Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

आसा इती आस कि आस पुराईऐ ॥
Āsā iṯī ās kė ās purā▫ī▫ai.
My hope is so intense, that this hope alone should fulfill my hopes.
ਮੇਰੀ ਖਾਹਿਸ਼ ਐਨੀ ਪਰਬਲ ਹੈ ਮੇਰੀ ਖਾਹਿਸ਼ ਤੈਨੂੰ ਵੇਖਣ ਦੀ, ਹੇ ਮੇਰੇ ਪ੍ਰੀਤਮਾ! ਕਿ ਤੈਨੂੰ ਇਹ ਖਾਹਿਸ਼ ਪੂਰੀ ਕਰ ਦੇਣੀ ਚਾਹੀਦੀ ਹੈ।
ਇਤੀ ਆਸ = ਇਤਨੀ ਕੁ ਤਾਂਘ। ਪੁਰਾਈਐ = ਪੂਰੀ ਹੋ ਜਾਏ।ਹੇ ਸਹੇਲੀਏ! (ਮੇਰੇ ਅੰਦਰ) ਇਤਨੀ ਕੁ ਤਾਂਘ ਬਣੀ ਰਹਿੰਦੀ ਹੈ ਕਿ (ਪ੍ਰਭੂ-ਮਿਲਾਪ ਦੀ ਮੇਰੀ) ਆਸ ਪੂਰੀ ਹੋ ਜਾਏ।
 
सतिगुर भए दइआल त पूरा पाईऐ ॥
Saṯgur bẖa▫e ḏa▫i▫āl ṯa pūrā pā▫ī▫ai.
When the True Guru becomes merciful, then I attain the Perfect Lord.
ਜਦ ਸੱਚੇ ਗੁਰੂ ਜੀ ਮਿਹਰਬਾਨ ਹੋ ਜਾਂਦੇ ਹਨ, ਕੇਵਲ ਤਦ ਹੀ ਪੂਰਨ ਪ੍ਰਭੂ ਪਰਾਪਤ ਹੁੰਦਾ ਹੈ।
ਦਇਆਲ = ਦਇਆਵਾਨ। ਤ = ਤਾਂ। ਪੂਰਾ = ਸਰਬ ਗੁਣ-ਭਰਪੂਰ। ਪਾਈਐ = ਮਿਲਦਾ ਹੈ।ਪਰ ਸਰਬ-ਗੁਣ ਭਰਪੂਰ ਪ੍ਰਭੂ ਤਦੋਂ ਮਿਲਦਾ ਹੈ ਜਦੋਂ ਗੁਰੂ ਦਇਆਵਾਨ ਹੋਵੇ।
 
मै तनि अवगण बहुतु कि अवगण छाइआ ॥
Mai ṯan avgaṇ bahuṯ kė avgaṇ cẖẖā▫i▫ā.
My body is filled with so many demerits; I am covered with faults and demerits.
ਮੇਰੀ ਦੇਹ ਅੰਦਰ ਐਨੀਆਂ ਜਿਆਦਾ ਬਦੀਆਂ ਹਨ, ਕਿ ਮੈਂ ਬਦੀਆਂ ਨਾਲ ਢਕਿਆ ਹੋਇਆ ਹਾਂ।
ਮੈ ਤਨਿ = ਮੇਰੇ ਸਰੀਰ ਵਿਚ। ਛਾਇਆ = ਢਕਿਆ ਰਹਿੰਦਾ ਹੈ।ਹੇ ਸਹੇਲੀਏ! ਮੇਰੇ ਸਰੀਰ ਵਿਚ (ਇਤਨੇ) ਵਧੀਕ ਔਗੁਣ ਹਨ ਕਿ (ਮੇਰਾ ਆਪਾ) ਔਗੁਣਾਂ ਨਾਲ ਢਕਿਆ ਰਹਿੰਦਾ ਹੈ।
 
हरिहां सतिगुर भए दइआल त मनु ठहराइआ ॥५॥
Harihāʼn saṯgur bẖa▫e ḏa▫i▫āl ṯa man ṯẖėhrā▫i▫ā. ||5||
O Lord! When the True Guru becomes Merciful, then the mind is held in place. ||5||
ਹੇ ਮੇਰੇ ਵਾਹਿਗੁਰੂ! ਜਦ ਸੱਚੇ ਗੁਰੂ ਮਿਹਰਬਾਨ ਹੁੰਦੇ ਹਨ, ਕੇਵਲ ਤਾਂ ਹੀ ਮਨੂਆ ਅਸਥਿਰ ਹੁੰਦਾ ਹੈ।
ਠਹਰਾਇਆ = ਠਹਰ ਜਾਂਦਾ ਹੈ, ਵਿਕਾਰਾਂ ਵਲ ਡੋਲਣੋਂ ਹਟ ਜਾਂਦਾ ਹੈ ॥੫॥ਪਰ ਜਦੋਂ ਗੁਰੂ ਦਇਆਵਾਨ ਹੁੰਦਾ ਹੈ ਤਦੋਂ ਮਨ (ਵਿਕਾਰਾਂ ਵਲ) ਡੋਲਣੋਂ ਹਟ ਜਾਂਦਾ ਹੈ ॥੫॥
 
कहु नानक बेअंतु बेअंतु धिआइआ ॥
Kaho Nānak be▫anṯ be▫anṯ ḏẖi▫ā▫i▫ā.
Says Nanak, I have meditated on the Lord, Infinite and Endless.
ਗੁਰੂ ਜੀ ਆਖਦੇ ਹਨ, ਮੈਂ ਆਪਣੇ ਸੁਆਮੀ ਦਾ ਸਿਮਰਨ ਕੀਤਾ ਹੈ, ਜੋ ਅਨੰਤ ਤੇ ਅਖੀਰ ਰਹਿਤ ਹੈ।
xxxਨਾਨਕ ਆਖਦਾ ਹੈ- (ਹੇ ਸਹੇਲੀਏ!) ਜਿਸ ਮਨੁੱਖ ਨੇ ਬੇਅੰਤ ਪਰਮਾਤਮਾ ਦਾ ਨਾਮ ਸਿਮਰਨਾ ਸ਼ੁਰੂ ਕਰ ਦਿੱਤਾ,
 
दुतरु इहु संसारु सतिगुरू तराइआ ॥
Ḏuṯar ih sansār saṯgurū ṯarā▫i▫ā.
This world-ocean is so difficult to cross; the True Guru has carried me across.
ਪਾਰ ਕਰਨ ਨੂੰ ਅੋਖਾ ਹੈ ਇਹ ਜਗਤ ਸਮੁੰਦਰ, ਪਰ ਸੱਚੇ ਗੁਰਾਂ ਨੇ ਮੈਨੂੰ ਇਸ ਤੋਂ ਪਾਰ ਕਰ ਦਿੱਤਾ ਹੈ।
ਦੁਤਰੁ = (दुस्तर) ਜਿਸ ਤੋਂ ਪਾਰ ਲੰਘਣਾ ਬਹੁਤ ਔਖਾ ਹੈ। ਤਰਾਇਆ = ਪਾਰ ਲੰਘਾ ਦਿੱਤਾ।ਗੁਰੂ ਨੇ ਉਸ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦਿੱਤਾ ਜਿਸ ਤੋਂ ਪਾਰ ਲੰਘਣਾ ਬਹੁਤ ਔਖਾ ਹੈ। (ਗੁਰੂ ਨੇ ਉਸ ਨੂੰ ਪੂਰਨ ਪ੍ਰਭੂ ਨਾਲ ਜੋੜ ਦਿੱਤਾ, ਤੇ)
 
मिटिआ आवा गउणु जां पूरा पाइआ ॥
Miti▫ā āvā ga▫oṇ jāʼn pūrā pā▫i▫ā.
My comings and goings in reincarnation ended, when I met the Perfect Lord.
ਜਦ ਪੂਰਨ ਪ੍ਰਭੂ ਮਿਲ ਪੈਦਾ ਹੈ ਤਾਂ ਆਉਣੇ ਅਤੇ ਜਾਣੇ ਮੁਕ ਜਾਂਦੇ ਹਨ।
ਆਵਾਗਉਣੁ = ਜੰਮਣ ਮਰਨ ਦਾ ਗੇੜ। ਜਾਂ = ਜਦੋਂ। ਪਾਇਆ = ਲੱਭ ਲਿਆ, ਮਿਲਾਪ ਹਾਸਲ ਕਰ ਲਿਆ।ਜਦੋਂ ਉਸ ਨੇ ਪੂਰਨ ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ, ਉਸ ਦਾ ਜਨਮ ਮਰਨ ਦਾ ਗੇੜ (ਭੀ) ਮੁੱਕ ਗਿਆ।
 
हरिहां अम्रितु हरि का नामु सतिगुर ते पाइआ ॥६॥
Harihāʼn amriṯ har kā nām saṯgur ṯe pā▫i▫ā. ||6||
O Lord! I have obtained the Ambrosial Nectar of the Name of the Lord from the True Guru. ||6||
ਹਰਿਹਾਂ! ਵਾਹਿਗੁਰੂ ਦਾ ਸੁਧਾ ਸਰੂਪ ਨਾਮ ਮੈਂ ਸੱਚੇ ਗੁਰਾਂ ਪਾਸੋ ਪਰਾਪਤ ਕੀਤਾ ਹੈ।
ਤੇ = ਤੋਂ, ਪਾਸੋਂ ॥੬॥ਹੇ ਸਹੇਲੀਏ! ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਗੁਰੂ ਤੋਂ (ਹੀ) ਮਿਲਦਾ ਹੈ ॥੬॥
 
मेरै हाथि पदमु आगनि सुख बासना ॥
Merai hāth paḏam āgan sukẖ bāsnā.
The lotus is in my hand; in the courtyard of my heart I abide in peace.
ਮੇਰੇ ਹੱਥ ਉਤੇ ਸੁਲੱਖਣੇ ਕੰਵਲ ਦਾ ਚਿੰਨ ਹੈ ਅਤੇ ਮੇਰੇ ਦਿਲ ਦੇ ਵਿਹੜੇ ਅੰਦਰ ਖੁਸ਼ੀ ਵਸਦੀ ਹੈ।
ਹਾਥਿ = ਹੱਥ ਵਿਚ। ਮੇਰੈ ਹਾਥਿ = ਮੇਰੇ ਹੱਥ ਵਿਚ। ਪਦਮੁ = ਕੌਲ-ਫੁੱਲ, (ਕੌਲ-ਫੁੱਲ ਦੀ ਰੇਖਾ)। ਆਗਨਿ = ਵਿਹੜੇ ਵਿਚ (ਹਿਰਦੇ ਦੇ ਵਿਹੜੇ ਵਿਚ)! ਬਾਸਨਾ = ਸੁਗੰਧੀ। ਸੁਖ ਬਾਸਨਾ = ਆਤਮਕ ਅਨੰਦ ਦੀ ਸੁਗੰਧੀ।ਹੇ ਸਹੇਲੀਏ! (ਹੁਣ) ਮੇਰੇ ਹੱਥ ਵਿਚ ਕੌਲ-ਫੁੱਲ (ਦੀ ਰੇਖਾ ਬਣ ਪਈ) ਹੈ (ਮੇਰੇ ਭਾਗ ਜਾਗ ਪਏ ਹਨ) ਮੇਰੇ (ਹਿਰਦੇ ਦੇ) ਵਿਹੜੇ ਵਿਚ ਆਤਮਕ ਆਨੰਦ ਦੀ ਸੁਗੰਧੀ (ਖਿਲਰੀ ਰਹਿੰਦੀ) ਹੈ।
 
सखी मोरै कंठि रतंनु पेखि दुखु नासना ॥
Sakẖī morai kanṯẖ raṯann pekẖ ḏukẖ nāsnā.
O my companion, the Jewel is around my neck; beholding it, sorrow is taken away.
ਮੇਰੇ ਗਲੇ ਵਿੱਚ ਵਾਹਿਗੁਰੂ ਦੇ ਨਾਮ ਦਾ ਜਵੇਹਰ ਹੈ ਜਿਸ ਨੂੰ ਵੇਖ ਕੇ ਮੇਰਾ ਗਮ ਦੂਰ ਹੋ ਗਿਆ ਹੈ, ਨੀ ਮੇਰੀ ਸਹੇਲੀਏ।
ਸਖੀ = ਹੇ ਸਹੇਲੀਏ! ਮੋਰੈ ਕੰਠਿ = ਮੇਰੇ ਗਲੇ ਵਿਚ। ਪੇਖਿ = ਵੇਖ ਕੇ।(ਜਿਵੇਂ ਬੱਚਿਆਂ ਦੇ ਗਲ ਵਿਚ ਨਜ਼ਰ-ਪੱਟੂ ਪਾਇਆ ਹੁੰਦਾ ਹੈ) ਹੇ ਸਹੇਲੀਏ! ਮੇਰੇ ਗਲੇ ਵਿਚ ਰਤਨ ਲਟਕ ਰਿਹਾ ਹੈ (ਮੇਰੇ ਗਲ ਵਿਚ ਨਾਮ-ਰਤਨ ਪ੍ਰੋਤਾ ਗਿਆ ਹੈ) ਜਿਸ ਨੂੰ ਵੇਖ ਕੇ (ਹਰੇਕ) ਦੁੱਖ ਦੂਰ ਹੋ ਗਿਆ ਹੈ।
 
बासउ संगि गुपाल सगल सुख रासि हरि ॥
Bāsa▫o sang gupāl sagal sukẖ rās har.
I abide with the Lord of the World, the Treasury of Total Peace. O Lord!
ਮੈਂ ਆਲਮ ਦੇ ਪਾਲਣ-ਪੋਸਣਹਾਰ ਵਾਹਿਗੁਰੂ ਦੇ ਨਾਲ ਵਸਦਾ ਹਾਂ, ਜੋ ਸਾਰਿਆਂ ਆਰਾਮਾਂ ਦਾ ਮੂਲ ਧਨ ਹੈ,
ਬਸਾਉ = ਬਸਾਉਂ, ਮੈਂ ਵੱਸਦੀ ਹਾਂ। ਸੰਗਿ ਗੁਪਾਲ = ਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ ਨਾਲ। ਸਗਲ = ਸਾਰੇ। ਸੁਖ ਰਾਸਿ = ਸੁਖਾਂ ਦਾ ਸੋਮਾ।(ਗੁਰੂ ਦੀ ਮਿਹਰ ਦਾ ਸਦਕਾ) ਮੈਂ ਉਸ ਸ੍ਰਿਸ਼ਟੀ ਦੇ ਪਾਲਣਹਾਰ ਨਾਲ (ਸਦਾ) ਵੱਸਦੀ ਹਾਂ, ਜਿਹੜਾ ਪਰਮਾਤਮਾ ਸਾਰੇ ਸੁਖਾਂ ਦਾ ਸੋਮਾ ਹੈ,
 
हरिहां रिधि सिधि नव निधि बसहि जिसु सदा करि ॥७॥
Harihāʼn riḏẖ siḏẖ nav niḏẖ basėh jis saḏā kar. ||7||
All wealth, spiritual perfection and the nine treasures are in His Hand. ||7||
ਅਤੇ ਜਿਸ ਦੇ ਹੱਥ ਵਿੱਚ, ਧਨ-ਸੰਪਦਾ, ਪੂਰਨਤਾ ਅਤੇ ਨੌ ਖਜਾਨੇ ਸਦੀਵ ਹੀ ਵਸਦੇ ਹਨ, ਨੀ ਹਰਿਹਾ!
ਰਿਧਿ ਸਿਧਿ = ਆਤਮਕ ਤਾਕਤਾਂ। ਨਵ ਨਿਧਿ = (ਧਰਤੀ ਦੇ ਸਾਰੇ) ਨੌਂ ਖ਼ਜ਼ਾਨੇ। ਬਸਹਿ = ਵੱਸਦੇ ਹਨ। ਜਿਸ ਕਰਿ = ਜਿਸ (ਪਰਮਾਤਮਾ) ਦੇ ਹੱਥ ਵਿਚ। ਕਰਿ = ਹੱਥ ਵਿਚ ॥੭॥ਜਿਸ (ਪਰਮਾਤਮਾ) ਦੇ ਹੱਥ ਵਿਚ ਸਾਰੀਆਂ ਆਤਮਕ ਤਾਕਤਾਂ ਅਤੇ (ਧਰਤੀ ਦੇ ਸਾਰੇ) ਨੌਂ ਖ਼ਜ਼ਾਨੇ ਸਦਾ ਟਿਕੇ ਰਹਿੰਦੇ ਹਨ ॥੭॥
 
पर त्रिअ रावणि जाहि सेई ता लाजीअहि ॥
Par ṯari▫a rāvaṇ jāhi se▫ī ṯā lājī▫ah.
Those men who go out to enjoy other men's women shall suffer in shame.
ਜੋ ਹੋਰਨਾਂ ਪੁਰਸ਼ਾਂ ਦੀਆਂ ਇਸਤਰੀਆਂ ਨੂੰ ਮਾਨਣ ਜਾਂਦੇ ਹਨ ਕੇਵਲ ਉਹ ਹੀ ਸ਼ਰਮ ਉਠਾਉਣਗੇ।
ਪਰ ਤ੍ਰਿਅ = ਪਰਾਈ ਇਸਤ੍ਰੀ। ਰਾਵਣਿ ਜਾਹਿ = ਭੋਗਣ ਜਾਂਦੇ ਹਨ। ਸੇਈ = ਉਹ ਬੰਦੇ ਹੀ। ਲਾਜੀਅਹਿ = (ਪ੍ਰਭੂ ਦੀ ਹਜ਼ੂਰੀ ਵਿਚ) ਲੱਜਿਆਵਾਨ ਹੁੰਦੇ ਹਨ, ਸ਼ਰਮਸਾਰ ਹੁੰਦੇ ਹਨ।ਜਿਹੜੇ ਮਨੁੱਖ ਪਰਾਈ ਇਸਤ੍ਰੀ ਭੋਗਣ ਜਾਂਦੇ ਹਨ, ਉਹ (ਪ੍ਰਭੂ ਦੀ ਹਜ਼ੂਰੀ ਵਿਚ) ਜ਼ਰੂਰ ਸ਼ਰਮਸਾਰ ਹੁੰਦੇ ਹਨ।
 
नितप्रति हिरहि पर दरबु छिद्र कत ढाकीअहि ॥
Niṯparaṯ hirėh par ḏarab cẖẖiḏar kaṯ dẖākī▫ah.
Those who steal the wealth of others - how can their guilt be concealed?
ਜੋ ਸਦਾ ਹੀ ਹੋਰਨਾਂ ਦੀ ਧਨ ਸੰਪਦਾ ਚੁਰਾਉਂਦੇ ਹਨ, ਉਨ੍ਹਾਂ ਦੇ ਪਾਪ ਕਿਸ ਤਰ੍ਹਾਂ ਕੱਜੇ ਜਾ ਸਕਦੇ ਹਨ?
ਨਿਤ ਪ੍ਰਤਿ = ਸਦਾ ਹੀ। ਹਿਰਹਿ = ਚੁਰਾਂਦੇ ਹਨ (ਬਹੁ-ਵਚਨ)। ਦਰਬੁ = ਧਨ। ਛਿਦ੍ਰ = ਐਬ, ਵਿਕਾਰ। ਕਤ = ਕਿੱਥੇ? ਢਾਕੀਅਹਿ = ਢੱਕੇ ਜਾ ਸਕਦੇ ਹਨ।ਜਿਹੜੇ ਮਨੁੱਖ ਸਦਾ ਪਰਾਇਆ ਧਨ ਚੁਰਾਂਦੇ ਰਹਿੰਦੇ ਹਨ (ਉਹਨਾਂ ਦੇ ਇਹ) ਕੁਕਰਮ ਕਿੱਥੇ ਲੁਕੇ ਰਹਿ ਸਕਦੇ ਹਨ? (ਪਰਮਾਤਮਾ ਸਭ ਕੁਝ ਵੇਖ ਰਿਹਾ ਹੈ)।
 
हरि गुण रमत पवित्र सगल कुल तारई ॥
Har guṇ ramaṯ paviṯar sagal kul ṯār▫ī.
Those who chant the Sacred Praises of the Lord save and redeem all their generations.
ਜੋ ਵਾਹਿਗੁਰੂ ਦੀਆਂ ਪਾਵਨ-ਪੁਨੀਤ ਸਿਫਤਾਂ ਉਚਾਰਦੇ ਹਨ, ਉਹ ਆਪਣੀਆਂ ਸਾਰੀਆਂ ਪੀੜ੍ਹੀਆਂ ਨੂੰ ਤਾਰ ਲੈਂਦੇ ਹਨ।
ਰਮਤ = ਸਿਮਰਦਿਆਂ। ਤਾਰਈ = ਤਾਰ ਲੈਂਦਾ ਹੈ (ਇਕ-ਵਚਨ)।ਪਰਮਾਤਮਾ ਦੇ ਗੁਣ ਯਾਦ ਕਰਦਿਆਂ ਮਨੁੱਖ (ਆਪ) ਸੁੱਚੇ ਜੀਵਨ ਵਾਲਾ ਬਣ ਜਾਂਦਾ ਹੈ (ਅਤੇ ਆਪਣੀਆਂ) ਸਾਰੀਆਂ ਕੁਲਾਂ ਨੂੰ (ਭੀ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ।
 
हरिहां सुनते भए पुनीत पारब्रहमु बीचारई ॥८॥
Harihāʼn sunṯe bẖa▫e punīṯ pārbarahm bīcẖāra▫ī. ||8||
O Lord! Those who listen and contemplate the Supreme Lord God become pure and holy. ||8||
ਹਰਿਹਾਂ! ਜੋ ਹਰੀ ਦੇ ਨਾਮ ਨੂੰ ਸੁਣਦੇ ਹਨ ਅਤੇ ਪਰਮ ਪ੍ਰਭੂ ਦਾ ਧਿਆਨ ਧਾਰਦੇ ਹਨ, ਉਹ ਪਵਿੱਤਰ ਹੋ ਜਾਂਦੇ ਹਨ।
ਪੁਨੀਤ = ਪਵਿੱਤਰ। ਬੀਚਾਰਈ = ਵਿਚਾਰਦਾ ਹੈ (ਇਕ-ਵਚਨ) ॥੮॥ਹੇ ਸਹੇਲੀਏ! (ਜਿਹੜੇ ਮਨੁੱਖ ਪਰਮਾਤਮਾ ਦੀ ਸਿਫ਼ਤ-ਸਾਲਾਹ) ਸੁਣਦੇ ਹਨ, ਉਹ ਸਾਰੇ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ ॥੮॥
 
ऊपरि बनै अकासु तलै धर सोहती ॥
Ūpar banai akās ṯalai ḏẖar sohṯī.
The sky above looks lovely, and the earth below is beautiful.
ਉਤੇ ਅਸਮਾਨ ਸੋਹਣਾ ਦਿਸਦਾ ਹੈ ਅਤੇ ਹੇਠਾ ਧਰਤੀ ਸੁੰਦਰ ਜਾਪਦੀ ਹੈ।
ਊਪਰਿ = ਉਤਾਂਹ। ਬਨੈ = ਫਬ ਰਿਹਾ ਹੈ। ਤਲੈ = ਹੇਠ, ਪੈਰਾਂ ਵਾਲੇ ਪਾਸੇ। ਧਰ = ਧਰਤੀ। ਸੋਹਤੀ = (ਹਰਿਆਵਲ ਆਦਿਕ ਨਾਲ) ਸਜੀ ਹੋਈ ਹੈ।ਹੇ ਸਹੇਲੀਏ! ਉਤਾਂਹ (ਤਾਰਿਆਂ ਆਦਿਕ ਨਾਲ) ਆਕਾਸ਼ ਫਬ ਰਿਹਾ ਹੈ, ਹੇਠ ਪੈਰਾਂ ਵਾਲੇ ਪਾਸੇ (ਹਰਿਆਵਲ ਆਦਿਕ ਨਾਲ) ਧਰਤੀ ਸਜ ਰਹੀ ਹੈ।
 
दह दिस चमकै बीजुलि मुख कउ जोहती ॥
Ḏah ḏis cẖamkai bījul mukẖ ka▫o johṯī.
Lightning flashes in the ten directions; I behold the Face of my Beloved.
ਦਸੀ ਪਾਸੀ ਬਿਜਲੀ ਚਮਕ ਰਹੀ ਹੈ ਅਤੇ ਮੈਂ ਆਪਣੇ ਪ੍ਰੀਤਮ ਦੇ ਮੁਖਾਰਬਿੰਦ ਨੂੰ ਵੇਖਣ ਨੂੰ ਲੋਚਦੀ ਹਾਂ।
ਦਹ = ਦਸ। ਦਿਸ = ਪਾਸਾ। ਦਹ ਦਿਸ = ਦਸੀਂ ਪਾਸੀਂ। ਬੀਜੁਲਿ = ਬਿਜਲੀ। ਜੋਹਤੀ = ਤੱਕਦੀ ਹੈ, ਲਿਸ਼ਕਾਰੇ ਮਾਰਦੀ ਹੈ।ਦਸੀਂ ਪਾਸੀਂ ਬਿਜਲੀ ਚਮਕ ਰਹੀ ਹੈ, ਮੂੰਹ ਉੱਤੇ ਲਿਸ਼ਕਾਰੇ ਮਾਰ ਰਹੀ ਹੈ। (ਰੱਬੀ ਜੋਤਿ ਦਾ ਕੈਸਾ ਸੋਹਣਾ ਸਾਕਾਰ ਸਰੂਪ ਹੈ!)
 
खोजत फिरउ बिदेसि पीउ कत पाईऐ ॥
Kẖojaṯ fira▫o biḏes pī▫o kaṯ pā▫ī▫ai.
If I go searching in foreign lands, how can I find my Beloved?
ਮੈਂ ਲੱਭਣ ਲਈ ਪਰਦੇਸੀ ਜਾਂਦੀ ਹਾਂ, ਮੈਂ ਆਪਣੇ ਪਿਆਰੇ ਨੂੰ ਕਿਸ ਤਰ੍ਹਾਂ ਪਾ ਸਕਦੀ ਹਾਂ?
ਫਿਰਉ = ਫਿਰਉਂ, ਮੈਂ ਫਿਰਦੀ ਹਾਂ। ਬਿਦੇਸਿ = ਪਰਦੇਸ ਵਿਚ। ਪੀਉ = ਪ੍ਰੀਤਮ-ਪ੍ਰਭੂ। ਕਤ = ਕਿੱਥੇ? ਪਾਈਐ = ਮਿਲ ਸਕਦਾ ਹੈ।ਪਰ ਮੈਂ (ਉਸ ਦੇ ਇਸ ਸਰਗਣ ਸਰੂਪ ਦੀ ਕਦਰ ਨਾਹ ਸਮਝ ਕੇ) ਪਰਦੇਸ ਵਿਚ (ਜੰਗਲ ਆਦਿਕ ਵਿਚ) ਢੂੰਢਦੀ ਫਿਰਦੀ ਹਾਂ ਕਿ ਪ੍ਰੀਤਮ-ਪ੍ਰਭੂ ਕਿਤੇ ਲੱਭ ਪਏ।
 
हरिहां जे मसतकि होवै भागु त दरसि समाईऐ ॥९॥
Harihāʼn je masṯak hovai bẖāg ṯa ḏaras samā▫ī▫ai. ||9||
O Lord! If such destiny is inscribed upon my forehead, I am absorbed in the Blessed Vision of His Darshan. ||9||
ਹਰਿਹਾਂ! ਜੇਕਰ ਮੇਰੇ ਮੱਥੇ ਉਤੇ ਪ੍ਰਾਲਭਧ ਦੀ ਐਹੋ ਜੇਹੀ ਲਿਖਤਕਾਰ ਹੋਵੇ, ਕੇਵਲ ਤਾਂ ਹੀ ਮੈਂ ਉਸ ਦੇ ਦੀਦਾਰ ਵਿੱਚ ਲੀਨ ਹੋ ਸਕਦੀ ਹਾਂ।
ਮਸਤਕਿ = ਮੱਥੇ ਉੱਤੇ। ਦਰਸਿ = ਦਰਸਨ ਵਿਚ। ਸਮਾਈਐ = ਲੀਨ ਹੋ ਸਕਦਾ ਹੈ ॥੯॥ਹੇ ਸਹੇਲੀਏ! ਜੇ ਮੱਥੇ ਉੱਤੇ ਭਾਗ ਜਾਗ ਪਏ ਤਾਂ (ਹਰ ਥਾਂ ਹੀ ਉਸ ਦੇ) ਦੀਦਾਰ ਵਿਚ ਲੀਨ ਹੋ ਸਕੀਦਾ ਹੈ ॥੯॥
 
डिठे सभे थाव नही तुधु जेहिआ ॥
Diṯẖe sabẖe thāv nahī ṯuḏẖ jehi▫ā.
I have seen all places, but none can compare to You.
ਮੈਂ ਸਾਰੀਆਂ ਥਾਵਾਂ ਵੇਖੀਆਂ ਹਨ, ਪ੍ਰੰਤੂ ਤੇਰੇ ਵਰਗੀ ਕੋਈ ਭੀ ਨਹੀਂ।
ਥਾਵ = (ਲਫ਼ਜ਼ 'ਥਾਉ' ਤੋਂ ਬਹੁ-ਵਚਨ)। ਸਭੇ ਥਾਵ = ਸਾਰੇ ਥਾਂ। ਤੁਧੁ ਜੇਹਿਆ = ਤੇਰੇ ਬਰਾਬਰ ਦਾ।ਹੇ ਰਾਮ ਦੇ ਦਾਸਾਂ ਦੇ ਸ਼ਹਰ! ਮੈਂ ਹੋਰ ਸਾਰੇ ਥਾਂ ਵੇਖ ਲਏ ਹਨ, (ਪਰ) ਤੇਰੇ ਬਰਾਬਰ ਦਾ (ਮੈਨੂੰ ਕੋਈ) ਨਹੀਂ (ਦਿੱਸਿਆ)।
 
बधोहु पुरखि बिधातै तां तू सोहिआ ॥
Baḏẖohu purakẖ biḏẖāṯai ṯāʼn ṯū sohi▫ā.
The Primal Lord, the Architect of Destiny, has established You; thus You are adorned and embellished.
ਖੁਦ ਹੀ ਸਿਰਜਣਹਾਰ ਸੁਆਮੀ ਨੇ ਤੈਨੂੰ ਕਾਇਮ ਕੀਤਾ ਹੈ, ਏਸੇ ਲਈ ਹੀ ਤੂੰ ਸੁੰਦਰ ਹੈ।
ਬਧੋਹੁ = ਤੈਨੂੰ ਬੰਨ੍ਹਿਆ ਹੈ, ਤੈਨੂੰ ਬਣਾਇਆ ਹੈ। ਪੁਰਖਿ = (ਅਕਾਲ-) ਪੁਰਖ ਨੇ। ਬਿਧਾਤੈ = ਸਿਰਜਣਹਾਰ ਨੇ। ਸੋਹਿਆ = ਸੋਹਣਾ ਦਿੱਸਦਾ ਹੈਂ।ਹੇ ਰਾਮ ਦੇ ਦਾਸਾਂ ਦੇ ਸ਼ਹਰ! (ਹੇ ਸਤਸੰਗ!) ਤੇਰੀ ਨੀਂਹ ਅਕਾਲ ਪੁਰਖ ਸਿਰਜਣਹਾਰ ਨੇ ਆਪ ਰੱਖੀ ਹੋਈ ਹੈ, ਇਸੇ ਵਾਸਤੇ ਤੂੰ (ਉਸ ਦੇ ਆਤਮਕ ਗੁਣਾਂ ਦੀ ਬਰਕਤਿ ਨਾਲ) ਸੋਹਣਾ ਦਿੱਸਦਾ ਰਿਹਾ ਹੈਂ
 
वसदी सघन अपार अनूप रामदास पुर ॥
vasḏī sagẖan apār anūp Rāmḏās pur.
Ramdaspur is prosperous and thickly populated, and incomparably beautiful.
ਰਾਮਦਾਸਪੁਰ ਬੜਾ ਸੰਘਣਾ ਆਬਾਦ ਹੈ, ਇਹ ਲਾਸਾਨੀ ਅਤੇ ਪਰਮ ਸੁੰਦਰ ਹੈ।
ਵਸਦੀ = ਵੱਸੋਂ, (ਉੱਚੇ ਆਤਮਕ ਗੁਣਾਂ ਦੀ) ਵੱਸੋਂ। ਸਘਨ = ਸੰਘਣੀ। ਅਪਾਰ = ਬੇਅੰਤ। ਅਨੂਪ = (ਅਨ-ਊਪ) ਉਪਮਾ-ਰਹਿਤ, ਬੇ-ਮਿਸਾਲ। ਰਾਮਦਾਸ = ਰਾਮ ਦੇ ਦਾਸ। ਰਾਮਦਾਸਪੁਰ = ਹੇ ਰਾਮ ਦੇ ਦਾਸਾਂ ਦੇ ਨਗਰ! ਹੇ ਸਤਸੰਗ!ਹੇ ਰਾਮ ਦੇ ਦਾਸਾਂ ਦੇ ਸ਼ਹਰ! (ਹੇ ਸਤਸੰਗ!) (ਤੇਰੇ ਅੰਦਰ ਉੱਚੇ ਆਤਮਕ ਗੁਣਾਂ ਦੀ) ਵੱਸੋਂ ਬਹੁਤ ਸੰਘਣੀ ਹੈ, ਬੇਅੰਤ ਹੈ, ਬੇ-ਬਿਸਾਲ ਹੈ।
 
हरिहां नानक कसमल जाहि नाइऐ रामदास सर ॥१०॥
Harihāʼn Nānak kasmal jāhi nā▫i▫ai Rāmḏās sar. ||10||
O Lord! Bathing in the Sacred Pool of Raam Daas, the sins are washed away, O Nanak. ||10||
ਗੁਰੂ ਜੀ ਆਖਦੇ ਹਨ, ਨੀ ਹਰਿਹਾ! ਰਾਮਦਾਸ ਦੇ ਸ੍ਰੋਵਰ ਵਿੱਚ ਇਸ਼ਨਾਨ ਕਰਨ ਨਾਲ ਪ੍ਰਾਣੀ ਦੇ ਪਾਪ ਧੋਤੇ ਜਾਂਦੇ ਹਨ।
ਨਾਨਕ = ਹੇ ਨਾਨਕ! ਕਸਮਲ = (ਸਾਰੇ) ਪਾਪ। ਜਾਹਿ = ਦੂਰ ਹੋ ਜਾਂਦੇ ਹਨ। ਰਾਮਦਾਸ ਸਰ = ਹੇ ਰਾਮ ਦੇ ਦਾਸਾਂ ਦੇ ਸਰੋਵਰ! ਨਾਇਐ = (ਤੇਰੇ ਵਿਚ) ਇਸ਼ਨਾਨ ਕੀਤਿਆਂ ॥੧੦॥ਹੇ ਨਾਨਕ! ਹੇ ਰਾਮ ਦੇ ਦਾਸਾਂ ਦੇ ਸਰੋਵਰ! (ਹੇ ਸਤਸੰਗ! ਤੇਰੇ ਵਿਚ ਆਤਮਕ) ਇਸ਼ਨਾਨ ਕੀਤਿਆਂ! (ਮਨੁੱਖ ਦੇ ਮਨ ਦੇ ਸਾਰੇ) ਪਾਪ ਦੂਰ ਹੋ ਜਾਂਦੇ ਹਨ ॥੧੦॥
 
चात्रिक चित सुचित सु साजनु चाहीऐ ॥
Cẖāṯrik cẖiṯ sucẖiṯ so sājan cẖāhī▫ai.
The rainbird is very smart; in its consciousness, it longs for the friendly rain.
ਸਿਆਣਾ ਪਪੀਹਾ, ਆਪਣੇ ਦਿਲ ਅੰਦਰ ਉਸ ਮਿੱਤਰ ਮੀਂਹ ਨੂੰ ਚਾਹੁੰਦਾ ਹੈ।
ਚਾਤ੍ਰਿਕ = ਪਪੀਹਾ। ਚਿਤ ਸੁਚਤਿ = ਸੁਚੇਤ-ਚਿੱਤ ਹੋ ਕੇ। ਸੁ = ਉਹ। ਚਾਹੀਐ = ਪਿਆਰਨਾ ਚਾਹੀਦਾ ਹੈ।ਪਪੀਹੇ ਵਾਂਗ ਸੁਚੇਤ-ਚਿੱਤ ਹੋ ਕੇ ਉਸ ਸੱਜਣ-ਪ੍ਰਭੂ ਨੂੰ ਪਿਆਰ ਕਰਨਾ ਚਾਹੀਦਾ ਹੈ।
 
जिसु संगि लागे प्राण तिसै कउ आहीऐ ॥
Jis sang lāge parāṇ ṯisai ka▫o āhī▫ai.
It longs for that, to which its breath of life is attached.
ਉਹ ਕੇਵਲ ਉਸ ਲਈ ਹੀ ਤਾਂਘਦਾ ਹੈ, ਜਿਸ ਲਾਲ ਉਸ ਦੀ ਜਿੰਦ-ਜਾਨ ਜੁੜੀ ਹੋਈ ਹੈ।
ਸੰਗਿ = ਨਾਲ। ਪ੍ਰਾਣ = ਜਿੰਦ। ਤਿਸੈ ਕਉ = ਤਿਸ ਹੀ ਕਉ, ਉਸੇ ਨੂੰ। ਆਹੀਐ = ਲੋੜਨਾ ਚਾਹੀਦਾ ਹੈ, ਢੂੰਢਣਾ ਚਾਹੀਦਾ ਹੈ।ਜਿਸ ਸੱਜਣ ਨਾਲ ਜਿੰਦ ਦੀ ਪ੍ਰੀਤ ਬਣ ਜਾਏ, ਉਸੇ ਨੂੰ ਹੀ (ਮਿਲਣ ਦੀ) ਤਾਂਘ ਕਰਨੀ ਚਾਹੀਦੀ ਹੈ।
 
बनु बनु फिरत उदास बूंद जल कारणे ॥
Ban ban firaṯ uḏās būnḏ jal kārṇe.
It wanders depressed, from forest to forest, for the sake of a drop of water.
ਉਹ ਪਾਣੀ ਦੇ ਇਕ ਤੁਪਕੇ ਦੀ ਖਾਤਰ ਸ਼ੋਕਵਾਨ ਹੋ ਜੰਗ ਜੰਗਲ ਅੰਦਰ ਭਟਕਦਾ ਫਿਰਦਾ ਹੈ।
ਬਨੁ ਬਨੁ = ਹਰੇਕ ਜੰਗਲ। ਕਾਰਣੇ = ਵਾਸਤੇ।(ਵੇਖ, ਪਪੀਹਾ ਵਰਖਾ ਦੇ) ਪਾਣੀ ਦੀ ਇਕ ਬੂੰਦ ਵਾਸਤੇ (ਦਰਿਆਵਾਂ ਟੋਭਿਆਂ ਦੇ ਪਾਣੀ ਵਲੋਂ) ਉਪਰਾਮ ਹੋ ਕੇ ਜੰਗਲ ਜੰਗਲ (ਢੂੰਡਦਾ) ਫਿਰਦਾ ਹੈ।
 
हरिहां तिउ हरि जनु मांगै नामु नानक बलिहारणे ॥११॥
Harihāʼn ṯi▫o har jan māʼngai nām Nānak balihārṇe. ||11||
O Lord! In just the same way, the humble servant of the Lord begs for the Naam, the Name of the Lord. Nanak is a sacrifice to him. ||11||
ਏਸੇ ਤਰ੍ਹਾਂ ਹੀ ਰੱਬ ਦਾ ਗੋਲਾ ਨਾਮ ਮੰਗਦਾ ਹੈ। ਨਾਨਕ ਉਸ ਉਤੋਂ ਕੁਰਬਾਨ ਵੰਞਦਾ ਹੈ।
ਹਰਿ ਜਨੁ = ਪਰਮਾਤਮਾ ਦਾ ਭਗਤ। ਮਾਂਗੈ = ਮੰਗਦਾ ਹੈ (ਇਕ-ਵਚਨ) ॥੧੧॥ਹੇ ਨਾਨਕ! (ਜਿਹੜਾ) ਪ੍ਰਭੂ ਦਾ ਸੇਵਕ (ਪਪੀਹੇ ਵਾਂਗ ਪਰਮਾਤਮਾ ਦਾ ਨਾਮ) ਮੰਗਦਾ ਹੈ, ਮੈਂ ਉਸ ਤੋਂ ਕੁਰਬਾਨ ਜਾਂਦਾ ਹਾਂ ॥੧੧॥
 
मित का चितु अनूपु मरमु न जानीऐ ॥
Miṯ kā cẖiṯ anūp maramm na jānī▫ai.
The Consciousness of my Friend is incomparably beautiful. Its mystery cannot be known.
ਮੇਰੇ ਮਿੱਤਰ ਦਾ ਦਿਲ ਪਰਮ ਸੁੰਦਰ ਹੈ। ਇਸਦਾ ਭੇਤ ਜਾਣਿਆ ਨਹੀਂ ਜਾ ਸਕਦਾ।
ਮਿਤ = (ਪ੍ਰਭੂ) ਮਿੱਤਰ। ਅਨੂਪੁ = (ਅਨ-ਊਪ) ਬੇ-ਮਿਸਾਲ, ਅੱਤਿ ਸੋਹਣਾ। ਮਰੰਮੁ = ਭੇਤ।(ਪਰਮਾਤਮਾ-) ਮਿੱਤਰ ਦਾ ਚਿੱਤ ਅੱਤਿ ਸੋਹਣਾ ਹੈ, (ਉਸ ਦਾ) ਭੇਤ ਨਹੀਂ ਜਾਣਿਆ ਜਾ ਸਕਦਾ।
 
गाहक गुनी अपार सु ततु पछानीऐ ॥
Gāhak gunī apār so ṯaṯ pacẖẖānī▫ai.
One who purchases the priceless virtues realizes the essence of reality.
ਜੋ ਲਾਸਾਨੀ ਨੇਕੀਆਂ ਦਾ ਖਰੀਦਦਾਰ ਹੀ ਹੈ, ਕੇਵਲ ਉਹ ਹੀ ਅਸਲੀਅਤ ਨੂੰ ਸਿੰਞਾਣਦਾ ਹੈ।
ਗਾਹਕ ਗੁਨੀ ਅਪਾਰ = ਉਸ ਅਪਾਰ ਪ੍ਰਭੂ ਦੇ ਗੁਣਾਂ ਦੇ ਗਾਹਕਾਂ ਦੀ ਰਾਹੀਂ। ਸੁ ਤਤੁ = ਉਹ ਮਰੰਮੁ, ਉਹ ਭੇਤ, ਉਹ ਅਸਲੀਅਤ। ਪਛਾਨੀਐ = ਪਛਾਣ ਸਕੀਦੀ ਹੈ।ਪਰ ਉਸ ਬੇਅੰਤ ਪ੍ਰਭੂ ਦੇ ਗੁਣਾਂ ਦੇ ਗਾਹਕ ਸੰਤ-ਜਨਾਂ ਦੀ ਰਾਹੀਂ ਉਹ ਭੇਤ ਸਮਝ ਲਈਦਾ ਹੈ।
 
चितहि चितु समाइ त होवै रंगु घना ॥
Cẖiṯėh cẖiṯ samā▫e ṯa hovai rang gẖanā.
When the consciousness is absorbed in the supreme consciousness, great joy and bliss are found.
ਜਦ ਇਨਸਾਨ ਦਾ ਮਨ ਸਾਈਂ ਦੇ ਮਨ ਅੰਦਰ ਲੀਨ ਹੋ ਜਾਂਦਾ ਹੈ, ਤਦ ਉਹ ਘਣੇਰੀ ਖੁਸ਼ੀ ਨੂੰ ਪਰਾਪਤ ਹੋ ਜਾਂਦਾ ਹੈ।
ਚਿਤਹਿ = (ਪ੍ਰਭੂ ਦੇ) ਚਿੱਤ ਵਿਚ। ਸਮਾਇ = ਲੀਨ ਹੋ ਜਾਏ। ਰੰਗੁ = ਆਤਮਕ ਆਨੰਦ। ਘਨਾ = ਬਹੁਤ।(ਉਹ ਭੇਤ ਇਹ ਹੈ ਕਿ) ਜੇ ਉਸ ਪਰਮਾਤਮਾ ਦੇ ਚਿੱਤ ਵਿਚ (ਮਨੁੱਖ ਦਾ) ਚਿੱਤ ਲੀਨ ਹੋ ਜਾਏ, ਤਾਂ (ਮਨੁੱਖ ਦੇ ਅੰਦਰ) ਬਹੁਤ ਆਤਮਕ ਆਨੰਦ ਪੈਦਾ ਹੋ ਜਾਂਦਾ ਹੈ।
 
हरिहां चंचल चोरहि मारि त पावहि सचु धना ॥१२॥
Harihāʼn cẖancẖal cẖorėh mār ṯa pāvahi sacẖ ḏẖanā. ||12||
O Lord! When the fickle thieves are overcome, the true wealth is obtained. ||12||
ਹਰਿਹਾਂ! ਜਦ ਬੰਦਾ ਆਪਣੇ ਚੁਲਬੁਨੇ ਮਨ ਦੇ ਤਸਕਰ ਨੂੰ ਮਾਰ ਲੈਂਦਾ ਹੈ, ਤਾਂ ਉਹ ਸੱਚੀ ਦੌਲਤ ਨੂੰ ਪਾ ਲੈਂਦਾ ਹੈ।
ਚੰਚਲ ਚੋਰਹਿ = ਹਰ ਵੇਲੇ ਭਟਕ ਰਹੇ (ਮਨ) ਚੋਰ ਨੂੰ। ਤ = ਤਾਂ। ਪਾਵਹਿ = ਤੂੰ ਹਾਸਲ ਕਰ ਲਏਂਗਾ। ਸਚੁ = ਸਦਾ ਟਿਕੇ ਰਹਿਣ ਵਾਲਾ ॥੧੨॥ਸੋ, ਜੇ ਤੂੰ (ਪ੍ਰਭੂ ਦੇ ਚਿੱਤ ਵਿਚ ਲੀਨ ਕਰ ਕੇ) ਇਸ ਸਦਾ ਭਟਕਦੇ (ਮਨ-) ਚੋਰ ਨੂੰ (ਚੰਚਲਤਾ ਵਲੋਂ) ਮਾਰ ਲਏਂ, ਤਾਂ ਤੂੰ ਸਦਾ ਕਾਇਮ ਰਹਿਣ ਵਾਲਾ ਨਾਮ-ਧਨ ਹਾਸਲ ਕਰ ਲਏਂਗਾ ॥੧੨॥
 
सुपनै ऊभी भई गहिओ की न अंचला ॥
Supnai ūbẖī bẖa▫ī gahi▫o kī na ancẖlā.
In a dream, I was lifted up; why didn't I grasp the hem of His Robe?
ਸੁਫਨੇ ਵਿੱਚ ਮੈਂ ਆਪਣੇ ਪ੍ਰੀਤਮ ਵਲ ਉਤੇ ਨੂੰ ਚਲੀ ਗਈ, ਪ੍ਰੰਤੂ ਮੈਂ ਉਸ ਦਾ ਪੱਲਾ ਉਦੋਂ ਕਿਉਂ ਨਾਂ ਫੜ੍ਹ ਲਿਆ?
ਸੁਪਨੈ = ਸੁਪਨੇ ਵਿਚ (ਪ੍ਰਭੂ-ਪਤੀ ਨੂੰ ਵੇਖ ਕੇ)। ਊਭੀ = ਉੱਚੀ। ਊਭੀ ਭਈ = ਮੈਂ ਉੱਠ ਖਲੋਤੀ। ਕੀ ਨ = ਕਿਉਂ ਨ? ਗਹਿਓ = ਫੜਿਆ। ਅੰਚਲਾ = (ਪ੍ਰਭੂ-ਪਤੀ ਦਾ) ਪੱਲਾ।ਹੇ ਸਹੇਲੀਏ! ਸੁਪਨੇ ਵਿਚ (ਪ੍ਰਭੂ-ਪਤੀ ਨੂੰ ਵੇਖ ਕੇ) ਮੈਂ ਉੱਠ ਖਲੋਤੀ (ਪਰ ਮੈਂ ਉਸ ਦਾ ਪੱਲਾ ਨਾਹ ਫੜ ਸਕੀ)।
 
सुंदर पुरख बिराजित पेखि मनु बंचला ॥
Sunḏar purakẖ birājiṯ pekẖ man bancẖlā.
Gazing upon the Beautiful Lord relaxing there, my mind was charmed and fascinated.
ਆਪਣੇ ਸੋਹਣੇ ਸੁਨੱਖੇ ਪਤੀ ਨੂੰ ਲੇਟਿਆ ਹੋਇਆ ਵੇਖ, ਮੇਰਾ ਮਨੂਆ ਮੋਹਿਤ ਹੋ ਗਿਆ।
ਬਿਰਾਜਿਤ = ਦਗ-ਦਗ ਕਰ ਰਿਹਾ। ਪੇਖਿ = ਵੇਖ ਕੇ। ਬੰਚਲਾ = ਠੱਗਿਆ ਗਿਆ, ਮੋਹਿਆ ਗਿਆ।ਮੈਂ (ਉਸ ਦਾ) ਪੱਲਾ ਕਿਉਂ ਨ ਫੜਿਆ? (ਇਸ ਵਾਸਤੇ ਨਾਹ ਫੜ ਸਕੀ ਕਿ) ਉਸ ਸੋਹਣੇ ਦਗ-ਦਗ ਕਰਦੇ ਪ੍ਰਭੂ-ਪਤੀ ਨੂੰ ਵੇਖ ਕੇ (ਮੇਰਾ) ਮਨ ਮੋਹਿਆ ਗਿਆ (ਮੈਨੂੰ ਆਪਣੇ ਆਪ ਦੀ ਸੁਰਤ ਹੀ ਨਾਹ ਰਹੀ)।
 
खोजउ ता के चरण कहहु कत पाईऐ ॥
Kẖoja▫o ṯā ke cẖaraṇ kahhu kaṯ pā▫ī▫ai.
I am searching for His Feet - tell me, where can I find Him?
ਮੈਂ ਉਸ ਦੇ ਪੈਰਾਂ ਦੇ ਨਿਸ਼ਾਨਾਂ ਨੂੰ ਢੁੰਡਦੀ ਫਿਰਦੀ ਹਾਂ। ਦਸੋ, ਮੇਰਾ ਪ੍ਰੀਤਮ ਮੈਨੂੰ ਕਿਸ ਤਰ੍ਹਾਂ ਪ੍ਰਾਪਤ ਹੋਵੇਗਾ?
ਖੋਜਉ = ਖੋਜਉਂ, ਮੈਂ ਖੋਜ ਰਹੀ ਹਾਂ। ਤਾ ਕੇ = ਉਸ (ਪ੍ਰਭੂ-ਪਤੀ) ਦੇ। ਕਹਹੁ = ਦੱਸੋ। ਕਤ = ਕਿੱਥੇ? ਕਿਵੇਂ?ਹੁਣ ਮੈਂ ਉਸ ਦੇ ਕਦਮਾਂ ਦੀ ਖੋਜ ਕਰਦੀ ਫਿਰਦੀ ਹਾਂ। ਦਸੋ, ਹੇ ਸਹੇਲੀਏ! ਉਹ ਕਿਵੇਂ ਮਿਲੇ?
 
हरिहां सोई जतंनु बताइ सखी प्रिउ पाईऐ ॥१३॥
Harihāʼn so▫ī jaṯann baṯā▫e sakẖī pari▫o pā▫ī▫ai. ||13||
O Lord! Tell me how I can find my Beloved, O my companion. ||13||
ਹੇ ਮੇਰੀ ਸਈਏ ਹਰਿਹਾ! ਮੈਨੂੰ ਉਹ ਉਪਰਾਲਾ ਦੱਸ ਜਿਸ ਦੁਆਰਾ ਮੈਂ ਆਪਣੇ ਪਿਆਰੇ ਨੂੰ ਮਿਲ ਪਵਾਂ।
ਜਤੰਨੁ = ਜਤਨ, ਉੱਦਮ। ਸੁਖੀ = ਹੇ ਸਹੇਲੀਏ! ਪ੍ਰਿਉ = ਪਿਆਰਾ ॥੧੩॥ਹੇ ਸਹੇਲੀਏ! ਮੈਨੂੰ ਉਹ ਜਤਨ ਦੱਸ ਜਿਸ ਨਾਲ ਉਹ ਪਿਆਰਾ ਮਿਲ ਪਏ ॥੧੩॥
 
नैण न देखहि साध सि नैण बिहालिआ ॥
Naiṇ na ḏekẖėh sāḏẖ sė naiṇ bihāli▫ā.
The eyes which do not see the Holy - those eyes are miserable.
ਨੇਤ੍ਰ ਜੋ ਰੱਬ ਦੇ ਸੰਤ ਨੂੰ ਨਹੀਂ ਵੇਖਦੇ, ਉਹ ਨੇਤ੍ਰ ਸਦਾ ਹੀ ਦੁਖੀ ਰਹਿੰਦੇ ਹਨ।
ਨੈਣ = ਅੱਖਾਂ। ਨ ਦੇਖਹਿ = ਨਹੀਂ ਵੇਖਦੀਆਂ, ਦਰਸਨ ਨਹੀਂ ਕਰਦੀਆਂ। ਸਾਧ = ਸੰਤ-ਜਨ, ਸਤ ਸੰਗੀ ਬੰਦੇ। ਸਿ ਨੈਣ = ਉਹ ਅੱਖਾਂ। ਬਿਹਾਲਿਆ = ਬੇ-ਹਾਲ, ਭੈੜੇ ਹਾਲ ਵਾਲੀਆਂ।ਹੇ ਸਹੇਲੀਏ! ਜਿਹੜੀਆਂ ਅੱਖਾਂ ਸਤ-ਸੰਗੀਆਂ ਦੇ ਦਰਸਨ ਨਹੀਂ ਕਰਦੀਆਂ, ਉਹ ਅੱਖਾਂ (ਦੁਨੀਆ ਦੇ ਪਦਾਰਥਾਂ ਅਤੇ ਰੂਪ ਨੂੰ ਤੱਕ ਤੱਕ ਕੇ) ਬੇ-ਹਾਲ ਹੋਈਆਂ ਰਹਿੰਦੀਆਂ ਹਨ।
 
करन न सुनही नादु करन मुंदि घालिआ ॥
Karan na sunhī nāḏ karan munḏ gẖāli▫ā.
The ears which do not hear the Sound-current of the Naad - those ears might just as well be plugged.
ਕੰਨ, ਜੋ ਈਸ਼ਵਰੀ ਬਾਣੀ ਨੂੰ ਨਹੀਂ ਸੁਣਦੇ, ਉਨ੍ਹਾਂ ਕੰਨਾਂ ਵਿੱਚ ਮੌਦਾ ਲਾ ਦੇਣਾ ਚਾਹੀਦਾ ਹੈ।
ਕਰਨ = ਕੰਨ (ਬਹੁ-ਵਚਨ)। ਨ ਸੁਨਹੀ = ਨ ਸੁਨਹਿ, ਨਹੀਂ ਸੁਣਦੇ। ਨਾਦੁ = ਸ਼ਬਦ, ਸਿਫ਼ਤ-ਸਾਲਾਹ। ਮੁੰਦਿ = (ਆਤਮਕ ਆਨੰਦ ਵਲੋਂ) ਬੰਦ ਕਰ ਕੇ। ਮੁੰਦਿ ਘਾਲਿਆ = ਬੰਦ ਕੀਤੇ ਪਏ ਹਨ।ਜਿਹੜੇ ਕੰਨ ਪਰਮਾਤਮਾ ਦੀ ਸਿਫ਼ਤ-ਸਾਲਾਹ ਨਹੀਂ ਸੁਣਦੇ, ਉਹ ਕੰਨ (ਆਤਮਕ ਆਨੰਦ ਦੀ ਧੁਨੀ ਸੁਣਨ ਵਲੋਂ) ਬੰਦ ਕੀਤੇ ਪਏ ਹਨ।
 
रसना जपै न नामु तिलु तिलु करि कटीऐ ॥
Rasnā japai na nām ṯil ṯil kar katī▫ai.
The tongue which does not chant the Naam ought to be cut out, bit by bit.
ਜਿਹੜੀ ਜੀਭ ਨਾਮ ਦਾ ਉਚਾਰਨ ਨਹੀਂ ਕਰਦੀ, ਉਹ ਭੋਰਾ ਭੋਰਾ ਕਰ ਕੇ ਵੱਢ ਦੇਣੀ ਚਾਹੀਦੀ ਹੈ।
ਰਸਨਾ = ਜੀਭ। ਤਿਲੁ ਤਿਲੁ ਕਰਿ = ਰਤਾ ਰਤਾ ਕਰ ਕੇ। ਕਟੀਐ = ਕੱਟੀ ਜਾ ਰਹੀ ਹੈ, (ਦੁਨੀਆ ਦੇ ਝੰਬੇਲਿਆਂ ਦੀਆਂ ਗੱਲਾਂ ਅਤੇ ਨਿੰਦਾ ਆਦਿਕ ਦੀ ਕੈਂਚੀ ਨਾਲ) ਕੱਟੀ ਜਾ ਰਹੀ ਹੈ।ਜਿਹੜੀ ਜੀਭ ਪਰਮਾਤਮਾ ਦਾ ਨਾਮ ਨਹੀਂ ਜਪਦੀ, ਉਹ ਜੀਭ (ਦੁਨੀਆ ਦੇ ਝੰਬੇਲਿਆਂ ਦੀਆਂ ਗੱਲਾਂ ਅਤੇ ਨਿੰਦਾ ਆਦਿਕ ਦੀ ਕੈਂਚੀ ਨਾਲ ਹਰ ਵੇਲੇ) ਕੱਟੀ ਜਾ ਰਹੀ ਹੈ।
 
हरिहां जब बिसरै गोबिद राइ दिनो दिनु घटीऐ ॥१४॥
Harihāʼn jab bisrai gobiḏ rā▫e ḏino ḏin gẖatī▫ai. ||14||
O Lord! When the mortal forgets the Lord of the Universe, the Sovereign Lord King, he grows weaker day by day. ||14||
ਹਰਿਹਾਂ! ਜਦ ਬੰਦਾ ਆਪਣੇ ਪ੍ਰਭੂ ਪਾਤਿਸ਼ਾਹ ਨੂੰ ਭੁੱਲ ਜਾਂਦਾ ਹੈ, ਉਹ ਰੋਜ-ਬ-ਰੋਜ਼ ਘਟਦਾ ਜਾਂਦਾ ਹੈ।
ਬਿਸਰੈ = ਭੁੱਲ ਜਾਂਦਾ ਹੈ। ਘਟੀਐ = ਆਤਮਕ ਜੀਵਨ ਵਲੋਂ ਕਮਜ਼ੋਰ ਹੁੰਦੇ ਜਾਈਦਾ ਹੈ ॥੧੪॥ਹੇ ਸਹੇਲੀਏ! ਜਦੋਂ ਪ੍ਰਭੂ-ਪਾਤਿਸ਼ਾਹ (ਦੀ ਯਾਦ) ਭੁੱਲ ਜਾਏ, ਤਦੋਂ ਦਿਨੋ ਦਿਨ (ਆਤਮਕ ਜੀਵਨ ਵਲੋਂ) ਕਮਜ਼ੋਰ ਹੁੰਦੇ ਜਾਈਦਾ ਹੈ। (ਸੋ, ਹੇ ਸਹੇਲੀਏ! ਸਾਧ ਸੰਗਤ ਵਿਚ ਪ੍ਰਭੂ ਦੀ ਸਿਫ਼ਤ-ਸਾਲਾਹ ਸੁਣਦੇ ਰਹਿਣਾ, ਜੀਭ ਨਾਲ ਨਾਮ ਜਪਦੇ ਰਹਿਣਾ-ਇਹੀ ਹੈ ਜਤਨ ਉਸ ਨੂੰ ਲੱਭ ਸਕਣ ਦਾ) ॥੧੪॥
 
पंकज फाथे पंक महा मद गु्मफिआ ॥
Pankaj fāthe pank mahā maḏ guʼnfi▫ā.
The wings of the bumble bee are caught in the intoxicating fragrant petals of the lotus.
ਭੌਰੇ ਦੇ ਪੰਖ ਕੰਵਲ ਦੀਆਂ ਪਰਮ ਗੁੰਦੀਆਂ ਹੋਈਆਂ ਸੁੰਗਧਤ ਪੰਖੜੀਆਂ ਵਿੱਚ ਫਸ ਜਾਂਦੇ ਹਨ।
ਪੰਕ = ਚਿੱਕੜ। ਪੰਕਜ = (ਚਿੱਕੜ ਵਿਚ ਉੱਗੇ ਹੋਏ) ਕੌਲ ਫੁੱਲ। ਪੰਕ = ਪੰਖ, ਭੌਰਿਆਂ ਦੇ ਖੰਭ। ਮਦ = ਸੁਗੰਧੀ। ਮਹਾ ਮਦ = ਤੀਬਰ ਸੁਗੰਧੀ। ਗੁੰਫਿਆ = (गुंफ् = to string or weave together, ਗੁੰਦਣਾ) ਗੁੰਦਿਆ ਜਾ ਕੇ, ਫਸ ਕੇ, ਫਸਣ ਦੇ ਕਾਰਨ, ਮਸਤ ਹੋ ਜਾਣ ਦੇ ਕਾਰਨ।(ਕੌਲ ਫੁੱਲ ਦੀ) ਤੇਜ਼ ਸੁਗੰਧੀ ਵਿਚ ਮਸਤ ਹੋ ਜਾਣ ਦੇ ਕਾਰਨ (ਭੌਰੇ ਦੇ) ਖੰਭ ਕੌਲ ਫੁੱਲ (ਦੀਆਂ ਪੰਖੜੀਆਂ) ਵਿਚ ਫਸ ਜਾਂਦੇ ਹਨ,
 
अंग संग उरझाइ बिसरते सु्मफिआ ॥
Ang sang urjẖā▫e bisraṯe suʼnfi▫ā.
With its limbs entangled in the petals, it loses its senses.
ਪੰਖੜੀਆਂ ਨਾਲ ਫਸ ਕੇ, ਉਸ ਦੇ ਹੋਸ਼ ਹਵਾਸ ਮਾਰੇ ਜਾਂਦੇ ਹਨ।
ਅੰਗ ਸੰਗ ਉਰਝਾਇ = (ਕੌਲ ਫੁੱਲ ਦੀਆਂ) ਪੰਖੜੀਆਂ ਨਾਲ ਉਲਝ ਕੇ। ਸੁੰਫਿਆ = ਖਿੜਾਉ, ਖ਼ੁਸ਼ੀ, ਇਕ ਫੁੱਲ ਤੋਂ ਉੱਡ ਕੇ ਦੂਜੇ ਫੁੱਲ ਉਤੇ ਜਾਣਾ, ਉਡਾਰੀ।(ਉਹਨਾਂ ਪੰਖੜੀਆਂ ਨਾਲ ਉਲਝ ਕੇ (ਭੌਰੇ ਨੂੰ) ਉਡਾਰੀਆਂ ਲਾਣੀਆਂ ਭੁੱਲ ਜਾਂਦੀਆਂ ਹਨ (ਇਹੀ ਹਾਲ ਹੈ ਜੀਵ-ਭੌਰੇ ਦਾ)।