Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

नानक दास सरणागती हरि पुरख पूरन देव ॥२॥५॥८॥
Nānak ḏās sarṇāgaṯī har purakẖ pūran ḏev. ||2||5||8||
Slave Nanak seeks the Sanctuary of the Lord, the Perfect, Divine Primal Being. ||2||5||8||
ਗੋਲਾ ਨਾਨਕ, ਬਲਵਾਨ ਅਤੇ ਪੂਰੇ ਪ੍ਰਕਾਸ਼ਵਾਨ ਪ੍ਰਭੂ ਦੀ ਪਨਾਹ ਲੋੜਦਾ ਹੈ।
ਸਰਣਾਗਤੀ = ਸਰਨ ਆਇਆ ਹੈ। ਹਰਿ = ਹੇ ਹਰੀ! ਪੂਰਨ ਦੇਵ = ਹੇ ਸਰਬਗੁਣ-ਭਰਪੂਰ ਦੇਵ! ॥੨॥੫॥੮॥ਹੇ ਹਰੀ! ਹੇ ਪੁਰਖ! ਹੇ ਸਰਬ-ਗੁਣ ਭਰਪੂਰ ਦੇਵ! ਮੈਂ (ਤੇਰਾ) ਦਾਸ ਨਾਨਕ ਤੇਰੀ ਸਰਨ ਆਇਆ ਹਾਂ ॥੨॥੫॥੮॥
 
कलिआनु महला ५ ॥
Kali▫ān mėhlā 5.
Kalyaan, Fifth Mehl:
ਕਲਿਆਣ ਪੰਜਵੀਂ ਪਾਤਿਸ਼ਾਹੀ।
xxxXXX
 
प्रभु मेरा अंतरजामी जाणु ॥
Parabẖ merā anṯarjāmī jāṇ.
My God is the Inner-knower, the Searcher of Hearts.
ਸਿਆਣਾ ਅਤੇ ਅੰਦਰਲੀਆਂ ਜਾਜਣਨਹਾਰ ਹੈ ਮੇਰਾ ਸਾਈਂ ਹਰੀ।
ਅੰਤਰਜਾਮੀ = ਹਰੇਕ ਦੇ ਹਿਰਦੇ ਵਿਚ ਪਹੁੰਚ ਜਾਣ ਵਾਲਾ। ਜਾਣੁ = ਜਾਣਨਹਾਰ।ਹੇ ਸਰਬ-ਗੁਣ-ਭਰਪੂਰ ਪਰਮੇਸਰ! ਤੂੰ ਮੇਰਾ ਪ੍ਰਭੂ ਹੈਂ, ਤੂੰ ਮੇਰੇ ਦਿਲ ਦੀ ਜਾਣਨ ਵਾਲਾ ਹੈਂ।
 
करि किरपा पूरन परमेसर निहचलु सचु सबदु नीसाणु ॥१॥ रहाउ ॥
Kar kirpā pūran parmesar nihcẖal sacẖ sabaḏ nīsāṇ. ||1|| rahā▫o.
Take pity on me, O Perfect Transcendent Lord; bless me with the True Eternal Insignia of the Shabad, the Word of God. ||1||Pause||
ਤੂੰ ਮੇਰੇ ਉਤੇ ਮਿਹਰ ਧਾਰ, ਹੇ ਮੇਰੇ ਮੁਕੰਮਲ ਵਿਸ਼ਾਲ ਵਾਹਿਗੁਰੂ ਤਾਂ ਜੋ ਮੈਂ ਤੇਰੇ ਸੱਚੇ ਅਤੇ ਸਦੀਵੀ ਨਾਮ ਦੇ ਝੰਡੇ ਦੀ ਦਾਤ ਨੂੰ ਪਾ ਸਕਾ। ਠਹਿਰਾਉ।
ਪਰਮੇਸਰ = ਹੇ ਪਰਮੇਸਰ! ਸਚੁ = ਸਦਾ ਕਾਇਮ ਰਹਿਣ ਵਾਲਾ। ਨੀਸਾਣੁ = ਪਰਵਾਨਾ, ਰਾਹਦਾਰੀ ॥੧॥ ਰਹਾਉ ॥ਮਿਹਰ ਕਰ, ਮੈਨੂੰ ਸਦਾ ਅਟੱਲ ਕਾਇਮ ਰਹਿਣ ਵਾਲਾ (ਆਪਣੀ ਸਿਫ਼ਤ-ਸਾਲਾਹ ਦਾ) ਸ਼ਬਦ (ਬਖ਼ਸ਼। ਤੇਰੇ ਚਰਨਾਂ ਵਿਚ ਪਹੁੰਚਣ ਲਈ ਇਹ ਸ਼ਬਦ ਹੀ ਮੇਰੇ ਵਾਸਤੇ) ਪਰਵਾਨਾ ਹੈ ॥੧॥ ਰਹਾਉ ॥
 
हरि बिनु आन न कोई समरथु तेरी आस तेरा मनि ताणु ॥
Har bin ān na ko▫ī samrath ṯerī ās ṯerā man ṯāṇ.
O Lord, other than You, no one is all-powerful. You are the Hope and the Strength of my mind.
ਤੇਰੇ ਬਾਝੋਂ, ਹੇ ਹਰੀ! ਕੋਈ ਹੋਰ ਬਲਵਾਨ ਨਹੀਂ। ਮੇਰੀ ਉਮੈਦ ਤੇਰੇ ਵਿੱਚ ਹੈ ਅਤੇ ਮੇਰੇ ਚਿੱਤ ਵਿੱਚ ਤੇਰੀ ਹੀ ਤਾਕਤ ਦਾ ਮਾਣ ਹੈ।
ਸਮਰਥੁ = ਤਾਕਤ ਵਾਲਾ। ਮਨਿ = ਮਨ ਵਿਚ। ਤਾਣੁ = ਸਹਾਰਾ।ਹੇ ਸਭ ਜੀਵਾਂ ਨੂੰ ਦਾਤਾਂ ਦੇਣ ਵਾਲੇ ਸੁਆਮੀ! ਖਾਣ ਅਤੇ ਪਹਿਨਣ ਨੂੰ ਜੋ ਕੁਝ ਤੂੰ ਸਾਨੂੰ ਦੇਂਦਾ ਹੈਂ, ਉਹੀ ਅਸੀਂ ਵਰਤਦੇ ਹਾਂ। ਤੈਥੋਂ ਬਿਨਾ, ਹੇ ਹਰੀ! ਕੋਈ ਹੋਰ (ਇਤਨੀ) ਸਮਰਥਾ ਵਾਲਾ ਨਹੀਂ ਹੈ।
 
सरब घटा के दाते सुआमी देहि सु पहिरणु खाणु ॥१॥
Sarab gẖatā ke ḏāṯe su▫āmī ḏėh so pahiraṇ kẖāṇ. ||1||
You are the Giver to the hearts of all beings, O Lord and Master. I eat and wear whatever You give me. ||1||
ਹੇ ਮੇਰੇ ਮਾਲਕ! ਤੂੰ ਹੀ ਸਾਰਿਆਂ ਦਿਲਾਂ ਦਾ ਦਾਤਾਰ ਹੈ। ਮੈਂ ਉਹੀ ਪਹਿਰਦਾ ਅਤੇ ਖਾਂਦਾ ਹਾਂ, ਜਿਹੜਾ ਕੁਛ ਤੂੰ ਮੈਨੂੰ ਦਿੰਦਾ ਹੈ।
ਘਟ = ਸਰੀਰ। ਦਾਤੇ = ਹੇ ਦਾਤਾਰ! ਦੇਹਿ = ਜੋ ਕੁਝ ਤੂੰ ਦੇਂਦਾ ਹੈਂ ॥੧॥(ਮੈਨੂੰ ਸਦਾ) ਤੇਰੀ (ਸਹਾਇਤਾ ਦੀ ਹੀ) ਆਸ (ਰਹਿੰਦੀ ਹੈ, ਮੇਰੇ) ਮਨ ਵਿਚ ਤੇਰਾ ਹੀ ਸਹਾਰਾ ਰਹਿੰਦਾ ਹੈ ॥੧॥
 
सुरति मति चतुराई सोभा रूपु रंगु धनु माणु ॥
Suraṯ maṯ cẖaṯurā▫ī sobẖā rūp rang ḏẖan māṇ.
Intuitive understanding, wisdom and cleverness, glory and beauty, pleasure, wealth and honor,
ਸਮਝ, ਅਕਲ-ਸਆਣਪ, ਪ੍ਰਭਤਾ, ਸੁੰਦਰਤਾ, ਰੰਗਰਲੀਆਂ, ਧਨ-ਦੌਲਤ, ਇਜਤ ਆਬਰੂ,
ਚਤੁਰਾਈ = ਸਿਆਣਪ। ਮਾਣੁ = ਇੱਜ਼ਤ।(ਨਾਮ ਜਪਣ ਦੀ ਬਰਕਤਿ ਨਾਲ ਹੀ ਉੱਚੀ) ਸੁਰਤ (ਉੱਚੀ) ਮੱਤ, (ਸੁਚੱਜੇ ਜੀਵਨ ਵਾਲੀ) ਸਿਆਣਪ (ਲੋਕ ਪਰਲੋਕ ਦੀ) ਵਡਿਆਈ, (ਸੋਹਣਾ ਆਤਮਕ) ਰੂਪ ਰੰਗ, ਧਨ, ਇੱਜ਼ਤ-yy
 
सरब सूख आनंद नानक जपि राम नामु कलिआणु ॥२॥६॥९॥
Sarab sūkẖ ānanḏ Nānak jap rām nām kali▫āṇ. ||2||6||9||
all comforts, bliss, happiness and salvation, O Nanak, come by chanting the Lord's Name. ||2||6||9||
ਸਾਰੇ ਆਰਾਮ, ਖੁਸ਼ੀ ਅਤੇ ਮੁਕਤੀ; ਸੁਆਮੀ ਦੇ ਨਾਮ ਦੇ ਉਚਾਰਨ ਕਰਨ ਵਿੱਚ ਹੀ ਹਨ, ਹੇ ਨਾਨਕ।
ਸਰਬ = ਸਾਰੇ। ਜਪਿ = ਜਪਿਆ ਕਰ। ਕਲਿਆਣੁ = ਸੁਖ ॥੨॥੬॥੯॥ਸਾਰੇ ਸੁਖ, ਆਨੰਦ (ਇਹ ਸਾਰੀਆਂ ਦਾਤਾਂ ਪ੍ਰਾਪਤ ਹੁੰਦੀਆਂ ਹਨ। ਤਾਂ ਤੇ) ਹੇ ਨਾਨਕ! (ਸਦਾ) ਪਰਮਾਤਮਾ ਦਾ ਨਾਮ ਜਪਿਆ ਕਰ ॥੨॥੬॥੯॥
 
कलिआनु महला ५ ॥
Kali▫ān mėhlā 5.
Kalyaan, Fifth Mehl:
ਕਲਿਆਣ ਪੰਜਵੀਂ ਪਾਤਿਸ਼ਾਹੀ।
xxxXXX
 
हरि चरन सरन कलिआन करन ॥
Har cẖaran saran kali▫ān karan.
The Sanctuary of the Lord's Feet bring salvation.
ਪ੍ਰਭੂ ਦੇ ਪੈਰਾ ਦੀ ਪਨਾਹ ਬੰਦੇ ਨੂੰ ਮੁਕਤ ਕਰ ਦਿੰਦੀ ਹੈ।
ਕਲਿਆਨ = ਸੁਖ, ਆਤਮਕ ਆਨੰਦ। ਕਲਿਆਨ ਕਰਨ = ਆਤਮਕ ਆਨੰਦ ਪੈਦਾ ਕਰਨ ਵਾਲੀ।ਪਰਮਾਤਮਾ ਦੇ ਚਰਨਾਂ ਦੀ ਸਰਨ (ਸਾਰੇ) ਸੁਖ ਪੈਦਾ ਕਰਨ ਵਾਲੀ ਹੈ।
 
प्रभ नामु पतित पावनो ॥१॥ रहाउ ॥
Parabẖ nām paṯiṯ pāvno. ||1|| rahā▫o.
God's Name is the Purifier of sinners. ||1||Pause||
ਸੁਆਮੀ ਦਾ ਨਾਮ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ। ਠਹਿਰਾਉ।
ਪ੍ਰਭ ਨਾਮੁ = ਪਰਮਾਤਮਾ ਦਾ ਨਾਮ। ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ। ਪਾਵਨ = ਪਵਿੱਤਰ (ਕਰਨ ਵਾਲਾ)। ਪਤਿਤ ਪਾਵਨੋ = ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ॥੧॥ ਰਹਾਉ ॥ਪਰਮਾਤਮਾ ਦਾ ਨਾਮ ਵਿਕਾਰੀਆਂ ਨੂੰ ਪਵਿੱਤਰ ਬਣਾਣ ਵਾਲਾ ਹੈ ॥੧॥ ਰਹਾਉ ॥
 
साधसंगि जपि निसंग जमकालु तिसु न खावनो ॥१॥
Sāḏẖsang jap nisang jamkāl ṯis na kẖāvno. ||1||
Whoever chants and meditates in the Saadh Sangat, the Company of the Holy, shall undoubtedly escape being consumed by the Messenger of Death. ||1||
ਸੰਤਾਂ ਨਾਲ ਮਿਲ ਕੇ ਜੋ ਕੋਈ ਭੀ ਨਿਧੜਕ ਹੋ ਆਪਣੇ ਵਾਹਿਗੁਰੂ ਦਾ ਆਰਾਧਨ ਕਰਦਾ ਹੈ, ਮੌਤ ਦਾ ਫਰੇਸ਼ਤਾ ਉਸ ਨੂੰ ਖਾਦਾ ਨਹੀਂ।
ਸਾਧ ਸੰਗਿ = ਸਾਧ-ਸੰਗ ਵਿਚ। ਜਪਿ = ਜਪੈ, ਜੋ ਜਪਦਾ ਹੈ। ਨਿਸੰਗ = ਝਾਕਾ ਲਾਹ ਕੇ। ਜਮਕਾਲੁ = ਮੌਤ, ਆਤਮਕ ਮੌਤ ॥੧॥(ਜਿਹੜਾ ਮਨੁੱਖ) ਸਾਧ ਸੰਗਤ ਵਿਚ ਸਰਧਾ ਨਾਲ ਨਾਮ ਜਪਦਾ ਹੈ, ਉਸ ਨੂੰ ਮੌਤ ਦਾ ਡਰ ਭੈ-ਭੀਤ ਨਹੀਂ ਕਰ ਸਕਦਾ (ਉਸ ਦੇ ਆਤਮਕ ਜੀਵਨ ਨੂੰ ਆਤਮਕ ਮੌਤ ਮੁਕਾ ਨਹੀਂ ਸਕਦੀ) ॥੧॥
 
मुकति जुगति अनिक सूख हरि भगति लवै न लावनो ॥
Mukaṯ jugaṯ anik sūkẖ har bẖagaṯ lavai na lāvno.
Liberation, the key to success, and all sorts of comforts do not equal loving devotional worship of the Lord.
ਮੋਖਸ਼, ਸੰਸਾਰੀ ਸਿਧਤਾ ਅਤੇ ਅਨੇਕਾਂ ਆਰਾਮ, ਵਾਹਿਗੁਰੂ ਦੀ ਪਿਆਰੀ ਉਪਾਸ਼ਨਾ ਨੂੰ ਉਹ, ਨਹੀਂ ਪੁਜਦੇ।
ਮੁਕਤਿ ਜੁਗਤਿ ਅਨਿਕ = ਮੁਕਤੀ ਪ੍ਰਾਪਤ ਕਰਨ ਦੀਆਂ ਅਨੇਕਾਂ ਜੁਗਤੀਆਂ। ਅਨਿਕ ਸੂਖ = ਅਨੇਕਾਂ ਸੁਖ। ਲਵੈ ਨ ਲਾਵਨੋ = ਬਰਾਬਰੀ ਨਹੀਂ ਕਰ ਸਕਦੇ।ਹੇ ਦਾਸ ਨਾਨਕ! ਮੁਕਤੀ ਪ੍ਰਾਪਤ ਕਰਨ ਲਈ ਅਨੇਕਾਂ ਜੁਗਤੀਆਂ ਅਤੇ ਅਨੇਕਾਂ ਸੁਖ ਪਰਮਾਤਮਾ ਦੀ ਭਗਤੀ ਦੀ ਬਰਾਬਰੀ ਨਹੀਂ ਕਰ ਸਕਦੇ।
 
प्रभ दरस लुबध दास नानक बहुड़ि जोनि न धावनो ॥२॥७॥१०॥
Parabẖ ḏaras lubaḏẖ ḏās Nānak bahuṛ jon na ḏẖāvno. ||2||7||10||
Slave Nanak longs for the Blessed Vision of God's Darshan; he shall never again wander in reincarnation. ||2||||7||10||
ਗੋਲਾ ਨਾਨਕ ਸੁਆਮੀ ਦੇ ਦਰਸ਼ਨ ਨੂੰ ਲਲਚਾਉਂਦਾ ਹੈ ਅਤੇ ਉਹ ਮੁੜ ਕੇ ਜੂਨੀਆਂ ਵਿੱਚ ਚੱਕਰ ਨਹੀਂ ਕਟੇਗਾ।
ਲੁਬਧ = (लुब्ध) ਪ੍ਰੇਮੀ, ਤਾਂਘ ਰੱਖਣ ਵਾਲਾ। ਬਹੁੜਿ = ਮੁੜ। ਧਾਵਨੋ = ਭਟਕਣਾ ॥੨॥੭॥੧੦॥ਪਰਮਾਤਮਾ ਦੇ ਦੀਦਾਰ ਦਾ ਮਤਵਾਲਾ ਮਨੁੱਖ ਮੁੜ ਜੂਨਾਂ ਦੇ ਗੇੜ ਵਿਚ ਨਹੀਂ ਭਟਕਦਾ ॥੨॥੭॥੧੦॥
 
कलिआन महला ४ असटपदीआ ॥
Kali▫ān mėhlā 4 asatpaḏī▫ā.
Kalyaan, Fourth Mehl, Ashtapadees:
ਗਲਿਆਨ ਚੌਥੀ ਪਾਤਿਸ਼ਾਹੀ ਅਸ਼ਟਪਦੀਆਂ।
xxxਰਾਗ ਕਲਿਆਨੁ ਵਿੱਚ ਗੁਰੂ ਅਰਜਨਦੇਵ ਜੀ ਦੀ ਅੱਠ ਬੰਦਾਂ ਵਾਲੀ ਬਾਣੀ।
 
ੴ सतिगुर प्रसादि ॥
Ik▫oaʼnkār saṯgur parsāḏ.
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
xxxਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
 
रामा रम रामो सुनि मनु भीजै ॥
Rāmā ram rāmo sun man bẖījai.
Hearing the Name of the Lord, the All-pervading Lord, my mind is drenched with joy.
ਹੇ ਮੇਰੇ ਸੁਆਮੀ! ਤੇਰੇ ਸੁੰਦਰ ਨਾਮ ਨੂੰ ਸੁਣਨ ਦੁਆਰਾ, ਮੇਰੀ ਜਿੰਦੜੀ ਪਰਮ ਪ੍ਰਸੰਨ ਹੋ ਜਾਂਦੀ ਹੈ।
ਰਮ = ਰਮਿਆ ਹੋਇਆ, ਸਰਬ-ਵਿਆਪਕ। ਸੁਨਿ = ਸੁਣ ਕੇ। ਭੀਜੈ = (ਪ੍ਰੇਮ-ਜਲ ਨਾਲ) ਭਿੱਜ ਜਾਂਦਾ ਹੈ।ਸਰਬ-ਵਿਆਪਕ ਪਰਮਾਤਮਾ (ਦਾ ਨਾਮ) ਸੁਣ ਕੇ (ਮਨੁੱਖ ਦਾ) ਮਨ (ਪ੍ਰੇਮ-ਜਲ ਨਾਲ) ਭਿੱਜ ਜਾਂਦਾ ਹੈ।
 
हरि हरि नामु अम्रितु रसु मीठा गुरमति सहजे पीजै ॥१॥ रहाउ ॥
Har har nām amriṯ ras mīṯẖā gurmaṯ sėhje pījai. ||1|| rahā▫o.
The Name of the Lord, Har, Har, is Ambrosial Nectar, the most Sweet and Sublime Essence; through the Guru's Teachings, drink it in with intuitive ease. ||1||Pause||
ਸੁਆਮੀ ਵਾਹਿਗੁਰੂ ਦਾ ਨਾਮ ਸੁਰਜੀਤ ਕਰਨ ਵਾਲਾ ਮਿੱਠੜਾ ਆਬਿ-ਹਿਥਾਤ ਹੈ। ਗੁਰਾਂ ਜੀ ਸਿਖਿਆ ਦੁਆਰਾ ਜਿਸ ਨੂੰ ਜੀਵ ਸੁਤੇ ਸਿਧ ਹੀ ਪਾਨ ਕਰ ਲੈਂਦਾ ਹੈ। ਠਹਿਰਾਉ।
ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ। ਸਹਜੇ = ਸਹਜਿ, ਆਤਮਕ ਅਡੋਲਤਾ ਵਿਚ ਟਿਕ ਕੇ। ਪੀਜੈ = ਪੀ ਸਕੀਦਾ ਹੈ ॥੧॥ ਰਹਾਉ ॥ਇਹ ਹਰਿ-ਨਾਮ ਆਤਮਕ ਜੀਵਨ ਦੇਣ ਵਾਲਾ ਹੈ ਅਤੇ ਸੁਆਦਲਾ ਹੈ। ਇਹ ਹਰਿ-ਨਾਮ-ਜਲ ਗੁਰੂ ਦੀ ਮੱਤ ਦੀ ਰਾਹੀਂ ਆਤਮਕ ਅਡੋਲਤਾ ਵਿਚ (ਟਿਕ ਕੇ) ਪੀ ਸਕੀਦਾ ਹੈ ॥੧॥ ਰਹਾਉ ॥
 
कासट महि जिउ है बैसंतरु मथि संजमि काढि कढीजै ॥
Kāsat mėh ji▫o hai baisanṯar math sanjam kādẖ kadẖījai.
The potential energy of fire is within the wood; it is released if you know how to rub it and generate friction.
ਜਿਸ ਤਰ੍ਹਾਂ ਲੱਕੜ ਵਿੱਚ ਅੱਗ ਬੰਦ ਹੈ, ਪ੍ਰੰਤੂ ਉਹ ਪ੍ਰਾਣੀ ਹੀ ਇਸ ਨੂੰ ਪ੍ਰਗਟ ਕਰਦਾ ਹੈ, ਜੋ ਲੱਕੜ ਨੂੰ ਰਗੜਨ ਦੀ ਜੁਗਤੀ ਨੂੰ ਜਾਣਦਾ ਹੈ।
ਕਾਸਟ = ਲੱਕੜ। ਮਹਿ = ਵਿਚ। ਬੈਸੰਤਰੁ = ਅੱਗ। ਮਥਿ = ਰਿੜਕ ਕੇ। ਸੰਜਮਿ = ਸੰਜਮ ਨਾਲ, ਵਿਓਂਤ ਨਾਲ। ਕਾਢਿ ਕਢੀਜੈ = ਕੱਢ ਸਕੀਦੀ ਹੈ, ਪੈਦਾ ਕਰ ਲਈਦੀ ਹੈ।ਜਿਵੇਂ (ਹਰੇਕ) ਲੱਕੜੀ ਵਿਚ ਅੱਗ (ਲੁਕੀ ਰਹਿੰਦੀ) ਹੈ, (ਪਰ) ਜੁਗਤਿ ਨਾਲ ਉੱਦਮ ਕਰ ਕੇ ਪਰਗਟ ਕਰ ਸਕੀਦੀ ਹੈ,
 
राम नामु है जोति सबाई ततु गुरमति काढि लईजै ॥१॥
Rām nām hai joṯ sabā▫ī ṯaṯ gurmaṯ kādẖ la▫ījai. ||1||
In just the same way, the Lord's Name is the Light within all; the Essence is extracted by following the Guru's Teachings. ||1||
ਏਸੇ ਤਰ੍ਹਾਂ ਹੀ ਪ੍ਰਭੂ ਦੇ ਨਾਮ ਦਾ ਪ੍ਰਕਾਸ਼ ਸਾਰਿਆਂ ਦੇ ਅੰਦਰ ਹੈ, ਪ੍ਰੰਤੂ ਗੁਰੂ ਦੀ ਸਿਖਮਤ ਰਾਹੀਂ ਹੀ ਇਸ ਦਾ ਜੌਹਰ ਪਾਇਆ ਜਾਂਦਾ ਹੈ।
ਸਬਾਈ = ਸਾਰੀ (ਸ੍ਰਿਸ਼ਟੀ ਵਿਚ)। ਤਤੁ = ਨਿਚੋੜ, ਭੇਤ, ਅਸਲੀਅਤ ॥੧॥ਤਿਵੇਂ ਪਰਮਾਤਮਾ ਦਾ ਨਾਮ (ਐਸਾ) ਹੈ (ਕਿ ਇਸ ਦੀ) ਜੋਤਿ ਸਾਰੀ ਸ੍ਰਿਸ਼ਟੀ ਵਿਚ (ਗੁਪਤ) ਹੈ, ਇਸ ਅਸਲੀਅਤ ਨੂੰ ਗੁਰੂ ਦੀ ਮੱਤ ਦੀ ਰਾਹੀਂ ਸਮਝ ਸਕੀਦਾ ਹੈ ॥੧॥
 
नउ दरवाज नवे दर फीके रसु अम्रितु दसवे चुईजै ॥
Na▫o ḏarvāj nave ḏar fīke ras amriṯ ḏasve cẖu▫ījai.
There are nine doors, but the taste of these nine doors is bland and insipid. The Essence of Ambrosial Nectar trickles down through the Tenth Door.
ਦੇਹ ਦੋ ਨੋ ਦੁਆਰੇ ਹਨ ਪ੍ਰੰਤੂ ਫਿਕਲਾ ਹੈ ਸੁਆਦ ਨੌ ਹੀ ਦੁਆਰਿਆਂ ਦਾ। ਇਹ ਦਸਵਾਂ ਦੁਆਰਾ ਹੀ ਹੈ ਜਿਸ ਵਿੱਚ ਸੁਰਜੀਤ ਕਰਨ ਵਾਲਾ ਨਾਮ-ਅੰਮ੍ਰਿਤ ਟਪਕਦਾ ਹੈ।
ਨਵੇ = ਨੌ ਹੀ। ਦਸਵੇ = ਦਸਵੇਂ (ਦਰਵਾਜ਼ੇ) ਦੀ ਰਾਹੀਂ। ਚੁਈਜੈ = ਚੋਈਦਾ ਹੈ।(ਮਨੁੱਖਾ ਸਰੀਰ ਦੇ) ਨੌ ਦਰਵਾਜ਼ੇ ਹਨ (ਜਿਨ੍ਹਾਂ ਦੀ ਰਾਹੀਂ ਮਨੁੱਖ ਦਾ ਸੰਬੰਧ ਬਾਹਰਲੀ ਦੁਨੀਆ ਨਾਲ ਬਣਿਆ ਰਹਿੰਦਾ ਹੈ, ਪਰ) ਇਹ ਨੌ ਹੀ ਦਰਵਾਜ਼ੇ (ਨਾਮ-ਰਸ ਵਲੋਂ) ਰੁੱਖੇ ਰਹਿੰਦੇ ਹਨ। ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ-ਰਸ ਦਸਵੇਂ ਦਰਵਾਜ਼ੇ (ਦਿਮਾਗ਼) ਦੀ ਰਾਹੀਂ ਹੀ (ਮਨੁੱਖ ਦੇ ਅੰਦਰ ਪਰਗਟ ਹੁੰਦਾ ਹੈ, ਜਿਵੇਂ ਅਰਕ ਆਦਿਕ ਨਾਲ ਦੀ ਰਾਹੀਂ) ਚੋਂਦਾ ਹੈ।
 
क्रिपा क्रिपा किरपा करि पिआरे गुर सबदी हरि रसु पीजै ॥२॥
Kirpā kirpā kirpā kar pi▫āre gur sabḏī har ras pījai. ||2||
Please take pity on me - be kind and compassionate, O my Beloved, that I may drink in the Sublime Essence of the Lord, through the Word of the Guru's Shabad. ||2||
ਮੇਰੇ ਉਤੇ ਤੂੰ ਆਪਣੀ ਰਹਿਮਤ, ਕਿਰਪਾ ਅਤੇ ਬਖਸ਼ਸ਼ ਧਾਰ, ਹੇ ਮੇਰੇ ਪ੍ਰੀਤਮਾ! ਤਾਂ ਜੋ ਗੁਰਾਂ ਦੀ ਬਾਣੀ ਰਾਹੀਂ ਮੈਂ ਪ੍ਰਭੂ ਦੇ ਅੰਮ੍ਰਿਤ ਨੂੰ ਪਾਨ ਕਰ ਸਕਾਂ।
ਪਿਆਰੇ = ਹੇ ਪਿਆਰੇ! ਸਬਦੀ = ਸਬਦ ਦੀ ਰਾਹੀਂ। ਪੀਜੈ = ਪੀ ਸਕੀਦਾ ਹੈ ॥੨॥ਹੇ ਪਿਆਰੇ ਪ੍ਰਭੂ! (ਆਪਣੇ ਜੀਵਾਂ ਉੱਤੇ) ਸਦਾ ਹੀ ਮਿਹਰ ਕਰ, (ਜੇ ਤੂੰ ਮਿਹਰ ਕਰੇਂ, ਤਾਂ) ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਇਹ ਹਰਿ-ਨਾਮ-ਰਸ ਪੀਤਾ ਜਾ ਸਕਦਾ ਹੈ ॥੨॥
 
काइआ नगरु नगरु है नीको विचि सउदा हरि रसु कीजै ॥
Kā▫i▫ā nagar nagar hai nīko vicẖ sa▫uḏā har ras kījai.
The body-village is the most sublime and exalted village, in which the merchandise of the Lord's Sublime Essence is traded.
ਦੇਹ ਦਾ ਪਿੰਡ ਇਕ ਸੁੰਦਰ ਪਿੰਡ ਹੈ, ਜਿਸ ਵਿੱਚ ਵਾਹਿਗੁਰੂ ਦੇ ਅੰਮ੍ਰਿਤ ਦਾ ਵਣਜ-ਵਪਾਰ ਕੀਤਾ ਜਾਂਦਾ ਹੈ।
ਕਾਇਆ = ਸਰੀਰ। ਨੀਕੋ = ਚੰਗਾ, ਸੋਹਣਾ। ਵਿਚਿ = (ਕਾਇਆ ਦੇ) ਅੰਦਰ। ਕੀਜੈ = ਕਰਨਾ ਚਾਹੀਦਾ ਹੈ।ਮਨੁੱਖਾ ਸਰੀਰ (ਮਾਨੋ, ਇਕ) ਸ਼ਹਿਰ ਹੈ, ਇਸ (ਸਰੀਰ-ਸ਼ਹਿਰ) ਵਿਚ ਹਰਿ-ਨਾਮ-ਰਸ (ਵਿਹਾਝਣ ਦਾ) ਵਣਜ ਕਰਦੇ ਰਹਿਣਾ ਚਾਹੀਦਾ ਹੈ।
 
रतन लाल अमोल अमोलक सतिगुर सेवा लीजै ॥३॥
Raṯan lāl amol amolak saṯgur sevā lījai. ||3||
The most precious and priceless gems and jewels are obtained by serving the True Guru. ||3||
ਅਣਮੁੱਲੇ, ਪਰਮ ਅਣਮੁੱਲੇ ਜਵੇਹਰ ਅਤੇ ਮਾਣਕ ਸੱਚੇ ਗੁਰਾਂ ਦੀ ਟਹਿਲ ਸੇਵਾ ਰਾਹੀਂ ਪ੍ਰਾਪਤ ਹੋ ਜਾਂਦੇ ਹਨ।
ਅਮੋਲ = ਜੋ ਕਿਸੇ ਮੁੱਲ ਤੋਂ ਨਹੀਂ ਮਿਲ ਸਕਦੇ। ਲੀਜੈ = ਹਾਸਲ ਕਰ ਸਕੀਦਾ ਹੈ ॥੩॥(ਇਹ ਹਰਿ-ਨਾਮ-ਰਸ, ਮਾਨੋ) ਅਮੁੱਲੇ ਰਤਨ ਲਾਲ ਹਨ, (ਇਹ ਹਰਿ-ਨਾਮ-ਰਸ) ਗੁਰੂ ਦੀ ਸਰਨ ਪਿਆਂ ਹੀ ਹਾਸਲ ਕੀਤਾ ਜਾ ਸਕਦਾ ਹੈ ॥੩॥
 
सतिगुरु अगमु अगमु है ठाकुरु भरि सागर भगति करीजै ॥
Saṯgur agam agam hai ṯẖākur bẖar sāgar bẖagaṯ karījai.
The True Guru is Inaccessible; Inaccessible is our Lord and Master. He is the overflowing Ocean of bliss - worship Him with loving devotion.
ਬੇਥਾਹ ਅਤੇ ਖੋਜ-ਰਹਿਤ ਹੈ ਸੁਆਮੀ, ਜੋ ਕਿ ਪ੍ਰਸੰਨਤਾ ਦਾ ਪਰੀਪੂਰਨ ਸਮੁੰਦਰ ਹੈ। ਸੱਚੇ ਗੁਰਾਂ ਦੇ ਰਾਹੀਂ ਤੂੰ ਉਸ ਦੀ ਪ੍ਰੇਮਮਈ ਉਪਾਸ਼ਨਾ ਧਾਰਨ ਕਰ।
ਅਗਮੁ = ਅਪਹੁੰਚ। ਭਰਿ = ਭਰਿਆ ਹੋਇਆ (ਅਮੋਲਕ ਰਤਨਾਂ ਲਾਲਾਂ ਨਾਲ)। ਭਰਿ ਸਾਗਰ ਭਗਤਿ = (ਅਮੋਲਕ ਲਾਲਾਂ ਰਤਨਾਂ ਨਾਲ) ਭਰੇ ਹੋਏ ਸਮੁੰਦਰ-ਪ੍ਰਭੂ ਦੀ ਭਗਤੀ। ਕਰੀਜੈ = ਕੀਤੀ ਜਾ ਸਕਦੀ ਹੈ।ਗੁਰੂ ਅਪਹੁੰਚ ਪਰਮਾਤਮਾ (ਦਾ ਰੂਪ) ਹੈ। (ਅਮੋਲਕ ਰਤਨਾਂ ਲਾਲਾਂ ਨਾਲ) ਭਰੇ ਹੋਏ ਸਮੁੰਦਰ (ਪ੍ਰਭੂ) ਦੀ ਭਗਤੀ (ਗੁਰੂ ਦੀ ਸਰਨ ਪਿਆਂ ਹੀ) ਕੀਤੀ ਜਾ ਸਕਦੀ ਹੈ।
 
क्रिपा क्रिपा करि दीन हम सारिंग इक बूंद नामु मुखि दीजै ॥४॥
Kirpā kirpā kar ḏīn ham sāring ik būnḏ nām mukẖ ḏījai. ||4||
Please take pity on me, and be Merciful to this meek song-bird; please pour a drop of Your Name into my mouth. ||4||
ਹੇ ਸਾਈਂ! ਤੂੰ ਮੈਂ ਮਸਕੀਨ ਪਪੀਹੇ ਉਤੇ ਮਿਹਰ, ਅਤੇ ਰਹਿਮਤ ਧਾਰ ਅਤੇ ਮੇਰੇ ਮੂੰਹ ਵਿੱਚ ਆਪਣੇ ਨਾਮ ਦੀ ਇਕ ਕਣੀ ਪਾ।
ਦੀਨ = ਨਿਮਾਣੇ। ਸਾਰਿੰਗ = ਪਪੀਹੇ। ਮੁਖਿ = (ਮੇਰੇ) ਮੂੰਹ ਵਿਚ। ਦੀਜੈ = ਦੇਹ ॥੪॥ਹੇ ਪ੍ਰਭੂ! ਅਸੀਂ ਜੀਵ (ਤੇਰੇ ਦਰ ਦੇ) ਨਿਮਾਣੇ ਪਪੀਹੇ ਹਾਂ। ਮਿਹਰ ਕਰ, ਮਿਹਰ ਕਰ (ਜਿਵੇਂ ਪਪੀਹੇ ਨੂੰ ਵਰਖਾ ਦੀ) ਇਕ ਬੂੰਦ (ਦੀ ਪਿਆਸ ਰਹਿੰਦੀ ਹੈ, ਤਿਵੇਂ ਮੈਨੂੰ ਤੇਰੇ ਨਾਮ-ਜਲ ਦੀ ਪਿਆਸ ਹੈ, ਮੇਰੇ) ਮੂੰਹ ਵਿਚ (ਆਪਣਾ) ਨਾਮ (-ਜਲ) ਦੇਹ ॥੪॥
 
लालनु लालु लालु है रंगनु मनु रंगन कउ गुर दीजै ॥
Lālan lāl lāl hai rangan man rangan ka▫o gur ḏījai.
O Beloved Lord, please color my mind with the Deep Crimson Color of Your Love; I have surrendered my mind to the Guru.
ਐ ਮੇਰੇ ਪਿਆਰੇ ਪ੍ਰਮੇਸ਼ਰ ਮੇਰੇ ਮਨ ਨੂੰ ਲਾਲਾ ਰੂਪ ਲਾਲ ਰੰਗ ਨਾਲ ਰੰਗ ਦੇ ਜਿਸ ਨੂੰ ਰੰਗਣ ਵਾਸਤੇ ਮੈਂ ਗੁਰੂ ਜੀ ਦੇ ਅਰਪਨ ਕਰ ਦਿੱਤਾ ਹੋਇਆ ਹੈ।
ਲਾਲਨੁ = ਸੋਹਣਾ ਲਾਲ, ਸੋਹਣਾ ਹਰਿ-ਨਾਮ। ਰੰਗਨੁ = ਸੋਹਣਾ ਰੰਗ। ਗੁਰ = ਹੇ ਗੁਰੂ! ਦੀਜੈ = ਦੇਹ।ਸੋਹਣਾ ਹਰਿ (-ਨਾਮ) ਬੜਾ ਸੋਹਣਾ ਰੰਗ ਹੈ। ਹੇ ਗੁਰੂ! (ਮੈਨੂੰ ਆਪਣਾ) ਮਨ ਰੰਗਣ ਲਈ (ਇਹ ਹਰਿ-ਨਾਮ ਰੰਗ) ਦੇਹ।
 
राम राम राम रंगि राते रस रसिक गटक नित पीजै ॥५॥
Rām rām rām rang rāṯe ras rasik gatak niṯ pījai. ||5||
Those who are imbued with the Love of the Lord, Raam, Raam, Raam, continually drink in this essence in big gulps, savoring its sweet taste. ||5||
ਹੇ ਮੇਰੇ ਅਕਾਲ ਪੁਰਖ, ਸੁਆਮੀ ਵਿਆਪਕ ਵਾਹਿਗੁਰੂ ਜੋ ਤੇਰੀ ਪ੍ਰੀਤ ਨਾਲ ਰੰਗੀਜੇ ਹਨ, ਉਹ ਸਦੀਵ ਹੀ ਸੁਆਦ ਨਾਲ ਤੇਰੇ ਨਾਮ ਅੰਮ੍ਰਿਤ ਨੂੰ ਗਟਾਗਟ ਪਾਨ ਕਰਦੇ ਹਨ।
ਰੰਗਿ = ਰੰਗ ਵਿਚ। ਰਾਤੇ = ਰੰਗੇ ਜਾਂਦੇ ਹਨ। ਰਸ ਰਸਿਕ = ਨਾਮ-ਰਸ ਦੇ ਰਸੀਏ। ਗਟਕ = ਗਟ ਗਟ ਕਰ ਕੇ, ਸੁਆਦ ਨਾਲ। ਪੀਜੈ = ਪੀਣਾ ਚਾਹੀਦਾ ਹੈ ॥੫॥(ਜਿਨ੍ਹਾਂ ਮਨੁੱਖਾਂ ਨੂੰ ਇਹ ਨਾਮ-ਰੰਗ ਮਿਲ ਜਾਂਦਾ ਹੈ, ਉਹ) ਸਦਾ ਲਈ ਪਰਮਾਤਮਾ ਦੇ (ਨਾਮ-) ਰੰਗ ਵਿਚ ਰੰਗੇ ਰਹਿੰਦੇ ਹਨ, (ਉਹ ਮਨੁੱਖ ਨਾਮ-) ਰਸ ਦੇ ਰਸੀਏ (ਬਣ ਜਾਂਦੇ ਹਨ)। (ਇਹ ਨਾਮ-ਰਸ) ਗਟ ਗਟ ਕਰ ਕੇ ਸਦਾ ਪੀਂਦੇ ਰਹਿਣਾ ਚਾਹੀਦਾ ਹੈ ॥੫॥
 
बसुधा सपत दीप है सागर कढि कंचनु काढि धरीजै ॥
Basuḏẖā sapaṯ ḏīp hai sāgar kadẖ kancẖan kādẖ ḏẖarījai.
If all the gold of the seven continents and the oceans was taken out and placed before them,
ਜੇਕਰ ਧਰਤੀ ਦੇ ਸੱਤਾ ਹੀ ਮਹਾਂਦੀਪਾਂ ਅਤੇ ਸਮੁੰਦਰਾਂ ਦਾ ਸੋਨਾ ਕੱਢ ਕੇ ਉਨ੍ਹਾਂ ਮੂਹਰੇ ਰਖ ਦੇਈਏ।
ਬਸੁਧਾ = ਧਰਤੀ। ਸਪਤ = ਸੱਤ। ਦੀਪ = (द्वीप) ਜਜ਼ੀਰੇ, ਟਾਪੂ। ਸਾਗਰ = (ਸੱਤ) ਸਮੁੰਦਰ। ਕੰਚਨੁ = ਸੋਨਾ।(ਜਿਤਨੀ ਭੀ) ਸੱਤ ਟਾਪੂਆਂ ਵਾਲੀ ਅਤੇ ਸੱਤ ਸਮੁੰਦਰਾਂ ਵਾਲੀ ਧਰਤੀ ਹੈ (ਜੇ ਇਸ ਨੂੰ) ਪੁੱਟ ਕੇ (ਇਸ ਵਿਚੋਂ ਸਾਰਾ) ਸੋਨਾ ਕੱਢ ਕੇ (ਬਾਹਰ) ਰੱਖ ਦਿੱਤਾ ਜਾਏ,
 
मेरे ठाकुर के जन इनहु न बाछहि हरि मागहि हरि रसु दीजै ॥६॥
Mere ṯẖākur ke jan inahu na bācẖẖėh har māgėh har ras ḏījai. ||6||
the humble servants of my Lord and Master would not even want it. They beg for the Lord to bless them with the Lord's Sublime Essence. ||6||
ਮੇਰੇ ਮਾਲਕ ਦੇ ਗੋਲੇ ਇਸ ਨੂੰ ਨਹੀਂ ਚਾਹੁੰਦੇ ਉਹ ਸੁਆਮੀ ਵਾਹਿਗੁਰੂ ਪਾਸੋ ਉਸ ਦੇ ਨਾਮ ਅੰਮ੍ਰਿਤ ਦੀ ਦਾਤ ਮੰਗਦੇ ਹਨ।
ਇਨਹੁ = ਇਹਨਾਂ ਕੀਮਤੀ ਪਦਾਰਥਾਂ ਨੂੰ। ਬਾਛਹਿ = ਚਾਹੁੰਦੇ, ਲੋਚਦੇ, ਤਾਂਘ ਕਰਦੇ। ਮਾਗਹਿ = ਮੰਗਦੇ ਹਨ। ਦੀਜੈ = ਦੇਹ ॥੬॥(ਤਾਂ ਭੀ) ਮੇਰੇ ਮਾਲਕ-ਪ੍ਰਭੂ ਦੇ ਭਗਤ-ਜਨ (ਸੋਨਾ ਆਦਿਕ) ਇਹਨਾਂ (ਕੀਮਤੀ ਪਦਾਰਥਾਂ) ਨੂੰ ਨਹੀਂ ਲੋੜਦੇ, ਉਹ ਸਦਾ ਪਰਮਾਤਮਾ (ਦਾ ਨਾਮ ਹੀ) ਮੰਗਦੇ ਰਹਿੰਦੇ ਹਨ। ਹੇ ਗੁਰੂ! (ਮੈਨੂੰ ਭੀ) ਪਰਮਾਤਮਾ ਦਾ ਨਾਮ ਰਸ ਹੀ ਬਖ਼ਸ਼ ॥੬॥
 
साकत नर प्रानी सद भूखे नित भूखन भूख करीजै ॥
Sākaṯ nar parānī saḏ bẖūkẖe niṯ bẖūkẖan bẖūkẖ karījai.
The faithless cynics and mortal beings remain hungry forever; they continually cry out in hunger.
ਹਮੇਸ਼ਾਂ ਹੀ ਭੁਖੇ ਰਹਿੰਦੇ ਹਨ ਅਧਰਮੀ ਪੁਰਸ਼ ਅਤੇ ਜੀਵ, ਭੁਖ, ਭੁਖ ਹੀ ਉਹ ਸਦਾ ਪੁਕਾਰਦੇ ਹਨ।
ਸਾਕਤ = ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ! ਸਦ = ਸਦਾ। ਭੂਖੇ = ਮਾਇਆ ਦੇ ਲਾਲਚ ਵਿਚ ਫਸੇ ਹੋਏ। ਭੂਖਨ ਭੂਖ ਕਰੀਜੈ = (ਮਾਇਆ ਦੀ) ਭੁੱਖ ਦੀ ਹੀ ਰਟ ਲਾਈ ਜਾਂਦੀ ਹੈ।ਪਰਮਾਤਮਾ ਤੋਂ ਟੁੱਟੇ ਹੋਏ ਮਨੁੱਖ ਸਦਾ ਮਾਇਆ ਦੇ ਲਾਲਚ ਵਿਚ ਫਸੇ ਰਹਿੰਦੇ ਹਨ, (ਉਹਨਾਂ ਦੇ ਅੰਦਰ) ਸਦਾ (ਮਾਇਆ ਦੀ) ਭੁੱਖ (ਮਾਇਆ ਦੀ) ਭੁੱਖ ਦੀ ਪੁਕਾਰ ਜਾਰੀ ਰਹਿੰਦੀ ਹੈ।
 
धावतु धाइ धावहि प्रीति माइआ लख कोसन कउ बिथि दीजै ॥७॥
Ḏẖāvaṯ ḏẖā▫e ḏẖāvėh parīṯ mā▫i▫ā lakẖ kosan ka▫o bith ḏījai. ||7||
They hurry and run, and wander all around, caught in the love of Maya; they cover hundreds of thousands of miles in their wanderings. ||7||
ਧਨ-ਦੌਲਤ ਦੇ ਪਿਆਰ ਰਾਹੀਂ, ਉਹ ਦੌੜਦੇ ਭੌਦੇ ਅਤੇ ਭਟਕਦੇ ਫਿਰਦੇ ਹਨ ਅਤੇ ਲੱਖਾਂ ਹੀ ਮੀਲਾਂ ਦਾ ਫਾਸਲਾ ਤੈ ਕਰ ਜਾਂਦੇ ਹਨ।
ਧਾਵਤੁ = ਭਟਕਦਿਆਂ। ਧਾਇ = ਭਟਕ ਕੇ। ਧਾਵਹਿ = ਭਟਕਦੇ ਹਨ। ਧਾਵਤੁ ਧਾਇ ਧਾਵਹਿ = ਭਟਕਦਿਆਂ ਭਟਕ ਕੇ ਭਟਕਦੇ ਹਨ; ਸਦਾ ਭਟਕਦੇ ਫਿਰਦੇ ਹਨ। ਲਖ ਕੋਸਨ ਕਉ = ਲੱਖਾਂ ਕੋਹਾਂ ਨੂੰ। ਬਿਥਿ ਦੀਜੈ = ਵਿੱਥ ਬਣਾ ਲਿਆ ਜਾਂਦਾ ਹੈ ॥੭॥ਮਾਇਆ ਦੀ ਖਿੱਚ ਦੇ ਕਾਰਨ ਉਹ ਸਦਾ ਹੀ ਭਟਕਦੇ ਫਿਰਦੇ ਹਨ। (ਮਾਇਆ ਇਕੱਠੀ ਕਰਨ ਦੀ ਖ਼ਾਤਰ ਆਪਣੇ ਮਨ ਅਤੇ ਪਰਮਾਤਮਾ ਦੇ ਵਿਚਕਾਰ) ਲੱਖਾਂ ਕੋਹਾਂ ਨੂੰ ਵਿੱਥ ਬਣਾ ਲਿਆ ਜਾਂਦਾ ਹੈ ॥੭॥
 
हरि हरि हरि हरि हरि जन ऊतम किआ उपमा तिन्ह दीजै ॥
Har har har har har jan ūṯam ki▫ā upmā ṯinĥ ḏījai.
The humble servants of the Lord, Har, Har, Har, Har, Har, are sublime and exalted. What praise can we bestow upon them?
ਸ਼੍ਰੇਸ਼ਟ ਹਨ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਦੇ ਸੰਤ। ਇਨਸਾਨ ਉਨ੍ਹਾਂ ਨੂੰ ਕਿਹੜੀ ਮਹਿਮਾ ਪ੍ਰਦਾਨ ਕਰ ਸਕਦਾ ਹੈ?
ਹਰਿ ਜਨ = ਪਰਮਾਤਮਾ ਦੇ ਭਗਤ। ਕਿਆ ਉਪਮਾ = ਕਿਹੜੀ ਵਡਿਆਈ? ਦੀਜੈ = ਦਿੱਤੀ ਜਾਏ।ਸਦਾ ਹਰੀ ਦਾ ਨਾਮ ਜਪਣ ਦੀ ਬਰਕਤਿ ਨਾਲ ਪਰਮਾਤਮਾ ਦੇ ਭਗਤ ਉੱਚੇ ਜੀਵਨ ਵਾਲੇ ਬਣ ਜਾਂਦੇ ਹਨ, ਉਹਨਾਂ ਦੀ ਕੋਈ ਭੀ ਵਡਿਆਈ ਕੀਤੀ ਨਹੀਂ ਜਾ ਸਕਦੀ।