Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

हीणौ नीचु बुरौ बुरिआरु ॥
Hīṇou nīcẖ burou buri▫ār.
the lowest of the low, the worst of the worst.
ਬਹੁਤ ਨੀਵਾਂ ਅਧਮ ਅਤੇ ਮੰਦਿਆਂ ਦਾ ਪਰਮ ਮੰਦਾ ਹਾਂ।
ਬੁਰਿਆਰੁ = ਬੁਰੇ ਤੋਂ ਬੁਰਾ।ਆਤਮਕ ਜੀਵਨ ਤੋਂ ਸੱਖਣਾ ਹੈ। ਨੀਵੇਂ ਪਾਸੇ ਜਾ ਰਿਹਾ ਹੈ, ਮੰਦਿਆਂ ਤੋਂ ਮੰਦਾ ਹੈ।
 
नीधन कौ धनु नामु पिआरु ॥
Nīḏẖan kou ḏẖan nām pi▫ār.
I am poor, but I have the Wealth of Your Name, O my Beloved.
ਮੇਰੇ, ਗਰੀਬ ਦੇ ਪੱਲੇ ਪ੍ਰਭੂ ਦੇ ਨਾਮ ਦਾ ਪ੍ਰੇਮ ਦਾ ਪਦਾਰਥ ਹੈ।
ਨੀਧਨ = ਨਿਰਧਨ, ਕੰਗਾਲ। ਕੌ = ਵਾਸਤੇ।ਪਰਮਾਤਮਾ ਦਾ ਨਾਮ ਪਰਮਾਤਮਾ ਦੇ ਚਰਨਾਂ ਦਾ ਪਿਆਰ (ਆਤਮਕ ਜੀਵਨ ਵਲੋਂ) ਕੰਗਾਲਾਂ ਵਾਸਤੇ ਧਨ ਹੈ।
 
इहु धनु सारु होरु बिखिआ छारु ॥४॥
Ih ḏẖan sār hor bikẖi▫ā cẖẖār. ||4||
This is the most excellent wealth; all else is poison and ashes. ||4||
ਸ਼੍ਰੇਸ਼ਟ ਹੈ ਇਹ ਪਦਾਰਥ। ਹੋਰ ਸਾਰੇ ਮਾਲਮਤਾ ਨਿਰੇਪੁਰੇ ਜ਼ਹਿਰ ਅਤੇ ਸੁਆਹ ਹਨ।
ਸਾਰੁ = ਸ੍ਰੇਸ਼ਟ। ਬਿਖਿਆ = ਮਾਇਆ। ਛਾਰੁ = ਸੁਆਹ, ਨਿਕੰਮੀ ॥੪॥ਇਹੀ ਧਨ ਸ੍ਰੇਸ਼ਟ ਧਨ ਹੈ, ਇਸ ਤੋਂ ਬਿਨਾ ਦੁਨੀਆ ਦੀ ਮਾਇਆ ਸੁਆਹ ਸਮਾਨ ਹੈ ॥੪॥
 
उसतति निंदा सबदु वीचारु ॥
Usṯaṯ ninḏā sabaḏ vīcẖār.
I pay no attention to slander and praise; I contemplate the Word of the Shabad.
ਲੋਕਾਂ ਦੀ ਵਡਿਆਈ ਅਤੇ ਬੁਰਿਆਈ ਨੂੰ ਤਿਆਗ, ਮੈਂ ਨਾਮ ਦਾ ਸਿਮਰਨ ਕਰਦਾ ਹਾਂ।
xxx(ਪਰ ਜੀਵਾਂ ਦੇ ਕੀਹ ਵੱਸ?) ਸਿਫ਼ਤ-ਸਾਲਾਹ ਜਾਂ ਇਸ ਵਲੋਂ ਨਫ਼ਰਤ, ਗੁਰੂ ਦੇ ਸ਼ਬਦ ਦਾ ਪਿਆਰ, ਪ੍ਰਭੂ ਦੇ ਗੁਣਾਂ ਦੀ ਵੀਚਾਰ- (ਇਹ ਜੋ ਕੁਝ ਭੀ ਦੇਂਦਾ ਹੈ ਪ੍ਰਭੂ ਆਪ ਹੀ ਦੇਂਦਾ ਹੈ),
 
जो देवै तिस कउ जैकारु ॥
Jo ḏevai ṯis ka▫o jaikār.
I celebrate the One who blesses me with His Bounty.
ਮੈਂ ਉਸ ਨੂੰ ਪ੍ਰਣਾਮ ਕਰਦਾ ਹਾਂ, ਜਿਹੜਾ ਮੈਨੂੰ ਬਖਸ਼ੀਸ਼ਾ ਬਖਸ਼ਦਾ ਹੈ।
ਤਿਸ ਕਉ = ਉਸ ਪਰਮਾਤਮਾ ਨੂੰ। ਜੈਕਾਰੁ = ਨਮਸਕਾਰ।ਜੇਹੜਾ ਜੇਹੜਾ ਪ੍ਰਭੂ ਜੀਵਾਂ ਨੂੰ ਇਹ ਦੇਂਦਾ ਹੈ ਸਦਾ ਉਸੇ ਨੂੰ ਨਮਸਕਾਰ ਕਰਨੀ ਚਾਹੀਦੀ ਹੈ,
 
तू बखसहि जाति पति होइ ॥
Ŧū bakẖsahi jāṯ paṯ ho▫e.
Whomever You forgive, O Lord, is blessed with status and honor.
ਜਿਸ ਕਿਸੇ ਨੂੰ ਤੂੰ ਮੁਆਫ ਕਰ ਦਿੰਦਾ ਹੈ, ਉਸ ਨੂੰ ਉਚੀ ਜਾਤੀ ਅਤੇ ਇੱਜ਼ਤ ਪ੍ਰਾਪਤ ਹੋ ਜਾਂਦੀਆਂ ਹਨ।
xxx(ਤੇ ਆਖਣਾ ਚਾਹੀਦਾ ਹੈ ਕਿ) ਹੇ ਪ੍ਰਭੂ! ਜਿਸ ਨੂੰ ਤੂੰ ਆਪਣੀ ਸਿਫ਼ਤ-ਸਾਲਾਹ ਬਖ਼ਸ਼ਦਾ ਹੈਂ, ਉਸ ਦੀ, ਮਾਨੋ, ਉੱਚੀ ਜਾਤਿ ਹੋ ਜਾਂਦੀ ਹੈ, ਉਸ ਨੂੰ ਇੱਜ਼ਤ ਮਿਲਦੀ ਹੈ।
 
नानकु कहै कहावै सोइ ॥५॥१२॥
Nānak kahai kahāvai so▫e. ||5||12||
Says Nanak, I speak as He causes me to speak. ||5||12||
ਗੁਰੂ ਜੀ ਆਖਦੇ ਹਨ, ਉਹ ਸੁਆਮੀ ਦੀ ਬੰਦੇ ਪਾਸੋਂ ਆਪਣਾ ਨਾਮ ਉਚਾਰਨ ਕਰਵਾਉਂਦਾ ਹੈ।
ਕਹਾਵੈ ਸੋਇ = ਉਹ ਪਰਮਾਤਮਾ ਹੀ (ਜੀਵ ਦੇ ਮੂੰਹੋਂ ਆਪਣੀ ਸਿਫ਼ਤ-ਸਾਲਾਹ) ਅਖਵਾਂਦਾ ਹੈ ॥੫॥੧੨॥(ਪ੍ਰਭੂ ਦਾ ਦਾਸ) ਨਾਨਕ (ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਬੋਲ ਤਦੋਂ ਹੀ) ਆਖ ਸਕਦਾ ਹੈ ਜੇ ਪ੍ਰਭੂ ਆਪ ਹੀ ਅਖਵਾਏ ॥੫॥੧੨॥
 
प्रभाती महला १ ॥
Parbẖāṯī mėhlā 1.
Prabhaatee, First Mehl:
ਪ੍ਰਭਾਤੀ ਪਹਿਲੀ ਪਾਤਿਸ਼ਾਹੀ।
xxxXXX
 
खाइआ मैलु वधाइआ पैधै घर की हाणि ॥
Kẖā▫i▫ā mail vaḏẖā▫i▫ā paiḏẖai gẖar kī hāṇ.
Eating too much, one's filth only increases; wearing fancy clothes, one's home is disgraced.
ਵੱਧ ਖਾਣ ਦੁਆਰਾ ਆਦਮੀ ਮੈਨੇ ਨੂੰ ਵਧਾਉਂਦਾ ਹੈ ਅਤੇ ਵਧੀਆ ਪਹਿਨਣੇ ਦੁਆਰਾ ਉਹ ਆਪਣੇ ਘਰਾਨੇ ਦੀ ਹਾਨੀ ਕਰਵਾਉਂਦਾ ਹੈ।
ਪੈਧੇ = ਪਹਿਨਣ ਨਾਲ, ਪਹਿਨਣ ਦੇ ਰਸ ਵਿਚ ਫਸੇ ਰਿਹਾਂ। ਹਾਣਿ = ਨੁਕਸਾਨ। ਘਰ ਕੀ ਹਾਣਿ = ਘਰ ਦਾ ਹੀ ਨੁਕਸਾਨ, ਆਪਣਾ ਹੀ ਨੁਕਸਾਨ, ਆਪਣੇ ਆਤਮਕ ਜੀਵਨ ਨੂੰ ਹੀ ਘਾਟਾ।ਪ੍ਰਭੂ ਦਾ ਸਿਮਰਨ ਛੱਡ ਕੇ ਜਿਉਂ ਜਿਉਂ ਮਨੁੱਖ ਸੁਆਦਲੇ ਖਾਣੇ ਖਾਂਦਾ ਹੈ ਤਿਉਂ ਤਿਉਂ ਖਾਣ ਦੇ ਚਸਕੇ ਦੀ ਮੈਲ ਆਪਣੇ ਮਨ ਵਿਚ ਵਧਾਂਦਾ ਹੈ, (ਸੁੰਦਰ ਬਸਤ੍ਰ) ਪਹਿਨਣ ਦੇ ਰਸ ਵਿਚ ਫਸਿਆਂ ਭੀ ਮਨੁੱਖ ਦੇ ਆਤਮਕ ਜੀਵਨ ਨੂੰ ਹੀ ਘਾਟ ਪੈਂਦੀ ਹੈ।
 
बकि बकि वादु चलाइआ बिनु नावै बिखु जाणि ॥१॥
Bak bak vāḏ cẖalā▫i▫ā bin nāvai bikẖ jāṇ. ||1||
Talking too much, one only starts arguments. Without the Name, everything is poison - know this well. ||1||
ਬੜ ਬੜ ਕਰਨ ਦੁਆਰਾ, ਬੰਦਾ ਬਖੇੜੇ ਖੜੇ ਕਰ ਲੈਂਦਾ ਹੈ। ਤੂੰ ਸਮਝ ਲੈ, ਹੇ ਬੰਦੇ! ਕਿ ਨਾਮ ਦੇ ਬਗੈਰ ਹਰ ਸ਼ੈ ਨਿਰੀਪੁਰੀ ਜ਼ਹਿਰ ਹੀ ਹੈ।
ਬਕਿ ਬਕਿ = ਬੋਲ ਬੋਲ ਕੇ। ਵਾਦੁ = ਝਗੜਾ। ਬਿਖੁ = ਜ਼ਹਿਰ। ਜਾਣਿ = ਸਮਝ ॥੧॥(ਆਪਣੇ ਆਪ ਨੂੰ ਵਡਿਆਉਣ ਦੇ) ਬੋਲ ਬੋਲ ਕੇ ਭੀ (ਦੂਜਿਆਂ ਨਾਲ) ਝਗੜਾ ਖੜਾ ਕਰ ਲੈਂਦਾ ਹੈ। (ਸੋ, ਸਿਮਰਨ ਤੋਂ ਖੁੰਝ ਕੇ ਇਹੀ) ਸਮਝ ਕਿ ਮਨੁੱਖ ਜ਼ਹਿਰ (ਵਿਹਾਝਦਾ ਹੈ) ॥੧॥
 
बाबा ऐसा बिखम जालि मनु वासिआ ॥
Bābā aisā bikẖam jāl man vāsi▫ā.
O Baba, such is the treacherous trap which has caught my mind;
ਹੇ ਪਿਤਾ! ਮੇਰੀ ਆਤਮਾ ਐਹੋ ਜੇਹੇ ਜਬਰਦਸਤ ਫੰਧੇ ਵਿੱਚ ਫਸ ਗਈ ਹੈ,
ਬਾਬਾ = ਹੇ ਭਾਈ! ਐਸਾ ਵਾਸਿਆ = ਅਜੇਹੀ ਭੈੜੀ ਤਰ੍ਹਾਂ ਪਾਇਆ ਗਿਆ ਹੈ, ਅਜੇਹਾ ਬੁਰਾ ਫਸਾਇਆ ਗਿਆ ਹੈ। ਬਿਖਮ ਜਾਲਿ = ਔਖੇ ਜਾਲ ਵਿਚ।ਹੇ ਭਾਈ! (ਖਾਣ ਹੰਢਾਣ ਤੇ ਆਪਣੀ ਸੋਭਾ ਕਰਾਣ ਆਦਿਕ ਤੇ) ਔਖੇ ਜਾਲ ਵਿਚ ਮਨ ਅਜੇਹਾ ਫਸਦਾ ਹੈ (ਕਿ ਇਸ ਵਿਚੋਂ ਨਿਕਲਣਾ ਕਠਨ ਹੋ ਜਾਂਦਾ ਹੈ।)
 
बिबलु झागि सहजि परगासिआ ॥१॥ रहाउ ॥
Bibal jẖāg sahj pargāsi▫ā. ||1|| rahā▫o.
riding out the waves of the storm, it will be enlightened by intuitive wisdom. ||1||Pause||
ਕਿ ਕੇਵਲ ਝਖੜ ਝਾਂਜੇ ਵਿਚੋਂ ਲੰਘ ਕੇ ਹੀ, ਇਸ ਨੂੰ ਬ੍ਰਹਿਮ ਗਿਆਨ ਦਾ ਪ੍ਰਕਾਸ਼ ਹੋ ਸਕਦਾ ਹੈ। ਠਹਿਰਾਉ।
ਬਿਬਲੁ = ਹੜ੍ਹਾਂ ਦਾ ਪਾਣੀ ਜੋ ਝੱਗ ਨਾਲ ਭਰਿਆ ਹੁੰਦਾ ਹੈ। ਝਾਗਿ = ਔਖਿਆਈ ਨਾਲ ਲੰਘ ਕੇ। ਸਹਜਿ = ਟਿਕਵੀਂ ਹਾਲਤ ਵਿਚ, ਅਡੋਲ ਅਵਸਥਾ ਵਿਚ ॥੧॥ ਰਹਾਉ ॥(ਸੰਸਾਰ-ਸਮੁੰਦਰ ਵਿਚ ਮਾਇਆ ਦੇ ਰਸਾਂ ਦੀਆਂ ਠਿੱਲਾਂ ਪੈ ਰਹੀਆਂ ਹਨ, ਇਸ) ਝਗੂਲੇ ਪਾਣੀ ਨੂੰ ਔਖਿਆਈ ਨਾਲ ਲੰਘ ਕੇ ਹੀ ਜਦੋਂ ਟਿਕਵੀਂ ਅਵਸਥਾ ਵਿਚ ਅਪੜੀਦਾ ਹੈ ਤਦੋਂ ਮਨੁੱਖ ਦੇ ਅੰਦਰ ਗਿਆਨ ਦਾ ਪ੍ਰਕਾਸ਼ ਹੁੰਦਾ ਹੈ ॥੧॥ ਰਹਾਉ ॥
 
बिखु खाणा बिखु बोलणा बिखु की कार कमाइ ॥
Bikẖ kẖāṇā bikẖ bolṇā bikẖ kī kār kamā▫e.
They eat poison, speak poison and do poisonous deeds.
ਇਨਸਾਨ ਜ਼ਹਿਰ ਖਾਂਦੇ ਹਨ, ਜ਼ਹਿਰ ਬੋਲਦੇ ਹਨ ਅਤੇ ਜ਼ਹਿਰ ਦੇ ਹੀ ਕੰਮ ਕਰਦੇ ਹਨ।
xxx(ਮੋਹ ਦੇ ਜਾਲ ਵਿਚ ਫਸ ਕੇ) ਮਨੁੱਖ ਜੋ ਕੁਝ ਖਾਂਦਾ ਹੈ ਉਹ ਭੀ (ਆਤਮਕ ਜੀਵਨ ਲਈ) ਜ਼ਹਿਰ, ਜੋ ਕੁਝ ਬੋਲਦਾ ਹੈ ਉਹ ਭੀ ਜ਼ਹਿਰ, ਜੋ ਕੁਝ ਕਰਦਾ ਕਮਾਂਦਾ ਹੈ ਉਹ ਭੀ ਜ਼ਹਿਰ ਹੀ ਹੈ।
 
जम दरि बाधे मारीअहि छूटसि साचै नाइ ॥२॥
Jam ḏar bāḏẖe mārī▫ah cẖẖūtas sācẖai nā▫e. ||2||
Bound and gagged at Death's door, they are punished; they can be saved only through the True Name. ||2||
ਉਨ੍ਹਾਂ ਨੂੰ ਮੌਤ ਦੇ ਬੂਹੇ ਉਤੇ ਬੰਨ੍ਹ ਕੇ ਸਜਾ ਮਿਲਦੀ ਹੈ। ਕੇਵਲ ਸੱਚੇ ਨਾਮ ਦੇ ਰਾਹੀਂ ਹੀ ਉਹ ਬੰਦਖਲਾਸ ਹੋ ਸਕਦੇ ਹਨ।
ਜਮ ਦਰਿ = ਜਮ ਰਾਜ ਦੇ ਦਰ ਤੇ। ਮਾਰੀਅਹਿ = ਮਾਰੀਦੇ ਹਨ, ਕੁੱਟੀਦੇ ਹਨ। ਸਾਚੈ ਨਾਇ = ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਨਾਮ ਵਿਚ (ਜੁੜ ਕੇ) ॥੨॥(ਅਜੇਹੇ ਬੰਦੇ ਆਖ਼ਿਰ) ਜਮ ਰਾਜ ਦੇ ਬੂਹੇ ਤੇ ਬੱਧੇ ਹੋਏ (ਮਾਨਸਕ ਦੁੱਖਾਂ ਦੀ) ਮਾਰ ਖਾਂਦੇ ਹਨ। (ਇਹਨਾਂ ਮਾਨਸਕ ਦੁੱਖਾਂ ਤੋਂ) ਉਹੀ ਖ਼ਲਾਸੀ ਹਾਸਲ ਕਰਦਾ ਹੈ ਜੋ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਵਿਚ ਜੁੜਦਾ ਹੈ ॥੨॥
 
जिव आइआ तिव जाइसी कीआ लिखि लै जाइ ॥
Jiv ā▫i▫ā ṯiv jā▫isī kī▫ā likẖ lai jā▫e.
As they come, they go. Their actions are recorded, and go along with them.
ਜਿਸ ਤਰ੍ਹਾਂ ਬੰਦਾ ਆਇਆ ਸੀ, ਉਸੇ ਤਰ੍ਹਾਂ ਹੀ ਉਹ ਟੁਰ ਜਾਵੇਗਾ। ਉਸ ਦੇ ਅਮਲ ਲਿਖ ਲਏ ਜਾਂਦੇ ਹਨ ਅਤੇ ਉਸ ਦੇ ਨਾਲ ਜਾਂਦੇ ਹਨ।
ਕੀਆ = ਕੀਤੇ ਕਰਮਾਂ ਦਾ ਸਮੂਹ। ਲਿਖਿ = ਲਿਖ ਕੇ, (ਕੀਤੇ ਕਰਮਾਂ ਦੇ) ਸੰਸਕਾਰ ਮਨ ਵਿਚ ਉੱਕਰ ਕੇ।ਜਗਤ ਵਿਚ ਜਿਵੇਂ ਜੀਵ ਨੰਗਾ ਆਉਂਦਾ ਹੈ ਤਿਵੇਂ ਨੰਗਾ ਹੀ ਇਥੋਂ ਚਲਾ ਜਾਂਦਾ ਹੈ (ਪਰ ਮੋਹ ਦੇ ਕਰੜੇ ਜਾਲ ਵਿਚ ਫਸਿਆ ਰਹਿ ਕੇ ਇਥੋਂ) ਕੀਤੇ ਮੰਦੇ ਕਰਮਾਂ ਦੇ ਸੰਸਕਾਰ ਆਪਣੇ ਮਨ ਵਿਚ ਉੱਕਰ ਕੇ ਆਪਣੇ ਨਾਲ ਲੈ ਤੁਰਦਾ ਹੈ।
 
मनमुखि मूलु गवाइआ दरगह मिलै सजाइ ॥३॥
Manmukẖ mūl gavā▫i▫ā ḏargėh milai sajā▫e. ||3||
The self-willed manmukh loses his capital, and is punished in the Court of the Lord. ||3||
ਮਨਮਤੀਆਂ ਆਪਣੀ ਅਸਲ ਪੂੰਜੀ ਭੀ ਗੁਆ ਲੈਂਦਾ ਹੈ ਅਤੇ ਉਸ ਨੂੰ ਸੁਆਮੀ ਦੇ ਦਰਬਾਰ ਅੰਦਰ ਸਜਾ ਮਿਲਦੀ ਹੈ।
ਮੂਲੁ = ਅਸਲ ਰਾਸਿ ਪੂੰਜੀ ॥੩॥(ਸਾਰੀ ਉਮਰ) ਆਪਣੇ ਮਨ ਦੇ ਪਿੱਛੇ ਤੁਰ ਕੇ (ਭਲੇ ਗੁਣਾਂ ਦੀ) ਰਾਸਿ-ਪੂੰਜੀ (ਜੋ ਥੋੜੀ ਬਹੁਤ ਪੱਲੇ ਸੀ ਇਥੇ ਹੀ) ਗਵਾ ਜਾਂਦਾ ਹੈ, ਤੇ ਪਰਮਾਤਮਾ ਦੀ ਦਰਗਾਹ ਵਿਚ ਇਸ ਨੂੰ ਸਜ਼ਾ ਮਿਲਦੀ ਹੈ ॥੩॥
 
जगु खोटौ सचु निरमलौ गुर सबदीं वीचारि ॥
Jag kẖotou sacẖ nirmalou gur sabḏīʼn vīcẖār.
The world is false and polluted; only the True One is Pure. Contemplate Him through the Word of the Guru's Shabad.
ਸੰਸਾਰ ਅਪਵਿੱਤਰ ਹੈ ਅਤੇ ਪਾਵਨ ਪੁਨੀਤ ਹੈ ਸੱਚਾ ਸੁਆਮੀ। ਇਸ ਲਈ, ਤੂੰ ਗੁਰਾਂ ਦੀ ਬਾਣੀ ਰਾਹੀਂ, ਉਸ ਦਾ ਸਿਮਰਨ ਕਰ।
xxxਜਗਤ (ਦਾ ਮੋਹ) ਖੋਟਾ ਹੈ (ਭਾਵ, ਮਨੁੱਖ ਦੇ ਮਨ ਨੂੰ ਖੋਟਾ ਮੈਲਾ ਬਣਾ ਦੇਂਦਾ ਹੈ), ਪਰਮਾਤਮਾ ਦਾ ਸਦਾ-ਥਿਰ ਨਾਮ ਪਵਿਤ੍ਰ ਹੈ (ਮਨ ਨੂੰ ਭੀ ਪਵਿਤ੍ਰ ਕਰਦਾ ਹੈ), (ਇਹ ਸੱਚਾ ਨਾਮ ਗੁਰੂ ਦੇ ਸ਼ਬਦ ਵਿਚ ਸੁਰਤ ਜੋੜਿਆਂ ਹੀ ਪ੍ਰਾਪਤ ਹੁੰਦਾ ਹੈ।
 
ते नर विरले जाणीअहि जिन अंतरि गिआनु मुरारि ॥४॥
Ŧe nar virle jāṇī▫ahi jin anṯar gi▫ān murār. ||4||
Those who have God's spiritual wisdom within, are known to be very rare. ||4||
ਬਹੁਤ ਹੀ ਥੋੜੇ ਐਹੋ ਜੇਹੇ ਪੁਰਸ਼ ਜਾਣੇ ਜਾਂਦੇ ਹਨ, ਜਿਨ੍ਹਾਂ ਦੇ ਅੰਦਰ ਹੰਕਾਰ ਦੇ ਵੈਰੀ ਹਰੀ ਦੀ ਗਿਆਤ ਹੈ।
ਮੁਰਾਰਿ ਗਿਆਨੁ = ਪਰਮਾਤਮਾ ਨਾਲ ਸਾਂਝ ॥੪॥(ਪਰ) ਅਜੇਹੇ ਬੰਦੇ ਕੋਈ ਵਿਰਲੇ ਵਿਰਲੇ ਹੀ ਲੱਭਦੇ ਹਨ ਜਿਨ੍ਹਾਂ ਨੇ ਆਪਣੇ ਹਿਰਦੇ ਵਿਚ ਪਰਮਾਤਮਾ ਨਾਲ ਜਾਣ-ਪਛਾਣ ਪਾਈ ਹੈ ॥੪॥
 
अजरु जरै नीझरु झरै अमर अनंद सरूप ॥
Ajar jarai nījẖar jẖarai amar anand sarūp.
They endure the unendurable, and the Nectar of the Lord, the Embodiment of Bliss, trickles into them continuously.
ਜੋ ਕੋਈ ਭੀ ਅਸਹਿ ਨੂੰ ਸਹਾਰਦਾ ਹੈ, ਉਸ ਦੇ ਲਈ ਪ੍ਰਸੰਨਤਾ ਸਰੂਪ, ਸੁਰਜੀਤ ਕਰਨ ਵਾਲਾ ਨਾਮ ਅੰਮ੍ਰਿਤ ਇਕ ਰਸ ਟਪਕਦਾ ਹੈ।
ਅਜਰੁ = ਉਹ ਚੋਟ ਜੋ ਸਹਾਰਨੀ ਔਖੀ ਹੈ। ਜਰੈ = ਸਹਾਰ ਲਏ। ਨੀਝਰੁ = ਚਸ਼ਮਾ। ਝਰੈ = ਚੱਲ ਪੈਂਦਾ ਹੈ, ਫੁੱਟ ਪੈਂਦਾ ਹੈ।(ਮਾਇਆ ਦੇ ਮੋਹ ਦੀ ਸੱਟ ਸਹਾਰਨੀ ਬੜੀ ਔਖੀ ਖੇਡ ਹੈ, ਇਹ ਸੱਟ ਆਤਮਾ ਨੂੰ ਮਾਰ ਕੇ ਰੱਖ ਦੇਂਦੀ ਹੈ, ਪਰ ਜੇਹੜਾ ਕੋਈ) ਇਸ ਨਾਹ ਸਹਾਰੀ ਜਾਣ ਵਾਲੀ ਸੱਟ ਨੂੰ ਸਹਾਰ ਲੈਂਦਾ ਹੈ (ਉਸ ਦੇ ਅੰਦਰ) ਸਦਾ ਅਟੱਲ ਤੇ ਆਨੰਦ-ਸਰੂਪ ਪਰਮਾਤਮਾ (ਦੇ ਪਿਆਰ) ਦਾ ਚਸ਼ਮਾ ਫੁੱਟ ਪੈਂਦਾ ਹੈ।
 
नानकु जल कौ मीनु सै थे भावै राखहु प्रीति ॥५॥१३॥
Nānak jal kou mīn sai the bẖāvai rākẖo parīṯ. ||5||13||
O Nanak, the fish is in love with the water; if it pleases You, Lord, please enshrine such love within me. ||5||13||
ਨਾਨਕ, ਜਿਸ ਤਰ੍ਹਾਂ ਦਾ ਪਿਆਰ ਮੱਛੀ ਦਾ ਪਾਣੀ ਨਾਲ ਹੈ, ਹੇ ਸੁਆਮੀ! ਤੂੰ ਪ੍ਰਸੰਨ ਹੋ ਆਪਣੇ ਲਈ, ਉਹੋ ਜੇਹਾ ਪਿਆਰ ਮੇਰੇ ਅੰਦਰ ਅਸਥਾਪਨ ਕਰ।
ਜਲ ਕੌ = ਪਾਣੀ ਨੂੰ। ਮੀਨੁ = ਮੱਛ, ਮੱਛੀ। ਸੈ = ਹੈ। ਥੇ = ਤੈਨੂੰ (ਹੇ ਪ੍ਰਭੂ!)। ਭਾਵੈ = ਚੰਗਾ ਲੱਗੇ ॥੫॥੧੩॥ਹੇ ਪ੍ਰਭੂ! ਜਿਵੇਂ ਮੱਛੀ (ਵਧੀਕ ਵਧੀਕ) ਜਲ ਨੂੰ ਤਾਂਘਦੀ ਹੈ, ਜਿਵੇਂ (ਤੇਰਾ ਦਾਸ) ਨਾਨਕ (ਤੇਰੀ ਪ੍ਰੀਤ ਲੋੜਦਾ ਹੈ) ਤੇਰੀ ਮੇਹਰ ਹੋਵੇ, ਤਾਂ ਤੂੰ ਆਪਣਾ ਪਿਆਰ (ਮੇਰੇ ਹਿਰਦੇ ਵਿਚ) ਟਿਕਾਈ ਰੱਖ (ਤਾ ਕਿ ਨਾਨਕ ਮਾਇਆ ਦੇ ਮੋਹ-ਜਾਲ ਵਿਚ ਫਸਣੋਂ ਬਚਿਆ ਰਹੇ) ॥੫॥੧੩॥
 
प्रभाती महला १ ॥
Parbẖāṯī mėhlā 1.
Prabhaatee, First Mehl:
ਪ੍ਰਭਾਤੀ ਪਹਿਲੀ ਪਾਤਿਸ਼ਾਹੀ।
xxxXXX
 
गीत नाद हरख चतुराई ॥
Gīṯ nāḏ harakẖ cẖaṯurā▫ī.
Songs, sounds, pleasures and clever tricks;
ਗੀਤਾਂ, ਰਾਗਾਂ, ਦਿਲ ਦੀਆਂ ਹੁਸ਼ਿਆਰੀਆਂ,
ਨਾਦ = ਆਵਾਜ਼। ਗੀਤ ਨਾਦ = ਗੀਤ ਗਾਣੇ। ਹਰਖ = ਖ਼ੁਸ਼ੀਆਂ।ਦੁਨੀਆ ਵਾਲੇ ਗੀਤ ਗਾਣੇ, ਦੁਨੀਆ ਵਾਲੀਆਂ ਖ਼ੁਸ਼ੀਆਂ ਤੇ ਚਤੁਰਾਈਆਂ,
 
रहस रंग फुरमाइसि काई ॥
Rahas rang furmā▫is kā▫ī.
joy, love and the power to command;
ਛਾਂਤੀ, ਰੰਗ-ਰਲੀਆਂ, ਕਈ ਹੁਕਮਾਂ,
ਰਹਸ = ਅਨੰਦ, ਚਾਉ। ਫੁਰਮਾਇਸਿ = ਹਕੂਮਤ। ਕਾਈ = ਕੋਈ ਭੀ ਚੀਜ਼।ਦੁਨੀਆ ਵਾਲੇ ਚਾਉ ਮਲ੍ਹਾਰ ਤੇ ਹਕੂਮਤਾਂ, (ਇਹਨਾਂ ਵਿਚੋਂ) ਕੁਝ ਭੀ-yy
 
पैन्हणु खाणा चीति न पाई ॥
Painĥaṇ kẖāṇā cẖīṯ na pā▫ī.
fine clothes and food - these have no place in one's consciousness.
ਪੁਸ਼ਾਕਾਂ ਅਤੇ ਭੋਜਨ ਨੂੰ ਮੇਰੇ ਮਨ ਅੰਦਰ ਥਾਂ ਨਹੀਂ ਮਿਲਦੀ।
ਕਾਈ ਚੀਤਿ ਨ ਪਾਈ = ਕੁਝ ਭੀ ਚਿੱਤ ਵਿਚ ਨਹੀਂ ਪੈਂਦੀ, ਕੁਝ ਭੀ ਚਿੱਤ ਨੂੰ ਚੰਗਾ ਨਹੀਂ ਲੱਗਦਾ।ਅਨੇਕਾਂ ਪਦਾਰਥ ਖਾਣੇ ਤੇ ਸੁੰਦਰ ਬਸਤ੍ਰ ਪਹਿਨਣੇ- ਮੇਰੇ ਚਿੱਤ ਵਿਚ ਨਹੀਂ ਭਾਉਂਦੇ।
 
साचु सहजु सुखु नामि वसाई ॥१॥
Sācẖ sahj sukẖ nām vasā▫ī. ||1||
True intuitive peace and poise rest in the Naam. ||1||
ਸੱਚੀ ਅਡੋਲਤਾ ਅਤੇ ਆਰਾਮ ਸਾਈਂ ਦੇ ਨਾਮ ਅੰਦਰ ਵਸਦੇ ਹਨ।
ਸਹਜੁ = ਅਡੋਲ ਅਵਸਥਾ। ਵਸਾਈ = (ਜਿਤਨਾ ਚਿਰ) ਮੈਂ (ਆਪਣੇ ਮਨ ਨੂੰ) ਵਸਾਂਦਾ ਹਾਂ ॥੧॥(ਜਿਤਨਾ ਚਿਰ) ਸਿਮਰਨ ਦੀ ਰਾਹੀਂ ਮੈਂ (ਪਰਮਾਤਮਾ ਨੂੰ ਆਪਣੇ ਹਿਰਦੇ ਵਿਚ) ਵਸਾਂਦਾ ਹਾਂ, ਮੇਰੇ ਅੰਦਰ ਅਟੱਲ ਅਡੋਲਤਾ ਬਣੀ ਰਹਿੰਦੀ ਹੈ, ਮੇਰੇ ਅੰਦਰ ਸੁਖ ਬਣਿਆ ਰਹਿੰਦਾ ਹੈ ॥੧॥
 
किआ जानां किआ करै करावै ॥
Ki▫ā jānāʼn ki▫ā karai karāvai.
What do I know about what God does?
ਮੈਂ ਕੀ ਜਾਣਦਾ ਹਾਂ, ਕਿ ਸੁਆਮੀ ਕੀ ਰਕਦਾ ਅਤੇ ਕਰਾਉਂਦਾ ਹੈ?
ਕਿਆ ਜਾਨਾਂ = ਮੈਂ ਕੀਹ ਜਾਣਦਾ ਹਾਂ?ਮੈਨੂੰ ਇਹ ਸਮਝ ਨਹੀਂ ਕਿ (ਮੇਰਾ ਸਿਰਜਣਹਾਰ ਮੇਰੇ ਵਾਸਤੇ) ਕੀਹ ਕੁਝ ਕਰ ਰਿਹਾ ਤੇ (ਮੈਥੋਂ) ਕੀ ਕਰਾ ਰਿਹਾ ਹੈ।
 
नाम बिना तनि किछु न सुखावै ॥१॥ रहाउ ॥
Nām binā ṯan kicẖẖ na sukẖāvai. ||1|| rahā▫o.
Without the Naam, the Name of the Lord, nothing makes my body feel good. ||1||Pause||
ਪ੍ਰਭੂ ਦੇ ਨਾਮ ਦੇ ਬਗੈਰ, ਮੇਰੀ ਦੇਹ ਨੂੰ ਕੁਝ ਭੀ ਚੰਗਾ ਨਹੀਂ ਲਗਦਾ। ਠਹਿਰਾਉ।
ਤਨਿ = ਸਰੀਰ ਵਿਚ ॥੧॥ ਰਹਾਉ ॥(ਪਰ ਮੈਂ ਇਹ ਸਮਝਦਾ ਹਾਂ ਕਿ) ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੁਝ ਭੀ ਮੇਰੇ ਹਿਰਦੇ ਵਿਚ ਚੰਗਾ ਨਹੀਂ ਲਗਦਾ ॥੧॥ ਰਹਾਉ ॥
 
जोग बिनोद स्वाद आनंदा ॥
Jog binoḏ savāḏ ānanḏā.
Yoga, thrills, delicious flavors and ecstasy;
ਮੈਂ ਯੋਗਾਂ, ਖੇਲ-ਤਮਾਸ਼ਿਆ ਅਤੇ ਸੁਆਦਾ ਦੀਆਂ ਸਾਰੀਆਂ ਖੁਸ਼ੀਆਂ ਪਾ ਲਈਆਂ ਹਨ,
ਬਿਨੋਦ = ਕੌਤਕ।(ਪਰਮਾਤਮਾ ਦੀ ਭਗਤੀ) ਵਿਚੋਂ ਮੈਨੂੰ ਜੋਗ ਦੇ ਕੌਤਕਾਂ ਦੇ ਸੁਆਦ ਤੇ ਆਨੰਦ ਆ ਰਹੇ ਹਨ।
 
मति सत भाइ भगति गोबिंदा ॥
Maṯ saṯ bẖā▫e bẖagaṯ gobinḏā.
wisdom, truth and love all come from devotion to the Lord of the Universe.
ਸ਼੍ਰਿਸ਼ਟੀ ਦੇ ਸੁਆਮੀ ਦੀ ਸੱਚੀ ਪ੍ਰੀਤ ਅਤੇ ਬੰਦਗੀ ਰਾਹੀਂ।
ਭਾਇ = ਪ੍ਰੇਮ ਦੀ ਰਾਹੀਂ। ਸਤ ਭਾਇ = ਸੱਚੇ ਪ੍ਰੇਮ ਦੀ ਰਾਹੀਂ।(ਪ੍ਰਭੂ-ਚਰਨਾਂ ਦੇ) ਸੱਚੇ ਪ੍ਰੇਮ ਦੀ ਬਰਕਤਿ ਨਾਲ ਮੇਰੀ ਮੱਤ ਵਿਚ ਗੋਬਿੰਦ ਦੀ ਭਗਤੀ ਟਿਕੀ ਹੋਈ ਹੈ,
 
कीरति करम कार निज संदा ॥
Kīraṯ karam kār nij sanḏā.
My own occupation is to work to praise the Lord.
ਮੇਰਾ ਨਿੱਜ ਦਾ ਕੰਮ ਤੇ ਕਾਰ-ਵਿਹਾਰ ਸਾਈਂ ਦੀ ਸਿਫ਼ਤ ਸਨਾ ਹੈ।
ਕੀਰਤਿ = ਸਿਫ਼ਤ-ਸਾਲਾਹ। ਕਰਮ ਕਾਰ = ਨਿੱਤ ਦੀ ਕਾਰ। ਨਿਜ ਸੰਦਾ = ਮੇਰੀ ਆਪਣੀ। ਸੰਦਾ = ਦਾ।ਪ੍ਰਭੂ ਦੀ ਸਿਫ਼ਤ-ਸਾਲਾਹ ਕਰਨੀ ਹੀ ਮੇਰੀ ਆਪਣੀ ਨਿੱਤ ਦੀ ਕਾਰ ਬਣ ਗਈ ਹੈ।
 
अंतरि रवतौ राज रविंदा ॥२॥
Anṯar ravṯou rāj ravinḏā. ||2||
Deep within, I dwell on the Lord of the sun and the moon. ||2||
ਆਪਣੇ ਹਿਰਦੇ ਅੰਦਰ ਮੈਂ ਸੂਰਜ ਅਤੇ ਚੰਦ ਦੇ ਪ੍ਰਕਾਸ਼ਕ ਆਪਣੇ ਸੁਆਮੀ ਨੂੰ ਸਿਮਰਦਾ ਹਾਂ।
ਰਵਤੌ = ਰਮ ਰਿਹਾ ਹੈ, ਪਰਗਟ ਹੋ ਰਿਹਾ ਹੈ। ਰਾਜ = ਪ੍ਰਕਾਸ਼। ਰਾਜ ਰਵੰਦਾ = ਚਨਣਾ ਕਰ ਰਿਹਾ ਹੈ ॥੨॥(ਸਾਰੇ ਜਗਤ ਵਿਚ) ਪ੍ਰਕਾਸ਼ ਕਰਨ ਵਾਲਾ ਪ੍ਰਭੂ ਮੇਰੇ ਹਿਰਦੇ ਵਿਚ ਹਰ ਵੇਲੇ ਹੁਲਾਰੇ ਦੇ ਰਿਹਾ ਹੈ ॥੨॥
 
प्रिउ प्रिउ प्रीति प्रेमि उर धारी ॥
Pari▫o pari▫o parīṯ parem ur ḏẖārī.
I have lovingly enshrined the love of my Beloved within my heart.
ਆਪਣੇ ਪਿਆਰੇ ਪ੍ਰੀਤਮ ਦੀ ਪਿਰਹੜੀ, ਮੈਂ ਪਿਆਰ ਨਾਲ ਆਪਣੇ ਹਿਰਦੇ ਅੰਦਰ ਟਿਕਾਈ ਹੋਈ ਹੈ।
ਪ੍ਰੇਮਿ = ਪ੍ਰੇਮ ਦੀ ਰਾਹੀਂ। ਉਰ ਧਾਰੀ = ਮੈਂ ਹਿਰਦੇ ਵਿਚ ਟਿਕਾ ਰਿਹਾ ਹਾਂ।ਪ੍ਰਭੂ ਦੇ ਪ੍ਰੇਮ ਵਿਚ (ਜੁੜ ਕੇ) ਮੈਂ ਉਸ ਪਿਆਰੇ ਨੂੰ ਨਿਤ ਪੁਕਾਰਦਾ ਹਾਂ, ਉਸ ਦੀ ਪ੍ਰੀਤ ਮੈਂ ਆਪਣੇ ਹਿਰਦੇ ਵਿਚ ਟਿਕਾਂਦਾ ਹਾਂ।
 
दीना नाथु पीउ बनवारी ॥
Ḏīnā nāth pī▫o banvārī.
My Husband Lord, the Lord of the World, is the Master of the meek and the poor.
ਜੰਗਲਾਂ ਦਾ ਸੁਆਮੀ ਮੇਰਾ ਕੰਤ ਮਸਕੀਨਾਂ ਦਾ ਮਾਲਕ ਹੈ।
ਪੀਉ = ਪਤੀ-ਪ੍ਰਭੂ। ਬਨਵਾਰੀ = ਜਗਤ ਦਾ ਮਾਲਕ।(ਮੈਨੂੰ ਯਕੀਨ ਬਣ ਗਿਆ ਹੈ ਕਿ) ਉਹ ਦੀਨਾਂ ਦਾ ਨਾਥ ਹੈ, ਉਹ ਸਭ ਦਾ ਪਤੀ ਹੈ; ਉਹ ਜਗਤ ਦਾ ਮਾਲਕ ਹੈ।
 
अनदिनु नामु दानु ब्रतकारी ॥
An▫ḏin nām ḏān baraṯkārī.
Night and day, the Naam is my giving in charity and fasting.
ਰੈਣ ਅਤੇ ਦਿਹੂੰ ਨਾਮ ਦਾ ਸਿਮਰਨ ਕਰਨਾ ਹੀ ਮੇਰਾ ਦਾਨ-ਪੁੰਨ ਕਰਨਾ ਅਤੇ ਵਰਤ ਰਖਣਾ ਹੈ।
ਅਨਦਿਨੁ = ਹਰ ਰੋਜ਼। ਬ੍ਰਤ ਕਾਰੀ = ਬ੍ਰਤ ਕਰ ਰਿਹਾ ਹਾਂ, ਨੇਮ ਨਿਬਾਹ ਰਿਹਾ ਹਾਂ।ਹਰ ਰੋਜ਼ (ਹਰ ਵੇਲੇ) ਉਸ ਦਾ ਨਾਮ ਸਿਮਰਨਾ ਤੇ ਹੋਰਨਾਂ ਨੂੰ ਸਿਮਰਨ ਲਈ ਪ੍ਰੇਰਨਾ-ਇਹ ਨੇਮ ਮੈਂ ਸਦਾ ਨਿਬਾਹ ਰਿਹਾ ਹਾਂ।
 
त्रिपति तरंग ततु बीचारी ॥३॥
Ŧaripaṯ ṯarang ṯaṯ bīcẖārī. ||3||
The waves have subsided, contemplating the essence of reality. ||3||
ਸਾਈਂ ਦੇ ਜੌਹਰ ਦੀ ਸੋਚ-ਵਿਚਾਰ ਕਰਨ ਦੁਆਰਾ, ਮੈਂ ਖੁਸ਼ੀ ਦੀਆਂ ਲਹਿਰਾ ਨਾਲ ਰਜ ਗਿਆ ਹਾਂ।
ਤਰੰਗ = ਮਾਇਆ ਦੇ ਮੋਹ ਦੀਆਂ ਲਹਿਰਾਂ। ਤਤੁ = ਜਗਤ ਦਾ ਮੂਲ ਪ੍ਰਭੂ ॥੩॥ਜਿਉਂ ਜਿਉਂ ਮੈਂ ਜਗਤ ਦੇ ਮੂਲ ਪ੍ਰਭੂ (ਦੇ ਗੁਣਾਂ) ਨੂੰ ਵਿਚਾਰਦਾ ਹਾਂ; ਮਾਇਆ ਦੇ ਮੋਹ ਦੀਆਂ ਲਹਿਰਾਂ ਵਲੋਂ ਮੈਂ ਤ੍ਰਿਪਤ ਹੁੰਦਾ ਜਾ ਰਿਹਾ ਹਾਂ ॥੩॥
 
अकथौ कथउ किआ मै जोरु ॥
Akthou katha▫o ki▫ā mai jor.
What power do I have to speak the Unspoken?
ਅਕਹਿ ਪ੍ਰਭੂ ਨੂੰ ਕਹਿਨ ਦੀ ਮੇਰੇ ਵਿੱਚ ਕਿਹੜੀ ਸੱਤਿਆ ਹੈ?
ਅਕਥੌ = ਜਿਸ ਦੇ ਗੁਣ ਕਥੇ ਨਹੀਂ ਜਾ ਸਕਦੇ। ਕਥਉ = ਮੈਂ ਬਿਆਨ ਕਰ ਸਕਾਂ।ਹੇ ਪ੍ਰਭੂ! ਤੇਰੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ। ਮੇਰੀ ਕੀਹ ਤਾਕਤ ਹੈ ਕਿ ਮੈਂ ਤੇਰੇ ਗੁਣ ਬਿਆਨ ਕਰਾਂ?
 
भगति करी कराइहि मोर ॥
Bẖagaṯ karī karā▫ihi mor.
I worship You with devotion; You inspire me to do so.
ਜੇਕਰ ਤੂੰ ਹੇ ਸੁਆਮੀ! ਕੋਲੋ ਪੂਜਾ ਕਰਵਾਵੇ, ਕੇਵਲ ਤਾਂ ਹੀ ਮੈਂ ਤੇਰੀ ਪੂਜਾ ਕਰ ਸਕਦਾ ਹਾਂ।
ਮੋਰ = ਮੈਥੋਂ। ਕਰੀ = ਮੈਂ ਕਰਾਂ।ਜਦੋਂ ਤੂੰ ਮੈਥੋਂ ਆਪਣੀ ਭਗਤੀ ਕਰਾਂਦਾ ਹੈਂ ਤਦੋਂ ਹੀ ਮੈਂ ਕਰ ਸਕਦਾ ਹਾਂ।
 
अंतरि वसै चूकै मै मोर ॥
Anṯar vasai cẖūkai mai mor.
You dwell deep within; my egotism is dispelled.
ਜੇਕਰ ਤੂੰ ਮੇਰੇ ਅੰਦਰ ਵਸ ਜਾਵੇ, ਤਾਂ ਮੈਂ ਸਵੈ-ਹੰਗਤਾ ਅਤੇ ਅਪਨਤ ਤੋਂ ਖਲਾਸੀ ਪਾ ਜਾਂਦਾ ਹਾਂ।
ਮੈ ਮੋਰ = ਮੈਂ ਮੇਰੀ।ਜਦੋਂ ਤੇਰਾ ਨਾਮ ਮੇਰੇ ਅੰਦਰ ਆ ਵੱਸਦਾ ਹੈ ਤਾਂ (ਮੇਰੇ ਅੰਦਰੋਂ) 'ਮੈਂ ਮੇਰੀ' ਮੁੱਕ ਜਾਂਦੀ ਹੈ (ਹਉਮੈ ਤੇ ਮਮਤਾ ਦੋਵੇਂ ਨਾਸ ਹੋ ਜਾਂਦੀਆਂ ਹਨ)।
 
किसु सेवी दूजा नही होरु ॥४॥
Kis sevī ḏūjā nahī hor. ||4||
So whom should I serve? There is no other than You. ||4||
ਮੈਂ ਹੋਰ ਕੀਹਦੀ ਸੇਵਾ ਕਰਾਂ, ਹੇ ਮੇਰੇ ਸੁਆਮੀ! ਤੇਰੇ ਬਗੈਰ ਹੋਰਸ ਕੋਈ ਹੈ ਹੀ ਨਹੀਂ।
xxx ॥੪॥ਤੈਥੋਂ ਬਿਨਾ ਮੈਂ ਕਿਸੇ ਹੋਰ ਦੀ ਭਗਤੀ ਨਹੀਂ ਕਰ ਸਕਦਾ, ਮੈਨੂੰ ਤੇਰੇ ਵਰਗਾ ਕੋਈ ਹੋਰ ਦਿੱਸਦਾ ਹੀ ਨਹੀਂ ॥੪॥
 
गुर का सबदु महा रसु मीठा ॥
Gur kā sabaḏ mahā ras mīṯẖā.
The Word of the Guru's Shabad is utterly sweet and sublime.
ਮਿਠੜੀ ਅਤੇ ਪਰਮ ਅੰਮ੍ਰਿਤ ਹੈ ਗੁਰਾਂ ਦੀ ਬਾਣੀ।
xxx(ਹੇ ਪ੍ਰਭੂ! ਤੇਰੀ ਮੇਹਰ ਨਾਲ) ਤੇਰਾ ਨਾਮ-ਅੰਮ੍ਰਿਤ ਮੇਰੇ ਅੰਦਰ ਅਜੇਹਾ ਪਰਗਟ ਹੋ ਗਿਆ ਹੈ ਕਿ ਗੁਰੂ ਦਾ ਸ਼ਬਦ (ਜਿਸ ਦੀ ਰਾਹੀਂ ਤੇਰਾ ਨਾਮ-ਅੰਮ੍ਰਿਤ ਮਿਲਦਾ ਹੈ) ਮੈਨੂੰ ਮਿੱਠਾ ਲੱਗ ਰਿਹਾ ਹੈ,
 
ऐसा अम्रितु अंतरि डीठा ॥
Aisā amriṯ anṯar dīṯẖā.
Such is the Ambrosial Nectar I see deep within.
ਐਹੋ ਜੇਹੇ ਆਬਿ-ਹਿਯਾਤ ਦੇ ਰਾਹੀਂ ਮੈਂ ਆਪਣੇ ਪ੍ਰਭੂ ਨੂੰ ਆਪਣੇ ਅੰਦਰ ਹੀ ਵੇਖ ਲਿਆ ਹੈ।
xxxਮੈਨੂੰ ਹੋਰ ਸਾਰੇ ਰਸਾਂ ਨਾਲੋਂ ਸ਼ਿਰੋਮਣੀ ਰਸ ਜਾਪ ਰਿਹਾ ਹੈ।
 
जिनि चाखिआ पूरा पदु होइ ॥
Jin cẖākẖi▫ā pūrā paḏ ho▫e.
Those who taste this, attain the state of perfection.
ਜੋ ਕੋਈ ਭੀ ਇਸ ਆਬਿ ਹਿਯਾਤ ਨੂੰ ਚਖਦਾ ਹੈ, ਉਹ ਪੁਰਨ ਮਰਤਬੇ ਨੂੰ ਪਾ ਲੈਂਦਾ ਹੈ।
ਜਿਨਿ = ਜਿਸ ਮਨੁੱਖ ਨੇ। ਪਦੁ = ਆਤਮਕ ਦਰਜਾ।ਜਿਸ ਮਨੁੱਖ ਨੇ ਪ੍ਰਭੂ ਦਾ ਨਾਮ-ਰਸ ਚੱਖਿਆ ਹੈ ਉਸ ਨੂੰ ਪੂਰਨ ਆਤਮਕ ਅਵਸਥਾ ਦਾ ਦਰਜਾ ਮਿਲ ਜਾਂਦਾ ਹੈ,
 
नानक ध्रापिओ तनि सुखु होइ ॥५॥१४॥
Nānak ḏẖarāpi▫o ṯan sukẖ ho▫e. ||5||14||
O Nanak, they are satisfied, and their bodies are at peace. ||5||14||
ਉਹ ਰੱਜ ਜਾਂਦਾ ਹੈ, ਹੇ ਨਾਨਕ! ਅਤੇ ਉਸ ਦੀ ਦੇਹ ਸੁਖੀ ਥੀ ਵੰਝਦੀ ਹੈ।
ਧ੍ਰਾਪਿਓ = ਰੱਜ ਗਿਆ ॥੫॥੧੪॥ਹੇ ਨਾਨਕ! ਉਹ ਦੁਨੀਆ ਦੇ ਪਦਾਰਥਾਂ ਵਲੋਂ ਰੱਜ ਜਾਂਦਾ ਹੈ, ਉਸ ਦੇ ਹਿਰਦੇ ਵਿਚ ਆਤਮਕ ਸੁਖ ਬਣਿਆ ਰਹਿੰਦਾ ਹੈ ॥੫॥੧੪॥
 
प्रभाती महला १ ॥
Parbẖāṯī mėhlā 1.
Prabhaatee, First Mehl:
ਪ੍ਰਭਾਤੀ ਪਹਿਲੀ ਪਾਤਿਸ਼ਾਹੀ।
xxxXXX
 
अंतरि देखि सबदि मनु मानिआ अवरु न रांगनहारा ॥
Anṯar ḏekẖ sabaḏ man māni▫ā avar na rāʼnganhārā.
Deep within, I see the Shabad, the Word of God; my mind is pleased and appeased. Nothing else can touch and imbue me.
ਆਪਣੇ ਅੰਦਰ ਸੁਆਮੀ ਨੂੰ ਵੇਖ ਕੇ ਮੇਰਾ ਚਿੱਤ ਪ੍ਰਸੰਨ ਹੋ ਗਿਆ ਹੈ। ਹੋਰ ਕੋਈ ਮੇਰੀ ਜਿੰਦੜੀ ਨੂੰ ਰੰਗਾ ਨਹੀਂ ਸਕਦਾ।
ਦੇਖਿ = ਵੇਖ ਕੇ। ਸਬਦਿ = ਗੁਰੂ ਦੇ ਸ਼ਬਦ ਵਿਚ (ਜੁੜ ਕੇ)।(ਜੀਵਾਂ ਦੇ ਮਨਾਂ ਉਤੇ ਪ੍ਰੇਮ ਦਾ) ਰੰਗ ਚਾੜ੍ਹਨ ਵਾਲਾ (ਪ੍ਰੇਮ ਦੇ ਸੋਮੇ ਪਰਮਾਤਮਾ ਤੋਂ ਬਿਨਾ) ਕੋਈ ਹੋਰ ਨਹੀਂ ਹੈ, (ਉਸੇ ਦੀ ਮੇਹਰ ਨਾਲ) ਗੁਰੂ ਦੇ ਸ਼ਬਦ ਵਿਚ ਜੁੜ ਕੇ ਪ੍ਰਭੂ ਨੂੰ ਆਪਣੇ ਹਿਰਦੇ ਵਿਚ (ਵੱਸਦਾ) ਵੇਖ ਕੇ ਜੀਵ ਦਾ ਮਨ ਉਸ ਦੇ ਪ੍ਰੇਮ-ਰੰਗ ਨੂੰ ਕਬੂਲ ਕਰ ਲੈਂਦਾ ਹੈ।
 
अहिनिसि जीआ देखि समाले तिस ही की सरकारा ॥१॥
Ahinis jī▫ā ḏekẖ samāle ṯis hī kī sarkārā. ||1||
Day and night, God watches over and cares for His beings and creatures; He is the Ruler of all. ||1||
ਦਿਹੁੰ ਅਤੇ ਰੈਣ ਉਹ ਆਪਣੇ ਜੀਵਾਂ ਨੂੰ ਵੇਖਦਾ ਅਤੇ ਉਨ੍ਹਾਂ ਦੀ ਸੰਭਾਲ ਕਰਦਾ ਹੈ। ਕੇਵਲ ਉਹ ਹੀ ਸਾਰਿਆਂ ਦਾ ਸੁਲਤਾਨ ਹੈ।
ਅਹਿ = ਦਿਨ। ਨਿਸਿ = ਰਾਤ। ਸਮਾਲੇ = ਸੰਭਾਲ ਕਰਦਾ ਹੈ। ਤਿਸ ਹੀ ਕੀ = ਉਸ (ਪਰਮਾਤਮਾ) ਦੀ ਹੀ। ਸਰਕਾਰ = ਹਕੂਮਤ, ਬਾਦਸ਼ਾਹੀ ॥੧॥(ਪ੍ਰੇਮ ਦਾ ਸੋਮਾ) ਪ੍ਰਭੂ ਦਿਨ ਰਾਤ ਗਹੁ ਨਾਲ ਜੀਵਾਂ ਦੀ ਸੰਭਾਲ ਕਰਦਾ ਹੈ, ਉਸੇ ਦੀ ਹੀ ਸਾਰੀ ਸ੍ਰਿਸ਼ਟੀ ਵਿਚ ਬਾਦਸ਼ਾਹੀ ਹੈ (ਪ੍ਰੇਮ ਦੀ ਦਾਤ ਉਸ ਦੇ ਆਪਣੇ ਹੀ ਹੱਥ ਵਿਚ ਹੈ) ॥੧॥
 
मेरा प्रभु रांगि घणौ अति रूड़ौ ॥
Merā parabẖ rāʼng gẖaṇou aṯ rūṛou.
My God is dyed in the most beautiful and glorious color.
ਮੈਡਾ ਸੁਆਮੀ ਅੰਤਾਂ ਦੀ ਸੁੰਦਰਤਾ ਦੀ ਬਹੁਤਾਤ ਅੰਦਰ ਰੰਗਿਆ ਹੋਇਆ ਹੈ।
ਰਾਂਗਿ = ਰੰਗ ਵਾਲਾ। ਰਾਂਗਿ ਘਣੌ = ਗੂੜ੍ਹੇ ਰੰਗ ਵਾਲਾ। ਰੂੜੌ = ਸੋਹਣਾ।ਮੇਰਾ ਪ੍ਰਭੂ ਬੜੇ ਗੂੜ੍ਹੇ ਪ੍ਰੇਮ-ਰੰਗ ਵਾਲਾ ਹੈ ਬੜਾ ਸੋਹਣਾ ਹੈ,
 
दीन दइआलु प्रीतम मनमोहनु अति रस लाल सगूड़ौ ॥१॥ रहाउ ॥
Ḏīn ḏa▫i▫āl parīṯam manmohan aṯ ras lāl sagūṛou. ||1|| rahā▫o.
Merciful to the meek and the poor, my Beloved is the Enticer of the mind; He is so very sweet, imbued with the deep crimson color of His Love. ||1||Pause||
ਮੇਰੀ ਜਿੰਦੜੀ ਨੂੰ ਮੋਹਿਤ ਕਰ ਲੈਣ ਵਾਲਾ ਦਿਲਬਰ ਮਸਕੀਨਾਂ ਤੇ ਮਿਹਰਬਾਨ, ਬਹੁਤ ਹੀ ਰਸੀਲਾ ਅਤੇ ਗੂੜ੍ਹੇ ਸੂਹੇ ਰੰਗ ਵਾਲਾ ਹੈ। ਠਹਿਰਾਉ।
ਲਾਲ ਸਗੂੜੌ = ਗੂੜ੍ਹੇ ਨਾਲ ਰੰਗ ਵਾਲਾ। ਅਤਿ ਰਸ = ਬਹੁਤ ਰਸ ਵਾਲਾ, ਰਸਾਂ ਦਾ ਸੋਮਾ, ਪ੍ਰੇਮ ਦਾ ਸੋਮਾ ॥੧॥ ਰਹਾਉ ॥ਦੀਨਾਂ ਉਤੇ ਦਇਆ ਕਰਨ ਵਾਲਾ ਹੈ, ਸਭ ਦਾ ਪਿਆਰਾ ਹੈ, ਸਭ ਦੇ ਮਨ ਨੂੰ ਮੋਹਣ ਵਾਲਾ ਹੈ, ਪ੍ਰੇਮ ਦਾ ਸੋਮਾ ਹੈ, ਪ੍ਰੇਮ ਦੇ ਗੂੜ੍ਹੇ ਲਾਲ ਰੰਗ ਵਿਚ ਰੰਗਿਆ ਹੋਇਆ ਹੈ ॥੧॥ ਰਹਾਉ ॥
 
ऊपरि कूपु गगन पनिहारी अम्रितु पीवणहारा ॥
Ūpar kūp gagan panihārī amriṯ pīvaṇhārā.
The Well is high up in the Tenth Gate; the Ambrosial Nectar flows, and I drink it in.
ਉਤੇ ਦਸਮ ਦੁਆਰ ਵਿੱਚ ਆਬਿ-ਹਿਯਾਤ ਦਾ ਕੂੰਆ ਹੈ। ਮੇਰਾ ਮਨੂਆ ਉਸ ਆਬਿ ਹਿਯਾਤ ਨੂੰ ਕੱਢ ਕੇ ਪਾਨ ਕਰਦਾ ਹੈ।
ਊਪਰਿ = ਉਤਾਂਹ, ਸਭ ਤੋਂ ਉੱਚਾ। ਕੂਪੁ = ਖੂਹ, ਅੰਮ੍ਰਿਤ ਦਾ ਖੂਹ, ਨਾਮ-ਅੰਮ੍ਰਿਤ ਦਾ ਸੋਮਾ-ਪਰਮਾਤਮਾ। ਗਗਨ = ਆਕਾਸ਼, ਚਿਦਾਕਾਸ਼, ਦਸਵਾਂ ਦੁਆਰ। ਗਗਨ ਪਨਿਹਾਰੀ = ਗਗਨ ਦਾ ਪਨਿਹਾਰੀ, ਗਗਨ ਦਾ ਪਾਣੀ ਭਰਨ ਵਾਲਾ, ਉੱਚੀ ਬ੍ਰਿਤੀ ਵਾਲਾ।ਨਾਮ-ਅੰਮ੍ਰਿਤ ਦਾ ਸੋਮਾ ਪਰਮਾਤਮਾ ਸਭ ਤੋਂ ਉੱਚਾ ਹੈ; ਉੱਚੀ ਬ੍ਰਿਤੀ ਵਾਲਾ ਜੀਵ ਹੀ (ਉਸ ਦੀ ਮੇਹਰ ਨਾਲ) ਨਾਮ-ਅੰਮ੍ਰਿਤ ਪੀ ਸਕਦਾ ਹੈ।
 
जिस की रचना सो बिधि जाणै गुरमुखि गिआनु वीचारा ॥२॥
Jis kī racẖnā so biḏẖ jāṇai gurmukẖ gi▫ān vīcẖārā. ||2||
The creation is His; He alone knows its ways and means. The Gurmukh contemplates spiritual wisdom. ||2||
ਗੁਰਾਂ ਦੀ ਦਇਆ ਦੁਆਰਾ, ਮੈਂ ਇਹ ਸਿਆਣਪ ਅਨੁਭਵ ਕਰ ਲਈ ਹੈ ਅਤੇ ਜਿਸ ਦੀ ਇਹ ਖਲਕਤ ਹੈ ਕੇਵਲ ਉਹ ਹੀ ਇਸ ਦੀ ਰਮਜ਼ ਨੂੰ ਜਾਣਦਾ ਹੈ।
ਬਿਧਿ = ਤਰੀਕਾ, ਨਾਮ-ਅੰਮ੍ਰਿਤ ਪਿਲਾਣ ਦਾ ਤਰੀਕਾ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਗਿਆਨੁ = ਜਾਣ-ਪਛਾਣ, ਡੂੰਘੀ ਸਾਂਝ ॥੨॥ਨਾਮ-ਅੰਮ੍ਰਿਤ ਪਿਲਾਣ ਦਾ ਤਰੀਕਾ (ਭੀ) ਉਹ ਪਰਮਾਤਮਾ ਆਪ ਹੀ ਜਾਣਦਾ ਹੈ ਜਿਸ ਦੀ ਰਚੀ ਹੋਈ ਇਹ ਸ੍ਰਿਸ਼ਟੀ ਹੈ। (ਉਸ ਤਰੀਕੇ ਅਨੁਸਾਰ ਪ੍ਰਭੂ ਦੀ ਮੇਹਰ ਨਾਲ) ਜੀਵ ਗੁਰੂ ਦੀ ਸਰਨ ਪੈ ਕੇ ਪ੍ਰਭੂ ਨਾਲ ਡੂੰਘੀ ਸਾਂਝ ਪਾਂਦਾ ਹੈ ਤੇ ਉਸ ਦੇ ਗੁਣਾਂ ਦੀ ਵਿਚਾਰ ਕਰਦਾ ਹੈ ॥੨॥