Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

पसरी किरणि रसि कमल बिगासे ससि घरि सूरु समाइआ ॥
Pasrī kiraṇ ras kamal bigāse sas gẖar sūr samā▫i▫ā.
The rays of light spread out, and the heart-lotus joyfully blossoms forth; the sun enters into the house of the moon.
ਜਦ ਗਿਆਨ ਦੀ ਸੁਆ ਦਿਲ ਕੰਵਲ ਵਿੱਚ ਫੈਲ ਜਾਂਦੀ ਹੈ ਤਾਂ ਇਹ ਖੁਸ਼ੀ ਨਾਲ ਖਿੜ ਜਾਂਦਾ ਹੈ ਅਤੇ ਚੰਦ ਦੇ ਗ੍ਰਿਹ ਅੰਦਰ ਸੂਰਜ ਆ ਜਾਂਦਾ ਹੈ।
ਪਸਾਰੀ = ਖਿਲਾਰੀ। ਰਸਿ = ਰਸ ਨਾਲ, ਆਨੰਦ ਨਾਲ। ਬਿਗਾਸੇ = ਖਿੜਦੇ ਹਨ। ਸਸਿ = ਚੰਦ੍ਰਮਾ, ਸੀਤਲਤਾ; ਮਨ ਦੀ ਸ਼ਾਂਤ ਅਵਸਥਾ। ਸਸਿ ਘਰਿ = ਚੰਦ੍ਰਮਾ ਦੇ ਘਰ ਵਿਚ। ਸੂਰੁ = ਸੂਰਜ, ਤਪਸ਼, ਤਾਮਸੀ ਸੁਭਾਉ।ਜਿਵੇਂ ਸੂਰਜ ਦੀਆਂ ਕਿਰਨਾਂ ਖਿਲਰਿਆਂ ਕੌਲ ਫੁਲ ਖਿੜ ਪੈਂਦੇ ਹਨ ਤਿਵੇਂ ਪ੍ਰਭੂ ਦੀ ਜੋਤਿ-ਕਿਰਨ ਦਾ ਪ੍ਰਕਾਸ਼ ਹੋਇਆਂ ਮਨੁੱਖ ਦਾ ਮਨ ਨਾਮ-ਅੰਮ੍ਰਿਤ ਦੇ ਰਸ ਨਾਲ ਖਿੜ ਪੈਂਦਾ ਹੈ (ਮਨ ਸ਼ਾਂਤ ਅਵਸਥਾ ਪ੍ਰਾਪਤ ਕਰ ਲੈਂਦਾ ਹੈ, ਤੇ ਉਸ) ਸ਼ਾਂਤ ਅਵਸਥਾ ਵਿਚ ਮਨੁੱਖ ਦਾ ਤਾਮਸੀ ਸੁਭਾਉ ਸਮਾ ਜਾਂਦਾ ਹੈ।
 
कालु बिधुंसि मनसा मनि मारी गुर प्रसादि प्रभु पाइआ ॥३॥
Kāl biḏẖuns mansā man mārī gur parsāḏ parabẖ pā▫i▫ā. ||3||
I have conquered death; the desires of the mind are destroyed. By Guru's Grace, I have found God. ||3||
ਗੁਰਾਂ ਦੀ ਦਇਆ ਦੁਆਰਾ, ਪ੍ਰਭੂ ਨੂੰ ਪ੍ਰਾਪਤ ਹੋ, ਮੈਂ ਮੌਤ ਤੇ ਕਾਬੂ ਪਾ ਲਿਆ ਹੈ ਅਤੇ ਆਪਣੀ ਖਾਹਿਸ਼ ਨੂੰ ਚਿੱਤ ਅੰਦਰ ਹੀ ਮੇਟ ਛਡਿਆ ਹੈ।
ਕਾਲੁ = ਮੌਤ (ਦਾ ਡਰ)। ਬਿਧੁੰਸਿ = ਮਾਰ ਕੇ। ਮਨਸਾ = ਮਨ ਦਾ ਫੁਰਨਾ, ਮਾਇਕ ਫੁਰਨਾ। ਮਨਿ = ਮਨ ਵਿਚ ॥੩॥ਮਨੁੱਖ ਮੌਤ ਦੇ ਡਰ ਨੂੰ ਮੁਕਾ ਕੇ ਮਾਇਕ ਫੁਰਨੇ ਆਪਣੇ ਮਨ ਵਿਚ ਹੀ ਮਾਰ ਦੇਂਦਾ ਹੈ, ਤੇ ਗੁਰੂ ਦੀ ਮੇਹਰ ਨਾਲ ਪਰਮਾਤਮਾ ਨੂੰ (ਆਪਣੇ ਅੰਦਰ ਹੀ) ਲੱਭ ਲੈਂਦਾ ਹੈ ॥੩॥
 
अति रसि रंगि चलूलै राती दूजा रंगु न कोई ॥
Aṯ ras rang cẖalūlai rāṯī ḏūjā rang na ko▫ī.
I am dyed in the deep crimson color of His Love. I am not colored by any other color.
ਮੈਂ ਹੁਣ ਪ੍ਰਭੂ ਦੇ ਪਰਮ ਪ੍ਰੇਮ ਦੀ ਗੂੜ੍ਹੀ ਲਾਲ ਰੰਗਤ ਨਾਲ ਰੰਗਿਆ ਗਿਆ ਹਾਂ ਅਤੇ ਹੋਰਨਾ ਭਾਹਾਂ ਤੋਂ ਖਲਾਸੀ ਪਾ ਗਿਆ ਹਾਂ।
ਰਸਿ = ਰਸ ਵਿਚ, ਪਿਆਰ ਵਿਚ, ਆਨੰਦ ਵਿਚ। ਚਲੂਲੈ ਰੰਗਿ = ਗੂੜ੍ਹੇ ਰੰਗ ਵਿਚ। ਰਾਤੀ = ਰੰਗੀ ਹੋਈ।ਜਿਨ੍ਹਾਂ ਮਨੁੱਖਾਂ ਦੀ ਜੀਭ ਪ੍ਰੇਮ ਦੇ ਸੋਮੇ ਪ੍ਰਭੂ ਵਿਚ ਪ੍ਰਭੂ ਦੇ ਗੂੜ੍ਹੇ ਪਿਆਰ-ਰੰਗ ਵਿਚ ਰੰਗੀ ਜਾਂਦੀ ਹੈ, ਉਹਨਾਂ ਨੂੰ ਮਾਇਆ ਦੇ ਮੋਹ ਦਾ ਰੰਗ ਪੋਹ ਨਹੀਂ ਸਕਦਾ।
 
नानक रसनि रसाए राते रवि रहिआ प्रभु सोई ॥४॥१५॥
Nānak rasan rasā▫e rāṯe rav rahi▫ā parabẖ so▫ī. ||4||15||
O Nanak, my tongue is saturated with the taste of God, who is permeating and pervading everywhere. ||4||15||
ਨਾਨਕ, ਮੇਰੀ ਜੀਭ ਉਸ ਸੁਆਮੀ ਦੇ ਜ਼ਾਇਕੇ ਨਾਲ ਰੰਗੀ ਹੋਈ ਹੈ, ਜੋ ਸਾਰੇ ਹੀ ਵਿਆਪਕ ਹੋ ਰਿਹਾ ਹੈ।
ਰਸਨਿ = ਜੀਭ। ਰਸਾਏ = ਜਿਨ੍ਹਾਂ ਨੇ ਰਸ ਵਾਲੀ ਬਣਾਇਆ ਹੈ ॥੪॥੧੫॥ਹੇ ਨਾਨਕ! ਜਿਨ੍ਹਾਂ ਨੇ ਜੀਭ ਨੂੰ ਨਾਮ-ਰਸ ਨਾਲ ਰਸਾਇਆ ਹੈ, ਉਹ ਪ੍ਰਭੂ-ਪ੍ਰੇਮ ਵਿਚ ਰੱਤੇ ਗਏ ਹਨ, ਉਹਨਾਂ ਨੂੰ ਪਰਮਾਤਮਾ ਹਰ ਥਾਂ ਵਿਆਪਕ ਦਿੱਸਦਾ ਹੈ ॥੪॥੧੫॥
 
प्रभाती महला १ ॥
Parbẖāṯī mėhlā 1.
Prabhaatee, First Mehl:
ਪ੍ਰਭਾਤੀ ਪਹਿਲੀ ਪਾਤਿਸ਼ਾਹੀ।
xxxXXX
 
बारह महि रावल खपि जावहि चहु छिअ महि संनिआसी ॥
Bārah mėh rāval kẖap jāvėh cẖahu cẖẖi▫a mėh sani▫āsī.
The Yogis are divided into twelve schools, the Sannyaasees into ten.
ਬਾਰਾਂ ਪੰਥ ਅੰਦਰ ਵੰਡੇ ਯੋਗੀ ਬਰਬਾਦ ਹੋ ਜਾਂਦੇ ਹਨ ਅਤੇ ਇਸੇ ਤਰ੍ਹਾਂ ਹੀ ਵੱਡੇ ਤਿਆਗੀ ਜੋ ਚਾਰ ਜਾਂ ਛੇਆਂ ਸੰਪ੍ਰਦਾਵਾ ਵਿੱਚ ਵੰਡੇ ਹੋਏ ਹਨ।
ਬਾਰਹ = ਜੋਗੀਆਂ ਦੇ ਬਾਰਾਂ ਪੰਥ (ਹੇਤੁ, ਪਾਵ, ਆਈ, ਗਮਯ, ਪਾਗਲ, ਗੋਪਾਲ, ਕੰਥੜੀ, ਬਨ, ਧ੍ਵਜ, ਚੋਲੀ, ਰਾਵਲ ਅਤੇ ਦਾਸ)। ਰਾਵਲ = ਜੋਗੀ ਜੋ ਅਲੱਖ ਅਲੱਖ ਦੀ ਧੁਨਿ ਕਰ ਕੇ ਭਿੱਛਿਆ ਮੰਗਦੇ ਹਨ। ਜੋਗੀਆਂ ਦਾ ਇਕ ਖਾਸ ਫ਼ਿਰਕਾ ਜਿਸ ਵਿਚ ਮੁਸਲਮਾਨ ਅਤੇ ਹਿੰਦੂ ਦੋਵੇਂ ਹੁੰਦੇ ਹਨ। ਚਹੁ ਛਿਅ ਮਹਿ = ਦਸ (ਫ਼ਿਰਕਿਆਂ) ਵਿਚ (ਸੰਨਿਆਸੀਆਂ ਦੇ ਦਸ ਫ਼ਿਰਕੇ: ਤੀਰਥ, ਆਸ਼੍ਰਮ, ਵਨ, ਅਰਣਯ, ਗਿਰਿ, ਪਰਵਤ, ਸਾਗਰ, ਸਰਸ੍ਵਤੀ, ਭਾਰਤੀ ਅਤੇ ਪੁਰੀ)।ਪਰਮਾਤਮਾ ਦੀ ਸਿਫ਼ਤ-ਸਾਲਾਹ ਤੋਂ ਖੁੰਝ ਕੇ ਬਾਰਾਂ ਹੀ ਫ਼ਿਰਕਿਆਂ ਵਿਚ ਦੇ ਜੋਗੀ ਅਤੇ ਦਸਾਂ ਹੀ ਫ਼ਿਰਕਿਆਂ ਵਿਚ ਦੇ ਸੰਨਿਆਸੀ ਖਪਦੇ ਫਿਰਦੇ ਹਨ।
 
जोगी कापड़ीआ सिरखूथे बिनु सबदै गलि फासी ॥१॥
Jogī kāpṛī▫ā sirkẖūthe bin sabḏai gal fāsī. ||1||
The Yogis and those wearing religious robes, and the Jains with their all hair plucked out - without the Word of the Shabad, the noose is around their necks. ||1||
ਇਸੇ ਤਰ੍ਹਾਂ ਸੁਆਮੀ ਦੇ ਨਾਮ ਦੇ ਬਗੈਰ, ਗੋਰਖ ਦੇ ਚੇਨੇ, ਗੋਦੜੀ ਵਾਲੇ ਫਕੀਰ ਅਤੇ ਮੂੰਡ-ਨਚਾਉਣ ਵਾਲਿਆਂ ਦੀ ਗਰਦਨ ਦੁਆਲੇ ਫਾਹੀ ਪੈਦੀ ਹੈ।
ਕਾਪੜੀਆ = ਟਾਕੀਆਂ ਦੀ ਗੋਦੜੀ ਜਾਂ ਚੋਲਾ ਪਹਿਨਣ ਵਾਲਾ। ਸਿਰਖੂਥਾ = ਜੈਨ ਮਤ ਦਾ ਇਕ ਫ਼ਿਰਕਾ ਜੋ ਸਿਰ ਦੇ ਵਾਲ ਜੜ੍ਹਾਂ ਤੋਂ ਪੁੱਟ ਦੇਂਦਾ ਹੈ, ਢੂੰਢੀਆ। ਗਲਿ = ਗਲ ਵਿਚ ॥੧॥ਟਾਕੀਆਂ ਦੀ ਗੋਦੜੀ ਪਹਿਨਣ ਵਾਲੇ ਜੋਗੀ ਅਤੇ ਸਿਰ ਦੇ ਵਾਲਾਂ ਨੂੰ ਜੜ੍ਹਾਂ ਤੋਂ ਹੀ ਪੁਟਾਣ ਵਾਲੇ ਢੂੰਢੀਏ ਜੈਨੀ ਭੀ (ਖ਼ੁਆਰ ਹੀ ਹੁੰਦੇ ਰਹਿੰਦੇ ਹਨ)। ਗੁਰੂ ਦੇ ਸ਼ਬਦ ਤੋਂ ਬਿਨਾ ਇਹਨਾਂ ਸਭਨਾਂ ਦੇ ਗਲ ਵਿਚ (ਮਾਇਆ ਦੇ ਮੋਹ ਦੀ) ਫਾਹੀ ਪਈ ਰਹਿੰਦੀ ਹੈ ॥੧॥
 
सबदि रते पूरे बैरागी ॥
Sabaḏ raṯe pūre bairāgī.
Those who are imbued with the Shabad are the perfectly detached renunciates.
ਪੂਰਨ ਵਿਕਰਤ ਹਨ ਉਹ ਜੋ ਪ੍ਰਭੂ ਦੇ ਨਾਮ ਨਾਲ ਰੰਗੇ ਹੋਏ ਹਨ।
ਸਬਦਿ = ਗੁਰੂ ਦੇ ਸ਼ਬਦ ਵਿਚ। ਬੈਰਾਗੀ = ਵਿਰਕਤ।ਜੇਹੜੇ ਮਨੁੱਖ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਵਿਚ ਰੰਗੇ ਰਹਿੰਦੇ ਹਨ, ਉਹ (ਮਾਇਆ ਦੇ ਮੋਹ ਤੋਂ) ਪੂਰੇ ਤੌਰ ਤੇ ਉਪਰਾਮ ਰਹਿੰਦੇ ਹਨ।
 
अउहठि हसत महि भीखिआ जाची एक भाइ लिव लागी ॥१॥ रहाउ ॥
A▫uhaṯẖ hasaṯ mėh bẖīkẖi▫ā jācẖī ek bẖā▫e liv lāgī. ||1|| rahā▫o.
They beg to receive charity in the hands of their hearts, embracing love and affection for the One. ||1||Pause||
ਅਤੇ ਇਕ ਪ੍ਰਭੂ ਦੇ ਨਾਲ ਪ੍ਰੀਤ ਤੇ ਪਿਰਹੜੀ ਪਾ ਉਹ ਆਪਣੇ ਮਨ ਦੇ ਹੱਥ ਵਿੱਚ ਉਸ ਦੇ ਨਾਮ ਦੀ ਖੈਰ ਪ੍ਰਾਪਤ ਕਰਨ ਦੀ ਯਾਚਨਾ ਕਰਦੇ ਹਨ। ਠਹਿਰਾਉ।
ਅਉਹਠ = (अवघट्ट) ਹਿਰਦਾ। ਅਉਹਠਿ ਹਸਤ = (अवघट्टस्थ) ਹਿਰਦੇ ਵਿਚ ਟਿਕਿਆ ਹੋਇਆ। ਭੀਖਿਆ = ਭਿੱਛਿਆ, ਦਾਨ। ਜਾਚੀ = ਮੰਗੀ। ਏਕ ਭਾਇ = ਇੱਕ (ਪਰਮਾਤਮਾ) ਦੇ ਪਿਆਰ ਵਿਚ ॥੧॥ ਰਹਾਉ ॥ਉਹਨਾਂ ਨੇ ਆਪਣੇ ਹਿਰਦੇ ਵਿਚ ਟਿਕੇ ਪਰਮਾਤਮਾ (ਦੇ ਚਰਨਾਂ) ਵਿਚ (ਜੁੜ ਕੇ ਸਦਾ ਉਸ ਦੇ ਨਾਮ ਦੀ) ਭਿੱਛਿਆ ਮੰਗੀ ਹੈ, ਉਹਨਾਂ ਦੀ ਸੁਰਤ ਸਿਰਫ਼ ਪਰਮਾਤਮਾ ਦੇ ਪਿਆਰ ਵਿਚ ਟਿਕੀ ਰਹਿੰਦੀ ਹੈ ॥੧॥ ਰਹਾਉ ॥
 
ब्रहमण वादु पड़हि करि किरिआ करणी करम कराए ॥
Barahmaṇ vāḏ paṛėh kar kiri▫ā karṇī karam karā▫e.
The Brahmins study and argue about the scriptures; they perform ceremonial rituals, and lead others in these rituals.
ਬ੍ਰਹਮਣ ਬਖੇੜਿਆਂ ਬਾਰੇ ਪੜ੍ਹਦੇ ਹਨ, ਰਸਮੀ ਸੰਸਕਾਰ ਅਤੇ ਨਿਤਕਰਮ ਕਰਦੇ ਹਨ ਅਤੇ ਹੋਰਨਾ ਪਾਸੋ ਕਰਮਕਾਂਡ ਕਰਵਾਉਂਦੇ ਹਨ।
ਵਾਦੁ = ਝਗੜਾ, ਚਰਚਾ, ਬਹਿਸ। ਕਰਿ = ਕਰ ਕੇ। ਕਿਰਿਆ ਕਰਮ-ਕਰਮ ਕਾਂਡ।ਬ੍ਰਾਹਮਣ ਉੱਚੇ ਆਚਰਨ (ਤੇ ਜ਼ੋਰ ਦੇਣ ਦੇ ਥਾਂ) ਕਰਮ ਕਾਂਡ ਕਰਾਂਦਾ ਹੈ, ਇਹ ਕਰਮ ਕਾਂਡ ਕਰ ਕੇ (ਇਸੇ ਦੇ ਆਧਾਰ ਤੇ ਸ਼ਾਸਤ੍ਰਾਂ ਵਿਚੋਂ) ਚਰਚਾ ਪੜ੍ਹਦੇ ਹਨ।
 
बिनु बूझे किछु सूझै नाही मनमुखु विछुड़ि दुखु पाए ॥२॥
Bin būjẖe kicẖẖ sūjẖai nāhī manmukẖ vicẖẖuṛ ḏukẖ pā▫e. ||2||
Without true understanding, those self-willed manmukhs understand nothing. Separated from God, they suffer in pain. ||2||
ਪ੍ਰੰਤੂ ਸੁਆਮੀ ਨੂੰ ਜਾਣਨ ਦੇ ਬਗੈਰ, ਉਨ੍ਹਾਂ ਮਨ ਮਤੀਆਂ ਨੂੰ ਕੁਝ ਭੀ ਸਮਝਦੇ ਨਹੀਂ ਅਤੇ ਵਾਹਿਗੁਰੂ ਨਾਲੋ ਜੁਦਾ ਹੋ ਉਹ ਤਕਲੀਫ ਉਠਾਉਂਦੇ ਹਨ।
ਮਨਮੁਖੁ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ। ਵਿਛੁੜਿ = ਪ੍ਰਭੂ ਤੋਂ ਵਿੱਛੁੜ ਕੇ ॥੨॥ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਪਰਮਾਤਮਾ ਦੀ ਯਾਦ ਤੋਂ ਖੁੰਝ ਕੇ ਆਤਮਕ ਦੁੱਖ ਸਹਾਰਦਾ ਹੈ, ਕਿਉਂਕਿ (ਗੁਰੂ ਦੇ ਸ਼ਬਦ ਨੂੰ) ਨਾਹ ਸਮਝਣ ਦੇ ਕਾਰਨ ਇਸ ਨੂੰ ਜੀਵਨ ਦਾ ਸਹੀ ਰਸਤਾ ਸੁੱਝਦਾ ਨਹੀਂ ਹੈ ॥੨॥
 
सबदि मिले से सूचाचारी साची दरगह माने ॥
Sabaḏ mile se sūcẖācẖārī sācẖī ḏargėh māne.
Those who receive the Shabad are sanctified and pure; they are approved in the True Court.
ਕੇਵਲ ਉਹ ਹੀ ਜੋ ਗੁਰਾਂ ਦੀ ਬਾਣੀ ਨੂੰ ਪ੍ਰਾਪਤ ਹੋਏ ਹਨ, ਪਵਿੱਤਰ ਹਨ ਅਤੇ ਸੱਚੇ ਦਰਬਾਰ ਅੰਦਰ ਪ੍ਰਮਾਣੀਕ ਹੁੰਦੇ ਹਨ।
ਸੂਚਾ ਚਾਰੀ = ਪਵਿਤ੍ਰ ਆਚਰਨ ਵਾਲੇ।ਪਵਿਤ੍ਰ ਕਰਤੱਬ ਵਾਲੇ ਸਿਰਫ਼ ਉਹ ਬੰਦੇ ਹਨ ਜੋ (ਮਨੋਂ) ਗੁਰੂ ਦੇ ਸ਼ਬਦ ਵਿਚ ਜੁੜੇ ਹੋਏ ਹਨ, ਪਰਮਾਤਮਾ ਦੀ ਸਦਾ ਕਾਇਮ ਰਹਿਣ ਵਾਲੀ ਦਰਗਾਹ ਵਿਚ ਉਹਨਾਂ ਨੂੰ ਆਦਰ ਮਿਲਦਾ ਹੈ।
 
अनदिनु नामि रतनि लिव लागे जुगि जुगि साचि समाने ॥३॥
An▫ḏin nām raṯan liv lāge jug jug sācẖ samāne. ||3||
Night and day, they remain lovingly attuned to the Naam; throughout the ages, they are merged in the True One. ||3||
ਰੈਣ ਅਤੇ ਦਿਹੁੰ ਉਨ੍ਹਾਂ ਦੀ ਨਾਮ ਦੇ ਹੀਰੇ ਨਾਲ ਪ੍ਰੀਤ ਲੱਗੀ ਰਹਿੰਦੀ ਹੈ ਅਤੇ ਉਹ ਸਾਰਿਆਂ ਯੁਗਾਂ ਅੰਦਰ ਸੱਚੇ ਸਾਈਂ ਵਿੱਚ ਲੀਨ ਹੋਏ ਰਹਿੰਦੇ ਹਨ।
ਨਾਮਿ ਰਤਨਿ = ਨਾਮ-ਰਤਨ ਵਿਚ, ਸ੍ਰੇਸ਼ਟ ਨਾਮ ਵਿਚ। ਜੁਗ ਜੁਗ = ਹਰੇਕ ਜੁਗ ਵਿਚ, ਸਦਾ ਹੀ ॥੩॥ਉਹਨਾਂ ਦੀ ਲਿਵ ਹਰ ਰੋਜ਼ ਪ੍ਰਭੂ ਦੇ ਸ੍ਰੇਸ਼ਟ ਨਾਮ ਵਿਚ ਲਗੀ ਰਹਿੰਦੀ ਹੈ, ਉਹ ਸਦਾ ਹੀ ਸਦਾ-ਥਿਰ (ਦੀ ਯਾਦ) ਵਿਚ ਲੀਨ ਰਹਿੰਦੇ ਹਨ ॥੩॥
 
सगले करम धरम सुचि संजम जप तप तीरथ सबदि वसे ॥
Sagle karam ḏẖaram sucẖ sanjam jap ṯap ṯirath sabaḏ vase.
Good deeds, righteousness and Dharmic faith, purification, austere self-discipline, chanting, intense meditation and pilgrimages to sacred shrines - all these abide in the Shabad.
ਸਾਰੇ ਨੇਕ ਅਮਲ, ਮਜਹਬ, ਸੁਚਤਾਈਆਂ, ਸਵੈ ਰਿਆਜ਼ਤ, ਅਨੁਰਾਗ, ਤਪਸਿਆਵਾਂ ਤੇ ਧਰਮ ਅਸਥਾਨਾਂ ਦੀਆਂ ਯਾਤ੍ਰਾਵਾਂ ਪ੍ਰਭੂ ਦੇ ਨਾਮ ਅੰਦਰ ਨਿਵਾਸ ਰਖਦੇ ਹਨ।
ਸੁਚਿ = ਪਵਿਤ੍ਰਤਾ। ਸੰਜਮ = ਇੰਦ੍ਰਿਆਂ ਨੂੰ ਵੱਸ ਵਿਚ ਰੱਖਣ ਦੇ ਉੱਦਮ।(ਮੁੱਕਦੀ ਗੱਲ,) ਕਰਮ ਕਾਂਡ ਦੇ ਸਾਰੇ ਧਰਮ, (ਬਾਹਰਲੀ) ਸੁੱਚ, (ਬਾਹਰਲੇ) ਸੰਜਮ, ਜਪ ਤਪ ਤੇ ਤੀਰਥ-ਇਸ਼ਨਾਨ-ਇਹ ਸਾਰੇ ਹੀ ਗੁਰੂ ਦੇ ਸ਼ਬਦ ਵਿਚ ਵੱਸਦੇ ਹਨ (ਭਾਵ, ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਵਿਚ ਜੁੜਨ ਵਾਲੇ ਨੂੰ ਇਹਨਾਂ ਕਰਮਾਂ ਧਰਮਾਂ ਦੀ ਲੋੜ ਨਹੀਂ ਰਹਿ ਜਾਂਦੀ)।
 
नानक सतिगुर मिलै मिलाइआ दूख पराछत काल नसे ॥४॥१६॥
Nānak saṯgur milai milā▫i▫ā ḏūkẖ parācẖẖaṯ kāl nase. ||4||16||
O Nanak, united in union with the True Guru, suffering, sin and death run away. ||4||16||
ਨਾਨਕ ਜੋ ਸੱਚੇ ਗੁਰੂ ਜੀ ਮਿਲ ਪੈਣ, ਉਹ ਬੰਦੇ ਨੂੰ ਹਰੀ ਨਾਲ ਮਿਲਾ ਦਿੰਦੇ ਹਨ ਅਤੇ ਇਕ ਪੀੜ ਪਾਪ, ਤੇ ਮੌਤ ਦੌੜ ਜਾਂਦੇ ਹਨ।
ਸਤਿਗੁਰ ਮਿਲੈ = (ਜੇਹੜਾ ਮਨੁੱਖ) ਗੁਰੂ ਨੂੰ ਮਿਲ ਪੈਂਦਾ ਹੈ। ਪਰਾਛਤ = ਪਾਪ। ਕਾਲ = ਮੌਤ ਦਾ ਡਰ ॥੪॥੧੬॥ਹੇ ਨਾਨਕ! ਜੇਹੜਾ ਮਨੁੱਖ ਪ੍ਰਭੂ ਦੀ ਮੇਹਰ ਨਾਲ ਗੁਰੂ ਨੂੰ ਮਿਲ ਪੈਂਦਾ ਹੈ (ਗੁਰੂ ਦੀ ਸਰਨ ਆ ਜਾਂਦਾ ਹੈ) ਉਸ ਦੇ ਸਾਰੇ ਦੁੱਖ-ਕਲੇਸ਼, ਪਾਪ ਤੇ ਮੌਤ ਆਦਿਕ ਦੇ ਡਰ ਦੂਰ ਹੋ ਜਾਂਦੇ ਹਨ ॥੪॥੧੬॥
 
प्रभाती महला १ ॥
Parbẖāṯī mėhlā 1.
Prabhaatee, First Mehl:
ਪ੍ਰਭਾਤੀ ਪਹਿਲੀ ਪਾਤਿਸ਼ਾਹੀ।
xxxXXX
 
संता की रेणु साध जन संगति हरि कीरति तरु तारी ॥
Sanṯā kī reṇ sāḏẖ jan sangaṯ har kīraṯ ṯar ṯārī.
The dust of the feet of the Saints, the Company of the Holy, and the Praises of the Lord carry us across to the other side.
ਸਾਧੂਆਂ ਦੇ ਪੈਰਾਂ ਦੀ ਧੂੜ, ਪਵਿੱਤਰ ਪੁਰਸ਼ਾ ਦਾ ਮੇਲ ਮਿਲਾਪ ਅਤੇ ਸੁਆਮੀ ਦੀ ਸਿਫਤਸਨਾ ਸੰਸਾਰ ਦੀ ਨਦੀ ਤੋਂ ਪਾਰ ਹੋਣ ਲਈ ਇਕ ਬੇੜੀ ਹਨ।
ਰੇਣੁ = ਚਰਨ-ਧੂੜ। ਕੀਰਤਿ = ਸਿਫ਼ਤ-ਸਾਲਾਹ। ਤਰੁ ਤਾਰੀ = ਤਾਰੀ ਤਰ, (ਪਾਰ ਲੰਘਣ ਵਾਸਤੇ) ਇਹ ਤਾਰੀ ਲਾ।(ਹੇ ਮੇਰੇ ਮਨ!) ਸੰਤ ਜਨਾਂ ਦੀ ਚਰਨ-ਧੂੜ (ਆਪਣੇ ਮੱਥੇ ਤੇ ਲਾ), ਸਾਧ ਜਨਾਂ ਦੀ ਸੰਗਤ ਕਰ, (ਸਤਸੰਗ ਵਿਚ) ਪਰਮਾਤਮਾ ਦੀ ਸਿਫ਼ਤ-ਸਾਲਾਹ ਕਰ (ਸੰਸਾਰ ਸਮੁੰਦਰ ਦੀਆਂ ਲਹਿਰਾਂ ਵਿਚੋਂ ਪਾਰ ਲੰਘਣ ਲਈ ਇਹ) ਤਾਰੀ ਲਾ।
 
कहा करै बपुरा जमु डरपै गुरमुखि रिदै मुरारी ॥१॥
Kahā karai bapurā jam darpai gurmukẖ riḏai murārī. ||1||
What can the wretched, terrified Messenger of Death do to the Gurmukhs? The Lord abides in their hearts. ||1||
ਗਰੀਬੜਾ ਅਤੇ ਡਰਿਆ ਹੋਇਆ ਯਮ ਗੁਰੂ-ਅਨੁਸਾਰੀ ਨੂੰ ਕੀ ਕਰ ਸਕਦਾ ਹੈ, ਜਿਸ ਦੇ ਮਨ ਅੰਦਰ ਹੰਕਾਰ ਦਾ ਵੈਰੀ ਵਾਹਿਗੁਰੂ ਵਸਦਾ ਹੈ?
ਕਹਾ ਕਰੈ = ਕੀਹ ਕਰ ਸਕਦਾ ਹੈ? ਕੁਝ ਵਿਗਾੜ ਨਹੀਂ ਸਕਦਾ। ਬਪੁਰਾ = ਵਿਚਾਰਾ। ਡਰਪੈ = ਡਰਦਾ ਹੈ। ਰਿਦੈ = ਹਿਰਦੇ ਵਿਚ। ਮੁਰਾਰੀ = ਪਰਮਾਤਮਾ ॥੧॥ਗੁਰੂ ਦੀ ਸਰਨ ਪੈ ਕੇ (ਜਿਸ ਮਨੁੱਖ ਦੇ) ਹਿਰਦੇ ਵਿਚ ਪਰਮਾਤਮਾ (ਆ ਵੱਸਦਾ) ਹੈ, ਵਿਚਾਰਾ ਜਮਰਾਜ (ਭੀ) ਉਸਦਾ ਕੁਝ ਵਿਗਾੜ ਨਹੀਂ ਸਕਦਾ, ਸਗੋਂ ਜਮਰਾਜ (ਉਸ ਪਾਸੋਂ) ਡਰਦਾ ਹੈ ॥੧॥
 
जलि जाउ जीवनु नाम बिना ॥
Jal jā▫o jīvan nām binā.
Without the Naam, the Name of the Lord, life might just as well be burnt down.
ਰੱਬ ਕਰੇ ਸੁਆਮੀ ਦੇ ਨਾਮ ਤੋਂ ਸੱਖਣੀ ਜਿੰਦੜੀ ਸੜ ਬਲ ਜਾਵੇ।
ਜਲਿ ਜਾਉ = ਸੜ ਜਾਏ।ਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾ (ਮਨੁੱਖ ਦਾ) ਜੀਵਨ (ਵਿਕਾਰਾਂ ਦੀ ਅੱਗ ਵਿਚ ਸੜਦਾ ਹੈ ਤਾਂ) ਪਿਆ ਸੜੇ (ਸਿਮਰਨ ਤੋਂ ਬਿਨਾ ਕੋਈ ਹੋਰ ਉੱਦਮ ਇਸ ਨੂੰ ਸੜਨ ਤੋਂ ਬਚਾ ਨਹੀਂ ਸਕਦਾ)।
 
हरि जपि जापु जपउ जपमाली गुरमुखि आवै सादु मना ॥१॥ रहाउ ॥
Har jap jāp japa▫o japmālī gurmukẖ āvai sāḏ manā. ||1|| rahā▫o.
The Gurmukh chants and meditates on the Lord, chanting the chant on the mala; the Flavor of the Lord comes into the mind. ||1||Pause||
ਗੁਰਾਂ ਦੀ ਦਇਆ ਦੁਆਰਾ, ਮੈਂ ਆਪਣੇ ਵਾਹਿਗੁਰੂ ਨੂੰ ਅਰਾਧਦਾ ਤੇ ਸਿਮਰਦਾ ਹਾਂ ਅਤੇ ਉਸ ਦੇ ਨਾਮ ਦੀ ਮਾਲਾ ਫੇਰਦਾ ਹਾਂ ਅਤੇ ਮੇਰਾ ਮਨੂਆ ਉਸ ਦੇ ਸੁਆਦ ਨੂੰ ਮਾਣਦਾ ਹੈ। ਠਹਿਰਾਉ।
ਜਪਉ = ਮੈਂ ਜਪਦਾ ਹਾਂ। ਜਪਮਾਲੀ = ਮਾਲਾ। ਸਾਦੁ = ਸੁਆਦ, ਰਸ। ਮਨਾ = ਹੇ ਮਨ! ॥੧॥ ਰਹਾਉ ॥(ਇਸ ਵਾਸਤੇ) ਹੇ (ਮੇਰੇ) ਮਨ! ਮੈਂ ਪਰਮਾਤਮਾ ਦਾ ਨਾਮ ਜਪ ਕੇ ਜਪਦਾ ਹਾਂ (ਭਾਵ, ਮੁੜ ਮੁੜ ਪਰਮਾਤਮਾ ਦਾ ਨਾਮ ਹੀ ਜਪਦਾ ਹਾਂ), ਮੈਂ ਪਰਮਾਤਮਾ ਦੇ ਜਾਪ ਨੂੰ ਹੀ ਮਾਲਾ (ਬਣਾ ਲਿਆ ਹੈ)। ਗੁਰੂ ਦੀ ਸਰਨ ਪੈ ਕੇ (ਜਪਿਆਂ ਇਸ ਜਾਪ ਦਾ) ਆਨੰਦ ਆਉਂਦਾ ਹੈ ॥੧॥ ਰਹਾਉ ॥
 
गुर उपदेस साचु सुखु जा कउ किआ तिसु उपमा कहीऐ ॥
Gur upḏes sācẖ sukẖ jā ka▫o ki▫ā ṯis upmā kahī▫ai.
Those who follow the Guru's Teachings find true peace - how can I even describe the glory of such a person?
ਜਿਸ ਸਿਕੇ ਨੂੰ ਗੁਰਾਂ ਦੀ ਸਿਖਿਆ ਦੁਆਰਾ ਸੱਚੀ ਖੁਸ਼ੀ ਪ੍ਰਾਪਤ ਹੋਈ ਹੈ, ਉਸ ਦੀ ਪ੍ਰਭਤਾ ਮੈਂ ਕੀ ਵਰਣਨ ਕਰ ਸਕਦਾ ਹਾਂ?
ਗੁਰ ਉਪਦੇਸ ਸੁਖੁ = ਗੁਰੂ ਦੇ ਉਪਦੇਸ਼ ਦਾ ਆਨੰਦ। ਜਾ ਕਉ = ਜਿਸ (ਮਨੁੱਖ) ਨੂੰ। ਉਪਮਾ = ਵਡਿਆਈ।ਜਿਸ ਮਨੁੱਖ ਨੂੰ ਸਤਿਗੁਰੂ ਦੇ ਉਪਦੇਸ਼ ਦਾ ਸਦਾ ਕਾਇਮ ਰਹਿਣ ਵਾਲਾ ਆਤਮਕ ਆਨੰਦ ਆ ਜਾਂਦਾ ਹੈ, ਉਸ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ।
 
लाल जवेहर रतन पदारथ खोजत गुरमुखि लहीऐ ॥२॥
Lāl javehar raṯan paḏārath kẖojaṯ gurmukẖ lahī▫ai. ||2||
The Gurmukh seeks and finds the gems and jewels, diamonds, rubies and treasures. ||2||
ਗੁਰਾਂ ਦੀ ਦਇਆ ਦੁਆਰਾ ਖੋਜਭਾਲ ਕਰਕੇ ਜੀਵ ਹੀਰੇ ਜਵੇਹਰ ਅਤੇ ਮਾਣਕ ਵਰਗੀ ਸਾਈਂ ਦੇ ਨਾਮ ਦੀ ਦੌਲਤ ਨੂੰ ਲੱਪ ਲੈਂਦਾ ਹੈ।
ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ ॥੨॥ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਹ (ਗੁਰੂ ਦੇ ਉਪਦੇਸ਼ ਵਿਚੋਂ) ਖੋਜਦਾ ਖੋਜਦਾ ਲਾਲ ਹੀਰੇ ਰਤਨ (ਆਦਿਕ ਪਦਾਰਥਾਂ ਵਰਗੇ ਕੀਮਤੀ ਆਤਮਕ ਗੁਣ) ਹਾਸਲ ਕਰ ਲੈਂਦਾ ਹੈ ॥੨॥
 
चीनै गिआनु धिआनु धनु साचौ एक सबदि लिव लावै ॥
Cẖīnai gi▫ān ḏẖi▫ān ḏẖan sācẖou ek sabaḏ liv lāvai.
So center yourself on the treasures of spiritual wisdom and meditation; remain lovingly attuned to the One True Lord, and the Word of His Shabad.
ਪ੍ਰਾਣੀ ਨੂੰ ਬ੍ਰਹਮ ਵੀਚਾਰ ਅਤੇ ਸਿਮਰਨ ਦੇ ਖਜਾਨੇ ਨਾਲ ਆਪਣਾ ਮਨ ਲਾਉਣਾ ਅਤੇ ਇਕ ਪ੍ਰਭੂ ਦੀ ਗੁਰਬਾਣੀ ਨਾਲ ਪਿਆਰ ਪਾਉਣਾ ਉਚਿਤ ਹੈ।
ਚੀਨੈ = ਪਛਾਣਦਾ ਹੈ ਸਮਝਦਾ ਹੈ। ਗਿਆਨੁ = (ਪਰਮਾਤਮਾ ਨਾਲ) ਡੂੰਘੀ ਸਾਂਝ। ਸਾਚੌ = ਸਦਾ ਕਾਇਮ ਰਹਿਣ ਵਾਲਾ। ਸਬਦਿ = ਸ਼ਬਦ ਵਿਚ।ਜੇਹੜਾ ਮਨੁੱਖ ਇਕ (ਪ੍ਰਭੂ ਦੀ ਸਿਫ਼ਤ) ਦੇ ਸ਼ਬਦ ਵਿਚ ਸੁਰਤ ਜੋੜਦਾ ਹੈ ਉਹ ਪਰਮਾਤਮਾ ਨਾਲ ਡੂੰਘੀ ਸਾਂਝ ਪਾਣੀ ਸਮਝ ਲੈਂਦਾ ਹੈ, ਪਰਮਾਤਮਾ ਵਿਚ ਜੁੜੀ ਸੁਰਤ ਉਸ ਦਾ ਸਦਾ-ਥਿਰ ਧਨ ਬਣ ਜਾਂਦਾ ਹੈ।
 
निराल्मबु निरहारु निहकेवलु निरभउ ताड़ी लावै ॥३॥
Nirālamb nirhār nihkeval nirbẖa▫o ṯāṛī lāvai. ||3||
Remain absorbed in the Primal State of the Fearless, Immaculate, Independent, Self-sufficient Lord. ||3||
ਉਸ ਨੂੰ ਖੁਦ-ਮੁਖਤਿਆਰ, ਖੁਧਿਆ-ਰਹਿਤ, ਪਾਵਨ ਪੁਨੀਤ ਅਤੇ ਡਰ-ਵਿਹੁਣ ਪ੍ਰਭੂ ਅੰਦਰ ਸਮਾਧੀ ਲਾਉਣੀ ਚਾਹੀਦੀ ਹੈ।
ਨਿਰਾਲੰਬੁ = (ਨਿਰ-ਆਲੰਬੁ) ਜਿਸ ਨੂੰ ਕਿਸੇ ਹੋਰ ਆਸਰੇ ਦੀ ਲੋੜ ਨਹੀਂ। ਨਿਰਹਾਰੁ = (ਨਿਰ-ਆਹਾਰੁ) ਜਿਸ ਨੂੰ ਕਿਸੇ ਖ਼ੁਰਾਕ ਦੀ ਲੋੜ ਨਹੀਂ। ਨਿਹਕੇਵਲੁ = ਜਿਸ ਨੂੰ ਕੋਈ ਵਾਸਨਾ ਪੋਹ ਨਹੀਂ ਸਕਦੀ। ਤਾੜੀ ਲਾਵੈ = ਆਪਣੀ ਸੁਰਤ ਵਿਚ ਟਿਕਾਂਦਾ ਹੈ ॥੩॥ਉਹ ਮਨੁੱਖ ਆਪਣੀ ਸੁਰਤ ਵਿਚ ਉਸ ਪਰਮਾਤਮਾ ਨੂੰ ਟਿਕਾ ਲੈਂਦਾ ਹੈ ਜਿਸ ਨੂੰ ਕਿਸੇ ਹੋਰ ਆਸਰੇ ਦੀ ਲੋੜ ਨਹੀਂ ਜਿਸ ਨੂੰ ਕਿਸੇ ਖ਼ੁਰਾਕ ਦੀ ਲੋੜ ਨਹੀਂ ਜਿਸ ਨੂੰ ਕੋਈ ਵਾਸਨਾ ਪੋਹ ਨਹੀਂ ਸਕਦੀ ॥੩॥
 
साइर सपत भरे जल निरमलि उलटी नाव तरावै ॥
Sā▫ir sapaṯ bẖare jal nirmal ultī nāv ṯarāvai.
The seven seas are overflowing with the Immaculate Water; the inverted boat floats across.
ਉਸ ਦੇ ਸੱਤੇ ਸਮੁੰਦਰ, ਤਦ ਨਾਮ ਦੇ ਪਵਿੱਤਰ ਪਾਣੀ ਨਾਲ ਪਰੀਪੂਰਨ ਹੋ ਜਾਂਦੇ ਹਨ ਅਤੇ ਉਸ ਦੇ ਮਨ ਦੀ ਮੂਧੀ ਹੋਈ ਹੋਈ ਬੇੜੀ ਸਿੱਧੀ ਹੋ ਪਾਰ ਲੱਗ ਜਾਂਦੀ ਹੈ।
ਸਾਇਰ = ਸਮੁੰਦਰ, ਸਾਗਰ। ਸਪਤ = ਸੱਤ। ਸਾਇਰ ਸਪਤ = ਸੱਤ ਸਮੁੰਦਰ, ਸੱਤ ਸਰੋਵਰ (ਪੰਜ ਗਿਆਨ-ਇੰਦ੍ਰੇ, ਮਨ ਅਤੇ ਬੱਧ)। ਜਲ ਨਿਰਮਲਿ = ਨਿਰਮਲ ਜਲ ਨਾਲ। ਉਲਟੀ = ਮਾਇਆ ਵਲੋਂ ਪਰਤਾਈ ਹੋਈ। ਨਾਵ = ਬੇੜੀ, ਜੀਵਨ-ਬੇੜੀ।(ਪੰਜੇ ਗਿਆਨ-ਇੰਦ੍ਰੇ, ਮਨ ਅਤੇ ਬੱਧ ਇਹ ਸੱਤੇ ਹੀ ਮਾਨੋ, ਚਸ਼ਮੇ ਹਨ ਜਿਨ੍ਹਾਂ ਤੋਂ ਹਰੇਕ ਇਨਸਾਨ ਨੂੰ ਆਤਮਕ ਜੀਵਨ ਦੀ ਪ੍ਰਫੁੱਲਤਾ ਵਾਸਤੇ ਚੰਗੀ ਮੰਦੀ ਪ੍ਰੇਰਨਾ ਦਾ ਪਾਣੀ ਮਿਲਦਾ ਰਹਿੰਦਾ ਹੈ) ਜਿਸ ਮਨੁੱਖ ਦੇ ਇਹ ਸੱਤੇ ਹੀ ਸਰੋਵਰ ਨਾਮ-ਸਿਮਰਨ ਦੇ ਪਵਿਤ੍ਰ ਜਲ ਨਾਲ ਭਰੇ ਰਹਿੰਦੇ ਹਨ (ਉਸ ਨੂੰ ਇਹਨਾਂ ਤੋਂ ਪਵਿੱਤ੍ਰ ਪ੍ਰੇਰਨਾ ਦਾ ਜਲ ਮਿਲਦਾ ਹੈ ਤੇ) ਉਹ ਵਿਕਾਰਾਂ ਵਲੋਂ ਉਲਟਾ ਕੇ ਆਪਣੀ ਜਿੰਦਗੀ ਦੀ ਬੇੜੀ ਨਾਮ-ਜਲ ਵਿਚ ਤਰਾਂਦਾ ਹੈ।
 
बाहरि जातौ ठाकि रहावै गुरमुखि सहजि समावै ॥४॥
Bāhar jāṯou ṯẖāk rahāvai gurmukẖ sahj samāvai. ||4||
The mind which wandered in external distractions is restrained and held in check; the Gurmukh is intuitively absorbed in God. ||4||
ਆਪਣੇ ਬਾਹਰ ਜਾਂਦੇ ਹੋਏ ਮਨ ਨੂੰ ਉਹ ਰੋਕ ਕੇ ਰਖਦਾ ਹੈ ਤੇ ਗੁਰਾਂ ਦੀ ਦਇਆ ਦੁਆਰਾ ਉਹ ਸਾਈਂ ਅੰਦਰ ਲੀਨ ਹੋ ਜਾਂਦਾ ਹੈ।
ਜਾਤੌ = ਜਾਂਦਾ। ਠਾਕਿ = ਵਰਜ ਕੇ। ਸਹਜਿ = ਸਹਜ (ਅਵਸਥਾ) ਵਿਚ ॥੪॥(ਨਾਮ ਦੀ ਬਰਕਤਿ ਨਾਲ) ਉਹ ਬਾਹਰ ਭਟਕਦੇ ਮਨ ਨੂੰ ਰੋਕ ਰੱਖਦਾ ਹੈ, ਤੇ ਗੁਰੂ ਦੀ ਸਰਨ ਪੈ ਕੇ ਅਡੋਲ ਅਵਸਥਾ ਵਿਚ ਲੀਨ ਰਹਿੰਦਾ ਹੈ ॥੪॥
 
सो गिरही सो दासु उदासी जिनि गुरमुखि आपु पछानिआ ॥
So girhī so ḏās uḏāsī jin gurmukẖ āp pacẖẖāni▫ā.
He is a householder, he is a renunciate and God's slave, who, as Gurmukh, realizes his own self.
ਕੇਵਲ ਉਹ ਘਰਬਾਰੀ ਹੈ ਅਤੇ ਕੇਵਲ ਉਹ ਹੀ ਪ੍ਰਭੂ ਦਾ ਗੋਲਾ ਅਤੇ ਵਿਰਕਤ ਜੋ ਗੁਰਾਂ ਦੇ ਰਾਹੀਂ ਆਪਣੇ ਆਪ ਨੂੰ ਜਾਣ ਲੈਂਦਾ ਹੈ।
ਗਿਰਹੀ = ਗ੍ਰਿਹਸਤੀ। ਉਦਾਸੀ = ਵਿਰਕਤ। ਜਿਨਿ = ਜਿਸ ਨੇ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਆਪੁ = ਆਪਣੇ ਆਪ ਨੂੰ।(ਜੇ ਮਨ ਵਿਕਾਰਾਂ ਵਲ ਭਟਕਦਾ ਹੀ ਰਹੇ ਤਾਂ ਗ੍ਰਿਹਸਤੀ ਜਾਂ ਵਿਰਕਤ ਅਖਵਾਣ ਵਿਚ ਕੋਈ ਫ਼ਰਕ ਨਹੀਂ ਪੈਂਦਾ) ਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਆਪਣੇ ਆਪ ਨੂੰ ਪਛਾਣ ਲਿਆ ਹੈ ਉਹੀ (ਅਸਲ) ਗ੍ਰਿਹਸਤੀ ਹੈ ਤੇ ਉਹੀ (ਪ੍ਰਭੂ ਦਾ) ਸੇਵਕ ਵਿਰਕਤ ਹੈ।
 
नानकु कहै अवरु नही दूजा साच सबदि मनु मानिआ ॥५॥१७॥
Nānak kahai avar nahī ḏūjā sācẖ sabaḏ man māni▫ā. ||5||17||
Says Nanak, his mind is pleased and appeased by the True Word of the Shabad; there is no other at all. ||5||17||
ਗੁਰੂ ਜੀ ਆਖਦੇ ਹਨ, ਜਿਸ ਦਾ ਚਿੱਤ ਸੱਚੇ ਨਾਮ ਨਾਲ ਤ੍ਰਿਪਤ ਥੀ ਗਿਆ ਹੈ, ਉਹ ਸੁਆਮੀ ਦੇ ਬਗੈਰ ਹੋਰ ਕਿਸੇ ਨੂੰ ਨਹੀਂ ਦੇਖਦਾ।
ਸਬਦਿ = ਸ਼ਬਦ ਵਿਚ ॥੫॥੧੭॥ਨਾਨਕ ਆਖਦਾ ਹੈ ਜਿਸ ਮਨੁੱਖ ਦਾ ਮਨ ਸਦਾ-ਥਿਰ ਰਹਿਣ ਵਾਸਤੇ ਪਰਮਾਤਮਾ (ਦੀ ਸਿਫ਼ਤ-ਸਾਲਾਹ) ਦੇ ਸ਼ਬਦ ਵਿਚ ਗਿੱਝ ਜਾਂਦਾ ਹੈ, ਉਸ ਨੂੰ ਪ੍ਰਭੂ ਤੋਂ ਬਿਨਾ (ਕਿਤੇ ਭੀ) ਕੋਈ ਹੋਰ ਦੂਜਾ ਨਹੀਂ ਦਿੱਸਦਾ ॥੫॥੧੭॥
 
रागु प्रभाती महला ३ चउपदे
Rāg parbẖāṯī mėhlā 3 cẖa▫upḏe
Raag Prabhaatee, Third Mehl, Chau-Padas:
ਰਾਗ ਪ੍ਰਭਾਤੀ ਤੀਜੀ ਪਾਤਿਸ਼ਾਹੀ ਚਊਪਦੇ।
xxxਰਾਗ ਪ੍ਰਭਾਤੀ ਵਿੱਚ ਗੁਰੂ ਅਮਰਦਾਸ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
 
ੴ सतिगुर प्रसादि ॥
Ik▫oaʼnkār saṯgur parsāḏ.
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
xxxਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
 
गुरमुखि विरला कोई बूझै सबदे रहिआ समाई ॥
Gurmukẖ virlā ko▫ī būjẖai sabḏe rahi▫ā samā▫ī.
Those who become Gurmukh and understand are very rare; God is permeating and pervading through the Word of His Shabad.
ਗੁਰਾਂ ਦੀ ਰਹਿਮਤ ਸਦਕਾ ਕੋਈ ਟਾਵਾਂਟੱਲਾ ਹੀ ਅਨੁਭਵ ਕਰਦਾ ਹੈ ਕਿ ਪ੍ਰਭੂ ਗੁਰਬਾਣੀ ਅੰਦਰ ਰਮਿਆ ਹੋਇਆ ਹੈ।
ਗੁਰਮੁਖਿ = ਗੁਰੂ ਦੇ ਸਨਮੁਖ ਰਹਿ ਕੇ। ਬੂਝੈ = ਸਮਝਦਾ ਹੈ (ਇਕ-ਵਚਨ)। ਸਬਦੇ = ਗੁਰੂ ਦੇ ਸ਼ਬਦ ਦੀ ਰਾਹੀਂ। ਰਹਿਆ ਸਮਾਈ = (ਸਭ ਵਿਚ) ਵਿਆਪਕ ਹੈ।ਕੋਈ ਵਿਰਲਾ ਮਨੁੱਖ ਗੁਰੂ ਦੇ ਸਨਮੁਖ ਰਹਿ ਕੇ ਗੁਰੂ ਦੇ ਸ਼ਬਦ ਦੀ ਰਾਹੀਂ (ਇਹ) ਸਮਝ ਲੈਂਦਾ ਹੈ ਕਿ ਪਰਮਾਤਮਾ ਸਭ ਥਾਈਂ ਵਿਆਪਕ ਹੈ।
 
नामि रते सदा सुखु पावै साचि रहै लिव लाई ॥१॥
Nām raṯe saḏā sukẖ pāvai sācẖ rahai liv lā▫ī. ||1||
Those who are imbued with the Naam, the Name of the Lord, find everlasting peace; they remain lovingly attuned to the True One. ||1||
ਜੋ ਨਾਮ ਨਾਲ ਰੰਗੀਜੇ ਹਨ, ਉਹ ਹਮੇਸ਼ਾਂ ਹੀ ਆਰਾਮ ਪਾਉਂਦੇ ਹਨ ਅਤੇ ਸੱਚੇ ਸਾਈਂ ਨਾਲ ਪਿਰਹੜੀ ਪਾਈ ਰਖਦੇ ਹਨ।
ਨਾਮਿ = ਨਾਮ ਵਿਚ। ਪਾਵੈ = ਹਾਸਲ ਕਰਦਾ ਹੈ। ਸਾਚਿ = ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ। ਰਹੈ ਲਾਈ = ਲਾਇ ਰਹੈ, ਲਾਈ ਰੱਖਦਾ ਹੈ ॥੧॥ਪਰਮਾਤਮਾ ਦੇ ਨਾਮ ਵਿਚ ਰੱਤਾ ਰਹਿ ਕੇ (ਮਨੁੱਖ) ਸਦਾ ਆਤਮਕ ਆਨੰਦ ਮਾਣਦਾ ਹੈ, ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ਸੁਰਤ ਜੋੜੀ ਰੱਖਦਾ ਹੈ ॥੧॥