Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

आप डुबे चहु बेद महि चेले दीए बहाइ ॥१०४॥
Āp dube cẖahu beḏ mėh cẖele ḏī▫e bahā▫e. ||104||
He himself is drowning in the four Vedas; he drowns his disciples as well. ||104||
ਉਹ ਖੁਦ ਚਾਰਾਂ ਹੀ ਵੇਦਾਂ ਅੰਦਰ ਬੁਡਿਆ ਹੋਇਆ ਹੈ ਅਤੇ ਆਪਣੇ ਮੁਰੀਦ ਨੂੰ ਭੀ ਡੋਬ ਦਿੰਦਾ ਹੈ।
ਦੀਏ ਬਹਾਇ = ਰੁੜ੍ਹਾ ਦਿੱਤੇ ॥੧੦੪॥ਇਹ ਲੋਕ ਆਪ ਭੀ ਚਹੁੰਆਂ ਵੇਦਾਂ (ਦੇ ਕਰਮ-ਕਾਂਡ) ਵਿਚ ਪੈ ਕੇ (ਦੇਹ-ਅੱਧਿਆਸ ਦੇ ਡੂੰਘੇ ਪਾਣੀਆਂ ਵਿਚ) ਡੁੱਬੇ ਹੋਏ ਹਨ, ਜੋ ਜੋ ਬੰਦੇ ਇਹਨਾਂ ਦੇ ਪਿੱਛੇ ਲੱਗਦੇ ਹਨ ਉਹਨਾਂ ਨੂੰ ਭੀ ਇਹਨਾਂ ਉਸੇ ਮੋਹ ਵਿਚ ਰੋੜ੍ਹ ਦਿੱਤਾ ਹੈ ॥੧੦੪॥
 
कबीर जेते पाप कीए राखे तलै दुराइ ॥
Kabīr jeṯe pāp kī▫e rākẖe ṯalai ḏurā▫e.
Kabeer, whatever sins the mortal has committed, he tries to keep hidden under cover.
ਕਬੀਰ, ਜੋ ਭੀ ਕਸਮਲ ਪ੍ਰਾਣੀ ਕਰਦਾ ਹੈ, ਉਨ੍ਹਾਂ ਨੂੰ ਉਹ ਪਰਦੇ ਹੇਠਾ ਲੁਕਾਈ ਰਖਦਾ ਹੈ।
ਜੇਤੇ = ਜਿਤਨੇ ਭੀ। ਤਲੈ = ਹੇਠਾਂ, ਆਪਣੇ ਅੰਦਰ। ਦੁਰਾਇ ਰਾਖੇ = ਲੁਕਾ ਰੱਖੇ।(ਪਰਮਾਤਮਾ ਦੀ ਯਾਦ ਭੁਲਾਇਆਂ ਮਨੁੱਖ ਸਰੀਰਕ ਮੋਹ ਦੇ ਵਹਿਣ ਵਿਚ ਪੈ ਕੇ ਵਿਕਾਰਾਂ ਵਾਲੇ ਰਾਹੇ ਪੈ ਜਾਂਦਾ ਹੈ; ਤਿਲਕ, ਮਾਲਾ, ਪੂਜਾ, ਧੋਤੀ ਆਦਿਕ ਧਰਮ-ਭੇਖ ਨਾਲ ਲੋਕ ਸ਼ਾਇਦ ਪਤੀਜ ਜਾਣ ਕਿ ਇਹ ਭਗਤ ਹਨ; ਪਰ ਪ੍ਰਭੂ ਦੇ ਨਾਮ ਤੋਂ ਖੁੰਝ ਕੇ) ਹੇ ਕਬੀਰ! ਜੋ ਜੋ ਪਾਪ ਕੀਤੇ ਜਾਂਦੇ ਹਨ (ਭਾਵੇਂ ਉਹ ਪਾਪ) ਆਪਣੇ ਅੰਦਰ ਲੁਕਾ ਕੇ ਰੱਖੇ ਜਾਂਦੇ ਹਨ,
 
परगट भए निदान सभ जब पूछे धरम राइ ॥१०५॥
Pargat bẖa▫e niḏān sabẖ jab pūcẖẖe ḏẖaram rā▫e. ||105||
But in the end, they shall all be revealed, when the Righteous Judge of Dharma investigates. ||105||
ਅਖੀਰ ਨੂੰ ਉਹ ਸਾਰੇ ਜ਼ਾਹਰ ਹੋ ਜਾਂਦੇ ਹਨ, ਤਦ ਧਰਮਰਾਜ ਪੁਛ ਗਿਛ ਕਰਦਾ ਹੈ।
ਨਿਦਾਨ = ਆਖ਼ਰ ॥੧੦੫॥ਫਿਰ ਭੀ ਜਦੋਂ ਧਰਮਰਾਜ ਪੁੱਛਦਾ ਹੈ ਉਹ ਪਾਪ ਆਖ਼ਰ ਸਾਰੇ ਉੱਘੜ ਆਉਂਦੇ ਹਨ (ਭਾਵ, ਵੇਦ ਆਦਿਕਾਂ ਦਾ ਕਰਮ-ਕਾਂਡ ਵਿਕਾਰਾਂ ਤੋਂ ਨਹੀਂ ਬਚਾ ਸਕਦਾ, ਬਾਹਰਲੇ ਧਰਮ-ਭੇਖ ਨਾਲ ਲੋਕ ਤਾਂ ਭਾਵੇਂ ਪਤੀਜ ਜਾਣ, ਪਰ ਅੰਦਰਲੇ ਪਾਪ ਪਰਮਾਤਮਾ ਤੋਂ ਲੁਕੇ ਨਹੀਂ ਰਹਿ ਸਕਦੇ) ॥੧੦੫॥
 
कबीर हरि का सिमरनु छाडि कै पालिओ बहुतु कुट्मबु ॥
Kabīr har kā simran cẖẖād kai pāli▫o bahuṯ kutamb.
Kabeer, you have given up meditating on the Lord, and you have raised a large family.
ਕਬੀਰ ਪ੍ਰਭੂ ਦੀ ਬੰਦਗੀ ਨੂੰ ਤਿਆਗ ਕੇ ਤੂੰ ਭਾਰਾ ਟੱਬਰ-ਕਬੀਲਾ ਪਾਲਿਆ ਹੈ।
ਰਹਿ ਗਇਆ = ਆਤਮਾ ਰਹਿ ਜਾਂਦਾ ਹੈ, ਆਤਮਾ ਹੀ ਕਮਜ਼ੋਰ ਪੈ ਜਾਂਦਾ ਹੈ, ਆਤਮਾ ਮਰ ਹੀ ਜਾਂਦਾ ਹੈ, ਜੀਵ ਆਤਮਕ ਮੌਤੇ ਮਰ ਜਾਂਦਾ ਹੈ। ਨ ਰਹਿਆ = ਕੋਈ ਨਾ ਰਿਹਾ, ਕੋਈ ਬਚਾਣ-ਯੋਗਾ ਨਹੀਂ ਹੁੰਦਾ, ਕੋਈ ਧਿਰ ਬਚਾ ਨਹੀਂ ਸਕਦਾ। ਛਾਡਿ = ਛੱਡ ਕੇ। ਪਾਲਿਓ ਬਹੁਤੁ = ਬਹੁਤਾ ਸਮਾਂ ਪਾਲਦਾ ਰਿਹਾ (ਸਾਰੀ ਉਮਰ ਇਹੀ ਕੰਮ ਕਰਦਾ ਰਿਹਾ ਕਿ) ਨਿਰਾ (ਕੁਟੰਬ) ਪਾਲਦਾ ਰਿਹਾ।ਹੇ ਕਬੀਰ! ਪਰਮਾਤਮਾ ਦਾ ਸਿਮਰਨ ਛੱਡਣ ਦਾ ਹੀ ਇਹ ਨਤੀਜਾ ਹੈ ਕਿ ਮਨੁੱਖ ਸਾਰੀ ਉਮਰ ਨਿਰਾ ਟੱਬਰ ਹੀ ਪਾਲਦਾ ਰਹਿੰਦਾ ਹੈ,
 
धंधा करता रहि गइआ भाई रहिआ न बंधु ॥१०६॥
Ḏẖanḏẖā karṯā rėh ga▫i▫ā bẖā▫ī rahi▫ā na banḏẖ. ||106||
You continue to involve yourself in worldly affairs, but none of your brothers and relatives remain. ||106||
ਤੂੰ ਸੰਸਾਰੀ ਕੰਮ ਕਰੀ ਜਾ ਰਿਹਾ ਹੈ, ਭਾਵੇਂ ਤੇਰਾ ਕੋਈ ਭੀ ਭਰਾ ਅਤੇ ਸਨਬੰਧੀ ਅਸਥਿਰ ਨਹੀਂ ਰਿਹਾ।
xxx ॥੧੦੬॥(ਟੱਬਰ ਦੀ ਖ਼ਾਤਰ) ਜਗਤ ਦੇ ਧੰਧੇ ਕਰਦਾ (ਤੇ, ਜਿੰਦ ਦੇ ਸਾਥੀ ਪਰਮਾਤਮਾ ਤੋਂ ਵਿਛੜਿਆ ਰਹਿ ਕੇ) ਆਖ਼ਰ ਆਤਮਕ ਮੌਤੇ ਮਰ ਜਾਂਦਾ ਹੈ (ਇਸ ਆਤਮਕ ਮੌਤ ਤੋਂ) ਕੋਈ ਰਿਸ਼ਤੇਦਾਰ ਬਚਾਣ-ਜੋਗਾ ਨਹੀਂ ਹੁੰਦਾ ॥੧੦੬॥
 
कबीर हरि का सिमरनु छाडि कै राति जगावन जाइ ॥
Kabīr har kā simran cẖẖād kai rāṯ jagāvan jā▫e.
Kabeer, those who give up meditation on the Lord, and get up at night to wake the spirits of the dead,
ਕਬੀਰ, ਵਾਹਿਗੁਰੂ ਦੇ ਭਜਨ ਨੂੰ ਤਿਆਗ, ਜਿਹੜੀ ਇਸਤਰੀ ਰੈਣ ਨੂੰ ਜਾਗਦੀ ਹੈ ਅਤੇ ਟੁਣੇ-ਟਾਮਣ ਕਰਨ ਲਈ ਸ਼ਮਸ਼ਾਨ ਭੂਮੀ ਨੂੰ ਜਾਂਦੀ ਹੈ,
ਜਗਾਵਨ ਜਾਇ = (ਮਸਾਣ) ਜਗਾਣ ਜਾਂਦੀ ਹੈ।ਹੇ ਕਬੀਰ! ਪਰਮਾਤਮਾ ਦੇ ਸਿਮਰਨ ਤੋਂ ਵਾਂਜੀ ਰਹਿਣ ਕਰਕੇ ਹੀ, (ਕੋਈ ਔਤਰੀ ਜਾਹਲ ਜ਼ਨਾਨੀ) ਰਾਤ ਨੂੰ ਮਸਾਣ ਜਗਾਣ ਲਈ (ਮਸਾਣ-ਭੂਮੀ ਵਿਚ) ਜਾਂਦੀ ਹੈ।
 
सरपनि होइ कै अउतरै जाए अपुने खाइ ॥१०७॥
Sarpan ho▫e kai a▫uṯarai jā▫e apune kẖā▫e. ||107||
shall be reincarnated as snakes, and eat their own offspring. ||107||
ਉਹ ਨਾਗਣ ਹੋ ਕੇ ਜੰਮਦੀ ਹੈ ਅਤੇ ਆਪਣੇ ਬੱਚਿਆਂ ਨੂੰ ਹੀ ਖਾਂਦੀ ਹੈ।
ਅਉਤਰੈ = ਉਤਰਦੀ ਹੈ, ਜੰਮਦੀ ਹੈ। ਸਰਪਨਿ = ਸਪਣੀ। ਹੋਇ ਕੈ = ਬਣ ਕੇ। ਅਪੁਨੇ ਜਾਏ = ਆਪਣੇ ਜੰਮੇ ਹੋਏ ਬੱਚੇ। ਖਾਇ = ਖਾਂਦੀ ਹੈ ॥੧੦੭॥(ਪਰ ਮੰਦੇ ਕੰਮਾਂ ਤੋਂ ਸੁਖ ਕਿੱਥੇ? ਅਜੇਹੀ ਤ੍ਰੀਮਤ ਮਨੁੱਖਾ ਜਨਮ ਹੱਥੋਂ ਗਵਾਣ ਪਿਛੋਂ) ਸੱਪਣੀ ਬਣ ਕੇ ਜੰਮਦੀ ਹੈ, ਤੇ ਆਪਣੇ ਹੀ ਬੱਚੇ ਖਾਂਦੀ ਹੈ ॥੧੦੭॥
 
कबीर हरि का सिमरनु छाडि कै अहोई राखै नारि ॥
Kabīr har kā simran cẖẖād kai aho▫ī rākẖai nār.
Kabeer, the woman who gives up meditation on the Lord, and observes the ritual fast of Ahoi,
ਕਬੀਰ, ਸਾਹਿਬ ਦੇ ਆਰਾਧਨ ਨੂੰ ਤਿਆਗ ਜੇਕਰ ਕੋਈ ਜਨਾਨੀ ਮਾਤਾ ਦੀ ਦੇਵੀ ਦਾ ਵਰਤ ਰਖਦੀ ਹੈ,
ਅਹੋਈ = ਕੱਤਕ ਦੇ ਮਹੀਨੇ ਸੀਤਲਾ ਦੇਵੀ ਦੀ ਪੂਜਾ ਤੇ ਵਰਤ। ਦੇਵੀ ਦੇਵਤਿਆਂ ਦੀ ਖ਼ਾਸ ਖ਼ਾਸ ਸਵਾਰੀ ਮੰਨੀ ਗਈ ਹੋਈ ਹੈ; ਜਿਵੇਂ ਗਣੇਸ਼ ਦੀ ਸਵਾਰੀ ਚੂਹਾ, ਬ੍ਰਹਮਾ ਦੀ ਸਵਾਰੀ ਹੰਸ, ਸ਼ਿਵ ਦੀ ਸਵਾਰੀ ਚਿੱਟਾ ਬਲਦ, ਦੁਰਗਾ ਦੀ ਸਵਾਰੀ ਸ਼ੇਰ; ਇਸੇ ਤਰ੍ਹਾਂ ਸੀਤਲਾ ਦੀ ਸਵਾਰੀ ਖੋਤਾ।ਹੇ ਕਬੀਰ! ("ਰਾਮੁ ਨ ਛੋਡੀਐ, ਤਨੁ ਧਨੁ ਜਾਇ ਤ ਜਾਉ" ਨਹੀਂ ਤਾਂ) ਰਾਮ-ਨਾਮ ਛੱਡਣ ਦਾ ਹੀ ਇਹ ਨਤੀਜਾ ਹੈ ਕਿ (ਮੂਰਖ) ਇਸਤ੍ਰੀ ਸੀਤਲਾ ਦੀ ਵਰਤ ਰੱਖਦੀ ਫਿਰਦੀ ਹੈ।
 
गदही होइ कै अउतरै भारु सहै मन चारि ॥१०८॥
Gaḏhī ho▫e kai a▫uṯarai bẖār sahai man cẖār. ||108||
shall be reincarnated as a donkey, to carry heavy burdens. ||108||
ਉਹ ਖੋਤੀ ਹੋ ਕੇ ਮੁੜ ਜੰਮ ਪੈਦੀ ਹੈ ਅਤੇ ਚਾਰ ਮਣ ਬੋਝ ਉਠਾਉਂਦੀ ਹੈ।
ਗਦਹੀ = ਗਧੀ, ਖੋਤੀ। ਮਨ ਚਾਰਿ = ਚਾਰ ਮਣ ॥੧੦੮॥(ਤੇ, ਜੇ ਭਲਾ ਸੀਤਲਾ ਉਸ ਨਾਲ ਬੜਾ ਹੀ ਪਿਆਰ ਕਰੇਗੀ ਤਾਂ ਉਸ ਨੂੰ ਹਰ ਵੇਲੇ ਆਪਣੇ ਪਾਸ ਰੱਖਣ ਲਈ ਆਪਣੀ ਸਵਾਰੀ ਖੋਤੀ ਬਣਾ ਲਏਗੀ) ਸੋ, ਉਹ ਮੂਰਖ ਇਸਤ੍ਰੀ ਖੋਤੀ ਦੀ ਜੂਨੇ ਪੈਂਦੀ ਹੈ ਤੇ (ਹੋਰ ਖੋਤੇ ਖੋਤੀਆਂ ਵਾਂਗ ਛੱਟਾ ਆਦਿਕ ਦਾ) ਚਾਰ ਮਣ ਭਾਰ ਢੋਂਦੀ ਹੈ ॥੧੦੮॥
 
कबीर चतुराई अति घनी हरि जपि हिरदै माहि ॥
Kabīr cẖaṯurā▫ī aṯ gẖanī har jap hirḏai māhi.
Kabeer, it is the most clever wisdom, to chant and meditate on the Lord in the heart.
ਕਬੀਰ, ਖਰੀ ਬਹੁਤੀ ਸਿਆਣਪ ਇਸ ਵਿੱਚ ਹੈ, ਕਿ ਇਨਸਾਨ ਆਪਣੇ ਮਨ ਅੰਦਰ ਰੱਬ ਦਾ ਸਿਮਰਨ ਕਰੇ।
xxxਹੇ ਕਬੀਰ! (ਦੁਨੀਆ ਦੇ ਸਹਿਮਾਂ ਭਰਮਾਂ-ਵਹਿਮਾਂ ਤੋਂ ਬਚਣ ਲਈ) ਸਭ ਤੋਂ ਵੱਡੀ ਸਿਆਣਪ ਇਹੀ ਹੈ ਕਿ ਪਰਮਾਤਮਾ ਦਾ ਨਾਮ ਹਿਰਦੇ ਵਿਚ ਹੀ ਯਾਦ ਕਰ।
 
सूरी ऊपरि खेलना गिरै त ठाहर नाहि ॥१०९॥
Sūrī ūpar kẖelnā girai ṯa ṯẖāhar nāhi. ||109||
It is like playing on a pig; if you fall off, you will find no place of rest. ||109||
ਸੁਆਮੀ ਦਾ ਸਿਮਰਨ ਸੂਲੀ ਉਤੇ ਖੇਡਣ ਦੀ ਮਾਨੰਦ ਹੈ ਜੇਕਰ ਇਨਸਾਨ ਇਸ ਤੋਂ ਡਿਗ ਪਵੇ, ਤਾਂ ਉਸ ਨੂੰ ਕੋਈ ਭੀ ਆਰਾਮ ਦੀ ਥਾਂ ਨਹੀਂ ਮਿਲਦੀ।
ਠਾਹਰ = ਥਾਂ, ਆਸਰਾ ॥੧੦੯॥(ਪਰ) ਇਹ ਸਿਮਰਨ ਕਰਨਾ ਕੋਈ ਸੌਖੀ ਕਾਰ ਨਹੀਂ ਹੈ; (ਜਾਤਿ-ਅਭਿਮਾਨ, ਨਿੰਦਾ, ਕੁਸੰਗ; ਚਸਕੇ, ਵਰਤ ਆਦਿਕ ਭਰਮ ਛੱਡਣੇ ਪੈਂਦੇ ਹਨ; ਸੋ,) ਪ੍ਰਭੂ ਦਾ ਸਿਮਰਨ ਸੂਲੀ ਉਤੇ ਚੜ੍ਹਨ ਸਮਾਨ ਹੈ, ਇਸ ਸੂਲੀ ਤੋਂ ਡਿਗਿਆਂ ਹੀ (ਭਾਵ, ਸਿਮਰਨ ਦੀ ਇਹ ਅੱਤ ਔਖੀ ਕਾਰ ਛੱਡਿਆਂ ਭੀ) ਨਹੀਂ ਬਣ ਆਉਂਦੀ, ਕਿਉਂਕਿ ਸਿਮਰਨ ਤੋਂ ਬਿਨਾਂ (ਦੁਨੀਆ ਦੇ ਦੁੱਖ-ਕਲੇਸ਼ਾਂ ਤੇ ਸਹਿਮਾਂ ਤੋਂ ਬਚਣ ਲਈ) ਹੋਰ ਕੋਈ ਆਸਰਾ ਭੀ ਨਹੀਂ ਹੈ ॥੧੦੯॥
 
कबीर सोई मुखु धंनि है जा मुखि कहीऐ रामु ॥
Kabīr so▫ī mukẖ ḏẖan hai jā mukẖ kahī▫ai rām.
Kabeer, blessed is that mouth, which utters the Lord's Name.
ਕਬੀਰ ਮੁਬਾਰਕ ਹੈ ਉਹ ਮੁੰਹ ਜਿਸ ਮੂੰਹ ਨਾਲ ਸੁਆਮੀ ਦਾ ਨਾਮ ਉਚਾਰਨ ਕੀਤਾ ਜਾਂਦਾ ਹੈ।
ਸਈ = (ਅੱਖਰ 'ਸ' ਦੇ ਨਾਲ ਦੋ ਲਗਾਂ ਹਨ (ੋ) ਅਤੇ (ੁ)। ਅਸਲੀ ਲਫ਼ਜ਼ 'ਸੋਈ' ਹੈ, ਇਥੇ ਸ਼ਲੋਕ ਦੀ ਚਾਲ ਪੂਰੀ ਰੱਖਣ ਲਈ ਇਸ ਨੂੰ 'ਸੁਈ' ਪੜ੍ਹਨਾ ਹੈ। (ੋ) ਦੀਆਂ ਦੋ ਮਾਤ੍ਰਾਂ ਹੁੰਦੀਆਂ ਹਨ, ਇਥੇ ਇਕ ਮਾਤ੍ਰਾ ਘਟਾ ਕੇ ਇਸ ਨੂੰ (ੁ) ਪੜ੍ਹਨਾ ਹੈ)। ਧੰਨਿ = ਭਾਗਾਂ ਵਾਲਾ।(ਇਸ ਵਾਸਤੇ) ਹੇ ਕਬੀਰ! ਉਹੀ ਮੂੰਹ ਭਾਗਾਂ ਵਾਲਾ ਹੈ ਜਿਸ ਮੂੰਹ ਨਾਲ ਰਾਮ ਦਾ ਨਾਮ ਉਚਾਰਿਆ ਜਾਂਦਾ ਹੈ।
 
देही किस की बापुरी पवित्रु होइगो ग्रामु ॥११०॥
Ḏehī kis kī bāpurī paviṯar ho▫igo garām. ||110||
It purifies the body, and the whole village as well. ||110||
ਉਸ ਜੀਵ ਦੇ ਗਰੀਬੜੇ ਸਰੀਰ ਦਾ ਕਹਿਣਾ ਹੀ ਕੀ ਹੈ ਉਸ ਦਾ ਸਾਰਾ ਪਿੰਡ ਹੀ ਪਾਵਨ ਪੁਨੀਤ ਥੀ ਵੰਞੇਗਾਂ।
ਦੇਹੀ = ਸਰੀਰ। ਬਾਪੁਰੀ = ਵਿਚਾਰੀ। ਗ੍ਰਾਮੁ = ਪਿੰਡ ॥੧੧੦॥ਉਸ ਸਰੀਰ ਵਿਚਾਰੇ ਦੀ ਕੀਹ ਗੱਲ ਹੈ? (ਉਸ ਸਰੀਰ ਦਾ ਪਵਿੱਤ੍ਰ ਹੋਣਾ ਤਾਂ ਇਕ ਨਿੱਕੀ ਜਿਹੀ ਗੱਲ ਹੈ, ਨਿਰਾ ਉਹ ਸਰੀਰ ਤਾਂ ਕਿਤੇ ਰਿਹਾ,) ਉਹ ਸਾਰਾ ਪਿੰਡ ਹੀ ਪਵਿੱਤ੍ਰ ਹੋ ਜਾਂਦਾ ਹੈ ਜਿਥੇ ਰਹਿੰਦਾ ਹੋਇਆ ਮਨੁੱਖ ਨਾਮ ਸਿਮਰਦਾ ਹੈ ॥੧੧੦॥
 
कबीर सोई कुल भली जा कुल हरि को दासु ॥
Kabīr so▫ī kul bẖalī jā kul har ko ḏās.
Kabeer, that family is good, in which the Lord's slave is born.
ਕਬੀਰ ਸੁਲਖਣਾ ਹੈ ਉਹ ਖਾਨਦਾਨ, ਜਿਸ ਖਾਨਦਾਨ ਵਿੱਚ ਰੱਬ ਦਾ ਗੋਲਾ ਪੈਦਾ ਹੋਇਆ ਹੈ।
xxxਹੇ ਕਬੀਰ! ਜਿਸ ਕੁਲ ਵਿਚ ਪਰਮਾਤਮਾ ਦਾ ਸਿਮਰਨ ਕਰਨ ਵਾਲਾ ਭਗਤ ਪਰਗਟ ਹੋ ਪਏ, ਉਹੀ ਕੁਲ ਸੁਲੱਖਣੀ ਹੈ।
 
जिह कुल दासु न ऊपजै सो कुल ढाकु पलासु ॥१११॥
Jih kul ḏās na ūpjai so kul dẖāk palās. ||111||
But that family in which the Lord's slave is not born is as useless as weeds. ||111||
ਜਿਸ ਖਾਨਦਾਨ ਵਿੱਚ ਸਾਈਂ ਦਾ ਗੋਲਾ ਪੈਦਾ ਨਹੀਂ ਹੋਇਆ, ਉਹ ਖਾਨਦਾਨ ਢਕ-ਪਲਾਹ ਦੀ ਤਰ੍ਹਾਂ ਨਿਕੰਮਾ ਹੈ।
ਊਪਜੈ = (Skt. जन्, with उप, ਉਪਜਨ = to become visible, to appear, to grow ਪਰਗਟ ਹੋਣਾ, ਬਣਨਾ) ਪਰਗਟ ਹੋਣਾ ॥੧੧੧॥ਜਿਸ ਕੁਲ ਵਿਚ ਪ੍ਰਭੂ ਦੀ ਭਗਤੀ ਕਰਨ ਵਾਲਾ ਬੰਦਾ ਨਹੀਂ ਪਰਗਟਦਾ, ਉਹ ਕੁਲ ਢਾਕ ਪਲਾਹ (ਆਦਿਕ ਨਿਕੰਮੇ ਰੁੱਖਾਂ ਵਰਗੀ ਅਫਲ ਜਾਣੋ) ॥੧੧੧॥
 
कबीर है गइ बाहन सघन घन लाख धजा फहराहि ॥
Kabīr hai ga▫e bāhan sagẖan gẖan lākẖ ḏẖajā fahrāhi.
Kabeer, some have lots of horses, elephants and carriages, and thousands of banners waving.
ਕਬੀਰ, ਘੋੜਿਆਂ, ਹਾਥੀਆਂ ਤੇ ਗੱਡੀਆਂ ਦਾ ਬਹੁਤ ਹੀ ਜ਼ਿਆਦਾ ਗਿਣਤੀ ਵਿੱਚ ਪਾਸ ਹੋਣਾ ਅਤੇ ਲੱਖਾਂ ਹੀ ਝੰਡਿਆ ਦਾ ਲਹਿਰਾਉਣਾ।
ਹੈ = ਹਯ, ਘੋੜੇ। ਗਇ = ਗੈ, ਗਯ, ਗਜ, ਹਾਥੀ। ਬਾਹਨ = ਸਵਾਰੀ (ਕਰਨ ਲਈ)। ਸਘਨ ਘਨ = ਬੇਅੰਤ। ਧਜਾ = ਝੰਡੇ। ਫਹਰਾਹਿ = ਹਵਾ ਵਿਚ ਝੂਲਣ, ਲਹਿਰਾਉਣ।ਹੇ ਕਬੀਰ! ਜੇ ਸਵਾਰੀ ਕਰਨ ਲਈ ਬੇਅੰਤ ਘੋੜੇ ਤੇ ਹਾਥੀ ਹੋਣ, ਜੇ (ਮਹੱਲਾਂ ਉਤੇ) ਲੱਖਾਂ ਝੰਡੇ ਝੂਲਦੇ ਹੋਣ (ਇਤਨਾ ਤੇਜ-ਪ੍ਰਤਾਪ ਭੀ ਹੋਵੇ, ਪਰ ਪਰਮਾਤਮਾ ਦੇ ਨਾਮ ਤੋਂ ਖੁੰਝੇ ਰਹਿ ਕੇ ਇਹ ਰਾਜ-ਭਾਗ ਕਿਸੇ ਕੰਮ ਦਾ ਨਹੀਂ ਹੈ)।
 
इआ सुख ते भिख्या भली जउ हरि सिमरत दिन जाहि ॥११२॥
I▫ā sukẖ ṯe bẖikẖ▫yā bẖalī ja▫o har simraṯ ḏin jāhi. ||112||
But begging is better than these comforts, if one spends his days meditating in remembrance on the Lord. ||112||
ਇਨ੍ਹਾਂ ਖੁਸ਼ੀਆਂ ਨਾਲੋ ਮੰਗਣਾ ਪਿੰਨਣਾ ਚੰਗਾ ਹੈ, ਜੋ ਸੁਆਮੀ ਦਾ ਸਿਮਰਨ ਕਰਦਿਆਂ ਦਿਹੁੰ ਬੀਤਣ।
ਭਿਖ੍ਯ੍ਯਾ = ਫ਼ਕੀਰਾਂ ਸਾਧੂਆਂ ਦਾ ਗ੍ਰਿਹਸਤੀ ਦੇ ਦਰ ਤੋਂ ਮੰਗਿਆ ਹੋਇਆ ਅੰਨ। (ਅੱਖਰ 'ਖ' ਦੇ ਹੇਠ ਅੱਧਾ 'ਯ' ਹੈ)। ਜਉ = ਜੇ। ਜਾਹਿ = ਗੁਜ਼ਰਨ। ਤੇ = ਤੋਂ, ਨਾਲੋਂ ॥੧੧੨॥ਜੇ ਪਰਮਾਤਮਾ ਦਾ ਸਿਮਰਨ ਕਰਦਿਆਂ (ਜ਼ਿੰਦਗੀ ਦੇ) ਦਿਨ ਗੁਜ਼ਰਨ ਤਾਂ ਉਸ (ਸਿਮਰਨ-ਹੀਣ ਰਾਜ-ਭਾਗ ਦੇ) ਸੁਖ ਨਾਲੋਂ ਉਹ ਟੁੱਕਰ ਚੰਗਾ ਹੈ ਜੋ ਲੋਕਾਂ ਦੇ ਦਰ ਤੋਂ ਮੰਗ ਕੇ ਮੰਗਤੇ ਫ਼ਕੀਰ ਖਾਂਦੇ ਹਨ ॥੧੧੨॥
 
कबीर सभु जगु हउ फिरिओ मांदलु कंध चढाइ ॥
Kabīr sabẖ jag ha▫o firi▫o māʼnḏal kanḏẖ cẖadẖā▫e.
Kabeer, I have wandered all over the world, carrying the drum on my shoulder.
ਕਬੀਰ, ਆਪਣੇ ਮੋਢੇ ਤੇ ਢੋਲ ਚੁਕ ਕੇ, ਮੈਂ ਸਾਰੇ ਸੰਸਾਰ ਦਾ ਚੱਕ ਕਟਿਆ ਹੈ।
ਮਾਂਦਲੁ = ਢੋਲ। ਕੰਧ = ਮੋਢਿਆਂ ਉਤੇ। ਚਢਾਇ = ਰੱਖ ਕੇ।ਹੇ ਕਬੀਰ! ਢੋਲ ਮੋਢਿਆਂ ਤੇ ਰੱਖ ਕੇ ਮੈਂ (ਵਜਾਂਦਾ ਫਿਰਿਆ ਹਾਂ ਤੇ) ਸਾਰਾ ਜਗਤ ਗਾਹਿਆ ਹੈ (ਮੈਂ ਪੁੱਛਦਾ ਫਿਰਿਆ ਹਾਂ ਕਿ ਦੱਸੋ, ਭਾਈ! ਇਸ ਰਾਜ-ਭਾਗ, ਮਹਲ-ਮਾੜੀਆਂ, ਸਾਕ-ਸੰਬੰਧੀ ਵਿਚੋਂ ਕੋਈ ਤੋੜ ਨਿਭਣ ਵਾਲਾ ਸਾਥੀ ਭੀ ਕਿਸੇ ਨੇ ਵੇਖਿਆ ਹੈ, ਪਰ ਕਿਸੇ ਨੇ ਹਾਮੀ ਨਹੀਂ ਭਰੀ)
 
कोई काहू को नही सभ देखी ठोकि बजाइ ॥११३॥
Ko▫ī kāhū ko nahī sabẖ ḏekẖī ṯẖok bajā▫e. ||113||
No one belongs to anyone else; I have looked and carefully studied it. ||113||
ਕੋਈ ਜਣਾ ਵੀ ਕਿਸੇ ਹੋਰ ਜਣੇ ਦਾ ਮਿੱਤਰ ਨਹੀਂ ਮੈਂ ਸਾਰਿਆਂ ਨੂੰ ਚੰਗੀ ਤਰ੍ਹਾਂ ਨਿਰਣਾ ਕਰ ਕੇ ਵੇਖ ਲਿਆ ਹੈ।
ਕਾਹੂ ਕੋ = ਕਿਸੇ ਦਾ। ਸਭ = ਸਾਰੀ (ਸ੍ਰਿਸ਼ਟੀ)। ਠੋਕਿ ਬਜਾਇ = ਚੰਗੀ ਤਰ੍ਹਾਂ ਪਰਖ ਕੇ ॥੧੧੩॥(ਸੋ) ਸਾਰੀ ਸ੍ਰਿਸ਼ਟੀ ਮੈਂ ਚੰਗੀ ਤਰ੍ਹਾਂ ਪਰਖ ਕੇ ਵੇਖ ਲਈ ਹੈ ਕੋਈ ਭੀ ਕਿਸੇ ਦਾ (ਤੋੜ ਨਿਭਣ ਵਾਲਾ ਸਾਥੀ) ਨਹੀਂ ਹੈ (ਅਸਲ ਸਾਥੀ ਸਿਰਫ਼ ਪਰਮਾਤਮਾ ਦਾ ਨਾਮ ਹੈ, ਇਸ ਵਾਸਤੇ 'ਰਾਮੁ ਨ ਛੋਡੀਐ, ਤਨੁ ਧਨੁ ਜਾਇ ਤ ਜਾਉ') ॥੧੧੩॥
 
मारगि मोती बीथरे अंधा निकसिओ आइ ॥
Mārag moṯī bīthre anḏẖā niksi▫o ā▫e.
The pearls are scattered on the road; the blind man comes along.
ਕਬੀਰ, ਮਾਣਕ ਰਾਹ ਵਿੱਚ ਖਿਲਰੇ ਪਏ ਹਨ ਅਤੇ ਇਕ ਅੰਨ੍ਹਾਂ ਆਦਮੀ ਉਸ ਰਾਹੇ ਆ ਜਾਂਦਾ ਹੈ।
ਮਾਰਗਿ = ਰਸਤੇ ਵਿਚ। ਬੀਥਰੇ = ਖਿੱਲਰੇ ਹੋਏ ਹਨ। ਨਿਕਸਿਓ ਆਇ = ਸਬਬ ਨਾਲ ਆ ਅੱਪੜਿਆ ਹੈ।(ਪਰਮਾਤਮਾ ਦੇ ਗੁਣ, ਮਾਨੋ) ਮੋਤੀ (ਹਨ ਜੋ ਇਨਸਾਨੀ ਜ਼ਿੰਦਗੀ ਦੇ ਸਫ਼ਰ ਦੇ) ਰਸਤੇ ਵਿਚ ਖਿੱਲਰੇ ਹੋਏ ਹਨ (ਭਾਵ, ਇਹ ਮੋਤੀ ਲੈਣ ਵਾਸਤੇ ਕੋਈ ਧਨ-ਪਦਾਰਥ ਨਹੀਂ ਖਰਚਣਾ ਪੈਂਦਾ; ਪਰ ਇਥੇ ਗਿਆਨ-ਹੀਣ) ਅੰਨ੍ਹਾ ਮਨੁੱਖ ਆ ਅੱਪੜਿਆ ਹੈ।
 
जोति बिना जगदीस की जगतु उलंघे जाइ ॥११४॥
Joṯ binā jagḏīs kī jagaṯ ulangẖe jā▫e. ||114||
Without the Light of the Lord of the Universe, the world just passes them by. ||114||
ਆਲਮ ਦੇ ਸੁਆਮੀ ਦੇ ਪ੍ਰਕਾਸ਼ ਦੇ ਬਗੈਰ, ਪ੍ਰਾਣੀ ਮਾਣਕਾਂ ਦੇ ਕੋਲ ਦੀ ਲੰਘ ਜਾਂਦਾ ਹੈ।
ਜੋਤਿ = ਚਾਨਣ। ਜਗਦੀਸ = ਜਗਤ-ਈਸ, ਜਗਤ ਦਾ ਮਾਲਕ ਪ੍ਰਭੂ। ਉਲੰਘੇ ਜਾਇ = ਉਲੰਘਦਾ ਜਾ ਰਿਹਾ ਹੈ, (ਉਹਨਾਂ ਮੋਤੀਆਂ ਨੂੰ) ਪੈਰਾਂ ਹੇਠ ਲਤਾੜਦਾ ਜਾ ਰਿਹਾ ਹੈ ॥੧੧੪॥ਪਰਮਾਤਮਾ ਦੀ ਬਖ਼ਸ਼ੀ ਹੋਈ (ਗਿਆਨ ਦੀ) ਜੋਤਿ ਤੋਂ ਬਿਨਾਂ ਜਗਤ ਇਹਨਾਂ ਮੋਤੀਆਂ ਨੂੰ ਪੈਰਾਂ ਹੇਠ ਲਤਾੜਦਾ ਤੁਰਿਆ ਜਾ ਰਿਹਾ ਹੈ (ਮਨੁੱਖ ਨੂੰ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨ ਦੀ ਕਦਰ ਨਹੀਂ ਪੈਂਦੀ, ਪ੍ਰਭੂ ਆਪ ਹੀ ਮੇਹਰ ਕਰੇ ਤਾਂ ਇਹ ਜੀਵ ਗੁਣ ਗਾ ਸਕਦਾ ਹੈ) ॥੧੧੪॥
 
बूडा बंसु कबीर का उपजिओ पूतु कमालु ॥
Būdā bans Kabīr kā upji▫o pūṯ kamāl.
My family is drowned, O Kabeer, since the birth of my son Kamaal.
ਕਬੀਰ ਡੁਬ ਗਿਆ ਹੈ ਮੇਰਾ ਖਾਨਦਾਨ, ਜਦ ਮੇਰਾ ਪੁਤ੍ਰ ਕਮਾਲ ਜੰਮ ਪਿਆ ਹੈ।
ਬੂਡਾ = ਡੁੱਬ ਗਿਆ (ਸਮਝੋ)। ਬੰਸੁ = ਖ਼ਾਨਦਾਨ, ਕੁਲ, (ਅੱਖਾਂ, ਕੰਨ, ਨੱਕ, ਆਦਿਕ ਸਾਰੇ ਗਿਆਨ-ਇੰਦ੍ਰੇ) ਟੱਬਰ। ਉਪਜਿਓ = (ਵੇਖੋ ਸ਼ਲੋਕ ਨੰ: ੧੧੧) ਪਰਗਟ ਹੋ ਪਿਆ, ਇਸ ਹਾਲਤ ਤੇ ਅੱਪੜ ਗਿਆ। ਪੂਤੁ = ਪੁੱਤਰ, ਮਨ। ਕਮਾਲੁ = ਕਾਮਲ, ਲਾਇਕ, ਅਜਬ ਲਾਇਕ (ਭਾਵ, ਨਾਲਾਇਕ, ਮੂਰਖ)।('ਹੈ ਗਇ ਬਾਹਨ ਸਘਨ ਘਨ' ਅਤੇ 'ਲਾਖ ਧਜਾ' ਵਿਚੋਂ 'ਕੋਈ ਕਾਹੂ ਕੋ ਨਹੀਂ'-ਇਹ ਗੱਲ ਮੈਂ ਡਿੱਠੀ 'ਡਿੱਠੀ ਟੋਕਿ ਬਜਾਇ', ਫਿਰ ਭੀ) ਜੇ ਮੇਰਾ ਮੂਰਖ ਮਨ (ਨੀਵੀਂ) ਅਵਸਥਾ ਤੇ ਆ ਅੱਪੜਿਆ ਹੈ, ਤਾਂ ਮੈਂ ਕਬੀਰ ਦਾ ਸਾਰਾ ਹੀ ਟੱਬਰ (ਅੱਖਾਂ, ਕੰਨ, ਨੱਕ ਆਦਿਕ ਸਾਰੇ ਹੀ ਇੰਦ੍ਰਿਆਂ ਦਾ ਟੋਲਾ ਵਿਕਾਰਾਂ ਵਿਚ ਜ਼ਰੂਰ) ਡੁੱਬ ਗਿਆ ਜਾਣੋ,
 
हरि का सिमरनु छाडि कै घरि ले आया मालु ॥११५॥
Har kā simran cẖẖād kai gẖar le ā▫yā māl. ||115||
He has given up meditating on the Lord, in order to bring home wealth. ||115||
ਵਾਹਿਗੁਰੂ ਦੀ ਬੰਦਗੀ ਨੂੰ ਛਡ ਕੇ ਉਹ ਆਪਣੇ ਗ੍ਰਹਿ ਨੂੰ ਧਨ-ਦੌਲਤ ਲੈ ਆਇਆ ਹੈ।
ਘਰਿ = ਘਰ ਵਿਚ ਹਿਰਦੇ ਵਿਚ, ਆਪਣੇ ਅੰਦਰ। ਮਾਲੁ = ਧਨ, ਧਨ ਦੀ ਲਾਲਸਾ, ਮਾਇਆ ਦਾ ਮੋਹ (ਇਸ ਭਾਵ ਨੂੰ ਸਮਝਣ ਵਾਸਤੇ ਪੜ੍ਹੋ ਸ਼ਲੋਕ ਨੰ: ੧੧੨ ਅਤੇ ੧੧੩) ॥੧੧੫॥ਕਿਉਂਕਿ ਪਰਮਾਤਮਾ ਦਾ ਸਿਮਰਨ ਛੱਡ ਕੇ ਮੈਂ ਆਪਣੇ ਅੰਦਰ ਮਾਇਆ ਦਾ ਮੋਹ ਵਸਾ ਲਿਆ ਹੈ ॥੧੧੫॥
 
कबीर साधू कउ मिलने जाईऐ साथि न लीजै कोइ ॥
Kabīr sāḏẖū ka▫o milne jā▫ī▫ai sāth na lījai ko▫e.
Kabeer, go out to meet the holy man; do not take anyone else with you.
ਕਬੀਰ, ਜੇ ਸੰਤ ਨੂੰ ਮਿਲਣ ਲਈ ਜਾਈਏ ਤਾਂ ਆਪਣੇ ਨਾਲ ਤੂੰ ਹੋਰ ਕਿਸੇ ਨੂੰ ਨਾਂ ਲੈ ਕੇ ਜਾ।
ਸਾਧੂ = ਭਲਾ ਮਨੁੱਖ, ਜਿਸ ਨੇ ਆਪਣੇ ਮਨ ਨੂੰ ਸਾਧਿਆ ਹੋਇਆ ਹੈ, ਗੁਰਮੁਖਿ।ਹੇ ਕਬੀਰ! ('ਰਾਮੁ ਨ ਛੋਡੀਐ, ਤਨੁ ਧਨੁ ਜਾਇ ਤ ਜਾਉ'; ਪਰ ਪ੍ਰਭੂ ਦਾ ਨਾਮ ਸਿਰਫ਼ ਉਨ੍ਹਾਂ ਤੋਂ ਮਿਲਦਾ ਹੈ ਜਿਨ੍ਹਾਂ ਆਪਣੇ ਮਨ ਨੂੰ ਸਾਧ ਕੇ ਰੱਖਿਆ ਹੋਇਆ ਹੈ, ਜੋ ਆਪ 'ਸਾਧੂ' ਹਨ; ਸੋ, 'ਸਾਧੂ' ਦੀ ਸੰਗਤ ਕਰਨੀ ਚਾਹੀਦੀ ਹੈ; ਪਰ) ਜੇ ਕਿਸੇ ਸਾਧੂ ਗੁਰਮੁਖਿ ਦੇ ਦਰਸ਼ਨ ਕਰਨ ਜਾਈਏ, ਤਾਂ ਕਿਸੇ ਨੂੰ ਆਪਣੇ ਨਾਲ ਨਹੀਂ ਲੈ ਜਾਣਾ ਚਾਹੀਦਾ (ਕੋਈ ਸਾਥ ਉਡੀਕਣਾ ਨਹੀਂ ਚਾਹੀਦਾ, ਜਾਣ ਵਾਸਤੇ ਕੋਈ ਆਸਰੇ ਨਹੀਂ ਢੂੰਡਣੇ ਚਾਹੀਦੇ, ਮਤਾਂ ਕੋਈ ਮਮਤਾ-ਬੱਧਾ ਸਾਥੀ ਢਿੱਲ-ਮੱਠ ਹੀ ਕਰਾ ਦੇਵੇ)।
 
पाछै पाउ न दीजीऐ आगै होइ सु होइ ॥११६॥
Pācẖẖai pā▫o na ḏījī▫ai āgai ho▫e so ho▫e. ||116||
Do not turn back - keep on going. Whatever will be, will be. ||116||
ਫਿਰ ਤੂੰ ਆਪਣਾ ਪੈਰ ਪਿਛੇ ਨੂੰ ਨਾਂ ਪਰਤਾ ਅਤੇ ਅਗੇ ਨੂੰ ਵਧਦਾ ਜਾ। ਜਿਹੜਾ ਕੁਛ ਹੁੰਦਾ ਹੈ ਉਹ ਪਿਆ ਹੋਵੇ।
ਆਗੈ = ਸਾਧੂ ਵਲ ਜਾਂਦਿਆਂ, ਕਿਸੇ ਗੁਰਮੁਖਿ ਦੇ ਸਨਮੁਖ ਰਹਿੰਦਿਆਂ। ਹੋਇ ਸੁ ਹੋਇ = ਜੇ ਕੋਈ ਔਖਿਆਈ ਭੀ ਹੋਵੇ ਤਾਂ ਪਈ ਹੋਵੇ ॥੧੧੬॥ਕਿਸੇ ਗੁਰਮੁਖਿ ਦਾ ਦੀਦਾਰ ਕਰਨ ਗਿਆਂ ਕਦੇ ਪੈਰ ਪਿਛਾਂਹ ਨਾਹ ਰੱਖੀਏ, (ਕਦੇ ਆਲਸ ਨਾਹ ਕਰੀਏ); ਸਗੋਂ ਉਧਰ ਜਾਂਦਿਆਂ ਜੇ ਕੋਈ ਔਖਿਆਈ ਭੀ ਆਵੇ ਤਾਂ ਪਈ ਆਵੇ ॥੧੧੬॥
 
कबीर जगु बाधिओ जिह जेवरी तिह मत बंधहु कबीर ॥
Kabīr jag bāḏẖi▫o jih jevrī ṯih maṯ banḏẖhu Kabīr.
Kabeer, do not bind yourself with that chain, which binds the whole world.
ਕਬੀਰ, ਤੂੰ ਆਪਣੇ ਆਪ ਨੂੰ ਉਸ ਸੰਗਲੀ ਨਾਲ ਨਾਂ ਬੰਨ੍ਹ, ਜਿਸ ਨਾਲ ਦੁਨੀਆ ਬੱਝੀ ਹੋਈ ਹੈ।
ਜਿਹ ਜਵੇਰੀ = ਜਿਸ ਰੱਸੀ ਨਾਲ, ਮਮਤਾ ਦੀ ਜਿਸ ਰੱਸੀ ਨਾਲ; ਮਾਇਆ-ਮੋਹ ਦੀ ਰੱਸੀ ਨਾਲ। ਤਿਹ = ਉਸ ਰੱਸੀ ਨਾਲ। ਮਤ ਬੰਧਹੁ = ਨਾਹ ਬੱਝ ਜਾਈਂ।ਹੇ ਕਬੀਰ! ਮਾਇਆ-ਮੋਹ ਦੀ ਜਿਸ ਰੱਸੀ ਨਾਲ ਜਗਤ (ਦਾ ਹਰੇਕ ਜੀਵ) ਬੱਝਾ ਪਿਆ ਹੈ, ਉਸ ਰੱਸੀ ਨਾਲ ਆਪਣੇ ਆਪ ਨੂੰ ਬੱਝਣ ਨਾ ਦੇਈਂ।
 
जैहहि आटा लोन जिउ सोन समानि सरीरु ॥११७॥
Jaihėh ātā lon ji▫o son samān sarīr. ||117||
As the salt is lost in the flour, so shall your golden body be lost. ||117||
ਜਿਸ ਤਰ੍ਹਾਂ ਆਟੇ ਵਿੱਚ ਲੂਣ ਗੁੰਮ ਹੋ ਜਾਂਦਾ ਹੈ, ਏਸੇ ਤਰ੍ਹਾਂ ਹੀ ਤੇਰੀ ਸੋਨ੍ਹੇ ਵਰਗੀ ਦੇਹ ਅਲੋਪ ਹੋ ਜਾਵੇਗੀ।
ਜੈ ਹਹਿ = ਤਬਾਹ ਹੋ ਜਾਹਿਂਗਾ। ਆਟਾ ਲੋਨ ਜਿਉ = ਆਟੇ ਲੂਣ ਵਾਂਗ, ਸਸਤੇ ਭਾ। ਸੋਨ ਸਮਾਨਿ = ਸੋਨੇ ਵਰਗਾ, ਬਹੁ ਮੁੱਲਾ। ਸਰੀਰ-ਮਨੁੱਖਾ ਸਰੀਰ ॥੧੧੭॥ਇਹ ਸੋਨੇ ਵਰਗਾ (ਕੀਮਤੀ) ਮਨੁੱਖਾ ਸਰੀਰ (ਮਿਲਿਆ) ਹੈ (ਜੇ ਤੂੰ ਮੋਹ ਦੀ ਰੱਸੀ ਵਿਚ ਬੱਝ ਕੇ ਗੁਰਮੁਖਾਂ ਦੀ ਸੰਗਤ ਤੋਂ ਪਰੇ ਰਹਿ ਕੇ, ਪਰਮਾਤਮਾ ਦਾ ਸਿਮਰਨ ਛੱਡ ਬੈਠਾ, ਤਾਂ) ਸਸਤੇ ਭਾ ਅਜਾਈਂ ਤਬਾਹ ਹੋ ਜਾਹਿਂਗਾ ॥੧੧੭॥
 
कबीर हंसु उडिओ तनु गाडिओ सोझाई सैनाह ॥
Kabīr hans udi▫o ṯan gādi▫o sojẖā▫ī saināh.
Kabeer, the soul-swan is flying away, and the body is being buried, and still he makes gestures.
ਕਬੀਰ, ਜਦ ਆਤਮਾ-ਰਾਜਹੰਸ ਉਡਣ ਵਾਲੀ ਹੁੰਦੀ ਹੈ ਅਤੇ ਦੇਹ ਦਬੀ ਜਾਣ ਵਾਲੀ ਹੈ, ਤਾਂ ਭੀ ਪ੍ਰਾਣੀ ਸੈਣਤਾਂ ਨਾਲ ਸਮਝਾਉਂਦਾ ਹੈ।
ਹੰਸੁ = ਜੀਵਾਤਮਾ। ਉਡਿਓ = ਉਡਿਓ ਚਾਹੇ, ਉੱਡਿਆ ਚਾਹੁੰਦਾ ਹੈ, ਸਰੀਰ ਨੂੰ ਛੱਡਣ ਦੀਆਂ ਤਿਆਰੀਆਂ ਵਿਚ ਹੈ। ਤਨੁ ਗਾਡਿਓ = ਤਨੁ ਗੱਡਿਆ ਜਾਣ ਵਾਲਾ ਹੈ; ਸਰੀਰ ਤੇ ਜਿੰਦ ਦਾ ਵਿਛੋੜਾ ਹੋਣ ਤੇ ਹੈ। ਸੋਝਾਈ = ਸੂਝ। ਸੈਨਾਹ = ਸੈਣਤਾਂ ਨਾਲ।(ਇਹ ਮਮਤਾ ਦੀ ਜੇਵੜੀ ਕੋਈ ਸਾਧਾਰਨ ਜਿਹਾ ਜਕੜ-ਬੰਦ ਨਹੀਂ ਹੁੰਦਾ) ਹੇ ਕਬੀਰ! (ਪਰਮਾਤਮਾ ਦੇ ਸਿਮਰਨ ਤੋਂ ਖੁੰਝ ਕੇ ਮਾਇਆ-ਮੋਹ ਦੀ ਰੱਸੀ ਵਿਚ ਬੱਝੇ ਹੋਇਆਂ ਦਾ ਹਾਲ ਜੇ ਤੂੰ ਸਮਝਣਾ ਹੈ ਤਾਂ ਵੇਖ ਕਿ ਮੌਤ ਸਿਰ ਉਤੇ ਆ ਅੱਪੜਦੀ ਹੈ) ਜੀਵਾਤਮਾ (ਸਰੀਰ ਵਿਚੋਂ) ਨਿਕਲਣ ਤੇ ਹੁੰਦਾ ਹੈ, ਸਰੀਰ (ਆਤਮਾ ਦੇ ਵਿਛੁੜਨ ਤੇ) ਢਹਿ-ਢੇਰੀ ਹੋਣ ਵਾਲਾ ਹੁੰਦਾ ਹੈ, ਫਿਰ ਵੀ ਮੋਹ ਦੀ ਜੇਵੜੀ ਨਾਲ ਬੱਝਾ ਹੋਇਆ ਜੀਵ ਸੈਣਤਾਂ ਨਾਲ ਹੀ (ਪਿਛਲੇ ਸੰਬੰਧੀਆਂ ਨੂੰ) ਸਮਝਾਂਦਾ ਹੈ,
 
अजहू जीउ न छोडई रंकाई नैनाह ॥११८॥
Ajhū jī▫o na cẖẖod▫ī rankā▫ī naināh. ||118||
Even then, the mortal does not give up the cruel look in his eyes. ||118||
ਤਦ ਭੀ ਪ੍ਰਾਣੀ ਆਪਣੀਆਂ ਅੱਖਾਂ ਦੀ ਨੀਚਤਾ ਨੂੰ ਤਿਆਗਦਾ।
ਰੰਕਾਈ = ਨੀਚਤਾ, ਕੰਗਾਲਤਾ। ਨੈਨਾਹ = ਨੈਣਾਂ ਦੀ, ਅੱਖਾਂ ਦੀ ॥੧੧੮॥(ਉਸ ਵੇਲੇ ਭੀ ਪ੍ਰਭੂ ਚੇਤੇ ਨਹੀਂ ਆਉਂਦਾ), ਅਜੇ ਭੀ ਜੀਵ ਅੱਖਾਂ ਦੀ ਕੰਗਾਲਤਾ ਨਹੀਂ ਛੱਡਦਾ ॥੧੧੮॥
 
कबीर नैन निहारउ तुझ कउ स्रवन सुनउ तुअ नाउ ॥
Kabīr nain nihāra▫o ṯujẖ ka▫o sarvan sun▫o ṯu▫a nā▫o.
Kabeer: with my eyes, I see You, Lord; with my ears, I hear Your Name.
ਕਬੀਰ, ਹੇ ਮੇਰੇ ਸੁਆਮੀ! ਆਪਣੀਆਂ ਅੱਖਾਂ ਨਾਲ ਮੈਂ ਤੈਨੂੰ ਵੇਖਦਾ ਹਾਂ ਤੇ ਆਖਣਿਆਂ ਕੰਨਾਂ ਨਾਲ ਮੈਂ ਤੇਰਾ ਨਾਮ ਸੁਣਦਾ ਹਾਂ!
ਨੈਨ ਨਿਹਾਰਉ = ਅੱਖਾਂ ਨਾਲ ਮੈਂ ਵੇਖਾਂ। ਤੁਝ ਕਉ = ਤੈਨੂੰ (ਹੇ ਪ੍ਰਭੂ!)। ਸ੍ਰਵਨ = ਕੰਨਾਂ ਨਾਲ। ਸੁਨਉ = ਮੈਂ ਸੁਣਾਂ।ਹੇ ਕਬੀਰ! (ਪ੍ਰਭੂ-ਦਰ ਤੇ ਅਰਦਾਸ ਕਰ ਤੇ ਆਖ- ਹੇ ਪ੍ਰਭੂ! ਤੈਨੂੰ ਵਿਸਾਰ ਕੇ ਜਿਸ ਮੋਹ-ਜੇਵੜੀ ਨਾਲ ਜਗਤ ਬੱਝਾ ਪਿਆ ਹੈ ਤੇ ਮਰਨ ਦੇ ਵੇਲੇ ਤਕ ਭੀ ਅੱਖਾਂ ਦੀ ਕੰਗਾਲਤਾ ਨਹੀਂ ਛੱਡਦਾ; ਮੇਹਰ ਕਰ, ਉਸ ਜੇਵੜੀ ਤੋਂ ਬਚਣ ਲਈ) ਮੈਂ ਆਪਣੀਆਂ ਅੱਖਾਂ ਨਾਲ (ਹਰ ਪਾਸੇ) ਤੇਰਾ ਹੀ ਦੀਦਾਰ ਕਰਦਾ ਰਹਾਂ, ਤੇਰਾ ਹੀ ਨਾਮ ਮੈਂ ਆਪਣੇ ਕੰਨਾਂ ਨਾਲ ਸੁਣਦਾ ਰਹਾਂ,
 
बैन उचरउ तुअ नाम जी चरन कमल रिद ठाउ ॥११९॥
Bain ucẖara▫o ṯu▫a nām jī cẖaran kamal riḏ ṯẖā▫o. ||119||
With my tongue I chant Your Name; I enshrine Your Lotus Feet within my heart. ||119||
ਆਪਣੀ ਜੀਭਾ ਨਾਲ ਮੈਂ ਤੇਰਾ ਨਾਮ ਉਚਾਰਦਾ ਹਾਂ ਅਤੇ ਤੇਰੇ ਕੰਵਲ ਪੈਰਾਂ ਨੂੰ ਆਪਣੇ ਮਨ ਅੰਦਰ ਟਿਕਾਉਂਦਾ ਹਾਂ।
ਤੁਅ = ਤੇਰਾ। ਬੈਨ = ਬਚਨ, ਬਚਨਾਂ ਦੀ ਰਾਹੀਂ। ਉਚਾਰਦਾ = ਮੈਂ ਉਚਾਰਾਂ। ਜੀ = ਹੇ ਪ੍ਰਭੂ ਜੀ! ਚਰਨ ਕਮਲ = ਕਉਨ ਫੁੱਲਾਂ ਵਰਗੇ ਸੋਹਣੇ ਤੇਰੇ ਚਰਨ। ਠਾਉ = ਥਾਂ ॥੧੧੯॥(ਜੀਭ ਨਾਲ) ਬਚਨਾਂ ਦੁਆਰਾ ਮੈਂ ਤੇਰਾ ਨਾਮ ਹੀ ਉਚਾਰਦਾ ਰਹਾਂ, ਅਤੇ ਤੇਰੇ ਸੋਹਣੇ ਚਰਨਾਂ ਨੂੰ ਆਪਣੇ ਹਿਰਦੇ ਵਿਚ ਥਾਂ ਦੇਈ ਰੱਖਾਂ ॥੧੧੯॥
 
कबीर सुरग नरक ते मै रहिओ सतिगुर के परसादि ॥
Kabīr surag narak ṯe mai rahi▫o saṯgur ke parsāḏ.
Kabeer, I have been spared from heaven and hell, by the Grace of the True Guru.
ਕਬੀਰ, ਗੁਰਾਂ ਦੀ ਦਇਆ ਦੁਆਰਾ ਮੈਂ ਬਹਿਸ਼ਤ ਅਤੇ ਦੋਜ਼ਕ ਤੋਂ ਬਚ ਗਿਆ ਹਾਂ।
ਤੇ = ਤੋਂ। ਰਹਿਓ = ਬਚ ਗਿਆ ਹਾਂ। ਪਰਸਾਦਿ = ਕਿਰਪਾ ਨਾਲ।ਹੇ ਕਬੀਰ! ਆਪਣੇ ਸਤਿਗੁਰੂ ਦੀ ਕਿਰਪਾ ਨਾਲ ਮੈਂ ਸੁਰਗ (ਦੀ ਲਾਲਸਾ) ਅਤੇ ਨਰਕ (ਦੇ ਡਰ) ਤੋਂ ਬਚ ਗਿਆ ਹਾਂ।
 
चरन कमल की मउज महि रहउ अंति अरु आदि ॥१२०॥
Cẖaran kamal kī ma▫uj mėh raha▫o anṯ ar āḏ. ||120||
From beginning to end, I abide in the joy of the Lord's Lotus Feet. ||120||
ਆਰੰਭ ਅਤੇ ਅਖੀਰ ਵਿੱਚ ਮੈਂ ਪ੍ਰਭੂ ਦੇ ਕੰਵਲ ਪੈਰਾਂ ਦੀ ਖੁਸ਼ੀ ਅੰਦਰ ਵਸਦਾ ਹਾਂ।
ਮਉਜ = ਲਹਰ, ਹੁਲਾਰਾ। ਅੰਤਿ ਅਰੁ ਆਦਿ = ਸ਼ੁਰੂ ਤੋਂ ਅਖ਼ੀਰ ਤਕ, ਸਦਾ ਹੀ ॥੧੨੦॥ਮੈਂ ਤਾਂ ਸਦਾ ਹੀ ਪਰਮਾਤਮਾ ਦੇ ਸੋਹਣੇ ਚਰਨਾਂ (ਦੀ ਯਾਦ) ਦੇ ਹੁਲਾਰੇ ਵਿਚ ਰਹਿੰਦਾ ਹਾਂ ॥੧੨੦॥
 
कबीर चरन कमल की मउज को कहि कैसे उनमान ॥
Kabīr cẖaran kamal kī ma▫uj ko kahi kaise unmān.
Kabeer, how can I even describe the extent of the joy of the Lord's Lotus Feet?
ਕਬੀਰ ਪ੍ਰਭੂ ਦੇ ਕੰਵਲ ਪੈਰਾ ਦੀ ਖੁਸ਼ੀ ਦਾ ਅਨੁਮਾਨ ਮੈਂ ਤੈਨੂੰ ਕਿਸ ਤਰ੍ਹਾਂ ਦਸ ਸਕਦਾ ਹਾਂ?
ਮਉਜ ਕੋ = ਲਹਰ ਦਾ, ਹੁਲਾਰੇ ਦਾ। ਕਹਿ = ਕਹੇ, ਦੱਸੇ। ਕੈਸੇ = ਕਿਵੇਂ? ਉਨਮਾਨ = (Skt. उन्मान = measuring, price) ਤੋਲ, ਅੰਦਾਜ਼ਾ; ਕੀਮਤ।(ਪਰ), ਹੇ ਕਬੀਰ! ਪ੍ਰਭੂ ਦੇ ਸੋਹਣੇ ਚਰਨਾਂ ਵਿਚ ਟਿਕੇ ਰਹਿਣ ਦੇ ਹੁਲਾਰੇ ਦਾ ਅੰਦਾਜ਼ਾ ਕਿਵੇਂ ਕੋਈ ਦੱਸ ਸਕਦਾ ਹੈ?
 
कहिबे कउ सोभा नही देखा ही परवानु ॥१२१॥
Kahibe ka▫o sobẖā nahī ḏekẖā hī parvān. ||121||
I cannot describe its sublime glory; it has to be seen to be appreciated. ||121||
ਇਸ ਦੀ ਵਡਿਆਈ ਵਰਨਨ ਕੀਤੀ ਨਹੀਂ ਜਾ ਸਕਦੀ। ਇਹ ਕੇਵਲ ਵੇਖੀ ਅਤੇ ਅਨੁਭਵ ਕੀਤੀ ਜਾ ਸਕਦੀ ਹੈ।
ਕਹਿਬੇ ਕਉ = ਬਿਆਨ ਕਰਨ ਨਾਲ। ਪਰਵਾਨੁ = ਪ੍ਰਮਾਣੀਕ, ਮੰਨਣ-ਯੋਗ ॥੧੨੧॥(ਜੀਭ ਨਾਲ) ਉਸ ਮੌਜ ਦਾ ਬਿਆਨ ਕਰਨਾ ਫਬਦਾ ਹੀ ਨਹੀਂ ਹੈ; ਉਹ ਕੇਡਾ ਕੁ ਹੁਲਾਰਾ ਹੈ? ਇਹ ਤਾਂ ਉਹ ਹੁਲਾਰਾ ਲਿਆਂ ਹੀ ਤਸੱਲੀ ਹੁੰਦੀ ਹੈ ॥੧੨੧॥
 
कबीर देखि कै किह कहउ कहे न को पतीआइ ॥
Kabīr ḏekẖ kai kih kaha▫o kahe na ko paṯī▫ā▫e.
Kabeer, how can I describe what I have seen? No one will believe my words.
ਕਬੀਰ, ਸੁਆਮੀ ਨੂੰ ਵੇਖ, ਮੈਂ ਉਸ ਨੂੰ ਕਿਸ ਤਰਾਂ ਬਿਆਨ ਕਰ ਸਕਦਾ ਹਾਂ? ਮੇਰੇ ਬਚਨਾ ਨਾਲ ਕਿਸੇ ਦੀ ਭੀ ਤਸੱਲੀ ਨਹੀਂ ਹੋ ਸਕਦੀ।
ਕਿਹ = ਕੀਹ? ਕਹਉ = ਮੈਂ ਆਖਾਂ। ਪਤੀਆਇ = ਪਤੀਜਦਾ, ਤੱਸਲੀ ਹੁੰਦੀ, ਆਨੰਦ ਆਉਂਦਾ।ਹੇ ਕਬੀਰ! ਉਸ ਪ੍ਰਭੂ ਦਾ ਦੀਦਾਰ ਕਰਕੇ ਮੈਂ ਦੱਸ ਭੀ ਕੁਝ ਨਹੀਂ ਸਕਦਾ, ਤੇ ਦੱਸਿਆਂ ਕਿਸੇ ਨੂੰ ਤਸੱਲੀ ਭੀ ਨਹੀਂ ਹੋ ਸਕਦੀ (ਕਿਉਂਕਿ ਜਗਤ ਵਿਚ ਕੋਈ ਸ਼ੈ ਐਸੀ ਨਹੀਂ ਹੈ ਜਿਸ ਵਲ ਇਸ਼ਾਰਾ ਕਰ ਕੇ ਆਖਿਆ ਜਾ ਸਕੇ ਕਿ ਪਰਮਾਤਮਾ ਇਸ ਵਰਗਾ ਹੈ),
 
हरि जैसा तैसा उही रहउ हरखि गुन गाइ ॥१२२॥
Har jaisā ṯaisā uhī raha▫o harakẖ gun gā▫e. ||122||
The Lord is just as He is. I dwell in delight, singing His Glorious Praises. ||122||
ਜੇਹੋ ਜਿਹਾ ਵਾਹਿਗੁਰੂ ਹੈ ਉਹੋ ਜੇਹਾ ਉਹ ਕੇਵਲ ਆਪ ਹੀ ਹੈ। ਮੈਂ ਉਸ ਦੀਆਂ ਸਿਫਤਾਂ ਗਾਉਣ ਦੇ ਆਨੰਦ ਅੰਦਰ ਵਸਦਾ ਹਾਂ।
ਰਹਉ = ਮੈਂ ਰਹਿੰਦਾ ਹਾਂ। ਹਰਖਿ = ਖ਼ੁਸ਼ੀ ਵਿਚ, ਖੇੜੇ ਵਿਚ। ਗਾਇ = ਗਾ ਕੇ ॥੧੨੨॥ਪਰਮਾਤਮਾ ਆਪਣੇ ਵਰਗਾ ਆਪ ਹੀ ਹੈ; (ਮੈਂ ਤਾਂ ਸਿਰਫ਼ ਇਹ ਕਹਿ ਸਕਦਾ ਹਾਂ ਕਿ) ਉਸ ਦੇ ਗੁਣ ਗਾ ਗਾ ਕੇ ਮੈਂ ਮੌਜ ਵਿਚ ਟਿਕਿਆ ਰਹਿੰਦਾ ਹਾਂ ॥੧੨੨॥