Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

लिखिआ पलै पाइ सो सचु जाणीऐ ॥
Likẖi▫ā palai pā▫e so sacẖ jāṇī▫ai.
One whose pre-ordained destiny is activated, comes to know the True Lord.
ਕੇਵਲ ਉਹ ਹੀ, ਜਿਸ ਨੂੰ ਚੰਗੀ ਪ੍ਰਾਲਭਧ ਪ੍ਰਾਪਤ ਹੈ, ਸਚੇ ਸੁਆਮੀ ਨੂੰ ਜਾਣਦਾ ਹੈ।
ਪਲੈ ਪਾਇ = ਮਿਲਦਾ ਹੈ।ਤਾਂ ਤੇ ਉਸ ਸੱਚੇ ਪ੍ਰਭੂ ਨਾਲ ਸਾਂਝ ਬਣਾਈਏ, ਤਦੋਂ ਹੀ (ਨਾਮ-ਸਿਮਰਨ-ਰੂਪ) ਲਿਖਿਆ ਹੋਇਆ (ਲੇਖ) ਮਿਲਦਾ ਹੈ।
 
हुकमी होइ निबेड़ु गइआ जाणीऐ ॥
Hukmī ho▫e nibeṛ ga▫i▫ā jāṇī▫ai.
By God's Command, it is ordained. When the mortal goes, he knows.
ਰੱਬ ਦੀ ਰਜ਼ਾ ਦੁਆਰਾ, ਬੰਦੇ ਦੀ ਕਿਸਮਤ ਦਾ ਫੈਸਲਾ ਹੁੰਦਾ ਹੈ। ਓਥੇ ਜਾ ਕੇ ਉਸ ਨੂੰ ਇਸ ਦਾ ਪਤਾ ਲਗਦਾ ਹੈ।
ਗਇਆ ਜਾਣੀਐ = ਇਥੋਂ ਤੁਰਿਆਂ ਸਮਝ ਪੈਂਦੀ ਹੈ (ਭਾਵ, ਜਦੋਂ ਮਾਇਆ ਨਾਲੋਂ ਵਿਛੋੜਾ ਹੋਣ ਲੱਗਦਾ ਹੈ ਤਦੋਂ ਸਮਝ ਆਉਂਦੀ ਹੈ ਕਿ ਮਾਇਆ ਦੇ ਮੋਹ ਦੇ ਕਿਤਨੇ ਕੁ ਪੱਕੇ ਜੰਜੀਰ ਪਏ ਹੋਏ ਸਨ)। ਨਿਬੇੜੁ = ਨਿਰਨਾ, ਨਿਆਂ।ਇਹ ਸਾਰਾ ਨਿਰਨਾ ਪ੍ਰਭੂ ਦੇ ਹੁਕਮ ਵਿਚ ਹੀ ਹੁੰਦਾ ਹੈ, ਤੇ ਇਸ ਦੀ ਸਮਝ (ਇਥੋਂ ਜਗਤ ਤੋਂ) ਤੁਰਿਆਂ ਹੀ ਪੈਂਦੀ ਹੈ।
 
भउजल तारणहारु सबदि पछाणीऐ ॥
Bẖa▫ojal ṯāraṇhār sabaḏ pacẖẖāṇī▫ai.
Realize the Word of the Shabad, and cross over the terrifying world-ocean.
ਤੂੰ ਸਾਹਿਬ ਦੇ ਨਾਮ ਨੂੰ ਅਨੁਭਵ ਕਰ, ਜੋ ਤੈਨੂੰ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਕਰ ਦੇਵੇਗਾ।
ਭਉਜਲੁ = ਸੰਸਾਰ-ਸਮੁੰਦਰ।(ਸੋ,) ਗੁਰੂ ਦੇ ਸ਼ਬਦ ਦੀ ਰਾਹੀਂ ਉਸ ਪ੍ਰਭੂ ਨਾਲ ਡੂੰਘੀ ਸਾਂਝ ਪਾਣੀ ਚਾਹੀਦੀ ਹੈ ਜੋ ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਦੇ ਸਮਰਥ ਹੈ।
 
चोर जार जूआर पीड़े घाणीऐ ॥
Cẖor jār jū▫ār pīṛe gẖāṇī▫ai.
Thieves, adulterers and gamblers are pressed like seeds in the mill.
ਤਸਕਰ, ਵਿਭਚਾਰੀ ਅਤੇ ਜੂਏਬਾਜ਼ ਸਰ੍ਹੋ ਦੀ ਘਾਣੀ ਦੀ ਮਾਨੰਦ ਪੀੜੇ ਜਾਂਦੇ ਹਨ।
ਜਾਰ = ਵਿਭਚਾਰੀ।ਚੋਰਾਂ ਵਿਭਚਾਰੀਆਂ ਤੇ ਜੂਏ-ਬਾਜ਼ (ਆਦਿਕ ਵਿਕਾਰੀਆਂ ਦਾ ਇਉਂ ਹਾਲ ਹੁੰਦਾ ਹੈ ਜਿਵੇਂ) ਕੋਲ੍ਹੂ ਵਿਚ ਪੀੜੇ ਜਾ ਰਹੇ ਹਨ;
 
निंदक लाइतबार मिले हड़्हवाणीऐ ॥
Ninḏak lā▫iṯbār mile haṛĥvāṇī▫ai.
Slanderers and gossipers are hand-cuffed.
ਕਲੰਕ ਲਾਉਣ ਵਾਲਿਆਂ ਅਤੇ ਚੁਗਲਖੋਰਾਂ ਨੂੰ ਹਥਕੜੀਆਂ ਵਜਦੀਆਂ ਹਨ।
ਲਾਇਤਬਾਰ = ਚੁਗ਼ਲਖ਼ੋਰ। ਹੜ੍ਹ੍ਹਵਾਣੀ = ਹੱਥ-ਕੜੀ, ਕਾਠ।ਨਿੰਦਕਾਂ ਤੇ ਚੁਗ਼ਲਖ਼ੋਰਾਂ ਨੂੰ (ਮਾਨੋ, ਨਿੰਦਾ ਤੇ ਚੁਗ਼ਲੀ ਦੀ) ਹਥਕੜੀ ਵੱਜੀ ਹੋਈ ਹੈ (ਭਾਵ, ਇਸ ਭੈੜੀ ਵਾਦੀ ਵਿਚੋਂ ਉਹ ਆਪਣੇ ਆਪ ਨੂੰ ਕੱਢ ਨਹੀਂ ਸਕਦੇ)।
 
गुरमुखि सचि समाइ सु दरगह जाणीऐ ॥२१॥
Gurmukẖ sacẖ samā▫e so ḏargėh jāṇī▫ai. ||21||
The Gurmukh is absorbed in the True Lord, and is famous in the Court of the Lord. ||21||
ਗੁਰਾਂ ਦੀ ਦਇਆ ਦੁਆਰਾ, ਮਨੁਖ ਸਚੇ ਸਾਈਂ ਵਿੱਚ ਲੀਨ ਹੋ ਜਾਂਦਾ ਹੈ ਅਤੇ ਸਾਈਂ ਦੇ ਦਰਬਾਰ ਅੰਦਰ ਪ੍ਰਸਿਧ ਹੋ ਜਾਂਦਾ ਹੈ।
ਸਮਾਇ = ਲੀਨ ਹੋ ਕੇ ॥੨੧॥ਪਰ ਜੋ ਮਨੁੱਖ ਗੁਰੂ ਦੇ ਸਨਮੁਖ ਹਨ ਉਹ ਪ੍ਰਭੂ ਵਿਚ ਲੀਨ ਹੋ ਕੇ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਪਾਂਦੇ ਹਨ ॥੨੧॥
 
सलोक मः २ ॥
Salok mėhlā 2.
Shalok, Second Mehl:
ਸਲੋਕ ਦੂਜੀ ਪਾਤਿਸ਼ਾਹੀ।
xxxXXX
 
नाउ फकीरै पातिसाहु मूरख पंडितु नाउ ॥
Nā▫o fakīrai pāṯisāhu mūrakẖ pandiṯ nā▫o.
The beggar is known as an emperor, and the fool is known as a religious scholar.
ਕੰਗਾਲ ਦਾ ਨਾਮ ਬਾਦਸ਼ਾਹ ਹੈ ਅਤੇ ਬੇਵਕੂਫ ਵਿਦਵਾਨ ਆਖਿਆ ਜਾਂਦਾ ਹੈ।
xxxਕੰਗਾਲ ਦਾ ਨਾਮ ਬਾਦਸ਼ਾਹ (ਰੱਖਿਆ ਜਾਂਦਾ ਹੈ), ਮੂਰਖ ਦਾ ਪੰਡਿਤ ਨਾਮ (ਪਾਇਆ ਜਾਂਦਾ ਹੈ),
 
अंधे का नाउ पारखू एवै करे गुआउ ॥
Anḏẖe kā nā▫o pārkẖū evai kare gu▫ā▫o.
The blind man is known as a seer; this is how people talk.
ਅੰਨ੍ਹੇ ਇਨਸਾਨ ਦਾ ਨਮਾ ਗੈਬ ਦੀਆਂ ਦੇਖਣਹਾਰ ਹੈ। ਇਸ ਤਰ੍ਹਾਂ ਲੋਕੀਂ ਬੋਲਦੇ ਹਨ।
ਏਵੈ = ਇਸ ਤਰ੍ਹਾਂ। ਗੁਆਉ = ਗੁਫ਼ਤਗੂ, ਬਚਨ। ਪਾਰਖੂ = ਚੰਗੀ ਪਰਖ ਕਰ ਸਕਣ ਵਾਲਾ।ਅੰਨ੍ਹੇ ਨੂੰ ਪਾਰਖੂ (ਆਖਿਆ ਜਾਂਦਾ ਹੈ)-(ਬੱਸ! ਜਗਤ) ਇਸ ਤਰ੍ਹਾਂ ਦੀਆਂ (ਉਲਟੀਆਂ) ਗੱਲਾਂ ਕਰਦਾ ਹੈ।
 
इलति का नाउ चउधरी कूड़ी पूरे थाउ ॥
Ilaṯ kā nā▫o cẖa▫uḏẖrī kūṛī pūre thā▫o.
The trouble-maker is called a leader, and the liar is seated with honor.
ਸ਼ਰਾਰਤੀ ਇਨਸਾਨ ਆਗੂ ਆਖਿਆ ਜਾਂਦਾ ਹੈ ਅਤੇ ਇਕ ਝੂਠਾ ਪੁਰਸ਼ ਹੋ ਬਹਿੰਦਾ ਹੈ।
ਇਲਤਿ = ਇੱਲਤਿ, ਸ਼ਰਾਰਤ। ਕੂੜੀ = ਝੂਠੀ ਜ਼ਨਾਨੀ। ਪੂਰੇ ਥਾਉ = ਸਭ ਤੋਂ ਅੱਗੇ ਥਾਂ ਮੱਲਦੀ ਹੈ।ਸ਼ਰਾਰਤਿ (ਕਰਨ ਵਾਲੇ) ਦਾ ਨਾਮ ਚੌਧਰੀ (ਪੈ ਜਾਂਦਾ ਹੈ) ਤੇ ਝੂਠੀ ਜ਼ਨਾਨੀ ਸਭ ਤੋਂ ਅੱਗੇ ਥਾਂ ਮੱਲਦੀ ਹੈ (ਭਾਵ, ਹਰ ਥਾਂ ਪ੍ਰਧਾਨ ਬਣਦੀ ਹੈ)।
 
नानक गुरमुखि जाणीऐ कलि का एहु निआउ ॥१॥
Nānak gurmukẖ jāṇī▫ai kal kā ehu ni▫ā▫o. ||1||
O Nanak, the Gurmukhs know that this is justice in the Dark Age of Kali Yuga. ||1||
ਨਾਨਕ ਕੇਵਲ ਗੁਰਾਂ ਦੇ ਰਾਹੀਂ ਹੀ, ਇਹ ਜਾਣਿਆ ਜਾਂਦਾ ਹੈ, ਕਿ ਕਾਲੇ ਯੁਗ ਦਾ ਇਹ (ਮਾਰਗ) ਜਾਂ (ਇਨਸਾਫ) ਹੈ।
ਨਿਆਉ = ਨਿਆਂ।॥੧॥ਹੇ ਨਾਨਕ! ਇਹ ਹੈ ਨਿਆਂ ਕਲਿਜੁਗ ਦਾ (ਭਾਵ, ਜਿੱਥੇ ਇਹ ਰਵਈਆ ਵਰਤੀਂਦਾ ਹੈ ਓਥੇ ਕਲਿਜੁਗ ਦਾ ਪਹਰਾ ਜਾਣੋ)। ਪਰ, ਗੁਰੂ ਦੇ ਸਨਮੁਖ ਹੋਇਆਂ ਹੀ ਇਹ ਸਮਝ ਪੈਂਦੀ ਹੈ (ਕਿ ਇਹ ਵਤੀਰਾ ਮਾੜਾ ਹੈ। ਮਨ ਦੇ ਪਿੱਛੇ ਤੁਰਨ ਵਾਲੇ ਲੋਕ ਇਸ ਰਵਈਏ ਦੇ ਆਦੀ ਹੋਏ ਰਹਿੰਦੇ ਹਨ) ॥੧॥
 
मः १ ॥
Mėhlā 1.
First Mehl:
ਪਹਿਲੀ ਪਾਤਿਸ਼ਾਹੀ।
xxxXXX
 
हरणां बाजां तै सिकदारां एन्हा पड़्हिआ नाउ ॥
Harṇāʼn bājāʼn ṯai sikḏārāʼn enĥā paṛĥ▫ā nā▫o.
Deer, falcons and government officials are known to be trained and clever.
ਮਿਰਗ, ਬਾਜ ਅਤੇ ਅਫਸਰ, ਇਹ ਇਲਮਦਾਰ ਅਤੇ ਚਤਰ ਆਖੇ ਜਾਂਦੇ ਹਨ।
ਤੈ = ਅਤੇ। ਸਿਕਦਾਰ = ਅਹਲਕਾਰ। ਏਨ੍ਹ੍ਹਾ ਪੜਿਆ ਨਾਉ = ਇਹਨਾਂ ਦਾ ਨਾਮ ਹੈ "ਪੜ੍ਹੇ ਹੋਏ।" (ਨੋਟ: ਗਿਝਾਇਆ ਹੋਇਆ ਹਰਨ ਤੇ ਬਾਜ਼ ਆਪਣੇ ਹੀ ਜਾਤਿ-ਭਰਾਵਾਂ ਨੂੰ ਲਿਆ ਫਸਾਂਦਾ ਹੈ ਤਿਵੇਂ ਹੀ ਅਹਲਕਾਰ ਆਪਣੇ ਹੀ ਹਮ-ਜਿਨਸ ਮਨੁੱਖਾਂ ਦਾ ਲਹੂ ਪੀਂਦਾ ਹੈ)।ਹਰਨ, ਬਾਜ਼ ਤੇ ਅਹਲਕਾਰ-ਇਹਨਾਂ ਦਾ ਨਾਮ ਲੋਕ "ਪੜ੍ਹੇ ਹੋਏ" ਰੱਖਦੇ ਹਨ,
 
फांधी लगी जाति फहाइनि अगै नाही थाउ ॥
Fāʼnḏẖī lagī jāṯ fahā▫in agai nāhī thā▫o.
When the trap is set, they trap their own kind; hereafter they will find no place of rest.
ਜਦ ਜਾਲ ਲਾ ਦਿਤਾ ਜਾਂਦਾ ਹੈ, ਉਹ ਆਪਣੀ ਨਿਜ ਦੀ ਸ਼੍ਹੇਣੀ ਨੂੰ ਫਸਾਉਂਦੇ ਹਨ, ਪ੍ਰੰਤੂ ਪ੍ਰਲੋਕ ਵਿੱਚ ਉਨ੍ਹਾਂ ਨੂੰ ਕੋਈ ਪਨਾਹ ਨਹੀਂ ਮਿਲਦੀ।
ਫਾਂਧੀ = ਫਾਹੀ। ਅਗੈ = ਪ੍ਰਭੂ ਹੀ ਹਜ਼ੂਰੀ ਵਿਚ। ਥਾਉ ਨਾਹੀ = ਕਬੂਲ ਨਹੀਂ ਹਨ।(ਪਰ ਇਹ ਵਿੱਦਿਆ ਕਾਹਦੀ ਹੈ? ਇਹ ਤਾਂ) ਫਾਹੀ ਲੱਗੀ ਹੋਈ ਹੈ ਜਿਸ ਵਿਚ ਆਪਣੇ ਹੀ ਜਾਤਿ-ਭਰਾਵਾਂ ਨੂੰ ਫਸਾਂਦੇ ਹਨ; ਪ੍ਰਭੂ ਦੀ ਹਜ਼ੂਰੀ ਵਿਚ ਐਸੇ ਪੜ੍ਹੇ ਹੋਏ ਕਬੂਲ ਨਹੀਂ ਹਨ।
 
सो पड़िआ सो पंडितु बीना जिन्ही कमाणा नाउ ॥
So paṛi▫ā so pandiṯ bīnā jinĥī kamāṇā nā▫o.
He alone is learned and wise, and he alone is a scholar, who practices the Name.
ਕੇਵਲ ਉਹ ਹੀ ਇਲਮਦਾਰ, ਕੇਵਲ ਉਹ ਹੀ ਵਿਦਵਾਨ ਅਤੇ ਸਿਆਣਾ ਹੈ, ਜੋ ਪ੍ਰਭੂ ਦੇ ਨਾਮ ਦੀ ਕਮਾਈ ਕਰਦਾ ਹੈ।
ਬੀਨਾ = ਸਿਆਣਾ।ਜਿਸ ਜਿਸ ਨੇ 'ਨਾਮ' ਦੀ ਕਮਾਈ ਕੀਤੀ ਹੈ ਉਹੀ ਵਿਦਵਾਨ ਹੈ ਪੰਡਿਤ ਹੈ ਤੇ ਸਿਆਣਾ ਹੈ,
 
पहिलो दे जड़ अंदरि जमै ता उपरि होवै छांउ ॥
Pahilo ḏe jaṛ anḏar jammai ṯā upar hovai cẖẖāʼn▫o.
First, the tree puts down its roots, and then it spreads out its shade above.
ਪਹਿਲ ਪ੍ਰਥਮੇ ਰੁਖ ਜਮੀਨ ਵਿੱਚ ਜੜ ਫੜਦਾ ਹੈ ਕੇਵਲ, ਤਦ ਹੀ ਇਸ ਦੀ ਛਾਂ ਉਤੇ ਹੁੰਦੀ ਹੈ।
ਪਹਿਲੋ ਦੇ = ਸਭ ਤੋਂ ਪਹਿਲਾ।(ਕਿਉਂਕਿ ਰੁੱਖ ਦੀ) ਜੜ੍ਹ ਸਭ ਤੋਂ ਪਹਿਲਾਂ (ਜ਼ਮੀਨ ਦੇ) ਅੰਦਰ ਜੰਮਦੀ ਹੈ ਤਾਂ ਹੀ (ਰੁੱਖ ਉੱਗ ਕੇ) ਬਾਹਰ ਛਾਂ ਬਣਦੀ ਹੈ (ਸੋ, ਸੁਖਦਾਤੀ ਵਿੱਦਿਆ ਉਹੀ ਹੈ ਜੇ ਪਹਿਲਾਂ ਮਨੁੱਖ ਆਪਣੇ ਮਨ ਵਿਚ 'ਨਾਮ' ਬੀਜੇ)।
 
राजे सीह मुकदम कुते ॥
Rāje sīh mukḏam kuṯe.
The kings are tigers, and their officials are dogs;
ਪਾਤਿਸ਼ਾਹ ਸ਼ੇਰ ਹਨ ਅਤੇ ਅਹਿਲਕਾਰ ਕੂਕਰ (ਕੁਤੇ),
ਮੁਕਦਮ = ਮੁਕੱਦਮ, ਮੁਸਾਹਿਬ।('ਨਾਮ' ਤੋਂ ਸੱਖਣੀ ਵਿੱਦਿਆ ਦਾ ਹਾਲ ਤੱਕੋ), ਰਾਜੇ (ਮਾਨੋ) ਸ਼ੇਰ ਹਨ (ਉਹਨਾਂ ਦੇ, ਪੜ੍ਹੇ ਹੋਏ) ਅਹਲਕਾਰ (ਮਾਨੋ) ਕੁੱਤੇ ਹਨ,
 
जाइ जगाइन्हि बैठे सुते ॥
Jā▫e jagā▫iniĥ baiṯẖe suṯe.
they go out and awaken the sleeping people to harass them.
ਉਹ ਬੈਠਿਆਂ ਅਤੇ ਸੁਤਿਆਂ ਨੂੰ ਸਤਾਉਂਦੇ ਤੇ ਜਗਾਉਂਦੇ ਹਨ।
xxxਬੈਠੇ-ਸੁੱਤੇ ਬੰਦਿਆਂ ਨੂੰ (ਭਾਵ, ਵੇਲੇ ਕੁਵੇਲੇ) ਜਾ ਜਗਾਂਦੇ ਹਨ (ਭਾਵ, ਤੰਗ ਕਰਦੇ ਹਨ)।
 
चाकर नहदा पाइन्हि घाउ ॥
Cẖākar nahḏā pā▫iniĥ gẖā▫o.
The public servants inflict wounds with their nails.
ਰਾਜੇ ਦੇ ਨੌਕਰ ਆਪਣੇ ਨੌਦਰਾਂ ਨਾਲ ਜ਼ਖ਼ਮ ਕਰਦੇ ਹਨ।
ਨਹਦਾ = ਨਹੁੰਦ੍ਰਾਂ। ਘਾਉ = ਜ਼ਖ਼ਮ।ਇਹ ਅਹਲਕਾਰ (ਮਾਨੋ ਸ਼ੇਰਾਂ ਦੀਆਂ) ਨਹੁੰਦ੍ਰਾਂ ਹਨ, ਜੋ (ਲੋਕਾਂ ਦਾ) ਘਾਤ ਕਰਦੀਆਂ ਹਨ,
 
रतु पितु कुतिहो चटि जाहु ॥
Raṯ piṯ kuṯiho cẖat jāhu.
The dogs lick up the blood that is spilled.
ਰਾਜੇ ਦੇ ਕੁੱਤੇ ਗਰੀਬ ਪ੍ਰਜਾ ਦੇ ਲਹੂ ਅਤੇ ਸਫਰਾਂ ਨੂੰ ਚਟੱਮ ਕਰ ਜਾਂਦੇ ਹਨ।
ਰਤੁ ਪਿਤੁ = ਲਹੂ ਤੇ ਪਿੱਤਾ। ਕੁਤਿਹੋ = (ਮੁਕੱਦਮ) ਕੁੱਤਿਆਂ ਦੀ ਰਾਹੀਂ।(ਰਾਜੇ-ਸ਼ੀਂਹ ਇਹਨਾਂ ਮੁਕੱਦਮ) ਕੁੱਤਿਆਂ ਦੀ ਰਾਹੀਂ (ਲੋਕਾਂ ਦਾ) ਲਹੂ ਪੀਂਦੇ ਹਨ।
 
जिथै जीआं होसी सार ॥
Jithai jī▫āʼn hosī sār.
But there, in the Court of the Lord, all beings will be judged.
ਜਿਥੇ, ਪ੍ਰਭੂ ਦੇ ਦਰਬਾਰ ਅੰਦਰ, ਬੰਦੇ ਪਰਖੇ ਜਾਣੇ ਹਨ।
ਸਾਰ = ਪਰਖ, ਕਦਰ।ਪਰ ਜਿੱਥੇ ਜੀਵਾਂ ਦੀ (ਕਰਣੀ ਦੀ) ਪਰਖ ਹੁੰਦੀ ਹੈ,
 
नकीं वढीं लाइतबार ॥२॥
Nakīʼn vadẖīʼn lā▫iṯbār. ||2||
Those who have violated the people's trust will be disgraced; their noses will be cut off. ||2||
ਇਨ੍ਹਾਂ ਬੇਇਤਬਾਰਿਆਂ ਦੇ ਨਕ ਵੱਢੇ ਜਾਣਗੇ।
ਲਾਇਤਬਾਰ = ਬੇ-ਇਤਬਾਰੇ।ਨਕੀ ਵਢੀ = ਵੱਢੇ ਨੱਕਾਂ ਨਾਲ, ਨੱਕ-ਵੱਢੇ ॥੨॥ਓਥੇ ਅਜੇਹੇ (ਪੜ੍ਹੇ ਹੋਏ ਬੰਦੇ) ਬੇ-ਇਤਬਾਰੇ ਨੱਕ-ਵੱਢੇ (ਸਮਝੇ ਜਾਂਦੇ ਹਨ) ॥੨॥
 
पउड़ी ॥
Pa▫oṛī.
Pauree:
ਪਉੜੀ।
xxxXXX
 
आपि उपाए मेदनी आपे करदा सार ॥
Āp upā▫e meḏnī āpe karḏā sār.
He Himself creates the world, and He himself takes care of it.
ਸੁਆਮੀ ਆਪੇ, ਸੰਸਾਰ ਨੂੰ ਰਚਦਾ ਹੈ ਅਤੇ ਆਪ ਹੀ ਇਸ ਦੀ ਸੰਭਾਲ ਕਰਦਾ ਹੈ।
ਮੇਦਨੀ = ਧਰਤੀ। ਸਾਰ = ਸੰਭਾਲ।(ਜੋ ਪ੍ਰਭੂ) ਆਪ ਜਗਤ ਪੈਦਾ ਕਰਦਾ ਹੈ ਤੇ ਆਪ ਹੀ ਇਸ ਦੀ ਸੰਭਾਲ ਕਰਦਾ ਹੈ,
 
भै बिनु भरमु न कटीऐ नामि न लगै पिआरु ॥
Bẖai bin bẖaram na katī▫ai nām na lagai pi▫ār.
Without the Fear of God, doubt is not dispelled, and love for the Name is not embraced.
ਰੱਬ ਦੇ ਡਰ ਦੇ ਬਾਝੋਂ, ਸੰਦੇਹ ਦੂਰ ਨਹੀਂ ਹੁੰਦਾ ਅਤੇ ਸਾਈਂ ਦੇ ਨਾਮ ਨਾਲ ਪ੍ਰੇਮ ਨਹੀਂ ਪੈਦਾ।
ਭਰਮੁ = ਭਟਕਣਾ (-ਰੂਪ ਜ਼ੰਜੀਰ; ਵੇਖੋ ਪਉੜੀ ਨੰ: ੨੧)। ਨਾਮਿ = ਨਾਮ ਵਿਚ।(ਉਸ ਦਾ ਡਰ ਰੱਖਣ ਤੋਂ ਬਿਨਾ (ਮਾਇਆ ਪਿੱਛੇ) ਭਟਕਣ (-ਰੂਪ ਬੰਧਨ) ਕੱਟਿਆ ਨਹੀਂ ਜਾਂਦਾ, ਨਾਹ ਹੀ ਉਸ ਦੇ ਨਾਮ ਵਿਚ ਪਿਆਰ ਬਣਦਾ ਹੈ।
 
सतिगुर ते भउ ऊपजै पाईऐ मोख दुआर ॥
Saṯgur ṯe bẖa▫o ūpjai pā▫ī▫ai mokẖ ḏu▫ār.
Through the True Guru, the Fear of God wells up, and the Door of Salvation is found.
ਸੱਚੇ ਗੁਰਾਂ ਦੇ ਰਾਹੀਂ ਪ੍ਰਭੂ ਦਾ ਡਰ ਉਤਪੰਨ ਹੁੰਦਾ ਹੈ ਅਤੇ ਇਨਸਾਨ ਮੁਕਤੀ ਦੇ ਦਰ ਨੂੰ ਪਰਾਪਤ ਹੋ ਜਾਂਦਾ ਹੈ।
ਮੋਖ ਦੁਆਰ = (ਬੰਦੀਖ਼ਾਨੇ ਵਿਚੋਂ) ਖ਼ਲਾਸੀ ਦਾ ਰਸਤਾ।ਪ੍ਰਭੂ ਦਾ ਡਰ ਗੁਰੂ ਦੀ ਸਰਣ ਪਿਆਂ ਪੈਦਾ ਹੁੰਦਾ ਹੈ ਤੇ ('ਰਬਾਣੀ ਬੰਦ' ਵਿਚੋਂ) ਖ਼ਲਾਸੀ ਦਾ ਰਸਤਾ ਮਿਲਦਾ ਹੈ,
 
भै ते सहजु पाईऐ मिलि जोती जोति अपार ॥
Bẖai ṯe sahj pā▫ī▫ai mil joṯī joṯ apār.
Through the Fear of God, intuitive ease is obtained, and one's light merges into the Light of the Infinite.
ਪ੍ਰਭੂ ਦੇ ਡਰ ਰਾਹੀਂ, ਰੱਬੀ ਗਿਆਤ ਪਰਾਪਤ ਹੁੰਦਾ ਹੈ ਅਤੇ ਮਨੁਸ਼ ਦਾ ਨੂਰ ਬੇਅੰਤ ਪ੍ਰਕਾਸ਼ਵਾਨ ਪ੍ਰਭੂ ਵਿੱਚ ਲੀਨ ਹੋ ਜਾਂਦਾ ਹੈ।
ਸਹਜੁ = ਅਡੋਲ ਅਵਸਥਾ। ਮਿਲਿ = ਮਿਲ ਕੇ। ਜੋਤੀ = ਪਰਮਾਤਮਾ ਵਿਚ।(ਕਿਉਂਕਿ ਪ੍ਰਭੂ ਦਾ) ਡਰ ਰੱਖਿਆਂ ਬੇਅੰਤ ਪ੍ਰਭੂ ਦੀ ਜੋਤਿ ਵਿਚ ਜੋਤਿ ਮਿਲਿਆਂ ਮਨ ਦੀ ਅਡੋਲਤਾ ਪ੍ਰਾਪਤ ਹੁੰਦੀ ਹੈ।
 
भै ते भैजलु लंघीऐ गुरमती वीचारु ॥
Bẖai ṯe bẖaijal langẖī▫ai gurmaṯī vīcẖār.
Through the Fear of God, the terrifying world-ocean is crossed over, reflecting on the Guru's Teachings.
ਰੱਬ ਦੇ ਡਰ ਰਾਹੀਂ, ਗੁਰਾਂ ਦੇ ਉਪਦੇਸ਼ ਨੂੰ ਸੋਚਣ ਵੀਚਾਰਣ ਦੁਆਰਾ ਇਨਸਾਨ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ।
ਭੈਜਲੁ = ਸੰਸਾਰ-ਸਮੁੰਦਰ।ਇਸ ਡਰ ਕਰਕੇ ਹੀ ਗੁਰਮੱਤ ਦੀ ਰਾਹੀਂ (ਉੱਚੀ) ਵੀਚਾਰ ਬਣਦੀ ਹੈ, ਤੇ, ਸੰਸਾਰ-ਸਮੁੰਦਰ ਤੋਂ ਪਾਰ ਲੰਘੀਦਾ ਹੈ,
 
भै ते निरभउ पाईऐ जिस दा अंतु न पारावारु ॥
Bẖai ṯe nirbẖa▫o pā▫ī▫ai jis ḏā anṯ na pārāvār.
Through the Fear of God, the Fearless Lord is found; He has no end or limitation.
ਉਸ ਦੇ ਡਰ ਰਾਹੀਂ, ਨਿਡਰ ਸੁਆਮੀ ਜਿਸ ਦਾ ਅਖੀਰ ਅਤੇ ਓੜਕ ਜਾਣਿਆ ਨਹੀਂ ਜਾ ਸਕਦਾ, ਪਾ ਲਿਆ ਜਾਂਦਾ ਹੈ।
ਪਾਰਾਵਾਰੁ = ਪਾਰ-ਅਵਾਰੁ, ਪਾਰਲਾ ਉਰਲਾ ਬੰਨਾ।ਇਸ ਡਰ ਦੀ ਰਾਹੀਂ ਹੀ ਡਰ-ਰਹਿਤ ਪ੍ਰਭੂ ਮਿਲਦਾ ਹੈ ਜਿਸ ਦਾ ਅੰਤ ਨਹੀਂ ਪੈਂਦਾ ਜਿਸ ਦਾ ਪਾਰਲਾ ਉਰਲਾ ਬੰਨਾ ਨਹੀਂ ਲੱਭਦਾ।
 
मनमुख भै की सार न जाणनी त्रिसना जलते करहि पुकार ॥
Manmukẖ bẖai kī sār na jāṇnī ṯarisnā jalṯe karahi pukār.
The self-willed manmukhs do not appreciate the value of the Fear of God. Burning in desire, they weep and wail.
ਮਨਮਤੀਏ ਪ੍ਰਭੂ ਦੇ ਡਰ ਦੀ ਕਦਰ ਨੂੰ ਨਹੀਂ ਜਾਣਦੇ ਅਤੇ ਖਾਹਿਸ਼ ਅੰਦਰ ਸੜਦੇ ਹੋਏ ਚੀਕ ਚਿਹਾੜਾ ਪਾਉਂਦੇ ਹਨ।
ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ। ਸਾਰ = ਕਦਰ। ਨ ਜਾਣਨੀ = ਨ ਜਾਨਣਿ, ਨਹੀਂ ਜਾਣਦੇ। ਜਲਤੇ = ਸੜਦੇ। ਕਰਹਿ = ਕਰਦੇ ਹਨ।ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦਿਆਂ ਨੂੰ ਪ੍ਰਭੂ ਦੇ ਡਰ (ਵਿਚ ਰਹਿਣ ਦੀ) ਸਾਰ ਨਹੀਂ ਪੈਂਦੀ (ਸਿੱਟਾ ਇਹ ਨਿਕਲਦਾ ਹੈ ਕਿ ਉਹ ਮਾਇਆ ਦੀ) ਤ੍ਰਿਸ਼ਨਾ (-ਅੱਗ) ਵਿਚ ਸੜਦੇ ਵਿਲਕਦੇ ਹਨ।
 
नानक नावै ही ते सुखु पाइआ गुरमती उरि धार ॥२२॥
Nānak nāvai hī ṯe sukẖ pā▫i▫ā gurmaṯī ur ḏẖār. ||22||
O Nanak, through the Name, peace is obtained, by enshrining the Guru's Teachings within the heart. ||22||
ਨਾਨਕ ਸੁਆਮੀ ਦੇ ਨਾਮ ਰਾਹੀਂ ਗੁਰਾਂ ਦਾ ਉਪਦੇਸ਼ ਆਪਣੇ ਅੰਤਰ-ਆਤਮੇ ਟਿਕਾਉਣ ਦੁਆਰਾ, ਮੈਂ ਆਰਾਮ ਪਰਾਪਤ ਕਰ ਲਿਆ ਹੈ।
ਤੇ = ਤੋਂ। ਉਰਿ = ਹਿਰਦੇ ਵਿਚ। ਉਰਿ = ਹਿਰਦੇ ਵਿਚ ॥੨੨॥ਹੇ ਨਾਨਕ! ਪ੍ਰਭੂ ਦੇ 'ਨਾਮ' ਤੋਂ ਹੀ ਸੁਖ ਮਿਲਦਾ ਹੈ ਤੇ (ਇਹ 'ਨਾਮ') ਗੁਰੂ ਦੀ ਮੱਤ ਉਤੇ ਤੁਰਿਆਂ ਹੀ ਹਿਰਦੇ ਵਿਚ ਟਿਕਦਾ ਹੈ ॥੨੨॥
 
सलोक मः १ ॥
Salok mėhlā 1.
Shalok, First Mehl:
ਸਲੋਕ ਪਹਿਲੀ ਪਾਤਿਸ਼ਾਹੀ।
xxxXXX
 
रूपै कामै दोसती भुखै सादै गंढु ॥
Rūpai kāmai ḏosṯī bẖukẖai sāḏai gandẖ.
Beauty and sexual desire are friends; hunger and tasty food are tied together.
ਸੁੰਦਰਤਾ ਅਤੇ ਕਾਮਚੇਸ਼ਟਾ ਦੇ ਵਿਚਕਾਰ ਯਾਰੀ ਹੈ ਅਤੇ ਭੁਖ ਅਤੇ ਸੁਆਦਲੇ ਭੋਜਨਾਂ ਵਿਚਕਾਰ ਗੰਢ ਜੋੜ।
ਸਾਦੈ = ਸੁਆਦ ਦਾ। ਗੰਢੁ = ਸੰਬੰਧ।ਰੂਪ ਦੀ ਕਾਮ (-ਵਾਸਨਾ) ਨਾਲ ਮਿੱਤ੍ਰਤਾ ਹੈ, ਭੁੱਖ ਦਾ ਸੁਆਦ ਨਾਲ ਸੰਬੰਧ ਹੈ।
 
लबै मालै घुलि मिलि मिचलि ऊंघै सउड़ि पलंघु ॥
Labai mālai gẖul mil micẖal ūʼngẖai sa▫uṛ palangẖ.
Greed is bound up in its search for wealth, and sleep will use even a tiny space as a bed.
ਲਾਲਚੀ ਆਦਮੀ ਦੌਲਤ ਨੂੰ ਪਾ, ਇਸ ਨਾਲ ਘਿਓ ਖਿਚੜੀ ਹੋ ਜਾਂਦਾ ਹੈ ਅਤੇ ਨਿੰਦ੍ਰਾਵਲਾ ਇਨਸਾਨ ਤੰਗ ਥਾਂ ਨੂੰ ਹੀ ਪਲੰਘ ਕਰ ਕੇ ਜਾਣਦਾ ਹੈ।
ਲਬੈ = ਲੱਬ ਦਾ। ਮਾਲੈ = ਮਾਲ (-ਧਨ) ਨਾਲ। ਘੁਲਿ ਮਿਲਿ = ਚੰਗੀ ਤਰ੍ਹਾਂ ਮਿਲਵਾਂ। ਮਿਚਲਿ = ਮੇਲ, ਇਕ-ਮਿਕਤਾ; ਤਦਾਕਾਰਤਾ। ਊਘੈ = ਊਂਘਣ ਵਾਲੇ ਨੂੰ, ਨੀਂਦ੍ਰਾਲੇ ਨੂੰ। ਸਉੜਿ = ਸਉੜੀ ਥਾਂ।ਲੱਬ ਦੀ ਧਨ ਨਾਲ ਚੰਗੀ ਤਰ੍ਹਾਂ ਮਿਲਵੀਂ ਇਕ-ਮਿਕਤਾ ਹੈ (ਨੀਂਦਰ ਨਾਲ) ਊਂਘ ਰਹੇ ਨੂੰ ਸਉੜੀ ਥਾਂ ਹੀ ਪਲੰਘ ਹੈ।
 
भंउकै कोपु खुआरु होइ फकड़ु पिटे अंधु ॥
Bẖaʼnukai kop kẖu▫ār ho▫e fakaṛ pite anḏẖ.
Anger barks and brings ruin on itself, blindly pursuing useless conflicts.
ਕ੍ਰੋਧਵਾਨ ਪੁਰਸ਼ ਭਉਕਦਾ ਅਤੇ ਤਬਾਹ ਹੁੰਦਾ ਹੈ। ਅੰਨ੍ਹਾਂ ਇਨਸਾਨ ਵਿਅਰਥ ਕੰਮਾਂ ਵਿੱਚ ਮੱਥਾ ਮਾਰਦਾ ਹੈ।
ਭਉਕੈ = ਭੌਂਕਦਾ ਹੈ, ਬਹੁਤਾ ਬੋਲਦਾ ਹੈ। ਕੋਪੁ = ਕ੍ਰੋਧ। ਫਕੜੁ ਪਿਟੇ = ਬਦ-ਜ਼ਬਾਨੀ ਬੋਲਦਾ ਹੈ।ਕ੍ਰੋਧ ਬਹੁਤ ਬੋਲਦਾ ਹੈ, (ਕ੍ਰੋਧ ਵਿਚ) ਅੰਨ੍ਹਾ (ਹੋਇਆ ਬੰਦਾ) ਖ਼ੁਆਰ ਹੋ ਕੇ ਬਦ-ਜ਼ਬਾਨੀ ਹੀ ਕਰਦਾ ਹੈ।"
 
चुपै चंगा नानका विणु नावै मुहि गंधु ॥१॥
Cẖupai cẖanga nānkā viṇ nāvai muhi ganḏẖ. ||1||
It is good to be silent, O Nanak; without the Name, one's mouth spews forth only filth. ||1||
ਖਾਮੋਸ਼ ਰਹਿਣਾ, ਹੇ ਨਾਨਕ! ਭਲਾ ਹੈ। ਨਾਮ ਦੇ ਬਗੈਰ ਸਾਰਾ ਕੁਛ ਜੋ ਮੂੰਹ ਬੋਲਦਾ ਹੈ, ਨਿਰਾਪੁਰਾ ਗੰਦ ਹੀ ਹੈ।
ਮੁਹਿ = ਮੂੰਹ ਵਿਚ ॥੧॥ਹੇ ਨਾਨਕ! ਪ੍ਰਭੂ ਦੇ ਨਾਮ ਤੋਂ ਬਿਨਾ (ਮਨੁੱਖ ਦੇ) ਮੂੰਹ ਵਿਚ (ਬਦ-ਕਲਾਮੀ ਦੀ) ਬੋ ਹੀ ਹੁੰਦੀ ਹੈ (ਬੋਲਣ ਨਾਲੋਂ ਇਸ ਦਾ) ਚੁੱਪ ਰਹਿਣਾ ਚੰਗਾ ਹੈ ॥੧॥
 
मः १ ॥
Mėhlā 1.
First Mehl:
ਪਹਿਲੀ ਪਾਤਿਸ਼ਾਹੀ।
xxxXXX
 
राजु मालु रूपु जाति जोबनु पंजे ठग ॥
Rāj māl rūp jāṯ joban panje ṯẖag.
Royal power, wealth, beauty, social status and youth are the five thieves.
ਪਾਤਿਸ਼ਾਹੀ, ਦੌਲਤ, ਸੁੰਦਰਤਾ, ਉਚੀ ਜ਼ਾਤੀ ਅਤੇ ਜੁਆਨੀ ਪੰਜੇ ਹੀ ਲੁਟੇਰੇ ਹਨ।
xxxਰਾਜ, ਧਨ, ਸੁੰਦਰਤਾ, (ਉੱਚੀ) ਜਾਤਿ, ਤੇ ਜੁਆਨੀ-ਇਹ ਪੰਜੇ ਹੀ (ਮਾਨੋ) ਠੱਗ ਹਨ,
 
एनी ठगीं जगु ठगिआ किनै न रखी लज ॥
Ėnī ṯẖagīʼn jag ṯẖagi▫ā kinai na rakẖī laj.
These thieves have plundered the world; no one's honor has been spared.
ਇਨ੍ਹਾਂ ਲੁਟੇਰਿਆਂ ਨੇ ਸੰਸਾਰ ਨੂੰ ਲੁਟ ਲਿਆ ਹੈ ਅਤੇ ਉਨ੍ਹਾਂ ਨੇ ਕਿਸੇ ਦੀ ਭੀ ਇੱਜ਼ਤ ਆਬਰੂ ਰਹਿਣ ਨਹੀਂ ਦਿੱਤੀ।
ਕਿਨੈ = ਕਿਸੇ ਨੇ (ਭੀ)। ਲਜ = ਇੱਜ਼ਤ। ਮੁਠੇ = ਠੱਗੇ। ਏਨੀ ਠਗੀਂ = ਇਹਨਾਂ (ਪੰਜ) ਠੱਗਾਂ ਨੇ। ਰਖੀ = ਰੱਖੀ, ਬਚਾਈ। ਸੇ ਠਗ-ਉਹ ਠੱਗ, ਉਹ ਸਿਆਣੇ ਬੰਦੇ।ਇਹਨਾਂ ਠੱਗਾਂ ਨੇ ਜਗਤ ਨੂੰ ਠੱਗ ਲਿਆ ਹੈ (ਜੋ ਭੀ ਇਹਨਾਂ ਦੇ ਅੱਡੇ ਚੜ੍ਹਿਆ) ਕਿਸੇ ਨੇ (ਇਹਨਾਂ ਤੋਂ) ਆਪਣੀ ਇੱਜ਼ਤ ਨਹੀਂ ਬਚਾਈ।
 
एना ठगन्हि ठग से जि गुर की पैरी पाहि ॥
Ėnā ṯẖagniĥ ṯẖag se jė gur kī pairī pāhi.
But these thieves themselves are robbed, by those who fall at the Guru's Feet.
ਜੋ ਗੁਰਾਂ ਦੇ ਚਰਨੀ ਪੈਦੇ ਹਨ, ਉਹ ਐਸੇ ਲੁਟੇਰੇ ਹਨ ਜਿਹੜੇ ਇਨ੍ਹਾਂ ਨੂੰ ਲੁੱਟ ਲੈਂਦੇ ਹਨ।
ਠਗਨ੍ਹ੍ਹਿ = ਠੱਗ ਲੈਂਦੇ ਹਨ, ਚਾਲ ਵਿਚ ਨਹੀਂ ਆਉਂਦੇ। ਜਿ = ਜਿਹੜੇ। ਪਾਹਿ = ਪੈਂਦੇ ਹਨ।ਇਹਨਾਂ (ਠੱਗਾਂ) ਨੂੰ ਭੀ ਉਹ ਠੱਗ (ਭਾਵ, ਸਿਆਣੇ ਬੰਦੇ) ਦਾਉ ਲਾ ਜਾਂਦੇ ਹਨ (ਭਾਵ, ਉਹ ਬੰਦੇ ਇਹਨਾਂ ਦੀ ਚਾਲ ਵਿਚ ਨਹੀਂ ਆਉਂਦੇ) ਜੋ ਸਤਿਗੁਰੂ ਦੀ ਸਰਨ ਆਉਂਦੇ ਹਨ।
 
नानक करमा बाहरे होरि केते मुठे जाहि ॥२॥
Nānak karmā bāhre hor keṯe muṯẖe jāhi. ||2||
O Nanak, the multitudes who do not have good karma are plundered. ||2||
ਨਾਨਕ ਹੋਰ ਘਣੇਰੇ, ਜੋ ਚੰਗੀ ਪ੍ਰਾਲਭਧ ਦੇ ਬਗੈਰ ਹਨ, ਉਨ੍ਹਾਂ ਨੂੰ ਉਹ ਲੁਟਪੁਟ ਲੈਂਦੇ ਹਨ।
ਹੋਰਿ = (ਬਹੁ-ਵਚਨ ਲਫ਼ਜ਼ 'ਹੋਰ' ਤੋਂ)। ਹੋਰਿ ਕੇਤੇ = ਹੋਰ ਅਨੇਕਾਂ। ਮੁਠੈ ਜਾਹਿ = (ਆਤਮਕ ਜੀਵਨ ਦੇ ਸਰਮਾਏ ਵਲੋਂ) ਲੁੱਟੇ ਜਾ ਰਹੇ ਹਨ। ਕਰਮਾ ਬਾਹਰੇ = ਭਾਗ-ਹੀਣ ਬੰਦੇ ॥੨॥(ਪਰ) ਹੇ ਨਾਨਕ! ਹੋਰ ਬੜੇ ਭਾਗ-ਹੀਣ (ਇਹਨਾਂ ਦੇ ਢਹੇ ਚੜ੍ਹ ਕੇ) ਲੁੱਟੇ ਜਾ ਰਹੇ ਹਨ ॥੨॥
 
पउड़ी ॥
Pa▫oṛī.
Pauree:
ਪਉੜੀ।
xxxXXX
 
पड़िआ लेखेदारु लेखा मंगीऐ ॥
Paṛi▫ā lekẖeḏār lekẖā mangī▫ai.
The learned and educated are called to account for their actions.
ਪੜ੍ਹੇ ਲਿਖੇ ਕਰਜਈ ਕੋਲੋ ਪ੍ਰਲੋਕ ਵਿੱਚ ਇਸਾਬ-ਕਿਤਾਬ ਮੰਗਿਆ ਜਾਂਦਾ ਹੈ।
ਲੇਖੇਦਾਰੁ = ਲੇਖਾ ਰੱਖਣ ਵਾਲਾ, ਘੁੰਤਰਾਂ ਕੱਢਣ ਵਾਲਾ, ਚਤੁਰਾਈ ਦੀਆਂ ਗੱਲਾਂ ਕਰਨ ਵਾਲਾ।ਜੇ ਮਨੁੱਖ ਵਿਦਵਾਨ ਭੀ ਹੋਵੇ ਤੇ ਚਤੁਰਾਈ ਦੀਆਂ ਗੱਲਾਂ ਭੀ ਕਰਨਾ ਜਾਣਦਾ ਹੋਵੇ ('ਤ੍ਰਿਸ਼ਨਾ' ਬਾਰੇ) ਉਸ ਤੋਂ ਭੀ ਲੇਖਾ ਲਈਦਾ ਹੈ (ਭਾਵ, 'ਤ੍ਰਿਸ਼ਨਾ' ਉਸ ਤੋਂ ਭੀ ਲੇਖਾ ਲੈਂਦੀ ਹੈ, ਨਿਰੀ ਵਿੱਦਿਆ ਤੇ ਚਤੁਰਾਈ 'ਤ੍ਰਿਸ਼ਨਾ' ਤੋਂ ਬਚਾ ਨਹੀਂ ਸਕਦੀ),
 
विणु नावै कूड़िआरु अउखा तंगीऐ ॥
viṇ nāvai kūṛi▫ār a▫ukẖā ṯangī▫ai.
Without the Name, they are judged false; they become miserable and suffer hardship.
ਨਾਮ ਦੇ ਬਗੈਰ ਜੀਵ ਕਰਾਰ ਦਿੱਤਾ ਜਾਂਦਾ ਹੈ ਅਤੇ ਦੁਖੀ ਤੇ ਪੀੜਤ ਹੁੰਦਾ ਹੈ।
ਕੂੜਿਆਰੁ = ਕੂੜ ਦਾ ਵਪਾਰੀ। ਤੰਗੀਐ = ਔਖਿਆਈ ਪਾਂਦਾ ਹੈ।(ਕਿਉਂਕਿ) ਪ੍ਰਭੂ ਦੇ ਨਾਮ ਤੋਂ ਬਿਨਾ (ਪੜ੍ਹਿਆ ਹੋਇਆ ਭੀ) ਕੂੜ ਦਾ ਹੀ ਵਪਾਰੀ ਹੈ; ਔਖਾ ਹੁੰਦਾ ਹੈ ਔਖਿਆਈ ਹੀ ਪਾਂਦਾ ਹੈ।
 
अउघट रुधे राह गलीआं रोकीआं ॥
A▫ugẖat ruḏẖe rāh galī▫āʼn rokī▫āʼn.
Their path becomes treacherous and difficult, and their way is blocked.
ਬਿਖੜੇ ਅਤੇ ਰੁਕਾਵਟਾਂ ਵਾਲੇ ਹਨ ਉਸ ਦੇ ਰਸਤੇ ਅਤੇ ਬੰਦ ਹੋਏ ਹੋਏ ਹਨ ਕੂਚੇ।
ਅਉਘਟ = ਔਖੇ। ਰੁਧੇ = ਰੋਕੇ ਹੋਏ।ਉਸ ਦੇ (ਜ਼ਿੰਦਗੀ ਦੇ) ਗਲੀਆਂ ਤੇ ਰਸਤੇ (ਤ੍ਰਿਸ਼ਨਾ ਦੀ ਅੱਗ ਨਾਲ) ਰੁਕੇ ਪਏ ਹਨ (ਉਹਨਾਂ ਵਿਚੋਂ ਦੀ ਲੰਘਣਾ) ਔਖਾ ਹੈ।
 
सचा वेपरवाहु सबदि संतोखीआं ॥
Sacẖā veparvāhu sabaḏ sanṯokẖī▫āʼn.
Through the Shabad, the Word of the True and Independent Lord God, one becomes content.
ਸੰਤੋਂ ਖਵਾਨ ਪੁਰਸ਼ ਨਾਮ ਦੇ ਰਾਹੀਂ, ਸੱਚੇ ਸੁਤੰਤਰ ਸੁਆਮੀ ਨੂੰ ਪਾ ਲੈਂਦੇ ਹੈ।
ਸਚਾ = ਸਦਾ ਕਾਇਮ ਰਹਿਣ ਵਾਲਾ। ਵੇਪਰਵਾਹੁ = ਬੇ-ਮੁਥਾਜ। ਸਬਦਿ = ਸ਼ਬਦ ਦੀ ਰਾਹੀਂ।ਗੁਰ-ਸ਼ਬਦ ਦੀ ਰਾਹੀਂ ਸੰਤੋਖੀ ਬੰਦਿਆਂ ਨੂੰ ਸਦਾ ਕਾਇਮ ਰਹਿਣ ਵਾਲਾ ਬੇ-ਮੁਥਾਜ ਪਰਮਾਤਮਾ ਮਿਲਦਾ ਹੈ।
 
गहिर गभीर अथाहु हाथ न लभई ॥
Gahir gabẖīr athāhu hāth na labẖ▫ī.
The Lord is deep and profound and unfathomable; His depth cannot be measured.
ਗਹਿਰਾ, ਅਗਾਧ ਅਤੇ ਬੇਥਾਹ ਹੈ ਸੁਆਮੀ। ਉਸ ਦੀ ਡੁੰਘਾਈ ਲੱਭੀ ਨਹੀਂ ਜਾ ਸਕਦੀ।
ਹਾਥ = ਡੂੰਘਾਈ।ਪ੍ਰਭੂ (ਮਾਨੋ) ਬੜਾ ਡੂੰਘਾ (ਸਮੁੰਦਰ) ਹੈ, (ਵਿੱਦਿਆ ਚਤੁਰਾਈ ਦੇ ਆਸਰੇ) ਉਸ ਦੀ ਥਾਹ ਨਹੀਂ ਪੈ ਸਕਦੀ।
 
मुहे मुहि चोटा खाहु विणु गुर कोइ न छुटसी ॥
Muhe muhi cẖotā kẖāhu viṇ gur ko▫e na cẖẖutsī.
Without the Guru, the mortals are beaten and punched in the face and the mouth, and no one is released.
ਗੁਰਾਂ ਦੇ ਬਗੈਰ ਕੋਈ ਭੀ ਬੰਦਖਲਾਸ ਨਹੀਂ ਹੁੰਦਾ ਅਤੇ ਆਪਣੇ ਮੂੰਹ ਅਤੇ ਚਿਹਰੇ ਤੇ ਸੱਟਾਂ ਸਹਾਰਦਾ ਹੈ।
ਮੁਹੇ = ਮੂੰਹ ਉਤੇ ਹੀ। ਮੁਹਿ = ਮੂੰਹ ਉਤੇ ਹੀ। ਮੁਹੇ ਮੁਹਿ = ਮੂੰਹੋ ਮੂੰਹ।(ਸਗੋਂ 'ਪੜ੍ਹਿਆ ਕੂੜਿਆਰੁ' ਵਿੱਦਿਆ ਦੇ ਮਾਣ ਵਿਚ ਰਹਿ ਕੇ ਤ੍ਰਿਸ਼ਨਾ ਦੀਆਂ) ਚੋਟਾਂ ਦਬਾਦਬ ਖਾਂਦਾ ਹੈ; (ਪਿਆ ਪੜ੍ਹਿਆ ਹੋਇਆ ਹੋਵੇ) ਕੋਈ ਮਨੁੱਖ ਗੁਰੂ (ਦੀ ਸਰਨ) ਤੋਂ ਬਿਨਾ (ਤ੍ਰਿਸ਼ਨਾ ਤੋਂ) ਬੱਚ ਨਹੀਂ ਸਕਦਾ।
 
पति सेती घरि जाहु नामु वखाणीऐ ॥
Paṯ seṯī gẖar jāhu nām vakẖāṇī▫ai.
Chanting the Naam, the Name of the Lord, one returns to his true home with honor.
ਨਾਮ ਦਾ ਉਚਾਰਣ ਕਰਨ ਦੁਆਰਾ, ਪ੍ਰਾਣੀ ਇੱਜ਼ਤ ਆਬਰੂ ਨਾਲ ਆਪਣੇ ਧਾਮ ਨੂੰ ਜਾਂਦਾ ਹੈ।
ਪਤਿ = ਇੱਜ਼ਤ। ਸੇਤੀ = ਨਾਲ। ਘਰਿ = ਘਰ ਵਿਚ, ਪ੍ਰਭੂ ਦੇ ਦਰ ਤੇ।(ਪਰਮਾਤਮਾ ਦਾ) ਨਾਮ ਸਿਮਰਨਾ ਚਾਹੀਦਾ ਹੈ (ਜੇ ਨਾਮ ਸਿਮਰੀਏ) ਤਾਂ ਬੇਸ਼ਕ ਇੱਜ਼ਤ ਨਾਲ ਪ੍ਰਭੂ ਦੇ ਦਰ ਤੇ ਅੱਪੜੋ।
 
हुकमी साह गिराह देंदा जाणीऐ ॥२३॥
Hukmī sāh girāh ḏeʼnḏā jāṇī▫ai. ||23||
Know that the Lord, by the Hukam of His Command, gives sustenance and the breath of life. ||23||
ਜਾਣ ਲੈ ਕਿ ਆਪਣੀ ਰਜ਼ਾ ਦੁਆਰਾ, ਪ੍ਰਭੂ ਪ੍ਰਾਣੀਆਂ ਨੂੰ ਜਿੰਦ ਜਾਨ ਅਤੇ ਰੋਜ਼ੀ ਬਖਸ਼ਦਾ ਹੈ।
ਸਾਹ = (ਭਾਵ,) ਜ਼ਿੰਦਗੀ। ਗਿਰਾਹ = ਗਿਰਾਹੀ, (ਭਾਵ,) ਰੋਜ਼ੀ। ਜਾਣੀਐ = ਸਮਝ ਆ ਜਾਂਦੀ ਹੈ ॥੨੩॥(ਸਿਮਰਨ ਦੀ ਬਰਕਤਿ ਨਾਲ) ਇਹ ਨਿਸਚਾ ਬਣਦਾ ਹੈ ਕਿ ਪ੍ਰਭੂ ਆਪਣੇ ਹੁਕਮ ਵਿਚ ਜੀਵਾਂ ਨੂੰ ਜੀਵਨ ਤੇ ਰੋਜ਼ੀ ਦੇਂਦਾ ਹੈ ॥੨੩॥