Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

ऐसे मरने जो मरै बहुरि न मरना होइ ॥२९॥
Aise marne jo marai bahur na marnā ho▫e. ||29||
Let those who die, die such a death, that they shall never have to die again. ||29||
ਜਿਹੜਾ ਕੋਈ ਮਰਦਾ ਹੈ, ਉਹ ਐਹੋ ਜਿਹੀ ਮੋਤੇ ਮਰੇ ਕਿ ਉਹ ਮੁੜ ਕੇ ਮਰਨਾ ਨਾਂ ਪਵੇ।
ਬਹੁਰਿ = ਮੁੜ ਮੁੜ। ਬਹੁਰਿ ਨ ਮਰਨਾ ਹੋਇ = ਉਸ ਨੂੰ ਮੁੜ ਮੁੜ ਮੌਤ ਦਾ ਸਹਿਮ ਨਹੀਂ ਹੁੰਦਾ ॥੨੯॥(ਸਾਧ ਸੰਗਤ ਵਿਚ ਪ੍ਰਭੂ ਦੀ ਸਿਫ਼ਤ-ਸਾਲਾਹ ਕਰ ਕੇ) ਜੋ ਮਨੁੱਖ ਜਿਊਂਦਾ ਹੀ ਮਰਦਾ ਹੈ ('ਦੁਨੀਆ' ਵਲੋਂ ਮੋਹ ਤੋੜਦਾ ਹੈ) ਉਸ ਨੂੰ ਫਿਰ ਇਹ ਸਹਿਮ ਨਹੀਂ ਰਹਿੰਦਾ ॥੨੯॥
 
कबीर मानस जनमु दुल्मभु है होइ न बारै बार ॥
Kabīr mānas janam ḏulambẖ hai ho▫e na bārai bār.
Kabeer, it is so difficult to obtain this human body; it does not just come over and over again.
ਕਬੀਰ ਮੁਸ਼ਕਲ ਨਾਲ ਮਿਲਦਾ ਹੈ ਮਨੁਸ਼ੀ ਜਨਮ। ਇਹ ਮੁੜ ਮੁੜ ਕੇ ਹੱਥ ਨਹੀਂ ਲੱਗਦਾ,
ਮਾਨਸ = ਮਨੁੱਖ ਦਾ। ਬਾਰੈ ਬਾਰ = ਬਾਰ ਬਾਰ, ਮੁੜ ਮੁੜ।ਹੇ ਕਬੀਰ! ਮਨੁੱਖਾ ਜਨਮ ਬੜੀ ਮੁਸ਼ਕਲ ਨਾਲ ਮਿਲਦਾ ਹੈ, (ਤੇ, ਜੇ ਪ੍ਰਭੂ ਦਾ ਨਾਮ ਵਿਸਾਰ ਕੇ ਨਿਰਾ 'ਦੁਨੀਆ' ਵਿਚ ਲੱਗ ਕੇ ਇੱਕ ਵਾਰੀ ਹੱਥੋਂ ਗਿਆ) ਤਾਂ ਮੁੜ ਮੁੜ ਨਹੀਂ ਮਿਲਦਾ;
 
जिउ बन फल पाके भुइ गिरहि बहुरि न लागहि डार ॥३०॥
Ji▫o ban fal pāke bẖu▫e girėh bahur na lāgėh dār. ||30||
It is like the ripe fruit on the tree; when it falls to the ground, it cannot be re-attached to the branch. ||30||
ਜਿਸ ਤਰ੍ਹਾਂ ਜੰਗਲ ਦਾ ਪੱਕਿਆ ਹੋਇਆ ਮੇਵਾ ਜਦ ਜਮੀਨ ਤੇ ਡਿਗ ਪੈਦਾ ਹੈ, ਮੁੜ ਕੇ ਟਹਿਣੀ ਨਾਲ ਨਹੀਂ ਜੁੜਦਾ।
ਬਨ = ਜੰਗਲ। ਪਾਕੇ = ਪੱਕੇ ਹੋਏ। ਭੁਇ = ਜ਼ਮੀਨ ਉਤੇ। ਗਿਰਹਿ = ਡਿੱਗ ਪੈਂਦੇ ਹਨ। ਡਾਰ = ਡਾਲੀ ॥੩੦॥ਜਿਵੇਂ ਜੰਗਲ ਦੇ ਰੁੱਖਾਂ ਦੇ ਪੱਕੇ ਹੋਏ ਫਲ (ਜਦੋਂ) ਜ਼ਮੀਨ ਉਤੇ ਡਿੱਗ ਪੈਂਦੇ ਹਨ ਤਾਂ ਮੁੜ ਡਾਲੀ ਨਾਲ ਨਹੀਂ ਲੱਗਦੇ ॥੩੦॥
 
कबीरा तुही कबीरु तू तेरो नाउ कबीरु ॥
Kabīrā ṯuhī Kabīr ṯū ṯero nā▫o Kabīr.
Kabeer, you are Kabeer; your name means great.
ਹੇ ਮੇਰੇ ਵਾਹਿਗੁਰੂ! ਤੂੰ ਖੁਦ ਹੀ ਵਿਸ਼ਾਲ ਵਾਹਿਗੁਰੂ ਹੈ, ਤੇ ਵਿਸ਼ਾਲ ਹੈ ਤੇਰਾ ਨਾਮ।
ਤੁਹੀ ਤੂ = ਤੂੰ ਹੀ ਤੂੰ, ਸਿਰਫ਼ ਤੂੰ। ਕਬੀਰੁ = ਸਭ ਤੋਂ ਵੱਡਾ।(ਇਸ ਮਨੁੱਖਾ ਜਨਮ ਦਾ ਅਸਲ ਮਨੋਰਥ 'ਪਰਮਾਤਮਾ ਦੇ ਨਾਮ ਦੀ ਪ੍ਰਾਪਤੀ' ਹੈ, ਇਸ ਦੀ ਖ਼ਾਤਰ ਇਹ ਜ਼ਰੂਰੀ ਹੈ ਕਿ ਪਰਮਾਤਮਾ ਦਾ ਸਿਮਰਨ ਕੀਤਾ ਜਾਏ, ਪ੍ਰਭੂ ਦੇ ਗੁਣ ਜਾਏ ਜਾਣ; ਸੋ) ਹੇ ਕਬੀਰ! (ਸਦਾ ਇਉਂ ਆਖ-ਹੇ ਪ੍ਰਭੂ!) ਤੂੰ ਹੀ ਸਭ ਤੋਂ ਵੱਡਾ ਹੈਂ, ਤੇਰਾ ਹੀ ਨਾਮ ਸਭ ਤੋਂ ਵੱਡਾ ਹੈ।
 
राम रतनु तब पाईऐ जउ पहिले तजहि सरीरु ॥३१॥
Rām raṯan ṯab pā▫ī▫ai ja▫o pahile ṯajėh sarīr. ||31||
O Lord, You are Kabeer. The Jewel of the Lord is obtained, when the mortal first gives up his body. ||31||
ਜਦ ਬੰਦਾ ਪਹਿਲਾਂ ਆਪਣੀ ਦੇਹ ਦੀ ਹੰਗਤਾ ਨੂੰ ਛਡ ਦਿੰਦਾ ਹੈ, ਕੇਵਲ ਤਦ ਹੀ ਉਹ ਪ੍ਰਭੂ ਦੇ ਹੀਰੇ ਨੂੰ ਪ੍ਰਾਪਤ ਹੁੰਦਾ ਹੈ।
ਤਜਹਿ = ਜੇ(ਹੇ ਕਬੀਰ!) ਤੂੰ ਛੱਡ ਦੇਵੇਂ। ਸਰੀਰੁ = ਸਰੀਰ ਦਾ ਮੋਹ, ਮੌਤ ਦਾ ਸਹਿਮ, ਦੇਹ-ਅੱਧਿਆਸ ॥੩੧॥(ਪਰ ਇਸ ਸਿਫ਼ਤ-ਸਾਲਾਹ ਦੇ ਨਾਲ ਨਾਲ ਹੇ ਕਬੀਰ!) ਜੇ ਤੂੰ ਪਹਿਲਾਂ ਆਪਣੇ ਸਰੀਰ ਦਾ ਮੋਹ ਭੀ ਤਿਆਗੇਂ, ਤਦੋਂ ਹੀ ਪਰਮਾਤਮਾ ਦਾ ਨਾਮ-ਰੂਪ ਰਤਨ ਮਿਲਦਾ ਹੈ ॥੩੧॥
 
कबीर झंखु न झंखीऐ तुमरो कहिओ न होइ ॥
Kabīr jẖankẖ na jẖankẖī▫ai ṯumro kahi▫o na ho▫e.
Kabeer, do not struggle in stubborn pride; nothing happens just because you say so.
ਕਬੀਰ ਤੂੰ ਬੇਹੁਦਾ ਬਕਵਾਸ ਨਾਂ ਕਰ। ਤੇਰੇ ਆਖ ਕੁਝ ਭੀ ਨਹੀਂ ਹੋਣਾ।
ਝੰਖੁ = ਬੁੜ-ਬੁੜ, ਗਿਲੇ-ਗੁਜ਼ਾਰੀ। ਨ ਹੋਇ = ਨਹੀਂ ਹੋ ਸਕਦਾ।ਹੇ ਕਬੀਰ! ('ਸਰੀਰ ਤਜਣ' ਦਾ ਭਾਵ ਇਹ ਹੈ ਕਿ 'ਦੁਨੀਆ' ਦੀ ਖ਼ਾਤਰ) ਗਿਲੇ-ਗੁਜ਼ਾਰੀ ਨਾਹ ਕਰਦੇ ਰਹੀਏ, ('ਦੁਨੀਆ' ਦੇ ਲਾਲਚ ਵਿਚ ਫਸਿਆ ਹੋਇਆ) ਜੋ ਕੁਝ ਤੂੰ ਆਖਦਾ ਹੈਂ ਉਹੀ ਨਹੀਂ ਹੋ ਸਕਦਾ,
 
करम करीम जु करि रहे मेटि न साकै कोइ ॥३२॥
Karam karīm jo kar rahe met na sākai ko▫e. ||32||
No one can erase the actions of the Merciful Lord. ||32||
ਕੋਈ ਜਣਾ ਭੀ ਉਸ ਕੰਮ ਨੂੰ ਮੇਟ ਨਹੀਂ ਸਕਦਾ, ਜਿਸ ਨੂੰ ਮਿਹਰਬਾਨ ਮਾਲਕ ਕਰ ਰਿਹਾ ਹੈ।
ਕਰਮ = ਬਖ਼ਸ਼ਸ਼। ਕਰੀਮ = ਬਖ਼ਸ਼ਸ਼ ਕਰਨ ਵਾਲੇ ਪ੍ਰਭੂ ਜੀ। ਮੇਟਿ ਨ ਸਾਕੈ = ਘਟਾ-ਵਧਾ ਨਹੀਂ ਸਕਦਾ ॥੩੨॥(ਸਿਫ਼ਤ-ਸਾਲਾਹ ਕਰਨ ਦੇ ਨਾਲ ਨਾਲ ਇਹ ਭੀ ਯਕੀਨ ਰੱਖ ਕਿ) ਬਖ਼ਸ਼ਸ਼ ਕਰਨ ਵਾਲੇ ਪ੍ਰਭੂ ਜੀ ਜੋ ਬਖ਼ਸ਼ਸ਼ਾਂ (ਜੀਵਾਂ ਉਤੇ) ਕਰਦੇ ਹਨ ਉਹਨਾਂ ਨੂੰ ਕੋਈ (ਹੋਰ ਜੀਵ) ਵਧਾ-ਘਟਾ ਨਹੀਂ ਸਕਦਾ ॥੩੨॥
 
कबीर कसउटी राम की झूठा टिकै न कोइ ॥
Kabīr kasa▫utī rām kī jẖūṯẖā tikai na ko▫e.
Kabeer, no one who is false can withstand the Touchstone of the Lord.
ਕਬੀਰ, ਕੋਈ ਜਣਾ, ਜੋ ਕੂੜਾ ਹੈ, ਪ੍ਰਭੂ ਦੀ ਘਸਵੱਟੀ ਉਤੇ ਠਹਿਰ ਨਹੀਂ ਸਕਦਾ।
ਕਸ਼ = (Skt. कष् to test, rub on a touch = stone) ਪਰਖਣਾ, ਪੱਥਰੀ ਉਤੇ ਰਗੜਨਾ ਜਿਵੇਂ ਸੋਨਾ ਪਰਖਣ ਲਈ ਘਸਾਈਦਾ ਹੈ। ਵਟੀ = (Skt. वट:) ਗੀਟੀ, ਗੀਟਾ। ਕਸ ਵਟੀ = ਉਹ ਗੀਟਾ ਜਿਸ ਉੱਤੇ ਸੋਨਾ ਰਗੜ ਕੇ ਪਰਖੀਦਾ ਹੈ ਕਿ ਖਰਾ ਹੈ ਜਾਂ ਖੋਟਾ। ਕਸਉਟੀ = ਕਸ-ਵੱਟੀ। ਕਸਉਟੀ ਰਾਮ ਕੀ = ਉਹ ਕਸੌਟੀ ਜਿਸ ਦੀ ਰਾਹੀਂ ਮਨੁੱਖ ਦੀ ਪ੍ਰਭੂ ਨਾਲ ਸੱਚੀ ਪ੍ਰੀਤ ਪਰਖੀ ਜਾ ਸਕੇ। ਝੂਠਾ = ਝੂਠ ਨਾਲ ਪਿਆਰ ਕਰਨ ਵਾਲਾ, ਨਿਰੀ 'ਦੁਨੀਆ' ਨਾਲ ਮੋਹ ਕਰਨ ਵਾਲਾ, 'ਦੀਨ' ਨੂੰ 'ਦੁਨੀ' ਦੀ ਖ਼ਾਤਰ ਗਵਾਉਣ ਵਾਲਾ। ਸਹੈ = ਸਹਾਰਦਾ ਹੈ, ਪੂਰਾ ਉਤਰਦਾ ਹੈ, ਖਰਾ ਸਾਬਤ ਹੁੰਦਾ ਹੈ। ਮਰਿ ਜੀਵਾ = ਮਰ ਕੇ ਜੀਵਿਆ ਹੋਇਆ, ਜੋ 'ਦੁਨੀਆ' ਵਲੋਂ ਮਰ ਕੇ 'ਦੀਨ' ਵਲ ਜੀਵਿਆ, ਜਿਸ ਨੇ ਦੇਹ-ਅਧਿਆਸ ਮੁਕਾ ਦਿੱਤਾ ਹੈ। ਨ ਟਿਕੈ = ਪਰਖ ਵਿਚ ਖਰਾ ਸਾਬਤ ਨਹੀਂ ਹੁੰਦਾ, ਪੂਰਾ ਨਹੀਂ ਉਤਰਦਾ।ਹੇ ਕਬੀਰ! ਜੋ ਮਨੁੱਖ 'ਦੁਨੀਆ' ਨਾਲ ਮੋਹ ਕਰਨ ਵਾਲਾ ਹੈ ਉਹ ਉਸ ਕਸੌਟੀ ਉਤੇ ਖਰਾ ਸਾਬਤ ਨਹੀਂ ਹੁੰਦਾ ਜਿਸ ਦੀ ਰਾਹੀਂ ਮਨੁੱਖ ਦੀ ਪ੍ਰਭੂ ਨਾਲ ਸੱਚੀ ਪ੍ਰੀਤ ਪਰਖੀ ਜਾਂਦੀ ਹੈ।
 
राम कसउटी सो सहै जो मरि जीवा होइ ॥३३॥
Rām kasa▫utī so sahai jo mar jīvā ho▫e. ||33||
He alone can pass the test of the Lord's Touchstone, who remains dead while yet alive. ||33||
ਕੇਵਲ ਉਹ ਹੀ ਪ੍ਰਭੂ ਦੀ ਅੋਖੀ ਪ੍ਰੀਖਿਆ ਤੇ ਪੂਰਾ ਉਤਰ ਸਕਦਾ ਹੈ ਜੋ ਜੀਉਂਦੇ ਜੀ ਮਰਿਆ ਰਹਿੰਦਾ ਹੈ।
xxx ॥੩੩॥ਪ੍ਰਭੂ ਨਾਲ ਪ੍ਰੀਤ ਦੀ ਪਰਖ ਵਿਚ ਉਹੀ ਮਨੁੱਖ ਪੂਰਾ ਉਤਰਦਾ ਹੈ ਜੋ 'ਦੁਨੀਆ' ਦੇ ਮੋਹ ਵਲੋਂ ਮਰ ਕੇ 'ਦੀਨ' ਦੇ ਪਿਆਰ ਵਿਚ ਜੀਊ ਪਿਆ ਹੈ ॥੩੩॥
 
कबीर ऊजल पहिरहि कापरे पान सुपारी खाहि ॥
Kabīr ūjal pahirahi kāpre pān supārī kẖāhi.
Kabeer, some wear gaudy robes, and chew betel leaves and betel nuts.
ਕਬੀਰ ਪ੍ਰਾਣੀ ਭੜਕੀਲੇ ਕਪੜੇ ਪਾਉਂਦੇ ਹਨ ਅਤੇ ਪਾਨ-ਬੀੜੇ ਅਤੇ ਸੁਪਾਰੀਆਂ ਖਾਂਦੇ ਹਨ।
ਊਜਲ = ਉਜਲੇ, ਸਾਫ਼-ਸੁਥਰੇ, ਚਿੱਟੇ, ਵਧੀਆ। ਪਹਿਰਹਿ = ਪਹਿਨਦੇ ਹਨ। ਕਾਪਰੇ = ਕੱਪੜੇ। ਖਾਹਿ = ਖਾਂਦੇ ਹਨ। ਪਾਨ ਸੁਪਾਰੀ ਖਾਹਿ = ਬਾਂਕ-ਪਨ ਵਾਸਤੇ ਸੋਹਣੇ ਲੱਗਣ ਵਾਸਤੇ ਪਾਨ ਸੁਪਾਰੀ ਖਾਂਦੇ ਹਨ।ਹੇ ਕਬੀਰ! (ਨਿਰੀ 'ਦੁਨੀਆ' ਦੇ ਵਪਾਰੀ ਬੰਦੇ ਆਪਣੇ ਆਪ ਦੀ ਸ਼ੂਕਾ-ਸ਼ਾਕੀ ਵਾਸਤੇ) ਵਧੀਆ ਕੱਪੜੇ ਪਾਂਦੇ ਹਨ ਤੇ ਪਾਨ ਸੁਪਾਰੀਆਂ ਖਾਂਦੇ ਹਨ;
 
एकस हरि के नाम बिनु बाधे जम पुरि जांहि ॥३४॥
Ėkas har ke nām bin bāḏẖe jam pur jāʼnhi. ||34||
Without the Name of the One Lord, they are bound and gagged and taken to the City of Death. ||34||
ਪ੍ਰੰਤੂ ਇਕ ਵਾਹਿਗੁਰੂ ਦੇ ਨਾਮ ਦੇ ਬਗੈਰ, ਉਹ ਨਰੜ ਕੇ ਯਮ ਦੇ ਸ਼ਹਿਰ ਨੂੰ ਲੈ ਜਾਏ ਜਾਂਦੇ ਹਨ।
ਬਾਧੇ = ਬੱਝੇ ਹੋਏ, ਸਰੀਰ ਨੂੰ ਸਜਾਈ ਰੱਖਣ ਦੇ ਮੋਹ ਵਿਚ ਬੱਝੇ। ਜਮਪੁਰਿ = ਜਮ ਦੇ ਸ਼ਹਰ ਵਿਚ, ਜਮ ਕੇ ਵੱਸ ਵਿਚ, ਜਮ ਦੇ ਦਬਾਉ ਹੇਠ, ਮੌਤ ਦੇ ਸਹਿਮ ਵਿਚ। ਜਾਂਹਿ = ਜਾਂਦੇ ਹਨ, ਟਿਕੇ ਰਹਿੰਦੇ ਹਨ ॥੩੪॥ਪਰ (ਸਰੀਰ ਨੂੰ ਸਜਾਈ ਰੱਖਣ ਦੇ ਮੋਹ ਨਾਲ) ਬੱਝੇ ਹੋਏ ਉਹ ਬੰਦੇ ਮੌਤ ਆਦਿਕ ਦੇ ਸਹਿਮ ਵਿਚ ਟਿਕੇ ਰਹਿੰਦੇ ਹਨ ਕਿਉਂਕਿ ਉਹ ਪਰਮਾਤਮਾ ਦੇ ਨਾਮ ਤੋਂ ਵਾਂਜੇ ਰਹਿੰਦੇ ਹਨ ('ਦੀਨ' ਵਿਸਾਰ ਕੇ 'ਦੁਨੀ' ਦਾ ਮੋਹ ਹਰ ਹਾਲਤ ਵਿਚ ਦੁਖਦਾਈ ਹੈ) ॥੩੪॥
 
कबीर बेड़ा जरजरा फूटे छेंक हजार ॥
Kabīr beṛā jarjarā fūte cẖẖeʼnk hajār.
Kabeer, the boat is old, and it has thousands of holes.
ਕਬੀਰ, ਪੁਰਾਣਾ ਹੈ ਜਹਾਜ ਅਤੇ ਇਸ ਵਿੱਚ ਹਜਾਰਾ ਹੀ ਮੋਰੀਆਂ ਹੋ ਗਈਆਂ ਹਨ।
ਬੇੜਾ = ਜਹਾਜ਼। ਜਰਜਰਾ = ਬਹੁਤ ਪੁਰਾਣਾ, ਖੱਦਾ, ਭੁੱਗਾ। ਫੂਟੇ = ਫੁੱਟੇ ਹੋਏ ਹੋਣ, ਪਏ ਹੋਏ ਹੋਣ। ਛੇਂਕ ਹਜ਼ਾਰ = ਹਜ਼ਾਰਾਂ ਛੇਕ।ਹੇ ਕਬੀਰ! ਜੇ ਇਕ ਬਹੁਤ ਹੀ ਪੁਰਾਣਾ ਜਹਾਜ਼ ਹੋਵੇ, ਜਿਸ ਵਿਚ ਹਜ਼ਾਰਾਂ ਹੀ ਛੇਕ ਫੁੱਟ ਪਏ ਹੋਣ,
 
हरूए हरूए तिरि गए डूबे जिन सिर भार ॥३५॥
Harū▫e harū▫e ṯir ga▫e dūbe jin sir bẖār. ||35||
Those who are light get across, while those who carry the weight of their sins on their heads are drowned. ||35||
ਜਿਹੜੇ ਹਊਨੇ ਹਉਨੇ ਹਨ, ਉਹ ਪਾਰ ਲੰਘ ਜਾਂਦੇ ਹਨ ਅਤੇ ਜਿਨ੍ਹਾਂ ਦੇ ਮੂੰਡ ਉਤੇ ਬੋਝ ਹੈ, ਉਹ ਡੁਬ ਗਏ ਹਨ।
ਹਰੂਏ ਹਰੂਏ = ਹੋਲੇ ਹੋਲੇ, ਹੌਲੇ ਭਾਰ, ਜਿਨ੍ਹਾਂ ਨੇ ਭਾਰ ਨਹੀਂ ਚੁੱਕਿਆ ਹੋਇਆ। ਤਿਰਿ ਗਏ = ਤਰ ਜਾਂਦੇ ਹਨ ॥੩੫॥(ਉਹ ਆਖ਼ਰ ਸਮੁੰਦਰ ਵਿਚ ਡੁੱਬ ਹੀ ਜਾਂਦਾ ਹੈ, ਇਸ ਜਹਾਜ਼ ਦੇ ਮੁਸਾਫ਼ਿਰਾਂ ਵਿਚੋਂ) ਸਿਰਫ਼ ਉਹੀ ਬੰਦੇ ਤਰ ਕੇ ਪਾਰ ਲੰਘ ਜਾਂਦੇ ਹਨ ਜਿਨ੍ਹਾਂ ਨੇ ਕੋਈ ਭਾਰ ਨਹੀਂ ਚੁੱਕਿਆ ਹੁੰਦਾ; ਪਰ ਜਿੰਨ੍ਹਾਂ ਦੇ ਸਿਰਾਂ ਉਤੇ ਭਾਰ ਹੁੰਦਾ ਹੈ, ਉਹ (ਭਾਰ ਹੇਠ ਦੱਬ ਕੇ) ਡੁੱਬ ਜਾਂਦੇ ਹਨ ॥੩੫॥
 
कबीर हाड जरे जिउ लाकरी केस जरे जिउ घासु ॥
Kabīr hād jare ji▫o lākrī kes jare ji▫o gẖās.
Kabeer, the bones burn like wood, and the hair burns like straw.
ਕਬੀਰ, ਹੱਡੀਆਂ ਲੱਕੜਾਂ ਦੀ ਤਰ੍ਹਾਂ ਬਲਦੀਆਂ ਹਨ ਅਤੇ ਵਾਲ ਘਾ ਦੀ ਤਰ੍ਹਾਂ ਬਲਦੇ ਹਨ।
xxx('ਦੀਨ' ਨੂੰ ਵਿਸਾਰ ਕੇ ਨਿਰੀ 'ਦੁਨੀਆ' ਦੀ ਖ਼ਾਤਰ ਦੌੜ-ਭੱਜ ਕਰਦਿਆਂ ਮਨੁੱਖ ਆਪਣੇ ਸਰੀਰ ਦੇ ਮੋਹ ਵਿਚ ਇਤਨਾ ਫਸਦਾ ਹੈ ਕਿ ਹਰ ਵੇਲੇ ਮੌਤ ਤੋਂ ਸਹਿਮਿਆ ਰਹਿੰਦਾ ਹੈ। ਫਿਰ ਭੀ, ਇਹ ਸਰੀਰ ਸਦਾ ਕਾਇਮ ਨਹੀਂ ਰਹਿ ਸਕਦਾ, ਮੌਤ ਆ ਹੀ ਜਾਂਦੀ ਹੈ, ਤਦੋਂ) ਹੇ ਕਬੀਰ! (ਸਰੀਰ ਨੂੰ ਚਿਖਾ ਤੇ ਪਾਇਆਂ) ਹੱਡ ਲੱਕੜਾਂ ਵਾਂਗ ਸੜਦੇ ਹਨ, ਕੇਸ ਘਾਹ ਵਾਂਗ ਸੜਦੇ ਹਨ।
 
इहु जगु जरता देखि कै भइओ कबीरु उदासु ॥३६॥
Ih jag jarṯā ḏekẖ kai bẖa▫i▫o Kabīr uḏās. ||36||
Seeing the world burning like this, Kabeer has become sad. ||36||
ਇਸ ਜਹਾਨ ਨੂੰ ਇਸ ਤਰ੍ਹਾਂ ਬਲਦਾ ਵੇਖ, ਕਬੀਰ ਗਮਗੀਨ ਹੋ ਗਿਆ ਹੈ।
ਉਦਾਸੁ = (ਹੱਡ ਕੇਸ ਆਦਿਕ ਦੇ ਬਣੇ ਸਰੀਰ ਦੇ ਮੋਹ ਤੋਂ) ਉਪਰਾਮ, ਨਿਰਮੋਹ ॥੩੬॥ਇਸ ਸਾਰੇ ਸੰਸਾਰ ਨੂੰ ਹੀ ਸੜਦਿਆਂ ਵੇਖ ਕੇ (ਭਾਵ, ਇਹ ਵੇਖ ਕੇ ਕਿ ਸਭ ਜੀਵਾਂ ਦਾ ਇਸ ਸਰੀਰ ਨਾਲੋਂ ਵਿਛੋੜਾ ਆਖ਼ਰ ਜ਼ਰੂਰ ਹੁੰਦਾ ਹੈ) ਮੈਂ ਕਬੀਰ ਇਸ ਸਰੀਰ ਦੇ ਮੋਹ ਤੋਂ ਉਪਰਾਮ ਹੋ ਗਿਆ ਹਾਂ (ਮੈਂ ਸਰੀਰ ਦਾ ਮੋਹ ਛੱਡ ਦਿੱਤਾ ਹੈ) ॥੩੬॥
 
कबीर गरबु न कीजीऐ चाम लपेटे हाड ॥
Kabīr garab na kījī▫ai cẖām lapete hād.
Kabeer, do not be so proud of your bones wrapped up in skin.
ਕਬੀਰ, ਤੂੰ ਖੱਲ ਅੰਦਰ ਲਪੇਟੀਆਂ ਹੋਈਆਂ ਆਪਣੀਆਂ ਹੱਡੀਆਂ ਦਾ ਹੰਕਾਰ ਨਾਂ ਕਰ।
ਗਰਬੁ = ਅਹੰਕਾਰ, ਮਾਣ।ਹੇ ਕਬੀਰ! (ਇਸ ਸਰੀਰ ਦੀ ਜੁਆਨੀ ਸੁੰਦਰਤਾ ਆਦਿਕ ਦਾ) ਮਾਣ ਨਹੀਂ ਕਰਨਾ ਚਾਹੀਦਾ (ਆਖ਼ਰ ਹੈ ਤਾਂ ਇਹ) ਹੱਡੀਆਂ (ਦੀ ਮੁੱਠ) ਜੋ ਚੰਮ ਨਾਲ ਲਪੇਟੀਆਂ ਹੋਈਆਂ ਹਨ।
 
हैवर ऊपरि छत्र तर ते फुनि धरनी गाड ॥३७॥
Haivar ūpar cẖẖaṯar ṯar ṯe fun ḏẖarnī gād. ||37||
Those who were on their horses and under their canopies, were eventually buried under the ground. ||37||
ਜੋ ਘੋੜਿਆਂ ਦੇ ਉਤੇ ਅਤੇ ਛਤਰਾਂ ਦੇ ਹੇਠਾਂ ਸਨ, ਉਹ ਅੰਤ ਨੂੰ ਧਰਤੀ ਹੇਠਾਂ ਦਬ ਦਿਤੇ ਗਏ।
ਹੈਵਰ = ਹੈ-ਵਰ, ਹਯ-ਵਰ, ਚੁਣਵੇਂ ਵਧੀਆ ਘੋੜੇ। ਵਰ = ਚੁਣਵੇਂ, ਵਧੀਆ। ਛਤ੍ਰ = ਛਤਰ। ਤਰ = ਤਲੇ, ਹੇਠ। ਤੇ ਫੁਨਿ = ਉਹ ਮਨੁੱਖ ਭੀ, ਐਸੇ ਬੰਦੇ ਭੀ। ਧਰਨੀ = ਮਿੱਟੀ, ਧਰਤੀ। ਗਾਡ = ਮਿਲ ਜਾਂਦੇ ਹਨ, ਰਲ ਜਾਂਦੇ ਹਨ ॥੩੭॥(ਇਸ ਸਰੀਰ ਦਾ ਅਹੰਕਾਰ ਕਰਦੇ) ਉਹ ਬੰਦੇ ਭੀ (ਅੰਤ ਨੂੰ) ਮਿੱਟੀ ਵਿਚ ਜਾ ਰਲੇ ਜੋ ਵਧੀਆ ਘੋੜਿਆਂ ਉੱਤੇ (ਸਵਾਰ ਹੁੰਦੇ ਸਨ) ਤੇ ਜੋ (ਝੁਲਦੇ) ਛਤਰਾਂ ਹੇਠ ਬੈਠਦੇ ਸਨ ॥੩੭॥
 
कबीर गरबु न कीजीऐ ऊचा देखि अवासु ॥
Kabīr garab na kījī▫ai ūcẖā ḏekẖ avās.
Kabeer, do not be so proud of your tall mansions.
ਕਬੀਰ ਤੂੰ ਆਪਣੇ ਉਚੇ ਮੰਦਰ ਵੇਖ ਕੇ ਹੰਕਾਰ ਨਾਂ ਕਰ।
ਦੇਖਿ = ਵੇਖ ਕੇ। ਅਵਾਸੁ = ਮਹਲ।ਹੇ ਕਬੀਰ! ਆਪਣਾ ਉੱਚਾ ਮਹਲ ਵੇਖ ਕੇ (ਭੀ) ਅਹੰਕਾਰ ਨਹੀਂ ਕਰਨਾ ਚਾਹੀਦਾ (ਇਹ ਭੀ ਚਾਰ ਦਿਨ ਦੀ ਹੀ ਖੇਡ ਹੈ;
 
आजु काल्हि भुइ लेटणा ऊपरि जामै घासु ॥३८॥
Āj kāliĥ bẖu▫e letṇā ūpar jāmai gẖās. ||38||
Today or tomorrow, you shall lie beneath the ground, and the grass shall grow above you. ||38||
ਅੱਜ ਜਾਂ ਭਲਕੇ ਤੂੰ ਧਰਤੀ ਦੇ ਹੇਠਾ ਪਿਆ ਹੋਵੇਗਾ ਅੱਜ ਤੇਰੇ ਉਤੇ ਘਾ ਉਗੂਗਾ।
ਆਜੁ ਕਾਲ੍ਹ੍ਹਿ = ਅੱਜ ਭਲਕ, ਝਬਦੇ ਹੀ। ਭੁਇ = ਭੁੰਞ ਤੇ, ਧਰਤੀ ਉਤੇ। ਜਾਮੈ = ਉੱਗ ਪੈਂਦਾ ਹੈ ॥੩੮॥ਮੌਤ ਆਉਣ ਤੇ ਇਸ ਮਹਲ ਨੂੰ ਛੱਡ ਕੇ) ਅੱਜ ਭਲਕ ਹੀ ਮਿੱਟੀ ਵਿਚ ਰਲ ਜਾਣਾ ਹੈ, ਸਾਡੇ (ਸਰੀਰ) ਉਤੇ ਘਾਹ ਉੱਗ ਪਏਗਾ ॥੩੮॥
 
कबीर गरबु न कीजीऐ रंकु न हसीऐ कोइ ॥
Kabīr garab na kījī▫ai rank na hasī▫ai ko▫e.
Kabeer, do not be so proud, and do not laugh at the poor.
ਕਬੀਰ ਤੂੰ ਹੰਕਾਰ ਨਾਂ ਕਰ ਨਾਂ ਹੀ ਕੋਈ ਜਣਾ ਕੰਗਾਲ ਦੀ ਹਾਸੀ ਉਡਾਵੇ।
ਰੰਕੁ = ਕੰਗਾਲ ਮਨੁੱਖ।ਹੇ ਕਬੀਰ! (ਜੇ ਤੂੰ ਧਨਵਾਨ ਹੈਂ, ਤਾਂ ਇਸ ਧਨ-ਪਦਾਰਥ ਦਾ ਭੀ) ਮਾਣ ਨਾਹ ਕਰੀਂ, ਨਾਹ ਕਿਸੇ ਕੰਗਾਲ ਨੂੰ (ਵੇਖ ਕੇ) ਠੱਠਾ-ਮਖ਼ੌਲ ਕਰੀਂ।
 
अजहु सु नाउ समुंद्र महि किआ जानउ किआ होइ ॥३९॥
Ajahu so nā▫o samunḏar mėh ki▫ā jān▫o ki▫ā ho▫e. ||39||
Your boat is still out at sea; who knows what will happen? ||39||
ਅਜੇ ਬੇੜੀ ਸਾਗਰ ਵਿੱਚ ਹੈ। ਕੌਣ ਜਾਣਦਾ ਹੈ ਕੀ ਬਣ ਜਾਵੇ?
ਨਾਉ = ਬੇੜੀ, ਜ਼ਿੰਦਗੀ ਦੀ ਬੇੜੀ। ਕਿਆ ਜਾਨਉ = ਮੈਂ ਕੀਹ ਜਾਣਦਾ ਹਾਂ? ਨ ਹਸੀਐ = ਮਖ਼ੋਲ ਨਾਹ ਕਰੀਂ ॥੩੯॥(ਤੇਰੀ ਆਪਣੀ ਜੀਵਨ-) ਬੇੜੀ ਅਜੇ ਸਮੁੰਦਰ ਵਿਚ ਹੈ, ਪਤਾ ਨਹੀਂ ਕੀਹ ਹੋ ਜਾਏ (ਇਹ ਧਨ-ਪਦਾਰਥ ਹੱਥੋਂ ਜਾਂਦਿਆਂ ਚਿਰ ਨਹੀਂ ਲੱਗਦਾ) ॥੩੯॥
 
कबीर गरबु न कीजीऐ देही देखि सुरंग ॥
Kabīr garab na kījī▫ai ḏehī ḏekẖ surang.
Kabeer, do not be so proud, looking at your beautiful body.
ਕਬੀਰ ਤੂੰ ਆਪਣੇ ਸੁੰਦਰ ਸਰੀਰ ਨੂੰ ਵੇਖ ਕੇ ਹੰਕਾਰ ਨਾਂ ਕਰ।
ਦੇਹੀ = ਸਰੀਰ, ਕਾਂਇਆਂ। ਸੁਰੰਗ = ਸੋਹਣੇ ਰੰਗ ਵਾਲੀ।ਹੇ ਕਬੀਰ! ਇਸ ਸੋਹਣੇ ਰੰਗ ਵਾਲੇ ਸਰੀਰ ਨੂੰ ਵੇਖ ਕੇ ਭੀ ਅਹੰਕਾਰ ਨਾਹ ਕਰੀਏ;
 
आजु काल्हि तजि जाहुगे जिउ कांचुरी भुयंग ॥४०॥
Āj kāliĥ ṯaj jāhuge ji▫o kāʼncẖurī bẖuyang. ||40||
Today or tomorrow, you will have to leave it behind, like the snake shedding its skin. ||40||
ਤੂੰ ਅੱਜ ਜਾ ਭਲਕੇ ਸੱਪ ਦੀ ਆਪਣੀ ਕੁੰਜ ਲਾਹ ਸੁੱਟਣ ਦੀ ਮਾਨੰਦ ਇਸ ਨੂੰ ਛਡ ਜਾਵੇਗਾ।
ਆਜੁ ਕਾਲ੍ਹ੍ਹਿ = ਅੱਜ-ਕੱਲ, ਅੱਜ-ਭਲਕ, ਥੋਹੜੇ ਹੀ ਚਿਰ ਵਿਚ। ਕਾਂਚੁਰੀ = ਕੁੰਜ। ਭੁਯੰਗ = ਸੱਪ ॥੪੦॥ਇਹ ਸਰੀਰ ਭੀ ਥੋਹੜੇ ਦਿਨਾਂ ਵਿਚ ਹੀ ਛੱਡ ਜਾਉਗੇ ਜਿਵੇਂ ਸੱਪ ਕੁੰਜ ਲਾਹ ਦੇਂਦਾ ਹੈ (ਜਿੰਦ ਤੇ ਸਰੀਰ ਦਾ ਭੀ ਪੱਕਾ ਸਦਾ-ਨਿਭਵਾਂ ਸਾਥ ਨਹੀਂ ਹੈ) ॥੪੦॥
 
कबीर लूटना है त लूटि लै राम नाम है लूटि ॥
Kabīr lūtnā hai ṯa lūt lai rām nām hai lūt.
Kabeer, if you must rob and plunder, then plunder the plunder of the Lord's Name.
ਕਬੀਰ, ਜੇਕਰ ਤੂੰ ਲੁਟਮਾਰ ਕਰ ਸਕਦਾ ਹੈ ਤਾਂ ਤੂੰ ਵਾਹਿਗੁਰੂ ਦੇ ਨਾਮ ਦੀ ਲੁਟ ਮਾਰ ਕਰ।
ਲੂਟਨਾ ਹੈ = ਜੇ ਦਬਾ ਦਬਾ ਸਾਂਭਣਾ ਹੈ, ਜੇ ਇਕੱਠਾ ਕਰਨਾ ਹੈ। ਤ = ਤਾਂ। ਲੂਟਿ ਲੈ = ਇਕੱਠਾ ਕਰ ਲੈ। ਰਾਮ ਨਾਮ ਹੈ ਲੂਟਿ = ਪਰਮਾਤਮਾ ਦੇ ਨਾਮ ਦੀ ਲੁੱਟ ਪਈ ਹੋਈ ਹੈ, ਪ੍ਰਭੂ ਦਾ ਨਾਮ ਦਬਾ-ਦਬ ਵੰਡਿਆ ਜਾ ਰਿਹਾ ਹੈ।ਹੇ ਕਬੀਰ! ('ਦੁਨੀਆ' ਦੀ ਖ਼ਾਤਰ ਕੀਹ ਭਟਕ ਰਿਹਾ ਹੈਂ? ਵੇਖ) ਪਰਮਾਤਮਾ ਦਾ ਨਾਮ ਦਬਾ-ਦਬ ਵੰਡਿਆ ਜਾ ਰਿਹਾ ਹੈ, ਜੇ ਇਕੱਠਾ ਕਰਨਾ ਹੈ ਤਾਂ ਇਹ ਨਾਮ-ਧਨ ਇਕੱਠਾ ਕਰ।
 
फिरि पाछै पछुताहुगे प्रान जाहिंगे छूटि ॥४१॥
Fir pācẖẖai pacẖẖuṯāhuge parān jāhinge cẖẖūt. ||41||
Otherwise, in the world hereafter, you will regret and repent, when the breath of life leaves the body. ||41||
ਨਹੀਂ ਤਾਂ ਜਦ ਤੇਰੀ ਆਤਮਾ ਨੇ ਤੇਰੀ ਦੇਹ ਨੂੰ ਤਿਆਗ ਦਿੱਤਾ ਤੂੰ ਮਗਰੋ ਪਸ਼ਚਾਤਾਪ ਕਰੇਗਾ।
ਫਿਰਿ = ਮੁੜ, ਸਮਾ ਵਿਹਾ ਜਾਣ ਤੇ ॥੪੧॥ਜਦੋਂ ਜਿੰਦ (ਸਰੀਰ ਵਿਚੋਂ) ਨਿਕਲ ਗਈ, ਸਮਾਂ ਵਿਹਾ ਜਾਣ ਤੇ ਅਫ਼ਸੋਸ ਕਰਨਾ ਪਏਗਾ ॥੪੧॥
 
कबीर ऐसा कोई न जनमिओ अपनै घरि लावै आगि ॥
Kabīr aisā ko▫ī na janmi▫o apnai gẖar lāvai āg.
Kabeer, there is no one born, who burns his own home,
ਕਬੀਰ ਐਹੋ ਜੇਹਾ ਕੋਈ ਵੀ ਨਹੀਂ ਜੰਮਿਆ, ਜੋ ਆਪਣੇ ਲਿਜ ਦੇ ਝੁਗੇ ਨੂੰ ਅੱਗ ਲਾ ਦੇਵੇ,
ਕੋਈ ਨ ਜਨਮਿਓ = ਕੋਈ ਵਿਰਲਾ ਹੀ ਹੁੰਦਾ ਹੈ। ਅਪਨੈ...ਆਗਿ = ਜੋ ਆਪਣੇ ਘਰ ਨੂੰ ਅੱਗ ਲਾਏ, ਜੋ ਅਪਣੱਤ ਨੂੰ ਸਾੜੇ, ਜੋ ਦੇਹ-ਅੱਧਿਆਸ ਨੂੰ ਮੁਕਾ ਦੇਵੇ।(ਪਰ ਨਾਮ ਧਨ ਇਕੱਠਾ ਕਰਨ ਲਈ ਜ਼ਰੂਰੀ ਹੈ ਕਿ ਮਨੁੱਖ ਅਪਣੱਤ ਨੂੰ ਪਹਿਲਾਂ ਖ਼ਤਮ ਕਰੇ, ਤੇ) ਹੇ ਕਬੀਰ! (ਜਗਤ ਵਿਚ) ਅਜਿਹਾ ਕੋਈ ਵਿਰਲਾ ਹੀ ਮਿਲਦਾ ਹੈ ਜੋ ਆਪਣੇ ਸਰੀਰਕ ਮੋਹ ਨੂੰ ਸਾੜਦਾ ਹੈ,
 
पांचउ लरिका जारि कै रहै राम लिव लागि ॥४२॥
Pāʼncẖa▫o larikā jār kai rahai rām liv lāg. ||42||
and burning his five sons, remains lovingly attuned to the Lord. ||42||
ਅਤੇ ਜੋ ਆਪਣੇ ਪੰਜਾਂ ਪੁਤਰਾਂ ਨੂੰ ਸਾੜ ਬਾਲ ਕੇ ਕੇਵਲ ਪ੍ਰਭੂ ਨਾਲ ਪਿਰਹੜੀ ਪਾਈ ਰਖੇ।
ਪਾਂਚਉ ਲਰਿਕਾ = ਪੰਜੇ ਲੜਕੇ, ਮਾਇਆ ਦੇ ਪੰਜੇ ਪੁੱਤਰ ਕਾਮ ਆਦਿਕ। ਜਾਰਿ ਕੈ = ਸਾੜ ਕੇ। ਲਾਗਿ ਰਹੈ = ਲਾਈ ਰੱਖੇ। ਲਿਵ = ਸੁਰਤ ਦੀ ਤਾਰ ॥੪੨॥ਤੇ, ਕਾਮਾਦਿਕ ਮਾਇਆ ਦੇ ਪੰਜਾਂ ਹੀ ਪੁੱਤ੍ਰਾਂ ਨੂੰ ਸਾੜ ਕੇ ਪਰਮਾਤਮਾ (ਦੀ ਯਾਦ) ਵਿਚ ਸੁਰਤ ਜੋੜੀ ਰੱਖਦਾ ਹੈ ॥੪੨॥
 
को है लरिका बेचई लरिकी बेचै कोइ ॥
Ko hai larikā becẖ▫ī larikī becẖai ko▫e.
Kabeer, how rare are those who sell their son and sell their daughter
ਕੀ ਕੋਈ ਐਹੋ ਜੇਹਾ ਹੈ, ਜੋ ਆਪਣੇ ਪੁੱਤਰ ਨੂੰ ਵੇਚ ਦੇਵੇ ਅਤੇ ਜੋ ਆਪਣੀ ਪੁਤ੍ਰੀ ਨੂੰ ਵੇਚ ਦੇਵੇ,
ਲਰਿਕਾ = 'ਪਾਂਚਉ ਲਰਿਕਾ', ਕਾਮਾਦਿਕ ਮਾਇਆ ਦੇ ਪੰਜੇ ਹੀ ਪੁੱਤ੍ਰ। ਲਰਿਕੀ = ਲੜਕੀਆਂ, ਆਸ਼ਾ ਤ੍ਰਿਸ਼ਨਾ ਈਰਖਾ ਆਦਿਅ ਮਾਇਆ ਦੀਆਂ ਧੀਆਂ। ਬੇਚੈ = ਨਾਮ-ਧਨ ਦੇ ਵੱਟੇ ਵਿਚ ਦੇ ਦੇਵੇ, ਨਾਮ ਧਨ ਖ਼ਰੀਦਣ ਲਈ ਇਹ ਕਾਮਾਦਿਕ ਤੇ ਆਸ਼ਾ ਤ੍ਰਿਸ਼ਨਾ ਆਦਿਕ ਦੇਵੇ। ਕੋ ਹੈ = ਕੋਈ ਵਿਰਲਾ ਹੀ ਹੁੰਦਾ ਹੈ। ਬੇਚਈ = ਬੇਚੈ, ਵੇਚਦਾ ਹੈ।ਕੋਈ ਵਿਰਲਾ ਹੀ ਹੁੰਦਾ ਹੈ ਜੋ ਪਰਮਾਤਮਾ ਨਾਲ (ਉਸ ਦੇ ਨਾਮ ਦਾ) ਵਣਜ ਕਰਦਾ ਹੈ, ਜੋ (ਨਾਮ ਧਨ ਖ਼ਰੀਦਣ ਲਈ ਕਾਮਾਦਿਕ ਮਾਇਆ ਦੇ ਪੰਜ) ਪੁੱਤ੍ਰ ਅਤੇ (ਆਸ਼ਾ ਤ੍ਰਿਸ਼ਨਾ ਈਰਖਾ ਆਦਿਕ) ਧੀਆਂ ਵੱਟੇ ਵਿਚ ਦੇਂਦਾ ਹੈ।
 
साझा करै कबीर सिउ हरि संगि बनजु करेइ ॥४३॥
Sājẖā karai Kabīr si▫o har sang banaj kare▫i. ||43||
and, entering into partnership with Kabeer, deal with the Lord. ||43||
ਅਤੇ ਕਬੀਰ ਨਾਲ ਭਾਈਵਾਲੀ ਪਾ ਕੇ, ਕੇਵਲ ਵਾਹਿਗੁਰੂ ਨਾਲ ਹੀ ਵਾਪਾਰ ਕਰੇ।
ਸਾਝਾ = ਸਾਂਝ, ਸਤ-ਸੰਗ ਦੀ ਸਾਂਝ, ਨਾਮ-ਧਨ ਦੇ ਵਪਾਰ ਦੀ ਸਾਂਝ। ਕਬੀਰ ਸਿਉ = ਕਬੀਰ ਨਾਲ, ਕਬੀਰ ਚਾਹੁੰਦਾ ਹੈ ਕਿ ਮੇਰੇ ਨਾਲ। ਹਰਿ ਸੰਗਿ ਬਨਜੁ = 'ਲਰਿਕਾ ਲਰਕੀ' ਹਰੀ ਨੂੰ ਦੇ ਕੇ ਹਰੀ ਦੇ ਨਾਮ ਦਾ ਸੌਦਾ। ਬਨਜੁ = ਸੌਦਾ, ਲੈਣ-ਦੇਣ, ਵਪਾਰ ॥੪੩॥ਕਬੀਰ ਚਾਹੁੰਦਾ ਹੈ ਕਿ ਅਜੇਹਾ ਮਨੁੱਖ (ਇਸ ਵਪਾਰ ਵਿਚ) ਮੇਰੇ ਨਾਲ ਭੀ ਸਤ-ਸੰਗ ਦੀ ਸਾਂਝ ਬਣਾਏ ॥੪੩॥
 
कबीर इह चेतावनी मत सहसा रहि जाइ ॥
Kabīr ih cẖeṯāvnī maṯ sahsā rėh jā▫e.
Kabeer, let me remind you of this. Do not be skeptical or cynical.
ਕਬੀਰ, ਮੈਂ ਤੈਨੂੰ ਇਹ ਚੇਤਾ ਕਰਾਉਂਦਾ ਹਾਂ। ਤੂੰ ਕਿਸੇ ਸ਼ਕ ਸ਼ੁਭੇ ਅੰਦਰ ਨਾਂ ਵੱਸ।
ਚੇਤਾਵਨੀ = ਚੇਤਾ, ਯਾਦ-ਦਿਹਾਨੀ। ਮਤ = ਮਤਾਂ, ਕਿਤੇ। ਸਹਸਾ = ਗੁਮਰ, ਹਸਰਤਿ, ਭਰਮ।ਹੇ ਕਬੀਰ! ਮੈਂ ਤੈਨੂੰ ਚੇਤਾ ਕਰਾਂਦਾ ਹਾਂ, ਮਤਾਂ ਫਿਰ ਗੁਮਰ ਰਹਿ ਜਾਏ;
 
पाछै भोग जु भोगवे तिन को गुड़ु लै खाहि ॥४४॥
Pācẖẖai bẖog jo bẖogve ṯin ko guṛ lai kẖāhi. ||44||
Those pleasures which you enjoyed so much in the past - now you must eat their fruits. ||44||
ਜਿਹਡੇ ਅਮਲ ਤੂੰ ਪਿਛੇ ਕਮਾਏ ਹਨ, ਇਹ ਉਨ੍ਹਾਂ ਦਾ ਹੀ ਫਲ ਹੈ, ਜੋ ਤੂੰ ਹੁਣ ਭੁਗਦਤਾ ਹੈ।
ਪਾਛੈ = ਹੁਣ ਤਕ ਦੇ ਜੀਵਨ ਵਿਚ। ਭੋਗ ਜੁ = ਜੇਹੜੇ ਭੋਗ। ਪਾਛੈ ਭੋਗ ਜੁ ਭੋਗਵੇ = ਜਿਹੜੇ ਭੋਗ ਹੁਣ ਤਕ ਭੋਗੇ ਹਨ। ਤਿਨ ਕੋ = ਉਹਨਾਂ ਭੋਗਾਂ ਦੇ ਵੱਟੇ ਵਿਚ। ਤਿਨ ਕੋ ਗੁੜੁ ਲੈ ਖਾਹਿ = (ਉਹਨਾਂ ਭੋਗਾਂ ਦੀ ਕੀਮਤ ਬੱਸ ਇਤਨੀ ਕੁ ਹੀ ਹੈ ਕਿ) ਉਹਨਾਂ ਦੇ ਵੱਟੇ ਰਤਾ ਕੁ ਗੁੜ ਲੈ ਕੇ ਖਾ ਲੈ, ਉਹਨਾਂ ਦੇ ਇਵਜ਼ ਵਿਚ ਰਤਾ ਕੁ ਗੁੜ ਹੀ ਮਿਲ ਸਕਦਾ ਹੈ (ਜਿਵੇਂ ਕੋਈ ਗਾਹਕ ਹੱਟੀ ਤੋਂ ਸੌਦਾ ਲਏ ਤਾਂ ਪਿਛੋਂ ਝੂੰਗੇ ਦੇ ਤੌਰ ਤੇ ਰਤਾ ਕੁ ਗੁੜ ਮੰਗ ਲੈਂਦਾ ਹੈ) ॥੪੪॥ਜੋ ਭੋਗ ਹੁਣ ਤਾਈਂ ਤੂੰ ਭੋਗੇ ਹਨ (ਮਤਾਂ ਸਮਝੇਂ ਕਿ ਤੂੰ ਬੜੀਆਂ ਮੌਜਾਂ ਮਾਣ ਲਈਆਂ ਹਨ, ਅਸਲ ਵਿਚ) ਇਹਨਾਂ ਦੀ ਪਾਂਇਆਂ ਇਤਨੀ ਕੁ ਹੀ ਹੈ (ਜਿਵੇਂ ਕਿਸੇ ਹੱਟੀ ਤੋਂ ਸੌਦਾ ਲੈ ਕੇ ਝੂੰਗੇ ਵਜੋਂ) ਰਤਾ ਕੁ ਗੁੜ ਲੈ ਕੇ ਖਾ ਲਏਂ ॥੪੪॥
 
कबीर मै जानिओ पड़िबो भलो पड़िबे सिउ भल जोगु ॥
Kabīr mai jāni▫o paṛibo bẖalo paṛibe si▫o bẖal jog.
Kabeer, at first, I thought learning was good; then I thought Yoga was better.
ਕਬੀਰ ਜੀ ਕਹਿੰਦੇ ਹਨ ਪਹਿਲਾਂ ਮੈਂ ਖਿਆਲ ਕੀਤਾ ਕਿ ਇਲਮ ਚੰਗਾ ਹੈ, ਫਿਰ ਮੈਂ ਯੋਗ ਨੂੰ ਉਸ ਨਾਲੋ ਚੰਗਾ ਖਿਆਲ ਕੀਤਾ।
ਜਾਨਿਓ = ਜਾਣਿਆ, ਸਮਝਿਆ ਸੀ। ਪੜਿਬੋ ਭਲੋ = ਪੜ੍ਹਨਾ ਚੰਗਾ ਹੈ, ਮਨੁੱਖਾ ਜੀਵਨ ਦਾ ਸਭ ਤੋਂ ਚੰਗਾ ਕੰਮ ਵਿੱਦਿਆ ਪੜ੍ਹਨੀ ਹੈ। ਪੜਿਬੇ ਸਿਉ = ਪੜ੍ਹਨ ਨਾਲੋਂ। ਜੋਗੁ = ਪ੍ਰਭੂ-ਚਰਨਾਂ ਵਿਚ ਜੁੜਨਾ।ਹੇ ਕਬੀਰ! (ਇਥੇ ਕਾਸ਼ੀ ਵਿਚ ਉੱਚੀਆਂ ਜਾਤਾਂ ਵਾਲਿਆਂ ਨੂੰ ਵੇਦ ਸ਼ਾਸਤ੍ਰ ਆਦਿਕ ਪੜ੍ਹਦਿਆਂ ਵੇਖ ਕੇ) ਮੈਂ ਸਮਝਿਆ ਸੀ ਕਿ ਵਿੱਦਿਆ ਪੜ੍ਹਨੀ ਮਨੁੱਖਾ ਜਨਮ ਦਾ ਸਭ ਤੋਂ ਚੰਗਾ ਕੰਮ ਹੋਵੇਗਾ, ਪਰ (ਇਹਨਾਂ ਲੋਕਾਂ ਦੇ ਨਿਰੇ ਵਾਦ ਵਿਵਾਦ ਵੇਖ ਕੇ ਮੈਨੂੰ ਯਕੀਨ ਆ ਗਿਆ ਹੈ ਕਿ ਅਜੇਹੀ ਵਿੱਦਿਆ) ਪੜ੍ਹਨ ਨਾਲੋਂ ਪ੍ਰਭੂ-ਚਰਨਾਂ ਵਿਚ ਜੁੜਨਾ (ਮਨੁੱਖ ਲਈ) ਭਲਾ ਹੈ।
 
भगति न छाडउ राम की भावै निंदउ लोगु ॥४५॥
Bẖagaṯ na cẖẖāda▫o rām kī bẖāvai ninḏa▫o log. ||45||
I shall never abandon devotional worship of the Lord, even though people may slander me. ||45||
ਪਰ ਮੈਂ ਹੁਣ ਪ੍ਰਭੂ ਦੀ ਪਿਆਰੀ-ਉਪਾਸ਼ਨਾ ਨੂੰ ਨਹੀਂ ਛਡਦਾ, ਭਾਵੇਂ ਲੋਕ ਮੇਰੀ ਬਦਖੋਈ ਪਏ ਕਰਨ।
ਨਿੰਦਉ = (ਹੁਕਮੀ ਭਵਿੱਖਤ, ਅੰਨ ਪੁਰਖ, ਇਕ-ਵਚਨ) ਬੇਸ਼ੱਕ ਨਿੰਦਾ ਕਰੇ, ਮਾੜਾ ਆਖੇ ॥੪੫॥(ਸੋ, ਇਸ ਗੱਲੋਂ) ਜਗਤ ਬੇ-ਸ਼ੱਕ ਮੈਨੂੰ ਮਾੜਾ ਪਿਆ ਆਖੇ ਮੈਂ (ਵਿੱਦਿਆ ਦੇ ਵੱਟੇ ਭੀ) ਪਰਮਾਤਮਾ ਦੀ ਭਗਤੀ ਨਹੀਂ ਛੱਡਾਂਗਾ ॥੪੫॥
 
कबीर लोगु कि निंदै बपुड़ा जिह मनि नाही गिआनु ॥
Kabīr log kė ninḏai bapuṛā jih man nāhī gi▫ān.
Kabeer, how can the wretched people slander me? They have no wisdom or intelligence.
ਕਬੀਰ ਵਿਚਾਰੇ ਲੋਕ, ਜਿਨ੍ਹਾਂ ਦੇ ਚਿੱਤ ਅੰਦਰ ਪ੍ਰਭੂ ਦੀ ਗਿਆਤ ਨਹੀਂ, ਕਿਸ ਤਰ੍ਹਾਂ ਮੈਨੂੰ ਦੁਸ਼ਣ ਲਾ ਸਕਦੇ ਹਨ?
ਕਿ ਨਿੰਦੈ = ਕੀਹ ਨਿੰਦ ਸਕਦਾ ਹੈ? (ਉਸ ਦੇ) ਲੱਭੇ ਔਗੁਣਾਂ ਨੂੰ ਕੌਣ ਸਹੀ ਮੰਨੇਗਾ? ਬਪੁੜਾ = ਵਿਚਾਰਾ, ਮੂਰਖ। ਜਿਹ ਮਨਿ = ਜਿਸ ਦੇ ਮਨ ਵਿਚ। ਗਿਆਨੁ = ਸਮਝ, ਚੰਗੇ ਮੰਦੇ ਦੀ ਪਛਾਣ।ਹੇ ਕਬੀਰ! ਜਿਸ ਮਨੁੱਖ ਦੇ ਅੰਦਰ (ਇਹ) ਸੂਝ ਨਹੀਂ ਹੈ (ਕਿ ਵਿੱਦਿਆ ਦੇ ਟਾਕਰੇ ਤੇ ਪ੍ਰਭੂ ਦੀ ਭਗਤੀ ਕਿਤਨੀ ਵਡ-ਮੁੱਲੀ ਦਾਤ ਹੈ, ਉਹ ਮਨੁੱਖ ਜੇ ਮੇਰੀ ਇਸ ਚੋਣ ਤੇ ਮੈਨੂੰ ਮਾੜਾ ਆਖੇ) ਤਾਂ ਉਸ ਮਨੁੱਖ ਦੇ ਇਹ ਨਿੰਦਾ ਕਰਨ ਦਾ ਕੋਈ ਅਰਥ ਨਹੀਂ ਹੈ।
 
राम कबीरा रवि रहे अवर तजे सभ काम ॥४६॥
Rām kabīrā rav rahe avar ṯaje sabẖ kām. ||46||
Kabeer continues to dwell upon the Lord's Name; I have abandoned all other affairs. ||46||
ਹੋਰ ਸਾਰੇ ਸੰਸਾਰੀ ਕੰਮ ਛਡ ਕੇ, ਕਬੀਰ ਪ੍ਰਭੂ ਦੇ ਨਾਮ ਦਾ ਉਚਾਰਨ ਕਰ ਰਿਹਾ ਹੈ।
ਰਵਿ ਰਹੇ = ਸਿਮਰ ਰਿਹਾ ਹੈ। ਤਜੇ = ਤਜਿ, ਛੱਡ ਕੇ ॥੪੬॥ਸੋ, ਕਬੀਰ (ਅਜੇਹੇ ਬੰਦਿਆਂ ਦੀ ਇਸ ਦੰਦ-ਕਥਾ ਦੀ ਪਰਵਾਹ ਨਹੀਂ ਕਰਦਾ, ਤੇ) ਪਰਮਾਤਮਾ ਦਾ ਸਿਮਰਨ ਕਰ ਰਿਹਾ ਹੈ, ਅਤੇ ਹੋਰ ਸਾਰੇ (ਕੰਮਾਂ ਦੇ) ਮੋਹ ਦਾ ਤਿਆਗ ਕਰ ਰਿਹਾ ਹੈ ॥੪੬॥
 
कबीर परदेसी कै घाघरै चहु दिसि लागी आगि ॥
Kabīr parḏesī kai gẖāgẖrai cẖahu ḏis lāgī āg.
Kabeer, the robe of the stranger-soul has caught fire on all four sides.
ਕਬੀਰ, ਬਦੇਸ਼ੀ ਦੇ ਘਗਰੇ ਨੂੰ ਚਾਰੀ ਪਾਸੀ ਅੱਗ ਲੱਗ ਗਈ ਹੈ।
ਪਰਦੇਸੀ = ਇਹ ਜੀਵ ਜੋ ਇਸ ਜਗਤ ਵਿਚ ਮੁਸਾਫ਼ਿਰ ਵਾਂਗ ਚਾਰ ਦਿਨ ਲਈ ਰਹਿਣ ਆਇਆ ਹੈ, ਜਿਵੇਂ ਕੋਈ ਜੋਗੀ ਕਿਸੇ ਬਸਤੀ ਵਿਚ ਦੋ ਚਾਰ ਦਿਨ ਵਾਸਤੇ ਆ ਟਿਕਦਾ ਹੈ। ਘਾਘਰਾ = (Skt. घर्घर ਘਰਘਰਾ a gate, a door) ਦਰਵਾਜ਼ਾ, (ਭਾਵ, ਗਿਆਨ-ਇੰਦ੍ਰਾ)। ਘਾਘਰੈ = ਦਰਵਾਜ਼ੇ ਨੂੰ, ਗਿਆਨ-ਇੰਦ੍ਰੇ ਨੂੰ। ਚਹੁ ਦਿਸਿ = ਚਹੁੰਆਂ ਪਾਸਿਆਂ ਵਲੋਂ, (ਭਾਵ, ਹਰੇਕ ਗਿਆਨ-ਇੰਦ੍ਰੇ ਨੂੰ)। ਆਗਿ = ਅੱਗ, ਵਿਕਾਰਾਂ ਦੀ ਅੱਗ (ਅੱਖਾਂ ਨੂੰ 'ਪਰ-ਦ੍ਰਿਸਟਿ ਵਿਕਾਰ', ਕੰਨਾਂ ਨੂੰ ਪਰ ਨਿੰਦਾ; ਜੀਭ ਨੂੰ 'ਮਿੱਠ ਸੁਆਦ' ਇਤਿਆਦਿਕ)।ਇਸ ਪਰਦੇਸੀ ਜੀਵ ਦੇ ਗਿਆਨ-ਇੰਦ੍ਰਿਆਂ ਨੂੰ ਹਰ ਪਾਸੇ ਵਲੋਂ ਵਿਕਾਰਾਂ ਦੀ ਅੱਗ ਲੱਗੀ ਹੋਈ ਹੈ,
 
खिंथा जलि कोइला भई तागे आंच न लाग ॥४७॥
Kẖinthā jal ko▫ilā bẖa▫ī ṯāge āʼncẖ na lāg. ||47||
The cloth of the body has been burnt and reduced to charcoal, but the fire did not touch the thread of the soul. ||47||
ਦੇਹ ਸੜ ਕੇ ਕੋਲਾਂ ਬਣ ਗਈ ਹੈ, ਪ੍ਰੰਤੂ ਆਤਮਾ ਦੇ ਧਾਗੇ ਨੂੰ ਅੱਗ ਛੂਹੀ ਤਕ ਨਹੀਂ।
ਖਿੰਥਾ = ਗੋਦੜੀ, ਇਸ ਪਰਦੇਸੀ ਜੋਗੀ ਦਾ ਸਰੀਰ-ਰੂਪ ਗੋਦੜੀ। ਤਾਗਾ = ਇਸ ਸਰੀਰ-ਗੋਦੜੀ ਦੀਆਂ ਟਾਕੀਆਂ ਨੂੰ ਜੋੜ ਕੇ ਰੱਖਣ ਵਾਲਾ ਧਾਗਾ, ਜਿੰਦ-ਆਤਮਾ। ਆਂਚ = ਸੇਕ, ਵਿਕਾਰਾਂ ਦੀ ਅੱਗ ਦਾ ਸੇਕ ॥੪੭॥(ਜੋ ਪਰਦੇਸੀ ਜੋਗੀ ਬੇ-ਪਰਵਾਹ ਹੋ ਕੇ ਇਸ ਅੱਗ ਦਾ ਨਿੱਘ ਮਾਣਦਾ ਰਿਹਾ, ਉਸ ਦੀ) ਸਰੀਰ-ਗੋਦੜੀ (ਵਿਕਾਰਾਂ ਦੀ ਅੱਗ ਵਿਚ) ਸੜ ਕੇ ਕੋਲੇ ਹੋ ਗਈ, (ਪਰ ਜਿਸ ਪਰਦੇਸੀ ਜੋਗੀ ਨੇ ਇਸ ਗੋਦੜੀ ਦੇ ਧਾਗੇ ਦਾ, ਇਸ ਸਰੀਰ ਵਿਚ ਵੱਸਦੀ ਜਿੰਦ ਦਾ, ਖ਼ਿਆਲ ਰੱਖਿਆ ਤੇ ਵਿਕਾਰ-ਅਗਨੀ ਦੇ ਨਿੱਘ ਦਾ ਸੁਆਦ ਮਾਣਨ ਤੋਂ ਸੰਕੋਚ ਕੀਤੀ ਰੱਖਿਆ, ਉਸ ਦੀ) ਆਤਮਾ ਨੂੰ (ਇਹਨਾਂ ਵਿਕਾਰਾਂ ਦੀ ਅੱਗ ਦਾ) ਸੇਕ ਭੀ ਨਾਹ ਲੱਗਾ (ਭਾਵ, ਉਹ ਇਸ ਬਲਦੀ ਅੱਗ ਵਿਚੋਂ ਬਚ ਗਿਆ) ॥੪੭॥
 
कबीर खिंथा जलि कोइला भई खापरु फूट मफूट ॥
Kabīr kẖinthā jal ko▫ilā bẖa▫ī kẖāpar fūt mafūt.
Kabeer, the cloth has been burnt and reduced to charcoal, and the begging bowl is shattered into pieces.
ਕਬੀਰ ਖਫਨੀ ਸੜ ਬਲ ਕੇ ਕੋਲਾ ਬਣ ਗਈ ਹੈ ਅਤੇ ਮੰਗਣ ਵਾਲਾ ਠੂਠਾ ਪੂਰੀ ਤਰ੍ਹਾਂ ਟੁਟ ਗਿਆ ਹੈ।
ਖਾਪਰੁ = ਖੱਪਰ ਜਿਸ ਵਿਚ ਜੋਗੀ ਘਰ ਘਰ ਤੋਂ ਆਟਾ ਮੰਗਦਾ ਹੈ, ਉਹ ਮਨ ਜੋ ਦਰ ਦਰ ਤੇ ਭਟਕਦਾ ਹੈ, ਉਹ ਮਨ ਜੋ ਕਈ ਵਾਸ਼ਨਾਂ ਵਿਚ ਖ਼ੁਆਰ ਹੁੰਦਾ ਫਿਰਦਾ ਹੈ। ਫੂਟ ਮਫੂਟ = ਟੋਟੇ ਟੋਟੇ ਹੋ ਗਿਆ, ਬੇਅੰਤ ਵਾਸਨਾਂ ਪਿਛੇ ਦੌੜ-ਭੱਜ ਕਰਨ ਲੱਗ ਪਿਆ।ਹੇ ਕਬੀਰ! (ਵਿਕਾਰਾਂ ਦੀ ਅੱਗ ਵਿਚ ਪੈ ਕੇ ਜਿਸ ਬਦ-ਨਸੀਬ ਜੀਵ-ਜੋਗੀ ਦੀ) ਸਰੀਰ-ਗੋਦੜੀ ਸੜ ਕੇ ਕੋਲਾ ਹੋ ਗਈ ਤੇ (ਜਿਸ ਦਾ) ਮਨ-ਖੱਪਰ ਦਰ ਦਰ ਤੋਂ ਵਾਸਨਾਂ ਦੀ ਭਿੱਛਿਆ ਹੀ ਇਕੱਠੀ ਕਰਦਾ ਰਿਹਾ,
 
जोगी बपुड़ा खेलिओ आसनि रही बिभूति ॥४८॥
Jogī bapuṛā kẖeli▫o āsan rahī bibẖūṯ. ||48||
The poor Yogi has played out his game; only ashes remain on his seat. ||48||
ਗਰੀਬੜਾ ਯੋਗੀ ਆਪਣੀ ਖੇਲ ਖੇਡ ਗਿਆ ਹੈ ਅਤੇ ਉਸ ਦੇ ਬਹਿਣ-ਸਥਾਨ ਤੇ ਕੇਵਲ ਸੁਆਹ ਹੀ ਰਹਿ ਗਈ ਹੈ।
ਬਪੁੜਾ = ਵਿਚਾਰਾ, ਮੰਦ-ਭਾਗੀ, ਜਿਸ ਨੇ ਇਸ ਜਨਮ-ਫੇਰੀ ਵਿਚ ਕੁਝ ਭੀ ਨਾਹ ਖੱਟਿਆ। ਖੇਲਿਓ = ਖੇਡ ਉਜਾੜ ਗਿਆ, ਬਾਜ਼ੀ ਹਾਰ ਗਿਆ। ਆਸਨਿ = ਆਸਨ ਉਤੇ, ਇਸ ਦੇ ਪੱਲੇ। ਬਿਭੂਤਿ = ਸੁਆਹ, ਖੇਹ-ਖ਼ੁਆਰੀ ॥੪੮॥(ਉਹ) ਮੰਦ-ਭਾਗੀ ਜੀਵ-ਜੋਗੀ ਮਨੁੱਖਾ ਜਨਮ ਦੀ ਖੇਡ ਉਜਾੜ ਕੇ ਹੀ ਜਾਂਦਾ ਹੈ, ਉਸ ਦੇ ਪੱਲੇ ਖੇਹ-ਖ਼ੁਆਰੀ ਹੀ ਪੈਂਦੀ ਹੈ ॥੪੮॥