Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

नानक गुरमुखि नामि समाहा ॥४॥२॥११॥
Nānak gurmukẖ nām samāhā. ||4||2||11||
O Nanak, the Gurmukh merges in the Naam. ||4||2||11||
ਨਾਨਕ ਗੁਰਾਂ ਦੀ ਦਇਆ ਦੁਆਰਾ, ਇਨਸਾਨ ਪ੍ਰਭੂ ਦੇ ਨਾਮ ਅੰਦਰ ਲੀਨ ਹੋ ਜਾਂਦਾ ਹੈ।
ਨਾਮਿ = ਨਾਮ ਵਿਚ ॥੪॥੨॥੧੧॥ਹੇ ਨਾਨਕ! ਗੁਰੂ ਦੀ ਰਾਹੀਂ ਹੀ ਉਸ ਦੇ ਨਾਮ ਵਿਚ ਲੀਨਤਾ ਹੋ ਸਕਦੀ ਹੈ ॥੪॥੨॥੧੧॥
 
मलार महला ३ ॥
Malār mėhlā 3.
Malaar, Third Mehl:
ਮਲਾਰ ਤੀਜੀ ਪਾਤਿਸ਼ਾਹੀ।
xxxXXX
 
जीवत मुकत गुरमती लागे ॥
Jīvaṯ mukaṯ gurmaṯī lāge.
Those who are attached to the Guru's Teachings, are Jivan-mukta, liberated while yet alive.
ਜੋ ਗੁਰਾਂ ਦੀ ਦਾਨਾਈ ਨਾਲ ਜੁਡੇ ਹਨ, ਉਨ੍ਹਾਂ ਦੀ ਜੀਉਂਦੇ ਜੀ ਹੀ ਕਲਿਆਣ ਹੋ ਜਾਂਦੀ ਹੈ।
ਮੁਕਤ = ਵਿਕਾਰਾਂ ਤੋਂ ਬਚੇ ਹੋਏ।ਜਿਹੜੇ ਮਨੁੱਖ ਗੁਰੂ ਦੀ ਮੱਤ ਅਨੁਸਾਰ ਤੁਰਦੇ ਹਨ, ਉਹ ਦੁਨੀਆ ਦੀ ਕਿਰਤ-ਕਾਰ ਕਰਦੇ ਹੋਏ ਹੀ ਵਿਕਾਰਾਂ ਤੋਂ ਬਚੇ ਰਹਿੰਦੇ ਹਨ।
 
हरि की भगति अनदिनु सद जागे ॥
Har kī bẖagaṯ an▫ḏin saḏ jāge.
They remain forever awake and aware night and day, in devotional worship of the Lord.
ਸੁਆਮੀ ਦੇ ਸਿਮਰਨ ਅੰਦਰ, ਉਹ ਰੈਣ ਅਤੇ ਦਿਨ ਸਦੀਵ ਹੀ ਜਾਗਦੇ ਰਹਿੰਦੇ ਹਨ।
ਅਨਦਿਨੁ = ਹਰ ਰੋਜ਼, ਹਰ ਵੇਲੇ। ਸਦ = ਸਦਾ। ਜਾਗੇ = ਮਾਇਆ ਦੇ ਹੱਲਿਆਂ ਵਲੋਂ ਸੁਚੇਤ ਰਹਿੰਦੇ।ਉਹ ਹਰ ਵੇਲੇ ਪਰਮਾਤਮਾ ਦੀ ਭਗਤੀ ਕਰ ਕੇ ਮਾਇਆ ਦੇ ਹੱਲਿਆਂ ਵੱਲੋਂ ਸਦਾ ਸੁਚੇਤ ਰਹਿੰਦੇ ਹਨ।
 
सतिगुरु सेवहि आपु गवाइ ॥
Saṯgur sevėh āp gavā▫e.
They serve the True Guru, and eradicate their self-conceit.
ਆਪਣੀ ਸਵੈ-ਹੰਗਤਾ ਨੂੰ ਮੇਟ ਕੇ ਉਹ ਆਪਣੇ ਸੱਚੇ ਗੁਰਾਂ ਦੀ ਚਾਕਰੀ ਕਰਦੇ ਹਨ।
ਸੇਵਹਿ = ਸੇਵਾ ਕਰਦੇ ਹਨ (ਬਹੁ-ਵਚਨ)। ਆਪੁ = ਆਪਾ-ਭਾਵ। ਗਵਾਇ = ਗਵਾ ਕੇ।ਜਿਹੜੇ ਮਨੁੱਖ ਆਪਾ-ਭਾਵ ਦੂਰ ਕਰ ਕੇ ਗੁਰੂ ਦੀ ਸਰਨ ਪੈਂਦੇ ਹਨ,
 
हउ तिन जन के सद लागउ पाइ ॥१॥
Ha▫o ṯin jan ke saḏ lāga▫o pā▫e. ||1||
I fall at the feet of such humble beings. ||1||
ਮੈਂ ਹਮੇਸ਼ਾਂ ਹੀ ਐਸੇ ਪੁਰਸ਼ਾਂ ਦੇ ਪੈਰੀ ਪੈਦਾ ਹਾਂ।
ਹਉ = ਮੈਂ। ਲਾਗਉ = ਲਾਗਉਂ, ਮੈਂ ਲੱਗਦਾ ਹਾਂ। ਪਾਇ = ਪੈਰੀਂ ॥੧॥ਮੈਂ ਉਹਨਾਂ ਮਨੁੱਖਾਂ ਦੀ ਸਦਾ ਪੈਰੀਂ ਲੱਗਦਾ ਹਾਂ ॥੧॥
 
हउ जीवां सदा हरि के गुण गाई ॥
Ha▫o jīvāʼn saḏā har ke guṇ gā▫ī.
Constantly singing the Glorious Praises of the Lord, I live.
ਮੈਂ ਸਦੀਵ ਹੀ ਵਾਹਿਗੁਰੂ ਦੀਆਂ ਸਿਫਤਾਂ ਗਾਇਨ ਕਰ ਕੇ ਜੀਉਂਦਾ ਹਾਂ।
ਜੀਵਾਂ = ਮੈਂ ਆਤਮਕ ਜੀਵਨ ਹਾਸਲ ਕਰਦਾ ਹਾਂ। ਗਾਈ = ਗਾਈਂ, ਮੈਂ ਗਾਂਦਾ ਹਾਂ।ਮੈਂ ਸਦਾ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹਾਂ ਅਤੇ ਆਤਮਕ ਜੀਵਨ ਪ੍ਰਾਪਤ ਕਰਦਾ ਰਹਿੰਦਾ ਹਾਂ।
 
गुर का सबदु महा रसु मीठा हरि कै नामि मुकति गति पाई ॥१॥ रहाउ ॥
Gur kā sabaḏ mahā ras mīṯẖā har kai nām mukaṯ gaṯ pā▫ī. ||1|| rahā▫o.
The Word of the Guru's Shabad is such totally sweet elixir. Through the Name of the Lord, I have attained the state of liberation. ||1||Pause||
ਗੁਰਾਂ ਦੀ ਬਾਣੀ ਪਰਮ ਮਿੱਠੜਾ ਅੰਮ੍ਰਿਤ ਹੈ। ਵਾਹਿਗੁਰੂ ਦੇ ਨਾਮ ਰਾਹੀਂ, ਮੈਨੂੰ ਮੋਖਸ਼ ਦੀ ਅਵਸਥਾ ਪਰਾਪਤ ਹੋ ਗਈ ਹੈ।
ਕੈ ਨਾਮਿ = ਦੇ ਨਾਮ ਦੀ ਰਾਹੀਂ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਗਤਿ = ਉੱਚੀ ਆਤਮਕ ਅਵਸਥਾ। ਪਾਈ = ਪਾਈਂ, ਮੈਂ ਪ੍ਰਾਪਤ ਕਰਦਾ ਹਾਂ ॥੧॥ ਰਹਾਉ ॥ਗੁਰੂ ਦਾ ਸ਼ਬਦ ਬਹੁਤ ਸੁਆਦਲਾ ਹੈ ਮਿੱਠਾ ਹੈ (ਇਸ ਸ਼ਬਦ ਦੀ ਬਰਕਤਿ ਨਾਲ) ਮੈਂ ਪਰਮਾਤਮਾ ਦੇ ਨਾਮ ਵਿਚ ਜੁੜ ਕੇ ਵਿਕਾਰਾਂ ਤੋਂ ਖ਼ਲਾਸੀ ਹਾਸਲ ਕਰਦਾ ਹਾਂ, ਉੱਚੀ ਆਤਮਕ ਅਵਸਥਾ ਪ੍ਰਾਪਤ ਕਰਦਾ ਹਾਂ ॥੧॥ ਰਹਾਉ ॥
 
माइआ मोहु अगिआनु गुबारु ॥
Mā▫i▫ā moh agi▫ān gubār.
Attachment to Maya leads to the darkness of ignorance.
ਧਨ-ਦੌਲਤ ਦਾ ਪਿਆਰ ਇਨਸਾਨ ਨੂੰ ਬੇਸਮਝੀ ਦੇ ਅਨ੍ਹੇਰੇ ਵਿੱਚ ਲਪੇਟ ਲੈਂਦਾ ਹੈ।
ਅਗਿਆਨੁ = ਆਤਮਕ ਜੀਵਨ ਵਲੋਂ ਬੇ-ਸਮਝੀ। ਗੁਬਾਰੁ = ਹਨੇਰਾ।ਮਾਇਆ ਦਾ ਮੋਹ (ਜੀਵਨ-ਸਫ਼ਰ ਵਿਚ) ਆਤਮਕ ਜੀਵਨ ਵਲੋਂ ਬੇ-ਸਮਝੀ ਹੈ, ਘੁੱਪ ਹਨੇਰਾ ਹੈ।
 
मनमुख मोहे मुगध गवार ॥
Manmukẖ mohe mugaḏẖ gavār.
The self-willed manmukhs are attached, foolish and ignorant.
ਮੂਰਖ ਅਤੇ ਬੇਸਮਝ ਮਨਮਤੀਏ, ਇਸ ਲੇ ਲੁਪਾਇਮਾਨ ਕਰ ਲਏ ਹਨ।
ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਮੁਗਧ = ਮੂਰਖ।ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮੂਰਖ ਮਨੁੱਖ ਇਸ ਮੋਹ ਵਿਚ ਫਸੇ ਰਹਿੰਦੇ ਹਨ।
 
अनदिनु धंधा करत विहाइ ॥
An▫ḏin ḏẖanḏẖā karaṯ vihā▫e.
Night and day, their lives pass away in worldly entanglements.
ਉਨ੍ਹਾਂ ਦੀ ਰੈਣ ਤੇ ਦਿਨ ਸੰਸਾਰੀ ਕੰਮ ਕਰਦਿਆਂ ਬੀਤ ਜਾਂਦੇ ਹਨ।
ਕਰਤ = ਕਰਦਿਆਂ। ਵਿਹਾਇ = (ਉਮਰ) ਬੀਤਦੀ ਹੈ।ਹਰ ਵੇਲੇ ਦੁਨੀਆ ਵਾਲੇ ਧੰਧੇ ਕਰਦਿਆਂ ਹੀ ਉਹਨਾਂ ਦੀ ਉਮਰ ਗੁਜ਼ਰਦੀ ਹੈ,
 
मरि मरि जमहि मिलै सजाइ ॥२॥
Mar mar jamėh milai sajā▫e. ||2||
They die and die again and again, only to be reborn and receive their punishment. ||2||
ਉਹ ਮਰ ਜਾਂਦੇ ਹਨ, । ਅਤੇ ਮਰ ਕੇ ਮੁਡ ਜੰਮ ਪੈਦੇ ਹਨ ਅਤੇ ਉਸ ਨੂੰ ਸਜਾ ਮਿਲਦੀ ਹੈ।
ਮਰਿ = ਮਰ ਕੇ ॥੨॥ਉਹ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ-ਇਹ ਸਜ਼ਾ ਉਹਨਾਂ ਨੂੰ ਮਿਲਦੀ ਹੈ ॥੨॥
 
गुरमुखि राम नामि लिव लाई ॥
Gurmukẖ rām nām liv lā▫ī.
The Gurmukh is lovingly attuned to the Name of the Lord.
ਗੁਰੂ ਅਠੁਸਾਰੀ ਪ੍ਰਭੂ ਦੇ ਨਾਮ ਨਾਲ ਪਿਰਹੜੀ ਪਾਉਂਦਾ ਹੈ।
ਨਾਮਿ = ਨਾਮ ਵਿਚ।ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪਰਮਾਤਮਾ ਦੇ ਨਾਮ ਵਿਚ ਸੁਰਤ ਜੋੜੀ ਰੱਖਦਾ ਹੈ,
 
कूड़ै लालचि ना लपटाई ॥
Kūrhai lālacẖ nā laptā▫ī.
He does not cling to false greed.
ਉਹ ਝੂਠੇ ਲੋਭ ਨਾਲ ਨਹੀਂ ਚਿਮੜਦਾ।
ਲਾਲਚਿ = ਲਾਲਚ ਵਿਚ।ਉਹ ਨਾਸਵੰਤ ਮਾਇਆ ਦੇ ਲਾਲਚ ਵਿਚ ਨਹੀਂ ਫਸਦਾ।
 
जो किछु होवै सहजि सुभाइ ॥
Jo kicẖẖ hovai sahj subẖā▫e.
Whatever he does, he does with intuitive poise.
ਜਿਹੜਾ ਕੁਝ ਉਹ ਕਰਦਾ ਹੈ, ਸੁਤੇ-ਸਿੱਧ ਹੀ ਕਰਦਾ ਹੈ।
ਸਹਜਿ = ਆਤਮਕ ਅਡੋਲਤਾ ਵਿਚ। ਸੁਭਾਇ = ਪ੍ਰੇਮ ਵਿਚ।(ਰਜ਼ਾ ਅਨੁਸਾਰ) ਜੋ ਕੁਝ ਵਾਪਰਦਾ ਹੈ ਉਸ ਨੂੰ ਆਤਮਕ ਅਡੋਲਤਾ ਵਿਚ ਪਿਆਰ ਵਿਚ (ਟਿਕਿਆ ਰਹਿ ਕੇ ਸਹਾਰਦਾ ਹੈ)।
 
हरि रसु पीवै रसन रसाइ ॥३॥
Har ras pīvai rasan rasā▫e. ||3||
He drinks in the sublime essence of the Lord; his tongue delights in its flavor. ||3||
ਉਹ ਵਾਹਿਗੁਰੂ ਦੇ ਅੰਮ੍ਰਿਤ ਨੂੰ ਖੁਸ਼ੀ ਸਹਿਤ ਆਪਣੀ ਜੀਭਾ ਨਾਲ ਪਾਨ ਕਰਦਾ ਹੈ।
ਪੀਵੈ = ਪੀਂਦਾ ਹੈ (ਇਕ-ਵਚਨ)। ਰਸਨ = ਜੀਭ। ਰਸਾਇ = ਰਸਾ ਕੇ, ਸੁਆਦ ਲੈ ਕੇ ॥੩॥ਉਹ ਮਨੁੱਖ ਪਰਮਾਤਮਾ ਦਾ ਨਾਮ-ਰਸ ਜੀਭ ਨਾਲ ਸੁਆਦ ਲੈ ਲੈ ਕੇ ਪੀਂਦਾ ਰਹਿੰਦਾ ਹੈ ॥੩॥
 
कोटि मधे किसहि बुझाई ॥
Kot maḏẖe kisėh bujẖā▫ī.
Among millions, hardly any understand.
ਕ੍ਰੋੜਾਂ ਵਿਚੋਂ ਕਿਸੇ ਵਿਰਲੇ ਨੂੰ ਹੀ ਸੁਆਮੀ ਸਿਖ-ਮਤ ਦਿੰਦਾ ਹੈ।
ਕੋਟਿ = ਕ੍ਰੋੜਾਂ। ਮਧੇ = ਵਿਚ। ਕਿਸਹਿ = (ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਕਿਸੁ' ਦਾ ੁ ਉੱਡ ਗਿਆ ਹੈ) ਕਿਸੇ ਵਿਰਲੇ ਨੂੰ।ਪਰ, ਕ੍ਰੋੜਾਂ ਵਿਚੋਂ ਕਿਸੇ ਵਿਰਲੇ ਮਨੁੱਖ ਨੂੰ (ਪਰਮਾਤਮਾ) ਇਹ ਸੂਝ ਦੇਂਦਾ ਹੈ,
 
आपे बखसे दे वडिआई ॥
Āpe bakẖse ḏe vadi▫ā▫ī.
The Lord Himself forgives, and bestows His glorious greatness.
ਉਸ ਨੂੰ ਸੁਆਮੀ ਮਾਫ ਕਰ ਦਿੰਦਾ ਹੈ ਤੇ ਪ੍ਰਭਤਾ ਪਰਦਾਨ ਕਰਦਾ ਹੈ।
ਆਪੇ = ਆਪ ਹੀ। ਦੇ = ਦੇਂਦਾ ਹੈ।ਉਸ ਨੂੰ ਪ੍ਰਭੂ ਆਪ ਹੀ (ਇਹ ਦਾਤਿ) ਬਖ਼ਸ਼ਦਾ ਹੈ ਅਤੇ ਇੱਜ਼ਤ ਦੇਂਦਾ ਹੈ।
 
जो धुरि मिलिआ सु विछुड़ि न जाई ॥
Jo ḏẖur mili▫ā so vicẖẖuṛ na jā▫ī.
Whoever meets with the Primal Lord God, shall never be separated again.
ਜੋ ਕੋਈ ਭੀ ਆਦੀ-ਪ੍ਰਭੂ ਨਾਲ ਮਿਲ ਜਾਂਦਾ ਹੈ, ਉਹ ਮੁੜ ਕੇ ਜੁਦਾ ਨਹੀਂ ਹੁੰਦਾ।
ਧੁਰਿ = ਧੁਰ ਦਰਗਾਹ ਤੋਂ। ਸੁ = ਉਹ ਮਨੁੱਖ।ਜਿਹੜਾ ਮਨੁੱਖ ਧੁਰ ਦਰਗਾਹ ਤੋਂ (ਪ੍ਰਭੂ-ਚਰਨਾਂ ਵਿਚ) ਜੁੜਿਆ ਹੋਇਆ ਹੈ, ਉਹ ਉਸ ਤੋਂ ਕਦੇ ਵਿੱਛੁੜਦਾ ਨਹੀਂ।
 
नानक हरि हरि नामि समाई ॥४॥३॥१२॥
Nānak har har nām samā▫ī. ||4||3||12||
Nanak is absorbed in the Name of the Lord, Har, Har. ||4||3||12||
ਨਾਨਕ ਸੁਆਮੀ ਮਾਲਕ ਦੇ ਨਾਮ ਅੰਦਰ ਲੀਨ ਹੋਇਆ ਹੋਇਆ ਹੈ।
ਸਮਾਈ = ਲੀਨ ਰਹਿੰਦਾ ਹੈ ॥੪॥੩॥੧੨॥ਹੇ ਨਾਨਕ! ਉਹ ਸਦਾ ਹੀ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ ॥੪॥੩॥੧੨॥
 
मलार महला ३ ॥
Malār mėhlā 3.
Malaar, Third Mehl:
ਮਲਾਰ ਤੀਜੀ ਪਾਤਿਸ਼ਾਹੀ।
xxxXXX
 
रसना नामु सभु कोई कहै ॥
Rasnā nām sabẖ ko▫ī kahai.
Everyone speaks the Name of the Lord with the tongue.
ਹਰ ਕੋਈ ਜੀਭਾ ਨਾਲ ਨਾਮ ਦਾ ਉਚਾਰਨ ਕਰਦਾ ਹੈ।
ਰਸਨਾ = ਜੀਭ (ਨਾਲ)। ਸਭੁ ਕੋਈ = ਹਰੇਕ ਪ੍ਰਾਣੀ। ਕਹੈ = ਆਖਦਾ ਹੈ (ਇਕ-ਵਚਨ)।(ਉਂਞ ਤਾਂ) ਹਰ ਕੋਈ ਜੀਭ ਨਾਲ ਹਰਿ-ਨਾਮ ਉਚਾਰਦਾ ਹੈ,
 
सतिगुरु सेवे ता नामु लहै ॥
Saṯgur seve ṯā nām lahai.
But only by serving the True Guru does the mortal receive the Name.
ਜੇਕਰ ਜੀਵ ਸੱਚੇ ਗੁਰਾਂ ਦੀ ਘਾਲ ਕਮਾਵੇ, ਕੇਵਲ ਤਦ ਹੀ ਉਸ ਨੂੰ ਨਾਮ ਪ੍ਰਾਪਤ ਹੁੰਦਾ ਹੈ।
ਸੇਵੇ = ਸੇਵਾ ਕਰੇ, ਸਰਨ ਪਏ। ਲਹੈ = ਪ੍ਰਾਪਤ ਕਰ ਲੈਂਦਾ ਹੈ।ਪਰ ਮਨੁੱਖ ਤਦੋਂ ਹੀ ਹਰਿ-ਨਾਮ (-ਧਨ) ਪ੍ਰਾਪਤ ਕਰਦਾ ਹੈ ਜਦੋਂ ਗੁਰੂ ਦੀ ਸਰਨ ਪੈਂਦਾ ਹੈ।
 
बंधन तोड़े मुकति घरि रहै ॥
Banḏẖan ṯoṛe mukaṯ gẖar rahai.
His bonds are shattered, and he stays in the house of liberation.
ਸੰਸਾਰੀ ਜੂੜਾਂ ਨੂੰ ਵੱਢ ਕੇ, ਉਹ ਮੋਖਸ਼ ਦੇ ਧਾਮ ਅੰਦਰ ਵਸਦਾ ਹੈ,
ਮੁਕਤਿ ਘਰਿ = ਮੁਕਤੀ ਦੇ ਘਰ ਵਿਚ, ਉਸ ਘਰ ਵਿਚ ਜਿੱਥੇ ਵਿਕਾਰਾਂ ਤੋਂ ਬਚਿਆ ਰਹਿ ਸਕੀਦਾ ਹੈ।(ਗੁਰੂ ਦੀ ਸਰਨ ਪੈ ਕੇ ਹੀ ਮਨੁੱਖ ਮਾਇਆ ਦੇ ਮੋਹ ਦੇ) ਬੰਧਨ ਤੋੜਦਾ ਹੈ ਅਤੇ ਉਸ ਅਵਸਥਾ ਵਿਚ ਟਿਕਦਾ ਹੈ ਜਿੱਥੇ ਵਿਕਾਰਾਂ ਤੋਂ ਖ਼ਲਾਸੀ ਹੋਈ ਰਹਿੰਦੀ ਹੈ।
 
गुर सबदी असथिरु घरि बहै ॥१॥
Gur sabḏī asthir gẖar bahai. ||1||
Through the Word of the Guru's Shabad, he sits in the eternal, unchanging house. ||1||
ਅਤੇ ਗੁਰਾਂ ਦੀ ਬਾਣੀ ਦੁਆਰਾ, ਸਦੀਵੀ ਸਥਿਰ ਮੰਦਰ ਅੰਦਰ ਬੈਠਦਾ ਹੈ।
ਸਬਦੀ = ਸ਼ਬਦ ਦੀ ਰਾਹੀਂ। ਅਸਥਿਰੁ = ਅਡੋਲ-ਚਿੱਤ (ਹੋ ਕੇ)। ਘਰਿ = ਹਿਰਦੇ-ਘਰ ਵਿਚ ॥੧॥ਗੁਰੂ ਦੇ ਸ਼ਬਦ ਦੀ ਰਾਹੀਂ ਹੀ ਮਨੁੱਖ ਅਡੋਲ-ਚਿੱਤ ਹੋ ਕੇ ਹਿਰਦੇ-ਘਰ ਵਿਚ ਟਿਕਿਆ ਰਹਿੰਦਾ ਹੈ ॥੧॥
 
मेरे मन काहे रोसु करीजै ॥
Mere man kāhe ros karījai.
O my mind, why are you angry?
ਹੇ ਮੇਰੇ ਮਨੂਏ! ਤੂੰ ਗੁੱਸਾ ਕਿਉਂ ਕਰਦਾ ਹੈ?
ਮਨ = ਹੇ ਮਨ!ਹੇ ਮੇਰੇ ਮਨ! (ਪਰਮਾਤਮਾ ਦੇ ਨਾਮ ਵਲੋਂ) ਰੋਸਾ ਨਹੀਂ ਕਰਨਾ ਚਾਹੀਦਾ।
 
लाहा कलजुगि राम नामु है गुरमति अनदिनु हिरदै रवीजै ॥१॥ रहाउ ॥
Lāhā kaljug rām nām hai gurmaṯ an▫ḏin hirḏai ravījai. ||1|| rahā▫o.
In this Dark Age of Kali Yuga, the Lord's Name is the source of profit. Contemplate and appreciate the Guru's Teachings within your heart, night and day. ||1||Pause||
ਕਾਲੇ ਯੁਗ ਅੰਦਰ ਤੂੰ ਪ੍ਰਭੂ ਦੇ ਨਾਮ ਦਾ ਨਫਾ ਕਮਾ ਤੇ ਗੁਰਾਂ ਦੇ ਉਪਦੇਸ਼ ਤਾਬੇ ਤੂੰ ਰੈਣ ਅਤੇ ਦਿਨ ਆਪਣੇ ਮੁਨ ਅੰਦਰ ਇਸ ਦਾ ਸਿਮਰਨ ਕਰ। ਠਹਿਰਾਉ।
ਕਲਜੁਗਿ = ਕਲਜੁਗ ਵਿਚ, ਵਿਕਾਰਾਂ-ਭਰੇ ਜਗਤ ਵਿਚ। ਲਾਹਾ = ਲਾਭ। ਅਨਦਿਨੁ = ਹਰ ਰੋਜ਼, ਹਰ ਵੇਲੇ। ਰਵੀਜੈ = ਸਿਮਰਨਾ ਚਾਹੀਦਾ ਹੈ ॥੧॥ ਰਹਾਉ ॥ਜਗਤ ਵਿਚ ਪਰਮਾਤਮਾ ਦਾ ਨਾਮ (ਹੀ ਅਸਲ) ਖੱਟੀ ਹੈ। ਗੁਰੂ ਦੀ ਮੱਤ ਲੈ ਕੇ ਹਰ ਵੇਲੇ ਹਿਰਦੇ ਵਿਚ ਹਰਿ-ਨਾਮ ਸਿਮਰਨਾ ਚਾਹੀਦਾ ਹੈ ॥੧॥ ਰਹਾਉ ॥
 
बाबीहा खिनु खिनु बिललाइ ॥
Bābīhā kẖin kẖin billā▫e.
Each and every instant, the rain-bird cries and calls.
ਹਰ ਮੁਹਤ ਚਾਤ੍ਰਿਕ ਵਿਰਲਾਪ ਕਰਦਾ ਹੈ,
ਬਾਬੀਹਾ = ਪਪੀਹਾ। ਬਿਲਲਾਇ = ਵਿਲਕਦਾ ਹੈ, ਤਰਲੇ ਲੈਂਦਾ ਹੈ।(ਜਿਵੇਂ ਵਰਖਾ ਦੀ ਬੂੰਦ ਵਾਸਤੇ) ਪਪੀਹਾ ਹਰ ਖਿਨ ਤਰਲੇ ਲੈਂਦਾ ਹੈ,
 
बिनु पिर देखे नींद न पाइ ॥
Bin pir ḏekẖe nīʼnḏ na pā▫e.
Without seeing her Beloved, she does not sleep at all.
ਅਤੇ ਆਪਣੇ ਪਿਆਰੇ ਨੂੰ ਵੇਖਣ ਦੇ ਬਗੈਰ ਉਸ ਨੂੰ ਨੀਂਦਰ ਨਹੀਂ ਪੈਂਦੀ।
ਪਿਰ = ਪ੍ਰਭੂ-ਪਤੀ। ਨੀਦ = ਆਤਮਕ ਸ਼ਾਂਤੀ।(ਤਿਵੇਂ ਜੀਵ-ਇਸਤ੍ਰੀ) ਪ੍ਰਭੂ-ਪਤੀ ਦਾ ਦਰਸ਼ਨ ਕਰਨ ਤੋਂ ਬਿਨਾ ਆਤਮਕ ਸ਼ਾਂਤੀ ਹਾਸਲ ਨਹੀਂ ਕਰ ਸਕਦੀ।
 
इहु वेछोड़ा सहिआ न जाइ ॥
Ih vecẖẖoṛā sahi▫ā na jā▫e.
She cannot endure this separation.
ਇਸ ਜੁਦਾਇਗੀ ਨੂੰ ਉਹ ਸਹਾਰ ਨਹੀਂ ਸਕਦਾ।
xxx(ਉਸ ਪਾਸੋਂ) ਇਹ ਵਿਛੋੜਾ ਸਹਾਰਿਆ ਨਹੀਂ ਜਾਂਦਾ।
 
सतिगुरु मिलै तां मिलै सुभाइ ॥२॥
Saṯgur milai ṯāʼn milai subẖā▫e. ||2||
When she meets the True Guru, then she intuitively meets her Beloved. ||2||
ਜਦ ਉਹ ਸੱਚੇ ਗੁਰਾਂ ਨੂੰ ਮਿਲ ਪੈਦਾ ਹੈ, ਤਦ ਉਹ ਸੁਤੇ-ਸਿਧ ਹੀ ਆਪਣੇ ਪਿਆਰੇ ਨੂੰ ਮਿਲ ਪੈਦਾ ਹੈ।
ਸੁਭਾਇ = ਪ੍ਰੇਮ ਦੀ ਰਾਹੀਂ ॥੨॥ਜਦੋਂ ਕੋਈ ਜੀਵ ਗੁਰੂ ਨੂੰ ਮਿਲ ਪੈਂਦਾ ਹੈ ਤਦੋਂ ਉਹ ਪ੍ਰੇਮ ਵਿਚ (ਲੀਨ ਹੋ ਕੇ) ਪ੍ਰਭੂ ਨੂੰ ਮਿਲ ਪੈਂਦਾ ਹੈ ॥੨॥
 
नामहीणु बिनसै दुखु पाइ ॥
Nāmhīṇ binsai ḏukẖ pā▫e.
Lacking the Naam, the Name of the Lord, the mortal suffers and dies.
ਨਾਮ ਤੋਂ ਸੱਖਣਾ ਜੀਵ ਕਸ਼ਟ ਪਾਉਂਦਾ ਅਤੇ ਨਾਸ ਹੋ ਜਾਂਦਾ ਹੈ।
ਬਿਨਸੈ = ਨਾਸ ਹੁੰਦਾ ਹੈ, ਆਤਮਕ ਤੌਰ ਤੇ ਤਬਾਹ ਹੋ ਜਾਂਦਾ ਹੈ।ਨਾਮ ਤੋਂ ਵਾਂਜਿਆ ਹੋਇਆ ਮਨੁੱਖ ਆਤਮਕ ਮੌਤ ਸਹੇੜ ਲੈਂਦਾ ਹੈ ਦੁੱਖ ਸਹਿੰਦਾ ਰਹਿੰਦਾ ਹੈ,
 
त्रिसना जलिआ भूख न जाइ ॥
Ŧarisnā jali▫ā bẖūkẖ na jā▫e.
He is burnt in the fire of desire, and his hunger does not depart.
ਉਸ ਨੂੰ ਖਾਹਿਸ਼ ਨੇ ਫੂਕ ਦਿੱਤਾ ਹੈ ਅਤੇ ਉਸ ਦੀ ਭੁੱਖ ਦੂਰ ਨਹੀਂ ਹੁੰਦੀ।
xxx(ਮਾਇਆ ਦੀ) ਤ੍ਰਿਸ਼ਨਾ-ਅੱਗ ਵਿਚ ਸੜਦਾ ਹੈ, ਉਸ ਦੀ (ਮਾਇਆ ਦੀ ਇਹ) ਭੁੱਖ ਦੂਰ ਨਹੀਂ ਹੁੰਦੀ।
 
विणु भागा नामु न पाइआ जाइ ॥
viṇ bẖāgā nām na pā▫i▫ā jā▫e.
Without good destiny, he cannot find the Naam.
ਚੰਗੀ ਪ੍ਰਾਲਭਧ ਦੇ ਬਗੈਰ, ਨਾਮ ਪਰਾਪਤ ਨਹੀਂ ਹੁੰਦਾ,
xxxਉੱਚੀ ਕਿਸਮਤ ਤੋਂ ਬਿਨਾ ਪਰਮਾਤਮਾ ਦਾ ਨਾਮ ਮਿਲਦਾ ਭੀ ਨਹੀਂ।
 
बहु बिधि थाका करम कमाइ ॥३॥
Baho biḏẖ thākā karam kamā▫e. ||3||
He performs all sorts of rituals until he is exhausted. ||3||
ਅਤੇ ਉਹ ਘਣੇਰਿਆਂ ਤਰੀਕਿਆਂ ਨਾਲ ਕਰਮ ਕਾਂਡ ਕਰਦਾ ਹੋਇਆ ਥਕ ਜਾਂਦਾ ਹੈ।
ਕਰਮ = (ਮਿਥੇ ਹੋਏ ਧਾਰਮਿਕ) ਕਰਮ ॥੩॥(ਤੀਰਥ-ਜਾਤ੍ਰਾ ਆਦਿਕ ਮਿੱਥੇ ਹੋਏ ਧਾਰਮਿਕ) ਕਰਮ ਕਈ ਤਰੀਕਿਆਂ ਨਾਲ ਕਮਾ ਕਮਾ ਕੇ ਥੱਕ ਜਾਂਦਾ ਹੈ ॥੩॥
 
त्रै गुण बाणी बेद बीचारु ॥
Ŧarai guṇ baṇī beḏ bīcẖār.
The mortal thinks about the Vedic teachings of the three gunas, the three dispositions.
ਮਨੁੱਖ ਤਿੰਨਾਂ ਲੱਛਣਾ ਵਾਲੇ ਵੇਦਾ ਦੇ ਕਥਨ ਨੂੰ ਸੋਚਦਾ ਤੇ ਵਿਚਾਰਦਾ ਹੈ,
ਬਾਣੀ ਬੇਦ ਬੀਚਾਰੁ = ਵੇਦਾਂ ਦੀ ਬਾਣੀ ਦੀ ਵਿਚਾਰ।(ਜਿਹੜੇ ਪੰਡਿਤ ਆਦਿਕ ਲੋਕ ਮਾਇਆ ਦੇ) ਤਿੰਨਾਂ ਗੁਣਾਂ ਵਿਚ ਰੱਖਣ ਵਾਲੀ ਹੀ ਵੇਦ ਆਦਿਕ ਧਰਮ-ਪੁਸਤਕਾਂ ਦੀ ਵਿਚਾਰ ਕਰਦੇ ਰਹਿੰਦੇ ਹਨ,
 
बिखिआ मैलु बिखिआ वापारु ॥
Bikẖi▫ā mail bikẖi▫ā vāpār.
He deals in corruption, filth and vice.
ਅਤੇ ਉਹ ਪਾਪਾ, ਗੰਦੇ ਪਾਪਾਂ ਦਾ ਵਣਜ ਕਰਦਾ ਹੈ।
ਬਿਖਿਆ = ਮਾਇਆ। ਵਪਾਰੁ = ਵਣਜ, ਕਾਰ-ਵਿਹਾਰ।(ਉਹਨਾਂ ਦੇ ਮਨ ਨੂੰ) ਮਾਇਆ (ਦੇ ਮੋਹ) ਦੀ ਮੈਲ (ਸਦਾ ਚੰਬੜੀ ਰਹਿੰਦੀ ਹੈ)। (ਉਹਨਾਂ ਨੇ ਇਸ ਵਿਚਾਰ ਨੂੰ) ਮਾਇਆ ਕਮਾਣ ਦਾ ਹੀ ਵਪਾਰ ਬਣਾਇਆ ਹੁੰਦਾ ਹੈ।
 
मरि जनमहि फिरि होहि खुआरु ॥
Mar janmėh fir hohi kẖu▫ār.
He dies, only to be reborn; he is ruined over and over again.
ਉਹ ਮਰ ਜਾਂਦਾ ਹੈ, ਮੁੜ ਜੰਮ ਪੈਦਾ ਹੈ ਅਤੇ ਮੁੜ ਕੇ ਖੱਜਲ-ਖੁਆਰ ਹੁੰਦਾ ਹੈ।
ਮਰਿ = ਮਰ ਕੇ। ਜਨਮਹਿ = ਜਨਮਦੇ ਹਨ (ਬਹੁ-ਵਚਨ)। ਹੋਹਿ = ਹੁੰਦੇ ਹਨ (ਬਹੁ-ਵਚਨ)।(ਅਜਿਹੇ ਮਨੁੱਖ) ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ, ਅਤੇ ਖ਼ੁਆਰ ਹੁੰਦੇ ਰਹਿੰਦੇ ਹਨ।
 
गुरमुखि तुरीआ गुणु उरि धारु ॥४॥
Gurmukẖ ṯurī▫ā guṇ ur ḏẖār. ||4||
The Gurmukh enshrines the glory of the supreme state of celestial peace. ||4||
ਗੁਰਾਂ ਦੀ ਦਇਆ ਦੁਆਰਾ, ਪ੍ਰਾਣੀ ਚੰਗੀ ਅਵਸਥਾ ਦੀਆਂ ਨੇਕੀਆਂ ਆਪਣੇ ਅੰਤਰ ਆਤਮੇ ਟਿਕਾ ਲੈਂਦਾ ਹੈ।
ਤੁਰੀਆ ਗੁਣੁ = ਉਹ ਗੁਣ ਜੋ ਮਾਇਆ ਦੇ ਤਿੰਨ ਗੁਣਾਂ ਤੋਂ ਪਰੇ ਹੈ। ਉਰਿ = ਹਿਰਦੇ ਵਿਚ ॥੪॥ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦੇ ਹਿਰਦੇ ਵਿਚ ਹਰਿ-ਨਾਮ ਦਾ ਸਹਾਰਾ ਹੁੰਦਾ ਹੈ, ਉਹ ਉਸ ਗੁਣ ਉਸ ਅਵਸਥਾ ਨੂੰ ਹਾਸਲ ਕਰ ਲੈਂਦਾ ਹੈ ਜਿਹੜੀ ਮਾਇਆ ਦੇ ਤਿੰਨ ਗੁਣਾਂ ਤੋਂ ਉਤਾਂਹ ਹੈ ॥੪॥
 
गुरु मानै मानै सभु कोइ ॥
Gur mānai mānai sabẖ ko▫e.
One who has faith in the Guru - everyone has faith in him.
ਜੋ ਗੁਰਾਂ ਦੀ ਪੂਜਾ ਕਰਦਾ ਹੈ, ਹਰ ਕੋਈ ਉਸ ਨੂੰ ਪੂਜਦਾ ਹੈ।
ਮਾਨੈ = ਆਦਰ-ਸਤਕਾਰ ਕਰਦਾ ਹੈ। ਸਭੁ ਕੋਈ = ਹਰੇਕ ਪ੍ਰਾਣੀ।ਜਿਸ ਮਨੁੱਖ ਨੂੰ ਗੁਰੂ ਇੱਜ਼ਤ ਬਖ਼ਸ਼ਦਾ ਹੈ, ਉਸ ਦਾ ਆਦਰ ਹਰ ਕੋਈ ਕਰਦਾ ਹੈ।
 
गुर बचनी मनु सीतलु होइ ॥
Gur bacẖnī man sīṯal ho▫e.
Through the Guru's Word, the mind is cooled and soothed.
ਗੁਰਾਂ ਦੀ ਬਾਣੀ ਰਾਹੀਂ, ਮਨੁੱਸ਼ ਦਾ ਮਨੂਆ ਠੰਡਾ-ਠਾਰ ਹੋ ਜਾਂਦਾ ਹੈ।
ਗੁਰ ਬਚਨੀ = ਗੁਰੂ ਦੇ ਬਚਨਾਂ ਉੱਤੇ ਤੁਰਿਆਂ।ਗੁਰੂ ਦੇ ਬਚਨਾਂ ਦੀ ਬਰਕਤਿ ਨਾਲ ਉਸ ਦਾ ਮਨ ਸ਼ਾਂਤ ਰਹਿੰਦਾ ਹੈ,
 
चहु जुगि सोभा निरमल जनु सोइ ॥
Cẖahu jug sobẖā nirmal jan so▫e.
Throughout the four ages, that humble being is known to be pure.
ਉਸ ਪਵਿੱਤ੍ਰ ਪੁਰਸ਼ ਦੀ ਪ੍ਰਭਤਾ ਚਾਰੇ ਹੀ ਯੂਗਾਂ ਅੰਦਰ ਫੈਲ ਜਾਂਦੀ ਹੈ।
ਚਹੁ ਜੁਗਿ ਸੋਭਾ = ਚਹੁ-ਜੁਗੀ ਸੋਭਾ, ਚਾਰ ਜੁਗਾਂ ਵਿਚ ਕਾਇਮ ਰਹਿਣ ਵਾਲੀ ਸੋਭਾ। ਸੋਭਾ ਨਿਰਮਲ = ਨਿਰਮਲ ਸੋਭਾ, ਪਵਿੱਤਰ ਸੋਭਾ, ਬੇ-ਦਾਗ਼ ਸੋਭਾ। ਜਨੁ = (ਅਸਲ) ਸੇਵਕ।ਉਸ ਨੂੰ ਚਹੁੰਆਂ ਜੁਗਾਂ ਵਿਚ ਟਿਕੀ ਰਹਿਣ ਵਾਲੀ ਬੇ-ਦਾਗ਼ ਸੋਭਾ ਪ੍ਰਾਪਤ ਹੁੰਦੀ ਹੈ, ਉਹੀ ਹੈ ਅਸਲ ਭਗਤ।
 
नानक गुरमुखि विरला कोइ ॥५॥४॥१३॥९॥१३॥२२॥
Nānak gurmukẖ virlā ko▫e. ||5||4||13||9||13||22||
O Nanak, that Gurmukh is so rare. ||5||4||13||9||13||22||
ਨਾਨਕ ਕੋਈ ਟਾਂਵਾਂ ਟੱਲਾ ਹੀ ਹੈ ਐਹੋ ਜਿਹਾ ਗੁਰਾਂ ਦਾ ਧਰਮੀ ਸਿੱਖ।
ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ॥੫॥੪॥੧੩॥੯॥੧੩॥੨੨॥ਪਰ, ਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲਾ ਅਜਿਹਾ ਕੋਈ ਵਿਰਲਾ ਮਨੁੱਖ ਹੁੰਦਾ ਹੈ ॥੫॥੪॥੧੩॥੯॥੧੩॥੨੨॥
 
रागु मलार महला ४ घरु १ चउपदे
Rāg malār mėhlā 4 gẖar 1 cẖa▫upḏe
Raag Malaar, Fourth Mehl, First House, Chau-Padas:
ਰਾਗ ਮਲਾਰ ਚੌਥੀ ਪਾਤਿਸ਼ਾਹੀ। ਚੌਪਦੇ।
xxxਰਾਗ ਮਲਾਰ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
 
ੴ सतिगुर प्रसादि ॥
Ik▫oaʼnkār saṯgur parsāḏ.
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
xxxਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
 
अनदिनु हरि हरि धिआइओ हिरदै मति गुरमति दूख विसारी ॥
An▫ḏin har har ḏẖi▫ā▫i▫o hirḏai maṯ gurmaṯ ḏūkẖ visārī.
Night and day, I meditate on the Lord, Har, Har, within my heart; through the Guru's Teachings, my pain is forgotten.
ਰੈਣ ਅਤੇ ਦਿਨ ਮੈਂ ਆਪਣੇ ਸੁਆਮੀ ਮਾਲਕ ਦਾ ਸਿਮਰਨ ਕਰਦਾ ਹਾਂ। ਉਪਦੇਸ਼, ਗੁਰਾਂ ਦਾ ਉਪਦੇਸ਼ ਆਪਣੇ ਮਨ ਅੰਦਰ ਧਾਰਨ ਕਰਨ ਦੁਆਰਾ, ਮੈਂ ਸਾਰਿਆਂ ਦੁੱਖਾਂ ਤੋਂ ਖਲਾਸੀ ਪਾ ਗਿਆ ਹਾਂ।
ਅਨਦਿਨੁ = ਹਰ ਰੋਜ਼, ਹਰ ਵੇਲੇ। ਹਿਰਦੈ = ਹਿਰਦੇ ਵਿਚ।ਜਿਹੜਾ ਗੁਰੂ ਦੀ ਮੱਤ ਅਨੁਸਾਰ (ਆਪਣੀ) ਮੱਤ ਨੂੰ ਬਣਾ ਕੇ ਹਰ ਵੇਲੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਸਿਮਰਦਾ ਹੈ, ਉਹ ਆਪਣੇ ਸਾਰੇ ਦੁੱਖ ਦੂਰ ਕਰ ਲੈਂਦਾ ਹੈ।
 
सभ आसा मनसा बंधन तूटे हरि हरि प्रभि किरपा धारी ॥१॥
Sabẖ āsā mansā banḏẖan ṯūte har har parabẖ kirpā ḏẖārī. ||1||
The chains of all my hopes and desires have been snapped; my Lord God has showered me with His Mercy. ||1||
ਜਦ ਮੇਰਾ ਵਾਹਿਗੁਰੂ ਸੁਆਮੀ ਮਾਲਕ ਮੇਰੇ ਉਤੇ ਮਿਹਰਬਾਨ ਹੋ ਗਿਆ ਤਾਂ ਮੇਰੀ ਉਮੈਦ ਅਤੇ ਖਾਹਿਸ਼ ਦੀਆਂ ਸਾਰੀਆਂ ਬੇੜੀਆਂ ਕਟੀਆਂ ਗਈਆਂ।
ਮਨਸਾ = (मनीषा) ਮਨ ਦੇ ਫੁਰਨੇ। ਪ੍ਰਭਿ = ਪ੍ਰਭੂ ਨੇ ॥੧॥ਜਿਸ ਮਨੁੱਖ ਉੱਤੇ ਹਰੀ-ਪ੍ਰਭੂ ਨੇ ਮਿਹਰ ਕੀਤੀ, ਉਸ ਦੀਆਂ ਸਾਰੀਆਂ ਆਸਾਂ ਅਤੇ ਮਨ ਦੇ ਫੁਰਨਿਆਂ ਦੇ ਬੰਧਨ ਟੁੱਟ ਗਏ ॥੧॥
 
नैनी हरि हरि लागी तारी ॥
Nainī har har lāgī ṯārī.
My eyes gaze eternally on the Lord, Har, Har.
ਮੇਰੀਆਂ ਅੱਖਾਂ ਨੇ ਆਪਣੇ ਸੁਆਮੀ ਮਾਲਕ ਉਤੇ ਇਕ-ਟਕ ਤਾੜੀ ਲਾਈ ਹੋਈ ਹੈ।
ਨੈਨੀ = ਨੈਨੀਂ, ਅੱਖਾਂ ਵਿਚ। ਤਾਰੀ = ਤਾੜੀ, ਬ੍ਰਿਤੀ, ਇਕਾਗ੍ਰਤਾ।ਮੇਰੀਆਂ ਅੱਖਾਂ ਦੀ ਤਾਰ ਪ੍ਰਭੂ-ਚਰਨਾਂ ਵਿਚ ਲੱਗੀ ਰਹਿੰਦੀ ਹੈ।
 
सतिगुरु देखि मेरा मनु बिगसिओ जनु हरि भेटिओ बनवारी ॥१॥ रहाउ ॥
Saṯgur ḏekẖ merā man bigsi▫o jan har bẖeti▫o banvārī. ||1|| rahā▫o.
Gazing on the True Guru, my mind blossoms forth. I have met with the Lord, the Lord of the World. ||1||Pause||
ਸੰਚੇ ਗੁਰਾਂ ਨੂੰ ਵੇਖ ਮੇਰੀ ਜਿੰਦੜੀ ਪ੍ਰਫੁਲਤ ਹੋ ਗਈ ਹੈ ਅਤੇ ਮੈਂ ਗੋਲਾ, ਆਪਣੇ ਸੁਆਮੀ ਸਿਰਜਣਹਾਰ ਨੂੰ ਮਿਲ ਪਿਆ ਹਾਂ। ਠਹਿਰਾਉ।
ਦੇਖਿ = ਵੇਖ ਕੇ। ਬਿਗਸਿਓ = ਖਿੜ ਪਿਆ ਹੈ। ਜਨੁ = ਸੇਵਕ। ਭੇਟਿਓ = ਮਿਲਿਆ। ਬਨਵਾਰੀ = ਪਰਮਾਤਮਾ ॥੧॥ ਰਹਾਉ ॥ਗੁਰੂ ਨੂੰ ਵੇਖ ਕੇ ਮੇਰਾ ਮਨ ਖਿੜ ਪਿਆ ਹੈ, ਦਾਸ (ਨਾਨਕ ਗੁਰੂ ਦੀ ਕਿਰਪਾ ਨਾਲ ਹੀ) ਬਨਵਾਰੀ-ਪ੍ਰਭੂ ਨੂੰ ਮਿਲਿਆ ਹੈ ॥੧॥ ਰਹਾਉ ॥