Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

प्रभाती असटपदीआ महला १ बिभास
Parbẖāṯī asatpaḏī▫ā mėhlā 1 bibẖās
Prabhaatee, Ashtapadees, First Mehl, Bibhaas:
ਪ੍ਰਭਾਤੀ ਅਸ਼ਟਪਦੀਆਂ। ਪਹਿਲੀ ਪਾਤਿਸ਼ਾਹੀ ਬਿਭਾਗ।
xxxਰਾਗ ਪ੍ਰਭਾਤੀ/ਬਿਭਾਗ ਵਿੱਚ ਗੁਰੂ ਨਾਨਕਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
 
ੴ सतिगुर प्रसादि ॥
Ik▫oaʼnkār saṯgur parsāḏ.
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
xxxਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
 
दुबिधा बउरी मनु बउराइआ ॥
Ḏubiḏẖā ba▫urī man ba▫urā▫i▫ā.
The insanity of duality has driven the mind insane.
ਕਮਲੇ ਦਵੈਤ-ਭਾਵ ਨੇ ਮਨੁਸ਼ ਦੇ ਮਨੂਏ ਨੂੰ ਕਮਲਾ ਕਰ ਦਿੱਤਾ ਹੈ।
ਦੁਬਿਧਾ = ਪਰਮਾਤਮਾ ਤੋਂ ਬਿਨਾ ਕਿਸੇ ਹੋਰ ਆਸਰੇ ਦੀ ਝਾਕ, ਦੁਚਿੱਤਾ-ਪਨ।(ਮਾਇਆ ਦੇ ਮੋਹ ਦੇ ਕਾਰਨ ਮਨੁੱਖ ਦੀ ਮੱਤ) ਪਰਮਾਤਮਾ ਤੋਂ ਬਿਨਾ ਹੋਰ ਹੋਰ ਆਸਰੇ ਦੀ ਝਾਕ ਵਿਚ ਕਮਲੀ ਹੋ ਜਾਂਦੀ ਹੈ, ਮਨ (ਭੀ) ਕਮਲਾ ਹੋ ਜਾਂਦਾ ਹੈ।
 
झूठै लालचि जनमु गवाइआ ॥
Jẖūṯẖai lālacẖ janam gavā▫i▫ā.
In false greed, life is wasting away.
ਕੂੜੇ ਲਾਲਚ ਅੰਦਰ ਉਸ ਨੇ ਆਪਣਾ ਜੀਵਨ ਗੁਆ ਲਿਆ ਹੈ।
ਲਾਲਚਿ = ਲਾਲਚ ਦੇ ਕਾਰਨ।(ਇਸ ਤਰ੍ਹਾਂ) ਝੂਠੇ ਲਾਲਚ ਵਿਚ ਫਸ ਕੇ ਮਨੁੱਖ ਆਪਣਾ ਜੀਵਨ ਜ਼ਾਇਆ ਕਰ ਲੈਂਦਾ ਹੈ।
 
लपटि रही फुनि बंधु न पाइआ ॥
Lapat rahī fun banḏẖ na pā▫i▫ā.
Duality clings to the mind; it cannot be restrained.
ਦਵੈਤ-ਭਾਵ ਪ੍ਰਾਣੀਆਂ ਨੂੰ ਚਿਮੜੀ ਹੋਈ ਹੈ ਅਤੇ ਕਿਸੇ ਨੇ ਭੀ ਇਸ ਨੂੰ ਠੱਲ੍ਹ ਨਹੀਂ ਪਾਈ।
ਲਪਟਿ ਰਹੀ = (ਮਾਇਆ) ਚੰਬੜੀ ਰਹਿੰਦੀ ਹੈ। ਬੰਧੁ = ਰੋਕ, ਰੁਕਾਵਟ।(ਮਾਇਆ ਇਤਨੀ ਡਾਢੀ ਹੈ ਕਿ ਇਹ ਜੀਵ ਨੂੰ) ਮੁੜ ਮੁੜ ਚੰਬੜਦੀ ਹੈ, ਇਸ ਦੇ ਰਾਹ ਵਿਚ ਕੋਈ ਰੋਕ ਨਹੀਂ ਪੈ ਸਕਦੀ।
 
सतिगुरि राखे नामु द्रिड़ाइआ ॥१॥
Saṯgur rākẖe nām driṛ▫ā▫i▫ā. ||1||
The True Guru saves us, implanting the Naam, the Name of the Lord within. ||1||
ਉਸ ਦੇ ਹਿਰਦੇ ਅੰਦਰ ਨਾਮ ਦਾ ਵਾਸਾ ਕਰਕੇ ਕੇਵਲ ਸੱਚੇ ਗੁਰੂ ਹੀ ਮਨੁਸ਼ ਨੂੰ ਇਸ ਤੋਂ ਬਚਾ ਲੈਂਦੇ ਹਨ।
ਸਤਿਗੁਰਿ = ਗੁਰੂ ਨੇ ॥੧॥(ਹਾਂ) ਜਿਸ ਮਨੁੱਖ ਦੇ ਹਿਰਦੇ ਵਿਚ ਗੁਰੂ ਨੇ ਪਰਮਾਤਮਾ ਦਾ ਨਾਮ ਪੱਕਾ ਕਰ ਦਿੱਤਾ, ਉਸ ਨੂੰ ਉਸ ਨੇ (ਮਾਇਆ ਦੇ ਪੰਜੇ ਤੋਂ) ਬਚਾ ਲਿਆ ॥੧॥
 
ना मनु मरै न माइआ मरै ॥
Nā man marai na mā▫i▫ā marai.
Without subduing the mind, Maya cannot be subdued.
ਮਨੂਆ ਨੂੰ ਕਾਬੂ ਕੀਤੇ ਬਿਨਾ ਸੋਹਨੀ ਨਹੀਂ ਮਰਦੀ।
ਨਾ ਮਨੁ ਮਰੈ = ਮਨ ਮਾਇਆ ਦੇ ਮੋਹ ਵਿਚ ਫਸਣੋਂ ਹਟਦਾ ਨਹੀਂ। ਨ ਮਾਇਆ ਮਰੈ = ਮਾਇਆ ਆਪਣਾ ਜ਼ੋਰ ਪਾਣੋਂ ਨਹੀਂ ਹਟਦੀ।ਮਾਇਆ (ਇਤਨੀ ਪ੍ਰਬਲ ਹੈ ਕਿ ਇਹ ਜੀਵਾਂ ਉਤੇ) ਆਪਣਾ ਜ਼ੋਰ ਪਾਣੋਂ ਨਹੀਂ ਹਟਦੀ, (ਮਨੁੱਖ ਦਾ) ਮਨ (ਕਮਜ਼ੋਰ ਹੈ ਇਹ) ਮਾਇਆ ਦੇ ਮੋਹ ਵਿਚ ਫਸਣੋਂ ਨਹੀਂ ਹਟਦਾ।
 
जिनि किछु कीआ सोई जाणै सबदु वीचारि भउ सागरु तरै ॥१॥ रहाउ ॥
Jin kicẖẖ kī▫ā so▫ī jāṇai sabaḏ vīcẖār bẖa▫o sāgar ṯarai. ||1|| rahā▫o.
The One who created this, He alone understands. Contemplating the Word of the Shabad, one is carried across the terrifying world-ocean. ||1||Pause||
ਜਿਸ ਨੇ ਇਹ ਸਾਰਾ ਕੁਛ ਰਚਿਆ ਹੈ, ਕੇਵਲ ਉਹ ਹੀ ਇਸ ਦੇ ਭੇਤ ਨੂੰ ਸਮਝਦਾ ਹੈ। ਗੁਰਾਂ ਦੀ ਬਾਣੀ ਨੂੰ ਸੋਚਣ ਸਮਝਣ ਦੁਆਰਾ, ਇਨਸਾਨ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ। ਠਹਿਰਾਉ।
ਜਿਨਿ = ਜਿਸ (ਪਰਮਾਤਮਾ) ਨੇ। ਕਿਛੁ = ਇਹ ਖੇਡ। ਭਉ ਸਾਗਰੁ = ਸੰਸਾਰ-ਸਮੁੰਦਰ ॥੧॥ ਰਹਾਉ ॥ਜਿਸ ਪਰਮਾਤਮਾ ਨੇ ਇਹ ਖੇਡ ਰਚੀ ਹੈ ਉਹੀ ਜਾਣਦਾ ਹੈ (ਕਿ ਮਾਇਆ ਦੇ ਪ੍ਰਭਾਵ ਤੋਂ ਜੀਵ ਕਿਵੇਂ ਬਚ ਸਕਦਾ ਹੈ)। ਜੇਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾਂਦਾ ਹੈ ਉਹ (ਮਾਇਆ ਦੇ ਮੋਹ-ਰੂਪ) ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ॥੧॥ ਰਹਾਉ ॥
 
माइआ संचि राजे अहंकारी ॥
Mā▫i▫ā sancẖ rāje ahaʼnkārī.
Gathering the wealth of Maya, kings become proud and arrogant.
ਧਨ ਇਕੱਤਰ ਕਰਨ ਦੁਆਰਾ, ਪਾਤਿਸ਼ਾਹ, ਮਗਰੂਰ ਹੋ ਜਾਂਦੇ ਹਨ।
ਸੰਚਿ = ਜੋੜ ਜੋੜ ਕੇ, ਇਕੱਠੀ ਕਰ ਕੇ।ਮਾਇਆ ਇਕੱਠੀ ਕਰ ਕੇ ਰਾਜੇ ਮਾਣ ਕਰਨ ਲੱਗ ਪੈਂਦੇ ਹਨ,
 
माइआ साथि न चलै पिआरी ॥
Mā▫i▫ā sāth na cẖalai pi▫ārī.
But this Maya that they love so much shall not go along with them in the end.
ਪ੍ਰੰਤੂ ਮਿਠੜੀ ਧਨ ਦੌਲਤ ਪ੍ਰਾਣੀ ਦੇ ਨਾਲ ਨਹੀਂ ਜਾਂਦੀ।
xxxਪਰ ਉਹਨਾਂ ਦੀ ਉਹ ਪਿਆਰੀ ਮਾਇਆ (ਅੰਤ ਵੇਲੇ) ਉਹਨਾਂ ਦੇ ਨਾਲ ਨਹੀਂ ਜਾਂਦੀ।
 
माइआ ममता है बहु रंगी ॥
Mā▫i▫ā mamṯā hai baho rangī.
There are so many colors and flavors of attachment to Maya.
ਘਣੇਰੀਆਂ ਕਿਸਮਾਂ ਦੀ ਹੈ, ਧਨ-ਦੌਲਤ ਦੀ ਪ੍ਰੀਤ।
ਮਮਤਾ = ਅਪਣੱਤ, ਆਪਣੀ ਬਣਾਣ ਦੀ ਤਾਂਘ। ਬਹੁ ਰੰਗੀ = ਕਈ ਕਿਸਮਾਂ ਦੀ।ਮਾਇਆ ਨੂੰ ਆਪਣੀ ਬਣਾਣ ਦੀ ਤਾਂਘ ਕਈ ਰੰਗਾਂ ਦੀ ਹੈ (ਭਾਵ, ਕਈ ਤਰੀਕਿਆਂ ਨਾਲ ਮਾਇਆ ਜੀਵ ਉਤੇ ਮਮਤਾ ਦਾ ਜਾਲ ਵਿਛਾਂਦੀ ਹੈ),
 
बिनु नावै को साथि न संगी ॥२॥
Bin nāvai ko sāth na sangī. ||2||
Except for the Name, no one has any friend or companion. ||2||
ਨਾਮ ਦੇ ਬਗੈਰ, ਇਨਸਾਨ ਦਾ ਕੋਈ ਭੀ ਮਿਤਰ ਅਤੇ ਸਾਥੀ ਨਹੀਂ।
xxx ॥੨॥ਪਰ ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ ਪਦਾਰਥ ਜੀਵ ਦਾ ਸੰਗੀ ਨਹੀਂ ਬਣਦਾ, ਜੀਵ ਦੇ ਨਾਲ ਨਹੀਂ ਜਾਂਦਾ ॥੨॥
 
जिउ मनु देखहि पर मनु तैसा ॥
Ji▫o man ḏekẖėh par man ṯaisā.
According to one's own mind, one sees the minds of others.
ਜਿਸ ਤਰ੍ਹਾਂ ਦਾ ਬੰਦੇ ਦਾ ਆਪਣਾ ਮਨੂਆ ਹੈ, ਉਸੇ ਤਰ੍ਹਾਂ ਦਾ ਹੀ ਉਹ ਹੋਰਸ ਦੇ ਮਨੂਏ ਨੂੰ ਵੇਖਦਾ ਹੈ।
ਦੇਖਹਿ = ਵੇਖਦੇ ਹਨ। ਪਰ ਮਨੁ = ਦੂਜੇ ਦਾ ਮਨ।(ਮਾਇਆ ਦੇ ਪ੍ਰਭਾਵ ਹੇਠ ਜੀਵਾਂ ਦੀ ਹਾਲਤ ਇਹ ਹੋ ਜਾਂਦੀ ਹੈ ਕਿ ਮਨੁੱਖ) ਜਿਵੇਂ ਆਪਣੇ ਮਨ ਨੂੰ ਵੇਖਦੇ ਹਨ, ਤਿਹੋ ਜਿਹਾ ਹੋਰਨਾਂ ਦੇ ਮਨ ਨੂੰ ਸਮਝਦੇ ਹਨ (ਭਾਵ, ਜਿਵੇਂ ਆਪਣੇ ਆਪ ਨੂੰ ਮਾਇਆ-ਵੱਸ ਜਾਣਦੇ ਹਨ ਤਿਵੇਂ ਹੋਰਨਾਂ ਨੂੰ ਭੀ ਮਾਇਆ ਦੇ ਲੋਭੀ ਸਮਝਦੇ ਹਨ। ਇਸ ਵਾਸਤੇ ਕੋਈ ਕਿਸੇ ਉਤੇ ਇਤਬਾਰ ਨਹੀਂ ਕਰਦਾ)।
 
जैसी मनसा तैसी दसा ॥
Jaisī mansā ṯaisī ḏasā.
According to one's desires, one's condition is determined.
ਜੇਹੋ ਜਿਹੀ ਬੰਦੇ ਦੀ ਖਾਹਿਸ਼ ਹੁੰਦੀ ਹੈ, ਉਹੋ ਜੇਹੀ ਹੀ ਹੋ ਜਾਂਦੀ ਹੈ, ਉਸ ਦੇ ਮਨ ਦੀ ਅਵਸਥਾ।
ਮਨਸਾ = ਕਾਮਨਾ, ਖ਼ਾਹਸ਼। ਦਸਾ = ਹਾਲਤ, ਅਵਸਥਾ।(ਮਨੁੱਖ ਦੇ ਅੰਦਰ) ਜਿਹੋ ਜਿਹੀ ਕਾਮਨਾ ਉੱਠਦੀ ਹੈ ਤਿਹੋ ਜਿਹੀ ਉਸ ਦੇ ਆਤਮਕ ਜੀਵਨ ਦੀ ਹਾਲਤ ਹੋ ਜਾਂਦੀ ਹੈ,
 
जैसा करमु तैसी लिव लावै ॥
Jaisā karam ṯaisī liv lāvai.
According to one's actions, one is focused and tuned in.
ਜੇਹੋ ਜੇਹੇ ਜੀਵ ਦੇ ਅਮਲ ਹਨ, ਉਹੋ ਜੇਹਾ ਹੀ ਉਸ ਦਾ ਪ੍ਰੇਮ ਪੈਦਾ ਹੈ।
ਕਰਮੁ = ਕੰਮ। ਲਿਵ = ਲਗਨ।(ਉਸ ਦਸ਼ਾ ਦੇ ਅਧੀਨ) ਮਨੁੱਖ ਜਿਹੋ ਜਿਹਾ ਕੰਮ (ਨਿੱਤ) ਕਰਦਾ ਹੈ, ਉਹੋ ਜਿਹੀ ਉਸ ਦੀ ਲਗਨ ਬਣਦੀ ਜਾਂਦੀ ਹੈ।
 
सतिगुरु पूछि सहज घरु पावै ॥३॥
Saṯgur pūcẖẖ sahj gẖar pāvai. ||3||
Seeking the advice of the True Guru, one finds the home of peace and poise. ||3||
ਸੱਚੇ ਗੁਰਾਂ ਦੀ ਸਿਖਮਤ ਲੈਣ ਦੁਆਰਾ, ਪ੍ਰਾਣੀ ਆਰਾਮ ਦੇ ਧਾਮ ਨੂੰ ਪਾ ਲੈਂਦਾ ਹੈ।
ਪੂਛਿ = ਪੁੱਛ ਕੇ। ਸਹਜ ਘਰੁ = ਆਤਮਕ ਅਡੋਲਤਾ ਦਾ ਟਿਕਾਣਾ, ਉਹ ਘਰ ਜਿਥੇ ਆਤਮਕ ਅਡੋਲਤਾ ਮਿਲ ਸਕੇ ॥੩॥(ਇਸ ਗੇੜ ਵਿਚ ਫਸਿਆ ਮਨੁੱਖ ਸਾਰੀ ਉਮਰ ਮਾਇਆ ਦੀ ਖ਼ਾਤਰ ਭਟਕਦਾ ਫਿਰਦਾ ਹੈ)। ਸਤਿਗੁਰੂ ਪਾਸੋਂ ਸਿੱਖਿਆ ਲੈ ਕੇ ਹੀ ਮਨੁੱਖ ਆਤਮਕ ਅਡੋਲਤਾ ਦਾ ਟਿਕਾਣਾ ਲੱਭ ਸਕਦਾ ਹੈ ॥੩॥
 
रागि नादि मनु दूजै भाइ ॥
Rāg nāḏ man ḏūjai bẖā▫e.
In music and song, the mind is caught by the love of duality.
ਸੰਸਾਰੀ ਤਰਾਨੇ ਗਾਉਣ ਅਤੇ ਸ੍ਰਵਣ ਕਰਨ ਦੁਆਰਾ, ਮਨੁਸ਼ ਦਾ ਮਨੂਆ ਦਵੈਤ ਭਾਵ ਨਾਲ ਜੁੜ ਜਾਂਦਾ ਹੈ।
ਰਾਗਿ = ਰਾਗ ਦੀ ਰਾਹੀਂ। ਨਾਦਿ = ਨਾਦ ਦੀ ਰਾਹੀਂ। ਰਾਗਿ ਨਾਦਿ = (ਦੁਨੀਆ ਦੇ) ਰਾਗ ਰੰਗ ਦੀ ਰਾਹੀਂ। ਭਾਇ = ਪਿਆਰ ਵਿਚ। ਭਉ = ਪਿਆਰ।(ਦੁਨੀਆ ਵਾਲਾ ਰਾਗ-ਰੰਗ ਭੀ ਮਾਇਆ ਦਾ ਹੀ ਸਰੂਪ ਹੈ। ਵਿਕਾਰ-ਵਾਸਨਾ ਪੈਦਾ ਕਰਨ ਵਾਲੇ) ਰਾਗ-ਰੰਗ ਵਿਚ ਫਸ ਕੇ ਮਨੁੱਖ ਦਾ ਮਨ ਪਰਮਾਤਮਾ ਤੋਂ ਬਿਨਾ ਹੋਰ ਹੋਰ ਮੋਹ ਵਿਚ ਫਸਦਾ ਹੈ।
 
अंतरि कपटु महा दुखु पाइ ॥
Anṯar kapat mahā ḏukẖ pā▫e.
Filled with deception deep within, one suffers in terrible pain.
ਉਸ ਦੇ ਅੰਦਰ ਵਲ ਛਲ ਹੈ ਅਤੇ ਉਹ ਬਹੁਤ ਕਸ਼ਟ ਉਠਾਉਂਦਾ ਹੈ।
ਕਪਟੁ = ਖੋਟ।(ਇਸ ਰਾਗ-ਰੰਗ ਦੀ ਰਾਹੀਂ ਜਿਉਂ ਜਿਉਂ ਵਿਕਾਰ-ਵਾਸਨਾ ਵਧਦੀ ਹੈ) ਮਨੁੱਖ ਦੇ ਅੰਦਰ ਖੋਟ ਪੈਦਾ ਹੁੰਦਾ ਹੈ (ਤੇ ਖੋਟ ਦੇ ਕਾਰਨ) ਮਨੁੱਖ ਬਹੁਤ ਦੁੱਖ ਪਾਂਦਾ ਹੈ।
 
सतिगुरु भेटै सोझी पाइ ॥
Saṯgur bẖetai sojẖī pā▫e.
Meeting with the True Guru, one is blessed with clear understanding,
ਸੱਚੇ ਗੁਰਾਂ ਨੂੰ ਮਿਲਣ ਦੁਆਰਾ, ਉਸ ਨੂੰ ਸਹੀ ਸਮਝ ਪ੍ਰਾਪਤ ਹੋ ਜਾਂਦੀ ਹੈ,
ਭੇਟੈ = ਮਿਲਦਾ ਹੈ।ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਉਸ ਨੂੰ (ਸਹੀ ਜੀਵਨ ਰਾਹ ਦੀ) ਸਮਝ ਆ ਜਾਂਦੀ ਹੈ।
 
सचै नामि रहै लिव लाइ ॥४॥
Sacẖai nām rahai liv lā▫e. ||4||
and remains lovingly attuned to the True Name. ||4||
ਅਤੇ ਫਿਰ ਉਹ ਸਤਿਨਾਮ ਦੀ ਪ੍ਰੀਤ ਅੰਦਰ ਲੀਨ ਰਹਿੰਦਾ ਹੈ।
xxx ॥੪॥ਉਹ ਮਨੁੱਖ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਵਿਚ ਸੁਰਤ ਜੋੜੀ ਰੱਖਦਾ ਹੈ ॥੪॥
 
सचै सबदि सचु कमावै ॥
Sacẖai sabaḏ sacẖ kamāvai.
Through the True Word of the Shabad, one practices Truth.
ਸਤਿਨਾਮ ਦੇ ਰਾਹੀਂ, ਉਹ ਸੱਚ ਦੀ ਕਮਾਈ ਕਰਦਾ ਹੈ,
ਸਚੁ = ਸਦਾ-ਥਿਰ ਸਿਮਰਨ ਦੀ ਕਾਰ।(ਜਿਸ ਮਨੁੱਖ ਨੂੰ ਗੁਰੂ ਮਿਲਦਾ ਹੈ ਉਹ) ਗੁਰੂ ਦੇ ਸੱਚੇ ਸ਼ਬਦ ਵਿਚ ਜੁੜ ਕੇ ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨ ਦੀ ਕਾਰ ਕਮਾਂਦਾ ਹੈ,
 
सची बाणी हरि गुण गावै ॥
Sacẖī baṇī har guṇ gāvai.
He sings the Glorious Praises of the Lord, through the True Word of His Bani.
ਅਤੇ ਗੁਰਾਂ ਦੀ ਸੱਚੀ ਬਾਣੀ ਤੇ ਸਾਈਂ ਦਾ ਜੱਸ ਗਾਇਨ ਕਰਦਾ ਹੈ।
xxxਉਹ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਵਿਚ ਜੁੜਦਾ ਹੈ ਉਹ ਪਰਮਾਤਮਾ ਦੇ ਗੁਣ (ਸਦਾ) ਗਾਂਦਾ ਹੈ।
 
निज घरि वासु अमर पदु पावै ॥
Nij gẖar vās amar paḏ pāvai.
He dwells in the home of his own heart deep within, and obtains the immortal status.
ਜਦ ਪ੍ਰਾਣੀ ਆਪਣੇ ਨਿਜ ਦੇ ਧਾਮ ਅੰਦਰ ਵਸਦਾ ਹੋਇਆ ਵੀ ਅਬਿਨਾਸ਼ੀ ਦਰਜੇ ਨੂੰ ਪਾ ਲੈਂਦਾ ਹੈ,
ਘਰਿ = ਘਰ ਵਿਚ। ਅਮਰ ਪਦੁ = ਉਹ ਦਰਜਾ ਜਿੱਥੇ ਆਤਮਕ ਜੀਵਨ ਬਣਿਆ ਰਹਿੰਦਾ ਹੈ।ਉਹ (ਬਾਹਰ ਮਾਇਆ ਦੇ ਪਿੱਛੇ ਭਟਕਣ ਦੇ ਥਾਂ) ਆਪਣੇ ਅੰਤਰ ਆਤਮੇ ਹੀ ਟਿਕਦਾ ਹੈ, ਉਸ ਨੂੰ ਉਹ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਜਿਥੇ ਸਦਾ ਉੱਚਾ ਆਤਮਕ ਜੀਵਨ ਬਣਿਆ ਰਹਿੰਦਾ ਹੈ।
 
ता दरि साचै सोभा पावै ॥५॥
Ŧā ḏar sācẖai sobẖā pāvai. ||5||
Then, he is blessed with honor in the Court of the True Lord. ||5||
ਕੇਵਲ ਤਦ ਹੀ ਉਸ ਨੂੰ ਸੱਚੇ ਦਰਬਾਰ ਅੰਦਰ ਪ੍ਰਭਤਾ ਪ੍ਰਾਪਤ ਹੁੰਦੀ ਹੈ।
ਦਰਿ = (ਪ੍ਰਭੂ ਦੇ) ਦਰ ਤੇ ॥੫॥ਤਦੋਂ ਉਹ ਮਨੁੱਖ ਸਦਾ-ਥਿਰ ਪ੍ਰਭੂ ਦੇ ਦਰ ਤੇ ਆਦਰ ਪਾਂਦਾ ਹੈ ॥੫॥
 
गुर सेवा बिनु भगति न होई ॥
Gur sevā bin bẖagaṯ na ho▫ī.
Without serving the Guru, there is no devotional worship,
ਗੁਰਾਂ ਦੀ ਘਾਲ ਕਮਾਉਣ ਦੇ ਬਗੈਰ, ਬੰਦਾ ਹਰੀ ਦਾ ਸਿਮਰਨ ਨਹੀਂ ਕਰ ਸਕਦਾ,
xxxਗੁਰੂ ਦੀ ਦੱਸੀ ਸੇਵਾ ਕਰਨ ਤੋਂ ਬਿਨਾ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ,
 
अनेक जतन करै जे कोई ॥
Anek jaṯan karai je ko▫ī.
even though one may make all sorts of efforts.
ਭਾਵੇਂ ਉਹ ਘਣੇਰੇ ਹੀ ਉਪਰਾਲੇ ਕਿਉਂ ਨਾਂ ਪਿਆ ਰਕੇ।
xxxਭਾਵੇਂ ਕੋਈ ਮਨੁੱਖ ਅਨੇਕਾਂ ਜਤਨ ਭੀ ਕਰ ਲਏ। (ਹਉਮੈ ਤੇ ਮਮਤਾ ਮਨੁੱਖ ਦਾ ਮਨ ਭਗਤੀ ਵਿਚ ਜੁੜਨ ਨਹੀਂ ਦੇਂਦੇ)
 
हउमै मेरा सबदे खोई ॥
Ha▫umai merā sabḏe kẖo▫ī.
If one eradicates egotism and selfishness through the Shabad,
ਜੇਕਰ ਨਾਮ ਦੇ ਰਾਹੀਂ, ਬੰਦਾ ਆਪਣੀ ਹੰਗਤਾ ਅਤੇ ਅਪਣਤ ਨੂੰ ਗੁਆ ਦੇਵੇ,
ਖੋਈ = ਨਾਸ ਹੁੰਦਾ ਹੈ।ਇਹ ਹਉਮੈ ਤੇ ਮਮਤਾ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਮਨੁੱਖ (ਆਪਣੇ ਅੰਦਰੋਂ) ਦੂਰ ਕਰ ਸਕਦਾ ਹੈ।
 
निरमल नामु वसै मनि सोई ॥६॥
Nirmal nām vasai man so▫ī. ||6||
the Immaculate Naam comes to abide in the mind. ||6||
ਤਦ ਪਵਿੱਤਰ ਨਾਮ ਆ ਕੇ ਉਸ ਦੇ ਚਿੱਤ ਅੰਦਰ ਟਿਕ ਜਾਂਦਾ ਹੈ।
ਸੋਈ = ਉਹੀ ॥੬॥ਜਿਸ ਮਨੁੱਖ ਦੇ ਮਨ ਵਿਚ (ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ) ਪਵਿਤ੍ਰ ਨਾਮ ਵੱਸ ਪੈਂਦਾ ਹੈ ਉਹ ਪਵਿਤ੍ਰ ਜੀਵਨ ਵਾਲਾ ਹੋ ਜਾਂਦਾ ਹੈ ॥੬॥
 
इसु जग महि सबदु करणी है सारु ॥
Is jag mėh sabaḏ karṇī hai sār.
In this world, the practice of the Shabad is the most excellent occupation.
ਏਸ ਜਹਾਨ ਅੰਦਰ ਸ਼੍ਰੇਸ਼ਟ ਹੈ ਸੁਆਮੀ ਦੇ ਨਾਮ ਦੀ ਕਿਰਤ।
ਸਾਰੁ = ਸ੍ਰੇਸ਼ਟ।ਸਤਿਗੁਰੂ ਦਾ ਸ਼ਬਦ (ਹਿਰਦੇ ਵਿਚ ਵਸਾਣਾ) ਇਸ ਜਗਤ ਵਿਚ ਸਭ ਤੋਂ ਸ੍ਰੇਸ਼ਟ ਕਰਤੱਬ ਹੈ।
 
बिनु सबदै होरु मोहु गुबारु ॥
Bin sabḏai hor moh gubār.
Without the Shabad, everything else is the darkness of emotional attachment.
ਨਾਮ ਦੇ ਬਗੈਰ ਹੋਰ ਸਾਰਾ ਕੁਝ ਸੰਸਾਰੀ ਮਮਤਾ ਦਾ ਅਨ੍ਹੇਰਾ ਹੈ।
ਗੁਬਾਰੁ = ਹਨੇਰਾ।ਗੁਰ-ਸ਼ਬਦ ਤੋਂ ਬਿਨਾ ਮਨੁੱਖ ਦੀ ਜਿੰਦ ਵਾਸਤੇ (ਚਾਰ ਚੁਫੇਰੇ) ਹੋਰ ਸਭ ਕੁਝ ਮੋਹ (-ਰੂਪ) ਘੁੱਪ ਹਨੇਰਾ ਪੈਦਾ ਕਰਨ ਵਾਲਾ ਹੈ।
 
सबदे नामु रखै उरि धारि ॥
Sabḏe nām rakẖai ur ḏẖār.
Through the Shabad, the Naam is enshrined within the heart.
ਗੁਰਾਂ ਦੀ ਪਵਿਤ੍ਰ ਬਾਣੀ ਰਾਹੀਂ, ਇਨਸਾਨ ਨਾਮ ਨੂੰ ਆਪਣੇ ਅੰਤਰ ਆਤਮੇ ਟਿਕਾਈ ਰਖਦਾ ਹੈ।
ਉਰਿ = ਹਿਰਦੇ ਵਿਚ।ਜੇਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਆਪਣੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਟਿਕਾ ਕੇ ਰੱਖਦਾ ਹੈ,
 
सबदे गति मति मोख दुआरु ॥७॥
Sabḏe gaṯ maṯ mokẖ ḏu▫ār. ||7||
Through the Shabad, one obtains clear understanding and the door of salvation. ||7||
ਗੁਰਾਂ ਦੀ ਪਵਿੱਤ੍ਰ ਬਾਣੀ ਰਾਹੀਂ ਇਨਸਾਨ ਨੂੰ ਸ਼ੇਸ਼ਟ ਸਮਝ ਅਤੇ ਮੁਕਤੀ ਦਾ ਦਰਵਾਜਾ ਪ੍ਰਾਪਤ ਹੋ ਜਾਂਦੇ ਹਨ।
ਗਤਿ = ਉੱਚੀ ਆਤਮਕ ਅਵਸਥਾ ॥੭॥ਉਹ ਸ਼ਬਦ ਵਿਚ ਜੁੜ ਕੇ ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ ਉਸ ਦੀ ਮੱਤ ਸੁਚੱਜੀ ਹੋ ਜਾਂਦੀ ਹੈ, ਉਹ (ਮਾਇਆ ਦੇ ਮੋਹ ਤੋਂ) ਖ਼ਲਾਸੀ ਪਾਣ ਦਾ ਰਸਤਾ ਲੱਭ ਲੈਂਦਾ ਹੈ ॥੭॥
 
अवरु नाही करि देखणहारो ॥
Avar nāhī kar ḏekẖaṇhāro.
There is no other Creator except the All-seeing Lord God.
ਵੇਖਣਹਾਰ ਵਾਹਿਗੁਰੂ ਦੇ ਬਗੈਰ ਹੋਰ ਕੋਈ ਸਿਰਜਣਹਾਰ ਨਹੀਂ।
ਕਰਿ = (ਜਗਤ) ਪੈਦਾ ਕਰ ਕੇ। ਦੇਖਣਹਾਰੋ = ਸੰਭਾਲ ਕਰਨ ਵਾਲਾ।(ਗੁਰੂ ਦੇ ਸ਼ਬਦ ਵਿਚ ਜੁੜਨ ਵਾਲੇ ਨੂੰ ਇਹ ਸਮਝ ਆ ਜਾਂਦੀ ਹੈ ਕਿ) ਜਗਤ ਰਚ ਕੇ ਇਸ ਦੀ ਸੰਭਾਲ ਕਰਨ ਵਾਲਾ ਇਕ ਪਰਮਾਤਮਾ ਹੀ ਹੈ, ਹੋਰ ਕੋਈ ਦੂਜਾ ਨਹੀਂ ਹੈ।
 
साचा आपि अनूपु अपारो ॥
Sācẖā āp anūp apāro.
The True Lord Himself is Infinite and Incomparably Beautiful.
ਸੱਚਾ ਸੁਆਮੀ ਖੁਦ ਹੀ ਪਰਮ ਸੁੰਦਰ ਅਤੇ ਬੇਅੰਤ ਹੈ।
ਅਨੂਪੁ = (ਉਪਮਾ-ਰਹਿਤ) ਬੇ-ਮਿਸਾਲ, ਮਹਾਂ ਸੁੰਦਰ। ਅਪਾਰੋ = ਜਿਸ ਦੇ ਗੁਣਾਂ ਦਾ ਪਾਰਲਾ ਬੰਨਾ ਨਾਹ ਦਿੱਸੇ।ਉਹ ਪ੍ਰਭੂ ਆਪ ਸਦਾ-ਥਿਰ ਰਹਿਣ ਵਾਲਾ ਹੈ, ਉਸ ਵਰਗਾ ਹੋਰ ਕੋਈ ਨਹੀਂ, ਤੇ ਉਸ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ।
 
राम नाम ऊतम गति होई ॥
Rām nām ūṯam gaṯ ho▫ī.
Through the Lord's Name, one obtains the most sublime and exalted state.
ਸੁਆਮੀ ਦੇ ਰਾਹੀਂ, ਪ੍ਰਾਣੀ ਨੂੰ ਪ੍ਰਸੰਨਤਾ ਦੀ ਸ਼੍ਰੇਸ਼ਟ ਅਵਸਥਾ ਪ੍ਰਾਪਤ ਹੋ ਜਾਂਦੀ ਹੈ।
xxxਉਹ ਮਨੁੱਖ ਪ੍ਰਭੂ ਦਾ ਨਾਮ ਜਪ ਕੇ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲੈਂਦਾ ਹੈ।
 
नानक खोजि लहै जनु कोई ॥८॥१॥
Nānak kẖoj lahai jan ko▫ī. ||8||1||
O Nanak, how rare are those humble beings, who seek and find the Lord. ||8||1||
ਨਾਨਕ, ਕੋਈ ਵਿਰਲਾ ਪੁਰਸ਼ ਹੀ ਖੋਜ-ਭਾਲ ਕੇ ਪ੍ਰਭੂ ਨੂੰ ਪ੍ਰਾਪਤ ਹੁੰਦਾ ਹੈ।
xxx ॥੮॥੧॥ਪਰ, ਹੇ ਨਾਨਕ! ਕੋਈ ਵਿਰਲਾ ਮਨੁੱਖ ਹੀ (ਗੁਰੂ ਦੇ ਸ਼ਬਦ ਦੀ ਰਾਹੀਂ) ਭਾਲ ਕਰ ਕੇ ਪਰਮਾਤਮਾ ਦੀ ਪ੍ਰਾਪਤੀ ਕਰਦਾ ਹੈ ॥੮॥੧॥
 
प्रभाती महला १ ॥
Parbẖāṯī mėhlā 1.
Prabhaatee, First Mehl:
ਪ੍ਰਭਾਤੀ ਪਹਿਲੀ ਪਾਤਿਸ਼ਾਹੀ।
xxxXXX
 
माइआ मोहि सगल जगु छाइआ ॥
Mā▫i▫ā mohi sagal jag cẖẖā▫i▫ā.
Emotional attachment to Maya is spread out all over the world.
ਸਾਰੇ ਜਹਾਨ ਉਤੇ ਸੰਸਾਰੀ ਪਦਾਰਥਾਂ ਦੀ ਮਮਤਾ ਫੈਲੀ ਹੋਈ ਹੈ।
ਮੋਹਿ = ਮੋਹ ਨੇ। ਛਾਇਆ = ਪ੍ਰਭਾਵਿਤ ਕੀਤਾ ਹੋਇਆ ਹੈ।(ਪ੍ਰਭੂ ਦੇ ਨਾਮ ਤੋਂ ਖੁੰਝੇ ਹੋਏ) ਸਾਰੇ ਜਗਤ ਨੂੰ ਮਾਇਆ ਦੇ ਮੋਹ ਨੇ ਪ੍ਰਭਾਵਿਤ ਕੀਤਾ ਹੋਇਆ ਹੈ।
 
कामणि देखि कामि लोभाइआ ॥
Kāmaṇ ḏekẖ kām lobẖā▫i▫ā.
Seeing a beautiful woman, the man is overcome with sexual desire.
ਸੁੰਦਰ ਇਸਤ੍ਰੀ ਨੂੰ ਵੇਖ ਬੰਦਾ ਵਿਸ਼ੇ ਦੇ ਅਸਰ ਹੇਠਾ ਆ ਜਾਂਦਾ ਹੈ।
ਕਾਮਣਿ = ਇਸਤ੍ਰੀ। ਕਾਮਿ = ਕਾਮ-ਵਾਸਨਾ ਵਿਚ।(ਕਿਤੇ ਤਾਂ ਇਹ) ਇਸਤ੍ਰੀ ਨੂੰ ਵੇਖ ਕੇ ਕਾਮ-ਵਾਸਨਾ ਵਿਚ ਫਸਦਾ ਹੈ,
 
सुत कंचन सिउ हेतु वधाइआ ॥
Suṯ kancẖan si▫o heṯ vaḏẖā▫i▫ā.
His love for his children and gold steadily increases.
ਆਪਣੇ ਪੁੱਤਰਾਂ ਤੇ ਸੋਲੇ ਨਾਲ ਜੀਵ ਆਪਣਾ ਪਿਆਰ ਵਧਾ ਲੈਂਦਾ ਹੈ।
ਸੁਤ = ਪੁੱਤਰ। ਕੰਚਨ = ਸੋਨਾ। ਹੇਤੁ = ਮੋਹ, ਪ੍ਰੇਮ।(ਕਿਤੇ ਇਹ ਜਗਤ) ਪੁੱਤਰਾਂ ਤੇ ਸੋਨੇ (ਆਦਿਕ ਧਨ) ਨਾਲ ਪਿਆਰ ਵਧਾ ਰਿਹਾ ਹੈ।
 
सभु किछु अपना इकु रामु पराइआ ॥१॥
Sabẖ kicẖẖ apnā ik rām parā▫i▫ā. ||1||
He sees everything as his own, but he does not own the One Lord. ||1||
ਇਨਸਾਨ ਹਰ ਸ਼ੈ ਨੂੰ ਆਪਣੀ ਨਿਜ ਦੀ ਜਾਣਦਾ ਹੈ, ਪ੍ਰੰਤੂ ਉਹ ਇਕ ਪ੍ਰਭੂ ਨੂੰ ਨਹੀਂ ਅਪਨਾਉਂਦਾ।
xxx ॥੧॥(ਜਗਤ ਨੇ ਦਿੱਸਦੀ) ਹਰੇਕ ਚੀਜ਼ ਨੂੰ ਆਪਣੀ ਬਣਾਇਆ ਹੋਇਆ ਹੈ, ਸਿਰਫ਼ ਪਰਮਾਤਮਾ ਨੂੰ ਹੀ (ਇਹ) ਓਪਰਾ ਸਮਝਦਾ ਹੈ ॥੧॥
 
ऐसा जापु जपउ जपमाली ॥
Aisā jāp japa▫o japmālī.
I meditate as I chant on such a mala,
ਮੈਂ ਵਾਹਿਗੁਰੂ ਦੀ ਐਹੋ ਜੇਹੀ ਮਾਲਾ ਫੇਰਦਾ ਹਾਂ,
ਜਪਉ = ਮੈਂ ਜਪਦਾ ਹਾਂ। ਜਪਮਾਲੀ = ਮਾਲਾ ਵਾਂਗ (ਜਿਵੇਂ ਮਾਲਾ ਦੇ ਮਣਕੇ ਕਿਤੇ ਮੁੱਕਦੇ ਨਹੀਂ) ਇਕ-ਤਾਰ।(ਜਿਵੇਂ ਮਾਲਾ ਦੇ ਮਣਕੇ ਮੁੱਕਦੇ ਨਹੀਂ, ਮਣਕਿਆਂ ਦਾ ਗੇੜ ਜਾਰੀ ਰਹਿੰਦਾ ਹੈ) ਮੈਂ ਇਕ-ਤਾਰ (ਸਦਾ) ਅਜੇਹੇ ਤਰੀਕੇ ਨਾਲ ਪਰਮਾਤਮਾ ਦੇ ਗੁਣਾਂ ਦਾ ਜਾਪ ਜਪਦਾ ਹਾਂ,
 
दुख सुख परहरि भगति निराली ॥१॥ रहाउ ॥
Ḏukẖ sukẖ parhar bẖagaṯ nirālī. ||1|| rahā▫o.
that I rise above pleasure and pain; I attain the most wondrous devotional worship of the Lord. ||1||Pause||
ਕਿ ਖੁਸ਼ੀ ਤੇ ਗਮੀ ਤੋਂ ਉਚੇਰਾ ਉਠ ਕੇ ਮੈਂ ਸੁਆਮੀ ਦੀ ਅਦਭੁਤ ਸੇਵਾ ਕਮਾਉਂਦਾ ਹਾਂ। ਠਹਿਰਾਉ।
ਪਰਹਰਿ = ਤਿਆਗ ਕੇ। ਨਿਰਾਲੀ = ਨਿਰੀ, ਕੇਵਲ ॥੧॥ ਰਹਾਉ ॥ਕਿ ਦੁੱਖਾਂ ਦੀ ਘਬਰਾਹਟ ਤੇ ਸੁਖਾਂ ਦੀ ਲਾਲਸਾ ਛੱਡ ਕੇ ਪ੍ਰਭੂ ਦੀ ਕੇਵਲ (ਪ੍ਰੇਮ-ਭਰੀ) ਭਗਤੀ ਹੀ ਕਰਦਾ ਹਾਂ ॥੧॥ ਰਹਾਉ ॥
 
गुण निधान तेरा अंतु न पाइआ ॥
Guṇ niḏẖān ṯerā anṯ na pā▫i▫ā.
O Treasure of Virtue, Your limits cannot be found.
ਹੇ ਨੇਕੀਆਂ ਦੇ ਖਜਾਨੇ! ਮੈਂ ਤੇਰੇ ਓੜਕ ਨੂੰ ਨਹੀਂ ਜਾਣਦਾ।
ਗੁਣ ਨਿਧਾਨ = ਹੇ ਗੁਣਾਂ ਦੇ ਖ਼ਜ਼ਾਨੇ ਪ੍ਰਭੂ!ਹੇ ਗੁਣਾਂ ਦੇ ਖ਼ਜ਼ਾਨੇ ਪ੍ਰਭੂ! (ਤੇਰੀ ਕੁਦਰਤਿ ਦਾ) ਕਿਸੇ ਅੰਤ ਨਹੀਂ ਲੱਭਾ।
 
साच सबदि तुझ माहि समाइआ ॥
Sācẖ sabaḏ ṯujẖ māhi samā▫i▫ā.
Through the True Word of the Shabad, I am absorbed into You.
ਸੱਚੇ ਨਾਮ ਦੇ ਰਾਹੀਂ, ਮੈਂ ਤੇਰੇ ਵਿੱਚ ਲੀਨ ਹੋ ਗਿਆ ਹਾਂ।
xxxਜੇਹੜਾ ਮਨੁੱਖ ਤੇਰੀ ਸਦਾ-ਥਿਰ ਰਹਿਣ ਵਾਲੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਜੁੜਦਾ ਹੈ ਉਹੋ ਤੇਰੇ ਚਰਨਾਂ ਵਿਚ ਲੀਨ ਰਹਿੰਦਾ ਹੈ (ਉਹ ਤੈਨੂੰ "ਪਰਾਇਆ" ਨਹੀਂ ਜਾਣਦਾ)।
 
आवा गउणु तुधु आपि रचाइआ ॥
Āvā ga▫oṇ ṯuḏẖ āp racẖā▫i▫ā.
You Yourself created the comings and goings of reincarnation.
ਤੂੰ ਖੁਦ ਹੀ ਆਉਣਾ ਅਤੇ ਜਾਣਾ ਰਚਿਆ ਹੈ।
ਆਵਾਗਉਣੁ = ਜਨਮ ਮਰਨ ਦਾ ਗੇੜ।ਹੇ ਪ੍ਰਭੂ! ਜਨਮ ਮਰਨ ਦਾ ਗੇੜ ਤੂੰ ਆਪ ਹੀ ਬਣਾਇਆ ਹੈ,
 
सेई भगत जिन सचि चितु लाइआ ॥२॥
Se▫ī bẖagaṯ jin sacẖ cẖiṯ lā▫i▫ā. ||2||
They alone are devotees, who focus their consciousness on You. ||2||
ਕੇਵਲ ਉਹ ਹੀ ਸਚੇ ਸੰਤ ਹਨ, ਜੋ ਆਪਣੇ ਮਨ ਨੂੰ ਸੱਚੇ ਸਾਈਂ ਨਾਲ ਜੋੜਦੇ ਹਨ।
ਸਚਿ = ਸਦਾ-ਥਿਰ ਪ੍ਰਭੂ ਵਿਚ ॥੨॥ਜਿਨ੍ਹਾਂ ਨੇ ਤੇਰੇ ਸਦਾ-ਥਿਰ ਨਾਮ ਵਿਚ ਚਿੱਤ ਜੋੜਿਆ ਹੈ (ਉਹ ਇਸ ਗੇੜ ਵਿਚ ਨਹੀਂ ਪੈਂਦੇ, ਤੇ) ਉਹੀ (ਤੇਰੇ ਅਸਲ) ਭਗਤ ਹਨ ॥੨॥
 
गिआनु धिआनु नरहरि निरबाणी ॥
Gi▫ān ḏẖi▫ān narhar nirbāṇī.
Spiritual wisdom and meditation on the Lord, the Lord of Nirvaanaa
ਮਨੁਸ਼ਾਂ ਦੇ ਲਿਰਲੇਪ ਵਾਹਿਗੁਰੂ ਦੀ ਗਿਆਤ ਅਤੇ ਸਿਮਰਨ ਨੂੰ,
ਨਰਹਰਿ = ਪਰਮਾਤਮਾ। ਨਿਰਬਾਣੀ = ਵਾਸਨਾ-ਰਹਿਤ।ਉਸ ਵਾਸਨਾ-ਰਹਿਤ ਪ੍ਰਭੂ ਨਾਲ ਡੂੰਘੀ ਸਾਂਝ ਤੇ ਉਸ ਦੇ ਚਰਨਾਂ ਵਿਚ ਜੁੜਨ (ਦੁਆਰਾ ਹੀ ਇਹ ਸੂਝ ਪੈਂਦੀ ਹੈ ਕਿ ਪਰਮਾਤਮਾ ਸਾਰੇ ਵਿਆਪਕ ਹੈ)
 
बिनु सतिगुर भेटे कोइ न जाणी ॥
Bin saṯgur bẖete ko▫e na jāṇī.
- without meeting the True Guru, no one knows this.
ਸੱਚੇ ਗੁਰਾਂ ਨੂੰ ਮਿਲਣ ਦੇ ਬਗੈਰ ਕੋਈ ਜਣਾ ਭੀ ਨਹੀਂ ਜਾਣਦਾ।
xxxਸਤਿਗੁਰੂ ਨੂੰ ਮਿਲਣ ਤੋਂ ਬਿਨਾ ਕੋਈ ਮਨੁੱਖ ਨਹੀਂ ਸਮਝ ਸਕਦਾ,
 
सगल सरोवर जोति समाणी ॥
Sagal sarovar joṯ samāṇī.
The Lord's Light fills the sacred pools of all beings.
ਸਾਰਿਆਂ ਦਿਲਾਂ ਦੇ ਤਾਲਬਾਂ ਅੰਦਰ ਪ੍ਰਭੂ ਦਾ ਪ੍ਰਕਾਸ਼ ਰਮਿਆ ਹੋਇਆ ਹੈ।
ਸਰੋਵਰ = ਸਰੋਵਰਾਂ ਵਿਚ, ਸਰੀਰਾਂ ਵਿਚ।ਕਿ ਪਰਮਾਤਮਾ ਦੀ ਜੋਤਿ ਸਾਰੇ ਹੀ ਸਰੀਰਾਂ ਵਿਚ ਵਿਆਪਕ ਹੈ।
 
आनद रूप विटहु कुरबाणी ॥३॥
Ānaḏ rūp vitahu kurbāṇī. ||3||
I am a sacrifice to the Embodiment of Bliss. ||3||
ਮੈਂ ਪ੍ਰਸੰਨਤਾ ਦੇ ਸਰੂਪ ਵਾਹਿਗੁਰੂ ਉਤੇ ਬਲਿਹਾਰ ਵੰਞਦਾ ਹਾਂ।
ਵਿਟਹੁ = ਤੋਂ ॥੩॥ਮੈਂ ਉਸ ਆਨੰਦ-ਸਰੂਪ ਪਰਮਾਤਮਾ ਤੋਂ ਸਦਕੇ (ਜਾਂਦਾ) ਹਾਂ ॥੩॥
 
भाउ भगति गुरमती पाए ॥
Bẖā▫o bẖagaṯ gurmaṯī pā▫e.
Through the Guru's Teachings, one achieves loving devotional worship.
ਗੁਰਾਂ ਦੇ ਉਪਦੇਸ਼ ਦੁਆਰਾ, ਬੰਦੇ ਨੂੰ ਪ੍ਰਭੂ ਦਾ ਪ੍ਰੇਮ ਅਤੇ ਸਿਮਰਨ ਪ੍ਰਾਪਤ ਹੋ ਜਾਂਦੇ ਹਨ,
xxxਜੇਹੜਾ ਮਨੁੱਖ ਗੁਰੂ ਦੀ ਮੱਤ ਤੇ ਤੁਰ ਕੇ ਪਰਮਾਤਮਾ ਨਾਲ ਪਿਆਰ ਕਰਨਾ ਸਿੱਖਦਾ ਹੈ ਪਰਮਾਤਮਾ ਦੀ ਭਗਤੀ ਕਰਦਾ ਹੈ,
 
हउमै विचहु सबदि जलाए ॥
Ha▫umai vicẖahu sabaḏ jalā▫e.
The Shabad burns away egotism from within.
ਅਤੇ ਨਾਮ ਦੇ ਰਾਹੀਂ, ਉਸ ਅੰਦਰੋ, ਹੰਗਤਾ ਸੜ ਬਲ ਜਾਂਦੀ ਹੈ।
ਵਿਚਹੁ = ਆਪਣੇ ਅੰਦਰੋਂ। ਸਬਦਿ = ਸ਼ਬਦ ਦੀ ਰਾਹੀਂ।ਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ ਆਪਣੇ ਅੰਦਰੋਂ ਹਉਮੈ ਨੂੰ ਸਾੜ ਦੇਂਦਾ ਹੈ।