Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

धरमु कराए करम धुरहु फुरमाइआ ॥३॥
Ḏẖaram karā▫e karam ḏẖarahu furmā▫i▫ā. ||3||
The Primal Lord has ordained that mortals must practice righteousness. ||3||
ਆਦਿ ਪ੍ਰਭੂ ਨੇ ਪ੍ਰਾਣੀ ਨੂੰ ਨੇਕੀ ਦੇ ਅਮਲ ਕਮਾਉਣ ਦੀ ਆਗਿਆ ਕੀਤੀ ਹੈ।
xxx ॥੩॥(ਇਹ ਭੀ) ਧੁਰੋਂ (ਪ੍ਰਭੂ ਦਾ ਹੀ) ਫ਼ੁਰਮਾਨ ਹੈ ਕਿ ਧਰਮ ਰਾਜ (ਜੀਵਾਂ ਤੋਂ ਚੰਗੇ ਮੰਦੇ) ਕੰਮ ਕਰਾ ਰਿਹਾ ਹੈ ॥੩॥
 
सलोक मः २ ॥
Salok mėhlā 2.
Shalok, Second Mehl:
ਸਲੋਕ ਦੂਜੀ ਪਾਤਿਸ਼ਾਹੀ।
xxxXXX
 
सावणु आइआ हे सखी कंतै चिति करेहु ॥
Sāvaṇ ā▫i▫ā he sakẖī kanṯai cẖiṯ karehu.
The month of Saawan has come, O my companions; think of your Husband Lord.
ਸਾਉਣ ਦਾ ਮਹੀਨਾ ਆ ਗਿਆ ਹੈ, ਹੇ ਮੇਰੀਏ ਸਹੇਲੀਏ! ਹੁਣ ਤੂੰ ਆਪਣੇ ਭਰਤੇ ਦਾ ਖਿਆਲ ਕਰ।
ਚਿਤਿ = ਚਿੱਤ ਵਿਚ। ਕੰਤੈ = ਖਸਮ ਪ੍ਰਭੂ ਨੂੰ।ਹੇ ਸਖੀ! ਸਾਵਣ (ਦਾ ਮਹੀਨਾ) ਆਇਆ ਹੈ (ਭਾਵ, ਗੁਰੂ ਵਲੋਂ ਨਾਮ-ਅੰਮ੍ਰਿਤ ਦੀ ਵਰਖਾ ਹੋ ਰਹੀ ਹੈ) ਖਸਮ (-ਪ੍ਰਭੂ) ਨੂੰ ਹਿਰਦੇ ਵਿਚ ਪ੍ਰੋ ਲਉ।
 
नानक झूरि मरहि दोहागणी जिन्ह अवरी लागा नेहु ॥१॥
Nānak jẖūr marėh ḏuhāgaṇī jinĥ avrī lāgā nehu. ||1||
O Nanak, the discarded bride is in love with another; now she weeps and wails, and dies. ||1||
ਨਾਨਕ ਛੁਟੜ ਪਤਨੀ ਹੋਰਸ ਨੂੰ ਪਿਆਰ ਕਰਦੀ ਹੈ, ਤੇ ਇਸ ਲਈ ਰੋਂਦੀ ਕੁਰਲਾਉਂਦੀ ਹੀ ਮਰ ਜਾਂਦੀ ਹੈ।
ਨੇਹੁ = ਪਿਆਰ ॥੧॥ਹੇ ਨਾਨਕ! ਜਿਨ੍ਹਾਂ (ਜੀਵ-ਇਸਤਰੀਆਂ) ਦਾ ਪਿਆਰ (ਪ੍ਰਭੂ-ਪਤੀ ਨੂੰ ਛੱਡ ਕੇ) ਹੋਰਨਾਂ ਨਾਲ ਹੈ ਉਹ ਮੰਦ-ਭਾਗਣਾਂ ਦੁਖੀ ਹੁੰਦੀਆਂ ਹਨ ॥੧॥
 
मः २ ॥
Mėhlā 2.
Second Mehl:
ਦੂਜੀ ਪਾਤਿਸ਼ਾਹੀ।
xxxXXX
 
सावणु आइआ हे सखी जलहरु बरसनहारु ॥
Sāvaṇ ā▫i▫ā he sakẖī jalhar barsanhār.
The month of Saawan has come, O my companions; the clouds have burst forth with rain.
ਸਾਉਣ ਦਾ ਮਹੀਨਾ ਆ ਗਿਆ ਹੈ, ਹੇ ਮੇਰੀ ਸਹੇਲੀਏ! ਥਦਲ ਵਰ੍ਹ ਪਏ ਹਨ।
ਜਲਹਰੁ = ਜਲਧਰ, ਬੱਦਲ।ਹੇ ਸਖੀ! ਸਾਵਣ (ਭਾਵ 'ਨਾਮ' ਦੀ ਵਰਖਾ ਦਾ ਸਮਾ) ਆਇਆ ਹੈ, ਬੱਦਲ ਵਰ੍ਹਾਊ ਹੋ ਗਿਆ ਹੈ (ਭਾਵ, ਗੁਰੂ ਮੇਹਰ ਕਰ ਰਿਹਾ ਹੈ)।
 
नानक सुखि सवनु सोहागणी जिन्ह सह नालि पिआरु ॥२॥
Nānak sukẖ savan sohāgaṇī jinĥ sah nāl pi▫ār. ||2||
O Nanak, the blessed soul-brides sleep in peace; they are in love with their Husband Lord. ||2||
ਨਾਨਕ ਪਿਆਰੀਆਂ ਪਤਨੀਆਂ, ਜਿਨ੍ਹਾਂ ਦੀ ਆਪਣੇ ਪਤੀ ਨਾਲ ਪ੍ਰੀਤ ਹੈ, ਆਰਾਮ ਅੰਦਰ ਸੌਦੀਆਂ ਹਨ।
ਸੁਖਿ = ਸੁਖ ਵਿਚ। ਸਵਨੁ = (ਵਿਆਕਰਣ ਅਨੁਸਾਰ ਇਹ ਲਫ਼ਜ਼ 'ਹੁਕਮੀ ਭਵਿੱਖਤ' ਅੱਨ ਪੁਰਖ, ਬਹੁ-ਵਚਨ ਹੈ) ਬੇਸ਼ੱਕ ਸਉਣ, ਪਈਆਂ ਸਉਣ ॥੨॥ਹੇ ਨਾਨਕ! (ਇਸ ਸੁਹਾਵਣੇ ਸਮੇ) ਜਿਨ੍ਹਾਂ (ਜੀਵ-ਇਸਤ੍ਰੀਆਂ ਦਾ) ਖਸਮ (-ਪ੍ਰਭੂ) ਨਾਲ ਪਿਆਰ ਬਣਿਆ ਹੈ ਉਹ ਭਾਗਾਂ ਵਾਲੀਆਂ ਪਈਆਂ ਸੁਖ ਨਾਲ ਸਉਣ (ਭਾਵ, ਸੁਖੀ ਜੀਵਨ ਬਿਤੀਤ ਕਰਨ) ॥੨॥
 
पउड़ी ॥
Pa▫oṛī.
Pauree:
ਪਉੜੀ।
xxxXXX
 
आपे छिंझ पवाइ मलाखाड़ा रचिआ ॥
Āpe cẖẖinjẖ pavā▫e malākẖāṛā racẖi▫ā.
He Himself has staged the tournament, and arranged the arena for the wrestlers.
ਛਿੰਝ ਦਾ ਪ੍ਰਬੰਧ ਕਰ, ਪ੍ਰਭੂ ਨੇ ਖੁਦ ਹੀ ਪਹਿਲਵਾਨਾਂ ਲਈ ਅਖਾੜਾ ਬਣਾਇਆ ਹੈ।
ਮਲਾਖਾੜਾ = ਮੱਲ-ਅਖਾੜਾ, ਭਲਵਾਨਾਂ ਦੇ ਘੁਲਣ ਦਾ ਥਾਂ।(ਪ੍ਰਭੂ ਨੇ) ਆਪ ਹੀ ਛਿੰਞ ਪਵਾ ਕੇ (ਭਾਵ ਜਗਤ-ਰਚਨਾ ਕਰ ਕੇ) (ਇਹ ਜਗਤ, ਮਾਨੋ) ਭਲਵਾਨਾਂ ਦੇ ਘੁਲਣ ਦਾ ਥਾਂ ਬਣਾਇਆ ਹੈ;
 
लथे भड़थू पाइ गुरमुखि मचिआ ॥
Lathe bẖaṛthū pā▫e gurmukẖ macẖi▫ā.
They have entered the arena with pomp and ceremony; the Gurmukhs are joyful.
ਰੌਲਾ ਗੋਲਾ ਪਾਉਂਦੇ ਹੋਏ ਪਹਿਲਵਾਨ ਅਖਾੜੇ ਵਿੱਚ ਆ ਵੜੇ ਹਨ ਅਤੇ ਉਨ੍ਹਾ ਵਿਚੋਂ ਗੁਰੂ-ਅਨੁਸਾਰੀ ਖੁਸ਼ ਹਨ।
ਭੜਥੂ = ਰੌਲਾ। ਮਚਿਆ = ਚੜ੍ਹਦੀ ਕਲਾ ਵਿਚ ਹਨ।(ਜੀਵ-ਰੂਪ ਭਲਵਾਨ) ਰੌਲਾ ਪਾ ਕੇ (ਇਥੇ) ਆ ਉਤਰੇ ਹਨ (ਭਾਵ, ਬੇਅੰਤ ਜੀਵ ਦਬਾਦਬ ਜਗਤ ਵਿਚ ਜਨਮ ਲੈ ਕੇ ਤੁਰੇ ਆ ਰਹੇ ਹਨ)। (ਇਹਨਾਂ ਵਿਚੋਂ) ਉਹ ਮਨੁੱਖ ਜੋ ਗੁਰੂ ਦੇ ਸਨਮੁਖ ਹਨ ਚੜ੍ਹਦੀ ਕਲਾ ਵਿਚ ਹਨ,
 
मनमुख मारे पछाड़ि मूरख कचिआ ॥
Manmukẖ māre pacẖẖāṛ mūrakẖ kacẖi▫ā.
The false and foolish self-willed manmukhs are defeated and overcome.
ਬੇਵਕੂਫ ਅਤੇ ਝੂਠੇ ਮਨਮਤੀਏ ਹਾਰ ਜਾਂਦੇ ਹਨ।
xxx(ਪਰ) ਮਨ ਦੇ ਪਿੱਛੇ ਤੁਰਨ ਵਾਲੇ ਕੱਚੇ ਮੂਰਖਾਂ ਨੂੰ ਪਟਕਾ ਕੇ (ਭਾਵ ਮੂੰਹ-ਭਾਰ) ਮਾਰਦਾ ਹੈ;
 
आपि भिड़ै मारे आपि आपि कारजु रचिआ ॥
Āp bẖiṛai māre āp āp kāraj racẖi▫ā.
The Lord Himself wrestles, and He Himself defeats them. He Himself staged this play.
ਸੁਆਮੀ ਆਪੇ ਖੇਡ ਰਚਦਾ ਹੈ, ਆਪੇ ਹੀ ਘੁਲਦਾ ਹੈ ਅਤੇ ਆਪੇ ਹੀ ਪਛਾੜਦਾ ਹੈ।
xxx(ਜੀਵਾਂ ਵਿਚ ਵਿਆਪਕ ਹੋ ਕੇ) ਪ੍ਰਭੂ ਆਪ ਹੀ ਲੜ ਰਿਹਾ ਹੈ, ਆਪ ਹੀ ਮਾਰ ਰਿਹਾ ਹੈ ਉਸ ਨੇ ਆਪ ਹੀ (ਇਹ ਛਿੰਞ ਦਾ) ਕਾਰਜ ਰਚਿਆ ਹੈ।
 
सभना खसमु एकु है गुरमुखि जाणीऐ ॥
Sabẖnā kẖasam ek hai gurmukẖ jāṇī▫ai.
The One God is the Lord and Master of all; this is known by the Gurmukhs.
ਸਾਰਿਆਂ ਦਾ ਸਾਹਿਬ ਇਕ ਵਾਹਿਗੁਰੂ ਹੀ ਹੈ, ਪਰੰਤੂ ਇਹ ਗੱਲ ਕੇਵਲ ਗੁਰਾਂ ਦੀ ਦਇਆ ਦੁਆਰਾ ਹੀ ਜਾਣੀ ਜਾਂਦੀ ਹੈ।
xxxਸਭਨਾਂ ਜੀਵਾਂ ਦਾ ਮਾਲਕ ਇਕ ਪ੍ਰਭੂ ਹੈ, ਇਸ ਗੱਲ ਦੀ ਸਮਝ ਗੁਰੂ ਦੇ ਸਨਮੁਖ ਹੋਇਆਂ ਆਉਂਦੀ ਹੈ।
 
हुकमी लिखै सिरि लेखु विणु कलम मसवाणीऐ ॥
Hukmī likẖai sir lekẖ viṇ kalam masvāṇī▫ai.
He writes the inscription of His Hukam on the foreheads of all, without pen or ink.
ਰਜ਼ਾ ਦਾ ਮਾਲਕ, ਲੇਖਣੀ ਅਤੇ ਸਿਆਹੀ ਦੇ ਬਗੈਰ, ਸਾਰਿਆਂ ਦੇ ਸੀਸ ਉਤੇ ਪ੍ਰਾਲਭਧ ਲਿਖਦਾ ਹੈ।
ਮਸਵਾਣੀ = ਦਵਾਤ (ਮਸੁ = ਸਿਆਹੀ)।ਆਪਣੇ ਹੁਕਮ-ਅਨੁਸਾਰ ਹੀ (ਹਰੇਕ ਜੀਵ ਦੇ) ਸਿਰ ਉਤੇ ਕਲਮ ਦਵਾਤ ਤੋਂ ਬਿਨਾ ਹੀ (ਰਜ਼ਾ ਦਾ) ਲੇਖ ਲਿਖ ਰਿਹਾ ਹੈ।
 
सतसंगति मेलापु जिथै हरि गुण सदा वखाणीऐ ॥
Saṯsangaṯ melāp jithai har guṇ saḏā vakẖāṇī▫ai.
In the Sat Sangat, the True Congregation, Union with Him is obtained; there, the Glorious Praises of the Lord are chanted forever.
ਸਾਧ ਸੰਗਤ ਰਾਹੀਂ, ਜਿਥੇ ਸਦੀਵ ਹੀ ਸੁਆਮੀ ਦੀਆਂ ਸਿਫਤਾਂ ਉਚਾਰਨ ਕੀਤੀਆਂ ਜਾਂਦੀਆਂ ਹਨ, ਉਸ ਦੇ ਨਾਲ ਮਿਲਾਪ ਪਰਾਪਤ ਹੋ ਜਾਂਦਾ ਹੈ।
xxx(ਉਸ ਪ੍ਰਭੂ ਦਾ) ਮਿਲਾਪ ਸਤਸੰਗ ਵਿਚ ਹੋ ਸਕਦਾ ਹੈ ਜਿਥੇ ਸਦਾ ਪ੍ਰਭੂ ਦੇ ਗੁਣ ਕਥੇ ਜਾਂਦੇ ਹਨ।
 
नानक सचा सबदु सलाहि सचु पछाणीऐ ॥४॥
Nānak sacẖā sabaḏ salāhi sacẖ pacẖẖāṇī▫ai. ||4||
O Nanak, praising the True Word of His Shabad, one comes to realize the Truth. ||4||
ਨਾਨਕ ਸੱਚੇ ਸੁਆਮੀ ਦੀ ਸਿਫ਼ਤ-ਸ਼ਲਾਘਾ ਕਰਨ ਦੁਆਰਾ, ਜੀਵ ਸੁਆਮੀ ਦੇ ਸੱਚ ਨੂੰ ਅਨੁਭਵ ਕਰ ਲੈਂਦਾ ਹੈ।
xxx ॥੪॥ਹੇ ਨਾਨਕ! (ਗੁਰੂ ਦਾ) ਸੱਚਾ ਸ਼ਬਦ ਗਾ ਕੇ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਪਛਾਣਿਆ ਜਾ ਸਕਦਾ ਹੈ (ਭਾਵ, ਪ੍ਰਭੂ ਦੀ ਸਾਰ ਪੈਂਦੀ ਹੈ, ਪ੍ਰਭੂ ਨਾਲ ਜਾਣ-ਪਛਾਣ ਬਣਦੀ ਹੈ) ॥੪॥
 
सलोक मः ३ ॥
Salok mėhlā 3.
Shalok, Third Mehl:
ਸਲੋਕ ਤੀਜੀ ਪਾਤਿਸ਼ਾਹੀ।
xxxXXX
 
ऊंनवि ऊंनवि आइआ अवरि करेंदा वंन ॥
Ūʼnnav ūʼnnav ā▫i▫ā avar kareʼnḏā vann.
Hanging low, low and thick in the sky, the clouds are changing color.
ਜਦ ਜੀਵ ਬੁੱਢਾ ਹੋ ਜਾਂਦਾ ਹੈ, ਉਸ ਦੀ ਦੇਹ ਅੱਗੇ ਨੂੰ ਝੁਕ ਕੇ ਕੋਡੀ ਹੋ ਜਾਂਦੀ ਹੈ ਅਤੇ ਐਨ ਹੋਰ ਹੀ ਰੰਗਤ ਧਾਰਨ ਕਰ ਲੈਂਦੀ ਹੈ।
ਊਂਨਵਿ = ਨਿਊਂ ਕੇ। ਅਵਰਿ = ਹੋਰ ਹੋਰ, ਕਈ ਤਰ੍ਹਾਂ ਦੇ। ਵੰਨ = ਰੰਗ। ਤਿਸੁ ਸਾਹ(ਗੁਰੂ-ਰੂਪ ਬੱਦਲ) ਨਿਉਂ ਨਿਉਂ ਕੇ ਆਇਆ ਹੈ (ਭਾਵ, ਮਿਹਰ ਕਰਨ ਤੇ ਤਿਆਰ ਹੈ) ਤੇ ਕਈ ਤਰ੍ਹਾਂ ਦੇ ਰੰਗ ਵਿਖਾ ਰਿਹਾ ਹੈ (ਭਾਵ, ਗੁਰੂ ਕਈ ਕਿਸਮ ਦੇ ਕਉਤਕ ਕਰਦਾ ਹੈ);
 
किआ जाणा तिसु साह सिउ केव रहसी रंगु ॥
Ki▫ā jāṇā ṯis sāh si▫o kev rahsī rang.
How do I know whether my love for my Husband Lord shall endure?
ਮੈਂ ਕੀ ਜਾਣਦਾ ਹਾਂ ਕਿ ਮੇਰੀ ਉਸ ਆਪਣੇ ਪਾਤਸ਼ਾਹ ਨਾਲ ਪ੍ਰੀਤ ਕਿਸ ਤਰ੍ਹਾਂ ਨਿਭੇਗੀ?
ਸਿਉ = ਉਸ ਸ਼ਾਹ ਨਾਲ (ਜੋ ਨਿਉਂ ਨਿਉਂ ਕੇ ਆਇਆ ਹੈ)। ਕੇਵ = ਕਿਵੇਂ? ਰੰਗੁ = ਪਿਆਰ।ਪਰ, ਕੀਹ ਪਤਾ ਮੇਰਾ ਉਸ (ਨਾਮ-ਖ਼ਜ਼ਾਨੇ ਦੇ) ਸ਼ਾਹ ਦੇ ਨਾਲ ਕਿਵੇਂ ਪਿਆਰ ਬਣਿਆ ਰਹੇਗਾ।
 
रंगु रहिआ तिन्ह कामणी जिन्ह मनि भउ भाउ होइ ॥
Rang rahi▫ā ṯinĥ kāmṇī jinĥ man bẖa▫o bẖā▫o ho▫e.
The love of those soul-brides endures, if their minds are filled with the Love and the Fear of God.
ਸਦਾ ਰਹਿਣ ਵਾਲੀ ਹੈ ਪ੍ਰੀਤ ਉਨ੍ਹਾਂ ਪਤਨੀਆਂ ਦੀ, ਜੋ ਆਪਣੇ ਪਤੀ ਨੂੰ ਉਸ ਦੇ ਡਰ ਅੰਦਰ ਦਿਲੀ-ਪਿਆਰ ਕਰਦੀਆਂ ਹਨ।
ਭਾਉ = ਪ੍ਰੇਮ।(ਉਸ ਮਿਹਰਾਂ ਦੇ ਸਾਈਂ ਨਾਲ) ਉਹਨਾਂ (ਜੀਵ-) ਇਸਤਰੀਆਂ ਦਾ ਪਿਆਰ ਟਿਕਿਆ ਰਹਿੰਦਾ ਹੈ ਜਿਨ੍ਹਾਂ ਦੇ ਮਨ ਵਿਚ ਉਸ ਦਾ ਡਰ ਤੇ ਪਿਆਰ ਹੈ।
 
नानक भै भाइ बाहरी तिन तनि सुखु न होइ ॥१॥
Nānak bẖai bẖā▫e bāhrī ṯin ṯan sukẖ na ho▫e. ||1||
O Nanak, she who has no Love and Fear of God - her body shall never find peace. ||1||
ਨਾਨਕ ਜਿਹੜੀ ਪਤਨੀ ਆਪਣੇ ਸਿਰ ਦੇ ਸਾਈਂ ਦੇ ਡਰ ਅਤੇ ਪਿਆਰ ਤੋਂ ਸੱਖਣੀ ਹੈ, ਉਸ ਦੀ ਦੇਹ ਨੂੰ ਆਰਾਮ ਪਰਾਪਤ ਨਹੀਂ ਹੁੰਦਾ।
ਭਾਇ ਬਾਹਰੀ = ਪ੍ਰੇਮ ਤੋਂ ਸਖਣੀਆਂ। ਭਉ = ਡਰ, ਅਦਬ ॥੧॥ਹੇ ਨਾਨਕ! ਜੋ ਡਰ ਤੇ ਪਿਆਰ ਤੋਂ ਸੱਖਣੀਆਂ ਹਨ ਉਹਨਾਂ ਦੇ ਸਰੀਰ ਵਿਚ ਸੁਖ ਨਹੀਂ ਹੁੰਦਾ ॥੧॥
 
मः ३ ॥
Mėhlā 3.
Third Mehl:
ਤੀਜੀ ਪਾਤਿਸ਼ਾਹੀ।
xxxXXX
 
ऊंनवि ऊंनवि आइआ वरसै नीरु निपंगु ॥
Ūʼnnav ūʼnnav ā▫i▫ā varsai nīr nipang.
Hanging low, low and thick in the sky, the clouds come, and pure water rains down.
ਨੀਵਾਂ ਬਹੁਤ ਹੀ ਨੀਵਾਂ ਹੋ ਕੇ ਬੱਦਲ ਆਇਆ ਹੈ ਅਤੇ ਪਵਿੱਤਰ ਪਾਣੀ ਵਰ੍ਹਦਾ ਹੈ।
ਨਿਪੰਗੁ = (ਨਿ-ਪੰਗੁ; ਪੰਗੁ = ਪੰਕ, ਚਿੱਕੜ) ਚਿੱਕੜ-ਰਹਿਤ, ਸਾਫ਼।(ਗੁਰੂ-ਬੱਦਲ) ਨਿਉਂ ਨਿਉਂ ਕੇ ਆਇਆ ਹੈ ਤੇ ਸਾਫ਼ ਜਲ ਵਰਸ ਰਿਹਾ ਹੈ;
 
नानक दुखु लागा तिन्ह कामणी जिन्ह कंतै सिउ मनि भंगु ॥२॥
Nānak ḏukẖ lāgā ṯinĥ kāmṇī jinĥ kanṯai si▫o man bẖang. ||2||
O Nanak, that soul-bride suffers in pain, whose mind is torn away from her Husband Lord. ||2||
ਨਾਨਕ ਉਹ ਪਤਨੀ ਜਿਸ ਦਾ ਚਿੱਤ ਆਪਣੇ ਪਤੀ ਨਾਲੋਂ ਟੁਟਿਆ ਹੋਇਆ ਹੈ, ਤਕਲੀਫ ਉਠਾਉਂਦੀ ਹੈ।
ਭੰਗੁ = ਤੋਟ, ਵਿਛੋੜਾ। ਮਨਿ = ਮਨ ਵਿਚ ॥੨॥ਪਰ, ਹੇ ਨਾਨਕ! ਉਹਨਾਂ (ਜੀਵ-) ਇਸਤਰੀਆਂ ਨੂੰ (ਫਿਰ ਭੀ) ਦੁੱਖ ਵਿਆਪ ਰਿਹਾ ਹੈ ਜਿਨ੍ਹਾਂ ਦੇ ਮਨ ਵਿਚ ਖਸਮ-ਪ੍ਰਭੂ ਨਾਲੋਂ ਵਿਛੋੜਾ ਹੈ ॥੨॥
 
पउड़ी ॥
Pa▫oṛī.
Pauree:
ਪਉੜੀ।
xxxXXX
 
दोवै तरफा उपाइ इकु वरतिआ ॥
Ḏovai ṯarfā upā▫e ik varṯi▫ā.
The One Lord created both sides and pervades the expanse.
ਦੋਨਾਂ ਹੀ ਪਾਸਿਆਂ ਨੂੰ ਰੱਚ ਕੇ ਉਹ, ਇਕ ਸੁਆਮੀ ਦੋਨਾਂ ਅੰਦਰ ਵਿਆਪਕ ਹੋ ਰਿਹਾ ਹੈ।
ਤਰਫਾ = ਧੜੇ ('ਗੁਰਮੁਖ' ਤੇ 'ਮਨਮੁਖ' ਜਿਨ੍ਹਾਂ ਦਾ ਜ਼ਿਕਰ ਪਿਛਲੀ ਪਉੜੀ ਵਿਚ ਆਇਆ ਹੈ)।('ਗੁਰਮੁਖ' ਤੇ 'ਮਨਮੁਖ') ਦੋਹਾਂ ਕਿਸਮਾਂ ਦੇ ਜੀਵ ਪੈਦਾ ਕਰ ਕੇ (ਦੋਹਾਂ ਵਿਚ) ਪ੍ਰਭੂ ਆਪ ਮੌਜੂਦ ਹੈ,
 
बेद बाणी वरताइ अंदरि वादु घतिआ ॥
Beḏ baṇī varṯā▫e anḏar vāḏ gẖaṯi▫ā.
The words of the Vedas became pervasive, with arguments and divisions.
ੇਵੇਦਾਂ ਦੇ ਕਥਨ ਨੂੰ ਵਿਸਥਾਰ ਕੇ ਉਸ ਨੇ ਦੋਨਾ ਦੇ ਵਿਚਕਾਰ ਝਗੜਾ ਪਾ ਦਿਤਾ ਹੈ।
ਵਾਦੁ = ਝਗੜਾ।ਧਾਰਮਿਕ ਉਪਦੇਸ਼ (=ਬੇਦ ਬਾਣੀ) ਭੀ ਉਸ ਨੇ ਆਪ ਹੀ ਕੀਤਾ ਹੈ (ਤੇ ਇਸ ਤਰ੍ਹਾਂ 'ਗੁਰਮੁਖ' ਤੇ 'ਮਨਮੁਖ' ਦੇ ਅੰਦਰ 'ਵਿਚਾਰ' ਵਖੋ-ਵੱਖਰੇ ਪਾ ਕੇ, ਦੋਹਾਂ ਧਿਰਾਂ ਦੇ) ਅੰਦਰ ਝਗੜਾ ਭੀ ਆਪ ਹੀ ਪਾਇਆ ਹੈ।
 
परविरति निरविरति हाठा दोवै विचि धरमु फिरै रैबारिआ ॥
Parviraṯ nirviraṯ hāṯẖā ḏovai vicẖ ḏẖaram firai raibāri▫ā.
Attachment and detachment are the two sides of it; Dharma, true religion, is the guide between the two.
ਪਕੜ ਅਤੇ ਤਿਆਗ ਦੇ ਪਾਸੇ ਹਨ ਅਤੇ ਈਮਾਨ ਦੋਨਾਂ ਦੇ ਵਿਚਕਾਰ ਨਿਰਣੇ ਕਰਨ ਵਾਲਾ ਹੈ।
ਪਰਵਿਰਤਿ = ਦੁਨੀਆ ਵਿਚ ਮਨ ਦਾ ਫਸ ਜਾਣਾ। ਨਿਰਵਿਰਤਿ = ਦੁਨੀਆ ਵਲੋਂ ਮਨ ਵੱਖਰਾ ਰਹਿਣਾ। ਹਾਠਾ = ਤਰਫ਼ਾਂ, ਪਾਸੇ। ਰੈਬਾਰਿਆ = ਰਹਬਰ, ਵਿਚੋਲਾ।ਜਗਤ ਦੇ ਧੰਧਿਆਂ ਵਿਚ ਖਚਿਤ ਹੋਣਾ ਤੇ ਜਗਤ ਤੋਂ ਨਿਰਲੇਪ ਰਹਿਣਾ-ਇਹ ਦੋਵੇਂ ਪਾਸੇ ਉਸ ਨੇ ਆਪ ਹੀ ਬਣਾ ਦਿੱਤੇ ਹਨ ਤੇ ਆਪ ਹੀ 'ਧਰਮ' (-ਰੂਪ ਹੋ ਕੇ ਦੋਹਾਂ ਵਿਚ) ਵਿਚੋਲਾ ਬਣਿਆ ਹੋਇਆ ਹੈ;
 
मनमुख कचे कूड़िआर तिन्ही निहचउ दरगह हारिआ ॥
Manmukẖ kacẖe kūṛi▫ār ṯinĥī nihcẖa▫o ḏargėh hāri▫ā.
The self-willed manmukhs are worthless and false. Without a doubt, they lose in the Court of the Lord.
ਝੂਠੇ ਅਤੇ ਨਿਕੰਮੇ ਹਨ ਮਨਮਤੀਏ। ਪ੍ਰਭੂ ਦੇ ਦਰਬਾਰ ਅੰਦਰ ਉਹ ਨਿਸਚਿਤ ਹੀ ਹਾਰ ਜਾਂਦੇ ਹਨ।
xxxਪਰ, ਮਨ ਦੇ ਪਿੱਛੇ ਤੁਰਨ ਵਾਲੇ ਮੂਰਖ ਕੂੜ ਦੇ ਵਪਾਰੀ ਹਨ ਉਹ ਜ਼ਰੂਰ ਪ੍ਰਭੂ ਦੀ ਦਰਗਾਹ ਵਿਚ ਬਾਜ਼ੀ ਹਾਰ ਜਾਂਦੇ ਹਨ।
 
गुरमती सबदि सूर है कामु क्रोधु जिन्ही मारिआ ॥
Gurmaṯī sabaḏ sūr hai kām kroḏẖ jinĥī māri▫ā.
Those who follow the Guru's Teachings are the true spiritual warriors; they have conquered sexual desire and anger.
ਜੋ ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਦੇ ਹਨ ਉਹ ਪ੍ਰਭੂ ਦੇ ਯੋਧੇ ਹਨ, ਜਿਨ੍ਹਾਂ ਨੇ ਆਪਣੇ ਭੋਗ-ਬਿਲਾਸ ਅਤੇ ਗੁੱਸੇ ਨੂੰ ਮਾਰ ਸੁੱਟਿਆ ਹੈ।
ਸੂਰ = ਸੂਰਮੇ।ਜਿਨ੍ਹਾਂ ਨੇ ਗੁਰੂ ਦੀ ਮੱਤ ਦਾ ਆਸਰਾ ਲਿਆ ਉਹ ਗੁਰ-ਸ਼ਬਦ ਦੀ ਬਰਕਤਿ ਨਾਲ ਸੂਰਮੇ ਬਣ ਗਏ ਕਿਉਂਕਿ ਉਹਨਾਂ ਕਾਮ ਤੇ ਕ੍ਰੋਧ ਜਿੱਤ ਲਿਆ;
 
सचै अंदरि महलि सबदि सवारिआ ॥
Sacẖai anḏar mahal sabaḏ savāri▫ā.
They enter into the True Mansion of the Lord's Presence, embellished and exalted by the Word of the Shabad.
ਜੋ ਨਾਮ ਨਾਲ ਸ਼ਸ਼ੋਭਤ ਹੋਏ ਹਨ, ਉਸ ਸੱਚੇ ਸਾਈਂ ਦੇ ਮੰਦਰ ਦੇ ਵਿੱਚ ਪ੍ਰਵੇਸ਼ ਕਰ ਜਾਂਦੇ ਹਨ।
ਮਹਲਿ = ਹਜ਼ੂਰੀ ਵਿਚ। ਸਵਾਰਿਆ = ਸੁਰਖ਼ਰੂ ਹੋ ਗਏਉਹ ਗੁਰ-ਸ਼ਬਦ ਦੀ ਰਾਹੀਂ ਸੱਚੇ ਪ੍ਰਭੂ ਦੀ ਹਜ਼ੂਰੀ ਵਿੱਚ ਸੁਰਖ਼ਰੂ ਹੋ ਗਏ।
 
से भगत तुधु भावदे सचै नाइ पिआरिआ ॥
Se bẖagaṯ ṯuḏẖ bẖāvḏe sacẖai nā▫e pi▫āri▫ā.
Those devotees are pleasing to Your Will, O Lord; they dearly love the True Name.
ਜਿਹੜੇ ਸਾਧੂ, ਸੱਚੇ ਨਾਮ ਨੂੰ ਪਿਆਰ ਕਰਦੇ ਹਨ, ਉਹ ਤੈਨੂੰ ਚੰਗੇ ਲਗਦੇ ਹਨ, ਹੇ ਸੁਆਮੀ।
ਨਾਇ = ਨਾਮ ਵਿਚ।(ਹੇ ਪ੍ਰਭੂ!) ਉਹ ਤੇਰੇ ਭਗਤ ਤੈਨੂੰ ਚੰਗੇ ਲੱਗਦੇ ਹਨ, ਕਿਉਂਕਿ ਉਹ ਤੇਰੇ ਸਦਾ ਕਾਇਮ ਰਹਿਣ ਵਾਲੇ ਨਾਮ ਵਿਚ ਪਿਆਰ ਪਾਂਦੇ ਹਨ।
 
सतिगुरु सेवनि आपणा तिन्हा विटहु हउ वारिआ ॥५॥
Saṯgur sevan āpṇā ṯinĥā vitahu ha▫o vāri▫ā. ||5||
I am a sacrifice to those who serve their True Guru. ||5||
ਜੋ ਆਪਣੇ ਸੱਚੇ ਗੁਰੂ ਦੀ ਟਹਿਲ ਕਮਾਉਂਦੇ ਹਨ, ਉਨ੍ਹਾਂ ਉਤੇ ਮੈਂ ਕੁਰਬਾਨ ਜਾਂਦਾ ਹਾਂ।
xxx ॥੫॥॥ਜੋ ਮਨੁੱਖ ਆਪਣੇ ਸਤਿਗੁਰੂ ਨੂੰ ਸੇਂਵਦੇ ਹਨ (ਭਾਵ, ਜੋ ਗੁਰੂ ਦੇ ਕਹੇ ਉਤੇ ਤੁਰਦੇ ਹਨ), ਮੈਂ ਉਹਨਾਂ ਤੋਂ ਸਦਕੇ ਹਾਂ ॥੫॥
 
सलोक मः ३ ॥
Salok mėhlā 3.
Shalok, Third Mehl:
ਸਲੋਕ ਤੀਜੀ ਪਾਤਿਸ਼ਾਹੀ।
xxxXXX
 
ऊंनवि ऊंनवि आइआ वरसै लाइ झड़ी ॥
Ūʼnnav ūʼnnav ā▫i▫ā varsai lā▫e jẖaṛī.
Hanging low, low and thick in the sky, the clouds come, and water rains down in torrents.
ਨੀਵੇ, ਨੀਵੇ ਬੱਦਲ ਆਉਂਦੇ ਹਨ ਅਤੇ ਲਗਾਤਾਰ ਮੀਂਹ ਵਰਸਦਾ ਹੈ।
ਲਾਇ = ਲਾ ਕੇ।(ਗੁਰੂ-ਬੱਦਲ) ਝੁਕ ਝੁਕ ਕੇ ਆਇਆ ਹੈ ਤੇ ਝੜੀ ਲਾ ਕੇ ਵਰ੍ਹ ਰਿਹਾ ਹੈ (ਭਾਵ, ਗੁਰੂ 'ਨਾਮ'-ਉਪਦੇਸ਼ ਦੀ ਵਰਖਾ ਕਰ ਰਿਹਾ ਹੈ);
 
नानक भाणै चलै कंत कै सु माणे सदा रली ॥१॥
Nānak bẖāṇai cẖalai kanṯ kai so māṇe saḏā ralī. ||1||
O Nanak, she walks in harmony with the Will of her Husband Lord; she enjoys peace and pleasure forever. ||1||
ਨਾਨਕ ਜਿਹੜੀ ਪਤਨੀ ਆਪਣੇ ਪਤੀ ਦੀ ਰਜਾ ਆੰਦਰ ਟੁਰਦੇ ਹੈ, ਉਹ ਸਦੀਵ ਹੀ ਰੰਗ ਰਲੀਆਂ ਮਾਣਦੀ ਹੈ।
ਰਲੀ = ਆਨੰਦ। ਕੈ ਭਾਣੇ = ਦੇ ਹੁਕਮ ਵਿਚ ॥੧॥ਪਰ, ਹੇ ਨਾਨਕ! (ਇਸ ਉਪਦੇਸ਼ ਨੂੰ ਸੁਣ ਕੇ) ਜੋ ਮਨੁੱਖ ਖਸਮ (-ਪ੍ਰਭੂ) ਦੀ ਰਜ਼ਾ ਵਿਚ ਤੁਰਦਾ ਹੈ ਉਹੀ (ਉਸ 'ਉਪਦੇਸ਼'-ਵਰਖਾ ਦਾ) ਆਨੰਦ ਮਾਣਦਾ ਹੈ ॥੧॥
 
मः ३ ॥
Mėhlā 3.
Third Mehl:
ਤੀਜੀ ਪਾਤਿਸ਼ਾਹੀ।
xxxXXX
 
किआ उठि उठि देखहु बपुड़ें इसु मेघै हथि किछु नाहि ॥
Ki▫ā uṯẖ uṯẖ ḏekẖhu bapuṛeʼn is megẖai hath kicẖẖ nāhi.
Why are you standing up, standing up to look? You poor wretch, this cloud has nothing in its hands.
ਤੂੰ ਕਿਉਂ ਖੜਾ ਖੜਾ ਹੋ ਕੇ ਵੇਖਦਾ ਹੈਂ, ਹੇ ਗਰੀਬ ਬੰਦੇ! ਇਸ ਬੱਦਲ ਦੇ ਹੱਥ ਪੱਲੇ ਕੁਝ ਭੀ ਨਹੀਂ।
ਬਪੁੜੇਂ = ਹੇ ਵਿਚਾਰੇ ਬੰਦਿਓ! ਮੇਘ = ਬੱਦਲ। ਮੇਘੈ ਹਥਿ = ਬੱਦਲ ਦੇ ਹੱਥ ਵਿਚ।ਹੇ ਵਿਚਾਰੇ ਬੰਦਿਓ! ਇਸ ਬੱਦਲ ਨੂੰ ਉੱਠ ਉੱਠ ਕੇ ਕੀਹ ਵੇਖਦੇ ਹਉ, ਇਸ ਦੇ ਆਪਣੇ ਵੱਸ ਕੁਝ ਨਹੀਂ (ਕਿ ਇਹ ਵਰਖਾ ਕਰ ਸਕੇ)।
 
जिनि एहु मेघु पठाइआ तिसु राखहु मन मांहि ॥
Jin ehu megẖ paṯẖā▫i▫ā ṯis rākẖo man māʼnhi.
The One who sent this cloud - cherish Him in your mind.
ਜਿਸ ਨੇ ਇਸ ਬੱਦਲ ਨੂੰ ਭੇਜਿਆ ਹੈ, ਉਸ ਨੂੰ ਤੂੰ ਆਪਣੇ ਹਿਰਦੇ ਅੰਦਰ ਟਿਕਾਈ ਰਖ।
ਪਠਾਇਆ = ਭੇਜਿਆ ਹੈ।ਜਿਸ ਮਾਲਕ ਨੇ ਇਹ ਬੱਦਲ ਘੱਲਿਆ ਹੈ ਉਸ ਨੂੰ ਆਪਣੇ ਮਨ ਵਿਚ ਚੇਤੇ ਕਰੋ।
 
तिस नो मंनि वसाइसी जा कउ नदरि करेइ ॥
Ŧis no man vasā▫isī jā ka▫o naḏar kare▫i.
He alone enshrines the Lord in his mind, upon whom the Lord bestows His Glance of Grace.
ਜਿਸ ਕਿਸੇ ਤੇ ਭੀ ਮਾਲਕ ਦੀ ਮਿਹਰ ਹੈ, ਕੇਵਲ ਉਹ ਹੀ ਮਾਲਕ ਨੂੰ ਆਪਣੇ ਚਿੱਤ ਅੰਦਰ ਟਿਕਾਉਂਦਾ ਹੈ।
ਮੰਨਿ = ਮਨ ਵਿਚ। ਨਦਰਿ = ਨਜ਼ਰ (ਅਰਬੀ ਦੇ 'ਜ਼' ਦਾ ਉੱਚਾਰਣ 'ਦ' ਭੀ ਹੈ; ਇਸੇ ਤਰ੍ਹਾਂ 'ਕਾਗ਼ਜ਼' ਤੇ 'ਕਾਗਦ')।(ਪਰ ਇਹ ਕਿਸੇ ਦੇ ਵੱਸ ਦੀ ਗੱਲ ਨਹੀਂ) ਜਿਸ ਜੀਵ ਉਤੇ ਪ੍ਰਭੂ ਆਪ ਮਿਹਰ ਦੀ ਨਜ਼ਰ ਕਰਦਾ ਹੈ ਉਸ ਦੇ ਮਨ ਵਿਚ (ਆਪਣਾ ਆਪ) ਵਸਾਂਦਾ ਹੈ।
 
नानक नदरी बाहरी सभ करण पलाह करेइ ॥२॥
Nānak naḏrī bāhrī sabẖ karaṇ palāh kare▫i. ||2||
O Nanak, all those who lack this Grace, cry and weep and wail. ||2||
ਨਾਨਕ ਉਹ ਸਾਰੀਆਂ ਜੋ ਵਾਹਿਗੁਰੂ ਦੀ ਰਹਿਮਤ ਤੋਂ ਸੱਖਣੀਆਂ ਹਨ, ਵਿਰਲਾਪ ਕਰਦੀਆਂ ਹਨ।
ਕਰਣਪਲਾਹ = (ਸੰ: ਕਰੁਣਾ-ਪ੍ਰਲਾਪ। ਕਰੁਣਾ = ਤਰਸ। ਪ੍ਰਲਾਪ = ਵਿਰਲਾਪ) ਉਹ ਵਿਰਲਾਪ ਜੋ ਤਰਸ ਪੈਦਾ ਕਰੇ, ਤਰਲੇ, ਕੀਰਨੇ ॥੨॥ਹੇ ਨਾਨਕ! ਪ੍ਰਭੂ ਦੀ ਮਿਹਰ ਦੀ ਨਜ਼ਰ ਤੋਂ ਬਿਨਾ ਸਾਰੀ ਸ੍ਰਿਸ਼ਟੀ ਤਰਲੈ ਲੈ ਰਹੀ ਹੈ ॥੨॥
 
पउड़ी ॥
Pa▫oṛī.
Pauree:
ਪਉੜੀ।
xxxXXX
 
सो हरि सदा सरेवीऐ जिसु करत न लागै वार ॥
So har saḏā sarevī▫ai jis karaṯ na lāgai vār.
Serve the Lord forever; He acts in no time at all.
ਤੂੰ ਹਮੇਸ਼ਾਂ ਉਸ ਸਾਹਿਬ ਦੀ ਸੇਵਾ ਕਰ, ਜਿਸ ਨੂੰ ਸਾਜਣ ਅਤੇ ਢਾਹੁਣ ਲਈ ਕੋਈ ਸਮਾਂ ਨਹੀਂ ਲਗਦਾ।
ਵਾਰ = ਦੇਰ (ਵੇਖੋ, ਆਸਾ ਦੀ ਵਾਰ, ੧। ੧।)।ਉਸ ਪ੍ਰਭੂ ਨੂੰ ਸਦਾ ਸਿਮਰੀਏ ਜਿਸ ਨੂੰ (ਜਗਤ) ਬਣਾਦਿਆਂ ਚਿਰ ਨਹੀਂ ਲੱਗਦਾ;
 
आडाणे आकास करि खिन महि ढाहि उसारणहार ॥
Ādāṇe ākās kar kẖin mėh dẖāhi usāraṇhār.
He stretched the sky across the heavens; in an instant, He creates and destroys.
ਕੇਵਲ ਸੁਆਮੀ ਨੇ ਹੀ ਸਿਰ ਉਪਰ ਅਸਮਾਨ ਤਣਿਆ ਹੋਇਆ ਹੈ। ਇਕ ਮੁਹਤ ਵਿੱਚ ਉਹ ਉਸਾਰਦਾ ਤੇ ਢਾਅ ਦਿੰਦਾ ਹੈ।
ਆਡਾਣੇ = ਅੱਡੇ ਹੋਏ, ਤਣੇ ਹੋਏ।ਇਹ ਤਣੇ ਹੋਏ ਆਕਾਸ਼ ਬਣਾ ਕੇ ਇਕ ਪਲਕ ਵਿਚ ਨਾਸ ਕਰ ਕੇ (ਮੁੜ) ਬਣਾਣ ਦੇ ਸਮਰੱਥ ਹੈ।
 
आपे जगतु उपाइ कै कुदरति करे वीचार ॥
Āpe jagaṯ upā▫e kai kuḏraṯ kare vīcẖār.
He Himself created the world; He contemplates His Creative Omnipotence.
ਖੁਦ ਹੀ ਸੰਸਾਰ ਨੂੰ ਸਾਜ, ਉਹ ਸੁਆਮੀ ਆਪਣੀ ਰਚਨਾ ਵਲ ਧਿਆਨ ਦਿੰਦਾ ਹੈ।
xxxਪ੍ਰਭੂ ਆਪ ਹੀ ਜਗਤ ਪੈਦਾ ਕਰ ਕੇ ਆਪ ਹੀ ਇਸ ਰਚਨਾ ਦਾ ਖ਼ਿਆਲ ਰੱਖਦਾ ਹੈ।
 
मनमुख अगै लेखा मंगीऐ बहुती होवै मार ॥
Manmukẖ agai lekẖā mangī▫ai bahuṯī hovai mār.
The self-willed manmukh will be called to account hereafter; he will be severely punished.
ਪਰਲੋਕ ਵਿੱਚ ਅਧਰਮੀ ਪਾਸੋ ਇਸਾਬ-ਕਿਤਾਬ ਪੁਛਿਆ ਜਾਂਦਾ ਹੈ ਅਤੇ ਉਸ ਨੂੰ ਘਣੇਰੀ ਸਜਾ ਮਿਲਦੀ ਹੈ।
xxxਪਰ, ਜੋ ਮਨੁੱਖ (ਐਸੇ ਪ੍ਰਭੂ ਨੂੰ ਵਿਸਾਰ ਕੇ) ਆਪਣੇ ਮਨ ਦੇ ਪਿੱਛੇ ਤੁਰਦਾ ਹੈ (ਤੇ ਵਿਕਾਰਾਂ ਵਿਚ ਪ੍ਰਵਿਰਤ ਹੁੰਦਾ ਹੈ) ਉਸ ਪਾਸੋਂ ਅਗਾਂਹ ਉਸ ਦੇ ਕੀਤੇ ਕਰਮਾਂ ਦਾ ਲੇਖਾ ਮੰਗਿਆ ਜਾਂਦਾ ਹੈ (ਵਿਕਾਰਾਂ ਦੇ ਕਾਰਨ) ਉਸ ਨੂੰ ਮਾਰ ਪੈਂਦੀ ਹੈ।