Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

हरि हरि नामु जपहु जन भाई ॥
Har har nām japahu jan bẖā▫ī.
Chant the Name of the Lord, Har, Har, O Siblings of Destiny.
ਹੇ ਮੇਰੇ ਸਾਥੀ ਭਰਾਉ। ਤੁਸੀਂ ਮੈਡੇ ਸੁਆਮੀ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰੋ।
ਜਨ ਭਾਈ = ਹੇ ਜਨੋ! ਹੇ ਭਰਾਵੋ!ਹੇ ਭਾਈ ਜਨੋ! ਸਦਾ ਪਰਮਾਤਮਾ ਦਾ ਨਾਮ ਜਪਿਆ ਕਰੋ।
 
गुर प्रसादि मनु असथिरु होवै अनदिनु हरि रसि रहिआ अघाई ॥१॥ रहाउ ॥
Gur parsāḏ man asthir hovai an▫ḏin har ras rahi▫ā agẖā▫ī. ||1|| rahā▫o.
By Guru's Grace, the mind becomes steady and stable; night and day, it remains satisfied with the Sublime Essence of the Lord. ||1||Pause||
ਗੁਰਾਂ ਦੀ ਦਇਆ ਦੁਆਰਾ ਮਨੂਆ ਅਹਿੱਲ ਹੋ ਜਾਂਦਾ ਹੈ ਅਤੇ ਰੈਣ ਤੇ ਦਿਹੂੰ ਪ੍ਰਭੂ ਦੇ ਅੰਮ੍ਰਿਤ ਨਾਲ ਰਜਿਆ ਰਹਿੰਦਾ ਹੈ। ਠਹਿਰਾਉ।
ਪ੍ਰਸਾਦਿ = ਕਿਰਪਾ ਨਾਲ। ਅਸਥਿਰੁ = ਅਡੋਲ। ਅਨਦਿਨੁ = ਹਰ ਰੋਜ਼। ਰਸਿ = ਰਸ ਨਾਲ। ਰਹਿਆ ਅਘਾਈ = ਰੱਜਿਆ ਰਹਿੰਦਾ ਹੈ ॥੧॥ ਰਹਾਉ ॥(ਨਾਮ ਜਪਣ ਦੀ ਰਾਹੀਂ) ਗੁਰੂ ਦੀ ਕਿਰਪਾ ਨਾਲ (ਮਨੁੱਖ ਦਾ) ਮਨ (ਮਾਇਆ ਦੇ ਹੱਲਿਆਂ ਦੇ ਟਾਕਰੇ ਤੇ) ਅਡੋਲ ਰਹਿੰਦਾ ਹੈ। ਹਰਿ-ਨਾਮ ਦੇ ਸੁਆਦ ਦੀ ਬਰਕਤਿ ਨਾਲ (ਮਨੁੱਖ) ਹਰ ਵੇਲੇ (ਮਾਇਆ ਦੇ ਲਾਲਚ ਵਲੋਂ) ਰੱਜਿਆ ਰਹਿੰਦਾ ਹੈ ॥੧॥ ਰਹਾਉ ॥
 
अनदिनु भगति करहु दिनु राती इसु जुग का लाहा भाई ॥
An▫ḏin bẖagaṯ karahu ḏin rāṯī is jug kā lāhā bẖā▫ī.
Night and day, perform devotional worship service to the Lord, day and night; this is the profit to be obtained in this Dark Age of Kali Yuga, O Siblings of Destiny.
ਦਿਹੂੰ ਅਤੇ ਰੈਣ ਤੂੰ ਸਦਾ ਹੀ ਆਪਣੇ ਪ੍ਰਭੂ ਦੀ ਪ੍ਰੇਮ ਮਈ ਸਵਾ ਕਮਾ, ਏਸ ਯੁਗ ਦਾ ਕੇਵਲ ਇਹ ਹੀ ਲਾਭ ਹੈ, ਹੇ ਵੀਰ!
ਇਸੁ ਜੁਗ ਕਾ = ਇਸ ਮਨੁੱਖਾ ਜੀਵਨ ਦਾ। ਲਾਹਾ = ਲਾਭ।ਦਿਨ ਰਾਤ ਹਰ ਵੇਲੇ ਪਰਮਾਤਮਾ ਦੀ ਭਗਤੀ ਕਰਦੇ ਰਹੋ। ਇਹੀ ਹੈ ਇਸ ਮਨੁੱਖਾ ਜੀਵਨ ਦਾ ਲਾਭ।
 
सदा जन निरमल मैलु न लागै सचि नामि चितु लाई ॥२॥
Saḏā jan nirmal mail na lāgai sacẖ nām cẖiṯ lā▫ī. ||2||
The humble beings are forever immaculate; no filth ever sticks to them. They focus their consciousness on the True Name. ||2||
ਜਿਹੜੇ-ਪੁਰਸ਼ ਸੱਚੇ ਨਾਮ ਨਾਲ ਆਪਣੀ ਬਿਰਤੀ ਜੋੜਦੇ ਹਨ, ਉਹ ਸਦੀਵ ਹੀ ਪਵਿੱਤਰ-ਪਾਵਨ ਹਨ ਅਤੇ ਉਨ੍ਹਾਂ ਨੂੰ ਕੋਈ ਗੰਦਗੀ ਨਹੀਂ ਚਿਮੜਦੀ।
ਨਿਰਮਲ = ਪਵਿੱਤਰ ਜੀਵਨ ਵਾਲੇ। ਸਚਿ = ਸਦਾ-ਥਿਰ ਹਰੀ ਵਿਚ। ਨਾਮਿ = ਨਾਮ ਵਿਚ। ਸਚਿ ਨਾਮਿ = ਸਦਾ-ਥਿਰ ਹਰਿ-ਨਾਮ ਵਿਚ ॥੨॥(ਭਗਤੀ ਕਰਨ ਵਾਲੇ) ਮਨੁੱਖ ਸਦਾ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ। ਜਿਹੜਾ ਮਨੁੱਖ ਸਦਾ-ਥਿਰ ਹਰਿ-ਨਾਮ ਵਿਚ ਚਿੱਤ ਜੋੜਦਾ ਹੈ (ਉਸ ਦੇ ਮਨ ਨੂੰ ਵਿਕਾਰਾਂ ਦੀ) ਮੈਲ ਨਹੀਂ ਲੱਗਦੀ ॥੨॥
 
सुखु सीगारु सतिगुरू दिखाइआ नामि वडी वडिआई ॥
Sukẖ sīgār saṯgurū ḏikẖā▫i▫ā nām vadī vadi▫ā▫ī.
The True Guru has revealed the ornamentation of peace; the Glorious Greatness of the Naam is Great!
ਆਰਾਮ ਦੇਣ ਵਾਲਾ ਹਾਰਸ਼ਿੰਗਾਰ ਸੱਚੇ ਗੁਰਾਂ ਨੇ ਮੈਨੂੰ ਵਿਖਾਲ ਦਿੱਤਾ ਹੈ। ਵਿਸ਼ਾਲ ਹੈ ਵਿਸ਼ਾਲਤਾ ਸੁਆਮੀ ਦੇ ਨਾਮ ਦੀ।
ਸੀਗਾਰੁ = ਗਹਿਣਾ, (ਆਤਮਕ ਜੀਵਨ ਲਈ) ਗਹਿਣਾ।ਆਤਮਕ ਆਨੰਦ (ਮਨੁੱਖਾ ਜੀਵਨ ਵਾਸਤੇ ਇਕ) ਗਹਿਣਾ ਹੈ। (ਜਿਸ ਮਨੁੱਖ ਨੂੰ) ਗੁਰੂ ਨੇ (ਇਹ ਗਹਿਣਾ) ਵਿਖਾ ਦਿੱਤਾ, ਉਸ ਨੇ ਹਰਿ-ਨਾਮ ਵਿਚ ਜੁੜ ਕੇ (ਲੋਕ ਪਰਲੋਕ ਦੀ) ਇੱਜ਼ਤ ਖੱਟ ਲਈ।
 
अखुट भंडार भरे कदे तोटि न आवै सदा हरि सेवहु भाई ॥३॥
Akẖut bẖandār bẖare kaḏe ṯot na āvai saḏā har sevhu bẖā▫ī. ||3||
The Inexhaustible Treasures are overflowing; they are never exhausted. So serve the Lord forever, O Siblings of Destiny. ||3||
ਹੇ ਵੀਰ! ਤੂੰ ਸਦੀਵ ਹੀ ਆਪਣੇ ਵਾਹਿਗੁਰੂ ਦੀ ਸੇਵਾ ਕਰ। ਪਰੀਪੂਰਨ ਹਨ ਜਿਸ ਦੇ ਅਮਰ ਖਜਾਨੇ ਜੋ ਕਦਾਚਿਤ ਖੁਟਦੇ ਨਹੀਂ।
ਅਖੁਟ = ਕਦੇ ਨਾਹ ਮੁੱਕਣ ਵਾਲੇ। ਭੰਡਾਰ = ਖ਼ਜ਼ਾਨੇ ॥੩॥ਸਦਾ ਪ੍ਰਭੂ ਦੀ ਸੇਵਾ-ਭਗਤੀ ਕਰਦੇ ਰਹੋ (ਸਦਾ ਭਗਤੀ ਕਰਦੇ ਰਿਹਾਂ ਇਹ) ਕਦੇ ਨਾਹ ਮੁੱਕਣ ਵਾਲੇ ਖ਼ਜ਼ਾਨੇ (ਮਨੁੱਖ ਦੇ ਅੰਦਰ) ਭਰੇ ਰਹਿੰਦੇ ਹਨ, (ਇਹਨਾਂ ਖ਼ਜ਼ਾਨਿਆਂ ਵਿਚ) ਕਦੇ ਕਮੀ ਨਹੀਂ ਹੁੰਦੀ ॥੩॥
 
आपे करता जिस नो देवै तिसु वसै मनि आई ॥
Āpe karṯā jis no ḏevai ṯis vasai man ā▫ī.
The Creator comes to abide in the minds of those whom He Himself has blessed.
ਜਿਸ ਕਿਸੇ ਨੂੰ ਸਿਰਜਣਹਾਰ ਸੁਆਮੀ ਇਹ ਖਜਾਨੇ ਬਖਸ਼ਦਾ ਹੈ, ਉਸ ਦੇ ਹਿਰਦੇ ਅੰਦਰ, ਉਹ ਆ ਕੇ ਟਿਕ ਜਾਂਦਾ ਹੈ।
ਆਪੇ = ਆਪ ਹੀ। ਜਿਸ ਨੋ = (ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਜਿਸੁ' ਦਾ ੁ ਉੱਡ ਗਿਆ ਹੈ)। ਤਿਸੁ ਮਨਿ = ਉਸ (ਮਨੁੱਖ) ਦੇ ਮਨ ਵਿਚ।ਪਰ, ਇਹ ਨਾਮ-ਖ਼ਜ਼ਾਨਾ ਜਿਸ ਮਨੁੱਖ ਨੂੰ ਕਰਤਾਰ ਆਪ ਹੀ ਦੇਂਦਾ ਹੈ, ਉਸ ਦੇ ਮਨ ਵਿਚ ਆ ਵੱਸਦਾ ਹੈ।
 
नानक नामु धिआइ सदा तू सतिगुरि दीआ दिखाई ॥४॥१॥
Nānak nām ḏẖi▫ā▫e saḏā ṯū saṯgur ḏī▫ā ḏikẖā▫ī. ||4||1||
O Nanak, meditate forever on the Naam, which the True Guru has revealed. ||4||1||
ਹੇ ਨਾਨਕ! ਤੂੰ ਹਮੇਸ਼ਾਂ ਹੀ ਨਾਮ ਦਾ ਸਿਮਰਨ ਕਰ, ਜਿਸ ਨੂੰ ਕਿ ਸੱਚੇ ਗੁਰਾਂ ਨੇ ਮੇਰੇ ਤੇ ਪਰਗਟ ਕਰ ਦਿਤਾ ਹੈ।
ਸਤਿਗੁਰਿ = ਸਤਿਗੁਰੂ ਨੇ ॥੪॥੧॥ਹੇ ਨਾਨਕ! ਤੂੰ ਸਦਾ ਹਰਿ-ਨਾਮ ਸਿਮਰਦਾ ਰਹੁ। (ਭਗਤੀ-ਸਿਮਰਨ ਦਾ ਇਹ ਰਸਤਾ) ਗੁਰੂ ਨੇ (ਹੀ) ਵਿਖਾਇਆ ਹੈ (ਇਹ ਰਸਤਾ ਗੁਰੂ ਦੀ ਰਾਹੀਂ ਹੀ ਲੱਭਦਾ ਹੈ) ॥੪॥੧॥
 
प्रभाती महला ३ ॥
Parbẖāṯī mėhlā 3.
Prabhaatee, Third Mehl:
ਪਰਭਾਤੀ ਤੀਜੀ ਪਾਤਿਸ਼ਾਹੀ।
xxxXXX
 
निरगुणीआरे कउ बखसि लै सुआमी आपे लैहु मिलाई ॥
Nirguṇī▫āre ka▫o bakẖas lai su▫āmī āpe laihu milā▫ī.
I am unworthy; please forgive me and bless me, O my Lord and Master, and unite me with Yourself.
ਹੇ ਮੇਰੇ ਸਾਹਿਬ! ਤੂੰ ਮੈਂ ਅਉਗੁਣਿਆਰੇ ਨੂੰ ਆਪਣੀ ਮੁਆਫੀ ਦੇ ਕੇ ਮੈਨੂੰ ਆਪਣੇ ਨਾਲ ਮਿਲਾ ਲੈ।
ਕਉ = ਨੂੰ। ਸੁਆਮੀ = ਹੇ ਸੁਆਮੀ! ਆਪੇ = (ਤੂੰ) ਆਪ ਹੀ।ਹੇ ਮੇਰੇ ਸੁਆਮੀ! (ਮੈਂ) ਗੁਣ-ਹੀਨ ਨੂੰ ਬਖ਼ਸ਼ ਲੈ, ਤੂੰ ਆਪ ਹੀ (ਮੈਨੂੰ ਆਪਣੇ) ਚਰਨਾਂ ਵਿਚ ਜੋੜੀ ਰੱਖ।
 
तू बिअंतु तेरा अंतु न पाइआ सबदे देहु बुझाई ॥१॥
Ŧū bi▫anṯ ṯerā anṯ na pā▫i▫ā sabḏe ḏeh bujẖā▫ī. ||1||
You are Endless; no one can find Your limits. Through the Word of Your Shabad, You bestow understanding. ||1||
ਅਨੰਤ ਹੈ ਤੂੰ ਅਤੇ ਕਦੇ ਭੀ ਕਿਸੇ ਨੂੰ ਤੇਰੇ ਓੜਕ ਦਾ ਪਤਾ ਨਹੀਂ ਲੱਗਾ। ਗੁਰਾਂ ਦੇ ਉਪਦੇਸ਼ ਦੁਆਰਾ ਤੂੰ ਆਪਣੇ ਆਪ ਨੂੰ ਪ੍ਰਾਣੀ ਤੇ ਪਰਗਟ ਕਰਦਾ ਹੈ।
ਸਬਦੇ = (ਗੁਰੂ ਦੇ) ਸ਼ਬਦ ਵਿਚ (ਜੋੜ ਕੇ)। ਬੁਝਾਈ = (ਆਤਮਕ ਜੀਵਨ ਦੀ) ਸੂਝ ॥੧॥ਤੂੰ ਬੇਅੰਤ ਹੈਂ, ਤੇਰੇ ਗੁਣਾਂ ਦਾ ਕਿਸੇ ਨੇ ਅੰਤ ਨਹੀਂ ਪਾਇਆ। (ਹੇ ਸੁਆਮੀ! ਗੁਰੂ ਦੇ) ਸ਼ਬਦ ਵਿਚ (ਜੋੜ ਕੇ) ਮੈਨੂੰ (ਆਤਮਕ ਜੀਵਨ ਦੀ) ਸੂਝ ਬਖ਼ਸ਼ ॥੧॥
 
हरि जीउ तुधु विटहु बलि जाई ॥
Har jī▫o ṯuḏẖ vitahu bal jā▫ī.
O Dear Lord, I am a sacrifice to You.
ਮੈਡੇ ਮਹਾਰਾਜ ਮਾਲਕ ਤੇਰੇ ਉਤੋਂ ਮੈਂ ਘੋਲੀ ਵੰਞਦਾ ਹਾਂ।
ਬਲਿ ਜਾਇ = ਬਲਿ ਜਾਈਂ, ਮੈਂ ਕੁਰਬਾਨ ਜਾਂਦਾ ਹਾਂ।ਹੇ ਪ੍ਰਭੂ ਜੀ! ਮੈਂ ਤੈਥੋਂ ਸਦਕੇ ਜਾਂਦਾ ਹਾਂ।
 
तनु मनु अरपी तुधु आगै राखउ सदा रहां सरणाई ॥१॥ रहाउ ॥
Ŧan man arpī ṯuḏẖ āgai rākẖa▫o saḏā rahāʼn sarṇā▫ī. ||1|| rahā▫o.
I dedicate my mind and body and place them in offering before You; I shall remain in Your Sanctuary forever. ||1||Pause||
ਆਪਣੀ ਦੇਹ ਅਤੇ ਜਿੰਦੜੀ ਸਮਰਪਨ ਕਰ, ਮੈਂ ਉਨ੍ਹਾਂ ਨੂੰ ਤੇਰੇ ਮੂਹਰੇ ਰਖਦਾ ਹਾਂ, ਹੇ ਮੇਰੇ ਸੁਆਮੀ, ਅਤੇ ਸਦੀਵ ਹੀ ਤੇਰੀ ਸ਼ਰਣਾਗਤ ਅੰਦਰ ਵਸਦਾ ਹਾਂ। ਠਹਿਰਾਉ।
ਅਰਪੀ = ਅਰਪੀਂ, ਮੈਂ ਭੇਟ ਕਰਦਾ ਹਾਂ। ਰਾਖਉ = ਰਾਖਉਂ, ਮੈਂ ਰੱਖਦਾ ਹਾਂ ॥੧॥ ਰਹਾਉ ॥ਮੈਂ (ਆਪਣਾ) ਤਨ (ਆਪਣਾ) ਮਨ ਭੇਟ ਕਰਦਾ ਹਾਂ, ਤੇਰੇ ਅੱਗੇ ਰੱਖਦਾ ਹਾਂ (ਮਿਹਰ ਕਰ,) ਮੈਂ ਸਦਾ ਤੇਰੀ ਸਰਨ ਪਿਆ ਰਹਾਂ ॥੧॥ ਰਹਾਉ ॥
 
आपणे भाणे विचि सदा रखु सुआमी हरि नामो देहि वडिआई ॥
Āpṇe bẖāṇe vicẖ saḏā rakẖ su▫āmī har nāmo ḏėh vadi▫ā▫ī.
Please keep me forever under Your Will, O my Lord and Master; please bless me with the Glorious Greatness of Your Name.
ਹੇ ਸਾਈਂ ਹਰੀ! ਤੂੰ ਮੈਨੂੰ ਹਮੇਸ਼ਾਂ ਆਪਣੀ ਰਜਾ ਅੰਦਰ ਰੱਖ ਅਤੇ ਮੈਨੂੰ ਆਪਣੇ ਨਾਮ ਦੀ ਪ੍ਰਭਤਾ ਪਰਦਾਨ ਕਰ।
ਸੁਆਮੀ = ਹੇ ਸੁਆਮੀ! ਨਾਮੋ = ਨਾਮ ਹੀ। ਵਡਿਆਈ = ਇੱਜ਼ਤ।ਹੇ ਮੇਰੇ ਸੁਆਮੀ! ਮੈਨੂੰ ਸਦਾ ਆਪਣੀ ਰਜ਼ਾ ਵਿਚ ਰੱਖ, ਮੈਨੂੰ ਆਪਣਾ ਨਾਮ ਹੀ ਦੇਹ (ਇਹ ਹੀ ਮੇਰੇ ਵਾਸਤੇ) ਇੱਜ਼ਤ (ਹੈ)।
 
पूरे गुर ते भाणा जापै अनदिनु सहजि समाई ॥२॥
Pūre gur ṯe bẖāṇā jāpai an▫ḏin sahj samā▫ī. ||2||
Through the Perfect Guru, God's Will is revealed; night and day, remain absorbed in peace and poise. ||2||
ਪੂਰਨ ਗੁਰਾਂ ਦੇ ਰਾਹੀਂ, ਸਾਹਿਬ ਦੀ ਰਜਾ ਜਾਣੀ ਜਾਂਦੀ ਹੈ ਅਤੇ ਪ੍ਰਾਣੀ ਸਦਾ ਹੀ ਅਡੋਲਤਾ ਅੰਦਰ ਲੀਨ ਰਹਿੰਦਾ ਹੈ।
ਤੇ = ਤੋਂ, ਦੀ ਰਾਹੀਂ। ਜਾਪੈ = ਜਾਪਦਾ ਹੈ, ਸਮਝ ਵਿਚ ਆਉਂਦਾ ਹੈ। ਅਨਦਿਨੁ = ਹਰ ਰੋਜ਼, ਹਰ ਵੇਲੇ। ਸਹਜਿ = ਆਤਮਕ ਅਡੋਲਤਾ ਵਿਚ। ਸਮਾਈ = ਲੀਨਤਾ ॥੨॥ਪੂਰੇ ਗੁਰੂ ਪਾਸੋਂ (ਪਰਮਾਤਮਾ ਦੀ) ਰਜ਼ਾ ਦੀ ਸਮਝ ਆਉਂਦੀ ਹੈ, ਅਤੇ ਹਰ ਵੇਲੇ ਆਤਮਕ ਅਡੋਲਤਾ ਵਿਚ ਲੀਨਤਾ ਹੋ ਸਕਦੀ ਹੈ ॥੨॥
 
तेरै भाणै भगति जे तुधु भावै आपे बखसि मिलाई ॥
Ŧerai bẖāṇai bẖagaṯ je ṯuḏẖ bẖāvai āpe bakẖas milā▫ī.
Those devotees who accept Your Will are pleasing to You, Lord; You Yourself forgive them, and unite them with Yourself.
ਸਾਧੂ, ਜੋ ਤੇਰੀ ਰਜਾ ਅੰਦਰ ਟੁਰਦੇ ਹਨ, ਉਹ ਤੈਨੂੰ ਚੰਗੇ ਲਗਦੇ ਹਨ, ਹੇ ਸੁਆਮੀ! ਤੂੰ ਉਨ੍ਹਾਂ ਨੂੰ ਮੁਆਫ ਕਰ ਆਪਣੇ ਨਾਲ ਮਿਲਾ ਲੈਂਦਾ ਹੈ।
ਭਾਣੈ = ਭਾਣੇ ਵਿਚ। ਤੁਧੁ = ਤੈਨੂੰ। ਭਾਵੈ = ਚੰਗਾ ਲੱਗੇ।ਹੇ ਮੇਰੇ ਸੁਆਮੀ! ਜੇ ਤੈਨੂੰ ਚੰਗਾ ਲੱਗੇ ਤਾਂ ਤੇਰੀ ਰਜ਼ਾ ਵਿਚ ਹੀ ਤੇਰੀ ਭਗਤੀ ਹੋ ਸਕਦੀ ਹੈ, ਤੂੰ ਆਪ ਹੀ ਮਿਹਰ ਕਰ ਕੇ ਆਪਣੇ ਚਰਨਾਂ ਵਿਚ ਜੋੜਦਾ ਹੈਂ।
 
तेरै भाणै सदा सुखु पाइआ गुरि त्रिसना अगनि बुझाई ॥३॥
Ŧerai bẖāṇai saḏā sukẖ pā▫i▫ā gur ṯarisnā agan bujẖā▫ī. ||3||
Accepting Your Will, I have found everlasting peace; the Guru has extinguished the fire of desire. ||3||
ਤੇਰੀ ਰਜਾ ਅੰਦਰ ਟੁਰ ਕੇ, ਮੈਂ ਸਦੀਵੀ ਆਰਾਮ ਪਾ ਲਿਆ ਹੈ ਤੇ ਗੁਰਾਂ ਨੇ ਮੇਰੀ ਖਾਹਿਸ਼ ਦੀ ਅੱਗ ਬੁਝਾ ਦਿਤੀ ਹੈ।
ਗੁਰਿ = ਗੁਰੂ ਨੇ ॥੩॥(ਜਿਸ ਮਨੁੱਖ ਦੇ ਅੰਦਰੋਂ) ਗੁਰੂ ਨੇ ਤ੍ਰਿਸ਼ਨਾ ਦੀ ਅੱਗ ਬੁਝਾ ਦਿੱਤੀ, ਉਸ ਨੇ (ਹੇ ਪ੍ਰਭੂ!) ਤੇਰੀ ਰਜ਼ਾ ਵਿਚ ਰਹਿ ਕੇ ਸਦਾ ਆਤਮਕ ਆਨੰਦ ਮਾਣਿਆ ॥੩॥
 
जो तू करहि सु होवै करते अवरु न करणा जाई ॥
Jo ṯū karahi so hovai karṯe avar na karṇā jā▫ī.
Whatever You do comes to pass, O Creator; nothing else can be done.
ਜਿਹੜਾ ਕੁਛ ਤੂੰ ਕਰਦਾ ਹੈ, ਹੇ ਸਿਰਜਣਹਾਰ ਸੁਆਮੀ! ਕੇਵਲ ਉਹ ਹੀ ਹੁੰਦਾ ਹੈ, ਹੋਰ ਕੁਝ ਭੀ ਕੀਤਾ ਨਹੀਂ ਜਾ ਸਕਦਾ।
ਕਰਤੇ = ਹੇ ਕਰਤਾਰ!ਹੇ ਕਰਤਾਰ! (ਜਗਤ ਵਿਚ) ਉਹੀ ਕੁਝ ਹੁੰਦਾ ਹੈ ਜੋ ਤੂੰ (ਆਪ) ਕਰਦਾ ਹੈਂ (ਤੇਰੀ ਮਰਜ਼ੀ ਦੇ ਉਲਟ) ਹੋਰ ਕੁਝ ਨਹੀਂ ਕੀਤਾ ਜਾ ਸਕਦਾ।
 
नानक नावै जेवडु अवरु न दाता पूरे गुर ते पाई ॥४॥२॥
Nānak nāvai jevad avar na ḏāṯā pūre gur ṯe pā▫ī. ||4||2||
O Nanak, nothing is as great as the Blessing of the Name; it is obtained through the Perfect Guru. ||4||2||
ਬਖਸ਼ੀਸ਼ਾ ਵਿਚੋਂ ਹੋਰ ਕੋਈ ਬਖਸ਼ੀਸ਼ ਨਾਮ ਜਿਡੀ ਵਡੀ ਨਹੀਂ ਅਤੇ ਇਹ ਇਨਸਾਨ ਨੂੰ ਪੂਰਨ ਗੁਰਾਂ ਦੇ ਰਾਹੀਂ ਪਰਾਪਤ ਹੁੰਦੀ ਹੈ।
ਜੇਵਡੁ = ਬਰਾਬਰ। ਤੇ = ਤੋਂ। ਪਾਈ = ਪ੍ਰਾਪਤ ਹੁੰਦਾ ਹੈ ॥੪॥੨॥ਹੇ ਨਾਨਕ! ਪਰਮਾਤਮਾ ਦੇ ਨਾਮ ਦੇ ਬਰਾਬਰ ਦਾ ਹੋਰ ਕੋਈ ਦਾਤਾਂ ਦੇਣ ਵਾਲਾ ਨਹੀਂ ਹੈ। ਇਹ ਨਾਮ ਗੁਰੂ ਪਾਸੋਂ (ਹੀ) ਮਿਲਦਾ ਹੈ ॥੪॥੨॥
 
प्रभाती महला ३ ॥
Parbẖāṯī mėhlā 3.
Prabhaatee, Third Mehl:
ਪਰਭਾਤੀ ਤੀਜੀ ਪਾਤਿਸ਼ਾਹੀ।
xxxXXX
 
गुरमुखि हरि सालाहिआ जिंना तिन सलाहि हरि जाता ॥
Gurmukẖ har salāhi▫ā jinna ṯin salāhi har jāṯā.
The Gurmukhs praise the Lord; praising the Lord, they know Him.
ਜੋ ਗੁਰਾਂ ਦੀ ਦਇਆ ਦੁਆਰਾ ਆਪਣੇ ਪ੍ਰਭੂ ਦਾ ਜੱਸ ਕਰਦੇ ਹਨ, ਇਸ ਤਰ੍ਹਾਂ ਜੱਸ ਕਰਨ ਦੁਆਰਾ ਉਹ ਪ੍ਰਭੂ ਨੂੰ ਜਾਣ ਲੈਂਦੇ ਹਨ।
ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਸਾਲਾਹਿਆ = ਸਿਫ਼ਤ-ਸਾਲਾਹ ਕੀਤੀ। ਸਲਾਹਿ ਜਾਤਾ = ਸਿਫ਼ਤ-ਸਾਲਾਹ ਕਰਨ ਦੀ ਜਾਚ ਆਈ।ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕੀਤੀ, ਉਹਨਾਂ ਨੇ ਹੀ ਸਿਫ਼ਤ-ਸਾਲਾਹ ਕਰਨੀ ਸਿੱਖੀ।
 
विचहु भरमु गइआ है दूजा गुर कै सबदि पछाता ॥१॥
vicẖahu bẖaram ga▫i▫ā hai ḏūjā gur kai sabaḏ pacẖẖāṯā. ||1||
Doubt and duality are gone from within; they realize the Word of the Guru's Shabad. ||1||
ਉਨ੍ਹਾਂ ਦੇ ਅੰਦਰੋ ਸੰਦੇਹ ਅਤੇ ਦਵੈਤ-ਭਾਵ ਦੂਰ ਹੋ ਜਾਂਦੇ ਹਨ ਅਤੇ ਗੁਰਾਂ ਦੀ ਬਾਣੀ ਰਾਹੀਂ, ਉਹ ਆਪਣੇ ਵਾਹਿਗੁਰੂ ਨੂੰ ਅਨੁਭਵ ਕਰ ਲੈਂਦੇ ਹਨ।
ਭਰਮੁ ਦੂਜਾ = ਮਾਇਆ ਵਾਲੀ ਭਟਕਣਾ। ਕੈ ਸਬਦਿ = ਦੇ ਸ਼ਬਦ ਦੀ ਰਾਹੀਂ ॥੧॥ਉਹਨਾਂ ਦੇ ਅੰਦਰੋਂ ਮਾਇਆ ਵਾਲੀ ਭਟਕਣਾ ਦੂਰ ਹੋ ਜਾਂਦੀ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਉਹ ਪਰਮਾਤਮਾ ਨਾਲ ਸਾਂਝ ਪਾ ਲੈਂਦੇ ਹਨ ॥੧॥
 
हरि जीउ तू मेरा इकु सोई ॥
Har jī▫o ṯū merā ik so▫ī.
O Dear Lord, You are my One and Only.
ਮੇਰੇ ਮਹਾਰਾਜ ਵਾਹਿਗੁਰੂ ਕੇਵਲ ਤੂੰ ਹੀ ਮੇਰਾ ਸ੍ਰੇਸ਼ਟ ਸੁਆਮੀ ਹੈ।
ਸੋਈ = ਸਾਰ ਲੈਣ ਵਾਲਾ।ਹੇ ਪ੍ਰਭੂ ਜੀ! ਮੇਰੀ ਸਾਰ ਲੈਣ ਵਾਲਾ ਸਿਰਫ਼ ਇਕ ਤੂੰ ਹੀ ਹੈਂ।
 
तुधु जपी तुधै सालाही गति मति तुझ ते होई ॥१॥ रहाउ ॥
Ŧuḏẖ japī ṯuḏẖai sālāhī gaṯ maṯ ṯujẖ ṯe ho▫ī. ||1|| rahā▫o.
I meditate on You and praise You; salvation and wisdom come from You. ||1||Pause||
ਤੈਨੂੰ ਹੀ ਮੈਂ ਸਿਮਰਦਾ ਹਾਂ, ਤੇਰਾ ਹੀ ਮੈਂ ਜੱਸ ਕਰਦਾ ਹਾਂ ਅਤੇ ਤੇਰੇ ਪਾਸੋਂ ਹੀ ਮੈਂ ਮੁਕਤੀ ਤੇ ਸਿਖਮਤ ਪਰਾਪਤ ਕਰਦਾ ਹਾਂ। ਠਹਿਰਾਉ।
ਜਪੀ = ਜਪੀਂ, ਮੈਂ ਜਪਦਾ ਹਾਂ। ਤੁਧੈ = ਤੈਨੂੰ ਹੀ। ਸਾਲਾਹੀ = ਸਾਲਾਹੀਂ, ਮੈਂ ਸਲਾਹੁੰਦਾ ਹਾਂ। ਗਤਿ = ਉਚੀ ਆਤਮਕ ਅਵਸਥਾ। ਤੁਝ ਤੇ = ਤੇਰੇ ਪਾਸੋਂ ॥੧॥ ਰਹਾਉ ॥ਮੈਂ (ਸਦਾ) ਤੈਨੂੰ (ਹੀ) ਜਪਦਾ ਹਾਂ, ਮੈਂ (ਸਦਾ) ਤੈਨੂੰ ਹੀ ਸਲਾਹੁੰਦਾ ਹਾਂ। ਉੱਚੀ ਆਤਮਕ ਅਵਸਥਾ ਤੇ ਉੱਚੀ ਅਕਲ ਤੈਥੋਂ ਹੀ ਮਿਲਦੀ ਹੈ ॥੧॥ ਰਹਾਉ ॥
 
गुरमुखि सालाहनि से सादु पाइनि मीठा अम्रितु सारु ॥
Gurmukẖ sālāhan se sāḏ pā▫in mīṯẖā amriṯ sār.
The Gurmukhs praise You; they receive the most excellent and sweet Ambrosial Nectar.
ਜੋ ਗੁਰਾਂ ਦੀ ਦਇਆ ਦੁਆਰਾ, ਸਾਈਂ ਦੀ ਸਿਫ਼ਤ ਕਰਦੇ ਹਨ, ਉਨ੍ਹਾਂ ਨੂੰ ਮਿਠੜੇ ਤੇ ਸ਼੍ਰੇਸ਼ਟ ਨਾਮ ਸੁਧਾਰਸ ਦੇ ਸੁਆਦ ਦੀ ਦਾਤ ਪਰਾਪਤ ਹੋ ਜਾਂਦੀ ਹੈ।
ਸਾਲਾਹਨਿ = ਸਲਾਹੁੰਦੇ ਹਨ (ਬਹੁ-ਵਚਨ)। ਸੇ = ਉਹ (ਬਹੁ-ਵਚਨ)। ਸਾਦੁ = ਸੁਆਦ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਸਾਰੁ = ਸ੍ਰੇਸ਼ਟ।ਜਿਹੜੇ ਮਨੁੱਖ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦੇ ਹਨ, ਉਹ (ਉਸ ਦਾ) ਆਨੰਦ ਮਾਣਦੇ ਹਨ। ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਉਹਨਾਂ ਨੂੰ ਮਿੱਠਾ ਲੱਗਦਾ ਹੈ (ਹੋਰ ਸਭ ਪਦਾਰਥਾਂ ਨਾਲੋਂ) ਸ੍ਰੇਸ਼ਟ ਲੱਗਦਾ ਹੈ।
 
सदा मीठा कदे न फीका गुर सबदी वीचारु ॥२॥
Saḏā mīṯẖā kaḏe na fīkā gur sabḏī vīcẖār. ||2||
This Nectar is forever sweet; it never loses its taste. Contemplate the Word of the Guru's Shabad. ||2||
ਹਮੇਸ਼ਾਂ ਹੀ ਮਿਠੜਾ ਅਤੇ ਕਦੇ ਭੀ ਭਾ ਫਿਕਲਾ ਹੈ, ਨਾਮ ਸੁਧਾਰਸ। ਗੁਰਾਂ ਦੇ ਉਪਦੇਸ਼ ਦੁਆਰਾ ਤੂੰ ਇਸ ਦਾ ਚਿੰਤਨ ਕਰ।
ਗੁਰ ਸਬਦੀ = ਗੁਰੂ ਦੇ ਸ਼ਬਦ ਦੀ ਰਾਹੀਂ ॥੨॥(ਉਹ ਮਨੁੱਖ) ਗੁਰੂ ਦੇ ਸ਼ਬਦ ਦੀ ਰਾਹੀਂ (ਪਰਮਾਤਮਾ ਦੇ ਨਾਮ ਦਾ) ਵਿਚਾਰ (ਕਰਦੇ ਹਨ, ਉਸ ਦਾ ਸੁਆਦ ਉਹਨਾਂ ਨੂੰ) ਸਦਾ ਮਿੱਠਾ ਲੱਗਦਾ ਹੈ, ਕਦੇ ਬੇ-ਸੁਆਦਾ ਨਹੀਂ ਜਾਪਦਾ ॥੨॥
 
जिनि मीठा लाइआ सोई जाणै तिसु विटहु बलि जाई ॥
Jin mīṯẖā lā▫i▫ā so▫ī jāṇai ṯis vitahu bal jā▫ī.
He makes it seem so sweet to me; I am a sacrifice to Him.
ਕੇਵਲ ਉਹ ਹੀ, ਜਿਸ ਨੇ ਇਸ ਨੂੰ ਮੈਨੂੰ ਮਿਠੜਾ ਲਾਇਆ ਹੈ ਇਸ ਦੇ ਮੁੱਲ ਨੂੰ ਜਾਣਦਾ ਹੈ। ਉਸ ਉਤੋਂ ਮੈਂ ਘੋਲੀ ਵੰਞਦਾ ਹਾਂ।
ਜਿਨਿ = ਜਿਸ (ਪਰਮਾਤਮਾ) ਨੇ (ਇਕ-ਵਚਨ)। ਵਿਟਹੁ = ਤੋਂ। ਜਾਈ = ਜਾਈਂ, ਮੈਂ ਜਾਂਦਾ ਹਾਂ।ਪਰ, ਜਿਸ (ਪਰਮਾਤਮਾ) ਨੇ (ਆਪਣਾ ਨਾਮ) ਮਿੱਠਾ ਮਹਿਸੂਸ ਕਰਾਇਆ ਹੈ, ਉਹ ਆਪ ਹੀ (ਇਸ ਭੇਤ ਨੂੰ) ਜਾਣਦਾ ਹੈ। ਮੈਂ ਉਸ ਤੋਂ ਸਦਾ ਸਦਕੇ ਜਾਂਦਾ ਹਾਂ।
 
सबदि सलाही सदा सुखदाता विचहु आपु गवाई ॥३॥
Sabaḏ salāhī saḏā sukẖ▫ḏāṯa vicẖahu āp gavā▫ī. ||3||
Through the Shabad, I praise the Giver of peace forever. I have eradicated self-conceit from within. ||3||
ਗੁਰਾਂ ਦੇ ਉਪਦੇਸ਼ ਦੁਆਰਾ ਮੈਂ ਹਮੇਸ਼ਾਂ ਹੀ ਆਪਣੇ ਆਰਾਮ-ਦੇਣਹਾਰ ਸੁਆਮੀ ਦੀ ਕੀਰਤੀ ਕਰਦਾ ਹਾਂ ਅਤੇ ਆਪਣੇ ਅੰਦਰੋ ਮੈਂ ਆਪਣੀ ਸਵੈ-ਹੰਗਤਾ ਦੂਰ ਕਰ ਦਿਤੀ ਹੈ।
ਸਬਦਿ = ਸਬਦ ਦੀ ਰਾਹੀਂ। ਆਪੁ = ਆਪਾ-ਭਾਵ। ਗਵਾਈ = ਗਵਾਇ, ਦੂਰ ਕਰ ਕੇ ॥੩॥ਮੈਂ (ਗੁਰੂ ਦੇ) ਸ਼ਬਦ ਦੀ ਰਾਹੀਂ (ਆਪਣੇ) ਅੰਦਰੋਂ ਆਪਾ-ਭਾਵ ਦੂਰ ਕਰ ਕੇ ਉਸ ਸੁਖ-ਦਾਤੇ ਪਰਮਾਤਮਾ ਦੀ ਸਦਾ ਸਿਫ਼ਤ-ਸਾਲਾਹ ਕਰਦਾ ਹਾਂ ॥੩॥
 
सतिगुरु मेरा सदा है दाता जो इछै सो फलु पाए ॥
Saṯgur merā saḏā hai ḏāṯā jo icẖẖai so fal pā▫e.
My True Guru is forever the Giver. I receive whatever fruits and rewards I desire.
ਸਦੀਵੀ ਦਾਤਾਰ ਹਨ ਮੇਰੇ ਸਚੇ ਗੁਰੂ ਜੀ। ਜਿਹੜਾ ਕੁਛ ਬੰਦਾ ਚਾਹੁੰਦਾ ਹੈ, ਉਹੀ ਮੇਵਾ ਉਹ ਉਨ੍ਹਾਂ ਪਾਸੋਂ ਪਾ ਲੈਂਦਾ ਹੈ।
ਇਛੈ = ਮੰਗਦਾ ਹੈ (ਇਕ-ਵਚਨ)।ਪਿਆਰਾ ਗੁਰੂ ਸਦਾ (ਹਰੇਕ) ਦਾਤ ਦੇਣ ਵਾਲਾ ਹੈ ਜਿਹੜਾ ਮਨੁੱਖ (ਗੁਰੂ ਪਾਸੋਂ) ਮੰਗਦਾ ਹੈ, ਉਹ ਫਲ ਹਾਸਲ ਕਰ ਲੈਂਦਾ ਹੈ।
 
नानक नामु मिलै वडिआई गुर सबदी सचु पाए ॥४॥३॥
Nānak nām milai vadi▫ā▫ī gur sabḏī sacẖ pā▫e. ||4||3||
O Nanak, through the Naam, glorious greatness is obtained; through the Word of the Guru's Shabad, the True One is found. ||4||3||
ਨਾਨਕ, ਗੁਰਾਂ ਦੀ ਬਾਣੀ ਦੁਆਰਾ ਬੰਦੇ ਨੂੰ ਨਾਮ ਦੀ ਪ੍ਰਭਤਾ ਦੀ ਦਾਤ ਮਿਲ ਜਾਂਦੀ ਹੈ ਅਤੇ ਉਹ ਆਪਣੇ ਸਚੇ ਸੁਆਮੀ ਨੂੰ ਪਾ ਲੈਂਦਾ ਹੈ।
ਸਚੁ = ਸਦਾ ਕਾਇਮ ਰਹਿਣ ਵਾਲਾ ਹਰੀ ॥੪॥੩॥ਹੇ ਨਾਨਕ! (ਗੁਰੂ ਪਾਸੋਂ ਪਰਮਾਤਮਾ ਦਾ) ਨਾਮ ਮਿਲਦਾ ਹੈ (ਇਹੀ ਹੈ ਅਸਲ) ਇੱਜ਼ਤ। ਗੁਰੂ ਦੇ ਸ਼ਬਦ ਦੀ ਰਾਹੀਂ (ਮਨੁੱਖ) ਸਦਾ-ਥਿਰ ਪ੍ਰਭੂ ਨੂੰ ਮਿਲ ਪੈਂਦਾ ਹੈ ॥੪॥੩॥
 
प्रभाती महला ३ ॥
Parbẖāṯī mėhlā 3.
Prabhaatee, Third Mehl:
ਪਰਭਾਤੀ ਤੀਜੀ ਪਾਤਿਸ਼ਾਹੀ।
xxxXXX
 
जो तेरी सरणाई हरि जीउ तिन तू राखन जोगु ॥
Jo ṯerī sarṇā▫ī har jī▫o ṯin ṯū rākẖan jog.
Those who enter Your Sanctuary, Dear Lord, are saved by Your Protective Power.
ਹੇ ਮੇਰੇ ਪੂਜਯ ਪ੍ਰਭੂ! ਤੂੰ ਉਨ੍ਹਾਂ ਦੀ ਰਖਿਆ ਕਰਨ ਨੂੰ ਸਰਬ ਸ਼ਕਤੀਵਾਨ ਹੈ ਜੋ ਤੇਰੇ ਪਨਾਹ ਲੈਂਦੇ ਹਨ।
ਹਰਿ ਜੀਉ = ਹੇ ਪ੍ਰਭੂ ਜੀ! ਤਿਨ = ਉਹਨਾਂ ਨੂੰ (ਬਹੁ-ਵਚਨ)। ਰਾਖਨ ਜੋਗੁ = ਰਖਿਆ ਕਰਨ ਦੀ ਤਾਕਤ ਵਾਲਾ।ਹੇ ਪ੍ਰਭੂ ਜੀ! ਜਿਹੜੇ ਮਨੁੱਖ ਤੇਰੀ ਸਰਨ ਆ ਪੈਂਦੇ ਹਨ, ਤੂੰ ਉਹਨਾਂ ਦੀ ਰੱਖਿਆ ਕਰਨ ਦੇ ਸਮਰੱਥ ਹੈਂ।
 
तुधु जेवडु मै अवरु न सूझै ना को होआ न होगु ॥१॥
Ŧuḏẖ jevad mai avar na sūjẖai nā ko ho▫ā na hog. ||1||
I cannot even conceive of any other as Great as You. There never was, and there never shall be. ||1||
ਤੇਰੇ ਜਿਡਾ ਵਡਾ ਹੋਰ ਕੋਈ ਮੇਰੇ ਖਿਆਲ ਵਿੱਚ ਨਹੀਂ ਆਉਂਦਾ। ਨਾਂ ਹੀ ਕੋਈ ਹੋਇਆ ਹੈ, ਨਾਂ ਹੀ ਕੋਈ ਹੋਵੇਗਾ।
ਜੇਵਡੁ = ਬਰਾਬਰ ਦਾ। ਅਵਰੁ = ਕੋਈ ਹੋਰ। ਕੋ = ਕੋਈ (ਪੜਨਾਂਵ)। ਹੋਗੁ = (ਅਗਾਂਹ ਨੂੰ) ਹੋਵੇਗਾ ॥੧॥ਹੇ ਪ੍ਰਭੂ ਜੀ! ਤੇਰੇ ਬਰਾਬਰ ਦਾ ਮੈਨੂੰ ਹੋਰ ਕੋਈ ਨਹੀਂ ਸੁੱਝਦਾ। (ਅਜੇ ਤਕ ਤੇਰੇ ਬਰਾਬਰ ਦਾ) ਨਾਹ ਕੋਈ ਹੋਇਆ ਹੈ, (ਅਤੇ ਅਗਾਂਹ ਨੂੰ) ਨਾਹ ਕੋਈ ਹੋਵੇਗਾ ॥੧॥
 
हरि जीउ सदा तेरी सरणाई ॥
Har jī▫o saḏā ṯerī sarṇā▫ī.
O Dear Lord, I shall remain in Your Sanctuary forever.
ਹੇ ਮਹਾਰਾਜ ਹਰੀ! ਮੈਂ ਸਦੀਵ ਹੀ ਤੇਰੀ ਪਨਾਹ ਹੇਠ ਵਸਦਾ ਹਾਂ।
xxxਹੇ ਪ੍ਰਭੂ ਜੀ! (ਮਿਹਰ ਕਰ, ਮੈਂ) ਸਦਾ ਤੇਰੀ ਸਰਨ ਪਿਆ ਰਹਾਂ।
 
जिउ भावै तिउ राखहु मेरे सुआमी एह तेरी वडिआई ॥१॥ रहाउ ॥
Ji▫o bẖāvai ṯi▫o rākẖo mere su▫āmī eh ṯerī vadi▫ā▫ī. ||1|| rahā▫o.
As it pleases You, You save me, O my Lord and Master; this is Your Glorious Greatness. ||1||Pause||
ਜਿਸ ਤਰ੍ਹਾਂ ਤੈਨੂੰ ਚੰਗਾ ਲਗਦਾ ਹੈ, ਉਸੇ ਤਰ੍ਹਾਂ ਹੀ ਤੂੰ ਮੇਰੀ ਰੱਖਿਆ ਕਰ। ਇਸ ਵਿੱਚ ਤੇਰੀ ਪ੍ਰਭਤਾ ਹੈ, ਹੇ ਮੇਰੇ ਸਾਈਂ! ਠਹਿਰਾਉ।
ਭਾਵੈ = (ਤੈਨੂੰ) ਚੰਗਾ ਲੱਗੇ। ਸੁਆਮੀ = ਹੇ ਸੁਆਮੀ! ਵਡਿਆਈ = ਵਡੱਪਣ, ਸਮਰਥਾ ॥੧॥ ਰਹਾਉ ॥ਹੇ ਮੇਰੇ ਸੁਆਮੀ! ਜਿਵੇਂ ਤੈਨੂੰ ਭਾਵੇ (ਮੇਰੀ) ਰੱਖਿਆ ਕਰ (ਅਸਾਂ ਜੀਵਾਂ ਦੀ ਰੱਖਿਆ ਕਰ ਸਕਣਾ) ਇਹ ਤੇਰੀ ਹੀ ਸਮਰਥਾ ਹੈ ॥੧॥ ਰਹਾਉ ॥
 
जो तेरी सरणाई हरि जीउ तिन की करहि प्रतिपाल ॥
Jo ṯerī sarṇā▫ī har jī▫o ṯin kī karahi parṯipāl.
O Dear Lord, You cherish and sustain those who seek Your Sanctuary.
ਜਿਹੜਾ ਕੋਈ ਤੇਰੀ ਸ਼ਰਣ ਲੈਂਦਾ ਹੈ, ਹੇ ਮਹਾਰਾਜ ਮਾਲਕ! ਉਸ ਦੀ ਤੂੰ ਪਾਲਣਾ-ਪੋਸ਼ਣਾ ਕਰਦਾ ਹੈ।
ਕਰਹਿ = ਤੂੰ ਕਰਦਾ ਹੈਂ। ਪ੍ਰਤਿਪਾਲ = ਪਾਲਣਾ, ਸਹਾਇਤਾ।ਹੇ ਪ੍ਰਭੂ ਜੀ! ਜਿਹੜੇ ਮਨੁੱਖ ਤੇਰੀ ਸਰਨ ਆ ਪੈਂਦੇ ਹਨ, ਤੂੰ (ਆਪ) ਉਹਨਾਂ ਦੀ ਪਾਲਣਾ ਕਰਦਾ ਹੈਂ।