾਂਦਾਹੈ।
ਗੁਰ ਪਰਸਾਦੀ = ਗੁਰੂ ਦੀ ਕਿਰਪਾ ਨਾਲ। ਘਟਿ = ਹਿਰਦੇ ਵਿਚ।(ਸਤਸੰਗ ਵਿਚ ਰਿਹਾਂ) ਸਤਿਗੁਰੂ ਦੀ ਕਿਰਪਾ ਨਾਲ ਹਿਰਦੇ ਵਿਚ (ਪ੍ਰਭੂ ਦੇ ਨਾਮ ਦਾ) ਪ੍ਰਕਾਸ਼ ਹੋ ਜਾਂਦਾ ਹੈ ਤੇ (ਮਾਇਆ ਦੇ ਮੋਹ ਦਾ) ਹਨੇਰਾ ਦੂਰ ਹੋ ਜਾਂਦਾ ਹੈ।
 
लोहा पारसि भेटीऐ कंचनु होइ आइआ ॥
Lohā pāras bẖetī▫ai kancẖan ho▫e ā▫i▫ā.
Iron is transformed into gold, when it touches the Philosopher's Stone.
ਅਮੋਲਕ ਪੱਥਰ ਦੇ ਨਾਲ ਲੱਗਣ ਦੁਆਰ, ਲੋਹਾ ਸੋਨਾ ਹੋ ਜਾਂਦਾ ਹੈ।
ਪਾਰਸਿ = ਪਾਰਸ ਨਾਲ। ਕੰਚਨੁ = ਸੋਨਾ।(ਜਿਵੇਂ) ਪਾਰਸ ਨਾਲ ਛੋਹਿਆਂ ਲੋਹਾ ਸੋਨਾ ਬਣ ਜਾਂਦਾ ਹੈ,
 
नानक सतिगुरि मिलिऐ नाउ पाईऐ मिलि नामु धिआइआ ॥
Nānak saṯgur mili▫ai nā▫o pā▫ī▫ai mil nām ḏẖi▫ā▫i▫ā.
O Nanak, meeting with the True Guru, the Name is obtained. Meeting Him, the mortal meditates on the Name.
ਨਾਨਕ ਸੱਚੇ ਗੁਰਾਂ ਨਾਲ ਮਿਲਣ ਦੁਆਰਾ, ਨਾਮ ਪ੍ਰਾਪਤ ਹੁੰਦਾ ਹੈ ਅਤੇ ਉਹਨਾਂ ਦੀ ਸੰਗਤ ਕਰਨ ਦੁਆਰਾ, ਪ੍ਰਾਣੀ ਨਾਮ ਦਾ ਸਿਮਰਨ ਕਰਦਾ ਹੈ।
ਸਤਿਗੁਰਿ ਮਿਲਿਐ = (ਪੂਰਨ ਕਾਰਦੰਤਕ, Locative Absolute) ਜੇ ਗੁਰੂ ਮਿਲੇ। ਮਿਲਿ = (ਗੁਰੂ ਨੂੰ) ਮਿਲ ਕੇ।(ਇਸੇ ਤਰ੍ਹਾਂ) ਹੇ ਨਾਨਕ! ਜੇ ਸਤਿਗੁਰੂ ਮਿਲ ਪਏ (ਤਾਂ ਗੁਰੂ ਦੀ ਛੁਹ ਨਾਲ) ਨਾਮ ਮਿਲ ਜਾਂਦਾ ਹੈ, (ਗੁਰੂ ਨੂੰ) ਮਿਲ ਕੇ ਨਾਮ ਸਿਮਰੀਦਾ ਹੈ।
 
जिन्ह कै पोतै पुंनु है तिन्ही दरसनु पाइआ ॥१९॥
Jinĥ kai poṯai punn hai ṯinĥī ḏarsan pā▫i▫ā. ||19||
Those who have virtue as their treasure, obtain the Blessed Vision of His Darshan. ||19||
ਜਿਨ੍ਹਾਂ ਦੇ ਖਜਾਨੇ ਵਿੱਚ ਨੇਕੀ ਹੈ, ਉਹਨਾ ਨੂੰ ਪ੍ਰਭੂ ਦੇ ਦੀਦਾਰ ਦੀ ਦਾਤ ਮਿਲਦੀ ਹੈ।
ਪੋਤੈ = ਖ਼ਜ਼ਾਨੇ ਵਿਚ, ਭਾਗਾਂ ਵਿਚ (ਵੇਖੋ ਪਉੜੀ ਨੰ: ੨ ਚੌਥੀ ਤੁਕ)। ਤਿਨ੍ਹ੍ਹੀ = ਉਹਨਾਂ ਨੇ ॥੧੯॥ਪਰ (ਪ੍ਰਭੂ ਦਾ) ਦੀਦਾਰ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ ਜਿਨ੍ਹਾਂ ਦੇ ਭਾਗਾਂ ਵਿਚ (ਪਿਛਲੀ ਕੀਤੀ) ਭਲਿਆਈ ਮੌਜੂਦ ਹੈ ॥੧੯॥
 
सलोक मः १ ॥
Salok mėhlā 1.
Shalok, First Mehl:
ਸਲੋਕ ਪਹਿਲੀ ਪਾਤਿਸ਼ਾਹੀ।
xxxXXX
 
ध्रिगु तिना का जीविआ जि लिखि लिखि वेचहि नाउ ॥
Ḏẖarig ṯinā kā jīvi▫ā jė likẖ likẖ vecẖėh nā▫o.
Cursed are the lives of those who read and write the Lord's Name to sell it.
ਲਾਣ੍ਹਤ ਮਾਰਿਆ ਹੈ ਉਨ੍ਹਾਂ ਦਾ ਜੀਵਨ, ਜੋ ਵੇਚਣ ਦੇ ਨਹੀਂ ਪ੍ਰਭੂ ਦੇ ਨਾਮ ਨੂੰ ਲਿਖਦੇ, ਪੜ੍ਹਦੇ ਹਨ।
ਜਿ = ਜੋ ਮਨੁੱਖ। ਨਾਉ = (ਤਵੀਤ ਤੇ ਜੰਤ੍ਰ-ਮੰਤ੍ਰ ਆਦਿਕ ਦੀ ਸ਼ਕਲ ਵਿਚ) ਪ੍ਰਭੂ ਦਾ ਨਾਮ।ਜੋ ਮਨੁੱਖ ਪਰਮਾਤਮਾ ਦਾ ਨਾਮ (ਤਵੀਤ ਤੇ ਜੰਤ੍ਰ-ਜੰਤ੍ਰ ਆਦਿਕ ਦੀ ਸ਼ਕਲ ਵਿਚ) ਵੇਚਦੇ ਹਨ ਉਹਨਾਂ ਦੇ ਜੀਉਣ ਨੂੰ ਲਾਹਨਤ ਹੈ।
 
खेती जिन की उजड़ै खलवाड़े किआ थाउ ॥
Kẖeṯī jin kī ujṛai kẖalvāṛe ki▫ā thā▫o.
Their crop is devastated - what harvest will they have?
ਜਿਨ੍ਹਾਂ ਦੀ ਫਸਲ ਉਜੜ ਪੁਜੜ ਗਈ ਹੈ ਉਨ੍ਹਾਂ ਨੂੰ ਖਲਵਾਰੇ ਨਹੀਂ ਕਿਹੜੀ ਜਗ੍ਹਾ ਦੀ ਲੋੜ ਹੈ?
ਕਿਆ ਥਾਉ = (ਭਾਵ,) ਕੋਈ ਥਾਂ ਨਹੀਂ, ਕਿਤੇ ਨਹੀਂ ਬਣਦਾ।(ਜੇ ਉਹ ਬੰਦਗੀ ਭੀ ਕਰਦੇ ਹਨ ਤਾਂ ਭੀ ਉਹਨਾਂ ਦੀ 'ਨਾਮ' ਵਾਲੀ ਫ਼ਸਲ ਇਸ ਤਰ੍ਹਾਂ ਨਾਲੋ ਨਾਲ ਹੀ ਉੱਜੜਦੀ ਜਾਂਦੀ ਹੈ, ਤੇ) ਜਿਨ੍ਹਾਂ ਦੀ ਫ਼ਸਲ (ਨਾਲੋ ਨਾਲ) ਉੱਜੜਦੀ ਜਾਏ ਉਹਨਾਂ ਦਾ ਖਲਵਾੜਾ ਕਿੱਥੇ ਬਣਨਾ ਹੋਇਆ? (ਭਾਵ, ਉਸ ਬੰਦਗੀ ਦਾ ਚੰਗਾ ਸਿੱਟਾ ਨਹੀਂ ਨਿਕਲ ਸਕਦਾ, ਕਿਉਂਕਿ ਉਹ ਬੰਦਗੀ ਦੇ ਸਹੀ ਰਾਹ ਤੋਂ ਖੁੰਝੇ ਰਹਿੰਦੇ ਹਨ)।
 
सचै सरमै बाहरे अगै लहहि न दादि ॥
Sacẖai sarmai bāhre agai lahėh na ḏāḏ.
Lacking truth and humility, they shall not be appreciated in the world hereafter.
ਜੋ ਸੱਚ ਅਤੇ ਕਰੜੀ ਘਾਲ ਤੋਂ ਸਖਣੇ ਹਨ ਉਨ੍ਹਾਂ ਦੀ ਪ੍ਰਲੋਕ ਵਿੱਚ ਕਦਰ ਨਹੀਂ ਹੁੰਦੀ।
ਸਰਮ = ਉੱਦਮ। ਦਾਦਿ = ਕਦਰ, ਸ਼ਾਬਾਸ਼ੇ।ਸਹੀ ਮਿਹਨਤ ਤੋਂ ਬਿਨਾ ਪ੍ਰਭੂ ਦੀ ਹਜ਼ੂਰੀ ਵਿਚ ਭੀ ਉਹਨਾਂ ਦੀ ਕਦਰ ਨਹੀਂ ਹੁੰਦੀ।
 
अकलि एह न आखीऐ अकलि गवाईऐ बादि ॥
Akal eh na ākẖī▫ai akal gavā▫ī▫ai bāḏ.
Wisdom which leads to arguments is not called wisdom.
ਅਕਲਮੰਦੀ ਜੋ ਬਖੇੜਿਆਂ ਵਿੱਚ ਗੁਆ ਨਹੀਂ ਜਾਂਦੀ ਹੈ, ਇਹ ਕਿਸੇ ਤਰ੍ਹਾਂ ਭੀ ਅਕਲਮੰਦੀ ਨਹੀਂ ਕਹੀ ਜਾ ਸਕਦੀ।
ਬਾਦਿ = ਵਿਅਰਥ।(ਪਰਮਾਤਮਾ ਦਾ ਸਿਮਰਨ ਕਰਨਾ ਬੜੀ ਸੁੰਦਰ ਅਕਲ ਦੀ ਗੱਲ ਹੈ, ਪਰ ਤਵੀਤ-ਧਾਗੇ ਬਣਾ ਕੇ ਦੇਣ ਵਿਚ ਰੁੱਝ ਪੈਣ ਨਾਲ ਇਹ) ਅਕਲ ਵਿਅਰਥ ਗਵਾ ਲੈਣਾ-ਇਸ ਨੂੰ ਅਕਲ ਨਹੀਂ ਆਖੀਦਾ।
 
अकली साहिबु सेवीऐ अकली पाईऐ मानु ॥
Aklī sāhib sevī▫ai aklī pā▫ī▫ai mān.
Wisdom leads us to serve our Lord and Master; through wisdom, honor is obtained.
ਸਿਆਣਾ ਰਾਹੀਂ, ਪ੍ਰਾਣੀ ਸੁਆਮੀ ਦੀ ਘਾਲ ਕਮਾਉਂਦਾ ਹੈ ਅਤੇ ਸਿਆਣਪ ਰਾਹੀਂ ਉਹ ਇੱਜ਼ਤ, ਆਬਰੂ ਪਾਉਂਦਾ ਹੈ।
ਸੇਵੀਐ = ਸਿਮਰੀਏ। ਮਾਨੁ = ਇੱਜ਼ਤ।ਅਕਲ ਇਹ ਹੈ ਕਿ ਪਰਮਾਤਮਾ ਦਾ ਸਿਮਰਨ ਕਰੀਏ ਤੇ ਇੱਜ਼ਤ ਖੱਟੀਏ,
 
अकली पड़्हि कै बुझीऐ अकली कीचै दानु ॥
Aklī paṛĥ kai bujẖī▫ai aklī kīcẖai ḏān.
Wisdom does not come by reading textbooks; wisdom inspires us to give in charity.
ਸਿਆਣਪ ਦੇ ਰਾਹੀਂ, ਬੰਦਾ ਪੜ੍ਹਨ ਦੁਆਰਾ ਸਿਖ-ਮਤ ਲੈਂਦਾ ਹੈ ਅਤੇ ਸਿਆਣਪ ਦੇ ਰਾਹੀਂ, ਉਹ ਦਰੁਸਤ ਤੌਰ ਤੇ ਖੈਰਾਤ ਕਰਦਾ ਹੈ।
ਕੀਚੈ ਦਾਨੁ = (ਉਹ ਸਮਝ) ਹੋਰਨਾਂ ਨੂੰ ਭੀ ਸਿਖਾਈਏ।ਅਕਲ ਇਹ ਹੈ ਕਿ (ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੀ ਬਾਣੀ) ਪੜ੍ਹੀਏ (ਇਸ ਦੇ ਡੂੰਘੇ ਭੇਤ) ਸਮਝੀਏ ਤੇ ਹੋਰਨਾਂ ਨੂੰ ਸਮਝਾਈਏ।
 
नानकु आखै राहु एहु होरि गलां सैतानु ॥१॥
Nānak ākẖai rāhu ehu hor galāʼn saiṯān. ||1||
Says Nanak, this is the Path; other things lead to Satan. ||1||
ਗੁਰੂ ਜੀ ਆਖਦੇ ਹਨ, ਕੇਵਲ ਇਹ ਹੀ ਸੱਚਾ ਮਾਰਗ ਹੈ। ਭੁਤਨਿਆਂ ਵਾਲੀਆਂ ਹਨ ਹੋਰ ਸਾਰੀਆਂ ਬਾਤਾਂ।
xxx ॥੧॥ਨਾਨਕ ਆਖਦਾ ਹੈ ਕਿ ਜ਼ਿੰਦਗੀ ਦਾ ਸਹੀ ਰਸਤਾ ਸਿਰਫ਼ ਇਹੀ ਹੈ, (ਸਿਮਰਨ ਤੋਂ) ਲਾਂਭ ਦੀਆਂ ਗੱਲਾਂ (ਦੱਸਣ ਵਾਲਾ) ਸ਼ੈਤਾਨ ਹੈ ॥੧॥
 
मः २ ॥
Mėhlā 2.
Second Mehl:
ਦੂਜੀ ਪਾਤਿਸ਼ਾਹੀ।
xxxXXX
 
जैसा करै कहावै तैसा ऐसी बनी जरूरति ॥
Jaisā karai kahāvai ṯaisā aisī banī jarūraṯ.
Mortals are known by their actions; this is the way it has to be.
ਜਿਹੋ ਜਿਹਾ ਜੀਵ ਕਰਦਾ ਹੈ, ਵੁਹੋ ਜੇਹਾ ਹੀ ਉਹ ਆਖਿਆ ਜਾਂਦਾ ਹੈ। ਐਹੋ ਜੇਹੀ ਹੈ ਸਮੇ ਦੀ ਮੰਗ।
ਐਸੀ ਬਨੀ ਜਰੂਰਤਿ = ਲੋੜ ਅਜੇਹੀ ਬਣੀ ਹੋਈ ਹੈ, ਨਿਯਮ ਐਸਾ ਬੱਝਾ ਹੋਇਆ ਹੈ, ਅਵੱਸੋਂ ਇਹ ਗੱਲ ਬਣੀ ਹੋਈ ਹੈ। ਕਹਾਵੈ = ਅਖਵਾਂਦਾ ਹੈ।ਅਵੱਸੋਂ ਹੀ ਐਸੀ ਮਰਯਾਦਾ ਬਣੀ ਹੋਈ ਹੈ ਕਿ ਮਨੁੱਖ ਜਿਹੋ ਜਿਹਾ ਕੰਮ ਕਰਦਾ ਹੈ ਉਹੋ ਜਿਹਾ ਉਸ ਦਾ ਨਾਮ ਪੈ ਜਾਂਦਾ ਹੈ।
 
होवहि लिंङ झिंङ नह होवहि ऐसी कहीऐ सूरति ॥
Hovėh liń jẖiń nah hovėh aisī kahī▫ai sūraṯ.
They should show goodness, and not be deformed by their actions; this is how they are called beautiful.
ਜੀਵ ਦੇ ਅੰਗ ਨੇਕੀ ਨਾਲ ਸ਼ਸ਼ੋਭਤ ਹੋਣੇ ਚਾਹੀਦੇ ਹਨ ਨਾਂ ਕਿ ਬਦੀ ਨਾਲ ਕੁਰੂਪ ਬਣੇ ਹੋਏ। ਕੇਵਲ ਇਸ ਤਰ੍ਹਾਂ ਹੀ ਉਹ ਸੁੰਦਰ ਰੂਪ ਵਾਲਾ ਆਖਿਆ ਜਾ ਸਕਦਾ ਹੈ।
ਲਿੰਙ = ਨਰੋਏ ਅੰਗ। ਝਿੰਙ = ਝੜੇ ਹੋਏ ਅੰਗ। ਐਸੀ ਕਹੀਐ ਸੂਰਤਿ = ਐਸੀ ਸੂਰਤਿ ਮਨੁੱਖਾ ਸੂਰਤਿ ਕਹੀਏ, ਮਨੁੱਖਾ ਸਰੀਰ ਇਹੋ ਜਿਹਾ ਹੀ ਹੋਣਾ ਚਾਹੀਦਾ ਹੈ।(ਇਸ ਮਰਯਾਦਾ ਅਨੁਸਾਰ ਅਸਲ ਵਿਚ) ਉਹੀ ਜਿਸਮ ਮਨੁੱਖਾ ਜਿਸਮ ਅਖਵਾਣ ਦੇ ਲਾਇਕ ਹੁੰਦਾ ਹੈ ਜਿਸ ਦੇ ਨਰੋਏ ਅੰਗ ਹੁੰਦੇ ਹਨ, ਜਿਸ ਦੇ ਅੰਗ ਝੜੇ ਹੋਏ ਨਹੀਂ ਹੁੰਦੇ।
 
जो ओसु इछे सो फलु पाए तां नानक कहीऐ मूरति ॥२॥
Jo os icẖẖe so fal pā▫e ṯāʼn Nānak kahī▫ai mūraṯ. ||2||
Whatever they desire, they shall receive; O Nanak, they become the very image of God. ||2||
ਜਿਹੜਾ ਕੁਛ ਉਹ ਚਾਹੁੰਦਾ ਹੈ, ਜੇਕਰ ਉਹ ਮੇਵਾ ਉਹ ਆਪਣੇ ਪ੍ਰਭੂ ਪਾਸੋ ਪਾ ਲੈਂਦਾ ਹੈ, ਤਦ ਉਹ ਮਾਣਨੀਯ ਵਿਅਕਤੀ ਵਾਲਾ ਆਖਿਆ ਜਾਂਦਾ ਹੈ, ਹੇ ਨਾਨਕ!
ਓਸੁ = ਉਸ ਪ੍ਰਭੂ ਨੂੰ। ਓਸੁ ਇਛੇ = ਉਸ ਪ੍ਰਭੂ ਨੂੰ ਮਿਲਣ ਲਈ ਤਾਂਘਦਾ ਹੈ। ਮੂਰਤਿ = ਮਨੁੱਖਾ-ਜਾਮਾ, ਮਨੁੱਖਾ ਹਸਤੀ ॥੨॥(ਇਸੇ ਤਰ੍ਹਾਂ) ਹੇ ਨਾਨਕ! ਉਹੀ ਹਸਤੀ ਮਨੁੱਖਾ ਹਸਤੀ ਕਹੀ ਜਾਣੀ ਚਾਹੀਦੀ ਹੈ ਜਿਸ ਦੇ ਅੰਦਰ ਪ੍ਰਭੂ ਨੂੰ ਮਿਲਣ ਦੀ ਤਾਂਘ ਹੋਵੇ ਤੇ (ਇਸ ਤਾਂਘ-ਅਨੁਸਾਰ ਪ੍ਰਭੂ-ਮਿਲਾਪ-ਰੂਪ) ਫਲ ਪ੍ਰਾਪਤ ਹੋ ਜਾਏ ॥੨॥
 
पउड़ी ॥
Pa▫oṛī.
Pauree:
ਪਉੜੀ।
xxxXXX
 
सतिगुरु अम्रित बिरखु है अम्रित रसि फलिआ ॥
Saṯgur amriṯ birakẖ hai amriṯ ras fali▫ā.
The True Guru is the tree of ambrosia. it bears the fruit of sweet nectar.
ਸੱਚੇ ਗੁਰੂ ਜੀ ਆਬਿ-ਹਿਯਾਤ ਦੇ ਬਿਰਛ ਹਨ। ਉਨ੍ਹਾਂ ਨੂੰ ਮਿੱਠ ਆਬਿ-ਇਸਾਤ ਦਾ ਮੇਵਾ ਲਗਦਾ ਹੈ।
ਅੰਮ੍ਰਿਤ ਬਿਰਖੁ = ਅੰਮ੍ਰਿਤ ਦਾ ਰੁੱਖ, ਆਤਮਕ ਜੀਵਨ ਦੇਣ ਵਾਲੇ ਨਾਮ-ਫਲ ਦਾ ਰੁੱਖ। ਰਸਿ = ਰਸ ਨਾਲ।ਗੁਰੂ (ਮਾਨੋ) ਅੰਮ੍ਰਿਤ ਦਾ ਰੁੱਖ ਹੈ ਜੋ ਅੰਮ੍ਰਿਤ ਦੇ ਰਸ ਨਾਲ ਫਲਿਆ ਹੋਇਆ ਹੈ (ਭਾਵ, ਜਿਸ ਨੂੰ ਅੰਮ੍ਰਿਤ-ਰਸ ਰੂਪ ਫਲ ਲੱਗਾ ਹੋਇਆ ਹੈ, ਜਿਸ ਪਾਸੋਂ ਨਾਮ-ਅੰਮ੍ਰਿਤ ਦਾ ਰਸ ਮਿਲਦਾ ਹੈ)।
 
जिसु परापति सो लहै गुर सबदी मिलिआ ॥
Jis parāpaṯ so lahai gur sabḏī mili▫ā.
He alone receives it, who is so pre-destined, through the Word of the Guru's Shabad.
ਕੇਵਲ ਉਹ ਹੀ ਇਸ ਮੇਵੇ ਨੂੰ ਪਾਉਦਾ ਹੈ ਜਿਸ ਦੇ ਭਾਗਾ ਵਿੱਚ ਇਸ ਦੀ ਪਰਾਪਤੀ ਲਿਖੀ ਹੋਈ ਹੈ। ਗੁਰਾਂ ਦੇ ਉਪਦੇਸ਼ ਦੁਆਰਾ, ਉਹ ਆਪਣੇ ਸੁਆਮੀ ਨੂੰ ਮਿਲ ਪੈਦਾ ਹੈ।
ਜਿਸੁ = ਜਿਸ ਨੂੰ। ਜਿਸੁ ਪਰਾਪਤਿ = ਜਿਸ ਨੂੰ ਮਿਲਣਾ (ਸੰਜੋਗਾਂ ਵਿਚ ਲਿਖਿਆ ਹੋਇਆ ਹੈ)। ਗੁਰ ਸਬਦੀ = ਗੁਰੂ ਦੇ ਸ਼ਬਦ ਦੀ ਰਾਹੀਂ।(ਇਹ ਨਾਮ-ਰੂਪ ਅੰਮ੍ਰਿਤ ਫਲ) ਗੁਰੂ ਦੇ ਸ਼ਬਦ ਦੀ ਰਾਹੀਂ ਮਿਲਦਾ ਹੈ, ਪਰ ਉਹ ਮਨੁੱਖ ਪ੍ਰਾਪਤ ਕਰਦਾ ਹੈ ਜਿਸ ਦੇ ਭਾਗਾਂ ਵਿਚ ਪ੍ਰਾਪਤ ਕਰਨਾ ਧੁਰੋਂ ਲਿਖਿਆ ਹੈ।
 
सतिगुर कै भाणै जो चलै हरि सेती रलिआ ॥
Saṯgur kai bẖāṇai jo cẖalai har seṯī rali▫ā.
One who walks in harmony with the Will of the True Guru, is blended with the Lord.
ਜਿਹੜਾ ਕੋਈ ਗੁਰਾਂ ਦੀ ਰਜਾ ਅੰਦਰ ਟੁਰਦਾ ਹੈ, ਉਹ ਆਪਣੇ ਵਾਹਿਗੁਰੂ ਨਾਲ ਅਭੇਦ ਹੋ ਜਾਂਦਾ ਹੈ।
ਕੈ ਭਾਣੈ = ਦੇ ਭਾਣੇ ਵਿਚ। ਸੇਤੀ = ਨਾਲ।ਜਿਹੜਾ ਮਨੁੱਖ ਗੁਰੂ ਦੇ ਹੁਕਮ ਵਿੱਚ ਤੁਰਦਾ ਹੈ, ਉਹ ਪਰਮਾਤਮਾ ਨਾਲ ਇਕ-ਰੂਪ ਹੋਇਆ ਰਹਿੰਦਾ ਹੈ।
 
जमकालु जोहि न सकई घटि चानणु बलिआ ॥
Jamkāl johi na sak▫ī gẖat cẖānaṇ bali▫ā.
The Messenger of Death cannot even see him; his heart is illumined with God's Light.
ਮੌਤ ਦਾ ਦੂਤ ਉਸ ਨੂੰ ਤੱਕ ਨਹੀਂ ਸਕਦਾ ਅਤੇ ਈਸ਼ਵਰੀ ਨੂਰ ਉਸ ਦੇ ਮਨ ਅੰਦਰ ਚਮਕਦਾ ਹੈ।
ਜੋਹਿ ਨ ਸਕਈ = ਤੱਕ ਨਹੀਂ ਸਕਦਾ, ਘੂਰ ਨਹੀਂ ਸਕਦਾ।ਉਸ ਮਨੁੱਖ ਨੂੰ ਜਮਕਾਲ ਘੂਰ ਨਹੀਂ ਸਕਦਾ (ਭਾਵ, ਮੌਤ ਦਾ ਡਰ ਉਸ ਨੂੰ ਪੋਹ ਨਹੀਂ ਸਕਦਾ) ਕਿਉਂਕਿ ਉਸ ਦੇ ਹਿਰਦੇ ਵਿਚ ਰੱਬੀ ਜੋਤਿ ਜਗ ਪੈਂਦੀ ਹੈ।
 
नानक बखसि मिलाइअनु फिरि गरभि न गलिआ ॥२०॥
Nānak bakẖas milā▫i▫an fir garabẖ na gali▫ā. ||20||
O Nanak, God forgives him, and blends him with Himself; he does not rot away in the womb of reincarnation ever again. ||20||
ਨਾਨਕ ਉਸ ਨੂੰ ਮੁਆਫ ਕਰ, ਪ੍ਰਭੂ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਅਤੇ ਉਹ ਮੁੜ ਕੇ ਪੇਟ ਅੰਦਰ ਗਲਦਾ ਸੜਦਾ ਨਹੀਂ।
ਬਖਸਿ = ਬਖ਼ਸ਼ਸ਼ ਕਰ ਕੇ। ਮਿਲਾਇਅਨੁ = ਮਿਲਾਏ ਹਨ ਉਸ ਨੇ। ਗਰਭਿ = ਗਰਭ ਵਿਚ, (ਭਾਵ, ਜੂਨਾਂ ਵਿਚ) ॥੨੦॥ਹੇ ਨਾਨਕ! ਜਿਨ੍ਹਾਂ ਬੰਦਿਆਂ ਨੂੰ ਉਸ ਪ੍ਰਭੂ ਨੇ ਬਖ਼ਸ਼ਸ਼ ਕਰ ਕੇ ਆਪਣੇ ਨਾਲ ਮਿਲਾਇਆ ਹੈ ਉਹ ਮੁੜ ਮੁੜ ਜੂਨਾਂ ਵਿਚ ਨਹੀਂ ਗਲਦੇ ॥੨੦॥
 
सलोक मः १ ॥
Salok mėhlā 1.
Shalok, First Mehl:
ਸਲੋਕ ਪਹਿਲੀ ਪਾਤਿਸ਼ਾਹੀ।
xxxXXX
 
सचु वरतु संतोखु तीरथु गिआनु धिआनु इसनानु ॥
Sacẖ varaṯ sanṯokẖ ṯirath gi▫ān ḏẖi▫ān isnān.
Those who have truth as their fast, contentment as their sacred shrine of pilgrimage, spiritual wisdom and meditation as their cleansing bath,
ਜੋ ਸੱਚ ਨੂੰ ਆਪਣਾ ਉਪਹਾਸ, ਸੁੰਤੁਸ਼ਟਤਾ ਨੂੰ ਆਪਣਾ ਯਾਤ੍ਰਾ-ਅਸਥਾਨ, ਗਿਆਤ ਅਤੇ ਸਿਮਰਨ ਨੂੰ ਆਪਣਾ ਮਜਨ,
ਗਿਆਨੁ = ਪ੍ਰਭੂ ਦੇ ਗੁਣਾਂ ਦੀ ਵਿਚਾਰ, ਜੀਵਨ-ਆਦਰਸ਼ ਦੀ ਸਮਝ। ਧਿਆਨੁ = ਪ੍ਰਭੂ ਦੇ ਚਰਨਾਂ ਵਿਚ ਚਿੱਤ ਜੋੜਨਾ।ਜਿਨ੍ਹਾਂ ਮਨੁੱਖਾਂ ਨੇ ਸੱਚ ਨੂੰ ਵਰਤ ਬਣਾਇਆ (ਭਾਵ, ਸੱਚ ਧਾਰਨ ਕਰਨ ਦਾ ਪ੍ਰਣ ਲਿਆ ਹੈ), ਸੰਤੋਖ ਜਿਨ੍ਹਾਂ ਦਾ ਤੀਰਥ ਹੈ, ਜੀਵਨ-ਮਨੋਰਥ ਦੀ ਸਮਝ ਤੇ ਪ੍ਰਭੂ-ਚਰਨਾਂ ਵਿਚ ਚਿੱਤ ਜੋੜਨ ਨੂੰ ਜਿਨ੍ਹਾਂ ਨੇ ਤੀਰਥਾਂ ਦਾ ਇਸ਼ਨਾਨ ਸਮਝਿਆ ਹੈ;
 
दइआ देवता खिमा जपमाली ते माणस परधान ॥
Ḏa▫i▫ā ḏevṯā kẖimā japmālī ṯe māṇas parḏẖān.
kindness as their deity, and forgiveness as their chanting beads - they are the most excellent people.
ਕ੍ਰਿਪਾਲਤਾ ਨੂੰ ਆਪਣਾ ਦੇਵ ਅਤੇ ਮੁਆਫੀ ਦੇਣ ਨੂੰ ਆਪਣੀ ਮਾਲਾ ਬਣਾਉਂਦੇ ਹਨ, ਪਰਮ ਸਰੇਸ਼ਟ ਹਨ ਉਹ ਪੁਰਸ਼!
ਜਪਮਾਲੀ = ਮਾਲਾ। ਪਰਧਾਨ = ਮੰਨੇ-ਪ੍ਰਮੰਨੇ, ਪੈਂਚ, ਤੁਰਨੇ-ਸਿਰ।ਦਇਆ ਜਿਨ੍ਹਾਂ ਦਾ ਇਸ਼ਟ-ਦੇਵ ਹੈ, (ਦੂਜਿਆਂ ਦੀ ਵਧੀਕੀ) ਸਹਾਰਨ ਦੀ ਆਦਤਿ ਜਿਨ੍ਹਾਂ ਦੀ ਮਾਲਾ ਹੈ;
 
जुगति धोती सुरति चउका तिलकु करणी होइ ॥
Jugaṯ ḏẖoṯī suraṯ cẖa▫ukā ṯilak karṇī ho▫e.
Those who take the Way as their loincloth, and intuitive awareness their ritualistically purified enclosure, with good deeds their ceremonial forehead mark,
ਜੋ ਠੀਕ ਮਾਰਗ ਨੂੰ ਆਪਣੇ ਤੇੜ ਦੀਚਾਦਰ, ਸੁਚੇਤਪੁਣੇ ਨੂੰ ਆਪਣਾ ਪਵਿੱਤਰ ਵਲਗਣ, ਸ਼ੁਭ ਅਮਲਾਂ ਨੂੰ ਆਪਣਾ ਟਿੱਕਾ,
ਜੁਗਤਿ = ਜੀਉਣ ਦੀ ਜਾਚ। ਕਰਣੀ = ਉੱਚਾ ਆਚਰਨ।(ਸੁਚੱਜਾ ਜੀਵਨ) ਜੀਉਣ ਦੀ ਜਾਚ ਜਿਨ੍ਹਾਂ ਲਈ (ਦੇਵ-ਪੂਜਾ ਵੇਲੇ ਪਹਿਨਣ ਵਾਲੀ) ਧੋਤੀ ਹੈ, ਸੁਰਤ (ਨੂੰ ਪਵਿਤ੍ਰ ਰੱਖਣਾ) ਜਿਨ੍ਹਾਂ ਦਾ (ਸੁੱਚਾ) ਚੌਂਕਾ ਹੈ, ਉੱਚੇ ਆਚਰਨ ਦਾ ਜਿਨ੍ਹਾਂ ਦੇ ਮੱਥੇ ਉਤੇ ਤਿਲਕ ਲਾਇਆ ਹੋਇਆ ਹੈ,
 
भाउ भोजनु नानका विरला त कोई कोइ ॥१॥
Bẖā▫o bẖojan nānkā virlā ṯa ko▫ī ko▫e. ||1||
and love their food - O Nanak, they are very rare. ||1||
ਅਤੇ ਪ੍ਰਭੂ ਦੀ ਪ੍ਰੀਤ ਨੂੰ ਆਪਣਾ ਖਾਣਾ ਬਣਾਉਂਦੇ ਹਨ, ਥੋੜੇ ਬਹੁਤ ਹੀ ਥੋੜੇ ਹਨ ਐਸੇ ਪ੍ਰਾਣੀ, ਹੇ ਨਾਨਕ।
ਭਾਉ = ਪ੍ਰੇਮ। ਤ = ਪਰ। ਖਿਮਾ = ਸਹਿਣ ਦਾ ਸੁਭਾਉ ॥੧॥ਤੇ ਪ੍ਰੇਮ ਜਿਨ੍ਹਾਂ (ਦੇ ਆਤਮਾ) ਦੀ ਖ਼ੁਰਾਕ ਹੈ, ਹੇ ਨਾਨਕ! ਉਹ ਮਨੁੱਖ ਸਭ ਤੋਂ ਚੰਗੇ ਹਨ; ਪਰ, ਇਹੋ ਜਿਹਾ ਮਨੁੱਖ ਹੈ ਕੋਈ ਕੋਈ ਵਿਰਲਾ ॥੧॥
 
महला ३ ॥
Mėhlā 3.
Third Mehl:
ਤੀਜੀ ਪਾਤਿਸ਼ਾਹੀ।
xxxXXX
 
नउमी नेमु सचु जे करै ॥
Na▫umī nem sacẖ je karai.
On the ninth day of the month, make a vow to speak the Truth,
ਜੇਕਰ ਨੌਵੀ ਥਿੱਤ ਨੂੰ ਇਨਸਾਨ ਸੱਚ ਬੋਲਣ ਦੀ ਪ੍ਰਤੱਗਿਆ ਕਰ ਲਵੇ,
ਨੇਮੁ = ਨਿਯਮ, ਨਿੱਤ-ਕਰਮ।ਜੇ ਮਨੁੱਖ ਸੱਚ ਧਾਰਨ ਕਰਨ ਦੇ ਨੇਮ ਨੂੰ ਨੌਮੀ (ਦਾ ਵਰਤ) ਬਣਾਏ,
 
काम क्रोधु त्रिसना उचरै ॥
Kām kroḏẖ ṯarisnā ucẖrai.
and your sexual desire, anger and desire shall be eaten up.
ਤਦ ਉਹ ਆਪਣੀ ਸ਼ਹਿਵਤ ਗੁੱਸੇ ਅਤੇ ਖਾਹਿਸ਼ ਨੂੰ ਖਾ ਜਾਂਦਾ ਹੈ।
ਉਚਰੈ = ਉੱਚਰੈ (ਉਚ-ਚਰੈ, ਉਚ-ਚਰੈ) ਚੰਗੀ ਤਰ੍ਹਾਂ ਖਾ ਜਾਏ।ਕਾਮ ਕ੍ਰੋਧ ਤੇ ਲਾਲਚ ਨੂੰ ਚੰਗੀ ਤਰ੍ਹਾਂ ਦੂਰ ਕਰ ਲਏ;
 
दसमी दसे दुआर जे ठाकै एकादसी एकु करि जाणै ॥
Ḏasmī ḏase ḏu▫ār je ṯẖākai ekāḏasī ek kar jāṇai.
On the tenth day, regulate your ten doors; on the eleventh day, know that the Lord is One.
ਜੇਕਰ ਚੰਦੋ ਦਸਵੀ ਨੂੰ ਪ੍ਰਾਣੀ ਆਪਣਿਆਂ ਦਸਾਂ ਹੀ ਦਰਾਂ ਨੂੰ ਰੋਕ ਲਵੇ, ਚੰਦੋ ਗਿਆਰ੍ਹਵੀ ਨੂੰ ਪ੍ਰਭੂ ਨੂੰ ਇਕ ਕਰਕੇ ਹੀ ਅਨੁਭਵ ਕਰੇ,
ਦਸੇ ਦੁਆਰ = ਦਸ ਹੀ ਇੰਦਰੇ। ਠਾਕੈ = ਰੋਕ ਰੱਖੇ। ਏਕੁ ਕਰਿ ਜਾਣੈ = ਇਕ ਪਰਮਾਤਮਾ ਨੂੰ ਹਰ ਥਾਂ ਸਮਝੇ।ਜੇ ਦਸ ਹੀ ਇੰਦ੍ਰਿਆਂ ਨੂੰ (ਵਿਕਾਰਾਂ ਵਲੋਂ) ਰੋਕ ਰੱਖੇ (ਇਸ ਉੱਦਮ ਨੂੰ) ਦਸਮੀ (ਥਿੱਤ ਦਾ ਵਰਤ) ਬਣਾਏ; ਇਕ ਪਰਮਾਤਮਾ ਨੂੰ ਹਰ ਥਾਂ ਵਿਆਪਕ ਸਮਝੇ-ਇਹ ਉਸ ਦਾ ਏਕਾਦਸੀ ਦਾ ਵਰਤ ਹੋਵੇ;
 
दुआदसी पंच वसगति करि राखै तउ नानक मनु मानै ॥
Ḏu▫āḏasī pancẖ vasgaṯ kar rākẖai ṯa▫o Nānak man mānai.
On the twelfth day, the five thieves are subdued, and then, O Nanak, the mind is pleased and appeased.
ਅਤੇ ਬਾਰ੍ਹਵੀ ਨੂੰ ਆਪਣੇ ਪੰਜਾ ਪ੍ਰਾਣ-ਨਾਸਕ ਪਾਪਾਂ ਨੂੰ ਕਾਬੂ ਕਰ ਲਵੇ, ਤਦ ਉਸ ਦਾ ਚਿੱਤ ਪ੍ਰਸੰਨ ਹੋ ਜਾਂਦਾ ਹੈ, ਹੇ ਨਾਨਕ!
ਪੰਚ = ਕਾਮ ਆਦਿਕ ਪੰਜ ਵਿਕਾਰ। ਵਸਗਤਿ ਕਰਿ ਰਾਖੈ = ਕਾਬੂ ਵਿਚ ਰੱਖੇ। ਮਾਨੈ = ਮੰਨਦਾ ਹੈ, ਪਤੀਜਦਾ ਹੈ, ਅਮੋੜ-ਪੁਣੇ ਤੋਂ ਹਟਦਾ ਹੈ, ਵਾਸਨਾ ਦੇ ਪਿੱਛੇ ਦੌੜਨ ਤੋਂ ਰੁਕਦਾ ਹੈ।ਪੰਜ ਕਾਮਾਦਿਕਾਂ ਨੂੰ ਕਾਬੂ ਵਿਚ ਰੱਖੇ-ਜੇ ਇਹ ਉਸ ਦਾ ਦੁਆਦਸੀ ਦਾ ਵਰਤ ਬਣੇ, ਤਾਂ, ਹੇ ਨਾਨਕ! ਮਨ ਪਤੀਜ ਜਾਂਦਾ ਹੈ।
 
ऐसा वरतु रहीजै पाडे होर बहुतु सिख किआ दीजै ॥२॥
Aisā varaṯ rahījai pāde hor bahuṯ sikẖ ki▫ā ḏījai. ||2||
Observe such a fast as this, O Pandit, O religious scholar; of what use are all the other teachings? ||2||
ਹੇ ਪੰਡਤ! ਤੂੰ ਐਹੋ ਜੇਹਾ ਉਪਹਾਸ ਰੱਖ। ਹੋਰ ਵਾਧੂ ਉਪਦੇਸ਼ ਦੇਣ ਦਾ ਕੋਈ ਲਾਭ ਨਹੀਂ।
ਵਰਤੁ = (ਰੋਟੀ ਨਾਹ ਖਾਣ ਦਾ) ਇਕਰਾਰ, ਪ੍ਰਣ। ਰਹੀਜੈ = ਨਿਬਾਹੀਏ। ਸਿਖ = ਸਿੱਖਿਆ ॥੨॥ਹੇ ਪੰਡਿਤ! ਜੇ ਇਹੋ ਜਿਹਾ ਵਰਤ ਨਿਬਾਹ ਸਕੀਏ ਤਾਂ ਕਿਸੇ ਹੋਰ ਸਿੱਖਿਆ ਦੀ ਲੋੜ ਨਹੀਂ ਪੈਂਦੀ ॥੨॥
 
पउड़ी ॥
Pa▫oṛī.
Pauree:
ਪਉੜੀ।
xxxXXX
 
भूपति राजे रंग राइ संचहि बिखु माइआ ॥
Bẖūpaṯ rāje rang rā▫e saʼncẖėh bikẖ mā▫i▫ā.
Kings, rulers and monarchs enjoy pleasures and gather the poison of Maya.
ਮਹਾਰਾਜੇ, ਪਾਤਿਸ਼ਾਹ ਅਤੇ ਸਰਦਾਰ ਰੰਗ-ਰਲੀਆਂ ਮਾਣਦੇ ਅਤੇ ਧਨ-ਦੋਲਤ ਦੀ ਜ਼ਹਿਰ ਨੂੰ ਇਕੱਤਰ ਕਰਦੇ ਹਨ।
ਭੂਪਤਿ = (ਭੂ = ਧਰਤੀ। ਪਤਿ = ਖਸਮ) ਧਰਤੀ ਦਾ ਖਸਮ, ਰਾਜਾ, ਪਾਤਸ਼ਾਹ। ਰੰਗ = ਰੰਕ, ਕੰਗਾਲ। ਰਾਇ = ਅਮੀਰ। ਸੰਚਹਿ = ਇਕੱਠੀ ਕਰਦੇ ਹਨ। ਬਿਖੁ = ਜ਼ਹਰ।ਪਾਤਸ਼ਾਹ, ਰਾਜੇ, ਕੰਗਾਲ ਤੇ ਅਮੀਰ-ਸਭ ਮਾਇਆ-ਰੂਪ ਜ਼ਹਿਰ ਜੋੜਦੇ ਹਨ;
 
करि करि हेतु वधाइदे पर दरबु चुराइआ ॥
Kar kar heṯ vaḏẖā▫iḏe par ḏarab cẖurā▫i▫ā.
In love with it, they collect more and more, stealing the wealth of others.
ਇਸ ਨਾਲ ਪਿਆਰ ਪਾ, ਉਹ ਹੋਰਨਾ ਦੀ ਦੌਲਤ ਚੌਰੀ ਕਰ ਕੇ ਆਪਣੇ ਮਾਲ-ਧਨ ਨੂੰ ਵਧੇਰਾ ਕਰਦੇ ਹਨੈ।
ਕਰਿ ਕਰਿ = ਸੰਚ ਸੰਚ ਕੇ, ਜੋੜ ਜੋੜ ਕੇ। ਹੇਤੁ = (ਮਾਇਆ ਨਾਲ) ਹਿਤ। ਪਰ = ਪਰਾਇਆ। ਦਰਬੁ = ਧਨ।ਜੋੜ ਜੋੜ ਕੇ (ਇਸ ਨਾਲ) ਹਿਤ ਵਧਾਂਦੇ ਹਨ (ਤੇ ਜੇ ਦਾਉ ਲੱਗੇ ਤਾਂ) ਦੂਜਿਆਂ ਦੇ ਧਨ (ਭੀ) ਚੁਰਾ ਲੈਂਦੇ ਹਨ;
 
पुत्र कलत्र न विसहहि बहु प्रीति लगाइआ ॥
Puṯar kalṯar na vishahi baho parīṯ lagā▫i▫ā.
They do not trust their own children or spouses; they are totally attached to the love of Maya.
ਉਹ ਆਪਣੇ ਲੜਕਿਆਂ ਅਤੇ ਵਹੁਟੀ ਤੇ ਭੀ ਭਰੋਸਾ ਨਹੀਂ ਕਰਦੇ ਤੇ ਮਾਲ ਧਨ ਨਾਲ ਉਨ੍ਹਾਂ ਘਣਾ ਮੋਹ ਪਾਇਆ ਹੋਇਆ ਹੈ।
ਕਲਤ੍ਰ = ਵਹੁਟੀ। ਵਿਸਹਹਿ = ਵਿਸਾਹ ਕਰਦੇ।ਮਾਇਆ ਨਾਲ (ਇਤਨਾ) ਵਧੀਕ ਹਿਤ ਜੋੜਦੇ ਹਨ ਕਿ ਪੁਤ੍ਰ ਤੇ ਵਹੁਟੀ ਦਾ ਭੀ ਇਤਬਾਰ ਨਹੀਂ ਕਰਦੇ;
 
वेखदिआ ही माइआ धुहि गई पछुतहि पछुताइआ ॥
vekẖ▫ḏi▫ā hī mā▫i▫ā ḏẖuhi ga▫ī pacẖẖuṯėh pacẖẖuṯā▫i▫ā.
But even as they look on, Maya cheats them, and they come to regret and repent.
ਉਨ੍ਹਾਂ ਦੀਆਂ ਅੱਖਾਂ ਦੇ ਸਾਮ੍ਹਣੇ ਹੀ, ਧੰਨ-ਦੌਲਤ ਉਨ੍ਹਾਂ ਨੂੰ ਠੱਗ ਲੈਂਦੀ ਹੈ, ਅਤੇ ਉਹ ਸ਼ੌਕ ਤੇ ਅਫਸੋਸ ਕਰਦੇ ਹਨ।
ਧੁਹਿ ਗਈ = ਛਲ ਕੇ ਚਲੀ ਗਈ।(ਪਰ ਜਦੋਂ) ਅੱਖਾਂ ਦੇ ਸਾਹਮਣੇ ਹੀ ਮਾਇਆ ਹੀ ਮਾਇਆ ਛਲ ਕੇ (ਭਾਵ, ਆਪਣੇ ਮੋਹ ਵਿਚ ਫਸਾ ਕੇ) ਚਲੀ ਜਾਂਦੀ ਹੈ ਤਾਂ (ਇਸ ਨੂੰ ਜੋੜਨ ਵਾਲੇ) ਹਾਹੁਕੇ ਲੈਂਦੇ ਹਨ;
 
जम दरि बधे मारीअहि नानक हरि भाइआ ॥२१॥
Jam ḏar baḏẖe mārī▫ah Nānak har bẖā▫i▫ā. ||21||
Bound and gagged at Death's door, they are beaten and punished; O Nanak, it pleases the Will of the Lord. ||21||
ਯਮ ਦੇ ਬੂਹੇ ਤੇ ਬੱਝੇ, ਉਹਨਾਂ ਨੂੰ ਸਜਾ ਮਿਲਦੀ ਹੈ, ਕਿਉਂ ਜੋ ਇੰਜ ਹੀ ਮੇਰੇ ਮਾਲਕ ਨੂੰ ਚੰਗਾ ਲੱਗਦਾ ਹੈ, ਹੇ ਨਾਨਕ!
ਮਾਰੀਅਹਿ = ਮਾਰੀਦੇ ਹਨ, ਕੁੱਟ ਖਾਂਦੇ ਹਨ (ਵੇਖੋ, ਪਉੜੀ ਨੰ: ੩ ਚੌਥੀ ਤੁਕ) ॥੨੧॥(ਤਦੋਂ ਇਉਂ ਜਾਪਦਾ ਹੈ, ਜਿਵੇਂ ਉਹ) ਜਮ ਦੇ ਬੂਹੇ ਬੱਝੇ ਹੋਏ ਕੁੱਟ ਖਾ ਰਹੇ ਹਨ; ਹੇ ਨਾਨਕ! (ਕਿਸੇ ਦੇ ਵੱਸ ਦੀ ਗੱਲ ਨਹੀਂ) ਪ੍ਰਭੂ ਨੂੰ ਇਉਂ ਹੀ ਚੰਗਾ ਲੱਗਦਾ ਹੈ ॥੨੧॥
 
सलोक मः १ ॥
Salok mėhlā 1.
Shalok, First Mehl:
ਸਲੋਕ ਪਹਿਲੀ ਪਾਤਿਸ਼ਾਹੀ।
xxxXXX
 
गिआन विहूणा गावै गीत ॥
Gi▫ān vihūṇā gāvai gīṯ.
The one who lacks spiritual wisdom sings religious songs.
ਬ੍ਰਹਮ-ਬੋਧ ਤੋਂ ਸੱਖਣਾ ਆਦਮੀ ਭਜਨ ਆਲਾਪਦਾਹੈ।
ਵਿਹੂਣਾ = ਸੱਖਣਾ, ਖ਼ਾਲੀ। ਗਿਆਨ = ਆਤਮਕ ਜੀਵਨ ਦੀ ਸਮਝ।(ਪੰਡਿਤ ਦਾ ਇਹ ਹਾਲ ਹੈ ਕਿ) ਪਰਮਾਤਮਾ ਦੇ ਭਜਨ ਤਾਂ ਗਾਂਦਾ ਹੈ ਪਰ ਆਪ ਸਮਝ ਤੋਂ ਸੱਖਣਾ ਹੈ (ਭਾਵ, ਇਸ ਭਜਨ ਗਾਣ ਨੂੰ ਉਹ ਰੋਜ਼ੀ ਦਾ ਵਸੀਲਾ ਬਣਾਈ ਰੱਖਦਾ ਹੈ, ਸਮਝ ਉੱਚੀ ਨਹੀਂ ਹੋ ਸਕੀ)।
 
भुखे मुलां घरे मसीति ॥
Bẖukẖe mulāʼn gẖare masīṯ.
The hungry Mullah turns his home into a mosque.
ਖੁਧਿਆਵੰਤ ਮੁੱਲਾ ਆਪਣੇ ਧਾਮ ਨੂੰ ਹੀ ਮਸਜਦ ਬਣਾ ਲੈਂਦਾ ਹੈ।
ਘਰੇ = ਘਰ ਵਿਚ ਹੀ, ਘਰ ਦੀ ਖ਼ਾਤਰ ਹੀ, ਰੋਟੀ ਦੀ ਖ਼ਾਤਰ ਹੀ।ਭੁੱਖ ਦੇ ਮਾਰੇ ਹੋਏ ਮੁੱਲਾਂ ਦੀ ਮਸੀਤ ਭੀ ਰੋਜ਼ੀ ਦੀ ਖ਼ਾਤਰ ਹੀ ਹੈ (ਭਾਵ, ਮੁੱਲਾਂ ਨੇ ਭੀ ਬਾਂਗ ਨਮਾਜ਼ ਆਦਿਕ ਮਸੀਤ ਦੀ ਕ੍ਰਿਆ ਨੂੰ ਰੋਟੀ ਦਾ ਵਸੀਲਾ ਬਣਾਇਆ ਹੋਇਆ ਹੈ)।
 
मखटू होइ कै कंन पड़ाए ॥
Makẖtū ho▫e kai kann paṛā▫e.
The lazy unemployed has his ears pierced to look like a Yogi.
ਮਖੱਟੂ ਬਣਾ ਕੇ, ਇਹ ਆਪਣੇ ਕੰਨ ਪੜਵਾ ਲੈਂਦਾ ਹੈ।
ਮਖਟੂ = ਜੋ ਖੱਟ ਕਮਾ ਨਾਹ ਸਕੇ। ਕੰਨ ਪੜਾਏ = ਕੰਨ ਪੜਵਾ ਲੈਂਦਾ ਹੈ, ਜੋਗੀ ਬਣ ਜਾਂਦਾ ਹੈ।(ਤੀਜਾ ਇਕ) ਹੋਰ ਹੈ ਜੋ ਹੱਡ-ਹਰਾਮ ਹੋਣ ਕਰਕੇ ਕੰਨ ਪੜਵਾ ਲੈਂਦਾ ਹੈ,
 
फकरु करे होरु जाति गवाए ॥
Fakar kare hor jāṯ gavā▫e.
Someone else becomes a pan-handler, and loses his social status.
ਹੋਰਸ ਜਣਾ ਫਕੀਰੀ ਧਾਰਨ ਕਰ, ਆਪਣੀ ਜਾਤ ਗੁਆ ਲੈਂਦਾ ਹੈ।
ਫਕਰੁ ਕਰੇ = ਫ਼ਕੀਰ ਬਣ ਜਾਂਦਾ ਹੈ। ਜਾਤਿ ਗਵਾਏ = ਕੁਲ ਦੀ ਅਣਖ ਛੱਡ ਬੈਠਦਾ ਹੈ। ਹੋਰੁ = ਇਕ ਹੋਰ ਮਨੁੱਖ।ਫ਼ਕੀਰ ਬਣ ਜਾਂਦਾ ਹੈ, ਕੁਲ ਦੀ ਅਣਖ ਗਵਾ ਬੈਠਦਾ ਹੈ,
 
गुरु पीरु सदाए मंगण जाइ ॥
Gur pīr saḏā▫e mangaṇ jā▫e.
One who calls himself a guru or a spiritual teacher, while he goes around begging
ਜੋ ਆਪਣੇ ਆਪ ਨੂੰ ਗੁਰੂ ਅਤੇ ਰੁਹਾਨੀ ਰਹਿਬਰ ਅਖਵਾਉਂਦਾ ਹੈ ਅਤੇ ਗਦਾਗਰੀ ਕਰਨ ਜਾਂਦਾ ਹੈ,
ਸਦਾਏ = ਅਖਵਾਂਦਾ ਹੈ।(ਉਂਝ ਤਾਂ ਆਪਣੇ ਆਪ ਨੂੰ) ਗੁਰੂ ਪੀਰ ਅਖਵਾਂਦਾ ਹੈ (ਪਰ ਰੋਟੀ ਦਰ ਦਰ) ਮੰਗਦਾ ਫਿਰਦਾ ਹੈ;
 
ता कै मूलि न लगीऐ पाइ ॥
Ŧā kai mūl na lagī▫ai pā▫e.
- don't ever touch his feet.
ਤੂੰ ਕਦੇ ਭੀ ਉਸ ਦੇ ਪੈਰੀ ਨਾਂ ਪਊ।
ਤਾ ਕੈ ਪਾਇ = ਉਸ ਦੇ ਪੈਰ ਉਤੇ। ਮੂਲਿ ਨ = ਬਿਲਕੁਲ ਨਹੀਂ।ਅਜੇਹੇ ਬੰਦੇ ਦੇ ਪੈਰੀਂ ਭੀ ਕਦੇ ਨਹੀਂ ਲੱਗਣਾ ਚਾਹੀਦਾ।
 
घालि खाइ किछु हथहु देइ ॥
Gẖāl kẖā▫e kicẖẖ hathahu ḏe▫e.
One who works for what he eats, and gives some of what he has
ਜੋ ਦਸਾ ਨੌਂਹਾ ਦੀ ਮਿਹਨਤ ਮੁਸ਼ੱਕਤ ਕਰ ਕੇ ਖਾਂਦਾ ਹੈ ਅਤੇ ਆਪਣੇ ਹੱਥੋਂ ਕੁਝ ਪੁੰਨ-ਦਾਨ ਦਿੰਦਾ ਹੈ,
ਘਾਲਿ = ਮਿਹਨਤ ਕਰ ਕੇ, ਮਿਹਨਤ ਨਾਲ ਕਮਾ ਕੇ।ਜੋ ਜੋ ਮਨੁੱਖ ਮਿਹਨਤ ਨਾਲ ਕਮਾ ਕੇ (ਆਪ) ਖਾਂਦਾ ਹੈ ਤੇ ਉਸ ਕਮਾਈ ਵਿਚੋਂ ਕੁਝ (ਹੋਰਨਾਂ ਨੂੰ ਭੀ) ਦੇਂਦਾ ਹੈ,
 
नानक राहु पछाणहि सेइ ॥१॥
Nānak rāhu pacẖẖāṇėh se▫e. ||1||
- O Nanak, he knows the Path. ||1||
ਹੇ ਨਾਨਕ, ਕੇਵਲ ਉਹ ਹੀ ਸੱਚੀ ਜੀਵਨ ਰਹੁ-ਰੀਤੀ ਨੂੰ ਜਾਣਦਾ ਹੈ।
ਪਛਾਣਹਿ = ਪਛਾਣਦੇ ਹਨ। ਸੇਈ = ਉਹੀ ਬੰਦੇ (ਵਹੁ = ਵਚਨ) ॥੧॥ਹੇ ਨਾਨਕ! ਅਜੇਹੇ ਬੰਦੇ ਹੀ ਜ਼ਿੰਦਗੀ ਦਾ ਸਹੀ ਰਸਤਾ ਪਛਾਣਦੇ ਹਨ ॥੧॥