Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

लै फाहे उठि धावते सि जानि मारे भगवंत ॥१०॥
Lai fāhe uṯẖ ḏẖāvṯe sė jān māre bẖagvanṯ. ||10||
They take the noose and run around; but rest assured that God shall destroy them. ||10||
ਆਪਣੇ ਨਾਲ ਫਾਹੀਆਂ ਲੈ ਨੇ, ਉਹ ਭਜੇ ਫਿਰਦੇ ਹਨ, ਪ੍ਰੰਤੂ ਤੂੰ ਜਾਣ ਲੈ ਕਿ ਉਹ ਪ੍ਰਭੂ ਦੇ ਫਿਟਕਾਰੇ ਹੋਏ ਹਨ।
ਲੈ = ਲੈ ਕੇ। ਉਠਿ ਧਾਵਤੇ = ਉਠ ਦੌੜਦੇ ਹਨ। ਸਿ = ਅਜੇਹੇ ਬੰਦੇ, ਐਸੇ ਮਨੁੱਖ। ਜਾਨਿ = ਜਾਣ ਲੈ, ਸਮਝ ਲੈ, ਯਕੀਨ ਰੱਖ। ਮਾਰੇ ਭਗਵੰਤ = ਰੱਬ ਦੇ ਮਾਰੇ ਹੋਏ, ਰੱਬ ਤੋਂ ਬਹੁਤ ਦੂਰ ॥੧੦॥ਫਾਹੇ ਲੈ ਕੇ (ਦੂਜਿਆਂ ਦੇ ਘਰ ਲੁੱਟਣ ਲਈ) ਤੁਰ ਪੈਂਦੇ ਹਨ, ਪਰ ਯਕੀਨ ਜਾਣੋ ਅਜੇਹੇ ਬੰਦੇ ਰੱਬ ਵਲੋਂ ਮਾਰੇ ਹੋਏ ਹਨ ॥੧੦॥
 
कबीर चंदन का बिरवा भला बेड़्हिओ ढाक पलास ॥
Kabīr cẖanḏan kā birvā bẖalā beṛėha▫o dẖāk palās.
Kabeer, the sandalwood tree is good, even though it is surrounded by weeds.
ਕਬੀਰ, ਚੰਗਾ ਹੈ ਚੰਨਣ ਦਾ ਬਿਰਛ ਭਾਵੇਂ ਇਹ ਛਿਛਰੇ ਦੇ ਰੁਖਾਂ ਨਾਲ ਘੇਰਿਆ ਹੋਇਆ ਹੋਵੇ।
ਬਿਰਵਾ = ਨਿੱਕਾ ਜਿਹਾ ਬੂਟਾ। ਬੇੜ੍ਹ੍ਹਿਓ = ਵੇੜ੍ਹਿਆ ਹੋਇਆ ਘਿਰਿਆ ਹੋਇਆ। ਪਲਾਸ = ਪਲਾਹ, ਛਿਛਰਾ।ਹੇ ਕਬੀਰ! ਚੰਦਨ ਦਾ ਨਿੱਕਾ ਜਿਹਾ ਭੀ ਬੂਟਾ ਚੰਗਾ ਜਾਣੋ, ਭਾਵੇਂ ਉਹ ਢਾਕ ਪਲਾਹ ਆਦਿਕ ਵਰਗੇ ਰੁੱਖਾਂ ਨਾਲ ਘਿਰਿਆ ਹੋਇਆ ਹੋਵੇ।
 
ओइ भी चंदनु होइ रहे बसे जु चंदन पासि ॥११॥
O▫e bẖī cẖanḏan ho▫e rahe base jo cẖanḏan pās. ||11||
Those who dwell near the sandalwood tree, become just like the sandalwood tree. ||11||
ਜਿਹੜੇ ਚੰਨਣ ਦੇ ਬਿਰਛ ਦੇ ਨੇੜੇ ਵਸਦੇ ਹਨ, ਉਹ ਭੀ ਚੰਨਣ ਵਰਗੇ ਹੋ ਜਾਂਦੇ ਹਨ।
ਓਇ = ਉਹ ਢਾਕ ਪਲਾਹ ਦੇ ਰੁੱਖ। ਜੁ = ਜੇਹੜੇ ਰੁੱਖ। ਬਸੇ = ਵੱਸਦੇ ਹਨ, ਉੱਗੇ ਹੋਏ ਹਨ। ਪਾਸਿ = ਨੇੜੇ ॥੧੧॥ਉਹ (ਢਾਕ ਪਲਾਹ ਵਰਗੇ ਨਿਕੰਮੇ ਰੁੱਖ) ਭੀ, ਜੋ ਚੰਦਨ ਦੇ ਨੇੜੇ ਉੱਗੇ ਹੋਏ ਹੁੰਦੇ ਹਨ, ਚੰਦਨ ਹੀ ਹੋ ਜਾਂਦੇ ਹਨ ॥੧੧॥
 
कबीर बांसु बडाई बूडिआ इउ मत डूबहु कोइ ॥
Kabīr bāʼns badā▫ī būdi▫ā i▫o maṯ dūbahu ko▫e.
Kabeer, the bamboo is drowned in its egotistical pride. No one should drown like this.
ਕਬੀਰ, ਬਾਂਸ ਆਪਣੇ ਹੰਕਾਰ ਅੰਦਰ ਡੁਬ ਗਿਆ ਹੈ। ਹੋਰ ਕੋਈ ਜਣਾ ਇਸ ਦੀ ਤਰ੍ਹਾਂ ਨਾਂ ਡੁਬੇ।
ਬਡਾਈ = ਅਹੰਕਾਰ ਵਿਚ, ਉੱਚਾ ਲੰਮਾ ਹੋਣ ਦੇ ਮਾਣ ਵਿਚ। ਬੂਡਿਆ = ਡੁਬਿਆ ਹੋਇਆ ਜਾਣੋ। ਕੋਇ = ਤੁਸੀਂ ਕੋਈ ਧਿਰ। ਇਉ = ਇਸ ਤਰ੍ਹਾਂ। ਮਤ ਡੂਬਹੁ = ਨਾਹ ਡੁੱਬਣਾ।ਹੇ ਕਬੀਰ! ਬਾਂਸ ਦਾ ਬੂਟਾ (ਉੱਚਾ ਲੰਮਾ ਹੋਣ ਦੇ) ਮਾਣ ਵਿਚ ਡੁੱਬਿਆ ਹੋਇਆ ਹੈ; ਤੁਸੀਂ ਕੋਈ ਧਿਰ ਬਾਂਸ ਵਾਂਗ (ਹਉਮੈ ਵਿਚ) ਨਾਹ ਡੁੱਬ ਜਾਇਓ, ਕਿਉਂਕਿ,
 
चंदन कै निकटे बसै बांसु सुगंधु न होइ ॥१२॥
Cẖanḏan kai nikte basai bāʼns suganḏẖ na ho▫e. ||12||
Bamboo also dwells near the sandalwood tree, but it does not take up its fragrance. ||12||
ਬਾਂਸ ਚੰਨਣ ਦੇ ਬਿਰਵੇ ਦੇ ਨੇੜੇ ਵਸਦਾ ਹੈ, ਪ੍ਰੰਤੂ ਇਹ ਖੁਸ਼ਬੂਦਾਰ ਨਹੀਂ ਹੁੰਦਾ।
ਨਿਕਟੇ = ਨੇੜੇ। ਸੁਗੰਧੁ = ਸੁਗੰਧੀ ਵਾਲਾ ॥੧੨॥ਬਾਂਸ ਭਾਵੇਂ ਚੰਦਨ ਦੇ ਨੇੜੇ ਭੀ ਉੱਗਾ ਹੋਇਆ ਹੋਵੇ, ਉਸ ਵਿਚ ਚੰਦਨ ਵਾਲੀ ਸੁਗੰਧੀ ਨਹੀਂ ਆਉਂਦੀ ॥੧੨॥
 
कबीर दीनु गवाइआ दुनी सिउ दुनी न चाली साथि ॥
Kabīr ḏīn gavā▫i▫ā ḏunī si▫o ḏunī na cẖālī sāth.
Kabeer, the mortal loses his faith, for the sake of the world, but the world shall not go along with him in the end.
ਕਬੀਰ, ਦੁਨੀਆ ਦੀ ਖਾਤਰ ਬੰਦਾ ਆਪਣਾ ਈਮਾਨ ਵੰਞਾ ਲੈਂਦਾ ਹੈ, ਪ੍ਰੰਤੂ ਦੁਨੀਆਂ ਉਸ ਦੇ ਨਾਲ ਨਹੀਂ ਜਾਂਦੀ।
ਦੀਨੁ = ਮਜ਼ਹਬ, ਧਰਮ। ਸਿਉ = ਦੀ ਖ਼ਤਾਰ, ਵਾਸਤੇ।ਹੇ ਕਬੀਰ! ਗ਼ਾਫ਼ਲ ਮਨੁੱਖ ਨੇ 'ਦੁਨੀਆ' (ਦੇ ਧਨ-ਪਦਾਰਥ) ਦੀ ਖ਼ਾਤਰ 'ਦੀਨ' ਗਵਾ ਲਿਆ, (ਅਖ਼ੀਰ ਵੇਲੇ ਇਹ) ਦੁਨੀਆ ਭੀ ਮਨੁੱਖ ਦੇ ਨਾਲ ਨਾਹ ਤੁਰੀ।
 
पाइ कुहाड़ा मारिआ गाफलि अपुनै हाथि ॥१३॥
Pā▫e kuhāṛā māri▫ā gāfal apunai hāth. ||13||
The idiot strikes his own foot with the axe by his own hand. ||13||
ਬੇਪਰਵਾਹ ਬੰਦੇ ਨੇ ਇਸ ਤਰ੍ਹਾਂ ਆਪਣੇ ਪੈਰ ਉਤੇ ਆਪਣੇ ਹਥੀ ਕੁਹਾੜਾ ਮਾਰ ਲਿਆ ਹੈ।
ਪਾਇ = ਪੈਰ ਉਤੇ। ਗਾਫਿਲ = ਗ਼ਾਫ਼ਿਲ (ਮਨੁੱਖ) ਨੇ ॥੧੩॥(ਸੋ) ਲਾ-ਪਰਵਾਹ ਬੰਦੇ ਨੇ ਆਪਣੇ ਪੈਰ ਉਤੇ ਆਪਣੇ ਹੀ ਹੱਥ ਨਾਲ ਕੁਹਾੜਾ ਮਾਰ ਲਿਆ (ਭਾਵ, ਆਪਣਾ ਨੁਕਸਾਨ ਆਪ ਹੀ ਕਰ ਲਿਆ) ॥੧੩॥
 
कबीर जह जह हउ फिरिओ कउतक ठाओ ठाइ ॥
Kabīr jah jah ha▫o firi▫o ka▫uṯak ṯẖā▫o ṯẖā▫e.
Kabeer, wherever I go, I see wonders everywhere.
ਕਬੀਰ, ਜਿਥੇ ਕਿਤੇ ਭੀ ਮੈਂ ਗਿਆ ਹਾਂ, ਮੈਂ ਅਦਭੁਤ ਨਜਾਰੇ ਹਰ ਥਾਂ ਵੇਖੇ ਹਨ,
ਜਹ ਜਹ = ਜਿਥੇ ਜਿਥੇ। ਹਉ = ਮੈਂ। ਕਉਤਕ = ਤਮਾਸ਼ੇ, ਰੰਗ-ਤਮਾਸ਼ੇ। ਠਾਓ ਠਾਇ = ਥਾਂ ਥਾਂ ਤੇ, ਹਰੇਕ ਥਾਂ।ਹੇ ਕਬੀਰ! ਮੈਂ ਜਿਥੇ ਜਿਥੇ ਗਿਆ ਹਾਂ, ਥਾਂ ਥਾਂ 'ਦੁਨੀਆ' ਵਾਲੇ ਰੰਗ-ਤਮਾਸ਼ੇ ਹੀ (ਵੇਖੇ ਹਨ);
 
इक राम सनेही बाहरा ऊजरु मेरै भांइ ॥१४॥
Ik rām sanehī bāhrā ūjar merai bẖāʼn▫e. ||14||
But without the devotees of the One Lord, it is all wilderness to me. ||14||
ਪ੍ਰੰਤੂ ਪ੍ਰਭੂ ਦੇ ਉਪਾਸ਼ਕਾ ਦੇ ਬਗੈਰ ਮੇਰੇ ਲਈ ਸੰਸਾਰ ਉਜਾੜ ਬੀਆਬਾਨ ਹੈ।
ਸਨੇਹੀ = ਸਨੇਹ ਕਰਨ ਵਾਲਾ, ਪਿਆਰ ਕਰਨ ਵਾਲਾ। ਬਾਹਰਾ = ਬਿਨ, ਬਗੈਰ। ਊਜਰੁ = ਉਜਾੜ ਥਾਂ। ਮੇਰੈ ਭਾਂਇ = ਮੇਰੇ ਭਾ ਦਾ। ਰਾਮ ਸਨੇਹੀ = ਰਾਮ ਨਾਲ ਸਨੇਹ ਕਰਨ ਵਾਲਾ, ਪਰਮਾਤਮਾ ਨਾਲ ਪਿਆਰ ਕਰਨ ਵਾਲਾ ॥੧੪॥ਪਰ ਮੇਰੇ ਭਾ ਦਾ ਉਹ ਥਾਂ ਉਜਾੜ ਹੈ ਜਿਥੇ ਪਰਮਾਤਮਾ ਨਾਲ ਪਿਆਰ ਕਰਨ ਵਾਲਾ (ਸੰਤ) ਕੋਈ ਨਹੀਂ (ਕਿਉਂਕਿ ਉਥੇ 'ਦੁਨੀਆ' ਹੀ 'ਦੁਨੀਆ' ਵੇਖੀ ਹੈ 'ਦੀਨ' ਦਾ ਨਾਮ-ਨਿਸ਼ਾਨ ਨਹੀਂ) ॥੧੪॥
 
कबीर संतन की झुंगीआ भली भठि कुसती गाउ ॥
Kabīr sanṯan kī jẖungī▫ā bẖalī bẖaṯẖ kusṯī gā▫o.
Kabeer, the dwelling of the Saints is good; the dwelling of the unrighteous burns like an oven.
ਕਬੀਰ, ਚੰਗੀ ਹੈ ਸਾਧੂਆਂ ਦੀ ਕੁੱਲੀ ਭੱਠੀ ਦੀ ਮਾਨੰਦ ਬਲਦਾ ਹੈ ਪਾਪੀਆਂ ਦਾ ਪਿੰਡ।
ਝੁੰਗੀਆ = ਨਿੱਕੀ ਜਿਹੀ ਝੁੱਗੀ, ਭੈੜੀ ਜਿਹੀ ਕੁੱਲੀ। ਭਲੀ = ਸੋਹਣੀ। ਭਠਿ = ਭੱਠੀ (ਵਰਗਾ)। ਗਾਉ = ਪਿੰਡ। ਕੁਸਤੀ = ਕੁਸੱਤੀ, ਬੇਈਮਾਨ, ਖੋਟਾ ਮਨੁੱਖ।ਹੇ ਕਬੀਰ! ਸੰਤਾਂ ਦੀ ਭੈੜੀ ਜਿਹੀ ਕੁੱਲੀ ਭੀ (ਮੈਨੂੰ) ਸੋਹਣੀ (ਲੱਗਦੀ) ਹੈ, (ਉਥੇ 'ਦੀਨ' ਵਿਹਾਝੀਦਾ ਹੈ) ਪਰ ਖੋਟੇ ਮਨੁੱਖ ਦਾ ਪਿੰਡ (ਸੜਦੀ) ਭੱਠੀ ਵਰਗਾ (ਜਾਣੋ) (ਉਥੇ ਹਰ ਵੇਲੇ 'ਦੁਨੀਆ' ਦੀ ਤ੍ਰਿਸ਼ਨਾ ਦੀ ਅੱਗ ਬਲ ਰਹੀ ਹੈ)।
 
आगि लगउ तिह धउलहर जिह नाही हरि को नाउ ॥१५॥
Āg laga▫o ṯih ḏẖa▫ulhar jih nāhī har ko nā▫o. ||15||
Those mansions in which the Lord's Name is not chanted might just as well burn down. ||15||
ਉਨ੍ਹਾਂ ਮੰਦਰਾਂ ਨੂੰ ਅੱਗ ਲੱਗ ਜਾਵੇ, ਜਿਨ੍ਹਾਂ ਵਿੱਚ ਵਾਹਿਗੁਰੂ ਦਾ ਨਾਮ ਨਹੀਂ।
ਆਗਿ = ਹੁਕਮੀ ਭਵਿੱਖਤ, ਅੱਨ ਪੁਰਖ, ਇਕ-ਵਚਨ ਹੈ; ਜਿਵੇਂ 'ਭਿਜਉ ਸਿਜਉ ਕੰਬਲੀ, ਅਲਹ ਵਰਸਉ ਮੇਹ' ਵਿਚ ਲਫ਼ਜ਼ 'ਭਿਜਉ' ਅਤੇ 'ਵਰਸਉ' ਹਨ)। ਤਿਹ ਧਉਲਹਰ = ਉਸ ਮਹਲ-ਮਾੜੀ ਨੂੰ। ਜਿਹ = ਜਿਸ (ਧਉਲਹਰ) ਵਿਚ। ਕੋ = ਦਾ। ਨਾਉ = ਨਾਮ ॥੧੫॥ਜਿਸ ਮਹਲ-ਮਾੜੀ ਵਿਚ ਪਰਮਾਤਮਾ ਦਾ ਨਾਮ ਨਹੀਂ ਸਿਮਰੀਦਾ, ਉਸ ਨੂੰ ਪਈ ਅੱਗ ਲੱਗੇ (ਮੈਨੂੰ ਅਜੇਹੇ ਮਹਲ-ਮਾੜੀਆਂ ਦੀ ਲੋੜ ਨਹੀਂ) ॥੧੫॥
 
कबीर संत मूए किआ रोईऐ जो अपुने ग्रिहि जाइ ॥
Kabīr sanṯ mū▫e ki▫ā ro▫ī▫ai jo apune garihi jā▫e.
Kabeer, why cry at the death of a Saint? He is just going back to his home.
ਕਬੀਰ ਸਾਧੂ ਦੇ ਮਰਨ ਤੇ ਕਿਉਂ ਵਿਰਲਾਪ ਕਰੀਏ? ਉਹ ਤਾਂ ਕੇਵਲ ਆਪਣੇ ਨਿਜ ਦੇ ਘਰ ਨੂੰ ਜਾ ਰਿਹਾ ਹੈ।
ਕਿਆ ਰੋਈਐ = ਰੋਣ ਦੀ ਲੋੜ ਨਹੀਂ, ਕਿਉਂ ਰੋਣਾ ਹੋਇਆ? ਗ੍ਰਿਹਿ = ਘਰ ਵਿਚ। ਅਪੁਨੇ ਗ੍ਰਿਹਿ = ਆਪਣੇ ਘਰ ਵਿਚ, ਉਸ ਘਰ ਵਿਚ ਜੋ ਨਿਰੋਲ ਉਸ ਦਾ ਆਪਣਾ ਹੈ ਜਿਥੋਂ ਉਸ ਨੂੰ ਕੋਈ ਕੱਢੇਗਾ ਨਹੀਂ। ਜਾਇ = ਜਾਂਦਾ ਹੈ।ਹੇ ਕਬੀਰ! ਕਿਸੇ ਸੰਤ ਦੇ ਮਰਨ ਤੇ ਅਫ਼ਸੋਸ ਕਰਨ ਦੀ ਲੋੜ ਨਹੀਂ, ਕਿਉਂਕਿ ਉਹ ਸੰਤ ਤਾਂ ਉਸ ਘਰ ਵਿਚ ਜਾਂਦਾ ਹੈ ਜਿਥੋਂ ਉਸ ਨੂੰ ਕੋਈ ਕੱਢੇਗਾ ਨਹੀਂ (ਭਾਵ, ਉਹ ਸੰਤ 'ਦੀਨ' ਦਾ ਵਪਾਰੀ ਹੋਣ ਕਰਕੇ ਪ੍ਰਭੂ-ਚਰਨਾਂ ਵਿਚ ਜਾ ਅੱਪੜਦਾ ਹੈ);
 
रोवहु साकत बापुरे जु हाटै हाट बिकाइ ॥१६॥
Rovhu sākaṯ bāpure jo hātai hāt bikā▫e. ||16||
Cry for the wretched, faithless cynic, who is sold from store to store. ||16||
ਤੂੰ ਨਿਕਰਮਣ ਮਾਇਆ ਦੇ ਪੁਜਾਰੀ ਲਈ ਵਿਰਲਾਪ ਕਰ, ਜੋ ਹੱਟੀ ਹੱਟੀ ਵਿਕਦਾ ਫਿਰਦਾ ਹੈ।
ਸਾਕਤ = ਰੱਬ ਨਾਲੋਂ ਟੁੱਟਾ ਹੋਇਆ, ਪਰਮਾਤਮਾ ਤੋਂ ਵਿਛੁੜਿਆ ਹੋਇਆ ਜੀਵ, ਜੋ 'ਦੁਨੀਆ' ਦੀ ਖ਼ਾਤਰ 'ਦੀਨ' ਗਵਾ ਰਿਹਾ ਹੈ। ਬਾਪੁਰਾ = ਵਿਚਾਰਾ, ਬਦਨਸੀਬ, ਮੰਦ ਭਾਗੀ। ਰੋਵਹੁ = ਅਫ਼ਸੋਸ ਕਰੋ। ਜੁ = ਜੋ। ਹਾਟੈ ਹਾਟ = ਹੱਟੀ ਹੱਟੀ ਤੇ, ਹਰੇਕ ਹੱਟੀ ਤੇ, ਇਕ ਹੱਟੀ ਤੋਂ ਦੂਜੀ ਹੱਟੀ ਤੇ। ਬਿਕਾਇ = ਵਿਕਦਾ ਫਿਰਦਾ ਹੈ, ਕੀਤੇ ਵਿਕਾਰਾਂ ਦੇ ਵੱਟੇ ਭਵਾਂਈਦਾ ਹੈ ॥੧੬॥(ਜੇ ਅਫ਼ਸੋਸ ਕਰਨਾ ਹੈ ਤਾਂ) ਉਸ ਮੰਦ-ਭਾਗੀ (ਦੇ ਮਰਨ) ਤੇ ਅਫ਼ਸੋਸ ਕਰੋ ਜੋ ਪ੍ਰਭੂ-ਚਰਨਾਂ ਤੋਂ ਵਿਛੁੜਿਆ ਹੋਇਆ ਹੈ, (ਉਹ ਆਪਣੇ ਕੀਤੇ ਮੰਦ-ਕਰਮਾਂ ਦੇ ਵੱਟੇ) ਹਰੇਕ ਹੱਟੀ ਤੇ ਵਿਕਦਾ ਹੈ (ਭਾਵ, ਸਾਰੀ 'ਦੁਨੀਆ' ਦੀ ਖ਼ਾਤਰ ਭਟਕਣ ਕਰਕੇ ਹੁਣ ਕਈ ਜੂਨਾਂ ਵਿਚ ਭਟਕਦਾ ਹੈ) ॥੧੬॥
 
कबीर साकतु ऐसा है जैसी लसन की खानि ॥
Kabīr sākaṯ aisā hai jaisī lasan kī kẖān.
Kabeer, the faithless cynic is like a piece of garlic.
ਕਬੀਰ, ਜਿਸ ਤਰ੍ਹਾਂ ਦਾ ਥੋਮ ਦੀ ਫਲੀ ਹੈ, ਉਸੇ ਤਰ੍ਹਾਂ ਦਾ ਹੀ ਹੈ ਅਧਰਮੀ।
ਸਾਕਤੁ = ਪ੍ਰਭੂ ਨਾਲੋਂ ਟੁੱਟਾ ਹੋਇਆ ਮਨੁੱਖ, 'ਦੁਨੀਆ' ਦੀ ਖ਼ਾਤਰ 'ਦੀਨ' ਨੂੰ ਗਵਾਉਣ ਵਾਲਾ ਬੰਦਾ। ਲਸਨ = ਥੋਮ। ਖਾਨਿ = ਕੋਠੀ, ਸਟੋਰ।ਹੇ ਕਬੀਰ! ਜੋ ਮਨੁੱਖ ਰੱਬ ਨਾਲੋਂ ਟੁੱਟਾ ਹੋਇਆ ਹੈ (ਜੋ 'ਦੁਨੀਆ' ਦੀ ਖ਼ਾਤਰ 'ਦੀਨ' ਨੂੰ ਗਵਾਈ ਜਾ ਰਿਹਾ ਹੈ) ਉਸ ਨੂੰ ਇਉਂ ਸਮਝੋ ਜਿਵੇਂ ਥੋਮ ਦੀ ਭਰੀ ਹੋਈ ਕੋਠੜੀ ਹੈ।
 
कोने बैठे खाईऐ परगट होइ निदानि ॥१७॥
Kone baiṯẖe kẖā▫ī▫ai pargat ho▫e niḏān. ||17||
Even if you eat it sitting in a corner, it becomes obvious to everyone. ||17||
ਭਾਵੇਂ ਇਨਸਾਨ ਇਸ ਨੂੰ ਇਕ ਨੁੱਕਰੇ ਬਹਿ ਕੇ ਖਾਵੇ, ਇਹ ਆਖਰਕਾਰ ਜਾਹਰ ਹੋ ਜਾਂਦਾ ਹੈ।
ਕੋਨੈ = (ਕਿਸੇ ਘਰ ਦੀ) ਨੁੱਕਰ ਵਿਚ, ਕਿਤੇ ਲੁਕਵੇਂ ਥਾਂ। ਬੈਠੇ = ਬੈਠਿ, ਬਹਿ ਕੇ। ਪਰਗਟ ਹੋਇ = ਉੱਘੜ ਪੈਂਦਾ ਹੈ, ਨਸ਼ਰ ਹੋ ਜਾਂਦਾ ਹੈ। ਨਿਦਾਨਿ = ਓੜਕ ਨੂੰ, ਆਖ਼ਰ ਨੂੰ, ਜ਼ਰੂਰ ॥੧੭॥ਥੋਮ ਨੂੰ ਕਿਤੇ ਲੁਕਵੇਂ ਥਾਂ ਭੀ ਬਹਿ ਕੇ ਖਾ ਲਈਏ, ਤਾਂ ਭੀ ਉਹ ਜ਼ਰੂਰ (ਆਪਣੀ ਬੋ ਤੋਂ) ਉੱਘੜ ਪੈਂਦਾ ਹੈ (ਸਾਕਤ ਦੇ ਅੰਦਰੋਂ ਭੀ ਜਦੋਂ ਨਿਕਲਣਗੇ ਮੰਦੇ ਬਚਨ ਹੀ ਨਿਕਲਣਗੇ) ॥੧੭॥
 
कबीर माइआ डोलनी पवनु झकोलनहारु ॥
Kabīr mā▫i▫ā dolnī pavan jẖakolanhār.
Kabeer, Maya is the butter-churn, and the breath is the churning-stick.
ਕਬੀਰ ਧਨ-ਦੌਲਤ ਚਾਟੀ ਹੈ ਅਤੇ ਸੁਆਸ ਹੈ ਇਕ ਮਧਾਣੀ।
ਮਾਇਆ = 'ਦੁਨੀਆ'। ਡੋਲਨੀ = ਚਾਟੀ, ਦੁੱਧ ਦੀ ਚਾਟੀ। ਪਵਨੁ = ਹਵਾ, ਸੁਆਸ। ਝਕੋਲਨਹਾਰੁ = ਉਹ ਚੀਜ਼ ਜਿਸ ਨਾਲ ਦੁੱਧ ਰਿੜਕੀਦਾ ਹੈ, ਮਧਾਣੀ।ਹੇ ਕਬੀਰ! ਇਸ 'ਦੁਨੀਆ' ('ਮਾਇਆ') ਨੂੰ ਦੁੱਧ ਦੀ ਭਰੀ ਚਾਟੀ ਸਮਝੋ, (ਹਰੇਕ ਜੀਵ ਦਾ) ਸੁਆਸ ਸੁਆਸ (ਉਸ ਚਾਟੀ ਨੂੰ ਰਿੜਕਣ ਲਈ) ਮਧਾਣੀ ਮਿਥ ਲਵੋ।
 
संतहु माखनु खाइआ छाछि पीऐ संसारु ॥१८॥
Sanṯahu mākẖan kẖā▫i▫ā cẖẖācẖẖ pī▫ai sansār. ||18||
The Saints eat the butter, while the world drinks the whey. ||18||
ਸਾਧੂ ਮੱਖਣੀ ਖਾਂਦੇ ਹਨ ਅਤੇ ਦੁਨੀਆਂ ਲੱਸੀ ਪੀਦੀ ਹੈ।
ਸੰਤਹੁ = ਸੰਤਾਂ ਨੇ, ਉਹਨਾਂ ਬੰਦਿਆਂ ਨੇ ਜੋ 'ਦੁਨੀਆ' ਦੀ ਖ਼ਾਤਰ 'ਦੀਨ' ਨੂੰ ਗੁਆਚਣ ਨਹੀਂ ਦੇਂਦੇ। ਛਾਛਿ = ਲੱਸੀ। ਸੰਸਾਰੁ = 'ਦੁਨੀਆ' ਦਾ ਵਪਾਰੀ ॥੧੮॥(ਜਿਨ੍ਹਾਂ ਨੂੰ ਇਹ ਦੁੱਧ ਰਿੜਕਣ ਦੀ ਜਾਚ ਆ ਗਈ, ਜਿਨ੍ਹਾਂ ਪਰਮਾਤਮਾ ਦਾ ਸਿਮਰਨ ਕਰਦਿਆਂ ਇਸ ਮਾਇਆ ਨੂੰ ਵਰਤਿਆ, ਜਿਨ੍ਹਾਂ ਨੇ 'ਦੁਨੀਆ' ਨੂੰ ਵਣ-ਜਿਆ ਪਰ 'ਦੀਨ' ਭੀ ਗੁਆਚਨ ਨਾਹ ਦਿੱਤਾ) ਉਹਨਾਂ ਸੰਤ ਜਨਾਂ ਨੇ (ਇਸ ਰੇੜਕੇ ਵਿਚੋਂ) ਮੱਖਣ (ਹਾਸਲ ਕੀਤਾ ਤੇ) ਖਾਧਾ (ਭਾਵ; ਮਨੁੱਖਾ ਜਨਮ ਦਾ ਅਸਲ ਮਨੋਰਥ ਹਾਸਲ ਕੀਤਾ, ਜਿਵੇਂ ਦੁੱਧ ਨੂੰ ਰਿੜਕਣ ਦਾ ਮਨੋਰਥ ਹੈ ਮੱਖਣ ਕੱਢਣਾ); ਪਰ ਨਿਰੀ 'ਦੁਨੀਆ' ਦਾ ਵਪਾਰੀ (ਮਾਨੋ,) ਲੱਸੀ ਹੀ ਪੀ ਰਿਹਾ ਹੈ (ਮਨੁੱਖਾ ਜਨਮ ਦਾ ਅਸਲੀ ਮਨੋਰਥ ਨਹੀਂ ਪਾ ਸਕਿਆ) ॥੧੮॥
 
कबीर माइआ डोलनी पवनु वहै हिव धार ॥
Kabīr mā▫i▫ā dolnī pavan vahai hiv ḏẖār.
Kabeer, Maya is the butter-churn; the breath flows like ice water.
ਕਬੀਰ, ਮਾਇਕ-ਦੇਹ ਇਕ ਚਾਟੀ ਹੈ ਜਿਸ ਵਿੱਚ ਸੁਆਸ ਬਰਫ ਦੇ ਪਾਣੀ ਦੀ ਨਦੀ ਵਾਂਗ ਚਲਦਾ ਹੈ।
ਵਹੈ = ਚੱਲਦੀ ਹੈ। ਹਿਵ = ਬਰਫ਼। ਹਿਵਧਾਰ = ਬਰਫ਼ ਦੀ ਧਾਰ ਵਾਲਾ, ਠੰਢਾ, ਸੀਤਲ। ਪਵਨੁ = ਸੁਆਸ। ਪਵਨੁ ਹਿਵਧਾਰ ਵਹੈ = (ਜਿਸ ਚਾਟੀ ਵਿਚ) ਸ਼ਾਂਤ ਸੁਆਸ-ਰੂਪ ਮਧਾਣੀ ਚੱਲਦੀ ਹੈ, ਨਾਮ ਦੀ ਠੰਢਕ ਵਾਲੇ ਸੁਆਸਾਂ ਦੀ ਮਧਾਣੀ ਹਿਲਦੀ ਹੈ।ਹੇ ਕਬੀਰ! ਇਹ 'ਦੁਨੀਆ' (ਮਾਇਆ') ਮਾਨੋ, ਦੁੱਧ ਦੀ ਚਾਟੀ ਹੈ, (ਇਸ ਚਾਟੀ ਵਿਚ ਨਾਮ ਦੀ) ਠੰਢਕ ਵਾਲੇ ਸੁਆਸ, ਮਾਨੋ, ਮਧਾਣੀ ਹਿਲਾਈ ਜਾ ਰਹੀ ਹੈ।
 
जिनि बिलोइआ तिनि खाइआ अवर बिलोवनहार ॥१९॥
Jin bilo▫i▫ā ṯin kẖā▫i▫ā avar bilovanhār. ||19||
Whoever does the churning eats the butter; the others are just churning-sticks. ||19||
ਜੋ ਕੋਈ ਰਿੜਕਦਾ ਹੈ, ਉਹ ਮਖਣੀ ਛਕ ਲੈਂਦਾ ਹੈ। ਮਧਾਣੀ ਦੀ ਮਾਨੰਦ ਹੋਰਨਾ ਨੂੰ ਕੁਛ ਭੀ ਪਰਾਪਤ ਨਹੀਂ ਹੁੰਦਾ।
ਜਿਨਿ = ਜਿਸ ਮਨੁੱਖ ਨੇ। ਬਿਲੋਇਆ = (ਇਸ ਮਧਾਣੀ ਨਾਲ) ਰਿੜਕਿਆ ਹੈ। ਅਵਰ = ਹੋਰ ਲੋਕ। ਬਿਲੋਵਨਹਾਰ = ਨਿਰੇ ਰਿੜਕ ਹੀ ਰਹੇ ਹਨ ॥੧੯॥ਜਿਸ (ਭਾਗਾਂ ਵਾਲੇ ਮਨੁੱਖ) ਨੇ (ਇਸ ਮਧਾਣੀ ਨਾਲ ਦੁੱਧ) ਰਿੜਕਿਆ ਹੈ ਉਸ ਨੇ (ਮੱਖਣ) ਖਾਧਾ ਹੈ, ਬਾਕੀ ਦੇ ਹੋਰ ਲੋਕ ਨਿਰਾ ਰਿੜਕ ਹੀ ਰਹੇ ਹਨ (ਉਹਨਾਂ ਨੂੰ ਮੱਖਣ ਖਾਣ ਨੂੰ ਨਹੀਂ ਮਿਲਦਾ) (ਭਾਵ, ਜੋ ਲੋਕ ਨਿਰਬਾਹ-ਮਾਤ੍ਰ ਮਾਇਆ ਨੂੰ ਵਰਤਦੇ ਹਨ, ਤੇ ਨਾਲ ਨਾਲ ਸੁਆਸ ਸੁਆਸ ਪਰਮਾਤਮਾ ਨੂੰ ਯਾਦ ਰੱਖਦੇ ਹਨ, ਉਹਨਾਂ ਦਾ ਜੀਵਨ ਸ਼ਾਂਤੀ-ਭਰਿਆ ਹੁੰਦਾ ਹੈ, ਮਨੁੱਖਾ ਜਨਮ ਦਾ ਅਸਲ ਮਨੋਰਥ ਉਹ ਪ੍ਰਾਪਤ ਕਰ ਲੈਂਦੇ ਹਨ। ਪਰ ਜੋ ਲੋਕ 'ਦੀਨ' ਵਿਸਾਰ ਕੇ ਨਿਰੀ 'ਦੁਨੀਆ' ਪਿੱਛੇ ਦੌੜ-ਭੱਜ ਕਰਦੇ ਹਨ, ਉਹ ਖ਼ੁਆਰ ਹੁੰਦੇ ਹਨ, ਤੇ ਜੀਵਨ ਅਜਾਈਂ ਗੰਵਾ ਜਾਂਦੇ ਹਨ) ॥੧੯॥
 
कबीर माइआ चोरटी मुसि मुसि लावै हाटि ॥
Kabīr mā▫i▫ā cẖortī mus mus lāvai hāt.
Kabeer, Maya is the thief, which breaks in and plunders the store.
ਕਬੀਰ, ਮੋਹਨੀ ਚੋਰ ਹੈ, ਜੋ ਹੱਟੀ ਨੂੰ ਪਾੜ ਲਾ ਕੇ ਲੁਟਦੀ ਹੈ।
ਚੋਰਟੀ = (ਲਫ਼ਜ਼ 'ਚੋਰ' ਤੋਂ 'ਚੋਰਟਾ' ਅਲਪਾਰਥਕ ਨਾਂਵ ਪੁਲਿੰਗ ਹੈ, 'ਚੋਰਟੀ' ਇਸ ਦਾ ਇਸਤ੍ਰੀਲਿੰਗ ਹੈ) ਚੰਦਰੀ ਜਿਹੀ, ਚੋਰ, ਠਗਣੀ, ਮੋਮੋ-ਠਗਣੀ। ਮੁਸਿ = ਠੱਗ ਕੇ। ਮੁਸਿ ਮੁਸਿ = ਸਦਾ ਠੱਗ ਠੱਗ ਕੇ। ਲਾਵੈ ਹਾਟਿ = ਹੱਟੀ ਸਜਾਂਦੀ ਹੈ।ਹੇ ਕਬੀਰ! ਇਹ ਦੁਨੀਆ, ਇਹ ਮਾਇਆ, ਮੋਮੋ-ਠੱਗਣੀ ਹੈ (ਜੋ ਲੋਕ 'ਦੀਨ' ਵਿਸਾਰ ਕੇ ਨਿਰੀ 'ਦੁਨੀਆ' ਦੀ ਖ਼ਾਤਰ ਭਟਕ ਰਹੇ ਹਨ, ਉਹਨਾਂ ਨੂੰ) ਠੱਗ ਠੱਗ ਕੇ ਇਹ ਮਾਇਆ ਆਪਣੀ ਹੱਟੀ (ਹੋਰ ਹੋਰ) ਸਜਾਂਦੀ ਹੈ।
 
एकु कबीरा ना मुसै जिनि कीनी बारह बाट ॥२०॥
Ėk kabīrā nā musai jin kīnī bārah bāt. ||20||
Only Kabeer is not plundered; he has cut her into twelve pieces. ||20||
ਕੇਵਲ ਕਬੀਰ ਹੀ ਲੁਟੇ ਪੁਟੇ ਜਾਣ ਤੋਂ ਬਚਿਆ ਹੈ। ਉਹ ਹੀ ਹੈ, ਜਿਸ ਨੇ ਇਸ ਦੇ ਬਾਰਾਂ ਟੋਟੇ ਕਰ ਦਿੱਤੇ ਹਨ।
ਨਾ ਮੁਸੈ = ਨਹੀਂ ਠੱਗਿਆ ਜਾਂਦਾ। ਜਿਨਿ = ਜਿਸ ਨੇ। ਬਾਰਹ ਬਾਟ = ਬਾਰਾਂ ਟੋਟੇ, ਬਾਰਾਂ ਵੰਡੀਆਂ ॥੨੦॥ਹੇ ਕਬੀਰ! ਸਿਰਫ਼ ਉਹ ਮਨੁੱਖ ਇਸ ਦੀ ਠੱਗੀ ਤੋਂ ਬਚਿਆ ਰਹਿੰਦਾ ਹੈ ਜਿਸ ਨੇ ਇਸ ਮਾਇਆ ਦੀਆਂ ਬਾਰਾਂ ਵੰਡੀਆਂ ਕਰ ਦਿੱਤੀਆਂ ਹਨ (ਜਿਸ ਨੇ ਇਸ ਦੀ ਠੱਗੀ ਨੂੰ ਭੰਨ ਕੇ ਰੱਖ ਦਿੱਤਾ ਹੈ) ॥੨੦॥
 
कबीर सूखु न एंह जुगि करहि जु बहुतै मीत ॥
Kabīr sūkẖ na eʼnh jug karahi jo bahuṯai mīṯ.
Kabeer, peace does not come in this world by making lots of friends.
ਕਬੀਰ, ਕੇਵਲ ਘਣੇਰੇ ਮਿਤ੍ਰ ਬਣਾਉਣ ਦੁਆਰਾ ਹੀ ਇਸ ਜਹਾਨ ਵਿੱਚ ਆਰਾਮ ਪਰਾਪਤ ਨਹੀਂ ਹੋ ਜਾਂਦਾ।
ਏਂਹ ਜੁਗਿ = ਇਹ ਮਨੁੱਖਾ ਜਨਮ ਵਿਚ, ਇਹ ਮਨੁੱਖਾ ਜਨਮ ਪਾ ਕੇ। ਕਰਹਿ ਜੁ = ਤੂੰ ਜੋ ਬਣਾ ਰਿਹਾ ਹੈਂ। ਬਹੁਤੈ ਮੀਤ = (ਕਿਤੇ ਪੁਤ੍ਰ, ਕਿਤੇ ਇਸਤ੍ਰੀ, ਕਿਤੇ ਧਨ, ਕਿਤੇ ਰਾਜ-ਭਾਗ ਆਦਿਕ) ਕਈ ਯਾਰ।ਹੇ ਕਬੀਰ! ('ਦੀਨ' ਵਿਸਾਰ ਕੇ, ਪਰਮਾਤਮਾ ਨੂੰ ਭੁਲਾ ਕੇ ਤੂੰ ਜੋ ਪੁਤ੍ਰ ਇਸਤ੍ਰੀ ਧਨ ਮਿਲਖ ਆਦਿਕ) ਕਈ ਮਿਤ੍ਰ ਬਣਾ ਰਿਹਾ ਹੈਂ, ਇਸ ਮਨੁੱਖਾ ਜਨਮ ਵਿਚ (ਇਹਨਾਂ ਮਿਤ੍ਰਾਂ ਤੋਂ) ਸੁਖ ਨਹੀਂ ਮਿਲੇਗਾ।
 
जो चितु राखहि एक सिउ ते सुखु पावहि नीत ॥२१॥
Jo cẖiṯ rākẖahi ek si▫o ṯe sukẖ pāvahi nīṯ. ||21||
Those who keep their consciousness focused on the One Lord shall find eternal peace. ||21||
ਜੋ ਆਪਣੇ ਮਨ ਨੂੰ ਇਕ ਵਾਹਿਗੁਰੂ ਨਾਲ ਜੋੜੀ ਰਖਦੇ ਹਨ, ਉਹ ਸਦਾ ਹੀ ਆਰਾਮ ਪਾਉਂਦੇ ਹਨ।
ਏਕ ਸਿਉ = ਇੱਕ ਪਰਮਾਤਮਾ ਨਾਲ। ਰਾਖਹਿ = ਜੋੜ ਰੱਖਦੇ ਹਨ। ਤੇ = ਉਹ ਬੰਦੇ ॥੨੧॥ਸਿਰਫ਼ ਉਹ ਮਨੁੱਖ ਸਦਾ ਸੁਖ ਮਾਣਦੇ ਹਨ ਜੋ ('ਦੁਨੀਆ' ਵਿਚ ਵਰਤਦੇ ਹੋਏ ਭੀ) ਇੱਕ ਪਰਮਾਤਮਾ ਨਾਲ ਆਪਣਾ ਮਨ ਜੋੜ ਰੱਖਦੇ ਹਨ ॥੨੧॥
 
कबीर जिसु मरने ते जगु डरै मेरे मनि आनंदु ॥
Kabīr jis marne ṯe jag darai mere man ānanḏ.
Kabeer, the world is afraid of death - that death fills my mind with bliss.
ਕਬੀਰ, ਜਿਸ ਮੌਤ ਕੋਲੋ ਦੁਨੀਆਂ ਤਹਿਕਦੀ ਹੈ, ਉਹ ਮੇਰੇ ਚਿੱਤ ਨੂੰ ਖੁਸ਼ੀ ਦਿੰਦੀ ਹੈ।
ਮਰਨੇ ਤੇ = ਮਰਨ ਤੋਂ; ਪੁਤ੍ਰ ਇਸਤ੍ਰੀ ਧਨ ਮਿਲਖ ਆਦਿਕ ਨਾਲੋਂ ਮੋਹ ਤੋੜਨ ਦੀ ਮੌਤ ਤੋਂ, 'ਦੁਨੀਆ' ਦੇ ਮੋਹ ਵਲੋਂ ਮਰਨ ਤੋਂ, 'ਦੁਨੀਆ' ਨਾਲੋਂ ਮੋਹ ਤੋੜਨ ਤੋਂ। ਜਗੁ ਡਰੈ = ਜਗਤ ਡਰਦਾ ਹੈ, ਜਗਤ ਸੰਕੋਚ ਕਰਦਾ ਹੈ, ਜਗਤ ਝੱਕਦਾ ਹੈ। ਆਨੰਦੁ = ਖ਼ੁਸ਼ੀ।('ਦੁਨੀਆ' ਦੀ ਖ਼ਾਤਰ 'ਦੀਨ' ਨੂੰ ਵਿਸਾਰ ਕੇ ਮਨੁੱਖ ਧਨ-ਪਦਾਰਥ ਪੁਤ੍ਰ ਇਸਤ੍ਰੀ ਆਦਿਕ ਕਈ ਮਿਤ੍ਰ ਬਣਾਂਦਾ ਹੈ, ਅਤੇ ਇਹਨਾਂ ਤੋਂ ਸੁਖ ਦੀ ਆਸ ਰੱਖਦਾ ਹੈ, ਇਸ ਆਸ ਦੇ ਕਾਰਨ ਹੀ ਇਹਨਾਂ ਨਾਲੋਂ ਮੋਹ ਤੋੜ ਨਹੀਂ ਸਕਦਾ; ਪਰ) ਹੇ ਕਬੀਰ! ਜਿਸ (ਮੋਹ ਦੇ ਤਿਆਗ-ਰੂਪ) ਮੌਤ ਤੋਂ ਜਗਤ ਝੱਕਦਾ ਹੈ, ਉਸ ਨਾਲ ਮੇਰੇ ਮਨ ਵਿਚ ਖ਼ੁਸ਼ੀ ਪੈਦਾ ਹੁੰਦੀ ਹੈ;
 
मरने ही ते पाईऐ पूरनु परमानंदु ॥२२॥
Marne hī ṯe pā▫ī▫ai pūran parmānanḏ. ||22||
It is only by death that perfect, supreme bliss is obtained. ||22||
ਕੇਵਲ ਮਰ ਵੰਞਣ ਦੁਆਰਾ ਹੀ ਪੂਰੀ ਮਹਾਨ ਖੁਸ਼ੀ ਪਰਾਪਤ ਹੁੰਦੀ ਹੈ।
ਮਰਨੇ ਹੀ ਤੇ = ਪੁਤ੍ਰਾਦਿਕ ਬਹੁਤੇ ਮ੍ਰਿਤਾਂ ਨਾਲੋਂ ਮੋਹ ਤੋੜਿਆਂ ਹੀ। ਪਰਮਾਨੰਦ = ਉਹ ਪਰਮਾਤਮਾ ਜਿਸ ਵਿਚ ਪਰਮ ਆਨੰਦ ਹੈ, ਉਹ ਪ੍ਰਭੂ ਜੋ ਉੱਚੀ ਤੋਂ ਉੱਚੀ ਖ਼ੁਸ਼ੀ ਦਾ ਮਾਲਕ ਹੈ ॥੨੨॥'ਦੁਨੀਆ' ਦੇ ਇਸ ਮੋਹ ਵਲੋਂ ਮਰਿਆਂ ਹੀ ਉਹ ਪਰਮਾਤਮਾ ਮਿਲਦਾ ਹੈ ਜੋ ਮੁਕੰਮਲ ਤੌਰ ਤੇ ਆਨੰਦ ਸਰੂਪ ਹੈ ॥੨੨॥
 
राम पदारथु पाइ कै कबीरा गांठि न खोल्ह ॥
Rām paḏārath pā▫e kai kabīrā gāʼnṯẖ na kẖolĥ.
The Treasure of the Lord is obtained, O Kabeer, but do not undo its knot.
ਪ੍ਰਭੂ ਦੀ ਦੌਲਤ ਨੂੰ ਪਾ ਕੇ, ਹੇ ਕਬੀਰ! ਤੂੰ ਇਸ ਦੀ ਗੱਠ ਨੂੰ ਖੋਲ੍ਹ ਨਾਂ।
ਪਦਾਰਥੁ = ਸੋਹਣੀ ਵਸਤ। ਪਾਇ ਕੈ = ਹਾਸਲ ਕਰ ਕੇ, ਜੇ ਤੈਨੂੰ ਮਿਲ ਗਿਆ ਹੈ।(ਜਿਧਰ ਤੱਕੋ, 'ਦੁਨੀਆ' ਦੀ ਖ਼ਾਤਰ ਹੀ ਦੌੜ-ਭੱਜ ਹੈ; ਸੋ) ਹੇ ਕਬੀਰ! (ਚੰਗੇ ਭਾਗਾਂ ਨਾਲ) ਜੇ ਤੈਨੂੰ ਪਰਮਾਤਮਾ ਦੇ ਨਾਮ ਦੀ ਸੋਹਣੀ ਵਸਤ ਮਿਲ ਗਈ ਹੈ ਤਾਂ ਇਹ ਗਠੜੀ ਹੋਰਨਾਂ ਅੱਗੇ ਨਾਹ ਖੋਲ੍ਹਦਾ ਫਿਰ।
 
नही पटणु नही पारखू नही गाहकु नही मोलु ॥२३॥
Nahī pataṇ nahī pārkẖū nahī gāhak nahī mol. ||23||
There is no market to sell it, no appraiser, no customer, and no price. ||23||
ਕੋਈ ਸ਼ਹਿਰ ਇਸ ਦੇ ਵੇਚਣ ਲਈ ਨਹੀਂ, ਨਾਂ ਕੋਈ ਪਰਖਣ ਵਾਲਾ ਨਾਂ ਕੋਈ ਖਰੀਦਾਰ ਹੈ ਅਤੇ ਨਾਂ ਹੀ ਇਸ ਦੀ ਕੋਈ ਕੀਮਤ ਹੈ।
ਪਟਣੁ = ਸ਼ਹਰ। ਪਾਰਖੂ = ਪਰਖ ਕਰਨ ਵਾਲਾ, ਕਦਰ ਜਾਨਣ ਵਾਲਾ। ਗਾਹਕੁ = ਖ਼ਰੀਦਣ ਵਾਲਾ। ਮੋਲੁ = ('ਮਰਨੇ ਹੀ ਤੇ ਪਾਈਐ') 'ਦੁਨੀਆ' ਨਾਲੋਂ ਮੋਹ ਦੀ ਤਿਆਗ-ਰੂਪ ਕੀਮਤ ॥੨੩॥(ਜਗਤ 'ਦੁਨੀਆ' ਵਿਚ ਇਤਨਾ ਮਸਤ ਹੈ ਕਿ ਨਾਮ-ਪਦਾਰਥ ਦੇ ਖ਼ਰੀਦਣ ਲਈ) ਨਾਹ ਕੋਈ ਮੰਡੀ ਹੈ ਨਾ ਕੋਈ ਇਸ ਵਸਤ ਦੀ ਕਦਰ ਕਰਨ ਵਾਲਾ ਹੈ, ਨਾਹ ਇਹ ਕੋਈ ਵਸਤ ਖ਼ਰੀਦਣੀ ਚਾਹੁੰਦਾ ਹੈ, ਤੇ ਨਾਹ ਕੋਈ ਇਤਨੀ ਕੀਮਤ ਹੀ ਦੇਣ ਨੂੰ ਤਿਆਰ ਹੈ (ਕਿ 'ਦੁਨੀਆ' ਨਾਲੋਂ ਪ੍ਰੀਤ ਤੋੜੇ) ॥੨੩॥
 
कबीर ता सिउ प्रीति करि जा को ठाकुरु रामु ॥
Kabīr ṯā si▫o parīṯ kar jā ko ṯẖākur rām.
Kabeer, be in love with only that one, whose Master is the Lord.
ਕਬੀਰ ਤੂੰ ਕੇਵਲ ਉਸ ਨੂੰ ਪਿਆਰ ਕਰ, ਜਿਸ ਦਾ ਮਾਲਕ ਪ੍ਰਭੂ ਹੈ।
ਤਾ ਸਿਉ = ਉਸ (ਸਤਸੰਗੀ) ਨਾਲ। ਜਾ ਕੋ = ਜਿਸ ਦਾ (ਆਸਰਾ-ਪਰਨਾ)। ਠਾਕੁਰੁ = ਪਾਲਕ।ਹੇ ਕਬੀਰ! ਉਸ (ਸਤਸੰਗੀ) ਨਾਲ ਸਾਂਝ ਬਣਾ ਜਿਸ ਦਾ (ਆਸਰਾ-ਪਰਨਾ) ਉਹ ਪਰਮਾਤਮਾ ਹੈ ਜੋ ਸਭ ਦਾ ਪਾਲਕ ਹੈ, ('ਰਾਮ ਪਦਾਰਥ' ਦੇ ਵਣਜਾਰਿਆਂ ਨਾਲ ਬਣੀ ਹੋਈ ਪ੍ਰੀਤ ਤੋੜ ਨਿਭ ਸਕਦੀ ਹੈ,
 
पंडित राजे भूपती आवहि कउने काम ॥२४॥
Pandiṯ rāje bẖūpṯī āvahi ka▫une kām. ||24||
The Pandits, the religious scholars, kings and landlords - what good is love for them? ||24||
ਵਿਦਵਾਨ, ਪਾਤਿਸ਼ਾਹ ਅਤੇ ਜਮੀਨਾਂ ਦੇ ਮਾਲਕ, ਇਨ੍ਹਾਂ ਲਈ ਪਿਆਰ ਕਿਹੜੇ ਕੰਮ ਦਾ ਹੈ?
ਭੂਪਤਿ = (ਭੂ = ਧਰਤੀ। ਪਤੀ = ਖਸਮ) ਜ਼ਮੀਨਾਂ ਦੇ ਮਾਲਕ, ਰਾਜੇ। ਕਉਨੇ ਕਾਮ ਆਵਹਿ = ਕਿਸ ਕੰਮ ਆਉਂਦੇ ਹਨ? ਕਿਸੇ ਕੰਮ ਨਹੀਂ ਆਉਂਦੇ; ਸਾਥ ਨਹੀਂ ਨਿਬਾਹੁੰਦੇ ॥੨੪॥ਪਰ ਜਿਨ੍ਹਾਂ ਨੂੰ ਵਿਦਿਆ ਰਾਜ ਭੁਇਂ ਆਦਿਕ ਦਾ ਮਾਣ ਹੈ, ਜੋ 'ਦੁਨੀਆ' ਦੇ ਵਪਾਰੀ ਹਨ ਉਹ) ਪੰਡਿਤ ਹੋਣ ਚਾਹੇ ਰਾਜੇ ਹੋਣ ਚਾਹੇ ਬੜੀ ਭੁਇਂ ਦੇ ਮਾਲਕ ਹੋਣ ਕਿਸੇ ਕੰਮ ਨਹੀਂ ਆਉਂਦੇ ॥੨੪॥
 
कबीर प्रीति इक सिउ कीए आन दुबिधा जाइ ॥
Kabīr parīṯ ik si▫o kī▫e ān ḏubiḏẖā jā▫e.
Kabeer, when you are in love with the One Lord, duality and alienation depart.
ਇਕ ਪ੍ਰਭੂ ਨੂੰ ਪਿਆਰ ਕਰਨ ਦੁਆਰਾ ਹੋਰ ਸੰਸਾਰੀ ਮਮਤਾ ਦੂਰ ਹੋ ਜਾਂਦੀ ਹੈ, ਹੇ ਕਬੀਰ!
ਆਨ = ਹੋਰ, 'ਦੁਨੀਆ' ਵਾਲੀ। ਦੁਬਿਧਾ = ਦੁਚਿਤਾ-ਪਨ, ਸਹਿਮ। ਜਾਇ = ਦੂਰ ਹੋ ਜਾਂਦਾ ਹੈ।ਹੇ ਕਬੀਰ! ('ਦੁਨੀਆ' ਵਾਲਾ) ਹੋਰ ਹੋਰ ਸਹਿਮ ਤਦੋਂ ਹੀ ਦੂਰ ਹੁੰਦਾ ਹੈ ਜੇ ਇੱਕ ਪਰਮਾਤਮਾ ਨਾਲ ਪਿਆਰ ਪਾਇਆ ਜਾਏ।
 
भावै लांबे केस करु भावै घररि मुडाइ ॥२५॥
Bẖāvai lāʼnbe kes kar bẖāvai gẖarar mudā▫e. ||25||
You may have long hair, or you may shave your head bald. ||25||
ਕੋਈ ਮੁਜ਼ਾਇਕਾ ਨਹੀਂ, ਭਾਵੇਂ ਤੂੰ ਲੰਮੇ ਵਾਲ ਕਰ ਲੈ, ਜਾਂ ਭਾਵੇਂ ਤੂੰ ਉਨ੍ਹਾਂ ਨੂੰ ਰਗੜ ਕੇ ਮੁਨਵਾ ਲੈ।
ਭਾਵੈ = ਚਾਹੇ। ਲਾਂਬੇ ਕੇਸ ਕਰੁ = (ਸੁਆਹ ਮਲ ਮਲ ਕੇ) ਜਟਾਂ ਵਧਾ ਲੈ (ਤੇ 'ਦੁਨੀਆ' ਛੱਡ ਕੇ ਬਾਹਰ ਡੇਰਾ ਜਾ ਕਰ)। ਘਰਰਿ ਮੁਡਾਇ = ਸਿਰ ਉੱਕਾ ਹੀ ਮੁਨਾ ਕੇ ਰੋਡ ਮੋਡ ਸਾਧੂ ਬਣ ਕੇ 'ਦੁਨੀਆ' ਤਿਆਗ ਦੇਹ। ਕੀਏ = ਜੇ ਕੀਤੀ ਜਾਏ ॥੨੫॥(ਜਦ ਤਕ ਪ੍ਰਭੂ ਨਾਲ ਪ੍ਰੀਤ ਨਹੀਂ ਜੋੜੀ ਜਾਂਦੀ, 'ਦੁਨੀਆ' ਵਾਲੀ 'ਦੁਬਿਧਾ' ਮਿਟ ਨਹੀਂ ਸਕਦੀ) ਚਾਹੇ (ਸੁਆਹ ਮਲ ਕੇ) ਲੰਮੀਆਂ ਜਟਾਂ ਰਖ ਲੈ, ਚਾਹੇ ਉੱਕਾ ਹੀ ਸਿਰ ਰੋਡ-ਮੋਡ ਕਰ ਲੈ (ਅਤੇ ਜੰਗਲਾਂ ਜਾਂ ਤੀਰਥਾਂ ਤੇ ਜਾ ਕੇ ਡੇਰਾ ਲਾ ਲੈ) ॥੨੫॥
 
कबीर जगु काजल की कोठरी अंध परे तिस माहि ॥
Kabīr jag kājal kī koṯẖrī anḏẖ pare ṯis māhi.
Kabeer, the world is a room filled with black soot; the blind fall into its trap.
ਕਬੀਰ, ਸੰਸਾਰ ਨਿਰੀਪੁਰੀ ਇਕ ਕਾਲਸ ਦੀ ਕੋਠੜੀ ਹੈ। ਕੇਵਲ ਅੰਨ੍ਹੇ ਇਨਸਾਨ ਹੀ ਇਸ ਦੇ ਫੰਧੇ ਵਿੱਚ ਫਸਦੇ ਹਨ।
ਜਗੁ = ਜਗਤ, 'ਦੁਨੀਆ' ਦਾ ਮੋਹ। ਅੰਧ = ਅੰਨ੍ਹੇ ਮਨੁੱਖ, ਉਹ ਬੰਦੇ ਜਿਨ੍ਹਾਂ ਨੂੰ 'ਦੀਨ' ਦੀ ਸੋਝੀ ਨਹੀਂ, ਜਿਨ੍ਹਾਂ ਦੀਆਂ ਅੱਖਾਂ ਨਹੀਂ ਖੁਲ੍ਹੀਆਂ। ਤਿਸ ਮਹਿ = ਉਸ ਕੋਠੜੀ ਵਿਚ (ਜਿਥੇ 'ਦੁਨੀਆ' ਦੇ ਮੋਹ ਦੀ ਕਾਲਖ ਹੈ)। ਕਾਜਲ = ਕਾਲਖ।ਹੇ ਕਬੀਰ! 'ਦੁਨੀਆ' ਦਾ ਮੋਹ, ਮਾਨੋ, ਇਕ ਐਸੀ ਕੋਠੜੀ ਹੈ ਜੋ ਕਾਲਖ ਨਾਲ ਭਰੀ ਹੋਈ ਹੈ; ਇਸ ਵਿਚ ਉਹ ਬੰਦੇ ਡਿੱਗੇ ਪਏ ਹਨ ਜਿਨ੍ਹਾਂ ਦੀਆਂ ਅੱਖਾਂ ਬੰਦ ਹਨ (ਜਿਨ੍ਹਾਂ ਨੂੰ 'ਦੀਨ' ਦੀ ਸੂਝ ਨਹੀਂ ਆਈ, ਚਾਹੇ ਉਹ ਪੰਡਿਤ ਰਾਜੇ ਭੂਪਤੀ ਹਨ, ਚਾਹੇ ਜਟਾਧਾਰੀ ਸੰਨਿਆਸੀ ਆਦਿਕ ਤਿਆਗੀ ਹਨ)।
 
हउ बलिहारी तिन कउ पैसि जु नीकसि जाहि ॥२६॥
Ha▫o balihārī ṯin ka▫o pais jo nīkas jāhi. ||26||
I am a sacrifice to those who are thrown in, and still escape. ||26||
ਮੈਂ ਉਨ੍ਹਾਂ ਉਤੋਂ ਕੁਰਬਾਨ ਵੰਝਦਾ ਹਾਂ, ਜੋ ਇਸ ਵਿੱਚ ਦਾਖਲ ਹੋ ਸਾਫ ਸੁਥਰੇ ਨਿਕਲ ਜਾਂਦੇ ਹਨ।
ਬਲਿਹਾਰੀ = ਸਦਕੇ। ਹਉ = ਮੈਂ। ਪੈਸਿ = ਪੈ ਕੇ, ਡਿੱਗ ਕੇ, ਵਸ ਕੇ। ਨੀਕਸਿ ਜਾਹਿ = ਨਿਕਲ ਜਾਂਦੇ ਹਨ ॥੨੬॥ਪਰ, ਮੈਂ ਉਹਨਾਂ ਤੋਂ ਸਦਕੇ ਹਾਂ, ਜੋ ਇਸ ਵਿਚ ਡਿੱਗ ਕੇ ਮੁੜ ਨਿਕਲ ਆਉਂਦੇ ਹਨ-(ਜੋ ਇੱਕ ਪਰਮਾਤਮਾ ਨਾਲ ਪਿਆਰ ਪਾ ਕੇ 'ਦੁਨੀ' ਦੇ ਮੋਹ ਨੂੰ ਤਿਆਗ ਦੇਂਦੇ ਹਨ) ॥੨੬॥
 
कबीर इहु तनु जाइगा सकहु त लेहु बहोरि ॥
Kabīr ih ṯan jā▫igā sakahu ṯa leho bahor.
Kabeer, this body shall perish; save it, if you can.
ਕਬੀਰ ਇਕ ਦੇਹ ਨੇ ਜਰੂਰ ਟੁਰ ਜਾਣਾ ਹੈ। ਜੇ ਤੂੰ ਬਚਾ ਸਕਦਾ ਹੈ ਤਾਂ ਤੂੰ ਇਸ ਨੂੰ ਬਚਾ ਲੈ।
ਜਾਇਗਾ = ਨਾਸ ਹੋ ਜਾਇਗਾ। ਸਕਹੁ = (ਜੇ ਬਹੋਰਿ) ਸਕਹੁ, ਜੇ ਨਾਸ ਹੋਣ ਤੋਂ ਰੋਕ ਸਕਦੇ ਹੋ। ਤ = ਤਾਂ। ਲੇਹੁ ਬਹੋਰਿ = ਰੋਕ ਲਵੋ, ਬਚਾ ਲਵੋ।ਹੇ ਕਬੀਰ! ਇਹ ਸਾਰਾ ਸਰੀਰ ਨਾਸ ਹੋ ਜਾਇਗਾ, ਜੇ ਤੁਸੀਂ ਇਸ ਨੂੰ ਨਾਸ ਹੋਣ ਤੋਂ ਬਚਾ ਸਕਦੇ ਹੋ ਤਾਂ ਬਚਾ ਲਵੋ (ਭਾਵ, ਕੋਈ ਭੀ ਆਪਣੇ ਸਰੀਰ ਨੂੰ ਨਾਸ ਹੋਣ ਤੋਂ ਬਚਾ ਨਹੀਂ ਸਕਦਾ, ਇਹ ਜ਼ਰੂਰ ਨਾਸ ਹੋਵੇਗਾ)।
 
नांगे पावहु ते गए जिन के लाख करोरि ॥२७॥
Nāʼnge pāvhu ṯe ga▫e jin ke lākẖ karor. ||27||
Even those who have tens of thousands and millions, must depart bare-footed in the end. ||27||
ਜਿਨ੍ਹਾਂ ਕੋਲ ਲੱਖਾਂ ਅਤੇ ਕ੍ਰੋੜਾਂ ਸਨ, ਉਹਨੂੰ ਵੀ ਨੰਗੇ ਪੈਰੀ ਜਾਣਾ ਪਿਆ।
ਤੇ = ਉਹ ਬੰਦੇ। ਨਾਂਗੇ ਪਾਵਹੁ = ਨੰਗੀ ਪੈਰੀਂ, ਕੰਗਾਲਾਂ ਵਾਂਗ ਹੀ। ਜਿਨ ਕੇ = ਜਿਨ੍ਹਾਂ ਦੇ ਪਾਸ ॥੨੭॥ਜਿਨ੍ਹਾਂ ਬੰਦਿਆਂ ਦੇ ਪਾਸ ਲੱਖਾਂ ਕ੍ਰੋੜਾਂ ਰੁਪਏ ਜਮ੍ਹਾ ਸਨ, ਉਹ ਭੀ ਇਥੋਂ ਨੰਗੀ ਪੈਰੀਂ ਹੀ (ਭਾਵ, ਕੰਗਾਲਾਂ ਵਾਂਗ ਹੀ) ਚਲੇ ਗਏ (ਸਾਰੀ ਉਮਰ 'ਦੁਨੀਆ' ਦੀ ਖ਼ਾਤਰ ਭਟਕਦੇ ਰਹੇ, 'ਦੀਨ' ਨੂੰ ਵਿਸਾਰ ਦਿੱਤਾ; ਆਖ਼ਰ ਇਹ 'ਦੁਨੀਆ' ਤਾਂ ਇਥੇ ਰਹਿ ਗਈ, ਇਥੋਂ ਆਤਮਕ ਜੀਵਨ ਵਿਚ ਨਿਰੋਲ ਕੰਗਾਲ ਹੋ ਕੇ ਤੁਰੇ) ॥੨੭॥
 
कबीर इहु तनु जाइगा कवनै मारगि लाइ ॥
Kabīr ih ṯan jā▫igā kavnai mārag lā▫e.
Kabeer, this body shall perish; place it on the path.
ਕਬੀਰ, ਜਦ ਇਹ ਦੇਹ ਚਲੀ ਹੀ ਜਾਣੀ ਹੈ ਤਾਂ ਤੂੰ ਇਸ ਨੂੰ ਕਿਸੇ ਚੰਗੇ ਰਸਤੇ ਪਾ।
ਕਵਨੈ ਮਾਰਿਗ = ਕਿਸੇ ਰਸਤੇ ਤੇ, ਕਿਸੇ ਆਹਰੇ, ਕਿਸੇ ਉਸ ਕੰਮ ਵਿਚ ਜੋ ਲਾਹੇਵੰਦ ਹੋਵੇ।ਹੇ ਕਬੀਰ! ਇਹ ਸਰੀਰ ਨਾਸ ਹੋ ਜਾਇਗਾ, ਇਸ ਨੂੰ ਕਿਸੇ (ਉਸ) ਕੰਮ ਵਿਚ ਜੋੜ (ਜੋ ਤੇਰੇ ਲਈ ਲਾਹੇਵੰਦਾ ਹੋਵੇ);
 
कै संगति करि साध की कै हरि के गुन गाइ ॥२८॥
Kai sangaṯ kar sāḏẖ kī kai har ke gun gā▫e. ||28||
Either join the Saadh Sangat, the Company of the Holy, or sing the Glorious Praises of the Lord. ||28||
ਜ਼ਾ ਤੂੰ ਸੰਤਾਂ ਨਾਲ ਮੇਲ-ਮਿਲਾਪ ਕਰ ਜਾਂ ਆਪਣੇ ਵਾਹਿਗੁਰੂ ਦੀਆਂ ਸਿਫਤਾਂ ਗਾਇਨ ਕਰ।
ਕੈ = ਜਾਂ ॥੨੮॥ਸੋ, ਸਾਧ ਸੰਗਤ ਕਰ ਅਤੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰ ('ਦੁਨੀ' ਤਾਂ ਇਥੇ ਹੀ ਰਹਿ ਜਾਂਦੀ ਹੈ, 'ਦੀਨ' ਹੀ ਸਾਥੀ ਬਣਦਾ ਹੈ) ॥੨੮॥
 
कबीर मरता मरता जगु मूआ मरि भी न जानिआ कोइ ॥
Kabīr marṯā marṯā jag mū▫ā mar bẖī na jāni▫ā ko▫e.
Kabeer, dying, dying, the whole world has to die, and yet, none know how to die.
ਕਬੀਰ ਆਪਣੀ ਵਾਰੀ ਸਿਰ ਹਰ ਇਕ ਨੇ ਮਰ ਜਾਣਾ ਹੈ, ਪ੍ਰੰਤੂ ਫਿਰ ਵੀ ਕੋਈ ਭੀ ਮਰਨਾ ਨਹੀਂ ਜਾਣਦਾ।
ਮਰਤਾ ਮਰਤਾ = ਮੁੜ ਮੁੜ ਮਰਦਾ, ਰੋਜ਼ ਰੋਜ਼ ਮਰਦਾ, ਹਰ ਰੋਜ਼ ਮੌਤ ਦੇ ਸਹਿਮ ਦਾ ਦਬਾਇਆ ਹੋਇਆ। ਮਰਿ ਨ ਜਾਨਿਆ = (ਮੌਤ ਦੇ ਸਹਿਮ ਵਲੋਂ) ਮਰਨ ਦੀ ਜਾਚ ਨਾਹ ਸਿੱਖੀ, ਮੌਤ ਦਾ ਸਹਿਮ ਮੁਕਾਣ ਦੀ ਜਾਚ ਨਾਹ ਸਿੱਖੀ। ਐਸੇ ਮਰਨੇ ਜੋ ਮਰੈ = ਜੋ ਇਸ ਤਰ੍ਹਾਂ ਮਾਇਆ ਵਲੋਂ ਮਰੇ (ਜਿਵੇਂ ਪਿਛਲੇ ਸਲੋਕ ਨੰ: ੨੮ ਵਿਚ ਦੱਸਿਆ ਹੈ) ਜੋ ਸਾਧ ਸੰਗਤ ਵਿਚ ਪ੍ਰਭੂ ਦੀ ਸਿਫ਼ਤ-ਸਾਲਾਹ ਕਰ ਕੇ ਮਾਇਆ ਵਲੋਂ ਮਰੇ।ਹੇ ਕਬੀਰ! (ਨਿਰੀ 'ਦੁਨੀਆ' ਦਾ ਵਪਾਰੀ) ਜਗਤ ਹਰ ਵੇਲੇ ਮੌਤ ਦੇ ਸਹਿਮ ਦਾ ਦਬਾਇਆ ਰਹਿੰਦਾ ਹੈ, (ਨਿਰੀ ਮਾਇਆ ਦਾ ਵਪਾਰੀ) ਕਿਸੇ ਧਿਰ ਨੂੰ ਭੀ ਸਮਝ ਨਹੀਂ ਆਉਂਦੀ ਕਿ ਮੌਤ ਦਾ ਇਹ ਸਹਿਮ ਕਿਵੇਂ ਮੁਕਾਇਆ ਜਾਏ।