Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

असथिरु जो मानिओ देह सो तउ तेरउ होइ है खेह ॥
Asthir jo māni▫o ḏeh so ṯa▫o ṯera▫o ho▫e hai kẖeh.
You believed that this body was permanent, but it shall turn to dust.
ਉਹ ਆਪਣਾ ਸਰੀਰ, ਜਿਸ ਨੂੰ ਤੂੰ ਸਦੀਵੀ ਸਥਿਰ ਮੰਨਦਾ ਹੈ, ਮਿੱਟੀ ਹੋ ਜਾਉਗਾ।
ਅਸਥਿਰੁ = ਸਦਾ ਕਾਇਮ ਰਹਿਣ ਵਾਲਾ। ਜੋ ਦੇਹ = ਜਿਹੜਾ ਸਰੀਰ। ਮਾਨਿਓ = ਤੂੰ ਮੰਨੀ ਬੈਠਾ ਹੈਂ। ਤਉ = ਤਾਂ। ਹੋਇ ਹੈ = ਹੋ ਜਾਇਗਾ। ਖੇਹਿ = ਮਿੱਟੀ, ਸੁਆਹ।ਜਿਸ (ਆਪਣੇ) ਸਰੀਰ ਨੂੰ ਤੂੰ ਸਦਾ ਕਾਇਮ ਰਹਿਣ ਵਾਲਾ ਸਮਝੀ ਬੈਠਾ ਹੈਂ, ਤੇਰਾ ਉਹ (ਸਰੀਰ) ਤਾਂ (ਜ਼ਰੂਰ) ਸੁਆਹ ਹੋ ਜਾਇਗਾ।
 
किउ न हरि को नामु लेहि मूरख निलाज रे ॥१॥
Ki▫o na har ko nām lehi mūrakẖ nilāj re. ||1||
Why don't you chant the Name of the Lord, you shameless fool? ||1||
ਤੂੰ ਕਿਉਂ ਸੁਆਮੀ ਦਾ ਨਾਮ ਦਾ ਉਚਾਰਨ ਨਹੀਂ ਕਰਦਾ, ਹੇ ਬੇਸਮਝ ਬੇਵਕੂਫ?
ਕੋ = ਦਾ। ਕਿਉ ਨ ਲੇਹਿ = ਤੂੰ ਕਿਉਂ ਨਹੀ ਜਪਦਾ? (ਲੇਹਿਂ)। ਮੂਰਖ ਨਿਲਾਜ ਰੇ = ਹੇ ਮੂਰਖ! ਹੇ ਬੇ-ਸ਼ਰਮ! ॥੧॥ਹੇ ਮੂਰਖ! ਹੇ ਬੇ-ਸ਼ਰਮ! ਤੂੰ ਕਿਉਂ ਪਰਮਾਤਮਾ ਦਾ ਨਾਮ ਨਹੀਂ ਜਪਦਾ? ॥੧॥
 
राम भगति हीए आनि छाडि दे तै मन को मानु ॥
Rām bẖagaṯ hī▫e ān cẖẖād ḏe ṯai man ko mān.
Let devotional worship of the Lord enter into your heart, and abandon the intellectualism of your mind.
ਪ੍ਰਭੂ ਦੀ ਪ੍ਰੇਮਮਈ ਸੇਵਾ ਨੂੰ ਤੂੰ ਆਪਣੇ ਮਨ ਅੰਦਰ ਲਿਆ ਅਤੇ ਆਪਣੇ ਮਨੂਏ ਦੀ ਹੰਗਤਾ ਨੂੰ ਤਿਆਗ ਦੇ।
ਹੀਏ = ਹਿਰਦੇ ਵਿਚ! ਆਨਿ = ਲਿਆ ਰੱਖ। ਤੈ = ਤੂੰ। ਕੋ = ਦਾ। ਮਾਨੁ = ਅਹੰਕਾਰ।(ਆਪਣੇ) ਮਨ ਦਾ ਅਹੰਕਾਰ ਛੱਡ ਦੇਹ, ਪਰਮਾਤਮਾ ਦੀ ਭਗਤੀ (ਆਪਣੇ) ਹਿਰਦੇ ਵਿਚ ਵਸਾ ਲੈ!
 
नानक जन इह बखानि जग महि बिराजु रे ॥२॥४॥
Nānak jan ih bakẖān jag mėh birāj re. ||2||4||
O Servant Nanak, this is the way to live in the world. ||2||4||
ਨੌਕਰ ਨਾਨਕ ਆਖਦਾ ਹੈ, ਇਸ ਤਰ੍ਹਾਂ ਤੂੰ ਇਸ ਸੰਸਾਰ ਅੰਦਰ ਆਪਣੀ ਦਿਨ ਕਟੀ ਕਰ ਹੇ ਪ੍ਰਾਣੀ!
ਬਖਾਨਿ = ਬਖਾਨੈ, ਆਖਦਾ ਹੈ। ਮਹਿ = ਵਿਚ। ਬਿਰਾਜੁ = ਰੌਸ਼ਨ ਹੋ, ਚੰਗਾ ਜੀਵਨ ਜੀਉ ॥੨॥੪॥ਦਾਸ ਨਾਨਕ (ਤੈਨੂੰ ਮੁੜ ਮੁੜ) ਇਹ ਗੱਲ ਹੀ ਆਖਦਾ ਹੈ ਕਿ ਇਹੋ ਜਿਹਾ ਸੁਚੱਜਾ ਜੀਵਨ ਜੀਉ! ॥੨॥੪॥
 
ੴ सति नामु करता पुरखु निरभउ निरवैरु अकाल मूरति अजूनी सैभं गुर प्रसादि ॥
Ik▫oaʼnkār saṯ nām karṯā purakẖ nirbẖa▫o nirvair akāl mūraṯ ajūnī saibẖaʼn gur parsāḏ.
One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਉ ਰਚਣਹਾਰ ਉਸ ਦੀ ਵਿਅਕਤੀ ਅਤੇ ਅਮਰ ਉਸ ਦਾ ਸਰੂਪ। ਉਹ ਡਰ-ਰਹਿਤ, ਦੁਸ਼ਮਨੀ-ਰਹਿਤ, ਅਜਨਮਾ ਅਤੇ ਸਵੈ-ਪ੍ਰਕਾਸ਼ਵਾਨ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
xxxਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
 
सलोक सहसक्रिती महला १ ॥
Salok sėhaskiriṯī mėhlā 1.
Shalok Sehskritee, First Mehl:
ਸਲੋਕ ਸਹਸਕ੍ਰਿਤੀ, ਪਹਿਲੀ ਪਾਤਿਸ਼ਾਹੀ।
xxx ***ਗੁਰੂ ਨਾਨਕਦੇਵ ਜੀ ਦੇ ਸਹਸਕ੍ਰਿਤੀ ਸਲੋਕ।
 
पड़्हि पुस्तक संधिआ बादं ॥
Paṛĥ pusṯak sanḏẖi▫ā bāḏaʼn.
You study the scriptures, say your prayers and argue;
ਤੁਸੀਂ ਪੋਥੀਆਂ ਵਾਚਦੇ ਹੋ, ਤ੍ਰਿਕਾਲਾਂ ਦੀ ਪ੍ਰਾਰਥਨਾ ਅਤੇ ਬਹਿਸ ਕਰਦੇ ਹੋ,
ਪੁਸ੍ਤਕ = ਵੇਦ ਸ਼ਾਸਤ੍ਰ ਆਦਿਕ ਧਰਮ-ਪੁਸਤਕ। ਸੰਧਿਆ = (संध्या = The morning, noon and evening prayers of a Brahmin) ਬ੍ਰਾਹਮਣ ਦਾ ਤਿੰਨ ਵੇਲਿਆਂ ਦਾ ਪੂਜਾ-ਪਾਠ। ਬਾਦੰ = ਚਰਚਾ (वाद)।ਪੰਡਿਤ (ਵੇਦ ਆਦਿਕ ਧਾਰਮਿਕ) ਪੁਸਤਕਾਂ ਪੜ੍ਹ ਕੇ ਸੰਧਿਆ ਕਰਦਾ ਹੈ, ਅਤੇ (ਹੋਰਨਾਂ ਨਾਲ) ਚਰਚਾ ਕਰਦਾ ਹੈ,
 
सिल पूजसि बगुल समाधं ॥
Sil pūjas bagul samāḏẖaʼn.
you worship stones and sit like a crane, pretending to meditate.
ਪੱਥਰ ਪੂਜਦੇ ਹੋ ਅਤੇ ਬਗ ਦੀ ਤਰ੍ਹਾਂ ਤਾੜੀ ਲਾਉਂਦੇ ਹੋ।
ਸਿਲ = ਪੱਥਰ ਦੀ ਮੂਰਤੀ।ਮੂਰਤੀ ਪੂਜਦਾ ਹੈ ਅਤੇ ਬਗਲੇ ਵਾਂਗ ਸਮਾਧੀ ਲਾਂਦਾ ਹੈ;
 
मुखि झूठु बिभूखन सारं ॥
Mukẖ jẖūṯẖ bibẖūkẖan sāraʼn.
You speak lies and well-ornamented falsehood,
ਆਪਣੇ ਮੂੰਹ ਨਾਲ ਤੁਸੀਂ ਸ੍ਰੇਸ਼ਟ ਗਹਿਣਿਆਂ ਵਰਗਾ ਕੂੜ ਬੋਲਦੇ ਹੋ,
ਬਿਭੂਖਣ = (विभुषण) ਗਹਣੇ। ਸਾਰੰ = ਸ੍ਰੇਸ਼ਟ।ਮੁਖੋਂ ਝੂਠ ਬੋਲਦਾ ਹੈ (ਪਰ ਉਸ ਝੂਠ ਨੂੰ) ਬੜੇ ਸੋਹਣੇ ਗਹਣਿਆਂ ਵਾਂਗ ਸੋਹਣਾ ਕਰ ਕੇ ਵਿਖਾਲਦਾ ਹੈ;
 
त्रैपाल तिहाल बिचारं ॥
Ŧaraipāl ṯihāl bicẖāraʼn.
and recite your daily prayers three times a day.
ਅਤੇ ਤਿੰਨ ਪੈਰਾਂ ਵਾਲੀ ਗਾਇਤਰੀ ਦਾ ਦਿਨ ਵਿੱਚ ਤਿੰਨ ਵਾਰੀ ਪਾਠ ਕਰਦੇ ਹੋ।
ਤ੍ਰੈਪਾਲ = ਤਿੰਨ ਪਾਲਾਂ ਵਾਲੀ, ਗਾਯਤ੍ਰੀ ਮੰਤ੍ਰ। ਤਿਹਾਲ = ਤ੍ਰਿਹ ਕਾਲ, ਤਿੰਨ ਵੇਲੇ।(ਹਰ ਰੋਜ਼) ਤਿੰਨ ਵੇਲੇ ਗਾਯਤ੍ਰੀ ਮੰਤ੍ਰ ਨੂੰ ਵਿਚਾਰਦਾ ਹੈ;
 
गलि माला तिलक लिलाटं ॥
Gal mālā ṯilak lilātaʼn.
The mala is around your neck, and the sacred tilak mark is on your forehead.
ਤੁਹਾਡੀ ਗਰਦਨ ਦੁਆਲੇ ਸਿਮਰਨੀ ਹੈ, ਤੁਹਾਡੇ ਮੱਥੇ ਤੇ ਤਿਲਕ ਹੈ,
ਗਲਿ = ਗਲ ਵਿਚ। ਲਿਲਾਟੰ = (ललाटं) ਮੱਥੇ ਉਤੇ।ਗਲ ਵਿਚ ਮਾਲਾ ਰੱਖਦਾ ਹੈ, ਮੱਥੇ ਉਤੇ ਤਿਲਕ ਲਾਂਦਾ ਹੈ;
 
दुइ धोती बसत्र कपाटं ॥
Ḏu▫e ḏẖoṯī basṯar kapātaʼn.
You wear two loin cloths, and keep your head covered.
ਤੁਹਾਡੇ ਸਿਰ ਉਤੇ ਤੌਲੀਆ ਅਤੇ ਤੁਹਾਡੇ ਕੋਲ ਦੋ ਧੋਤੀਆਂ ਹਨ।
ਕਪਾਟੰ = (कपाल) ਖੋਪਰੀ, ਸਿਰ।ਸਦਾ ਦੋ ਧੋਤੀਆਂ (ਆਪਣੇ ਪਾਸ) ਰੱਖਦਾ ਹੈ, ਤੇ (ਸੰਧਿਆ ਕਰਨ ਵੇਲੇ) ਸਿਰ ਉਤੇ ਇਕ ਵਸਤ੍ਰ ਧਰ ਲੈਂਦਾ ਹੈ।
 
जो जानसि ब्रहमं करमं ॥
Jo jānas barahmaʼn karmaʼn.
If you know God and the nature of karma,
ਜੇਕਰ ਤੂੰ ਪ੍ਰਭੂ ਦੇ ਦਸਤੂਰ ਨੂੰ ਜਾਣ ਲਵੇ,
ਬ੍ਰਹਮੰ ਕਰਮੰ = ਪਰਮਾਤਮਾ ਦੀ ਭਗਤੀ ਦਾ ਕੰਮ।ਪਰ ਜੋ ਮਨੁੱਖ ਪਰਮਾਤਮਾ ਦੀ ਭਗਤੀ ਦਾ ਕੰਮ ਜਾਣਦਾ ਹੋਵੇ,
 
सभ फोकट निसचै करमं ॥
Sabẖ fokat niscẖai karmaʼn.
you know that all these rituals and beliefs are useless.
ਤਾਂ ਤੈਨੂੰ ਪਤਾ ਲਗੇਗਾ ਕਿ ਇਹ ਸਮੂਹ ਨਿਸਚੇ ਅਤੇ ਸੰਸਕਾਰ ਵਿਅਰਥ ਹਨ।
ਨਿਸਚੈ = ਜ਼ਰੂਰ, ਯਕੀਨਨ।ਤਦ ਨਿਸ਼ਚਾ ਕਰ ਕੇ ਜਾਣ ਲਵੋ ਕਿ ਉਸ ਦੇ ਵਾਸਤੇ ਇਹ ਸਾਰੇ ਕੰਮ ਫੋਕੇ ਹਨ।
 
कहु नानक निसचौ ‍िध्यावै ॥
Kaho Nānak niscẖou ḏẖi▫yāvai.
Says Nanak, meditate on the Lord with faith.
ਗੁਰੂ ਨਾਨਕ ਦੇਵ ਜੀ ਆਖਦੇ ਹਨ ਤੂੰ ਨੇਕ-ਨੀਅਤੀ ਨਾਲ ਸੁਆਮੀ ਦਾ ਸਿਮਰਨ ਕਰ।
ਨਿਸਚੌ = ਸਰਧਾ ਧਾਰ ਕੇ।ਨਾਨਕ ਆਖਦਾ ਹੈ- (ਮਨੁੱਖ) ਸਰਧਾ ਧਾਰ ਕੇ ਪਰਮਾਤਮਾ ਨੂੰ ਸਿਮਰੇ (ਕੇਵਲ ਇਹੋ ਰਸਤਾ ਲਾਭਦਾਇਕ ਹੈ, ਪਰ)
 
बिनु सतिगुर बाट न पावै ॥१॥
Bin saṯgur bāt na pāvai. ||1||
Without the True Guru, no one finds the Way. ||1||
ਸੱਚੇ ਗੁਰਾਂ ਦੇ ਬਾਝੋਂ, ਇਨਸਾਨ ਨੂੰ ਰਸਤਾ ਨਹੀਂ ਲਭਦਾ।
ਬਾਟ = (वाट) ਰਸਤਾ ॥੧॥ਇਹ ਰਸਤਾ ਸਤਿਗੁਰੂ ਤੋਂ ਬਿਨਾ ਨਹੀਂ ਲੱਭਦਾ ॥੧॥
 
निहफलं तस्य जनमस्य जावद ब्रहम न बिंदते ॥
Nihfalaʼn ṯas▫y janmas▫y jāvaḏ barahm na binḏṯe.
The mortal's life is fruitless, as long as he does not know God.
ਜਦ ਤਾਂਈ ਪ੍ਰਾਣੀ ਵਿਆਪਕ ਵਾਹਿਗੁਰੂ ਨੂੰ ਨਹੀਂ ਜਾਣਦਾ, ਉਸ ਦਾ ਮੁਨਸ਼ੀ ਜਨਮ ਨਿਸਫਲ ਹੈ।
ਨਿਹਫਲੰ = (निष्फल) ਵਿਅਰਥ। ਤਸ੍ਯ੍ਯ = ਉਸ (ਮਨੁੱਖ) ਦਾ (तस्य)। ਜਾਵਦ = ਜਿਤਨਾ ਚਿਰ (यावत्)। ਬ੍ਰਹਮ = ਪਰਮਾਤਮਾ (ਨੂੰ)। ਨ ਬਿੰਦਤੇ = ਨਹੀਂ ਜਾਣਦਾ (विद् = to know)।ਜਦ ਤਕ ਮਨੁੱਖ ਪਰਮਾਤਮਾ ਨਾਲ ਸਾਂਝ ਨਹੀਂ ਪਾਂਦਾ, ਤਦ ਤਕ ਉਸ ਦਾ (ਮਨੁੱਖਾ) ਜਨਮ ਵਿਅਰਥ ਹੈ।
 
सागरं संसारस्य गुर परसादी तरहि के ॥
Sāgraʼn sansārsa▫y gur parsādī ṯarėh ke.
Only a few, by Guru's Grace, cross over the world-ocean.
ਜਗਤ ਸਮੁੰਦਰ, ਗੁਰਾਂ ਦੀ ਦਇਆ ਦੁਆਰਾ ਵਿਚਲੇ ਹੀ ਪਾਰ ਕਰਦੇ ਹਨ।
ਸਾਗਰੰ = ਸਮੁੰਦਰ। ਸੰਸਾਰਸ੍ਯ੍ਯ = (संसारस्य) ਸੰਸਾਰ ਦਾ। ਤਰਹਿ = ਤਰਦੇ ਹਨ। ਕੇ = ਕਈ ਬੰਦੇ (कद्ध = pronoun, plural)।(ਜੋ ਮਨੁੱਖ) ਗੁਰੂ ਦੀ ਕਿਰਪਾ ਦੀ ਰਾਹੀਂ (ਪਰਮਾਤਮਾ ਨਾਲ ਸਾਂਝ ਪਾਂਦੇ ਹਨ, ਉਹ) ਅਨੇਕਾਂ ਹੀ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ।
 
करण कारण समरथु है कहु नानक बीचारि ॥
Karaṇ kāraṇ samrath hai kaho Nānak bīcẖār.
The Creator, the Cause of causes, is All-powerful. Thus speaks Nanak, after deep deliberation.
ਸਾਰੇ ਕੰਮ ਨੇਪਰੇ ਚਾੜਨ ਦੇ ਯੋਗ ਹੈ ਸੁਆਮੀ। ਗੂੜ੍ਹੀ ਸੋਚ-ਵਿਚਾਰ ਮਗਰੋਂ ਨਾਨਕ ਇਹ ਆਖਦਾ ਹੈ।
ਕਰਣ ਕਾਰਣ = ਜਗਤ ਦਾ ਮੂਲ। ਵਸਿ = ਵੱਸ ਵਿਚ।ਹੇ ਨਾਨਕ! (ਪਰਮਾਤਮਾ ਦਾ ਨਾਮ ਮੁੜ ਮੁੜ) ਆਖ, (ਪਰਮਾਤਮਾ ਦੇ ਨਾਮ ਦੀ) ਵਿਚਾਰ ਕਰ, (ਉਹ) ਜਗਤ ਦਾ ਮੂਲ (ਪਰਮਾਤਮਾ) ਸਭ ਤਾਕਤਾਂ ਦਾ ਮਾਲਕ ਹੈ।
 
कारणु करते वसि है जिनि कल रखी धारि ॥२॥
Kāraṇ karṯe vas hai jin kal rakẖī ḏẖār. ||2||
The Creation is under the control of the Creator. By His Power, He sustains and supports it. ||2||
ਰਚਨਾ ਰਚਣਹਾਰ ਦੇ ਇਖਤਿਆਰ ਵਿੱਚ ਹੈ, ਜੋ ਆਪਣੀ ਸ਼ਕਤੀ ਦੁਆਰਾ, ਇਸ ਨੂੰ ਆਸਰਾ ਦੇ ਰਿਹਾ ਹੈ।
ਕਾਰਣੁ = ਸਬਬ। ਜਿਨਿ = ਜਿਸ ਪਰਮਾਤਮਾ ਨੇ। ਕਲ = ਸੱਤਿਆ। ਰਖੀ ਧਾਰਿ = ਧਾਰ ਰੱਖੀ, ਟਿਕਾ ਰੱਖੀ ਹੈ ॥੨॥ਜਿਸ ਪ੍ਰਭੂ ਨੇ (ਜਗਤ ਵਿਚ ਆਪਣੀ) ਸੱਤਿਆ ਟਿਕਾ ਰੱਖੀ ਹੈ, ਉਸ ਕਰਤਾਰ ਦੇ ਇਖ਼ਤਿਆਰ ਵਿਚ ਹੀ (ਹਰੇਕ) ਸਬਬ ਹੈ ॥੨॥
 
जोग सबदं गिआन सबदं बेद सबदं त ब्राहमणह ॥
Jog sabḏaʼn gi▫ān sabḏaʼn beḏ sabḏaʼn ṯa barahmaṇėh.
The Shabad is Yoga, the Shabad is spiritual wisdom; the Shabad is the Vedas for the Brahmin.
ਪ੍ਰਭੂ ਦੇ ਮਿਲਾਪ ਦਾ ਮਾਰਗ ਈਸ਼ਵਰੀ-ਗਿਆਤ ਦਾ ਹੈ। ਬ੍ਰਾਹਮਣਾ ਦਾ ਮਾਰਗ ਵੇਦ ਦੇ ਰਾਹੀਂ ਹੈ।
ਸਬਦੰ = ਧਰਮ। ਸਬਦੰ ਬ੍ਰਾਹਮਣਹ = ਬ੍ਰਾਹਮਣਾਂ ਦਾ ਧਰਮ।(ਵਰਨ-ਵੰਡ ਦੇ ਵਿਤਕਰੇ ਪਾਣ ਵਾਲੇ ਆਖਦੇ ਹਨ ਕਿ) ਜੋਗ ਦਾ ਧਰਮ ਗਿਆਨ ਪ੍ਰਾਪਤ ਕਰਨਾ ਹੈ (ਬ੍ਰਹਮ ਦੀ ਵਿਚਾਰ ਕਰਨਾ ਹੈ;) ਬ੍ਰਾਹਮਣਾਂ ਦਾ ਧਰਮ ਵੇਦਾਂ ਦੀ ਵਿਚਾਰ ਹੈ;
 
ख्यत्री सबदं सूर सबदं सूद्र सबदं परा क्रितह ॥
Kẖa▫yṯarī sabḏaʼn sūr sabḏaʼn sūḏar sabḏaʼn parā kirṯėh.
The Shabad is heroic bravery for the Kshatriya; the Shabad is service to others for the Soodra.
ਖਤ੍ਰੀਆਂ ਦਾ ਰਸਤਾ ਸੂਰਮਤਾਈ ਦਾ ਰਸਤਾ ਹੈ ਅਤੇ ਸੂਦਰਾ ਦਾ ਰਸਤਾ ਹੈ ਹੋਰਨਾਂ ਦਾ ਕਾਰ-ਵਿਹਾਰ।
ਸੂਰ = ਸੂਰਮੇ। ਪਰਾ ਕ੍ਰਿਤਹ = ਦੂਜਿਆਂ ਦੀ ਸੇਵਾ ਕਰਨੀ।ਖਤ੍ਰੀਆਂ ਦਾ ਧਰਮ ਸੂਰਮਿਆਂ ਵਾਲੇ ਕੰਮ ਕਰਨਾ ਹੈ ਅਤੇ ਸ਼ੂਦਰਾਂ ਦਾ ਧਰਮ ਦੂਜਿਆਂ ਦੀ ਸੇਵਾ ਕਰਨੀ ਹੈ।
 
सरब सबदं त एक सबदं जे को जानसि भेउ ॥
Sarab sabḏaʼn ṯa ek sabḏaʼn je ko jānas bẖe▫o.
The Shabad for all is the Shabad, the Word of the One God, for one who knows this secret.
ਸਾਰਿਆਂ ਦਾ ਫਰਜ਼ ਇਕ ਸਾਹਿਬ ਦੇ ਸਿਮਰਨ ਦਾ ਫਰਜ ਹੈ, ਜੇਕਰ ਕੋਈ ਜਣਾ ਇਸ ਭੇਤ ਨੂੰ ਜਾਣਨ ਦੀ ਕੋਸ਼ਿਸ਼ ਕਰੇ।
ਸਰਬ ਸਬਦੰ = ਸਾਰਿਆਂ ਧਰਮਾਂ ਦਾ ਧਰਮ, ਸਭ ਤੋਂ ਸ੍ਰੇਸ਼ਟ ਧਰਮ। ਏਕ ਸਬਦੰ = ਇਕ ਪ੍ਰਭੂ ਦਾ (ਸਿਮਰਨ-ਰੂਪ) ਧਰਮ। ਜਾਨਸਿ = (जानाति) ਜਾਣਦਾ ਹੈ। ਭੇਉ = ਭੇਤ।ਪਰ ਸਭ ਤੋਂ ਸ੍ਰੇਸ਼ਟ ਧਰਮ ਇਹ ਹੈ ਕਿ ਪਰਮਾਤਮਾ ਦਾ ਸਿਮਰਨ ਕੀਤਾ ਜਾਏ। ਜੇ ਕੋਈ ਮਨੁੱਖ ਇਸ ਭੇਤ ਨੂੰ ਸਮਝ ਲਏ,
 
नानक ता को दासु है सोई निरंजन देउ ॥३॥
Nānak ṯā ko ḏās hai so▫ī niranjan ḏe▫o. ||3||
Nanak is the slave of the Divine, Immaculate Lord. ||3||
ਨਾਨਕ ਉਸ ਦਾ ਨਫਰ ਹੈ। ਉਹ ਖੁਦ ਹੀ ਪਵਿੱਤਰ ਪ੍ਰਭੂ ਹੈ।
ਤਾ ਕੋ = ਉਸ ਦਾ। ਕੋ = ਕੋਈ (र्कीर्सपि)।ਨਿਰੰਜਨ ਦੇਉ = ਮਾਇਆ-ਰਹਿਤ ਪ੍ਰਭੂ ਦਾ ਰੂਪ। ਨਿਰੰਜਨ = (निर्-अंजन। अंजन = ਕਾਲਖ, ਮੋਹ ਦੀ ਕਾਲਖ) ਉਹ ਪਰਮਾਤਮਾ ਜਿਸ ਉਤੇ ਮਾਇਆ ਦੇ ਮੋਹ ਦੀ ਕਾਲਖ ਅਸਰ ਨਹੀਂ ਕਰ ਸਕਦੀ ॥੩॥ਨਾਨਕ ਉਸ ਮਨੁੱਖ ਦਾ ਦਾਸ ਹੈ, ਉਹ ਮਨੁੱਖ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ ॥੩॥
 
एक क्रिस्नं त सरब देवा देव देवा त आतमह ॥
Ėk krisanʼn ṯa sarab ḏevā ḏev ḏevā ṯa āṯmah.
The One Lord is the Divinity of all divinities and he is the Divinity of the soul;
ਇਕ ਪ੍ਰਭੂ ਸਾਰਿਆਂ ਦੇਵਤਿਆਂ ਦਾ ਈਸ਼ਵਰ ਹੈ। ਉਹ ਉਨ੍ਹਾਂ ਦੇ ਦੇਵਾਪਣ ਦੀ ਰੂਹ ਹੈ।
ਏਕ ਕ੍ਰਿਸ੍ਨੰ = (कृण्ण = The Supreme Spirit) ਇੱਕ ਪਰਮਾਤਮਾ। ਸਰਬ ਦੇਵ ਆਤਮਾ = ਸਾਰੇ ਦੇਵਤਿਆਂ ਦਾ ਆਤਮਾ। ਦੇਵ ਦੇਵਾ ਆਤਮਹ = ਦੇਵਤਿਆਂ ਦੇ ਦੇਵਤਿਆਂ ਦਾ ਆਤਮਾ। ਤ = ਭੀ।ਇਕ ਪਰਮਾਤਮਾ ਹੀ ਸਾਰੇ ਦੇਵਤਿਆਂ ਦਾ ਆਤਮਾ ਹੈ, ਦੇਵਤਿਆਂ ਦੇ ਦੇਵਤਿਆਂ ਦਾ ਭੀ ਆਤਮਾ ਹੈ।
 
आतमं स्री बास्वदेवस्य जे कोई जानसि भेव ॥
Āṯmaʼn sarī bāsavḏaivas▫y je ko▫ī jānas bẖev.
if any one knows the mystery of the soul and the Omnipresent Lord.
ਜੇਕਰ ਕੋਈ ਜਣਾ ਰੂਹ ਅਤੇ ਸਰਬ-ਵਿਆਪਕ ਦੇ ਰਾਜ ਨੂੰ ਸਮਝਦਾ ਹੈ,
ਬਾਸ੍ਵਦੇਵਸ੍ਯ੍ਯ = ਪਰਮਾਤਮਾ ਦਾ, ਵਾਸਦੇਵ ਦਾ। ਬਾਸ੍ਵਦੇਵਸ੍ਯ੍ਯ ਆਤਮ = ਪ੍ਰਭੂ ਦਾ ਆਤਮਾ।ਜੋ ਮਨੁੱਖ ਪ੍ਰਭੂ ਦੇ ਆਤਮਾ ਦਾ ਭੇਤ ਜਾਣ ਲੈਂਦਾ ਹੈ,
 
नानक ता को दासु है सोई निरंजन देव ॥४॥
Nānak ṯā ko ḏās hai so▫ī niranjan ḏev. ||4||
Nanak is the slave of that one who knows the Secrets of the soul and the Supreme Lord God. He is the Divine Immaculate Lord Himself. ||4||
ਉਹ ਆਪ ਹੀ ਪਾਵਨ-ਪਵਿੱਤਰ ਪ੍ਰਭੂ ਹੈ ਅਤੇ ਨਾਨਕ ਉਸ ਦਾ ਗੋਲਾ ਹੈ।
ਕੋ = ਦਾ। ਨਿਰੰਜਨ = ਨਿਰ-ਅੰਜਨ, ਮਾਇਆ ਦੀ ਕਾਲਖ ਤੋਂ ਰਹਿਤ ਪ੍ਰਭੂ ॥੪॥ਨਾਨਕ ਉਸ ਮਨੁੱਖ ਦਾ ਦਾਸ ਹੈ, ਉਹ ਮਨੁੱਖ ਪਰਮਾਤਮਾ ਦਾ ਰੂਪ ਹੈ ॥੪॥
 
सलोक सहसक्रिती महला ५
Salok sėhaskariṯī mėhlā 5
Shalok Sehskritee, Fifth Mehl:
ਸਲੋਕ ਸਹਸਕ੍ਰਿਤੀ। ਪੰਜਵੀਂ ਪਾਤਿਸ਼ਾਹੀ।
❀ ਨੋਟ: 'ਸਹਸਕ੍ਰਿਤੀ' ਲਫ਼ਜ਼ 'ਸਹਸ' ਸੰਸਕ੍ਰਿਤ ਦੇ ਲਫ਼ਜ਼ 'ਸੰਸ' ਤੋਂ ਪ੍ਰਾਕ੍ਰਿਤ-ਰੂਪ ਹੈ, ਜਿਵੇਂ ਲਫ਼ਜ਼ 'ਸੰਸ਼ਯ' (संशथ) ਤੋਂ ਪ੍ਰਾਕ੍ਰਿਤ-ਰੂਪ 'ਸਹਸਾ' ਹੈ। ਸੋ, ਇਹ ਸਲੋਕ ਜਿਨ੍ਹਾਂ ਦਾ ਸਿਰਲੇਖ ਹੈ 'ਸਹਸ ਕ੍ਰਿਤੀ' ਸੰਸਕ੍ਰਿਤ ਦੇ ਨਹੀਂ ਹਨ। ਲਫ਼ਜ਼ 'ਸਹਸ-ਕ੍ਰਿਤੀ' ਲਫ਼ਜ਼ 'ਸੰਸਕ੍ਰਿਤ' (संस्कृत) ਦਾ ਪ੍ਰਾਕ੍ਰਿਤ-ਰੂਪ ਹੈ। ਇਹ ਸਾਰੇ ਸਲੋਕ ਭੀ ਪ੍ਰਾਕ੍ਰਿਤ ਬੋਲੀ ਦੇ ਹੀ ਹਨ। ਪਾਠਕਾਂ ਦੀ ਸਹੂਲਤ ਵਾਸਤੇ ਕਈ ਲਫ਼ਜ਼ਾਂ ਦੇ ਅਸਲ ਸੰਸਕ੍ਰਿਤ-ਰੂਪ ਭੀ ਪਦ-ਅਰਥਾਂ ਵਿਚ ਦੇ ਦਿੱਤੇ ਗਏ ਹਨ।ਸਹਸਕ੍ਰਿਤੀ ਸਲੋਕਾਂ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
 
ੴ सति नामु करता पुरखु निरभउ निरवैरु अकाल मूरति अजूनी सैभं गुर प्रसादि ॥
Ik▫oaʼnkār saṯ nām karṯā purakẖ nirbẖa▫o nirvair akāl mūraṯ ajūnī saibẖaʼn gur parsāḏ.
One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ, ਰਚਨਹਾਰ ਹੈ ਉਸ ਦੀ ਵਿਅਕਤੀ ਅਤੇ ਅਮਰ ਉਸ ਦਾ ਸਰੂਪ। ਉਹ ਡਰ-ਰਹਿਤ, ਕੀਨਾ-ਰਹਿਤ, ਅਜਨਮਾ ਅਤੇ ਸਵੈ-ਪ੍ਰਕਾਸ਼ਵਾਨ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
xxxਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
 
कतंच माता कतंच पिता कतंच बनिता बिनोद सुतह ॥
Kaṯancẖ māṯā kaṯancẖ piṯā kaṯancẖ baniṯā binoḏ suṯah.
Who is the mother, and who is the father? Who is the son, and what is the pleasure of marriage?
ਕੌਣ ਹੈ ਅੰਮੜੀ ਕਊਣ ਹੈ ਕਿਸੇ ਦਾ ਬਾਬਲ ਅਤੇ ਪੁੱਤਰ ਅਤੇ ਕੀ ਹੈ ਖੁਸ਼ੀ ਆਪਣੀ ਪਤਨੀ ਨਾਲ ਖੇਲ੍ਹਨ-ਮੱਲਨ ਦੀ?
ਕਤੰ = ਕਿੱਥੇ? ਚ = ਅਤੇ। ਬਨਿਤਾ = ਇਸਤ੍ਰੀ (वनिता)। ਬਿਨੋਦ = ਆਨੰਦ, ਲਾਡ-ਪਿਆਰ। ਸੁਤਹ = ਪੁੱਤਰ।ਕਿੱਥੇ ਰਹਿ ਜਾਂਦੀ ਹੈ ਮਾਂ, ਤੇ ਕਿੱਥੇ ਰਹਿ ਜਾਂਦਾ ਹੈ ਪਿਉ? ਤੇ ਕਿੱਥੇ ਰਹਿ ਜਾਂਦੇ ਹਨ ਇਸਤ੍ਰੀ ਪੁੱਤ੍ਰਾਂ ਦੇ ਲਾਡ-ਪਿਆਰ?
 
कतंच भ्रात मीत हित बंधव कतंच मोह कुट्मब्यते ॥
Kaṯancẖ bẖarāṯ mīṯ hiṯ banḏẖav kaṯancẖ moh kutamb▫yaṯe.
Who is the brother, friend, companion and relative? Who is emotionally attached to the family?
ਕੌਣ ਹੈ ਕਿਸੇ ਦਾ ਭਰਾ, ਮਿੱਤਰ, ਸ਼ੁਭਚਿੰਤਕ ਅਤੇ ਰਿਸ਼ਤੇਦਾਰ, ਅਤੇ ਕੀ ਹੈ ਲਾਭ ਟੱਬਰ ਕਬੀਲੇ ਦੀ ਮਮਤਾ ਦਾ?
ਹਿਤ = ਹਿਤੂ। ਬੰਧਵ = ਰਿਸ਼ਤੇਦਾਰ।ਕਿੱਥੇ ਰਹਿ ਜਾਂਦੇ ਹਨ ਭਰਾ ਮਿਤ੍ਰ ਹਿਤੂ ਤੇ ਸਨਬੰਧੀ? ਤੇ ਕਿੱਥੇ ਰਹਿ ਜਾਂਦਾ ਹੈ ਪਰਵਾਰ ਦਾ ਮੋਹ?
 
कतंच चपल मोहनी रूपं पेखंते तिआगं करोति ॥
Kaṯancẖ cẖapal mohnī rūpaʼn pekẖanṯe ṯi▫āgaʼn karoṯ.
Who is restlessly attached to beauty? It leaves, as soon as we see it.
ਕਿਸ ਦੀ ਹੈ ਚੰਚਲਤਾ ਦਾ ਸਰੂਪ ਮਾਇਆ, ਜੋ ਬੰਦੇ ਨੂੰ ਉਸ ਦੀਆਂ ਅੱਖਾਂ ਦੇ ਸਾਮ੍ਹਣੇ ਛੱਡ ਜਾਂਦੀ ਹੈ।
ਚਪਲ = ਚੰਚਲ। ਪੇਖੰਤੇ = ਵੇਖਦਿਆਂ ਹੀ। ਕਰੋਤਿ = ਕਰਦੀ ਹੈ (करोति)।ਕਿੱਥੇ ਜਾਂਦੀ ਹੈ ਮਨ ਨੂੰ ਮੋਹਣ ਵਾਲੀ ਇਹ ਚੰਚਲ ਮਾਇਆ ਵੇਖਦਿਆਂ ਵੇਖਦਿਆਂ ਹੀ ਛੱਡ ਜਾਂਦੀ ਹੈ।
 
रहंत संग भगवान सिमरण नानक लबध्यं अचुत तनह ॥१॥
Rahanṯ sang bẖagvān simraṇ Nānak labḏẖa▫yaʼn acẖuṯ ṯanah. ||1||
Only the meditative remembrance of God remains with us. O Nanak, it brings the blessings of the Saints, the sons of the Imperishable Lord. ||1||
ਕੇਵਲ ਕੀਰਤੀਮਾਨ ਪ੍ਰਭੂ ਦੀ ਬੰਦਗੀ ਹੀ ਬੰਦੇ ਦੇ ਨਾਲ ਰਹਿੰਦੀ ਹੈ ਜੋ ਕਿ ਉਸ ਦੀ ਅਬਿਨਾਸੀ ਵਾਹਿਗੁਰੂ ਦੇ ਪੁਤ੍ਰਾਂ, ਸੰਤਾਂ, ਦੇ ਰਾਹੀਂ ਪਰਾਪਤ ਹੁੰਦੀ ਹੈ, ਹੇ ਨਾਨਕ!
ਰਹੰਤ = ਰਹਿੰਦਾ ਹੈ। ਲਬਧ੍ਯ੍ਯੰ = ਲੱਭੀਦਾ ਹੈ, ਲੱਭ ਸਕੀਦਾ ਹੈ। ਅਚੁਤ = ਅਬਿਨਾਸੀ ਪ੍ਰਭੂ (अच्युत, ਅੱਚੁਤ)। ਤਨਹ = ਪੁੱਤਰ। ਅਚੁਤ ਤਨਹ = ਅਬਿਨਾਸੀ ਪ੍ਰਭੂ ਦੇ ਪੁੱਤਰ, ਸੰਤ ਜਨ ॥੧॥ਹੇ ਨਾਨਕ! (ਮਨੁੱਖ ਦੇ) ਨਾਲ (ਸਦਾ) ਰਹਿੰਦਾ ਹੈ ਭਗਵਾਨ ਦਾ ਭਜਨ (ਹੀ), ਤੇ ਇਹ ਭਜਨ ਮਿਲਦਾ ਹੈ ਸੰਤ ਜਨਾਂ ਤੋਂ ॥੧॥