Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

मनमुख दूजी तरफ है वेखहु नदरि निहालि ॥
Manmukẖ ḏūjī ṯaraf hai vekẖhu naḏar nihāl.
The self-willed manmukh is on the wrong side. You can see this with your own eyes.
ਆਪ ਹੁਦਰਾ ਪੁਰਸ਼ ਰੱਬ ਦੇ ਦੂਸਰੇ ਪਾਸੇ ਹੈ। ਆਪਣੀਆਂ ਅੱਖਾਂ ਨਾਲ ਦੇਖ ਕੇ ਤੂੰ ਇਸ ਦਾ ਨਿਰਣਾ ਕਰ ਲੈ।
ਤਰਫ = ਪਾਸਾ। ਨਦਰਿ ਨਿਹਾਲਿ = ਗਹੁ ਨਾਲ ਤੱਕ ਕੇ।ਪਰ, ਗਹੁ ਨਾਲ ਤੱਕ ਕੇ ਵੇਖੋ, ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦਾ ਦੂਜਾ ਪਾਸਾ ਹੁੰਦਾ ਹੈ (ਭਾਵ, ਉਸ ਦੀ ਹਾਲਤ ਇਸ ਦੇ ਉਲਟ ਹੁੰਦੀ ਹੈ)।
 
फाही फाथे मिरग जिउ सिरि दीसै जमकालु ॥
Fāhī fāthe mirag ji▫o sir ḏīsai jamkāl.
He is caught in the trap like the deer; the Messenger of Death hovers over his head.
ਜਾਲ ਅੰਦਰ ਫਸੇ ਹੋਏ ਹਰਣ ਦੀ ਮਾਨੰਦ, ਮੌਤ ਦਾ ਦੂਤ ਉਸ ਦੇ ਸਿਰ ਉਤੇ ਖੜਾ ਦਿਸਦਾ ਹੈ।
xxxਫਾਹੀ ਵਿਚ ਫਸੇ ਹਰਨ ਵਾਂਗ ਜਮਕਾਲ (ਭਾਵ, ਮੌਤ ਦਾ ਡਰ) ਸਦਾ ਉਸ ਦੇ ਸਿਰ ਉੱਤੇ (ਖੜਾ) ਦਿੱਸਦਾ ਹੈ; (ਆਤਮਕ ਮੌਤ ਉਸ ਉਤੇ ਆਪਣਾ ਜ਼ੋਰ ਪਾਈ ਰੱਖਦੀ ਹੈ)।
 
खुधिआ त्रिसना निंदा बुरी कामु क्रोधु विकरालु ॥
Kẖuḏẖi▫ā ṯarisnā ninḏā burī kām kroḏẖ vikrāl.
Hunger, thirst and slander are evil; sexual desire and anger are horrible.
ਨੀਚ ਹਨ ਭੁੱਖ, ਤਰੇਹ ਅਤੇ ਬਦਖੋਈ ਅਤੇ ਭਿਆਨਕ ਹਨ ਸ਼ਹਿਵਤ ਅਤੇ ਗੁੱਸਾ।
ਖੁਧਿਆ = ਭੁੱਖ। ਬੁਰੀ = ਭੈੜੀ, ਚੰਦਰੀ। ਵਿਕਰਾਲੁ = ਡਰਾਉਣਾ।(ਮਾਇਆ ਦੀ) ਚੰਦਰੀ ਭੁੱਖ ਤ੍ਰੇਹ ਤੇ ਨਿੰਦਿਆ, ਕਾਮ ਤੇ ਡਰਾਉਣਾ ਕ੍ਰੋਧ (ਉਸ ਨੂੰ ਸਦਾ ਸਤਾਂਦੇ ਹਨ,
 
एनी अखी नदरि न आवई जिचरु सबदि न करे बीचारु ॥
Ėnī akẖī naḏar na āvī jicẖar sabaḏ na kare bīcẖār.
These cannot be seen with your eyes, until you contemplate the Word of the Shabad.
ਜਦ ਤਾਂਈ ਜੀਵ ਗੁਰਾਂ ਦੀ ਬਾਣੀ ਨੂੰ ਸੋਚਦਾ ਵੀਚਾਰਦਾ ਨਹੀਂ, ਉਦਂੋ ਤਾਂਈ ਸਾਹਿਬ ਉਸ ਨੂੰ ਇਨ੍ਹਾਂ ਨੇਤ੍ਰਾਂ ਨਾਲ ਨਹੀਂ ਦਿੱਸਦਾ।
xxxਪਰ ਇਹ ਹਾਲਤ ਉਸ ਨੂੰ) ਇਹਨਾਂ ਅੱਖਾਂ ਨਾਲ (ਤਦ ਤਕ) ਨਹੀਂ ਦਿੱਸਦੀ ਜਦ ਤਕ ਉਹ ਗੁਰ-ਸ਼ਬਦ ਵਿਚ ਵਿਚਾਰ ਨਹੀਂ ਕਰਦਾ।
 
तुधु भावै संतोखीआं चूकै आल जंजालु ॥
Ŧuḏẖ bẖāvai sanṯokẖī▫āʼn cẖūkai āl janjāl.
Whoever is pleasing to You is content; all his entanglements are gone.
ਜਿਹੜਾ ਤੈਨੂੰ ਚੰਗਾ ਲਗਦਾ ਹੈ, ਹੇ ਸਾਈਂ! ਉਹ ਸੰਤੁਸ਼ਟ ਹੋ ਜਾਂਦਾ ਹੈ ਅਤੇ ਉਸ ਦੇ ਘਰੋਗੀ ਪੁਆੜੇ ਮੁਕ ਜਾਂਦੇ ਹਨ।
ਆਲ ਜੰਜਾਲੁ = ਘਰ ਦਾ ਜੰਜਾਲ।(ਹੇ ਪ੍ਰਭੂ!) ਜਦੋਂ ਤੈਨੂੰ ਭਾਵੇ ਤਾਂ (ਇਹ ਅੱਖਾਂ) ਸੰਤੋਖ ਵਿਚ ਆਉਂਦੀਆਂ ਹਨ (ਭਾਵ, ਖੁਧਿਆ ਤ੍ਰਿਸਨਾ ਮਿਟਦੀ ਹੈ) ਤੇ ਘਰ ਦਾ ਜੰਜਾਲ ਮੁੱਕਦਾ ਹੈ।
 
मूलु रहै गुरु सेविऐ गुर पउड़ी बोहिथु ॥
Mūl rahai gur sevi▫ai gur pa▫oṛī bohith.
Serving the Guru, his capital is preserved. The Guru is the ladder and the boat.
ਗੁਰਾਂ ਦੀ ਘਾਲ ਕਮਾਉਣ ਦੁਆਰਾ, ਅਸਲ ਰਾਸ ਬਚ ਜਾਂਦੀ ਹੈ। ਗੁਰਾਂ ਜੀ ਮੁਕਤੀ ਦੀ ਪਉੜੀ ਅਤੇ ਜਹਾਜ਼ ਹਨ।
ਮੂਲੁ ਰਹੇ = ਰਾਸ (ਮੂਲ) ਬਚੀ ਰਹਿੰਦੀ ਹੈ। ਬੋਹਿਥੁ = ਜਹਾਜ਼।ਗੁਰੂ ਨੂੰ ਸੇਵਿਆਂ (ਭਾਵ, ਗੁਰੂ ਦੇ ਹੁਕਮ ਵਿਚ ਤੁਰਿਆਂ) ਜੀਵ ਦੀ ਨਾਮ-ਰੂਪ ਰਾਸ ਬਚੀ ਰਹਿੰਦੀ ਹੈ, ਗੁਰੂ ਦੀ ਪਉੜੀ (ਭਾਵ, ਸਿਮਰਨ) ਦੀ ਰਾਹੀਂ (ਨਾਮ-ਰੂਪੀ) ਜਹਾਜ਼ ਪ੍ਰਾਪਤ ਹੋ ਜਾਂਦਾ ਹੈ।
 
नानक लगी ततु लै तूं सचा मनि सचु ॥१॥
Nānak lagī ṯaṯ lai ṯūʼn sacẖā man sacẖ. ||1||
O Nanak, whoever is attached to the Lord receives the essence; O True Lord, You are found when the mind is true. ||1||
ਨਾਨਕ ਜਿਹੜਾ ਕੋਈ ਭੀ ਸੁਆਮੀ ਨਾਲ ਜੁੜ ਜਾਂਦਾ ਹੈ ਉਹ ਉਸ ਦੀ ਅਸਲੀਅਤ ਨੂੰ ਪਾ ਲੈਂਦਾ ਹੈ। ਤੂੰ ਹੇ ਸੱਚੇ ਸੁਆਮੀ! ਸੱਚੇ ਦਿਲ ਰਾਹੀਂ ਪਰਾਪਤ ਹੁੰਦਾ ਹੈ।
ਸਚਾ = ਸਦਾ ਕਾਇਮ ਰਹਿਣ ਵਾਲਾ। ਮਨਿ = ਮਨ ਵਿਚ ॥੧॥ਹੇ ਨਾਨਕ! ਜੋ ਜੀਵ-ਇਸਤ੍ਰੀ (ਇਸ ਸਿਮਰਨ-ਰੂਪ ਗੁਰ-ਪਉੜੀ ਨੂੰ) ਸੰਭਾਲਦੀ ਹੈ ਉਹ ਅਸਲੀਅਤ ਲੱਭ ਲੈਂਦੀ ਹੈ। ਹੇ ਪ੍ਰਭੂ! ਤੂੰ ਸਦਾ ਕਾਇਮ ਰਹਿਣ ਵਾਲਾ ਉਸ ਦੇ ਮਨ ਵਿਚ ਸਦਾ ਲਈ ਆ ਵੱਸਦਾ ਹੈਂ ॥੧॥
 
महला १ ॥
Mėhlā 1.
First Mehl:
ਪਹਿਲੀ ਪਾਤਿਸ਼ਾਹੀ।
xxxXXX
 
हेको पाधरु हेकु दरु गुर पउड़ी निज थानु ॥
Heko pāḏẖar hek ḏar gur pa▫oṛī nij thān.
There is one path and one door. The Guru is the ladder to reach one's own place.
ਕੇਵਲ ਇਕ ਹੀ ਮਾਰਗ ਹੈ ਅਤੇ ਇਕ ਹੀ ਦਰਵਾਜਾ। ਆਪਣੇ ਨਿਜ ਦੇ ਅਸਥਾਨ ਤੇ ਪੁਜਣ ਲਈ ਗੁਰੂ ਜੀ ਪਉੜੀ ਹਨ।
ਪਾਧਰੁ = ਪੱਧਰਾ ਰਾਹ। ਹੇਕੋ = ਇਕੋ ਹੀ। ਗੁਰ ਪਉੜੀ = ਗੁਰੂ ਦੀ ਦੱਸੀ ਹੋਈ ਪਉੜੀ, (ਭਾਵ, ਸਿਮਰਨ)। ਨਿਜ = ਨਿਰੋਲ ਆਪਣਾ।ਹੇ ਨਾਨਕ! (ਇਕ ਪ੍ਰਭੂ ਹੀ) ਸੋਹਣਾ ਪਾਲਣਹਾਰ ਖਸਮ ਹੈ (ਉਸ ਪ੍ਰਭੂ ਦਾ ਹੀ) ਇਕ ਦਰ (ਜੀਵ ਦਾ) ਨਿਰੋਲ ਆਪਣਾ ਥਾਂ ਹੈ (ਜਿੱਥੋਂ ਕਦੇ ਕਿਸੇ ਨੇ ਦੁਰਕਾਰਨਾ ਨਹੀਂ, ਇਸ 'ਦਰ' ਤਕ ਅੱਪੜਨ ਲਈ) ਗੁਰੂ ਦੀ ਪਉੜੀ (ਭਾਵ, ਸਿਮਰਨ ਹੀ) ਇਕੋ ਸਿੱਧਾ ਰਸਤਾ ਹੈ,
 
रूड़उ ठाकुरु नानका सभि सुख साचउ नामु ॥२॥
Rūṛa▫o ṯẖākur nānkā sabẖ sukẖ sācẖa▫o nām. ||2||
Our Lord and Master is so beautiful, O Nanak; all comfort and peace are in the Name of the True Lord. ||2||
ਸੋਹਣਾ ਸੁਨੱਖਾ ਹੈ ਸੁਆਮੀ, ਹੇ ਨਾਨਕ! ਸਮੂਹ ਆਰਾਮ ਸੱਚੇ ਨਾਮ ਦੇ ਅੰਦਰ ਹਨ।
ਰੂੜਉ = ਸੋਹਣਾ। ਸਭਿ = ਸਾਰੇ। ਠਾਕੁਰੁ = ਪਾਲਣਹਾਰ ॥੨॥(ਪ੍ਰਭੂ ਦਾ) ਸੱਚਾ ਨਾਮ (ਸਿਮਰਨਾ) ਹੀ ਸਾਰੇ ਸੁਖਾਂ (ਦਾ ਮੂਲ) ਹੈ ॥੨॥
 
पउड़ी ॥
Pa▫oṛī.
Pauree:
ਪਉੜੀ।
xxxXXX
 
आपीन्है आपु साजि आपु पछाणिआ ॥
Āpīnĥai āp sāj āp pacẖẖāṇi▫ā.
He Himself created Himself; He Himself understands Himself.
ਆਪ ਹੀ ਪ੍ਰਭੂ ਨੇ ਆਪਣੇ ਆਪ ਨੂੰ ਰਚਿਆ ਅਤੇ ਕੇਵਲ ਉਹ ਹੀ ਆਪਣੇ ਆਪ ਨੂੰ ਜਾਣਦਾ ਹੈ।
ਆਪੀਨ੍ਹ੍ਹੈ = (ਨੋਟ: ਅੱਖਰ 'ਨ' ਦੇ ਨਾਲ ਅੱਧਾ 'ਹ' ਹੈ) "ਆਪਿ ਹੀ ਨੈ", ਭਾਵ, (ਪ੍ਰਭੂ) ਨੇ ਆਪ ਹੀ। ਲਫ਼ਜ਼ 'ਹੀ' ਦਾ 'ਹ' ਇਥੋਂ ਹੱਟ ਕੇ 'ਨੈ' ਦੇ ਨਾਲ ਮਿਲ ਕੇ "ਆਪਿ ਈ ਨ੍ਹ੍ਹੈ" ਤੋਂ ਇਕੱਠਾ "ਆਪੀਨ੍ਹ੍ਹੈ" ਬਣ ਗਿਆ ਹੈ; ਵੇਖੋ "ਆਸਾ ਦੀ ਵਾਰ" ਪਉੜੀ ੧। ਆਪੁ = ਆਪਣੇ ਆਪ ਨੂੰ।(ਪ੍ਰਭੂ ਨੇ) ਆਪ ਹੀ ਆਪਣੇ ਆਪ ਨੂੰ ਪਰਗਟ ਕਰ ਕੇ ਆਪਣਾ ਅਸਲਾ ਸਮਝਿਆ ਹੈ,
 
अम्बरु धरति विछोड़ि चंदोआ ताणिआ ॥
Ambar ḏẖaraṯ vicẖẖoṛ cẖanḏo▫ā ṯāṇi▫ā.
Separating the sky and the earth, He has spread out His canopy.
ਅਸਮਾਨ ਅਤੇ ਜਮੀਨ ਨੂੰ ਵਖਰਾ ਕਰ, ਉਸ ਨੇ ਆਕਾਸ਼ ਦੀ ਚਾਨਣੀ ਤਾਣ ਦਿਤੀ ਹੈ।
ਅੰਬਾਰੁ = ਆਕਾਸ਼।ਆਕਾਸ਼ ਤੇ ਧਰਤੀ ਨੂੰ ਵਖੋ-ਵਖ ਕਰ ਕੇ (ਇਹ ਆਕਾਸ਼ ਉਸ ਨੇ ਮਾਨੋ, ਆਪਣੇ ਤਖ਼ਤ ਉਤੇ) ਚੰਦੋਆ ਤਾਣਿਆ ਹੋਇਆ ਹੈ;
 
विणु थम्हा गगनु रहाइ सबदु नीसाणिआ ॥
viṇ thamĥā gagan rahā▫e sabaḏ nīsāṇi▫ā.
Without any pillars, He supports the sky, through the insignia of His Shabad.
ਆਪਣੇ ਹੁਕਮ ਨੂੰ ਪ੍ਰਗਟ ਕਰ, ਸੁਆਮੀ ਨੇ ਬਗੈਰ ਥਮਲਿਆਂ ਦੇ ਅਸਮਾਨ ਨੂੰ ਠਹਿਰਾਇਆ ਹੋਇਆ ਹੈ।
ਰਹਾਇ = ਟਿਕਾ ਕੇ। ਨੀਸਾਣਿਆ = 'ਨਿਸਾਣ' ਬਣਾਇਆ ਹੈ, ਨਗਾਰਾ ਬਣਾਇਆ ਹੈ। ਸਬਦੁ = ਹੁਕਮ।(ਸਾਰੇ ਜਗਤ-ਰੂਪ ਦਰਬਾਰ ਉਤੇ) ਆਕਾਸ਼ ਨੂੰ ਥੰਮ੍ਹਾਂ ਤੋਂ ਬਿਨਾ ਟਿਕਾ ਕੇ ਆਪਣੇ ਹੁਕਮ ਨੂੰ ਨਗਾਰਾ ਬਣਾਇਆ ਹੈਂ;
 
सूरजु चंदु उपाइ जोति समाणिआ ॥
Sūraj cẖanḏ upā▫e joṯ samāṇi▫ā.
Creating the sun and the moon, He infused His Light into them.
ਸੂਰਜ ਅਤੇ ਚੰਨ ਨੂੰ ਰਚ ਕੇ, ਸੁਆਮੀ ਨੇ ਉਨ੍ਹਾਂ ਅੰਦਰ ਆਪਣਾ ਪਰਕਾਸ਼ ਟਿਕਾ ਦਿੱਤਾ ਹੈ।
xxxਸੂਰਜ ਅਤੇ ਚੰਦ੍ਰਮਾ ਬਣਾ ਕੇ (ਉਨ੍ਹਾਂ ਵਿਚ ਆਪਣੀ) ਜੋਤਿ ਟਿਕਾਈ ਹੈ;
 
कीए राति दिनंतु चोज विडाणिआ ॥
Kī▫e rāṯ ḏinanṯ cẖoj vidāṇi▫ā.
He created the night and the day; Wondrous are His miraculous plays.
ਉਸ ਨੇ ਰਾਤ੍ਰੀ ਅਤੇ ਦਿਨ ਰਚੇ। ਅਸਚਰਜ ਹਨ ਉਸ ਦੀਆਂ ਅਦਭੁਤ ਖੇਡਾਂ।
ਚੋਜ = ਤਮਾਸ਼ੇ। ਵਿਡਾਣਿਆ = ਅਚਰਜ।(ਜੀਵਾਂ ਦੇ ਵਿਹਾਰ-ਕਾਰ ਲਈ) ਰਾਤ ਤੇ ਦਿਨ (-ਰੂਪ) ਅਚਰਜ ਤਮਾਸ਼ੇ ਬਣਾ ਦਿੱਤੇ ਹਨ।
 
तीरथ धरम वीचार नावण पुरबाणिआ ॥
Ŧirath ḏẖaram vīcẖār nāvaṇ purbāṇi▫ā.
He created the sacred shrines of pilgrimage, where people contemplate righteousness and Dharma, and take cleansing baths on special occasions.
ਪ੍ਰਭੂ ਨੇ ਯਾਤ੍ਰਾ-ਅਸਥਾਨ ਸਾਜੇ ਹਨ, ਜਿਕੇ ਪ੍ਰਾਣੀ ਨੇਕੀ ਦੀ ਸੋਚ-ਬੀਚਾਰ ਕਰਦੇ ਹਨ ਅਤੇ ਮੁਬਾਰਕ ਸਮਿਆ ਉਤੇ ਇਸ਼ਨਾਨ ਕਰਦੇ ਹਨ।
ਪੁਰਬ = ਧਾਰਮਿਕ ਮੇਲੇ।ਪੁਰਬਾਂ ਸਮੇ ਤੀਰਥਾਂ ਉਤੇ ਨ੍ਹਾਉਣ ਆਦਿਕ ਧਰਮਾਂ ਦੇ ਖ਼ਿਆਲ (ਭੀ ਪ੍ਰਭੂ ਨੇ ਆਪ ਹੀ ਜੀਵਾਂ ਦੇ ਅੰਦਰ ਪੈਦਾ ਕੀਤੇ ਹਨ)।
 
तुधु सरि अवरु न कोइ कि आखि वखाणिआ ॥
Ŧuḏẖ sar avar na ko▫e kė ākẖ vakẖāṇi▫ā.
There is no other equal to You; how can we speak and describe You?
ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਹੇ ਪ੍ਰਭੂ! ਮੈਂ ਤੈਨੂੰ ਕਿਸ ਤਰ੍ਹਾਂ ਬਿਆਨ ਤੇ ਵਰਨਣ ਕਰ ਸਕਦਾ ਹਾਂ?
ਸਰਿ = ਬਰਾਬਰ। ਕਿ = ਕੀਹ? ਹੋਰ = ਹੋਰ ਸ੍ਰਿਸ਼ਟੀ।(ਹੇ ਪ੍ਰਭੂ!) (ਤੇਰੀ ਇਸ ਅਸਰਜ ਖੇਡ ਦਾ) ਕੀਹ ਬਿਆਨ ਕਰੀਏ? ਤੇਰੇ ਵਰਗਾ ਹੋਰ ਕੋਈ ਨਹੀਂ ਹੈ;
 
सचै तखति निवासु होर आवण जाणिआ ॥१॥
Sacẖai ṯakẖaṯ nivās hor āvaṇ jāṇi▫ā. ||1||
You are seated on the throne of Truth; all others come and go in reincarnation. ||1||
ਤੂੰ ਕਾਲਸਥਾਈ ਰਾਜਸਿੰਘਾਸਣ ਤੇ ਬਿਰਾਜਮਾਨ ਹੈ, ਹੇ ਸਾਈਂ! ਹੋਰ ਸਾਰੇ ਆਉਂਦੇ ਤੇ ਜਾਂਦੇ ਰਹਿੰਦੇ ਹਨ।
xxx ॥੧॥ਤੂੰ ਤਾਂ ਸਦਾ ਕਾਇਮ ਰਹਿਣ ਵਾਲੇ ਤਖ਼ਤ ਉਤੇ ਬੈਠਾ ਹੈਂ ਤੇ ਹੋਰ (ਸ੍ਰਿਸ਼ਟੀ) ਜੰਮਦੀ ਹੈ (ਪੈਦਾ ਹੁੰਦੀ ਹੈ ਤੇ ਨਾਸ ਹੁੰਦੀ ਹੈ) ॥੧॥
 
सलोक मः १ ॥
Salok mėhlā 1.
Shalok, First Mehl:
ਸਲੋਕ ਪਹਿਲੀ ਪਾਤਿਸ਼ਾਹੀ।
xxxXXX
 
नानक सावणि जे वसै चहु ओमाहा होइ ॥
Nānak sāvaṇ je vasai cẖahu omāhā ho▫e.
O Nanak, when it rains in the month of Saawan, four are delighted:
ਨਾਨਕ ਜੇਕਰ ਸਾਉਣ ਦੇ ਮਹੀਨੇ ਮੀਹ ਪਵੇ ਤਾਂ ਚਾਰ ਚੀਜ਼ਾ ਨੂੰ ਬੜੀ ਖੁਸ਼ੀ ਹੁੰਦੀ ਹੈ।
ਸਾਵਣਿ = ਸਾਵਣ (ਦੇ ਮਹੀਨੇ) ਵਿਚ। ਓਮਾਹਾ = ਚਾਉ।ਹੇ ਨਾਨਕ! ਜੇ ਸਾਵਣ ਦੇ ਮਹੀਨੇ ਮੀਂਹ ਪਏ ਤਾਂ ਚਾਰ ਧਿਰਾਂ ਨੂੰ ਚਾਉ ਹੁੰਦਾ ਹੈ,
 
नागां मिरगां मछीआं रसीआं घरि धनु होइ ॥१॥
Nāgāʼn mirgāʼn macẖẖī▫āʼn rasī▫āʼn gẖar ḏẖan ho▫e. ||1||
the snake, the deer, the fish and the wealthy people who seek pleasure. ||1||
ਸੱਪਾਂ, ਹਰਨਾਂ ਮੀਨਾਂ ਅਤੇ ਮੌਜਾਂ ਮਾਣਨ ਵਾਲਿਆਂ, ਜਿਨ੍ਹਾਂ ਦੇ ਗ੍ਰਹਿ ਅੰਦਰ ਧਨ-ਦੌਲਤ ਹੈ।
ਰਸੀਆ = ਰਸ ਦਾ ਆਸ਼ਕ। ਘਰਿ = ਘਰ ਵਿਚ ॥੧॥ਸੱਪਾਂ ਨੂੰ ਹਰਨਾਂ ਨੂੰ, ਮੱਛੀਆਂ ਨੂੰ ਤੇ ਰਸਾਂ ਦੇ ਆਸ਼ਕਾਂ ਨੂੰ ਜਿਨ੍ਹਾਂ ਦੇ ਘਰ ਵਿਚ (ਰਸ ਮਾਨਣ ਲਈ) ਧਨ ਹੋਵੇ ॥੧॥
 
मः १ ॥
Mėhlā 1.
First Mehl:
ਪਹਿਲੀ ਪਾਤਿਸ਼ਾਹੀ।
xxxXXX
 
नानक सावणि जे वसै चहु वेछोड़ा होइ ॥
Nānak sāvaṇ je vasai cẖahu vecẖẖoṛā ho▫e.
O Nanak, when it rains in the month of Saawan, four suffer the pains of separation:
ਨਾਨਕ ਜੇਕਰ ਸਾਉਣ ਦੇ ਮਹੀਨੇ ਵਿੱਚ ਮੀਹ ਵਰ੍ਹੇ ਤਾਂ ਚਾਰ ਚੀਜ਼ਾਂ ਨੂੰ ਜੁਦਾਇਗੀ ਹੁੰਦਾ ਹੈ।
xxxਹੇ ਨਾਨਕ! ਸਾਵਣ ਵਿਚ ਜੇ ਮੀਂਹ ਪਏ ਤਾਂ ਚਾਰ ਧਿਰਾਂ ਨੂੰ (ਉਮਾਹ ਤੋਂ) ਵਿਛੋੜਾ (ਭੀ, ਭਾਵ, ਦੁੱਖ ਭੀ) ਹੁੰਦਾ ਹੈ,
 
गाई पुता निरधना पंथी चाकरु होइ ॥२॥
Gā▫ī puṯā nirḏẖanā panthī cẖākar ho▫e. ||2||
the cow's calves, the poor, the travelers and the servants. ||2||
ਉਹ ਹਨ ਗਊਆਂ ਦੇ ਵੱਛੇ, ਗਰੀਬ, ਰਾਹੀ ਅਤੇ ਨੌਕਰ।
ਗਾਈਪੁਤ = ਬਲਦ। ਪੰਥੀ = ਰਾਹੀ, ਮੁਸਾਫ਼ਿਰ। ਚਾਕਰੁ = ਨੌਕਰ ॥੨॥ਬਲਦਾਂ ਨੂੰ (ਕਿਉਂਕਿ ਮੀਂਹ ਪਿਆਂ ਇਹ ਹਲੀਂ ਜੋਏ ਜਾਂਦੇ ਹਨ), ਗਰੀਬਾਂ ਨੂੰ (ਜਿਨ੍ਹਾਂ ਦੀ ਮੇਹਨਤਿ-ਮਜੂਰੀ ਵਿਚ ਰੋਕ ਪੈਂਦੀ ਹੈ), ਰਾਹੀਆਂ ਨੂੰ ਤੇ ਨੌਕਰ ਸ਼ਖ਼ਸ਼ ਨੂੰ ॥੨॥
 
पउड़ी ॥
Pa▫oṛī.
Pauree:
ਪਉੜੀ।
xxxXXX
 
तू सचा सचिआरु जिनि सचु वरताइआ ॥
Ŧū sacẖā sacẖiār jin sacẖ varṯā▫i▫ā.
You are True, O True Lord; You dispense True Justice.
ਹੇ ਸੱਚੇ ਸੁਆਮੀ! ਸੱਚਾ ਹੈ ਤੂੰ ਜੋ ਨਿਰੋਲ ਸੱਚ ਨੂੰ ਹੀ ਵੰਡਦਾ ਹੈ।
xxx(ਹੇ ਪ੍ਰਭੂ!) ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਤੂੰ ਐਸੀ ਹਸਤੀ ਦਾ ਮਾਲਕ (ਸਚਿਆਰੁ) ਹੈਂ ਕਿ ਜਿਸ ਨੇ (ਆਪਣੀ ਇਹ) ਹਸਤੀ (ਹਰ ਥਾਂ) ਵਰਤਾਈ ਹੋਈ ਹੈ;
 
बैठा ताड़ी लाइ कवलु छपाइआ ॥
Baiṯẖā ṯāṛī lā▫e kaval cẖẖapā▫i▫ā.
Like a lotus, You sit in the primal celestial trance; You are hidden from view.
ਕਮਲ ਦੀ ਨਿਆਈ ਤੂੰ ਸਮਾਧੀ ਅੰਦਰ ਬੈਠਾ ਹੈ ਅਤੇ ਅੱਖਾਂ ਤੇ ਓਹਲੇ ਹੈ।
ਕਵਲੁ = ਪੁਰਾਣਾ ਖ਼ਿਆਲ ਹੈ ਕਿ ਬ੍ਰਹਮਾ ਨੇ ਜਗਤ ਪੈਦਾ ਕੀਤਾ ਤੇ ਬ੍ਰਹਮਾ ਆਪ 'ਕਵਲ' ਤੋਂ ਜੰਮਿਆ, ਸੋ, 'ਕਵਲ' ਦੀ ਉਤਪੱਤੀ ਦਾ ਮੂਲ'। ਕਵਲੁ ਛਪਾਇਆ = ਸ੍ਰਿਸ਼ਟੀ ਦੀ ਉਤਪੱਤੀ ਨੂੰ ਲੁਕਾ ਕੇ, (ਭਾਵ,) ਅਜੇ ਜਗਤ ਦੀ ਉਤਪੱਤੀ ਨਹੀਂ ਸੀ ਹੋਈ।ਅਜੇ ਸ੍ਰਿਸ਼ਟੀ ਦੀ ਉਤਪੱਤੀ ਨਹੀਂ ਸੀ ਹੋਈ ਜਦੋਂ ਤੂੰ (ਆਪਣੇ ਆਪ ਵਿਚ) ਸਮਾਧੀ ਲਾਈ ਬੈਠਾ ਸੈਂ,
 
ब्रहमै वडा कहाइ अंतु न पाइआ ॥
Barahmai vadā kahā▫e anṯ na pā▫i▫ā.
Brahma is called great, but even he does not know Your limits.
ਬ੍ਰਹਮਾਂ ਵਿਸ਼ਾਲ ਆਖਿਆ ਜਾਂਦਾ ਹੈ, ਪਰ ਉਹ ਭੀ ਤੇਰੀ ਓੜਕ ਨੂੰ ਨਹੀਂ ਜਾਣਦਾ।
xxxਬ੍ਰਹਮਾ ਨੇ (ਭੀ ਜੋ ਜਗਤ ਦਾ ਰਚਣ ਵਾਲਾ ਮੰਨਿਆ ਜਾਂਦਾ ਹੈ ਇਹ ਭੇਤ ਨਾਹ ਸਮਝਿਆ ਤੇ ਆਪਣੇ ਆਪ ਨੂੰ ਹੀ ਸਭ ਤੋਂ) ਵੱਡਾ ਅਖਵਾਇਆ, ਉਸ ਨੂੰ ਤੇਰੀ ਸਾਰ ਨਾਹ ਆਈ।
 
ना तिसु बापु न माइ किनि तू जाइआ ॥
Nā ṯis bāp na mā▫e kin ṯū jā▫i▫ā.
You have no father or mother; who gave birth to You?
ਉਸ ਦਾ ਨਾਂ ਬਾਬਲ ਹੈ, ਨਾਂ ਹੀ ਅੰਮੜੀ। ਤੈਨੂੰ ਕਿਸ ਨੇ ਜਣਿਆ ਹੈ, ਹੇ ਮੇਰੇ ਪ੍ਰਭੂ?
ਕਿਨਿ = ਕਿਸ ਨੇ? ਤੂ = ਤੈਨੂੰ।(ਹੇ ਪ੍ਰਭੂ!) ਕਿਸ ਨੇ ਤੈਨੂੰ ਪੈਦਾ ਕੀਤਾ ਹੈ? (ਭਾਵ, ਤੈਨੂੰ ਜਨਮ ਦੇਣ ਵਾਲਾ ਕੋਈ ਨਹੀਂ ਹੈ)। ਉਸ (ਪ੍ਰਭੂ) ਦਾ ਨਾ ਕੋਈ ਪਿਉ ਹੈ ਨਾ ਮਾਂ;
 
ना तिसु रूपु न रेख वरन सबाइआ ॥
Nā ṯis rūp na rekẖ varan sabā▫i▫ā.
You have no form or feature; You transcend all social classes.
ਉਸਦਾ ਨਾਂ ਕੋਈ ਸਰੂਪ ਹੈ ਨਾਂ ਹੀ ਚਿੰਨ੍ਹ। ਸਾਰੀਆਂ ਜਾਤਾਂ ਵਿਚੋਂ ਉਸ ਦੀ ਕੋਈ ਜਾਤ ਭੀ ਨਹੀਂ।
ਸਬਾਇਆ = ਸਾਰੇ।ਨਾਹ ਉਸ ਦਾ ਕੋਈ (ਖ਼ਾਸ) ਸਰੂਪ ਹੈ ਨਾਹ ਨਿਸ਼ਾਨ; ਸਾਰੇ ਰੂਪ ਰੰਗ ਉਸ ਦੇ ਹਨ;
 
ना तिसु भुख पिआस रजा धाइआ ॥
Nā ṯis bẖukẖ pi▫ās rajā ḏẖā▫i▫ā.
You have no hunger or thirst; You are satisfied and satiated.
ਉਸ ਨੂੰ ਕੋਈ ਖੁਧਿਆਂ ਅਤੇ ਤਰੇਹ ਨਹੀਂ ਅਤੇ ਉਹ ਰੱਜਿਆ ਤੇ ਧ੍ਰਾਪਿਆ ਹੋਇਆ ਹੈ।
ਰਜਾ ਧਾਇਆ = ਰੱਜਿਆ-ਪੁੱਜਿਆ।ਉਸ ਨੂੰ ਕੋਈ ਭੁੱਖ ਤ੍ਰੇਹ ਭੀ ਨਹੀਂ ਹੈ, ਰੱਜਿਆ ਪੁੱਜਿਆ ਹੋਇਆ ਹੈ।
 
गुर महि आपु समोइ सबदु वरताइआ ॥
Gur mėh āp samo▫e sabaḏ varṯā▫i▫ā.
You have merged Yourself into the Guru; You are pervading through the Word of Your Shabad.
ਸਾਈਂ ਨੇ ਆਪਣੇ ਆਪ ਨੂੰ ਗੁਰਾਂ ਅੰਦਰ ਲੀਨ ਕੀਤਾ ਹੋਇਆ ਹੈ ਜਿਨ੍ਹਾਂ ਦੇ ਰਾਹੀਂ ਉਹ ਆਪਣੇ ਨਾਮ ਨੂੰ ਵਰਤਾਉਂਦਾ ਹੈ।
xxxਪ੍ਰਭੂ ਆਪਣੇ ਆਪ ਨੂੰ ਗੁਰੂ ਵਿਚ ਲੀਨ ਕਰ ਕੇ (ਆਪਣਾ) ਸ਼ਬਦ (ਭਾਵ, ਸਨੇਹਾ) (ਸਾਰੇ ਜਗਤ ਵਿਚ) ਵੰਡ ਰਿਹਾ ਹੈ,
 
सचे ही पतीआइ सचि समाइआ ॥२॥
Sacẖe hī paṯī▫ā▫e sacẖ samā▫i▫ā. ||2||
When he is pleasing to the True Lord, the mortal merges in Truth. ||2||
ਸੱਚੇ ਪ੍ਰਭੂ ਨੂੰ ਪ੍ਰਸੰਨ ਕਰਨ ਦੁਆਰਾ, ਪ੍ਰਾਣੀ ਸੱਚੇ ਪ੍ਰਭੂ ਅੰਦਰ ਲੀਨ ਹੋ ਜਾਂਦਾ ਹੈ।
ਪਤੀਆਇ = ਪਤੀਜ ਕੇ। ਸਚਿ = ਸੱਚੇ ਪ੍ਰਭੂ ਵਿਚ, ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ॥੨॥ਤੇ ਗੁਰੂ ਇਸ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ਪਤੀਜ ਕੇ ਸਦਾ-ਥਿਰ ਪ੍ਰਭੂ ਵਿਚ ਹੀ ਜੁੜਿਆ ਰਹਿੰਦਾ ਹੈ ॥੨॥
 
सलोक मः १ ॥
Salok mėhlā 1.
Shalok, First Mehl:
ਸਲੋਕ ਪਹਿਲੀ ਪਾਤਿਸ਼ਾਹੀ।
xxxXXX
 
वैदु बुलाइआ वैदगी पकड़ि ढंढोले बांह ॥
vaiḏ bulā▫i▫ā vaiḏgī pakaṛ dẖandẖole bāʼnh.
The physician was called in; he touched my arm and felt my pulse.
ਹਕੀਮ ਨੁਸਖਾ ਲਿਖਣ ਲਈ ਸੱਦਿਆ ਗਿਆ ਹੈ ਮੇਰੀ ਬਾਂਹ ਨੂੰ ਫੜ ਕੇ ਉਹ ਨਬਜ਼ ਦੇਖਦਾ ਹੈ।
ਵੈਦਗੀ = ਦਵਾਈ ਦੇਣ ਲਈਹਕੀਮ (ਮਰੀਜ਼ ਨੂੰ) ਦਵਾਈ ਦੇਣ ਲਈ ਸੱਦਿਆ ਜਾਂਦਾ ਹੈ, ਉਹ (ਮਰੀਜ਼ ਦੀ) ਬਾਂਹ ਫੜ ਕੇ (ਨਾੜੀ) ਟੋਲਦਾ ਹੈ (ਤੇ ਮਰਜ਼ ਲੱਭਣ ਦਾ ਜਤਨ ਕਰਦਾ ਹੈ;
 
भोला वैदु न जाणई करक कलेजे माहि ॥१॥
Bẖolā vaiḏ na jāṇ▫ī karak kaleje māhi. ||1||
The foolish physician did not know that the pain was in the mind. ||1||
ਨਾਦਾਨ ਹਕੀਮ ਨਹੀਂ ਜਾਣਦਾ, ਕਿ ਪੀੜ ਤਾਂ ਮਨ ਅੰਦਰ ਹੈ।
ਕਰਕ = ਪੀੜ, (ਪ੍ਰਭੂ ਤੋਂ ਵਿਛੋੜੇ ਦਾ) ਦੁੱਖ ॥੧॥ਪਰ) ਅੰਞਾਣ ਹਕੀਮ ਇਹ ਨਹੀਂ ਜਾਣਦਾ ਕਿ (ਪ੍ਰਭੂ ਤੋਂ ਵਿਛੋੜੇ ਦੀ) ਪੀੜ (ਬਿਰਹੀ ਬੰਦਿਆਂ ਦੇ) ਦਿਲ ਵਿਚ ਹੋਇਆ ਕਰਦੀ ਹੈ ॥੧॥
 
मः २ ॥
Mėhlā 2.
Second Mehl:
ਦੂਜੀ ਪਾਤਿਸ਼ਾਹੀ।
xxxXXX
 
वैदा वैदु सुवैदु तू पहिलां रोगु पछाणु ॥
vaiḏā vaiḏ suvaiḏ ṯū pahilāʼn rog pacẖẖāṇ.
O physician, you are a competent physician, if you first diagnose the disease.
ਹੇ ਹਕੀਮ! ਹਕੀਮਾਂ ਵਿੱਚ ਤੂੰ ਨਾਇਕ ਹਕੀਮ ਹੈਂ, ਜੇਕਰ ਤੂੰ ਪਹਿਲਾਂ ਬੀਮਾਰੀ ਦੀ ਤਸ਼ਖੀਸ਼ ਕਰ ਲਵੇਂ।
xxxਹੇ ਵੈਦ! ਪਹਿਲਾਂ (ਆਪਣਾ ਹੀ ਆਤਮਕ) ਰੋਗ ਲੱਭ, (ਤਾਂ ਹੀ) ਤੂੰ ਹਕੀਮਾਂ ਦਾ ਹਕੀਮ ਹੈਂ (ਸਭ ਤੋਂ ਵਧੀਆ ਹਕੀਮ ਹੈਂ) (ਤਾਂ ਹੀ) ਤੂੰ ਸਿਆਣਾ ਵੈਦ (ਅਖਵਾ ਸਕਦਾ) ਹੈਂ।
 
ऐसा दारू लोड़ि लहु जितु वंञै रोगा घाणि ॥
Aisā ḏārū loṛ lahu jiṯ vañai rogā gẖāṇ.
Prescribe such a remedy, by which all sorts of illnesses may be cured.
ਤੂੰ ਐਹੋ ਜੇਹੀ ਦਵਾਈ ਲੱਭ, ਜਿਸ ਨਾਲ ਬੀਮਾਰੀਆਂ ਦੇ ਸਮੁਦਾਇ ਦੂਰ ਹੋ ਜਾਣ।
ਵੰਞੈ = ਦੂਰ ਹੋ ਜਾਏ। ਰੋਗਾ ਘਾਣਿ = ਰੋਗਾਂ ਦੀ ਘਾਣੀ, ਰੋਗਾਂ ਦਾ ਢੇਰ।(ਉਸ ਰੋਗ ਦੀ) ਅਜੇਹੀ ਦਵਾਈ ਭਾਲ ਲੈ ਜਿਸ ਨਾਲ ਸਾਰੇ (ਆਤਮਕ) ਰੋਗ ਦੂਰ ਹੋ ਜਾਣ,
 
जितु दारू रोग उठिअहि तनि सुखु वसै आइ ॥
Jiṯ ḏārū rog uṯẖi▫ah ṯan sukẖ vasai ā▫e.
Administer that medicine, which will cure the disease, and allow peace to come and dwell in the body.
ਤੂੰ ਐਹੋ ਜੇਹੀ ਦਵਾਈ ਦੇ, ਜਿਸ ਦੁਆਰਾ ਬੀਮਾਰੀਆਂ ਚਲੀਆਂ ਜਾਣ ਅਤੇ ਆਰਾਮ ਆ ਕੇ ਦੇਹ ਦੇ ਅੰਦਰ ਟਿਕ ਜਾਵੇ।
ਜਿਤੁ ਦਾਰੂ = ਜਿਸ ਦਵਾਈ ਨਾਲ। ਉਠਿਅਹਿ = ਉਡਾਏ ਜਾ ਸਕਣ। ਤਨਿ = ਸਰੀਰ ਵਿਚ। ਆਇ = ਆ ਕੇ।ਜਿਸ ਦਵਾਈ ਨਾਲ (ਸਾਰੇ) ਰੋਗ ਉਠਾਏ ਜਾ ਸਕਣ ਤੇ ਸਰੀਰ ਵਿਚ ਸੁਖ ਆ ਵੱਸੇ।
 
रोगु गवाइहि आपणा त नानक वैदु सदाइ ॥२॥
Rog gavā▫ihi āpṇā ṯa Nānak vaiḏ saḏā▫e. ||2||
Only when you are rid of your own disease, O Nanak, will you be known as a physician. ||2||
ਜਦ ਤੂੰ ਆਪਣੀ ਜ਼ਹਿਮਤ ਤੋਂ ਖਲਾਸੀ ਪਾ ਜਾਵੇ ਕੇਵਲ ਤਦ ਹੀ ਤੂੰ ਹਕੀਮ ਆਖਿਆ ਜਾਵੇਗਾ, ਹੇ ਨਾਨਕ!
ਗਵਾਇਹਿ = ਜੇ ਤੂੰ ਦੂਰ ਕਰ ਲਏਂ ॥੨॥ਹੇ ਨਾਨਕ! ਜੇ ਤੂੰ (ਪਹਿਲਾਂ) ਆਪਣਾ ਰੋਗ ਦੂਰ ਕਰ ਲਏਂ ਤਾਂ (ਆਪਣੇ ਆਪ ਨੂੰ) ਹਕੀਮ ਅਖਵਾ (ਅਖਵਾਣ ਦਾ ਹੱਕਦਾਰ ਹੈਂ) ॥੨॥
 
पउड़ी ॥
Pa▫oṛī.
Pauree:
ਪਉੜੀ।
xxxXXX
 
ब्रहमा बिसनु महेसु देव उपाइआ ॥
Barahmā bisan mahes ḏev upā▫i▫ā.
Brahma, Vishnu, Shiva and the deities were created.
ਪ੍ਰਭੂ ਨੇ ਹੀ ਬ੍ਰਹਮਾ, ਵਿਸ਼ਨੂੰ ਸ਼ਿਵਜੀ ਅਤੇ ਹੋਰ ਦੇਵਤੇ ਰਚੇ ਹਨ।
xxx(ਪਰਮਾਤਮਾ ਨੇ ਆਪ ਹੀ) ਬ੍ਰਹਮਾ ਵਿਸ਼ਨੂ ਤੇ ਸ਼ਿਵ-(ਇਹ ਤਿੰਨ) ਦੇਵਤੇ ਪੈਦਾ ਕੀਤੇ।
 
ब्रहमे दिते बेद पूजा लाइआ ॥
Barahme ḏiṯe beḏ pūjā lā▫i▫ā.
Brahma was given the Vedas, and enjoined to worship God.
ਉਸ ਦੇ ਬ੍ਰਹਮੇ ਨੂੰ ਵੇਦ ਬਖਸ਼ੇ ਅਤੇ ਉਸ ਨੂੰ ਆਪਣੀ ਉਪਾਸ਼ਨਾ ਵਿੱਚ ਜੋੜ ਦਿੱਤਾ।
xxxਬ੍ਰਹਮਾ ਨੂੰ ਉਸ ਨੇ ਵੇਦ ਦੇ ਦਿੱਤੇ (ਭਾਵ ਵੇਦਾਂ ਦਾ ਕਰਤਾ ਬਣਾਇਆ ਤੇ ਲੋਕਾਂ ਪਾਸੋਂ ਇਹਨਾਂ ਦੀ ਦੱਸੀ) ਪੂਜਾ ਕਰਾਣ ਵਿਚ ਇਸ ਨੂੰ ਰੁੰਨ੍ਹ ਦਿੱਤਾ।
 
दस अवतारी रामु राजा आइआ ॥
Ḏas avṯārī rām rājā ā▫i▫ā.
The ten incarnations, and Rama the king, came into being.
ਪ੍ਰਭੂ ਨੇ ਦਸ ਅਉਤਾਰ ਪੈਦਾ ਕੀਤੇ, ਜਿਨ੍ਹਾਂ ਵਿਚੋਂ ਇਕ ਪਾਤਿਸ਼ਾਹ ਰਾਮ ਚੰਦ੍ਰ ਸੀ।
ਦਸ ਅਵਤਾਰੀ = (ਅਵਤਾਰੀਂ) ਦਸ ਅਵਤਾਰਾਂ ਵਿਚ (ਦਸ ਅਵਤਾਰ: ਵਰਾਹ, ਨਰਸਿੰਘ, ਬਾਵਨ (ਵਾਮਨ), ਪਰਸ ਰਾਮ, ਮੱਛ, ਕੱਛ, ਰਾਮ, ਕ੍ਰਿਸ਼ਨ; ਬੌਧ, ਤੇ ਕਲਕੀ = ੧੦)।(ਵਿਸ਼ਨੂ) ਦਸ ਅਵਤਾਰਾਂ ਵਿਚ ਰਾਜਾ ਰਾਮ (ਆਦਿਕ) ਰੂਪ ਧਾਰਦਾ ਰਿਹਾ,
 
दैता मारे धाइ हुकमि सबाइआ ॥
Ḏaiṯā māre ḏẖā▫e hukam sabā▫i▫ā.
According to His Will, they quickly killed all the demons.
ਉਸ ਦੀ ਰਜਾ ਅੰਦਰ, ਉਹਨਾਂ ਨੇ ਦੌੜ ਕੇ ਸਾਰੇ ਰਾਖਸ਼ਾਂ ਨੂੰ ਮਾਰ ਸੁਟਿਆ।
ਹੁਕਮਿ = ਹੁਕਮ ਵਿਚ।ਤੇ ਹੱਲੇ ਕਰ ਕਰ ਦੈਤਾਂ ਨੂੰ ਮਾਰਦਾ ਰਿਹਾ (ਪਰ ਇਹ) ਸਾਰੇ (ਅਵਤਾਰ ਪ੍ਰਭੂ ਦੇ ਹੀ) ਹੁਕਮ ਵਿਚ ਹੋਏ।
 
ईस महेसुरु सेव तिन्ही अंतु न पाइआ ॥
Īs mahesur sev ṯinĥī anṯ na pā▫i▫ā.
Shiva serves Him, but cannot find His limits.
ਨੇਕ ਬੰਦੇ ਤੇ ਸ਼ਿਵਜੀ ਤੇਰੀ ਘਾਲ ਕਮਾਉਂਦੇ ਹਨ, ਹੇ ਸਾਈਂ! ਪਰ ਉਹ ਤੇਰੇ ਓੜਕ ਨੂੰ ਨਹੀਂ ਪਾ ਸਕਦੇ।
ਈਸ ਮਹੇਸੁਰ = ਸ਼ਿਵ ਦੇ ੧੧ (ਰੁੱਦ੍ਰ) ਅਵਤਾਰ। ਤਿਨ੍ਹ੍ਹੀ = ਉਹਨਾਂ ੧੧ ਸ਼ਿਵ-ਅਵਤਾਰਾਂ ਨੇ।ਸ਼ਿਵ (ਦੇ ੧੧ ਰੁੱਦ੍ਰ) ਅਵਤਾਰਾਂ ਨੇ ਸੇਵਾ ਕੀਤੀ (ਭਾਵ, ਤਪ ਸਾਧੇ, ਪਰ ਉਹਨਾਂ ਭੀ ਪ੍ਰਭੂ ਦਾ) ਅੰਤ ਨ ਪਾਇਆ।
 
सची कीमति पाइ तखतु रचाइआ ॥
Sacẖī kīmaṯ pā▫e ṯakẖaṯ racẖā▫i▫ā.
He established His throne on the principles of Truth.
ਖੁਦ ਹੀ ਸੁਆਮੀ ਨੇ ਆਪਣਾ ਰਾਜ ਸਿੰਘਾਸਣ ਅਸਥਾਪਨ ਕੀਤਾ ਹੈ ਅਤੇ ਖੁਦ ਹੀ, ਉਹ ਜੀਵਾਂ ਦਾ ਸੱਚਾ ਸੁੱਚਾ ਮੁੱਲ ਪਾਉਂਦਾ ਹੈ।
xxx(ਪ੍ਰਭੂ ਨੇ) ਸਦਾ ਅਟੱਲ ਰਹਿਣ ਵਾਲੇ ਮੁੱਲ ਵਾਲੀ (ਆਪਣੀ ਸੱਤਿਆ) ਪਾ ਕੇ (ਇਹ ਜਗਤ, ਮਾਨੋ, ਆਪਣਾ) ਤਖ਼ਤ ਬਣਾਇਆ ਹੈ,
 
दुनीआ धंधै लाइ आपु छपाइआ ॥
Ḏunī▫ā ḏẖanḏẖai lā▫e āp cẖẖapā▫i▫ā.
He enjoined all the world to its tasks, while He keeps Himself hidden from view.
ਉਸ ਨੇ ਸੰਸਾਰ ਨੂੰ ਇਸ ਦੇ ਕੰਮੀ ਕਾਜੀਂ ਲਾਇਆ ਹੋਇਆ ਹੈ ਅਤੇ ਖੁਦ ਇਸ ਦੀ ਅੱਖ ਤੋਂ ਉਹਲੇ ਰਹਿੰਦਾ ਹੈ।
xxxਇਸ ਵਿਚ ਦੁਨੀਆ (ਦੇ ਜੀਵਾਂ) ਨੂੰ ਧੰਧੇ ਵਿਚ ਰੁੰਨ੍ਹ ਕੇ (ਪ੍ਰਭੂ ਨੇ) ਆਪਣੇ ਆਪ ਨੂੰ ਲੁਕਾ ਰੱਖਿਆ ਹੈ।