Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

क्रिपा क्रिपा क्रिपा करि हरि जीउ करि किरपा नामि लगावैगो ॥
Kirpā kirpā kirpā kar har jī▫o kar kirpā nām lagāvaigo.
Mercy, mercy, mercy - O Dear Lord, please shower Your Mercy on me, and attach me to Your Name.
ਹੇ ਮਹਾਰਾਜ ਮਾਲਕ! ਤੂੰ ਮੇਰੇ ਉਤੇ ਮਿਹਰ ਦਿਆ ਅਤੇ ਮਿਹਰਬਾਨੀ ਧਾਰ ਅਤੇ ਮਿਹਰ ਧਾਰ ਕੇ ਤੂੰ ਮੈਨੂੰ ਆਪਣੇ ਨਾਮ ਨਾਲ ਜੋੜ ਲੈ।
ਹਰਿ ਜੀਉ = ਹੇ ਪ੍ਰਭੂ ਜੀ! ਕਰਿ = ਕਰ ਕੇ। ਨਾਮਿ = ਨਾਮ ਵਿਚ। ਲਗਾਵੈਗੋ = ਜੋੜ ਦੇਂਦਾ ਹੈ।ਹੇ ਪ੍ਰਭੂ ਜੀ! ਮਿਹਰ ਕਰ, ਮਿਹਰ ਕਰ, ਮਿਹਰ ਕਰ, (ਤੇ, ਆਪਣੇ ਨਾਮ ਵਿਚ ਜੋੜੀ ਰੱਖ। ਪਰਮਾਤਮਾ ਆਪ ਹੀ) ਮਿਹਰ ਕਰ ਕੇ (ਜੀਵ ਨੂੰ ਆਪਣੇ) ਨਾਮ ਵਿਚ ਜੋੜਦਾ ਹੈ।
 
करि किरपा सतिगुरू मिलावहु मिलि सतिगुर नामु धिआवैगो ॥१॥
Kar kirpā saṯgurū milāvhu mil saṯgur nām ḏẖi▫āvaigo. ||1||
Please be Merciful, and lead me to meet the True Guru; meeting the True Guru, I meditate on the Naam, the Name of the Lord. ||1||
ਮਿਹਰ ਧਾਰ ਕੇ ਤੂੰ ਮੈਨੂੰ ਸੱਚੇ ਗੁਰਾਂ ਨਾਲ ਮਿਲਾ ਦੇ। ਸੱਚੇ ਗੁਰਾਂ ਨਾਲ ਮਿਲਣ ਦੁਆਰਾ, ਾ ਮੈਂ ਤੇਰਾ ਨਾਮ ਦਾ ਸਿਮਰਨ ਕਰਾਗਾਂ, ਹੇ ਮੇਰੇ ਮਾਲਕ!
ਮਿਲਿ = ਮਿਲ ਕੇ। ਧਿਆਵੈਗੋ = ਧਿਆਵੈ, ਸਿਮਰਦਾ ਹੈ ॥੧॥ਹੇ ਪ੍ਰਭੂ ਜੀ! ਮਿਹਰ ਕਰ ਕੇ ਗੁਰੂ ਮਿਲਾਵੋ। ਗੁਰੂ ਨੂੰ ਮਿਲ ਕੇ ਹੀ (ਜੀਵ ਤੇਰਾ) ਨਾਮ ਸਿਮਰ ਸਕਦਾ ਹੈ ॥੧॥
 
जनम जनम की हउमै मलु लागी मिलि संगति मलु लहि जावैगो ॥
Janam janam kī ha▫umai mal lāgī mil sangaṯ mal lėh jāvaigo.
The filth of egotism from countless incarnations sticks to me; joining the Sangat, the Holy Congregation, this filth is washed away.
ਅਨੇਕਾ ਜਨਮਾਂ ਦੇ ਹੰਕਾਰ ਦੀ ਮੈਲ ਮੈਨੂੰ ਚਿਮੜੀ ਹੋਈ ਅਤੇ ਸਾਧ-ਸੰਗਤ ਨਾਲ ਜੁੜਨ ਦੁਆਰਾ ਇਹ ਮੈਲ ਧੋਤੀ ਜਾ ਸਕਦੀ ਹੈ।
ਮਲੁ = ਮੈਲ।(ਜੀਵ ਨੂੰ) ਅਨੇਕਾਂ ਜਨਮਾਂ ਦੀ ਹਉਮੈ ਦੀ ਮੈਲ ਚੰਬੜੀ ਆਉਂਦੀ ਹੈ, ਸਾਧ ਸੰਗਤ ਵਿਚ ਮਿਲ ਕੇ ਇਹ ਮੈਲ ਲਹਿ ਜਾਂਦੀ ਹੈ।
 
जिउ लोहा तरिओ संगि कासट लगि सबदि गुरू हरि पावैगो ॥२॥
Ji▫o lohā ṯari▫o sang kāsat lag sabaḏ gurū har pāvaigo. ||2||
As iron is carried across if it is attached to wood, one who is attached to the Word of the Guru's Shabad finds the Lord. ||2||
ਜਿਸ ਤਰ੍ਹਾ ਲੱਕੜ ਨਾਲ ਜੁੜਿਆ ਹੋਇਆ ਲੋਹਾ ਪਾਰ ਉਤਰ ਜਾਂਦਾ ਹੈ ਏਸੇ ਤਰ੍ਹਾਂ ਹੀ ਗੁਰਾ ਦੀ ਬਾਣੀ ਜਾਲ ਜੁੜਿਆ ਹੋਇਆ ਜੀਵ ਪ੍ਰਭੂ ਨੂੰ ਪਾ ਲੈਂਦਾ ਹੈ।
ਕਾਸਟ = ਕਾਠ, ਲੱਕੜੀ, ਬੇੜੀ। ਲਗਿ ਸਬਦਿ = ਸ਼ਬਦ ਵਿਚ ਲੱਗ ਕੇ ॥੨॥ਜਿਵੇਂ ਲੋਹਾ ਕਾਠ (ਦੀ ਬੇੜੀ) ਨਾਲ ਲੱਗ ਕੇ (ਨਦੀ ਤੋਂ) ਪਾਰ ਲੰਘ ਜਾਂਦਾ ਹੈ, ਤਿਵੇਂ ਗੁਰੂ ਦੇ ਸ਼ਬਦ ਵਿਚ ਜੁੜ ਕੇ (ਮਨੁੱਖ) ਪਰਮਾਤਮਾ ਨੂੰ ਮਿਲ ਪੈਂਦਾ ਹੈ ॥੨॥
 
संगति संत मिलहु सतसंगति मिलि संगति हरि रसु आवैगो ॥
Sangaṯ sanṯ milhu saṯsangaṯ mil sangaṯ har ras āvaigo.
Joining the Society of the Saints, joining the Sat Sangat, the True Congregation, you shall come to receive the Sublime Essence of the Lord.
ਤੂੰ ਸਾਧ ਸੰਗਤ, ਵਾਹਿਗੁਰੂ ਦੇ ਪਿਆਰਿਆ ਦੀ ਬੈਠਕ ਨਾਲ ਜੁੜ ਜਾ। ਕਿਉਂਕਿ ਸਤਿਸੰਗਤ ਨਾਲ ਮਿਲ ਜਾਣ ਦੁਆਰਾ, ਤੂੰ ਪ੍ਰਭੂ ਦੇ ਨਾਮ ਅੰਮਿਤ ਨੂੰ ਪਾ ਲਵੇਗਾ।
ਹਰਿ ਰਸੁ = ਹਰਿ-ਨਾਮ ਦਾ ਆਨੰਦ।ਸੰਤ ਜਨਾਂ ਦੀ ਸੰਗਤ ਸਾਧ ਸੰਗਤ ਵਿਚ ਮਿਲ ਬੈਠਿਆ ਕਰੋ, ਸਾਧ ਸੰਗਤ ਵਿਚ ਮਿਲ ਕੇ ਪਰਮਾਤਮਾ ਦੇ ਨਾਮ ਦਾ ਆਨੰਦ ਆਉਣ ਲੱਗ ਪੈਂਦਾ ਹੈ।
 
बिनु संगति करम करै अभिमानी कढि पाणी चीकड़ु पावैगो ॥३॥
Bin sangaṯ karam karai abẖimānī kadẖ pāṇī cẖīkaṛ pāvaigo. ||3||
But not joining the Sangat, and committing actions in egotistical pride, is like drawing out clean water, and throwing it in the mud. ||3||
ਜੋ ਕੋਈ ਸਤਿਸੰਗਤ ਨਹੀਂ ਕਰਦਾ ਅਤੇ ਹੰਕਾਰੀ ਅਮਲ ਕਮਾਉਂਦਾ ਹੈ, ਉਹ ਉਸ ਦੀ ਮਾਨੰਦ ਹੈ ਜੋ ਜਲ ਨੂੰ ਕੱਢ ਕੇ ਗਾਰੇ ਵਿੱਚ ਸੁਟ ਪਾਉਂਦਾ ਹੈ।
ਕਰਮ = (ਨਾਮ ਤੋਂ ਬਿਨਾ ਹੋਰ ਹੋਰ) ਕਰਮ। ਕਢਿ = ਕੱਢ ਕੇ ॥੩॥ਪਰ ਅਹੰਕਾਰੀ ਮਨੁੱਖ ਸਾਧ ਸੰਗਤ ਤੋਂ ਵਾਂਜਿਆ ਰਹਿ ਕੇ (ਹੋਰ ਹੋਰ) ਕਰਮ ਕਰਦਾ ਹੈ, (ਅਜਿਹਾ ਮਨੁੱਖ ਆਪਣੇ ਭਾਂਡੇ ਵਿਚੋਂ) ਪਾਣੀ ਕੱਢ ਕੇ (ਉਸ ਵਿਚ) ਚਿੱਕੜ ਪਾਈ ਜਾ ਰਿਹਾ ਹੈ ॥੩॥
 
भगत जना के हरि रखवारे जन हरि रसु मीठ लगावैगो ॥
Bẖagaṯ janā ke har rakẖvāre jan har ras mīṯẖ lagāvaigo.
The Lord is the Protector and Saving Grace of His humble devotees. The Lord's Sublime Essence seems so sweet to these humble beings.
ਵਾਹਿਗੁਰੂ ਸਾਧੂ ਸਰੂਪ ਪੁਰਸ਼ਾਂ ਦਾ ਰਖਵਾਲਾ ਹੈ ਅਤੇ ਵਾਹਿਗੁਰੂ ਦਾ ਨਾਮ ਅੰਮ੍ਰਿਤ ਸਾਧੂਆਂ ਨੂੰ ਮਿੱਠਾ ਲਗਦਾ ਹੈ।
ਰਖਵਾਰੇ = ਰਾਖੇ। ਮੀਠ = ਮਿੱਠਾ, ਸੁਆਦਲਾ।ਪ੍ਰਭੂ ਜੀ ਆਪਣੇ ਭਗਤਾਂ ਦੇ ਆਪ ਰਾਖੇ ਬਣੇ ਰਹਿੰਦੇ ਹਨ, (ਤਾਹੀਏਂ) ਭਗਤ ਜਨਾਂ ਨੂੰ ਹਰਿ-ਨਾਮ ਦਾ ਰਸ ਮਿੱਠਾ ਲੱਗਦਾ ਹੈ।
 
खिनु खिनु नामु देइ वडिआई सतिगुर उपदेसि समावैगो ॥४॥
Kẖin kẖin nām ḏe▫e vadi▫ā▫ī saṯgur upḏes samāvaigo. ||4||
Each and every instant, they are blessed with the Glorious Greatness of the Naam; through the Teachings of the True Guru, they are absorbed in Him. ||4||
ਹਰ ਮੁਹਤ ਪ੍ਰਭੂ ਉਨ੍ਹਾਂ ਨੂੰ ਪ੍ਰਭਤਾ ਪ੍ਰਦਾਨ ਕਰਦਾ ਹੈ ਤੇ ਸੱਚੇ ਗੁਰਾਂ ਦੀ ਸਿਖਮਤ ਰਾਹੀਂ ਉਹ ਉਸ ਅੰਦਰ ਲੀਨ ਹੋ ਜਾਂਦੇ ਹਨ।
ਖਿਨੁ ਖਿਨੁ = ਹਰੇਕ ਖਿਨ, ਹਰ ਵੇਲੇ। ਦੇਇ = ਦੇਂਦਾ ਹੈ। ਉਪਦੇਸਿ = ਉਪਦੇਸ਼ ਵਿਚ ॥੪॥ਪ੍ਰਭੂ (ਆਪਣੇ ਭਗਤਾਂ ਨੂੰ) ਹਰੇਕ ਖਿਨ (ਜਪਣ ਲਈ ਆਪਣਾ) ਨਾਮ ਦੇਂਦਾ ਹੈ (ਨਾਮ ਦੀ) ਵਡਿਆਈ ਦੇਂਦਾ ਹੈ। ਭਗਤ ਗੁਰੂ ਦੇ ਉਪਦੇਸ਼ (ਸ਼ਬਦ) ਵਿਚ ਲੀਨ ਹੋਇਆ ਰਹਿੰਦਾ ਹੈ ॥੪॥
 
भगत जना कउ सदा निवि रहीऐ जन निवहि ता फल गुन पावैगो ॥
Bẖagaṯ janā ka▫o saḏā niv rahī▫ai jan nivėh ṯā fal gun pāvaigo.
Bow forever in deep respect to the humble devotees; if you bow to those humble beings, you shall obtain the fruit of virtue.
ਤੂੰ ਹਮੇਸ਼ਾਂ ਸੁਆਮੀ ਦੇ ਸ਼ਰਧਾਲੂਆਂ ਨੂੰ ਪ੍ਰਣਾਮ ਕਰ। ਜੇਕਰ ਤੂੰ ਵਾਹਿਗੁਰੂ ਦੇ ਗੋਲਿਆਂ ਨੂੰ ਨਿਮਸਕਾਰ ਕਰੇਗਾ, ਤਦ ਤੂੰ ਨੇਕੀਆਂ ਦੇ ਮੇਵੇ ਨੂੰ ਪਾ ਲਵੇਗਾ।
ਕਉ = ਦੇ ਅੱਗੇ, ਨੂੰ। ਨਿਵਿ = ਨਿਊਂ ਕੇ। ਰਹੀਐ = ਰਹਿਣਾ ਚਾਹੀਦਾ ਹੈ। ਜਨ ਨਿਵਹਿ = ਭਗਤ ਜਨ ਨਿਊਂਦੇ ਹਨ। ਤਾ = ਤਦੋਂ। ਫਲ ਗੁਨ = ਆਤਮਕ ਗੁਣਾਂ ਦਾ ਫਲ। ਪਾਵੈਗੋ = ਪਾਵੈ, ਪਾਂਦਾ ਹੈ।ਪ੍ਰਭੂ ਦੇ ਭਗਤਾਂ ਅੱਗੇ ਸਦਾ ਸਿਰ ਨਿਵਾਣਾ ਚਾਹੀਦਾ ਹੈ, ਭਗਤ ਜਨ (ਆਪ ਭੀ) ਨਿਮ੍ਰਤਾ ਵਿਚ ਰਹਿੰਦੇ ਹਨ। (ਜਦੋਂ ਮਨੁੱਖ ਨਿਊਂਦਾ ਹੈ) ਤਦੋਂ (ਹੀ) ਆਤਮਕ ਗੁਣਾਂ ਦਾ ਫਲ ਪ੍ਰਾਪਤ ਕਰਦਾ ਹੈ।
 
जो निंदा दुसट करहि भगता की हरनाखस जिउ पचि जावैगो ॥५॥
Jo ninḏā ḏusat karahi bẖagṯā kī harnākẖas ji▫o pacẖ jāvaigo. ||5||
Those wicked enemies who slander the devotees are destroyed, like Harnaakhash. ||5||
ਬਦਮਾਸ਼, ਜੋ ਸਾਧੂਆਂ ਦੀ ਬਦਖੋਈ ਕਰਦੇ ਹਨ ਉਹ ਹਰਨਾਖਸ਼ ਦੀ ਤਰ੍ਹਾਂ ਤਬਾਹ ਹੋ ਜਾਂਦੇ ਹਨ।
ਕਰਹਿ = ਕਰਦੇ ਹਨ। ਜਿਉ = ਵਾਂਗ। ਪਚਿ ਜਾਵੈਗੋ = ਖ਼ੁਆਰ ਹੁੰਦਾ ਹੈ ॥੫॥ਜਿਹੜੇ ਭੈੜੇ ਮਨੁੱਖ ਭਗਤ ਜਨਾਂ ਦੀ ਨਿੰਦਾ ਕਰਦੇ ਹਨ (ਉਹ ਆਪ ਹੀ ਖ਼ੁਆਰ ਹੁੰਦੇ ਹਨ। ਨਿੰਦਕ ਮਨੁੱਖ ਸਦਾ) ਹਰਨਾਖਸ ਵਾਂਗ ਖ਼ੁਆਰ ਹੁੰਦਾ ਹੈ ॥੫॥
 
ब्रहम कमल पुतु मीन बिआसा तपु तापन पूज करावैगो ॥
Barahm kamal puṯ mīn bi▫āsā ṯap ṯāpan pūj karāvaigo.
Brahma, the son of the lotus, and Vyaas, the son of the fish, practiced austere penance and were worshipped.
ਕੰਵਲ ਦੇ ਪੁਤ੍ਰ ਬਰਮਾ ਅਤੇ ਮੱਛੀ ਦੇ ਪੁਤ੍ਰ ਵਿਆਸ ਨੇ ਤਪੱਸਿਆ ਕੀਤੀ ਅਤੇ ਉਨ੍ਹਾਂ ਦੀ ਮਾਣਤਾ ਹੋਈ।
ਬ੍ਰਹਮ = ਬ੍ਰਹਮਾ। ਕਮਲ ਪੁਤੁ = ਕੌਲ ਦਾ ਪੁੱਤਰ (ਬ੍ਰਹਮਾ ਕੌਲ ਦੀ ਨਾਭੀ ਵਿਚੋਂ ਜੰਮਿਆ ਮੰਨਿਆ ਜਾਂਦਾ ਹੈ)। ਮੀਨ = ਮੱਛੀ, (ਮਛੋਦਰੀ ਦਾ ਪੁੱਤਰ ਮੰਨਿਆ ਜਾਂਦਾ ਹੈ ਬਿਆਸ ਨੂੰ)। ਪੂਜਹੁ = ਆਦਰ-ਸਤਕਾਰ ਕਰੋ।ਬ੍ਰਹਮਾ ਕੌਲ-ਨਾਭੀ ਵਿਚੋਂ ਜੰਮਿਆ ਮੰਨਿਆ ਜਾਂਦਾ ਹੈ, ਬਿਆਸ ਮੱਛੀ (ਮਛੋਦਰੀ) ਦਾ ਪੁਤ ਕਿਹਾ ਜਾਂਦਾ ਹੈ (ਪਰ ਇਤਨੇ ਨੀਵੇਂ ਥਾਂ ਤੋਂ ਜੰਮੇ ਮੰਨੇ ਜਾ ਕੇ ਭੀ, ਪਰਮਾਤਮਾ ਦੀ ਭਗਤੀ ਦਾ) ਤਪ ਕਰਨ ਦੇ ਕਾਰਨ (ਬ੍ਰਹਮਾ ਭੀ ਤੇ ਬਿਆਸ ਭੀ ਜਗਤ ਵਿਚ ਆਪਣੀ) ਪੂਜਾ ਕਰਾ ਰਿਹਾ ਹੈ।
 
जो जो भगतु होइ सो पूजहु भरमन भरमु चुकावैगो ॥६॥
Jo jo bẖagaṯ ho▫e so pūjahu bẖarman bẖaram cẖukāvaigo. ||6||
Whoever is a devotee - worship and adore that person. Get rid of your doubts and superstitions. ||6||
ਜੋ ਕੋਈ ਭੀ ਪ੍ਰਭੂ ਦਾ ਗੋਲਾ ਹੈ, ਆਪਣਾ ਸੰਦੇਹ ਅਤੇ ਵਹਿਮ ਨਵਿਤਰ ਕਰਕੇ ਤੂੰ ਉਸ ਦੀ ਉਪਾਸ਼ਨਾ ਕਰ।
ਭਰਮਨ ਭਰਮੁ = ਵੱਡੀ ਤੋਂ ਵੱਡੀ ਭਟਕਣਾ। ਚੁਕਾਵੈਗੋ = ਚੁਕਾਵੈ, ਮੁਕਾ ਲੈਂਦਾ ਹੈ ॥੬॥ਜਿਹੜਾ ਜਿਹੜਾ ਭੀ ਕੋਈ ਭਗਤ ਬਣਦਾ ਹੈ, ਉਸ ਦਾ ਆਦਰ ਸਤਕਾਰ ਕਰੋ। (ਭਗਤ ਜਨਾਂ ਦਾ ਸਤਕਾਰ) ਵੱਡੀ ਤੋਂ ਵੱਡੀ ਭਟਕਣਾ ਦੂਰ ਕਰ ਦੇਂਦਾ ਹੈ ॥੬॥
 
जात नजाति देखि मत भरमहु सुक जनक पगीं लगि धिआवैगो ॥
Jāṯ najāṯ ḏekẖ maṯ bẖarmahu suk janak pagīʼn lag ḏẖi▫āvaigo.
Do not be fooled by appearances of high and low social class. Suk Dayv bowed at the feet of Janak, and meditated.
ਉਚੀ ਅਤੇ ਨੀਵੀ ਜਾਤ ਵੇਖ ਕੇ ਤੂੰ ਧੋਖਾ ਨਾਂ ਖਾ। ਜਨਕ, ਖੱਤਰੀ ਦੇ ਪੇਰੀ ਡਿਗ ਕੇ, ਸੁਖਦੇਵ ਬ੍ਰਹਮਣ ਨੇ ਆਪਣੇ ਸੁਆਮੀ ਦਾ ਸਿਮਰਨ ਕੀਤਾ ਸੀ।
ਜਾਤਨ ਜਾਤਿ = ਜਾਤੀਆਂ ਵਿਚੋਂ ਉੱਚੀ ਜਾਤੀ। ਦੇਖਿ = ਵੇਖ ਕੇ। ਮਤ ਭਰਮਹੁ = ਭੁਲੇਖਾ ਨਾਹ ਖਾਓ। ਸੁਕ = ਸੁਕਦੇਵ (ਜਾਤੀ ਦਾ ਬ੍ਰਾਹਮਣ ਸੀ)। ਪਗੀਂ = ਪੈਰੀਂ। ਲਗਿ = ਲੱਗ ਕੇ।ਉੱਚੀ ਤੋਂ ਉੱਚੀ ਜਾਤਿ ਵੇਖ ਕੇ (ਭੀ) ਭੁਲੇਖਾ ਨਾਹ ਖਾ ਜਾਓ (ਕਿ ਭਗਤੀ ਉੱਚੀ ਜਾਤਿ ਦਾ ਹੱਕ ਹੈ। ਵੇਖੋ) ਸੁਕਦੇਵ (ਬ੍ਰਾਹਮਣ ਰਾਜਾ) ਜਨਕ ਦੀ ਪੈਰੀਂ ਲੱਗ ਕੇ ਨਾਮ ਸਿਮਰ ਰਿਹਾ ਹੈ (ਸਿਮਰਨ ਦੀ ਜਾਚ ਸਿੱਖ ਰਿਹਾ ਹੈ।)
 
जूठन जूठि पई सिर ऊपरि खिनु मनूआ तिलु न डुलावैगो ॥७॥
Jūṯẖan jūṯẖ pa▫ī sir ūpar kẖin manū▫ā ṯil na dulāvaigo. ||7||
Even though Janak threw his leftovers and garbage on Suk Dayv's head, his mind did not waver, even for an instant. ||7||
ਪੱਤਲਾ ਦੀ ਜੂਠ ਮੂਠ ਉਸ ਦੇ ਸੀਸ ਉਤੇ ਡਿਗਦੀ ਸੀ, ਪ੍ਰੰਤੂ ਉਸ ਦਾ ਚਿੱਤ ਇਕ ਭੋਰਾ ਤੇ ਰਤੀ ਭਰ ਭੀ ਨਾਂ ਥਿੜਕਿਆ?
ਜੂਠਨ ਜੂਠਿ = ਭੈੜੀ ਤੋਂ ਭੈੜੀ ਜੂਠ ॥੭॥(ਜਦੋਂ ਉਹ ਜਨਕ ਪਾਸ ਭਗਤੀ ਦੀ ਸਿੱਖਿਆ ਲੈਣ ਆਇਆ, ਲੰਗਰ ਵਰਤਾਇਆ ਜਾ ਰਿਹਾ ਸੀ। ਸੁਕਦੇਵ ਨੂੰ ਬਾਹਰ ਹੀ ਖੜਾ ਕਰ ਦਿੱਤਾ ਗਿਆ। ਲੰਗਰ ਛਕ ਰਹੇ ਲੋਕਾਂ ਦੀਆਂ ਪੱਤਲਾਂ ਦੀ) ਸਾਰੀ ਜੂਠ (ਸੁਕਦੇਵ ਦੇ) ਸਿਰ ਉੱਤੇ ਪਈ (ਵੇਖੋ, ਫਿਰ ਭੀ ਸੁਕਦੇਵ ਬ੍ਰਾਹਮਣ ਹੁੰਦਿਆਂ ਭੀ ਆਪਣੇ) ਮਨ ਨੂੰ ਇਕ ਖਿਨ ਵਾਸਤੇ ਭੀ ਡੋਲਣ ਨਹੀਂ ਦੇ ਰਿਹਾ ॥੭॥
 
जनक जनक बैठे सिंघासनि नउ मुनी धूरि लै लावैगो ॥
Janak janak baiṯẖe singẖāsan na▫o munī ḏẖūr lai lāvaigo.
Janak sat upon his regal throne, and applied the dust of the nine sages to his forehead.
ਆਪਣੇ ਤਖਤ ਉਤੇ ਬੈਠੇ ਹੋਏ ਜਨਕ ਨੇ ਨੌ ਰਿਸ਼ੀਆਂ ਦੇ ਪੈਰਾ ਦੀ ਧੂੜ ਲੈ ਕੇ ਆਪਣੇ ਮਸਤਕ ਨੂੰ ਲਾਈ।
ਜਨਕ ਜਨਕ = ਕਈ ਜਨਕ, (ਰਾਜਾ ਜਨਕ ਦੀ ਪੀੜ੍ਹੀ ਦੇ ਕਈ ਜਨਕ)। ਬੈਠੇ = ਬੈਠਦੇ ਆਏ। ਸਿੰਘਾਸਨਿ = ਸਿੰਘਾਸਨ ਉਤੇ, ਰਾਜ-ਗੱਦੀ ਉੱਤੇ। ਲੈ = ਲੈ ਕੇ। ਧੂਰਿ = ਚਰਨਾਂ ਦੀ ਧੂੜ। ਲਾਵੈਗੋ = ਲਾਂਦਾ ਹੈ।ਅਨੇਕਾਂ ਜਨਕ (ਆਪਣੀ ਵਾਰੀ ਜਿਸ) ਰਾਜ-ਗੱਦੀ ਉਤੇ ਬੈਠਣ ਆ ਰਹੇ ਸਨ (ਉਸ ਉਤੇ ਬੈਠਾ ਹੋਇਆ ਉਸੇ ਖ਼ਾਨਦਾਨ ਦਾ ਭਗਤ ਰਾਜਾ ਜਨਕ ਰਾਜਾ ਹੁੰਦਿਆਂ ਭੀ ਭਗਤੀ ਕਰਨ ਵਾਲੇ) ਨੌ ਰਿਸ਼ੀਆਂ ਦੀ ਚਰਨ-ਧੂੜ (ਆਪਣੇ ਮੱਥੇ ਉੱਤੇ) ਲਾ ਰਿਹਾ ਹੈ।
 
नानक क्रिपा क्रिपा करि ठाकुर मै दासनि दास करावैगो ॥८॥२॥
Nānak kirpā kirpā kar ṯẖākur mai ḏāsan ḏās karāvaigo. ||8||2||
Please shower Nanak with your Mercy, O my Lord and Master; make him the slave of Your slaves. ||8||2||
ਹੇ ਪ੍ਰਭੂ! ਤੂੰ ਨਾਨਕ ਤੇ ਰਹਿਮਤ, ਅਤੇ ਕਿਰਪਾ ਧਾਰ ਅਤੇ ਉਸ ਨੂੰ ਆਪਣੇ ਗੋਲਿਆਂ ਦਾ ਗੋਲਾ ਬਣਾ ਲੈ।
ਠਾਕੁਰ = ਹੇ ਠਾਕੁਰ! ਮੈ = ਮੈਨੂੰ, ਮੇਰੇ ਵਰਗਿਆਂ ਨੂੰ। ਕਰਾਵੈਗੋ = ਕਰਾਵੈ, ਕਰਾਂਦਾ ਹੈ, ਬਣਾ ਲੈਂਦਾ ਹੈ ॥੮॥੨॥ਹੇ ਠਾਕੁਰ! (ਮੇਰੇ) ਨਾਨਕ ਉਤੇ ਮਿਹਰ ਕਰ, ਮਿਹਰ ਕਰ, (ਮੈਨੂੰ ਆਪਣਾ ਕੋਈ ਭਗਤ ਮਿਲਾ ਦੇਹ, ਜਿਹੜਾ) ਮੈਨੂੰ ਤੇਰੇ ਦਾਸਾਂ ਦਾ ਦਾਸ ਬਣਾ ਲਏ ॥੮॥੨॥
 
कानड़ा महला ४ ॥
Kānṛā mėhlā 4.
Kaanraa, Fourth Mehl:
ਕਾਨੜਾ ਚੋਥੀ ਪਾਤਿਸ਼ਾਹੀ।
xxxXXX
 
मनु गुरमति रसि गुन गावैगो ॥
Man gurmaṯ ras gun gāvaigo.
O mind, follow the Guru's Teachings, and joyfully sing God's Praises.
ਹੇ ਮੇਰੀ ਜਿੰਦੜੀਏ! ਗੁਰਾ ਦੇ ਉਪਦੇਸ਼ ਦੁਆਰਾ ਤੂੰ ਆਪਣੇ ਵਾਹਿਗੁਰੂ ਦੀਆਂ ਸਿਫਤਾਂ ਪ੍ਰੇਮ ਨਾਲ ਗਾਇਨ ਕਰ।
ਰਸਿ = ਰਸ ਨਾਲ, ਆਨੰਦ ਨਾਲ, ਸੁਆਦ ਨਾਲ। ਮਨੁ ਗਾਵੈਗੋ = (ਜਿਸ ਮਨੁੱਖ ਦਾ) ਮਨ ਗਾਂਦਾ ਹੈ।(ਜਿਸ ਮਨੁੱਖ ਦਾ) ਮਨ ਗੁਰੂ ਦੀ ਮੱਤ (ਲੈ ਕੇ) ਸੁਆਦ ਨਾਲ (ਪਰਮਾਤਮਾ ਦੇ) ਗੁਣ ਗਾਣ ਲੱਗ ਪੈਂਦਾ ਹੈ,
 
जिहवा एक होइ लख कोटी लख कोटी कोटि धिआवैगो ॥१॥ रहाउ ॥
Jihvā ek ho▫e lakẖ kotī lakẖ kotī kot ḏẖi▫āvaigo. ||1|| rahā▫o.
If my one tongue became hundreds of thousands and millions, I would meditate on Him millions and millions of times. ||1||Pause||
ਮੇਰੀ ਇਕ ਜੀਭ ਲੱਖਾਂ ਅਤੇ ਕ੍ਰੋੜਾ ਹੋ ਜਾਵੇ, ਇਨ੍ਹਾਂ ਲੱਖਾਂ ਅਤੇ ਕ੍ਰੋੜਾ ਜੀਭਾ ਨਾਲ ਮੈਂ ਕ੍ਰੋੜਾ ਹੀ ਵਾਰੀ ਆਪਣੇ ਸੁਆਮੀ ਦੀ ਉਸਤਤਿ ਗਾਇਨ ਕਰਾਗਾ। ਠਹਿਰਾਉ।
ਜਿਹਵਾ = (ਉਸ ਦੀ) ਜੀਭ। ਹੋਇ = ਹੋ ਕੇ, ਬਣ ਕੇ। ਕੋਟੀ = ਕੋਟਿ, ਕ੍ਰੋੜਾਂ। ਧਿਆਵੈਗੋ = ਧਿਆਵੈ, ਜਪਦੀ ਹੈ ॥੧॥ ਰਹਾਉ ॥(ਉਸ ਦੇ ਅੰਦਰ ਇਤਨਾ ਪਿਆਰ ਜਾਗਦਾ ਹੈ ਕਿ ਉਸ ਦੀ) ਜੀਭ ਇਕ ਤੋਂ (ਮਾਨੋ) ਲੱਖਾਂ ਕ੍ਰੋੜਾਂ ਬਣ ਕੇ (ਨਾਮ) ਜਪਣ ਲੱਗ ਪੈਂਦੀ ਹੈ (ਨਾਮ ਜਪਦੀ ਥੱਕਦੀ ਹੀ ਨਹੀਂ) ॥੧॥ ਰਹਾਉ ॥
 
सहस फनी जपिओ सेखनागै हरि जपतिआ अंतु न पावैगो ॥
Sahas fanī japi▫o sekẖnāgai har japṯi▫ā anṯ na pāvaigo.
The serpent king chants and meditates on the Lord with his thousands of heads, but even by these chants, he cannot find the Lord's limits.
ਸੱਪਾ ਦਾ ਰਾਜਾ ਆਪਣੇ ਹਜਾਰ ਫਣਾ ਨਾਲ ਪ੍ਰਭੂ ਦਾ ਨਾਮ ਉਚਾਰਨ ਕਰਦਾ ਹੈ, ਪ੍ਰੰਤੂ ਐਸ ਤਰ੍ਹਾਂ ਉਚਾਰਨ ਕਰਨ ਦੁਆਰਾ ਉਹ ਪ੍ਰਭੂ ਦੇ ਓੜਕ ਨੂੰ ਨਹੀਂ ਪਾ ਸਕਦਾ।
ਸਹਸ ਫਨੀ = ਹਜ਼ਾਰ ਫਣਾਂ ਨਾਲ। ਸੇਖਨਾਗੈ = ਸ਼ੇਸ਼ਨਾਗ ਨੇ।(ਉਸ ਆਤਮਕ ਆਨੰਦ ਦੇ ਪ੍ਰੇਰੇ ਹੋਏ ਹੀ) ਸ਼ੇਸ਼ਨਾਗ ਨੇ (ਆਪਣੀ ਹਜ਼ਾਰ) ਫ਼ਨ ਨਾਲ (ਸਦਾ ਹਰਿ-ਨਾਮ) ਜਪਿਆ ਹੈ। ਪਰ ਹੇ, ਭਾਈ! ਪਰਮਾਤਮਾ ਦਾ ਨਾਮ ਜਪਦਿਆਂ ਕੋਈ ਪਰਮਾਤਮਾ (ਦੇ ਗੁਣਾਂ) ਦਾ ਅੰਤ ਨਹੀਂ ਲੱਭ ਸਕਦਾ।
 
तू अथाहु अति अगमु अगमु है मति गुरमति मनु ठहरावैगो ॥१॥
Ŧū athāhu aṯ agam agam hai maṯ gurmaṯ man ṯẖėhrāvaigo. ||1||
You are Utterly Unfathomable, Inaccessible and Infinite. Through the Wisdom of the Guru's Teachings, the mind becomes steady and balanced. ||1||
ਤੂੰ ਹੇ ਪ੍ਰਭੂ! ਪਰਮ ਬੇਥਾਹ, ਬੇਅੰਤ ਅਤੇ ਅਪੁਜ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਪ੍ਰਾਪਤ ਹੋਈ ਹੋਈ ਸਮਝ ਰਾਹੀਂ ਹੀ ਮਨ ਟਿਕਾਉ ਵਿੱਚ ਆ ਜਾਂਦਾ ਹੈ।
ਅਗਮੁ = ਅਪਹੁੰਚ। ਠਹਰਾਵੈਗੋ = ਠਹਰਾਵੈ, ਠਹਰਾਂਦਾ ਹੈ, ਟਿਕਾਣੇ ਤੇ ਲਿਆਉਂਦਾ ਹੈ, ਭਟਕਣੋਂ ਹਟਾਂਦਾ ਹੈ ॥੧॥ਹੇ ਪ੍ਰਭੂ! ਤੂੰ ਅਥਾਹ (ਸਮੁੰਦਰ) ਹੈਂ, ਤੂੰ ਸਦਾ ਹੀ ਅਪਹੁੰਚ ਹੈਂ। ਗੁਰੂ ਦੀ ਮੱਤ ਦੀ ਰਾਹੀਂ (ਨਾਮ ਜਪਣ ਵਾਲੇ ਮਨੁੱਖ ਦਾ) ਮਨ ਭਟਕਣੋਂ ਹਟ ਜਾਂਦਾ ਹੈ ॥੧॥
 
जिन तू जपिओ तेई जन नीके हरि जपतिअहु कउ सुखु पावैगो ॥
Jin ṯū japi▫o ṯe▫ī jan nīke har japṯi▫ahu ka▫o sukẖ pāvaigo.
Those humble beings who meditate on You are noble and exalted. Meditating on the Lord, they are at peace.
ਜੋ ਤੇਰਾ ਚਿੰਤਨ ਕਰਦੇ ਹਨ, ਹੇ ਸਾਈਂ! ਸ਼੍ਰੇਸ਼ਟ ਹਨ ਉਹ ਪੁਰਸ਼। ਜੋ ਕੋਈ ਭੀ ਵਾਹਿਗੁਰੂ ਦਾ ਸਿਮਰਨ ਕਰਦਾ ਹੈ ਉਹ ਆਰਾਮ ਚੈਨ ਨੂੰ ਪਾ ਲੈਂਦਾ ਹੈ।
ਤੂ = ਤੈਨੂੰ। ਨੀਕੇ = ਚੰਗੇ (ਜੀਵਨ ਵਾਲੇ)। ਜਪਤਿਅਹੁ ਕਉ = ਜਪਣ ਵਾਲਿਆਂ ਨੂੰ।ਹੇ ਪ੍ਰਭੂ! ਜਿਹੜੇ ਮਨੁੱਖਾਂ ਨੇ ਤੈਨੂੰ ਜਪਿਆ ਹੈ, ਉਹੀ ਮਨੁੱਖ ਚੰਗੇ (ਜੀਵਨ ਵਾਲੇ) ਬਣੇ ਹਨ। ਨਾਮ ਜਪਣ ਵਾਲਿਆਂ ਨੂੰ ਹਰੀ (ਆਤਮਕ) ਆਨੰਦ ਬਖ਼ਸ਼ਦਾ ਹੈ।
 
बिदर दासी सुतु छोक छोहरा क्रिसनु अंकि गलि लावैगो ॥२॥
Biḏar ḏāsī suṯ cẖẖok cẖẖohrā krisan ank gal lāvaigo. ||2||
Bidur, the son of a slave-girl, was an untouchable, but Krishna hugged him close in His Embrace. ||2||
ਅਛੂਤ ਛੋਕਰੇ, ਨੌਕਰਾਨੀ ਦੇ ਪੁਤ੍ਰ ਬਿਦਰ ਨੂੰ ਕ੍ਰਿਸ਼ਨ ਨੇ ਆਪਣੇ ਦਿਲ ਅਤੇ ਹਿਕ ਨਾਲ ਲਾ ਲਿਆ।
ਦਾਸੀ ਸੁਤੁ = ਦਾਸੀ ਦਾ ਪੁੱਤਰ। ਛੋਕ ਛੋਹਰਾ = ਛੋਕਰਾ। ਅੰਕਿ = ਅੰਕ ਨਾਲ, ਛਾਤੀ ਨਾਲ। ਗਲਿ = ਗਲ ਨਾਲ ॥੨॥(ਵੇਖੋ, ਇਕ) ਦਾਸੀ ਦਾ ਪੁੱਤਰ ਬਿਦਰ ਛੋਕਰਾ ਜਿਹਾ ਹੀ ਸੀ, (ਪਰ ਨਾਮ ਜਪਣ ਦੀ ਬਰਕਤਿ ਨਾਲ) ਕ੍ਰਿਸਨ ਉਸ ਨੂੰ ਛਾਤੀ ਨਾਲ ਲਾ ਰਿਹਾ ਹੈ, ਗਲ ਨਾਲ ਲਾ ਰਿਹਾ ਹੈ ॥੨॥
 
जल ते ओपति भई है कासट कासट अंगि तरावैगो ॥
Jal ṯe opaṯ bẖa▫ī hai kāsat kāsat ang ṯarāvaigo.
Wood is produced from water, but by holding onto wood, one is saved from drowning.
ਲਕੜ ਪਾਣੀ ਤੋਂ ਪੈਦਾ ਹੋਈ ਹੈ ਇਸ ਲਈ ਲੱਕੜ ਦਾ ਪੱਖ ਲੈ, ਪਾਣੀ ਇਸ ਨੂੰ ਡੋਬਦਾ ਨਹੀਂ।
ਤੇ = ਤੋਂ। ਓਪਤਿ = ਉਤਪੱਤੀ। ਕਾਸਟ = ਕਾਠ, ਲੱਕੜ। ਅੰਗਿ = (ਆਪਣੇ) ਸਰੀਰ ਉੱਤੇ। ਤਰਾਵੈ = ਤਰਾਂਦਾ ਹੈ।ਪਾਣੀ ਤੋਂ ਕਾਠ ਦੀ ਉਤਪੱਤੀ ਹੁੰਦੀ ਹੈ (ਇਸ ਲਾਜ ਨੂੰ ਪਾਲਣ ਲਈ ਪਾਣੀ ਉਸ) ਕਾਠ ਨੂੰ (ਆਪਣੀ ਛਾਤੀ ਉੱਤੇ ਰੱਖੀ ਰੱਖਦਾ ਹੈ) ਤਰਾਂਦਾ ਰਹਿੰਦਾ ਹੈ (ਡੁੱਬਣ ਨਹੀਂ ਦੇਂਦਾ)।
 
राम जना हरि आपि सवारे अपना बिरदु रखावैगो ॥३॥
Rām janā har āp savāre apnā biraḏ rakẖāvaigo. ||3||
The Lord Himself embellishes and exalts His humble servants; He confirms His Innate Nature. ||3||
ਆਪ ਹੀ ਸਾਈਂ, ਹਰੀ ਆਪਣੇ ਗੋਲਿਆਂ ਨੂੰ ਸ਼ਸ਼ੋਭਤ ਕਰਦਾ ਹੈ ਅਤੇ ਆਪਣੇ ਕੁਦਰਤੀ ਸੁਭਾਵ ਨੂੰ ਪੂਰਾ ਕਰਦਾ ਹੈ।
ਬਿਰਦੁ = ਮੁੱਢ ਕਦੀਮਾਂ ਦਾ ਸੁਭਾਉ। ਰਖਾਵੈਗੋ = ਰਖਾਵੈ, ਕਾਇਮ ਰੱਖਦਾ ਹੈ ॥੩॥(ਇਸੇ ਤਰ੍ਹਾਂ) ਪਰਮਾਤਮਾ ਆਪਣੇ ਸੇਵਕਾਂ ਨੂੰ ਆਪ ਸੋਹਣੇ ਜੀਵਨ ਵਾਲਾ ਬਣਾਂਦਾ ਹੈ, ਆਪਣਾ ਮੁੱਢ-ਕਦੀਮਾਂ ਦਾ ਸੁਭਾਉ ਕਾਇਮ ਰੱਖਦਾ ਹੈ ॥੩॥
 
हम पाथर लोह लोह बड पाथर गुर संगति नाव तरावैगो ॥
Ham pāthar loh loh bad pāthar gur sangaṯ nāv ṯarāvaigo.
I am like a stone, or a piece of iron, heavy stone and iron; in the Boat of the Guru's Congregation, I am carried across,
ਮੈਂ ਪੱਥਰ ਅਤੇ ਲੋਹੇ ਵਰਗਾ ਹਾਂ, ਭਾਰੇ ਪੱਥਰ ਅਤੇ ਲੋਹੇ ਵਰਗਾ ਹਾਂ ਪ੍ਰੰਤੂ ਗੁਰਾਂ ਦੀ ਸੰਗਤ ਦੀ ਬੇੜੀ ਤੇ ਚੜ੍ਹ ਕੇ ਮੈਂ ਪਾਰ ਉਤਰ ਗਿਆ ਹਾਂ।
ਹਮ = ਅਸੀਂ ਜੀਵ। ਲੋਹ = ਲੋਹਾ। ਨਾਵ = ਬੇੜੀ। ਤਰਾਵੈਗੋ = ਤਰਾਵੈ, ਪਾਰ ਲੰਘਾਂਦਾ ਹੈ।ਅਸੀਂ ਜੀਵ ਪੱਥਰ (ਵਾਂਗ ਪਾਪਾਂ ਨਾਲ ਭਾਰੇ) ਹਾਂ, ਲੋਹੇ (ਵਾਂਗ ਵਿਕਾਰਾਂ ਨਾਲ ਭਾਰੇ) ਹਾਂ, (ਪਰ ਪ੍ਰਭੂ ਆਪ ਮਿਹਰ ਕਰ ਕੇ) ਗੁਰੂ ਦੀ ਸੰਗਤ ਵਿਚ ਰੱਖ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਂਦਾ ਹੈ (ਜਿਵੇਂ) ਬੇੜੀ (ਪੱਥਰਾਂ ਨੂੰ ਲੋਹੇ ਨੂੰ ਨਦੀ ਤੋਂ ਪਾਰ ਲੰਘਾਂਦੀ ਹੈ)।
 
जिउ सतसंगति तरिओ जुलाहो संत जना मनि भावैगो ॥४॥
Ji▫o saṯsangaṯ ṯari▫o julāho sanṯ janā man bẖāvaigo. ||4||
like Kabeer the weaver, who was saved in the Sat Sangat, the True Congregation. He became pleasing to the minds of the humble Saints. ||4||
ਜਿਸ ਤਰ੍ਹਾਂ ਸਾਧ ਸੰਗਤ ਰਾਹੀਂ ਕਬੀਰ, ਜੁਲਾਹੇ ਦਾ ਪਾਰ-ਉਤਾਰਾ ਹੋ ਗਿਆ ਸੀ ਅਤੇ ਉਹ ਪਵਿੱਤਰ ਪੁਰਸ਼ਾ ਦੇ ਚਿੱਤ ਨੂੰ ਚੰਗਾ ਲਗਣ ਲੱਗ ਗਿਆ ਸੀ, ਓਸੇ ਤਰ੍ਹਾਂ ਹੀ ਮੇਰਾ ਪਾਰ-ਉਤਾਰਾ ਹੋ ਜਾਵੇਗਾ।
ਮਨਿ = ਮਨ ਵਿਚ। ਭਾਵੈਗੋ = ਭਾਵੈ, ਪਿਆਰਾ ਲੱਗਦਾ ਹੈ ॥੪॥ਜਿਵੇਂ ਸਾਧ ਸੰਗਤ ਦੀ ਬਰਕਤਿ ਨਾਲ (ਕਬੀਰ) ਜੁਲਾਹਾ ਪਾਰ ਲੰਘ ਗਿਆ। ਪਰਮਾਤਮਾ ਆਪਣੇ ਸੰਤ ਜਨਾਂ ਦੇ ਮਨ ਵਿਚ (ਸਦਾ) ਪਿਆਰਾ ਲੱਗਦਾ ਹੈ ॥੪॥
 
खरे खरोए बैठत ऊठत मारगि पंथि धिआवैगो ॥
Kẖare kẖaro▫e baiṯẖaṯ ūṯẖaṯ mārag panth ḏẖi▫āvaigo.
Standing up, sitting down, rising up and walking on the path, I meditate.
ਖੜ ਖੜੋਤਾ, ਬਹਿੰਦਾ, ਉਠਦਾ ਅਤੇ ਰਹੇ ਅਤੇ ਰਸਤੇ ਟੁਰਦਾ ਹੋਇਆ ਮੈਂ ਆਪਣੇ ਸੁਆਮੀ ਦਾ ਸਿਮਰਨ ਕਰਦਾ ਹਾਂ।
ਖਰੇ ਖਰੋਏ = ਖਲੇ = ਖਲੋਤੇ। ਮਾਰਗਿ = ਰਸਤੇ ਵਿਚ। ਪੰਥਿ = ਰਸਤੇ ਵਿਚ। ਧਿਆਵੈਗੋ = ਧਿਆਵੈ, ਧਿਆਉਂਦਾ ਹੈ।(ਜਿਸ ਮਨੁੱਖ ਦਾ ਮਨ ਗੁਰੂ ਦੀ ਮੱਤ ਲੈ ਕੇ ਸੁਆਦ ਨਾਲ ਹਰਿ-ਗੁਣ ਗਾਣ ਲੱਗ ਪੈਂਦਾ ਹੈ, ਉਹ ਮਨੁੱਖ) ਖਲੇ-ਖਲੋਤਿਆਂ, ਬੈਠਦਿਆਂ, ਉੱਠਦਿਆਂ, ਰਸਤੇ ਵਿਚ (ਤੁਰਦਿਆਂ, ਹਰ ਵੇਲੇ ਪਰਮਾਤਮਾ ਦਾ ਨਾਮ) ਜਪਦਾ ਰਹਿੰਦਾ ਹੈ,
 
सतिगुर बचन बचन है सतिगुर पाधरु मुकति जनावैगो ॥५॥
Saṯgur bacẖan bacẖan hai saṯgur pāḏẖar mukaṯ janāvaigo. ||5||
The True Guru is the Word, and the Word is the True Guru, who teaches the Path of Liberation. ||5||
ਸੱਚਾ ਗੁਰੂ ਬਾਣੀ ਹੈ ਅਤੇ ਬਾਣੀ ਹੈ ਸੱਚਾ ਗੁਰੂ। ਬਾਣੀ ਕਲਿਆਣ ਦੇ ਮਾਰਗ ਨੂੰ ਦਰਸਾਉਂਦੀ ਹੈ।
ਸਤਿਗੁਰ ਬਚਨ = ਗੁਰੂ ਦੇ ਬਚਨਾਂ ਵਿਚ (ਮਗਨ)। ਪਾਧਰੁ = ਪੱਧਰਾ ਰਸਤਾ। ਪਾਧਰੁ ਮੁਕਤਿ = ਮੁਕਤੀ ਦਾ ਪੱਧਰਾ ਰਸਤਾ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਜਨਾਵੈਗੋ = ਜਨਾਵੈ, ਜਤਾਂਦਾ ਹੈ, ਦੱਸਦਾ ਹੈ ॥੫॥(ਉਹ ਮਨੁੱਖ ਸਦਾ) ਗੁਰੂ ਦੇ ਬਚਨਾਂ ਵਿਚ (ਮਗਨ ਰਹਿੰਦਾ) ਹੈ, ਗੁਰੂ ਦਾ ਉਪਦੇਸ਼ (ਉਸ ਨੂੰ ਵਿਕਾਰਾਂ ਤੋਂ) ਖ਼ਲਾਸੀ ਦਾ ਸਿੱਧਾ ਰਸਤਾ ਦੱਸਦਾ ਰਹਿੰਦਾ ਹੈ ॥੫॥
 
सासनि सासि सासि बलु पाई है निहसासनि नामु धिआवैगो ॥
Sāsan sās sās bal pā▫ī hai nihsāsan nām ḏẖi▫āvaigo.
By His Training, I find strength with each and every breath; now that I am trained and tamed, I meditate on the Naam, the Name of the Lord.
ਗੁਰਾਂ ਦੀ ਤਾੜਨਾ ਰਾਹੀਂ ਮੈਂ ਆਪਣੇ ਹਰ ਸੁਆਸ ਨਾਲ ਨਿਧੜਕ ਹੋ ਸੁਆਮੀ ਦਾ ਸਿਮਰਨ ਕਰਨ ਲਈ ਬਲਵਾਨ ਹੋ ਗਿਆ ਹਾ।
ਸਾਸਨਿ = ਸਾਹ ਦੇ ਹੁੰਦਿਆਂ। ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਬਲੁ = (ਆਤਮਕ) ਤਾਕਤ। ਨਿਹ ਸਾਸਨਿ = ਸਾਹ ਨਾਹ ਲੈਂਦਿਆਂ ਭੀ, ਸਰੀਰ ਤਿਆਗਣ ਤੇ ਭੀ।(ਜਿਸ ਮਨੁੱਖ ਨੂੰ ਹਰਿ-ਨਾਮ ਦੀ ਲਗਨ ਲੱਗ ਜਾਂਦੀ ਹੈ, ਉਹ ਮਨੁੱਖ ਸਾਹ ਦੇ ਹੁੰਦਿਆਂ ਹਰੇਕ ਸਾਹ ਦੇ ਨਾਲ (ਨਾਮ ਜਪ ਜਪ ਕੇ ਆਤਮਕ) ਤਾਕਤ ਹਾਸਲ ਕਰਦਾ ਰਹਿੰਦਾ ਹੈ, ਸਾਹ ਦੇ ਨਾਹ ਹੁੰਦਿਆਂ ਭੀ ਉਹ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ।
 
गुर परसादी हउमै बूझै तौ गुरमति नामि समावैगो ॥६॥
Gur parsādī ha▫umai būjẖai ṯou gurmaṯ nām samāvaigo. ||6||
By Guru's Grace, egotism is extinguished, and then, through the Guru's Teachings, I merge in the Naam. ||6||
ਜਦ ਗੁਰਾਂ ਦੀ ਦਇਆ ਦੁਆਰਾ, ਬੰਦੇ ਦੀ ਹੰਗਤਾ ਨਵਿਰਤ ਹੋ ਜਾਂਦੀ ਹੈ, ਤਦ ਉਹ ਗੁਰਾਂ ਦੇ ਉਪਦੇਸ਼ ਰਾਹੀਂ, ਸਾਈਂ ਦੇ ਨਾਮ ਅੰਦਰ ਲੀਨ ਹੋ ਜਾਂਦਾ ਹੈ।
ਪਰਸਾਦੀ = ਕਿਰਪਾ ਨਾਲ। ਬੂਝੈ = (ਅੱਗ) ਬੁੱਝ ਜਾਂਦੀ ਹੈ। ਤੌ = ਤਦੋਂ। ਨਾਮਿ = ਨਾਮ ਵਿਚ ॥੬॥(ਜਦੋਂ) ਗੁਰੂ ਦੀ ਕਿਰਪਾ ਨਾਲ (ਉਸ ਦੇ ਅੰਦਰੋਂ) (ਹਉਮੈ ਦੀ ਅੱਗ) ਬੁੱਝ ਜਾਂਦੀ ਹੈ, ਤਦੋਂ ਗੁਰੂ ਦੀ ਮੱਤ ਦੀ ਬਰਕਤਿ ਨਾਲ ਉਹ ਹਰਿ-ਨਾਮ ਵਿਚ ਲੀਨ ਰਹਿੰਦਾ ਹੈ ॥੬॥