Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

ब्रहमणह संगि उधरणं ब्रहम करम जि पूरणह ॥
Barahmaṇėh sang uḏẖarṇaʼn barahm karam jė pūrṇah.
Associating with the Brahmin, one is saved, if his actions are perfect and God-like.
ਉਸ ਦੀ ਸੰਗਤ ਵਿੱਚ ਪ੍ਰਾਣੀ ਪਾਰ ਉਤਰ ਜਾਂਦਾ ਹੈ। ਪ੍ਰੰਤੂ ਬ੍ਰਾਹਮਣ ਉਹ ਜੋ ਬ੍ਰਹਮਣ ਈਸ਼ਵਰੀ ਅਮਲਾਂ ਨਾਲ ਪਰੀਪੂਰਨ ਹੈ।
ਸੰਗਿ = ਨਾਲ, ਸੰਗਤ ਵਿਚ। ਉਧਰਣੰ = (उध्दरणं) ਉੱਧਾਰ। ਬ੍ਰਹਮ = ਪਰਮਾਤਮਾ। ਬ੍ਰਹਮ ਕਰਮ = ਹਰਿ-ਨਾਮ ਸਿਮਰਣ ਦਾ ਕੰਮ। ਜਿ = ਜੋ, ਜਿਹੜਾ।ਜੋ ਮਨੁੱਖ ਹਰੀ-ਸਿਮਰਨ ਦੇ ਕੰਮ ਵਿਚ ਪੂਰਾ ਹੈ ਉਹ ਹੈ ਅਸਲ ਬ੍ਰਾਹਮਣ, ਉਸ ਦੀ ਸੰਗਤ ਵਿਚ (ਹੋਰਨਾਂ ਦਾ ਭੀ) ਉੱਧਾਰ ਹੋ ਸਕਦਾ ਹੈ।
 
आतम रतं संसार गहं ते नर नानक निहफलह ॥६५॥
Āṯam raṯaʼn sansār gahaʼn ṯe nar Nānak nihfalėh. ||65||
Those whose souls are imbued with the world - O Nanak, their lives are fruitless. ||65||
ਜਿਨ੍ਹਾਂ ਪੁਰਸ਼ਾ ਦੀ ਆਤਮਾ ਜਗਤ ਨਾਲ ਰੰਗੀ ਹੋਈ ਹੈ, ਉਹ ਹੇ ਨਾਨਕ! ਸਮੂਹ ਨਿਸਫਲ ਹੀ ਟੁਰ ਜਾਂਦੇ ਹਨ।
ਆਤਮ = ਆਪਣਾ ਆਪ, ਆਪਣਾ ਮਨ (आत्मन्)। ਰਤੰ = ਰੱਤਾ ਹੋਇਆ। ਗਹੰਤੇ = (गच्छन्नि) ਜਾਂਦੇ ਹਨ, ਜੀਵਨ ਗੁਜ਼ਾਰ ਜਾਂਦੇ ਹਨ। ਨਰ = ਉਹ ਮਨੁੱਖ, ਉਹ ਬੰਦੇ। ਨਿਹਫਲਹ = (निष्फल = fruitless) ਅਫਲ ॥੬੫॥(ਪਰ) ਹੇ ਨਾਨਕ! ਜਿਨ੍ਹਾਂ ਮਨੁੱਖਾਂ ਦਾ ਮਨ ਸੰਸਾਰ ਵਿਚ ਰੱਤਾ ਹੋਇਆ ਹੈ ਉਹ (ਜਗਤ ਤੋਂ) ਨਿਸਫਲ ਚਲੇ ਜਾਂਦੇ ਹਨ ॥੬੫॥
 
पर दरब हिरणं बहु विघन करणं उचरणं सरब जीअ कह ॥
Par ḏarab hirṇaʼn baho vigẖan karṇaʼn ucẖarṇaʼn sarab jī▫a kah.
The mortal steals the wealth of others, and makes all sorts of problems; his preaching is only for his own livelihood.
ਪ੍ਰਾਣੀ ਹੋਰਨਾਂ ਦਾ ਧਨ ਚੁਰਾਉਂਦਾ ਹੈ, ਘਨੇਰੇ ਪਾਰ ਕਰਦਾ ਅਤੇ ਉਸਦਾ ਸਾਰਾ ਉਪਦੇਸ਼ ਆਪਣੀ ਉਪਜੀਵਕਾ ਵਾਸਤੇ ਹੈ।
ਪਰ = ਪਰਾਇਆ। ਦਰਬ = ਧਨ (द्रव्यं)। ਹਿਰਣੰ = ਚੁਰਾਣਾ (हृ = to steal)। ਕਹ = ਵਾਸਤੇ, ਦੀ ਖ਼ਾਤਰ। ਸਰਬ = ਸਾਰੇ, ਕਈ ਕਿਸਮਾਂ ਦੇ ਬੋਲ। ਜੀਅ ਕਹ = ਜਿੰਦ ਦੀ ਖ਼ਾਤਰ, ਜਿੰਦ ਪਾਲਣ ਵਾਸਤੇ, ਉਪਜੀਵਿਕਾ ਵਾਸਤੇ।ਜੋ ਮਨੁੱਖ ਆਪਣੀ ਜਿੰਦ ਪਾਲਣ ਦੀ ਖ਼ਾਤਰ ਪਰਾਇਆ ਧਨ ਚੁਰਾਂਦੇ ਹਨ, ਹੋਰਨਾਂ ਦੇ ਕੰਮਾਂ ਵਿਚ ਰੋੜਾ ਅਟਕਾਂਦੇ ਹਨ, ਕਈ ਕਿਸਮਾਂ ਦੇ ਬੋਲ ਬੋਲਦੇ ਹਨ,
 
लउ लई त्रिसना अतिपति मन माए करम करत सि सूकरह ॥६६॥
La▫o la▫ī ṯarisnā aṯipaṯ man mā▫e karam karaṯ sė sūkrah. ||66||
His desire for this and that is not satisfied; his mind is caught in Maya, and he is acting like a pig. ||66||
ਉਸ ਦੀ ਚੰਚਲ ਖਾਹਿਸ਼ ਦੀ ਤ੍ਰਿਪਤੀ ਨਹੀਂ ਹੁੰਦੀ, ਉਸ ਦਾ ਮਨੂਆ ਮਾਇਆ ਵਿੱਚ ਲੀਨ ਹੋਇਆ ਹੋਇਆ ਹੈ ਅਤੇ ਉਹ ਸੂਰ ਵਾਲੇ ਕੰਮ ਕਰਦਾ ਹੈ।
ਲਉ = ਮੈਂ ਲੈ ਲਵਾਂ। ਲਈ = ਮੈਂ ਲੈ ਲਵਾਂ। ਅਤਿਪਤਿ = (ਅ-ਤਿਪਤਿ), ਭੁੱਖ, ਅਸੰਤੋਖ। ਮਾਏ = ਮਾਇਆ। ਸ = ਸੇ, ਉਹ ਬੰਦੇ। ਸੂਕਰਹ = ਸੂਰ (सुकर) ॥੬੬॥ਜਿਨ੍ਹਾਂ ਦੇ ਮਨ ਵਿਚ (ਸਦਾ) ਮਾਇਆ ਦੀ ਭੁੱਖ ਹੈ, ਤ੍ਰਿਸ਼ਨਾ ਦੇ ਅਧੀਨ ਹੋ ਕੇ (ਹੋਰ ਮਾਇਆ) ਲੈ ਲਵਾਂ ਲੈ ਲਵਾਂ (ਹੀ ਸੋਚਦੇ ਰਹਿੰਦੇ ਹਨ), ਉਹ ਬੰਦੇ ਸੂਰਾਂ ਵਾਲੇ ਕੰਮ ਕਰਦੇ ਹਨ (ਸੂਰ ਸਦਾ ਗੰਦ ਹੀ ਖਾਂਦੇ ਹਨ) ॥੬੬॥
 
मते समेव चरणं उधरणं भै दुतरह ॥
Maṯe samev cẖarṇaʼn uḏẖarṇaʼn bẖai ḏuṯrah.
Those who are intoxicated and absorbed in the Lord's Lotus Feet are saved from the terrifying world-ocean.
ਜੋ ਰੱਬ ਨਾਲ ਮਸਤ ਹੋ, ਉਸ ਦੇ ਪੈਰਾਂ ਵਿੱਚ ਲੀਨ ਹੋ ਜਾਂਦੇ ਹਨ, ਉਹ ਭਿਆਨਕ ਅਤੇ ਕਠਨ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਂਦੇ ਹਨ।
ਮਤੇ = ਮਸਤ (मस्त)। ਸਮੇਵ = ਲੀਨ (सं = एव) ਨਾਲ ਹੀ। ਸਮੇਵ ਚਰਣੰ = ਚਰਨਾਂ ਨਾਲ ਹੀ। ਭੈ = ਡਰਾਉਣਾ, ਭਿਆਨਕ। ਦੁਤਰਹ = ਜਿਸ ਤੋਂ ਤਰਨਾ ਔਖਾ ਹੈ (दुस्तर)।ਜੋ ਮਨੁੱਖ (ਪ੍ਰਭੂ-ਯਾਦ ਵਿਚ) ਮਸਤ ਹੋ ਕੇ (ਪ੍ਰਭੂ-ਚਰਨਾਂ ਵਿਚ) ਲੀਨ ਰਹਿੰਦੇ ਹਨ, ਉਹ ਭਿਆਨਕ ਤੇ ਦੁੱਤਰ (ਸੰਸਾਰ) ਤੋਂ ਪਾਰ ਲੰਘ ਜਾਂਦੇ ਹਨ।
 
अनेक पातिक हरणं नानक साध संगम न संसयह ॥६७॥४॥
Anek pāṯik harṇaʼn Nānak sāḏẖ sangam na sansyah. ||67||4||
Countless sins are destroyed, O Nanak, in the Saadh Sangat, the Company of the Holy; there is no doubt about this. ||67||4||
ਸੰਤਾਂ ਦੀ ਸੰਗਤ ਕਰਨ ਦੁਆਰਾ, ਹੇ ਨਾਨਕ! ਕ੍ਰੋੜਾਂ ਹੀ ਪਾਪ ਨਸ਼ਟ ਹੋ ਜਾਂਦੇ ਹਨ। ਇਸ ਬਾਰੇ ਇਕ ਭੋਰਾ ਭਰ ਭੀ ਸੰਦੇਹ ਨਹੀਂ।
ਪਾਤਿਕ = ਪਾਪ। (पातक = a sin)। ਸਾਧ ਸੰਗਮ = ਗੁਰਮੁਖਾਂ ਦੀ ਸੰਗਤ। ਸੰਸਯਹ = ਸ਼ੱਕ (संशयः) ॥੬੭॥੪॥ਹੇ ਨਾਨਕ! ਇਸ ਵਿਚ (ਰਤਾ ਭੀ) ਸ਼ੱਕ ਨਹੀਂ ਕਿ ਅਜੇਹੇ ਗੁਰਮੁਖਾਂ ਦੀ ਸੰਗਤ ਅਨੇਕਾਂ ਪਾਪ ਦੂਰ ਕਰਨ ਦੇ ਸਮਰੱਥ ਹੈ ॥੬੭॥੪॥
 
महला ५ गाथा
Mėhlā 5 gāthā
Fifth Mehl, Gaat'haa:
ਪੰਜਵੀਂ ਪਾਤਿਸ਼ਾਹੀ ਗਾਥਾ।
ਗਾਥਾ = ਇਕ ਪ੍ਰਾਚੀਨ ਪ੍ਰਾਕ੍ਰਿਤ ਭਾਸ਼ਾ ਜਿਸ ਵਿਚ ਸੰਸਕ੍ਰਿਤ ਪਾਲੀ ਅਤੇ ਹੋਰ ਬੋਲੀਆਂ ਦੇ ਸ਼ਬਦ ਲਿਖੇ ਹੋਏ ਮਿਲਦੇ ਹਨ। 'ਲਲਿਤ ਵਿਸਤਰ' ਆਦਿਕ ਬੋਧ ਧਰਮ-ਗ੍ਰੰਥ ਇਸੇ ਭਾਸ਼ਾ ਵਿਚ ਹਨ। ਗਾਥਾ = ਉਸਤਤ, ਸਿਫ਼ਤ-ਸਾਲਾਹ (गाथा = a religious verse. गै = to sing)।ਗੁਰੂ ਅਰਜਨਦੇਵ ਜੀ ਦੀ ਬਾਣੀ 'ਗਾਥਾ' (ਕਥਾ)।
 
ੴ सतिगुर प्रसादि ॥
Ik▫oaʼnkār saṯgur parsāḏ.
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
xxxਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
 
करपूर पुहप सुगंधा परस मानुख्य देहं मलीणं ॥
Karpūr puhap suganḏẖā paras manukẖ▫y ḏehaʼn malīṇaʼn.
Camphor, flowers and perfume become contaminated, by coming into contact with the human body.
ਮੁਸ਼ਕ ਕਪੂਰ, ਫੁੱਲ ਅਤੇ ਖੁਸ਼ਬੋਈਆਂ ਬੰਦੇ ਦੀ ਕਾਂਇਅ ਨਾਲ ਲੱਗ ਕੇ ਗੰਦੇ ਹੋ ਜਾਂਦੇ ਹਨ।
ਕਰਪੂਰ = ਕਾਫ਼ੂਰ (कर्पुर)। ਪੁਹਪ = ਪੁਸ਼ਪ, ਫੁੱਲ (पुष्प)। ਪਰਸ = ਪਰਸਿ, ਛੁਹ ਕੇ (स्पृश् = to touch)। ਦੇਹੰ = ਸਰੀਰ।ਮੁਸ਼ਕ-ਕਪੂਰ, ਫੁੱਲ ਅਤੇ ਹੋਰ ਸੁਗੰਧੀਆਂ ਮਨੁੱਖ ਦੇ ਸਰੀਰ ਨੂੰ ਛੁਹ ਕੇ ਮੈਲੀਆਂ ਹੋ ਜਾਂਦੀਆਂ ਹਨ।
 
मजा रुधिर द्रुगंधा नानक अथि गरबेण अग्यानणो ॥१॥
Majā ruḏẖir ḏaruganḏẖā Nānak ath garbeṇ agyānaṇo. ||1||
O Nanak, the ignorant one is proud of his foul-smelling marrow, blood and bones. ||1||
ਬੇਸਮਝ ਬੰਦਾ ਮਿੱਝ, ਲਹੂ, ਬਦਬੋ ਅਤੇ ਹੱਡੀਆਂ ਦਾ ਹੰਕਾਰ ਕਰਦਾ ਹੈ।
ਮਜਾ = ਮੱਜਾ, ਮਿੱਝ, ਸਰੀਰ ਦੀ ਚਿਕਨਾਈ (मज्जन = marrow of the bones & flesh)। ਰੁਧਿਰ = ਲਹੂ (रुधिरं)। ਦ੍ਰੁਗੰਧਾ = ਬਦ-ਬੂ। ਅਥਿ = ਫਿਰ ਭੀ, ਇਸ ਉਤੇ ਭੀ। ਅਗ੍ਯ੍ਯਾਨਣੋ = ਅਗਿਆਨੀ ਮਨੁੱਖ ॥੧॥(ਮਨੁੱਖ ਦੇ ਸਰੀਰ ਵਿਚ) ਮਿੱਝ ਲਹੂ ਅਤੇ ਹੋਰ ਦੁਰਗੰਧੀਆਂ ਹਨ; ਫਿਰ ਭੀ, ਹੇ ਨਾਨਕ! ਅਗਿਆਨੀ ਮਨੁੱਖ (ਇਸ ਸਰੀਰ ਦਾ) ਮਾਣ ਕਰਦਾ ਹੈ ॥੧॥
 
परमाणो परजंत आकासह दीप लोअ सिखंडणह ॥
Parmāṇo parjanṯ ākāsėh ḏīp lo▫a sikẖandṇah.
Even if the mortal could reduce himself to the size of an atom, and through the ethers, worlds and realms,
ਜੇਕਰ ਇਨਸਾਨ ਇਕ ਜ਼ੱਰੇ ਵਰਗਾ ਬਰੀਕ ਹੋ ਅਸਮਾਨ ਬੱਰੇ-ਆਜ਼ਮ ਪੁਰੀਆਂ ਅਤੇ ਇਸ ਦੇ ਖਿੱਤਿਆਂ ਅੰਦਰ ਫਿਰ ਆਵੇ,
ਪਰਮਾਣੋ = (परमाणु = an atom) ਪਰਮ ਅਣੂ, ਬਹੁਤ ਛੋਟਾ ਭਾਗ, ਬਰੀਕ ਜ਼ੱਰਾ ਜਿਸ ਦਾ ਹਿੱਸਾ ਨ ਹੋ ਸਕੇ। ਪਰਜੰਤ = (पर्यन्त) ਆਖ਼ਰੀ ਹੱਦ, ਅੰਤਮ ਸੀਮਾ। ਦੀਪ = ਜਜ਼ੀਰੇ (द्र्धीप = an island)। ਲੋਅ = ਲੋਕ। ਸਿਖੰਡਣਹ = (शिखरिन्) ਪਹਾੜ।ਹੇ ਨਾਨਕ! ਜੇ ਮਨੁੱਖ ਅੱਤ ਛੋਟਾ ਅਣੂ ਬਣ ਕੇ ਅਕਾਸ਼ਾਂ ਤਕ ਸਾਰੇ ਦੀਪਾਂ ਲੋਕਾਂ ਅਤੇ ਪਹਾੜਾਂ ਉਪਰ-yy
 
गछेण नैण भारेण नानक बिना साधू न सिध्यते ॥२॥
Gacẖẖeṇ naiṇ bẖāreṇ Nānak binā sāḏẖū na siḏẖ▫yaṯai. ||2||
shoot in the blink of an eye, O Nanak, without the Holy Saint, he shall not be saved. ||2||
ਅੱਖ ਦੇ ਇਕ ਫੇਰੇ ਵਿੱਚ; ਤਦ ਵੀ, ਹੇ ਨਾਨਕ, ਸੰਤ ਦੇ ਬਗੈਰ ਉਸ ਦੀ ਕਲਿਆਨ ਨਹੀਂ ਹੁੰਦੀ।
ਗਛੇਣ = ਤੁਰਿਆਂ। ਨੈਣ ਭਾਰੇਣ = ਨੈਣ ਭਰੇਣ, ਅੱਖ ਦੇ ਫੋਰ ਵਿਚ। ਨੈਣ ਭਾਰ = ਨੇਤ੍ਰ ਭਰ, ਅੱਖ ਦੇ ਝਮਕਣ ਦਾ ਸਮਾ, ਨਿਮਖ। ਨ ਸਿਧ੍ਯ੍ਯਤੇ = ਸਫਲ ਨਹੀਂ ਹੁੰਦਾ ॥੨॥ਅੱਖ ਦੇ ਇਕ ਫੋਰ ਵਿਚ ਹੀ ਹੋ ਆਵੇ, (ਇਤਨੀ ਸਿੱਧੀ ਹੁੰਦਿਆਂ ਭੀ) ਗੁਰੂ ਤੋਂ ਬਿਨਾਂ ਉਸ ਦਾ ਜੀਵਨ ਸਫਲ ਨਹੀਂ ਹੁੰਦਾ ॥੨॥
 
जाणो सति होवंतो मरणो द्रिसटेण मिथिआ ॥
Jāṇo saṯ hovanṯo marṇo ḏaristeṇ mithi▫ā.
Know for sure that death will come; whatever is seen is false.
ਪੱਕਾ ਜਾਣ ਲੈ ਕੇ ਮਰਨਾ ਸੱਚ ਹੈ ਅਤੇ ਸਾਰਾ ਕੁਝ ਜੋ ਦਿਸਦਾ ਹੈ, ਉਹ ਨਾਸਵੰਤ ਹੈ।
ਸਤਿ = ਸੱਚ, ਅਟੱਲ (सत्य)। ਮਰਣੋ = ਮੌਤ (मरणं)।ਦ੍ਰਿਸਟੇਣ = ਜੋ ਕੁਝ ਦਿੱਸ ਰਿਹਾ ਹੈ, ਇਹ ਦਿੱਸਦਾ ਜਗਤ। ਮਿਥਿਆ = ਨਾਸਵੰਤ, ਝੂਠ (मिथ्या)।ਮੌਤ ਦਾ ਆਉਣਾ ਅਟੱਲ ਸਮਝੋ, ਇਹ ਦਿੱਸਦਾ ਜਗਤ (ਜ਼ਰੂਰ) ਨਾਸ ਹੋਣ ਵਾਲਾ ਹੈ (ਇਸ ਵਿਚੋਂ ਕਿਸੇ ਨਾਲ ਸਾਥ ਨਹੀਂ ਨਿਭਦਾ)।
 
कीरति साथि चलंथो भणंति नानक साध संगेण ॥३॥
Kīraṯ sāth cẖalantho bẖaṇanṯ Nānak sāḏẖ sangeṇ. ||3||
So chant the Kirtan of the Lord's Praises in the Saadh Sangat, the Company of the Holy; this alone shall go along with you in the end. ||3||
ਸਤਿਸੰਗਤ ਅੰਦਰ ਤੂੰ ਹਰੀ ਦੀ ਮਹਿਮਾ ਉਚਾਰਨ ਕਰ, ਹੇ ਨਾਨਕ! ਕੇਵਲ ਇਹ ਹੀ ਤੇਰੇ ਨਾਲ ਜਾਊਗੀ।
ਕੀਰਤਿ = ਸਿਫ਼ਤ-ਸਾਲਾਹ (कीर्ति)। ਚਲੰਥੋ = ਜਾਂਦੀ ਹੈ (चलति, चलतः चलन्ति)। ਸਾਧ ਸੰਗੇਣ = ਸਾਧ ਸੰਗਤ ਦੀ ਰਾਹੀਂ (साधु संगेन) ॥੩॥ਨਾਨਕ ਆਖਦਾ ਹੈ ਕਿ ਸਾਧ ਸੰਗਤ ਦੇ ਆਸਰੇ ਕੀਤੀ ਹੋਈ ਪਰਮਾਤਮਾ ਦੀ ਸਿਫ਼ਤ-ਸਾਲਾਹ ਹੀ (ਮਨੁੱਖ) ਦੇ ਨਾਲ ਜਾਂਦੀ ਹੈ ॥੩॥
 
माया चित भरमेण इसट मित्रेखु बांधवह ॥
Mā▫yā cẖiṯ bẖarmeṇ isat miṯrekẖ bāʼnḏẖvah.
The consciousness wanders lost in Maya, attached to friends and relatives.
ਮਨ ਧਨ-ਦੌਲਤ, ਪਿਆਰਿਆਂ ਮਿਤਰਾਂ ਅਤੇ ਸਨਬੰਧੀਆਂ ਵਲ ਭਟਕਦਾ ਹੈ।
ਚਿਤ = (चित्तं)। ਇਸਟ = ਪਿਆਰੇ (इष्ट)। ਮਿਤ੍ਰੇਖੁ = ਮਿਤ੍ਰਾਂ ਵਿਚ (मित्रेषु)।ਮਾਇਆ (ਮਨੁੱਖ ਦੇ) ਮਨ ਨੂੰ ਪਿਆਰੇ ਮਿਤ੍ਰਾਂ ਸੰਬੰਧੀਆਂ (ਦੇ ਮੋਹ) ਵਿਚ ਭਟਕਾਂਦੀ ਰਹਿੰਦੀ ਹੈ। (ਤੇ, ਭਟਕਣਾਂ ਦੇ ਕਾਰਨ ਇਸ ਨੂੰ ਸੁਖ ਨਹੀਂ ਮਿਲਦਾ)।
 
लबध्यं साध संगेण नानक सुख असथानं गोपाल भजणं ॥४॥
Labḏẖa▫yaʼn sāḏẖ sangeṇ Nānak sukẖ asthānaʼn gopāl bẖajṇaʼn. ||4||
Vibrating and meditating on the Lord of the Universe in the Saadh Sangat, O Nanak, the eternal place of rest is found. ||4||
ਸਤਿਸੰਗਤ ਅੰਦਰ ਸੰਸਾਰ ਦੇ ਸੁਆਮੀ ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ, ਹੇ ਨਾਨਕ! ਸਦੀਵੀ ਆਰਾਮ ਦੀ ਥਾਂ ਪਰਾਪਤ ਹੋ ਜਾਂਦੀ ਹੈ।
ਲਬਧ੍ਯ੍ਯੰ = ਲੱਭ ਸਕਦਾ ਹੈ, ਲੱਭਣ-ਯੋਗ। ਸੁਖ ਅਸਥਾਨੰ = ਸੁਖ ਮਿਲਣ ਦਾ ਥਾਂ (सुख स्थानं) ॥੪॥ਹੇ ਨਾਨਕ! ਸੁਖ ਮਿਲਣ ਦਾ ਥਾਂ (ਕੇਵਲ) ਪਰਮਾਤਮਾ ਦਾ ਭਜਨ ਹੀ ਹੈ, ਜੋ ਸਾਧ ਸੰਗਤ ਦੀ ਰਾਹੀਂ ਮਿਲ ਸਕਦਾ ਹੈ ॥੪॥
 
मैलागर संगेण निमु बिरख सि चंदनह ॥
Mailāgar sangeṇ nimm birakẖ sė cẖandnah.
The lowly nim tree, growing near the sandalwood tree, becomes just like the sandalwood tree.
ਨਿੰਮ ਦਾ ਬਿਰਵਾ ਚੰਨਣ ਦੀ ਸੰਗਤ ਅੰਦਰ ਉਹ ਭੀ ਚੰਨਣ ਵਰਗਾ ਹੋ ਜਾਂਦਾ ਹੈ।
ਮੈਲਾਗਰ = ਮਲਯ ਪਰਬਤ ਤੇ ਉਗਿਆ ਹੋਇਆ ਬੂਟਾ, ਚੰਦਨ (मलयाग्र)। ਸੰਗੇਣ = ਸੰਗਤ ਨਾਲ (संगेन)।ਬਿਰਖ = (वृक्ष) ਰੁੱਖ।ਚੰਦਨ ਦੀ ਸੰਗਤ ਨਾਲ ਨਿੰਮ ਦਾ ਰੁੱਖ ਚੰਦਨ ਹੀ ਹੋ ਜਾਂਦਾ ਹੈ,
 
निकटि बसंतो बांसो नानक अहं बुधि न बोहते ॥५॥
Nikat basanṯo bāʼnso Nānak ahaʼn buḏẖ na bohṯe. ||5||
But the bamboo tree, also growing near it, does not pick up its fragrance; it is too tall and proud. ||5||
ਬਾਂਸ ਵੀ ਨੇੜੇ ਹੀ ਵਸਦਾ ਹੈ, ਪ੍ਰੰਤੂ ਹੰਕਾਰੀ ਮਤਿ ਵਾਲਾ ਹੋਣ ਕਾਰਣ ਇਹ ਸੁਗੰਧਤ ਨਹੀਂ ਹੁੰਦਾ, ਹੇ ਨਾਨਕ!
ਨਿਕਟਿ = ਨੇੜੇ (निकटे)। ਅਹੰਬੁਧਿ = ਹਉਮੈ ਵਾਲੀ ਬੁੱਧ ਦੇ ਕਾਰਨ (अहं बुध्दि)। ਬੋਹਤੇ = ਸੁਗੰਧਿਤ ਹੁੰਦਾ ਹੈ ॥੫॥ਪਰ, ਹੇ ਨਾਨਕ! ਚੰਦਨ ਦੇ ਨੇੜੇ ਵੱਸਦਾ ਬਾਂਸ ਆਪਣੀ ਆਕੜ ਦੇ ਕਾਰਨ ਸੁਗੰਧੀ ਵਾਲਾ ਨਹੀਂ ਬਣਦਾ ॥੫॥
 
गाथा गु्मफ गोपाल कथं मथं मान मरदनह ॥
Gāthā gunf gopāl kathaʼn mathaʼn mān maraḏnėh.
In this Gaat'haa, the Lord's Sermon is woven; listening to it, pride is crushed.
ਇਸ 'ਗਾਥਾ' ਦੀ ਬਾਣੀ ਅੰਦਰ ਵਾਹਿਗੁਰੂ ਦੀ ਕਥਾ ਗੁਥੰਨ ਕੀਤੀ ਹੋਈ ਹੈ, ਜਿਸ ਨੂੰ ਵਿਚਾਰਣ ਦੁਆਰਾ ਹੰਗਤਾ ਕੁਚਲੀ ਜਾਂਦੀ ਹੈ।
ਗਾਥਾ = ਉਸਤਤਿ, ਸਿਫ਼ਤ-ਸਾਲਾਹ (गाथा = a religious verse. गै = to sing)। ਗੁੰਫ = ਗੁੰਦਣਾ, ਕਵਿ-ਰਚਨਾ ਕਰਨੀ (गुंफ् = to string together, to compose)। ਕਥੰ = ਕਥਾ (कथा)। ਮਥੰ = ਕੁਚਲ ਦੇਣਾ, ਨਾਸ ਕਰ ਦੇਣਾ (मन्थ् = to crush, destroy)। ਮਰਦਨਹ = ਮਲਿਆ ਜਾਂਦਾ ਹੈ (मर्दनां)।ਪਰਮਾਤਮਾ ਦੀ ਸਿਫ਼ਤ-ਸਾਲਾਹ ਦੀਆਂ ਕਹਾਣੀਆਂ ਦਾ ਗੁੰਦਣ ਮਨੁੱਖ ਦੇ ਅਹੰਕਾਰ ਨੂੰ ਕੁਚਲ ਦੇਂਦਾ ਹੈ ਨਾਸ ਕਰ ਦੇਂਦਾ ਹੈ।
 
हतं पंच सत्रेण नानक हरि बाणे प्रहारणह ॥६॥
Haṯaʼn pancẖ saṯreṇ Nānak har bāṇe par▫hārṇėh. ||6||
The five enemies are killed, O Nanak, by shooting the Arrow of the Lord. ||6||
ਰੱਬ ਦੇ ਨਾਮ ਦੇ ਤੀਰ ਚਲਾਉਣ ਦੁਆਰਾ, ਹੇ ਨਾਨਕ! ਪੰਜ ਦੁਸ਼ਮਨ ਮਾਰੇ ਜਾਂਦੇ ਹਨ।
ਹਤੰ = ਨਾਸ ਹੋ ਜਾਂਦੇ ਹਨ। ਬਾਣੇ = (बाण) ਤੀਰ। ਪ੍ਰਹਾਰਣਹ = ਚਲਾਇਆਂ (प्रहरणं = Striking, throwing) ॥੬॥ਹੇ ਨਾਨਕ! ਪਰਮਾਤਮਾ (ਦੀ ਸਿਫ਼ਤ-ਸਾਲਾਹ) ਦਾ ਤੀਰ ਚਲਾਇਆਂ (ਕਾਮਾਦਿਕ) ਪੰਜੇ ਵੈਰੀ ਨਾਸ ਹੋ ਜਾਂਦੇ ਹਨ ॥੬॥
 
बचन साध सुख पंथा लहंथा बड करमणह ॥
Bacẖan sāḏẖ sukẖ panthā lahanthā bad karamṇėh.
The Words of the Holy are the path of peace. They are obtained by good karma.
ਸੰਤਾਂ ਦੇ ਬਚਨ-ਬਿਲਾਸ ਆਰਾਮ ਦੇ ਮਾਰਗ ਹਨ। ਉਹ ਵੱਡੀ ਪ੍ਰਾਲਭਧ ਦੁਆਰਾ ਪਰਾਪਤ ਹੁੰਦੇ ਹਨ।
ਸਾਧ = (साधु) ਗੁਰੂ, ਗੁਰਮੁਖ। ਪੰਥਾ = ਰਸਤਾ (पन्था)।ਲਹੰਥਾ = ਲੱਭਦੇ ਹਨ।ਗੁਰੂ ਦੇ (ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ) ਬਚਨ ਸੁਖ ਦਾ ਰਸਤਾ ਹਨ, ਪਰ ਇਹ ਬਚਨ ਭਾਗਾਂ ਨਾਲ ਮਿਲਦੇ ਹਨ।
 
रहंता जनम मरणेन रमणं नानक हरि कीरतनह ॥७॥
Rahanṯā janam marṇen ramṇaʼn Nānak har kīraṯnėh. ||7||
The cycle of birth and death is ended, O Nanak, singing the Kirtan of the Lord's Praises. ||7||
ਸੁਆਮੀ ਦੀਆਂ ਸਿਫਤਾਂ ਉਚਾਰਨ ਕਰਨ ਦੁਆਰਾ ਬੰਦੇ ਦੇ ਆਉਣੇ ਤੇ ਜਾਣੇ ਮੁਕ ਜਾਂਦੇ ਹਨ।
ਰਹੰਤਾ = ਰਹਿ ਜਾਂਦਾ ਹੈ, ਮੁੱਕ ਜਾਂਦਾ ਹੈ। ਰਮਣੰ = ਸਿਮਰਨ ॥੭॥ਹੇ ਨਾਨਕ! ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨ ਨਾਲ ਜਨਮ ਮਰਨ (ਦਾ ਗੇੜ) ਮੁੱਕ ਜਾਂਦਾ ਹੈ ॥੭॥
 
पत्र भुरिजेण झड़ीयं नह जड़ीअं पेड स्मपता ॥
Paṯar bẖurijeṇ jẖaṛī▫yaʼn nah jaṛī▫aʼn ped sapanṯā.
When the leaves wither and fall, they cannot be attached to the branch again.
ਜਦ ਸੁੱਕ ਕੇ ਪੱਤੇ ਝੜ ਜਾਂਦੇ ਹਨ, ਉਹ ਮੁੜ ਕੇ ਬਿਰਵੇ ਦੀ ਸ਼ਾਖ ਨਾਲ ਨਹੀਂ ਜੁੜ ਸਕਦੇ।
ਭੁਰਿਜੇਣ = ਭੁਰ ਕੇ। ਪੇਡ = ਰੁੱਖ। ਸੰਪਤਾ = ਸੰਪਤ ਨਾਲ (संपद् = Wealth)। ਪੇਡ ਸੰਪਤਾ = ਰੁੱਖ ਦੀ ਸੰਪਤ ਨਾਲ, ਰੁੱਖ ਦੀਆਂ ਟਾਹਣੀਆਂ ਨਾਲ।(ਜਿਵੇਂ ਰੁਖ ਦੇ) ਪੱਤ੍ਰ ਭੁਰ ਭੁਰ ਕੇ (ਰੁੱਖ ਨਾਲੋਂ) ਝੜ ਜਾਂਦੇ ਹਨ, (ਤੇ ਮੁੜ ਰੁੱਖ ਦੀਆਂ ਸ਼ਾਖਾਂ ਨਾਲ ਜੁੜ ਨਹੀਂ ਸਕਦੇ,
 
नाम बिहूण बिखमता नानक बहंति जोनि बासरो रैणी ॥८॥
Nām bihūṇ bikẖmaṯā Nānak bahanṯ jon bāsro raiṇī. ||8||
Without the Naam, the Name of the Lord, O Nanak, there is misery and suffering. The mortal wanders in reincarnation day and night. ||8||
ਨਾਨਕ, ਨਾਮ ਦੇ ਬਗੈਰ ਦੁੱਖ-ਤਕਲੀਫ ਹੀ ਹੈ ਅਤੇ ਦਿਨ ਤੇ ਰਾਤ ਜੀਵ ਜੂਨੀਆਂ ਅੰਦਰ ਭਟਕਦਾ ਹੈ।
ਬਿਖਮਤਾ = ਕਠਨਾਈ (विषमता)। ਬਹੰਤਿ = (ਦੁੱਖ) ਸਹਾਰਦੇ ਹਨ, ਭਟਕਦੇ ਹਨ (वहन्तिावह = to suffer experience)। ਬਾਸਰੋ = ਦਿਨ (वासरः)। ਰੈਣੀ = ਰਾਤ (रजनि, रजनी, रअणि, रैणि) ॥੮॥(ਤਿਵੇਂ) ਹੇ ਨਾਨਕ! ਨਾਮ ਤੋਂ ਵਾਂਜੇ ਹੋਏ ਮਨੁੱਖ ਦੁੱਖ ਸਹਾਰਦੇ ਹਨ ਤੇ, ਦਿਨ ਰਾਤ (ਹੋਰ ਹੋਰ) ਜੂਨਾਂ ਵਿਚ ਪਏ ਭਟਕਦੇ ਹਨ ॥੮॥
 
भावनी साध संगेण लभंतं बड भागणह ॥
Bẖāvnī sāḏẖ sangeṇ labẖaʼnṯaʼn bad bẖāgṇah.
One is blessed with love for the Saadh Sangat, the Company of the Holy, by great good fortune.
ਭਾਰੇ ਚੰਗੇ ਨਸੀਬਾ ਰਾਹੀਂ, ਸਤਿਸੰਗਤ ਵਾਸਤੇ ਪ੍ਰੇਮ ਦੀ ਦਾਤ ਮਿਲਦੀ ਹੈ।
ਭਾਵਨੀ = ਸਰਧਾ (भावना = feeling of devotion, faith)।ਸਾਧ ਸੰਗਤ ਰਾਹੀਂ (ਪਰਮਾਤਮਾ ਦੇ ਨਾਮ ਵਿਚ) ਸਰਧਾ ਵੱਡੇ ਭਾਗਾਂ ਨਾਲ ਮਿਲਦੀ ਹੈ।
 
हरि नाम गुण रमणं नानक संसार सागर नह बिआपणह ॥९॥
Har nām guṇ ramṇaʼn Nānak sansār sāgar nah bi▫āpṇėh. ||9||
Whoever sings the Glorious Praises of the Lord's Name, O Nanak, is not affected by the world-ocean. ||9||
ਜੋ ਕੋਈ ਵਾਹਿਗੁਰੂ ਦੇ ਨਾਮ ਅਤੇ ਸਿਫਤਾਂ ਦਾ ਉਚਾਰਨ ਕਰਦਾ ਹੈ ਉਸ ਨੂੰ ਜਗਤ ਸਮੁੰਦਰ ਪੋਹਦਾ ਨਹੀਂ, ਹੇ ਨਾਨਕ!
ਰਮਣੰ = ਸਿਮਰਨ। ਸਾਗਰ = ਸਮੁੰਦਰ (सागर)। ਬਿਆਪਣਹ = (व्याप = to pervade) ਜ਼ੋਰ ਪਾ ਸਕਦਾ ॥੯॥ਹੇ ਨਾਨਕ! ਪਰਮਾਤਮਾ ਦੇ ਨਾਮ ਤੇ ਗੁਣਾਂ ਦੀ ਯਾਦ ਨਾਲ ਸੰਸਾਰ-ਸਮੁੰਦਰ (ਜੀਵ ਉਤੇ) ਆਪਣਾ ਜ਼ੋਰ ਨਹੀਂ ਪਾ ਸਕਦਾ ॥੯॥
 
गाथा गूड़ अपारं समझणं बिरला जनह ॥
Gāthā gūṛ apāraʼn samjẖaṇaʼn birlā janah.
This Gaat'haa is profound and infinite; how rare are those who understand it.
ਡੂੰਘੀ ਅਤੇ ਬੇਅੰਤ ਹੈ ਸੁਆਮੀ ਦੀ ਕਥਾ-ਵਾਰਤਾ, ਕੋਈ ਟਾਵਾਂ ਟੱਲਾ ਜਣਾ ਹੀ ਇਸ ਨੂੰ ਸਮਝਦਾ ਹੈ।
ਗਾਥਾ = ਸਿਫ਼ਤ-ਸਾਲਾਹ (गाथा = A religious verse)। ਗੂੜ = ਡੂੰਘੀ (गुह = hidden, concealed गुह = to conceal)। ਅਪਾਰੰ = ਬੇਅੰਤ (ਪ੍ਰਭੂ) (अपार)।ਬੇਅੰਤ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਇਕ ਡੂੰਘੀ (ਰਮਜ਼ ਵਾਲਾ) ਕੰਮ ਹੈ, ਇਸ ਨੂੰ ਕੋਈ ਵਿਰਲਾ ਮਨੁੱਖ ਸਮਝਦਾ ਹੈ।
 
संसार काम तजणं नानक गोबिंद रमणं साध संगमह ॥१०॥
Sansār kām ṯajṇaʼn Nānak gobinḏ ramṇaʼn sāḏẖ sangmah. ||10||
They forsake sexual desire and worldly love, O Nanak, and praise the Lord in the Saadh Sangat. ||10||
ਜੋ ਇਸ ਨੂੰ ਸਮਝਦੇ ਹਨ, ਹੇ ਨਾਨਕ! ਉਹ ਦੁਨਿਆਵੀ ਮਮਤਾ ਨੂੰ ਛੱਡ ਦਿੰਦੇ ਹਨ ਅਤੇ ਸਤਿਸੰਗਤ ਅੰਦਰ ਸੰਸਾਰ ਦੇ ਸੁਆਮੀ ਦੀਆਂ ਸਿਫਤਾਂ ਉਚਾਰਨ ਕਰਦੇ ਹਨ।
ਕਾਮ = ਵਾਸਨਾ। ਤਜਣੰ = (त्जय् = to give up)। ਸਾਧ ਸੰਗਮਹ = (साधु संगम) ਸਤਸੰਗ ॥੧੦॥ਹੇ ਨਾਨਕ! ਸਤਸੰਗ ਵਿਚ ਰਹਿ ਕੇ ਪਰਮਾਤਮਾ ਦਾ ਸਿਮਰਨ ਕੀਤਿਆਂ ਦੁਨੀਆ ਦੀਆਂ ਵਾਸਨਾਂ ਤਿਆਗੀਆਂ ਜਾ ਸਕਦੀਆਂ ਹਨ ॥੧੦॥
 
सुमंत्र साध बचना कोटि दोख बिनासनह ॥
Sumanṯar sāḏẖ bacẖnā kot ḏokẖ bināsnėh.
The Words of the Holy are the most sublime Mantra. They eradicate millions of sinful mistakes.
ਸੰਤ ਦਾ ਬੋਲ ਸ਼੍ਰੇਸ਼ਟ ਜਾਦੂ ਹੈ। ਇਸ ਦੇ ਰਾਹੀਂ ਕ੍ਰੋੜਾ ਪਾਪ ਨਾਸ ਹੋ ਜਾਂਦੇ ਹਨ।
ਸੁਮੰਤ੍ਰ = ਸ੍ਰੇਸ਼ਟ ਮੰਤ੍ਰ (सुमंत्र)। ਕੋਟਿ = ਕ੍ਰੋੜ (कोटि)।ਗੁਰੂ ਦੇ ਬਚਨ (ਐਸੇ) ਸ੍ਰੇਸ਼ਟ ਮੰਤ੍ਰ ਹਨ (ਜੋ) ਕ੍ਰੋੜਾਂ ਪਾਪਾਂ ਦਾ ਨਾਸ ਕਰ ਦੇਂਦੇ ਹਨ।
 
हरि चरण कमल ध्यानं नानक कुल समूह उधारणह ॥११॥
Har cẖaraṇ kamal ḏẖa▫yāna Nānak kul samūh uḏẖārṇėh. ||11||
Meditating on the Lotus Feet of the Lord, O Nanak, all one's generations are saved. ||11||
ਵਾਹਿਗੁਰੂ ਦੇ ਕੰਵਲ ਪੈਰਾਂ ਦਾ ਆਰਾਧਨ ਕਰਨ ਦੁਆਰਾ ਹੇ ਨਾਨਕ! ਸਾਰੀਆਂ ਪੀੜ੍ਹੀਆਂ ਪਾਰ ਉਤਰ ਜਾਂਦੀਆਂ ਹਨ।
ਸਮੂਹ = ਢੇਰ (समुह)। ਦੋਖ = ਪਾਪ (दोष)। ਧ੍ਯ੍ਯਾਨੰ = (ध्यान)। ਸਾਧ = (साधु) ਗੁਰੂ ॥੧੧॥ਹੇ ਨਾਨਕ! (ਉਹਨਾਂ ਬਚਨਾਂ ਦੀ ਰਾਹੀਂ) ਪ੍ਰਭੂ ਦੇ ਕੌਲ ਫੁੱਲਾਂ ਵਰਗੇ ਸੋਹਣੇ ਚਰਨਾਂ ਦਾ ਧਿਆਨ ਸਾਰੀਆਂ ਕੁਲਾਂ ਦਾ ਉੱਧਾਰ ਕਰ ਦੇਂਦਾ ਹੈ ॥੧੧॥
 
सुंदर मंदर सैणह जेण मध्य हरि कीरतनह ॥
Sunḏar manḏar saiṇah jeṇ maḏẖ▫y har kīraṯnėh.
That palace is beautiful, in which the Kirtan of the Lord's Praises are sung.
ਸੋਹਣਾ ਹੈ ਉਹ ਮਹਲ, ਜਿਸ ਅੰਦਰ ਸੁਆਮੀ ਦਾ ਜਸ ਗਾਇਨ ਕੀਤਾ ਜਾਂਦਾ ਹੈ।
ਮੰਦਰ = ਘਰ (मन्दिर = a dwelling)। ਸੈਣਹ = ਸੌਣਾ, ਵੱਸਣਾ (स्वप्ह= to lie down, to rest)। ਜੇਣ ਮਧ੍ਯ੍ਯ = ਜਿਨ੍ਹਾਂ ਦੇ ਅੰਦਰ (येनां मध्ये)।ਉਹਨਾਂ ਘਰਾਂ ਵਿਚ ਵੱਸਣਾ ਹੀ ਸੁਹਾਵਣਾ ਹੈ ਜਿਨ੍ਹਾਂ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਹੁੰਦੀ ਹੋਵੇ।
 
मुकते रमण गोबिंदह नानक लबध्यं बड भागणह ॥१२॥
Mukṯe ramaṇ gobinḏah Nānak labḏẖa▫yaʼn bad bẖāgṇah. ||12||
Those who dwell on the Lord of the Universe are liberated. O Nanak, only the most fortunate are so blessed. ||12||
ਜੋ ਪ੍ਰਭੂ ਦੇ ਨਾਮ ਦਾ ਉਚਾਰਨ ਕਰਦੇ ਹਨ, ਉਹ ਮੋਖਸ਼ ਥੀ ਵੰਞਦੇ ਹਨ। ਹੇ ਨਾਨਕ! ਕੇਵਲ ਭਾਰੇ ਨਸੀਬਾਂ ਵਾਲੇ ਹੀ ਇਸ ਅਵਸਥਾਂ ਨੂੰ ਪ੍ਰਾਪਤ ਹੁੰਦੇ ਹਨ।
ਮੁਕਤੇ = ਸੁਤੰਤਰ, ਆਜ਼ਾਦ (मुकत)। ਰਮਣ = ਸਿਮਰਨ ॥੧੨॥ਜੋ ਮਨੁੱਖ ਪਰਮਾਤਮਾ ਦਾ ਸਿਮਰਨ ਕਰਦੇ ਹਨ ਉਹ (ਦੁਨੀਆ ਦੇ ਬੰਧਨਾਂ ਤੋਂ) ਮੁਕਤ ਹੋ ਜਾਂਦੇ ਹਨ। ਪਰ, ਹੇ ਨਾਨਕ! (ਇਹ ਸਿਮਰਨ) ਵੱਡੇ ਭਾਗਾਂ ਨਾਲ ਮਿਲਦਾ ਹੈ ॥੧੨॥
 
हरि लबधो मित्र सुमितो ॥
Har labḏẖo miṯar sumiṯo.
I have found the Lord, my Friend, my very Best Friend.
ਮੈਂ ਆਪਣੇ ਦੋਸਤ, ਹਾਂ ਆਪਣੇ ਚੰਗੇ ਦੋਸਤ ਵਜੋ ਵਾਹਿਗੁਰੂ ਨੂੰ ਪਾ ਲਿਆ ਹੈ,
ਲਬਧੋ = ਲੱਭਾ ਹੈ (लब्धः)। ਸੁਮਿਤੋ = ਸ੍ਰੇਸ਼ਟ ਮਿੱਤ੍ਰ (सुर्मित्र)।ਮੈਂ ਉਹ ਸ੍ਰੇਸ਼ਟ ਮਿੱਤ੍ਰ ਪਰਮਾਤਮਾ ਲੱਭ ਲਿਆ ਹੈ,
 
बिदारण कदे न चितो ॥
Biḏāraṇ kaḏe na cẖiṯo.
He shall never break my heart.
ਅਤੇ ਉਹ ਕਦਾਚਿਤ ਮੇਰੇ ਦਿਲ ਨੂੰ ਨਹੀਂ ਤੋੜਦਾ।
ਬਿਦਾਰਣ = ਫਾੜਨਾ, ਤੋੜਨਾ (वद्ह = to cut piecesl विदारणं = breaking)। ਚਿਤੋ ਬਿਦਾਰਣ = ਦਿਲ ਨੂੰ ਤੋੜਨਾ, ਦਿਲ-ਸ਼ਿਕਨੀ।ਜੋ ਕਦੇ (ਮੇਰੀ) ਦਿਲ-ਸ਼ਿਕਨੀ ਨਹੀਂ ਕਰਦਾ,
 
जा का असथलु तोलु अमितो ॥
Jā kā asthal ṯol amiṯo.
His dwelling is eternal; His weight cannot be weighed.
ਜਿਸ ਦਾ ਨਿਵਾਸ-ਅਸਥਾਨ ਅਤੇ ਭਾਰ ਅਜੋਖ ਹੈ,
ਅਸਥਲੁ = ਥਾਂ (स्थ्लं = firmground)। ਅਮਿਤੋ = ਅਤੋਲਵਾਂ, ਜੋ ਮਿਣਿਆ ਨਾ ਜਾ ਸਕੇ (अमित)।ਅਤੇ ਜਿਸ ਦਾ ਟਿਕਾਣਾ ਅਮਿਣਵੇਂ ਤੋਲ ਵਾਲਾ ਹੈ,
 
सोई नानक सखा जीअ संगि कितो ॥१३॥
So▫ī Nānak sakẖā jī▫a sang kiṯo. ||13||
Nanak has made Him the Friend of his soul. ||13||
ਕੇਵਲ ਉਸ ਨੂੰ ਹੀ ਨਾਨਕ ਨੇ ਆਪਣੇ ਦਿਲ ਦਾ ਸਾਥੀ ਬਣਾਇਆ ਹੈ।
ਕਿਤੋ = ਕੀਤਾ ਹੈ (कृतः) ॥੧੩॥ਹੇ ਨਾਨਕ! ਮੈਂ ਉਸ (ਪਰਮਾਤਮਾ) ਨੂੰ ਆਪਣੀ ਜਿੰਦ ਨਾਲ ਰਹਿਣ ਵਾਲਾ ਸਾਥੀ ਬਣਾਇਆ ਹੈ ॥੧੩॥
 
अपजसं मिटंत सत पुत्रह ॥
Apjasaʼn mitanṯ saṯ puṯrėh.
One's bad reputation is erased by a true son,
ਉਹ ਸੱਚਾ ਪੁੱਤ ਮੰਦੀ ਸ਼ੁਹਰਤ ਨੂੰ ਮੇਟ ਸੁਟਦਾ ਹੈ,
ਅਪਜਸੰ = ਬਦਨਾਮੀ (अपयशस्ह)। ਸਤ ਪੁਤ੍ਰਹ = ਚੰਗਾ ਪੁਤ੍ਰ (सत्पुत्र)।(ਜਿਵੇਂ) ਚੰਗਾ ਪੁੱਤ੍ਰ ਜੰਮ ਪੈਣ ਨਾਲ ਸਾਰੀ ਕੁਲ ਦੀ ਪਿਛਲੀ ਕੋਈ) ਬਦਨਾਮੀ ਧੁਪ ਜਾਂਦੀ ਹੈ,
 
सिमरतब्य रिदै गुर मंत्रणह ॥
Simarṯab▫y riḏai gur manṯarṇėh.
who meditates in his heart on the Guru's Mantra.
ਜੋ ਗੁਰਾਂ ਦੀ ਬਾਣੀ ਦਾ ਆਪਣੇ ਮਨ ਵਿੱਚ ਧਿਆਨ ਧਾਰਦਾ ਹੈ।
ਸਿਮਰਤਬ੍ਯ੍ਯ = ਸਿਮਰਨਾ ਚਾਹੀਦਾ ਹੈ (स्मृ = to remember, स्मरति = remembers)। ਰਿਦੈ = ਹਿਰਦੇ ਵਿਚ। ਮੰਤ੍ਰਣਹ = ਉਪਦੇਸ਼।(ਤਿਵੇਂ ਪਰਲੋਕ ਵਿੱਚ ਬਦਨਾਮੀ ਤੋਂ ਬਚਣ ਲਈ) ਗੁਰੂ ਦਾ ਉਪਦੇਸ਼ ਹਿਰਦੇ ਵਿਚ ਟਿਕਾ ਰੱਖਣਾ ਚਾਹੀਦਾ ਹੈ।