Sri Guru Granth Sahib Ji

Ang: / 1430

Your last visited Ang:
This website allows you to open Gurbani on your mobile device, so we humbly request that you try and maintain as much respect as possible by avoiding putting your device on the ground and keeping the screen clean. While using this website, please remove your shoes & socks and cover your head. Thank you.

कबीर चुगै चितारै भी चुगै चुगि चुगि चितारे ॥
Kabīr cẖugai cẖiṯārai bẖī cẖugai cẖug cẖug cẖiṯāre.
Kabeer, the flamingo pecks and feeds, and remembers her chicks. She pecks and pecks and feeds, and remembers them always.
ਕਬੀਰ, ਕੂੰਜ ਆਪਣਾ ਚੋਗਾ ਚੁਗਦੀ ਹੈ ਅਤੇ ਆਪਣੇ ਬੱਚਿਆ ਨੂੰ ਯਾਦ ਕਰਦੀ ਹੈ। ਇਹ ਚੁਗਦੀ, ਚੁਗਦੀ, ਚੁਗਦੀ ਹੈ ਅਤੇ ਮੁੜ ਆਪਣੇ ਬੱਚਿਆ ਨੂੰ ਯਾਦ ਕਰਦੀ ਹੈ।
ਚੁਗੈ = (ਚੋਗਾ) ਚੁਗਦੀ ਹੈ। ਚਿਤਾਰੈ = (ਆਪਣੇ ਬੱਚਿਆਂ ਦਾ) ਚੇਤਾ ਕਰਦੀ ਹੈ। ਭੀ = ਮੁੜ, ਫਿਰ। ਚੁਗਿ ਚੁਗਿ ਚਿਤਾਰੇ = ਚੁਗ ਚੁਗ ਕੇ (ਬੱਚਿਆਂ ਦਾ ਚੇਤਾ ਕਰਦੀ ਹੈ, ਚੋਗਾ ਭੀ ਚੁਗਦੀ ਜਾਂਦੀ ਹੈ ਤੇ ਬੱਚਿਆਂ ਦਾ ਚੇਤਾ ਭੀ ਕਰਦੀ ਹੈ।ਹੇ ਕਬੀਰ! ਕੂੰਜ ਚੋਗਾ ਚੁਗਦੀ ਹੈ ਤੇ ਆਪਣੇ ਬੱਚਿਆਂ ਦਾ ਭੀ ਚੇਤਾ ਕਰਦੀ ਹੈ, ਮੁੜ ਚੁਗਦੀ ਹੈ, ਚੋਗਾ ਭੀ ਚੁਗਦੀ ਹੈ ਤੇ ਬੱਚਿਆਂ ਦਾ ਚੇਤਾ ਭੀ ਕਰਦੀ ਹੈ।
 
जैसे बचरहि कूंज मन माइआ ममता रे ॥१२३॥
Jaise bacẖrahi kūʼnj man mā▫i▫ā mamṯā re. ||123||
Just as the chicks are very dear to flamingo, so is the love of wealth and Maya to the mortal's mind. ||123||
ਓ ਸ਼ਖਸ਼! ਜਿਸ ਤਰ੍ਹਾਂ ਬੱਚੇ ਕੁਲੰਗ ਨੂੰ ਪਿਆਰੇ ਹਨ, ਏਸੇ ਤਰ੍ਹਾਂ ਹੀ ਪਿਆਰੀ ਹੈ ਦੌਲਤ ਤੇਰੇ ਮਨ ਨੂੰ।
ਬਚਰਹਿ = ਬੱਚਿਆਂ ਵਿਚ। ਮਮਤਾ = ਇਹ ਖ਼ਿਆਲ ਕਿ (ਮਾਇਆ) ਮੇਰੀ ਬਣ ਜਾਏ, ਮਲਕੀਅਤ ਦੀ ਤਾਂਘ। ਰੇ = ਹੇ ਭਾਈ! ॥੧੨੩॥ਜਿਵੇਂ ਕੂੰਜ ਦੀ ਸੁਰਤ ਹਰ ਵੇਲੇ ਆਪਣੇ ਬੱਚਿਆਂ ਵਿਚ ਰਹਿੰਦੀ ਹੈ, ਤਿਵੇਂ, ("ਹਰਿ ਕਾ ਸਿਮਰਨੁ ਛਾਡਿ ਕੈ") ਮਨੁੱਖ ਦਾ ਮਨ ਮਾਇਆ ਦੀ ਮਲਕੀਅਤ ਦੀ ਤਾਂਘ ਵਿਚ ਟਿਕਿਆ ਰਹਿੰਦਾ ਹੈ ॥੧੨੩॥
 
कबीर अम्बर घनहरु छाइआ बरखि भरे सर ताल ॥
Kabīr ambar gẖanhar cẖẖā▫i▫ā barakẖ bẖare sar ṯāl.
Kabeer, the sky is overcast and cloudy; the ponds and lakes are overflowing with water.
ਕਬੀਰ, ਅਸਮਾਨ ਤੇ ਬੱਦਲ ਛਾਏ ਹੋਏ ਹਨ ਅਤੇ ਝੀਲਾਂ, ਤੇ ਤਾਲਾਬ ਬਾਰਸ਼ ਦੇ ਪਾਣੀ ਨਾਲ ਭਰੇ ਹੋਏ ਹਨ।
ਅੰਬਰ = ਆਕਾਸ਼, ਆਸਮਾਨ। ਘਨਹਰੁ = ਬੱਦਲ। ਛਾਇਆ = ਖਿੱਲਰ ਗਏ, ਵਿਛ ਗਏ। ਬਰਖਿ = ਵਰ੍ਹ ਕੇ, ਵੱਸ ਕੇ। ਸਰ ਤਾਲ = ਸਰੋਵਰ ਤਲਾਬ।ਹੇ ਕਬੀਰ! (ਵਰਖਾ ਰੁੱਤੇ) ਬੱਦਲ ਆਕਾਸ਼ ਵਿਚ (ਚਾਰ ਚੁਫੇਰੇ) ਵਿਛ ਜਾਂਦਾ ਹੈ, ਵਰਖਾ ਕਰ ਕੇ (ਨਿੱਕੇ ਵੱਡੇ ਸਾਰੇ) ਸਰੋਵਰ ਤਾਲਾਬ ਭਰ ਦੇਂਦਾ ਹੈ,
 
चात्रिक जिउ तरसत रहै तिन को कउनु हवालु ॥१२४॥
Cẖāṯrik ji▫o ṯarsaṯ rahai ṯin ko ka▫un havāl. ||124||
Like the rainbird, some remain thirsty - what is their condition? ||124||
ਜੋ ਪਪੀਹੇ ਦੀ ਮਾਨੰਦ ਪਿਆਸੇ ਰਹਿੰਦੇ ਹਨ, ਉਨ੍ਹਾਂ ਦੀ ਕੀ ਦਸ਼ਾ ਹੋਵੇਗੀ?
ਚਾਤ੍ਰਿਕ = ਪਪੀਹਾ। ਰਹੈ = ਰਹੈਂ, ਰਹਿੰਦੇ ਹਨ। ਕਉਨੁ ਹਵਾਲੁ = (ਭਾਵ,) ਭੈੜਾ ਹੀ ਹਾਲ ॥੧੨੪॥(ਪਰ ਪਪੀਹਾ ਫਿਰ ਭੀ ਵਰਖਾ ਦੀ ਬੂੰਦ ਨੂੰ ਤਰਸਦਾ ਤੇ ਕੂਕਦਾ ਰਹਿੰਦਾ ਹੈ। ਪਰਮਾਤਮਾ ਸਾਰੀ ਸ੍ਰਿਸ਼ਟੀ ਵਿਚ ਵਿਆਪਕ ਹੈ, ਪਰ ਮਾਇਆ ਦੀ ਮਮਤਾ ਵਿਚ ਫਸੇ ਹੋਏ ਜੀਵ ਉਸ ਦਾ ਦਰਸ਼ਨ ਨਹੀਂ ਕਰ ਸਕਦੇ) ("ਹਰਿ ਕਾ ਸਿਮਰਨੁ ਛਾਡਿ ਕੈ") ਉਹ ਪਪੀਹੇ ਵਾਂਗ ਤਰਲੇ ਲੈਂਦੇ ਹਨ, ਤੇ ਉਹਨਾਂ ਦਾ ਸਦਾ ਮੰਦਾ ਹਾਲ ਹੀ ਰਹਿੰਦਾ ਹੈ ॥੧੨੪॥
 
कबीर चकई जउ निसि बीछुरै आइ मिलै परभाति ॥
Kabīr cẖak▫ī ja▫o nis bīcẖẖurai ā▫e milai parbẖāṯ.
Kabeer, the chakvi duck is separated from her love through the night, but in the morning, she meets him again.
ਕਬੀਰ, ਸੁਰਖਾਬਣੀ, ਜੋ ਰਾਤ ਨੂੰ ਆਪਣੇ ਪਿਆਰੇ ਨਾਲੋ ਵਿਛੜ ਜਾਂਦੇ ਹਨ, ਉਹ ਸਵੇਰ ਨੂੰ ਉਸਨੂੰ ਆ ਮਿਲਦੀ ਹੈ।
ਚਕਈ = ਚਕਵੀ (ਨੋਟ: ਆਮ ਖ਼ਿਆਲ ਹੈ ਕਿ ਚਕਵੀ ਆਪਣੇ ਸਾਥੀ ਚਕਵੇ ਤੋਂ ਸਾਰੀ ਰਾਤ ਵਿਛੁੜੀ ਰਹਿੰਦੀ ਹੈ। ਇਕ ਦੂਜੇ ਦੀ ਯਾਦ ਵਿਚ ਕੂਕਦੇ ਹਨ, ਪਰ ਮਿਲ ਨਹੀਂ ਸਕਦੇ। ਸਵੇਰ ਹੁੰਦਿਆਂ ਸਾਰ ਮੁੜ ਮਿਲ ਪੈਂਦੇ ਹਨ)। ਜਉ = ਜਦੋਂ। ਨਿਸਿ = ਰਾਤ ਵੇਲੇ। ਪਰਭਾਤਿ = ਸੂਰਜ ਚੜ੍ਹਨ ਤੋਂ ਪਹਿਲਾਂ।ਹੇ ਕਬੀਰ! ਚਕਵੀ ਜਦੋਂ ਰਾਤ ਨੂੰ (ਆਪਣੇ ਚੁਕਵੇ ਤੋਂ) ਵਿਛੁੜਦੀ ਹੈ ਤਾਂ ਸਵੇਰ-ਸਾਰ ਮੁੜ ਆ ਮਿਲਦੀ ਹੈ (ਰਾਤ ਦਾ ਹਨੇਰਾ ਇਹਨਾਂ ਦੇ ਮੇਲ ਦੇ ਰਸਤੇ ਵਿਚ ਰੁਕਾਵਟ ਬਣਿਆ ਰਹਿੰਦਾ ਹੈ, ਉਂਞ ਇਹ ਹਨੇਰਾ ਉਨ੍ਹਾਂ ਨੂੰ ਵਧ ਤੋਂ ਵਧ ਚਾਰ ਪਹਿਰ ਹੀ ਵਿਛੋੜ ਸਕਦਾ ਹੈ।
 
जो नर बिछुरे राम सिउ ना दिन मिले न राति ॥१२५॥
Jo nar bicẖẖure rām si▫o nā ḏin mile na rāṯ. ||125||
Those who are separated from the Lord do not meet Him in the day, or in the night. ||125||
ਬੰਦੇ, ਜੋ ਪ੍ਰਭੂ ਨਾਲੋਂ ਵਿਛੁੜ ਗਏ ਹਨ, ਉਹ ਉਸ ਨੂੰ ਨਾਂ ਦਿਹੁੰ ਨੂੰ ਮਿਲਦੇ ਹਨ ਅਤੇ ਨਾਂ ਹੀ ਰੈਣ ਨੂੰ।
ਸਿਉ = ਤੋਂ, ਨਾਲੋਂ ॥੧੨੫॥ਪਰ ਮਾਇਆ ਦੀ ਮਮਤਾ ਦਾ ਹਨੇਰਾ ਐਸਾ ਨਹੀਂ ਜੋ ਛੇਤੀ ਮੁੱਕ ਸਕੇ, ਇਹ ਤਾਂ ਜਨਮਾਂ ਜਨਮਾਂਤਰਾਂ ਤਕ ਖ਼ਲਾਸੀ ਨਹੀਂ ਕਰਦਾ; ਇਸ ਹਨੇਰੇ ਦੇ ਕਾਰਨ) ਜੋ ਮਨੁੱਖ ਪ੍ਰਭੂ ਤੋਂ ਵਿਛੁੜਦੇ ਹਨ, ਉਹ ਨਾਹ ਦਿਨੇ ਮਿਲ ਸਕਦੇ ਹਨ ਨਾਹ ਰਾਤ ਨੂੰ ॥੧੨੫॥
 
कबीर रैनाइर बिछोरिआ रहु रे संख मझूरि ॥
Kabīr rainā▫ir bicẖẖori▫ā rahu re sankẖ majẖūr.
Kabeer: O conch shell, remain in the ocean.
ਕਬੀਰ, ਹੇ ਘੁਗੂ, ਤੂੰ ਸਮੁੰਦਰ ਅੰਦਰ ਹੀ ਰਹੁ, ਇਸ ਤੋਂ ਵਿਛੁੜ ਕੇ,
ਰੈਨਾਇਰ = (Skt. रत्नाकर, ਰਤਨਾਕਰ = ਰਤਨਾਂ ਦੀ ਖਾਣ) ਸਮੁੰਦਰ। ਮਝੂਰਿ = (ਰੈਨਾਇਰ) ਮਾਝ, ਸਮੁੰਦਰ ਦੇ ਵਿਚ ਹੀ। ਰਹੁ = ਟਿਕਿਆ ਰਹੁ।ਹੇ ਕਬੀਰ! ਸਮੁੰਦਰ ਤੋਂ ਵਿਛੁੜੇ ਹੋਏ ਹੇ ਸੰਖ! ਸਮੁੰਦਰ ਦੇ ਵਿਚ ਹੀ ਟਿਕਿਆ ਰਹੁ,
 
देवल देवल धाहड़ी देसहि उगवत सूर ॥१२६॥
Ḏeval ḏeval ḏẖāhṛī ḏesėh ugvaṯ sūr. ||126||
If you are separated from it, you shall scream at sunrise from temple to temple. ||126||
ਨਹੀਂ ਤਾਂ ਤੈਨੂੰ ਸੂਰਜ ਚੜ੍ਹਨ ਵੇਨੇ ਹਰ ਇਕ ਮੰਦਰ ਵਿੱਚ ਕੂਕ ਮਾਰਨੀ ਪਵੇਗੀ।
ਦੇਵਲ = (देवालय = देव-आलय) ਦੇਵਤੇ ਦਾ ਘਰ, ਦੇਹੁਰਾ, ਠਾਕੁਰ ਦੁਆਰਾ, ਮੰਦਰ। ਧਾਹੜੀ = ਧਾਹ-ੜੀ, ਡਰਾਉਣੀ ਢਾਹ। ਦੇਸਹਿ = ਦੇਵੇਂਗਾ। ਸੂਰ = ਸੂਰਜ ॥੧੨੬॥ਨਹੀਂ ਤਾਂ ਹਰ ਰੋਜ਼ ਸੂਰਜ ਚੜ੍ਹਦੇ ਸਾਰ ਹਰੇਕ ਮੰਦਰ ਵਿਚ ਡਰਾਉਣੀ ਢਾਹ ਮਾਰੇਂਗਾ ॥੧੨੬॥
 
कबीर सूता किआ करहि जागु रोइ भै दुख ॥
Kabīr sūṯā ki▫ā karahi jāg ro▫e bẖai ḏukẖ.
Kabeer, what are you doing sleeping? Wake up and cry in fear and pain.
ਕਬੀਰ, ਤੂੰ ਸੁੱਤਾ ਪਿਆ ਕੀ ਕਰਦਾ ਹੈ? ਸਾਵਧਾਨ ਹੋ! ਤੂੰ ਮੌਤ ਦੇ ਡਰ ਤੇ ਪੀੜ ਉਤੇ ਵਿਰਲਾਪ ਕਰ।
ਸੂਤਾ = (ਮਾਇਆ ਦੀ ਮਮਤਾ ਦੀ ਨੀਂਦਰ ਵਿਚ) ਸੁੱਤਾ ਹੋਇਆ। ਭੈ = (ਦੁਨੀਆ ਦੇ) ਡਰ-ਸਹਿਮ। ਰੋਇ ਭੈ ਦੁਖ = (ਨੋਟ: ਵੇਖੋ ਸਲੋਕ ਨੰ: ੭੨) ਦੁਨੀਆ ਦੇ ਡਰਾਂ-ਸਹਿਮਾਂ ਤੇ ਦੁੱਖਾਂ ਨੂੰ ਦੂਰ ਕਰ। (ਨੋਟ: ਕਿਸੇ ਨੂੰ ਰੋ ਬੈਠਣ ਤੋਂ ਭਾਵ ਹੈ ਕਿਸੇ ਨਾਲੋਂ ਸੰਬੰਧ ਤੋੜ ਲੈਣਾ)।ਹੇ ਕਬੀਰ! (ਮਾਇਆ ਦੇ ਮੋਹ ਵਿਚ) ਸੁੱਤਾ ਹੋਇਆ (ਮਸਤ ਹੋਇਆ) ਕੀਹ ਕਰ ਰਿਹਾ ਹੈਂ (ਕਿਉਂ ਅਜਾਈਂ ਉਮਰ ਗਵਾ ਰਿਹਾ ਹੈਂ?) ਪ੍ਰਭੂ ਦੀ ਯਾਦ ਵਿਚ ਹੁਸ਼ਿਆਰ ਹੋ ਅਤੇ (ਇਸ ਯਾਦ ਦੀ ਬਰਕਤਿ ਨਾਲ ਉਹਨਾਂ ਸੰਸਾਰਕ) ਸਹਿਮਾਂ ਤੇ ਕਲੇਸ਼ਾਂ ਤੋਂ ਖ਼ਲਾਸੀ ਹਾਸਲ ਕਰ (ਜੋ ਪ੍ਰਭੂ-ਚਰਨਾਂ ਤੋਂ ਵਿਛੁੜਿਆਂ ਆ ਘੇਰਦੇ ਹਨ। ਤੂੰ ਸਮਝਦਾ ਹੈਂ ਕਿ ਮੋਹ ਦੀ ਨੀਂਦ ਮਿੱਠੀ ਨੀਂਦ ਹੈ, ਪਰ ਇਹ ਮੋਹ ਤੋਂ ਪੈਦਾ ਹੋਏ ਦੁੱਖਾਂ ਕਲੇਸ਼ਾਂ ਤੇ ਸਹਿਮਾਂ ਹੇਠ ਦੱਬੇ ਰਹਿਣਾ ਕਬਰ ਵਿਚ ਪੈਣ ਸਮਾਨ ਹੈ। ਇਹ ਦੁੱਖਾਂ ਕਲੇਸ਼ਾਂ ਸਹਿਮਾਂ ਭਰਿਆ ਜੀਵਨ ਸੁਖੀ ਜੀਵਨ ਨਹੀਂ ਹੈ)।
 
जा का बासा गोर महि सो किउ सोवै सुख ॥१२७॥
Jā kā bāsā gor mėh so ki▫o sovai sukẖ. ||127||
Those who live in the grave - how can they sleep in peace? ||127||
ਜਿਨ੍ਹਾਂ ਦਾ ਵਸੇਬਾ ਕਬਰ ਵਿੱਚ ਹੈ, ਉਹ ਆਰਮ ਅੰਦਰ ਕਿਸ ਤਰ੍ਹਾਂ ਸੌ ਸਕਦੇ ਹਨ?
ਬਾਸਾ = ਵਾਸ, ਨਿਵਾਸ। ਗੋਰ = ਕਬਰ, ਹਨੇਰੀ ਡੂੰਘੀ ਥਾਂ, ਦੁਨੀਆ ਦੇ ਦੁੱਖਾਂ ਤੇ ਸਹਿਮਾਂ ਦੀ ਭਰੀ ਹੋਈ ਜ਼ਿੰਦਗੀ। ਕਿਉਂ = ਕਿਵੇਂ? ਕਿਉ ਸੋਵੈ ਸੁਖ = ਸੁਖ ਨਾਲ ਸੌਂ ਨਹੀਂ ਸਕਦਾ, ਸੁਖੀ ਹੋ ਨਹੀਂ ਸਕਦਾ ॥੧੨੭॥ਜਿਸ ਮਨੁੱਖ ਦਾ ਵਾਸ ਸਦਾ (ਅਜੇਹੀ) ਕਬਰ ਵਿਚ ਰਹੇ, ਉਹ ਕਦੇ ਸੁਖੀ ਜੀਵਨ ਜਿਊਂਦਾ ਨਹੀਂ ਕਿਹਾ ਜਾ ਸਕਦਾ ॥੧੨੭॥
 
कबीर सूता किआ करहि उठि कि न जपहि मुरारि ॥
Kabīr sūṯā ki▫ā karahi uṯẖ kė na jāpėh murār.
Kabeer, what are you doing sleeping? Why not rise up and meditate on the Lord?
ਕਬੀਰ, ਤੂੰ ਸੁਤਾ ਪਿਆ ਕੀ ਕਰਦਾ ਹੈ? ਉਠ ਕੇ ਤੂੰ ਕਿਉਂ ਹੰਕਾਰ ਦੇ ਵੈਰੀ ਵਾਹਿਗੁਰੂ ਦਾ ਸਿਮਰਨ ਨਹੀਂ ਕਰਦਾ?
ਉਠਿ = ਸੁਚੇਤ ਹੋ ਕੇ, ਹੁਸ਼ਿਆਰ ਹੋ ਕੇ। ਕਿ = ਕਿਉਂ? ਮੁਰਾਰਿ = ਪਰਮਾਤਮਾ।ਹੇ ਕਬੀਰ! ਮਾਇਆ ਦੇ ਮੋਹ ਵਿਚ ਮਸਤ ਹੋ ਕੇ ਕਿਉਂ ਉਮਰ ਅਜਾਈਂ ਗਵਾ ਰਿਹਾ ਹੈਂ? ਇਸ ਮੋਹ ਨੀਂਦ ਵਿਚੋਂ ਹੁਸ਼ਿਆਰ ਹੋ ਕੇ ਕਿਉਂ ਪਰਮਾਤਮਾ ਦਾ ਸਿਮਰਨ ਨਹੀਂ ਕਰਦਾ?
 
इक दिन सोवनु होइगो लांबे गोड पसारि ॥१२८॥
Ik ḏin sovan ho▫igo lāʼnbe god pasār. ||128||
One day you shall sleep with your legs outstretched. ||128||
ਇਕ ਦਿਹਾੜੇ ਤੂੰ ਆਪਣੇ ਗੋਡੇ ਪੂਰੇ ਲੰਮੇ ਤਾਣ ਕੇ ਸੌ ਜਾਵੇਗਾ।
ਪਸਾਰਿ = ਪਸਾਰ ਕੇ, ਖਿਲਾਰ ਕੇ। ਲਾਂਬੇ ਗੋਡ ਪਸਾਰਿ = ਲੰਮੇ ਗੋਡੇ ਪਸਾਰ ਕੇ, ਇਸ ਤਰ੍ਹਾਂ ਬੇ-ਫ਼ਿਕਰ ਹੋ ਕੇ ਮੁੜ ਕਦੇ ਉੱਠਣਾ ਹੀ ਨਹੀਂ ॥੧੨੮॥ਇਕ ਦਿਨ ਅਜੇਹਾ ਬੇ-ਬਸ ਹੋ ਕੇ ਸੌਣਾ ਪਏਗਾ ਕਿ ਮੁੜ ਉੱਠਿਆ ਹੀ ਨਹੀਂ ਜਾ ਸਕੇਗਾ (ਇਕ ਦਿਨ ਸਦਾ ਦੀ ਨੀਂਦਰੇ ਸੌਣਾ ਪਏਗਾ) ॥੧੨੮॥
 
कबीर सूता किआ करहि बैठा रहु अरु जागु ॥
Kabīr sūṯā ki▫ā karahi baiṯẖā rahu ar jāg.
Kabeer, what are you doing sleeping? Wake up, and sit up.
ਕਬੀਰ, ਤੂੰ ਸੁੱਤਾ ਪਿਆ ਕੀ ਕਰਦਾ ਹੈ? ਤੂੰ ਸਾਵਧਾਨ ਹੋ ਤੇ ਬੈਠਾ ਰਹੁ।
xxxਹੇ ਕਬੀਰ! ਮਾਇਆ ਦੇ ਮੋਹ ਵਿਚ ਮਸਤ ਹੋ ਕੇ ਕਿਉਂ ਉਮਰ ਅਜਾਈਂ ਗਵਾ ਰਿਹਾ ਹੈਂ? ਹੁਸ਼ਿਆਰ ਹੋ, ਮਮਤਾ ਦੀ ਨੀਂਦ ਦੇ ਹੁਲਾਰੇ ਵਲੋਂ ਸੁਚੇਤ ਰਹੁ।
 
जा के संग ते बीछुरा ता ही के संगि लागु ॥१२९॥
Jā ke sang ṯe bīcẖẖurā ṯā hī ke sang lāg. ||129||
Attach yourself to the One, from whom you have been separated. ||129||
ਜਿਸ ਦੀ ਸੰਗਤ ਨਾਲੋ ਤੂੰ ਵਿਛੁੜ ਗਿਆ ਹੈ, ਉਸ ਦੇ ਨਾਲ ਹੀ ਤੂੰ ਆਪਣੇ ਆਪ ਨੂੰ ਜੋੜ।
ਜਾ ਕੇ ਸੰਗ ਤੇ = ਜਿਸ ਪਰਮਾਤਮਾ ਦੀ ਸੰਗਤ ਤੋਂ। ਲਾਗੁ = ਲੱਗਾ ਰਹੁ, ਜੁੜਿਆ ਰਹੁ ॥੧੨੯॥ਜਿਸ ਪ੍ਰਭੂ ਦੀ ਯਾਦ ਤੋਂ ਵਿਛੁੜਿਆ ਹੋਇਆ ਹੈਂ (ਅਤੇ ਇਹ ਸਹਿਮ ਤੇ ਕਲੇਸ਼ ਸਹਾਰ ਰਿਹਾ ਹੈਂ) ਉਸੇ ਪ੍ਰਭੂ ਦੇ ਚਰਨਾਂ ਵਿਚ ਜੁੜਿਆ ਰਹੁ ॥੧੨੯॥
 
कबीर संत की गैल न छोडीऐ मारगि लागा जाउ ॥
Kabīr sanṯ kī gail na cẖẖodī▫ai mārag lāgā jā▫o.
Kabeer, do not leave the Society of the Saints; walk upon this Path.
ਕਬੀਰ, ਤੂੰ ਸਾਧ ਦੀ ਸੰਗਤ ਨੂੰ ਨਾਂ ਤਿਆਗ ਅਤੇ ਤੂੰ ਉਸ ਦੇ ਰਸਤੇ ਟੁਰਦਾ ਚਲ।
ਗੈਲ = ਰਸਤਾ, ਪਿੱਛਾ। ਸੰਤ ਕੀ ਗੈਲ = ਉਹ ਰਸਤਾ ਜਿਸ ਤੇ ਸੰਤ ਤੁਰੇ ਹਨ। ਮਾਰਗਿ = ਰਸਤੇ ਉਤੇ। ਲਾਗਾ ਜਾਉ = ਤੁਰਿਆ ਚੱਲ।(ਪਰ) ਹੇ ਕਬੀਰ! (ਜੇ "ਜਾ ਕੇ ਸੰਗ ਤੇ ਬੀਛੁਰਾ, ਤਾਹੀ ਕੇ ਸੰਗ ਲਾਗੁ" ਵਾਲਾ ਉੱਦਮ ਕਰਨਾ ਹੈ ਤਾਂ) ਉਹ ਰਸਤਾ ਨਾਹ ਛੱਡੀਏ ਜਿਸ ਉੱਤੇ ਸੰਤ ਗੁਰਮੁਖਿ ਤੁਰਦੇ ਹਨ, ਉਹਨਾਂ ਦੇ ਰਸਤੇ ਉੱਤੇ ਤੁਰੇ ਚੱਲਣਾ ਚਾਹੀਦਾ ਹੈ।
 
पेखत ही पुंनीत होइ भेटत जपीऐ नाउ ॥१३०॥
Pekẖaṯ hī punnīṯ ho▫e bẖetaṯ japī▫ai nā▫o. ||130||
See them, and be sanctified; meet them, and chant the Name. ||130||
ਉਸ ਨੂੰ ਵੇਖ ਤੂੰ ਪਵਿੱਤਰ ਹੋ ਜਾਵੇਗਾ ਅਤੇ ਉਸ ਨਾਲ ਮਿਲ ਕੇ ਤੂੰ ਸਾਈਂ ਦਾ ਨਾਮ ਉਚਾਰਨ ਕਰਨ ਲੱਗ ਜਾਵੇਗਾਂ।
ਪੁੰਨੀਤ = ਪੁਨੀਤ, ਪਵਿਤ੍ਰ। ਭੇਟਤ = ਮਿਲਿਆਂ, ਸੰਗਤ ਕੀਤਿਆਂ, ਪਾਸ ਬੈਠਿਆਂ ॥੧੩੦॥ਸੰਤਾਂ ਗੁਰਮੁਖਾਂ ਦਾ ਦਰਸ਼ਨ ਕੀਤਿਆਂ ਮਨ ਪਵਿਤ੍ਰ ਹੋ ਜਾਂਦਾ ਹੈ, ਉਹਨਾਂ ਦੇ ਪਾਸ ਬੈਠਿਆਂ ਪਰਮਾਤਮਾ ਦਾ ਨਾਮ ਸਿਮਰੀਦਾ ਹੈ (ਸਿਮਰਨ ਦਾ ਸ਼ੌਕ ਪੈ ਜਾਂਦਾ ਹੈ) ॥੧੩੦॥
 
कबीर साकत संगु न कीजीऐ दूरहि जाईऐ भागि ॥
Kabīr sākaṯ sang na kījī▫ai ḏūrėh jā▫ī▫ai bẖāg.
Kabeer, do not associate with the faithless cynics; run far away from them.
ਕਬੀਰ, ਤੂੰ ਅਧਰਮੀ ਨਾਲ ਮੇਲ-ਮਿਲਾਪ ਨਾਂ ਕਰ ਅਤੇ ਉਸ ਕੋਲੋ ਬਹੁਤ ਦੂਰ ਭੱਜ ਜਾ।
ਸਾਕਤ = ਰੱਬ ਨਾਲੋਂ ਟੁੱਟਾ ਹੋਇਆ ਮਨੁੱਖ। ਸੰਗੁ = ਸੁਹਬਤਿ। ਦੂਰਹਿ = (ਸਾਕਤ ਤੋਂ) ਦੂਰ ਹੀ। ਭਾਗਿ ਜਾਈਐ = ਭੱਜ ਜਾਣਾ ਚਾਹੀਦਾ ਹੈ।ਹੇ ਕਬੀਰ! (ਜੇ "ਜਾ ਕੇ ਸੰਗ ਤੇ ਬੀਛੁਰਾ, ਤਾਹੀ ਕੇ ਸੰਗ ਲਾਗੁ" ਵਾਲਾ ਉੱਦਮ ਕਰਨਾ ਹੈ ਤਾਂ) ਰੱਬ ਨਾਲੋਂ ਟੁੱਟੇ ਹੋਏ ਬੰਦੇ ਦੀ ਸੁਹਬਤਿ ਨਹੀਂ ਕਰਨੀ ਚਾਹੀਦੀ, ਉਸ ਤੋਂ ਦੂਰ ਹੀ ਹਟ ਜਾਣਾ ਚਾਹੀਦਾ ਹੈ।
 
बासनु कारो परसीऐ तउ कछु लागै दागु ॥१३१॥
Bāsan kāro parsī▫ai ṯa▫o kacẖẖ lāgai ḏāg. ||131||
If you touch a vessel stained with soot, some of the soot will stick to you. ||131||
ਜੇਕਰ ਤੂੰ ਕਾਲੇ ਭਾਂਡੇ ਨੂੰ ਛੂਹੇਗਾਂ ਤਾਂ ਕੁਝਕੁ ਧੱਬਾ ਤੈਨੂੰ ਜਰੂਰ ਲੱਗ ਜਾਵੇਗਾ।
ਬਾਸਨੁ = ਭਾਂਡਾ। ਕਾਰੋ = ਕਾਲਾ। ਤਉ = ਤਾਂ। ਕਛੁ = ਕੁਝ ਕੁ, ਥੋੜਾ-ਬਹੁਤ ॥੧੩੧॥(ਵੇਖ) ਜੇ ਕਿਸੇ ਕਾਲੇ ਭਾਂਡੇ ਨੂੰ ਛੋਹੀਏ, ਤਾਂ ਥੋੜਾ-ਬਹੁਤ ਦਾਗ਼ ਲੱਗ ਹੀ ਜਾਂਦਾ ਹੈ ॥੧੩੧॥
 
कबीरा रामु न चेतिओ जरा पहूंचिओ आइ ॥
Kabīrā rām na cẖeṯi▫o jarā pahūʼncẖi▫o ā▫e.
Kabeer, you have not contemplated the Lord, and now old age has overtaken you.
ਕਬੀਰ ਤੂੰ ਆਪਣੇ ਸੁਆਮੀ ਦਾ ਸਿਮਰਨ ਨਹੀਂ ਕੀਤਾ ਅਤੇ ਬੁਢੇਪਾ ਤੇਰੇ ਤੇ ਆਣ ਪੁੱਜਾ ਹੈ।
ਜਰਾ = ਬੁਢੇਪਾ।ਹੇ ਕਬੀਰ! (ਜੇ "ਜਾ ਕੇ ਸੰਗ ਤੇ ਬੀਛੁਰਾ, ਤਾਹੀ ਕੇ ਸੰਗ ਲਾਗੁ" ਦਾ ਉੱਦਮ ਕਰਨਾ ਹੈ, ਤਾਂ ਇਹ ਵੇਲੇ-ਸਿਰ ਹੀ ਹੋ ਸਕਦਾ ਹੈ, ਸਾਧਾਰਨ ਤੌਰ ਤੇ ਬੁਢੇਪੇ ਤੋਂ ਪਹਿਲਾਂ ਪਹਿਲਾਂ ਹੀ ਇਹ ਉੱਦਮ ਕਰਨਾ ਚਾਹੀਦਾ ਹੈ; ਪਰ ਜੇ ਜੁਆਨੀ ਵਿਚ ਪਰਮਾਤਮਾ ਦਾ ਭਜਨ ਨਾਹ ਕੀਤਾ (ਉਤੋਂ) ਬੁਢੇਪਾ ਆ ਅੱਪੜਿਆ (ਇਸ ਉਮਰ ਤਕ ਮਾਇਆ ਦੇ ਮੋਹ ਵਿਚ ਫਸੇ ਰਿਹਾਂ ਬੇਅੰਤ ਮੰਦੇ ਸੰਸਕਾਰ ਅੰਦਰ ਜਮ੍ਹਾ ਹੁੰਦੇ ਗਏ, ਇਹ ਕਿਵੇਂ ਹੁਣ ਸਿਮਰਨ ਵਲ ਪਰਤਣ ਦੇਣਗੇ?)।
 
लागी मंदिर दुआर ते अब किआ काढिआ जाइ ॥१३२॥
Lāgī manḏir ḏu▫ār ṯe ab ki▫ā kādẖi▫ā jā▫e. ||132||
Now that the door of your mansion is on fire, what can you take out? ||132||
ਹੁਣ ਜਦ ਤੇਰੇ ਮਹਿਲ ਦੇ ਬੂਹੇ ਨੂੰ ਅੱਗ ਹੀ ਲੱਗ ਗਈ ਹੈ, ਹੁਣ ਕੀ ਬਾਹਰ ਕਢਿਆ ਜਾ ਸਕਦਾ ਹੈ?
ਲਾਗੀ = (ਅੱਗ) ਲੱਗ ਗਈ। ਮੰਦਰਿ = ਘਰ। ਮੰਦਰਿ ਦੁਆਰ ਤੇ = ਘਰ ਦੇ ਬੂਹੇ ਤੋਂ। ਅਬ = ਹੁਣ, ਅੱਗ ਲੱਗਣ ਤੇ। ਕਿਆ ਕਾਢਿਆ ਜਾਇ = ਕੀਹ ਬਚਾਇਆ ਜਾ ਸਕਦਾ ਹੈ? ਸਭ ਕੁਝ ਬਚਾਇਆ ਨਹੀਂ ਜਾ ਸਕਦਾ ॥੧੩੨॥ਜੇ ਕਿਸੇ ਘਰ ਨੂੰ ਬੂਹੇ ਵਲੋਂ ਹੀ ਅੱਗ ਲੱਗ ਜਾਏ, ਤਾਂ ਉਸ ਵੇਲੇ (ਘਰ ਵਿਚੋਂ) ਬਹੁਤਾ ਕੁਝ (ਸੜਨੋਂ) ਬਚਾਇਆ ਨਹੀਂ ਜਾ ਸਕਦਾ (ਇਸੇ ਤਰ੍ਹਾਂ ਜੇ ਜੁਆਨੀ ਵਿਕਾਰਾਂ ਵਿਚ ਗਲ ਜਾਏ, ਤਾਂ ਬੁਢੇਪੇ ਵਿਚ ਉਮਰ ਦੇ ਗਿਣਤੀ ਦੇ ਦਿਨ ਹੋਣ ਕਰਕੇ ਜੀਵਨ ਬਹੁਤ ਸੰਵਾਰਿਆ ਨਹੀਂ ਜਾ ਸਕਦਾ ॥੧੩੨॥
 
कबीर कारनु सो भइओ जो कीनो करतारि ॥
Kabīr kāran so bẖa▫i▫o jo kīno karṯār.
Kabeer, the Creator does whatever He pleases.
ਕਬੀਰ, ਜਿਹੜਾ ਕੰਮ ਸਾਜਣਹਾਰ ਕਰਦਾ ਹੈ, ਕੇਵਲ ਉਹ ਹੀ ਨੇਪਰੇ ਚੜ੍ਹਦਾ ਹੈ।
ਕਾਰਨੁ = ਸਬਬ, ਵਸੀਲਾ, 'ਰਾਮ ਨੂੰ ਚੇਤਣ' ਦਾ ਸਬਬ। ਸੋ ਭਇਓ = ਉਹੀ (ਸਬਬ) ਬਣਦਾ ਹੈ।(ਪਰ) ਹੇ ਕਬੀਰ! (ਜੇ ਸਿਮਰਨ ਤੋਂ ਖੁੰਝਿਆਂ ਹੀ ਜੁਆਨੀ ਲੰਘ ਗਈ ਹੈ ਅਤੇ ਬੁਢੇਪਾ ਆ ਜਾਣ ਤੇ ਹੁਣ ਸੂਝ ਪਈ ਹੈ, ਤਾਂ ਭੀ ਨਿਰਾਸ ਹੋਣ ਦੀ ਲੋੜ ਨਹੀਂ। ਸਿਮਰਨ ਪ੍ਰਭੂ ਦੀ ਆਪਣੀ ਬਖ਼ਸ਼ਸ਼ ਹੈ ਜਦੋਂ ਦੇਵੇ ਤਦੋਂ ਹੀ ਜੀਵ ਸਿਮਰਨ ਕਰ ਸਕਦਾ ਹੈ। ਜੁਆਨੀ ਹੋਵੇ ਚਾਹੇ ਬੁਢੇਪਾ, ਸਿਮਰਨ ਕਰਨ ਦਾ) ਸਬਬ ਉਹੀ ਬਣਦਾ ਹੈ ਜੋ ਕਰਤਾਰ ਆਪ ਬਣਾਏ;
 
तिसु बिनु दूसरु को नही एकै सिरजनहारु ॥१३३॥
Ŧis bin ḏūsar ko nahī ekai sirjanhār. ||133||
There is none other than Him; He alone is the Creator of all. ||133||
ਉਸ ਦੇ ਬਗੈਰ ਹੋਰ ਕੋਈ ਹੈ ਹੀ ਨਹੀਂ। ਕੇਵਲ ਉਹ ਹੀ ਸਾਰਿਆਂ ਦਾ ਸਾਜਣਹਾਰ ਹੈ।
ਏਕੈ = ਇਕੋ ਹੀ ॥੧੩੩॥(ਇਹ ਦਾਤ ਕਿਸੇ ਭੀ ਜੀਵ ਦੇ ਹੱਥ ਵਿਚ ਨਹੀਂ ਹੈ, ਇਹ ਸਬਬ ਬਣਾਣ ਵਾਲਾ) ਉਸ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਨਹੀਂ, ਸਿਰਫ਼ ਸ੍ਰਿਸ਼ਟੀ ਦਾ ਰਚਨਹਾਰ ਆਪ ਹੀ ਇਹ ਸਬਬ ਬਣਾਣ-ਜੋਗਾ ਹੈ ॥੧੩੩॥
 
कबीर फल लागे फलनि पाकनि लागे आंब ॥
Kabīr fal lāge falan pākan lāge āʼnb.
Kabeer, the fruit trees are bearing fruit, and the mangoes are becoming ripe.
ਕਬੀਰ, ਜਦ ਮੇਵੇ ਦਾਰ ਬਿਰਛ ਨੂੰਫਲ ਲਗਣੇ ਅਰੰਭ ਹੋ ਜਾਂਦੇ ਹਨ ਅਤੇ ਅੰਬ ਪੱਕਣ ਲੱਗ ਜਾਂਦੇ ਹਨ।
ਫਲ ਫਲਨਿ ਲਾਗੇ = ਅੰਬਾਂ ਨੂੰ ਫਲ ਲੱਗਣ ਲੱਗ ਪੈਂਦੇ ਹਨ, ਅੰਬਾਂ ਨੂੰ ਫਲ ਪੈਣ ਲੱਗ ਪੈਂਦਾ ਹੈ।ਹੇ ਕਬੀਰ! ਅੰਬਾਂ ਦੇ ਬੂਟਿਆਂ ਨੂੰ (ਪਹਿਲਾਂ) ਫਲ ਲੱਗਦੇ ਹਨ, ਤੇ (ਸਹਜੇ ਸਹਜੇ ਫਿਰ ਉਹ) ਪੱਕਣੇ ਸ਼ੁਰੂ ਹੁੰਦੇ ਹਨ;
 
जाइ पहूचहि खसम कउ जउ बीचि न खाही कांब ॥१३४॥
Jā▫e pahūcẖėh kẖasam ka▫o ja▫o bīcẖ na kẖāhī kāʼnb. ||134||
They will reach the owner, only if the crows do not eat them first. ||134||
ਉਹ ਮਾਲਕ ਕੋਲ ਜਾ ਪੁਜਦੇ ਹਨ, ਜੇਕਰ ਵਿੱਚ ਵਿਚਾਲਿਉ ਉਨ੍ਹਾਂ ਨੂੰ ਕਾਂ ਨਾਂ ਖਾ ਜਾਣ।
ਖਸਮ ਕਉ = ਬਾਗ਼ ਦੇ ਮਾਲਕ ਪਾਸ। ਜਉ = ਜੇ। ਬੀਚਿ = ਵਿਚ ਹੀ, ਵਿਚਕਾਹੇ ਹੀ, ਪੱਕਣ ਤੋਂ ਪਹਿਲਾਂ ਹੀ। ਕਾਂਬ = ਕਾਂਬਾ, ਹਨੇਰੀ ਆਦਿ ਦੇ ਕਾਰਨ ਟਹਿਣੀ ਨਾਲੋਂ ਫਲ ਦਾ ਹਿੱਲ ਜਾਣਾ ॥੧੩੪॥ਪੱਕਣ ਤੋਂ ਪਹਿਲਾਂ ਜੇ ਇਹ ਅੰਬ (ਹਨੇਰੀ ਆਦਿਕ ਨਾਲ ਟਹਿਣੀ ਨਾਲੋਂ) ਹਿੱਲ ਨਾਹ ਜਾਣ ਤਾਂ ਹੀ ਮਾਲਕ ਤਕ ਅੱਪੜਦੇ ਹਨ ॥੧੩੪॥
 
कबीर ठाकुरु पूजहि मोलि ले मनहठि तीरथ जाहि ॥
Kabīr ṯẖākur pūjėh mol le manhaṯẖ ṯirath jāhi.
Kabeer, some buy idols and worship them; in their stubborn-mindedness, they make pilgrimages to sacred shrines.
ਕਬੀਰ ਲੋਕ ਦੇਵਤੇ ਦੇ ਬੁਤ ਨੂੰ ਖਰੀਦ ਕੇ ਪੁਜਦੇ ਹਨ ਅਤੇ ਆਪਣੇ ਚਿੱਤ ਦੀ ਜ਼ਿਦ ਰਾਹੀਂ ਯਾਤ੍ਰਾਂ ਨੂੰ ਜਾਂਦੇ ਹਨ।
ਮੋਲਿ ਲੇ = ਮੁੱਲ ਲੈ ਕੇ, ਖ਼ਰੀਦ ਕੇ। ਜਾਹਿ = ਜਾਂਦੇ ਹਨ।ਹੇ ਕਬੀਰ! ਜੋ ਲੋਕ ਠਾਕੁਰ (ਦੀ ਮੂਰਤੀ) ਮੁੱਲ ਲੈ ਕੇ (ਉਸ ਦੀ) ਪੂਜਾ ਕਰਦੇ ਹਨ, ਅਤੇ ਮਨ ਦੇ ਹਠ ਨਾਲ ਤੀਰਥਾਂ ਤੇ ਜਾਂਦੇ ਹਨ,
 
देखा देखी स्वांगु धरि भूले भटका खाहि ॥१३५॥
Ḏekẖā ḏekẖī savāʼng ḏẖar bẖūle bẖatkā kẖāhi. ||135||
They look at one another, and wear religious robes, but they are deluded and lost. ||135||
ਇਕ ਦੁਜੇ ਨੂੰ ਵੇਖ ਕੇ ਉਹ ਧਾਰਮਕ ਲਿਬਾਸ ਪਹਿਨਦੇ ਹਨ, ਕੁਰਾਹੇ ਪੈਦੇ ਅਤੇ ਭਟਕਦੇ ਫਿਰਦੇ ਹਨ।
ਦੇਖਾ ਦੇਖੀ = ਇਕ ਦੂਜੇ ਨੂੰ (ਇਹ ਕੰਮ ਕਰਦਿਆਂ) ਵੇਖ ਕੇ। ਸਾਂਗੁ ਧਰਿ = ਸਾਂਗ ਬਣਾ ਕੇ, ਨਕਲ ਕਰ ਕੇ। ਭਟਕਾ ਖਾਹਿ = ਭਟਕਦੇ ਹਨ ॥੧੩੫॥(ਅਸਲ ਵਿਚ ਉਹ ਲੋਕ) ਇਕ ਦੂਜੇ ਨੂੰ (ਇਹ ਕੰਮ ਕਰਦਿਆਂ) ਵੇਖ ਕੇ ਸਾਂਗ ਬਣਾਈ ਜਾਂਦੇ ਹਨ (ਇਸ ਵਿਚ ਅਸਲੀਅਤ ਕੋਈ ਨਹੀਂ ਹੁੰਦੀ, ਸਭ ਕੁਝ ਲੋਕਾਂ ਵਿਚ ਚੰਗਾ ਅਖਵਾਣ ਲਈ ਹੀ ਕੀਤਾ ਜਾਂਦਾ ਹੈ, ਹਿਰਦੇ ਵਿਚ ਪਰਮਾਤਮਾ ਦੇ ਪਿਆਰ ਦਾ ਕੋਈ ਹੁਲਾਰਾ ਨਹੀਂ ਹੁੰਦਾ, ਸਹੀ ਰਾਹ ਤੋਂ ਖੁੰਝੇ ਹੋਏ ਇਹ ਲੋਕ ਭਟਕਦੇ ਹਨ ॥੧੩੫॥
 
कबीर पाहनु परमेसुरु कीआ पूजै सभु संसारु ॥
Kabīr pāhan parmesur kī▫ā pūjai sabẖ sansār.
Kabeer, someone sets up a stone idol and all the world worships it as the Lord.
ਕਬੀਰ ਪੱਥਰ ਨੂੰ ਦੇਵਤਾ ਬਣਾ, ਸਾਰੇ ਪ੍ਰਾਣੀ ਇਸ ਦੀ ਉਪਾਸ਼ਨਾ ਕਰਦੇ ਹਨ।
ਪਾਹਨੁ = ਪੱਥਰ (ਦੀ ਮੂਰਤੀ)। ਕੀਆ = ਬਣਾ ਲਿਆ, ਮਿਥ ਲਿਆ।ਹੇ ਕਬੀਰ! (ਪੰਡਿਤਾਂ ਦੇ ਪਿੱਛੇ ਲੱਗਾ ਹੋਇਆ ਇਹ) ਸਾਰਾ ਜਗਤ ਪੱਥਰ (ਦੀ ਮੂਰਤੀ) ਨੂੰ ਪਰਮੇਸਰ ਮਿਥ ਰਿਹਾ ਹੈ ਤੇ ਇਸ ਦੀ ਪੂਜਾ ਕਰ ਰਿਹਾ ਹੈ।
 
इस भरवासे जो रहे बूडे काली धार ॥१३६॥
Is bẖarvāse jo rahe būde kālī ḏẖār. ||136||
Those who hold to this belief will be drowned in the river of darkness. ||136||
ਜੋ ਇਸ ਯਕੀਨ ਅੰਦਰ ਵਸਦੇ ਹਨ, ਉਹ ਸਿਆਹ ਨਦੀ ਅੰਦਰ ਡੁਬ ਜਾਂਦੇ ਹਨ।
ਇਸ ਭਰਵਾਸੇ = ਇਸ ਯਕੀਨ ਵਿਚ (ਕਿ ਇਹ ਪਰਮਾਤਮਾ ਹੈ)। ਬੂਡੇ = ਡੁੱਬ ਗਏ। ਕਾਲੀ ਧਾਰ = ਡੂੰਘੇ ਪਾਣੀ ਵਿਚ (ਨੋਟ: ਸਮੁੰਦਰ ਦਾ ਪਾਣੀ ਜਿਉਂ ਜਿਉਂ ਵਧੀਕ ਡੂੰਘਾ ਹੁੰਦਾ ਜਾਏ, ਉਸ ਦਾ ਰੰਗ ਵਧੀਕ ਕਾਲਾ ਦਿੱਸੇਗਾ) ॥੧੩੬॥ਜਿਨ੍ਹਾਂ ਮਨੁੱਖਾਂ ਨੂੰ ਇਹ ਖ਼ਿਆਲ ਬਣਿਆ ਹੋਇਆ ਹੈ ਕਿ ਪੱਥਰ ਨੂੰ ਪੂਜ ਕੇ ਉਹ ਪਰਮਾਤਮਾ ਦੀ ਭਗਤੀ ਕਰ ਰਹੇ ਹਨ ਉਹ ਡੂੰਘੇ ਪਾਣੀਆਂ ਵਿਚ ਡੁੱਬੇ ਸਮਝੋ (ਜਿਥੋਂ ਉਹਨਾਂ ਦਾ ਕੋਈ ਥਹੁ-ਪਤਾ ਹੀ ਨਹੀਂ ਲੱਗਣਾ) ॥੧੩੬॥
 
कबीर कागद की ओबरी मसु के करम कपाट ॥
Kabīr kāgaḏ kī obrī mas ke karam kapāt.
Kabeer, the paper is the prison, and the ink of rituals are the bars on the windows.
ਕਬੀਰ, ਧਾਰਮਕ ਪੁਸਤਕਾਂ ਬੰਦੀਖਾਨ ਹਨ ਅਤੇ ਕਰਮਕਾਡਾ ਦੀ ਸਿਆਹੀ ਇਸ ਦੇ ਤਖਤੇ।
ਓਬਰੀ = ਕੈਦਖ਼ਾਨੇ ਦੀ ਕੋਠੜੀ। ਕਾਗਦ = (ਭਾਵ, ਪੰਡਤਾਂ ਦੇ) ਧਰਮ = ਸ਼ਸਤ੍ਰ। ਮਸੁ = ਸਿਆਹੀ। ਮਸੁ ਕੇ = ਸਿਆਹੀ ਨਾਲ ਲਿਖੇ ਹੋਏ। ਕਰਮ = ਕਰਮ-ਕਾਂਡ (ਦੀ ਮਰਯਾਦਾ)। ਕਪਾਟ = ਕਵਾੜ, ਪੱਕੇ ਦਰਵਾਜ਼ੇ।ਹੇ ਕਬੀਰ! (ਇਹਨਾਂ ਪੰਡਿਤਾਂ ਦੇ) ਸ਼ਾਸਤ੍ਰ, ਮਾਨੋ ਕੈਦਖ਼ਾਨਾ ਹਨ, (ਇਹਨਾਂ ਸ਼ਾਸਤ੍ਰਾਂ ਵਿਚ) ਸਿਆਹੀ ਨਾਲ ਲਿਖੀ ਹੋਈ ਕਰਮ-ਕਾਂਡ ਦੀ ਮਰਯਾਦਾ, ਮਾਨੋ, ਉਸ ਕੈਦਖ਼ਾਨੇ ਦੇ ਬੰਦ ਦਰਵਾਜ਼ੇ ਹਨ।
 
पाहन बोरी पिरथमी पंडित पाड़ी बाट ॥१३७॥
Pāhan borī pirathmī pandiṯ pāṛī bāt. ||137||
The stone idols have drowned the world, and the Pandits, the religious scholars, have plundered it on the way. ||137||
ਪੱਥਰ ਦੇ ਦੇਵਤਿਆਂ ਨੇ ਦੁਨੀਆਂ ਨੂੰ ਡੋਬ ਦਿੱਤਾ ਹੈ ਅਤੇ ਪੰਡਤਾ ਨੇ ਇਸ ਨੂੰ ਰਾਹ ਵਿੱਚ ਹੀ ਲੁਟਪੁਟ ਲਿਆ ਹੈ।
ਬੋਰੀ = ਡੋਬ ਦਿੱਤੀ। ਪਿਰਥਮੀ = ਧਰਤੀ, ਧਰਤੀ ਦੇ ਲੋਕ। ਪਾੜੀ ਬਾਟ = ਰਾਹ ਭੰਨ ਲਿਆ, ਡਾਕਾ ਮਾਰ ਲਿਆ ਹੈ। ਬਾਟ = ਰਸਤਾ ॥੧੩੭॥(ਇਸ ਕੈਦਖ਼ਾਨੇ ਵਿਚ ਰੱਖੀਆਂ) ਪੱਥਰ ਦੀਆਂ ਮੂਰਤੀਆਂ ਨੇ ਧਰਤੀ ਨੇ ਬੰਦਿਆਂ ਨੂੰ (ਸੰਸਾਰ-ਸਮੁੰਦਰ ਵਿਚ) ਡੋਬ ਦਿੱਤਾ ਹੈ, ਪੰਡਿਤ ਲੋਕ ਡਾਕੇ ਮਾਰ ਰਹੇ ਹਨ (ਭਾਵ, ਸਾਦਾ-ਦਿਲ ਲੋਕਾਂ ਨੂੰ ਸ਼ਾਸਤ੍ਰਾਂ ਦੀ ਕਰਮ-ਕਾਂਡ ਦੀ ਮਰਯਾਦਾ ਤੇ ਮੂਰਤੀ-ਪੂਜਾ ਵਿਚ ਲਾ ਕੇ ਦੱਛਣਾ-ਦਾਨ ਆਦਿ ਦੀ ਰਾਹੀਂ ਲੁੱਟ ਰਹੇ ਹਨ) ॥੧੩੭॥
 
कबीर कालि करंता अबहि करु अब करता सुइ ताल ॥
Kabīr kāl karanṯā abėh kar ab karṯā su▫e ṯāl.
Kabeer, that which you have to do tomorrow - do it today instead; and that which you have to do now - do it immediately!
ਕਬੀਰ, ਜਿਹੜਾ ਕੁਛ ਤੂੰ ਕਲ੍ਹ ਨੂੰ ਕਰਨਾ ਹੈ, ਉਸ ਨੂੰ ਹੁਣੇ ਹੀ ਕਰ ਅਤੇ ਜੋ ਹੁਣ ਕਰਨਾ ਹੈ, ਉਸ ਨੂੰ ਝਟਪਟ ਹੀ ਕਰ।
ਕਲਿ = ਭਲਕੇ, ਜੋ ਦਿਨ ਭਲਕੇ ਆਉਣਾ ਹੈ। ਅਬਹਿ = ਹੁਣੇ ਹੀ। ਸੁਇ ਤਾਲ = ਉਸੇ ਖਿਨ।(ਸ਼ਲੋਕ ਨੰ: ੧੩੨ ਦੇ ਖ਼ਿਆਲ ਨੂੰ ਮੁੜ ਜਾਰੀ ਰੱਖਦੇ ਹੋਏ ਆਖਦੇ ਹਨ ਕਿ:) ਹੇ ਕਬੀਰ! (ਪਰਮਾਤਮਾ ਦਾ ਸਿਮਰਨ ਕਰਨ ਵਿਚ ਕਦੇ ਆਲਸ ਨਾਹ ਕਰ) ਭਲਕੇ (ਸਿਮਰਨ ਕਰਾਂਗਾ, ਇਹ ਸਲਾਹ) ਕਰਦਾ ਹੁਣੇ ਹੀ (ਸਿਮਰਨ) ਕਰ (ਭਲਕੇ ਸਿਮਰਨ ਸ਼ੁਰੂ ਕਰਨ ਦੇ ਥਾਂ ਹੁਣੇ ਹੀ ਸ਼ੁਰੂ ਕਰ ਦੇਹ। ਨਹੀਂ ਤਾਂ ਭਲਕ ਭਲਕ ਕਰਦਿਆਂ)
 
पाछै कछू न होइगा जउ सिर परि आवै कालु ॥१३८॥
Pācẖẖai kacẖẖū na ho▫igā ja▫o sir par āvai kāl. ||138||
Later on, you will not be able to do anything, when death hangs over your head. ||138||
ਮਗਰੋ, ਜਦ ਮੌਤ ਤੇਰੇ ਸਿਰ ਤੇ ਆ ਖੜੀ ਹੋਈ ਤਾਂ ਕੁਝ ਭੀ ਨਹੀਂ ਹੋਣਾ।
ਜਉ = ਜਦੋਂ। ਕਾਲੁ = ਮੌਤ। ਪਾਛੈ = ਭਗਤੀ ਕਰਨ ਦਾ ਮੌਕਾ ਲੰਘ ਜਾਣ ਤੇ, ਅਸਲ ਸਮੇ ਤੋਂ ਪਿਛੋਂ ॥੧੩੮॥ਜਦੋਂ ਮੌਤ ਸਿਰ ਤੇ ਆ ਜਾਂਦੀ ਹੈ ਉਸ ਵੇਲੇ ਸਮਾਂ ਵਿਹਾ ਜਾਣ ਤੇ ਕੁਝ ਨਹੀਂ ਹੋ ਸਕਦਾ ॥੧੩੮॥
 
कबीर ऐसा जंतु इकु देखिआ जैसी धोई लाख ॥
Kabīr aisā janṯ ik ḏekẖi▫ā jaisī ḏẖo▫ī lākẖ.
Kabeer, I have seen a person, who is as shiny as washed wax.
ਕਬੀਰ, ਮੈਂ ਇਕ ਏਹੋ ਜਿਹਾ ਇਨਸਾਨ ਵੇਖਿਆ ਹੈ, ਜੋ ਧੋਤੀ ਹੋਈ ਮੋਮ ਵਰਗਾ ਹੈ।
ਐਸਾ ਜੰਤੁ = ਅਜੇਹਾ ਮਨੁੱਖ ਜਿਸ ਨੇ 'ਰਾਮੁ ਨ ਚੇਤਿਓ'। ਧੋਈ ਲਾਖ = ਧੋਤੀ ਹੋਈ ਲਾਖ (ਜੋ ਬੜੀ ਚਮਕਦੀ ਹੈ)।ਹੇ ਕਬੀਰ! ਮੈਂ ਇਕ ਅਜੇਹਾ ਮਨੁੱਖ ਵੇਖਿਆ (ਜਿਸ ਨੇ ਕਦੇ ਪਰਮਾਤਮਾ ਦਾ ਸਿਮਰਨ ਨਹੀਂ ਸੀ ਕੀਤਾ) ਉਹ (ਬਾਹਰੋਂ ਵੇਖਣ ਨੂੰ) ਧੋਤੀ ਹੋਈ ਚਮਕਦੀ ਲਾਖ ਵਰਗਾ ਸੀ।
 
दीसै चंचलु बहु गुना मति हीना नापाक ॥१३९॥
Ḏīsai cẖancẖal baho gunā maṯ hīnā nāpāk. ||139||
He seems very clever and very virtuous, but in reality, he is without understanding, and corrupt. ||139||
ਉਹ ਬੜਾ ਚਲਾਕ ਅਤੇ ਬੜਾ ਨੇਕੀ-ਨਿਪੁੰਨ ਜਾਪਦਾ ਹੈ, ਪਰ ਉਹ ਬੇਸਮਝ ਅਤੇ ਅਪਵਿੱਤਰ ਹੈ।
ਚੰਚਲੁ = ਚਾਲਾਕ, ਚੁਸਤ। ਬਹੁ ਗੁਨਾ = ਬਹੁਤ ਹੀ ਵਧੀਕ। ਮਤਿ ਹੀਨਾ = ਅਕਲ ਤੋਂ ਸੱਖਣਾ। ਨਾਪਾਕ = ਨਾ-ਪਾਕ, ਅਪਵਿਤ੍ਰ, ਗੰਦੇ ਜੀਵਨ ਵਾਲਾ ॥੧੩੯॥ਪ੍ਰਭੂ ਦੀ ਯਾਦ ਤੋਂ ਖੁੰਝਿਆ ਹੋਇਆ ਮਨੁੱਖ ਭਾਵੇਂ ਬਹੁਤ ਹੀ ਚੁਸਤ-ਚਲਾਕ ਦਿੱਸਦਾ ਹੋਵੇ, ਪਰ ਉਹ ਅਸਲ ਵਿਚ ਅਕਲ ਤੋਂ ਸੱਖਣਾ ਹੁੰਦਾ ਹੈ ਕਿਉਂਕਿ ਪ੍ਰਭੂ ਤੋਂ ਵਿਛੁੜ ਕੇ ਉਸ ਦਾ ਜੀਵਨ ਗੰਦਾ ਹੁੰਦਾ ਹੈ ॥੧੩੯॥
 
कबीर मेरी बुधि कउ जमु न करै तिसकार ॥
Kabīr merī buḏẖ ka▫o jam na karai ṯiskār.
Kabeer, the Messenger of Death shall not compromise my understanding.
ਕਬੀਰ, ਮੌਤ ਦਾ ਫਰੇਸ਼ਤਾ ਮੇਰੀ ਸਮਝ ਦਾ ਨਿਰਾਦਰ ਨਹੀਂ ਕਰੇਗਾ।
ਬੁਧਿ = ਅਕਲ। ਕਉ = ਨੂੰ। ਤਿਸਕਾਰ = ਤ੍ਰਿਸਕਾਰ, ਨਿਰਾਦਰੀ, ਹੱਤਕ।ਹੇ ਕਬੀਰ! (ਪ੍ਰਭੂ ਦੀ ਯਾਦ ਤੋਂ ਭੁੱਲਾ ਹੋਇਆ ਮਨੁੱਖ ਬੜਾ ਚੁਸਤ-ਚਾਲਾਕ ਹੁੰਦਾ ਹੋਇਆ ਭੀ ਅਕਲ-ਹੀਣ ਤੇ ਫਿਟਕਾਰ-ਜੋਗ ਹੁੰਦਾ ਹੈ ਕਿਉਂਕਿ ਉਸ ਦਾ ਜੀਵਨ ਨੀਵਾਂ ਰਹਿ ਜਾਂਦਾ ਹੈ। ਪਰ ਮੇਰੇ ਉਤੇ ਪ੍ਰਭੂ ਦੀ ਮੇਹਰ ਹੋਈ ਹੈ, ਦੁਨੀਆ ਦੇ ਲੋਕ ਤਾਂ ਕਿਤੇ ਰਹੇ) ਮੇਰੀ ਅਕਲ ਨੂੰ ਜਮਰਾਜ ਭੀ ਫਿਟਕਾਰ ਨਹੀਂ ਪਾ ਸਕਦਾ,
 
जिनि इहु जमूआ सिरजिआ सु जपिआ परविदगार ॥१४०॥
Jin ih jamū▫ā sirji▫ā so japi▫ā parviḏagār. ||140||
I have meditated on the Lord, the Cherisher, who created this Messenger of Death. ||140||
ਮੈਂ ਉਸ ਪਾਲਣ ਪੋਸਣਹਾਰ ਪ੍ਰਭੂ ਦਾ ਆਰਾਧਨ ਕੀਤਾ ਹੈ, ਜਿਸਨੇ ਇਸ ਮੌਤ ਦੇ ਫਰੇਸ਼ਤੇ ਨੂੰ ਰਚਿਆ ਹੈ।
ਜਿਨਿ = ਜਿਸ (ਪਰਵਿਦਗਾਰ) ਨੇ, ਜਿਸ ਪਾਲਣਹਾਰ ਪ੍ਰਭੂ ਨੇ। ਜਮੂਆ = ਗਰੀਬ ਜਿਹਾ ਜਮ, ਵਿਚਾਰਾ ਜਮ (ਨੋਟ: ਜਿਸ 'ਜਮ' ਤੋਂ ਦੁਨੀਆ ਥਰ-ਥਰ ਕੰਬਦੀ ਹੈ, ਭਗਤੀ ਕਰਨ ਵਾਲੇ ਨੂੰ ਉਹ ਭੀ ਪਰਮਾਤਮਾ ਦਾ ਪੈਦਾ ਕੀਤਾ ਹੋਇਆ ਇਕ ਸਾਧਾਰਨ ਜਿਹਾ ਜੀਵ ਜਾਪਦਾ ਹੈ, ਉਸ ਪਾਸੋਂ ਉਹ ਰਤਾ ਭਰ ਭੀ ਨਹੀਂ ਡਰਦੇ)। ਸੁ = ਉਸ (ਪਰਮਾਤਮਾ) ਨੂੰ ॥੧੪੦॥ਕਿਉਂਕਿ ਮੈਂ ਉਸ ਪਾਲਣਹਾਰ ਪ੍ਰਭੂ ਨੂੰ ਸਿਮਰਿਆ ਹੈ ਜਿਸ ਨੇ ਇਸ ਵਿਚਾਰੇ ਜਮ ਨੂੰ ਪੈਦਾ ਕੀਤਾ ਹੈ ॥੧੪੦॥
 
कबीरु कसतूरी भइआ भवर भए सभ दास ॥
Kabīr kasṯūrī bẖa▫i▫ā bẖavar bẖa▫e sabẖ ḏās.
Kabeer, the Lord is like musk; all His slaves are like bumble bees.
ਕਬੀਰ, ਵਾਹਿਗੁਰੂ ਨਾਫੇ ਦੀ ਨਿਆਈ ਹੋ ਗਿਆ ਹੈ ਤੇ ਉਸ ਦੇ ਸਾਰੇ ਗੋਲੇ ਭਉਰੇ ਥੀ ਗਏ ਹਨ।
ਕਬੀਰੁ = ਸਭ ਤੋਂ ਵੱਡਾ, ਪਰਮਾਤਮਾ, ਪਰਮ ਆਤਮਾ। ਭਇਆ = ਹੋ ਜਾਂਦਾ ਹੈ, ਜਾਪਦਾ ਹੈ। ਦਾਸ = (ਪਰਮਾਤਮਾ ਦੀ ਭਗਤੀ ਕਰਨ ਵਾਲੇ) ਸੇਵਕ।(ਭਗਤੀ ਕਰਨ ਵਾਲਿਆਂ ਨੂੰ) ਪਰਮਾਤਮਾ (ਇਉਂ ਪ੍ਰਤੀਤ ਹੁੰਦਾ ਹੈ ਜਿਵੇਂ) ਕਸਤੂਰੀ ਹੈ, ਸਾਰੇ ਭਗਤ ਉਸ ਦੇ ਭੌਰੇ ਬਣ ਜਾਂਦੇ ਹਨ (ਜਿਵੇਂ ਭੌਰੇ ਫੁੱਲ ਦੀ ਸੁਗੰਧੀ ਵਿਚ ਮਸਤ ਹੋ ਜਾਂਦੇ ਹਨ ਤੇ ਕਿਤੇ ਗੰਦੀ-ਮੰਦੀ ਬੂ ਵਾਲੇ ਥਾਂ ਵਲ ਨਹੀਂ ਜਾਂਦੇ, ਤਿਵੇਂ ਭਗਤ ਪਰਮਾਤਮਾ ਦੇ ਪਿਆਰ ਦੀ ਸੁਗੰਧੀ ਵਿਚ ਲੀਨ ਰਹਿੰਦੇ ਹਨ ਤੇ ਮਾਇਕ ਪਦਾਰਥਾਂ ਵਲ ਨਹੀਂ ਪਰਤਦੇ)।