Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

हरि तुम वड वडे वडे वड ऊचे सो करहि जि तुधु भावीस ॥
Har ṯum vad vade vade vad ūcẖe so karahi jė ṯuḏẖ bẖāvīs.
O Lord, You are the Greatest of the Great, the Greatest of the Great, the most Lofty and High. You do whatever You please.
ਹੇ ਸਾਹਿਬ ਤੂੰ ਵਿਸ਼ਾਲਾਂ ਦਾ ਪਰਮ ਵਿਸ਼ਾਲ, ਵਿਸ਼ਾਲਾਂ ਦਾ ਪਰਮ ਵਿਸ਼ਾਲ ਅਤੇ ਉਚਾ ਹੈਂ। ਤੂੰ ਕੇਵਲ ਉਹ ਹੀ ਕਰਦਾ ਹੈਂ ਜਿਹੜਾ ਕੁਝ ਤੈਨੂੰ ਚੰਗਾ ਲੱਗਦਾ ਹੈ।
ਸੋ ਕਰਹਿ = ਤੂੰ ਉਹ ਕੁਝ ਕਰਦਾ ਹੈਂ। ਜਿ = ਜਿਹੜਾ ਕੰਮ। ਭਾਵੀਸ = ਚੰਗਾ ਲੱਗਦਾ ਹੈ।ਹੇ ਹਰੀ! ਤੂੰ ਸਭ ਤੋਂ ਵੱਡਾ ਹੈਂ ਤੂੰ ਬਹੁਤ ਵੱਡਾ ਹੈਂ, ਤੂੰ ਉਹ ਕਰਦਾ ਹੈਂ ਜੋ ਤੈਨੂੰ ਚੰਗਾ ਲੱਗਦਾ ਹੈ।
 
जन नानक अम्रितु पीआ गुरमती धनु धंनु धनु धंनु धंनु गुरू साबीस ॥२॥२॥८॥
Jan Nānak amriṯ pī▫ā gurmaṯī ḏẖan ḏẖan ḏẖan ḏẖan ḏẖan gurū sābīs. ||2||2||8||
Servant Nanak drinks in the Ambrosial Nectar through the Guru's Teachings. Blessed, blessed, blessed, blessed, blessed and praised is the Guru. ||2||2||8||
ਗੁਰਾਂ ਦੇ ਉਪਦੇਸ਼ ਦੁਆਰਾ, ਗੋਲੇ ਨਾਨਕ ਨੇ ਨਾਮ-ਸੁਧਾਰਸ ਨੂੰ ਪਾਨ ਕੀਤਾ ਹੈ। ਮੁਬਾਰਕ, ਮੁਬਾਰਕ, ਮੁਬਾਰਕ, ਮੁਬਾਰਕ ਅਤੇ ਸ਼ਲਾਘਾਯੋਗ ਹਨ ਗੁਰਦੇਵ ਜੀ।
ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਸਾਬੀਸ = ਸ਼ਾਬਾਸ਼-ਯੋਗ ॥੨॥੨॥੮॥ਹੇ ਦਾਸ ਨਾਨਕ! ਉਹ ਗੁਰੂ ਧੰਨ ਹੈ, ਸਲਾਹੁਣ-ਜੋਗ ਹੈ, ਜਿਸ ਦੀ ਮੱਤ ਲੈ ਕੇ ਪ੍ਰਭੂ ਦਾ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀ ਲਈਦਾ ਹੈ ॥੨॥੨॥੮॥
 
कानड़ा महला ४ ॥
Kānṛā mėhlā 4.
Kaanraa, Fourth Mehl:
ਕਾਨੜਾ ਚੋਥੀ ਪਾਤਿਸ਼ਾਹੀ।
xxxXXX
 
भजु रामो मनि राम ॥
Bẖaj rāmo man rām.
O mind, meditate and vibrate on the Lord, Raam, Raam.
ਹੇ ਮੇਰੀ ਜਿੰਦੜੀਏ! ਤੂੰ ਆਪਣੇ ਸੁਆਮੀ ਮਾਲਕ ਦਾ ਸਿਮਰਨ ਕਰ,
ਭਜੁ = ਭਜਨ ਕਰਿਆ ਕਰ। ਮਨਿ = ਮਨ ਵਿਚ।ਹੇ ਭਾਈ! ਉਸ ਦੇ ਨਾਮ ਦਾ ਭਜਨ ਆਪਣੇ ਮਨ ਵਿਚ ਕਰਿਆ ਕਰ,
 
जिसु रूप न रेख वडाम ॥
Jis rūp na rekẖ vadām.
He has no form or feature - He is Great!
ਜਿਸ ਦਾ ਕੋਈ ਸਰੂਪ ਅਤੇ ਚਿੰਨ੍ਹ ਨਹੀਂ ਅਤੇ ਜੋ ਵੱਡਿਆ ਦਾ ਪਰਮ ਵੱਡਾ ਹੈ।
ਰੂਪ = ਸ਼ਕਲ। ਰੇਖ = ਚਿਹਨ-ਚੱਕਰ। ਵਡਾਮ = (ਸਭ ਤੋਂ) ਵੱਡਾ।ਜਿਸ ਰਾਮ ਦੀ ਸ਼ਕਲ ਜਿਸ ਦੇ ਚਿਹਨ-ਚੱਕਰ ਨਹੀਂ ਦੱਸੇ ਜਾ ਸਕਦੇ, ਜੋ ਰਾਮ ਸਭ ਤੋਂ ਵੱਡਾ ਹੈ।
 
सतसंगति मिलु भजु राम ॥
Saṯsangaṯ mil bẖaj rām.
Joining the Sat Sangat, the True Congregation, vibrate and meditate on the Lord.
ਜਿਸ ਕਿਸੇ ਦੇ ਮੱਥੇ ਉਤੇ ਭਾਰੀ ਪ੍ਰਾਲਭਧ ਲਿਖੀ ਹੋਈ ਹੈ,
ਮਿਲੁ = ਮਿਲਿਆ ਰਹੁ।ਹੇ ਭਾਈ! ਸਾਧ ਸੰਗਤ ਵਿਚ ਮਿਲ ਅਤੇ ਰਾਮ ਦਾ ਭਜਨ ਕਰ,
 
बड हो हो भाग मथाम ॥१॥ रहाउ ॥
Bad ho ho bẖāg mathām. ||1|| rahā▫o.
This is the high destiny written on your forehead. ||1||Pause||
ਉਹ ਸਤਿਸੰਗਤ ਨਾਲ ਜੁੜ ਕੇ ਆਪਣੇ ਸਾਹਿਬ ਦਾ ਆਰਾਧਨ ਕਰਦਾ ਹੈ। ਠਹਿਰਾਉ।
ਹੋ = ਹੇ ਭਾਈ! ਮਥਾਮ = ਮੱਥੇ ਦੇ ॥੧॥ ਰਹਾਉ ॥ਤੇਰੇ ਮੱਥੇ ਦੇ ਵੱਡੇ ਭਾਗ ਹੋ ਜਾਣਗੇ ॥੧॥ ਰਹਾਉ ॥
 
जितु ग्रिहि मंदरि हरि होतु जासु तितु घरि आनदो आनंदु भजु राम राम राम ॥
Jiṯ garihi manḏar har hoṯ jās ṯiṯ gẖar ānḏo ānanḏ bẖaj rām rām rām.
That household, that mansion, in which the Lord's Praises are sung - that home is filled with ecstasy and joy; so vibrate and meditate on the Lord, Raam, Raam, Raam.
ਉਹ ਧਾਮ ਅਤੇ ਮਹਿਲ, ਜਿਥੇ ਹਰੀ ਦੀ ਮਹਿਮਾ ਗਾਇਨ ਕੀਤੀ ਜਾਂਦੀ ਹੈ, ਉਹ ਧਾਮ ਖੁਸ਼ੀਆਂ ਦੀ ਖੁਸ਼ੀ ਨਾਲ ਪਰੀਪੂਰਨ ਹੋ ਜਾਂਦਾ ਹੈ। ਸੋ ਤੂੰ ਸਾਈਂ ਮਾਲਕ ਦੇ ਨਾਮ ਦਾ ਉਚਾਰਨ ਕਰ, ਹੇ ਬੰਦੇ!
ਜਿਤੁ = ਜਿਸ ਵਿਚ। ਜਿਤੁ ਗ੍ਰਿਹਿ = ਜਿਸ ਘਰ ਵਿਚ। ਜਿਤੁ ਮੰਦਰਿ = ਜਿਸ ਮੰਦਰ ਵਿਚ। ਹਰਿ ਜਾਸੁ = ਹਰੀ ਦਾ ਜਸ। ਤਿਤੁ = ਉਸ ਵਿਚ। ਤਿਤੁ ਘਰਿ = ਉਸ ਘਰ ਵਿਚ। ਆਨਦੋ ਆਨੰਦੁ = ਆਨੰਦ ਹੀ ਆਨੰਦ।ਜਿਸ ਹਿਰਦੇ-ਘਰ ਵਿਚ ਜਿਸ ਹਿਰਦੇ-ਮੰਦਰ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਹੁੰਦੀ ਹੈ, ਉਸ ਹਿਰਦੇ-ਘਰ ਵਿਚ ਆਨੰਦ ਹੀ ਆਨੰਦ ਬਣਿਆ ਰਹਿੰਦਾ ਹੈ। ਸਦਾ ਰਾਮ ਦਾ ਭਜਨ ਕਰਦਾ ਰਹੁ।
 
राम नाम गुन गावहु हरि प्रीतम उपदेसि गुरू गुर सतिगुरा सुखु होतु हरि हरे हरि हरे हरे भजु राम राम राम ॥१॥
Rām nām gun gāvhu har parīṯam upḏes gurū gur saṯigurā sukẖ hoṯ har hare har hare hare bẖaj rām rām rām. ||1||
Sing the Glorious Praises of the Name of the Lord, the Beloved Lord. Through the Teachings of the Guru, the Guru, the True Guru, you shall find peace. So vibrate and meditate on the Lord, Har, Haray, Har, Haray, Haray, the Lord, Raam, Raam, Raam. ||1||
ਵੱਡੇ ਗੁਰਾਂ, ਸੱਚੇ ਗੁਰਾਂ ਦੀ ਸਿਖਮਤ ਤਾਬੇ, ਪਿਆਰੇ ਪ੍ਰਭੂ ਪ੍ਰਮੇਸ਼ਰ ਦੇ ਨਾਮ ਦੀ ਕੀਰਤੀ ਗਾਇਨ ਕਰਨ ਦੁਆਰਾ, ਜੀਵ ਨੂੰ ਆਰਾਮ ਦੀ ਦਾਤ ਪ੍ਰਾਪਤ ਹੁੰਦੀ ਹੈ। ਇਸ ਲਈ, ਹੇ ਬੰਦੇ! ਤੂੰ ਆਪਣੇ ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਿਆਪਕ ਵਾਹਿਗੁਰੂ ਦਾ ਭਜਨ ਕਰ।
ਹਰਿ ਪ੍ਰੀਤਮ ਗੁਨ = ਹਰੀ ਪ੍ਰੀਤਮ ਦੇ ਗੁਣ। ਉਪਦੇਸਿ ਗੁਰੂ = ਗੁਰੂ ਦੇ ਉਪਦੇਸ਼ ਦੀ ਰਾਹੀਂ ॥੧॥ਹਰੀ ਪ੍ਰੀਤਮ ਦੇ ਨਾਮ ਦੇ ਗੁਣ ਗਾਂਦਾ ਰਹੁ, ਗੁਰੂ ਸਤਿਗੁਰ ਦੇ ਉਪਦੇਸ਼ ਦੀ ਰਾਹੀਂ ਗੁਣ ਗਾਂਦਾ ਰਹੁ। ਰਾਮ ਨਾਮ ਦਾ ਭਜਨ ਕਰਦਾ ਰਹੁ, ਹਰਿ-ਨਾਮ ਜਪਿਆਂ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ ॥੧॥
 
सभ सिसटि धार हरि तुम किरपाल करता सभु तू तू तू राम राम राम ॥
Sabẖ sisat ḏẖār har ṯum kirpāl karṯā sabẖ ṯū ṯū ṯū rām rām rām.
You are the Support of the whole universe, Lord; O Merciful Lord, You, You, You are the Creator of all, Raam, Raam, Raam.
ਹੇ ਮੇਰੇ ਮਿਹਰਬਾਨ ਵਾਹਿਗੁਰੂ! ਤੂੰ ਸਾਰੇ ਸੰਸਾਰ ਨੂੰ ਆਸਾਰਾ ਦਿੰਦਾ ਹੈਂ ਅਤੇ ਕੇਵਲ ਤੂੰ ਤੂੰ ਤੂੰ ਹੇ ਸਾਂਈਂ, ਸਾਂਈਂ, ਸਾਈਂ! ਸਾਰਿਆਂ ਦਾ ਸਿਰਜਣਹਾਰ ਹੈਂ।
ਸਭ ਸਿਸਟਿ ਧਾਰ = ਸਾਰੀ ਸ੍ਰਿਸ਼ਟੀ ਦਾ ਆਸਰਾ।ਹੇ ਹਰੀ! ਤੂੰ ਸਾਰੀ ਸ੍ਰਿਸ਼ਟੀ ਦਾ ਆਸਰਾ ਹੈਂ, ਤੂੰ ਦਇਆ ਦਾ ਘਰ ਹੈਂ, ਤੂੰ ਸਭ ਦਾ ਪੈਦਾ ਕਰਨ ਵਾਲਾ ਹੈਂ, ਹਰ ਥਾਂ ਤੂੰ ਹੀ ਤੂੰ ਹੈਂ।
 
जन नानको सरणागती देहु गुरमती भजु राम राम राम ॥२॥३॥९॥
Jan nānko sarṇāgaṯī ḏeh gurmaṯī bẖaj rām rām rām. ||2||3||9||
Servant Nanak seeks Your Sanctuary; please bless him with the Guru's Teachings, that he may vibrate and meditate on the Lord, Raam, Raam, Raam. ||2||3||9||
ਗੋਲਾ ਨਾਨਕ ਤੇਰੀ ਪਨਾਹ ਲੋੜਦਾ ਹੈ, ਹੇ ਵਾਹਿਗੁਰੂ! ਤੂੰ ਉਸ ਨੂੰ ਗੁਰਾਂ ਦਾ ਉਪਦੇਸ਼ ਬਖਸ਼, ਤਾਂ ਜੋ ਉਹ ਸੁਆਮੀ ਮਾਲਕ ਦੇ ਨਾਮ ਦਾ ਚਿੰਤਨ ਕਰੇ।
ਨਾਨਕੋ = ਨਾਨਕੁ ॥੨॥੩॥੯॥ਦਾਸ ਨਾਨਕ ਤੇਰੀ ਸਰਨ ਆਇਆ ਹੈ, (ਦਾਸ ਨੂੰ) ਗੁਰੂ ਦੀ ਸਿੱਖਿਆ ਬਖ਼ਸ਼। ਸਦਾ ਰਾਮ ਦੇ ਨਾਮ ਦਾ ਭਜਨ ਕਰਦਾ ਰਹੁ ॥੨॥੩॥੯॥
 
कानड़ा महला ४ ॥
Kānṛā mėhlā 4.
Kaanraa, Fourth Mehl:
ਕਾਨੜਾ ਚੋਥੀ ਪਾਤਿਸ਼ਾਹੀ।
xxxXXX
 
सतिगुर चाटउ पग चाट ॥
Saṯgur cẖāta▫o pag cẖāt.
I eagerly kiss the Feet of the True Guru.
ਬੜੀ ਚਾਹਨਾ ਨਾਲ, ਮੈਂ ਆਪਣੇ ਸੱਚੇ ਗੁਰਾਂ ਦੇ ਪੈਰ ਚੁੰਮਦਾ ੲਾਂ।
ਸਤਿਗੁਰ ਪਗ = ਗੁਰੂ ਦੇ ਪੈਰ। ਚਾਟਉ = ਚਾਟਉਂ, ਮੈਂ ਚੱਟਦਾ ਹਾਂ, ਮੈਂ ਚੁੰਮਦਾ ਹਾਂ।ਮੈਂ ਉਸ ਗੁਰੂ ਦੇ ਚਰਨ ਚੁੰਮਦਾ ਹਾਂ,
 
जितु मिलि हरि पाधर बाट ॥
Jiṯ mil har pāḏẖar bāt.
Meeting Him, the Path to the Lord becomes smooth and easy.
ਜਿਨ੍ਹਾਂ ਨਾਲ ਮਿਲਣ ਦੁਆਰਾ, ਪ੍ਰਭੂ ਦਾ ਮਾਰਗ ਪਧਰਾ ਹੋ ਜਾਂਦਾ ਹੈ।
ਜਿਤੁ ਮਿਲਿ = ਜਿਸ (ਗੁਰੂ) ਨੂੰ ਮਿਲ। ਪਾਧਰ = ਪੱਧਰਾ, ਸਿੱਧਾ।ਜਿਸ ਗੁਰੂ ਨੂੰ ਮਿਲ ਕੇ ਪਰਮਾਤਮਾ ਦੇ ਮਿਲਾਪ ਦਾ ਸਿੱਧਾ ਰਾਹ ਲੱਭ ਪੈਂਦਾ ਹੈ।
 
भजु हरि रसु रस हरि गाट ॥
Bẖaj har ras ras har gāt.
I lovingly vibrate and meditate on the Lord, and gulp down His Sublime Essence.
ਮੈਂ ਪ੍ਰਭੂ ਨੂੰ ਪਿਆਰ ਨਾਲ ਸਿਮਰਦਾ ਹਾਂ ਅਤੇ ਪ੍ਰਭੂ ਦੇ ਅੰਮ੍ਰਿਤ ਨੂੰ ਗਟ ਗਟ ਕਰਕੇ ਪੀਦਾ ਹਾਂ।
ਹਰਿ ਘਾਟ = ਹਰੀ (ਦੇ ਮਿਲਾਪ) ਦਾ ਰਸਤਾ। ਗਾਟ = ਗਟ ਗਟ ਕਰ ਕੇ।(ਤੂੰ ਭੀ ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦਾ ਭਜਨ ਕਰਿਆ ਕਰ, ਪਰਮਾਤਮਾ ਦਾ ਨਾਮ-ਜਲ ਗਟ ਗਟ ਕਰ ਕੇ ਪੀਆ ਕਰ।
 
हरि हो हो लिखे लिलाट ॥१॥ रहाउ ॥
Har ho ho likẖe lilāt. ||1|| rahā▫o.
The Lord has written this destiny on my forehead. ||1||Pause||
ਹਰੀ ਦਾ ਪ੍ਰੇਮ ਮੇਰੇ ਮੱਥੇ ਦੀ ਪ੍ਰਾਲਭਧ ਵਿੱਚ ਲਿਖਿਆ ਹੋਇਆ ਹੈ। ਠਹਿਰਾਉ।
ਹੋ = ਹੇ ਭਾਈ! ਲਿਲਾਟ = ਮੱਥੇ ਉੱਤੇ ॥੧॥ ਰਹਾਉ ॥ਤੇਰੇ ਮੱਥੇ ਦੇ ਲੇਖ ਉੱਘੜ ਪੈਣਗੇ ॥੧॥ ਰਹਾਉ ॥
 
खट करम किरिआ करि बहु बहु बिसथार सिध साधिक जोगीआ करि जट जटा जट जाट ॥
Kẖat karam kiri▫ā kar baho baho bisthār siḏẖ sāḏẖik jogī▫ā kar jat jatā jat jāt.
Some perform the six rituals and rites; the Siddhas, seekers and Yogis put on all sorts of pompous shows, with their hair all tangled and matted.
ਕਈ ਛੇ ਪ੍ਰਕਾਰ ਦੇ ਕਰਮਕਾਡ ਅਤੇ ਕਰਮ ਕਰਦੇ ਹਨ ਪੂਰਨ ਪੂਰਸ਼, ਅਭਿਆਸੀ ਅਤੇ ਯੋਗੀ ਘਣੇਰੇ ਹੀ ਅਡੰਬਰ ਰਚਦੇ ਹਨ। ਕਈ ਜਟਾਜੂਟ ਰਹਿੰਦੇ ਹਨ ਅਤੇ ਕਈ ਲਿਟਾ ਅਤੇ ਗੁੰਦੇ ਹੋਏ ਵਾਲ ਰਖਦੇ ਹਨ।
ਖਟ ਕਰਮ = ਛੇ ਧਾਰਮਿਕ ਕਰਮ। ਕਰਿ = ਕਰ। ਬਿਸਥਾਰ = ਖਿਲਾਰਾ। ਸਿਧ = ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ। ਸਾਧਿਕ = ਸਾਧਨ ਕਰਨ ਵਾਲੇ। ਕਰਿ ਜਟ ਜਟਾ = ਜਟਾਂ ਧਾਰ ਕੇ।(ਪੰਡਿਤਾਂ ਵਾਂਗ ਸ਼ਾਸਤ੍ਰਾਂ ਦੇ ਦੱਸੇ ਹੋਏ) ਛੇ ਕਰਮਾਂ ਦੀ ਕਿਰਿਆ ਕਰ ਕੇ (ਇਹੋ ਜਿਹੇ) ਹੋਰ ਬਥੇਰੇ ਖਿਲਾਰੇ ਕਰ ਕੇ, ਸਿੱਧਾਂ ਜੋਗੀਆਂ ਸਾਧਿਕਾਂ ਵਾਂਗ ਜਟਾਂ ਧਾਰ ਕੇ,
 
करि भेख न पाईऐ हरि ब्रहम जोगु हरि पाईऐ सतसंगती उपदेसि गुरू गुर संत जना खोलि खोलि कपाट ॥१॥
Kar bẖekẖ na pā▫ī▫ai har barahm jog har pā▫ī▫ai saṯsangṯī upḏes gurū gur sanṯ janā kẖol kẖol kapāt. ||1||
Yoga - Union with the Lord God - is not obtained by wearing religious robes; the Lord is found in the Sat Sangat, the True Congregation, and the Guru's Teachings. The humble Saints throw the doors wide open. ||1||
ਭੇਸ ਧਾਰਨ ਕਰਨ ਦੁਆਰਾ, ਹਰੀ ਸਾਈਂ ਦਾ ਮਿਲਾਪ ਪ੍ਰਾਪਤ ਨਹੀਂ ਹੁੰਦਾ। ਸਾਧ ਸੰਗਤ ਅਤੇ ਵੱਡੇ ਗੁਰਾਂ ਦੀ ਸਿਖਿਆ ਰਾਹੀਂ ਹਰੀ ਮਿਲਦਾ ਹੈ। ਨੇਕ ਪੁਰਸ਼ ਮੋਖਸ਼ ਦੇ ਦਰਵਾਜੇ ਨੂੰ ਪੂਰੀ ਤਰ੍ਹਾਂ ਖੋਲ੍ਹ ਦਿੰਦੇ ਹਨ?
ਭੇਖ = ਧਾਰਮਿਕ ਬਾਣਾ। ਬ੍ਰਹਮ ਜੋਗੁ = ਪਰਮਾਤਮਾ ਦਾ ਮਿਲਾਪ। ਖੋਲਿ ਕਪਾਟ = ਆਪਣੇ ਮਨ ਦੇ ਕਵਾੜ ਖੋਲ੍ਹ ਲੈ ॥੧॥ਧਾਰਮਿਕ ਪਹਿਰਾਵੇ ਪਾਣ ਨਾਲ ਪਰਮਾਤਮਾ ਦਾ ਮਿਲਾਪ ਹਾਸਲ ਨਹੀਂ ਕਰ ਸਕੀਦਾ। ਪਰਮਾਤਮਾ ਮਿਲਦਾ ਹੈ ਸਾਧ ਸੰਗਤ ਵਿਚ। (ਇਸ ਵਾਸਤੇ, ਹੇ ਭਾਈ!) ਸੰਤ ਜਨਾਂ ਦੀ ਸੰਗਤ ਵਿਚ ਰਹਿ ਕੇ ਗੁਰੂ ਦੇ ਉਪਦੇਸ਼ ਨਾਲ ਤੂੰ ਆਪਣੇ ਮਨ ਦੇ ਕਵਾੜ ਖੋਲ੍ਹ ॥੧॥
 
तू अपर्मपरु सुआमी अति अगाहु तू भरपुरि रहिआ जल थले हरि इकु इको इक एकै हरि थाट ॥
Ŧū aprampar su▫āmī aṯ agāhu ṯū bẖarpur rahi▫ā jal thale har ik iko ik ekai har thāt.
O my Lord and Master, You are the farthest of the far, utterly unfathomable. You are totally pervading the water and the land. You alone are the One and Only Unique Lord of all creation.
ਤੂੰ ਹੇ, ਪ੍ਰਭੂ! ਪਰੇ ਤੋਂ ਪਰਮ ਪਰੇ ਹੈਂ ਅਤੇ ਅਤਿਅੰਤ ਹੀ ਅਥਾਹ ਹੈਂ। ਤੂੰ ਪਾਣੀ ਅਤੇ ਧਰਤੀ ਵਿੱਚ ਪੂਰੀ ਤਰ੍ਹਾਂ ਵਿਆਪਕ ਹੈ। ਤੂੰ ਕੱਲਮ ਕੱਲੇ ਨੇ ਹੀ, ਹੇ ਅਦੁੱਤੀ ਵਾਹਦ ਸੁਆਮੀ ਮਾਲਕ! ਰਚਨਾ ਰਚੀ ਹੈ।
ਅਪਰੰਪਰੁ = ਪਰੇ ਤੋਂ ਪਰੇ। ਅਗਾਹੁ = ਅਥਾਹ, ਬਹੁਤ ਹੀ ਡੂੰਘਾ। ਭਰਪੁਰਿ ਰਹਿਆ = ਸਭ ਥਾਈਂ ਵਿਆਪਕ ਹੈਂ। ਥਾਟ = ਬਣਾਵਟ, ਪੈਦਾਇਸ਼, ਉਤਪੱਤੀ।ਹੇ ਪ੍ਰਭੂ! ਹੇ ਮਾਲਕ! ਤੂੰ ਪਰੇ ਤੋਂ ਪਰੇ ਹੈਂ, ਤੂੰ ਬਹੁਤ ਅਥਾਹ ਹੈਂ, ਤੂੰ ਪਾਣੀ ਵਿਚ ਧਰਤੀ ਵਿਚ ਹਰ ਥਾਂ ਵਿਆਪਕ ਹੈਂ। ਹੇ ਹਰੀ! ਇਹ ਸਾਰੀ ਜਗਤ-ਉਤਪੱਤੀ ਸਿਰਫ਼ ਤੇਰੀ ਹੀ ਹੈ।
 
तू जाणहि सभ बिधि बूझहि आपे जन नानक के प्रभ घटि घटे घटि घटे घटि हरि घाट ॥२॥४॥१०॥
Ŧū jāṇėh sabẖ biḏẖ būjẖėh āpe jan Nānak ke parabẖ gẖat gẖate gẖat gẖate gẖat har gẖāt. ||2||4||10||
You alone know all Your ways and means. You alone understand Yourself. Servant Nanak's Lord God is in each heart, in every heart, in the home of each and every heart. ||2||4||10||
ਤੂੰ, ਹੇ ਸੁਆਮੀ! ਸਾਰੀਆਂ ਜੁਗਤੀਆਂ ਨੂੰ ਜਾਣਦਾ ਹੈ, ਅਤੇ ਆਪ ਹੀ ਹਰ ਗਲ ਨੂੰ ਸਮਝਦਾ ਹੈ। ਹਰ ਇਕਸ ਦਿਲ ਅੰਦਰ ਗੋਲੇ ਨਾਨਕ ਦਾ ਸੁਆਮੀ ਹੀ ਰਮਿਆ ਹੋਇਆ ਹੈ।
ਆਪੇ = ਆਪ ਹੀ। ਸਭ ਬਿਧਿ = ਸਾਰੇ ਢੰਗ। ਘਟਿ ਘਟੇ = ਹਰੇਕ ਘਟ ਵਿਚ ॥੨॥੪॥੧੦॥(ਇਸ ਸ੍ਰਿਸ਼ਟੀ ਬਾਰੇ) ਤੂੰ ਸਾਰੇ ਢੰਗ ਜਾਣਦਾ ਹੈਂ, ਤੂੰ ਆਪ ਹੀ ਸਮਝਦਾ ਹੈਂ। ਹੇ ਦਾਸ ਨਾਨਕ ਦੇ ਪ੍ਰਭੂ! ਤੂੰ ਹਰੇਕ ਸਰੀਰ ਵਿਚ ਹਰੇਕ ਸਰੀਰ ਵਿਚ ਮੌਜੂਦ ਹੈਂ ॥੨॥੪॥੧੦॥
 
कानड़ा महला ४ ॥
Kānṛā mėhlā 4.
Kaanraa, Fourth Mehl:
ਕਾਨੜਾ ਚੌਥੀ ਪਾਤਿਸ਼ਾਹੀ।
xxxXXX
 
जपि मन गोबिद माधो ॥
Jap man gobiḏ māḏẖo.
O mind, chant and meditate on the Lord, the Lord of the Universe.
ਹੇ ਮੇਰੀ ਜਿੰਦੜੀਏ! ਤੂੰ ਜਗਤ ਦੇ ਮਾਲਕ ਅਤੇ ਧਨ-ਦੌਲਤ ਦੇ ਸੁਆਮੀ ਦਾ ਸਿਮਰਨ ਕਰ।
ਜਪਿ = ਜਪਿਆ ਕਰ। ਮਨ = ਹੇ ਮਨ! ਮਾਧੋ = ਮਾਧਵ, ਮਾਇਆ ਦਾ ਪਤੀ (ਮਾ-ਧਵ, ਧਵ = ਪਤੀ। ਮਾ = ਮਾਇਆ)।ਹੇ ਮਨ! ਮਾਇਆ ਦੇ ਪਤੀ ਗੋਬਿੰਦ ਦਾ ਨਾਮ ਜਪਿਆ ਕਰੋ,
 
हरि हरि अगम अगाधो ॥
Har har agam agāḏẖo.
The Lord, Har, Har, is inaccessible and unfathomable.
ਪਹੁੰਚ ਤੋਂ ਪਰੇ ਅਤੇ ਸੋਚ ਸਮਝ ਤੋਂ ਉਚੇਰਾ ਹੈ ਮੇਰਾ ਸੁਆਮੀ ਮਾਲਕ।
ਅਗਮ = ਅਪਹੁੰਚ। ਅਗਾਧੋ = ਅਥਾਹ।ਜੋ ਅਪਹੁੰਚ ਹੈ ਤੇ ਅਥਾਹ ਹੈ।
 
मति गुरमति हरि प्रभु लाधो ॥
Maṯ gurmaṯ har parabẖ lāḏẖo.
Through the Guru's Teachings, my intellect attains the Lord God.
ਹੇ ਮੇਰੇ ਮਨ! ਤੂੰ ਗੁਰਾਂ ਦੇ ਉਪਦੇਸ਼ ਰਾਹੀਂ ਆਪਣੇ ਵਾਹਿਗੁਰੂ ਸੁਆਮੀ ਨੂੰ ਪ੍ਰਾਪਤ ਹੋ,
ਲਾਧੋ = ਲੱਭ ਪੈਂਦਾ ਹੈ।ਉਸ ਮਨੁੱਖ ਨੂੰ ਗੁਰੂ ਦੀ ਮੱਤ ਦੀ ਰਾਹੀਂ ਪਰਮਾਤਮਾ ਲੱਭ ਪੈਂਦਾ ਹੈ,
 
धुरि हो हो लिखे लिलाधो ॥१॥ रहाउ ॥
Ḏẖur ho ho likẖe lilāḏẖo. ||1|| rahā▫o.
This is the pre-ordained destiny written on my forehead. ||1||Pause||
ਕਿਉਂਕਿ ਤੇਰੇ ਮੱਥੇ ਉਤੇ ਮੁੱਢ ਦੀ ਲਿਖੀ ਹੋਈ ਐਸੀ ਲਿਖਤਕਾਰ ਹੈ। ਠਹਿਰਾਉ।
ਹੋ = ਹੇ ਭਾਈ! ਧੁਰਿ = ਧੁਰ ਦਰਗਾਹ ਤੋਂ। ਲਿਲਾਧੋ = ਲਿਲਾਟ ਉੱਤੇ, ਮੱਥੇ ਉੱਤੇ ॥੧॥ ਰਹਾਉ ॥ਜਿਸ ਦੇ ਮੱਥੇ ਤੇ ਧੁਰ ਦਰਗਾਹ ਤੋਂ (ਪ੍ਰਭੂ-ਮਿਲਾਪ ਦਾ ਲੇਖ) ਲਿਖਿਆ ਹੁੰਦਾ ਹੈ ॥੧॥ ਰਹਾਉ ॥
 
बिखु माइआ संचि बहु चितै बिकार सुखु पाईऐ हरि भजु संत संत संगती मिलि सतिगुरू गुरु साधो ॥
Bikẖ mā▫i▫ā sancẖ baho cẖiṯai bikār sukẖ pā▫ī▫ai har bẖaj sanṯ sanṯ sangṯī mil saṯgurū gur sāḏẖo.
Collecting the poison of Maya, people think of all sorts of evil. But peace is found only by vibrating and meditating on the Lord; with the Saints, in the Sangat, the Society of the Saints, meet the True Guru, the Holy Guru.
ਜਹਿਰੀਲੀ ਧਨ-ਦੌਲਤ ਇਕੱਤਰ ਕਰ, ਇਨਸਾਨ ਬਹੁਤਿਆਂ ਬਦੀਆਂ ਸੋਚਦਾ ਹੈ। ਕੇਵਲ ਸਾਧੂਆਂ ਦੀ ਸਾਧ ਸੰਗਤ ਅਤੇ ਵੱਡੇ ਸਾਧ ਸਰੂਪ ਸੱਚੇ ਗੁਰਾਂ ਨਾਲ ਮਿਲ ਕੇ ਆਪਣੇ ਵਾਹਿਗੁਰੂ ਦਾ ਆਰਾਧਨ ਕਰਨ ਦੁਆਰਾ ਹੀ ਉਹ ਆਰਾਮ ਪਾ ਸਕਦਾ ਹੈ।
ਬਿਖੁ = ਆਤਮਕ ਮੌਤ ਲਿਆਉਣ ਵਾਲਾ ਜ਼ਹਰ। ਸੰਚਿ = ਇਕੱਠੀ ਕਰ ਕੇ। ਚਿਤੈ = ਚਿਤਵੈ, ਚਿਤਵਦਾ ਹੈ। ਮਿਲਿ = ਮਿਲ ਕੇ।ਆਤਮਕ ਮੌਤ ਲਿਆਉਣ ਵਾਲੀ ਮਾਇਆ ਨੂੰ ਇਕੱਠੀ ਕਰ ਕੇ ਮਨੁੱਖ ਅਨੇਕਾਂ ਵਿਕਾਰ ਚਿਤਵਨ ਲੱਗ ਪੈਂਦਾ ਹੈ। ਸਾਧ ਸੰਗਤ ਵਿਚ ਮਿਲ ਕੇ, ਗੁਰੂ ਸਤਿਗੁਰੂ ਨੂੰ ਮਿਲ ਕੇ ਹਰਿ-ਨਾਮ ਦਾ ਭਜਨ ਕਰਿਆ ਕਰ (ਇਸ ਤਰ੍ਹਾਂ ਹੀ) ਸੁਖ ਮਿਲ ਸਕਦਾ ਹੈ।
 
जिउ छुहि पारस मनूर भए कंचन तिउ पतित जन मिलि संगती सुध होवत गुरमती सुध हाधो ॥१॥
Ji▫o cẖẖuhi pāras manūr bẖa▫e kancẖan ṯi▫o paṯiṯ jan mil sangṯī suḏẖ hovaṯ gurmaṯī suḏẖ hāḏẖo. ||1||
Just as when the iron slag is transmuted into gold by touching the Philosopher's Stone - when the sinner joins the Sangat, he becomes pure, through the Guru's Teachings. ||1||
ਜਿਸ ਤਰ੍ਹਾਂ ਮਲੀਣ ਲੋਹਾ, ਅਮੋਲਕ ਪੱਥਰ ਨਾਲ ਲੱਗ ਸੋਨਾ ਹੋ ਜਾਂਦਾ ਹੈ, ਏਸੇ ਤਰ੍ਹਾਂ ਹੀ ਇਕ ਪਾਪੀ ਪੁਰਸ਼ ਸਤਿਸੰਗਤ ਅੰਦਰ ਗੁਰਾਂ ਦੇ ਉਪਦੇਸ਼ ਨੂੰ ਪ੍ਰਾਪਤ ਹੋ ਬੇਦਾਗ ਹੋ ਜਾਂਦਾ ਹੈ ਅਤੇ ਪਾਵਨ ਪਵਿੱਤਰ ਬਣ ਜਾਂਦਾ ਹੈ।
ਛੁਹਿ = ਛੁਹ ਕੇ। ਮਨੂਰ = ਸੜਿਆ ਹੋਇਆ ਲੋਹਾ। ਕੰਚਨ = ਸੋਨਾ। ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ। ਸੁਧ = ਪਵਿੱਤਰ। ਸੁਧ ਹਾਧੋ = ਸੁੱਧ ਹੋ ਜਾਂਦੇ ਹਨ ॥੧॥ਜਿਵੇਂ ਪਾਰਸ ਨਾਲ ਛੁਹ ਕੇ ਸੜਿਆ ਹੋਇਆ ਲੋਹਾ ਸੋਨਾ ਬਣ ਜਾਂਦਾ ਹੈ; ਤਿਵੇਂ ਹੀ ਵਿਕਾਰੀ ਮਨੁੱਖ ਸਾਧ ਸੰਗਤ ਵਿਚ ਮਿਲ ਕੇ, ਗੁਰੂ ਦੀ ਮੱਤ ਲੈ ਕੇ, ਸੁੱਚੇ ਜੀਵਨ ਵਾਲੇ ਬਣ ਜਾਂਦੇ ਹਨ ॥੧॥
 
जिउ कासट संगि लोहा बहु तरता तिउ पापी संगि तरे साध साध संगती गुर सतिगुरू गुर साधो ॥
Ji▫o kāsat sang lohā baho ṯarṯā ṯi▫o pāpī sang ṯare sāḏẖ sāḏẖ sangṯī gur saṯgurū gur sāḏẖo.
Just like the heavy iron which is carried across on the wooden raft, sinners are carried across in the Saadh Sangat, the Company of the Holy, and the Guru, the True Guru, the Holy Guru.
ਜਿਸ ਤਰ੍ਹਾਂ ਲਕੜ ਦੀ ਬੇੜੀ ਨਾਲ ਬਹੁਤਾ ਲੋਹਾ ਪਾਰ ਉਤਰ ਜਾਂਦਾ ਹੈ, ਏਸੇ ਤਰ੍ਹਾਂ ਹੀ ਸੰਤ ਸੰਤਿਸੰਗਤ ਅਤੇ ਵੱਡੇ, ਵਿਸ਼ਾਲ ਅਤੇ ਸੰਤ ਸਰੂਪ ਸੱਚੇ ਗੁਰੂ ਜੀ ਪਾਬਰਾਂ ਨੂੰ ਪਾਰ ਕਰ ਦਿੰਦੇ ਹਨ।
ਕਾਸਟ ਸੰਗਿ = ਕਾਠ ਨਾਲ, ਬੇੜੀ ਦੀ ਸੰਗਤ ਵਿਚ।ਜਿਵੇਂ ਕਾਠ (ਬੇੜੀ) ਦੀ ਸੰਗਤ ਵਿਚ ਬਹੁਤ ਲੋਹਾ (ਨਦੀ ਤੋਂ) ਪਾਰ ਲੰਘ ਜਾਂਦਾ ਹੈ, ਤਿਵੇਂ ਵਿਕਾਰੀ ਮਨੁੱਖ ਭੀ ਸਾਧ ਸੰਗਤ ਵਿਚ ਗੁਰੂ ਦੀ ਸੰਗਤ ਵਿਚ ਰਹਿ ਕੇ (ਸੰਸਾਰ-ਸਮੁੰਦਰ ਤੋਂ) ਤਰ ਜਾਂਦੇ ਹਨ।
 
चारि बरन चारि आस्रम है कोई मिलै गुरू गुर नानक सो आपि तरै कुल सगल तराधो ॥२॥५॥११॥
Cẖār baran cẖār āsram hai ko▫ī milai gurū gur Nānak so āp ṯarai kul sagal ṯarāḏẖo. ||2||5||11||
There are four castes, four social classes, and four stages of life. Whoever meets the Guru, Guru Nanak, is himself carried across, and he carries all his ancestors and generations across as well. ||2||5||11||
ਚੌਹਾਂ ਜਾਤਾ ਅਤੇ ਚੌਹਾਂ ਹੀ ਸੰਪ੍ਰਦਾਵਾ ਵਿਚੋਂ ਜੋ ਕਸਈ ਭੀ ਵਿਸ਼ਾਲ ਗੁਰੂ ਨਾਨਕ ਦੇਵ ਜੀ ਨੂੰ ਮਿਲ ਪੈਂਦਾ ਹੈ, ਉਹ ਖੁਦ ਤਰ ਜਾਂਦਾ ਹੈ ਅਤੇ ਆਪਣੀਆਂ ਸਾਰੀਆਂ ਪੀੜ੍ਹੀਆਂ ਨੂੰ ਭੀ ਤਾਰ ਲੈਂਦਾ ਹੈ।
ਚਾਰਿ ਬਰਨ = ਬ੍ਰਾਹਮਣ, ਖੱਤ੍ਰੀ, ਵੈਸ਼, ਸ਼ੂਦਰ। ਚਾਰਿ ਆਸ੍ਰਮ = ਬ੍ਰਹਮ ਚਰਜ, ਗ੍ਰਿਹਸਤ, ਵਾਨਪ੍ਰਸਤ, ਸੰਨਿਆਸ ॥੨॥੫॥੧੧॥ਹੇ ਨਾਨਕ! (ਬ੍ਰਾਹਮਣ ਖੱਤ੍ਰੀ ਆਦਿਕ) ਚਾਰ ਵਰਨ (ਪ੍ਰਸਿੱਧ) ਹਨ, (ਬ੍ਰਹਮ ਚਰਜ ਆਦਿਕ) ਚਾਰ ਆਸ਼੍ਰਮ (ਪ੍ਰਸਿੱਧ) ਹਨ, (ਇਹਨਾਂ ਵਿਚੋਂ) ਜਿਹੜਾ ਭੀ ਕੋਈ ਗੁਰੂ ਨੂੰ ਮਿਲਦਾ ਹੈ, ਉਹ ਆਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ, ਅਤੇ ਆਪਣੀਆਂ ਸਾਰੀਆਂ ਕੁਲਾਂ ਨੂੰ ਭੀ ਪਾਰ ਲੰਘਾ ਲੈਂਦਾ ਹੈ ॥੨॥੫॥੧੧॥
 
कानड़ा महला ४ ॥
Kānṛā mėhlā 4.
Kaanraa, Fourth Mehl:
ਕਾਨੜਾ ਚੌਥੀ ਪਾਤਿਸ਼ਾਹੀ।
xxxXXX
 
हरि जसु गावहु भगवान ॥
Har jas gāvhu bẖagvān.
Sing the Praises of the Lord God.
ਹੇ ਇਨਸਾਨ! ਤੂੰ ਆਪਣੇ ਵਾਹਿਗੁਰੂ ਕੀਰਤੀਮਾਨ ਪ੍ਰਭੂ ਦੀ ਮਹਿਮਾ ਗਾਇਨ ਕਰ।
ਜਸੁ = ਸਿਫ਼ਤ-ਸਾਲਾਹ।ਹੇ ਭਾਈ! ਹਰੀ ਦੇ ਭਗਵਾਨ ਦੇ ਗੁਣ ਗਾਇਆ ਕਰੋ।
 
जसु गावत पाप लहान ॥
Jas gāvaṯ pāp lahān.
Singing His Praises, sins are washed away.
ਸਾਹਿਬ ਦੀ ਉਸਤਤੀ ਗਾਇਨ ਕਰਨ ਦੁਆਰਾ, ਤੇਰੇ ਕਸਮਲ ਧੋਤੇ ਜਾਣਗੇ।
ਗਾਵਤ = ਗਾਂਦਿਆਂ। ਲਹਾਨ = ਲਹਿ ਜਾਂਦੇ ਹਨ।(ਹਰੀ ਦੇ) ਗੁਣ ਗਾਂਦਿਆਂ ਪਾਪ ਦੂਰ ਹੋ ਜਾਂਦੇ ਹਨ।
 
मति गुरमति सुनि जसु कान ॥
Maṯ gurmaṯ sun jas kān.
Through the Word of the Guru's Teachings, listen to His Praises with your ears.
ਗੁਰਾਂ ਦੀ ਸਿਖਮਤ ਅਤੇ ਉਪਦੇਸ਼ ਰਾਹੀਂ, ਤੂੰ ਆਪਣੇ ਕੰਨਾਂ ਨਾਲ ਸਾਈਂ ਦੀ ਸਿਫ਼ਤ ਸ਼ਲਾਘਾ ਸ੍ਰਵਣ ਕਰ।
ਸੁਨਿ = ਸੁਣਿਆ ਕਰ। ਕਾਨ = ਕੰਨਾਂ ਨਾਲ।ਹੇ ਭਾਈ! ਗੁਰੂ ਦੀ ਮੱਤ ਲੈ ਕੇ (ਆਪਣੇ) ਕੰਨਾਂ ਨਾਲ ਹਰੀ ਦੀ ਸਿਫ਼ਤ-ਸਾਲਾਹ ਸੁਣਿਆ ਕਰ,
 
हरि हो हो किरपान ॥१॥ रहाउ ॥
Har ho ho kirpān. ||1|| rahā▫o.
The Lord shall be Merciful to you. ||1||Pause||
ਇਸ ਤਰ੍ਹਾਂ ਸੁਆਮੀ ਤੇਰੇ ਉਤੇ ਮਿਹਰਵਾਨ ਹੋ ਜਾਵੇਗਾ ਠਹਿਰਾਉ।
ਹੋ = ਹੇ ਭਾਈ! ਕਿਰਪਾਲ = ਦਇਆਵਾਨ ॥੧॥ ਰਹਾਉ ॥ਹਰਿ ਦਇਆਵਾਨ ਹੋ ਜਾਂਦਾ ਹੈ ॥੧॥ ਰਹਾਉ ॥