Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

प्रभाती महला १ दखणी ॥
Parbẖāṯī mėhlā 1 ḏakẖ▫ṇī.
Prabhaatee, First Mehl, Dakhnee:
ਪ੍ਰਭਾਤੀ ਪਹਿਲੀ ਪਾਤਿਸ਼ਾਹੀ। ਦੱਖਣੀ।
xxxXXX
 
गोतमु तपा अहिलिआ इसत्री तिसु देखि इंद्रु लुभाइआ ॥
Goṯam ṯapā ahili▫ā isṯarī ṯis ḏekẖ inḏar lubẖā▫i▫ā.
Ahalyaa was the wife of Gautam the seer. Seeing her, Indra was enticed.
ਅਹੱਲਿਆ, ਗੌਤਮ ਤਪੀਸ਼ਰ ਦੀ ਪਤਨੀ ਸੀ ਉਸ ਨੂੰ ਵੇਖ ਕੇ ਇੰਦਰ ਮੋਹਤ ਹੋ ਗਿਆ ਸੀ।
ਲੁਭਾਇਆ = ਮਸਤ ਹੋ ਗਿਆ।ਗੋਤਮ (ਇਕ ਪ੍ਰਸਿੱਧ) ਤਪੀ (ਸੀ), ਅਹਿੱਲਿਆ (ਉਸ ਦੀ) ਇਸਤ੍ਰੀ (ਸੀ), ਉਸ ਦਾ ਰੂਪ ਵੇਖ ਕੇ (ਦੇਵਤਿਆਂ ਦਾ ਰਾਜਾ ਅਖਵਾਂਦਾ) ਇੰਦ੍ਰ ਮਸਤ ਹੋ ਗਿਆ।
 
सहस सरीर चिहन भग हूए ता मनि पछोताइआ ॥१॥
Sahas sarīr cẖihan bẖag hū▫e ṯā man pacẖẖoṯā▫i▫ā. ||1||
When he received a thousand marks of disgrace on his body, then he felt regret in his mind. ||1||
ਜਦ ਉਸ ਦੀ ਦੇਹ ਉਤੇ ਯੇਨੀ ਦੇ ਹਜਾਰ ਨਿਸ਼ਾਨ ਪੈ ਗਏ ਤਦ ਉਸ ਨੇ ਆਪਣੇ ਚਿੱਤ ਵਿੱਚ ਅਫਸੋਸ ਕੀਤਾ।
ਸਹਸ = ਹਜ਼ਾਰ। ਚਿਹਨ = ਨਿਸ਼ਾਨ। ਮਨਿ = ਮਨ ਵਿਚ ॥੧॥(ਗੋਤਮ ਦੇ ਸਰਾਪ ਨਾਲ) (ਉਸ ਦੇ ਇੰਦਰ ਦੇ) ਸਰੀਰ ਉਤੇ ਹਜ਼ਾਰ ਭਗਾਂ ਦੇ ਨਿਸ਼ਾਨ ਬਣ ਗਏ, ਤਦੋਂ ਇੰਦ੍ਰ ਆਪਣੇ ਮਨ ਵਿਚ (ਉਸ ਕੁਕਰਮ ਤੇ) ਪਛੁਤਾਇਆ ॥੧॥
 
कोई जाणि न भूलै भाई ॥
Ko▫ī jāṇ na bẖūlai bẖā▫ī.
O Siblings of Destiny, no one knowingly makes mistakes.
ਹੇ ਵੀਰ! ਕੋਈ ਜਣਾ ਜਾਣ ਬੁਝ ਕੇ ਕੁਰਾਹੇ ਨਹੀਂ ਪੈਂਦਾ।
ਜਾਣਿ = ਜਾਣ ਬੁੱਝ ਕੇ, ਸਮਝ ਸੋਚ ਕੇ।ਕੋਈ ਭੀ ਜੀਵ ਜਾਣ ਬੁੱਝ ਕੇ ਕੁਰਾਹੇ ਨਹੀਂ ਪੈਂਦਾ (ਜੀਵ ਦੇ ਵੱਸ ਦੀ ਗੱਲ ਨਹੀਂ)।
 
सो भूलै जिसु आपि भुलाए बूझै जिसै बुझाई ॥१॥ रहाउ ॥
So bẖūlai jis āp bẖulā▫e būjẖai jisai bujẖā▫ī. ||1|| rahā▫o.
He alone is mistaken, whom the Lord Himself makes so. He alone understands, whom the Lord causes to understand. ||1||Pause||
ਕੇਵਲ ਉਹ ਹੀ ਕੁਰਹੇ ਪੈਦਾ ਹੈ, ਜਿਸ ਨੂੰ ਹਰੀ ਖੁਦ ਭੁਲਾਉਂਦਾ ਹੈ ਅਤੇ ਕੇਵਲ ਉਹ ਹੀ ਸਮਝਦਾਰ ਹੈ, ਜਿਸ ਨੂੰ ਉਹ ਸਮਝਾਉਂਦਾ ਹੈ। ਠਹਿਰਾਉ।
ਭੂਲੈ = ਕੁਰਾਹੇ ਪੈਂਦਾ। ਭਾਈ = ਹੇ ਭਾਈ! ॥੧॥ ਰਹਾਉ ॥ਉਹੀ ਮਨੁੱਖ ਕੁਰਾਹੇ ਪੈਂਦਾ ਹੈ ਜਿਸ ਨੂੰ ਪਰਮਾਤਮਾ ਆਪ ਕੁਰਾਹੇ ਪਾਂਦਾ ਹੈ। ਉਹੀ ਮਨੁੱਖ (ਸਹੀ ਜੀਵਨ-ਰਾਹ) ਸਮਝਦਾ ਹੈ, ਜਿਸ ਨੂੰ ਪਰਮਾਤਮਾ ਆਪ ਸਮਝ ਬਖ਼ਸ਼ਦਾ ਹੈ ॥੧॥ ਰਹਾਉ ॥
 
तिनि हरी चंदि प्रिथमी पति राजै कागदि कीम न पाई ॥
Ŧin harī cẖanḏ parithmī paṯ rājai kāgaḏ kīm na pā▫ī.
Harichand, the king and ruler of his land, did not appreciate the value of his pre-ordained destiny.
ਧਰਤੀ ਦਾ ਸੁਆਮੀ, ਹਰੀ ਚੰਦ ਪਾਤਿਸ਼ਾਹ ਉਹ ਵੀ ਆਪਣੇ ਮੱਥੇ ਉਪਰਲੀ ਲਿਖਤਾਕਾਰ ਦੀ ਕੀਮਤ ਨੂੰ ਨਹੀਂ ਸੀ ਜਾਣਦਾ।
ਤਿਨਿ ਹਰੀ ਚੰਦਿ ਰਾਜੈ = ਉਸ ਰਾਜੇ ਹਰੀਚੰਦ ਨੇ। ਕਾਗਦਿ = ਕਾਗਜ਼ ਉਤੇ। ਕੀਮ = ਕੀਮਤ!ਧਰਤੀ ਦੇ ਰਾਜੇ ਉਸ ਰਾਜਾ ਹਰੀ ਚੰਦ ਨੇ (ਇਤਨੇ ਦਾਨ-ਪੁੰਨ ਕੀਤੇ ਕਿ ਉਹਨਾਂ ਦਾ) ਮੁੱਲ ਕਾਗਜ਼ ਉਤੇ ਨਹੀਂ ਪੈ ਸਕਦਾ।
 
अउगणु जाणै त पुंन करे किउ किउ नेखासि बिकाई ॥२॥
A▫ugaṇ jāṇai ṯa punn kare ki▫o ki▫o nekẖās bikā▫ī. ||2||
If he had known that it was a mistake, he would not have made such a show of giving in charity, and he would not have been sold in the market. ||2||
ਜੇਕਰ ਉਹ ਜਾਣ ਲੈਂਦਾ ਕਿ ਇਹ ਇਕ ਗਲਤੀ ਹੈ, ਉਹ ਕਿਉਂ ਦਾਨ ਪੁੰਨ ਕਰਦਾ ਹੈ ਅਤੇ ਕਿਉਂ ਮੰਡੀ ਵਿੱਚ ਜਾ ਕੇ ਵਿਕਦਾ?
ਨੇਖਾਸਿ = ਨਿਖ਼ਾਸ ਵਿਚ, ਮੰਡੀ ਵਿਚ ॥੨॥ਜੇ (ਰਾਜਾ ਹਰੀ ਚੰਦ ਉਹਨਾਂ ਦਾਨ-ਪੁੰਨਾਂ ਨੂੰ) ਮਾੜਾ ਕੰਮ ਸਮਝਦਾ ਤਾਂ ਦਾਨ ਪੁੰਨ ਕਰਦਾ ਹੀ ਕਿਉਂ? (ਨਾਹ ਉਹ ਦਾਨ-ਪੁੰਨ ਕਰਦਾ) ਤੇ ਨਾਹ ਹੀ ਮੰਡੀ ਵਿਚ ਵਿਕਦਾ ॥੨॥
 
करउ अढाई धरती मांगी बावन रूपि बहानै ॥
Kara▫o adẖā▫ī ḏẖarṯī māʼngī bāvan rūp bahānai.
The Lord took the form of a dwarf, and asked for some land.
ਪ੍ਰਭੂ ਨੇ ਇਕ ਬੋਣੇ ਦੇ ਸਰੂਪ ਵਿੱਚ, ਢਾਈ ਕਰਮ ਜਮੀਨ ਦੀ ਬਹਾਨੇ ਨਾਲ ਮੰਗ ਕੀਤੀ।
ਕਰਉ ਅਢਾਈ = ਢਾਈ ਕਰਮ (ਲੰਮੀ)। ਬਾਵਨ ਰੂਪਿ = ਵਉਣੇ ਰੂਪ ਵਿਚ। ਬਹਾਨੈ = ਬਹਾਨੇ ਨਾਲ।(ਵਿਸ਼ਨੂੰ ਨੇ) ਵਉਣੇ ਰੂਪ ਵਿਚ (ਆ ਕੇ) ਬਹਾਨੇ ਨਾਲ ਰਾਜਾ ਬਲਿ ਪਾਸੋਂ ਢਾਈ ਕਰਮ ਧਰਤੀ (ਦਾ ਦਾਨ ਆਪਣੀ ਕੁਟੀਆ ਬਣਾਣ ਲਈ) ਮੰਗਿਆ।
 
किउ पइआलि जाइ किउ छलीऐ जे बलि रूपु पछानै ॥३॥
Ki▫o pa▫i▫āl jā▫e ki▫o cẖẖalī▫ai je bal rūp pacẖẖānai. ||3||
If Bal the king has recognized Him, he would not have been deceived, and sent to the underworld. ||3||
ਜੇਕਰ ਬਲਰਾਜਾ ਸਰੂਪ ਨੂੰ ਸਿੰਞਾਣ ਲੈਂਦਾ ਤਾਂ ਉਹ ਪਾਤਾਲ ਨੂੰ ਕਿਉਂ ਜਾਂਦਾ ਅਤੇ ਕਿਉਂ ਠੱਗਿਆ ਜਾਂਦਾ?
ਪਇਆਲਿ = ਪਤਾਲ ਵਿਚ। ਛਲੀਐ = ਠਗਿਆ ਜਾਂਦਾ। ਰੂਪੁ = ਵਉਣੇ ਰੂਪ ਨੂੰ ॥੩॥ਜੇ ਬਲਿ ਰਾਜਾ ਵਉਣੇ ਰੂਪ ਨੂੰ ਪਛਾਣ ਲੈਂਦਾ, ਤਾਂ ਨਾਹ ਹੀ ਠੱਗਿਆ ਜਾਂਦਾ ਤੇ ਨਾਹ ਹੀ ਪਾਤਾਲ ਵਿਚ ਜਾਂਦਾ ॥੩॥
 
राजा जनमेजा दे मतीं बरजि बिआसि पड़्हाइआ ॥
Rājā janmejā ḏe maṯīʼn baraj bi▫ās paṛĥā▫i▫ā.
Vyaas taught and warned the king Janmayjaa not to do three things.
ਵਿਆਸ ਨੇ ਰਾਜੇ ਜਨਮੇਜੇ ਨੂੰ ਸਿੱਖਮਤ ਦਿਤੀ ਤੇ ਸਮਝਾਇਆ ਅਤੇ ਤਿੰਨ ਗੱਲਾ ਕਰਨ, ਘੋੜੇ ਤੇ ਚੜ੍ਹਨ, ਪਰੀ ਨੂੰ ਘਰ ਲਿਆਉਣ ਤੇ ਉਸ ਦੇ ਆਖੇ ਲੱਗਣ ਤੋਂ ਮਨ੍ਹਾ ਕੀਤਾ।
ਦੇ = ਦੇ ਕੇ। ਮਤੀ = ਮੱਤਾਂ। ਬਰਜਿ = ਵਰਜ ਕੇ, ਰੋਕ ਕੇ। ਬਿਆਸਿ = ਬਿਆਸ ਨੇ।ਬਿਆਸ ਰਿਸ਼ੀ ਨੇ ਮੱਤਾਂ ਦੇ ਕੇ ਰਾਜਾ ਜਨਮੇਜੈ ਨੂੰ ਸਮਝਾਇਆ ਤੇ ਵਰਜਿਆ (ਕਿ ਉਸ ਅਪੱਛਰਾਂ ਨੂੰ ਆਪਣੇ ਘਰ ਵਿਚ ਨਾਹ ਲਿਆਈਂ। ਪਰ ਪਰਮਾਤਮਾ ਨੇ ਉਸ ਦੀ ਮੱਤ ਮਾਰੀ ਹੋਈ ਸੀ। ਉਹ ਰਿਸ਼ੀ ਦੇ ਆਖੇ ਨਾਹ ਲੱਗਾ। ਅਪੱਛਰਾਂ ਨੂੰ ਲੈ ਕੇ ਆਇਆ। ਫਿਰ)
 
तिन्हि करि जग अठारह घाए किरतु न चलै चलाइआ ॥४॥
Ŧiniĥ kar jag aṯẖārah gẖā▫e kiraṯ na cẖalai cẖalā▫i▫ā. ||4||
But he performed the sacred feast and killed eighteen Brahmins; the record of one's past deeds cannot be erased. ||4||
ਉਸ ਨੇ ਪਵਿੱਤਰ ਸਦਾ ਪਰਤ ਲਾਏ ਅਤੇ ਅਠਾਰਾ ਬ੍ਰਾਹਮਣਾ ਨੂੰ ਮਰਵਾ ਦਿਤਾ। ਪੂਰਬਲੇ ਕਰਮਾਂ ਦੀ ਲਿਖਤਕਾਰ ਨੂੰ ਮੇਟਣ ਦੀ ਕੋਸ਼ਿਸ਼ ਦੁਆਰਾ ਬੰਦਾ ਉਸ ਨੂੰ ਮੇਟ ਨਹੀਂ ਸਕਦਾ।
ਤਿਨਿ = ਉਸ (ਰਾਜੇ ਜਨਮੇਜਾ) ਨੇ। ਘਾਏ = ਮਾਰ ਦਿੱਤੇ। ਕਿਰਤੁ = ਕੀਤੇ ਕਰਮਾਂ ਦੇ ਸੰਸਕਾਰਾਂ ਦਾ ਸਮੂਹ ॥੪॥ਉਸ ਨੇ ਅਠਾਰਾਂ ਜੱਗ ਕਰ ਕੇ ਅਠਾਰਾਂ ਬ੍ਰਾਹਮਣ ਮਾਰ ਦਿੱਤੇ (ਕਿਉਂਕਿ ਉਹ ਅੱਤ ਬਰੀਕ ਕਪੜਿਆਂ ਵਿਚ ਆਈ ਅੱਧ-ਨਗਨ ਅਪੱਛਰਾ ਵੇਖ ਕੇ ਹੱਸ ਪਏ ਸਨ)। ਕੀਤੇ ਕਰਮਾਂ ਦੇ ਫਲ ਨੂੰ ਕੋਈ ਮਿਟਾ ਨਹੀਂ ਸਕਦਾ ॥੪॥
 
गणत न गणीं हुकमु पछाणा बोली भाइ सुभाई ॥
Gaṇaṯ na gaṇīʼn hukam pacẖẖāṇā bolī bẖā▫e subẖā▫ī.
I do not try to calculate the account; I accept the Hukam of God's Command. I speak with intuitive love and respect.
ਮੈਂ ਲੇਖਾ ਪਤਾ ਨਹੀਂ ਗਿਣਦਾ ਅਤੇ ਪ੍ਰਭੂ ਦੀ ਰਜਾ ਨੂੰ ਅਨੁਭਵ ਕਰਦਾ ਹਾਂ ਅਤੇ ਪਿਆਰ-ਪਰੇ ਸੁਭਾਅ ਨਾਲ ਬੋਲਦਾ ਹਾਂ।
ਨ ਗਣੀ = ਮੈਂ ਨਹੀਂ ਗਿਣਦਾ। ਬੋਲੀ = ਮੈਂ ਬੋਲਦਾ ਹਾਂ। ਭਾਇ = ਪ੍ਰੇਮ ਵਿਚ।ਹੇ ਪ੍ਰਭੂ! ਮੈਂ ਹੋਰ ਕੋਈ ਸੋਚਾਂ ਨਹੀਂ ਸੋਚਦਾ, ਮੈਂ ਤਾਂ ਤੇਰੀ ਰਜ਼ਾ ਨੂੰ ਸਮਝਣ ਦਾ ਜਤਨ ਕਰਦਾ ਹਾਂ, ਤੇ ਤੇਰੇ ਪ੍ਰੇਮ ਵਿਚ (ਮਗਨ ਹੋ ਕੇ) ਤੇਰੇ ਗੁਣ ਉਚਾਰਦਾ ਹਾਂ।
 
जो किछु वरतै तुधै सलाहीं सभ तेरी वडिआई ॥५॥
Jo kicẖẖ varṯai ṯuḏẖai salāhīʼn sabẖ ṯerī vadi▫ā▫ī. ||5||
No matter what happens, I will praise the Lord. It is all Your Glorious Greatness, O Lord. ||5||
ਜੋ ਕੁਝ ਮਰਜੀ ਪਿਆ ਹੋਵੇ, ਮੈਂ ਤੇਰਾ ਜੱਸ ਕਰਦਾ ਰਹਾਂਗਾ ਮੇਰੇ ਸਾਈਂ! ਤੇਰੀ ਪ੍ਰਭਤਾ ਹੀ ਹਰ ਜਗ੍ਹਾ ਵਿਚਰ ਰਹੀ ਹੈ।
ਤੁਥੈ = ਤੈਨੂੰ ਹੀ, ਹੇ ਪ੍ਰਭੂ! ਸਾਲਾਹੀ = ਮੈਂ ਸਲਾਹੁੰਦਾ ਹਾਂ ॥੫॥ਮੈਂ ਤਾਂ ਤੇਰੀ ਹੀ ਸਿਫ਼ਤ-ਸਾਲਾਹ ਕਰਦਾ ਹਾਂ। ਜੋ ਕੁਝ ਜਗਤ ਵਿਚ ਹੋ ਰਿਹਾ ਹੈ ਤੇਰੀ ਤਾਕਤ ਦਾ ਜ਼ਹੂਰ ਹੋ ਰਿਹਾ ਹੈ ॥੫॥
 
गुरमुखि अलिपतु लेपु कदे न लागै सदा रहै सरणाई ॥
Gurmukẖ alipaṯ lep kaḏe na lāgai saḏā rahai sarṇā▫ī.
The Gurmukh remains detached; filth never attaches itself to him. He remains forever in God's Sanctuary.
ਗੁਰੂ-ਅਨੁਸਾਰੀ ਨਿਰਲੇਪ ਰਹਿੰਦਾ ਹੈ ਅਤੇ ਮੈਲ ਉਸ ਨੂੰ ਕਦਾਚਿਤ ਨਹੀਂ ਚਿਮੜਦੀ। ਉਹ ਹਮੇਸ਼ਾਂ ਸਾਈਂ ਦੀ ਸ਼ਰਣ ਅੰਦਰ ਵੱਸਦਾ ਹੈ।
ਅਲਿਪਤੁ = ਨਿਰਲੇਪ।ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਹ ਜਗਤ ਵਿਚ ਨਿਰਲੇਪ ਰਹਿੰਦਾ ਹੈ, ਉਸ ਉਤੇ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ, ਉਹ ਸਦਾ ਪਰਮਾਤਮਾ ਦੀ ਓਟ ਫੜਦਾ ਹੈ।
 
मनमुखु मुगधु आगै चेतै नाही दुखि लागै पछुताई ॥६॥
Manmukẖ mugaḏẖ āgai cẖeṯai nāhī ḏukẖ lāgai pacẖẖuṯā▫ī. ||6||
The foolish self-willed manmukh does not think of the future; he is overtaken by pain, and then he regrets. ||6||
ਮੂਰਖ ਮਨ ਮਤੀਆ ਮਹਿਲਾ ਆਪਣੇ ਸੁਆਮੀ ਨੂੰ ਨਹੀਂ ਸਿਮਰਦਾ। ਪੀੜ ਪੈਣਾ ਤੇ ਉਹ ਪਸਚਾਤਾਪ ਕਰਦਾ ਹੈ।
ਮਨਮੁਖੁ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਆਗੈ = ਪਹਿਲਾਂ, ਵੇਲੇ ਸਿਰ। ਦੁਖਿ ਲਾਗੈ = ਦੁੱਖ ਲੱਗਿਆਂ, ਜਦੋਂ ਦੁਖ ਵਿਚ ਫਸਦਾ ਹੈ ॥੬॥ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮੂਰਖ ਮਨੁੱਖ (ਜ਼ਿੰਦਗੀ ਵਿਚ) ਵੇਲੇ ਸਿਰ ਪਰਮਾਤਮਾ ਨੂੰ ਯਾਦ ਨਹੀਂ ਕਰਦਾ, ਜਦੋਂ (ਆਪਣੀ ਇਸ ਮੂਰਖਤਾ ਦੇ ਕਾਰਨ) ਦੁੱਖ ਵਿਚ ਫਸਦਾ ਹੈ ਤਾਂ ਹੱਥ ਮਲਦਾ ਹੈ ॥੬॥
 
आपे करे कराए करता जिनि एह रचना रचीऐ ॥
Āpe kare karā▫e karṯā jin eh racẖnā racẖī▫ai.
The Creator who created this creation acts, and causes all to act.
ਰਚਨਹਾਰ, ਜਿਸ ਨੇ ਇਹ ਸ਼੍ਰਿਸ਼ਟੀ ਸਾਜੀ ਹੈ, ਸਾਰਾ ਕੁਝ ਖੁਦ ਹੀ ਕਰਦਾ ਅਤੇ ਹੋਰਨਾਂ ਪਾਸੋਂ ਕਰਵਾਉਂਦਾ ਹੈ।
ਜਿਨਿ = ਜਿਸ (ਕਰਤਾਰ) ਨੇ।ਜਿਸ ਪਰਮਾਤਮਾ ਨੇ ਇਹ ਜਗਤ-ਰਚਨਾ ਰਚੀ ਹੈ ਉਹ ਆਪ ਹੀ ਸਭ ਕੁਝ ਕਰਦਾ ਹੈ ਉਹ ਆਪ ਹੀ ਜੀਵਾਂ ਪਾਸੋਂ ਸਭ ਕੁਝ ਕਰਾਂਦਾ ਹੈ।
 
हरि अभिमानु न जाई जीअहु अभिमाने पै पचीऐ ॥७॥
Har abẖimān na jā▫ī jī▫ahu abẖimāne pai pacẖī▫ai. ||7||
O Lord, egotistical pride does not depart from the soul. Falling into egotistical pride, one is ruined. ||7||
ਹੇ ਵਾਹਿਗੁਰੂ! ਹੰਗਤਾ ਮਨੁਸ਼ ਦੇ ਮਨ ਅੰਦਰੋ ਨਹੀਂ ਜਾਂਦੀ। ਹੰਗਤਾ ਅੰਦਰ ਡਿੱਗ ਉਹ ਬਰਬਾਦ ਹੋ ਜਾਂਦਾ ਹੈ।
ਹਰਿ = ਹੇ ਹਰੀ! ਜੀਅਹੁ = ਦਿਲ ਵਿਚੋਂ। ਪੈ = ਪੈ ਕੇ ॥੭॥ਹੇ ਪ੍ਰਭੂ! (ਅਸੀਂ ਜੀਵ ਮੂਰਖ ਹਾਂ, ਅਸੀਂ ਇਹ ਮਾਣ ਕਰਦੇ ਹਾਂ ਕਿ ਅਸੀਂ ਹੀ ਸਭ ਕੁਝ ਕਰਦੇ ਹਾਂ ਤੇ ਕਰ ਸਕਦੇ ਹਾਂ) ਸਾਡੇ ਦਿਲਾਂ ਵਿਚੋਂ ਅਹੰਕਾਰ ਦੂਰ ਨਹੀਂ ਹੁੰਦਾ। ਅਹੰਕਾਰ ਵਿਚ ਪੈ ਕੇ ਖ਼ੁਆਰ ਹੁੰਦੇ ਹਾਂ ॥੭॥
 
भुलण विचि कीआ सभु कोई करता आपि न भुलै ॥
Bẖulaṇ vicẖ kī▫ā sabẖ ko▫ī karṯā āp na bẖulai.
Everyone makes mistakes; only the Creator does not make mistakes.
ਹਰ ਜਣਾ ਗਲਤੀ ਕਰਦਾ ਹੈ, ਕੇਵਲ ਰਚਨਾਹਾਰ ਖੁਦ ਕੋਈ ਗਲਤੀ ਨਹੀਂ ਕਰਦਾ।
ਸਭੁ ਕੋਈ = ਹਰੇਕ ਜੀਵ।ਕਰਤਾਰ ਆਪ ਕਦੇ ਗ਼ਲਤੀ ਨਹੀਂ ਖਾਂਦਾ ਪਰ ਹਰੇਕ ਜੀਵ ਜੋ ਉਸ ਨੇ ਪੈਦਾ ਕੀਤਾ ਹੈ ਭੁੱਲਾਂ ਵਿਚ ਫਸਦਾ ਰਹਿੰਦਾ ਹੈ।
 
नानक सचि नामि निसतारा को गुर परसादि अघुलै ॥८॥४॥
Nānak sacẖ nām nisṯārā ko gur parsāḏ agẖulai. ||8||4||
O Nanak, salvation comes through the True Name. By Guru's Grace, one is released. ||8||4||
ਨਾਨਕ ਕਲਿਆਣ ਸਤਿਨਾਮ ਦੇ ਰਾਹੀਂ ਪਰਾਪਤ ਹੁੰਦੀ ਹੈ। ਗੁਰਾਂ ਦੀ ਦਇਆ ਦੁਆਰਾ, ਕੋਈ ਵਿਰਲਾ ਹੀ ਬੰਦਖਲਾਸ ਹੁੰਦਾ ਹੈ।
ਨਿਸਤਾਰਾ = ਵਿਕਾਰਾਂ ਤੋਂ ਖ਼ਲਾਸੀ। ਪਰਸਾਦਿ = ਕਿਰਪਾ ਨਾਲ। ਅਘੁਲੈ = ਖ਼ਲਾਸੀ ਪ੍ਰਾਪਤ ਕਰਦਾ ਹੈ ॥੮॥੪॥ਹੇ ਨਾਨਕ! ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਵਿਚ ਜੁੜਿਆਂ ਇਹਨਾਂ ਭੁੱਲਾਂ ਤੋਂ ਬਚ ਸਕੀਦਾ ਹੈ। ਗੁਰੂ ਦੀ ਕਿਰਪਾ ਨਾਲ ਹੀ ਕੋਈ ਵਿਰਲਾ ਜੀਵ ਕੁਰਾਹੇ ਪੈਣ ਤੋਂ ਬਚਦਾ ਹੈ ॥੮॥੪॥
 
प्रभाती महला १ ॥
Parbẖāṯī mėhlā 1.
Prabhaatee, First Mehl:
ਪ੍ਰਭਾਤੀ ਪਹਿਲੀ ਪਾਤਿਸ਼ਾਹੀ।
xxx
 
आखणा सुनणा नामु अधारु ॥
Ākẖ▫ṇā sunṇā nām aḏẖār.
To chant and listen to the Naam, the Name of the Lord, is my Support.
ਨਾਮ ਦਾ ਉਚਾਰਨ ਅਤੇ ਸ੍ਰਵਨ ਕਰਨਾ ਮੇਰਾ ਆਸਰਾ ਹੈ,
ਅਧਾਰੁ = ਆਸਰਾ।ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਸੁਣਨ ਸੁਣਾਨ ਨੂੰ ਆਪਣੇ ਆਤਮਕ ਜੀਵਨ ਦਾ ਸਹਾਰਾ ਬਣਾ ਲਿਆ ਹੈ,
 
धंधा छुटकि गइआ वेकारु ॥
Ḏẖanḏẖā cẖẖutak ga▫i▫ā vekār.
Worthless entanglements are ended and gone.
ਅਤੇ ਮੈਂ ਹੁਣ ਫਜੂਲ ਕੰਮਾਂ ਤੋਂ ਖਲਾਸੀ ਪਾ ਗਿਆ ਹਾਂ।
ਵੇਕਾਰੁ = ਵਿਅਰਥ।ਉਸ ਦੀ ਮਾਇਆ ਦੀ ਖ਼ਾਤਰ ਹਰ ਵੇਲੇ ਦੀ ਵਿਅਰਥ ਦੌੜ-ਭੱਜ ਮੁੱਕ ਜਾਂਦੀ ਹੈ।
 
जिउ मनमुखि दूजै पति खोई ॥
Ji▫o manmukẖ ḏūjai paṯ kẖo▫ī.
The self-willed manmukh, caught in duality, loses his honor.
ਜਿਸ ਤਰ੍ਹਾਂ ਇਕ ਮਨਮਤੀਆਂ ਦਵੈਤ-ਭਾਵ ਅੰਦਰ ਆਪਣੀ ਇਜਤ ਗੁਆ ਲੈਂਦਾ ਹੈ,
ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਦੂਜੈ = ਪ੍ਰਭੂ ਤੋਂ ਬਿਨਾ ਕਿਸੇ ਹੋਰ ਆਸਰੇ ਦੀ ਝਾਕ ਵਿਚ। ਪਤਿ = ਇੱਜ਼ਤ।ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਬੰਦਾ ਪਰਮਾਤਮਾ ਤੋਂ ਬਿਨਾ ਹੋਰ ਹੋਰ ਆਸਰੇ ਦੀ ਝਾਕ ਵਿਚ (ਦੌੜ-ਭੱਜ ਕਰਦਾ) ਹੈ ਤੇ ਇੱਜ਼ਤ ਗਵਾ ਲੈਂਦਾ ਹੈ।
 
बिनु नावै मै अवरु न कोई ॥१॥
Bin nāvai mai avar na ko▫ī. ||1||
Except for the Name, I have no other at all. ||1||
ਉਸ ਦੇ ਵਿਪਰੀਤ, ਪ੍ਰਭੂ ਦੇ ਨਾਮ ਬਾਝੋਂ, ਮੇਰਾ ਹੋਰ ਕਿਸੇ ਨਾਲ ਪਿਆਰ ਨਹੀਂ।
xxx ॥੧॥(ਹੇ ਮੇਰੇ ਮਨ!) ਮੈਨੂੰ ਤਾਂ ਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਹੋਰ ਆਸਰਾ ਨਹੀਂ ਸੁੱਝਦਾ ॥੧॥
 
सुणि मन अंधे मूरख गवार ॥
Suṇ man anḏẖe mūrakẖ gavār.
Listen, O blind, foolish, idiotic mind.
ਤੂੰ ਕੰਨ ਕਰ ਹੇ ਮੇਰੀ ਅੰਨ੍ਹੀ ਮੂੜ੍ਹ ਤੇ ਬੇਸਮਝ ਜਿੰਦੜੀਏ!
ਮਨ ਗਵਾਰ = ਹੇ ਅਮੋੜ ਮਨ!ਹੇ (ਮਾਇਆ ਦੇ ਮੋਹ ਵਿਚ) ਅੰਨ੍ਹੇ ਹੋਏ ਮਨ! ਹੇ ਮੂਰਖ ਮਨ! ਹੇ ਅਮੋੜ ਮਨ! ਸੁਣ,
 
आवत जात लाज नही लागै बिनु गुर बूडै बारो बार ॥१॥ रहाउ ॥
Āvaṯ jāṯ lāj nahī lāgai bin gur būdai bāro bār. ||1|| rahā▫o.
Aren't you ashamed of your comings and goings in reincarnation? Without the Guru, you shall drown, over and over again. ||1||Pause||
ਆਉਣ ਅਤੇ ਜਾਣ ਵਿੱਚ ਤੈਨੂੰ ਸ਼ਰਮ ਨਹੀਂ ਆਉਂਦੀ। ਗੁਰਾਂ ਦੇ ਬਗੈਰ, ਤੂੰ ਮੁੜ ਮੁੜ ਕੇ ਡੁਬਦੀ ਰਹੇਗੀ। ਠਹਿਰਾਉ।
ਲਾਜ ਨਹੀ ਲਾਗੈ = ਸ਼ਰਮ ਨਹੀਂ ਆਉਂਦੀ। ਬਾਰੋ ਬਾਰੋ = ਮੁੜ ਮੁੜ ॥੧॥ ਰਹਾਉ ॥(ਜੇਹੜਾ ਬੰਦਾ ਮਾਇਆ ਦੇ ਮੋਹ ਵਿਚ ਅੰਨ੍ਹਾ ਹੋ ਜਾਂਦਾ ਹੈ, ਤੇ ਮੁੜ ਮੁੜ ਮਾਇਆ ਦੇ ਮੋਹ ਵਿਚ ਫਸਣੋਂ ਮੁੜਦਾ ਨਹੀਂ, ਉਸ ਨੂੰ ਨਿਰੀ) ਮਾਇਆ ਦੀ ਖ਼ਾਤਰ ਦੌੜ-ਭੱਜ ਕਰਨ ਵਿਚ ਕੋਈ ਸ਼ਰਮ ਮਹਿਸੂਸ ਨਹੀਂ ਹੁੰਦੀ। ਗੁਰੂ ਦੀ ਸਰਨ ਤੋਂ ਵਾਂਜਿਆਂ ਰਹਿ ਕੇ ਉਹ ਮੁੜ ਮੁੜ ਮਾਇਆ ਦੇ ਮੋਹ ਵਿਚ ਹੀ ਡੁੱਬਦਾ ਹੈ (ਹੇ ਮਨ! ਚੇਤਾ ਰੱਖ ਤੂੰ ਭੀ ਐਸਾ ਹੀ ਨਿਲੱਜ ਹੋ ਜਾਵੇਂਗਾ) ॥੧॥ ਰਹਾਉ ॥
 
इसु मन माइआ मोहि बिनासु ॥
Is man mā▫i▫ā mohi binās.
This mind is ruined by its attachment to Maya.
ਧਨ-ਦੌਲਤ ਦਾ ਪਿਆਰ ਇਸ ਜਿੰਦੜੀ ਨੂੰ ਤਬਾਹ ਕਰ ਦਿੰਦਾ ਹੈ।
ਮੋਹਿ = ਮੋਹ ਵਿਚ। ਬਿਨਾਸੁ = ਆਤਮਕ ਮੌਤ।ਮਾਇਆ ਦੇ ਮੋਹ ਵਿਚ (ਫਸ ਕੇ) ਇਸ ਮਨ ਦੀ ਆਤਮਕ ਮੌਤ ਹੋ ਜਾਂਦੀ ਹੈ।
 
धुरि हुकमु लिखिआ तां कहीऐ कासु ॥
Ḏẖur hukam likẖi▫ā ṯāʼn kahī▫ai kās.
The Command of the Primal Lord is pre-ordained. Before whom should I cry?
ਜਦ ਪ੍ਰਭੂ ਦੀ ਰਜਾ ਹੀ ਐਸ ਤਰ੍ਹਾਂ ਲਿਖੀ ਹੋਈ ਹੈ, ਤਦ ਮੈਂ ਕੀਹਦੇ ਮੂਹਰੇ ਪੁਕਾਰ ਕਰਾਂ?
ਕਾਸੁ = ਕਿਸ ਨੂੰ?(ਪਰ ਜੀਵ ਦੇ ਕੀਹ ਵੱਸ?) ਜਦੋਂ ਧੁਰੋਂ ਹੀ ਇਹ ਹੁਕਮ ਚਲਿਆ ਆ ਰਿਹਾ ਹੈ ਤਾਂ ਕਿਸੇ ਹੋਰ ਅੱਗੇ ਪੁਕਾਰ ਭੀ ਨਹੀਂ ਕੀਤੀ ਜਾ ਸਕਦੀ (ਭਾਵ, ਮਾਇਆ ਦਾ ਮੋਹ ਆਤਮਕ ਮੌਤ ਦਾ ਕਾਰਨ ਬਣਦਾ ਹੈ-ਇਹ ਨਿਯਮ ਅਟੱਲ ਹੈ, ਇਸ ਨੂੰ ਕੋਈ ਉਲੰਘ ਨਹੀਂ ਸਕਦਾ)।
 
गुरमुखि विरला चीन्है कोई ॥
Gurmukẖ virlā cẖīnĥai ko▫ī.
Only a few, as Gurmukh, understand this.
ਕੋਈ ਟਾਵਾਂ ਟੱਲਾ ਹੀ ਗੁਰਾਂ ਦੀ ਦਇਆ ਦੁਆਰਾ, ਆਪਣੇ ਪ੍ਰਭੂ ਨੂੰ ਅਨੁਭਵ ਕਰਦਾ ਹੈ।
ਚੀਨ੍ਹ੍ਹੈ = ਪਛਾਣਦਾ ਹੈ।ਕੋਈ ਵਿਰਲਾ ਬੰਦਾ ਗੁਰੂ ਦੀ ਸਰਨ ਪੈ ਕੇ ਸਮਝਦਾ ਹੈ,
 
नाम बिहूना मुकति न होई ॥२॥
Nām bihūnā mukaṯ na ho▫ī. ||2||
Without the Naam, no one is liberated. ||2||
ਨਾਮ ਦੇ ਬਗੈਰ, ਇਨਸਾਨ ਦੀ ਕਲਿਆਣ ਨਹੀਂ ਹੁੰਦੀ।
xxx ॥੨॥ਕਿ ਪ੍ਰਭੂ ਦੇ ਨਾਮ ਤੋਂ ਬਿਨਾ ਮਾਇਆ ਦੇ ਮੋਹ ਤੋਂ ਖ਼ਲਾਸੀ ਨਹੀਂ ਹੋ ਸਕਦੀ ॥੨॥
 
भ्रमि भ्रमि डोलै लख चउरासी ॥
Bẖaram bẖaram dolai lakẖ cẖa▫urāsī.
People wander lost, staggering and stumbling through 8.4 million incarnations.
ਪ੍ਰਾਣੀ ਚੁਰਾਸੀ ਲੱਖ ਜੂਨੀਆਂ ਅੰਦਰ ਭਟਕਦਾ, ਭਟਕਦਾ ਅਤੇ ਡਿਕਡੋਲੇ ਖਾਂਦਾ ਹੈ।
ਭ੍ਰਮਿ = ਭਟਕ ਕੇ।ਮਾਇਆ ਦੇ ਮੋਹ ਵਿਚ ਭਟਕ ਭਟਕ ਕੇ ਜੀਵ ਚੌਰਾਸੀ ਲੱਖ ਜੂਨਾਂ ਦੇ ਗੇੜ ਵਿਚ ਧੱਕੇ ਖਾਂਦਾ ਫਿਰਦਾ ਹੈ।
 
बिनु गुर बूझे जम की फासी ॥
Bin gur būjẖe jam kī fāsī.
Without knowing the Guru, they cannot escape the noose of Death.
ਗੁਰਾਂ ਨੂੰ ਜਾਣਨ ਦੇ ਬਾਝੋਂ, ਉਹ ਯਮ ਦੀ ਫਾਹੀ ਵਿੱਚ ਜਾ ਫਸਦਾ ਹੈ।
xxxਗੁਰੂ ਤੋਂ ਬਿਨਾ ਸਹੀ ਜੀਵਨ-ਰਾਹ ਨਹੀਂ ਸਮਝਦਾ ਤੇ ਜਮ ਦੀ ਫਾਹੀ (ਇਸ ਦੇ ਗਲ ਵਿਚ ਪਈ ਰਹਿੰਦੀ ਹੈ)।
 
इहु मनूआ खिनु खिनु ऊभि पइआलि ॥
Ih manū▫ā kẖin kẖin ūbẖ pa▫i▫āl.
This mind, from one moment to the next, goes from the heavens to the underworld.
ਇਹ ਮਨ ਇਕ ਮੁਹਤ ਵਿੱਚ ਅਕਾਸ਼ ਵਿੱਚ ਉਡਦਾ ਹੈ ਤੇ ਹੋਰਸ ਮੁਹਤ ਵਿੱਚ ਪਾਤਾਲ ਅੰਦਰ ਧਸ ਜਾਂਦਾ ਹੈ।
ਊਭਿ = ਉੱਚਾ, ਆਕਾਸ਼ ਵਿਚ। ਪਇਆਲ = ਪਤਾਲ ਵਿਚ।(ਮਾਇਆ ਦੇ ਅਸਰ ਵਿਚ) ਇਹ ਮਨ ਕਦੇ ਆਕਾਸ਼ ਵਿਚ ਜਾ ਚੜ੍ਹਦਾ ਹੈ ਕਦੇ ਪਾਤਾਲ ਵਿਚ ਡਿੱਗ ਪੈਂਦਾ ਹੈ।
 
गुरमुखि छूटै नामु सम्हालि ॥३॥
Gurmukẖ cẖẖūtai nām samĥāl. ||3||
The Gurmukh contemplates the Naam, and is released. ||3||
ਗੁਰਾਂ ਦੀ ਦਇਆ ਦੁਆਰਾ, ਕੇਵਲ ਸਾਈਂ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਹੀ ਇਹ ਬੰਦ-ਖਲਾਸ ਹੁੰਦਾ ਹੈ।
xxx ॥੩॥ਜੇਹੜਾ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ ਉਹ ਪਰਮਾਤਮਾ ਦਾ ਨਾਮ ਸਿਮਰ ਕੇ ਇਸ ਗੇੜ ਵਿਚੋਂ ਬਚ ਨਿਕਲਦਾ ਹੈ ॥੩॥
 
आपे सदे ढिल न होइ ॥
Āpe saḏe dẖil na ho▫e.
When God sends His Summons, there is no time to delay.
ਜਦ ਸੁਆਮੀ ਪ੍ਰਾਣੀ ਨੂੰ ਬਲਾ ਘਲਦਾ ਹੈ, ਉਹ ਚਿਰ ਨਹੀਂ ਲਾ ਸਕਦਾ।
xxxਜਿਸ ਮਨੁੱਖ ਨੂੰ ਪ੍ਰਭੂ ਆਪ ਹੀ (ਆਪਣੇ ਚਰਨਾਂ ਵਿਚ ਜੁੜਨ ਲਈ) ਸੱਦਦਾ ਹੈ ਉਸ ਨੂੰ ਮਿਲਦਿਆਂ ਚਿਰ ਨਹੀਂ ਲੱਗਦਾ,
 
सबदि मरै सहिला जीवै सोइ ॥
Sabaḏ marai sahilā jīvai so▫e.
When one dies in the Word of the Shabad, he lives in peace.
ਜੋ ਗੁਰਾਂ ਦੀ ਬਾਣੀ ਰਾਹੀਂ ਮਰ ਵੰਞਦਾ ਹੈ, ਉਹ ਆਰਾਮ ਅੰਦਰ ਜੀਉਂਦਾ ਹੈ।
ਸਹਿਲਾ = ਸੌਖਾ।ਉਹ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਮਾਇਆ ਦੇ ਮੋਹ ਵਲੋਂ ਮਰ ਜਾਂਦਾ ਹੈ (ਭਾਵ, ਮਾਇਆ ਉਸ ਉਤੇ ਪ੍ਰਭਾਵ ਨਹੀਂ ਪਾ ਸਕਦੀ) ਤੇ ਉਹ ਬੜਾ ਸੌਖਾ ਜੀਵਨ ਗੁਜ਼ਾਰਦਾ ਹੈ।
 
बिनु गुर सोझी किसै न होइ ॥
Bin gur sojẖī kisai na ho▫e.
Without the Guru, no one understands.
ਗੁਰਾਂ ਦੇ ਬਗੈਰ ਕਿਸੇ ਨੂੰ ਭੀ ਸੱਚੀ ਸਮਝ ਪਰਾਪਤ ਨਹੀਂ ਹੁੰਦੀ।
xxxਗੁਰੂ ਦੀ ਸਰਨ ਪੈਣ ਤੋਂ ਬਿਨਾ ਕਿਸੇ ਨੂੰ ਆਤਮਕ ਜੀਵਨ ਦੀ ਸਮਝ ਨਹੀਂ ਪੈਂਦੀ।
 
आपे करै करावै सोइ ॥४॥
Āpe karai karāvai so▫e. ||4||
The Lord Himself acts, and inspires all to act. ||4||
ਉਹ, ਸਾਂਈ, ਖੁਦ ਹੀ ਕਰਦਾ ਅਤੇ ਕਰਾਉਂਦਾ ਹੈ।
xxx ॥੪॥(ਗੁਰੂ ਨਾਲ ਭੀ ਪ੍ਰਭੂ ਆਪ ਹੀ ਮਿਲਾਂਦਾ ਹੈ) ਪ੍ਰਭੂ ਆਪ ਹੀ ਇਹ ਸਭ ਕੁਝ ਕਰਦਾ ਹੈ ਤੇ ਜੀਵਾਂ ਪਾਸੋਂ ਕਰਾਂਦਾ ਹੈ ॥੪॥
 
झगड़ु चुकावै हरि गुण गावै ॥
Jẖagaṛ cẖukẖāvai har guṇ gāvai.
Inner conflict comes to an end, singing the Glorious Praises of the Lord.
ਜੇਕਰ ਬੰਦੇ ਦਾ ਅੰਦਰੂਨੀ ਬਖੈੜਾ ਮੁਕ ਜਾਵੇ ਤਾਂ ਉਹ ਸਾਈਂ ਦਾ ਜੱਸ ਗਾਇਨ ਕਰਦਾ ਹੈ,
xxxਜਿਸ ਮਨੁੱਖ ਦਾ ਮਾਇਆ ਦੇ ਮੋਹ ਦਾ ਲੰਮਾ ਗੇੜ ਪ੍ਰਭੂ ਮੁਕਾਂਦਾ ਹੈ ਉਹ ਮਨੁੱਖ ਪ੍ਰਭੂ ਦੇ ਗੁਣ ਗਾਂਦਾ ਹੈ,
 
पूरा सतिगुरु सहजि समावै ॥
Pūrā saṯgur sahj samāvai.
Through the Perfect True Guru, one is intuitively absorbed into the Lord.
ਅਤੇ ਪੂਰਨ ਸੱਚੇ ਗੁਰਾਂ ਦੇ ਰਾਹੀਂ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ।
ਸਹਿਜ = ਆਤਮਕ ਅਡੋਲਤਾ ਵਿਚ।ਪੂਰਾ ਗੁਰੂ ਉਸ ਦੇ ਸਿਰ ਉਤੇ ਰਾਖਾ ਬਣਦਾ ਹੈ ਤੇ ਉਹ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ।
 
इहु मनु डोलत तउ ठहरावै ॥
Ih man dolaṯ ṯa▫o ṯẖėhrāvai.
This wobbling, unsteady mind is stabilized,
ਕੇਵਲ ਤਾਂ ਹੀ ਇਹ ਡੋਲਦਾ ਹੋਇਆ ਮਨੂਆ ਅਸਥਿਰ ਹੁੰਦਾ ਹੈ।
xxxਤਦੋਂ ਮਨੁੱਖ ਦਾ ਇਹ ਮਨ ਮਾਇਆ ਪਿੱਛੇ ਭਟਕਣੋਂ ਹਟ ਜਾਂਦਾ ਹੈ,
 
सचु करणी करि कार कमावै ॥५॥
Sacẖ karṇī kar kār kamāvai. ||5||
and one lives the lifestyle of true actions. ||5||
ਅਤੇ ਫਿਰ ਇਨਸਾਨ ਸੱਚੀ ਜੀਵਨ ਰਹੁ-ਰੀਤੀ ਦੇ ਕੰਮ ਕਰਦਾ ਅਤੇ ਕਮਾਉਂਦਾ ਹੈ।
ਸਚੁ = ਸਦਾ-ਥਿਰ ਪਰਮਾਤਮਾ ਦੇ ਨਾਮ ਦਾ ਸਿਮਰਨ ॥੫॥ਤਦੋਂ ਮਨੁੱਖ ਸਦਾ-ਥਿਰ ਨਾਮ ਦੇ ਸਿਮਰਨ ਨੂੰ ਆਪਣਾ ਕਰਤੱਬ ਜਾਣ ਕੇ ਸਿਮਰਨ ਦੀ ਕਾਰ ਕਰਦਾ ਹੈ ॥੫॥
 
अंतरि जूठा किउ सुचि होइ ॥
Anṯar jūṯẖā ki▫o sucẖ ho▫e.
If someone is false within his own self, then how can he be pure?
ਜੇਕਰ ਬੰਦੇ ਦਾ ਮਨ ਮਲੀਨ ਹੈ, ਉਹ ਕਿਸ ਤਰ੍ਹਾਂ ਪਵਿੱਤਰ ਹੋ ਸਕਦਾ ਹੈ?
ਸੁਚਿ = ਪਵਿਤ੍ਰਤਾ।ਪਰ ਜਿਸ ਮਨੁੱਖ ਦਾ ਮਨ (ਵਿਕਾਰਾਂ ਨਾਲ) ਮੈਲਾ ਹੋ ਚੁਕਾ ਹੋਵੇ ਉਸ ਦੇ ਅੰਦਰ (ਬਾਹਰਲੇ ਇਸ਼ਨਾਨ ਆਦਿਕ ਨਾਲ) ਪਵਿਤ੍ਰਤਾ ਨਹੀਂ ਆ ਸਕਦੀ।
 
सबदी धोवै विरला कोइ ॥
Sabḏī ḏẖovai virlā ko▫e.
How rare are those who wash with the Shabad.
ਕੋਈ ਟਾਵਾ ਟੱਲਾ ਜਣਾ ਹੀ ਨਾਮ ਦੇ ਨਾਮ ਆਪਣੀ ਅੰਦਰਲੀ ਮੈਲ ਨੂੰ ਧੋਦਾਂ ਹੈ।
ਕੋਇ = ਕੋਇ ਵਿਰਲਾ।ਕੋਈ ਵਿਰਲਾ ਮਨੁੱਖ ਗੁਰੂ ਦੇ ਸ਼ਬਦ ਨਾਲ ਹੀ (ਮਨ ਨੂੰ) ਸਾਫ਼ ਕਰਦਾ ਹੈ।
 
गुरमुखि कोई सचु कमावै ॥
Gurmukẖ ko▫ī sacẖ kamāvai.
How rare are those who, as Gurmukh, live the Truth.
ਹਾਂ ਕੋਈ ਵਿਰਲਾ ਜਣਾ ਹੀ ਗੁਰਾਂ ਦੀ ਦਇਆ ਦੁਆਰਾ ਸੱਚ ਦੀ ਕਮਾਈ ਕਰਦਾ ਹੈ;
xxxਕੋਈ ਵਿਰਲਾ ਹੀ ਗੁਰੂ ਦੀ ਸਰਨ ਪੈ ਕੇ ਸਦਾ-ਥਿਰ ਨਾਮ ਨੂੰ ਸਿਮਰਨ ਦੀ ਕਾਰ ਕਰਦਾ ਹੈ,
 
आवणु जाणा ठाकि रहावै ॥६॥
Āvaṇ jāṇā ṯẖāk rahāvai. ||6||
Their comings and goings in reincarnation are over and done. ||6||
ਤਦ ਉਸ ਦੇ ਆਉਣੇ ਅਤੇ ਜਾਣੇ ਮੁਕ ਅਤੇ ਰੁਕ ਜਾਂਦੇ ਹਨ।
ਠਾਕਿ = ਰੋਕ ਕੇ ॥੬॥ਤੇ ਆਪਣੇ ਮਨ ਦੀ ਭਟਕਣਾ ਨੂੰ ਰੋਕ ਰੱਖਦਾ ਹੈ ॥੬॥