Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

सतिगुरु दाता जीअ जीअन को भागहीन नही भावैगो ॥
Saṯgur ḏāṯā jī▫a jī▫an ko bẖāghīn nahī bẖāvaigo.
The True Guru is the Giver of the life of the soul, but the unfortunate ones do not love Him.
ਸੱਚੇ ਗੁਰਦੇਵ ਜੀ ਰੂਹਾਨੀ ਜਿੰਦਗੀ ਬਖਸ਼ਣ ਵਾਲੇ ਹਨ, ਪ੍ਰੰਤੁ ਨਿਕਰਮਣ ਬੰਦੇ ਉਲ੍ਹਾਂ ਨੂੰ ਪਿਆਰ ਨਹੀਂ ਕਰਦੇ।
ਜੀਅ ਕੋ = (ਆਤਮਕ) ਜੀਵਨ ਦਾ। ਜੀਅਨ ਕੋ = ਸਭਨਾਂ ਜੀਵਾਂ ਦਾ। ਭਾਵੈਗੋ = ਭਾਵੈ, ਚੰਗਾ ਲੱਗਦਾ।ਗੁਰੂ ਸਭ ਜੀਵਾਂ ਦਾ ਆਤਮਕ ਜੀਵਨ ਦਾ ਦਾਤਾ ਹੈ, ਪਰ ਬਦ-ਕਿਸਮਤ ਮਨੁੱਖ ਨੂੰ ਗੁਰੂ ਪਿਆਰਾ ਨਹੀਂ ਲੱਗਦਾ। (ਉਹ ਗੁਰੂ ਦੀ ਸਰਨ ਪੈ ਕੇ ਆਤਮਕ ਜੀਵਨ ਦੀ ਦਾਤ ਨਹੀਂ ਲੈਂਦਾ। ਜ਼ਿੰਦਗੀ ਦਾ ਸਮਾ ਲੰਘ ਜਾਂਦਾ ਹੈ)।
 
फिरि एह वेला हाथि न आवै परतापै पछुतावैगो ॥७॥
Fir eh velā hāth na āvai parṯāpai pacẖẖuṯāvaigo. ||7||
This opportunity shall not come into their hands again; in the end, they will suffer in torment and regret. ||7||
ਇਹ ਮੌਕਾ ਮੁੜ ਕੇ ਹੱਥ ਨਹੀਂ ਲਗਣਾ ਅਤੇ ਦੁਖੀ ਹੋਇਆ ਹੋਇਆ ਜੀਵ ਅੰਤ ਨੂੰ ਪਸਚਾਤਾਪ ਕਰੇਗਾ।
ਹਾਥਿ = ਹੱਥ ਵਿਚ। ਪਰਤਾਪੈ = ਦੁੱਖੀ ਹੁੰਦਾ ਹੈ ॥੭॥ਮੁੜ ਇਹ ਸਮਾ ਹੱਥ ਨਹੀਂ ਆਉਂਦਾ, ਤਦੋਂ ਦੁੱਖੀ ਹੁੰਦਾ ਹੈ ਤੇ ਹੱਥ ਮਲਦਾ ਹੈ ॥੭॥
 
जे को भला लोड़ै भल अपना गुर आगै ढहि ढहि पावैगो ॥
Je ko bẖalā loṛai bẖal apnā gur āgai dẖėh dẖėh pāvaigo.
If a good person seeks goodness for himself, he should bow low in humble surrender to the Guru.
ਜੇਕਰ ਕੋਈ ਚੰਗਾ ਆਦਮੀ ਆਪਣੀ ਬਿਹਤਰੀ ਚਾਹੁੰਦਾ ਹੈ, ਤਾਂ ਉਸ ਨੂੰ ਗੁਰੂ ਜੀ ਮੂਹਰੇ ਨਿਰੋਲ ਨਿਸਲ ਪੈ ਜਾਣਾ ਚਾਹੀਦਾ ਹੈ।
ਕੋ = ਕੋਈ ਮਨੁੱਖ। ਭਲ = ਭਲਾ। ਲੋੜੈ = ਚਾਹੁੰਦਾ ਹੈ। ਢਹਿ = ਢਹਿ ਕੇ।ਜੇ ਕੋਈ ਮਨੁੱਖ ਆਪਣਾ ਭਲਾ ਚਾਹੁੰਦਾ ਹੈ (ਤਾਂ ਉਸ ਨੂੰ ਚਾਹੀਦਾ ਹੈ ਕਿ ਉਹ) ਗੁਰੂ ਦੇ ਦਰ ਤੇ ਆਪਾ-ਭਾਵ ਗਵਾ ਕੇ ਪਿਆ ਰਹੇ।
 
नानक दइआ दइआ करि ठाकुर मै सतिगुर भसम लगावैगो ॥८॥३॥
Nānak ḏa▫i▫ā ḏa▫i▫ā kar ṯẖākur mai saṯgur bẖasam lagāvaigo. ||8||3||
Nanak prays: please show kindness and compassion to me, O my Lord and Master, that I may apply the dust of the True Guru to my forehead. ||8||3||
ਨਾਨਕ ਕਹਿੰਦੇ ਹਨ, ਹੇ ਸੁਆਮੀ! ਤੂੰ ਮੇਰੇ ਉਤੇ ਮਿਹਰ ਅਤੇ ਕਿਰਪਾ ਧਾਰ, ਤਾਂ ਜੋ ਮੈਂ ਸੱਚੇ ਗੁਰਾਂ ਦੇ ਪੈਰਾ ਦੀ ਧੂੜ ਆਪਣੇ ਮਸਤਕ ਨੂੰ ਲਾ ਲਵਾਂ।
ਠਾਕੁਰ = ਹੇ ਠਾਕੁਰ! ਮੈ = ਮੈਨੂੰ। ਭਸਮ = ਚਰਨਾਂ ਦੀ ਧੂੜ ॥੮॥੩॥ਹੇ ਮੇਰੇ ਠਾਕੁਰ! ਨਾਨਕ ਉਤੇ ਮਿਹਰ ਕਰ, ਮਿਹਰ ਕਰ, ਮੇਰੇ ਮੱਥੇ ਉੱਤੇ ਗੁਰੂ ਦੇ ਚਰਨਾਂ ਦੀ ਧੂੜ ਲੱਗੀ ਰਹੇ ॥੮॥੩॥
 
कानड़ा महला ४ ॥
Kānṛā mėhlā 4.
Kaanraa, Fourth Mehl:
ਕਾਨੜਾ ਚੋਥੀ ਪਾਤਿਸ਼ਾਹੀ।
xxxXXX
 
मनु हरि रंगि राता गावैगो ॥
Man har rang rāṯā gāvaigo.
O mind, be attuned to His Love, and sing.
ਹਰੀ ਦੀ ਪ੍ਰੀਤ ਨਾਲ ਰੰਗੀ ਹੋਈ, ਮੇਰੀ ਜਿੰਦੜੀ ਉਸ ਦਾ ਜੱਸ ਗਾਉਂਦੀ ਹੈ।
ਰੰਗਿ = ਪ੍ਰੇਮ-ਰੰਗ ਵਿਚ। ਰਾਤਾ = ਰੱਤਾ, ਰੰਗਿਆ ਹੋਇਆ। ਗਾਵੈਗੋ = ਗਾਵੈ, ਗਾਂਦਾ ਰਹਿੰਦਾ ਹੈ।(ਜਿਹੜਾ ਮਨੁੱਖ ਆਪਣੇ ਮਨ ਨੂੰ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗਣ ਵਾਸਤੇ ਮਨ ਨੂੰ) ਗੁਰੂ ਦੀ ਮੱਤ ਦੀ ਪਾਣ ਦੇਂਦਾ ਹੈ, (ਉਸ ਦਾ) ਮਨ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗਿਆ ਜਾਂਦਾ ਹੈ।
 
भै भै त्रास भए है निरमल गुरमति लागि लगावैगो ॥१॥ रहाउ ॥
Bẖai bẖai ṯarās bẖa▫e hai nirmal gurmaṯ lāg lagāvaigo. ||1|| rahā▫o.
The Fear of God makes me fearless and immaculate; I am dyed in the color of the Guru's Teachings. ||1||Pause||
ਪ੍ਰਭੂ ਦੇ ਭੈ ਰਾਹੀਂ ਅਤੇ ਗੁਰਾਂ ਦੇ ਉਪਦੇਸ਼ ਦੀ ਪਾਹ ਲਾ ਕੇ, ਮੈਂ ਹੋਰਨਾ ਡਰ ਅਤੇ ਤੌਖਲਿਆ ਤੋਂ ਖਲਾਸੀ ਪਾ, ਪਾਵਨ ਪਵਿੱਤਰ ਹੋ ਗਿਆ ਹਾਂ। ਠਹਿਰਾਉ।
ਭੈ = (ਲਫ਼ਜ਼ 'ਭਉ' ਤੋਂ ਬਹੁ-ਵਚਨ) ਸਾਰੇ ਡਰ। ਤ੍ਰਾਸ = ਡਰ, ਸਹਮ। ਨਿਰਮਲ = ਮਲ-ਰਹਿਤ, ਪਵਿੱਤਰ। ਲਾਗਿ = ਪਾਹ (ਕੱਪੜੇ ਨੂੰ ਰੰਗ ਚਾੜ੍ਹਨ ਤੋਂ ਪਹਿਲਾਂ 'ਪਾਹ' ਦੇਈਦੀ ਹੈ, ਲੂਣ ਜਾਂ ਸੋਡੇ ਆਦਿਕ ਵਿਚ ਰਿੰਨ੍ਹੀਦਾ ਹੈ)। ਲਗਾਵੈਗੋ = ਲਾਂਦਾ ਹੈ, ਲਗਾਵੈ ॥੧॥ ਰਹਾਉ ॥(ਇਸ ਰੰਗ ਵਿਚ ਰੰਗੀਜ ਕੇ ਉਹ ਮਨੁੱਖ ਸਦਾ ਪਰਮਾਤਮਾ ਦੇ ਗੁਣ) ਗਾਂਦਾ ਰਹਿੰਦਾ ਹੈ, ਉਸ ਦੇ ਸਾਰੇ (ਮਲੀਨ) ਡਰ ਤੇ ਸਹਮ ਪਵਿੱਤਰ (ਅਦਬ-ਸਤਕਾਰ) ਬਣ ਜਾਂਦੇ ਹਨ ॥੧॥ ਰਹਾਉ ॥
 
हरि रंगि राता सद बैरागी हरि निकटि तिना घरि आवैगो ॥
Har rang rāṯā saḏ bairāgī har nikat ṯinā gẖar āvaigo.
Those who are attuned to the Lord's Love remain balanced and detached forever; they live near the Lord, who comes into their house.
ਜੋ ਪ੍ਰਭੂ ਦੇ ਪ੍ਰੇਮ ਨਾਲ ਰੰਗੀਜਿਆ ਹੈ, ਉਹ ਸਦੀਵ ਹੀ ਨਿਰਲੇਪ ਰਹਿੰਦਾ ਅਤੇ ਰੱਬ ਦੇ ਨੇੜੇ ਵਸਦਾ ਹੈ। ਪ੍ਰਭੂ ਉਸ ਦੇ ਧਾਮ ਅੰਦਰ ਆ ਜਾਂਦਾ ਹੈ।
ਸਦ = ਸਦਾ। ਬੈਰਾਗੀ = ਵਿਰਕਤ, ਮਾਇਆ ਦੇ ਮੋਹ ਤੋਂ ਉਪਰਾਮ। ਨਿਕਟਿ = ਨੇੜੇ। ਘਰਿ = (ਹਿਰਦੇ-) ਘਰ ਵਿਚ।ਪਰਮਾਤਮਾ ਦੇ ਪਿਆਰ-ਰੰਗ ਵਿਚ ਰੰਗਿਆ ਹੋਇਆ ਮਨੁੱਖ ਮਾਇਆ ਦੇ ਮੋਹ ਵਲੋਂ ਉਪਰਾਮ ਰਹਿੰਦਾ ਹੈ, ਪ੍ਰਭੂ (ਪ੍ਰੇਮ-ਰੰਗ ਵਿਚ ਰੰਗੇ ਮਨੁੱਖਾਂ ਦੇ ਸਦਾ) ਨੇੜੇ ਵੱਸਦਾ ਹੈ, ਉਹਨਾਂ ਦੇ (ਹਿਰਦੇ-) ਘਰ ਵਿਚ ਆ ਟਿਕਦਾ ਹੈ।
 
तिन की पंक मिलै तां जीवा करि किरपा आपि दिवावैगो ॥१॥
Ŧin kī pank milai ṯāʼn jīvā kar kirpā āp ḏivāvaigo. ||1||
If I am blessed with the dust of their feet, then I live. Granting His Grace, He Himself bestows it. ||1||
ਜੇਕਰ ਮੈਨੂੰ ਉਨ੍ਹਾਂ ਦੇ ਪੈਰਾ ਦੀ ਖਾਕ ਪ੍ਰਾਪਤ ਹੋ ਜਾਵੇ, ਕੇਵਲ ਤਦ ਹੀ ਮੈਂ ਜੀਊ ਸਕਦਾ ਹਾਂ। ਆਪਣੀ ਰਹਿਮਤ ਧਾਰ ਪ੍ਰਭੂ ਖੁਦ ਹੀ ਇਸ ਦੀ ਦਾਤ ਦਿੰਦਾ ਹੈ।
ਪੰਕ = ਚਰਨ-ਧੂੜ। ਜੀਵਾ = ਜੀਵਾਂ, ਮੈਂ ਜੀਊ ਪੈਂਦਾ ਹਾਂ, ਮੈਂ ਆਤਮਕ ਜੀਵਨ ਹਾਸਲ ਕਰ ਲੈਂਦਾ ਹਾਂ। ਕਰਿ = ਕਰ ਕੇ ॥੧॥ਜੇ ਮੈਨੂੰ ਉਹਨਾਂ (ਵਡ-ਭਾਗੀ ਮਨੁੱਖਾਂ) ਦੀ ਚਰਨ-ਧੂੜ ਮਿਲੇ, ਤਾਂ ਮੈਂ ਆਤਮਕ ਜੀਵਨ ਪ੍ਰਾਪਤ ਕਰ ਲੈਂਦਾ ਹਾਂ। (ਪਰ ਇਹ ਚਰਨ-ਧੂੜ ਪ੍ਰਭੂ) ਆਪ ਹੀ ਕਿਰਪਾ ਕਰ ਕੇ ਦਿਵਾਂਦਾ ਹੈ ॥੧॥
 
दुबिधा लोभि लगे है प्राणी मनि कोरै रंगु न आवैगो ॥
Ḏubiḏẖā lobẖ lage hai parāṇī man korai rang na āvaigo.
Mortal beings are attached to greed and duality. Their minds are unripe and unfit, and will not accept the Dye of His Love.
ਫਾਨੀ ਬੰਦੇ ਦਵੈਤ-ਭਾਵ ਅਤੇ ਲਾਲਚ ਨਾਲ ਚਿੜੇ ਹੋਏ ਹਨ। ਉਨ੍ਹਾਂ ਦੇ ਪਾਹ-ਰਹਿਤ ਮਨੂਏ ਨੂੰ ਪ੍ਰਭੂ ਦੀ ਰੰਗਤ ਨਹੀਂ ਚੜ੍ਹਦੀ।
ਦੁਬਿਧਾ = ਮੇਰ-ਤੇਰ। ਲੋਭਿ = ਲੋਭ ਵਿਚ। ਮਨਿ ਕੋਰੈ = ਕੋਰੇ ਮਨ ਉੱਤੇ। ਰੰਗਿ = ਪ੍ਰੇਮ-ਰੰਗ।ਜਿਹੜੇ ਮਨੁੱਖ ਮੇਰ-ਤੇਰ ਵਿਚ ਲੋਭ ਵਿਚ ਫਸੇ ਰਹਿੰਦੇ ਹਨ, ਉਹਨਾਂ ਦੇ ਕੋਰੇ ਮਨ ਉੱਤੇ (ਪ੍ਰਭੂ ਦਾ ਪਿਆਰ-) ਰੰਗ ਨਹੀਂ ਚੜ੍ਹ ਸਕਦਾ।
 
फिरि उलटिओ जनमु होवै गुर बचनी गुरु पुरखु मिलै रंगु लावैगो ॥२॥
Fir ulti▫o janam hovai gur bacẖnī gur purakẖ milai rang lāvaigo. ||2||
But their lives are transformed through the Word of the Guru's Teachings. Meeting with the Guru, the Primal Being, they are dyed in the color of His Love. ||2||
ਗੁਰਾਂ ਦੇ ਉਪਦੇਸ਼ ਦੁਆਰਾ, ਬੰਦੇ ਦੀ ਜੀਵਨ ਰਹੁ-ਰੀਤੀ ਤਬਦੀਲ ਹੋ ਜਾਂਦੀ ਹੈ ਅਤੇ ਸਰਬ-ਸ਼ਕਤੀਵਾਨ ਗੁਰਾਂ ਨਾਲ ਪਮਲ, ਉਹ ਪ੍ਰਭੂ ਦੇ ਪ੍ਰੇਮ ਨਾਲ ਰੰਗਿਆ ਜਾਂਦਾ ਹੈ।
ਫਿਰਿ = ਮੁੜ। ਉਲਟਿਓ = (ਜਦੋਂ ਲੋੜ ਆਦਿਕ ਵਲੋਂ ਮਨ) ਪਰਤਦਾ ਹੈ। ਜਨਮੁ = ਨਵਾਂ ਜਨਮ। ਬਚਨੀ = ਬਚਨੀਂ, ਬਚਨਾਂ ਦੀ ਰਾਹੀਂ। ਲਾਵੈਗੋ = ਲਾਵੈ, ਲਾਂਦਾ ਹੈ, ਚਾੜ੍ਹਦਾ ਹੈ ॥੨॥ਫਿਰ ਜਦੋਂ ਗੁਰੂ ਦੇ ਬਚਨਾਂ ਦੀ ਰਾਹੀਂ (ਉਹਨਾਂ ਦਾ ਮਨ ਦੁਬਿਧਾ ਲੋਭ ਆਦਿਕ ਵਲੋਂ) ਪਰਤਦਾ ਹੈ, (ਤਾਂ ਉਹਨਾਂ ਨੂੰ ਨਵਾਂ ਆਤਮਕ) ਜਨਮ ਮਿਲਦਾ ਹੈ। (ਜਿਸ ਮਨੁੱਖ ਨੂੰ) ਗੁਰੂ ਪੁਰਖ ਮਿਲ ਪੈਂਦਾ ਹੈ (ਉਸ ਦੇ ਮਨ ਨੂੰ ਪ੍ਰਭੂ-ਪਿਆਰ ਦਾ) ਰੰਗ ਚਾੜ੍ਹ ਦੇਂਦਾ ਹੈ ॥੨॥
 
इंद्री दसे दसे फुनि धावत त्रै गुणीआ खिनु न टिकावैगो ॥
Inḏrī ḏase ḏase fun ḏẖāvaṯ ṯarai guṇī▫ā kẖin na tikāvaigo.
There are ten organs of sense and action; the ten wander unrestrained. Under the influence of the three dispositions, they are not stable, even for an instant.
ਦਸ ਅੰਗ ਹਨ ਅਤੇ ਦਸੇ ਹੀ ਭਟਕਦੇ ਰਹਿੰਦੇ ਹਨ ਅਤੇ ਤਿੰਨਾਂ ਲੱਛਣਾ ਵਾਲਾ ਮਨ ਇਕ ਮੁਹਤ ਭਰ ਲਈ ਭੀ ਅਸਥਿਰ ਨਹੀਂ ਰਹਿੰਦਾ।
ਫੁਨਿ = ਮੁੜ, ਮੁੜ ਮੁੜ। ਧਾਵਤ = ਭਟਕਦੀਆਂ ਹਨ। ਤ੍ਰੈਗੁਣੀਆ = ਤਿੰਨਾਂ ਗੁਣਾਂ ਵਿਚ ਫਸਿਆ ਹੋਇਆ ਮਨ।ਮਨੁੱਖ ਦੀਆਂ ਇਹ ਦਸੇ ਹੀ ਇੰਦ੍ਰੀਆਂ ਮੁੜ ਮੁੜ ਭਟਕਦੀਆਂ ਫਿਰਦੀਆਂ ਹਨ। (ਮਾਇਆ ਦੇ) ਤਿੰਨ ਗੁਣਾਂ ਵਿਚ ਗ੍ਰਸਿਆ ਮਨ ਰਤਾ-ਭਰ ਸਮੇ ਲਈ ਭੀ (ਇਕ ਥਾਂ) ਨਹੀਂ ਟਿਕਦਾ।
 
सतिगुर परचै वसगति आवै मोख मुकति सो पावैगो ॥३॥
Saṯgur parcẖai vasgaṯ āvai mokẖ mukaṯ so pāvaigo. ||3||
Coming in contact with the True Guru, they are brought under control; then, salvation and liberation are attained. ||3||
ਸੱਚੇ ਗੁਰਾਂ ਨੂੰ ਪ੍ਰਸੰਨ ਕਰਨ ਦੁਆਰਾ, ਬੰਦਾ ਉਨ੍ਹਾਂ ਤੇ ਕਾਬੂ ਪਾ ਲੈਂਦਾ ਹੈ ਅਤੇ ਤਦ ਉਹ ਕਲਿਆਣ ਤੇ ਗਤੀ ਨੂੰ ਪ੍ਰਾਪਤ ਹੋ ਜਾਂਦਾ ਹੈ।
ਪਰਚੈ = ਪਤੀਜਦਾ ਹੈ, ਪ੍ਰਸੰਨ ਹੁੰਦਾ ਹੈ। ਵਸਗਤਿ = ਵੱਸ ਵਿਚ। ਮੋਖ ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਸੋ = ਉਹ ਮਨੁੱਖ ॥੩॥ਜਦੋਂ ਗੁਰੂ (ਕਿਸੇ ਮਨੁੱਖ ਉੱਤੇ) ਤ੍ਰੱਠਦਾ ਹੈ ਤਾਂ ਉਸ ਦਾ ਮਨ ਵੱਸ ਵਿਚ ਆ ਜਾਂਦਾ ਹੈ, ਉਹ ਮਨੁੱਖ ਵਿਕਾਰਾਂ ਤੋਂ ਖ਼ਲਾਸੀ ਹਾਸਲ ਕਰ ਲੈਂਦਾ ਹੈ ॥੩॥
 
ओअंकारि एको रवि रहिआ सभु एकस माहि समावैगो ॥
O▫ankār eko rav rahi▫ā sabẖ ekas māhi samāvaigo.
The One and Only Creator of the Universe is All-pervading everywhere. All shall once again merge into the One.
ਕੇਵਲ ਇਕ ਸੁਆਮੀ ਹੀ ਸਾਰੀ ਥਾਈ ਵਿਆਪਕ ਹੋ ਰਿਹਾ ਹੈ ਅਤੇ ਹਰ ਸ਼ੈ ਅੰਤ ਨੂੰ ਇਕ ਸੁਆਮੀ ਵਿੱਚ ਹੀ ਲੀਨ ਹੋ ਜਾਉਗੀ।
ਓਅੰਕਾਰਿ = ਓਅੰਕਾਰ ਵਿਚ, ਸਰਬ-ਵਿਆਪਕ ਪ੍ਰਭੂ ਵਿਚ। ਸਭੁ = ਸਾਰਾ ਜਗਤ। ਏਕਸ ਮਾਹਿ = ਇੱਕ (ਪ੍ਰਭੂ) ਵਿਚ ਹੀ।ਪਰਮਾਤਮਾ ਇਕ ਆਪ ਹੀ ਸਭ ਥਾਂ ਵਿਆਪਕ ਹੈ, ਉਸ ਇਕੋ ਸਰਬ-ਵਿਆਪਕ ਵਿਚ ਹੀ ਸਾਰਾ ਜਗਤ ਲੀਨ ਹੋ ਜਾਂਦਾ ਹੈ।
 
एको रूपु एको बहु रंगी सभु एकतु बचनि चलावैगो ॥४॥
Ėko rūp eko baho rangī sabẖ ekaṯ bacẖan cẖalāvaigo. ||4||
His One Form has one, and many colors; He leads all according to His One Word. ||4||
ਇਕ ਸਰੂਪ ਵਾਲਾ ਸੁਆਮੀ ਅਨੇਕਾਂ ਸਰੂਪਾ ਵਿੱਚ ਪ੍ਰਗਟ ਹੋਇਆ ਹੋਇਆ ਹੈ ਅਤੇ ਸਾਰਿਆਂ ਨੂੰ ਉਹ ਆਪਣੇ ਇਕ ਹੁਕਮ ਅੰਦਰ ਚਲਾਉਂਦਾ ਹੈ।
ਏਕਸੁ ਬਚਨਿ = ਇਕ (ਆਪਣੇ ਹੀ) ਹੁਕਮ ਵਿਚ। ਬਚਨਿ = ਹੁਕਮ ਵਿਚ ॥੪॥ਉਹ ਪਰਮਾਤਮਾ (ਕਦੇ) ਇਕ ਆਪ ਹੀ ਆਪ ਹੁੰਦਾ ਹੈ, ਉਹ ਆਪ ਹੀ (ਜਗਤ ਰਚ ਕੇ) ਅਨੇਕਾਂ ਰੰਗਾਂ ਵਾਲਾ ਬਣ ਜਾਂਦਾ ਹੈ। ਸਾਰੇ ਜਗਤ ਨੂੰ ਉਹ ਪ੍ਰਭੂ ਇਕ ਆਪਣੇ ਹੀ ਹੁਕਮ ਵਿਚ ਤੋਰ ਰਿਹਾ ਹੈ ॥੪॥
 
गुरमुखि एको एकु पछाता गुरमुखि होइ लखावैगो ॥
Gurmukẖ eko ek pacẖẖāṯā gurmukẖ ho▫e lakẖāvaigo.
The Gurmukh realizes the One and Only Lord; He is revealed to the Gurmukh.
ਗੁਰੂ-ਅਨੁਸਾਰੀ ਕੇਵਲ ਇਕ ਵਾਹਿਗੁਰੂ ਨੂੰ ਹੀ ਅਨੁਭਵ ਕਰਦਾ ਹੈ ਤੇ ਗੁਰਾਂ ਦੀ ਦਇਆ ਦੁਆਰਾ, ਉਹ ਕੇਵਲ ਇਕ ਨੂੰ ਹੀ ਜਾਣਦਾ ਹੈ?
ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਲਖਾਵੈਗੋ = ਲਖਾਵੈ, ਲਖੈ, ਸਮਝ ਲੈਂਦਾ ਹੈ।ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਹਰ ਥਾਂ) ਇਕ ਪਰਮਾਤਮਾ ਨੂੰ ਹੀ (ਵੱਸਦਾ) ਪਛਾਣਦਾ ਹੈ। ਗੁਰੂ ਦੇ ਸਨਮੁਖ ਹੋ ਕੇ (ਮਨੁੱਖ) ਇਹ ਭੇਤ ਸਮਝ ਲੈਂਦਾ ਹੈ।
 
गुरमुखि जाइ मिलै निज महली अनहद सबदु बजावैगो ॥५॥
Gurmukẖ jā▫e milai nij mahlī anhaḏ sabaḏ bajāvaigo. ||5||
The Gurmukh goes and meets the Lord in His Mansion deep within; the Unstruck Word of the Shabad vibrates there. ||5||
ਪਵਿੱਤਰ ਪੁਰਸ਼ ਉਸ ਦੇ ਮੰਦਰ ਵਿੱਚ ਜਾ ਕੇ ਸੁਆਮੀ ਨੂੰ ਮਿਲ ਪੈਦਾ ਹੈ ਅਤੇ ਫਿਰ ਉਸ ਦੇ ਲਈ ਬੈਕੁੰਠੀ ਕੀਰਤਨ ਗੂੰਜਦਾ ਹੈ।
ਜਾਇ = ਜਾ ਜਾ ਕੇ। ਨਿਜ ਮਹਲੀ = ਨਿਜ ਮਹਲਿ, ਆਪਣੇ (ਅਸਲ) ਟਿਕਾਣੇ ਵਿਚ। ਅਨਹਦ = (ਅਨ-ਆਹਤ। ਬਿਨਾ ਵਜਾਏ ਵੱਜ ਰਿਹਾ) ਇਕ-ਰਸ। ਸਬਦੁ ਬਜਾਵੈਗੋ = ਸ਼ਬਦ ਦਾ ਪ੍ਰਬਲ ਪ੍ਰਭਾਵ (ਆਪਣੇ ਅੰਦਰ) ਟਿਕਾਈ ਰੱਖਦਾ ਹੈ ॥੫॥ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪ੍ਰਭੂ-ਚਰਨਾਂ ਵਿਚ ਜਾ ਪਹੁੰਚਦਾ ਹੈ, ਉਹ (ਆਪਣੇ ਅੰਦਰ) ਗੁਰੂ ਦੇ ਸ਼ਬਦ ਦਾ ਇਕ-ਰਸ ਪ੍ਰਬਲ ਪ੍ਰਭਾਵ ਪਾਈ ਰੱਖਦਾ ਹੈ ॥੫॥
 
जीअ जंत सभ सिसटि उपाई गुरमुखि सोभा पावैगो ॥
Jī▫a janṯ sabẖ sisat upā▫ī gurmukẖ sobẖā pāvaigo.
God created all the beings and creatures of the universe; He blesses the Gurmukh with glory.
ਸੁਆਮੀ ਨੇ ਸਮੂਹ ਜੀਵ ਜੰਤੂ ਅਤੇ ਸੰਸਾਰ ਰਚਿਆ ਹੈ, ਪ੍ਰੰਤੂ ਕੇਵਲ ਗੁਰਾਂ ਦੇ ਰਾਹੀਂ ਹੀ ਇਨਸਾਨ ਨੂੰ ਪ੍ਰਭਤਾ ਪ੍ਰਾਪਤ ਹੁੰਦੀ ਹੈ।
ਸਭ ਸਿਸਿਟ = ਸਾਰੀ ਸ੍ਰਿਸ਼ਟੀ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ।(ਉਂਞ ਤਾਂ) ਸਾਰੇ ਜੀਅ ਜੰਤ (ਪ੍ਰਭੂ ਦੇ ਪੈਦਾ ਕੀਤੇ ਹੋਏ ਹਨ), ਸਾਰੀ ਸ੍ਰਿਸ਼ਟੀ (ਪ੍ਰਭੂ ਨੇ ਹੀ) ਪੈਦਾ ਕੀਤੀ ਹੋਈ ਹੈ, (ਪਰ) ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ (ਲੋਕ ਪਰਲੋਕ ਵਿਚ) ਵਡਿਆਈ ਹਾਸਲ ਕਰਦਾ ਹੈ।
 
बिनु गुर भेटे को महलु न पावै आइ जाइ दुखु पावैगो ॥६॥
Bin gur bẖete ko mahal na pāvai ā▫e jā▫e ḏukẖ pāvaigo. ||6||
Without meeting the Guru, no one obtains the Mansion of His Presence. They suffer the agony of coming and going in reincarnation. ||6||
ਗੁਰਾ ਨਾਲ ਮਿਲਣ ਦੇ ਬਗੈਰ, ਇਨਸਾਨ ਨੂੰ ਪ੍ਰਭੂ ਦੀ ਹਜੂਰੀ ਪ੍ਰਾਪਤ ਨਹੀਂ ਹੁੰਦੀ ਅਤੇ ਆਉਣ ਤੇ ਜਾਣ ਅੰਦਰ ਉਹ ਤਕਲੀਫ ਉਠਾਉਂਦਾ ਰਹਿੰਦਾ ਹੈ।
ਬਿਨ ਗੁਰ ਭੇਟੇ = ਗੁਰੂ ਨੂੰ ਮਿਲਣ ਤੋਂ ਬਿਨਾ। ਕੋ = ਕੋਈ ਮਨੁੱਖ। ਮਹਲੁ = ਪ੍ਰਭੂ-ਚਰਨਾਂ ਵਿਚ ਥਾਂ। ਆਇ ਜਾਇ = ਆ ਕੇ ਜਾ ਕੇ, ਜਨਮ ਮਰਨ ਦੇ ਗੇੜ ਵਿਚ ਪੈ ਕੇ ॥੬॥ਗੁਰੂ ਨੂੰ ਮਿਲਣ ਤੋਂ ਬਿਨਾ ਕੋਈ ਭੀ ਮਨੁੱਖ ਪ੍ਰਭੂ ਦੇ ਚਰਨਾਂ ਵਿਚ ਥਾਂ ਨਹੀਂ ਲੈ ਸਕਦਾ (ਸਗੋਂ) ਜਨਮ ਮਰਨ ਦੇ ਗੇੜ ਵਿਚ ਪੈ ਕੇ ਦੁੱਖ ਭੋਗਦਾ ਰਹਿੰਦਾ ਹੈ ॥੬॥
 
अनेक जनम विछुड़े मेरे प्रीतम करि किरपा गुरू मिलावैगो ॥
Anek janam vicẖẖuṛe mere parīṯam kar kirpā gurū milāvaigo.
For countless lifetimes, I have been separated from my Beloved; in His Mercy, the Guru has united me with Him.
ਅਣਗਿਣਤ ਜਨਮਾਂ ਤੋਂ ਮੈਂ ਆਪਣੇ ਪਿਆਰੇ ਨਾਲੋ ਵਿਛੜਿਆ ਹੋਇਆ ਹਾਂ। ਮਿਹਰ ਧਾਰ ਕੇ ਗੁਰੂ ਜੀ ਮੈਨੂੰ ਉਸ ਨਾਲ ਮਿਲਾ ਦੇਣਗੇ।
ਮੇਰੇ ਪ੍ਰੀਤਮ = ਹੇ ਮੇਰੇ ਪ੍ਰੀਤਮ ਪ੍ਰਭੂ! ਕਰਿ = ਕਰ ਕੇ।ਹੇ ਮੇਰੇ ਪ੍ਰੀਤਮ ਪ੍ਰਭੂ! (ਜੀਵ) ਅਨੇਕਾਂ ਹੀ ਜਨਮ (ਤੇਰੇ ਚਰਨਾਂ ਤੋਂ) ਵਿਛੁੜੇ ਰਹਿੰਦੇ ਹਨ। ਗੁਰੂ (ਹੀ) ਮਿਹਰ ਕਰ ਕੇ (ਇਹਨਾਂ ਨੂੰ ਤੇਰੇ ਨਾਲ) ਮਿਲਾਂਦਾ ਹੈ।
 
सतिगुर मिलत महा सुखु पाइआ मति मलीन बिगसावैगो ॥७॥
Saṯgur milaṯ mahā sukẖ pā▫i▫ā maṯ malīn bigsāvaigo. ||7||
Meeting the True Guru, I have found absolute peace, and my polluted intellect blossoms forth. ||7||
ਸੱਚੇ ਗੁਰਾਂ ਨਾਲ ਮਿਲ ਕੇ ਮੈਨੂੰ ਪਰਮ ਅਨੰਦ ਪ੍ਰਾਪਤ ਹੋ ਗਿਆ ਹੈ ਅਤੇ ਮੇਰਾ ਪਲੀਤ ਮਨੂਆ ਪ੍ਰਫੁਲਤ ਹੋ ਗਿਆ ਹੈ।
ਸਤਿਗੁਰ ਮਿਲਤ = ਗੁਰੂ ਦੇ ਮਿਲਦਿਆਂ। ਮਲੀਨ = ਵਿਕਾਰਾਂ ਨਾਲ ਮੈਲੀ ਹੋ ਚੁਕੀ। ਬਿਗਸਾਵੈਗੋ = ਖਿੜਾ ਦੇਂਦਾ ਹੈ ॥੭॥ਗੁਰੂ ਨੂੰ ਮਿਲਦਿਆਂ (ਹੀ ਮਨੁੱਖ) ਬੜਾ ਆਨੰਦ ਪ੍ਰਾਪਤ ਕਰ ਲੈਂਦਾ ਹੈ। (ਮਨੁੱਖ ਦੀ ਵਿਕਾਰਾਂ ਵਿਚ) ਮੈਲੀ ਹੋ ਚੁਕੀ ਮੱਤ ਨੂੰ (ਗੁਰੂ) ਖੇੜੇ ਵਿਚ ਲੈ ਆਉਂਦਾ ਹੈ ॥੭॥
 
हरि हरि क्रिपा करहु जगजीवन मै सरधा नामि लगावैगो ॥
Har har kirpā karahu jagjīvan mai sarḏẖā nām lagāvaigo.
O Lord, Har, Har, please grant Your Grace; O Life of the World, instill faith in the Naam within me.
ਹੇ ਸੁਆਮੀ ਮਾਲਕ! ਜਗਤ ਦੀ ਜਿੰਦਜਾਨ! ਤੂੰ ਮੇਰੇ ਉਤੇ ਮਿਹਰ ਧਾਰ ਅਤੇ ਮੇਰੇ ਅੰਦਰ ਆਪਣੇ ਨਾਮ ਵਿੱਚ ਭਰੋਸਾ ਪੈਦਾ ਕਰ।
ਜਗਜੀਵਨ = ਹੇ ਜਗਤ ਦੇ ਜੀਵਨ ਪ੍ਰਭੂ! ਮੈ ਸਰਧਾ = ਮੇਰੀ ਸਰਧਾ। ਨਾਮਿ = (ਤੇਰੇ) ਨਾਮ ਵਿਚ।ਹੇ ਜਗਤ ਦੇ ਜੀਵਨ ਹਰੀ! ਮਿਹਰ ਕਰ, (ਗੁਰੂ) ਮੇਰੀ ਸਰਧਾ (ਤੇਰੇ) ਨਾਮ ਵਿਚ ਬਣਾਈ ਰੱਖੇ।
 
नानक गुरू गुरू है सतिगुरु मै सतिगुरु सरनि मिलावैगो ॥८॥४॥
Nānak gurū gurū hai saṯgur mai saṯgur saran milāvaigo. ||8||4||
Nanak is the Guru, the Guru, the True Guru; I am immersed in the Sanctuary of the True Guru. ||8||4||
ਹੇ ਨਾਨਕ! ਵਿਸ਼ਾਲ ਵਾਹਿਗੁਰੂ ਦੀ ਸੱਚਾ ਗੁਰੂ ਹੈ ਅਤੇ ਸੱਚੇ ਗੁਰਾਂ ਦੀ ਸ਼ਰਣਾਗਤ ਅੰਦਰ ਹੀ ਮੈਂ ਹਮੇਸ਼ਾਂ ਵਸਾਂਗਾ।
ਮੈ = ਮੈਨੂੰ। ਸਰਨਿ = ਪ੍ਰਭੂ ਦੀ ਸਰਨ ਵਿਚ ॥੮॥੪॥ਹੇ ਨਾਨਕ! (ਪ੍ਰਭੂ-ਚਰਨਾਂ ਵਿਚ ਜੁੜਨ ਲਈ) ਗੁਰੂ ਹੀ (ਵਸੀਲਾ) ਹੈ, ਗੁਰੂ ਹੀ (ਵਿਚੋਲਾ) ਹੈ। ਗੁਰੂ ਹੀ ਮੈਨੂੰ ਪ੍ਰਭੂ ਦੀ ਸਰਨ ਵਿਚ ਟਿਕਾਈ ਰੱਖ ਸਕਦਾ ਹੈ ॥੮॥੪॥
 
कानड़ा महला ४ ॥
Kānṛā mėhlā 4.
Kaanraa, Fourth Mehl:
ਕਾਨੜਾ ਚੋਥੀ ਪਾਤਿਸ਼ਾਹੀ।
xxxXXX
 
मन गुरमति चाल चलावैगो ॥
Man gurmaṯ cẖāl cẖalāvaigo.
O mind, walk on the Path of the Guru's Teachings.
ਹੇ ਬੰਦੇ! ਤੂੰ ਉਸ ਮਾਰਗ ਤੁਰ ਜੋ ਗੁਰਾਂ ਦੇ ਉਪਦੇਸ਼ ਦੇ ਅਨੁਸਾਰ ਹੈ।
ਮਨ = ਹੇ ਮਨ! ਗੁਰਮਤਿ = ਗੁਰੂ ਦੀ ਸਿੱਖਿਆ (ਹੀ)। ਚਾਲ = (ਸਹੀ ਜੀਵਨ ਦੀ) ਚਾਲ।ਹੇ ਮਨ (ਤੈਨੂੰ) ਗੁਰੂ ਦੀ ਸਿੱਖਿਆ (ਹੀ ਸਹੀ ਜੀਵਨ ਦੀ) ਚਾਲ ਚਲਾ ਸਕਦੀ ਹੈ।
 
जिउ मैगलु मसतु दीजै तलि कुंडे गुर अंकसु सबदु द्रिड़ावैगो ॥१॥ रहाउ ॥
Ji▫o maigal masaṯ ḏījai ṯal kunde gur ankas sabaḏ ḏariṛ▫āvaigo. ||1|| rahā▫o.
Just as the wild elephant is subdued by the prod, the mind is disciplined by the Word of the Guru's Shabad. ||1||Pause||
ਜਿਸ ਤਰ੍ਹਾਂ ਮਤਵਾਲਾ ਹਾਥੀ ਲੋਹੇ ਦੇ ਕੁੰਡੇ ਹੇਠਾ ਹੋਇਆ ਕਾਬੂ ਆ ਜਾਂਦਾ ਹੈ ਏਸੇ ਤਰ੍ਹਾਂ ਹੀ ਗੁਰਾਂ ਦੇ ਉਪਦੇਸ਼ ਦੇ ਕੁੰਡੇ ਨਾਲ ਮਨ ਨਿਯਮ ਅਨੁਸਾਰ ਕਰ ਲਿਆ ਜਾਂਦਾ ਹੈ। ਠਹਿਰਾਉ।
ਮੈਗਲੁ = ਹਾਥੀ। ਦੀਜੈ = ਰੱਖਿਆ ਜਾਂਦਾ ਹੈ। ਤਲਿ ਕੁੰਡੇ = ਕੁੰਡੇ ਦੇ ਹੇਠ। ਅੰਕਸੁ = (ਹਾਥੀ ਨੂੰ ਚਲਾਣ ਵਾਸਤੇ ਵਰਤਣ ਵਾਲਾ) ਕੁੰਡਾ। ਦ੍ਰਿੜਾਵੈਗੋ = ਦ੍ਰਿੜਾਵੈ, ਹਿਰਦੇ ਵਿਚ ਪੱਕਾ ਕਰਦਾ ਹੈ ॥੧॥ ਰਹਾਉ ॥ਗੁਰੂ ਦਾ ਸ਼ਬਦ (ਮਾਨੋ, ਉਹ) ਕੁੰਡਾ ਹੈ (ਜਿਸ ਨਾਲ ਹਾਥੀ ਨੂੰ ਤੋਰੀਦਾ ਹੈ)। ਜਿਵੇਂ ਮਸਤ ਹਾਥੀ ਨੂੰ ਕੁੰਡੇ ਹੇਠ ਰੱਖੀਦਾ ਹੈ (ਤਿਵੇਂ ਗੁਰੂ ਆਪਣਾ) ਸ਼ਬਦ (ਮਨੁੱਖ ਦੇ) ਹਿਰਦੇ ਵਿਚ ਪੱਕਾ ਕਰ ਦੇਂਦਾ ਹੈ ॥੧॥ ਰਹਾਉ ॥
 
चलतौ चलै चलै दह दह दिसि गुरु राखै हरि लिव लावैगो ॥
Cẖalṯou cẖalai cẖalai ḏah ḏah ḏis gur rākẖai har liv lāvaigo.
The wandering mind wanders, roams and rambles in the ten directions; but the Guru holds it, and lovingly attunes it to the Lord.
ਚਲਾਇਮਾਨ ਮਨੂਆ ਦਸੀ, ਹਾਂ, ਦਸੀ ਪਾਸੀ ਭੌਦਾ ਅਤੇ ਭਟਕਦਾ ਹੈ ਪ੍ਰੰਤੂ ਗੁਰਾਂ ਦੀ ਰਖਿਆ ਦੁਆਰਾ ਇਸ ਦੀ ਪ੍ਰਭੂ ਨਾਲ ਪ੍ਰੀਤ ਪੈ ਜਾਂਦੀ ਹੈ।
ਚਲਤੌ ਚਲੈ ਚਲੈ = ਮੁੜ ਮੁੜ ਭਟਕਦਾ ਹੈ। ਦਹ ਦਿਸਿ = ਦਸੀਂ ਪਾਸੀਂ। ਦਿਸਿ = ਪਾਸਾ। ਰਾਖੈ = ਰੱਖਿਆ ਕਰਦਾ। ਲਿਵ = ਲਗਨ। ਲਾਵੈਗੋ = ਲਾਵੈ, ਲਾਂਦਾ ਹੈ।(ਮਨੁੱਖ ਦਾ ਮਨ) ਮੁੜ ਮੁੜ ਦਸੀਂ ਪਾਸੀਂ ਭਟਕਦਾ ਫਿਰਦਾ ਹੈ, ਗੁਰੂ (ਇਸ ਨੂੰ) ਭਟਕਣ ਤੋਂ ਬਚਾਂਦਾ ਹੈ (ਇਸਦੇ ਅੰਦਰ) ਪਰਮਾਤਮਾ ਦਾ ਪਿਆਰ ਪੈਦਾ ਕਰਦਾ ਹੈ।
 
सतिगुरु सबदु देइ रिद अंतरि मुखि अम्रितु नामु चुआवैगो ॥१॥
Saṯgur sabaḏ ḏe▫e riḏ anṯar mukẖ amriṯ nām cẖu▫āvaigo. ||1||
The True Guru implants the Word of the Shabad deep within the heart; the Ambrosial Naam, the Name of the Lord, trickles into the mouth. ||1||
ਸੱਚੇ ਗੁਰਦੇਵ ਜੀ ਗੁਰਸ਼ਬਦ ਮਨੁਸ਼ ਦੇ ਮਨ ਵਿੱਚ ਅਸਥਾਪਨ ਕਰ ਦਿੰਦੇ ਹਨ ਅਤੇ ਸੁਧਾ ਸਰੂਪ ਨਾਮ-ਅੰਮ੍ਰਿਤ ਉਸ ਦੇ ਮੂੰਹ ਵਿੱਚ ਟਪਕਦਾ ਹੈ।
ਦੇਇ = ਦੇਂਦਾ ਹੈ। ਰਿਦ ਅੰਤਰਿ = ਹਿਰਦੇ ਵਿਚ। ਮੁਖਿ = ਮੂੰਹ ਵਿਚ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਜਲ ॥੧॥ਗੁਰੂ (ਆਪਣਾ) ਸ਼ਬਦ (ਮਨੁੱਖ ਦੇ) ਹਿਰਦੇ ਵਿਚ ਟਿਕਾ ਦੇਂਦਾ ਹੈ, ਅਤੇ ਉਸ ਦੇ ਮੂੰਹ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ ਜਲ ਚੋਂਦਾ ਹੈ ॥੧॥
 
बिसीअर बिसू भरे है पूरन गुरु गरुड़ सबदु मुखि पावैगो ॥
Bisī▫ar bisū bẖare hai pūran gur garuṛ sabaḏ mukẖ pāvaigo.
The snakes are filled with poisonous venom; the Word of the Guru's Shabad is the antidote - place it in your mouth.
ਆਦਮੀ ਪਾਪਾਂ ਦੀ ਸਰਪਵਰਗੀ ਜ਼ਹਿਰ ਨਾਲ ਪੂਰੀ ਤਰ੍ਹਾਂ ਭਰਿਆ ਹੋਇਆ ਹੈ ਪ੍ਰੰਤੂ ਗੁਰਾ ਦੇ ਉਪਦੇਸ਼ ਦਾ ਜ਼ਹਿਰ ਮੁਹਰਾ ਉਨ੍ਹਾਂ ਸਾਰਿਆ ਨੂੰ ਖਾ ਜਾਂਦਾ ਹੈ।
ਬਿਸੀਅਰ = ਸੱਪ। ਬਿਸੂ = ਜ਼ਹਰ। ਗਰੁੜ = ਗਾਰੁੜ ਮੰਤ੍ਰ!ਸੱਪ ਜ਼ਹਰ ਨਾਲ ਨਕਾ-ਨਕ ਭਰੇ ਹੁੰਦੇ ਹਨ (ਉਹਨਾਂ ਦੇ ਅਸਰ ਤੋਂ ਬਚਾਣ ਲਈ) ਗਾਰੁੜ ਮੰਤਰ ਹੈ (ਇਸੇ ਤਰ੍ਹਾਂ) ਗੁਰੂ (ਆਪਣਾ) ਸ਼ਬਦ (-ਮੰਤ੍ਰ ਜਿਸ ਮਨੁੱਖ ਦੇ) ਮੂੰਹ ਵਿਚ ਪਾ ਦੇਂਦਾ ਹੈ,
 
माइआ भुइअंग तिसु नेड़ि न आवै बिखु झारि झारि लिव लावैगो ॥२॥
Mā▫i▫ā bẖu▫i▫ang ṯis neṛ na āvai bikẖ jẖār jẖār liv lāvaigo. ||2||
Maya, the serpent, does not even approach one who is rid of the poison, and lovingly attuned to the Lord. ||2||
ਮੋਹਣੀ ਦਾ ਸਰੂਪ ਉਸ ਦੇ ਨੇੜੇ ਨਹੀਂ ਲਗਦਾ ਜੋ ਪਾਪਾ ਦੀ ਜ਼ਹਿਰ ਤੋਂ ਸੱਖਣਾ ਹੈ ਅਤੇ ਜਿਸ ਦੀ ਪ੍ਰਭੂ ਨਾਲ ਪਿਰਹੜੀ ਪਈ ਹੋਈ ਹੈ।
ਭੁਇਅੰਗ = ਸੱਪਣੀ। ਬਿਖੁ = ਜ਼ਹਰ। ਝਾਰਿ = ਝਾੜ ਕੇ ॥੨॥ਮਾਇਆ ਸਪਣੀ ਉਸ ਦੇ ਨੇੜੇ ਨਹੀਂ ਢੁਕਦੀ। (ਗੁਰੂ ਸ਼ਬਦ-ਮੰਤ੍ਰ ਦੀ ਬਰਕਤਿ ਨਾਲ ਉਸ ਦਾ) ਜ਼ਹਰ ਝਾੜ ਝਾੜ ਕੇ (ਉਸ ਦੇ ਅੰਦਰ) ਪਰਮਾਤਮਾ ਦੀ ਲਗਨ ਪੈਦਾ ਕਰ ਦੇਂਦਾ ਹੈ ॥੨॥
 
सुआनु लोभु नगर महि सबला गुरु खिन महि मारि कढावैगो ॥
Su▫ān lobẖ nagar mėh sablā gur kẖin mėh mār kadẖāvaigo.
The dog of greed is very powerful in the village of the body; the Guru strikes it and drives it out in an instant.
ਲਾਲਚ ਦਾ ਕੁੱਤਾ ਦੇਹ ਦੇ ਪਿੰਡ ਵਿੱਚ ਬੜਾ ਬਲਵਾਨ ਹੈ, ਪ੍ਰੰਤੂ ਇਕ ਮੁਹਤ ਵਿੱਚ ਗੁਰੂ ਜੀ ਇਸ ਨੂੰ ਮਾਰ ਕੁਟ ਕੇ ਬਾਹਰ ਕੱਢ ਦਿੰਦੇ ਹਨ।
ਸੁਆਨੁ = ਕੁੱਤਾ। ਨਗਰ = ਸਰੀਰ-ਨਗਰ। ਸਬਲਾ = (ਸ-ਬਲ) ਬਲ ਵਾਲਾ। ਮਾਰਿ = ਮਾਰਿ ਕੇ।ਲੋਭ-ਕੁੱਤਾ (ਮਨੁੱਖ ਦੇ) ਸਰੀਰ-ਨਗਰ ਵਿਚ ਬਲਵਾਨ ਹੋਇਆ ਰਹਿੰਦਾ ਹੈ, ਪਰ ਗੁਰੂ ਇਕ ਛਿਨ ਵਿਚ (ਇਸ ਕੁੱਤੇ ਨੂੰ) ਮਾਰ ਕੇ (ਉਸ ਦੇ ਅੰਦਰੋਂ) ਕੱਢ ਦੇਂਦਾ ਹੈ।
 
सतु संतोखु धरमु आनि राखे हरि नगरी हरि गुन गावैगो ॥३॥
Saṯ sanṯokẖ ḏẖaram ān rākẖe har nagrī har gun gāvaigo. ||3||
Truth, contentment, righteousness and Dharma have settled there; in the village of the Lord, sing the Glorious Praises of the Lord. ||3||
ਸੱਚ, ਸੰਤੁਸ਼ਟਤਾ ਅਤੇ ਈਮਾਨ, ਗੁਰੂ ਜੀ ਦੇਹ ਦੇ ਪਿੰਡਾ ਵਿੱਚ ਅਸਥਾਪਨ ਕਰ ਦਿੰਦੇ ਹਨ ਅਤੇ ਤਦ ਜੀਵ ਸਾਈਂ ਹਰੀ ਦੀਆਂ ਸਿਫਤਾਂ ਗਾਇਨ ਕਰਦਾ ਹੈ।
ਆਨਿ = ਲਿਆ ਕੇ। ਹਰਿ ਨਗਰੀ = ਹਰੀ ਦੀ ਨਗਰੀ ਵਿਚ, ਸਾਧ ਸੰਗਤ ਵਿਚ ॥੩॥(ਗੁਰੂ ਨੇ) ਸਤ ਸੰਤੋਖ ਧਰਮ (ਇਹ ਗੁਣ) ਸਾਧ ਸੰਗਤ-ਨਗਰੀ ਵਿਚ ਲਿਆ ਕੇ ਰੱਖੇ ਹੋਏ ਹਨ (ਲੋਭ-ਕੁੱਤੇ ਤੋਂ ਬਚਣ ਲਈ ਮਨੁੱਖ) ਸਾਧ ਸੰਗਤ ਵਿਚ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ ॥੩॥