Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

सतिगुर सबदी पाधरु जाणि ॥
Saṯgur sabḏī pāḏẖar jāṇ.
Through the Shabad, the Word of the True Guru, the Path is known.
ਸੱਚੇ ਗੁਰਾਂ ਦੀ ਬਾਣੀ ਰਾਹੀਂ, ਰੱਬ ਦਾ ਰਾਹ ਜਾਣਿਆ ਜਾਂਦਾ ਹੈ।
ਪਾਧਰੁ = (ਸਿੱਧਾ) ਰਸਤਾ।ਜੇਹੜਾ ਮਨੁੱਖ ਸਤਿਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਜ਼ਿੰਦਗੀ ਦਾ ਪੱਧਰਾ ਰਸਤਾ ਸਮਝ ਲੈਂਦਾ ਹੈ,
 
गुर कै तकीऐ साचै ताणि ॥
Gur kai ṯakī▫ai sācẖai ṯāṇ.
With the Guru's Support, one is blessed with the strength of the True Lord.
ਗੁਰਦੇਵ ਜੀ ਦੇ ਆਸਰੇ ਦੁਆਰਾ ਇਨਸਾਨ ਨੂੰ ਸੱਚੇ ਸਾਈਂ ਦੀ ਸਤਿਆ ਪਰਦਾਨ ਹੋ ਜਾਂਦੀ ਹੈ,
ਤਕੀਐ = ਆਸਰੇ ਨਾਲ। ਤਾਣਿ = ਤਾਕਤ ਨਾਲ।ਉਹ (ਇਸ ਜੀਵਨ-ਸਫ਼ਰ ਵਿਚ) ਗੁਰੂ ਦੇ ਆਸਰੇ ਤੁਰਦਾ ਹੈ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਦੇ ਸਹਾਰੇ ਤੁਰਦਾ ਹੈ,
 
नामु सम्हालसि रूड़्ही बाणि ॥
Nām samĥālas rūṛĥī bāṇ.
Dwell on the Naam, and realize the Beauteous Word of His Bani.
ਅਤੇ ਉਹ ਸੁੰਦਰ ਗੁਰਬਾਣੀ ਰਾਹੀਂ, ਨਾਮ ਦਾ ਸਿਮਰਨ ਕਰਦਾ ਹੈ।
ਸਮਾਲਸਿ = ਸੰਭਾਲਣਾ ਹੈ। ਰੂੜੀ = ਸੁੰਦਰ।ਉਹ ਸਤਿਗੁਰੂ ਦੀ ਸੁੰਦਰ ਬਾਣੀ ਦੀ ਰਾਹੀਂ ਪਰਮਾਤਮਾ ਦਾ ਨਾਮ (ਹਿਰਦੇ ਵਿਚ) ਵਸਾਂਦਾ ਹੈ।
 
थैं भावै दरु लहसि पिराणि ॥२॥
Thaiʼn bẖāvai ḏar lahas pirāṇ. ||2||
If it is Your Will, Lord, You lead me to find Your Door. ||2||
ਜੇ ਤੈਨੂੰ ਇਸ ਤਰ੍ਹਾਂ ਚੰਗਾ ਲੱਗੇ ਹੇ ਪ੍ਰਭੂ! ਤਾਂ ਇਨਸਾਨ ਤੇਰੇ ਦਰਵਾਜੇ ਨੂੰ ਪਛਾਣ ਲੈਂਦਾ ਹੈ।
ਥੈਂ = ਤੈਨੂੰ। ਪਿਰਾਣਿ ਲਹਸਿ = ਪਛਾਣ ਲੈਂਦਾ ਹੈ ॥੨॥ਹੇ ਪ੍ਰਭੂ! ਜਦੋਂ ਤੇਰੀ ਮਿਹਰ ਹੁੰਦੀ ਹੈ ਤਾਂ ਉਹ ਤੇਰਾ ਦਰ ਪਛਾਣ ਕੇ ਲੱਭ ਲੈਂਦਾ ਹੈ ॥੨॥
 
ऊडां बैसा एक लिव तार ॥
Ūdāʼn baisā ek liv ṯār.
Flying high or sitting down, I am lovingly focused on the One Lord.
ਅਸਮਾਨ ਵਿੱਚ ਉਡਦਿਆਂ ਜਾਂ ਧਰਤੀ ਤੇ ਬੈਠਿਆ ਮੇਰੀ ਬਿਰਤੀ ਇਕ ਸਾਈਂ ਅੰਦਰ ਜੁੜੀ ਹੋਈ ਹੈ।
ਊਡਾਂ = (ਜੇ) ਮੈਂ ਉੱਡਾਂ। ਬੈਸਾ = (ਜੇ) ਮੈਂ ਬੈਠਾਂ।ਜਿਉਂ ਜਿਉਂ ਮੈਂ (ਜੀਵ-ਪੰਛੀ) ਜੀਵਨ-ਪੰਧ ਵਿਚ ਇਕ ਪਰਮਾਤਮਾ ਦੇ ਚਰਨਾਂ ਵਿਚ ਇਕ-ਰਸ ਸੁਰਤ ਜੋੜ ਕੇ ਉਡਾਰੀਆਂ ਲਾਂਦਾ ਹਾਂ ਤੇ ਲਗਨ ਦਾ ਸਹਾਰਾ ਲੈਂਦਾ ਹਾਂ,
 
गुर कै सबदि नाम आधार ॥
Gur kai sabaḏ nām āḏẖār.
Through the Word of the Guru's Shabad, I take the Naam as my Support.
ਗੁਰਾਂ ਦੀ ਬਾਣੀ ਦੀ ਬਰਕਤ, ਸੁਆਮੀ ਦਾ ਨਾਮ ਮੇਰਾ ਆਸਰਾ ਹੋ ਗਿਆ ਹੈ।
xxxਗੁਰੂ ਦੇ ਸ਼ਬਦ ਵਿਚ ਜੁੜ ਕੇ ਪ੍ਰਭੂ-ਨਾਮ ਦਾ ਆਸਰਾ ਲੈਂਦਾ ਹਾਂ,
 
ना जलु डूंगरु न ऊची धार ॥
Nā jal dūngar na ūcẖī ḏẖār.
There is no ocean of water, no mountain ranges rising up.
ਮੇਰੇ ਲਈ ਹੁਣ ਨਾਂ ਕੋਈ ਸਮੁੰਦਰ ਅਤੇ ਨਾਂ ਹੀ ਪਹਾੜ ਦੀ ਉੱਚੀ ਕਤਾਰ ਹੈ।
xxx(ਤਾਂ) ਮੇਰੇ ਜੀਵਨ-ਰਸਤੇ ਵਿਚ ਨਾਹ ਸੰਸਾਰ-ਸਮੁੰਦਰ ਦਾ (ਵਿਕਾਰ-) ਜਲ ਆਉਂਦਾ ਹੈ ਨਾਹ (ਹਉਮੈ ਅਹੰਕਾਰ ਦਾ) ਪਹਾੜ ਖੜਾ ਹੁੰਦਾ ਹੈ, ਤੇ ਨਾਹ ਹੀ ਵਿਕਾਰਾਂ ਦਾ ਕੋਈ ਉੱਚਾ ਲੰਮਾ ਪਹਾੜੀ ਸਿਲਸਿਲਾ ਆ ਖਲੋਂਦਾ ਹੈ।
 
निज घरि वासा तह मगु न चालणहार ॥३॥
Nij gẖar vāsā ṯah mag na cẖālaṇhār. ||3||
I dwell within the home of my own inner being, where there is no path and no one travelling on it. ||3||
ਮੈਂ ਆਪਣੇ ਨਿਜ ਦੇ ਧਾਮ ਅੰਦਰ ਵੱਸਦਾ ਹਾਂ, ਜਿਥੇ ਨਾਂ ਮਾਰਗ ਹੈ, ਨਾਂ ਹੀ ਕੋਈ ਰਾਹੀਂ।
ਨਿਜ ਘਰਿ = ਆਪਣੇ ਘਰ ਵਿਚ। ਤਹ = ਉਸ ਅਵਸਥਾ ਵਿਚ (ਟਿਕਿਆਂ)। ਮਗੁ = ਰਸਤਾ, ਪੈਂਡਾ ॥੩॥ਸ੍ਵੈ ਸਰੂਪ ਵਿਚ (ਆਪਣੇ ਅੰਦਰ ਹੀ ਪ੍ਰਭੂ-ਚਰਨਾਂ ਵਿਚ) ਮੇਰਾ ਨਿਵਾਸ ਹੋ ਜਾਂਦਾ ਹੈ। ਉਸ ਆਤਮਕ ਅਵਸਥਾ ਵਿਚ ਨਾਹ (ਜਨਮ ਮਰਨ ਦੇ ਗੇੜ ਵਾਲਾ) ਰਸਤਾ ਫੜਨਾ ਪੈਂਦਾ ਹੈ ਨਾਹ ਹੀ ਉਸ ਰਸਤੇ ਤੁਰਨ ਵਾਲਾ ਹੀ ਕੋਈ ਹੁੰਦਾ ਹੈ ॥੩॥
 
जितु घरि वसहि तूहै बिधि जाणहि बीजउ महलु न जापै ॥
Jiṯ gẖar vasėh ṯūhai biḏẖ jāṇėh bīja▫o mahal na jāpai.
You alone know the way to that House in which You dwell. No one else knows the Mansion of Your Presence.
ਕੇਵਲ ਤੂੰ ਹੀ ਉਸ ਗ੍ਰਹਿ ਦੇ ਮਾਰਗ ਨੂੰ ਜਾਣਦਾ ਹੈ ਜਿਸ ਵਿੱਚ ਤੂੰ ਨਿਵਾਸ ਰਖਦਾ ਹੈ, ਹੇ ਸੁਆਮੀ! ਕੋਈ ਹੋਰ ਤੇਰੇ ਮੰਦਰ ਨੂੰ ਨਹੀਂ ਜਾਣ ਸਕਦਾ।
ਜਿਤੁ ਘਰਿ = ਜਿਸ ਹਿਰਦੇ-ਘਰ ਵਿਚ। ਬਿਧਿ = ਹਾਲਤ, ਅਵਸਥਾ। ਬੀਜਉ = ਦੂਜਾ। ਨ ਜਾਪੈ = ਨਹੀਂ ਸੁੱਝਦਾ।ਹੇ ਪ੍ਰਭੂ! ਜਿਸ ਮਨੁੱਖ ਦੇ ਹਿਰਦੇ ਘਰ ਵਿਚ ਤੂੰ ਪਰਗਟ ਹੋ ਪੈਂਦਾ ਹੈਂ ਉਸ ਦੀ ਆਤਮਕ ਅਵਸਥਾ ਤੂੰ ਹੀ ਜਾਣਦਾ ਹੈਂ ਕਿ ਉਸ ਨੂੰ ਤੈਥੋਂ ਬਿਨਾ ਕੋਈ ਹੋਰ ਆਸਰਾ ਸੁੱਝਦਾ ਹੀ ਨਹੀਂ।
 
सतिगुर बाझहु समझ न होवी सभु जगु दबिआ छापै ॥
Saṯgur bājẖahu samajẖ na hovī sabẖ jag ḏabi▫ā cẖẖāpai.
Without the True Guru, there is no understanding. The whole world is buried under its nightmare.
ਸੱਚੇ ਗੁਰਾਂ ਦੇ ਬਗੈਰ, ਗਿਆਤ ਪਰਾਪਤ ਨਹੀਂ ਹੁੰਦੀ। ਸਾਰਾ ਸੰਸਾਰ ਮਾਇਆ ਦੇ ਭਿਆਨਕ ਸੁਪਨੇ ਦੇ ਦਬਾ ਹੇਠਾਂ ਆਇਆ ਹੋਇਆ ਹੈ।
ਦੁਬਿਧਾ = ਪ੍ਰਭੂ ਤੋਂ ਬਿਨਾ ਹੋਰ ਆਸਰੇ ਦੀ ਝਾਕ। ਛਾਪੈ = ਛਾਪ ਵਿਚ, ਅਸਰ ਹੇਠ।ਸਾਰਾ ਜਗਤ ਪ੍ਰਭੂ ਤੋਂ ਬਿਨਾ ਹੋਰ ਹੋਰ ਆਸਰੇ ਦੀ ਝਾਕ ਦੇ ਦਬਾਉ ਹੇਠ ਦਬਿਆ ਪਿਆ ਹੈ। ਗੁਰੂ ਤੋਂ ਬਿਨਾ ਸਮਝ ਨਹੀਂ ਆ ਸਕਦੀ।
 
करण पलाव करै बिललातउ बिनु गुर नामु न जापै ॥
Karaṇ palāv karai billaṯa▫o bin gur nām na jāpai.
The mortal tries all sorts of things, and weeps and wails, but without the Guru, he does not know the Naam, the Name of the Lord.
ਭਾਵੇਂ ਪ੍ਰਾਣੀ ਯਤਨ ਅਤੇ ਰੁਦਨ ਪਿਆ ਕਰੇ, ਪਰੰਤੂ ਗੁਰਾਂ ਦੇ ਬਗੈਰ ਉਹ ਨਾਮ ਨੂੰ ਅਨੁਭਵ ਨਹੀਂ ਕਰ ਸਕਦਾ।
ਕਰਣ ਪਲਾਵ = (करुणाप्रलाप) ਤਰਸ-ਭਰੇ ਕੀਰਨੇ, ਤਰਲੇ।(ਪ੍ਰਭੂ ਨਾਮ ਦਾ ਆਸਰਾ ਛੱਡ ਕੇ ਜਗਤ) ਤਰਲੈ ਲੈਂਦਾ ਹੈ ਤੇ ਵਿਲਕਦਾ ਹੈ। ਗੁਰੂ ਦੀ ਸਰਨ ਤੋਂ ਬਿਨਾ ਨਾਮ ਜਪ ਨਹੀਂ ਸਕਦਾ।
 
पल पंकज महि नामु छडाए जे गुर सबदु सिञापै ॥४॥
Pal pankaj mėh nām cẖẖadā▫e je gur sabaḏ siñāpai. ||4||
In the twinkling of an eye, the Naam saves him, if he realizes the Word of the Guru's Shabad. ||4||
ਜੇਕਰ ਪ੍ਰਾਣੀ ਗੁਰਾਂ ਦੀ ਬਾਣੀ ਨੂੰ ਜਾਣ ਲਵੇ ਤਾਂ ਨਾਮ ਉਸ ਨੂੰ ਅੱਖ ਦੇ ਇਕ ਫੋਰੇ ਵਿੱਚ ਬੰਦਖਲਾਸ ਕਰ ਦਿੰਦਾ ਹੈ।
ਪੰਕਜ = ਕਮਲ, ਕੌਲ ਫੁੱਲ ਵਰਗੀ ਅੱਖ। ਪੰਕਜ ਮਹਿ = ਅੱਖ ਦੇ ਫੋਰ ਵਿਚ ॥੪॥ਪਰ ਜੇ ਜੀਵ ਗੁਰੂ ਦੇ ਸ਼ਬਦ ਨੂੰ ਪਛਾਣ ਲਏ ਤਾਂ ਪ੍ਰਭੂ ਦਾ ਨਾਮ ਇਸ ਨੂੰ ਅੱਖ ਦੇ ਇਕ ਫੋਰ ਵਿਚ (ਮਾਇਆ ਦੇ ਦਬਾਉ ਤੋਂ) ਛਡਾ ਲੈਂਦਾ ਹੈ ॥੪॥
 
इकि मूरख अंधे मुगध गवार ॥
Ik mūrakẖ anḏẖe mugaḏẖ gavār.
Some are foolish, blind, stupid and ignorant.
ਕਈ ਮੂੜ੍ਹ, ਅੰਨ੍ਹੇ ਬੇਵਕੂਫ ਅਤੇ ਬੇਸਮਝ ਹਨ।
ਇਕਿ = (ਲਫ਼ਜ਼ 'ਇਕ' ਤੋਂ ਬਹੁ-ਵਚਨ) ਅਨੇਕਾਂ।(ਜਗਤ ਵਿਚ) ਅਨੇਕਾਂ ਹੀ ਮੂਰਖ ਐਸੇ ਹਨ ਜੋ ਮਾਇਆ ਦੇ ਮੋਹ ਵਿਚ ਅੰਨ੍ਹੇ ਹੋਏ ਪਏ ਹਨ।
 
इकि सतिगुर कै भै नाम अधार ॥
Ik saṯgur kai bẖai nām aḏẖār.
Some, through fear of the True Guru, take the Support of the Naam.
ਕਈਆਂ ਨੂੰ ਗੁਰਾਂ ਦੇ ਡਰ ਰਾਹੀਂ ਪ੍ਰਭੂ ਦੇ ਨਾਮ ਦਾ ਹੀ ਆਸਰਾ ਹੈ।
xxxਪਰ ਅਨੇਕਾਂ ਹੀ ਐਸੇ ਭੀ ਹਨ ਜੋ ਗੁਰੂ ਦੇ ਡਰ-ਅਦਬ ਵਿਚ ਤੁਰ ਕੇ ਪ੍ਰਭੂ-ਨਾਮ ਦਾ ਆਸਰਾ ਲੈਂਦੇ ਹਨ।
 
साची बाणी मीठी अम्रित धार ॥
Sācẖī baṇī mīṯẖī amriṯ ḏẖār.
The True Word of His Bani is sweet, the source of ambrosial nectar.
ਗੁਰਾਂ ਦੀ ਬਾਣੀ ਸੱਚੀ, ਮਿਠੜੀ ਅਤੇ ਆਬਿਇਯਾਤ ਦੀ ਨਦੀ ਹੈ।
xxxਉਹ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਮਿੱਠੀ ਬਾਣੀ ਦੀ ਰਾਹੀਂ ਨਾਮ-ਅੰਮ੍ਰਿਤ ਦੀ ਧਾਰ ਦਾ ਰਸ ਮਾਣਦੇ ਹਨ।
 
जिनि पीती तिसु मोख दुआर ॥५॥
Jin pīṯī ṯis mokẖ ḏu▫ār. ||5||
Whoever drinks it in, finds the Door of Salvation. ||5||
ਜੋ ਕੋਈ ਭੀ ਇਸ ਨੂੰ ਪਾਨ ਕਰਦਾ ਹੈ, ਉਹ ਮੁਕਤੀ ਦੇ ਦਰਵਾਜੇ ਨੂੰ ਪਾ ਲੈਂਦਾ ਹੈ।
ਜਿਨਿ = ਜਿਸ ਨੇ ॥੫॥ਜਿਸ ਮਨੁੱਖ ਨੇ ਨਾਮ-ਅੰਮ੍ਰਿਤ ਦੀ ਧਾਰ ਪੀਤੀ ਹੈ ਉਸ ਨੂੰ ਮਾਇਆ ਦੇ ਮੋਹ ਤੋਂ ਖ਼ਲਾਸੀ ਹਾਸਲ ਕਰਨ ਵਾਲਾ ਦਰਵਾਜ਼ਾ ਲੱਭ ਪੈਂਦਾ ਹੈ ॥੫॥
 
नामु भै भाइ रिदै वसाही गुर करणी सचु बाणी ॥
Nām bẖai bẖā▫e riḏai vasāhī gur karṇī sacẖ baṇī.
One who, through the love and fear of God, enshrines the Naam within his heart, acts according to the Guru's Instructions and knows the True Bani.
ਵਿਸ਼ਾਲ ਹੈ ਜੀਵਨ ਰਹੁ-ਰੀਤੀ ਅਤੇ ਸੱਚੀ ਬੋਲ ਬਾਣੀ ਉਸ ਦੀ, ਜੋ ਪ੍ਰਭੂ ਦੇ ਡਰ ਅਤੇ ਪ੍ਰੇਮ ਰਾਹੀਂ ਉਸ ਦੇ ਨਾਮ ਨੂੰ ਆਪਣੇ ਹਿਰਦੇ ਅੰਦਰ ਵਸਾਉਂਦਾ ਹੈ।
ਭੈ = ਅਦਬ ਵਿਚ। ਭਾਇ = ਪ੍ਰੇਮ ਵਿਚ।ਜੇਹੜੇ ਮਨੁੱਖ ਪਰਮਾਤਮਾ ਦੇ ਡਰ-ਅਦਬ ਵਿਚ ਤੇ ਪਿਆਰ ਵਿਚ ਟਿਕ ਕੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਂਦੇ ਹਨ, ਗੁਰੂ ਦੀ ਦੱਸੀ ਕਾਰ ਕਰਦੇ ਹਨ।
 
इंदु वरसै धरति सुहावी घटि घटि जोति समाणी ॥
Inḏ varsai ḏẖaraṯ suhāvī gẖat gẖat joṯ samāṇī.
When the clouds release their rain, the earth becomes beautiful; God's Light permeates each and every heart.
ਜਦ ਗੁਰੂ-ਬੱਦਲ ਵਰ੍ਹਦਾ ਹੈ, ਮਨ ਦੀ ਧਰਤੀ ਸੋਹਣੀ ਹੋ ਜਾਂਦੀ ਹੈ ਤੇ ਜੀਵ ਹਰੀ ਦੇ ਨੂਰ ਨੂੰ ਸਾਰਿਆਂ ਦਿਲਾਂ ਅੰਦਰ ਵਿਆਪਕ ਵੇਖ ਲੈਂਦਾ ਹੈ।
ਇੰਦੁ = ਇੰਦ੍ਰ-ਦੇਵਤਾ, ਬੱਦਲ, ਗੁਰੂ-ਬੱਦਲ। ਧਰਤਿ = ਹਿਰਦਾ-ਧਰਤੀ।(ਭਾਵ) ਸਿਫਤਿ-ਸਾਲਾਹ ਦੀ ਬਾਣੀ ਰਾਹੀਂ ਸਦਾ-ਥਿਰ ਪ੍ਰਭੂ ਦਾ ਨਾਮ ਜਪਦੇ ਹਨ ਉਹਨਾਂ ਉਤੇ ਗੁਰੂ-ਬੱਦਲ (ਪ੍ਰਭੂ ਦੀ ਰਹਿਮਤ ਦੀ) ਵਰਖਾ ਕਰਦਾ ਹੈ ਜਿਸ ਕਰਕੇ ਉਹਨਾਂ ਦੇ ਹਿਰਦੇ ਦੀ ਧਰਤੀ ਸੁਹਾਵਣੀ ਬਣ ਜਾਂਦੀ ਹੈ, ਉਹਨਾਂ ਨੂੰ ਹਰੇਕ ਸਰੀਰ ਵਿਚ ਪਰਮਾਤਮਾ ਦੀ ਜੋਤਿ ਵਿਆਪਕ ਦਿੱਸਦੀ ਹੈ।
 
कालरि बीजसि दुरमति ऐसी निगुरे की नीसाणी ॥
Kālar bījas ḏurmaṯ aisī nigure kī nīsāṇī.
The evil-minded ones plant their seed in the barren soil; such is the sign of those who have no Guru.
ਐਹੋ ਜੇਹੀ ਹੈ ਨਿਸ਼ਾਨੀ ਗੁਰੂ-ਵਿਹੁਣ ਮੰਦੇ-ਮਨ ਵਾਲੇ ਮਨੁਸ਼ ਦੀ, ਕਿ ਉਹ ਸ਼ੋਰੇ ਵਾਲੀ ਧਰਤੀ ਵਿੱਚ ਬੀਜ ਬੀਜਦਾ ਹੈ।
ਕਾਲਰਿ = ਕੱਲਰ ਵਿਚ।ਪਰ ਗੁਰੂ ਤੋਂ ਬੇ-ਮੁਖ ਦੀ ਨਿਸ਼ਾਨੀ ਇਹ ਹੈ ਕਿ ਉਹ ਭੈੜੀ ਮੱਤੇ ਲਗ ਕੇ (ਮਾਨੋ) ਕੱਲਰ ਵਿਚ ਬੀ ਬੀਜਦਾ ਰਹਿੰਦਾ ਹੈ।
 
सतिगुर बाझहु घोर अंधारा डूबि मुए बिनु पाणी ॥६॥
Saṯgur bājẖahu gẖor anḏẖārā dūb mu▫e bin pāṇī. ||6||
Without the True Guru, there is utter darkness; they drown there, even without water. ||6||
ਸੱਚੇ ਗੁਰਾਂ ਦੇ ਬਗੈਰ ਅਨ੍ਹੇਰ ਘੁੱਪ ਹੈ ਅਤੇ ਜਲ ਦਾ ਹੋਣ ਦੇ ਬਾਵਜੂਦ, ਇਨਸਾਨ ਡੁੱਬ ਕੇ ਮਰ ਜਾਂਦਾ ਹੈ।
ਘੋਰ = ਘੁੱਪ, ਬਹੁਤ ॥੬॥ਜੇਹੜੇ ਮਨੁੱਖ ਗੁਰੂ ਤੋਂ ਵਾਂਜੇ ਰਹਿੰਦੇ ਹਨ, ਉਹ ਅਗਿਆਨਤਾ ਦੇ ਘੁੱਪ ਹਨੇਰੇ ਵਿਚ (ਹੱਥ ਪੈਰ ਮਾਰਦੇ ਹਨ), ਨਾਮ-ਜਲ ਤੋਂ ਬਿਨਾ ਉਹ ਵਿਕਾਰਾਂ ਦੇ ਸਮੁੰਦਰ ਵਿਚ ਗੋਤੇ ਖਾਂਦੇ ਰਹਿੰਦੇ ਹਨ ॥੬॥
 
जो किछु कीनो सु प्रभू रजाइ ॥
Jo kicẖẖ kīno so parabẖū rajā▫e.
Whatever God does, is by His Own Will.
ਜਿਹੜਾ ਕੁਝ ਸਾਈਂ ਕਰਦਾ ਹੈ, ਉਹ ਉਸ ਦੇ ਭਾਣੇ ਵਿੱਚ ਹੈ।
xxxਜੋ ਭੀ ਖੇਡ ਰਚੀ ਹੈ ਪ੍ਰਭੂ ਨੇ ਆਪਣੀ ਰਜ਼ਾ ਵਿਚ ਰਚੀ ਹੋਈ ਹੈ।
 
जो धुरि लिखिआ सु मेटणा न जाइ ॥
Jo ḏẖur likẖi▫ā so metṇā na jā▫e.
That which is pre-ordained cannot be erased.
ਜਿਹੜਾ ਕੁਝ ਭੀ ਮੁੱਢ ਤੋਂ ਲਿਖਿਆ ਹੋਇਆ ਹੈ, ਉਹ ਮੇਸਿਆਂ ਨਹੀਂ ਜਾ ਸਕਦਾ।
xxx(ਜੀਵਾਂ ਦੇ ਕੀਤੇ ਕਰਮਾਂ ਅਨੁਸਾਰ) ਜੋ ਲੇਖ (ਉਹਨਾਂ ਦੇ ਮੱਥੇ ਤੇ) ਧੁਰੋਂ ਲਿਖਿਆ ਜਾਂਦਾ ਹੈ ਉਹ (ਕਿਸੇ ਪਾਸੋਂ) ਮਿਟਾਇਆ ਨਹੀਂ ਜਾ ਸਕਦਾ।
 
हुकमे बाधा कार कमाइ ॥
Hukme bāḏẖā kār kamā▫e.
Bound to the Hukam of the Lord's Command, the mortal does his deeds.
ਸਾਈਂ ਦੀ ਰਜ਼ਾ ਅੰਦਰ ਬੱਝਾ ਹੋਇਆ ਜੀਵ ਕੰਮ ਕਰਦਾ ਹੈ।
xxxਹਰੇਕ ਜੀਵ ਪ੍ਰਭੂ ਦੇ ਹੁਕਮ ਵਿਚ ਬੱਝਾ ਹੋਇਆ ਆਪਣੇ ਪੂਰਬਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਹੀ ਕਾਰ ਕਰਦਾ ਹੈ।
 
एक सबदि राचै सचि समाइ ॥७॥
Ėk sabaḏ rācẖai sacẖ samā▫e. ||7||
Permeated by the One Word of the Shabad, the mortal is immersed in Truth. ||7||
ਇਕ ਨਾਮ ਅੰਦਰ ਰਮ ਜਾਣ ਦੁਆਰਾ, ਜੀਵ ਸੱਚੇ ਸੁਆਮੀ ਵਿੱਚ ਲੀਨ ਹੋ ਜਾਂਦਾ ਹੈ।
ਏਕ ਸਬਦਿ = ਇਕ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ। ਸਚਿ = ਸਦਾ-ਥਿਰ ਪ੍ਰਭੂ ਵਿਚ ॥੭॥(ਇਹ ਪ੍ਰਭੂ ਦੀ ਮਿਹਰ ਹੈ ਕਿ ਕੋਈ ਵਡ-ਭਾਗੀ ਜੀਵ) ਇਕ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਜੁੜਦਾ ਹੈ, ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਨਾਮ ਵਿਚ ਲੀਨ ਰਹਿੰਦਾ ਹੈ ॥੭॥
 
चहु दिसि हुकमु वरतै प्रभ तेरा चहु दिसि नाम पतालं ॥
Cẖahu ḏis hukam varṯai parabẖ ṯerā cẖahu ḏis nām paṯālaʼn.
Your Command, O God, rules in the four directions; Your Name pervades the four corners of the nether regions as well.
ਤੇਰੀ ਰਜ਼ਾ, ਹੇ ਸੁਆਮੀ! ਚੌਹੀਂ ਪਾਸੀਂ ਹੀ ਪਰਵਿਰਤ ਹੋ ਰਹੀ ਹੈ ਅਤੇ ਤੇਰਾ ਨਾਮ ਪਇਆਲ ਦੇ ਚਾਰੇ ਪਾਸਿਆਂ ਵਿੱਚ ਭੀ ਵਿਆਪਕ ਹੋ ਰਿਹਾ ਹੈ।
ਦਿਸਿ = ਪਾਸੇ। ਪ੍ਰਭ = ਹੇ ਪ੍ਰਭੂ! ਪਤਾਲੰ = ਪਾਤਾਲਾਂ ਵਿਚ ਭੀ। ਕਰਮਿ = ਮਿਹਰ ਨਾਲ।ਹੇ ਪ੍ਰਭੂ! ਸਾਰੀ ਸ੍ਰਿਸ਼ਟੀ ਵਿਚ ਤੇਰਾ ਹੀ ਹੁਕਮ ਚੱਲ ਰਿਹਾ ਹੈ, ਸਾਰੀ ਸ੍ਰਿਸ਼ਟੀ ਵਿਚ ਨੀਵੇਂ ਤੋਂ ਨੀਵੇਂ ਥਾਵਾਂ ਵਿਚ ਭੀ ਤੇਰਾ ਹੀ ਨਾਮ ਵੱਜ ਰਿਹਾ ਹੈ।
 
सभ महि सबदु वरतै प्रभ साचा करमि मिलै बैआलं ॥
Sabẖ mėh sabaḏ varṯai parabẖ sācẖā karam milai be▫ālaʼn.
The True Word of the Shabad is pervading amongst all. By His Grace, the Eternal One unites us with Himself.
ਸਾਰਿਆਂ ਅੰਦਰ ਸੱਚੇ ਸੁਆਮੀ ਦਾ ਨਾਮ ਰਮਿਆ ਹੋਇਆ ਹੈ ਅਤੇ ਉਸ ਦੀ ਦਇਆ ਦੁਆਰਾ ਹੀ, ਸੁਆਮੀ ਮਿਲਦਾ ਹੈ।
ਬੈਆਲੰ = (अव्यय आलय) ਜਿਸ ਦਾ ਘਰ ਨਾਸ-ਰਹਿਤ ਹੈ, ਪਰਮਾਤਮਾ ਅਬਿਨਾਸ਼ੀ।ਸਭ ਜੀਵਾਂ ਵਿਚ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਹੀ ਜੀਵਨ-ਰੌ ਰੁਮਕ ਰਹੀ ਹੈ (ਜਿਸ ਕਿਸੇ ਨੂੰ ਮਿਲਦਾ ਹੈ) ਉਹ ਅਬਿਨਾਸ਼ੀ ਪ੍ਰਭੂ ਆਪਣੀ ਮਿਹਰ ਨਾਲ ਹੀ ਮਿਲਦਾ ਹੈ।
 
जांमणु मरणा दीसै सिरि ऊभौ खुधिआ निद्रा कालं ॥
Jāʼnmaṇ marṇā ḏīsai sir ūbẖou kẖuḏẖi▫ā niḏrā kālaʼn.
Birth and death hang over the heads of all beings, along with hunger, sleep and dying.
ਜੰਮਣਾ, ਮਰਣਾ, ਭੁੱਖ, ਨੀਦ੍ਰ ਅਤੇ ਕੂਚ ਸਾਰਿਆਂ ਦੇ ਸਿਰਾਂ ਉਤੇ ਖੜ੍ਹੇ ਦਿਸਦੇ ਹਨ।
ਜਾਂਮਣੁ = ਜੰਮਣ। ਸਿਰਿ = ਉਤੇ। ਊਭੌ = ਖਲੋਤਾ ਹੋਇਆ, ਤਿਆਰ। ਖੁਧਿਆ = ਭੁੱਖ।(ਨਾਮ ਤੋਂ ਵਾਂਜੇ ਬੰਦਿਆਂ ਦੇ) ਸਿਰ ਉਤੇ ਜਨਮ ਮਰਨ ਦਾ ਗੇੜ ਖੜਾ ਦਿੱਸਦਾ ਹੈ, ਮਾਇਆ ਦੀ ਭੁੱਖ, ਮਾਇਆ ਦੇ ਮੋਹ ਦੀ ਨੀਂਦ ਤੇ ਆਤਮਕ ਮੌਤ ਖੜੇ ਦਿੱਸਦੇ ਹਨ।
 
नानक नामु मिलै मनि भावै साची नदरि रसालं ॥८॥१॥४॥
Nānak nām milai man bẖāvai sācẖī naḏar rasālaʼn. ||8||1||4||
The Naam is pleasing to Nanak's mind; O True Lord, Source of bliss, please bless me with Your Grace. ||8||1||4||
ਗੁਰੂ ਜੀ ਫੁਰਮਾਉਂਦੇ ਹਨ, ਹੇ ਪ੍ਰਸੰਨਤਾ ਦੇ ਘਰ ਸੁਆਮੀ! ਆਪਣੀ ਸੱਚੀ ਰਹਿਮਤ ਦੁਆਰਾ ਤੂੰ ਮੈਨੂੰ ਆਪਣਾ ਨਾਮ ਬਖਸ਼ ਜੋ ਮੇਰੇ ਚਿੱਤ ਨੂੰ ਚੰਗਾ ਲਗਦਾ ਹੈ।
ਮਨਿ = ਮਨ ਵਿਚ। ਭਾਵੈ = ਪਿਆਰਾ ਲੱਗਦਾ ਹੈ। ਰਸਾਲੰ = ਰਸਾਂ ਦਾ ਘਰ ਪਰਮਾਤਮਾ ॥੮॥੧॥੪॥ਹੇ ਨਾਨਕ! ਸਭ ਰਸਾਂ ਦੇ ਸੋਮੇ ਪ੍ਰਭੂ ਦੀ ਸਦਾ-ਥਿਰ ਮਿਹਰ ਦੀ ਨਿਗਾਹ ਜਿਸ ਬੰਦੇ ਉਤੇ ਪੈਂਦੀ ਹੈ ਉਸ ਨੂੰ ਪ੍ਰਭੂ ਦਾ ਨਾਮ ਪ੍ਰਾਪਤ ਹੋ ਜਾਂਦਾ ਹੈ ਉਸ ਦੇ ਮਨ ਵਿਚ ਪ੍ਰਭੂ ਪਿਆਰਾ ਲੱਗਣ ਲੱਗ ਪੈਂਦਾ ਹੈ ॥੮॥੧॥੪॥
 
मलार महला १ ॥
Malār mėhlā 1.
Malaar, First Mehl:
ਮਲਾਰ ਪਹਿਲੀ ਪਾਤਿਸ਼ਾਹੀ।
xxxXXX
 
मरण मुकति गति सार न जानै ॥
Maraṇ mukaṯ gaṯ sār na jānai.
You do not understand the nature of death and liberation.
ਤੂੰ ਮੌਤ ਅਤੇ ਮੋਖਸ਼ ਦੀ ਅਵਸਥਾ ਅਤੇ ਹਾਲਤ ਨੂੰ ਨਹੀਂ ਜਾਣਦੀ।
ਮਰਣ ਮੁਕਤਿ = ਆਤਮਕ ਮੌਤ ਤੋਂ ਖ਼ਲਾਸੀ। ਗਤਿ ਸਾਰ = ਉੱਚੀ ਆਤਮਕ ਅਵਸਥਾ ਦੀ ਕਦਰ।ਅੰਞਾਣ ਜਿੰਦ ਉੱਚੀ ਆਤਮਕ ਅਵਸਥਾ ਦੀ ਕਦਰ ਨਹੀਂ ਸਮਝਦੀ, ਆਤਮਕ ਮੌਤ ਤੋਂ ਬਚਣ (ਦਾ ਉਪਾਉ) ਨਹੀਂ ਜਾਣਦੀ।
 
कंठे बैठी गुर सबदि पछानै ॥१॥
Kanṯẖe baiṯẖī gur sabaḏ pacẖẖānai. ||1||
You are sitting on the river-bank; realize the Word of the Guru's Shabad. ||1||
ਤੂੰ ਦਰਿਆ ਦੇ ਕਿਨਾਰੇ ਤੇ ਬੈਠੀ ਹੈ। ਤੈਨੂੰ ਗੁਰਾਂ ਦੀ ਬਾਣੀ ਦੇ ਰਾਹੀਂ, ਆਪਣੇ ਸੁਆਮੀ ਨੂੰ ਅਨੁਭਵ ਕਰਨਾ ਚਾਹੀਦਾ ਹੈ।
ਕੰਠੇ = ਕੰਢੇ ਉਤੇ, ਲਾਂਭੇ ਹੀ। ਪਛਾਣੈ = ਪਛਾਣਦੀ ਹੈ, ਪਛਾਣਨ ਦਾ ਜਤਨ ਕਰਦੀ ਹੈ ॥੧॥ਗੁਰੂ ਦੇ ਸ਼ਬਦ ਦੀ ਰਾਹੀਂ ਸਮਝਣ ਦਾ ਜਤਨ ਤਾਂ ਕਰਦੀ ਹੈ ਪਰ (ਗੁਰ-ਸ਼ਬਦ ਤੋਂ) ਲਾਂਭੇ ਹੀ ਬੈਠੀ ਹੋਈ (ਗੁਰੂ ਦੇ ਸ਼ਬਦ ਵਿਚ ਜੁੜਦੀ ਨਹੀਂ, ਲੀਨ ਨਹੀਂ ਹੁੰਦੀ) ॥੧॥
 
तू कैसे आड़ि फाथी जालि ॥
Ŧū kaise āṛ fāthī jāl.
You stork! - how were you caught in the net?
ਹੇ ਨੜੀਏ! ਤੂੰ ਕਿਸ ਤਰ੍ਹਾਂ ਫੰਧੇ ਵਿੱਚ ਫਸ ਗਈ ਹੈ।
ਆੜਿ = (आडि, आटि) ਬਗਲੇ ਦੀ ਕਿਸਮ ਦਾ ਇਕ ਪੰਛੀ। ਜਾਲਿ = ਜਾਲ ਵਿਚ।ਹੇ ਆੜਿ! (ਪੰਛੀ ਆੜਿ ਵਾਂਗ ਦੂਜਿਆਂ ਉਤੇ ਵਧੀਕੀ ਕਰਨ ਵਾਲੀ ਹੇ ਜਿੰਦੇ!) ਤੂੰ (ਮਾਇਆ ਦੇ ਮੋਹ ਦੇ) ਜਾਲ ਵਿਚ ਕਿਵੇਂ ਫਸ ਗਈ?
 
अलखु न जाचहि रिदै सम्हालि ॥१॥ रहाउ ॥
Alakẖ na jācẖėh riḏai samĥāl. ||1|| rahā▫o.
You do not remember in your heart the Unseen Lord God. ||1||Pause||
ਤੂੰ ਸੱਚੇ ਦਿਲੋਂ ਆਪਣੇ ਅਦ੍ਰਿਸ਼ਟ ਸਾਈਂ ਤੋਂ ਨਹੀਂ ਮੰਗਦੀ ਅਤੇ ਨਾਂ ਹੀ ਉਸ ਨੂੰ ਸਿਮਰਦੀ ਹੈ। ਠਹਿਰਾਉ।
ਅਲਖੁ = ਅਦ੍ਰਿਸ਼ਟ ਪ੍ਰਭੂ। ਸਮ੍ਹ੍ਹਾਲਿ = ਸੰਭਾਲ ਕੇ, ਸਾਂਭ ਕੇ ॥੧॥ ਰਹਾਉ ॥ਤੂੰ ਆਪਣੇ ਹਿਰਦੇ ਵਿਚ ਅਦ੍ਰਿਸ਼ਟ ਪ੍ਰਭੂ ਦਾ ਨਾਮ ਸੰਭਾਲ ਕੇ ਉਸ ਪਾਸੋਂ (ਆਤਮਕ ਜੀਵਨ ਦੀ ਦਾਤਿ) ਕਿਉਂ ਨਹੀਂ ਮੰਗਦੀ? ॥੧॥ ਰਹਾਉ ॥
 
एक जीअ कै जीआ खाही ॥
Ėk jī▫a kai jī▫ā kẖāhī.
For your one life, you consume many lives.
ਆਪਣੀ ਇਕ ਜਿੰਦਗੀ ਲਈ ਤੂੰ ਕਈ ਜੀਵਾਂ ਨੂੰ ਖਾਂਦੀ ਹੈਂ।
ਜੀਅ ਕੈ = ਜਿੰਦ ਦੀ ਖ਼ਾਤਰ। ਖਾਹੀ = ਤੂੰ ਖਾਂਦੀ ਹੈਂ।ਹੇ ਆੜਿ! ਤੂੰ ਆਪਣੀ ਇਕ ਜਿੰਦ ਦੀ ਖ਼ਾਤਰ (ਪਾਣੀ ਵਿਚੋਂ ਚੁਗ ਚੁਗ ਕੇ) ਅਨੇਕਾਂ ਜੀਵ ਖਾਂਦੀ ਹੈਂ (ਹੇ ਜਿੰਦੇ! ਤੂੰ ਆਪਣੇ ਸਰੀਰ ਦੀ ਪਾਲਣਾ ਵਾਸਤੇ ਅਨੇਕਾਂ ਨਾਲ ਠੱਗੀ-ਠੋਰੀ ਕਰਦੀ ਹੈਂ)।
 
जलि तरती बूडी जल माही ॥२॥
Jal ṯarṯī būdī jal māhī. ||2||
You were supposed to swim in the water, but you are drowning in it instead. ||2||
ਤੈਨੂੰ ਪਾਣੀ ਵਿੱਚ ਤਰਨ ਦਾ ਹੁਕਮ ਸੀ, ਪਰ ਤੂੰ ਹੁਣ ਪਾਣੀ ਵਿੱਚ ਡੁੱਬ ਗਈ ਹੈਂ।
ਤਰਤੀ = ਤਰਦੀ ਹੋਈ। ਬੂਡੀ = ਡੁੱਬ ਗਈ ॥੨॥ਤੂੰ (ਜਲ-ਜੰਤ ਫੜਨ ਵਾਸਤੇ) ਪਾਣੀ ਵਿਚ ਤਰਦੀ ਤਰਦੀ ਪਾਣੀ ਵਿਚ ਹੀ ਡੁੱਬ ਜਾਂਦੀ ਹੈਂ (ਹੇ ਜਿੰਦੇ! ਮਾਇਆ-ਜਾਲ ਵਿਚ ਦੌੜ-ਭੱਜ ਕਰਦੀ ਆਖ਼ਰ ਇਸੇ ਮਾਇਆ-ਜਾਲ ਵਿਚ ਹੀ ਆਤਮਕ ਮੌਤੇ ਮਰ ਜਾਂਦੀ ਹੈਂ) ॥੨॥
 
सरब जीअ कीए प्रतपानी ॥
Sarab jī▫a kī▫e paraṯpānī.
You have tormented all beings.
ਤੂੰ ਸਾਰੇ ਜੀਵਾਂ ਨੂੰ ਬਹੁਤ ਸਤਾਇਆ ਹੈ।
ਪ੍ਰਤਪਾਨੀ = (ਪ੍ਰ-ਤਪਾਨੀ) ਚੰਗੀ ਤਰ੍ਹਾਂ ਦੁਖੀ।(ਆਪਣੇ ਸੁਆਰਥ ਦੀ ਖ਼ਾਤਰ) ਤੂੰ ਸਾਰੇ ਜੀਵਾਂ ਨੂੰ ਬਹੁਤ ਦੁਖੀ ਕੀਤਾ ਹੋਇਆ ਹੈ,
 
जब पकड़ी तब ही पछुतानी ॥३॥
Jab pakṛī ṯab hī pacẖẖuṯānī. ||3||
When Death seizes you, then you shall regret and repent. ||3||
ਜਦ ਮੌਤ ਨੇ ਤੈਨੂੰ ਫੜਿਆ, ਤਦ ਤੂੰ ਝੋਰਾ ਕਰੇਂਗੀ।
xxx ॥੩॥ਜਦੋਂ ਤੂੰ (ਮੌਤ ਦੇ ਜਾਲ ਵਿਚ) ਫੜੀ ਜਾਂਦੀ ਹੈਂ ਤਦੋਂ ਪਛੁਤਾਂਦੀ ਹੈਂ ॥੩॥
 
जब गलि फास पड़ी अति भारी ॥
Jab gal fās paṛī aṯ bẖārī.
When the heavy noose is placed around your neck,
ਜਦ ਤੇਰੀ ਗਰਦਨ ਉਦਾਲੇ ਬਹੁਤੀ ਬੋਝਲ ਫਾਹੀ ਪਈ,
ਗਲਿ = ਗਲ ਵਿਚ।ਜਦੋਂ ਆੜਿ ਦੇ ਗਲ ਵਿਚ (ਕਿਸੇ ਸ਼ਿਕਾਰੀ ਦੀ) ਬਹੁਤ ਭਾਰੀ ਫਾਹੀ ਪੈਂਦੀ ਹੈ,
 
ऊडि न साकै पंख पसारी ॥४॥
Ūd na sākai pankẖ pasārī. ||4||
you may spread your wings, but you shall not be able to fly. ||4||
ਉਦੋਂ ਆਪਣੇ ਖੰਭ ਖਿਲਾਰ ਕੇ ਤੂੰ ਉਡ ਨਹੀਂ ਸਕੇਗੀ।
ਪਸਾਰੀ = ਪਸਾਰਿ, ਖਿਲਾਰ ਕੇ। ਪੰਖ = ਖੰਭ ॥੪॥ਤਾਂ ਉਹ ਖੰਭ ਖਿਲਾਰ ਕੇ ਉੱਡ ਨਹੀਂ ਸਕਦੀ (ਜਦੋਂ ਜਿੰਦ ਮਾਇਆ ਦੇ ਮੋਹ ਦੇ ਜਾਲ ਵਿਚ ਫਸ ਜਾਂਦੀ ਹੈ ਤਾਂ ਇਹ ਆਤਮਕ ਉਡਾਰੀ ਲਾਣ ਜੋਗੀ ਨਹੀਂ ਰਹਿੰਦੀ, ਇਸ ਦੀ ਸੁਰਤੀ ਉੱਚੀ ਹੋ ਕੇ ਪ੍ਰਭੂ-ਚਰਨਾਂ ਵਿਚ ਪਹੁੰਚ ਨਹੀਂ ਸਕਦੀ) ॥੪॥
 
रसि चूगहि मनमुखि गावारि ॥
Ras cẖūgėh manmukẖ gāvār.
You enjoy the tastes and flavors, you foolish self-willed manmukh.
ਤੂੰ ਖੁਸ਼ੀ ਨਾਲ ਆਪਣੇ ਸ਼ਿਕਾਰ ਨੂੰ ਚੁਗਦੀ ਹੈਂ, ਹੇ ਮੂੰਹ ਜੋਰ ਮੂਰਖੇ।
ਰਸਿ = ਆਨੰਦ ਨਾਲ। ਗਾਵਾਰਿ = ਹੇ ਗਵਾਰ (ਅਮੋੜ ਜਿੰਦ)! ਮਨਮੁਖਿ = ਮਨ ਦੇ ਪਿੱਛੇ ਤੁਰ ਕੇ।ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਹੇ ਅਮੋੜ ਜਿੰਦੇ! ਤੂੰ ਬੜੀ ਮੌਜ ਨਾਲ (ਮਾਇਆ ਦਾ ਚੋਗਾ) ਚੁਗਦੀ ਹੈਂ (ਤੇ ਮਾਇਆ ਦੇ ਜਾਲ ਵਿਚ ਫਸਦੀ ਜਾਂਦੀ ਹੈਂ)।
 
फाथी छूटहि गुण गिआन बीचारि ॥५॥
Fāthī cẖẖūtėh guṇ gi▫ān bīcẖār. ||5||
You are trapped. You can only be saved by virtuous conduct, spiritual wisdom and contemplation. ||5||
ਤੂੰ ਫਸ ਗਈ ਹੈਂ। ਨੇਕੀਆਂ, ਬ੍ਰਹਮ-ਗਿਆਤ ਅਤੇ ਸੁਆਮੀ ਦੇ ਸਿਮਰਨ ਰਾਹੀਂ ਤੂੰ ਬੰਦ-ਖਲਾਸ ਹੋ ਸਕਦੀ ਹੈਂ।
xxx ॥੫॥ਪਰਮਾਤਮਾ ਦੀ ਸਿਫ਼ਤ-ਸਾਲਾਹ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾ, ਪ੍ਰਭੂ ਨਾਲ ਡੂੰਘੀ ਸਾਂਝ ਪਾ, ਤਦੋਂ ਹੀ ਤੂੰ (ਮਾਇਆ ਦੇ ਮੋਹ ਦੇ ਜਾਲ ਤੇ ਆਤਮਕ ਮੌਤ ਤੋਂ) ਬਚ ਸਕੇਂਗੀ ॥੫॥
 
सतिगुरु सेवि तूटै जमकालु ॥
Saṯgur sev ṯūtai jamkāl.
Serving the True Guru, you will shatter the Messenger of Death.
ਸੱਚੇ ਗੁਰਾਂ ਦੀ ਘਾਲ ਕਮਾਉਣ ਦੁਆਰਾ, ਮੌਤ ਦੇ ਫਰੇਸ਼ਤੇ ਦਾ ਜਾਲ ਟੁੱਟ ਜਾਂਦਾ ਹੈ।
ਜਮਕਾਲੁ = ਮੌਤ (ਦਾ ਸਹਿਮ), ਆਤਮਕ ਮੌਤ (ਦਾ ਜਾਲ)।(ਹੇ ਜਿੰਦੇ!) ਸਤਿਗੁਰ ਦੀ ਸਰਨ ਪਉ, ਤਦੋਂ ਹੀ ਆਤਮਕ ਮੌਤ ਵਾਲਾ ਜਾਲ ਟੁੱਟ ਸਕੇਗਾ।
 
हिरदै साचा सबदु सम्हालु ॥६॥
Hirḏai sācẖā sabaḏ samĥāl. ||6||
In your heart, dwell on the True Word of the Shabad. ||6||
ਆਪਣੇ ਮਨ ਅੰਦਰ ਤੂੰ ਸਤਿਨਾਮ ਦਾ ਸਿਮਰਨ ਕਰ।
ਸਾਚਾ = ਸਦਾ-ਥਿਰ ਰਹਿਣ ਵਾਲਾ ॥੬॥(ਛੁਟਕਾਰੇ ਵਾਸਤੇ) ਆਪਣੇ ਹਿਰਦੇ ਵਿਚ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲਾ ਗੁਰ-ਸ਼ਬਦ ਸੰਭਾਲ ॥੬॥
 
गुरमति साची सबदु है सारु ॥
Gurmaṯ sācẖī sabaḏ hai sār.
The Guru's Teachings, the True Word of the Shabad, is excellent and sublime.
ਜੋ ਕੋਈ ਗੁਰਾਂ ਦੀ ਸੱਚੀ ਨਸੀਹਸਤ ਅਤੇ ਸਰੇਸ਼ਟ ਉਪਦੇਸ਼ ਤੇ ਅਮਲ ਕਰਦਾ ਹੈ,
ਸਾਰੁ = ਸ੍ਰੇਸ਼ਟ।(ਹੇ ਜਿੰਦੇ!) ਗੁਰੂ ਦੀ ਮੱਤ ਹੀ ਸਦਾ ਕਾਇਮ ਰਹਿਣ ਵਾਲੀ ਮੱਤ ਹੈ, ਗੁਰੂ ਦਾ ਸ਼ਬਦ ਹੀ ਸ੍ਰੇਸ਼ਟ ਪਦਾਰਥ ਹੈ।
 
हरि का नामु रखै उरि धारि ॥७॥
Har kā nām rakẖai ur ḏẖār. ||7||
Keep the Name of the Lord enshrined in your heart. ||7||
ਉਹ ਰੱਬ ਦੇ ਨਾਮ ਨੂੰ ਆਪਣੇ ਦਿਲ ਨਾਲ ਲਾਈ ਰਖਦਾ ਹੈ।
ਉਰਿ = ਹਿਰਦੇ ਵਿਚ। ਧਾਰਿ = ਟਿਕਾ ਕੇ ॥੭॥(ਇਸ ਸ਼ਬਦ ਦਾ ਆਸਰਾ ਲੈ ਕੇ ਹੀ ਜੀਵ) ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਸਾਂਭ ਕੇ ਰੱਖ ਸਕਦਾ ਹੈ ॥੭॥
 
से दुख आगै जि भोग बिलासे ॥
Se ḏukẖ āgai jė bẖog bilāse.
One who is obsessed with enjoying pleasures here, shall suffer in pain hereafter.
ਜੋ ਕੋਈ ਏਥੇ ਕਾਮ-ਚੇਸ਼ਟਾ ਦੇ ਸੁਆਦ ਮਾਣਦਾ ਹੈ, ਉਹ ਅੱਗੇ ਕਸ਼ਟ ਉਠਾਉਂਦਾ ਹੈ।
ਸੇ ਦੁਖ = ਉਹ (ਭੋਗ ਜੋ ਭੋਗੇ) ਦੁੱਖ (ਬਣ ਕੇ)।ਦੁਨੀਆ ਦੇ ਪਦਾਰਥਾਂ ਦੇ ਜੇਹੜੇ ਭੋਗ-ਬਿਲਾਸ ਕਰੀਦੇ ਹਨ (ਬੜੇ ਚਾਉ ਨਾਲ ਮਾਣੀਦੇ ਹਨ) ਉਹ ਜੀਵਨ-ਸਫ਼ਰ ਵਿਚ ਦੁੱਖ ਬਣ ਬਣ ਕੇ ਆ ਵਾਪਰਦੇ ਹਨ।
 
नानक मुकति नही बिनु नावै साचे ॥८॥२॥५॥
Nānak mukaṯ nahī bin nāvai sācẖe. ||8||2||5||
O Nanak, there is no liberation without the True Name. ||8||2||5||
ਨਾਨਕ ਸੱਚੇ ਨਾਮ ਦੇ ਬਗੈਰ, ਇਨਸਾਨ ਨੂੰ ਕਲਿਆਣ ਨਹੀਂ ਹੁੰਦੀ।
ਮੁਕਤਿ = ਖ਼ਲਾਸੀ ॥੮॥੨॥੫॥ਹੇ ਨਾਨਕ! (ਇਹਨਾਂ ਦੁੱਖਾਂ ਤੋਂ) ਪਰਮਾਤਮਾ ਦੇ ਨਾਮ ਤੋਂ ਬਿਨਾ ਖ਼ਲਾਸੀ ਨਹੀਂ ਹੋ ਸਕਦੀ ॥੮॥੨॥੫॥